Welcome to Seerat.ca
Welcome to Seerat.ca

ਮਹਿਕ ਰੋਟੀਆਂ ਦੀ, ਬੋ ਲਾਸ਼ਾਂ ਸੀ

 

- ਜਗਦੀਸ਼ ਸਿੰਘ ਵਰਿਆਮ

ਟਾਕੀਆਂ ਵਾਲੇ ਚੋਲ਼ੇ ਵਾਲਾ ਡਾ. ਹਰਿਭਜਨ ਸਿੰਘ

 

- ਪਿੰ੍ਰ. ਸਰਵਣ ਸਿੰਘ

ਆਇਲਨ ਅਤੇ ਐਵਨ

 

- ਸੁਰਜੀਤ

ਪੰਜਾਬ ਦੀ ਆਰਥਕ ਮੁੜ-ਬਹਾਲੀ

 

- ਬਲਦੇਵ ਦੂਹੜੇ

ਯਾਦਾਂ ਦੀ ਗੱਠੜੀ ਵਿੱਚੋਂ ਚਾਚਾ ਜਗੀਰਾ

 

- ਰਵੇਲ ਸਿੰਘ

ਇੱਕ ਪ੍ਰਸੰਗ ਦਾ ਪੁਨਰ ਕਥਨ

 

- ਸੁਰਜੀਤ ਪਾਤਰ

ਤੇਰੇ ਹਜ਼ੂਰ ਮੇਰੀ ਹਾਜ਼ਰੀ ਦੀ ਦਾਸਤਾਨ

 

-  ਹਰਿਭਜਨ ਸਿੰਘ

ਸੀਸ ਭੇਟ

 

- ਜਸਵੰਤ ਸਿੰਘ ਵਿਰਦੀ

ਸ਼ਹੀਦ ਪਤੀ ਦੀ ਲਾਸ਼

 

- ਅਰਜਨ ਸਿੰਘ ਗੜਗੱਜ

ਜੱਲ੍ਹਿਆਂ ਵਾਲੇ ਬਾਗ਼ ਦਾ ਅੱਖੀਂ ਡਿੱਠਾ ਸਾਕਾ

 

- ਜੀ ਆਰ ਸੇਠੀ

ਭਗਤ ਸਿੰਘ ਮੇਰੇ ਸਕੇ ਭਰਾ ਵਰਗਾ ਸੀ

 

- ਦੁਰਗਾ ਭਾਬੀ

ਰਿੜਦੇ 2 ਜਦੋਂ ਖੜ੍ਹਨਾ ਸਿੱਖਿਆ

 

- ਡਾ. ਅਮਰਜੀਤ ਟਾਂਡਾ

ਮੱਧਕਾਲ ਵਿੱਚ ਲੇਖਕ ਦੀ ਭੂਮਿਕਾ

 

- ਸੰਦੀਪ ਮਹਿਰਾ

ਗਜ਼ਲ

 

- ਅੰਗਦ ਬਰਨਾਲਵੀ

ਅੱਜ ਤਾਂ ਮੰਗਲਵਾਰ ਹੈ

 

- ਮਨਪ੍ਰੀਤ ਕੌਰ ਮਿਨਹਾਸ

ਚੁਰਸਤੇ’ ’ਚ ਫਸੇ ਸ਼ਾਇਰ ਦੇ ਫੇਫੜਿਆਂ ’ਚ ‘ਪੁੜੀ ਲੀਕ’ ਨੂੰ ਸਮਝਣ ਦੀ ਕੋਸ਼ਿਸ਼ ਕਰਦਿਆਂ

 

- ਗੁਰਦਿਆਲ ਬੱਲ

ਬਹੁਤ ਕੁਝ ਸੀ ਘਰ ਵਿੱਚ

 

-  ਡਾ. ਅਮਰਜੀਤ ਟਾਂਡਾ

ਕਿਰਪਾਲ ਬੈਂਸ ਦਾ ਪੱਤਰ

ਤਿੰਨ ਛੋਟੀਆਂ ਕਹਾਣੀਆਂ

 

- ਸੁਭਾਸ਼ ਰਾਬੜਾ

ਤਲਾਕ

 

- ਹਰਦੀਪ ਬਿਰਦੀ

ਫਿਲਮ ‘ਚੌਥੀ ਕੂਟ‘ ਗੁਰਵਿੰਦਰ, ਵਰਿਆਮ ਸੰਧੂ ਤੇ ਮਣੀ ਕੌਲ

 

- ਗੁਰਦਿਆਲ ਬੱਲ

ਕਾਲੇ ਦੌਰ ਦੀ ਦਰਦ-ਕਥਾ

 

- ਰਣਧੀਰ ਸਿੰਘ

ਡਰ ਦੇ ਦਸਤਾਵੇਜ਼ ਨਹੀਂ ਹੁੰਦੇ, ਡਰ ਦਾ ਮਾਹੌਲ ਹੁੰਦਾ ਹੈ: ਰਵੀਸ਼ ਕੁਮਾਰ ਦੀ ਕਲਮ ਤੋਂ ਕੌੜਾ ਸੱਚ!

 

- ਅਨੁਵਾਦ ਹਰਸ਼ਰਨ ਕੌਰ

ਸਾਕਾ ਨੀਲਾ ਤਾਰਾ :ਕੁਝ ਲੋਕ ਵੀ ਸ਼ਹਿਰ ਦੇ ਜ਼ਾਲਮ ਸੀ, ਕੁਝ ਮੈਨੂੰ ਮਰਨ ਦਾ ਸ਼ੌਕ ਵੀ ਸੀ

 

- ਹਰਜਿੰਦਰ ਦੁਸਾਂਝ

ਦੋ ਕਵਿਤਾਵਾਂ

 

-  ਰੁਪਿੰਦਰ ਸੰਧੂ

ਕੁੱਝ ਕਵਿਤਾਵਾਂ

 

- ਗੁਰਨਾਮ ਢਿੱਲੋਂ

ਜਰਨੈਲ ਸਿੰਘ ਹਲਵਾਰਾ ਦੇ ਨਾਂ ‘ਤੇ ਲੇਖਕ ਨੂੰ ਮਿਲੀ ਬਰੰਗ ਚਿੱਠੀ ਦਾ ਸਿਰਨਾਵਾਂ
ਸੀਖਾਂ ਫਿਰ ਭਾਂਬੜ ਨਾ ਬਣ ਜਾਣ

 

- ਪ੍ਰਿੰ. ਸਰਵਣ ਸਿੰਘ

 

Online Punjabi Magazine Seerat


ਫਿਲਮ ‘ਚੌਥੀ ਕੂਟ‘ ਗੁਰਵਿੰਦਰ, ਵਰਿਆਮ ਸੰਧੂ ਤੇ ਮਣੀ ਕੌਲ

- ਗੁਰਦਿਆਲ ਬੱਲ
 

 

ਇਥੇ ਕਰਵਾਏ ਜਾਣ ਵਾਲੇ ਦੱਖਣੀ ਏਸ਼ੀਆਈ ਕੌਮਾˆਤਰੀ ਫਿਲਮ ਮੇਲੇ ‘ਚ ਸ਼ਾਮਲ ਕੀਤੀ ਗਈ ਪੰਜਾਬ ਦੇ ਬੜੇ ਹੀ ਹੋਣਹਾਰ ਨਿਰਦੇਸ਼ਕ ਗੁਰਵਿੰਦਰ ਸਿੰਘ ਵੱਲੋˆ ਨਿਰਦੇਸ਼ਤ ਫਿਲਮ ‘ਚੌਥੀ ਕੂਟ‘ ਪਿਛਲੇ ਹਫਤੇ ਮਿਸੀਸਾਗਾ ਦੇ ਸਿਨਮਾ ਹਾਲ ‘ਚ ਜਦੋˆ ਦਿਖਾਈ ਗਈ ਤਾˆ ਦਰਸ਼ਕ ਧੰਨ ਧੰਨ ਕਰ ਉਠੇ। ਇਹ ਫਿਲਮ ਪੰਜਾਬੀ ਦੇ ਸਭ ਤੋˆ ਸਮਰੱਥ ਕਹਾਣੀਕਾਰ ਵਰਿਆਮ ਸਿੰਘ ਸੰਧੂ ਦੀਆˆ 80ਵਿਆˆ ਦੇ ਭਿਆਨਕ ਦਹਿਸ਼ਤਵਾਦ ਦੀ ਜ਼ੱਦ ਵਿੱਚ ਆਏ ਹੋਏ ਬੁਰੇ ਸਮਿਆˆ ਬਾਰੇ ਤਿੰਨ ਚਾਰ ਬੜੀਆˆ ਹੀ ਸਸ਼ਕਤ ਕਹਾਣੀਆˆ ਤੇ ਅਧਾਰਤ ਪਟ-ਕਥਾ ਤੇ ਅਧਾਰਤ ਹੈ। ਫਿਲਮ ਦਾ ਇਕ-ਇਕ ਸੀਨ ਮਾਅਨੀਖੇਜ਼ ਹੈ – ਦਰਸ਼ਕ ਦੇ ਦਿਲੋ-ਦਿਮਾਗ ਅੰਦਰ ਤੇਜ਼ਾਬ ਵਾˆਗੂ ਸਾੜ ਪਾਉˆਦਾ ਚਲਿਆ ਜਾˆਦਾ ਹੈ; ਗੰਭੀਰਤਾ ਨਾਲ ਸੋਚਣ ਲਈ ਮਜ਼ਬੂਰ ਕਰਦਾ ਹੈ।ਉੱਘੇ ਨਾਵਲਕਾਰ ਗੁਰਦਿਆਲ ਸਿੰਘ ਦੇ ਨਾਵਲ ਤੇ ਅਧਾਰਤ ‘ਅੰਨ੍ਹੇ ਘੋੜੇ ਦਾ ਦਾਨ‘ ਪਿੱਛੋˆ ਗੁਰਵਿੰਦਰ ਸਿੰਘ ਦੀ ਇਹ ਦੂਸਰੀ ਓਨੀ ਹੀ ਸਫਲ ਫਿਲਮ ਹੈ।ਗੁਰਵਿੰਦਰ ਤੋˆ ਪਹਿਲਾˆ ਸੁਖਵੰਤ ਢੱਡਾ ਨੇ ਰਜਿੰਦਰ ਸਿੰਘ ਬੇਦੀ ਦੇ ਨਾਵਲ ‘ਇੱਕ ਚਾਦਰ ਅੱਧੋਰਾਣੀ‘ ਨੂੰ ਲੈ ਕੇ ਕਈ ਵਰ੍ਹੇ ਪਹਿਲਾˆ ਕੋਈ ਚੱਜ ਦੀ ਪੰਜਾਬੀ ਫਿਲਮ ਬਣਾਉਣ ਦਾ ਸਫਲ ਉਪਰਾਲਾ ਕੀਤਾ ਸੀ। ਸਾਡੀ ਜਾਚੇ ਸਿਨੇਮਾ ਦੀ ਭਾਸ਼ਾ ‘ਚ ਮਹਾˆਭਾਰਤ ਦੇ ਮਾਮਲੇ ਵਿਚ ਗੁਰਵਿੰਦਰ ਮਾਨੋˆ ਮਹਾਨ ਨਿਰਦੇਸ਼ਕ ਮਣੀ ਕੌਲ ਦਾ ਸ਼ਾਗਿਰਦ ਹੋਣ ਕਾਰਨ ਹੋਰ ਵੀ ਵੱਧ ਸਫਲ ਹੈ ਅਤੇ ਉਸਨੇ ਆਪ ਦੀਆˆ ਮਹਿਜ਼ ਦੋ ਫਿਲਮਾˆ ਨਾਲ ਸਾਬਤ ਇਹ ਕੀਤਾ ਹੈ ਕਿ ਪੰਜਾਬ ਵਿਚ ਵੀ ਫਰਾˆਸੀਸੀ ਸਿਨਮੇ ਦੇ ਹਾਰ ਹੀ ਉੱਤਮ ਫਿਲਮਾˆ ਬਣਾਈਆˆ ਜਾ ਸਕਦੀਆˆ ਹਨ।

ਪਹਿਲੀ ਫਿਲਮ ਦੇ ਨਿਰਮਾਣ ਦੇ ਸ਼ੁਰੂਆਤੀ ਦੌਰ ਵਿਚ ਗੁਰਵਿੰਦਰ ਨੂੰ ਮਣੀ ਕੌਲ ਦਾ ਪੂਰਾ ਸਹਿਯੋਗ ਰਿਹਾ। ਪ੍ਰੰਤੂ ਆਪਣੇ ਪ੍ਰਤਿਭਾਸ਼ਾਲੀ ਸ਼ਾਗਿਰਦ ਨੂੰ ਵੀਨਸ ਅਤੇ ਲੰਡਨ ਦੇ ਕੌਮਾˆਤਰੀ ਮੇਲਿਆˆ ਵਿਚ ਸਵੀਕ੍ਰਿਤੀ ਮਿਲਦੀ ਵੇਖਣ ਤੋˆ ਪਹਿਲਾˆ ਹੀ ਉਹ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ।ਗੁਰਵਿੰਦਰ ਲਈ ਮਾਣ ਵਾਲੀ ਗੱਲ ਸੀ ਅਗਲੇ ਵਰ੍ਹੇ ਸਾਲ 2012 ਵਿਚ ਭਾਰਤੀ ਕੌਮਾˆਤਰੀ ਫਿਲਮ ਮੇਲੇ ਵਿਚ ਵਕਾਰੀ ‘ਗੋਲਡਨ ਪੀਕਾਕ‘ ਇਨਾਮ ਵੀ ਉਸਦੀ ਇਸੇ ਫਿਲਮ ਦੇ ਹਿੱਸੇ ਆਇਆ।।

ਸਾਨੂੰ ਯਾਦ ਹੈ ਚੰਡੀਗੜ੍ਹ ਤੋˆ ਛਪਣ ਵਾਲੇ ‘ਦਾ ਟ੍ਰਿਬਿਊਨ‘ ਦੇ 12 ਫਰਵਰੀ, 2012 ਅੰਕ ‘ਚ ‘ਕਾਲ ਆਫ ਦਾ ਲੈˆਡ‘ ਸਿਰਲੇਖ ਹੇਠ ਅਰੁਤੀ ਨਈਅਰ ਦੇ ਲੇਖ ਵਿਚ ਆਪਦੇ ਉਸਤਾਦ ਮਣੀ ਕੌਲ ਨੂੰ ਉਹ ਨਮੋ ਕਿੰਝ ਕਹਿੰਦਾ ਹੈ।ਮਣੀ ਕੌਲ ਦੀ ਨਸੀਹਤ ਸੀ ਕਿ ਜੋ ਸਾਮ੍ਹਣੇ ਦੀˆਹਦਾ ਹੈ ਸਿਨਮੇ ਦੀ ਸੂਖਮ ਭਾਸ਼ਾ ਰਾਹੀˆ ਤੂੰ ਉਸ ਤੋˆ ਪਾਰ ਜਾਣਾ ਹੈ। ਸਾਨੂੰ ਇਹ ਕਹਿਣ ਵਿਚ ਵੀ ਉੱਕਾ ਹੀ ਕੋਈ ਝਿਜਕ ਨਹੀˆ ਕਿ ਪੰਜਾਬੀ ਕਹਾਣੀ ਦੇ ਖੇਤਰ ਵਿਚ ਵਰਿਆਮ ਸਿੰਘ ਸੰਧੂ ਪੰਜਾਬ ਦਾ ਮਣੀ ਕੌਲ ਹੀ ਤਾˆ ਹੈ। ਪੰਜਾਬ ਦੇ ਸੰਤਾਪੇ ਸਮਿਆˆ ਬਾਰੇ ‘ਭੱਜੀਆˆ ਬਾਹੀˆ‘ ਅਤੇ ‘ਮੈˆ ਹੁਣ ਠੀਕ ਠਾਕ ਹਾˆ‘ ਵਰਗੀਆˆ ਕਲਾਸਿਕ ਕਹਾਣੀਆˆ ਵਿਚ ਉਨ ਇਹੋ ਕੰਮ ਹੀ ਤਾˆ ਬਾਖ਼ੂਬੀ ਕਰਿਆ ਹੋਇਆ ਹੈ। --- ਪਿਛਲੇ ਹਫਤੇ ‘ਚੌਥੀ ਕੂੰਟ‘ ਦੇ ਹਰੇਕ ਦ੍ਰਿਸ਼ ਨੂੰ ਵੇˆਹਦਿਆˆ ਕਾˆਬੇ ਤਾˆ ਚੜ੍ਹਦੇ ਸਨ – ਦਿਖਦੇ ਦੇ ਪਾਰ ਦੀ ਸੋਝੀ ਵੀ ਆਈ ਜਾˆਦੀ ਸੀ।

ਇਹ ਮਣੀ ਕੌਲ ਕੌਣ ਸੀ? ‘ਪੰਜਾਬੀ ਅਵਾਜ਼‘ ਦੇ ਪਾਠਕਾˆ ਨੂੰ ਗੁਰਵਿੰਦਰ ਜਾˆ ਵਰਿਆਮ ਸੰਧੂ ਨੂੰ ਪਾਸੇ ਰੱਖ ਕੇ ਅੱਜ ਅਸੀˆ ਉਸ ਬਾਰੇ ਹੀ ਸੁਣਾਵਾˆਗੇ।



ਚਾਰ ਕੁ ਸਾਲ ਪਹਿਲਾˆ ਭਾਰਤ ਦੇ ਮਹਾਨ ਪ੍ਰਤਿਭਾਸ਼ੀਲ ਫਿਲਮ ਨਿਰਦੇਸ਼ਕ ਮਣੀ ਕੌਲ ਦੀ ਅਚਾਨਕ ਮੌਤ ਦੀ ਖਬਰ ਸੁਣ ਕੇ ਦੁੱਖ ਲੱਗਿਆ ਸੀ। ਉਸ ਦੀ ਉਮਰ ਅਜੇ 65-66 ਵਰ੍ਹਿਆˆ ਤੋˆ ਵੱਧ ਨਹੀˆ ਸੀ। ਭਾਰਤੀ ਕਲਾ ਜਗਤ ਲਈ ਇਹ ਬਹੁਤ ਵੱਡਾ ਘਾਟਾ ਸੀ। ਖਬਰ ਸੁਣਦੇ ਸਾਰ ਮੇਰੇ ਮਨ ਅੰਦਰ ਸਾਲ 1940 ‘ਚ 20ਵੀˆ ਸਦੀ ਦੇ ਆਪਣੀ ਹੀ ਤਰ੍ਹਾˆ ਦੇ ਮਹਾਨ ‘ਸੂਫੀ‘ ਚਿੰਤਕ ਵਾਲਟਰ ਬੈˆਜਾਮਿਨ ਦੇ ਜਰਮਨ ਨਾਜ਼ੀਆˆ ਹੱਥੋˆ ਤੰਗ ਪੈ ਕੇ ਆਤਮ ਹੱਤਿਆ ਕਰ ਜਾਣ ਤੇ ਉਸ ਦੇ ਦੋਸਤ ਬਰਖੋਲਟ ਬਰੈਖਤ ਦੇ ਅਤਿ ਉਦਾਸ ਲਹਿਜੇ ਵਿਚ ਕਹੇ ਸ਼ਬਦ ਉਭਰ ਗਏ। ਬਰੈਖਤ ਅਨੁਸਾਰ ਬੈˆਜਾਮਿਨ ਦੀ ਮੌਤ ਨਾਜ਼ੀਆˆ ਵੱਲੋˆ ਮਹਾਨ ਜਰਮਨ ਸਭਿਆਚਾਰ, ਸਾਹਿਤ ਅਤੇ ਕਲਾ ਦੇ ਖੇਤਰ ਨੂੰ ਮਾਰੀ ਗਈ ਸਭ ਤੋˆ ਵੱਡੀ ਸੱਟ ਸੀ। ਜਰਮਨ ਦਾਰਸ਼ਨਿਕ ੍ਹਅਨਨਅ ਅਰਨਦਟ ਦੀ ‘ਮੈੱਨ ਇਨ ਡਾਰਕ ਟਾਈਮਜ਼‘ ਪਿਛਲੇ 40 ਵਰ੍ਹਿਆˆ ਤੋˆ ਮੇਰੀ ਮਨਭਾਉˆਦੀ ਕਿਤਾਬ ਹੈ ਅਤੇ ਇਸ ਵਿਚ ਵਾਲਟਰ ਬੈˆਜਾਮਿਨ ਦੇ ਦੁਖਾˆਤ ਦਾ ਜ਼ਿਕਰ ਬਹੁਤ ਹੀ ਮਾਰਮਿਕ ਤਰੀਕੇ ਨਾਲ ਕੀਤਾ ਹੋਇਆ ਹੈ। ਮਣੀ ਕੌਲ ਦੀ ਮੌਤ ਲਈ ਅਜਿਹਾ ਕੋਈ ਕਾਰਨ ਜ਼ਿੰਮੇਵਾਰ ਭਲੇ ਹੀ ਨਹੀˆ ਸੀ ਫਿਰ ਵੀ ਪਤਾ ਨਹੀˆ ਕਿਉˆ ਉਸ ਦੀ ਮੌਤ ਦੀ ਖਬਰ ਨਾਲ ਵਾਲਟਰ ਬੈˆਜਾਮਿਨ ਦੀ ਮੌਤ ਦਾ ਚੇਤਾ ਆਈ ਜਾ ਰਿਹਾ ਸੀ।

ਮਨ ਅੰਦਰ ਮਣੀ ਕੌਲ ਅਤੇ ਵਾਲਟਰ ਬੈˆਜਾਮਿਨ ਦੀਆˆ ਸ਼ਖਸੀਅਤਾˆ ਅਤੇ ਦਿਲਚਸਪੀਆˆ ਦੀਆˆ ਕਈ ਸਾˆਝਾˆ ਉਭਰ ਰਹੀਆˆ ਸਨ। ਮਸਲਨ ਮਣੀ ਕੌਲ ਸਾਰੀ ਉਮਰ ਮਹਾਨ ਰੂਸੀ ਨਾਵਲਕਾਰ ਫਿਓਦੋਰ ਦਾਸਤੋਵਸਕੀ ਦੇ ਵਿਸ਼ਾਲ ਅਤੇ ਅੰਤਾˆ ਦੇ ਰਹੱਸਮਈ ਕਲਾ ਜਗਤ ਪ੍ਰਤੀ ਰੁਚਿਤ ਰਿਹਾ ਜਦੋˆ ਕਿ ਵਾਲਟਰ ਬੈˆਜਾਮਿਨ ਜ਼ਿੰਦਗੀ ਭਰ ਅਜਿਹੀ ਹੀ ਸ਼ਿੱਦਤ ਭਰੀ ਦਿਲਚਸਪੀ ਦਾਸਤੋਵਸਕੀ ਦੇ ਇਕ ਹੋਰ ਅਤਿ ਪ੍ਰਤਿਭਾਵਾਨ ਆਤਮਿਕ ਭਰਾ ਆਧੁਨਿਕ ਸੰਵੇਦਨਾ ਦੇ ਮੋਢੀ ਵਿਲੱਖਣ ਫਰਾˆਸੀਸੀ ਸ਼ਾਇਰ ਬਾਦਲੇਅਰ ਦੇ ਕਾਵਿ ਜਗਤ ਦੇ ਚਕਰਾ ਦੇਣ ਵਾਲੇ ਅੰਤਰ ਦਵੰਦਾˆ ਦੀਆˆ ਜੜ੍ਹਾˆ ਨੂੰ ਸਮਝਣ ਵਿਚ ਲੈˆਦਾ ਰਿਹਾ।

ਮਣੀ ਕੌਲ ਵਲੋˆ ਆਪਣੀ ਫਿਲਮ ਨਿਰਮਾਣ ਕਲਾ ਦੇ ਸਿਖਰ ਤੇ ਦਾਸਤੋਵਸਕੀ ਦੇ ਸਿਰੇ ਦੇ ਅਦਭੁੱਤ ਨਾਵਲ ‘ਬੁੱਧੂ‘ (ਇਡੀਅਟ) ‘ਤੇ ਆਧਾਰਤ ਤਿੰਨ ਹਿੱਸਿਆˆ ‘ਚ ਬਣਾਈ ਫਿਲਮ-ਅਸੀਮ ਦਾਦ ਦੇ ਕਾਬਲ ਹੈ। ਕੁਝ ਆਲੋਚਕਾˆ ਦਾ ਕਹਿਣਾ ਹੈ ਕਿ ਦਾਸਤੋਵਸਕੀ ਸ਼ਹਿਜਾਦੇ ਮਿਸ਼ਕਨ ਦੇ ਕਿਰਦਾਰ ਦੇ ਰੂਪ ਵਿਚ ਹਜ਼ਰਤ ਈਸਾ ਦਾ ਕੋਈ ਆਧੁਨਿਕ ਬਿੰਬ ਹੀ ਸਿਰਜਣਾ ਚਾਹੁੰਦਾ ਸੀ। ਪ੍ਰੰਤੂ ਇਹ ਗੱਲ ਮਨ ਨੂੰ ਜ਼ਿਆਦਾ ਜਚਦੀ ਨਹੀˆ ਹੈ। ਅਸਲ ਵਿਚ ‘ਬੁੱਧੂ‘ ਵਿਚ ਅਨੰਤ ਮੁਹੱਬਤ ਦੇ ਵਿਰੋਧਾਭਾਸਾˆ ਨੂੰ ਸਮਝਣ ਅਤੇ ਆਸ਼ਕਾਰ ਕਰਨ ਦੀ ਪ੍ਰੋਮੀਥੀਅਨ ਕੋਸ਼ਿਸ਼ ਕੀਤੀ ਹੈ। ਦਾਸਤੋਵਸਕੀ, ਮਹਾਨ ਨਾਵਲਕਾਰ ਬਾਲਜ਼ਾਕ ਦੇ ਕਹਿਣ ਅਨੁਸਾਰ, ਆਪਣੀ ਕਥਾ ਨੂੰ ‘ਮੁਹੱਬਤ ਦੀ ਭਿਆਨਕ ਤਿਕੋਣ‘ ਦੇ ਤਸੱਵਰ ਨਾਲ ਜੁੜੀ ਅੰਤਹਿਕਰਨ ਦੀ ਪੀੜ ਨੂੰ ਨੁਮਾਇਆ ਕਰਨ ਤੱਕ ਹੀ ਮਹਿਦੂਦ ਨਹੀˆ ਰਹਿਣ ਦਿੰਦਾ। ਇਥੇ ਪ੍ਰਿੰਸ ਮਿਸ਼ਕਿਨ ਦੇ ਇਰਦ ਗਿਰਦ ਅਗਿਲੀਆ ਇਵਾਨੋਵਨਾ ਅਤੇ ਨਾਸਤਾਸੀਆ ਫਿਲੀਪੋਵਨਾ ਦੇ ਨਾਲ ਨਾਲ ਰੌਗੋਜਿਨ ਵਰਗੀ ਸ਼ਕਤੀਸ਼ਾਲੀ ਚੌਥੀ ਧਿਰ ਵੀ ਹਾਜ਼ਰ ਹੈ। ਇਸ ਮਹਾਨ ਵਿਚਿੱਤਰ ਕਥਾ ਦੇ ਅਖੀਰ ਵਿਚ ਦਾਸਤੋਵਸਕੀ ਨੇ ਮਨੁੱਖੀ ਹਿਰਦੇ ਦੀਆˆ ਆਪਾਵਿਰੋਧੀ ਭਿਆਨਕ ਤੈਹਾˆ ਨੂੰ ਬੜੀ ਹੀ ਬੇਬਾਕੀ ਨਾਲ ਫਰੋਲਿਆ ਹੈ। ਨਾਵਲੀ ਕਥਾ ਦੇ ਅੰਤ ਤੇ ਪ੍ਰਿੰਸ ਮਿਸ਼ਕਿਨ ਨਾਲ ਵਿਆਹ ਦੀ ਵੇਦੀ ‘ਤੇ ਬੈਠੀ ਬੈਠੀ ਨਾਸਤਾਸੀਆ, ਰੌਗੋਜਿਨ ਦੇ ਅਚਾਨਕ ਸਾਹਮਣੇ ਆ ਜਾਣ ਤੇ ਸਾਰੇ ਪ੍ਰਪੰਚ ਨੂੰ ਛੱਡ ਛਡਾ ਕੇ ਉਸ ਨੂੰ ਧਾ ਜੱਫੀ ਪਾਉˆਦੀ ਹੈ-ਜੋ ਕਿ ਅੱਗੋˆ ਉਸ ਲਈ ਆਪਣੀ ਅਸੀਮ ਮੁਹੱਬਤ ਦੇ ਅਤਿ ਘਾਤਕ ‘ਇਜ਼ਹਾਰ‘ ਵਜੋˆ ਛੁਰਾ ਉਸ ਦੀ ਛਾਤੀ ਅੰਦਰ ਘੋਪ ਦਿੰਦਾ ਹੈ। ਇਹ ਭਾਣਾ ਵਾਪਰਨ ਤੋˆ ਬਾਅਦ ਮਿਸ਼ਕਿਨ ਅਤੇ ਰੌਗੋਜਿਨ-ਦੋਵੇˆ ‘ਰਕੀਬ‘ ਜਿਸ ਕਿਸਮ ਦੀ ਤੱਕਣੀ ਨਾਲ ਇਕ ਦੂਸਰੇ ਦਾ ਸਾਹਮਣਾ ਕਰਦੇ ਹਨ, ਜਿਸ ਕਿਸਮ ਦੀ ਬੇਬਸੀ ਦੋਵਾˆ ਆਦਮੀਆˆ ਦੀਆˆ ਨਿਗਾਹਾˆ ਵਿਚ ਹੈ-ਉਸ ਦਾ ਨਜ਼ਾਰਾ ਕਰਦਿਆˆ ਵੀ ਇਨਸਾਨ ਦੀ ਰੂਹ ਕੰਬ ਕੇ ਰਹਿ ਜਾˆਦੀ ਹੈ।

ਲਿਓਨਾਰਦੋ ਦ ਵਿੰਸੀ ਨੇ ਮੋਨਾਲਿਜ਼ਾ ਦੀ ਤੱਕਣੀ ਦੇ ਰਹੱਸ ਨੂੰ ਜਿਵੇˆ ਉਜਾਗਰ ਕੀਤਾ ਹੈ-ਉਹ ਧੰਨ ਹੈ। ਪ੍ਰੰਤੂ ਮੇਰਾ ਵਿਸ਼ਵਾਸ ਹੈ ਕਿ ਜਿਸ ਜੋਰਦਾਰ ਅੰਦਾਜ਼ ਵਿਚ ਮਣੀ ਕੌਲ ਨੇ ਪ੍ਰਿੰਸ ਮਿਸ਼ਕਿਨ ਅਤੇ ਰੌਗੋਜਿਨ ਦੇ ਦੁੱਖ, ਸੰਤਾਪ ਅਤੇ ਕਰੁਣਾ ਭਰੇ ਰਹੱਸਮਈ ਭਾਵਾˆ ਨੂੰ ਫਿਲਮਾਇਆ ਹੈ-ਉਹ ਵੀ ਘੱਟ ਨਹੀˆ ਹੈ। ਇਨਸਾਨ ਚਾਹੇ ਉਹ ਸਿਕੰਦਰ ਮਹਾਨ ਜਾˆ ਨਿਪੋਲੀਅਨ ਦੇ ਵਾˆਗ ਤਾਕਤਵਾਰ ਅਤੇ ਪ੍ਰਤਿਭਾਵਾਨ ਵੀ ਕਿਉˆ ਨਾ ਹੋਵੇ-ਜ਼ਿੰਦਗੀ ਦੇ ਅੰਤਿਮ ਰਹੱਸ ਅੱਗੇ ਉਸ ਨੇ ਲਾਚਾਰ ਰਹਿਣਾ ਹੀ ਹੈ। ਪ੍ਰੰਤੂ ਆਦਮੀ ਦੀ ਸ਼ਾਨ ਇਸ ਮਾਣਮਤੀ ਜ਼ਿੱਦ ‘ਚ ਹੈ ਕਿ ਉਸ ਨੇ ਜ਼ਿੰਦਗੀ ਦੇ ਸੁਹੱਪਣ ਨੂੰ ਛੂਹ ਲੈਣ ਦੀ ਚਾਹਤ ਕਰੀ ਹੀ ਜਾਣੀ ਹੈ।

ਮਣੀ ਕੌਲ ਦੀ ਮੌਤ ਦੀ ਖਬਰ ਸੁਣਨ ਤੋˆ ਬਾਅਦ ਅਖਬਾਰਾˆ ਵਿਚ ਉਸ ਦੇ ਜੀਵਨ ਤੇ ਕਲਾ ਬਾਰੇ ਛਪੇ ਕਈ ਫੀਚਰ ਪੜ੍ਹੇ ਸਨ। ਪ੍ਰੰਤੂ ਉਨ੍ਹਾˆ ਫੀਚਰਾˆ ਨੂੰ ਪੜ੍ਹ ਕੇ ਪੂਰੀ ਤਸੱਲੀ ਨਾ ਹੋਈ। ਮੈਨੂੰ ਅਜੇ ਵੀ ਲਗਦਾ ਹੈ ਕਿ ਮਣੀ ਕੌਲ ਦੀ ਕਲਾ ਜਾˆ ਉਸ ਦੇ ਜੀਵਨ ਦਰਸ਼ਨ ਬਾਰੇ ਜਿਤਨੀਆˆ ਮਰਜੀ ਗੱਲਾˆ ਕਰ ਲਈਆˆ ਜਾਣ, ਗੱਲ ਉਸ ਸਮੇˆ ਤੱਕ ਨਹੀˆ ਬਣਦੀ ਜਦੋˆ ਤੱਕ ਉਸ ਦੀ ਸਾਲ 1970 ‘ਚ ਮਹਾਨ ਹਿੰਦੀ ਕਥਾਕਾਰ ਮੋਹਨ ਰਾਕੇਸ਼ ਦੀ ‘ਉਸ ਕੀ ਰੋਟੀ‘ ਨਾˆ ਦੀ ਛੋਟੀ ਜਿਹੀ ਕਹਾਣੀ ਨੂੰ ਲੈ ਕੇ ਅੰਤਾˆ ਦੀ ਸਸ਼ੱਕਤ ਸ਼ੈਲੀ ਵਿਚ ਇਸੇ ਨਾˆ ਹੇਠ ਬਣਾਈ ਫਿਲਮ ਬਾਰੇ ਗੱਲ ਨਾ ਕਰ ਲਈ ਜਾਵੇ।

ਮੈˆ ਖੁਦ ‘ਉਸ ਕੀ ਰੋਟੀ‘ ‘ਪੰਜਾਬੀ ਟ੍ਰਿਬਿਊਨ‘ ਵਿਚ ਠਾਹਰ ਮਿਲ ਜਾਣ ਦੀ ਬਦੌਲਤ ਪੂਰੇ 10 ਸਾਲ ਬਾਅਦ, ਸਾਲ 1980 ‘ਚ ਦੇਖੀ ਸੀ। ਚੰਡੀਗੜ੍ਹ ਫਿਲਮ ਸੁਸਾਇਟੀ ਵੱਲੋˆ ਦੇਸੀ, ਵਿਦੇਸ਼ੀ ਕਲਾਤਮਕ ਫਿਲਮਾˆ ਦਾ ਮੇਲਾ ਲਾਇਆ ਗਿਆ ਸੀ। ਵੱਡੇ ਭਾਈ ਚਿਤਰਕਾਰ ਮਲਕੀਅਤ ਦਾ ਸੁਨੇਹਾ ਮੈਨੂੰ ਅੱਜ ਵੀ ਯਾਦ ਹੈ ਕਿ ਬੱਲ, ਇਹ ਫਿਲਮ ਜੇਕਰ ਵੇਖਣੋˆ ਖੁੰਝ ਗਏ ਤਾˆ ਪਛਤਾਓਗੇ ਬਹੁਤ। ਦਲਜੀਤ (ਹੁਣ ਸੰਪਾਦਕ, ਅੰਮ੍ਰਿਤਸਰ ਟਾਈਮਜ਼) ਮੇਰੇ ਨਾਲ ਸੀ। ਬੜੇ ਹੀ ਚਾਵਾˆ ਭਰੇ ਦਿਨ ਸਨ ਉਹ ਅਤੇ ਅਜਿਹੀ ਸੁਹਜਾਤਮਿਕ ਫਿਲਮ ਵੇਖਣ ਦੀ ਖਿੱਚ ਉਸ ਅੰਦਰ ਉਨ੍ਹੀˆ ਦਿਨੀˆ ਜ਼ਾਹਰਾ ਤੌਰ ‘ਤੇ ਮੇਰੇ ਨਾਲੋˆ ਵੀ ਵੱਧ ਸੀ।

ਹੁਣ ਇਥੇ ਮੈਨੂੰ- ਅਸੀˆ ਉਹ ਫਿਲਮ ਕਿੰਜ ਵੇਖੀ ਅਤੇ ਸਾਡੇ ਉਤੇ ਮਣੀ ਕੌਲ ਦੇ ਕਲਾਤਮਕ ਜਾਦੂ ਦਾ ਅਸਰ ਕਿਸ ਕਿਸਮ ਦਾ ਹੋਇਆ-ਉਸ ਬਾਰੇ ਗੱਲ ਕਰਨ ਤੋˆ ਪਹਿਲਾˆ ਕਹਾਣੀ ਦੇ ਲਿਖਾਰੀ ਮੋਹਨ ਰਾਕੇਸ਼ ਬਾਰੇ ਆਪਣੇ ਅਨੁਭਵ ਵੀ ਪਾਠਕਾˆ ਨਾਲ ਸਾˆਝੇ ਕਰ ਲੈਣ ਦਿੱਤੇ ਜਾਣ। ਮੋਹਨ ਰਾਕੇਸ਼ ਹਿੰਦੀ ਅਤੇ ਹਿੰਦੋਸਤਾਨ ਦਾ ਬਹੁਤ ਵੱਡਾ ਆਧੁਨਿਕ ਕਥਾਕਾਰ ਹੈ-ਮਹਾਨ ਮੁਣਸ਼ੀ ਪ੍ਰੇਮ ਚੰਦ ਦਾ ਬਹੁਤ ਹੀ ਯੋਗ ਵਾਰਸ! ਇਸੇ ਮੋਹਨ ਰਾਕੇਸ਼ ਦਾ ਬੇਹਦ ਖੂਬਸੂਰਤ ਨਾਵਲ ‘ਅੰਧੇਰੇ ਬੰਦ ਕਮਰੇ‘ ਮੈˆ ਸਾਲ 1971 ਜਾˆ 72 ਵਿਚ ਦੇਹਰਾਦੂਨ ਪੜ੍ਹਦਿਆˆ ਪੜ੍ਹਿਆ ਸੀ।

ਨਾਵਲ ਦੇ ਪਹਿਲੇ ਹੀ ਪੰਨੇ ‘ਤੇ ਭੂਮਿਕਾ ਵਜੋˆ ਰਾਕੇਸ਼ ਦਾ ਕਹਿਣਾ ਸੀ ਕਿ *ਮੈˆ ਇਸ ਕਥਾ ਨੂੰ ਕੀ ਆਖਾˆ, ਅੱਜ ਦੀ ਦਿੱਲੀ ਦਾ ਖਾਕਾ? ਪੱਤਰਕਾਰ ਮਧੂਸੂਦਨ ਦੀ ਆਤਮਕਥਾ? ਹਰਬੰਸ ਤੇ ਨੀਲਮਾ ਦੀ ਮਾਨਸਿਕ ਖਿਚੋਤਾਣ ਦੀ ਕਹਾਣੀ? ਜਾˆ ਹਵਾ ਵਿਚ ਕਿਤੇ ਇਕ ਕੋਹਿਨੂਰ ਚਮਕਦਾ ਹੈ, ਉਸ ਕੋਹਿਨੂਰ ਦਾ ਕਿੱਸਾ?* ਅਤੇ ਫਿਰ ਉਹ ਆਪ ਹੀ ਕਹਿੰਦਾ ਹੈ *ਮੈਥੋˆ ਫੈਸਲਾ ਨਹੀˆ ਹੋ ਰਿਹਾ। ਤੁਸੀˆ ਪੜ੍ਹ ਕੇ ਜੋ ਫੈਸਲਾ ਕਰੋਗੇ ਉਹੀ ਠੀਕ ਹੋਵੇਗਾ ਅਤੇ ਜੇ ਫੈਸਲਾ ਨਾ ਕਰ ਸਕੇ ਤਾˆ ਇਹ ਸਮੱਸਿਆ ਕਿਸੇ ਹੋਰ ਲਈ ਛੱਡ ਕੇ ਮੇਰੀ ਤਰ੍ਹਾˆ ਵੱਖ ਹੋ ਜਾਣਾ।*

ਇਸ ਪ੍ਰਕਾਰ ਕਥਾ ਦੇ ਪਾਠ ਦੇ ਅਰਥਾˆ ਤੇ ਲੇਖਕ ਦੀ ਥਾˆ ਪਾਠਕ ਦੀ ਸੁਤੰਤਰਤਾ ਦਾ ਐਲਾਨ ਮੋਹਨ ਰਾਕੇਸ਼ ਉਸ ਸਮੇˆ ਕਰਦਾ ਹੈ ਜਦੋˆ ਸਾਡੇ ਭਾਰਤੀ ਸਾਹਿਤਕ ਹਲਕਿਆˆ ਵਿਚ ਅਜੇ ਰੌਲਾˆ ਬਾਰਤ ਵਰਗੇ ਚਿੰਤਕਾˆ ਦਾ ਸ਼ਾਇਦ ਕਿਸੇ ਨੂੰ ਨਾˆ ਵੀ ਪਤਾ ਨਹੀˆ ਸੀ।

ਮੋਹਨ ਰਾਕੇਸ਼ ਵਲੋˆ ਦਿੱਤੀ ਖੁੱਲ ਨੂੰ ਵਰਤਦਿਆˆ ਮੈˆ ਕਹਿਣਾ ਚਾਹਾˆਗਾ ਕਿ ‘ਹਨੇਰੇ ਬੰਦ ਕਮਰੇ‘ ਨਿਸ਼ਚੇ ਹੀ ਹਰਬੰਸ ਅਤੇ ਨੀਲਮਾ, ਜਿਸ ਨੂੰ ਉਹ ਹੱਦੋˆ ਵੱਧ ਮੁਹੱਬਤ ਕਰਦਾ ਹੈ-ਦੀ ਵਿਆਹ ਤੋˆ ਬਾਅਦ ਸ਼ੁਰੂ ਹੋਈ ਲਾਜ਼ਮੀ, ਮਾਰੂ ਮਾਨਸਿਕ ਖਿਚੋਤਾਣ ਦੀ ਕਥਾ ਹੈ ਜਿਸ ਨੂੰ ਪੜ੍ਹ ਕੇ ਕੋਈ ਪਾਠਕ ਉਸੇ ਤਰ੍ਹਾˆ ਬੇਚੈਨ ਤੇ ਸਰਸ਼ਾਰ ਹੋ ਜਾˆਦਾ ਹੈ ਜਿਵੇˆ ਸੇਕਸ਼ਪੀਅਰ ਦੇ ਮਹਾਨ ਦੁਖਾˆਤ ਨਾਟਕਾˆ ਦਾ ਨਜ਼ਾਰਾ ਕਰਨ ਤੋˆ ਬਾਅਦ। ਨੀਲਮਾ ਦਾ ਚੱਕਰ ਇਹ ਹੈ ਕਿ ਉਸ ਦੀ ਆਤਮਾ ਅੰਦਰ ਵੀ ਸ਼ਾਇਦ ਕੋਈ ਅਜਿਹਾ ਹੀ ਦਵੰਦ ਹੈ ਜਿਸ ਕਿਸਮ ਦਾ ਕਿ ਪੁਨਰ-ਜਾਗ੍ਰਿਤੀ ਕਾਲ ਦੇ ਮਹਾˆ ਮਾਨਵ ਲਿਓਨਾਰਦੋ ਵਲੋˆ ਆਪਣੀ ‘ਮੋਨਾਲਿਜ਼ਾ ਦੀ ਮੁਸਕਾਨ‘ ਵਾਲੀ ਪੇˆਟਿੰਗ ਵਿਚ ਅਭਿਵਿਅਕਤ ਕਰਨ ਦਾ ਯਤਨ ਕੀਤਾ ਗਿਆ ਹੈ।

ਮੋਹਨ ਰਾਕੇਸ਼ ਨੇ ਹਰਬੰਸ ਤੇ ਨੀਲਮਾ ਦੀ ਕਥਾ ਅਜਿਹੇ ਜਾਦੂਮਈ ਤਰੀਕੇ ਨਾਲ ਕਹੀ ਹੈ ਕਿ ਨਾਵਲ ਪੜ੍ਹਨ ਤੋˆ ਪੂਰੇ 40 ਵਰ੍ਹੇ ਬਾਅਦ ਅੱਜ ਉਸ ਦੇ ਜਲਵੇ ਅਤੇ ਜਲਜ਼ਲਿਆˆ ਦੇ ਮੱਧਮ ਜਿਹੇ ਚੇਤਿਆˆ ਨਾਲ ਵੀ ਸਾਰੇ ਵਜੂਦ ਵਿਚ ਕਾˆਬੇ ਦੀਆˆ ਲਹਿਰਾˆ ਜਿਹੀਆˆ ਚਲਦੀਆˆ ਮਲੂਮ ਹੁੰਦੀਆˆ ਹਨ।

਼ ਤੇ ਇਹੋ ਹਾਲ ਮੋਹਨ ਰਾਕੇਸ਼ ਦੀਆˆ ‘ਮੰਦਾ‘, ‘ਰੱਬ ਦਾ ਕੁੱਤਾ‘, ‘ਮਿਸ ਪਾਲ‘ ਅਤੇ ‘ਉਸ ਕੀ ਰੋਟੀ‘ ਆਦਿ ਕਹਾਣੀਆˆ ਦਾ ਹੈ। ਇਨ੍ਹਾˆ ਕਹਾਣੀਆˆ ਵਿਚ ਕਿਧਰੇ ਵੀ ਜਜ਼ਬਾਤੀ ਰੁਮਾˆਸ ਨਹੀˆ ਹੈ ਬਲਕਿ ਕਰੂਰ ਯਥਾਰਥ ਦਾ ਬੜੇ ਮਾਨਵੀ ਮੋਹ ਨਾਲ ਚਿਤਰਨ ਹੈ। ਮੋਹਨ ਰਾਕੇਸ਼ ਅੰਮ੍ਰਿਤਸਰ ਦਾ ਜੰਮਪਲ ਸੀ ਅਤੇ ਜਲੰਧਰ ਡੀ਼ਏ਼ਵੀ਼ ਕਾਲਜ ‘ਚ ਉਹ ਮੁਢਲੇ ਸਾਲਾˆ ਦੌਰਾਨ ਪੜ੍ਹਾਉˆਦਾ ਰਿਹਾ ਸੀ। 1960-62 ਦੇ ਉਨ੍ਹਾˆ ਵਰ੍ਹਿਆˆ ਦੌਰਾਨ ਨਕੋਦਰ ਨੂੰ ਜਾˆਦੀ ਸੜਕ ਦੇ ਇਰਦ-ਗਿਰਦ ‘ਭੂਤਾˆ ਦਾ ਵਾਸ‘ ਹੁੰਦਾ ਸੀ। ਗਰਮੀਆˆ ਦੀ ਕੜਕ ਧੁੱਪ ਦੌਰਾਨ ਜੀਅ ਪਰਿੰਦਾ ਕੋਈ ਮੁਸ਼ਕਲ ਨਾਲ ਹੀ ਨਜ਼ਰ ਆਉˆਦਾ ਹੁੰਦਾ ਸੀ। ਕਹਾਣੀ ਦਾ ਨਾਇਕ ਡਰਾਈਵਰ ਸੁੱਚਾ ਸਿੰਘ ਜਲੰਧਰ ਤੋˆ ਨਕੋਦਰ ਬੱਸ ਚਲਾਉˆਦਾ ਹੈ। ਉਸ ਦੀ ਪਤਨੀ ਬਾਲੋ ਅਜਿਹੀ ਤਪਸ਼ ਭਰੀ ਮਾਰੂ ਉਜਾੜ ਵਿਚ ਲੰਮੀ ਵਾਟ ਤੁਰ ਕੇ ਉਸ ਲਈ ਰੋਜ਼ਾਨਾ ਦੁਪਹਿਰ ਦੀ ਰੋਟੀ ਪਹੁੰਚਾਉˆਦੀ ਹੈ। ਘਟਨਾ ਵਾਲੇ ਦਿਨ ਉਸ ਦੀ ਧੀਆˆ ਵਰਗੀ ਛੋਟੀ ਭੈਣ ਜਿੰਦਾˆ ਦੀ ਇੱਜਤ ਨੂੰ ਜੰਗੀ ਨਾˆ ਦਾ ਬਦਮਾਸ਼ ਹੱਥ ਪਾ ਲੈˆਦਾ ਹੈ। ਨਤੀਜੇ ਵਜੋˆ ਉਸ ਨੂੰ ਸਮੇˆ ‘ਤੇ ਰੋਟੀ ਪਹੁੰਚਾਉਣ ਵਿਚ ਦੇਰੀ ਹੋ ਗਈ ਹੈ ਅਤੇ ਸੁੱਚਾ ਸਿੰਘ ਦੀ ਬੱਸ ਨਿਕਲ ਜਾˆਦੀ ਹੈ। ਇਥੋˆ ਸ਼ੁਰੂ ਹੁੰਦਾ ਹੈ ਸੁੱਚਾ ਸਿੰਘ ਦੇ ਗੁੱਸੇ ਦਾ ਕਹਿਰ ਅਤੇ ਬਾਲੋ ਦੀ ਤਰਸਯੋਗ ਆਜ਼ਿਜ਼ੀ। ਇਸ ਸਾਰੀ ਨਾਟਕੀ ਸਥਿਤੀ ਨੂੰ ਮੋਹਨ ਰਾਕੇਸ਼ ਅਜਿਹੇ ਹਮਦਰਦਾਨਾ ਅੰਦਾਜ਼ ਵਿਚ ਚਿਤਰਦਾ ਹੈ ਕਿ ਬਾਰ ਬਾਰ ਅੰਤੋਨ ਚੈਖੋਵ ਵਰਗੇ ਮਾਸਟਰ ਕਥਾਕਾਰ ਦਾ ਚੇਤਾ ਕਰਵਾ ਦਿੰਦਾ ਹੈ। ਼‘ਕਲਰਕ ਦੀ ਮੌਤ‘ ਮਾਨੋ ਜਿਸ ਦਾ ਬਦਲਾ ਲੈਣ ਲਈ ਹੀ ਕਾਮਰੇਡ ਲੈਨਿਨ ਵਲੋˆ ਮਹਾਨ ਰੂਸੀ ਇਨਕਲਾਬ ਕੀਤਾ ਗਿਆ ਹੋਵੇ!!

ਹੁਣ ਅੱਗੋˆ ਵਾਰੀ ਆ ਜਾˆਦੀ ਹੈ ਮਣੀ ਕੌਲ ਦੀ, ਕਿ ਉਹ ਬਾਲੋ ਦੀ ਸਥਿਤੀ ਨੂੰ ਕਿਉˆ ਮੁਖਾਤਬ ਹੁੰਦਾ ਹੈ? ਮਣੀ ਕੌਲ ਬਾਰੇ ਕਿਹਾ ਜਾˆਦਾ ਰਿਹਾ ਹੈ ਕਿ ਉਹ ਉਘੇ ਬੰਗਾਲੀ ਫਿਲਮ ਨਿਰਮਾਤਾ ਰਿਤਵਿਕ ਘਟਿਕ ਦਾ ਤਾˆ ਸ਼ਾਗਿਰਦ ਸੀ ਅਤੇ ਉਸ ਦੀ ਸ਼ੈਲੀ ‘ਤੇ 20ਵੀˆ ਸਦੀ ਦੇ ਮਹਾਨ ਰੂਸੀ ਫਿਲਮਕਾਰ ਤਾਰਕੋਵਸਕੀ ਦਾ ਬਹੁਤ ਹੀ ਗਹਿਰਾ ਪ੍ਰਭਾਵ ਸੀ। ਇਸ ਵਿਚ ਕੋਈ ਸੰਦੇਹ ਨਹੀˆ ਕਿ ਸਤਿਆਜੀਤ ਰੇਅ ਫਿਲਮਸਾਜ਼ੀ ਦਾ ਰੱਬ ਹੈ। ਪ੍ਰੰਤੂ ਰਿਤਵਿਕ ਵੀ ਉਸ ਤੋˆ ਘੱਟ ਨਹੀˆ ਸੀ। ਕਈ ਲੋਕਾˆ ਦੀਆˆ ਨਜ਼ਰਾˆ ਵਿਚ ਰਿਤਵਿਕ ਘਟਿਕ ਅਤੇ ਸਤਿਆਜੀਤ ਰੇਅ ਵਿਚਾਲੇ ਉਸੇ ਤਰ੍ਹਾˆ ਦਾ ਤਨਾਸਬ ਸੀ ਜਿਸ ਤਰ੍ਹਾˆ ਦਾ ਕਿ ਦਸਤੋਵਸਕੀ ਅਤੇ ਟਾਲਸਟਾਏ ਵਿਚਾਲੇ ਮੰਨਿਆ ਜਾˆਦਾ ਹੈ-ਯਾਨਿ ਇਹ ਕਹਿਣਾ ਮੂਲੋˆ ਹੀ ਕਠਿਨ ਹੈ ਕਿ ਦੋਵਾˆ ਜੁੱਟਾˆ ਵਿਚ ਰਚਨਾਤਮਕ ਤੌਰ ‘ਤੇ ਵੱਧ ਸ੍ਰੇਸ਼ਠ ਕੌਣ ਸੀ? ਆਪਣੇ ਉਸਤਾਦ ਰਿਤਵਿਕ ਵਾˆਗ ਹੀ ਮਣੀ ਕੌਲ ਦਾ ਦਾਅਵਾ ਸੀ ਕਿ ਸਿਨੇਮਾ ਦੀ ਕਲਾ ਪ੍ਰਫੌਰਮਿੰਗ ਆਰਟ ਨਹੀˆ ਬਲਕਿ ਪਲਾਸਟਿਕ ਆਰਟ ਹੈ। ਮਣੀ ਕੌਲ ਦੀਆˆ ਫਿਲਮਾˆ ਦਾ ਹਰ ਸ਼ਾਟ ਬੁੱਤਾˆ ਹਾਰ ਤਰਾਸ਼ਿਆ ਹੋਇਆ ਆਪਣੇ ਆਪ ਵਿਚ ਮੁਕੰਮਲ ਨਜ਼ਰ ਆਉˆਦਾ ਹੈ-ਤੇ ਇਨ੍ਹਾˆ ਤਰਾਸ਼ੇ ਹੋਏ ਫਰੇਮਾˆ ਵਿਚ ਮਣੀ ਕੌਲ-ਬਾਲੋ, ਸੁੱਚਾ ਸਿੰਘ, ਪਿਲਾਓ ਵਾਲਾ ਘੜੀ ਲਈ ਬੈਠੇ ਅਜਨਬੀ ਅਤੇ ਉਸ ਦੇ ਲਾਗੇ ਬੈਠੇ ਕੁੱਤੇ ਦੀ ਅਤਿ ਕਠੋਰ ਮਾਨਵੀ ਸਥਿਤੀ ਨੂੰ ਜਿਸ ਤਰ੍ਹਾˆ ਦੇ ਬਿੰਬਾˆ ਰਾਹੀˆ ਸਾਕਾਰ ਕਰਦਾ ਹੈ-ਆਦਮੀ ਦਾ ਸਾਹ ਸੂਤ ਕੇ ਰੱਖ ਦਿੰਦਾ ਹੈ।

ਫਰਾˆਜ ਕਾਫਕਾ ਦਾ ਕਹਿਣਾ ਹੈ ਕਿ ਕੋਈ ਕਿਤਾਬ ਜੇਕਰ ਆਦਮੀ ਦੇ ਦਿਲ ਅੰਦਰ ਛੁਰੇ ਵਾˆਗੂੰ ਲਹਿ ਜਾਣ ਦੀ ਤਾਕਤ ਨਹੀˆ ਰੱਖਦੀ ਤਾˆ ਉਸ ਦਾ ਕੀ ਫਾਇਦਾ। ਮੈਨੂੰ ਅੱਜ ਤੱਕ ਯਾਦ ਹੈ ਕਿ ‘ਉਸ ਕੀ ਰੋਟੀ‘ ਫਿਲਮ ਅਸਾˆ ਜਦੋˆ ਵੇਖੀ ਸੀ ਤਾˆ ਪੂਰੀ ਫਿਲਮ ਤਾˆ ਛੱਡੋ ਉਸ ਦਾ ਇਕ ਇਕ ਸ਼ਾਟ ਕਿਰਚ ਵਾˆਗੂੰ ਸਿਮ੍ਰਤੀ ਵਿਚ ਲਹਿ ਗਿਆ ਸੀ। ਇਹ ਬਿਲਕੁਲ ਸਹੀ ਹੈ ਕਿ ‘ਉਸ ਕੀ ਰੋਟੀ‘ ਦਾ ਉਹ ਦ੍ਰਿਸ਼ ਤਾˆ ਕਿਸੇ ਨੂੰ ਵੀ ਨਹੀˆ ਭੁੱਲੇਗਾ *ਜਦੋˆ ਬਾਲੋ ਦਾ ਪਤੀ ਉਸ ਵੱਲੋˆ ਵੱਡੇ ਤਰੱਦਦ ਨਾਲ ਤਿਆਰ ਕਰਕੇ ਲਿਆˆਦੀ ਰੋਟੀ ਤੋˆ ਮੂੰਹ ਭਵਾˆ ਕੇ ਤੁਰ ਜਾˆਦਾ ਹੈ ਤਾˆ ਬਾਲੋ ਦਾ ਸਿਰ ਕਿਸ ਕਿਸਮ ਦੇ ਦਰਦ ਨਾਲ ਸਥਿਰ ਹੋ ਜਾˆਦਾ ਹੈ।*

ਬਲੈਕ ਐˆਡ ਵਾਈਟ ਤਕਨੀਕ ‘ਚ ਬਣੀ ਇਸ ਫਿਲਮ ਦੇ ਪਾਤਰਾˆ ਦੇ ਚਿਹਰਿਆˆ ਦੇ ਸ਼ਾਟਾˆ ਨੂੰ ਤਾˆ ਛੱਡੋ-ਸੜਕ ਦੇ ਆਸ ਪਾਸ ਬੰਜਰ ਖੇਤਾˆ ਅਤੇ ਘਾਹ ਬੂਟਿਆˆ ਦੇ ਦ੍ਰਿਸ਼ ਵੀ ਜ਼ੋਰਦਾਰ ਸਨ।

ਮਣੀ ਕੌਲ ਨੇ ਫਿਲਮ ਐˆਡ ਟੈਲੀਵੀਜ਼ਨ ਇੰਸਟੀਚਿਊਟ, ਪੂਨਾ ਤੋˆ 1966 ਵਿਚ ਡਿਗਰੀ ਲੈ ਕੇ ਆਪਣੀ ਪਹਿਲੀ ਫਿਲਮ ਇਹੋ ਹੀ ਬਣਾਈ ਸੀ ਅਤੇ ਇਸ ਉਪਰ ਉਸ ਨੂੰ ਵਧੀਆ ਫੀਚਰ ਫਿਲਮ ਲਈ ‘ਫਿਲਮ ਫੇਅਰ ਕ੍ਰਿਟਿਕਸ ਐਵਾਰਡ‘ ਮਿਲਿਆ ਸੀ।

ਇਸ ਤੋˆ ਮਹਿਜ 4-5 ਸਾਲ ਪਿਛੋˆ, ਸਾਲ 1974 ਵਿਚ ਉਸ ਵਲੋˆ ਬਣਾਈ ਗਈ ‘ਦੁਵਿਧਾ‘ ਨਾˆ ਦੀ ਫਿਲਮ ਵੀ ਪੂਰੀ ਦੁਨੀਆˆ ਵਿਚ ਵੇਖੀ ਤੇ ਸਲਾਹੀ ਗਈ ਸੀ। ਇਸ ਫਿਲਮ ਨੇ ਵੀ ਉਤਮ ਨਿਰਦੇਸ਼ਨ ਲਈ ਕੈਮੀ ਫਿਲਮ ਇਨਾਮ ਜਿੱਤਿਆ ਸੀ। ‘ਸਿਧੇਸਵਰੀ‘ ਅਤੇ ‘ਧਰੁੱਪਦ‘ ਨਾˆ ਦੀਆˆ ਉਸ ਦੀਆˆ ਡਾਕੂਮੈˆਟਰੀ ਫਿਲਮਾˆ ਵੀ ਵੱਡੀ ਚਰਚਾ ਦਾ ਕੇˆਦਰ ਬਣੀਆˆ।

ਕਮਾਲ ਦੀ ਗੱਲ ਹੈ ਕਿ ਮੋਹਨ ਰਾਕੇਸ਼ ਤੋˆ ਮਣੀ ਕੌਲ ਦਾਸਤੋਵਸਕੀ ਵਾˆਗੂੰ ਹੀ ਪ੍ਰੇਰਿਤ ਅਤੇ ਪ੍ਰਭਾਵਿਤ ਸੀ। ਰਾਕੇਸ਼ ਦੇ ਕਾਲੀਦਾਸ ਦੀ ਕਹਾਣੀ ਉਪਰ ਆਧਾਰਤ ‘ਆਸ਼ਾੜ ਕਾ ਇਕ ਦਿਨ‘ ਨਾˆ ਦੇ ਨਾਵਲ ‘ਤੇ ਵੀ ਮਣੀ ਕੌਲ ਵੱਲੋˆ ਬਹੁਤ ਹੀ ਚਰਚਿਤ ਫਿਲਮ ਬਣਾਈ ਗਈ।

ਉਨ੍ਹੀˆ ਕੁ ਦਿਨੀˆ ਮੋਹਨ ਰਾਕੇਸ਼ ਦਾ ‘ਆਸ਼ਾੜ ਕਾ ਏਕ ਦਿਨ‘ ਉਤਰੀ ਭਾਰਤ ਦੇ ਥਿਏਟਰ ਜਗਤ ਵਿਚ ਮਾਨੋ ਪੂਰੀ ਤਰ੍ਹਾˆ ਛਾਇਆ ਹੋਇਆ ਸੀ। 80ਵਿਆˆ ਦੇ ਉਸੇ ਸਾਲ ਦੌਰਾਨ ਮੈਨੂੰ ਯਾਦ ਹੈ ਕਿ ਪੰਜਾਬੀ ਯੂਨੀਵਰਸਿਟੀ ਦੇ ਥਿਏਟਰ ਵਿਭਾਗ ਵੱਲੋˆ ਜਦੋˆ ਇਹੋ ਨਾਟਕ ਖੇਡਿਆ ਗਿਆ ਤਾˆ ਕਾਲੀਦਾਸ ਅਤੇ ਉਸ ਦੇ ਰਕੀਬ ਵਿਲੋਮ ਦੀ ਪ੍ਰੇਮਿਕਾ ਦੀ ਬਹੁਤ ਹੀ ਜਾਨਦਾਰ ਭੂਮਿਕਾ ਵਿਚ ਵਿਭਾਗ ਦੀ ਉਨ੍ਹਾˆ ਸਮਿਆˆ ਦੀ ਬਹੁਤ ਹੀ ਹੋਣਹਾਰ ਵਿਦਿਆਰਥਣ ਸੁਨੀਤਾ ਧੀਰ ਨੇ ਆਪਣੀ ਬਹੁਤ ਹੀ ਜਾਨਦਾਰ ਭੂਮਿਕਾ ਨਾਲ ਅਸ਼-ਅਸ਼ ਕਰਵਾ ਦਿੱਤੀ ਸੀ।

ਮਣੀ ਕੌਲ ਨੇ ਰੂਸੀ ਫਿਲਮ ਨਿਰਦੇਸ਼ਕ ਆˆਦਰੇਈ ਤਾਰਕੋਵਸਕੀ ਦਾ ਪ੍ਰਭਾਵ ਲਗਾਤਾਰ ਕਬੂਲਿਆ ਅਤੇ ਸਾਰੀ ਉਮਰ ਉਹ ਉਸ ਦਾ ਜ਼ਿਕਰ ਵੱਡੇ ਸਤਿਕਾਰ ਨਾਲ ਕਰਦੇ ਰਹੇ। ਤਾਰਕੋਵਸਕੀ ਨੇ ‘ਦਾ ਸਟਰੀਮ ਰੋਲਰ ਐˆਡ ਦਾ ਵਾਇਲਨ‘, ‘ਆˆਦਰੇਈ ਰੂਬਲਯੋਵ‘, ‘ਮਿਹਰ‘, ‘ਸਟਾਕਰ‘ ਅਤੇ ‘ਸੋਲਾਰਿਸ‘ ਆਦਿ ਬਹੁਤ ਹੀ ਜਾਨਦਾਰ ਫਿਲਮਾˆ ਬਣਾਈਆˆ।

ਮਣੀ ਕੌਲ ਦੀ ਕਲਾ ‘ਤੇ ਤਾਰਕੋਵਸਕੀ ਅਤੇ ਰਿਤਵਿਕ ਘਟਿਕ ਦੇ ਪ੍ਰਭਾਵ ਦੀਆˆ ਗੱਲਾˆ ਫਿਲਮ ਨਿਰਦੇਸ਼ਨ ਕਲਾ ਦੇ ਪਾਰਖੂ ਅਜੇ ਵਰ੍ਹਿਆˆ ਤੱਕ ਕਰਦੇ ਰਹਿਣਗੇ। ਮਣੀ ਕੌਲ ਦੀ ਕਲਾ ਨੇ ਅਜੇ ਹੋਰ ਸਿਖਰਾˆ ਛੂਹਣੀਆˆ ਸਨ। ਸ਼ੁਭਰਾ ਗੁਪਤਾ ਨੇ ਮਣੀ ਕੌਲ ਦੀ ਮੌਤ ‘ਤੇ ਲਿਖੀ ਸ਼ਰਧਾˆਜਲੀ ਵਿਚ ਕਿਹਾ ਸੀ ਕਿ ਅਜੇ ਤਾˆ ਉਹ ਆਪਣੇ ਕਿਸੇ ਬੜੇ ਹੀ ਹੋਣਕਾਰ ਚੇਲੇ ਗੁਰਵਿੰਦਰ ਨੂੰ ਪੰਜਾਬੀ ਫੀਚਰ ਫਿਲਮ ਬਣਾਉਣ ਲਈ ਪੂਰੇ ਉਤਸ਼ਾਹ ਨਾਲ ਸਹਿਯੋਗ ਦੇ ਰਿਹਾ ਸੀ ਕਿ ਮੌਤ ਉਸ ਨੂੰ ਸਾਥੋˆ ਖੋਹ ਕੇ ਲੈ ਗਈ।

ਅਸਲ ਵਿਚ ਗੁਰਵਿੰਦਰ ਨੇ ਉੱਘੇ ਪੰਜਾਬੀ ਨਾਵਲਕਾਰ, ਗੁਰਦਿਆਲ ਸਿੰਘ ਦੇ ਸਾਲ 1976 ਵਿਚ ਲਿਖੇ ‘ਅੰਨ੍ਹੇ ਘੋੜੇ ਦਾ ਦਾਨ‘ ਨਾˆ ਦੇ ਚਰਚਿਤ ਨਾਵਲ ਦੀ ਸਕਰਿਪਟ ਨੂੰ ਲੈ ਕੇ ਆਪਣੇ ਗੁਰੂਦੇਵ ਦੇ ਅਸ਼ੀਰਵਾਦ ਨਾਲ ਫਿਲਮ ਉਨ੍ਹਾˆ ਦੀ ਮੌਤ ਤੋˆ ਦੋ ਕੁ ਮਹੀਨੇ ਪਹਿਲਾˆ, ਮਾਰਚ-ਅਪ੍ਰੈਲ 2011 ਵਿਚ ਮੁਕੰਮਲ ਕਰ ਲਈ ਸੀ। ਰਿਲੀਜ਼ ਉਹ ਉਨ੍ਹਾˆ ਦੀ ਮੌਤ ਤੋˆ ਬਾਅਦ ਹੋਈ। ਭਾਸਵਤੀ ਘੋਸ਼ ਦਾ 24 ਮਈ, 2012 ਦਾ ਲਿਖਿਆ ਇਸ ਫਿਲਮ ਦਾ ਬਹੁਤ ਸੁੰਦਰ ਅਤੇ ਢੁਕਵਾˆ ਰਿਵੀਊ ਅੱਜ ਵੀ ਨੈੱਟ ਤੋˆ ਪੜ੍ਹਿਆ ਜਾ ਸਕਦਾ ਹੈ।

ਪਿਛਲੇ ਹਫਤੇ ਆਪਣੇ ਅਜੀਜ ਰਾਜਦੀਪ ਬੋਪਾਰਾਏ ਦੇ ਘਰੇ ਫਿਲਮ ਵੇਖਣ ਦਾ ਮੌਕਾ ਮਿਲਿਆ। ਵੇˆਹਦਿਆˆ ਰੂਹ ਸਰਸ਼ਾਰ ਹੋ ਗਈ। ਫਿਲਮ ਮਾਲਵਾ ਖੇਤਰ ਦੇ ਖੇਤ ਮਜ਼ਦੂਰ ਭਾਈਚਾਰੇ ਨਾਲ ਸਬੰਧਤ ਨਾਇਕ ਦੀ ਜ਼ਿੰਦਗੀ ਦੇ ਇਕ ਦਿਨ ਤੇ ਅਧਾਰਤ ਹੈ। ਫਿਲਮ ਵਿਚ ਕਿਧਰੇ ਵੀ ਬੇਲੋੜਾ ਸ਼ੋਰੀਲਾ ਸੰਗੀਤ, ਮਾਰਧਾੜ, ਗਲੈਮਰ ਜਾˆ ਤੜਕ ਭੜਕ ਨਹੀˆ ਹੈ। ਗੁਰਵਿੰਦਰ ਦਾ ਨਿਰਦੇਸ਼ਨ, ਫਿਲਮ ਦਾ ਪ੍ਰਤੀਕ ਵਿਧਾਨ ਅਤੇ ਅਤਿ ਸੋਹਜਮਈ ਅੰਦਾਜ਼ ਵਿਚ ਕੈਮਰੇ ਦੀ ਵਰਤੋˆ ਵੇˆਹਦਿਆˆ ਦਰਸ਼ਕ ਧੰਨ ਹੋ ਜਾˆਦਾ ਹੈ।

ਗੁਰਵਿੰਦਰ ਦੀ ਇਹ ਫਿਲਮ 68ਵੇˆ ਵੀਨਸ ਕੋਮਾˆਤਰੀ ਫਿਲਮ ਮੇਲੇ ਵਿਚ ਕਲਾ ਪਾਰਖੂਆˆ ਵਲੋˆ ਸਲਾਹੀ ਗਈ। ਉਸੇ ਵਰ੍ਹੇ ਅਬੂ ਧਾਬੀ ਕੌਮਾˆਤਰੀ ਫਿਲਮ ਮੇਲੇ ਵਿਚ ਫਿਲਮ ਨੇ ਬਲੈਕ ਪਰਲ ਟਰਾਫੀ ਜਿੱਤੀ। 59ਵੇˆ ਨੈਸ਼ਨਲ ਫਿਲਮ ਐਵਾਰਡ ਸਮਾਰੋਹ ਵਿਚ ਨਿਰਦੇਸ਼ਨ ਅਤੇ ਸਿਨਮੇਟੋਗਰਾਫੀ ਲਈ ਬੈਸਟ ਫਿਲਮ ਇਨਾਮ ਜਿੱਤਿਆ ਅਤੇ ਫਿਰ ਪਣਜੀ ਵਿਖੇ ਹੋਏ ਇੰਟਰਨੈਸ਼ਨਲ ਫਿਲਮ ਮੇਲੇ ਮੌਕੇ ਫਿਲਮ ਦੀ ਕਲਾਤਮਿਕ ਸ੍ਰੇਸ਼ਟਤਾ ਨੂੰ ਤਸਲੀਮ ਕਰਦਿਆˆ ਉਸਨੂੰ ਗੋਲਡਨ ਪੀਕਾਕ ਟਰਾਫੀ ਨਾਲ ਸਨਮਾਨਤ ਕੀਤਾ ਗਿਆ।

ਜ਼ਾਹਿਰ ਹੈ ਕਿ ਪੰਜਾਬੀ ਵਿਚ ਸਹੀ ਅਰਥਾˆ ਵਿਚ ਪਹਿਲੀ ਕਲਾਤਮਿਕ ਫਿਲਮ ਬਨਾਉਣ ਦਾ ਸਿਹਰਾ ਗੁਰਵਿੰਦਰ ਅਤੇ ਉਸਦੇ ਉਸਤਾਦ ਮਣੀ ਕੌਲ ਦੇ ਸਿਰ ਹੈ ਜਿਨ੍ਹਾˆ ਪੰਜਾਬੀ ਕਲਾ ਜਗਤ ਵਿਚ ਉਸੇ ਤਰ੍ਹਾˆ ਦਾ ਕੌਤਕ ਕਰਕੇ ਵਿਖਾਇਆ ਜਿਸ ਤਰ੍ਹਾˆ ਦਾ ਕੌਤਕ ਕਿ ਸਤਿਆਜੀਤ ਰੇਅ ਨੇ ਬੰਗਾਲੀ ਵਿਚ ‘ਪੰਥੇਰ ਪੰਚਾਲੀ‘ ਦੇ ਨਿਰਮਾਣ ਨਾਲ ਕੀਤਾ ਸੀ। ਉਨ੍ਹਾ ਦਸਿਆ ਹੈ ਕਿ ਪੰਜਾਬੀ ਵਿਚ ਵੀ ਆਖ਼ਰ ਸੋਹਜਪੂਰਨ ਫਿਲਮ ਕਿਉˆ ਨਹੀˆ ਬਣ ਸਕਦੀ – ਬੀੜਾ ਚੁੱਕਣ ਦਾ ਸਾਹਸ ਕਰਨ ਵਾਲਾ ਕੋਈ ਹੋਵੇ ਤਾˆ ਸਹੀ- ਨਿਸਚੇ ਹੀ ਬਣਾਈ ਜਾ ਸਕਦੀ ਹੈ।

ਰਾਜਸਥਾਨ ਵਿਚ ਪੈਦਾ ਹੋਏ ਕਸ਼ਮੀਰੀ ਮੂਲ ਦੇ ਦਿਗੰਬਰ ਫਿਲਮ ਨਿਰਦੇਸ਼ਕ ਮਣੀ ਕੌਲ ਦਾ ਇੰਤਕਾਲ 6 ਜੁਲਾਈ 2011 ਨੂੰ ਹੋਇਆ।ਇੱਕ ਤੋˆ ਬਾਅਦ ਇੱਕ - ਸ਼ਾਹਕਾਰ ਫਿਲਮਾˆ ਦੇ ਨਿਰਮਾਣ ਦੇ ਨਾਲ ਹੀ ਇਨਾਮ, ਸਨਮਾਨ, ਸਵੀਕ੍ਰਿਤੀਆˆ ਦਾ ਇਹ ਸਿਲਸਿਲਾ ਫਿਰ ਉਸਦੇ ਆਖ਼ਰੀ ਦਿਨਾˆ ਤੱਕ ਬਾਦਸਤੂਰ ਜ਼ਾਰੀ ਰਿਹਾ।

647-982-6091

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346