Welcome to Seerat.ca
Welcome to Seerat.ca

ਮਹਿਕ ਰੋਟੀਆਂ ਦੀ, ਬੋ ਲਾਸ਼ਾਂ ਸੀ

 

- ਜਗਦੀਸ਼ ਸਿੰਘ ਵਰਿਆਮ

ਟਾਕੀਆਂ ਵਾਲੇ ਚੋਲ਼ੇ ਵਾਲਾ ਡਾ. ਹਰਿਭਜਨ ਸਿੰਘ

 

- ਪਿੰ੍ਰ. ਸਰਵਣ ਸਿੰਘ

ਆਇਲਨ ਅਤੇ ਐਵਨ

 

- ਸੁਰਜੀਤ

ਪੰਜਾਬ ਦੀ ਆਰਥਕ ਮੁੜ-ਬਹਾਲੀ

 

- ਬਲਦੇਵ ਦੂਹੜੇ

ਯਾਦਾਂ ਦੀ ਗੱਠੜੀ ਵਿੱਚੋਂ ਚਾਚਾ ਜਗੀਰਾ

 

- ਰਵੇਲ ਸਿੰਘ

ਇੱਕ ਪ੍ਰਸੰਗ ਦਾ ਪੁਨਰ ਕਥਨ

 

- ਸੁਰਜੀਤ ਪਾਤਰ

ਤੇਰੇ ਹਜ਼ੂਰ ਮੇਰੀ ਹਾਜ਼ਰੀ ਦੀ ਦਾਸਤਾਨ

 

-  ਹਰਿਭਜਨ ਸਿੰਘ

ਸੀਸ ਭੇਟ

 

- ਜਸਵੰਤ ਸਿੰਘ ਵਿਰਦੀ

ਸ਼ਹੀਦ ਪਤੀ ਦੀ ਲਾਸ਼

 

- ਅਰਜਨ ਸਿੰਘ ਗੜਗੱਜ

ਜੱਲ੍ਹਿਆਂ ਵਾਲੇ ਬਾਗ਼ ਦਾ ਅੱਖੀਂ ਡਿੱਠਾ ਸਾਕਾ

 

- ਜੀ ਆਰ ਸੇਠੀ

ਭਗਤ ਸਿੰਘ ਮੇਰੇ ਸਕੇ ਭਰਾ ਵਰਗਾ ਸੀ

 

- ਦੁਰਗਾ ਭਾਬੀ

ਰਿੜਦੇ 2 ਜਦੋਂ ਖੜ੍ਹਨਾ ਸਿੱਖਿਆ

 

- ਡਾ. ਅਮਰਜੀਤ ਟਾਂਡਾ

ਮੱਧਕਾਲ ਵਿੱਚ ਲੇਖਕ ਦੀ ਭੂਮਿਕਾ

 

- ਸੰਦੀਪ ਮਹਿਰਾ

ਗਜ਼ਲ

 

- ਅੰਗਦ ਬਰਨਾਲਵੀ

ਅੱਜ ਤਾਂ ਮੰਗਲਵਾਰ ਹੈ

 

- ਮਨਪ੍ਰੀਤ ਕੌਰ ਮਿਨਹਾਸ

ਚੁਰਸਤੇ ਚ ਫਸੇ ਸ਼ਾਇਰ ਦੇ ਫੇਫੜਿਆਂ ਚ ਪੁੜੀ ਲੀਕ ਨੂੰ ਸਮਝਣ ਦੀ ਕੋਸ਼ਿਸ਼ ਕਰਦਿਆਂ

 

- ਗੁਰਦਿਆਲ ਬੱਲ

ਬਹੁਤ ਕੁਝ ਸੀ ਘਰ ਵਿੱਚ

 

-  ਡਾ. ਅਮਰਜੀਤ ਟਾਂਡਾ

ਕਿਰਪਾਲ ਬੈਂਸ ਦਾ ਪੱਤਰ

ਤਿੰਨ ਛੋਟੀਆਂ ਕਹਾਣੀਆਂ

 

- ਸੁਭਾਸ਼ ਰਾਬੜਾ

ਤਲਾਕ

 

- ਹਰਦੀਪ ਬਿਰਦੀ

ਫਿਲਮ ਚੌਥੀ ਕੂਟ ਗੁਰਵਿੰਦਰ, ਵਰਿਆਮ ਸੰਧੂ ਤੇ ਮਣੀ ਕੌਲ

 

- ਗੁਰਦਿਆਲ ਬੱਲ

ਕਾਲੇ ਦੌਰ ਦੀ ਦਰਦ-ਕਥਾ

 

- ਰਣਧੀਰ ਸਿੰਘ

ਡਰ ਦੇ ਦਸਤਾਵੇਜ਼ ਨਹੀਂ ਹੁੰਦੇ, ਡਰ ਦਾ ਮਾਹੌਲ ਹੁੰਦਾ ਹੈ: ਰਵੀਸ਼ ਕੁਮਾਰ ਦੀ ਕਲਮ ਤੋਂ ਕੌੜਾ ਸੱਚ!

 

- ਅਨੁਵਾਦ ਹਰਸ਼ਰਨ ਕੌਰ

ਸਾਕਾ ਨੀਲਾ ਤਾਰਾ :ਕੁਝ ਲੋਕ ਵੀ ਸ਼ਹਿਰ ਦੇ ਜ਼ਾਲਮ ਸੀ, ਕੁਝ ਮੈਨੂੰ ਮਰਨ ਦਾ ਸ਼ੌਕ ਵੀ ਸੀ

 

- ਹਰਜਿੰਦਰ ਦੁਸਾਂਝ

ਦੋ ਕਵਿਤਾਵਾਂ

 

-  ਰੁਪਿੰਦਰ ਸੰਧੂ

ਕੁੱਝ ਕਵਿਤਾਵਾਂ

 

- ਗੁਰਨਾਮ ਢਿੱਲੋਂ

ਜਰਨੈਲ ਸਿੰਘ ਹਲਵਾਰਾ ਦੇ ਨਾਂ ਤੇ ਲੇਖਕ ਨੂੰ ਮਿਲੀ ਬਰੰਗ ਚਿੱਠੀ ਦਾ ਸਿਰਨਾਵਾਂ
ਸੀਖਾਂ ਫਿਰ ਭਾਂਬੜ ਨਾ ਬਣ ਜਾਣ

 

- ਪ੍ਰਿੰ. ਸਰਵਣ ਸਿੰਘ

 

 

ਸਾਕਾ ਨੀਲਾ ਤਾਰਾ :ਕੁਝ ਲੋਕ ਵੀ ਸ਼ਹਿਰ ਦੇ ਜ਼ਾਲਮ ਸੀ, ਕੁਝ ਮੈਨੂੰ ਮਰਨ ਦਾ ਸ਼ੌਕ ਵੀ ਸੀ
- ਹਰਜਿੰਦਰ ਦੁਸਾਂਝ

 

ਜੂਨ ਮਹੀਨਾ ਮੁੜ ਚੜ੍ਹ ਆਇਆ ਹੈ। ਯਾਦ ਆਇਆ ਹੈ ਚੁਰਾਸੀ ਦਾ ਦੁਖਾਂਤ। ਮੁੜ ਗੱਲਾਂ ਤੁਰੀਆਂ ਉਸ ਖੌਫ਼ਨਾਕ ਵਕਤ ਦੀਆਂ, ਜਦੋਂ ਘਰੋਂ ਗਏ ਪੰਜਾਬੀਆਂ ਦੇ ਘਰ ਪਰਤਣ ਦੀ ਕੋਈ ਗਰੰਟੀ ਨਹੀਂ ਸੀ ਹੁੰਦੀ। ਉਸ ਦੌਰ ਨੂੰ ਚੇਤੇ ਕਰਨ ਲਈ ਵੱਖੋ ਵੱਖਰੀਆਂ ਧਿਰਾਂ ਵੱਲੋਂ ਆਪੋ-ਆਪਣੇ ਤਰੀਕੇ ਨਾਲ ਪ੍ਰੋਗਰਾਮ ਉਲੀਕੇ ਜਾ ਰਹੇ ਹਨ। ਇਨ੍ਹਾਂ ਪ੍ਰੋਗਰਾਮਾਂ ਦੀ ਰੂਪ- ਰੇਖਾ ਦੇਖ ਕੇ ਲਗਦਾ ਹੈ ਕਿ ਤਿੰਨ ਦਹਾਕੇ ਬੀਤੇ ਜਾਣ ਦੇ ਬਾਵਜੂਦ ਕੋਈ ਵੀ ਧਿਰ ਉਸ ਕਾਲੇ ਦੌਰ ਨੂੰ ਸਾਰਥਕ ਢੰਗ ਨਾਲ ਸਮਝਣ, ਪਰਖਣ, ਵਿਚਾਰਨ ਤੇ ਪੜਚੋਲਣ ਲਈ ਤਿਆਰ ਨਹੀਂ। ਇਸ ਤੋਂ ਵੀ ਦੁੱਖਦਾਈ ਪਹਿਲੂ ਇਹ ਹੈ ਕਿ ਬੀਤੇ ਸਮੇਂ ਵਾਂਗ ਇਸ ਵਾਰ ਵੀ, ਉਸ ਦੌਰ ਦੇ ਨਾਂ Ḕਤੇ ਸੱਤਾ ਦੀ ਲਾਲਸਾ ਅਤੇ ਸੌੜੀ ਸਿਆਸਤ ਦੀਆਂ ਗੀਟੀਆਂ ਖੇਡੀਆਂ ਜਾ ਰਹੀਆਂ ਹਨ। ਇਸ ਵਾਰ ਦੀਆਂ ਚਾਲਾਂ ਪਿਛਲੇ ਸਾਲਾਂ ਨਾਲੋਂ ਵੀ ਖ਼ਤਰਨਾਕ ਹਨ। ਸ਼ਾਇਦ ਇਸ ਦਾ ਮੁੱਖ ਕਾਰਨ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਹੋਣ!
ਸਾਰੀਆਂ ਧਿਰਾਂ ਵਿਚੋਂ ਇਕ ਉਹ ਧਿਰ ਵੀ ਹੈ, ਜਿਹੜੀ ਉਸ ਦੌਰ ਨੂੰ ਡਰਾਉਣਾ ਸੁਪਨਾ ਕਹਿ ਕੇ ਭੁਲਾਉਣ ਦੀ ਵਕਾਲਤ ਕਰ ਰਹੀ ਹੈ। ਇਕ ਧਿਰ ਭਾਰਤ ਤੋਂ ਬਾਹਰ ਰਹਿੰਦੇ ਸਿੱਖਾਂ ਦੀ ਹੈ, ਜਿਸ ਦੇ ਉਸ ਕਾਲੇ ਦੌਰ ਦੇ ਸਮੇਂ ਨਾਲ ਸੌੜੇ ਹਿੱਤ ਜੁੜੇ ਹੋਏ ਹਨ। ਉਹ ਇਸ ਦੌਰ ਨੂੰ ਆਪਣੇ ਢੰਗ ਨਾਲ ਚੇਤੇ ਰੱਖਣਾ ਚਾਹੁੰਦੇ ਹਨ। ਇਸ ਧਿਰ ਲਈ ਸਿੱਕੇ ਦਾ ਇਕ ਪਾਸਾ ਖਰਾ ਤੇ ਦੂਜਾ ਪਾਸਾ ਖੋਟਾ ਹੈ। ਠੀਕ ਹੈ, ਉਸ ਦੌਰ ਨੂੰ ਭੁਲਾਇਆ ਨਹੀਂ ਜਾ ਸਕਦਾ, ਨਾ ਭੁਲਾਉਣਾ ਹੀ ਚਾਹੀਦਾ ਹੈ, ਪਰ ਸਮੇਂ ਦੀ ਲੋੜ ਹੈ, ਖਰੇ ਤੇ ਖੋਟੇ ਸਿੱਕੇ ਨੂੰ ਢਾਲ ਕੇ ਨਵਾਂ ਸਿੱਕਾ ਈਜਾਦ ਕਰਨ ਦੀ, ਜਿਸ ਦੇ ਦੋਵੇਂ ਪਾਸੇ ਖਰੇ ਹੋਣ ਤੇ ਜਿਹੜਾ ਸਦੀਆਂ ਤਕ ਖਰਚਣ ਤੇ ਵਰਤਣ ਦੇ ਯੋਗ ਹੋਵੇ।
ਪੰਜਾਬੀ ਦੇ ਉਸਤਾਦ ਸ਼ਾਇਰ ਸੁਰਜੀਤ ਪਾਤਰ ਨੇ ਉਸ ਦੌਰ ਵਿਚ ਉਸ ਬਾਰੇ ਲਿਖਿਆ ਸੀ, "ਪਾਣੀ ਮੰਗਦੇ ਜੰਗਲ ਦੇ ਵਿਚ ਕੰਡਿਆਂ ਦੀ ਇਕ ਝਿੜੀ ਉਗਾ ਦਿੱਤੀ, ਫਿਰ ਕੰਡੇ-ਕੰਡੇ ਕਹਿ ਕੇ ਸਾਰੇ ਜੰਗਲ ਨੂੰ ਅੱਗ ਲਾ ਦਿੱਤੀ।" ਰਸਦੇ-ਵਸਦੇ ਜੰਗਲ ਵਿਚ ਕੰਡਿਆਂ ਦੀ ਝਿੜੀ ਬੀਜਣ ਵਾਲੀ ਧਿਰ ਖੁਦ ਮੰਨਦੀ ਹੈ ਕਿ ਉਨ੍ਹਾਂ ਜੰਗਲ 'ਚ ਕੰਡਿਆਂ ਦੀ ਝਿੜੀ ਬੀਜੀ ਸੀ, ਪਰ ਜੰਗਲ ਲਈ ਸੋਚਣ ਤੇ ਸਮਝਣ ਵਾਲੀ ਗੱਲ ਹੈ ਕਿ ਇਹ ਗੱਲ ਮੰਨ ਲੈਣ ਨਾਲ ਜੰਗਲ ਦੀ ਹੋਈ ਵੱਢ-ਟੁੱਕ ਤੋਂ ਕੋਈ ਨਿਜਾਤ ਮਿਲੀ ਹੈ ਜਾਂ ਇਹ ਕਿਤੇ ਕਿਸੇ ਹੋਰ ਝਾੜੀ ਦਾ ਬੀਜ ਤਾਂ ਨਹੀਂ? ਖ਼ੈਰ ਜੇ ਮੰਨ ਲਿਆ ਜਾਵੇ ਕਿ ਕੰਡਿਆਲੀ ਝਾੜੀ ਬੀਜਣ ਵਾਲੀ ਧਿਰ ਇਮਾਨਦਾਰ ਹੈ ਤਾਂ ਅਤੀਤ 'ਚ ਜਿਨ੍ਹਾਂ ਦੂਜੀਆਂ ਧਿਰਾਂ ਨੇ ਆਪਣੇ ਮੁਫਾਦ ਖਾਤਿਰ ਇਸ ਕੰਡਿਆਲੀ ਝਾੜੀ ਨੂੰ ਪਾਣੀ ਪਾ ਉਸ ਦੀਆਂ ਸੂਲਾਂ ਹੋਰ ਤਿੱਖੀਆਂ ਕੀਤੀਆਂ, ਜਿਨ੍ਹਾਂ ਨੇ ਜੰਗਲ (ਪੰਜਾਬ) ਨੂੰ ਲਹੂ-ਲੁਹਾਣ ਕਰੀ ਰੱਖਿਆ, ਉਨ੍ਹਾਂ ਧਿਰਾਂ ਨੂੰ ਖੁੱਲ੍ਹੇ ਤੌਰ 'ਤੇ ਅੱਗੇ ਆ ਕੇ ਹੁਣ ਜਾਣੇ ਜਾਂ ਅਣਜਾਣੇ ਵਿਚ ਕੀਤੀਆਂ ਗਲਤੀਆਂ ਮੰਨਣੀਆਂ ਚਾਹੀਦੀਆਂ ਹਨ। ਜਿਹੜੀ ਧਿਰ ਮੰਨਦੀ ਹੈ ਕਿ ਕੰਡੇ ਉਸ ਨੇ ਖਿਲਾਰੇ ਸਨ, ਉਸ ਲਈ ਇਹ ਮੰਨਣ ਦੇ ਨਾਲ ਨਾਲ ਹੋਰ ਵੀ ਬਹੁਤ ਕੁਝ ਕਰਨਾ ਬਾਕੀ ਹੈ। ਉਸ ਦੌਰ 'ਚ ਪੰਜਾਬ ਦੀਆਂ ਸਾਰੀਆਂ ਰਾਜਸੀ ਪਾਰਟੀਆਂ ਤੇ ਬੁੱਧੀਜੀਵੀਆਂ, ਅਖ਼ਬਾਰਾਂ ਤੇ ਅਖ਼ਬਾਰਨਵੀਸਾਂ ਤੋਂ ਲੈ ਕੇ ਅਫਸਰਸ਼ਾਹੀ ਤੇ ਕਾਨੂੰਨਦਾਨਾਂ ਨੇ ਆਪੋ ਆਪਣੇ ਹਿੱਤ ਜੋੜ ਲਏ ਸਨ। ਦੁੱਖਦਾਈ ਪਹਿਲੂ ਹੈ ਕਿ ਉਸ ਵਕਤ ਲੋਕਾਂ ਦੇ ਦੁੱਖਾਂ 'ਚੋਂ ਸੁੱਖ ਲੱਭਣ ਵਾਲੀ ਜਿਹੜੀ ਧਿਰ ਪੈਦਾ ਹੋਈ, ਉਹ ਅਜੇ ਵੀ ਗਾਹੇ-ਬਗਾਹੇ ਪੰਜਾਬ ਦੇ ਲੋਕਾਂ ਦਾ ਖਹਿੜਾ ਨਹੀਂ ਛੱਡ ਰਹੀ। ਪੰਜਾਬੀ ਦੇ ਕਵੀ ਤੇ ਵਿਗਿਆਨੀ ਡਾ। ਗੁਰੂਮੇਲ ਸਿੰਘ ਸਿੱਧੂ ਨੇ ਇਸ ਵਰਤਾਰੇ ਬਾਰੇ ਲਿਖਿਆ ਸੀ :-
ਰੋਸ ਕੀ ਕਰੀਏ ਦੂਸਰਿਆਂ ਦੀ ਘ੍ਰਿਣਾ ਦੇ
ਆਪਣੇ ਅੰਦਰ ਵਿਹੁ ਦੇ ਕੀੜੇ ਪਲਦੇ ਰਹੇ।
ਰਤੀ ਭਰ ਵੀ ਸੇਕ ਨਾ ਲੱਗਿਆ ਕੁਰਸੀ ਨੂੰ,
ਸਿਵਿਆਂ ਵਿਚ ਨਿਰਦੋਸ਼ਾਂ ਦੇ ਧੜ ਬਲਦੇ ਰਹੇ।
ਲਾਹ ਲਈ ਚੁੰਨੀ ਧੀਆਂ ਵਰਗੇ ਰੁੱਖਾਂ ਤੋਂ,
ਕਾਮਦੇਵ ਦੀ ਇੱਛਾ ਦੇ ਫੱਲ ਫੁਲਦੇ ਰਹੇ।
ਜਿਹੜੇ ਸਾਲੂ ਤਾਣ ਤੇ ਵਟਣਾ ਮਲਦੇ ਰਹੇ,
ਆਖਿਰ ਉਹ ਕੱਫਣ ਬਣ ਜਲਦੇ ਰਹੇ।
ਮੱਸਿਆ ਦੀ ਰਾਤ ਦਾ ਜ਼ਿਕਰ ਜੋ ਉਸ ਸਮੇਂ ਦੇ ਕਵੀਆਂ ਨੇ ਕੀਤਾ, ਉਹ ਰਾਤ ਅਜੇ ਵੀ ਬਾਕੀ ਹੈ। ਕਈ ਵਾਰ ਤਾਂ ਰਾਤ ਦੇ ਡਰਾਉਣੇ ਸੁਪਨੇ ਅਜੇ ਵੀ ਹੱਸਦੇ ਦਿੱਸਦੇ ਹਨ। ਜੇ ਪੰਜਾਬੀਆਂ, ਖਾਸ ਕਰ ਕੇ ਸਿੱਖ ਭਾਈਚਾਰੇ ਨੇ ਸੱਚ ਮੁੱਚ ਹਨੇਰਿਆਂ ਤੋਂ ਖਹਿੜਾ ਛੁਡਾ ਕੇ ਸੂਰਜ ਸੰਗ ਜਿਉਣਾ ਹੈ ਤਾਂ ਪੁਰਾਣੇ ਸਮੇਂ ਤੋਂ ਸਬਕ ਲੈ ਕੇ ਉਪਰਾਲੇ ਵਿੱਢਣੇ ਪੈਣਗੇ। ਸਮੇਂ ਨੂੰ ਸੱਚ ਦੀ ਕਸਵੱਟੀ 'ਤੇ ਪਰਖਣਾ ਪਵੇਗਾ।
ਇਹ ਸੱਚ ਹੈ ਕਿ ਜੰਗਲ 'ਚ ਕੰਡਿਆਂ ਦੀ ਝਿੜੀ ਇਕ ਰਾਜਸੀ ਧਿਰ ਨੇ ਉਗਾਈ, ਪਰ ਇਹ ਵੀ ਸੱਚ ਹੈ ਕਿ ਜੇ ਜੰਗਲ ਦਾ ਪੌਣ-ਪਾਣੀ ਝਾੜੀ ਦੇ ਵਧਣ-ਫੁੱਲਣ ਦੇ ਅਨੁਕੂਲ ਨਾ ਹੁੰਦਾ ਤਾਂ ਕੋਈ ਭਾਵੇਂ ਕਿੰਨੇ ਥੋਹਰਾਂ ਦੇ ਬੀਜ ਖਿਲਾਰ ਲੈਂਦਾ, ਇਹ ਜੰਮਣੇ ਨਹੀਂ ਸਨ। ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਸਿੱਖ ਭਾਈਚਾਰੇ ਤੇ ਸਮੁੱਚੇ ਪੰਜਾਬੀਆਂ ਲਈ ਇਕੋ ਸਮੇਂ ਨਾਇਕ ਵੀ ਹਨ ਤੇ ਖਲਨਾਇਕ ਵੀ। ਇਕ ਧਿਰ ਕਹਿ ਰਹੀ ਹੈ ਕਿ ਉਸ ਨੂੰ ਕਾਂਗਰਸ ਨੇ ਸ਼ਹਿ ਦਿੱਤੀ ਤੇ ਦੂਜੀ ਧਿਰ ਕਹਿ ਰਹੀ ਹੈ ਕਿ ਉਸ ਨੂੰ ਰਾਜਸੀ ਸ਼ਕਤੀ ਅਕਾਲੀਆਂ ਨੇ ਦਿੱਤੀ, ਪਰ ਹਮਾਮ ਵਿਚ ਸਭ ਨੰਗੇ ਹਨ। ਲਾਲ, ਭਗਵੇਂ, ਨੀਲੇ ਤੇ ਚਿੱਟੇ ਇਕੋ ਥੈਲੀ ਦੇ ਚੱਟੇ-ਵੱਟੇ ਹਨ।
ਅਤੀਤ ਵਿਚ ਕਾਮਰੇਡਾਂ, ਕਾਂਗਰਸੀਆਂ, ਅਕਾਲੀਆਂ ਤੇ ਭਾਜਪਾਈਆਂ ਸਮੇਤ ਖਾੜਕੂ ਜਥੇਬੰਦੀਆਂ ਤੇ ਕਈ ਹੋਰ ਧਿਰਾਂ ਨੇ ਗ਼ਲਤੀਆਂ ਕੀਤੀਆਂ ਜਿਨ੍ਹਾਂ ਦੇ ਬਦਲੇ ਦੋ ਦਹਾਕੇ ਪੰਜਾਬ ਦੇ ਪਿੰਡੇ 'ਚੋਂ ਲਹੂ ਸਿੰਮਦਾ ਰਿਹਾ। ਅੱਜ ਭਾਵੇਂ ਲਹੂ ਸਿੰਮਦਾ ਨਹੀਂ ਦਿਸਦਾ, ਪੰਜਾਬ ਦੇ ਪਿੰਡੇ ਉਤੇ ਲੱਗੇ ਜ਼ਖ਼ਮਾਂ ਉਤੇ ਸਮੇਂ ਦੇ ਖਰੀਂਡ ਆ ਢੁੱਕੇ ਹਨ ਪਰ ਅੰਦਰੋਂ ਜ਼ਖ਼ਮ ਅਜੇ ਵੀ ਅੱਲ੍ਹੇ ਹਨ। ਦਰਅਸਲ ਹੁਣ ਪੰਜਾਬ ਨੂੰ ਤਾਬੇ ਕਰਨ ਦੀ ਲੋੜ ਹੈ। ਦੁਖਦਾਈ ਪਹਿਲੂ ਇਹ ਹੈ ਕਿ ਪੰਜਾਬ ਨੂੰ ਸਿਹਤਯਾਬ ਕਰਨ ਲਈ ਜੋ ਹੋਣਾ ਚਾਹੀਦਾ ਸੀ, ਉਹ ਹੋ ਨਹੀਂ ਰਿਹਾ। ਜੋ ਨਹੀਂ ਹੋਣਾ ਚਾਹੀਦਾ, ਉਹ ਹੋ ਰਿਹਾ ਹੈ। ਇਸੇ ਕਰ ਕੇ ਪੰਜਾਬ ਦੇ ਜ਼ਖਮ ਠੀਕ ਹੋਣ ਦੀ ਥਾਂ ਨਾਸੂਰ ਬਣਦੇ ਜਾ ਰਹੇ ਹਨ, ਜੋ ਕਦੇ ਵੀ ਕਿਸੇ ਨਵੇਂ ਜਖ਼ਮ ਦੇ ਰੂਪ ਵਿਚ ਫਟ ਸਕਦੇ ਹਨ।
ਸਮੂਹ ਪੰਜਾਬੀਆਂ, ਖਾਸ ਕਰ ਕੇ ਸਿੱਖ ਭਾਈਚਾਰੇ ਨੇ ਜੇ ਸੱਚਮੁੱਚ ਪੰਜਾਬ ਦੇ ਪਿੰਡੇ ਦੇ ਜ਼ਖਮ ਠੀਕ ਕਰਨੇ ਹਨ ਜਿਹੜੇ ਇਕ ਦਿਨ ਕਰਨੇ ਹੀ ਪੈਣੇ ਹਨ, ਤਾਂ ਖਾੜਕੂ ਧਿਰਾਂ ਸਮੇਤ ਸਭ ਨੂੰ ਆਪਣੇ ਨਿਜੀ ਮੁਫਾਦ ਛੱਡ ਕੇ ਅਤੀਤ ਵਿਚ ਕੀਤੀਆਂ ਗਲਤੀਆਂ ਮੰਨਣੀਆਂ ਚਾਹੀਦੀਆਂ ਹਨ ਅਤੇ ਮਸਲੇ ਨੂੰ ਇਮਾਨਦਾਰੀ ਤੇ ਦਿਆਨਤਦਾਰੀ ਨਾਲ ਵਿਚਾਰਨਾ ਚਾਹੀਦਾ ਹੈ। ਕਾਲੇ ਵਕਤ ਦੇ ਦੌਰ 'ਚ ਅੰਮ੍ਰਿਤਸਰ ਦੇ ਜੰਮਪਲ ਤੇ ਅੰਮ੍ਰਿਤਸਰ ਦੇ ਲੰਬਾ ਸਮਾਂ ਡੀ।ਸੀ। ਰਹੇ ਸ਼ ਸਰਬਜੀਤ ਸਿੰਘ, ਜਿਨ੍ਹਾਂ ਬਾਰੇ ਕਿਹਾ ਜਾਂਦਾ ਹੈ ਕਿ ਉਨ੍ਹਾਂ ਨੇ ਆਪਣੇ ਸਮੇਂ 'ਚ ਹਾਲਾਤ ਸਾਜ਼ਗਾਰ ਕਰਨ ਲਈ ਬਹੁਤ ਸਿਆਣਪ ਤੇ ਸਾਰਥਕਤਾ ਨਾਲ ਕੰਮ ਕੀਤਾ। ਇਸ ਨਾਲ ਉਨ੍ਹਾਂ ਨੂੰ ਕੌਮਾਂਤਰੀ ਪ੍ਰਸਿੱਧੀ ਵੀ ਮਿਲੀ ਤੇ ਕਈ ਵਾਰ ਭਾਰਤੀ ਖੁਫੀਆ ਏਜੰਸੀਆਂ ਦੇ ਗੁੱਸੇ ਦਾ ਸ਼ਿਕਾਰ ਵੀ ਹੋਣਾ ਪਿਆ। ਉਸ ਦੌਰ ਨੂੰ ਚੇਤੇ ਕਰਕੇ ਉਹ ਅਕਸਰ ਇਕ ਸ਼ੇਅਰ ਦੁਹਰਾਉਂਦੇ ਹਨ ਜਿਸ ਦਾ ਅਰਥ ਹੈ-ਕੁਝ ਲੋਕ ਵੀ ਸ਼ਹਿਰ ਦੇ ਜ਼ਾਲਮ ਸੀ, ਕੁਝ ਮੈਨੂੰ ਮਰਨ ਦਾ ਸ਼ੌਕ ਵੀ ਸੀ। ਇਸ ਸ਼ੇਅਰ 'ਚ ਦਰਦ ਦੇ ਨਾਲ ਨਾਲ ਕੌੜਾ ਸੱਚ ਵੀ ਬਿਆਨ ਕੀਤਾ ਗਿਆ ਹੈ। ਅੱਜ ਲੋੜ ਇਸ ਦਰਦ ਨੂੰ ਮਹਿਸੂਸ ਕਰਦਿਆਂ ਸੱਚ ਦੇ ਸਨਮੁੱਖ ਹੋ ਕੇ ਅਗਲਾ ਰਾਹ ਪੱਧਰਾ ਕਰਨ ਦੀ ਹੈ।
ਸੌੜੀ ਸਿਆਸਤ ਦੀ ਭੇਟ ਚੜ੍ਹੇ ਨਿਰਦੋਸ਼ਾਂ ਦੀ ਯਾਦ ਵਿਚ ਸਮਾਗਮ ਹੋ ਰਹੇ ਹਨ। ਇਕ ਧਿਰ ਸਰਕਾਰੀ ਦਹਿਸ਼ਤਗਰਦੀ ਨੂੰ ਜਾਇਜ਼ ਮੰਨਦੀ ਹੈ ਤੇ ਦੂਜੀ ਗੈਰ-ਸਰਕਾਰੀ ਧਿਰ ਨੂੰ ਦਰੁਸਤ ਦੱਸਦੀ ਹੈ। ਅਸਲੀਅਤ ਇਹ ਹੈ ਕਿ ਪੰਜਾਬੀਆਂ ਦਾ ਘਾਣ ਦੋਹਾਂ ਪੁੜਾਂ ਵਿਚਾਲੇ ਹੋਇਆ। ਜੇ ਅਸੀਂ ਸੱਚੇ ਦਿਲੋਂ ਚਾਹੁੰਦੇ ਹਾਂ ਕਿ ਮੁੜ ਅਜਿਹਾ ਨਾ ਹੋਵੇ, ਤਾਂ ਹੋ ਰਹੇ ਸਮਾਗਮਾਂ, ਖਾਸ ਕਰ ਕੇ ਗੁਰੂ ਘਰਾਂ 'ਚ ਹੋ ਰਹੇ ਧਾਰਮਿਕ ਸਮਾਗਮਾਂ 'ਚ ਇਸ ਮਸਲੇ ਦੇ ਹਰ ਪਹਿਲੂ Ḕਤੇ ਵਿਚਾਰਾਂ ਹੋਣੀਆਂ ਚਾਹੀਦੀਆਂ ਹਨ। ਸੈਮੀਨਾਰ ਹੋਣੇ ਚਾਹੀਦੇ ਹਨ। ਵਿਚਾਰ ਵਟਾਂਦਰੇ ਤੇ ਗੋਸ਼ਟੀਆਂ ਹੋਣੀਆਂ ਚਹੀਦੀਆਂ ਹਨ ਜਿਨ੍ਹਾਂ ਵਿਚ ਵਿਰੋਧੀ ਧਿਰਾਂ ਦੇ ਵਿਚਾਰ ਵੀ ਠਰੰਮੇ ਨਾਲ ਸੁਣੇ ਤੇ ਵਿਚਾਰੇ ਜਾਣ, ਨਾ ਕਿ ਆਪਣੇ ਵਿਰੋਧੀ ਦੀ ਆਵਾਜ਼ ਬੰਦ ਕਰਨ ਵਰਗਾ ਵਰਤਾਰਾ ਵਰਤਾਇਆ ਜਾਵੇ।
ਵਿਕਾਸ ਵਿਰੋਧ ਵਿਚੋਂ ਹੁੰਦਾ ਹੈ, ਦਵੰਦਵਾਦ ਦਾ ਦਾਮਨ ਫੜਿਆਂ ਹੀ ਮਸਲਿਆਂ ਦੇ ਹੱਲ ਨਿਕਲਦੇ ਹਨ। ਭਾਰਤੀ ਸਮਾਜ 'ਚ ਬਾਬੇ ਨਾਨਕ ਨੇ ਕੁਝ ਕਹਿਣ ਤੇ ਕੁਝ ਸੁਣਨ ਦੀ ਪਿਰਤ ਪਾਈ। ਸਿੱਖ ਭਾਈਚਾਰੇ ਨੂੰ ਆਪਣੇ ਮਸਲੇ ਹੱਲ ਕਰਨ ਲਈ ਬਾਬੇ ਨਾਨਕ ਦੀ ਕਹਿਣੀ (ਉਪਦੇਸ਼) ਅਤੇ ਕਰਨੀ ਉਤੇ ਫੁੱਲ ਚੜ੍ਹਾਉਣੇ ਚਾਹੀਦੇ ਹਨ। ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਖਾੜਕੂ ਧਿਰਾਂ ਸਮੇਤ ਸਭ ਰਾਜਸੀ ਤੇ ਸਮਾਜਕ ਧਿਰਾਂ ਨੂੰ ਇਕ-ਦੂਜੇ ਦਾ ਅੰਨ੍ਹਾ ਵਿਰੋਧ ਤੇ ਬੇਲੋੜੀ ਦੂਸ਼ਣਬਾਜ਼ੀ ਤੋਂ ਉਪਰ ਉਠ ਕੇ ਵਿਚਾਰ ਕਰਨੀ ਚਾਹੀਦੀ ਹੈ ਕਿ ਪੰਜਾਬ ਦੇ ਆਰਥਿਕ, ਸਮਾਜਕ, ਧਾਰਮਿਕ, ਰਾਜਸੀ ਤੇ ਸਭਿਆਚਾਰਕ ਮਸਲੇ ਅਜੇ ਵੀ ਉਥੇ ਹੀ ਥੋਹਰਾਂ ਦੇ ਬੀਜ ਬਣ ਕੇ ਖਿੱਲਰੇ ਪਏ ਹਨ। ਇਹ ਉਹੀ ਪੁਰਾਣੇ ਮਸਲੇ ਹਨ ਜਿਨ੍ਹਾਂ ਕਰ ਕੇ ਪੰਜਾਬ ਵਿਚ ਕਦੇ Ḕਪਗੜੀ ਸੰਭਾਲ ਜੱਟਾḔ ਲਹਿਰ ਚੱਲੀ। ਗਦਰ ਪਾਰਟੀ ਬਣੀ। ਬੱਬਰ ਅਕਾਲੀ ਲਹਿਰ ਪੈਦਾ ਹੋਈ, ਅਕਾਲੀ ਪਾਰਟੀ ਬਣੀ, ਕਮਿਊਨਿਸਟਾਂ ਦਾ ??ਭਾਰ ਆਇਆ, ਪੰਜਾਬੀ ਸੂਬੇ ਦੀ ਮੰਗ ਉਠੀ, ਨਕਸਲੀ ਲਹਿਰ ਦਾ ਦੌਰ ਆਇਆ ਅਤੇ ਫਿਰ ਖਾਲਿਸਤਾਨੀ ਲਹਿਰ ਦਾ ਉਬਾਲ ਆਇਆ। ਜੇ ਇਨ੍ਹਾਂ ਲਹਿਰਾਂ ਦੇ ਕਾਰਨ ਉਥੇ ਦੇ ਉਥੇ ਹੀ ਹਨ, ਮਸਲੇ ਜਿਉਂ ਦੇ ਤਿਉਂ ਖੜ੍ਹੇ ਹਨ, ਤਾਂ ਫਿਰ ਕਦੇ ਵੀ ਪੰਜਾਬ ਵਿਚ ਕਿਸੇ ਨਵੇਂ ਰੂਪ ਵਿਚ ਕੋਈ ਲਾਵਾ ਫੁੱਟ ਸਕਦਾ ਹੈ। ਲੋੜ ਹੈ ਇਨ੍ਹਾਂ ਮਸਲਿਆਂ ਨੂੰ ਕੌਮਾਂਤਰੀ ਸਿਆਸੀ ਪਿੜ ਨਾਲ ਜੋੜ ਕੇ ਵਿਚਾਰਨ ਦੀ, ਤਾਂ ਕਿ ਕਿਸੇ ਕਵੀ ਨੂੰ ਮੁੜ ਇਹ ਨਾ ਲਿਖਣਾ ਪਵੇ :-

ਨਾ ਕੰਮ ਆਏ ਚਰਖ਼ੇ ਦੇ,
ਨਾ ਡੋਲੀ ਨਾ ਸੰਦੂਕਾਂ ਦੇ।
ਬਣ ਗਏ ਰੁੱਖ ਨਿਮਾਣੇ ਦਸਤੇ,
ਸੰਗੀਨਾਂ ਬੰਦੂਕਾਂ ਦੇ।
ਨਾ ਧੂਣੀ ਦੀ ਅੱਗ ਬਣੇ,
ਨਾ ਸੁੱਕਾ ਬਾਲਣ ਚੁੱਲਿਆਂ ਦਾ।
ਨਾ ਕੰਮ ਆਏ ਚਕਲੇ ਦੇ,
ਨਾ ਫੂਕਣੀ ਦੇ ਨਾ ਫੂਕਾਂ ਦੇ।
ਬਣਦੇ ਬਣਦੇ ਰਾਜ ਸਿੰਘਾਸਨ,
ਤਖਤਾ ਬਣ ਗਏ ਫਾਂਸੀ ਦਾ।"

(ਡਾ. ਗੁਰੂਮੇਲ ਸਿੱਧੂ)..

June 03, 2013
California , USA

-0-

Home  |  About us  |  Troubleshoot Font  |  Feedback  |  Contact us

2007-11 Seerat.ca, Canada

Website Designed by Gurdeep Singh +91 98157 21346 9815721346