Welcome to Seerat.ca
Welcome to Seerat.ca

ਮਹਿਕ ਰੋਟੀਆਂ ਦੀ, ਬੋ ਲਾਸ਼ਾਂ ਸੀ

 

- ਜਗਦੀਸ਼ ਸਿੰਘ ਵਰਿਆਮ

ਟਾਕੀਆਂ ਵਾਲੇ ਚੋਲ਼ੇ ਵਾਲਾ ਡਾ. ਹਰਿਭਜਨ ਸਿੰਘ

 

- ਪਿੰ੍ਰ. ਸਰਵਣ ਸਿੰਘ

ਆਇਲਨ ਅਤੇ ਐਵਨ

 

- ਸੁਰਜੀਤ

ਪੰਜਾਬ ਦੀ ਆਰਥਕ ਮੁੜ-ਬਹਾਲੀ

 

- ਬਲਦੇਵ ਦੂਹੜੇ

ਯਾਦਾਂ ਦੀ ਗੱਠੜੀ ਵਿੱਚੋਂ ਚਾਚਾ ਜਗੀਰਾ

 

- ਰਵੇਲ ਸਿੰਘ

ਇੱਕ ਪ੍ਰਸੰਗ ਦਾ ਪੁਨਰ ਕਥਨ

 

- ਸੁਰਜੀਤ ਪਾਤਰ

ਤੇਰੇ ਹਜ਼ੂਰ ਮੇਰੀ ਹਾਜ਼ਰੀ ਦੀ ਦਾਸਤਾਨ

 

-  ਹਰਿਭਜਨ ਸਿੰਘ

ਸੀਸ ਭੇਟ

 

- ਜਸਵੰਤ ਸਿੰਘ ਵਿਰਦੀ

ਸ਼ਹੀਦ ਪਤੀ ਦੀ ਲਾਸ਼

 

- ਅਰਜਨ ਸਿੰਘ ਗੜਗੱਜ

ਜੱਲ੍ਹਿਆਂ ਵਾਲੇ ਬਾਗ਼ ਦਾ ਅੱਖੀਂ ਡਿੱਠਾ ਸਾਕਾ

 

- ਜੀ ਆਰ ਸੇਠੀ

ਭਗਤ ਸਿੰਘ ਮੇਰੇ ਸਕੇ ਭਰਾ ਵਰਗਾ ਸੀ

 

- ਦੁਰਗਾ ਭਾਬੀ

ਰਿੜਦੇ 2 ਜਦੋਂ ਖੜ੍ਹਨਾ ਸਿੱਖਿਆ

 

- ਡਾ. ਅਮਰਜੀਤ ਟਾਂਡਾ

ਮੱਧਕਾਲ ਵਿੱਚ ਲੇਖਕ ਦੀ ਭੂਮਿਕਾ

 

- ਸੰਦੀਪ ਮਹਿਰਾ

ਗਜ਼ਲ

 

- ਅੰਗਦ ਬਰਨਾਲਵੀ

ਅੱਜ ਤਾਂ ਮੰਗਲਵਾਰ ਹੈ

 

- ਮਨਪ੍ਰੀਤ ਕੌਰ ਮਿਨਹਾਸ

ਚੁਰਸਤੇ’ ’ਚ ਫਸੇ ਸ਼ਾਇਰ ਦੇ ਫੇਫੜਿਆਂ ’ਚ ‘ਪੁੜੀ ਲੀਕ’ ਨੂੰ ਸਮਝਣ ਦੀ ਕੋਸ਼ਿਸ਼ ਕਰਦਿਆਂ

 

- ਗੁਰਦਿਆਲ ਬੱਲ

ਬਹੁਤ ਕੁਝ ਸੀ ਘਰ ਵਿੱਚ

 

-  ਡਾ. ਅਮਰਜੀਤ ਟਾਂਡਾ

ਕਿਰਪਾਲ ਬੈਂਸ ਦਾ ਪੱਤਰ

ਤਿੰਨ ਛੋਟੀਆਂ ਕਹਾਣੀਆਂ

 

- ਸੁਭਾਸ਼ ਰਾਬੜਾ

ਤਲਾਕ

 

- ਹਰਦੀਪ ਬਿਰਦੀ

ਫਿਲਮ ‘ਚੌਥੀ ਕੂਟ‘ ਗੁਰਵਿੰਦਰ, ਵਰਿਆਮ ਸੰਧੂ ਤੇ ਮਣੀ ਕੌਲ

 

- ਗੁਰਦਿਆਲ ਬੱਲ

ਕਾਲੇ ਦੌਰ ਦੀ ਦਰਦ-ਕਥਾ

 

- ਰਣਧੀਰ ਸਿੰਘ

ਡਰ ਦੇ ਦਸਤਾਵੇਜ਼ ਨਹੀਂ ਹੁੰਦੇ, ਡਰ ਦਾ ਮਾਹੌਲ ਹੁੰਦਾ ਹੈ: ਰਵੀਸ਼ ਕੁਮਾਰ ਦੀ ਕਲਮ ਤੋਂ ਕੌੜਾ ਸੱਚ!

 

- ਅਨੁਵਾਦ ਹਰਸ਼ਰਨ ਕੌਰ

ਸਾਕਾ ਨੀਲਾ ਤਾਰਾ :ਕੁਝ ਲੋਕ ਵੀ ਸ਼ਹਿਰ ਦੇ ਜ਼ਾਲਮ ਸੀ, ਕੁਝ ਮੈਨੂੰ ਮਰਨ ਦਾ ਸ਼ੌਕ ਵੀ ਸੀ

 

- ਹਰਜਿੰਦਰ ਦੁਸਾਂਝ

ਦੋ ਕਵਿਤਾਵਾਂ

 

-  ਰੁਪਿੰਦਰ ਸੰਧੂ

ਕੁੱਝ ਕਵਿਤਾਵਾਂ

 

- ਗੁਰਨਾਮ ਢਿੱਲੋਂ

ਜਰਨੈਲ ਸਿੰਘ ਹਲਵਾਰਾ ਦੇ ਨਾਂ ‘ਤੇ ਲੇਖਕ ਨੂੰ ਮਿਲੀ ਬਰੰਗ ਚਿੱਠੀ ਦਾ ਸਿਰਨਾਵਾਂ
ਸੀਖਾਂ ਫਿਰ ਭਾਂਬੜ ਨਾ ਬਣ ਜਾਣ

 

- ਪ੍ਰਿੰ. ਸਰਵਣ ਸਿੰਘ

 

Online Punjabi Magazine Seerat

ਆਇਲਨ ਅਤੇ ਐਵਨ
- ਸੁਰਜੀਤ

 

ਉਸ ਦਿਨ ਬੜੇ ਚਾਅ ਨਾਲ ਕਾਲਾ ਪਾਕਿਸਤਾਨੀ ਸਟਾਈਲ ਦਾ ਕੁੜਤਾ ਪਾਇਆ। ਕਾਲੀ ਚੂੜੀਦਾਰ ਪਜਾਮੀ ਅਤੇ ਮੋਢੇ ਉੱਤੇ ਗੂੜ੍ਹਾ ਹਰਾ ਦੁਪੱਟਾ ਸੁੱਟ ਕੇ ਮੈˆ ਕਪਿਲ ਸ਼ਰਮਾ ਦਾ ਕੌਮੇਡੀ ਸ਼ੋਅ ਵੇਖਣ ਲਈ ਟੋਰਾˆਟੋ ਜਾ ਪਹੁੰਚੀ। ਸਟੇਡੀਅਮ ਦੇ ਬੂਹੇ ਦੇ ਕੋਲ ਹੀ ਪਿੰਕੀ ਮੇਰਾ ਇੰਤਜ਼ਾਰ ਕਰ ਰਹੀ ਸੀ। ਮੈਨੂੰ ਦੇਖਦਿਆˆ ਹੀ ਖਿੜਖਿੜਾ ਕੇ ਹੱਸ ਪਈ।
"ਦੇਖੀˆ ਤੈਨੂੰ ਕਿਤੇ ਨਜ਼ਰ ਨਾ ਲੱਗ ਜਾਏ ਅੱਜ!"
"ਕਮ ਔਨ! ਬੱਸ ਉਹੀ ਪੁਰਾਣੀਆˆ ਗੱਲਾˆ ਼!"
ਅਸੀˆ ਦੋਵੇˆ ਹੱਸਦੀਆˆ ਹੱਸਦੀਆˆ ਅਗਾˆਹ ਤੁਰ ਪਈਆˆ। ਉੱਚੀ ਅੱਡੀ ਦੇ ਸੈˆਡਲ ਪਾਈ, ਠੁਮਕ ਠੁਮਕ ਕਰਦੀ, ਸਟੇਡੀਅਮ ਦੀਆˆ ਪੌੜੀਆˆ ਉੱਤਰ ਰਹੀ ਸਾˆ ਕਿ ‘ਧੜਾਮ‘ ਕਰਕੇ ਹੇਠਾˆ ਡਿੱਗ ਪਈ। ਦੋ ਮਿੰਟ ਤੱਕ ਹੋਸ਼ ਗੁੰਮ ਰਹੇ। ਸੱਜੀ ਬਾˆਹ ਟੁੱਟ ਕੇ ਲਟਕਦੀ ਵੇਖ ਕੇ ਦਿਲ ‘ਚ ਹੌਲ ਪੈਣ ਲੱਗੇ। ਮੱਥੇ ‘ਤੇ ਐਡਾ ਵੱਡਾ ਰੋੜ। ਲੱਤ ਚੁੱਕਾˆ ਤਾˆ ਚੁੱਕੀ ਹੀ ਨਾ ਜਾਵੇ। ਪਿੰਕੀ ਰੁਆˆਸੀ ਜਿਹੀ ਬੁੜਬੁੜਾ ਰਹੀ ਸੀ, "ਓ ਮਾਈ ਗੌਡ! ਇਹ ਕੀ ਹੋ ਗਿਆ!"
ਆਲੇ ਦੁਆਲੇ ਦੇ ਲੋਕ ਦੌੜੇ ਆਏ, ਮੈਨੂੰ ਚੁੱਕਿਆ ਤੇ ਸਕਿਉਰਿਟੀ ਨੂੰ ਬੁਲਾਇਆ।
ਪਿੰਕੀ ਨੂੰ ਕੁਝ ਸੁੱਝੇ ਹੀ ਨਾ ਮੇਰੇ ਕੋਲ ਖੜੀ ਰੋਈ ਜਾਵੇ।
ਐਮਰਜੈˆਸੀ ਮੈਡੀਕਲ ਵੈਨ ਵਿਚ ਮੈਨੂੰ ਉੱਥੋˆ ਹੀ ਸ਼ਹਿਰ ਦੇ ਹਸਪਤਾਲ ਲੈ ਜਾਇਆ ਗਿਆ। ਟੁੱਟੀ ਬਾˆਹ ਦੀ ਚੀਸ ਨੂੰ ਦਬਾ ਕੇ ਸਾਰੀ ਰਾਤ ਐਮਰਜੈˆਸੀ ਰੂਮ ਵਿਚ ਹੀ ਬੈਠੀ ਰਹੀ। ਪਿੰਕੀ ਪੱਥਰ ਬਣੀ ਮੇਰੀ ਕੁਰਸੀ ਦੀ ਬਾˆਹ ਫੜਕੇ ਖੜੀ ਰਹੀ। ਅਗਲੇ ਦਿਨ ਸਵੇਰੇ ਡਾਕਟਰ ਨੇ ਬਾˆਹ ਦਾ ਅਪਰੇਸ਼ਨ ਕਰ ਕੇ, ਅੰਦਰ ਪਲੇਟ ਪਾ ਕੇ ਸਕਰਿਊ ਕੱਸ ਦਿਤੇ ਅਤੇ ਪੂਰੀ ਬਾˆਹ ਉੱਤੇ ਪਲੱਸਤਰ ਲਗਾ ਕੇ ਮੈਨੂੰ ਘਰ ਭੇਜ ਦਿੱਤਾ।
ਘਰ ਪਹੁੰਚੀ ਤਾˆ ਕਾਰ ਦਾ ਦਰਵਾਜਾ ਵੀ ਪਿੰਕੀ ਨੇ ਹੀ ਖੋਲ੍ਹਿਆ। ਮੇਰਾ ਪਰਸ ਵੀ ਉਸੇ ਨੇ ਫੜਿਆ ਹੋਇਆ ਸੀ। ਮੇਰੀਆˆ ਅੱਖਾˆ ਵਿਚ ਇਕ ਬੇਬਸੀ ਵੇਖ ਕੇ ਉਹ ਕਹਿਣ ਲੱਗੀ, "ਉਦਾਸ ਨਾ ਹੋਈˆ, ਛੇਤੀ ਠੀਕ ਹੋ ਜਾਣੈ ਤੂੰ ਼। ਯਾਦ ਹੈ ਨਾ, ਪਤਝੱੜ ਤੋˆ ਬਾਅਦ ਬਹਾਰ ਼ਵਾਲੀ ਗੱਲ !" ਉਹ ਮੈਨੂੰ ਦਿਲਾਸੇ ਦਿੰਦੀ ਰਹਿੰਦੀ।
ਬਾˆਹ ਦਿਖਾਉਣ ਲਈ ਉਸੇ ਹਸਪਤਾਲ ਅਕਸਰ ਜਾਣਾ ਲੱਗਿਆ ਰਹਿੰਦਾ। ਉਸ ਦਿਨ ਵੀ ਅਸੀˆ ਹਸਪਤਾਲ ਹੀ ਜਾ ਰਹੀਆˆ ਸਾˆ। ਸੌ ਕਿਲੋਮੀਟਰ ਦੀ ਸਪੀਡ ‘ਤੇ ਹਾਈਵੇਅ ‘ਤੇ ਦੌੜ ਰਹੀ ਕਾਰ ਼ ਖੂਬਸੂਰਤ ‘ਲੌˆਗ ਡਰਾਈਵ‘ ਦਾ ਆਨੰਦ ਮਾਣਦੀਆˆ, ਆਪੋ ਆਪਣੀਆˆ ਸੋਚਾˆ ‘ਚ ਗੁੰਮ, ਕਾਰ ਵਿਚ ਚੁੱਪ-ਚਾਪ ਬੈਠੀਆˆ ਸਾˆ ਅਸੀˆ ਦੋਵੇˆ। ਬਾਹਰ ਦੂਰ ਤੱਕ ਫੈਲੇ ਹਰੇ ਰੁੱਖ ਅਤੇ ਪਾਣੀ ਨਾਲ ਭਰੀਆˆ ਝੀਲਾˆ। ਸਾਹਮਣੀ ਪਹਾੜੀ ‘ਤੇ ਨਜ਼ਰ ਆਉˆਦਾ ਹਰੇ ਕਚੂਰ ਰੁੱਖਾˆ ਦਾ ਸੰਘਣਾ ਝੁੰਡ। ਸਿਰ ਉਪਰ ਖੁੱਲ੍ਹਾ ਅਸਮਾਨ। ਕੁਦਰਤ ਦੀ ਖੂਬਸੂਰਤੀ ਦਾ ਦਿਲਕਸ਼ ਨਜ਼ਾਰਾ!
"ਕਾਸ਼! ਇਹ ਦਰਖਤ ਹਮੇਸ਼ਾ ਇੰਝ ਹੀ ਹਰੇ ਭਰੇ ਚਹਿਕਦੇ ਰਹਿਣ।" ਮੇਰੇ ਮੂੰਹੋˆ ਸੁਭਾਵਿਕ ਹੀ ਨਿਕਲਿਆ।
"ਪਰ ਬਦਲਾਉ ਤਾˆ ਕੁਦਰਤ ਦਾ ਸਹਿਜ ਸੁਭਾਉ ਹੈ। ਅਗਸਤ ਤਾˆ ਲੰਘ ਚੱਲਿਆ। ਮੌਸਮ ਨੇ ਤਾˆ ਬਦਲਣਾ ਹੀ ਹੈ। ਪੱਤਝੜ ਤਾˆ ਆਈ ਖੜੀ।" ਪਿੰਕੀ ਨੇ ਸਹਿਜ ਜਵਾਬ ਦਿੱਤਾ।
"ਜ਼ਿੰਦਗੀ ਵੀ ਤਾˆ ਬਦਲਦੀ ਰਹਿੰਦੀ ਹੈ। ਕੁਝ ਵੀ ਚਿਰ-ਸਥਾਈ ਨਹੀˆ, ਨਾ ਖੁਸ਼ੀ ਨਾ ਗ਼ਮੀ ਼। ਵੇਖ ਨਾ ਉਸ ਦਿਨ ਅਚਾਨਕ ਹੀ ਕਿਵੇˆ ਇਹ ਹਾਦਸਾ ਵਾਪਰ ਗਿਆ! ਼ਮੌਸਮ ਤਾˆ ਖੈਰ ਬਦਲਣੇ ਈ ਹੋਏ।" ਮੈˆ ਗੱਲ ਬਦਲ ਦਿੱਤੀ।
"ਆਹ ਨਜ਼ਾਰੇ ਵੀ ਹੁਣ ਬਹੁਤ ਦਿਨ ਨਹੀˆ ਰਹਿਣੇ ਼।"
"ਤੇ ਹੋਰ ਼ ਬਰਫ਼ਾˆ ਪੈਣੀਆˆ ਸ਼ੁਰੂ ਹੋ ਜਾਣੀਆˆ ਼ ਪਰ ਫੇਰ ਨਵੰਬਰ ਵਿਚ ਕ੍ਰਿਸਮਸ ਦੀ ਸਜਾਵਟ ਸ਼ੁਰੂ ਹੋ ਜਾਣੀ ਼ ਦਿਸੰਬਰ ਵਿਚ ਕ੍ਰਿਸਮਸ ਪਾਰਟੀਆˆ਼! ਉˆਝ ਵੇਖਿਆ ਜਾਵੇ ਤਾˆ ਮਨੁੱਖ ਕਿੰਨਾ ਸਿਆਣਾ ਆ਼ ਸਰਦੀਆˆ ਦੀਆˆ ਉਦਾਸ ਕਾਲ਼ੀਆˆ ਰਾਤਾˆ ਨੂੰ ਖੂਬਸੂਰਤ ਬੱਤੀਆˆ ਨਾਲ ਸਜਾ ਕੇ ਹਨੇਰੇ ਨੂੰ ਚਾਨਣ ਨਾਲ ਭਰ ਲੈˆਦੈ।"
"ਕੁਦਰਤ ਦਾ ਕਮਾਲ ਵੇਖੋ, ਪੱਤਝੜ ਤੋˆ ਬਾਅਦ ਬਹਾਰ ਫੇਰ ਮੁੜ ਆਉˆਦੀ ਏ!"
ਅਸੀˆ ਨਿੱਕੀਆˆ ਨਿੱਕੀਆˆ ਗੱਲਾˆ ਕਰਦੀਆˆ ਹਸਪਤਾਲ ਪਹੁੰਚ ਗਈਆˆ। ਕਾਰ ਪਾਰਕ ਕੀਤੀ ਅਤੇ ਫਰੈਕਚਰ ਕਲੀਨਿਕ ਦੀ ਲਾਊˆˆਜ ‘ਚ ਆ ਬੈਠੀਆˆ। ਮੇਰੇ ਮੂੰਹ ‘ਤੇ ਛਾਈ ਥਕਾਵਟ ਨੂੰ ਭਾˆਪਦਿਆˆ ਪਿੰਕੀ ਨੇ ਪੁੱਛਿਆ, "ਤਕਲੀਫ਼ ਹੋ ਰਹੀ ਏ?"
"ਨਹੀˆ, ਕੋਈ ਖਾਸ ਨਹੀˆ!" ਕਹਿ ਕੇ ਮੈˆ ਚੁੱਪ ਹੋ ਗਈ।
ਮੈˆ ਦਿਲ ਹੀ ਦਿਲ ਵਿਚ ਸੋਚ ਰਹੀ ਸਾˆ ਕਿ ਐਵੇˆ ਦੁੱਖ ਦਾ ਢਿੰਡੋਰਾ ਪਿੱਟਣ ਦਾ ਕੀ ਫ਼ਾਇਦਾ। ਕਿਵੇˆ ਦੱਸਾˆ ਕਿ ਇਕ ਹੱਥ ਨਾਲ ਜ਼ਿੰਦਗੀ ਕਿੰਨੀ ਅਧੂਰੀ ਹੋ ਗਈ ਸੀ਼ ਬਾˆਹ ਹੰਭ ਗਈ ਸੀ਼ ਪਲੱਸਤਰ ਦੇ ਅੰਦਰ ਖਾਰਸ਼ ਹੋਣੀ ਸ਼ੁਰੂ ਹੋ ਗਈ ਸੀ। ਪਿੰਕੀ ਕੁਝ ਚਿਰ ਮੇਰੇ ਵੱਲ ਸਵਾਲੀਆ ਨਜ਼ਰਾˆ ਨਾਲ ਤੱਕਦੀ ਰਹੀ ਫਿਰ ਬੋਲੀ, "ਠੀਕ ਹੋ ਜਾਣੈ ਛੇਤੀ। ਫ਼ਿਕਰ ਨਾ ਕਰ। ਯਾਦ ਹੈ ਨਾ, ਆਪਣਾ ਉਹੀ ਵਿਸ਼ਵਾਸ: ਪੱਤਝੜ ਸਦਾ ਨਹੀˆ ਰਹਿੰਦੀ, ਬਹਾਰ ਆ ਹੀ ਜਾˆਦੀ ਹੈ ਼!"
ਉਹ ਆਪਣਾ ਫੋ਼ਨ ਚੈੱਕ ਕਰਨ ਲੱਗ ਪਈ। ਸ਼ਾਇਦ ਫ਼ੇਸਬੁੱਕ ਦੇਖ ਰਹੀ ਸੀ। ਆਸੇ ਪਾਸੇ ਬੈਠੇ ਲੋਕ ਵੀ ਆਪਣੇ ਆਪਣੇ ਫੋਨ ‘ਤੇ ਕੁਝ ਵੇਖਣ ਵਿਚ ਵਿਅਸਤ ਸਨ। ਅਚਾਨਕ ਪਿੰਕੀ ਨੇ ਮੇਰੇ ਮੂਹਰੇ ਫੋਨ ਦੀ ਸਕਰੀਨ ਕਰਦਿਆˆ ਕਿਹਾ, "ਆਹ ਵੇਖਿਐ ਤੂੰ?"
"ਕੀ?" ਮੈˆ ਸਕਰੀਨ ‘ਤੇ ਨਜ਼ਰ ਮਾਰੀ। ਪਹਿਲੀ ਨਜ਼ਰੇ ਮੈਨੂੰ ਜਾਪਿਆ ਜਿਵੇˆ ਕੋਈ ‘ਸਟੱਫ਼ਡ ਟੁਆਏ‘ ਬੀਚ ‘ਤੇ ਪਿਆ ਹੋਵੇ। ਧਿਆਨ ਨਾਲ ਵੇਖਿਆ ਤਾˆ ਮੇਰਾ ਦਿਲ ਕੰਬ ਗਿਆ।
"ਆਹ ਕੀ?" ਵੇਖ ਕੇ ਮੈˆ ਬਿਲਕੁਲ ਸੁੰਨ ਹੋ ਗਈ। ਇਕ ਨਿੱਕਾ ਜਿਹਾ ਬੱਚਾ ਲਾਲ ਸ਼ਰਟ ਅਤੇ ਨੀਲੀ ਨਿੱਕਰ ਪਾਈ ਸਮੁੰਦਰ ਦੇ ਕੰਢੇ ਮੂਧਾ ਪਿਆ ਸੀ। ਮੂੰਹ ਉਸਦਾ ਪਾਣੀ ‘ਚ ਅਤੇ ਧੜ ਰੇਤ ‘ਤੇ। ਮੈˆ ਜਲਦੀ ਜਲਦੀ ਕੈਪਸ਼ਨ ਪੜ੍ਹੀ। ਲਿਖਿਆ ਸੀ:
‘ਤਿੰਨ ਸਾਲ ਦਾ ਸੀਰੀਅਨ ਬੱਚਾ, ਆਇਲਨ ਕੁਰਡੀ ਤੁਰਕੀ ਦੇ ਸਮੁੰਦਰੀ ਤਟ ‘ਤੇ।‘
ਮੇਰਾ ਤ੍ਰਾਹ ਨਿਕਲ ਗਿਆ । ਦਿਲ ‘ਤੇ ਹੱਥ ਧਰ, ਕਾਹਲੀ ਕਾਹਲੀ ਚੀਕਣ ਵਾˆਗ ਪਿੰਕੀ ਨੂੰ ਕਿਹਾ, "ਗੂਗਲ ‘ਤੇ ਸਰਚ ਕਰਕੇ ਦੇਖ, ਇਹ ਦਿਲ ਕੰਬਾ ਦੇਣ ਵਾਲੀ ਤਸਵੀਰ ਕਿਸ ਬੱਚੇ ਦੀ ਹੈ।"
ਏਨੇ ਨੂੰ ਕੋਲ ਬੈਠਾ ਇਕ ਮਰੀਜ਼ ਸਾਡੀ ਘਬਰਾਹਟ ਵੇਖ ਕੇ ਸਕਰੀਨ ਵੱਲ ਇਸ਼ਾਰਾ ਕਰ ਕੇ ਦੱਸਣ ਲੱਗਾ, "ਇਹ ਤਸਵੀਰ ਅੱਜ ਸਵੇਰੇ ਤੁਰਕੀ ਦੀਆˆ ਨਿਊਜ਼ ਏਜੰਸੀਆˆ ਨੇ ਨਸ਼ਰ ਕੀਤੀ ਸੀ ਜੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ। ਤੁਹਾਨੂੰ ਪਤੈ ਨਾ, ਸੀਰੀਆˆ ਵਿਚ ਆਏ ਸੰਕਟ ਦਾ ਼"
"ਜੀ!"
"ਵੇਖਿਐ, ਕਿਵੇˆ ਲੋਕ ਸੀਰੀਆ ਵਿਚ ਹੋ ਰਹੀ ਸਿਵਿਲ ਵਾਰ ਦੇ ਆਤੰਕ ਤੋˆ ਬੱਚਣ ਲਈ, ਚੰਗੇਰੀ ਜਿੰ਼ਦਗੀ ਦੀ ਭਾਲ ਵਿਚ ਆਪਣੇ ਘਰ-ਬਾਰ ਛੱਡ ਕੇ ਆਲੇ ਦੁਆਲੇ ਦੇ ਦੇਸ਼ਾˆ ਵਿਚ ਪਨਾਹ ਲੈਣ ਲਈ ਭਟਕਦੇ ਫ਼ਿਰਦੇ ਨੇ਼ ਤੱਟ ਤੇ ਮਰਨ ਵਾਲਾ ਇਹ ਬੱਚਾ ਵੀ ਉਨ੍ਹਾˆ ਗਿਆਰਾˆ ਸੀਰੀਅਨ ਰਫ਼ਿਊਜੀਆˆ ਵਿਚੋˆ ਹੀ ਇਕ ਸੀ ਜਿਨ੍ਹਾˆ ਸੀਰੀਆ ਤੋˆ ਕਿਸ਼ਤੀ ਰਾਹੀˆ ਯੌਰਪ ਜਾਣਾ ਸੀ। ਇਸ ਦੌਰਾਨ ਇਨ੍ਹਾˆ ਦੀ ਕਿਸ਼ਤੀ ਸਮੁੰਦਰ ਦੀ ਕਰੋਪੀ ਦੀ ਭੇˆਟ ਚੜ੍ਹ ਗਈ ਤੇ ਼।" ਉਸ ਨੇ ਬੜੇ ਉਦਾਸ ਲਹਿਜੇ ਵਿਚ ਇਹ ਜਾਣਕਾਰੀ ਦਿੱਤੀ ਤੇ ਚੁੱਪ ਕਰ ਗਿਆ।
ਅਸੀˆ ਦੋਵੇˆ ਉਸਨੂੰ ‘ਥੈˆਕਸ‘ ਕਹਿਣ ਦੀ ਬਜਾਇ ਇਕ ਦੂਜੇ ਦਾ ਰੁਆˆਸਿਆ ਮੂੰਹ ਵੇਖ ਰਹੀਆˆ ਸਾˆ ਤੇ ਪਿੰਕੀ ਫਿਰ ਬੁੜਬੁੜਾ ਰਹੀ ਸੀ, "ਭਲਾ ਇਹ ਬੱਚਾ ਕੌਣ ਹੈ? ਹਿੰਦੂ? ਮੁਸਲਿਮ? ਸਿੱਖ ਕਿ ਈਸਾਈ? ਇਸਨੂੰ ਤਾˆ ਅਜੇ ਮਜ਼ਹਬ ਦੇ ਅਰਥ ਵੀ ਨਹੀˆ ਪਤਾ ਹੋਣੇ। ਇਹਦਾ ਵਿਚਾਰੇ ਦਾ ਕੀ ਕਸੂਰ ਸੀ? ਹੋਰ ਕਿੰਨਾ ਕੁ ਘਾਣ ਹੋਏਗਾ ਇਨ੍ਹਾˆ ਧਰਮਾˆ ਦੇ ਨਾˆਵਾˆ ‘ਤੇ? ਇਹੋ ਜਿਹੀ ਦਹਿਸ਼ਤ! ਕੀ ਮਨੁੱਖਤਾ ਬਿਲਕੁਲ ਮਰ ਚੁੱਕੀ ਹੈ? ਕੀ ਇਸ ਵਰਤਾਰੇ ਨੂੰ ਠੱਲ ਪਾਉਣ ਵਾਲਾ ਕੋਈ ਨਹੀˆ?"
ਮੈˆ ਉੱਠ ਕੇ ਖੜੀ ਹੋ ਗਈ। ਅੱਖਾˆ ਅੱਗੇ ਉਹੀ ਤਸਵੀਰ ਬਾਰ ਬਾਰ ਤੈਰ ਰਹੀ ਸੀ। ਡਾਕਟਰ ਨੂੰ ਮਿਲ ਕੇ ਅਸੀˆ ਘਰ ਵੱਲ ਨੂੰ ਟੁਰ ਪਈਆˆ। ਰਾਹ ਵਿਚ ਨਾ ਕਿਸੇ ਕੁਦਰਤੀ ਨਜ਼ਾਰੇ ਨੇ ਆਕਰਸ਼ਿਤ ਕੀਤਾ ਅਤੇ ਨਾ ਹੀ ਬਾਹਰ ਵੱਲ ਧਿਆਨ ਗਿਆ। ਕਾਰ ਦਾ ਰੇਡੀਉ ਆਨ ਕਰ ਲਿਆ। ਇਕ ਪੰਜਾਬੀ ਨਿਊਜ਼਼ ਚੈਨਲ ਦੱਸ ਰਿਹਾ ਸੀ;
"ਸਾਡੇ ਸਮਿਆˆ ਵਿਚ ਮਨੁੱਖਤਾˆ ‘ਤੇ ਆਇਆ ਇਹ ਸਭ ਤੋˆ ਵੱਡਾ ਸੰਕਟ ਹੈ। ਲੋਕਾˆ ਦੀਆˆ ਮੀਲਾˆ ਲੰਮੀਆˆ ਕਤਾਰਾˆ ਯੌਰਪ ਦਾ ਬਾਰਡਰ ਖੁੱਲ੍ਹਣ ਦਾ ਇੰਤਜ਼ਾਰ ਕਰ ਰਹੀਆˆ ਹਨ। ਬੁੱਢੇ, ਬੱਚੇ ਅਤੇ ਬਿਮਾਰ ਲੋਕ ਧਾˆਹੀ ਰੋ ਰਹੇ ਹਨ। ਇਸ ਤ੍ਰਾਸਦੀ ਦਾ ਸ਼ਿਕਾਰ ਗਿਆਰਾˆ ਮਿਲੀਅਨ ਲੋਕ ਹੋ ਚੁੱਕੇ ਹਨ। ਬਹੁਤੇ ਸ਼ਰਨਾਰਥੀ ਗਵਾˆਢੀ ਦੇਸ਼ਾˆ ਵਿਚ ਮੁੜ ਵਸੇਬਾ ਕਰਨ ਲਈ ਤੇ ਯੌਰਪ ਪਹੁੰਚਣ ਲਈ ਜਦੋਜਹਿਦ ਕਰ ਰਹੇ ਹਨ਼।"
ਫੇਸਬੁੱਕ, ਟਵਿਟਰ, ਗੂਗਲ ਅਤੇ ਹੋਰ ਮੀਡੀਆ ਵਿਚ ਹਰ ਪਾਸੇ ਵਾਇਰਲ ਹੋਈ ਹੋਈ ਉਹੀ ਤਸਵੀਰ ਦਿਖਾਈ ਦਿੰਦੀ। ਤੱਟ ‘ਤੇ ਮੂਧੀ ਪਈ ਨਿੱਕੇ ਜਿਹੇ ਬੱਚੇ ਦੀ ਲਾਸ਼ ਮਨੁੱਖਤਾ ਦਾ ਮੂੰਹ ਚਿੜਾਉˆਦੀ ਰਹੀ। ਕਿਸੇ ਨੇ ਇਸ ਤਸਵੀਰ ਹੇਠਾˆ ਇਕ ਹੋਰ ਕੈਪਸ਼ਨ ਜੜ ਦਿੱਤੀ, "ਕਹਿੰਦੇ ਨੇ ਇਕ ਤਸਵੀਰ ਮਿਲੀਅਨ ਡਾਲਰਜ਼ ਦੀ ਹੁੰਦੀ ਏ, ਇਹ ਤਸਵੀਰ ਟਰਿਲੀਅਨ ਡਾਲਰਜ਼ ਦੀ ਏ।"
ਇਸ ਤਸਵੀਰ ਨੇ ਦੁਨੀਆ ਹਿਲਾ ਦਿੱਤੀ। ਇਹ ਤਸਵੀਰ ਮੇਰੀ ਰੂਹ ਕੱਢ ਕੇ ਲੈ ਗਈ।
ਇਕ ਦਿਨ ਪਿੰਕੀ ਮੇਰੀ ਖਬਰ ਲੈਣ ਆਈ ਤਾˆ ਮੈˆ ਕਿਹਾ, "ਪਿੰਕੀ ਚੱਲ ਸੀਰੀਆ ਦੇ ਲੋਕਾˆ ਦੀ ਮਦਦ ਕਰਨ ਚੱਲੀਏ।"
"ਕੀ ਕਰਾˆਗੇ? ਕਿਵੇˆ ਕਰਾˆਗੇ?"
"ਟੀਵੀ ਤੇ ਵੇਖਿਆ ਨਹੀˆ, ਕਈ ਚੈਰਿਟੀ ਸੰਸਥਾਵਾˆ ਨਾਲ ਜੁੜੇ, ਅਨੇਕ ਵਲੰਟੀਅਰ ਲੋਕਾˆ ਨੂੰ ਇਨ੍ਹਾˆ ਰਿਫਿਊਜੀਆˆ ਦੀ ਮਦਦ ਕਰਦਿਆˆ਼!"
"ਚਲੋ ਪੁੱਛਦੇ ਹਾˆ, ਆਪਾˆ ਕੀ ਕਰ ਸਕਦੇ ਹਾˆ। ਫੰਡ ਰੇਜ਼ ਕਰਕੇ ਵੀ ਭੇਜ ਸਕਦੇ ਆˆ ਨਾ ਆਪਾˆ ?"
"ਹਾˆ ਇੰਨਾ ਕੰਮ ਤਾˆ ਆਪਾˆ ਕਰ ਹੀ ਸਕਦੇ ਹਾˆ਼ਸ਼ਾਇਦ !"
ਮਨ ਬਹੁਤ ਪਰੇਸ਼ਾਨ ਰਹਿੰਦਾ। ਸੋਚਦੀ ਰਹੀ ਕੀ ਕਰੀਏ ਤੇ ਕਿਵੇˆ ਕਰੀਏ! ਪਾਣੀ ਪੀਣ ਲਈ ਗਿਲਾਸ ਚੁੱਕਿਆ ਤਾˆ ਉਹ ਹੱਥ ਵਿਚੋˆ ਖਿਸਕ ਗਿਆ। ਫਰਸ਼ ਤੇ ਪਾਣੀ ਹੀ ਪਾਣੀ ਹੋ ਗਿਆ। ਪਾਣੀ ਵੇਖ ਕੇ ਉਹੀ ਸੀਨ ਫਿਰ ਯਾਦ ਆ ਗਿਆ। ਚੀਜ਼ਾˆ ਹੱਥੋˆ ਛੁੱਟ ਛੁੱਟ ਜਾˆਦੀਆˆ ਸਨ। ਮੈˆ ‘ਆਈ ਪੈਡ' ਖੋਲ੍ਹ ਕੇ ਬੈਠ ਗਈ। ਉਹੀ ਤਸਵੀਰ ਸਾਹਮਣੇ ਆ ਗਈ। ਹੋਰ ਹੇਠਾˆ ਸਕਰੌਲ ਕੀਤਾ ਤਾˆ ਕਿੰਨਾ ਚਿਰ ਆਇਲਨ ਦੀਆˆ ਹਾਦਸੇ ਤੋˆ ਪਹਿਲਾˆ ਹੱਸਦੇ ਖੇਡਦੇ ਦੀਆˆ ਤਸਵੀਰਾˆ ਵੇਖਦੀ ਰਹੀˆ। ਕਿਵੇˆ ਹੱਸਦੇ ਖੇਡਦੇ ਬੱਚੇ ਮਨੁੱਖ ਦੀ ਹੈਵਾਨੀਅਤ ਦੀ ਭੇˆਟ ਚੜ੍ਹ ਗਏ। ਆਪ -ਮੁਹਾਰੇ ਅੱਖਾˆ ਵਿਚੋˆ ਹੰਝੂ ਡਿੱਗਣ ਲੱਗੇ।
ਇੰਟਰਨੈੱਟ ਤੇ ਵਾਇਰਲ ਹੋਈ ਆਇਲਨ ਦੀ ਇਸ ਤਸਵੀਰ ‘ਤੇ ਹਜ਼ਾਰਾˆ ਲੋਕਾˆ ਨੇ ਕਈ ਤਰ੍ਹਾˆ ਦੇ ‘ਕੁਮੈˆਟਸ‘ ਕੀਤੇ। ਤਸਵੀਰਾˆ ਵੇਖ ਵੇਖ ਇਕੱਲੀ ਮੈˆ ਨਹੀˆ ਬਹੁਤ ਸਾਰੇ ਹੋਰ ਲੋਕ ਵੀ ਭਾਵੁਕ ਹੋ ਗਏ ਸਨ। ਇਕ ਲੋਕ-ਆਵਾਜ਼ ਬੁਲੰਦ ਹੋ ਗਈ, ‘ਇਮੀਗਰੇਸ਼ਨ ਦੇ ਕਾਨੂੰਨਾˆ ਕਰਕੇ ਮਨੁੱਖਤਾ ਇੰਝ ਸਫ਼ਰ ਨਹੀˆ ਕਰ ਸਕਦੀ।‘ ਆਇਲਨ ਦੀ ਤਸਵੀਰ ਨੇ ਜਿੱਥੇ ਇਮੀਗਰੇਸ਼ਨ ਸਿਸਟਮ ਦੇ ਮੂੰਹ ‘ਤੇ ਇਕ ਕਰਾਰੀ ਚਪੇੜ ਮਾਰੀ ਉਥੇ ਲੋਕਾˆ ਦੀ ਖ਼ੂਬ ਹਮਦਰਦੀ ਵੀ ਜਿੱਤੀ। ਇੱਕੋ ਹਾਦਸੇ ਨੂੰ ਬਾਰ ਬਾਰ ਦੇਖਦਿਆˆ ਮੇਰਾ ਘਰ ਵਿਚ ਦਮ ਘੁੱਟਣ ਲੱਗਾ ਤੇ ਮੈˆ ਬਾਹਰ ਨਿਕਲ ਆਈ।
ਸਾਡੀ ਗੁਆˆਢਣ ਮੈਨੂੰ ਵੇਖ ਮੇਰੇ ਵੱਲ ਆ ਗਈ। ਉਸਨੇ ਵੀ ਉਹੀ ਗੱਲ ਸ਼ੁਰੂ ਕਰ ਦਿੱਤੀ, "ਵੇਖਿਆ, ਸੀਰੀਆ ‘ਚ ਕੀ ਹੋ ਰਿਹੈ? ਤਕਰੀਬਨ, ਛੱਬੀ ਸੌ ਲੋਕ ਮੈਡੀਟਰੇਨੀਅਨ ਸਾਗਰ ਦੀ ਭˆੇਟ ਚੜ੍ਹ ਚੁੱਕੇ ਆ ਼ ਤੇ ਉਹ ਵਿਚਾਰਾ ਬੱਚਾ ਆਇਲਨ ਼"
"ਹਾˆ਼ ਸ਼ਰਨਾਰਥੀਆˆ ਦੀ ਪੀੜ ਦਾ ਚਿਨ੍ਹ ਬਣ ਚੁੱਕਾ ਹੈ ਆਇਲਨ।" ਮੈˆ ਬੱਸ ਇੰਨਾ ਹੀ ਕਹਿ ਸਕੀ। ਮੈਥੋˆ ਹੋਰ ਖੜਿਆ ਨਾ ਗਿਆ। ਧਿਆਨ ਹੋਰ ਥਾˆ ਪਾਉਣ ਲਈ ਅੰਦਰ ਆ ਕੇ ਫੇਰ ਟੀਵੀ ਵੇਖਣ ਲੱਗ ਪਈ। ਇੱਥੇ ਵੀ ਉਹੀ ਕਹਾਣੀ !
ਇਕ ਔਰਤ ਜ਼ਾਰ ਜ਼ਾਰ ਰੋ ਰਹੀ ਸੀ। ਇਹ ਆਇਲਨ ਦੀ ਕੈਨੇਡਾ ਰਹਿੰਦੀ ਭੂਆ ਸੀ ਜੋ ਇਕ ਰਿਪੋਰਟਰ ਨਾਲ ਗੱਲਬਾਤ ਕਰ ਰਹੀ ਸੀ। ਰੋ ਰੋ ਕੇ ਹਾਲੋˆ-ਬੇਹਾਲ ਹੋਈ ਉਹ ਦੱਸ ਰਹੀ ਸੀ, "ਅਜੇ ਪਰਸੋˆ ਹੀ ਤਾˆ ਮੇਰੀ ਉਨ੍ਹਾˆ ਨਾਲ ਗੱਲ ਹੋਈ ਸੀ। ਆਇਲਨ ਕਹਿ ਰਿਹਾ ਸੀ ‘ਭੂਆ ਜੀ ਮੈˆ ਸਾਈਕਲ ਲੈਣˆੇ‘। ਮੈˆ ਕਿਹਾ ਮੈˆ ਜਰੂਰ ਲੈ ਕੇ ਦਿਆˆਗੀ ਆਪਣੇ ਪੁੱਤ ਨੂੰ ! ਬਹੁਤ ਪਿਆਰਾ ਸੀ ਮੇਰਾ ਆਇਲਨ। ਮੈਨੂੰ ਕੀ ਪਤਾ ਸੀ ਉਸਨੇ ਼(ਉਹ ਹੋਰ ਰੋਣ ਲੱਗੀ) ਮੈˆ ਤਾˆ ਆਪਣੇ ਵੀਰ ਦੇ ਟੱਬਰ ਨੂੰ ਆਪਣੇ ਕੋਲ ਇੱਥੇ ਬੁਲਾਉਣਾ ਚਾਹੁੰਦੀ ਸਾˆ। ਉੱਥੇ ਉਹ ਬਹੁਤ ਤੰਗ ਸਨ। ਭਟਕਦੇ ਫ਼ਿਰਦੇ ਸੀ ਐਧਰ ਓਧਰ਼ ਪਰ ਕੈਨੇਡਾ ਵਿਚ ਸ਼ਰਣ ਨਾ ਮਿਲਣ ਕਰਕੇ ਉਹ ਇੱਥੇ ਆ ਹੀ ਨਾ ਸਕੇ! ਜੇ ਉਨ੍ਹਾˆ ਦੀ ਇਮੀਗਰੇਸ਼ਨ ਦੀ ਅਰਜ਼ੀ ਮਨਜੂਰ ਹੋ ਜਾˆਦੀ ਤਾˆ ਮੇਰੇ ਭਰਾ ਦਾ ਘਰ ਇੰਝ ਨਾ ਉੱਜੜਦਾ ਼ ਉਹ ਵਿਚਾਰਾ ਆਪਣੀ ਪਤਨੀ ਅਤੇ ਦੋਵੇˆ ਬੱਚੇ ਇੰਝ ਨਾ ਗੁਆਉˆਦਾ।"
ਰਿਪੋਰਟਰ ਸਰੋਤਿਆˆ ਨੂੰ ਮੁਖਾਤਿਬ ਹੋ ਕੇ ਕਹਿ ਰਹੀ ਸੀ, "ਬਹੁਤ ਵੱਡਾ ਸਵਾਲ ਹੈ ਮਨੁੱਖਤਾ ਅੱਗੇ! ਇਹ ਸਰਹੱਦਾˆ, ਇਹ ਇਮੀਗਰੇਸ਼ਨ ਵਿਭਾਗ, ਸੰਵਿਧਾਨ ਅਤੇ ਕਾਨੂੰਨ ਕਿਸ ਦੇ ਹੱਕ ਵਿਚ ਭੁਗਤ ਰਹੇ ਨੇ? ਕੌਣ ਵੱਡਾ ਹੈ ਇਨ੍ਹਾˆ ‘ਚੋˆ ਼ ਮਨੁੱਖਤਾ ਕਿ ਕਾਨੂੰਨ ਼ ਹੈ ਜਵਾਬ ਕਿਸੇ ਕੋਲ?"
ਸਕਰੀਨ ਉਪਰ ਸੁੰਨ ਜਿਹੀ ਪੱਸਰ ਗਈ।
ਮੇਰਾ ਮਨ ਵੀ ਬਹੁਤ ਬੋਝਲ ਹੋ ਗਿਆ। ‘ਆਮ ਬੰਦਾ ਕਿੰਨਾ ਬੇਬਸ ਹੁੰਦੈ‘, ਮੈˆ ਸੋਚਦੀ ਰਹੀ। ‘ਕੀ ਕਰ ਸਕਦੇ ਹਾˆ ਅਸੀˆ?‘
ਉਸ ਦਿਨ ਮੈਨੂੰ ਰਾਤ ਨੂੰ ਨੀˆਦ ਨਾ ਆਈ, ਪਤਾ ਨਹੀˆ ਕਦੋˆ ਮਾੜੀ ਜਿਹੀ ਅੱਖ ਲੱਗੀ। ਇਕ ਹਜੂਮ ਨੇ ਮੇਰੇ ਘਰ ਦੀਆˆ ਸਾਰੀਆˆ ਕੰਧਾˆ ਢਾਹ ਦਿੱਤੀਆˆ ਅਤੇ ਕੋਈ ਮੇਰੇ ਦਿਲ ਵਿਚ ਜ਼ੋਰ ਜ਼ੋਰ ਦੀ ਛੁਰੇ ਮਾਰ ਰਿਹਾ ਸੀ। ਡਰ ਕੇ ਅੱਭੜਵਾਹੇ ਉੱਠ ਬੈਠੀ। ਪਸੀਨੇ ਨਾਲ ਤਰ। ਜ਼ਰਾ ਕੁ ਹੋਸ਼ ਪਰਤੀ ਤਾˆ ਸੋਚਣ ਲੱਗੀ, ‘ਇਹੀ ਤਾˆ ਹੋ ਰਿਹੈ ਸਾਰੀ ਦੁਨੀਆ ‘ਚ। ਕਿਤੇ ਬੰਦਾ ਜਿਊˆਦੇ ਬੰਦੇ ਜਲਾ ਦਿੰਦਾ ਹੈ, ਕਿਤੇ ਬੰਬਾˆ ਨਾਲ ਸ਼ਹਿਰਾˆ ਦੇ ਸ਼ਹਿਰ ਤਬਾਹ ਕਰ ਦਿੰਦਾ ਹੈ। ਹੁਣ ਆਪਣੇ ਦੇਸ਼, ਸ਼ਹਿਰ ਜਾˆ ਆਪਣੇ ਘਰ ਵੀ ਆਦਮੀ ਕਦੋˆ ਮਹਿਫੂਜ਼ ਹੈ? ਜੇ ਮਨੁੱਖਤਾ ਜਿਊˆਦੀ ਹੁੰਦੀ ਤਾˆ ਸੀਰੀਆ ਦੇ ਲੋਕ ਸਰਹੱਦਾˆ ‘ਤੇ ਖੜੇ, ਯੂਰਪੀ ਦੇਸ਼ਾˆ ਵਿਚ ਸ਼ਰਣ ਲੈਣ ਲਈ ਇੰਝ ਇੰਤਜਾਰ ਨਾ ਕਰ ਰਹੇ ਹੁੰਦੇ! ਰੋˆਦੇ ਕੁਰਲਾਉˆਦੇ ਲੱਖਾˆ ਬੇਘਰ ਹੋਏ ਬੱਚੇ, ਬੁੱਢੇ ਅਤੇ ਔਰਤਾˆ; ਸਰਦੀ ‘ਚ ਠੁਰ ਠੁਰ ਕਰਦੇ, ਬਿਮਾਰੀ ਨਾਲ ਜੂਝਦੇ, ਭੁੱਖ ਨਾਲ ਜਦੋਜਹਿਦ ਨਾ ਕਰ ਰਹੇ ਹੁੰਦੇ। ਸਮੁੰਦਰ ਪਾਰ ਕਰਦੇ ਡੁੱਬ ਡੁੱਬ ਨਾ ਮਰ ਰਹੇ ਹੁੰਦੇ ਼ ਉਫ਼ ਼!‘
ਮਾਹੌਲ ਬੋਝਲ ਸੀ। ਸਮਾˆ ਆਪਣੀ ਤੋਰੇ ਤੁਰ ਰਿਹਾ ਸੀ। ਪੱਤਿਆˆ ਨੇ ਰੰਗ ਬਦਲਣੇ ਸ਼ੁਰੂ ਕਰ ਦਿੱਤੇ। ਤੇਜ਼ ਹਵਾਵਾˆ ਚੱਲਣ ਲੱਗੀਆˆ ਤੇ ਠੰਢ ਵੱਧਣ ਲੱਗੀ। ਕਈ ਰੁੱਖ ਰੁੰਡ-ਮੁੰਡ ਹੋ ਗਏ। ਹੁਣ ਮੈਨੂੰ ਆਪਣੀ ਟੁੱਟੀ ਬਾˆਹ ਘੱਟ ਹੀ ਯਾਦ ਰਹਿੰਦੀ। ਉਹ ਤਸਵੀਰ ਅੱਖਾˆ ਅੱਗੇ ਤੈਰਦੀ ਰਹਿੰਦੀ। ਮੈˆ ਸੋਚਦੀ ‘ਲਉ ਮੈˆ ਆਪਣੇ ਦੁੱਖ ਦਾ ਅਫ਼ਸੋਸ ਕਰ ਰਹੀ ਸਾˆ ਪਰ ਦੁਨੀਆˆ ਵਿਚ ਤਾˆ ਬਹੁਤੇਰੇ ਲੋਕ ਬਹੁਤ ਵੱਡੇ ਵੱਡੇ ਦੁੱਖ ਸਹਿ ਰਹੇ ਹਨ, ਜਿਸ ਦਾ ਸਾਨੂੰ ਘਰ ਬੈਠਿਆˆ ਨੂੰ ਅੰਦਾਜ਼ਾ ਵੀ ਨਹੀˆ ਹੁੰਦਾ। ਉਸ ਸੰਕਟ ਸਾਹਮਣੇ ਮੇਰਾ ਆਹ ਨਿੱਕਾ ਜਿਹਾ ਹਾਦਸਾ ਕੀ ਹੈ! ਮੈਨੂੰ ਸਮੁੰਦਰ ‘ਚ ਰੁੜ੍ਹ ਗਏ ਉਨ੍ਹਾˆ ਲੋਕਾˆ ਦਾ ਦੁੱਖ ਆਪਣੇ ਦੁੱਖ ਤੋˆ ਕਿਤੇ ਵੱਡਾ ਜਾਪਣ ਲੱਗਾ। ਼ ਆਪਣੇ ਇਨਸਾਨ ਹੋਣ ‘ਤੇ ਸ਼ਰਮਿੰਦਾ ਵੀ ਹੋਈ ਼ ਜੀਅ ਕਰਦਾ ਹੁਣੇ ਭੱਜ ਕੇ ਉਸ ਬੱਚੇ ਨੂੰ ਉੱਥੋˆ ਚੁੱਕ ਲਿਆˆਵਾˆ।‘
ਦਿਨ ਲੰਘਦੇ ਗਏ। ਟੁੱਟੀ ਬਾˆਹ ਜੁੜ ਗਈ। ਬਾˆਹ ‘ਤੇ ਲੱਗਿਆ ‘ਪਲਸਤਰ‘ ਕਟਾਉਣ ਦੀ ਵਾਰੀ ਆ ਗਈ। ਅਸੀˆ ਫਿਰ ਉਸੇ ਰਾਹ ‘ਤੇ ਨਿੱਕੀਆˆ ਨਿੱਕੀਆˆ ਗੱਲਾ ਕਰਦੀਆˆ ਹਸਪਤਾਲ ਵੱਲ ਨੂੰ ਜਾ ਰਹੀਆˆ ਸਾˆ। ਪਿੰਕੀ ਥੋੜਾ ਗੰਭੀਰ ਹੋ ਕੇ ਕਹਿਣ ਲੱਗੀ:
"ਤੇਰੀ ਬਾˆਹ ਤਾˆ ਡਾਕਟਰਾˆ ਨੇ ਜੋੜ ਦਿੱਤੀ, ਕਾਸ਼ ! ਕੋਈ ਅਜਿਹਾ ਡਾਕਟਰ ਵੀ ਹੋਵੇ ਜਿਹੜਾ ਇਸ ਟੁੱਟੀ ਹੋਈ ਮਨੁੱਖਤਾ ਨੂੰ ਵੀ ਜੋੜ ਦੇਵੇ।"
"ਤੇਰੀ ਇਸ ਗੱਲ ਤੋˆ ਯਾਦ ਆਇਆ ਕਿ ਅਮਰੀਕਾ ਵਿਚ ਇਕ ਵਾਰੀ ਬੱਚਿਆˆ ਦਾ ਆਰਟ-ਕੰਪੀਟੀਸ਼ਨ ਹੋਇਆ। ਇਕ ਬੱਚੇ ਨੇ ਗਲੋਬ ਦੀ ਤਸਵੀਰ ਬਣਾ ਕੇ ਉੱਤੇ ‘ਬੈˆਡੇਜ਼‘ ਲਗਾ ਦਿੱਤੀ। ਮੁਕਾਬਲੇ ਵਿਚ ਇਹ ਤਸਵੀਰ ਅੱਵਲ ਰਹੀ ਸੀ।"
"ਵਾਓ! ਕਿੰਨਾ ਵਧੀਆ ਵਿਚਾਰ ਹੈ, ਗਲੋਬ ਦੇ ਜ਼ਖਮਾˆ ਤੇ ਮਰ੍ਹਮ-ਪੱਟੀ! ਸੱਚ, ਬੱਚਿਆˆ ਦੀ ਸੋਚ ਬਹੁਤ ਮਾਸੂਮ ਤੇ ਸੱਚੀ ਹੁੰਦੀ ਏੇ। ਕਈ ਵਾਰ ਤਾˆ ਉਹ ਦੁਨੀਆ ਨੂੰ ਹੈਰਾਨ ਈ ਕਰ ਦਿੰਦੇ ਨੇ। ਆਦਮੀ ਸਾਰੀ ਜ਼ਿੰਦਗੀ ਬੱਚਾ ਹੀ ਕਿਉˆ ਨਹੀˆ ਬਣਿਆ ਰਹਿੰਦਾ ਭਲਾ !" ਪਿੰਕੀ ਅਜੇ ਵੀ ਖਲਾਅ ਵਿਚੋˆ ਕੁਝ ਲੱਭ ਰਹੀ ਸੀ।
"ਤੂੰ ਵੇਖੀˆ ਆਇਲਨ ਦੀ ਉਹ ਤਸਵੀਰ ਵੀ ਜਰੂਰ ਇਕ ਦਿਨ ਕੋਈ ਨਾ ਕੋਈ ਬਦਲਾਉ ਲਿਆਏਗੀ।"
ਰਾਹ ਲੰਮਾ ਹੋਣ ਕਰਕੇ ਕਾਫ਼ੀ ਪੀਣ ਦੇ ਇਰਾਦੇ ਨਾਲ ਅਸੀˆ ਕਾਰ ਸੇˆਟ ਜੌਰਜ ਟਾਊਨ ਵੱਲ ਮੋੜ ਲਈ। ਇਕ ਹਜ਼ਾਰ ਬੰਦੇ ਦੀ ਅਬਾਦੀ ਵਾਲਾ ਇਹ ਛੋਟਾ ਜਿਹਾ ਟਾਊਨ ਕ੍ਰਿਸਮਸ ਦੀ ਸਜਾਵਟ ਨਾਲ ਲਿਸ਼ਕਾˆ ਮਾਰ ਰਿਹਾ ਸੀ। ਸਾਡਾ ਮਨ ਖੁਸ਼ੀ ਨਾਲ ਝੂਮ ਉੱਠਿਆ।
ਦਰੱਖਤਾˆ ‘ਤੇ ਲੱਗੀਆˆ ਰੰਗ-ਬਿਰੰਗੀਆˆ ਬੱਤੀਆˆ, ਬੂਹਿਆˆ ਅੱਗੇ ਲੱਗੇ ਰਬੜ ਦੇ ਵੱਡੇ ਵੱਡੇ ਸਾˆਟਾ ਕਲਾਜ਼, ਸੈˆਟਾ ਦੇ ਰੱਥ ਅੱਗੇ ਲੱਗੇ ਵੱਡੇ ਵੱਡੇ ਸਿੰਗਾˆ ਵਾਲੇ ਐਲਵਜ਼, ਦਰਵਾਜਿਆˆ ‘ਤੇ ਟੰਗੇ ਲਾਲ ਹਰੇ ਫੁੱਲਾˆ ਦੇ ‘ਰੀਥ‘ ਼ ਦਰਖ਼ਤਾˆ ‘ਤੇ ਟੰਗੀ ਹੋਈ ਮਸਨੂਈ ਬਰਫ਼ ਦੇ ਤੋਦੇ, ਕ੍ਰਿਸਮਸ ਦੀ ਸਜਾਵਟ ਵਾਲੀਆˆ ਵਸਤੂਆˆ ਨਾਲ ਭਰੀਆˆ ਹੋਈਆ ਦੁਕਾਨਾˆ ਼ ਅਤੇ ਸ਼ਹਿਰ ਦੇ ਅੰਦਰ ਇਕ ਬੋਰਡ ਉੱਤੇ ਲਿਖਿਆ ਹੋਇਆ, "ਹੈਪੀ ਕ੍ਰਿਸਮਸ ਐਵਨ।"
ਇਹ ਨਜ਼ਾਰੇ ਸਾਨੂੰ ਅਚੰਭਿਤ ਕਰ ਗਏ ਤੇ ਪਿੰਕੀ ਨੇ ਚਾਣਚੱਕ ਪੁੱਛਿਆ, "ਇਹ ਭਲਾ ਅਕਤੂਬਰ ਨਹੀˆ ਜਾ ਰਿਹਾ ਅਜੇ?"
"ਹਾˆ ਪਿੰਕੀ! ਹੈਰਾਨ ਤਾˆ ਮੈˆ ਵੀ ਹਾˆ, ਕ੍ਰਿਸਮਸ ਦੀ ਤਿਆਰੀ ਇੰਨੀ ਛੇਤੀ ਼?"
ਜ਼ਰਾ ਅੱਗੇ ਜਾ ਕੇ ਵੇਖਿਆ ਤਾˆ ਸਾਰੀਆˆ ਗਲ਼ੀਆˆ ਇਸੇ ਤਰ੍ਹਾˆ ਸਜੀਆˆ ਹੋਈਆˆ ਸਨ। ਅਸੀˆ ਕਾਰ ਰੋਕ ਲਈ। ਕੁਝ ਸੀਨੀਅਰਜ਼ ਆਪਣੇ ਘਰਾˆ ਦੇ ਮੂਹਰੇ ਸਜਾਵਟ ਕਰਦੇ ਦਿਖਾਈ ਦਿੱਤੇ। ਇਹ ਸੋਚ ਕੇ ਕਿ ਵੱਡੇ ਸ਼ਹਿਰਾˆ ਨਾਲੋˆ ਛੋਟੇ ਸ਼ਹਿਰਾˆ ਦੇ ਲੋਕ ਵਧੇਰੇ ਮਿਲਾਪੜੇ ਹੁੰਦੇ ਹਨ, ਜੀਅ ਕੀਤਾ ਕਿ ਇਨ੍ਹਾˆ ਤੋˆ ਪੁੱਛ ਲਿਆ ਜਾਵੇ ਕਿ ਇਹ ਮਾਜਰਾ ਕੀ ਹੈ।
ਇਕ ਬਜ਼ੁਰਗ ਔਰਤ ਤੋˆ ਪੁੱਛਿਆ, "ਹਾਇ ਮੈਮ! ਐਵਰੀਥਿੰਗ ਲ਼ੁੱਕਸ ਸੋ ਨਾਈਸ!! ਪਰ ਅਕਤੂਬਰ ਵਿਚ ਹੀ ਕ੍ਰਿਸਮਸ ਦੀ ਡੈਕੋਰੇਸ਼ਨ ਕਰਨ ਲੱਗ ਗਏ?"
ਉਹ ਔਰਤ ਸਿਰ ਉੱਤੇ ਸਾˆਟਾ ਕਲਾਜ਼ ਵਾਲੀ ਲਾਲ ਚਿੱਟੀ ਟੋਪੀ ਲਈ ਅਤੇ ਹਰੀ ਲਾਲ ਡਰੈੱਸ ਪਾਈ ਸਾਡੇ ਵੱਲ ਵਧੀ ਤੇ ਬੋਲੀ, "ਦਿਸ ਇਜ਼ ਫੌਰ ਅਵਰ ਡੀਅਰ ਐਵਨ!"
"ਐਵਨ! ਕੌਣ ਐਵਨ?"
"ਓ ਡੌˆਟ ਯੂ ਵਾਚ ਟੀ਼ ਵੀ਼ ਯੰਗ ਲੇਡੀਜ਼?"
ਅਸੀˆ ਉਸ ਵੱਲ ਵੇਖਿਆ। ਟੀ਼ ਵੀ਼ ਦਾ ਨਾˆ ਸੁਣਦੇ ਹੀ ਆਇਲਨ ਯਾਦ ਆਇਆ।
"ਉਹ ਯੂ ਮੀਨ ਦੈਟ ਸੀਰੀਅਨ ਬੁਆਇ ਼?"
"ਓ ਨੋ!" ਉਹ ਔਰਤ ਅੰਗ੍ਰੇਜੀ ਵਿਚ ਦੱਸਣ ਲੱਗ ਪਈ, "ਉਹ ਪਿਆਰਾ ਬੱਚਾ ਤਾˆ ਆਇਲਨ ਸੀ। ਰੱਬ ਉਸ ਦੀ ਰੂਹ ਨੂੰ ਸ਼ਾˆਤੀ ਬਖ਼ਸ਼ੇ! ਇਹ ਐਵਨ ਹੈ!"
"ਸਾਡੇ ਟਾਊਨ ਦਾ ਪੰਜ ਸਾਲਾˆ ਦਾ ਬੱਚਾ। ਕਿੰਨੇ ਚਿਰਾˆˆ ਤੋˆ ਕੈˆਸਰ ਨਾਲ ਜੂਝ ਰਿਹਾ ਵਿਚਾਰਾ। ਐਤਕਾˆ ਡਾਕਟਰਾˆ ਨੇ ਉਸਦੇ ਮਾਪਿਆˆ ਨੂੰ ਦੱਸ ਦਿੱਤਾ ਹੈ ਕਿ ਉਹ ਕ੍ਰਿਸਮਸ ਤੱਕ ਜੀਉˆਦਾ ਨਹੀˆ ਰਹੇਗਾ। ਉਸਦੇ ਮੰਮੀ-ਪਾਪਾ ਨੇ ਸਲਾਹ ਕੀਤੀ ਕਿ ਐਵਨ ਨੂੰ ਕ੍ਰਿਸਮਸ ਮਨਾ ਕੇ ਹੀ ਵਿਦਾ ਕੀਤਾ ਜਾਵੇ। ਸਾਡੇ ਟਾਊਨ ਦੇ ਲੋਕਾˆ ਨੇ ਕਿਹਾ ਕਿ ਇਕੱਲੇ ਐਵਨ ਦੇ ਮੰਮੀ-ਪਾਪਾ ਹੀ ਕਿਉˆ! ਐਵਨ ਸਾਡਾ ਵੀ ਤਾˆ ਬੱਚਾ ਹੈ। ਇਸ ਲਈ ਸਾਰਾ ਟਾਊਨ ਹੀ ਉਸ ਲਈ ਅਕਤੂਬਰ ਵਿਚ ਕ੍ਰਿਸਮਸ ਮਨਾਵੇਗਾ। ਅਜਿਹਾ ਇਸ ਸ਼ਹਿਰ ਦੇ ਇਤਿਹਾਸ ਵਿਚ ਪਹਿਲੀ ਵਾਰ ਹੋਵੇਗਾ। ਸਾਰੇ ਟੀਵੀ ਚੈਨਲਾˆ ਤੇ ਇਹ ਖ਼ਬਰ ਆਉˆਦੀ ਰਹੀ ਹੈ। ਇਕੱਤੀ ਅਕਤੂਬਰ ਨੂੰ ਸਾˆਟਾ ਪਰੇਡ ਵੀ ਨਿੱਕਲ ਰਹੀ ਹੈ, ਤੁਸੀˆ ਵੀ ਵੇਖਣ ਆਉਣਾ਼।"
ਅਸੀˆ ਮਾਈ ਦਾ ਧੰਨਵਾਦ ਕੀਤਾ। ਦਿਲ ਫਿਰ ਉਦਾਸ ਹੋ ਗਿਆ।
ਕਾਰ ਵਿਚ ਬੈਠੇ ਤਾˆ ਪਿੰਕੀ ਬੋਲੀ, "ਇਹ ਰਾਹ ਹੀ ਸਰਾਪਿਆ ਹੋਇਆ। ਪਹਿਲੀ ਵਾਰ ਆਏ ਤਾˆ ਤੂੰ ਜ਼ਖਮੀ ਹੋ ਗਈ ਼ ਦੂਜੀ ਵਾਰੀ ਆਇਲਨ ਵਾਲਾ ਦੁਖਾˆਤ ਵਾਪਰ ਗਿਆ ਼ ਤੇ ਅੱਜ ਐਵਨ ਦੇ ਨਿਸ਼ਚਿਤ ਦਿਖਦੀ ਮੌਤ ਨਾਲ ਜੂਝਣ ਦੀ ਖ਼ਬਰ ਮਿਲ ਗਈ।"
"ਰਾਹਾˆ ਦਾ ਕੀ ਕਸੂਰ ਐ? ਇਨ੍ਹਾˆ ਤਾˆ ਤੁਰਦੇ ਜਾਣਾ ਹੈ। ਇਨ੍ਹਾˆ ਨੂੰ ਚੁਨਣਾ ਵੀ ਅਸੀˆˆ ਹੀ ਹੈ। ਇਨ੍ਹਾˆ ‘ਤੇ ਤੁਰਨਾ ਵੀ ਅਸੀˆ ਹੈ। ਨਾਕੇ ਵੀ ਅਸੀˆ ਹੀ ਲਾਉˆਦੇ ਹਾˆ। ਸਰਹੱਦਾˆ ਵੀ ਅਸੀˆ ਬਣਾਉˆਦੇ ਹਾˆ। ਅਸੀˆ ਆਪਣੇ ਸਵਾਰਥ ਲਈ ਧਰਤੀ ਨੂੰ ਕੇਵਲ ਬਾਹਰੋˆ ਹੀ ਨਹੀˆ ਕੁਰੇਦਿਆ, ਸਾੜਿਆ ਸਗੋˆ ਅੰਦਰੋˆ ਵੀ ਜ਼ਹਿਰੀਲੀ ਕਰ ਦਿੱਤਾ ਹੈ ਼ ਤਾˆ ਹੀ ਤਾˆ ਕੈˆਸਰ ਵਰਗੇ ਰੋਗਾˆ ਨਾਲ ਗ੍ਰਸਤ ਹੋ ਰਹੇ ਨੇ ਇੰਨੇ ਛੋਟੇ ਛੋਟੇ ਬੱਚੇ।" ਮੈˆ ਵੀ ਆਪਣੀ ਫ਼ਿਲਾਸਫੀ ਝਾੜ ਹੀ ਦਿੱਤੀ।
"ਅੱਗ ਅੱਗ ਦੀ ਖੇਡ ‘ਚ ਲੋਕਾਈ ਝੁਲਸ ਰਹੀ ਹੈ ਼ ਇਨਸਾਫ਼ ਕਿੱਥੇ ਹੈ?"
ਪਿੰਕੀ ਬਹੁਤ ਉਦਾਸ ਹੋ ਗਈ ਸੀ।
"ਓ ਡੀਅਰ! ਵਾਪਿਸ ਆ ਜਾ। ਹੁਣ ਹੋਰ ਨਹੀˆ ਅਸੀˆ ਮਾਯੂਸ ਹੋਣਾ ਼ਪਿਛਲੀ ਵਾਰੀ ਵਾˆਗ। ਆਹ ਵੇਖ ਤਾˆ ਲੋਕ ਕਿੰਨੇ ਚੰਗੇ ਨੇ ਼ ਇਕ ਬੱਚੇ ਦੀ ਖਾਤਿਰ ਸਦੀਆˆ ਦੀਆˆ ਚੱਲੀਆˆ ਰਿਵਾਇਤਾˆ ਨੂੰ ਕੇਵਲ ਇਸ ਲਈ ਤੋੜ ਰਹੇ ਨੇ ਕਿ ਉਸ ਨੂੰ ਜਾˆਦੀ ਵਾਰ ਦੀਆˆ ਖੁਸ਼ੀਆˆ ਵੰਡ ਸਕਣ। ਫ਼ਿਕਰ ਨਾ ਕਰ ਅਜੇ ਦੁਨੀਆ ‘ਚ ਮੁਹੱਬਤ ਬਾਕੀ ਹੈਗੀ।" ਮੈˆ ਉਹਨੂੰ ਤੇ ਆਪਣੇ ਆਪ ਨੂੰ ਢਾਰਸ ਦੇਣ ਲਈ ਕਿਹਾ ਤਾˆ ਪਿੰਕੀ ਫਿਰ ਝੱਟ ਬੋਲ ਪਈ, "ਹਾˆ ਸੱਚ, ਗੱਲ ਤਾˆ ਤੇਰੀ ਸਹੀ ਹੈ। ਆਪਣੀ ਸੋਚ ਹੀ ਨੈਗੇਟਿਵ ਹੋ ਗਈ ਹੈ। ਪੌਜ਼ੇਟਿਵ ਤਾˆ ਸਾਨੂੰ ਦਿਸਦਾ ਹੀ ਨਹੀˆ।"
"ਪਿੰਕੀ ਆਈਏ ਇਸ ਪਰੇਡ ਨੂੰ ਦੇਖਣ ਉਸ ਦਿਨ?"
ਇਕੱਤੀ ਅਕਤੂਬਰ ਦਾ ਦਿਨ। ਅਸੀˆ ਪਰੇਡ ਵਿਚ ਸ਼ਾਮਿਲ ਸਾˆ। ਇਕ ਹਜ਼ਾਰ ਲੋਕਾˆ ਦੀ ਆਬਾਦੀ ਵਾਲੇ ਛੋਟੇ ਜਿਹੇ ਸ਼ਹਿਰ ਦੀ ਸਾˆਟਾ-ਪਰੇਡ ਵਿਚ ਤਿੰਨ ਹਜ਼ਾਰ ਤੋˆ ਵੱਧ ਲੋਕ-ਇਕੱਠ! ਸਾˆਟਾ ਦੇ ਫਲੋਟ ‘ਤੇ ਉਸਦੇ ਨਾਲ ਵਾਲੀ ਸੀਟ ‘ਤੇ ਬੈਠਾ ਬੇਹੱਦ ਖੁਸ਼ ਦਿਸਦਾ ਐਵਨ। ਉਸਨੂੰ ਚੌਕਲੇਟਾˆ ਅਤੇ ਹੋਰ ਗਿਫ਼ਟਾˆ ਦੇ ਰਹੇ ਲੋਕ। ਸਾਰੇ ਪਾਸਿਉˆ ‘ਮੈਰੀ ਕ੍ਰਿਸਮਸ ਐਵਨ‘, ‘ਮੈਰੀ ਕ੍ਰਿਸਮਸ ਐਵਨ‘ ਦੀਆˆ ਆਵਾਜ਼ਾˆ! ਕ੍ਰਿਸਮਸ ਦੇ ਗੀਤ ਗਾਉˆਦੇ ਹੋਏ ਲੋਕ। ਸਾਰਾ ਆਲਮ ਇਕ ਅਜੀਬ ਊਰਜਾ ਨਾਲ ਭਰਿਆ ਹੋਇਆ! ਅਜੀਬ ਨਜ਼ਾਰਾ ਸੀ ਇਹ। ਮੁਹੱਬਤ ਦਾ ਅਦਭੁੱਤ ਇਜ਼ਹਾਰ ਸੀ ਇਹ! ਐਵਨ ਬਹੁਤ ਖੁਸ਼ ਨਜ਼ਰ ਆ ਰਿਹਾ ਸੀ। ਅਸੀˆˆ ਭੀੜ ਦੇ ਨਾਲ ਨਾਲ ਤੁਰ ਰਹੀਆˆ ਸਾˆ।
"ਹਾˆ ਸਖੀ ! ਮਨੁੱਖਤਾ ਅਜੇ ਜਿਊˆਦੀ ਹੈ।" ਪਿੰਕੀ ਇਕ ਹੁਲਾਸ ਜਿਹੇ ਵਿਚ ਬੋਲੀ।
"ਹਾˆ! ਤੇ ਇਹ ਵੀ ਵੇਖ ਲੈ ਕਿ ਕੋਈ ਵੀ ਰਾਹ ਸਰਾਪਿਆ ਨਹੀˆ ਹੁੰਦਾ ਼ ਜੇ ਆਇਲਨ ਦੇ ਟੱਬਰ ਨੂੰ ਇਮੀਗਰੇਸ਼ਨ ਮਿਲ ਜਾˆਦੀ ਤਾˆ ਸ਼ਾਇਦ ਉਹ ਵੀ ਅੱਜ ਼!" ਮੈਨੂੰ ਫ਼ਿਰ ਆਇਲਨ ਯਾਦ ਆ ਗਿਆ।
"਼ਪਰ ਵੇਖ, ਆਇਲਨ ਅਤੇ ਐਵਨ ਦੋਵਾˆ ਨੇ ਕਿਵੇˆ ਦੁਨੀਆ ਹਿਲਾ ਦਿੱਤੀ!"
ਵਕਤ ਤੁਰਿਆ, ਨਵੰਬਰ ਚੜ੍ਹ ਗਿਆ। ਲੋਕ ਬਾਕੀ ਸਭ ਕੁਝ ਭੁੱਲ ਕੇ ਵੋਟਾˆ ‘ਚ ਰੁੱਝ ਗਏ। ਸਾਰੇ ਮੀਡੀਏ ਵਿਚ ਬੱਸ ਹੁਣ ਵੋਟਾˆ ਦਾ ਹੀ ਰੌਲ਼ਾ ਸੁਣਦਾ। ਲਿਬਰਲ ਪਾਰਟੀ ਦੇ ਉਮੀਦਵਾਰ ਜਿੱਤ ਗਏ। ਜਸਟਿਨ ਟਰੂਡੋ ਨੇ ਵੋਟਾˆ ਤੋˆ ਪਹਿਲਾˆ ਵਾਇਦਾ ਕੀਤਾ ਸੀ, ਜੇ ਉਸਦੀ ਪਾਰਟੀ ਜਿੱਤੀ ਤਾˆ ਪੱਚੀ ਹਜ਼ਾਰ ਸੀਰੀਅਨ ਸ਼ਰਨਾਰਥੀਆˆ ਨੂੰ ਕੈਨੇਡਾ ਵਿਚ ਪਨਾਹ ਦਿਤੀ ਜਾਏਗੀ ਼ ਤੇ ਟਰੂਡੋ ਦੇ ਪ੍ਰਧਾਨ ਮੰਤਰੀ ਬਣਦਿਆˆ ਹੀ ਸੀਰੀਆ ਤੋˆ ਸ਼ਰਨਾਰਥੀ ਆਉਣੇ ਸ਼ੁਰੂ ਹੋ ਗਏ।
ਹੁਣ ਮੀਡੀਆ ਦੁਆਰਾ ਨਸ਼ਰ ਹੁੰਦੀਆˆ ਤਸਵੀਰਾˆ ਵਿਚ ਅਨੇਕ ਕੈਨੇਡੀਅਨ ਲੋਕ ਏਅਰਪੋਰਟਾˆ ‘ਤੇ ਆਏ ਸ਼ਰਨਾਰਥੀਆˆ ਦਾ ਸਵਾਗਤ ਕਰ ਰਹੇ ਦਿਖਾਈ ਦਿੰਦੇ ਼ਮੈਨੂੰ ਮਾਵਾˆ ਦੀਆˆ ਗੋਦੀਆˆ ਵਿਚ ਬੈਠੇ ਬੱਚਿਆˆ ਦੇ ਚਿਹਰਿਆˆ ‘ਤੇ ਮੁਸਕਾਨਾˆ ਵੇਖ ਕੇ ਉਨ੍ਹਾˆ ਦੇ ਮਾਸੂਮ ਚਿਹਰਿਆˆ ਵਿਚੋˆ ਆਇਲਨ ਕੁਲਡੀ ਦਾ ਹੀ ਚਿਹਰਾ ਨਜ਼ਰ ਆਉˆˆਦਾ।
ਉਸਦੀ ਫੋਟੋ ਹੇਠਾˆ ਲਿਖੀ ਉਹੀ ਕੈਪਸ਼ਨ ਫਿਰ ਯਾਦ ਆਉˆਦੀ, "ਕਹਿੰਦੇ ਨੇ ਇਕ ਤਸਵੀਰ ਮਿਲੀਅਨ ਡਾਲਰਜ਼ ਦੀ ਹੁੰਦੀ ਏ, ਇਹ ਤਸਵੀਰ ਟਰਿਲੀਅਨ ਡਾਲਰਜ਼ ਦੀ ਏ।"
ਇਸ ਤਸਵੀਰ ਨੇ ਕਿੰਨੇ ਉਜੜੇ ਪੁੱਜੜੇ ਬੇਬਸ ਲੋਕਾˆ ਦੀ ਤਕਦੀਰ ਬਦਲ ਦਿੱਤੀ। ਕਈ ਹੋਰ ਦੇਸ਼ਾˆ ਵਿਚ ਵੀ ਸੀਰੀਅਨ ਸ਼ਰਨਾਰਥੀਆˆ ਨੂੰ ਇਮੀਗਰੇਸ਼ਨ ਦੇਣ ਦੀ ਗੱਲ ਚੱਲਣ ਲੱਗੀ। ਮਨੁੱਖਤਾ ਇਕ ਵਾਰ ਫੇਰ ਸਾਹ ਲੈਣ ਲੱਗ ਪਈ ਸੀ। ਮੁਹੱਬਤ ਮੁੜ ਜਾਗ ਪਈ ਸੀ। ਇਹ ਸਭ ਕੁਝ ਵੇਖ ਮੈˆਨੂੰ ਚੰਗਾ ਚੰਗਾ ਲਗ ਰਿਹਾ ਸੀ।
ਖ਼ਬਰਾˆ ਵੇਖ ਰਹੀ ਸਾˆ ਕਿ ਇਕ ਖ਼ਬਰ ਨੇ ਮੈਨੂੰ ਚੌˆਕਾ ਦਿੱਤਾ। ਡਾਕਟਰਾˆ ਦੀ ਭਵਿੱਖਬਾਣੀ ਸੱਚ ਹੋ ਗਈ ਸੀ। ਐਵਨ ਚੱਲ ਵਸਿਆ ਸੀ। ਇਕ ਠੰਡਾ ਹੌਕਾ ਭਰਿਆ, ‘ਤੁਰ ਗਿਆ ਵਿਚਾਰਾ ਐਵਨ ਵੀ।‘ ਉਸਦੇ ਮ੍ਰਿਤ ਸਰੀਰ ਨੂੰ ਫੁੱਲਾˆ ਨਾਲ ਸਜੇ ਡੱਬੇ ਵਿਚ ਲਿਜਾਇਆ ਜਾ ਰਿਹਾ ਸੀ। ਹਜ਼ਾਰਾˆ ਲੋਕ ਉਸਨੂੰ ਵਿਦਾਈ ਦੇਣ ਲਈ ‘ਸੈਮੇਟਰੀ‘ ਵਿਚ ਇਕੱਤਰ ਹੋਏ ਹੋਏ ਸਨ। ਟੀਵੀ ਰਿਪੋਰਟਰ ਉਸਦੀ ਮਾˆ ਤੋˆ ਪੁੱਛ ਰਹੀ ਸੀ ਕਿ ਉਹ ਕਿਵੇˆ ਮਹਿਸੂਸ ਕਰ ਰਹੀ ਹੈ।
ਮਾˆ ਨੇ ਭਰੀਆˆ ਅੱਖਾˆ ਅਤੇ ਰੋˆਦੀ ਆਵਾਜ਼ ਵਿਚ ਦੱਸਿਆ, "ਐਵਨ ਦਾ ਜਾਣਾ ਤਾˆ ਨਿਸ਼ਚਿਤ ਹੀ ਸੀ। ਸੋ ਉਹ ਚਲਾ ਗਿਆ। ਆਖ਼ਰੀ ਸਾਹ ਉਸਨੇ ਮੇਰੀ ਗੋਦੀ ਵਿਚ ਹੀ ਲਿਆ। ਉਹ ਬਿਲਕੁਲ ਆਰਾਮ ਨਾਲ ਗਿਆ। ਜੋ ਪਿਆਰ ਅਤੇ ਆਪਸੀ ਸਾˆਝ ਸਾਡੇ ਸਾਰੇ ਸ਼ਹਿਰ ਨੇ ਵਿਖਾਈ ਹੈ, ਉਹ ਬੇਮਿਸਾਲ ਹੈ। ਸਾਡੇ ਸਾਰੇ ਪਰਿਵਾਰ ਨੂੰ ਲੱਗਦਾ ਹੈ ਕਿ ਐਵਨ ਮੁਹੱਬਤ ਅਤੇ ਭਾਈਚਾਰਕ ਸਾˆਝ ਦਾ ਸੰਦੇਸ਼ ਬਣ ਕੇ ਸਾਰੀ ਫਿਜ਼ਾ ਵਿਚ ਫੈਲ ਗਿਆ ਹੈ। ਉਹ ਕਿਧਰੇ ਨਹੀˆ ਗਿਆ, ਉਹ ਸਾਡੇ ਅੰਗ ਸੰਗ ਹੈ।"
ਮੈˆ ਆਪਣੇ ਦਿਲ ਹੀ ਦਿਲ ਵਿਚ ਉਸ ਦੇ ਆਖਰੀ ਵਾਕ ਨਾਲ ਇਕ ਵਾਕ ਹੋਰ ਜੋੜ ਦਿੱਤਾ,‘…ਤੇ ਆਇਲਨ ਵੀ‘।

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346