Welcome to Seerat.ca
Welcome to Seerat.ca

ਮਹਿਕ ਰੋਟੀਆਂ ਦੀ, ਬੋ ਲਾਸ਼ਾਂ ਸੀ

 

- ਜਗਦੀਸ਼ ਸਿੰਘ ਵਰਿਆਮ

ਟਾਕੀਆਂ ਵਾਲੇ ਚੋਲ਼ੇ ਵਾਲਾ ਡਾ. ਹਰਿਭਜਨ ਸਿੰਘ

 

- ਪਿੰ੍ਰ. ਸਰਵਣ ਸਿੰਘ

ਆਇਲਨ ਅਤੇ ਐਵਨ

 

- ਸੁਰਜੀਤ

ਪੰਜਾਬ ਦੀ ਆਰਥਕ ਮੁੜ-ਬਹਾਲੀ

 

- ਬਲਦੇਵ ਦੂਹੜੇ

ਯਾਦਾਂ ਦੀ ਗੱਠੜੀ ਵਿੱਚੋਂ ਚਾਚਾ ਜਗੀਰਾ

 

- ਰਵੇਲ ਸਿੰਘ

ਇੱਕ ਪ੍ਰਸੰਗ ਦਾ ਪੁਨਰ ਕਥਨ

 

- ਸੁਰਜੀਤ ਪਾਤਰ

ਤੇਰੇ ਹਜ਼ੂਰ ਮੇਰੀ ਹਾਜ਼ਰੀ ਦੀ ਦਾਸਤਾਨ

 

-  ਹਰਿਭਜਨ ਸਿੰਘ

ਸੀਸ ਭੇਟ

 

- ਜਸਵੰਤ ਸਿੰਘ ਵਿਰਦੀ

ਸ਼ਹੀਦ ਪਤੀ ਦੀ ਲਾਸ਼

 

- ਅਰਜਨ ਸਿੰਘ ਗੜਗੱਜ

ਜੱਲ੍ਹਿਆਂ ਵਾਲੇ ਬਾਗ਼ ਦਾ ਅੱਖੀਂ ਡਿੱਠਾ ਸਾਕਾ

 

- ਜੀ ਆਰ ਸੇਠੀ

ਭਗਤ ਸਿੰਘ ਮੇਰੇ ਸਕੇ ਭਰਾ ਵਰਗਾ ਸੀ

 

- ਦੁਰਗਾ ਭਾਬੀ

ਰਿੜਦੇ 2 ਜਦੋਂ ਖੜ੍ਹਨਾ ਸਿੱਖਿਆ

 

- ਡਾ. ਅਮਰਜੀਤ ਟਾਂਡਾ

ਮੱਧਕਾਲ ਵਿੱਚ ਲੇਖਕ ਦੀ ਭੂਮਿਕਾ

 

- ਸੰਦੀਪ ਮਹਿਰਾ

ਗਜ਼ਲ

 

- ਅੰਗਦ ਬਰਨਾਲਵੀ

ਅੱਜ ਤਾਂ ਮੰਗਲਵਾਰ ਹੈ

 

- ਮਨਪ੍ਰੀਤ ਕੌਰ ਮਿਨਹਾਸ

ਚੁਰਸਤੇ ਚ ਫਸੇ ਸ਼ਾਇਰ ਦੇ ਫੇਫੜਿਆਂ ਚ ਪੁੜੀ ਲੀਕ ਨੂੰ ਸਮਝਣ ਦੀ ਕੋਸ਼ਿਸ਼ ਕਰਦਿਆਂ

 

- ਗੁਰਦਿਆਲ ਬੱਲ

ਬਹੁਤ ਕੁਝ ਸੀ ਘਰ ਵਿੱਚ

 

-  ਡਾ. ਅਮਰਜੀਤ ਟਾਂਡਾ

ਕਿਰਪਾਲ ਬੈਂਸ ਦਾ ਪੱਤਰ

ਤਿੰਨ ਛੋਟੀਆਂ ਕਹਾਣੀਆਂ

 

- ਸੁਭਾਸ਼ ਰਾਬੜਾ

ਤਲਾਕ

 

- ਹਰਦੀਪ ਬਿਰਦੀ

ਫਿਲਮ ਚੌਥੀ ਕੂਟ ਗੁਰਵਿੰਦਰ, ਵਰਿਆਮ ਸੰਧੂ ਤੇ ਮਣੀ ਕੌਲ

 

- ਗੁਰਦਿਆਲ ਬੱਲ

ਕਾਲੇ ਦੌਰ ਦੀ ਦਰਦ-ਕਥਾ

 

- ਰਣਧੀਰ ਸਿੰਘ

ਡਰ ਦੇ ਦਸਤਾਵੇਜ਼ ਨਹੀਂ ਹੁੰਦੇ, ਡਰ ਦਾ ਮਾਹੌਲ ਹੁੰਦਾ ਹੈ: ਰਵੀਸ਼ ਕੁਮਾਰ ਦੀ ਕਲਮ ਤੋਂ ਕੌੜਾ ਸੱਚ!

 

- ਅਨੁਵਾਦ ਹਰਸ਼ਰਨ ਕੌਰ

ਸਾਕਾ ਨੀਲਾ ਤਾਰਾ :ਕੁਝ ਲੋਕ ਵੀ ਸ਼ਹਿਰ ਦੇ ਜ਼ਾਲਮ ਸੀ, ਕੁਝ ਮੈਨੂੰ ਮਰਨ ਦਾ ਸ਼ੌਕ ਵੀ ਸੀ

 

- ਹਰਜਿੰਦਰ ਦੁਸਾਂਝ

ਦੋ ਕਵਿਤਾਵਾਂ

 

-  ਰੁਪਿੰਦਰ ਸੰਧੂ

ਕੁੱਝ ਕਵਿਤਾਵਾਂ

 

- ਗੁਰਨਾਮ ਢਿੱਲੋਂ

ਜਰਨੈਲ ਸਿੰਘ ਹਲਵਾਰਾ ਦੇ ਨਾਂ ਤੇ ਲੇਖਕ ਨੂੰ ਮਿਲੀ ਬਰੰਗ ਚਿੱਠੀ ਦਾ ਸਿਰਨਾਵਾਂ
ਸੀਖਾਂ ਫਿਰ ਭਾਂਬੜ ਨਾ ਬਣ ਜਾਣ

 

- ਪ੍ਰਿੰ. ਸਰਵਣ ਸਿੰਘ

 

Online Punjabi Magazine Seerat


ਤਿੰਨ ਛੋਟੀਆਂ ਕਹਾਣੀਆਂ

- ਸੁਭਾਸ਼ ਰਾਬੜਾ
 

 


ਸੱਜੇ ਖੱਬੇ
----------

ਜੈਲਾ ਪਹਿਲਾਂ ਮੋਗੇ ਵਾਲੇ ਵਾਲਿਆਂ ਦੇ ਟਰੱਕ ਤੇ ਲੱਗਿਆ ਹੋਇਆ ਸੀ। ਫਿਰ ਕੁਝ ਤਾਂ ਵਾਹਿ ਗੁਰੂ ਦੀ ਕਿਰਪਾ ਹੋਈ ਤੇ ਕੁਝ ਟਰੈਵਲ ਏਜੈਂਟ ਦੀ , ਅਮਰੀਕੇ ਦਾ ਵੀਜ਼ਾ ਲੱਗ ਗਿਆ। .ਹੁਣ ਉਹ ਓਥੇ ਜਾ ਕੇ ਟਰੱਕ ਚਲਾਉਣ ਲੱਗ ਪਿਆ।

ਐਧਰ ਪਿੰਡ ਬੈਠਾ ਕੈਲਾ ਡਰੀ ਜਾਏ ਬਈ ਜੈਲਾ ਡਰੈਵਰੀ ਸਿੱਖਿਆ ਐਧਰ ਦੀ , ਜਿੱਥੇ ਖੱਬੇ ਬੰਨੇ ਚੱਲਣਾ ਹੁੰਦਾ......ਅਮਰੀਕੇ ਚੱਲਣਾ ਹੁੰਦਾ ਸੱਜੇ ..ਐਵੇਂ ਕਿਸੇ ਚ ਮਾਰੂਗਾ , ਪੰਗਾ ਪਾ ਕੇ ਘਰੇ ਆ ਜਾਊ।

ਖੈਰ ! ਛੇ ਕੁ ਮਹੀਨਿਆਂ ਬਾਅਦ ਜੈਲਾ ਇੰਡੀਆ ਪਰਤਿਆ। ਕੈਲਾ ਉਨਹੂੰ ਲੈਣ ਜਹਾਜਾਂ ਵਾਲੇ ਅੱਡੇ ਗਿਆ । ਮਿਲਦਿਆਂ ਸਾਰ ਪੁੱਛਣ ਲੱਗਾ ," ਕਿਵੇਂ ਜੈਲੇ ਓਥੇ ਕੋਈ ਮੁਸ਼ਕਿਲ ਤਾਂ ਨਹੀਂ ਆਈ?"
" ਮੁਸ਼ਕਿਲ ਕਾਹਦੀ ? ਕਾਟੋ ਫੁੱਲਾਂ ਤੇ ਖੇਡਦੀ ਐ "
" ਨਾਂ ਮੈਂ ਸੋਚਿਆ ਬਈ ਐਧਰ ਖੱਬੇ ਬੰਨੇ ਚੱਲਦੇ ਐ ਤੇ ਓਧਰ ਸੱਜੇ , ਤਾਂ ਕਰ ਕੇ "

" ਵੇਖ ਭਰਾਵਾਂ ! ..ਆਪਾਂ ਤਾਂ ਜਿਵੇਂ ਐਧਰ ਚਲਾਈ ਦੀ ਸੀ ਓਵੇਂ ਹੀ ਓਧਰ ਵੀ ਚਲੌਨੇ ਐ ....ਨਾਂ ਖੱਬੇ , ਨਾਂ ਸੱਜੇ ..ਸੜਕ ਦੇ ਵਿਚੋਂ ਵਿੱਚ ...ਜੇ ਸੱਜੇ ਮੁੜਨਾ ਹੋਵੇ ਤਾਂ ਸੱਜੀ ਤਾਕਿਓਂ ਬਾਂਹ ਬਾਹਰ ਕੱਢ ਲਈ ਦੀ ਐ ਤੇ ਜੇ ਖੱਬੇ ਮੁੜਨਾ ਹੋਵੇ ਤਾਂ ਖੱਬੀ ਤਾਕਿਓਂ "

ਹੋ ਗਈ ਤਸੱਲੀ ਕੈਲੇ ਦੀ

------------------------------ ------------------------------ ------------------------------ ---------------

ਰਾਹ ਰੰਗ
----------
ਅੱਜ ਵਿਜੇ ਆਇਆ ਹੋਇਆ ਸੀ। ਤੇ ਜਿਵੇਂ ਅਮੂਮਨ ਮਿਲ ਬੈਠਣ ਵੇਲੇ ਹੁੰਦੈ , ਅਸੀਂ ਸਾਹਿਤਿਕ ਗਲੀਆਂ ਕੱਛਣ ਨਿੱਕਲ ਪਏ I ਪਹਿਲਾਂ ਮੀਆਂ ਗਾਲਿਬ ਨਾਲ ਦੁਆ ਸਲਾਮ ਹੋਈ , ਫਿਰ ਹਜ਼ਰਤ ਮੀਰ ਦਾ ਹਾਲ ਚਾਲ ਪੁੱਛਿਆ ਤੇ ਆਖਿਰ ਚ ਇਨਸ਼ਾ ਅਲਾਹ ਖਾਂ ( ਇਬਨ ਏ ਇਨਸ਼ਾ ਨਹੀਂ ) ਦੇ ਬਾਰ ਮੂਹਰੇ ਜਾ ਖੜੇ ਹੋਏ I

ਇਨਸ਼ਾ ਅਲਾਹ ਖਾਂ ( ਪੈਦਾਇਸ਼ 1757 ) ....ਸੱਚੀਂ ਮੁੱਚੀਂ ਦਾ ਹਰ ਫਨ ਮੌਲਾ I ਸ਼ਾਇਰ ਵੀ ( ਸ਼ਾਇਰੀ ਦੀ ਹਰ ਸਿਨਫ਼ ਦਾ ਮਾਹਿਰ ... ਗ਼ਜ਼ਲ , ਰੁਬਾਈਆਂ , ਕਤਏ ) ਤਨਜ਼ ਨਿਗਾਰ ਵੀ , ਹਿਕਮਤ ਚ ਵੀ ਅਵੱਲ , ਉਰਦੂ ਦੀ ਕਵਾਇਦ ਏ ਜ਼ਬਾਨ ( ਗ੍ਰਾਮਰ ) ਦਾ ਸਿਰਜਕ ਵੀ ... ਹੋਰ ਵੀ ਪਤਾ ਨਹੀਂ ਕੀ ਕੀ Iਸਹੀ ਮਾਇਨੇ ਚ ' ਗਿਆਨੀ ' ਤੇ ਇਲਮੀ I

ਪਰ ਇੱਕ ਵਕਤ ਇਹੋ ਜਿਹਾ ਵੀ ਆ ਗਿਆ ਕਿ ਗਿਆਨ ਜਾਂ ਇਲਮ ਉਸ ਦੇ ਸਿਰ ਚੜ ਕੇ ਬੋਲਿਆ ਤੇ ਉਹ ਵੀ ਬੁਲੰਦ ਆਵਾਜ਼ ਚ ਜਾਂ ਇਓਂ ਕਹੀਏ ਕਿ ਗਿਆਨ ਜਾਂ ਇਲਮ ਉਸ ਨੂੰ ' ਚੜ ' ਗਿਆ ਅਤੇ ਇਸੇ ' ਨਸ਼ੇ ' ਚ ਉਹ ਆਪਣੇ ਮਾਲਿਕ ਬਾਦਸ਼ਾਹ ਦੀ ਸ਼ਾਨ ਚ ਕੁਝ ਕਹਿ ਬੈਠਾ I ਬਾਦਸ਼ਾਹ ਨੇਂ ਉਸ ਉੱਤੇ ਮੁੱਕਦਮਾ ਚਲਾਉਣ ਦਾ ਹੁਕਮ ਦੇ ਦਿੱਤਾ। ਮੁੱਕਦਮੇ ਦਾ ਫੈਸਲਾ ਕੀ ਹੋਣਾ ਸੀ ਕਿਆਸ ਲਾਇਆ ਜਾ ਸਕਦੈ I ਮੁਅੱਜਜ਼ ਲੋਕਾਂ ਅਰਜ਼ੋਈ ਕੀਤੀ ਕਿ ਇਨਸ਼ਾ ਨੂੰ ਕੋਈ ਹੋਰ ਸਜ਼ਾ ਭਾਵੇਂ ਦੇ ਦਿੱਤੀ ਜਾਵੇ ਪਰ ਜਾਨ ਸਲਾਮਤ ਰੱਖੀ ਜਾਵੇ I

ਅਰਜ਼ੋਈ ਮੰਨੀਂ ਗਈ ਅਤੇ ਸਜ਼ਾ ਵੀ ਤੈਅ ਹੋ ਗਈ ... ਇਨਸ਼ਾ ਬਾਦਸ਼ਾਹ ਨੂੰ ਹਰ ਰੋਜ਼ ਇੱਕ ਲਤੀਫ਼ਾ ਸੁਣਾਇਆ ਕਰੇਗਾ , ਨਵਾਂ ਲਤੀਫ਼ਾ .... ਜਿਸ ਦਿਨ ਨਾ ਸੁਣਾ ਸਕਿਆ , ਓਸੇ ਦਿਨ ਸਿਰ ਕਲਮ I

ਤੇ ਹੁਣ ਲਤੀਫ਼ਿਆਂ ਦੀ ਤਲਵਾਰ ਇਨਸ਼ਾ ਦੇ ਸਿਰ ਤੇ ਲਟਕਣ ਲੱਗੀ I ਪਰ ਹਰ ਰੋਜ਼ ਇੱਕ ਲਤੀਫ਼ਾ ? ... ਇਨਸ਼ਾ ਜੀ ਭਾਵੇਂ ਕਿਸੇ ਵੀ ਜ਼ਹਿਨੀ ਹਾਲਤ ਚ ਹੋਣ , ਦਿਲ ਕਰੇ ਯਾ ਨਾਂ , ਤੇ ਉਹ ਵੀ ਨਵਾਂ ਲਤੀਫ਼ਾ ... ਹੱਦ ਹੋ ਗਈ I ਖਜ਼ਾਨਾ ਮੁੱਕਣ ਲੱਗਾ ਤੇ ਹੁਣ ਇਨਸ਼ਾ ਜੀ ਲੋਕਾਂ ਕੋਲੋਂ ਲਤੀਫ਼ਿਆਂ ਦੀ ਭਾਲ ਚ ਮਾਰੇ ਮਾਰੇ ਫਿਰਨ ਲੱਗਦੇ ..ਕਦੀ ਕਿਸੇ ਕੋਲ ਕਦੀ ਕਿਸੇ ਕੋਲ ...ਨਾਈ ਭਿਸ਼ਤੀ ਤੋਂ ਲੈ ਕੇ ਖਾਨਸਾਮਿਆਂ ਤੱਕ , ਸ਼ਹਿਰ ਕੋਤਵਾਲ ਤੋਂ ਲੈ ਕੇ ਮੁਨਸਿਫ਼ਾ ਤੱਕ। ਲੋਕ ਹੌਲੀ ਹੌਲੀ ਕਿਨਾਰਾ ਕਸ਼ੀ ਕਰਨ ਲੱਗੇ I ਵੇਖਦਿਆਂ ਹੀ ਕਹਿਣ ਲੱਗਦੇ ...' ਔਹ ਵੇਖੋ ਇਨਸ਼ਾ ਆ ਰਿਹੈ , ਹੁਣ ਲਤੀਫ਼ੇ ਮੰਗੇਗਾ ...ਬਸ ਖਿਸਕੋ I

ਇਨਸ਼ਾ ਤੰਗ ਆ ਗਿਆ ਇਸ ਸਭ ਕੁਝ ਤੋਂ , ਤੇ ਆਖਿਰ ਇੱਕ ਦਿਨ ਤੰਗ ਆ ਕੇ ਲਤੀਫ਼ਿਆਂ ਦੇ ਨਾਂ ਆਪਣੀ ਜ਼ਿੰਦਗੀ ਨੂੰ ਸਮਰਪਿਤ ਕਰਦਿਆਂ , ਖੁਦ ਹੀ ਆਪਣੀ ਜ਼ਿੰਦਗੀ ਨੂੰ ਅਲਵਿਦਾ ਕਹਿ ਗਿਆ I


ਰੱਬ ਐਹੋ ਜਿਹੀ ਸਜ਼ਾ ਤੋਂ ਵੀ ਬਚਾਈ ਰੱਖੇ।

------------------------------ ------------------------------ ------------------------------ ---------------

ਭਾਜੀ
-----
ਵਿਧਾਨਿਕ ਚੇਤਾਵਨੀ : - ਇਹ ਮਹਿਜ਼ ਇੱਕ ਲਤੀਫ਼ਾ ਹੈ। ਚਿਰਾਂ ਪਹਿਲਾਂ ਸੁਣਿਆ ਸੀ ....ਹਾਂ ! ਤੜਕਾ ਮੈਂ ਲਾਈਐ। .ਇਸ ਨੂੰ ਤਨਜ਼ ਸਮਝ ਕੇ ਐਵੇਂ ਨਾਂ ਮਤਲਬ ਕੱਢਣ ਬੈਠ ਜਾਇਆ ਜੇ।
-------------------
---- ਕਦੇ ਇੱਕ ਨਵਾਬ ਸਾਹਿਬ ਹੋਇਆ ਕਰਦੇ ਸਨ I ਵੈਸੇ ਤਾਂ ਨਵਾਬਾਂ ਚ ਅਮੂਮਨ ਹੋਇਆ ਹੀ ਕਰਦੀ ਹੈ ਪਰ ਉਨ੍ਹਾਂ ਦੇ ਤਾਂ ਜਿਵੇਂ ਖੂਨ ਚ ਹੀ ਨਵਾਬੀਅਤ ਰਚੀ ਮਿਚੀ ਹੋਈ ਸੀ I ਮਸਨਦ ਦਾ ਸਹਾਰਾ ਲਈ ਸਾਰਾ ਦਿਨ ਬੈਠੇ ਹੁੱਕਾ ਗੁੜਗੁੜਾਈ ਜਾਣਾ , ਕਬੂਤਰਾਂ ਦੀਆਂ ਬਾਜ਼ੀਆਂ ਕਰਵਾਉਣੀਆਂ , ਰਕਸ ਦੀਆਂ ਮਹਿਫਲਾਂ ਸਜਾਉਣੀਆਂ ....ਵਗੈਰਾ ਵਗੈਰਾ ਸਾਰੇ ਵੱਡੇ ਵੱਡੇ ਕੰਮ ਨਵਾਬ ਸਾਹਿਬ ਦੀ ਖੁਦ ਦੀ ਜ਼ੇਰ ਨਿਗਰਾਨੀ ਹੀ ਕੀਤੇ ਜਾਂਦੇ। ਬਾਕੀ ਸਾਰਿਆਂ ਛੋਟਿਆਂ ਕੰਮਾਂ ਲਈ ਅਹਿਲਕਾਰਾਂ , ਨੌਕਰਾਂ ਤੇ ਚਾਕਰਾਂ ਦੀ ਇੱਕ ਵੱਡੀ ਫੌਜ ਚੌਵੀ ਘੰਟੇ ਹਾਜ਼ਿਰ ਹੁੰਦੀ ਸੀ I ਨਵਾਬ ਸਾਹਿਬ ਮਸਨਦ ਤੋਂ ਬਹੁਤ ਹੀ ਘੱਟ ਉੱਠਦੇ ਆਖਿਰ ਬੰਦੇ ਨੂੰ ਕੁਝ ਨਾਂ ਕੁਝ ਆਰਾਮ ਵੀ ਤਾਂ ਕਰਨਾ ਚਾਹੀਦੈ।

----- ਰਿਆਇਆ ਚੋਂ ਕਿਸੇ ਦੇ ਘਰੇ ਕੋਈ ਖੁਸ਼ੀ ਹੋਵੇ , ਉਹ ਆਪ ਘੱਟ ਹੀ ਜਾਂਦੇ ..ਅਹਿਲਕਾਰ ਹੀ ਹਾਜ਼ਿਰੀ ਲੁਆ ਆਉਂਦੇ I

---- ਮਰਗ ਦੀ ਹਾਲਤ ਚ ਤਾਂ ਕਾਇਦੇ ਹੋਰ ਵੀ ਕਾਬਲ- ਏ - ਫਖਰ ਸਨ I ਉਹ ਆਪਣੀ ਤਿੱਲੇਦਾਰ ਜੁੱਤੀ ਨੂੰ ਕਿਸੇ ਕਾਰਿੰਦੇ ਤੋਂ ਚੁਕਵਾਉਂਦੇ ਅਤੇ ਉਹ ਜੁੱਤੀ ਹੀ ਸੋਗ ਵਾਲੇ ਘਰ , ਨਵਾਬ ਸਾਹਿਬ ਦੀ ਗ਼ੈਰ ਮੌਜੂਦਗੇ ਚ ਆਪਣੀ ਹਾਜ਼ਿਰੀ ਲੁਆ ਆਉਂਦੀ I

---- ਲੋਕੀਂ ਅੰਦਰੋਂ ਅੰਦਰੀਂ ਕਚੀਚੀਆਂ ਵੱਟਦੇ ... ਬਈ ਇਹ ਚੰਗਾ ਨਵਾਬ ਹੈ ... ਇੱਕ ਤਾਂ ਸਾਡੇ ਘਰੇ ਇਹ ਰੱਬ ਦਾ ਭਾਣਾ ਵਰਤ ਗਿਆ ਤੇ ਓਧਰੋਂ ਨਵਾਬ ਸਾਹਿਬ ਅਫਸੋਸ ਜਤਾਉਣ ਲਈ ਵੀ ਜੁੱਤੀਆਂ ਭੇਜੀ ਜਾਂਦੇ ਐ I ਅੱਗੋਂ ਦਲੀਲ ਇਹ ਦਿੰਦੇ ਐ ਕਿ ਜੇ ਜੁੱਤੀ ਪਹੁੰਚ ਗਈ ਤਾਂ ਸਮਝੋ ਨਵਾਬ ਸਾਹਿਬ ਪਹੁੰਚ ਪਹੁੰਚ ਗਏ I ਰਿਆਇਆ ਕਚੀਚੀਆਂ ਤਾਂ ਵੱਟਦੀ ਪਰ ਕਰ ਕੁਝ ਨਾਂ ਸਕਦੀ .. ਰਿਆਇਆ ਜੋ ਹੋਈ I

---- ਰਿਆਇਆ ਹੱਥਾਂ ਤੇ ਥੁੱਕੀ ਖੜੀ ਸੀ , ਬਈ ਮੌਕਾ ਆਉਣ ਦਿਓ ਇੱਕ ਵਾਰ ... ਇੱਕੀਆਂ ਦੇ ਕੱਤੀ ਪਾਵਾਂਗੇ I

---- ਤੇ ਫਿਰ ਰੱਬ ਰੱਬ ਕਰਦਿਆਂ ਉਹ ' ਸੁਲੱਖਣੀ ' ਘੜੀ ਆਖਿਰ ਆ ਹੀ ਗਈ। ਮੁਨਾਦੀ ਹੋ ਰਹੀ ਸੀ ਕਿ ਨਵਾਬ ਸਾਹਿਬ ਦੀ ਵਾਲਿਦਾ ਵਫ਼ਾਤ ਹਾਸਿਲ ਕਰ ਗਏ ਹਨ ... ਮੈਯਤ ਅਗਲੇ ਦਿਨ ਸਵੇਰੇ ਉੱਠੇਗੀ ਸਵੇਰੇ ਹੀ। ਲੋਕੀਂ ਅੰਦਰੋਂ ਅੰਦਰੀਂ ਖੁਸ਼ ਸਨ ---ਬਈ ਹੁਣ ਮੌਕੈ I

----ਅਗਲੇ ਦਿਨ ਦਾ ਮੰਜ਼ਰ ਵੇਖਣ ਵਾਲਾ ਸੀ। ਨਵਾਬ ਸਾਹਿਬ ਦੀ ਹਵੇਲੀ ਦੇ ਬਾਰ ਮੂਹਰੇ ਸਵੇਰੇ ਸਵੇਰੇ ਜਿੱਧਰ ਵੇਖੋ ਜੁੱਤੀਆਂ ਹੀ ਜੁੱਤੀਆਂ ਸਨ ... ਛੋਟੀਆਂ ਵੱਡੀਆਂ, ਟੁੱਟੀਆਂ ਭੱਜੀਆਂ , ਚਿੱਬੀਆਂ ਖੜੱਬੀਆਂ , ਪਾਲਿਸ਼ ਕੀਤੀਆਂ ਹੋਈਆਂ ਅਤੇ ਬਦਰੰਗ , ਵੰਨ ਸੁਵੰਨੀਆਂ .I ਕੋਈ ਆਪ ਚੁੱਕੀ ਆਉਂਦਾ ਸੀ ਤੇ ਕਿਸੇ ਨੇ ਦਿਹਾੜੀਆਂ ਕੋਲੋਂ ਚੁਕਵਾਈਆਂ ਹੋਈਆਂ ਸਨ I ਜਿਨ੍ਹਾਂ ਕੋਲ ਆਪਣੇ ਚਾਰ ਛਿੱਲੜ ਨਹੀਂ ਸਨ ਉਨ੍ਹਾਂ ਵੀ ਐਧਰੋਂ ਓਧਰੋਂ ਮੰਗ ਪਿੰਨ ਕੇ ਦਿਹਾੜੀਏ ਰੱਖ ਲਏ ਸਨ I

---- ਜਨਾਜ਼ੇ ਚ ਜਾਂ ਤਾਂ ਨਵਾਬ ਸਾਹਿਬ ਤੇ ਬੇਗਮ ਹਾਜ਼ਿਰ ਸਨ ਤੇ ਜਾਂ ਜੁੱਤੀਆਂ ਹੀ ਜੁੱਤੀਆਂ ... ਅਹਿਲਕਾਰਾਂ ਤਾਂ ਖੈਰ ਹੋਣਾ ਹੀ ਹੋਣਾ ਸੀ I


ਭਾਜੀ ਮੋੜ ਦਿੱਤੀ ਗਈ ਸੀ।

-0-

Home  |  About us  |  Troubleshoot Font  |  Feedback  |  Contact us

2007-11 Seerat.ca, Canada

Website Designed by Gurdeep Singh +91 98157 21346 9815721346