Welcome to Seerat.ca
Welcome to Seerat.ca

ਮਹਿਕ ਰੋਟੀਆਂ ਦੀ, ਬੋ ਲਾਸ਼ਾਂ ਸੀ

 

- ਜਗਦੀਸ਼ ਸਿੰਘ ਵਰਿਆਮ

ਟਾਕੀਆਂ ਵਾਲੇ ਚੋਲ਼ੇ ਵਾਲਾ ਡਾ. ਹਰਿਭਜਨ ਸਿੰਘ

 

- ਪਿੰ੍ਰ. ਸਰਵਣ ਸਿੰਘ

ਆਇਲਨ ਅਤੇ ਐਵਨ

 

- ਸੁਰਜੀਤ

ਪੰਜਾਬ ਦੀ ਆਰਥਕ ਮੁੜ-ਬਹਾਲੀ

 

- ਬਲਦੇਵ ਦੂਹੜੇ

ਯਾਦਾਂ ਦੀ ਗੱਠੜੀ ਵਿੱਚੋਂ ਚਾਚਾ ਜਗੀਰਾ

 

- ਰਵੇਲ ਸਿੰਘ

ਇੱਕ ਪ੍ਰਸੰਗ ਦਾ ਪੁਨਰ ਕਥਨ

 

- ਸੁਰਜੀਤ ਪਾਤਰ

ਤੇਰੇ ਹਜ਼ੂਰ ਮੇਰੀ ਹਾਜ਼ਰੀ ਦੀ ਦਾਸਤਾਨ

 

-  ਹਰਿਭਜਨ ਸਿੰਘ

ਸੀਸ ਭੇਟ

 

- ਜਸਵੰਤ ਸਿੰਘ ਵਿਰਦੀ

ਸ਼ਹੀਦ ਪਤੀ ਦੀ ਲਾਸ਼

 

- ਅਰਜਨ ਸਿੰਘ ਗੜਗੱਜ

ਜੱਲ੍ਹਿਆਂ ਵਾਲੇ ਬਾਗ਼ ਦਾ ਅੱਖੀਂ ਡਿੱਠਾ ਸਾਕਾ

 

- ਜੀ ਆਰ ਸੇਠੀ

ਭਗਤ ਸਿੰਘ ਮੇਰੇ ਸਕੇ ਭਰਾ ਵਰਗਾ ਸੀ

 

- ਦੁਰਗਾ ਭਾਬੀ

ਰਿੜਦੇ 2 ਜਦੋਂ ਖੜ੍ਹਨਾ ਸਿੱਖਿਆ

 

- ਡਾ. ਅਮਰਜੀਤ ਟਾਂਡਾ

ਮੱਧਕਾਲ ਵਿੱਚ ਲੇਖਕ ਦੀ ਭੂਮਿਕਾ

 

- ਸੰਦੀਪ ਮਹਿਰਾ

ਗਜ਼ਲ

 

- ਅੰਗਦ ਬਰਨਾਲਵੀ

ਅੱਜ ਤਾਂ ਮੰਗਲਵਾਰ ਹੈ

 

- ਮਨਪ੍ਰੀਤ ਕੌਰ ਮਿਨਹਾਸ

ਚੁਰਸਤੇ ਚ ਫਸੇ ਸ਼ਾਇਰ ਦੇ ਫੇਫੜਿਆਂ ਚ ਪੁੜੀ ਲੀਕ ਨੂੰ ਸਮਝਣ ਦੀ ਕੋਸ਼ਿਸ਼ ਕਰਦਿਆਂ

 

- ਗੁਰਦਿਆਲ ਬੱਲ

ਬਹੁਤ ਕੁਝ ਸੀ ਘਰ ਵਿੱਚ

 

-  ਡਾ. ਅਮਰਜੀਤ ਟਾਂਡਾ

ਕਿਰਪਾਲ ਬੈਂਸ ਦਾ ਪੱਤਰ

ਤਿੰਨ ਛੋਟੀਆਂ ਕਹਾਣੀਆਂ

 

- ਸੁਭਾਸ਼ ਰਾਬੜਾ

ਤਲਾਕ

 

- ਹਰਦੀਪ ਬਿਰਦੀ

ਫਿਲਮ ਚੌਥੀ ਕੂਟ ਗੁਰਵਿੰਦਰ, ਵਰਿਆਮ ਸੰਧੂ ਤੇ ਮਣੀ ਕੌਲ

 

- ਗੁਰਦਿਆਲ ਬੱਲ

ਕਾਲੇ ਦੌਰ ਦੀ ਦਰਦ-ਕਥਾ

 

- ਰਣਧੀਰ ਸਿੰਘ

ਡਰ ਦੇ ਦਸਤਾਵੇਜ਼ ਨਹੀਂ ਹੁੰਦੇ, ਡਰ ਦਾ ਮਾਹੌਲ ਹੁੰਦਾ ਹੈ: ਰਵੀਸ਼ ਕੁਮਾਰ ਦੀ ਕਲਮ ਤੋਂ ਕੌੜਾ ਸੱਚ!

 

- ਅਨੁਵਾਦ ਹਰਸ਼ਰਨ ਕੌਰ

ਸਾਕਾ ਨੀਲਾ ਤਾਰਾ :ਕੁਝ ਲੋਕ ਵੀ ਸ਼ਹਿਰ ਦੇ ਜ਼ਾਲਮ ਸੀ, ਕੁਝ ਮੈਨੂੰ ਮਰਨ ਦਾ ਸ਼ੌਕ ਵੀ ਸੀ

 

- ਹਰਜਿੰਦਰ ਦੁਸਾਂਝ

ਦੋ ਕਵਿਤਾਵਾਂ

 

-  ਰੁਪਿੰਦਰ ਸੰਧੂ

ਕੁੱਝ ਕਵਿਤਾਵਾਂ

 

- ਗੁਰਨਾਮ ਢਿੱਲੋਂ

ਜਰਨੈਲ ਸਿੰਘ ਹਲਵਾਰਾ ਦੇ ਨਾਂ ਤੇ ਲੇਖਕ ਨੂੰ ਮਿਲੀ ਬਰੰਗ ਚਿੱਠੀ ਦਾ ਸਿਰਨਾਵਾਂ
ਸੀਖਾਂ ਫਿਰ ਭਾਂਬੜ ਨਾ ਬਣ ਜਾਣ

 

- ਪ੍ਰਿੰ. ਸਰਵਣ ਸਿੰਘ

 

Online Punjabi Magazine Seerat


ਚੁਰਸਤੇ ਚ ਫਸੇ ਸ਼ਾਇਰ ਦੇ ਫੇਫੜਿਆਂ ਚ ਪੁੜੀ ਲੀਕ ਨੂੰ ਸਮਝਣ ਦੀ ਕੋਸ਼ਿਸ਼ ਕਰਦਿਆਂ
- ਗੁਰਦਿਆਲ ਬੱਲ

 

ਸਾਗਰ ਚ ਡੁੱਬੀ ਲਾਸ਼ ਨੂੰ ਕਿਉਂ ਸੀਸ ਨਾ ਨਿਵੇਂ
ਚਾਹੀ ਸੀ ਉਸਨੇ ਅਰਸ਼ ਤੇ ਪਾਉਣੀ ਕੁਮੰਦ ਹੋਰ

ਕੰਵਲ ਦੀ ਬੜੇ ਹੀ ਨਿਮਰ ਤੇ ਨਿਰਮਲ ਅੰਦਾਜ਼ ਵਿਚ ਬਾਰ ਬਾਰ ਮੰਗ ਹੈ ਕਿ ਪੰਜਾਬ ਦੇ ਧੀਮੇ ਬੋਲਾਂ ਵਾਲੇ ਮਹਿਬੂਬ ਸ਼ਾਇਰ ਐਸ.ਐਸ. ਮੀਸ਼ਾ ਬਾਰੇ ਯਾਦ ਨਿਬੰਧਾਂ ਦੀ ਪੁਸਤਕ ਦੀ ਉਹ ਸੰਪਾਦਨਾ ਕਰ ਰਿਹਾ ਹੈ-ਅਸੀਂ ਉਸਨੂੰ ਇਸ ਪ੍ਰਥਾਏ ਵਿਸਥਾਰਤ ਲੇਖ ਲਿਖ ਕੇ ਦਈਏ। ਸਾਲ 1965 ਚ ਮੇਰੇ ਨੈਸ਼ਨਲ ਕਾਲਜ ਸਠਿਆਲਾ ਚ ਦਾਖਲ ਹੋਣ ਸਮੇਂ ਉਹ ਉਥੇ ਪੜ੍ਹਾਉਂਦੇ ਸਨ ਅਤੇ ਸਾਡੇ ਆਪਣੇ ਤੋਂ ਵਡੇਰੀ ਉਮਰ ਦੇ ਮਿੱਤਰਾਂ-ਬਘੇਲ ਸਿੰਘ ਬੱਲ, ਗਿਆਨ ਸਿੰਘ ਗੁਰਾਇਆ, ਕੁਲਬੀਰ ਸਿੰਘ ਹੁੰਦਲ, ਮੰਗਲ ਸਿੰਘ ਦਨਿਆਲ, ਸਰਬਜੀਤ ਸਿੰਘ ਮਾਨ, ਕਪਿਲ ਦੇਵ ਸ਼ਰਮਾ, ਤਰਸੇਮ ਸਿੰਘ ਚਹਿਲ, ਗੁਰਦੇਵ ਸਿੰਘ ਵਗੈਰਾ ਵਿਚ ਉਹ ਕਾਫੀ ਹਰਮਨ ਪਿਆਰੇ ਸਨ। ਪੰ੍ਰਤੂ ਉਨ੍ਹੀਂ ਦਿਨੀਂ ਉਨ੍ਹਾਂ ਦੇ ਨੇੜੇ ਬੈਠਣ ਦਾ ਮੌਕਾ ਜ਼ਿਆਦਾ ਨਹੀਂ-ਬਸ ਇਕ ਦੋ ਵਾਰ ਹੀ ਬਣਿਆ। ਜ਼ਿੰਦਗੀ ਦੇ ਅਗਲੇ ਵਰ੍ਹਿਆਂ ਦੌਰਾਨ ਕਈ ਵਾਰੀਂ ਉਨ੍ਹਾਂ ਦੀ ਸੰਗਤ ਮਾਨਣ ਦਾ ਸਬੱਬ ਤਾਂ ਜੁੜਿਆ-ਪਰ ਉਨ੍ਹਾਂ ਨਾਲ ਨੇੜਤਾ ਚ ਸਾਡਾ ਕੋਈ ਦਾਅਵਾ ਨਹੀਂ ਹੈ। ਕਵਿਤਾ ਦੀ ਪਰਖ ਪੜਚੋਲ ਦੀ ਸਮਰੱਥਾ ਪੱਖੋਂ ਵੀ ਮਾਮਲਾ ਢਿੱਲਾ ਹੀ ਹੈ। ਉਨ੍ਹਾਂ ਬਾਰੇ ਹੋਰ ਸਮੱਗਰੀ ਵੀ ਸਾਡੇ ਕੋਲ ਕੋਈ ਹੈ ਨੀ। ਖੈਰ ਮੁਢਲੀ ਸਮਗਰੀ ਦਾ ਬਹਾਨਾ ਤਾਂ ਕੰਵਲ ਪਾਤਸ਼ਾਹ ਨੇ ਮੀਸ਼ਾ ਜੀ ਦੇ ਨੇੜਲੇ ਮਿੱਤਰਾਂ ਅਤੇ ਸਮਕਾਲੀਆਂ-ਪ੍ਰੋ. ਸੁਰਜੀਤ ਹਾਂਸ, ਪ੍ਰੇਮ ਪ੍ਰਕਾਸ਼ ਅਤੇ ਹਰਭਜਨ ਸਿੰਘ ਹੁੰਦਲ ਹੋਰਾਂ ਦੇ ਉਨ੍ਹਾਂ ਬਾਰੇ ਯਾਦ ਨਿਬੰਧ ਸਕੈਨ ਕਰਕੇ, ਨੈੱਟ ਰਾਹੀਂ ਭਿਜਵਾ ਕੇ ਖਤਮ ਕਰ ਦਿੱਤਾ। ਕਸਰ ਜੇ ਕੋਈ ਰਹਿ ਗਈ ਤਾਂ ਉਹ ਸਾਡੇ ਅਜ਼ੀਜ ਹਰਵੀਰ ਢਿੱਲੋਂ ਨੇ ਮੀਸ਼ਾ ਜੀ ਦੀ ਨਵੀਂ ਛਪੀ ਪੁਸਤਕ ਸਾਗਰ ਚ ਡੁੱਬੀ ਲਾਸ਼ ਵਾਲੇ ਸ਼ੇਅਰ ਹੇਠ ਬਕਾਇਦਾ ਲਕੀਰ ਲਗਾ ਕੇ ਉਸੇ ਤਰੀਕੇ ਨਾਲ ਭੇਜ ਕੇ ਪੂਰੀ ਕਰ ਦਿੱਤੀ। ਜ਼ਾਹਿਰ ਹੈ ਕਿ ਇਸੇ ਸ਼ੇਅਰ ਦੀ ਲੋਅ ਵਿਚ ਬਾਬਿਆਂ ਦੀ ਕ੍ਰਿਸ਼ਮਈ ਸਖਸ਼ੀਅਤ ਜਾਨੀ ਸ਼ਾਇਰਾਨਾ ਤਰਜ਼ੇ-ਜ਼ਿੰਦਗੀ, ਚਾਵਾਂ ਉਮੰਗਾਂ ਉਨ੍ਹਾਂ ਦੀ ਸ਼ਾਇਰੀ ਦੇ ਸੰਕੇਤਾਂ ਅਤੇ ਅੰਤਿਮ ਤਰਾਸਦੀ ਨੂੰ ਸਮਝਣ ਦੀ ਕੋਸ਼ਿਸ਼ ਕਰਨ ਤੋਂ ਬਚ ਨਿਕਲਣ ਦਾ ਸਾਡੇ ਕੋਲ ਕੋਈ ਬਹਾਨਾ ਨਾ ਰਿਹਾ।
ਸਾਡੀ ਜਾਚੇ ਚੁਰਸਤਾ ਲੀਕ ਅਤੇ ਚੀਕ ਬੁਲਬੁਲੀ ਮੀਸ਼ਾ ਜੀ ਦੀਆਂ ਪ੍ਰਤੀਨਿਧ ਨਜ਼ਮਾਂ ਹਨ। ਉਨ੍ਹਾਂ ਦੇ ਸਾਲ 1960 ਦੇ ਆਸ ਪਾਸ ਛਪੇ ਪਹਿਲੇ ਕਾਵਿ ਸੰਗ੍ਰਹਿ ਦਾ ਸਿਰਲੇਖ ਵੀ ਚੁਰਸਤਾ ਹੈ। ਸ਼ਾਇਰ ਦੀ ਆਤਮਿਕ ਦੁਬਿੱਧਾ ਦਾ ਕੈਸਾ ਚੁਰਸਤਾ ਸੀ, ਭਾਂਤ ਭਾਂਤ ਦੇ ਆਪਦੇ ਪ੍ਰਸ਼ੰਸਕਾਂ ਦੇ ਨਿਰੰਤਰ ਮੇਲੇ ਵਿਚ ਘਿਰੇ ਰਹਿਣ ਦੇ ਬਾਵਯੂਦ ਕਿਸ ਕਿਸਮ ਦੀ ਚੀਕ ਬੁਲਬਲੀ ਉਹ ਸਾਰੀ ਉਮਰ ਆਪਣੇ ਅੰਦਰ ਦਬਾਈ ਸੰਤਾਪ ਗ੍ਰਸਤ ਹੋਏ ਤਰਲੋ ਮੱਛੀ ਹੁੰਦੇ ਰਹੇ-ਉਸੇ ਨੂੰ ਉਨ੍ਹਾਂ ਦੀ ਹਯਾਤੀ ਦੇ ਦੌਰ ਦੇ ਸਮਾਜਕ ਤਣਾਵਾਂ, ਜੋਗਿੰਦਰ ਸਮਸ਼ੇਰ ਅਤੇ ਨੰਦੀ ਬੱਲ ਵਰਗੇ ਉਨ੍ਹਾਂ ਦੇ ਅਲੌਕਿਕ ਮਿੱਤਰਾਂ ਅਤੇ ਉਨ੍ਹਾਂ ਮਿੱਤਰਾਂ ਦੇ ਮਨਭਾਉਂਦੇ ਲੇਖਕਾਂ-ਫਿਉਦੋਰ ਦਾਸਤੋਵਸਕੀ, ਨਿਕੋਸ ਕਜਾਂਤ ਜੈਕਿਸ-ਖਾਸ ਕਰਕੇ ਜ਼ੋਰਬਾ ਦਾ ਗਰੀਕ ਦੀ ਆਪਦੀ ਪੜ੍ਹਤ ਦੀ ਲੋਅ ਵਿਚ ਅਸੀਂ ਸਮਝਣ ਦਾ ਯਤਨ ਕਰਾਂਗੇ। ਸਾਡੀ ਕੋਸ਼ਿਸ਼ ਰਹੇਗੀ ਕਿ ਅਜਿਹਾ ਕਰਦਿਆਂ ਗੁੰਜਾਇਸ਼ ਤਾਂ ਹੋਈ ਬੋਰਿਸ ਪਾਸਤਰਨਾਕ, ਮਹਾਨ ਹੰਗੇਰੀਅਨ ਸ਼ਾਇਰ, ਜਾਰਜ ਪਾਲਜ਼ ਅਤੇ ਮੀਸ਼ਾ ਜੀ ਵਰਗੀਆਂ ਕੁਝ ਹੋਰ ਸੰਤਾਪੀਆਂ ਰੂਹਾਂ ਦੇ ਕੇਸਾਂ ਨੂੰ ਵੀ ਨਾਲ ਹੀ ਲਗਦੇ ਹੱਥ ਵਿਚਾਰ ਲਿਆ ਜਾਵੇ।
ਲਿਖਣਾ ਸ਼ੁਰੂ ਕਰਨ ਤੋਂ ਪਹਿਲਾਂ ਮੀਸ਼ਾ ਜੀ ਦੇ ਘਰੋਗੀ ਪਿਛੋਕੜ, ਸ਼ੁਰੂਆਤੀ ਕਾਲਜੀ ਦੌਰ ਅਤੇ ਉਨ੍ਹਾਂ ਦੇ ਜਵਾਨੀ ਦੇ ਦਿਨਾਂ ਦੇ ਖੁਆਬਾਂ ਬਾਰੇ ਲੋੜੀਂਦੀ ਜਾਣਕਾਰੀ ਦੀ ਕਮੀ ਉਨ੍ਹਾਂ ਦੇ ਅੱਜ ਕੱਲ ਵੈਨਕੂਵਰ ਰਹਿੰਦੇ ਉਮਰ ਦੇ 90ਵੇਂ ਸਾਲ ਨੂੰ
ਢੁਕੇ, ਪੁਰਾਣੇ ਉਸਤਾਦ ਮਿੱਤਰ ਜੋਗਿੰਦਰ ਸਮਸ਼ੇਰ ਨੇ ਟਰਾਂਟੋ ਤੋਂ ਨਿਕਲਦੇ ਰਹੇ ਆਰ-ਪਾਰ ਮੈਗਜ਼ੀਨ ਦੇ ਸਤੰਬਰ- ਅਕਤੂਬਰ ਸਾਲ 1996 ਅੰਕ ਵਿਚ ਛਪਿਆ ਆਪਦਾ ਲੰਮਾ ਯਾਦ ਨਿਬੰਧ ਫੋਨ ਤੇ ਇਕੋ ਵਾਰੀਂ ਕਹਿਣ ਤੇ ਅਗਲੇ ਦਿਨ ਹੀ ਭੇਜ ਕੇ ਪੂਰੀ ਕਰ ਦਿੱਤੀ। ਇਸੇ ਨਿਬੰਧ ਦੇ ਸਹਾਰੇ ਨਾਲ ਅਸੀਂ ਵੇਖਾਂਗੇ ਕਿ ਸਾਡੀ ਕਥਾ ਦਾ ਨਾਇਕ ਆਪਣੇ ਖੁਆਬਾਂ ਦੇ ਅਰਸ਼ ਉਪਰ ਕੁਮੰਦ ਕਿਸ ਤਰ੍ਹਾਂ ਦੀ ਪਾਉਣੀ ਚਾਹੁੰਦਾ ਸੀ, ਆਪਦੀ ਮੁਹਿੰਮ ਦੇ ਸ਼ੁਰੂਆਤੀ ਦੌਰ ਚ ਹੀ ਉਹ ਚੁਰਸਤੇ ਚੋਂ ਕਿਉਂ ਫਸਿਆ, ਵਿਲਕਦਾ ਰਿਹਾ ਅਤੇ ਆਖਰ ਉਮਰ ਭਰ ਦੀ ਬੇਚੈਨੀ ਅਤੇ ਜ਼ਿਹਨੀ ਸੰਤਾਪ ਤੋਂ ਨਿਰਵਾਣ ਹਾਸਲ ਕਰਨ ਖਾਤਰ, ਆਪਣੇ ਬਚਪਨ ਦੇ ਦਿਨਾਂ ਤੋਂ ਪਿਆਰੀ ਕਾਂਜਲੀ ਝੀਲ ਵਿਚ ਜਾ ਕੇ ਆਖਰ ਉਨ ਚੀਕ ਬੁਲਬਲੀ ਕਿੰਝ ਮਾਰੀਂ।
ਜੋਗਿੰਦਰ ਸਮਸ਼ੇਰ ਹੋਰਾਂ ਦੇ ਦਸਣ ਅਨੁਸਾਰ ਉਨ੍ਹਾਂ ਦਾ ਇਹ ਵਚਿਤਰ ਅਜ਼ੀਜ ਕਪੂਰਥਲਾ ਸ਼ਹਿਰ ਤੋਂ ਥੋੜੀ ਦੂਰ, ਪਿੰਡ ਭੇਟਾਂ ਵਿਖੇ ਸਾਧਾਰਨ ਪਰਿਵਾਰ ਵਿਚ, ਸਾਲ-1934 ਚ ਪੈਦਾ ਹੋਇਆ। ਤਿੰਨ ਉਸ ਦੀਆਂ ਭੈਣਾਂ ਸਨ। ਵੱਡਾ ਪਰਿਵਾਰ ਸੀ, ਜ਼ਿਮੇਵਾਰੀਆਂ ਬਹੁਤ ਸਨ। ਪਿਉ ਉਨ੍ਹਾਂ ਦਾ ਰੰਗੀਨ ਸੁਭਾਅ ਦਾ ਆਦਮੀ ਸੀ-ਪਰ ਦਿਨ ਭਰ ਮਸ਼ੱਕਤ ਕਰਦਿਆਂ ਲੋਕਾਂ ਦੇ ਕਪੜੇ ਸਿਉਂ ਕੇ ਪਰਿਵਾਰ ਦਾ ਤੋਰੀ ਫੁਲਕਾ ਚਲਾਉਂਦਾ ਸੀ।
ਬਾਬਿਆਂ ਦੇ ਯਾਦ ਨਿਬੰਧ ਦੀਆਂ ਸ਼ੁਰੂਆਤੀ ਸਤਰ੍ਹਾਂ ਇਸ ਪ੍ਰਕਾਰ ਹਨ :
ਸ.ਸ.ਮੀਸ਼ਾ ਨਾਲ ਮੇਰੀ ਵਾਕਫੀਅਤ ਤਾਂ 1951 ਚ ਹੋਈ ਜਦੋਂ ਉਹ ਰਣਧੀਰ ਕਾਲਜ ਵਿਖੇ ਫਸਟ ਯੀਅਰ ਵਿਚ ਦਾਖਲ ਹੋਇਆ-ਉਂਝ ਮੈਂ ਉਸ ਨੂੰ ਪਹਿਲਾਂ ਵੀ ਜਾਣਦਾ ਸਾਂ ਜਦੋਂ ਉਹ ਇਕ ਵਾਰ ਕਾਲਾ ਸੰਘਿਆਂ ਇਕ ਫੰਕਸ਼ਨ ਤੇ ਆਇਆ ਸੀ। ਉਸਨੇ ਉੱਚੀ ਛਾਲ ਅਤੇ ਸਲੋ ਸਾਈਕਲਿੰਗ ਵਿਚ ਪਹਿਲੇ ਇਨਾਮ ਹਾਸਲ ਕੀਤੇ। ਜਾਨੀ ਐਕਸੈੱਲ ਕਰਨ ਦੀ ਲਲ੍ਹਕ; ਖੁਆਬਾਂ ਦੇ ਅਰਸ਼ ਤੇ ਹੋਰ ਉੱਚਾ ਕੁਮੰਦ ਪਾਉਣ ਦੀ ਚਾਹਤ ਮੀਸ਼ਾ ਜੀ ਦੇ ਅੰਦਰ ਸ਼ੁਰੂ ਤੋਂ ਸੀ ਅਤੇ ਇਸੇ ਚਾਹਤ ਦੇ ਅਗੋਂ ਵੱਖ ਵੱਖ ਰੰਗਾਂ ਤੇ ਨਤੀਜਿਆਂ ਨੇ ਹੀ ਸਾਮ੍ਹਣੇ ਆਈ ਜਾਣਾ ਹੈ। ਮਸਲਨ ਥੁੜ੍ਹਾਂ ਮਾਰੇ ਗਰੀਬ ਘਰੋਂ ਉਠ ਕੇ, ਖੂਬ ਸੱਜ ਧੱਜ ਕੇ, ਟਾਈ ਲਗਾ ਕੇ, ਨਵੇਂ ਨਿਕੋਰ ਸਾਈਕਲ ਤੇ ਉਨ੍ਹਾਂ ਰਣਧੀਰ ਕਾਲਜ ਵਿਚ ਜਾਣਾ ਸ਼ੁਰੂ ਕੀਤਾ। ਜੋਗਿੰਦਰ ਸਮਸ਼ੇਰ ਹੋਰੀਂ ਸੰਨ 47 ਚ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਤੋਂ ਹੀ ਕਮਿਊਨਿਸਟ ਪਾਰਟੀ ਵਿਚ ਸਰਗਰਮ ਸਨ। 47 ਚ ਉਨ੍ਹਾਂ ਨੂੰ ਲਗਦਾ ਸੀ ਕਿ ਗਰੀਬਾਂ ਨਾਲ ਠੱਗੀ ਵੱਜ ਗਈ ਸੀ-ਅਸਲੀ ਅਜ਼ਾਦੀ ਤਾਂ ਆਈ ਹੀ ਨਹੀਂ ਸੀ। ਕਾਲਜ ਜਾਂਦਿਆਂ ਹੀ ਨੌਜਵਾਨ ਮੀਸ਼ੇ ਦਾ ਜੋਗਿੰਦਰ ਹੋਰਾਂ ਨਾਲ ਸੰਪਰਕ ਜੁੜ ਗਿਆ। ਅਸਲੀ ਅਜ਼ਾਦੀ ਲਿਆਉਣ ਦੇ ਸੁਪਨਿਆਂ ਨਾਲ ਉਡੂੰ ਉਡੂੰ ਕਰ ਰਹੇ ਉਸ ਦੇ ਮਨ ਨੂੰ ਤੁਣਕ ਵਜਦੀ ਹੈ। ਉਹ ਕਮਿਊਨਿਸਟ ਪਾਰਟੀ ਦੀ ਸ਼ਹਿਰੀ ਜਿਲ੍ਹਾ ਇਕਾਈ ਦੇ ਇਸ ਜਨਰਲ ਸੈਕਟਰੀ ਦਾ ਸਭ ਤੋਂ ਵਿਸ਼ਵਾਸਪਾਤਰ ਬਣ ਜਾਂਦਾ ਹੈ। ਸਧਾਰਨ ਕੈਰੀਅਰਿਸਟ ਵਿਦਿਆਰਥੀ ਬਣਨ ਲਈ ਉਸਦਾ ਮਨ ਰਾਜ਼ੀ ਨਹੀਂ ਹੈ। ਮੈਡੀਕਲ ਦੀ ਪੜ੍ਹਾਈ ਛੱਡ ਕੇ ਨਾਨ-ਮੈਡੀਕਲ ਲਿਆ ਪ੍ਰੰਤੂ ਉਸਦਾ ਮਨ ਖੁਭਿਆ ਨਾ। ਸਮਾਂ ਤਾਂ ਸਾਰਾ ਕਮਿਊਨਿਸਟ ਪਾਰਟੀ ਦੇ ਸਕੂਲ ਲਗਾਉਣ ਅਤੇ ਦੇਸ਼ ਅੰਦਰੋਂ ਹਰ ਤਰ੍ਹਾਂ ਦੀ ਬੇਇਨਸਾਫੀ ਮੁਕਾਉਣ ਦੀਆਂ ਖੁਆਬ ਉਡਾਰੀਆਂ ਵਿਚ ਗੁਜ਼ਰ ਜਾਂਦਾ ਰਿਹਾ। ਉਪਰੋਂ ਰੁਮਾਂਟਿਕ ਸੁਭਾਅ ਉਸਨੂੰ ਵਿਰਸੇ ਚ ਬਾਪ ਕੋਲੋਂ ਹੀ ਮਿਲਿਆ। ਨਿਰੰਤਰ ਮੁਹਬੱਤਾਂ ਦੀ ਲੀਲਾ ਰਚਾਉਣ ਲਈ ਸਮਾਂ ਵੀ ਵਿਉਂਤਣਾ ਸੀ। ਹੋਇਆ ਇਹ ਕਿ ਅਗਲੇ ਸਾਲ ਆਰਟਸ ਦੀ ਐਫ.ਏ. ਵਿਚ ਉਹ ਸ਼ਿਫ਼ਟ ਹੋ ਗਿਆ।
ਉਨ੍ਹੀਂ ਦਿਨੀਂ ਇਸ ਸਰਕਲ ਵਿਚ ਗੁਰਦਿਆਲ ਮੰਡੇਰ, ਮੇਜਰ ਪਿਆਰਾ ਸਿੰਘ, ਦਲਜੀਤ ਔਜਲਾ, ਜਸਵਿੰਦਰ ਬਾਹੀਆ, ਅੰਮ੍ਰਿਤ ਜੀਰਵੀ, ਸਰਬਜੀਤ ਸਿੱਧੂ, ਹਰਭਜਨ ਸਿੰਘ ਹੁੰਦਲ, ਨਿਰੰਜਣ ਸਿੰਘ ਨੂਰ, ਤਰਸੇਮ ਨੀਲਗਿਰੀ, ਗੁਰਦੀਪ (ਦੇਹਰਾਦੂਨ), ਨਰਿੰਦਰ ਕੇ. ਜੋਸ਼ੀ ਅਤੇ ਤਰਸੇਮ ਨੀਲਗਿਰੀ ਆਦਿ ਅਨੇਕਾਂ ਅਫਲਾਤੂਨ ਸ਼ਾਮਲ ਸਨ-ਜਿਨ੍ਹਾਂ ਅੱਗੋਂ ਦੀ ਜ਼ਿੰਦਗੀ ਚ ਜਾ ਕੇ ਆਪਣੇ ਆਪਣੇ ਵਿਤ ਅਨੁਸਾਰ ਅਰਸ਼ ਤੇ ਉੱਚੇ ਹੋਰ ਕੁਮੰਦ ਪਾਉਣ ਦੀ ਕੋਸ਼ਿਸ਼ ਕਰੀ ਜਾਣੀ ਸੀ ਅਤੇ ਜੋਗਿੰਦਰ, ਸ਼ਮਸ਼ੇਰ ਹੋਰਾਂ ਨਾਲ ਜਿਨ੍ਹਾਂ ਦੀ ਤਾਰ ਕਿ ਕਿਸੇ ਨਾ ਕਿਸੇ ਰੂਪ ਵਿਚ ਉਮਰ ਭਰ ਜੁੜੀ ਰਹਿਣੀ ਸੀ।
ਬਾਬੇ ਆਪਣੇ ਯਾਦ ਨਿਬੰਧ ਵਿਚ ਮੀਸ਼ਾ ਜੀ ਦੀ ਉਨ੍ਹਾਂ ਦਿਨਾਂ ਦੀ ਤਰਜ਼ੇ ਜ਼ਿੰਦਗੀ ਬਾਰੇ ਅਗਲੀ ਵਾਕਫੀਅਤ ਵਿਚ ਦਸਦੇ ਹਨ ਕਿ ਘਰ ਦੀ ਗੁਰਬਤ ਦੇ ਬਾਵਜੂਦ ਮੀਸ਼ੇ ਦਾ ਪਿਤਾ ਦਾਰੂ ਪੀਣ ਦਾ ਸ਼ੌਕੀਨ ਸੀ ਅਤੇ ਆਪਣੇ ਇਕਲੌਤੇ ਪੁੱਤਰ ਨੂੰ ਨਾਲ ਬਿਠਾ ਕੇ ਦਾਰੂ ਪੀਣ ਤਾਂ ਉਸ ਲਗਾਇਆ ਹੀ ਲਗਾਇਆ-ਗਵਾਂਢ ਦੀ ਇਕ ਨਖਰੇਲੋ ਔਰਤ ਨਾਲ ਉਸਦੀ ਯਾਰੀ ਸੀ, ਉਸਦੇ ਭੇਤਾਂ ਦਾ ਹਮਰਾਜ਼ ਵੀ ਉਸਨੂੰ ਬਣਾਇਆ। ਉਧਰ ਕਾਲਜ ਐਸੋਸੀਏਸ਼ਨ ਦੀ ਚੋਣ ਜਿੱਤ ਕੇ ਉਹ ਜਨਰਲ ਸਕੱਤਰ ਬਣਿਆ, ਪੰਜਾਬੀ ਸਾਹਿਤ ਲਗਨ ਨਾਲ ਪੜ੍ਹਨਾ ਸ਼ੁਰੂ ਕੀਤਾ ਅਤੇ ਕਾਲਜ ਮੈਗਜ਼ੀਨ ਦੀ ਸੰਪਾਦਕੀ ਸੰਭਾਲ ਲਈ। (ਅਖੇ) ਰੂਸੀ ਸਾਹਿਤ ਵਿਚ ਉਸਦੀ ਦਿਲਚਸਪੀ ਵਧੀ। ਪਿੰਡ ਦੀ ਇਕ ਵਿਆਹੀ ਹੋਈ ਸੈਕਸੀ ਕੁੜੀ ਨੇ ਉਸ ਦੀਆਂ ਆਦਤਾਂ ਸੁਧਾਰਨੀਆਂ ਸ਼ੁਰੂ ਕੀਤੀਆਂ।....ਪਿਉ ਨਾਲ ਉਹਦੀ ਦੋਸਤੀ ਬਹੁਤ ਮਜ਼ਬੂਤ ਰਹੀ। ਉਹ ਉਹਨੂੰ ਰਾਜਸੀ ਪ੍ਰਭਾਵ ਹੇਠ ਵੀ ਲਿਆਇਆ। ਪਰ ਉਹ ਉਸਤੋਂ ਉਹਦਾ ਇਸ਼ਕ ਨਾ ਛੁਡਾ ਸਕਿਆ। ਮਾਂ ਸਾਰੀ ਉਮਰ ਕਲਪਦੀ ਰਹੀ।
ਸੋ ਇਹ ਸੀ ਉਹ ਰੁਮਾਂਟਿਕ-ਪ੍ਰਗਤੀਵਾਦੀ ਮੀਸ਼ਾ ਜੋ ਰਣਧੀਰ ਕਾਲਜ ਵਿਚੋਂ ਪੂਰੀ ਤਰ੍ਹਾਂ ਪੱਕ ਕੇ ਬੀ.ਏ. ਅਤੇ ਐਮ.ਏ. ਕਰਨ ਲਈ ਅੱਗੋਂ ਯੂਨੀਵਰਸਿਟੀ ਕਾਲਜ ਹੁਸ਼ਿਆਰਪੁਰ ਗਿਆ ਅਤੇ ਉਸਦਾ ਵਾਹ ਵਾਸਤਾ ਸੁਰਜੀਤ ਹਾਂਸ, ਜੇ.ਐਸ. ਗਰੇਵਾਲ ਅਤੇ ਕੌਮਾਂਤਰੀ ਪੱਧਰ ਦੇ ਕਈ ਹੋਰ ਹਾਤਮ ਸੱਜਣਾਂ ਨਾਲ ਪਿਆ।
ਕੌਮਾਂਤਰੀ ਪੱਧਰ ਤੇ ਇਹੋ ਉਹ ਦੌਰ ਸੀ ਜਦੋਂ ਕਾ: ਸਟਾਲਿਨ ਅਤੇ ਅਡੋਲਫ ਹਿਟਲਰ ਦੇ ਧਰਤੀ ਤੇ ਧੱਕੇ ਨਾਲ ਆਪਣੇ-ਆਪਣੇ ਤਸਵੱਰਾਂ ਦੇ ਸਵਰਗ ਉਤਾਰਨ ਦੇ ਪ੍ਰਾਜੈਕਟਾਂ ਦਾ ਸਾਰਾ ਕੱਚਾ ਚਿੱਠਾ ਨੰਗਾ ਹੋ ਚੁੱਕਾ ਸੀ। ਯੋਰਪ ਦੇ ਬਹੁਤੇ ਖੱਬੇ ਪੱਖੀ ਬੁੱਧੀਜੀਵੀ ਉਸ ਮਸੀਹਾਈ ਸੁਪਨੇਸਾਜ਼ੀ ਦੀ ਹਕੀਕਤ ਤੋਂ ਤੌਬਾ ਕਰੀ ਬੈਠੇ ਸਨ। ਆਰਥਰ ਕੋਇਸਲਰ ਨੇ ਡਾਰਕਨੈੱਸ ਐਟ ਨੂਨ, ਜਾਰਜ ਆਰਵੈੱਲ ਨੇ 1984 ਅਤੇ ਵਿਕਟਰ ਸਰਜ਼ ਨੇ ਕੇਸ ਆਫ ਕਾਮਰੇਡ ਟੂਲਾਯੇਵ ਵਰਗੇ ਸ਼ਾਹਕਾਰ ਪਹਿਲਾਂ ਹੀ ਲਿਖ ਛੱਡੇ ਹੋਏ ਸਨ। ਪ੍ਰੰਤੂ ਦੇਸ਼ ਭਗਤਕ ਜੰਗ ਵਿਚ ਨਾਜ਼ੀਆਂ ਉਪਰ ਮਹਾਨ ਫਤਹਿ ਦਾ ਰੂਸੀਆਂ ਨੇ ਧੂੰਆਂ ਧਾਰ ਪ੍ਰਚਾਰ ਜਿਵੇਂ ਕੀਤਾ ਅਤੇ ਚੀਨ ਵਰਗੇ ਵਿਸ਼ਾਲ ਦੇਸ਼ ਅੰਦਰ ਕਾਮਰੇਡ ਮਾਓ ਨੇ ਲਾਲ ਪ੍ਰਚਮ ਜਿਸ ਅੰਦਾਜ਼ ਵਿਚ ਲਹਿਰਾਇਆ-ਤੀਸਰੇ ਜਗਤ ਦੇ ਬਹੁਤ ਦੇਸ਼ਾਂ ਦੇ ਬੁੱਧੀਜੀਵੀ ਅਗਲੇ ਕਈ ਹੋਰ ਵਰ੍ਹਿਆਂ ਲਈ ਬੁਰੀ ਤਰ੍ਹਾਂ ਚੁੰਧਿਆਏ ਰਹੇ। ਪ੍ਰੰਤੂ ਸੱਚ ਝੂਠ ਦੀ ਇਹ ਲੁਕਣ ਮੀਟੀ ਅਤੇ ਜਾਣੇ-ਅਣਜਾਣੇ ਇਤਿਹਾਸ ਨਾਲ ਮਜ਼ਾਕ ਦਾ ਇਹ ਮਹਾਂ ਨਾਟਕ ਇਕ ਸਾਰ ਨਾ ਚਲ ਸਕਿਆ। ਸਨ 1953 ਦੇ ਸ਼ੁਰੂ ਵਿਚ ਕਾਦਰ ਨੇ ਕਾ: ਸਟਾਲਿਨ ਨੂੰ ਸੀਨ ਤੋਂ ਲਾਂਭੇ ਕਰ ਦਿੱਤਾ। ਉਸਦੇ ਜਾਨਸ਼ੀਨ ਨਿਕੀਤਾ ਖਰੁਸਚੋਵ ਨੇ 2-3 ਵਰ੍ਹਿਆਂ ਦੀ ਰੀਹਰਸਲ ਤੋਂ ਬਾਅਦ ਵਿਸ਼ਵ ਇਤਿਹਾਸ ਦੇ ਚੁਰਸਤੇ ਚ ਆਪਣੇ ਆਗੂ ਦੇ ਭਿਆਨਕ ਗੁਨਾਹਾਂ ਦਾ ਪਰਦਾ ਖੁਦ ਹੀ ਫਾਸ਼ ਕਰ ਦਿੱਤਾ। ਕਮਿਊਨਿਸਟਾਂ ਦੀ ਪ੍ਰੇਰਨਾ ਹੇਠਲੀ ਅਮਨ ਲਹਿਰ ਢੈਲੀ ਪੈ ਗਈ ਅਤੇ ਰੂਸ ਤੇ ਅਮਰੀਕਾ ਵਿਚਾਲੇ ਸਿਰੇ ਦੀ ਐਬਸਰਡ ਠੰਡੀ ਜੰਗ ਪ੍ਰਚੰਡ ਹੋ ਗਈ। ਖਰੁਸਚੋਵ ਦਾ ਕੌਤਿਕ ਵੇਖ ਸੁਣ ਕੇ ਕਮਿਊਨਿਸਟ ਵਿਚਾਰਧਾਰਾ ਦੇ ਮਾਣ ਮੱਤੇ ਪੈਰੋਕਾਰਾਂ ਵਿਚੋਂ ਅੱਧੇ ਕੁ ਤਾਂ ਸੁੰਨ ਹੋ ਗਏ ਅਤੇ ਰਹਿੰਦੇ ਅੱਧਿਆਂ ਨੇ ਜਦੋਂ ਹੀ ਹਕੀਕਤ ਵੱਲ ਪਿੱਠ ਕਰ ਲਈ। ਅਗਲੇ 30-40 ਵਰ੍ਹੇ ਉਹ ਅਮਰੀਕਣ ਖੁਫ਼ੀਆ ਏਜੰਸੀ ਸੀ.ਆਈ.ਏ. ਦੀਆਂ ਸਾਜਿਸ਼ਾਂ ਦੀ ਮੁਹਾਰਨੀ ਪੜ੍ਹੀ ਗਏ ਜਦੋਂ ਤਕ ਕਿ ਮੀਖਾਈਲ ਗੋਰਬਾਚੋਵ ਨੇ ਆ ਕੇ ਕਾ: ਸਟਾਲਿਨ ਵਲੋਂ ਜ਼ੋਰੋ ਜ਼ਬਰੀ ਖੜੇ ਕੀਤੇ ਸਮਾਜਵਾਦੀ ਨਿਜ਼ਾਮ ਨੂੰ ਕੰਧਾ ਦਈ ਰਖਣ ਤੋਂ ਆਪਦੀ ਬੇਵਾਹ ਨਾ ਪ੍ਰਗਟਾ ਦਿੱਤੀ।
ਅਸਲ ਵਿਚ ਆਧੁਨਿਕ ਯੌਰਪੀਨ ਸਭਿਅਤਾ ਅਤੇ ਉਸ ਨਾਲ ਜੁੜੇ ਸਭ ਮੁੱਲਾਂ ਦੀ ਸਾਰਥਿਕਤਾ ਉਪਰ ਪਹਿਲੀ ਵਿਸ਼ਵ ਜੰਗ ਦੀ ਤਬਾਹੀ ਨੇ ਹੀ ਸਵਾਲੀਆ ਨਿਸ਼ਾਨ ਲਗਾ ਦਿੱਤਾ ਸੀ। ਆਧੁਨਿਕਤਾ ਦੇ ਸੰਕਟ ਦੀ ਪਿਛੋਕੜ ਵਿਚ ਪਿੱਟ ਚੁਕੇ ਆਸ਼ਾਵਾਦ ਨੂੰ ਛੱਡ ਕੇ ਇਨਸਾਨ ਨੂੰ ਪ੍ਰਮਾਣਿਕ ਅੰਦਾਜ਼ ਵਿਚ ਜਿਉਣ ਖਾਤਰ ਨਵਾਂ ਰਾਹ ਦਿਖਾਉਣ ਲਈ, ਨਵੇਂ ਮੁੱਲ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ, ਹੈਰਾਕਲਾਈਟਸ ਤੋਂ ਬਾਅਦ ਪੱਛਮ ਦੇ ਸਭ ਤੋਂ ਚਰਚਿਤ ਵਿਦਵਾਨ ਮਾਰਟਿਨ ਹਾਈਡੇਗਰ ਨੇ ਇਸ ਚੁਨੌਤੀ ਨੂੰ ਕਬੂਲ ਕਰਦਿਆਂ ਪਹਿਲਾਂ ਬੀਂਗ ਐਂਡ ਟਾਈਮ ਅਤੇ ਫਿਰ ਲਗਾਤਾਰ ਅਨੇਕਾਂ ਹੋਰ ਦਾਰਸ਼ਨਿਕ ਪੁਸਤਕਾਂ ਲਿਖ ਕੇ ਅਸਤਿਤਵਾਦੀ ਚਿੰਤਨ ਸਿਰਜਣ ਦੀ ਪ੍ਰੋਮੀਥੀਅਨ ਕੋਸ਼ਿਸ਼ ਕੀਤੀ। ਉਸਦੇ ਸਭ ਤੋਂ ਸਮਰੱਥ ਟੀਕਾਕਾਰ ਟਾਮਸ ਸ਼ੀਹਾਨ ਨੇ ਹਾਈਡੇਗਰ ਦੇ ਗਹਿਨ ਚਿੰਤਨ ਦੀਆਂ ਅਨੇਕਾਂ ਜਿਲਦਾਂ ਚ ਇਨਸਾਨ ਲਈ ਕੋਈ ਅਰਥਪੂਰਨ, ਸਾਰਥਿਕ ਦਿਸ਼ਾ ਸੰਕੇਤ ਢੂੰਡਣ ਲਈ ਪੂਰੀ ਆਸ ਅਤੇ ਇਕਾਗਰਤਾ ਨਾਲ ਆਪਦੀ ਜ਼ਿੰਦਗੀ ਦੇ 40 ਵਰ੍ਹੇ ਖਰਚੇ। ਉਸਦੀ ਹਾਈਡੇਗਰ-ਏ-ਪੈਰਾਡਾਈਮ ਸ਼ਿਫਟ ਸਿਰਲੇਖ ਹੇਠਲੀ ਪੁਸਤਕ ਸਾਡੇ ਸਾਹਵੇਂ ਪਈ ਹੈ। ਉਸਦੇ ਕਹਿਣ ਅਨੁਸਾਰ ਹਾਈਡੇਗਰ ਮਨੁੱਖੀ ਜੀਵਨ ਵਿਚ ਗੈਰਪ੍ਰਮਾਣਿਕ ਪਹਿਲੂਆਂ ਦੀ ਨਿਸ਼ਾਨਦੇਹੀ ਕਮਾਲ ਏ ਅੰਦਾਜ਼ ਚ ਕਰਦਾ ਹੈ; ਬੰਦੇ ਨੂੰ ਆਪਦੀ ਆਤਮਾ ਨਾਲ ਇਕ ਸੁਰ ਹੋ ਕੇ ਜਿਉਣ ਦੀ ਲੋੜ ਬਹੁਤ ਹੀ ਸਸ਼ੱਕਤ ਰੂਪ ਵਿਚ ਜਚਾ ਦਿੰਦਾ ਹੈ -ਪ੍ਰਤੂੰ ਚੇਤਨਾ ਦੇ ਚੁਰਸਤੇ ਵਿੱਚ ਛੱਡ ਜਾਂਦਾ ਹੈ। ਕਿਸੇ ਧੁਰ ਦੀ ਬਾਣੀ ਦਾ ਉਹ ਦਾਅਵਾ ਨਹੀਂ ਕਰਦਾ; ਉਸਦੇ ਸਿਰਜਣਾਤਮਿਕ ਜਗਤ ਅੰਦਰ ਇਨਸਾਨ ਲਈ ਸਪੱਸ਼ਟ ਮੰਜ਼ਿਲ ਦੀ ਦਸ ਵੀ ਨਹੀਂ ਹੈ। ਟਾਮਸ ਸ਼ੀਹਾਨ ਨੂੰ ਸ਼ਿਕਵਾ ਹੈ ਕਿ ਉਹ ਤਾਂ ਇਹ ਵੀ ਨਹੀਂ ਦਸਦਾ ਕਿ ਬੰਦਾ ਧਕੀਦਾ ਧਕਾਈਦਾ ਤਾਲਿਬਾਨੀ ਬਿਰਤੀ ਵਾਲੇ ਅਜੋਕੇ ਨਾਜ਼ੀਆਂ ਦੇ ਕਿਸੇ ਇੱਜੜ ਵਿਚ ਜਾ ਵੜੇ ਜਾਂ ਕਿ ਪ੍ਰਮਾਣਿਕ ਰੂਪ ਜ਼ਿੰਦਗੀ ਜਿਉਣ ਲਈ ਆਪਣੇ ਮਨ ਦੀ ਗੁਫਾ ਵਿਚ ਬਹਿ ਕੇ ਪੂਰਵ ਸੁਕਰਾਤ ਚਿੰਤਕਾਂ ਦਾ ਸਿਮਰਨ ਕਰਨ ਲਗ ਜਾਵੇ-ਠੀਕ ਹੈ। ਪ੍ਰੰਤ ਟਾਮਸ ਸ਼ੀਹਾਨ ਮੰਨਦਾ ਹੈ ਕਿ ਜੋ ਵੀ ਹੈ ਚੁਰਸਤੇ ਦੀ ਸਪਿਰਿਟ ਵਾਲੇ ਕਠਿਨ ਚਿੰਤਨ ਅਤੇ ਅਜਿਹੀ ਦੁਬਿੱਧਾ ਦੀ ਪਾਰਦਰਸ਼ੀ ਸਵੀਕ੍ਰਿਤੀ ਚ ਹੀ ਅਜੋਕੇ ਮਨੁੱਖ ਦੀ ਸ਼ਾਨ ਨਿਹਤ ਹੈ। ਹਾਈਡੇਗਰ ਇਲਹਾਮੀ ਸੁਰ ਵਿਚ ਇਨਸਾਨ ਨੂੰ ਰਾਹ ਦਿਖਾਉਣ ਦਾ ਕੋਈ ਬੁਲੰਦ ਬਾਂਗ ਦਾਅਵਾ ਨਹੀਂ ਕਰਦਾ-ਪਰ ਉਹ ਾਂਹੳਟ ਸਿ ਠਹਨਿਕਨਿਗ ਵਰਗੀਆਂ ਪੁਸਤਕਾਂ ਦੀ ਰਚਨਾ ਕਰਕੇ ਬੰਦੇ ਨੂੰ ਬੈਸਾਖੀਆਂ ਤੋਂ ਬਿਨਾਂ ਜ਼ੁਰੱਅਤ ਨਾਲ ਸੋਚਣਾ ਸਿਖਾਉਂਦਾ ਹੈ ਜਿਵੇਂ ਉਸ ਤੋਂ ਪਹਿਲਾਂ ਸ਼ਾਇਦ ਕਿਸੇ ਨੇ ਵੀ ਸਿਖਾਇਆ ਨਹੀਂ ਹੋਣਾ।
ਮਾਰਟਿਨ ਹਾਈਡੇਗਰ ਦੇ ਅਜਿਹੇ ਚਿੰਤਨ ਦੀ ਕੜੀ ਵਜੋਂ ਹੀ ਅਸੀਂ ਮੰਨਦੇ ਹਾਂ ਕਿ 20ਵੀਂ ਸਦੀ ਦੇ ਸਭ ਤੋਂ ਪਿਆਰੇ ਚਿੰਤਕ ਅਲਬੇਅਰ ਕਾਮੂ ਨੇ ਮਿੱਥ ਆਫ਼ ਸਿਸੀਫਸ ਸਿਰਲੇਖ ਹੇਠਲੀ ਆਪਦੀ ਕਿਤਾਬ ਲਿਖੀ। ਸਾਲ 1951 ਚ ਉੱਚੀ ਸੁਰ ਵਾਲੇ ਇਲਹਾਮੀ ਦਾਅਵਿਆਂ ਵਾਲੀਆਂ ਸਭ ਵਿਚਾਰਧਾਰਾਵਾਂ ਵਿਚ ਮਾਨਵੀ ਸੁਤੰਤਰਤਾ ਲਈ ਨਿਹਤ ਖਤਰਿਆਂ ਨੂੰ ਦਰਸਾਉਣ ਲਈ ਦਾ ਰੈਬੱਲ ਨਾਂ ਦੀ ਜਗਤ ਪ੍ਰਸਿੱਧ ਪੁਸਤਕ ਦੀ ਉਸ ਰਚਨਾ ਕੀਤੀ। ਸਟਾਲਿਨ ਦੇ ਭਿਆਨਕ ਵਗਾਰੀ ਕੈਂਪਾਂ ਦੀ ਹਕੀਕਤ ਨੂੰ ਬੇਪਰਦ ਕਰਨ ਦੇ ਮੁੱਦੇ ਤੇ ਆਪਦੇ ਮਿੱਤਰ ਯਾਂ ਪਾਲ ਸਰਤਾਰ ਨੂੰ ਅੰਤਿਮ ਫਤਹਿ ਬੁਲਾ ਕੇ ਉਸ ਵਕਤ ਦੇ ਸਟਾਲਿਨੀ ਸੁਰ ਵਾਲੇ ਕਾਮਰੇਡਾਂ ਦੀ ਇਖਲਾਕੀ ਧੌਂਸ ਮੰਨਣ ਤੋਂ ਉਹ ਇਨਕਾਰੀ ਹੋ ਗਿਆ। ਸਿਸੀਫਸ ਵਾਲੀ ਕਿਤਾਬ ਵਿਚ ਆਧੁਨਿਕ ਇਨਸਾਨ ਦੀ ਸੰਕਟ ਗ੍ਰਸਤ ਮਨੋਸਥਿਤੀ ਦੀ ਚਰਚਾ ਕਰਦਿਆਂ, ਉਸਨੂੰ ਰੱਬੀ ਮਿਹਰ ਜਾਂ ਅੰਤਿਮ ਹਾਂ ਵਰਗੇ ਕਿਸੇ ਝੂਠੇ ਆਸਰੇ ਤੋਂ ਮੁਕਤ ਹੋ ਕੇ ਆਪਣੇ ਸੰਤਾਪ ਨੂੰ ਖਿੜੇ ਮੱਥੇ ਸਵੀਕਾਰਦਿਆਂ, ਜ਼ਿੰਦਗੀ ਨੂੰ ਰੂਹ ਦੇ ਪੂਰੇ ਰੱਜ ਅਤੇ ਸ਼ਾਨ ਨਾਲ ਜਿਊਣ ਦੀ ਸਲਾਹ ਉਹ ਦੇ ਚੁੱਕਿਆ ਹੋਇਆ ਹੀ ਸੀ।3---ਤੇ ਫਿਰ ਰੈਬੱਲ ਦੀ ਪ੍ਰਕਾਸ਼ਨਾ ਵਾਲੇ ਵਰ੍ਹੇ ਦੌਰਾਨ ਹੀ ਸੈਮੁਅਲ ਬੈਕਟ ਨੇ ਚੁਰਸਤੇ ਚ ਖਲੋ ਕੇ ਗੋਦੋ ਨੂੰ ਉਡੀਕਦਿਆਂ ਨਾਂ ਦੇ ਆਪਣੇ ਜਗਤ ਪ੍ਰਸਿੱਧ ਨਾਟਕ ਦੀ ਰਚਨਾ ਵੀ ਕਰ ਦਿੱਤੀ ਹੋਈ ਸੀ।
ਕਹਿਣ ਤੋਂ ਸਾਡੀ ਮੁਰਾਦ ਹੈ ਕਿ ਇਹ ਸੀ ਮਹਾਂ ਇਖਲਾਕੀ ਸੰਕਟ ਜਿਸ ਅੰਦਰ ਪੱਛਮ ਦੇ ਅਨੇਕਾਂ ਇਮਾਨਦਾਰ/ਸੰਵੇਦਨਸ਼ੀਲ ਇਨਸਾਨ ਦੂਸਰੇ ਵਿਸ਼ਵ ਯੁੱਧ ਦੌਰਾਨ ਔਡਲਫ ਹਿਟਲਰ ਹੱਥੋਂ ਯਹੂਦੀਆਂ ਨੂੰ ਮਹਾਂਨਾਸ਼ ਅਤੇ ਬਦਨਾਮ ਮਾਸਕੋ ਮੁਕੱਦਮਿਆਂ ਵਰਗੀਆਂ ਕਾਲੀਆਂ ਖ਼ੌਫ਼ਨਾਕ ਕਰਤੂਤਾਂ ਦੀ ਹਕੀਕਤ ਸਾਮ੍ਹਣੇ ਆ ਜਾਣ ਦੀ ਪਿਛੋਕੜ ਵਿਚ ਫਸੇ ਮਹਿਸੂਸ ਕਰ ਰਹੇ ਸਨ ਪ੍ਰੰਤੂ ਜਿਸਦਾ ਅਹਿਸਾਸ ਕਿ ਐਸ.ਐਸ.ਮੀਸ਼ਾ ਅਤੇ ਉਨ੍ਹਾਂ ਜਿਹੀ ਸੰਵੇਦਨਾ ਵਾਲੇ ਪੰਜਾਬੀ ਬੁੱਧੀਜੀਵੀਆਂ ਅਤੇ ਆਦਰਸ਼ਵਾਦੀ ਨੌਜਵਾਨਾਂ ਨੂੰ ਅਚਾਨਕ ਖਰੁਸਚੋਵ ਦੀ ਰਿਪੋਰਟ ਦੇ ਵਿਸਫੋਟ ਜਾਂ ਧਮਾਕੇ ਤੋਂ ਬਾਅਦ ਅਚਾਨਕ ਹੋਣਾ ਸ਼ੁਰੂ ਹੋਇਆ -ਦੇ ਨਤੀਜੇ ਵਜੋਂ ਸੈਕੂਲਰ ਬੁੱਧੀਜੀਵੀ ਵੰਡੇ ਗਏ। ਜਸਬੀਰ ਸਿੰਘ ਆਹਲੂਵਾਲੀਆ ਅਤੇ ਤੇਜਵੰਤ ਸਿੰਘ ਗਿੱਲ ਦੇ ਰੂਪ ਵਿਚ ਮੰਨ ਲਓ ਕਿ ਦੋ ਪੋਲ, ਦੇ ਸਪੱਸ਼ਟ ਵੰਨਗੀਆਂ-ਉਸ ਦੌਰ ਚ ਨਵੇਂ ਉਭਰ ਰਹੇ ਚਿੰਤਕਾਂ ਦੀਆਂ ਸਾਡੇ ਸਾਹਵੇਂ ਹਨ। ਇਨ੍ਹਾਂ ਬੁੱਧੀਜੀਵੀਆਂ ਦੀ ਸੁਰ ਸਪੱਸ਼ਟ ਹੈ ਰਾਹਾਂ ਦੀ ਦਿਸ਼ਾ ਦਾ ਕੋਈ ਰੌਲਾ ਨਹੀਂ ਹੈ। ਸਾਡੀ ਜਾਚੇ ਐਸ.ਐਸ. ਮੀਸ਼ਾ ਆਪਦੇ ਪਿਆਰੇ ਮਿੱਤਰ ਨੰਦੀ ਬੱਲ ਨਾਲ ਇਨ੍ਹਾਂ ਦੋਵਾਂ ਪੋਲਾਂ ਤੋਂ ਪਾਸੇ ਖੜ੍ਹਾ ਮੁਸਕਰਾ ਰਿਹਾ ਹੈ ਅਤੇ ਕਾਂਜਲੀ ਝੀਲ ਵੱਲ ਆਪਦੀ ਅੰਤਿਮ ਯਾਤਰਾ ਤਕ ਉਨ ਇਸੇ ਤਰ੍ਹਾਂ ਮੁਸਕਰਾਈ ਜਾਣਾ ਹੈ। ਆਲਬੇਅਰ ਕਾਮੂੰ ਆਊਟਸਾਈਡਰ, ਜਾਰਜ ਆਰਵੈੱਲ ਦਾ 1984 ਅਤੇ ਬੈਕਟ ਦਾ ਗੋਦੋ ਉਨ੍ਹਾਂ ਨੇ ਪੜ੍ਹੇ ਹੋਏ ਸਨ ਜਾਂ ਨਹੀਂ -ਸਾਡੇ ਲਈ ਇਹ ਬਹਿਸ ਦਾ ਮੁਦਾ ਨਹੀਂ ਹੈ। ਸਵਾਲ ਇਹ ਹੈ ਕਿ ਅਹਿਸਾਸ ਦੇ ਪੱਧਰ ਤੇ ਚੁਰਸੱਤਾ ਵਰਗੀ ਨਜ਼ਮ ਲਿਖਦਿਆਂ ਉਹ ਉਸੇ ਤਰ੍ਹਾਂ ਦੀ ਅਨੁਭੂਤੀ ਦੀ ਗ੍ਰਿਫਤ ਵਿਚ ਸਨ ਜਿਸ ਵਿਚੋਂ ਕਿ ਇਹ ਚਿੰਤਕ ਬੋਲ ਰਹੇ ਸਨ।
ਸੋ ਇਹ ਸੀ ਉਹ ਸੰਵੇਦਨਾ, ਆਤਮਿਕ ਸੰਕਟ ਦਾ ਮਹੌਲ ਅਤੇ ਪਿਛੋਕੜ ਜਿਸ ਵਿਚ ਸਾਡੇ ਪਿਆਰ ਦੇ ਪਾਤਰ ਮੀਸ਼ਾ ਜੀ ਹੁਸ਼ਿਆਰਪੁਰ ਕਾਲਜ ਵਿਚ ਪੜ੍ਹਦਿਆਂ ਸੁੱਤੇ ਹੀ ਆਪਦੀ ਚੁਰਸਤਾ ਨਾਂ ਦੀ ਵਿਆਕੁਲ ਕਰ ਜਾਣ ਵਾਲੀ ਨਜ਼ਮ ਉਚਾਰਦੇ ਹਨ। ਹੁਣ ਇਸ ਨਜ਼ਮ ਦੇ ਬੋਲ ਸੁਣੋ; ਰੂਹਾਨੀ ਬੇਬਸੀ ਦਾ ਆਲਮ ਜ਼ਰਾ ਵੇਖੋ:
ਕਿੰਨੀ ਅੰਨ੍ਹੀ ਹੈ ਇਹ ਰਾਤ ਬੁਝ ਗਏ ਸਾਰੇ ਚਿਰਾਗ, ਚੌਂਕ ਦੀ ਬੱਤੀ ਬਿਨਾਂ
ਚੌਂਕ ਦੀ ਮਰੀਅਲ ਜਿਹੀ ਬੱਤੀ ਬਿਨਾਂ

ਕਿਰਨ ਚਾਨਣ ਦੀ ਕਿਤੋਂ ਵੀ ਪਾ ਰਹੀ ਨਾ ਕੋਈ ਝਾਤ ਚੌਹੀਂ ਪਾਸੀਂ ਰਾਤ ਅੰਨ੍ਹੀ ਸੀਤ ਹੈ
ਸੁੰਘਿਆ ਇਸ ਨੂੰ ਉਦਾਸੀ ਸੱਪ ਨੇ
ਸੌਂ ਗਿਆ ਕਿ ਮਰ ਗਿਆ ਇਹ ਸ਼ਹਿਰ ਹੈ? ਹੌਕੇ ਭਰਦੀ ਸੋਗ ਨੇ
ਹੈ ਪੌਣ ਸਾਹੋਂ ਉਘੜੀ
ਫੂਕਰਾਂ ਨੇ ਮਾਰਦੇ ਨੇਰ੍ਹੇ ਏ ਨਾਗ,
ਇਸ ਫਿਜ਼ਾ ਦੀ ਰਗ ਰਗ ਵਿਚ ਜ਼ਹਿਰ ਹੈ, ਕਹਿਰ ਹੈ, ਹਾਏ ਕਹਿਰ ਹੈ
----
ਰਾਤ ਕਿੰਨੀ ਸੀਤ ਹੈ!
ਦਿਲ ਕਿਸੇ ਦੀ ਨੁੱਕਰੇ ਵੀ ਚਿਣਗ ਬਾਕੀ ਹੈ ਕੋਈ? ਭੇਤ ਨਾ ਕੋਈ ਭੇਤ ਨਾ,
ਅਹਿਸਾਸ ਠੰਡਾ ਹੋ ਰਿਹਾ,
ਸੁੰਨੀ ਹੁੰਦੀ ਜਾ ਰਹੀ ਹੈ ਚੇਤਨਾ।

ਕਿੰਨਾ ਔਖਾ ਹੈ ਚੁਰੱਸਤਾ ਛਡਣਾ! ਹਾਏ ਹੱਡਾਂ ਵਿਚ ਸਿਕਾ ਭਰ ਗਿਆ ਸੱਚ ਤੇ ਪਰਦਾ ਸਿਆਹ
ਤੇ ਸੂਝ ਦੀ ਹੋਈ ਬਵਾਹ।। ਚੌਂਕ ਦੀ ਮਰੀਅਲ ਜਿਹੀ ਬੱਤੀ
ਕਿਸੇ ਨੂੰ ਕੀ ਵਿਖਾ ਸਕਦੀ ਏ ਰਾਹ!
ਸਾਨੂੰ ਯਾਦ ਹੈ ਅੱਜ ਤੋਂ 40 ਵਰ੍ਹੇ ਪਹਿਲਾਂ ਸਾਡੇ ਕਿਸੇ ਪ੍ਰਗਤੀਸ਼ੀਲ ਮਿੱਤਰ ਨੇ ਚਿੜ੍ਹ ਕੇ ਕਿਹਾ ਸੀ ਕਿ ਜ਼ੁਰਮ ਤੇ ਸਜਾ ਵਿਚ ਆਖਰ ਹੈ ਕੀ? ਇਹੋ ਹੀ ਨਾ ਕਿ ਵਿਆਜ਼ੂ ਪੈਸੇ ਦੇਣ ਵਾਲੀ ਮਰੀਅਲ ਜਿਹੀ, ਕਿਸੇ ਕੰਜੂਸ ਜਿਹੀ ਬੁਢੜੀ ਨੂੰ ਪੈਸਿਆਂ ਦੀ ਤੱਦੀ ਕਰਕੇ ਕਿਸੇ ਲੋੜਵੰਦ, ਹੋਣਹਾਰ ਨੌਜਵਾਨ ਨੇ ਮਾਰ ਦਿੱਤਾ-ਦੈੱਨ ਵੱਟ! ਪ੍ਰੇਮ ਪ੍ਰਕਾਸ਼ ਹੋਰੀਂ ਇਹੋ ਤਾਂ ਕਹਿ ਰਹੇ ਹਨ ਕਿ ਉਹ ਤੇ ਉਨ੍ਹਾਂ ਦੇ ਯਾਰ ਕਾਫੀ ਹਾਊਸ ਵਿਚ ਕਈ ਵਰ੍ਹੇ ਕੌੜੀ ਕਾਫੀ ਦੀ ਪਿਆਲੀ ਲਿਆਈਂ ਓਏ ਬਹਿਰੇ- ਕਿੰਨਾ ਔਖਾ ਹੈ ਚੁਰਸਤਾ ਛੱਡਣਾ! ਕਹਿ ਕੇ ਮੀਸ਼ਾ ਜੀ ਨੂੰ ਛੇੜਦੇ ਰਹੇ ਸਨ। ਮੁਬਾਰਕ ਹੈ!! ਪਰ ਸਾਨੂੰ ਇਹ ਨਜ਼ਮ ਉਸੇ ਤਰ੍ਹਾਂ ਬੇਹੱਦ ਹੈਰਾਨ ਕਰਦੀ ਹੈ ਜਿਸ ਤਰ੍ਹਾਂ ਗੋਦੋ ਦੀ ਉਡੀਕ ਵਿਚ ਨਾਟਕ ਅਤੇ ਕੇਸ ਆਫ ਕਾਮਰੇਡ ਟੂਲਾਯੇਵ ਦੀ ਪੜ੍ਹਤ ਜਦੋਂ ਯਾਦ ਆਉਂਦੀ ਹੈ ਤਾਂ ਅੱਜ ਵੀ ਡਾਢਾ ਪ੍ਰੇਸ਼ਾਨ ਕਰਦੀ ਹੈ।
ਸ਼ੀਹਾਨ ਠੀਕ ਕਹਿੰਦਾ ਮਾਰਟਿਨ ਹਾਈਡੇਗਰ ਦੇ ਸਮੁੱਚੇ ਚਿੰਤਨ ਵਿਚ ਇਨਸਾਨ ਨੂੰ ਧਾਰਮਿਕ ਜਾਂ ਕਿਸੇ ਵੀ ਕਿਸਮ ਦੀਆਂ ਗੈਰਪ੍ਰਮਾਣਿਕ ਵਿਚਾਰਧਾਰਕ ਆਸਥਾਵਾਂ ਦੀਆਂ ਬੈਸਾਖੀਆਂ ਦੇ ਸਹਾਰੇ ਬਿਨਾਂ ਆਪਦੀ ਹਸਤੀ ਤੇ ਹੋਣੀ ਦੇ ਨੰਗੇ ਸੱਚ ਦਾ ਸਾਮ੍ਹਣਾ ਕਰਨ ਦੀ ਜ਼ੁਰੱਅਤ ਦਾ ਸੱਦਾ ਹੈ- ਕੋਈ ਦਿਸ਼ਾ ਨਹੀਂ-ਪਰ ਫਿਰ ਇਹ ਕੋਈ ਮੇਹਣਾ ਤਾਂ ਨਹੀਂ। ਉਹ ਬੰਦੇ ਨੂੰ ਬੰਦੇ ਦੇ ਪੁੱਤ ਵਾਂਗੂੰ, ਆਪਦੀ ਤਰਾਸਦਿਕ ਹੋਣੀ ਨੂੰ ਜ਼ੁਰੱਅਤ ਨਾਲ ਸਵੀਕਾਰ ਕਰਦਿਆਂ ਜਿਉਣ ਦੀ ਜਾਚ ਤਾਂ ਸਿਖਾਉਂਦਾ ਹੈ। ਫਰਾਂਜ ਕਾਫਕਾ ਦੇ ਸ਼ਾਹਕਾਰ, ਦਾ ਕੈਸਲ ਦੀ ਅਨੰਤ ਸ਼ਾਨ ਹੀ ਇਸ ਗੱਲ ਵਿਚ ਨਿਹਤ ਹੈ ਕਿ ਉਥੇ ਇਨਸਾਨ ਲਈ ਝੂਠੀ ਆਸ ਦਾ ਕਿਧਰੇ ਭੋਰਾ ਭਰ, ਜ਼ਰਾ ਮਾਸਾ ਸੰਕੇਤ ਵੀ ਹੈ ਨੀ। ਦੋਵੇਂ ਚਿੰਤਕ ਆਪਣੇ ਅਨੇਕਾਂ ਸ਼ਾਨਾਂਮਤੇ ਪ੍ਰੰਸ਼ਸਕਾਂ ਅਤੇ ਮਿੱਤਰਾਂ ਦੀ ਭੀੜ ਦੇ ਬਾਵਜੂਦ ਚੇਤਨਾ ਦੇ ਚੁਰਸਤੇ ਵਿਚ ਪੂਰੀ ਸੱਜਧਜ ਅਤੇ ਅਕੀਦਤ ਨਾਲ ਖੜੇ ਇਸੇ ਤਰ੍ਹਾਂ ਦੀ ਗੱਲ ਹੀ ਤਾਂ ਕਹਿੰਦੇ ਰਹੇ ਜੋ ਕਿ ਮੀਸ਼ਾ ਜੀ ਨੇ ਆਪ, ਸਾਡੀ ਜਾਚੇ, ਆਪਦੀ ਇਸ ਸ਼ੁਰੂਆਤੀ ਅਤੇ ਬੇਹੱਦ ਮਾਅਨੀਖੇਜ਼ ਨਜ਼ਮ ਵਿਚ ਕਰੀ ਹੋਈ ਹੈ।
ਇਥੇ ਚੁਰਸਤੇ ਚ ਮਰੀਅਲ ਜਿਹੀ ਲੋ ਵਾਲੀ ਬੱਤੀ ਹੇਠਾਂ ਖੜੇ ਬੰਦੇ ਦੀ ਬੇਚੈਨੀ ਨੂੰ ਸਮਝਣ ਦੀ ਕੋਸ਼ਿਸ਼ ਕਰਦਿਆਂ ਮੁਆਫ ਕਰਨਾ ਸਾਨੂੰ ਸੇਮੂਅਲ ਬੈਕਟ ਅਤੇ ਮਾਰਟਿਨ ਹਾਈਡੋਗਰ ਦੇ ਨਾਲ ਹੀ ਆਪਣੇ ਪਿਆਰੇ ਮਿੱਤਰ, ਕਰਮਜੀਤ ਸਿੰਘ ਦੀ ਬੇਚੈਨੀ ਦੇ ਕਈ ਲੰਮ੍ਹਿਆਂ ਦੀ ਯਾਦ ਆ ਗਈ ਹੈ। ਨਿੱਘੀ ਨੇੜਤਾ ਅਤੇ ਸਾਂਝ ਦੇ ਵਰ੍ਹਿਆਂ ਦੌਰਾਨ ਅਜਿਹੇ ਮੌਕਿਆਂ ਤੇ ਉਨ੍ਹਾਂ ਨੂੰ ਅਸੀਂ ਕਈ ਵਾਰ ਆਪਣੇ ਘਰ ਵਿਚ ਮਹਾਰਾਜ ਵਾਲੇ ਕਮਰੇ ਦਾ ਓਟ ਆਸਰਾ ਲੈਂਦੇ ਤਕਿਆ ਹੈ। ਉਸ ਦਾ ਸਦਾ ਹੀ ਇਤਕਾਦ ਰਿਹਾ ਹੈ ਕਿ ਚੁਰਸਤੇ ਚ ਉਹਨਾਂ ਫਸਣਾ ਹੀ ਕਿਉਂ ਹੈ- ਗੁਰਮੁਖ ਆਦਮੀ ਲਈ ਸੱਚੇ ਪਾਤਸ਼ਾਹ ਨੇ ਰਾਹ ਬੜਾ ਸੋਹਣਾ ਦਸਿਆ ਤਾਂ ਹੋਇਆ। ਸਾਡਾ ਵੱਡੇ ਵੀਰ ਆਪਣੇ ਨੂੰ ਸਦਾ ਹੀ ਇਹ ਜਵਾਬ ਰਿਹਾ ਕਿ ਸਾਡੀ ਰਾਹ ਤਾਂ ਭਗਵਾਨ ਬੁੱਧ ਅਤੇ ਹਜ਼ਰਤ ਈਸਾ ਨੇ ਅਤੇ ਉਨ੍ਹਾਂ ਤੋਂ ਪਿੱਛੋਂ ਸੰਤ ਪਾਲ ਅਤੇ ਪੈਗੰਬਰ ਮੁਹੰਮਦ ਨੇ ਮੁੱਦਤਾਂ ਪਹਿਲਾਂ ਵੀ ਦਸਿਆ ਹੋਇਐ ਰੱਬ ਸੱਚੇ ਚ ਆਸਥਾ ਦਾ ਆਸਰਾ ਜਿਸ ਲੈਣਾ ਹੈ ਉਹ ਜੀਅ ਸਦਕੇ ਲਵੇ-ਮੁਬਾਰਕ ਹੈ। ਪ੍ਰੰਤੂ ਕਾਦਰ ਨੇ ਇਨਸਾਨੀ ਹਸਤੀ ਜੋ ਘੜੀ ਹੈ ਉਸਦੇ ਅੰਦਰ ਪ੍ਰੋਮੀਥੀਅਸ ਵਾਲੀ ਸਪਿਰਿਟ ਵੀ ਤਾਂ ਭਰੀ ਹੈ ਜਿਸਦੀ ਖੁਦ ਆਪਣੇ ਤਰਕ ਦਲੀਲ ਅਤੇ ਅਰਥਾਂ ਦੀ ਨਿਰੰਤਰ ਤਲਾਸ਼ ਬਿਨਾਂ ਮੁਕਤੀ ਹੈਨੀ। ਸ਼ੀਹਾਨ ਠੀਕ ਆਂਹਦਾ ਹੈ ਕਿ ਮਾਰਟਿਨ ਹਾਈਡੇਗਰ ਦੇ ਲਾਸਾਨੀ ਅਤੇ ਤਾਕਤਵਰ ਤਰਕ ਦੇ ਬਾਵਜੂਦ ਉਸ ਕੋਲੋਂ ਗੱਲ ਬਣੀ ਨਹੀਂ ਹੈ ਪ੍ਰੰਤੂ ਉਸਦੇ ਚਿੰਤਨ ਅੰਦਰ ਉਸਦੀ ਅਜਿਹੀ ਸਪਿਰਿਟ ਆਪਣੇ ਪਾਰਦਰਸ਼ੀ ਜਲੌਅ ਵਿਚ ਨੁਮਾਇਆ ਤਾਂ ਹੈ। ਉਸਨੂੰ ਨਮੋ ਤਾਂ ਕਹਿਣੀ ਹੀ ਪੈਣੀ ਹੈ। ਗੱਲ ਪੱਛਮ ਜਾਂ ਪੂਰਬ ਦੀ ਨਹੀਂ ਹੈ ਗੱਲ ਉਸ ਬੰਦੇ ਦੀ ਭਟਕਣ ਅਤੇ ਉਸਦੀ ਆਤਮਿਕ ਬੇਚੈਨੀ ਦੀ ਹੈ ਜਿਸਨੂੰ ਮਹਿਜ਼ ਫੇਥ ਦੇ ਆਸਰੇ ਤੋਂ ਢੋਈ ਨਹੀਂ ਹੈ। ਬੰਦਾ ਕੋਈ ਤਾ-ਉਮਰੇ ਚੁਰਸਤੇ ਚ ਖੜਾ ਰਹਿ ਕੇ ਦਿਖਾਵੇ ਤਾਂ ਸਹੀ-ਅਸੀਂ ਉਸਨੂੰ ਨਤਮਸਤਕ ਇਕ ਵਾਰ ਨਹੀਂ-ਹਜ਼ਾਰ ਵਾਰ ਹੋਵਾਂਗੇ ਅਤੇ ਹੁੰਦੇ ਰਹਾਂਗੇ। ਸਾਲ 1962-64 ਦੇ ਵਰ੍ਹਿਆਂ ਦੌਰਾਨ ਐਸ.ਐਸ.ਮੀਸ਼ਾ ਅਜੇ ਨੈਸ਼ਨਲ ਕਾਲਜ ਸਠਿਆਲਾ ਵਿਚ ਹੀ ਸੀ ਕਿ ਕਮਿਊਨਿਸਟ ਪਾਰਟੀ ਅੰਦਰ ਦੁਫਾੜ ਪੈ ਗਿਆ- ਪਹਿਲਾਂ ਮਾਰਕਸਵਾਦੀ ਕਮਿਊਨਿਸਟ ਪਾਰਟੀ ਨੇ 3-4 ਵਰ੍ਹੇ ਇਨਕਲਾਬੀ ਪ੍ਰਚਮ ਪੂਰੇ ਆਤਮ ਵਿਸ਼ਵਾਸ ਨਾਲ ਬੁਲੰਦ ਕੀਤਾ ਅਤੇ ਫੇਰ ਜਲਦੀ ਬਾਅਦ ਹੀ ਚੀਨ ਦੇ ਸਭਿਆਚਾਰਕ ਇਨਕਲਾਬ ਦੇ ਨਾਲ ਮਾਓਵਾਦੀ ਧਿਰਾਂ ਅਲੀ ਅਲੀ ਕਰਕੇ ਪੰਜਾਬ ਦੇ ਕਲਾਤਮਿਕ-ਬੁੱਧੀਜੀਵੀ ਮੰਚਾਂ ਉਪਰ ਹਾਵੀ ਹੋ ਗਈਆਂ।
ਇਹ ਉਹ ਦੌਰ ਸੀ ਜਦੋਂ ਐਸ.ਐਸ. ਮੀਸ਼ਾ ਦੇ ਸਮਕਾਲੀਆਂ ਵਿਚ ਹਰਭਜਨ ਸਿੰਘ ਹੁੰਦਲ ਹੋਰੀਂ ਮਾਰਕਸੀ ਪਾਰਟੀ ਦੇ ਨਾਲ ਸਨ ਜਦੋਂ ਕਿ ਉਨ੍ਹਾਂ ਦੇ ਇਕ ਹੋਰ ਪ੍ਰਤਿਭਾਸ਼ਾਲੀ ਸਮਕਾਲੀ ਜਗਤਾਰ ਭਾਅ ਜੀ ਨੇ ਲਹੂ ਦੇ ਨਕਸ਼ ਲਿਖ ਕੇ ਸਿੱਧਾ ਹੀ ਐਲਾਨ ਕਰ ਦਿੱਤਾ ਸੀ
ਤੇ ਫੇਰ ਇਕ ਰਾਤ
ਮੈਂ ਉਨ੍ਹਾਂ ਚ ਸ਼ਾਮਲ ਹੋ ਗਿਆ ਜਿਨ੍ਹਾਂ ਖੇਤਾਂ ਦੀ ਮਿੱਟੀ ਚੁੰਮ ਕੇ ਕਸਮ ਸੀ ਖਾਧੀ
ਇਹ ਸਭ ਕੁਝ ਰਹਿਣ ਨਹੀਂ ਦੇਣਾ ਇਹ ਸਭ ਕੁਝ ਹੋਣ ਨਹੀਂ ਦੇਣਾ
----

ਮੈਂ ਉਨ੍ਹਾਂ ਚ ਸ਼ਾਮਲ ਸਾਂ
ਜਿਨ੍ਹਾਂ ਨੇ ਹੋਣੀਆਂ ਦੇ ਅਰਥ ਬਦਲੇ ਨੇ ਤੇ ਬੁੱਝ ਰਹੀ ਜ਼ਿੰਦਗੀ ਵਿਚ
ਫੇਰ ਨੇ ਚੰਗਿਆੜੀਆਂ ਧਰੀਆਂ।
ਇਸੇ ਸਮੇਂ ਦੌਰਾਨ ਪੰਜਾਬ ਦੇ ਇਕ ਹੋਰ ਮਹਿਬੂਬ ਸ਼ਾਇਰ ਅਵਤਾਰ ਪਾਸ਼ ਦੇ ਕਾਵਿ ਬੋਲਾਂ ਦਾ ਡੰਕਾ ਵੱਜਿਆ। ਡਾ. ਜਸਬੀਰ ਸਿੰਘ ਆਹਲੂਵਾਲੀਆ ਦੀ ਅਗਵਾਈ ਹੇਠ ਪ੍ਰਯੋਗਸ਼ੀਲ ਕਵਿਤਾ ਦੀ ਲਹਿਰ ਚਲੀ-ਡਾ. ਹਰਭਜਨ ਸਿੰਘ ਦੀ ਚੜ੍ਹਤ ਹੋਈ ਅਤੇ ਸੁਰਜੀਤ ਪਾਤਰ ਹੋਰਾਂ ਦੀਆਂ ਸੁੰਦਰ ਨਜ਼ਮਾਂ ਵੀ ਚਰਚਾ ਦਾ ਵਿਸ਼ਾ ਬਣਨ ਲਗੀਆਂ। ਨਕਸਲੀ ਚੜ੍ਹਤ ਦਾ ਦੌਰ ਜਿਆਦਾ ਸਮਾਂ ਨਾ ਰਿਹਾ। ਸਾਲ 1971-72 ਚ ਮੈਡਮ ਇੰਦਰਾ ਗਾਂਧੀ ਦੀ ਰਾਜਸੀ ਸਤਾ ਤੇ ਪਕੜ ਪਹਿਲੀ ਵਾਰੀ ਪੂਰੀ ਤਰ੍ਹਾਂ ਮਜ਼ਬੂਤ ਹੋਈ। ਉਸਦੇ ਭਾਂਤ ਭਾਂਤ ਦੇ ਮੌਕਾਪ੍ਰਸਤ ਰਾਜਨੀਤਕ ਵਿਰੋਧੀਆਂ ਨੂੰ ਇਹ ਗੱਲ ਕਤਈ ਮਨਜ਼ੂਰ ਨਹੀਂ ਸੀ। ਉਨ੍ਹਾਂ ਨੇ ਉਸਨੂੰ ਚਿੱਤ ਕਰਨ ਖਾਤਰ, ਜਮਹੂਰੀਅਤ ਨੂੰ ਮੋਕਲਾ ਕਰਨ ਦੇ ਪੱਜ ਹੇਠ ਜੈ ਪ੍ਰਕਾਸ਼ ਵਰਗੇ ਜੋਖ਼ਮ ਭਰੀਆਂ ਅਮਲੀ ਸਮਸਿਆਵਾਂ ਦੇ ਗਿਆਨ ਤੋਂ ਕੋਰੇ, ਸਾਧ ਕਿਸਮ ਦੇ ਸੁਪਨੇਸਾਜ ਰਹਿਨੁਮਾ ਨੂੰ ਸਿਰੇ ਦੇ ਬੇਅਸੂਲੇ ਗੱਠਜੋੜ ਅਗੇ ਬੀਂਡੀ ਜੋੜ ਕੇ ਦੇਸ਼ ਅੰਦਰ ਅਰਾਜਕਤਾ ਜਦੋਂ ਫੈਲਾਈ ਤਾਂ ਸਥਾਪਤੀ ਨੇ ਮੋੜਵਾਂ ਵਾਰ ਕਰਦਿਆਂ ਐਮਰਜੈਂਸੀ ਲਗਾ ਕੇ ਆਪਣੇ ਉਨ੍ਹਾਂ ਵਿਰੋਧੀਆਂ ਅਤੇ ਉਨ੍ਹਾਂ ਦੇ ਭੋਲੇ ਭਾਲੇ ਪੈਰੋਕਾਰਾਂ ਨੂੰ ਤਾਂ ਖਾਹ ਮਖਾਹ, ਅੰਨ੍ਹੇਵਾਹ ਜੇਲ੍ਹਾਂ ਵਿਚ ਸੁੱਟਿਆ ਹੀ ਸੁੱਟਿਆ ਮੀਸ਼ਾ ਜੀ ਵਰਗੇ ਪਹਿਲਾਂ ਹੀ ਡਰੇ ਹੋਏ, ਧੀਮੇ ਬੋਲਾਂ ਵਾਲੇ ਲੋਕਾਂ ਲਈ ਵੀ ਕਾਫੀਆ ਤੰਗ ਕਰ ਦਿੱਤਾ। ਸਾਹਿਤਕ ਸਿਰਜਣਾਤਮਿਕ ਖੇਤਰ ਵਿਚ ਇਖਲਾਕੀ ਗਲਬਾ ਆਮ ਰੂਪ ਵਿਚ ਖੱਬੇ ਪੱਖੀ ਧਿਰਾਂ ਦੇ ਹੱਥ ਰਿਹਾ-ਜੋ ਥੋੜ੍ਹਾ ਬਚ ਬਚਾਅ

ਕੇ ਲਹੂ ਦੀ ਲੋਅ ਦੀ ਗੱਲ ਕਰਦੇ ਰਹੇ- ਜਦੋਂ ਕਿ ਮੀਸ਼ਾ ਜੀ ਅਤੇ ਉਨ੍ਹਾਂ ਦੀ ਸੰਵੇਦਨਾ ਵਾਲੇ ਲੋਕ, ਆਪਣੇ ਅੰਦਰ ਆਪਣੀ ਚੀਕ, ਉਮਰ ਭਰ ਲਈ ਦਬਾ ਕੇ ਅੰਦਰੇ ਅੰਦਰ ਹੋਰ ਵੀ ਵੱਧ ਦਹਿਸ਼ਤਜ਼ਦਾ ਹੁੰਦੇ ਚਲੇ ਗਏ।
ਐਸ.ਐਸ.ਮੀਸ਼ਾ ਦਾ ਸਰਗਰਮ ਸਿਰਜਣਾਤਮਿਕ ਕਾਲ ਸਾਲ 1957-77 ਤੱਕ ਦਾ ਕਿਹਾ ਜਾ ਸਕਦਾ ਹੈ। ਪੰਜਾਬ ਵਿਚ ਖੱਬੇ ਪੱਖੀ ਚਿੰਤਨ ਦੀ ਸਰਦਾਰੀ ਦਾ ਦੌਰ ਵੀ ਇਹੋ ਸੀ। ਜਿੰਦਗੀ ਦੀਆਂ ਹਾਂਦਰੂ ਕਦਰਾਂ ਅਤੇ ਇਨਸਾਨੀ ਸੁਤੰਤਰਤਾ ਅਤੇ ਸਵੈ ਦੇ ਪ੍ਰਗਟਾਵੇ ਦੀ ਖੁੱਲ ਦੇ ਪੂਰੀ ਸ਼ਿਦਤ ਨਾਲ ਮੁਦੱਈ ਹੋਣ ਦੇ ਬਾਵਜੂਦ ਮਸੀਹਾਈ ਸੁਪਨੇਸਾਜ਼ੀ ਦੇ ਖਤਰਿਆਂ ਦੇ ਭੇਤੀ ਹੋਣ ਕਾਰਨ ਉਹ ਨੇਂਹਵਾਦੀ-ਇਨਕਲਾਬੀ ਜਾਂ ਸ਼ੋਰੀਲੀ ਸੁਰ ਵਿਸਥਾਪਤੀ ਪੱਖੀ ਕਿਸੇ ਧਾਰਾ ਵਿਚ ਆ ਨਹੀਂ ਸਕਦੇ ਸਨ ਹਾਲਾਂ ਕਿ ਉਨ੍ਹਾਂ ਨੂੰ ਅਕਸਰ ਹੀ ਬਾਰ ਬਾਰ ਨਾ ਕੇਵਲ ਆਪਣੇ ਖੱਬੇ ਦਾਅ ਦੇ ਸਮਕਾਲੀ ਮਿੱਤਰਾਂ ਦੇ ਵਿਅੰਗ ਅਤੇ ਮੇਹਣੇ ਸੁਣਨੇ ਪਏ ਬਲਕਿ ਕਈ ਵਾਰ ਗਹਿਰੇ ਮਾਨਸਿਕ ਸੰਕਟ ਵਿੱਚੋਂ ਵੀ ਗੁਜ਼ਰਨਾ ਪੈਂਦਾ ਰਿਹਾ। ਫਿਰ ਉਨ੍ਹਾਂ ਦੇ ਜ਼ਿੰਦਗੀ ਦੇ ਆਖ਼ਰੀ ਵਰ੍ਹਿਆਂ ਦੌਰਾਨ ਪੰਜਾਬ ਅੰਦਰ ਧਾਰਮਿਕ ਬੁਨਿਆਦਵਾਦ ਦੀ ਜਿਸ ਤਰ੍ਹਾਂ ਦੀ ਮੋੜਵੀ ਪ੍ਰਚੰਡ ਲਹਿਰ ਚਲੀ ਉਸ ਨੇ ਮੀਸ਼ਾ ਜੀ ਦੇ ਆਂਤਰਿਕ ਸਤੁੰਲਨ ਨੂੰ ਹੋਰ ਵੀ ਅਸਤ ਵਿਅਸਤ ਕਰ ਕੇ ਰੱਖ ਦਿੱਤਾ ਅਤੇ ਇਹ ਮਾਹੌਲ ਅੰਤਿਮ ਪਰਿਣਾਮ ਦੇ ਤੌਰ ਤੇ ਅਖੀਰ ਉਨ੍ਹਾਂ ਨੂੰ ਲੱਕੋਂ ਹੀ ਲੈ ਗਿਆ।
ਮੀਸ਼ਾ ਸਾਹਿਬ ਯਾਰਾਂ ਦੇ ਯਾਰ ਸਨ। ਜੋਗਿੰਦਰ ਸ਼ਮਸ਼ੇਰ ਉਨ੍ਹਾਂ ਦਾ ਉਸਤਾਦ ਸੀ, ਵੱਡਾ ਭਾਈ ਸੀ, ਮਿੱਤਰ ਸੀ ਸਭ ਕੁਝ ਸੀ। ਉਸ ਦਿਨ ਕਾਂਜਲੀ ਵਾਲੀ ਝੀਲ ਚ ਆਤਮ ਹੱਤਿਆ ਉਹ ਨਾ ਕਰਦੇ ਤਾਂ ਸ਼ਮਸ਼ੇਰ ਹੋਰਾਂ ਦੇ ਦੱਸਣ ਅਨੁਸਾਰ ਅਗਲੇ ਦਿਨ ਉਨ੍ਹਾਂ ਨੇ ਦਿੱਲੀ ਉਸਨੂੰ ਹੀ ਮਿਲਣ ਜਾਣਾ ਸੀ। ਸੁਰਜੀਤ ਹਾਂਸ ਵਰਗੇ ਹਿਮਾਲੀਆ ਬੁਲੰਦੀਆਂ ਵਾਲੇ ਖੁਸ਼ਕ, ਨਿਰਮੋਹੇ ਸਾਡੇ ਆਪਣੇ ਮੁੱਢਲੇ ਕਾਲਜੀ ਵਰ੍ਹਿਆਂ ਦੇ ਅਧਿਆਪਕ ਸਮੇਤ ਆਪਣੇ ਹਰ ਮਿੱਤਰ ਨਾਲ ਉਨ੍ਹਾਂ ਅਨੰਤ ਕੀ ਓਰ ਅੰਤਿਮ ਛਲਾਂਗ ਮਾਰ ਜਾਣ ਦੇ ਪਲਾਂ ਤਕ ਆਪਦੇ ਹੀ ਜ਼ੋਰਬੀਅਨ ਮੀਸ਼ੀਅਨ ਅੰਦਾਜ਼ ਵਿਚ ਸਾਹ ਸਾਹ ਨਾਲ ਨਿਭਾਈ। ਉਨ੍ਹਾਂ ਦੀ ਆਤਮਾ ਵਿਚ ਕਹਿਰਾਂ ਦੀ ਭਟਕਣ ਸੀ। ਅਸੀਮ ਸੁੰਦਰਤਾ ਦੀ ਅਤੇ ਕਿਸੇ ਸਦੀਵੀਂ ਮੁਹੱਬਤ ਦੀ ਤਲਾਸ਼ ਸੀ। ਉਨ੍ਹਾਂ ਦੀ ਸਾਰੀ ਦੀ ਸਾਰੀ ਜ਼ਿੰਦਗੀ ਅੰਤਾਂ ਦੀ ਹੁਸੀਨ, ਪ੍ਰੰਤੂ ਪਹੇਲੀਨੁਮਾ ਲੰਮੀ ਨਜ਼ਮ ਹੀ ਤਾਂ ਸੀ। ਯੂਨਾਨੀ ਮਿਥਿਹਾਸ ਅਤੇ ਸਾਇਰਨਜ਼ ਦਾ (ਸੰਗੀਤ ਦੀਆਂ ਪਰੀਆਂ) ਗੀਤ ਸੁਣਨਾ ਉਹ ਚਾਹੁੰਦੇ ਸਨ ਅਤੇ ਆਪਦੇ ਅਜ਼ੀਜ਼ ਮਨਮੋਹਣ ਅਤੇ ਕਿਸੇ ਚਹੇਤੀ ਸਾਥਣ ਦੇ ਨਾਲ ਚਾਈਂ ਚਾਈਂ ਉਹ ਗੀਤ ਸੁਣਨ ਦੀ ਲਲਕ ਵਸ ਹੀ ਉਸ ਦਿਨ ਝੀਲ ਅੰਦਰ ਉਹ ਚਲੇ ਗਏ। ਉਨ੍ਹਾਂ ਦੇ ਪਿਆਰੇ ਪੰਜਾਬ ਅੰਦਰ ਮਹੌਲ ਜਿਸ ਕਿਸਮ ਦਾ ਬਣ ਗਿਆ ਸੀ-ਉਨ੍ਹਾਂ ਨੂੰ ਪੱਕਾ ਪਤਾ ਸੀ ਕਿ ਉਨ੍ਹਾਂ ਦੇ ਧੀਮੇ ਬੋਲਾਂ ਦੀ ਭੂਮਿਕਾ ਕੋਈ ਰਹਿ ਵੀ ਗਈ ਨਹੀਂ ਸੀ।
ਸਾਨੂੰ ਪਤਾ ਹੈ ਕਿ ਚੁਰਸਤਾ ਨਜ਼ਮ ਉਨ੍ਹਾਂ ਆਪਣੇ ਕਾਲਜੀ ਦਿਨਾਂ ਦੌਰਾਨ ਹੀ ਲਿਖ ਲਈ ਸੀ; ਕਮਿਊਨਿਸਟ ਸੋਚ ਵਾਲੇ ਮਿੱਤਰਾਂ ਨਾਲ ਯਾਰੀ ਉਨ੍ਹਾਂ ਦੀ ਅਖੀਰ ਤਕ ਰਹੀ ਪ੍ਰੰਤੂ ਉਸ ਵਿਚਾਰਧਾਰਾ ਦੀਆਂ ਅੰਤਿਮ ਸੱਚ ਦੇ ਬਾਰੇ ਭਰਾਂਤੀਆਂ ਨੂੰ ਉਨ੍ਹਾਂ ਨੇ ਉਸ ਨਜ਼ਮ ਦੀ ਸਿਰਜਣਾ ਦੇ ਨਾਲ ਹੀ ਨਿਕਾਰ ਦਿੱਤਾ। ਚੁਰਸਤਾ ਨਜ਼ਮ ਦੇ ਪੈਰਾਡਾਈਮ ਤੋਂ ਬਾਹਰ ਉਨ੍ਹਾਂ ਕਦੀ ਭੁੱਲ ਕੇ ਵੀ ਕਦਮ ਨਾ ਰੱਖਿਆ ਅਤੇ ਇਸੇ ਅਲੋਕਾਰ ਸੰਜ਼ਮ ਵਿਚ ਉਨ੍ਹਾਂ ਦੀ ਵਡਿਆਈ ਨਿਹਤ ਸੀ। ਸਵਾਲ ਹੈ ਕਿ ਫਿਰ ਉਨ੍ਹਾਂ ਨੇ ਆਪਦੀ ਧੀਮੇ ਸੁਰ ਵਾਲੀ ਕਲਾਤਮਿਕ ਪ੍ਰਤਿਭਾ ਨਾਲ ਅਰਸ਼ ਤੇ ਕੁਮੰਦ ਪਾਉਣ ਦੀ ਆਪਦੀ ਚਾਹਤ ਦੀ ਕੀਮਤ ਕਿਵੇਂ ਤਾਰੀ। ਉਨ੍ਹਾਂ ਨੇ ਕਵਿਤਾਵਾਂ ਕਿਸ ਅੰਦਾਜ਼ ਵਿਚ ਲਿਖੀਆਂ। ਆਉ ਉਨ੍ਹਾਂ ਦੀ ਸ਼ਾਇਰਾਨਾ ਸਖਸ਼ੀਅਤ ਦੇ ਰੰਗ ਵੇਖਣ ਲਈ ਉਨ੍ਹਾਂ ਦੀਆਂ ਚੰਦ ਨਜ਼ਮਾਂ ਦੇ ਕੁਝ ਬੋਲ ਜ਼ਰਾ ਖੁਦ ਪੜ੍ਹ ਕੇ ਵੇਖੋ। ਮਸਲਨ ਸੋਝੀ ਸਿਰਲੇਖ ਹੇਠਲੀ ਨਜ਼ਮ ਵਿਚ ਉਹ ਦਸਦੇ ਹਨ :
ਤੇਰੀ ਮਨਾਲੀਜ਼ਾ ਜਿਹੀ ਮੁਸਕਾਨ ਦੇਖ ਕੇ
ਸੋਚ ਰਿਹਾ ਸਾਂ ਇਹ ਜੱਗ ਰਚਨਾ
ਸਾਡੀ ਹਰ ਮਨਸ਼ਾ ਦੀ ਪਾਲਕ
------
ਜੇ ਚਾਹਾਂ ਤਾਂ, ਰਾਤੀਂ ਤਾਰੇ ਤੇਰੀਆਂ ਜ਼ੁਲਫਾਂ
ਵਿਚ ਉਤਰਨ ਸਾਰੇ ਦੇ ਸਾਰੇ
ਤੇ ਫਿਰ ਇਸੇ ਨਜ਼ਮ ਦੀਆਂ ਅਗਲੀਆਂ ਹੋਰ ਵੀ ਟੂਣੇਹਾਰ ਆਭਾ ਵਾਲੀਆਂ ਅਗਲੀਆਂ ਸਤਰ੍ਹਾਂ ਹਨ: ਤੇਰੀਆਂ ਬੁਲ੍ਹੀਆਂ ਨੂੰ ਰੰਗਣ ਲਈ
ਸੁੱਤੀ ਉਠਦੀ ਊਸ਼ਾ ਸੁੱਚੇ ਮੂੰਹ ਆਵੇਗੀ
---------
ਜੇਕਰ ਤੇਰੇ ਪਿਆਰ ਸਵਾਦਾਂ ਸੰਗ ਅਲਸਾਏ ਅੰਗਾਂ ਉਤੋਂ ਨੀਂਦ ਅਜੇ ਨਾ ਲੱਥੀ ਹੋਵੇ ਰਾਤ ਲੰਮੇਰੀ ਹੋ ਜਾਵੇਗੀ ਰੁੱਕ ਥੋੜ੍ਹਾ ਚਿਰ ਲੋ ਜਾਵੇਗੀ
----
ਸੋਚ ਰਿਹਾ ਸਾਂ
ਤੇਰੇ ਮੂੰਹ ਨੂੰ ਚੁੰਮਣਾ ਮੁਕਤੀ ਪਾ ਲੈਣਾ ਹੈ
ਇਸ ਜੀਵਨ ਦਾ ਸਭੋ ਕੁਝ ਬਣਾ ਲੈਣਾ ਹੈ
------

ਪਰ ਹੁਣ ਤੂੰ ਚੰਨ ਮੁਖ ਮੋੜਿਆ
ਸੁਪਨ ਤੋੜਿਆ
ਤਾਰੇ ਸਭ ਕਰੋਪੀ ਹੋਏ ਨਜ਼ਰੀਂ ਆਏ
-----
ਕੀ ਹੋਇਆ ਜੇ, ਸੋਝੀ ਟੁੰਬੇ, ਦੁੱਖਾਂ ਤੋਂ ਜੀ ਘਬਰਾਇਆ ਹੈ
ਮੁਰਖ ਲੋਕ ਸਦਾ ਸੁੱਖ ਸੋਂਦੇ ਆਦਮ ਹਵਾ, ਦੀ ਗੱਲ ਕਿਹੜੀ ਸੋਝੀ ਦਾ ਫੱਲ ਖਾ ਕੇ
ਕਿਸ ਨੇ ਸੁੱਖ ਪਾਇਆ ਹੈ।
ਅੱਤ ਸੰਘਣਾ ਰੁੱਖ ਜਿਹਨ ਦਾ ਦੀਆਂ ਕੁਝ ਸਤਰ੍ਹਾਂ ਹਨ:
ਅੱਤ ਸੰਘਣਾ ਹੈ ਰੁੱਖ ਜ਼ਿਹਨ ਦਾ ਕੁਝ ਉਮੀਦਾਂ ਚਮਗਿਦੜਾਂ ਦੇ ਵਾਂਗੂ ਪੁੱਠੀਆਂ ਹੋ ਕੇ ਲਟਕਦੀਆਂ ਨੇ ਕਦੀ ਕਦੀ ਖੰਭ ਫਟਕਦੀਆਂ ਨੇ
------
ਜਿੰਦ ਦੁਕਾਨ ਕਸਾਈ ਦੀ ਹੈ, ਨਿਰਜਿੰਦ ਖੱਲ-ਹੀਣ ਤੇ ਨੰਗੀਆਂ
ਯਾਦਾਂ ਕੋਹੇ ਬਕਰਿਆਂ ਦੇ ਵਾਂਗੂ ਟੰਗੀਆਂ।
ਜ਼ਿੰਦਗੀ ਦੀ ਇਕ ਪਿਆਲੀ ਸਿਰਲੇਖ ਹੇਠਲੀ ਚੜ੍ਹਦੀ ਉਮਰ ਦੀ ਉਨ੍ਹਾਂ ਦੀ ਚਰਚਿਤ ਨਜ਼ਮ ਵਿਚ ਆਪਣੇ ਰਸਹੀਣ ਆਲੇ-ਦੁਆਲੇ ਪ੍ਰਤੀ ਅਚਾਨਕ ਥੋੜਾ ਉੱਚੀ ਸੁਰ ਵਿਚ ਉਨ੍ਹਾਂ ਦੇ ਮਨ ਅੰਦਰਲਾ ਆਕਰੋਸ਼ ਜ਼ਰਾ ਦੇਖੋ :
ਕਾਫ਼ੀ ਚਪੱਣੀ ਜਿੰਨੀ ਡੂੰਘੀ ਦੇਸ਼ ਦੀ ਹਾਲਤ ਕਿੰਨੀ ਮੰਦੀ ਰਿਸ਼ਵਤਖੋਰੀ ਅੱਤਿਆਚਾਰੀ ਭੁੱਖ ਨੰਗ ਤੇ ਬੇਰੁਜ਼ਗਾਰੀ
ਇਹ ਨਕਟਾਈ ਇਸ ਸੂਟ ਨਾਲ ਸੋਹਣਾ ਮੈਚ ਹੈ ਕਰਦੀ
ਪਰ
ਇਕੋ ਨਜ਼ਰ ਕਾਲਜਾ ਧੂੰਹਦੀ
ਇਕੋ ਗੱਲ ਕਾਲਜਾ ਲੂੰਹਦੀ ਦੇਸ਼ ਦੀ ਹਾਲਤ ਕਿੰਨੀ ਮੰਦੀ ਹੋਵੇ ਸ਼ਰਮ ਹਯਾ ਜੇ ਚੂਲੀ ਕਾਫੀ ਨੱਕ ਡੋਬਣ ਨੂੰ ਕਾਫ਼ੀ।
ਦਾਅਵਤ ਤੋਂ ਬਾਅਦ ਆਪ ਦੇ ਇਰਦ-ਗਿਰਦ ਮੱਧ ਵਰਗੀ ਜੀਵਨ ਦੇ ਵਖਾਵੇ ਅਤੇ ਨੀਰਸ ਖੋਖਲੇਪਣ ਤੇ ਇਕ ਵਾਰ ਮੁੜ, ਸਹੀ ਸੁਰ ਵਿਚ ਆਪਣੇ ਧੀਮੇ ਬੋਲਾਂ ਨਾਲ ਪਰਿਹਾਰ ਕਰਦੀ ਉਨ੍ਹਾਂ ਦੀ ਸ਼ਾਹਕਾਰ ਨਜ਼ਮ ਹੈ। ਮੁਢਲੀਆਂ ਚੰਦ ਸਤਰ੍ਹਾਂ ਤੇ ਜ਼ਰਾ ਗੌਰ ਫੁਰਮਾਓ :
ਰਾਤ ਕਾਫੀ ਹੋ ਗਈ ਹੈ ਜਾਨੇ-ਮਨ ਸੋ ਜਾਓ ਹੁਣ
ਸਾਂਭ ਹੋ ਜਾਊ ਸਵੇਰੇ ਸਭ ਸਾਮਾਨ ਛੱਡੋ ਹੁਣ ਇਸਦਾ ਧਿਆਨ
ਇਸ ਤਰ੍ਹਾਂ ਹੀ ਰਹਿਣ ਦੇਵੋ ਮੇਜ਼ ਤੇ ਬਚੇ ਫੁਲਕੇ, ਜੂਠੇ ਬਰਤਨ
ਖਾਲੀ ਡੂੰਘੇ, ਲਿਬੜੇ ਹੋਏ ਨੈਪਕਨ ਰਾਤ ਕਾਫੀ ਹੋ ਗਈ ਹੈ ਜਾਨੇ-ਮਨ।
----
ਤੁਰ ਗਏ ਮਹਿਮਾਨ ਵੀ
ਹੁਣ ਬੇਸ਼ੱਕ ਮੱਥੇ ਤਿਊੜੀ ਆਉਣ ਦੇਵੋ ਸੁਣ ਕੇ ਚਗਲੇ ਹੋਏ ਲਤੀਫੇ ਚੁਗਲੀਆਂ ਅੱਕ ਗਏ ਹੋਣੇ ਨੇ ਹੋਂਠ
ਲਿਪਸਟਿਕ ਦੇ ਹਾਲ ਹੀ
ਪੂੰਝ ਦੇਵੋ ਇਨ੍ਹਾਂ ਤੋਂ ਮੁਸਕਾਣ ਵੀ।
ਸੱਚੇ ਪਾਤਸ਼ਾਹ, ਗੁਰੂ ਨਾਨਕ ਹਜ਼ੂਰ ਨੂੰ ਨਮੋ ਮੀਸ਼ਾ ਜੀ ਵੀ ਕਹਿੰਦੇ ਹਨ ਪ੍ਰੰਤੂ ਉਨ੍ਹਾਂ ਦਾ ਅੰਦਾਜ਼ ਵੱਖਰਾ ਹੈ। ਝੂਠੇ ਦੰਭ, ਕਰਮ ਕਾਂਡਾਂ ਅਤੇ ਵਿਖਾਵੇ ਵਿਰੁੱਧ ਉਨ੍ਹਾਂ ਦੇ ਇਨਕਾਰ ਨੂੰ ਜਾਨਣ ਲਈ ਬਾਬਾ ਨਾਨਕ ਸਿਰਲੇਖ ਹੇਠਲੀ ਉਨ੍ਹਾਂ ਦੀ ਨਜ਼ਮ ਦੀਆਂ ਕੁਝ ਸਤਰਾਂ ਇਉਂ ਹਨ :
ਮੈਂ ਇਕ ਭੁਲਿਆ ਭਟਕਿਆ ਰਾਹੀ ਤੈਨੂੰ ਚੇਤੇ ਕਰ ਲੈਂਦਾ ਹਾਂ।
ਕਦੇ ਕਦਾਈਂ, ਵਰ੍ਹੇ ਛਮਾਹੀ
ਉਂਜ ਮੇਰਾ ਰਾਹ
ਤੇਰੇ ਦੱਸੇ ਹੋਏ ਰਾਹ ਤੋਂ ਬੜਾ ਅਲੱਗ ਹੈ ਆਪਣੇ ਨਿੱਕੇ ਜਹੇ ਘੇਰੇ ਵਿਚ
ਮੈਂ ਹਥਿਆਰ ਵਿਹੂਣਾ ਬਾਬਰ ਮੇਰੇ ਅੰਦਰ ਕੌਡਾ ਰਾਖਸ਼ ਮੇਰੇ ਅੰਦਰ ਸੱਜਣ ਠੱਗ ਹੈ
----
ਇਕ ਦਿਨ ਮੈਂ ਇਕ ਤੀਰਥ ਜਾ ਕੇ ਸੀਸ ਨਿਵਾਇਆ ਉਸ ਤੀਰਥ ਦਾ ਭਾਈ ਤੇਰੀ ਬਾਣੀ ਪੜ੍ਹ ਕੇ
ਆਪਣਾ ਪੇਟ ਪਾਲਦਾ
ਤੇ ਲੋਕਾਂ ਦੇ ਪਾਪ ਟਾਲਦਾ
-----
ਉਸਨੇ ਤੇਰੇ ਸ਼ਬਦਾਂ ਦਾ ਪਰ ਪਾਰਾਵਾਰ ਕਦੀ ਨਾ ਪਾਇਆ
ਮੈਂ ਉਸ ਤੀਰਥ ਸੀਸ ਨਿਵਾਇਆ
ਪਰ ਤੂੰ ਮੈਨੂੰ ਉਥੇ ਵੀ ਨਜ਼ਰੀ ਨਾ ਆਇਆ
-----
ਤੇ ਫਿਰ ਢਾਰਸ ਸਿਰਲੇਖ ਹੇਠਲੀ ਆਪਦੀ ਇਕ ਨਜ਼ਮ ਚੁਰਸਤੇ ਵਿਚ ਖੜੇ ਕਿਸੇ ਆਸ ਵਿਚ ਉਹ ਦਸਤਕ ਤਾਂ ਦਿੰਦੇ ਹਨ ਪ੍ਰੰਤੂ ਮਨ ਹੀ ਮਨ ਵਿਚ ਕਹਿੰਦੇ ਹਨ :
ਜਾਣ ਦੇ ਮੂਰਖ ਮਨਾ, ਹੁਣ ਭੁੱਲ ਵੀ ਜਾ, ਜਾਣ ਦੇ ਧਰਤ ਉਤੇ ਸੁਰਗ ਦੇ ਜਲਵੇ ਉਤਾਰੇ ਸੀ ਕਦੀ। ਵਿਲਕਦੇ ਸਾਗਰ ਦੇ ਕੰਢੇ ਉਤੇ ਜਿੰਦੇ ਮੇਰੀਏ,
ਰੇਤ ਦੇ ਸਨ ਮਹਿਲ, ਉਹ ਜੋ ਤੂੰ ਉਸਾਰੇ ਸੀ ਕਦੀ।
-----
ਉਜੜ ਚੁਕੇ ਸ਼ਹਿਰ ਦੇ ਹੁਣ ਖੰਡਰਾਂ ਵਿਚ ਕੁਝ ਨਹੀਂ, ਏਸ ਹੁਣ ਦੀ ਘੜੀ ਦੀ ਕੁਝ ਹੋ ਸਕੇ ਤਾਂ ਕਦਰ ਕਰ। ਸ਼ੀਸ਼ਿਆਂ ਦੇ ਟੁਕੜਿਆਂ ਤੋਂ, ਮੋੜ ਲੈ ਹੁਣ ਸੋਚ ਨੂੰ,
ਐ ਦਿਲਾ ਹੁਣ ਸਬਰ ਕਰ, ਹੁਣ ਸਬਰ ਕਰ, ਹੁਣ ਸਬਰ ਕਰ।

ਅਜੋਕੇ ਸਮਿਆਂ ਵਿਚ ਸਾਡੀ ਸਭਿਅਤਾ ਵਿਕਾਸ ਦੇ ਸਿਖਰਾਂ ਤੇ ਪਹੁੰਚੀ; ਅਜਿਹੇ ਜਲਵੇ ਖੜੇ ਕੀਤੇ ਜਿਨ੍ਹਾਂ ਦਾ ਕੋਈ ਲੇਖਾ, ਕੋਈ ਸ਼ੁਮਾਰ ਨਹੀਂ ਹੈ ਅਤੇ ਇਨ੍ਹਾਂ ਦੀ ਖਬਰ ਸੰਤ ਮੀਸ਼ਾ ਜੀ ਵਰਗੇ ਜੀਵਨ ਦੇ ਮਲੰਗ ਬੇਪ੍ਰਵਾਹ ਯਾਤਰੂ ਤੋਂ ਵੱਧ ਹੋਰ ਕੀਹਨੂੰ ਹੋਣੀ ਹੈ ਪ੍ਰੰਤੂ ਇਸ ਦੌਰ ਨੇ ਬੰਦੇ ਤੋਂ ਕੀਮਤ ਬੜੀ ਵੱਡੀ ਵਸੂਲੀ ਹੈ-ਜਾਨੀ ਕਿ ਮੁਹੱਬਤ ਵਰਗੇ ਸਭ ਤੋਂ ਭਰਪੂਰ ਅਤੇ ਪਾਕੀਜ਼ ਅਹਿਸਾਸ ਚੋਂ ਸਾਰਾ ਸਾਹ ਸਤ ਹੀ ਨਿਚੋੜ ਦਿੱਤਾ ਹੈ। ਬਾਬੇ ਜਾਣ ਦੇ ਸਿਰਲੇਖ ਹੇਠਲੀ ਆਪਦੀ ਬਹੁਤ ਹੀ ਪਿਆਰੀ ਅਤੇ ਯਾਦਗਾਰੀ ਨਜ਼ਮ ਵਿਚ ਇਸ ਅਹਿਸਾਸ ਨੂੰ ਪ੍ਰਗਟ ਕਿਵੇਂ ਅਤੇ ਕਿਸ ਸ਼ਿੱਦਤ ਨਾਲ ਕਰਦੇ ਹਨ ਉਹ ਵੀ ਜ਼ਰਾ ਪੜ੍ਹ ਕੇ ਵੇਖੋ :

ਜਾਣ ਦੇ
ਹੁਣ ਹੋਰ ਕੱਕੀ ਰੇਤ ਦੇ ਘਰ ਨਾ ਬਣਾ ਹੋਰ ਕੱਚੇ ਵਾਅਦਿਆਂ ਦੇ
ਰਾਂਗਲੇ ਫਨੂਸ ਮੁੜ ਕੇ ਨਾ ਉਡਾ ਜਾਣ ਦੇ ਜੋ ਹੋਣ ਵਾਲਾ
ਜਾਣ ਦੇ ਜੋ ਹੋਵੇਗਾ
----
ਕੱਲ ਮੈਥੋਂ ਬਿਨਾ ਵੀ ਮੁਸਕਾਣ ਲਗ ਪੈਣਾ ਹੈ ਤੂੰ
ਤੇ ਕਿਸੇ ਪੀਡੀ ਜਿਹੀ ਗਲਵਕੜੀ ਦੇ ਨਿੱਘ ਨੂੰ
ਹੋਰ ਦੋ ਦਿਨਾ ਬਾਅਦ ਫਿਰ ਅਜਮਾਣ ਲਗ ਪੈਣਾ ਹੈ ਤੂੰ
----
(ਪਰ)
ਫਿਰ ਕਦੀ ਸ਼ਾਇਦ ਕਦੀ
ਘਰ ਦੇ ਕਾਰੋਬਾਰ ਤੋਂ ਥੱਕੀ ਹੋਈ
ਕੁਝ ਨਵੀਂ ਵੇਖੀ ਫਿਲਮ ਦੇ ਅਸਰ ਹੇਠ ਮਾਣ ਮੱਤੇ ਰੌਂਅ ਚ ਵਹਿ ਕੇ
ਭੇਤ ਦੀ ਸਾਂਝਣ ਗੁਵਾਂਢਣ ਕੋਲ ਬਹਿ ਕੇ ਫੋਲ ਕੇ ਵੇਖੇਂ ਮੇਰੀ ਪਹਿਲੀ ਕਿਤਾਬ
ਤੇ ਕਹੇਂ ਕੁਝ ਫਖਰ ਹਨ
ਇਹਨਾਂ ਕਵਿਤਾਵਾਂ ਚ ਮੇਰਾ ਜ਼ਿਕਰ ਹੈ
ਉਸ ਵਿਚਾਰੇ ਨੂੰ ਅਜੇ ਵੀ ਖੌਰੇ ਕਿੰਨਾ ਫਿਕਰ ਹੈ।
----
ਝਟ ਹੀ ਫਿਰ ਜਾਗ ਪਏਗਾ
ਫਿਕਰ ਤੈਨੂੰ ਮੇਜ਼ ਤੇ ਚਾਹ ਲਾਉਣ ਦਾ ਵਕਤ ਹੋ ਜਾਏਗਾ
ਬਾਲਾਂ ਦੇ ਸਕੂਲੋਂ ਆਉਣ ਦਾ ਪਿਆਰ ਮੇਰੇ ਦੀ ਕਥਾ ਇਕ ਵਸੀਲਾ ਹੋਵੇਗਾ
ਆਪਣਾ ਤੇ ਆਪਣੇ ਤੋਂ ਛੋਟੀਆਂ ਸਖੀਆਂ ਦਾ ਜੀ ਪ੍ਰਗਟਾਉਣ ਦਾ ਜਾਣ ਦੇ3 ਹੁਣ ਜਾਣ ਦੇ---
-------
ਅਸੀਂ ਆਪਣੇ ਨਿਬੰਧ ਦੇ ਸ਼ੁਰੂ ਵਿਚ ਹੀ ਚਰਚਾ ਕਰ ਚੁੱਕੇ ਹਾਂ ਕਿ ਮੀਸ਼ਾ ਜੀ ਨੂੰ ਸੁਤੰਤਰਤਾ ਤੋਂ ਬਾਅਦ ਆਜ਼ਾਦ ਭਾਰਤ ਵਿਚ ਮੁਲਕ ਦੇ ਰਹਿਨੁਮਾਵਾਂ ਨੇ ਜਿਸ ਕਿਸਮ ਦੇ ਚੰਦ ਚੜਾਉਣੇ ਸ਼ੁਰੂ ਕੀਤੇ-ਉਹ ਬਾਹਲੇ ਜਚੇ ਨਹੀਂ ਸਨ। ਜੋਗਿੰਦਰ ਸ਼ਮਸ਼ੇਰ ਹੋਰਾਂ ਦੀ ਪ੍ਰੇਰਨਾ ਸਦਕਾ ਕਮਿਊਨਿਸਟ ਪਾਰਟੀ ਵਿਚ ਉਹ ਰਲੇ। ਕਾ: ਸਟਾਲਿਨ ਅਤੇ ਕਾ. ਬੇਰੀਏ ਦੀ ਅਗਵਾਈ ਹੇਠ ਉਨ੍ਹਾਂ ਦੇ ਪੈਰੋਕਾਰਾਂ ਦੀ ਕਾਰਗਰਦਗੀ ਬਾਰੇ ਖਰੁਸਚੋਵ ਦੀ ਰਿਪੋਰਟ ਅਤੇ ਨਾਲ ਹੀ ਉਨ੍ਹਾਂ ਵਕਤਾਂ ਦੇ ਬਹੁਤੇ ਸਥਾਨਕ ਕਾਮਰੇਡਾਂ ਦੇ ਬੇਲਚਕ, ਹੈਜੱਮੌਨਿਕ ਤਰਕ ਜਿਸ ਅੰਦਰ ਖੁਲ੍ਹੇ ਜ਼ਮੂਹਰੀ ਨਿਜ਼ਾਮ ਦੇ ਨਿਰਮਾਣ ਦੇ ਜਾਮਨ ਵਖਰੇਂਵੇ ਜਾਂ ਭਿੰਨਤਾ ਦੇ ਸੁਹੱਪਣ ਨੂੰ ਤਸਲੀਮ ਕਰਨ ਦੀ ਕੋਈ ਗੁੰਜਾਇਸ਼ ਨਹੀਂ ਸੀ- ਨੂੰ ਵੇਂਹਦਿਆਂ ਸ਼ੁਰੂ ਚ ਹੀ ਉਨ੍ਹਾਂ ਤੋਂ ਵੀ ਉਨ੍ਹਾਂ ਦਾ ਮੋਹ ਭੰਗ ਹੋ ਗਿਆ। ਪ੍ਰੰਤੂ ਅਨੇਕਾਂ ਜ਼ਾਹਰਾ ਅਤੇ ਲੁਕਵੀਆਂ ਬੇਇਨਸਾਫੀਆਂ ਦੀ ਬੁਨਿਆਦ ਤੇ ਖੜੇ ਨਿਜ਼ਾਮ ਅਤੇ ਲੋਕ ਦੁਸ਼ਮਣ ਸਥਾਪਤੀ ਵਿਰੁੱਧ ਰੰਜ ਉਨ੍ਹਾਂ ਦੀ ਆਤਮਾ ਵਿਚੋਂ ਕਦੀ ਪਾਸੇ ਨਾ ਹੋਇਆ। ਇਸੇ ਰੰਜ ਅਤੇ ਕਹਿਰਾਂ ਦੇ ਆਕਰੌਸ਼ ਨੂੰ ਚੀਕ ਬੁਲਬਲੀ ਸਿਰਲੇਖ ਹੇਠਲੀ ਆਪਦੀ ਚਰਚਿਤ ਨਜ਼ਮ ਅੰਦਰ ਆਖਰ ਜ਼ੁਬਾਨ ਜਦੋਂ ਦਿੱਤੀ ਤਾਂ ਉਨ੍ਹਾਂ ਦੇ ਪ੍ਰਸੰਸ਼ਕਾਂ ਨੂੰ ਤਾਂ ਛੱਡੋ ਮਨ ਵਿਚ ਅੰਦਰੋ ਅੰਦਰੀ ਨਿਰੰਤਰ ਕੀ ਨਾ ਕਰਨ ਵਾਲੇ ਉਨ੍ਹਾਂ ਦੇ ਨਿੰਦਕ ਵੀ ਧੰਨ ਧੰਨ ਕਰ ਉਠੇ। ਇਹ ਬੇਸ਼ ਕੀਮਤੀ ਅਤੇ ਅਤਿਅੰਤ ਹੁਸੀਨ ਨਜ਼ਮ ਸਦੀਵੀ ਮੁੱਲ ਦੀ ਲਖਾਇਕ ਹੈ। ਸਾਡੇ ਮਿੱਤਰ ਨਵੇਂ ਸਿਰੇ ਤੋਂ ਪੜ੍ਹ ਕੇ ਜ਼ਰਾ ਵੇਖਣ :

ਨੰਦੂ ਛੜੇ ਦੀ ਗੱਲ ਚੇਤੇ ਹੈ ਜਿਸਨੂੰ ਪਿੰਡ ਨੇ
ਰੋਜ਼ ਤਿਕਾਲੀਂ, ਇਕ ਦੋ ਚੀਕਾਂ ਮਾਰਨ ਦੀ ਖੁੱਲ੍ਹ ਦੇ ਦਿੱਤੀ ਸੀ ਭਰੀ ਪਰੇ ਵਿਚ ਗਲ ਪੱਲਾ ਪਾ
ਜਦ ਸੀ ਉਸ ਨੇ ਅਰਜ਼ ਗੁਜ਼ਾਰੀ ਮੇਰੀ ਕੋਈ ਲਾਗ ਡਾਟ ਨਾ
ਮੇਰੀ ਆਪਣੀ ਧੀ ਭੈਣ, ਪਿੰਡ ਦੀ ਹਰ ਨਾਰੀ ਦਾਰੂ ਪੀ ਕੇ ਚਿੱਤ ਘਾਬਰਦਾ
ਘਾਉਂ ਮਾਊਂ ਹੁੰਦਾ
ਡੱਕ ਨਾ ਹੁੰਦੀ ਆਈ ਚੀਕ ਹੈ ਜਾਂਦੀ ਮਾਰੀ ।
----
ਮੈਨੂੰ ਬੇਸ਼ੱਕ
ਦਾਰੂ ਕਦੀ ਕਦਾਈਂ ਲੱਭਦਾ
ਪਰ ਮੈਂ ਏਸ ਬੇਕਿਰਕ ਸ਼ਹਿਰ ਵਿਚ ਕਿੰਨੇ ਚਿਰ ਤੋਂ ਆਪਣੇ ਅੰਦਰ
ਇਕ ਚੀਕ ਤੇ ਨਾਲ ਬੁਲਬੁਲੀ ਡੱਕੀ ਫਿਰਦਾਂ ਚੁੱਪ ਚੁਪੀਤਾ ਇਕ ਖਲਬਲੀ ਚੱਕੀ ਫਿਰਦਾ
-----
ਕਿੰਨੀ ਵਾਰੀ
ਚੋਣ-ਮਹਿੰਮ ਦੇ ਜਲਸੇ ਵਿਚ ਤਕਰੀਰ ਸੁਣਦਿਆਂ ਜਨ ਮਨ ਗਨ ਦੀ ਜੈ ਹੋ, ਜੈ ਹੋ

ਸੋਗ ਸਭਾ ਦੀ ਚੁੱਪ ਦੇ ਮੌਕੇ ਚਿੱਤ ਘਾਬਰਿਆ
ਚੀਕ ਬੁਲਬੁਲੀ ਮਸਾਂ ਮਸਾਂ ਰੋਕੀ ਹੈ
----
ਪਰ ਹੁਣ ਹੋਰ ਨਾ ਡੱਕੀ ਰਹਿੰਦੀ ਹਰ ਦਮ ਜ਼ਬਤ ਨਾਲ ਹੈ ਖਹਿੰਦੀ ਦਿਨ ਭਰ ਹੋਸ਼ ਭਟਕਦੀ
ਅੰਦਰੋਂ ਪੱਸਲੀਆਂ ਭੰਨਦੀ ਹੈ ਰਾਤੀਂ ਅੱਖੀਂ ਨੀਂਦ ਨਾ ਪੈਂਦੀ।
----
ਹੁਣ ਜੀਅ ਕਰਦਾ ਕੱਲ ਕਚਹਿਰੀ ਲਾਗੇ
ਗਾਂਧੀ ਚੌਂਕ ਚ ਖੜ ਕੇ ਸਾਰਾ ਗੁਭ ਘਲਾਟ ਕਢ ਲਵਾਂ ਏਨੇ ਚਿਰ ਦੀ ਡਕੀ ਹੋਈ ਖੁਲ ਕੇ ਚੀਕ ਬੁਲਬੁਲੀ ਮਾਰਾਂ ਮੁਸਕੌਂਦੇ ਗਾਂਧੀ ਦੇ ਬੁੱਤ ਤੋਂ
ਡਾਂਡੀ ਸਫਰ ਦੀ ਸੋਟੀ ਖੋਹ ਕੇ ਆਪਣਾ ਹੀ ਸਿਰ ਪਾੜਾਂ
ਲਹੂ ਪਲੱਥਾਂ
ਬੁੱਤ ਦੇ ਪੈਰੀਂ ਡਿੱਗਾਂ ਸਾਹ ਛੱਡਣ ਤੋਂ ਪਹਿਲਾਂ
ਇਕ ਦੋ ਵਾਰੀ, ਰਾਮ ਪੁਕਾਰਾਂ।

ਮੀਸ਼ਾ ਜੀ ਸਹੀ ਰਸਤੇ ਦਾ ਪਤਾ ਲਗਾਉਣ ਲਈ ਵਰ੍ਹਿਆਂ ਤਕ ਚੁਰਸਤੇ ਚ ਪੂਰੇ ਸਬਰ ਨਾਲ ਖੜੇ ਗੋਦੋ ਦੀ ਉਡੀਕ ਕਰਦੇ ਰਹੇ, ਕੱਚ ਦੇ ਵਸਤਰ ਪਾ ਕੇ ਉਨ੍ਹਾਂ ਨੇ ਹੱਡ ਮਾਸ ਦੇ ਅਨੇਕਾਂ ਹੁਸੀਨ ਆਤਮਹੀਣ ਬੁੱਤਾਂ ਅਗੇ ਸਜਦੇ ਕੀਤੇ, ਆਪਣੇ ਹੀ ਅੰਦਾਜ਼ ਵਿਚ ਤਰਲੇ ਮਾਰੇ, ਬਥੇਰੀਆਂ ਦਸਤਕਾਂ ਦਿੱਤੀਆਂ। ਪ੍ਰੰਤੂ ਗੱਲ ਜਦੋਂ ਕਿਧਰੇ ਵੀ ਬਣੀ ਨਾ ਤਾਂ ਉਸੇ ਤਰ੍ਹਾਂ ਆਪਣੇ ਮਨਮੋਹਕ, ਮੀਸ਼ੀਅਨ ਅੰਦਾਜ਼ ਵਿਚ ਹੱਸਦਿਆਂ ਹੱਸਦਿਆਂ, ਸਾਇਰਨਜ ਦਾ ਰਹੱਸਮਈ ਗੀਤ ਸੁਣਨ ਦੀ ਉਮਰ ਭਰ ਦੀ ਰੀਝ ਨੂੰ ਪੁਗਾਉਣ ਲਈ ਆਪਦੀ ਕਾਂਜਲੀ ਝੀਲ ਅੰਦਰ ਬੰਦੇ ਦੇ ਨਿਜ਼ਾਮ ਨੂੰ ਤਾਂ ਛੱਡੋ-ਰੱਬ ਸੱਚ ਦੀ ਸਮੁੱਚੀ ਐਬਸਰਡ ਲੀਲ੍ਹਾ ਨੂੰ ਵੀ ਅੰਤਿਮ ਫਤਹਿ ਬੁਲਾਉਂਦੇ ਹੋਏ ਆਪਦੀ ਪਹਿਲੀ ਅਤੇ ਆਖਰੀ ਚੀਕ ਬੁਲਬਲੀ ਮਾਰ ਗਏ। ਅਜਿਹੀ ਚੀਕ ਬੁਲਬਲੀ ਮਾਰਨ ਦਾ ਸਕੰਲਪ ਤਾਂ ਉਨਾਂ ਨੇ ਆਪਦੀ ਚੜ੍ਹਤੀ ਉਮਰੇ ਚੁਰਸਤੇ ਚ ਖਲੋਤਿਆਂ, ਸ਼ੁਰੂ ਚ ਹੀ ਲੈ ਲਿਆ ਹੋਇਆ ਸੀ ਪ੍ਰੰਤੂ ਆਪਦੇ ਇਸ ਕੌਤਿਕ ਨੂੰ ਸੋਹਜਮਈ ਆਭਾ ਪ੍ਰਦਾਨ ਕਰਨ ਲਈ ਜਿਸ ਚਾਅ, ਉਮਾਹ ਅਤੇ ਅੰਦਾਜ਼ ਨਾਲ ਉਨ੍ਹਾਂ ਸਾਰੀ ਉਮਰ ਤਿਆਰੀ ਕੀਤੀ ਉਸਦਾ ਕੋਈ ਪਾਰਾਵਾਰ ਨਹੀਂ ਹੈ; ਨਿਸਚੇ ਹੀ ਉਸਦਾ ਕੋਈ ਲੇਖਾ ਨਹੀਂ ਹੈ। ਚੀਕ ਬੁਲਬਲੀ ਮਾਰਨ ਤੋਂ ਪਹਿਲਾਂ ਦੇ ਕੁਝ ਮਹੀਨੇ ਤਾਂ ਹੱਦ ਹੀ ਸਨ-ਤਿਆਰੀ ਕਰਦਿਆਂ ਉਨ੍ਹਾਂ ਗੁਲਜ਼ਾਰ ਸਿੰਘ ਸੰਧੂ ਹੋਰਾਂ ਦੀ ਗਵਾਹੀ ਅਨੁਸਾਰ ਉਹ ਬਟਾਲੇ, ਅੰਮ੍ਰਿਤਸਰ, ਚੰਡੀਗੜ੍ਹ, ਦਿੱਲੀ ਤੱਕ ਆਪਣੇ ਹਰ ਸੱਜਣ, ਮਿੱਤਰ, ਸਹੇਲੀ ਨੂੰ ਆਖਰੀ ਵਾਰ ਜੱਫੀਆਂ ਪਾ-ਪਾ ਕੇ ਮਿਲ ਲੈਣ ਲਈ ਜਿਵੇਂ ਭੱਜੇ ਹੀ ਫਿਰ ਰਹੇ ਸਨ। ਉਹ ਧੰਨ ਹੈ!
ਮਸਲਨ ਉਨ੍ਹਾਂ ਦਾ ਉਮਰ ਭਰ ਦੇ ਸਭ ਤੋਂ ਅਨੋਖੇ ਯਾਰ, ਸੁਰਜੀਤ ਹਾਂਸ ਹੋਰੀਂ ਜਨਕ ਰਾਜ ਸਿੰਘ ਦੇ ਸਿਰਨਾਵਾਂ ਅੰਦਰ ਮੇਰੇ ਵਾਲਾ ਮੀਸ਼ਾ ਸਿਰਲੇਖ ਹੇਠਲੇ ਆਪਦੇ ਯਾਦ ਨਿਬੰਧ ਵਿਚ ਦਸਦੇ ਹਨ :
ਅਖੇ ਮੀਸ਼ਾ ਮਰਨ ਤੋਂ ਦੋ ਹਫਤੇ ਪਹਿਲਾਂ ਮੇਰੇ ਕੋਲ ਦੁਪਹਿਰੇ ਬੀਅਰ ਪੀਂਦਾ ਪੀਂਦਾ, ਕਹਿੰਦਾ ਉਠ। ਪੁਤਲੀ ਘਰ ਜਾ ਕੇ ਸਿਰ ਮਨਾਉਣ ਲਗ ਗਿਆ। ਨਾਈ ਕਿਸੇ ਦੇ ਵਾਲ ਕਟਦਾ ਸੀ। ਉਹਨੂੰ ਬਾਹੋਂ ਫੜ ਆਪਣੇ ਕੰਮ ਲਾ ਲਿਆ। ਫਿਰ ਇੰਟਰਨੈਸ਼ਨਲ ਹੋਟਲ ਲੈ ਵੜਿਆ। ਮੈਂ ਪੁੱਛਿਆ ਉਥੇ ਕੀ ਕਰਨਾ। ਕਹਿੰਦਾ ਬਸ, ਦੇਖ ਸਹੀ। ਅਸੀਂ ਜਿਹੀ ਬੀਅਰ ਘਰ ਪੀਤੀ ਉਹੋ ਜਿਹੀ ਉਥੋਂ ਪੀ ਕੇ ਘਰ ਆ ਗਏ।
ਆਪਦੇ ਇਸੇ ਨਿੰਬਧ ਵਿਚ ਡਾ. ਸੁਰਜੀਤ ਹਾਂਸ ਹੋਰੀਂ ਮੀਸ਼ਾ ਜੀ ਦੀ ਕਾਵਿ ਸਮਰੱਥਾ ਬਾਰੇ ਵੀ ਬੜਾ ਦਿਲਚਸਪ ਫਤਵਾ ਦਿੰਦੇ ਹਨ। ਅਖੇ ਹੁਸ਼ਿਆਰਪੁਰ ਯੂਨੀਵਰਸਿਟੀ ਕਾਲਜ ਵਿਚ ਨਜ਼ਮਾਂ ਅਕਸਰ ਪਰਚਿਆਂ ਵਿਚ ਛਪਦੀਆਂ ਰਹਿੰਦੀਆਂ ਸਨ। ਇਹਦੀ ਮੋਹਣ ਸਿੰਘ ਨਾਲ ਸਾਜ਼ ਬਾਜ਼ ਸੀ। ਇਹਦਾ ਆਦਰਸ਼ ਅਜਿਹੀ ਕਵਿਤਾ ਸੀ ਜਿਹੜੀ ਲੋਕਾਂ ਨੂੰ ਸਮਝ ਆ ਜਾਵੇ। ਕੁਝ ਪ੍ਰਗਤੀਵਾਦ ਦਾ ਅਸਰ ਸੀ। ਮੈਂ ਨਵੀਂ ਨਵੀਂ ਕਮਿਊਨਿਸਟਾਂ ਦੀ ਹੋਲਟਾਇਮਰੀ ਛੱਡ ਕੇ ਆਇਆ ਸਾਂ। ਭਾਵੇਂ ਵਿਰੋਧਾਰਥ ਹੈ, ਇਸ ਕਰਕੇ ਮੇਰੇ ਤੇ ਲੋਕਾਂ ਨੂੰ ਸਮਝ ਆਉਣ ਵਾਲੀ ਕਵਿਤਾ ਦਾ ਸਿਧਾਂਤਕ ਦਬ ਦਬਾ ਨਹੀਂ ਸੀ। ਮੇਰਾ ਮੱਤ ਸੀ ਕਿ ਕਵੀ ਅਨੁਭਵ ਵਰਤਾ ਹੋਣਾ ਚਾਹੀਦਾ ਹੈ। ਅਨੁਭਵ ਦੀ ਖੋਟ ਖਬਰੇ ਕਿਥੇ ਲੈ ਜਾਵੇ? ਮੀਸ਼ਾ ਮੇਰੀ ਗੱਲ ਮੰਨਦਾ ਨਹੀਂ ਸੀ। ਕਿਉਂ ਮੰਨੇ? ਉਹਦੀਆਂ ਕਵਿਤਾਵਾਂ ਛਪਦੀਆਂ ਸਨ
ਦਾਨਸ਼ਵਰ ਸੱਜਣ ਆਪਦੇ ਮੋਏ ਮਿੱਤਰ ਦੀ ਰੂਹਾਨੀ ਬੇਚੈਨੀ ਅਤੇ ਨਾਲ ਹੀ ਕਾਵਿ ਪ੍ਰਤਿਭਾ ਦੀ ਉਸਦੀ ਮੌਤ ਤੋਂ ਕਈ ਵਰ੍ਹਿਆਂ ਬਾਅਦ ਕਹੀ ਪਰਖ ਪੜਚੋਲ ਕਰ ਰਹੇ ਹਨ : ਕੋਈ ਹੈਰਾਨੀ ਨਹੀਂ ਹੈ ਕਿ ਬਗੈਰ ਕਿਸੇ ਵੀ ਕਿਸਮ ਦੀ ਜੁਗਾੜਬਾਜੀ ਜਾਂ ਗੌਂਅ ਤੋਂ, ਉਚੇਚੇ ਤੌਰ ਤੇ ਮਿਲਣ ਆਏ ਜੋਗੀ, ਮੀਸ਼ਾ ਜੀ ਘਰੋਂ ਬੀਅਰ ਪੀਂਦਿਆਂ ਪੀਂਦਿਆਂ ਉਠ ਕੇ ਮਹਿੰਗੇ ਹੋਟਲ ਜਾ ਕੇ ਉਸੇ ਤਰ੍ਹਾਂ ਦੀ ਬੀਅਰ ਪੀਣ ਜਾ ਬੈਠਣ, ਮੁਢਲੇ ਜਵਾਨੀ ਦੇ ਦਿਨਾਂ ਦੇ ਯਾਰ ਆਪਣੇ ਦੀ ਸੰਗਤ ਚ ਉਨ ਕਿਸ ਕਿਸਮ ਦੇ ਜਲਵੇ ਦੇ ਅਨੁਭਵ ਲਈ ਤਰਲੇ ਮਾਰ ਰਹੇ ਸਨ- ਉਨ੍ਹਾਂ ਦੇ ਹਿਸਾਬ, ਕਿਤਾਬ ਤੋਂ ਬਾਹਰ ਦੀ ਗੱਲ ਸੀ।
ਹੁਣ ਆਖਰੀ ਚੀਕ ਬੁਲਬੁਲੀ ਦੀ ਗੱਲ ਵਿਚਾਲੇ ਛੱਡ ਕੇ ਮੀਸ਼ਾ ਸਾਹਿਬ ਦੀ ਸ਼ਕਾਇਤ ਸਿਰਲੇਖ ਹੇਠਲੀ ਸ਼ਾਇਦ ਕਮਿਊਨਿਸਟ ਆਦਰਸ਼ ਤੋਂ ਮੋਹ ਭੰਗ ਹੋਣ ਸਮੇਂ ਦੀ ਮਨੋਅਵਸਥਾ ਸਬੰਧੀ ਇਕ ਚਰਚਿਤ ਨਜ਼ਮ ਜ਼ਰਾ ਵੇਖੋ। ਨਜ਼ਮ ਦੇ ਬੋਲ ਹਨ:
ਅਸੀਂ ਸ਼ਕਾਇਤ ਕਰ ਨਹੀਂ ਸਕਦੇ ਕੀ ਕਹੀਏ, ਹੁਣ ਕਿਸ ਨੂੰ ਕਹੀਏ ਤੇਰੇ ਬਾਰੇ, ਕੌਣ ਸੁਣੇਗਾ
ਤੇ ਫਿਰ ਸੁਣ ਕੇ ਕੀ ਆਖੇਗਾ?

ਆਪਣਾ ਆਪ ਮਿਟਾ ਕੇ ਆਪਾ ਤੇਰਾ ਰੂਪ ਬਣਾ ਦਿੱਤਾ ਸੀ
ਤੇਰੀਆਂ ਨਜ਼ਰਾਂ ਥਾਣੀਂ ਦੁਨੀਆ ਵੇਖ ਰਹੇ ਸਾਂ। ਮਰਜ਼ੀ ਨਾ ਸੀ, ਆਪਣੀ ਕੋਈ
ਭਲੇ ਬੁਰੇ ਦੀ, ਤੇਰੀ ਮਰਜ਼ੀ ਨੂੰ ਕਸਵੱਟੀ ਜਾਣ ਲਿਆ ਸੀ ਸਾਰੇ ਜੱਗ ਦੀ, ਤੇਰੇ ਕੋਲ ਸ਼ਕਾਇਤ ਕੀਤੀ
ਕਿਹੜੇ ਮੂੰਹੋਂ, ਤੇਰੀ ਕਿਤੇ ਸ਼ਕਾਇਤ ਕਰੀਏ

ਤੇਰੀ ਗੱਲ ਕਰਨੀ ਤਾਂ ਆਪੇ ਆਪਣਾ ਪਾਜ ਖੋਲ੍ਹਣਾ
ਆਪੇ ਆਪਣੀ ਭੰਡੀ ਕਰਨੀ ਆਪੇ ਆਪਣੀ ਚੁਗਲੀ ਖਾਣੀ
-----
ਜੋ ਹੋਇਆ ਹੈ
ਸਬਰ ਪਟਾਰੀ ਪਾ ਰਖਾਂਗੇ
ਤੇਰੇ ਤੇ ਇਲਜਾਮ ਕਦੀ ਵੀ ਧਰ ਨਹੀਂ ਸਕਦੇ ਅਸੀਂ ਸ਼ਕਾਇਤ ਕਰ ਨਹੀਂ ਸਕਦੇ।
ਸਾਡੇ ਨੈਸ਼ਨਲ ਕਾਲਜ ਸਠਿਆਲਾ ਵਿਚ ਮੀਸ਼ਾ ਸਾਹਿਬ ਕਰੀਬ 9 ਵਰ੍ਹਿਆਂ ਤਕ ਰਹੇ। ਪੁਰਾਣੇ ਵਕਤਾਂ ਚ ਉਨ੍ਹਾਂ ਕੋਲੋਂ ਪੜ੍ਹੇ ਕਈ ਵਡੇਰੀ ਉਮਰ ਦੇ ਮਿੱਤਰ ਅਜੇ ਵੀ ਉਨ੍ਹਾਂ ਨੂੰ ਬੜੇ ਮੋਹ ਨਾਲ ਯਾਦ ਕਰਦੇ ਹਨ। ਸਾਡੇ ਨੇੜਲੇ ਮਿੱਤਰਾਂ ਵਿਚੋਂ ਕਵਿਤਾ ਲਿਖਣ ਦੇ ਮਾਮਲੇ ਵਿਚ ਬਘੇਲ ਸਿੰਘ ਬੱਲ ਅਤੇ ਗਿਆਨ ਗੁਰਾਇਆ ਦੇ ਨਾਂ ਜ਼ਿਕਰਯੋਗ ਹਨ। ਗਿਆਨ ਗੁਰਾਇਆ ਅਤੇ ਜਨਕਰਾਜ ਸਿੰਘ ਸਾਲ 1966 ਚ ਸਠਿਆਲਾ ਕਾਲਜ ਛੱਡ ਜਾਣ ਤੋਂ ਬਾਅਦ ਵੀ ਕਈ ਵਰ੍ਹਿਆਂ ਤੱਕ ਉਨ੍ਹਾਂ ਦੀ ਮਿੱਤਰ ਮੰਡਲੀ ਵਿਚ ਸ਼ਾਮਲ ਰਹੇ। ਸ਼ਕਾਇਤ ਕਵਿਤਾ ਦੇ ਕਾ: ਸਟਾਲਿਨ ਪ੍ਰਤੀ ਮੋਹ ਭੰਗ ਹੋਣ, ਦੀ ਮਨੋਅਵਸਥਾ ਨਾਲ ਸਬੰਧਤ ਹੋਣ ਬਾਰੇ ਸਾਡਾ ਦਾਅਵਾ ਗਿਆਨ ਗੁਰਾਇਆ ਦੀ ਸੂਚਨਾ ਤੇ ਆਧਾਰਤ ਹੀ ਹੈ ਜੋ ਕਿ ਉਸ ਦੇ ਦਸਣ ਅਨੁਸਾਰ ਮੀਸ਼ਾ ਜੀ ਨੇ ਖੁਦ ਉਸ ਨਾਲ ਕਦੀ ਸਾਂਝੀ ਕੀਤੀ ਸੀ।
ਨਜ਼ਮ ਇਹ ਸਟਾਲਿਨ ਵਰਤਾਰੇ ਨਾਲ ਸਬੰਧਤ ਹੈ ਤਾਂ ਸੱਚ ਮੁੱਚ ਹੀ ਉਸ ਕਹਿਰੀ ਵਰਤਾਰੇ ਤੋਂ ਮੋਹ ਭੰਗ ਦੀ ਜ਼ਦ ਵਿਚ ਆਏੇ ਉਨ੍ਹਾਂ ਵਕਤਾਂ ਦੇ ਅਨੇਕ ਸੁਹਿਰਦ/ਸੰਵੇਦਨਾਸ਼ੀਲ ਸੱਜਣਾ ਦੀ ਸੰਤਾਪਮਈ ਮਨੋਅਵਸਥਾ ਬਾਰੇ ਇਹ ਬਹੁਤ ਹੀ ਪ੍ਰਤੀਨਿਧ ਨਜ਼ਮ ਹੈ। ਇਸ ਨੂੰ ਪੜ੍ਹਦਿਆਂ ਅਤੇ ਵਿਚਾਰਦਿਆਂ ਅੱਜ ਵੀ ਸਾਡੇ ਮਨ ਅੰਦਰ ਵਿਕਟਰ ਸਰਜ ਦੀ ਕੇਸ ਆਫ ਕਾਮਰੇਡ ਟੂਲਾਯੇਵ, ਆਰਥਰ ਕੋਇਸਲਰ ਦੀ ਡਾਰਕਨੈੱਸ ਐਟ ਨੂਨ ਅਤੇ ਹੋਰ ਕਿੰਨੀਆਂ ਹੀ ਸ਼ਾਹਕਾਰ ਕਿਰਤਾਂ ਦੀ ਤਾਂ ਦੁਬਾਰਾ ਯਾਦ ਆਈ ਹੀ ਆਈ-ਹੰਗੇਰੀਅਨ ਕਮਿਊਨਿਸਟ ਪਾਰਟੀ ਦੇ ਨਿਰਮਾਤਾ-ਨਿਰਦੇਸ਼ਕ ਲਾਸਲੋ ਰੋਇਕ ਅਤੇ ਵਲੰਟੀਅਰਜ਼ ਆਫ ਦਾ ਗੈਲੋਜ਼ ਸਿਰਲੇਖ ਹੇਠ, ਸਟਾਲਿਨੀ ਦੌਰ ਦੀਆਂ ਭਿਆਨਕ ਯਾਦਾਂ ਦੀ ਪੁਸਤਕ ਦੇ ਲੇਖਕ ਬੇਲਾ
ਜੈਸ਼ ਦੀਆਂ ਤਰਾਸਦੀਆਂ ਅਤੇ ਦਵੰਧ ਸਿਮਰਤੀਆਂ ਚ ਉਭਰ ਆਏ ਹਨ। ਗਾਡ ਡੈਟ ਫੇਲਡ ਦੇ ਰੀਵੀਊ ਵਜੋਂ ਆਈਜ਼ੈਕ ਡੌਸਚਰ ਵੱਲੋਂ ਸਾਬਕਾ ਕਾਮਰੇਡ ਦੀ ਜ਼ਮੀਰ ਦਾ ਸੰਤਾਪ ਸਿਰਲੇਖ ਹੇਠ ਲਿਖੇ ਜਗਤ ਪ੍ਰਸਿੱਧ ਨਿਬੰਧ ਦਾ ਪ੍ਰਿੰਟ ਆਊਟ ਸਾਡੇ ਸਾਹਵੇਂ ਪਿਆ ਹੈ। ਮਨ ਕਰਦਾ ਹੈ ਕਿ ਇਸ ਨੂੰ ਪੂਰਾ ਹੀ ਤਰਜ਼ਮਾ ਕੇ ਇਸ ਲੇਖ ਦਾ ਭਾਗ ਬਣਾ ਦਿੱਤਾ ਜਾਵੇ-ਪ੍ਰੰਤੂ ਸਾਡੇ ਮਿੱਤਰ ਮੁਆਫ ਕਰਨ। ਕਾਰਨ ਇਹ ਵੀ ਹੈ ਕਿ ਮਹਾਂਪੁਰਖ/ਸ਼ਾਇਰ ਦੀ ਚੁਰਸਤਾ ਤੋਂ ਬਾਅਦ ਸਾਡੀ ਜਾਚੇ ਸਭ ਤੋਂ ਪ੍ਰਤੀਨਿਧ ਲੀਕ ਨਾਂ ਦੀ ਨਜ਼ਮ ਦੀ ਚਰਚਾ ਅਜੇ ਅਸਾਂ ਕਰਨੀ ਹੈ ਅਤੇ ਉਹ ਕਹਾਣੀ ਕਾਫੀ ਲੰਮੀ ਜਾ ਸਕਦੀ ਹੈ। ਇਹ ਨਜ਼ਮ ਮੀਸ਼ਾ ਸਾਹਿਬ ਦੀ ਪਕਰੋੜ ਅਵਸਥਾ ਦੀ ਲਿਖੀ ਹੋਈ ਹੈ ਪ੍ਰੰਤੂ ਅਸਲ ਵਿਚ ਇਹ ਚੁਰਸਤਾ ਨਜ਼ਮ ਜਾਂ ਕਹੋ ਕਿ ਚੀਕ ਬੁਲਬੁਲੀ ਮਾਰ ਜਾਣ ਤੋਂ ਪਹਿਲਾਂ, ਚੁਰਸਤੇ ਵਾਲੀ ਮਨੋ ਦਸ਼ਾ ਦਾ ਵਿਸਥਾਰ ਹੀ ਹੈ।
ਮੀਸ਼ਾ ਸਾਹਿਬ ਦੇ ਖੱਬੇ ਦਾਅ ਤੇ ਖੜੇ ਮਿੱਤਰ ਉਨ੍ਹਾਂ ਦੀ ਚੁਰਸੱਤਾ ਨਜ਼ਮ ਦਾ ਸਦਾ ਹੀ ਮਖੌਲ ਉਡਾਉਂਦੇ ਰਹੇ; ਆਨੀ ਬਹਾਨੀ ਲਗਾਤਾਰ ਉਨ੍ਹਾਂ ਨੂੰ ਸਤਾਉਂਦੇ ਰਹੇ। ਉਨ੍ਹਾਂ ਉਪਰ ਇਸ ਕਿਸਮ ਦੇ, ਮਾਨਸਿਕ ਪਰਿਹਾਰ ਦੀ ਸਿਖਰ ਖਾੜਕੂ ਨਕਸਲੀ ਦੌਰ ਦੌਰਾਨ ਉਸ ਸਮੇਂ ਆਈ ਜਦੋਂ ਉਨ੍ਹਾਂ ਦੇ ਸਮਕਾਲੀ ਸ਼ਾਇਰ, ਜਗਤਾਰ ਨੇ ਲਾਲ ਪ੍ਰਚਮ ਉਠਾਇਆ, ਮੀਸ਼ਾ ਜੀ ਨੂੰ ਆਪਣੀ ਨਜ਼ਮ ਰਾਹੀਂ ਸ਼ਰਮ ਦਵਾਈ; ਫਿਟਕਾਰ ਪਾਈ ਅਤੇ ਉਨ੍ਹਾਂ ਦੀ ਜ਼ਮੀਰ ਨੂੰ ਵੰਗਾਰਨ ਦੀ ਕੋਸ਼ਿਸ਼ ਕੀਤੀ। ਉਸ ਨਜ਼ਮ ਦੇ ਸਾਡੀ ਸਿਮਰਤੀ ਦੇ ਹਵਾਲੇ ਨਾਲ ਚੰਦ ਬੋਲ ਜ਼ਰਾ ਵੇਖੋ:
ਇਹ ਗੱਲ ਮੈਂ
ਉਨ੍ਹਾਂ ਲੋਕਾਂ ਨੂੰ ਵੀ ਕਹਿਣੀ ਹੈ ਜਿਹੜੇ ਲੋਕੀਂ
ਚਾਂਦੀ ਦੇ ਛਿੱਤਰਾਂ ਤੋਂ ਡਰਦੇ ਆਪਣੇ ਅੰਦਰ
ਆਪਣੀ ਚੀਕ ਦਬਾਈ ਬੈਠੇ।
ਇਸੇ ਪ੍ਰਥਾਏ ਸੀ.ਪੀ.ਐਮ. ਦੀ ਲੋਕ ਲਹਿਰ ਅਖਬਾਰ ਦੇ ਉਨ੍ਹਾਂ ਦਿਨਾਂ ਦੇ ਸੰਪਾਦਕ ਅਤੇ ਪੰਜਾਬ ਦੀ ਖੱਬੇ ਪੱਖੀ ਲਹਿਰ ਦੇ ਸਭ ਤੋਂ ਨਰਮ ਕਾਰਮੇਡ, ਸਾਥੀ ਸੁਹੇਲ ਦੀ ਸਿਰਜਣਾ ਦੇ ਅਪ੍ਰੈਲ, 1969 ਦੇ ਅੰਕ ਵਿਚ ਆਕਾਸ਼ ਦੇਸ਼ ਦਾ ਨਾਟਕ ਸਿਰਲੇਖ ਹੇਠ ਛਪੀ ਮੀਸ਼ਾ ਜੀ ਦੀ ਵਿਅੰਗ ਨਾਲ ਸਮਰਪਿਤ ਨਜ਼ਮ ਦੀਆਂ ਚੰਦ ਸਤਰਾਂ ਵੀ ਪੜ੍ਹੋ :
ਹਰ ਵਾਦ ਦਾ ਅਧਿਐਨ ਕਰਕੇ ਹਰ ਖੇਤਰ ਦਾ ਧੰਦਾ ਕਰਕੇ
ਮੈਂ ਚੁਰੱਸਤੇ ਵਿਚ ਆ ਖੜਿਆ ਅਕਲ ਹੋਸ਼ ਤੇ ਜੰਦਰਾ ਲਾ ਕੇ ਪਿਛਲੇ ਉਤੇ ਮਿੱਟੀ ਪਾ ਕੇ
ਹੌਸਲਾ ਕਰਕੇ ਅਗੇ ਵਧਿਆ ਗਾਂਧੀਵਾਦ ਦਾ ਪੱਲਾ ਫੜਿਆ!
ਜਗਤਾਰ ਜਾਂ ਸਾਥੀ ਸੁਹੇਲ ਹੋਰਾਂ ਦੀਆਂ ਇਹ ਸਤਰਾਂ ਤਾਂ ਮਹਿਜ਼ ਨਮੂਨਾ ਮਾਤਰ ਹਨ। ਇਸ ਤਰ੍ਹਾਂ ਦੀ ਮਿਹਣੇਬਾਜੀ ਉਨ੍ਹਾਂ ਨਾਲ ਸਾਰੀ ਉਮਰ ਹੀ ਚਲਦੀ ਰਹੀ। ਮੀਸ਼ਾ ਸਾਹਿਬ ਨੂੰ ਇਕ ਤਾਂ ਰੇਡੀਓ ਸਟੇਸ਼ਨ ਦੀ ਸਰਕਾਰੀ ਨੌਕਰੀ ਛੁੱਟ ਜਾਣ ਦਾ ਖੌਫ ਸੀ, ਦੂਸਰਾ ਨਵੇਂ ਪੁਰਾਣੇ, ਹੈਜੱਮੋਨਿਕ ਬਿਰਤੀ ਵਾਲੇ ਖੱਬੇ ਪੱਖੀ ਮਿੱਤਰਾਂ ਦੇ ਵਿਅੰਗ ਅਤੇ ਫਿਰ ਉਪਰੋਂ ਪ੍ਰੇਮ ਪ੍ਰਕਾਸ਼ ਹੋਰਾਂ ਦੇ ਉਨ੍ਹਾਂ ਬਾਰੇ ਲਿਖੇ ਅਹਿਮ ਨਿਬੰਧ ਤੋਂ ਮਿਲੀ ਪੁਖਤਾ ਜਾਣਕਾਰੀ ਅਨੁਸਾਰ ਕਈ ਉਚ ਅਧਿਕਾਰੀਆਂ ਨਾਲ ਨਿੱਘੇ ਯਾਰਾਨੇ ਦੇ ਬਾਵਜੂਦ ਪੁਲੀਸ ਦੀ ਹੱਤਕ ਭਰੀ ਪੁੱਛਗਿੱਛ, ਸਾਫ਼ ਜ਼ਾਹਰ ਹੈ ਕਿ ਨਿਰੰਤਰ ਦਹਿਸ਼ਤ ਦੀ ਜ਼ੱਦ ਵਿਚ ਉਹ ਆਏ ਰਹੇ ਸਨ। ਸੋ ਉਨ੍ਹਾਂ ਦੀ ਮਨੋਦਸ਼ਾ ਬਾਰੇ ਲੀਕ ਨਾਂ ਦੀ ਕਲਾਸਿਕ ਨਜ਼ਮ ਸਾਡੇ ਮਿੱਤਰਾਂ ਲਈ ਹਾਜ਼ਰ ਹੈ :

ਜੋ ਸਮਝੇ ਮਹਿਰਮ ਦਿਲ ਦੇ ਸਨ ਹੁਣ ਜਦੋਂ ਕਦੀ ਵੀ ਮਿਲਦੇ ਹਨ ਤਲਵਾਰ ਨਾਲ, ਸੰਗੀਨ ਨਾਲ ਜਾਂ ਕਲਮ ਦੀ ਨੋਕ ਮਹੀਨ ਨਾਲ ਧਰਤੀ ਦੇ ਪਿੰਡੇ ਗੋਰੇ ਤੇ
ਜਾਂ ਚਿੱਟੇ ਕਾਗਜ਼ ਕੋਰੇ ਤੇ ਖਿੱਚਦੇ ਨੇ ਲੀਕ ਬਰੀਕ ਜਹੀ
ਮੇਰੇ ਦਿਲ ਚੋਂ ਉਠਦੀ ਚੀਕ ਜਹੀ ਦਸ ਭੇਤ ਆਪਣੇ ਖਾਸੇ ਦਾ
ਤੂੰ ਲੀਕੋਂ ਕਿਹੜੇ ਪਾਸੇ ਦਾ?

ਇਹ ਪੁਛਣ ਤੇ ਨਾ ਕੁਝ ਕਹਾਂ ਸੋਚੀਂ ਪੈ ਜਾਵਾਂ, ਚੁੱਪ ਰਹਾਂ। ਖੁਦਗਰਜ਼ ਕਹਿਣ, ਗੱਦਾਰ ਕਹਿਣ ਬੁਜ਼ਦਿਲ ਸਮਝੌਤਾਕਾਰ ਕਹਿਣ! ਮੈਂ ਸਭ ਮੁਸਕਾ ਕੇ ਸਹਿ ਜਾਨਾਂ ਤੇ ਕਹਿੰਦਾ ਕਹਿੰਦਾ ਰਹਿ ਜਾਨਾਂ
ਇਹ ਲੀਕ ਤਾਂ ਸਾਹ ਦੇ ਰੰਗ ਦੀ ਹੈ ਮੇਰੇ ਫੇਫੜਿਆਂ ਚੋਂ ਲੰਘਦੀ ਹੈ।

ਇਹ ਸਤਰਾਂ ਜਦੋਂ ਅਸੀਂ ਲਿਖ ਰਹੇ ਹਾਂ ਸਾਫ ਜ਼ਾਹਰ ਹੈ ਕਿ ਖੱਬੇ ਦਾਅ ਦੇ ਦੋਸਤਾਂ ਦੇ ਇਸ ਕਿਸਮ ਦੇ ਰਵਈਏ ਦੇ ਪੇਸ਼ੇ ਨਜ਼ਰ ਸਾਡੀ ਮੂਕ ਸੰਮਤੀ ਮੀਸ਼ਾ ਜੀ ਦੇ ਨਾਲ ਹੈ। ਕਾਰਲ ਮਾਰਕਸ ਦਾ ਮਹਾਨ ਮਾਨਵਵਾਦੀ ਖੁਵਾਬ ਜਿਸਦੇ ਨਕਸ਼ ਕਿ ਪੈਗੰਬਰ ਨੇ ਮਹਿਜ਼ 25 ਵਰ੍ਹਿਆਂ ਦੀ ਉਮਰ ਵਿਚ ਸਭ ਤੋਂ ਪਹਿਲਾਂ ਅਤੇ ਸਭ ਤੋਂ ਸਪੱਸ਼ਟ ਰੂਪ ਵਿਚ 1844 ਵਾਲੇ ਖਰੜੇ ਸਿਰਲੇਖ ਹੇਠਲੀ ਆਪਦੀ ਅਦਭੁਤ ਪੁਸਤਕ ਵਿਚ ਉਲੀਕੇ-ਉਨ੍ਹਾਂ ਬਾਰੇ ਤਾਂ ਕੋਈ ਰੌਲਾ ਹੀ ਨਹੀਂ ਹੈ। ਇਨਸਾਨ ਦੀ ਅਜ਼ਮਤ ਦੀ ਬਹਾਲੀ ਦੀ ਜ਼ਰੂਰਤ ਬਾਰੇ ਅਜਿਹੀ ਉਦਾਤ ਨਜ਼ਮ ਕਦੀ ਕੋਈ ਕੀ ਲਿਖੇਗਾ। ਮੁਢਲੀ ਸਰਮਾਇਆਦਾਰੀ ਦੀ ਬੇਕਿਰਕ ਲੁੱਟ ਖਸੁੱਟ ਦੀ ਜ਼ਦ ਵਿਚ ਆ ਰਹੀ ਮਿਹਨਤਕਸ਼ ਜਮਾਤ ਨੇੜਿਓਂ ਤੱਕਣ ਤੋਂ ਬਾਅਦ ਦੁਨੀਆਂ ਦੇ ਦੁੱਖ ਦਰਦ ਬਾਰੇ ਅਜਿਹਾ ਸਰੋਕਾਰ ਕਪਿਲ ਵਸਤੂ ਦੇ ਸਹਿਜ਼ਾਦੇ ਤੋਂ ਬਾਅਦ ਸ਼ਾਇਦ ਹੀ ਕਿਨੇ ਅਜਿਹੀ ਸ਼ਿੱਦਤ ਨਾਲ ਪ੍ਰਗਟਾਇਆ ਹੋਵੇ। ਪ੍ਰੰਤੂੰ ਫਿਰ ਬੰਦੇ ਦੀ ਮੁਕਤੀ ਦਾ ਰਾਹ ਦਰਸਾਉਣ ਲਈ ਬਾਬਿਆਂ ਨੇ ਕਮਿਊਨਿਸਟ ਮੈਨੀਫੈਸਟੋ ਦੀ ਜਦੋਂ ਰਚਨਾ ਕੀਤਾ ਤਾਂ ਉਨ੍ਹਾਂ ਦੇ ਬੇਲਚਕ ਜੇਤੂ ਤਰਕ ਵਿਚ ਵਖਰੇਵੇਂ ਲਈ; ਭਿੰਨਤਾ ਲਈ ਕੋਈ ਥਾਂ ਨਹੀਂ ਸੀ। ਸਹਿਜ਼ਾਦਾ ਮੌਨ ਕਿਉਂ ਧਾਰ ਗਿਆ ਸੀ। ਆਪਣੇ ਉਸ ਵਡੇਰੇ ਦੀ ਕਰੁਣਾ ਅਤੇ ਮਹਾਂ ਚੁੱਪ ਦੇ ਸੰਕੇਤ ਨੂੰ ਸਮਝਣ ਦੀ ਕੋਈ ਸਪੇਸ ਹੀ ਨਹੀਂ ਸੀ। ਸ਼ਾਇਦ ਇਹੋ ਕਾਰਨ ਸੀ ਕਿ ਪੈਗੰਬਰ ਦੇ ਮਹਾਨ ਖੁਵਾਬ ਨੂੰ ਅਮਲ ਵਿਚ ਉਤਾਰਨ ਦੀ ਜ਼ਿੰਮੇਵਾਰੀ ਜਦੋਂ ਕਾਮਰੇਡ ਸਟਾਲਿਨ ਵਰਗੇ ਆਗੂ ਨੇ ਸੰਭਾਲੀ ਤਾਂ ਉਥੇ ਤਾਨਾਸ਼ਾਹੀ ਹੀ ਰਹਿ ਗਈ ਸਮਾਜਵਾਦੀ ਸਮਾਜ ਦੀ ਉਸਾਰੀ ਦੇ ਸਮੁੱਚੇ ਪ੍ਰਾਜੈਕਟ ਦੌਰਾਨ ਵਖਰੇਵੇਂ ਲਈ ਸਤਿਕਾਰ, ਵੰਨ-ਸੁਵੰਨਤਾ ਦਾ ਅਧਿਕਾਰ ਜਾਂ ਪ੍ਰੋਲੇਤਾਰੀ ਜ਼ਮੂਹਰੀਅਤ ਵਰਗੇ ਆਦਰਸ਼ ਕਦੀ ਕਿਸੇ ਨੂੰ ਨਜ਼ਰ ਤਕ ਵੀ ਨਾ ਆਏ।
ਸਾਨੂੰ ਇਹ ਮੰਨਣ ਤੋਂ ਵੀ ਕੋਈ ਇਨਕਾਰ ਨਹੀਂ ਹੈ ਕਿ ਪਿਛਲੀ ਪੂਰੀ ਅੱਧੀ ਸਦੀ ਦੌਰਾਨ ਸਾਡੀ ਸਭ ਤੋਂ ਵੱਧ ਜਜ਼ਬਾਤੀ ਨੇੜਤਾ ਅਤੇ ਦੋਸਤਾਨਾ ਸਹਿਚਾਰ ਆਪਣੇ ਮਾਰਕਸੀ ਵਿਚਾਰਧਾਰਾ ਨੂੰ ਪ੍ਰਨਾਏ ਸੱਜਣ ਨਾਲ ਹੀ ਰਿਹਾ ਹੈ। ਮਸਲਨ ਮੀਸ਼ਾ ਜੀ ਦੇ ਸਮਕਾਲੀਆਂ ਵਿੱਚੋਂ ਹੀ ਹਰਭਜਨ ਸਿੰਘ ਹੁੰਦਲ ਅਤੇ ਗੁਰਦੀਪ ਦੇਹਰਾਦੂਨ ਪ੍ਰਮੁੱਖ ਹਨ। ਇਨ੍ਹਾਂ ਦੋਵਾਂ ਸੱਜਣਾ ਨਾਲ ਜਿੰਦਗੀ ਦੇ ਕਿਸੇ ਵੀ ਨੁਕਤੇ ਕਦੀ ਵੀ ਸਾਡੀ ਕੋਈ ਸੰਮਤੀ ਨਹੀਂ ਰਹੀ। ਪ੍ਰੰਤੂ ਸਾਲ 1970 ਚ ਪਹਿਲੀ ਵਾਰੀ ਗੁਰਦੀਪ ਹੋਰੀਂ ਜਦੋਂ ਤੋਂ ਮਿਲੇ ਉਨ੍ਹਾਂ ਜਿਹਾ ਪਾਰਦਰਸ਼ੀ, ਰਹਿਮਦਿਲ, ਇਮਾਨਦਾਰ, ਸੌਝੀਵਾਨ ਮਾਨਵਵਾਦੀ ਹੋਰ ਇਕ ਵੀ ਇਨਸਾਨ ਸਾਨੂੰ ਅੱਜ ਤਕ ਨਜ਼ਰੀ ਆਇਆ ਨਹੀਂ ਹੈ। ਬਟਵਾਰੇ ਦਾ ਘਲੂਘਾਰਾ ਹੋਵੇ ਜਾਂ ਸਾਲ 1984 ਤੋਂ ਬਾਅਦ ਦਿਨ ਕਾ: ਗਾਹਿਬ ਸਿੰਘ ਛੱਜਲਵਡੀ, ਕਾ: ਕਨੇਡੀਅਨ, ਦੀਪਕ ਧਵਨ ਅਤੇ ਜੈਮਲ ਪੱਡੇ ਵਰਗੇ ਹਰ ਰੰਗ ਦੇ ਕਮਿਊਨਿਸਟ ਨੇ ਜਿਸ ਇਖਲਾਕੀ ਜੁਰੱਅਤ ਨਾਲ ਸਹੀ ਪੁਜ਼ੀਸ਼ਨ ਲਈ ਉਸਦਾ ਕੋਈ ਲੇਖਾ ਨਹੀਂ ਹੈ। ਪ੍ਰੰਤੂ ਉਨ੍ਹਾਂ ਨੂੰ ਜਾਂ ਕਿਸੇ ਵੀ ਹੋਰ ਨੂੰ ਸੱਚ ਤੇ ਹੈਜੱਮੌਨਿਕ ਇਜਾਰੇਦਾਰੀ ਦੇ ਦਾਅਵੇ ਦਾ ਅਧਿਕਾਰ ਕਤਈ ਦਿੱਤਾ ਜਾ ਸਕਦਾ ਨਹੀਂ ਹੈ।
ਖੈਰ ਲੀਕ ਨਜ਼ਮ ਬਾਰੇ ਵਿਸਥਾਰ ਵਿਚ ਚਰਚਾ ਕਰਨ ਤੋਂ ਪਹਿਲਾਂ ਅਸੀਂ ਇਹ ਦਸ ਦਈਏ ਕਿ ਮੀਸ਼ਾ ਸਾਹਿਬ ਨੂੰ ਮਿਲਣ ਦਾ ਜਾਂ ਕਹੋ ਕਿ ਘੱਟ ਜਾਂ ਵੱਧ ਸਮੇਂ ਲਈ ਉਨ੍ਹਾਂ ਦੀ ਦਿਲਚਸਪ ਸੰਗਤ ਮਾਨਣ ਦਾ ਸਾਨੂੰ ਚਾਰ ਜਾਂ ਪੰਜ ਵਾਰੀਂ ਮੌਕਾ ਮਿਲਿਆ। ਪਹਿਲੀ ਵਾਰ ਸਠਿਆਲਾ ਕਾਲਜ ਚੋਂ ਉਨ੍ਹਾਂ ਦੇ ਰੁਖਸਤ ਹੋਣ ਤੋਂ ਇਕ ਦਿਨ ਪਹਿਲਾਂ ਕੁਝ ਪ੍ਰਸ਼ੰਸਕ ਵਿਦਿਆਰਥੀਆਂ ਦੀ ਕੰਪਨੀ ਵਿਚ ਉਨ੍ਹਾਂ ਨਾਲ ਚਾਹ ਪੀਂਦਿਆਂ ਅਤੇ ਅਖੀਰ ਵਾਰ ਉਨ੍ਹਾਂ ਦੇ ਮਰਨ ਤੋਂ ਕੁਝ ਸਮਾਂ ਪਹਿਲਾਂ ਪਹਿਲਾਂ ਰਾਤ ਨੂੰ ਚੰਡੀਗੜ੍ਹ ਏਅਰਪੋਰਟ ਲਾਗੇ ਮੇਜਰ ਪਿਆਰਾ ਸਿੰਘ ਦੇ ਘਰੇ ਮਹਿੰਦਰ ਸਿੰਘ ਢਿੱਲੋਂ (ਕਾਲੇਪਾਣੀ) ਅਤੇ ਪੀ.ਕੇ. ਨਿਝਾਵਨ ਨਾਲ ਉਨ੍ਹਾਂ ਦੀ ਅਚਾਨਕ ਛਾਪਾ ਮਾਰਨ ਵਰਗੀ ਆਮਦ ਅਤੇ ਰਾਤ ਦੀ ਮਹਿਫਲ ਦੌਰਾਨ ਪੰਜਾਬ ਦੀ ਨਾਜ਼ਕ ਸਥਿਤੀ ਬਾਰੇ ਉਨ੍ਹਾਂ ਵਲੋਂ ਲਗਾਤਾਰ ਪ੍ਰਗਟਾਈ ਜਾ ਰਹੀ ਚਿੰਤਾ ਦੇ ਇਜ਼ਹਾਰ ਨੂੰ ਸਰਵਣ ਕਰਦਿਆਂ। ਸਾਡੀ ਇਸ ਅਚਾਨਕ ਮੁਲਾਕਾਤ ਸਮੇਂ ਪੀ. ਕੇ. ਨਿਝਾਵਨ ਨੇ ਸ੍ਰੀ ਗੁਰੂ ਗੋਬਿੰਦ ਗੀਤਾ ਗੁਰੂ ਗੋਬਿੰਦ ਸਿੰਘਜ਼ ਡਾਇਲਾਗ ਵਿਚ ਬੰਦਾ ਵਾਲੀ ਪੁਸਤਕ ਆਪਦੀ ਲਿਖ ਲਈ ਹੋਈ ਸੀ। ਮੀਸ਼ਾ ਜੀ ਨੂੰ ਉਮੀਦ ਸੀ ਕਿ ਅਜਿਹੀ ਪੁਸਤਕ ਦੀ ਸਿਰਜਣਾ ਨਾਲ ਹਿੰਦੂਆਂ-ਸਿੱਖਾਂ ਨੂੰ ਇਕ ਦੂਸਰੇ ਨਾਲ, ਪੀਡੀਆਂ ਵਿਰਾਸਤੀ ਸਾਝਾਂ ਦੀ ਅਹਿਮੀਅਤ ਨੂੰ ਸਮਝਣ ਵਿਚ ਮਦਦ ਮਿਲੇਗੀ। ਪੰਜਾਬ ਦਾ ਭਲਾ ਉਨ੍ਹਾਂ ਅਨੁਸਾਰ ਇਸ ਵਿਚ ਸੀ। ਪ੍ਰੰਤੂ ਉਨ੍ਹਾਂ ਨੂੰ ਸੰਦੇਹ ਵੀ ਸੀ ਅਤੇ ਉਹ ਹੱਸਦਿਆਂ ਹੱਸਦਿਆਂ ਇਹ ਗੱਲ ਵੀ ਬਾਰ ਬਾਰ ਕਹੀ ਜਾਂਦੇ ਸਨ ਕਿ ਨਿਝਾਵਨ ਮੈਨੂੰ ਡਰ ਹੈ ਕਿ ਡੌਰੂ ਜਿਸ ਕਿਸਮ ਦਾ ਖੜਕੀ ਜਾ ਰਿਹਾ ਹੈ-ਤੇਰੀਆਂ ਚੀਖਾਂ ਵੱਲ ਕੰਨ ਕਿਨ੍ਹੇ ਕਰਨਾ ਨਹੀਂ ਹੈ। ਜੋ ਵੀ ਹੈ ਮੀਸ਼ਾ ਸਾਹਿਬ ਨਾਲ ਮੁਲਾਕਾਤ ਉਹ ਕਮਾਲ ਦੀ ਸੀ। ਪੀ.ਕੇ. ਨਿਝਾਵਨ, ਢਿੱਲੋਂ ਸਾਹਿਬ, ਮੀਸ਼ਾ ਜੀ ਅਤੇ ਮੇਜਰ ਪਿਆਰਾ ਸਿੰਘ-ਸਾਰਿਆਂ ਦਾ ਸਾਂਝਾ ਇਕੋ ਫਿਕਰ ਸੀ ਕਿ ਪੰਜਾਬ ਨੂੰ ਬਲਦੀ ਦੇ ਬੁਥੇ ਵਿਚ ਧਕੀਦਾ ਜਾਣ ਤੋਂ ਬਚਾਇਆ ਕਿੰਝ ਜਾਵੇ! ਇਸਤੋਂ ਪਹਿਲਾਂ ਸਾਲ 1971 ਦੇ ਸ਼ੁਰੂਆਤੀ ਦਿਨਾਂ ਦੌਰਾਨ ਜਲੰਧਰ ਰਹਿੰਦਿਆਂ ਉਨ੍ਹਾਂ ਸਮਿਆਂ ਦੇ ਆਪਦੇ ਸਭ ਤੋਂ ਨੇੜਲੇ ਮਿੱਤਰ ਕੁਲਬੀਰ ਹੁੰਦਲ ਨਾਲ ਕਿਸੇ ਕੰਮ ਲਈ ਮੀਸ਼ਾ ਸਾਹਿਬ ਨੂੰ ਉਨ੍ਹਾਂ ਦੇ ਦਫਤਰ ਮਿਲਣ ਜਾਣਾ ਪਿਆ ਅਤੇ ਉਹ ਮੁਲਾਕਾਤ ਯਾਦਗਾਰੀ ਹੋ ਨਿਬੜੀ। ਕੁਲਬੀਰ ਮੇਰੇ ਨਾਲੋਂ 4- 5 ਸਾਲ ਵੱਡਾ ਸੀ ਅਤੇ ਸਠਿਆਲੇ ਕਾਲਜ ਪੜ੍ਹਦਿਆਂ ਦੋ ਵਰ੍ਹੇ ਉਨ੍ਹਾਂ ਦਾ ਵਿਦਿਆਰਥੀ ਰਿਹਾ ਹੋਇਆ ਸੀ। ਹਰਭਜਨ ਸਿੰਘ ਹੁੰਦਲ ਦਾ ਭਾਈ ਹੋਣ ਕਰਕੇ ਵੀ ਉਨ੍ਹਾਂ ਨੂੰ ਉਸ ਬਾਰੇ ਪਤਾ ਸੀ ਅਤੇ ਉਸਨੂੰ ਮਿਲਦਿਆਂ ਹੀ ਬਾਬਿਆਂ ਨੂੰ ਚਾਅ ਚੜ੍ਹ ਗਿਆ। ਉਨ੍ਹਾਂ ਉਸਨੂੰ ਬਘੇਲ ਸਿੰਘ ਬੱਲ ਬਾਰੇ ਪੁੱਛਿਆ; ਗਿਆਨ ਗੁਰਾਇਆ ਬਾਰੇ ਗੱਲਾਂ ਕੀਤੀਆਂ ਅਤੇ ਫਿਰ ਸਾਡੇ ਸਭ ਤੋਂ ਵਚਿੱਤਰ ਕਾਮਰੇਡ, ਸਾਥੀ ਮੰਗਲ ਸਿੰਘ ਦਨਿਆਲ ਬਾਰੇ ਗੱਲਾਂ ਕਰ ਕਰ ਕੁਝ ਸਮਾਂ ਹਸਦੇ ਰਹੇ। ਜਦੇ ਹੀ ਬਾਅਦ ਉਨ੍ਹਾਂ ਨੇ ਕੁਝ ਹੀ ਦਿਨ ਪਹਿਲਾਂ ਬਾਬਾ ਬੂਝਾ ਸਿੰਘ ਦੇ ਪੁਲੀਸ ਮੁਕਾਬਲੇ ਚ ਮਾਰੇ ਜਾਣ ਦੀ ਨਿੰਦਿਆ ਕਰਦਿਆਂ ਸਰਕਾਰ ਨੂੰ ਲਾਅਣਤ ਪਾਈ। ਪ੍ਰੰਤੂ ਉਨ੍ਹਾਂ ਦੀ ਗੱਲਬਾਤ ਤੋਂ ਲਗਦਾ ਇਹ ਸਾਂ ਕਿ ਉਹ ਪੁਲੀਸ ਦੇ ਮੁਕਾਬਲੇ ਨਕਸਲੀਆਂ ਦੀ ਉਨ੍ਹਾ ਵਕਤਾਂ ਦੀ ਵਿਅਕਤੀਗਤ ਕਤਲਾਂ ਦੀ ਲਾਈਨ ਤੋਂ ਵਧੇਰੇ ਖੌਫ਼ਜਦਾ ਸਨ ਅਤੇ ਉਸਦੇ ਨਤੀਜਿਆਂ ਤੋਂ ਚਿੰਤਤ ਵੀ ਸਨ। ਇਸੇ ਦੌਰਾਨ ਉਨ੍ਹਾਂ ਦੇ ਕਮਰੇ ਵਿਚ ਸਾਈਡ ਜਿਹੀ ਤੇ ਪਿਆ ਬੋਰਿਸ ਪਾਸਤਰਨਾਕ ਦਾ ਨਾਵਲ ਡਾ. ਜਿਵਾਗੋ ਮੈਨੂੰ ਨਜ਼ਰੀ ਪੈ ਗਿਆ। ਮੈਂ ਚੁਕਿਆ ਤਾਂ ਮੇਰੇ ਕੁਝ ਪੁੱਛਣ ਤੋਂ ਪਹਿਲਾਂ ਹੀ ਉਹ ਇਹ ਕਹਿੰਦਿਆਂ ਨਿੰਮਾ ਨਿੰਮਾ ਮੁਸਕਰਾਉਣ ਲਗ ਪਏ ਕਿ ਨਾਵਲ ਉਹ ਲੰਮੀ ਨਜ਼ਮ ਹੀ ਸੀ। ਅਖੇ ਬੋਰਿਸ ਪਾਸਤਰਨਾਕ ਨੇ ਸਾਰੀ ਉਮਰ ਡਰ ਡਰ ਕੇ ਕਟਣ ਤੋਂ ਬਾਅਦ ਕਾਮਰੇਡ ਸਟਾਲਿਨ ਦੇ ਫੌਤ ਦੇ ਜਾਣ ਪਿੱਛੋਂ ਆਖਰ ਚੀਕ ਬੁਲਬਲੀ ਹੀ ਉਸਦੇ ਨਿਜ਼ਾਮ ਵਿਰੁੱਧ ਉਸ ਵਿਚ ਮਾਰੀ ਹੋਈ ਸੀ। ਨਾਵਲ ਉਹ ਉਨ੍ਹਾਂ ਨੇ ਉਪਰ ਬਿਨਾਂ ਕੁਝ ਲਿਖਿਆਂ, ਉਸੇ ਵਕਤ ਸਾਡੇ ਹਵਾਲੇ ਕਰ ਦਿੱਤਾ ਅਤੇ ਨਾਲ ਹੀ ਯੋਗੋਸਲਾਵ ਲੇਖਿਕਾ ਗਰੋਜ਼ਦਾਨਾ ਆਲੋਵਿਚ ਦਾ ਸ਼ਿਵ ਕੁਮਾਰ ਦੁਆਰਾ ਤਰਜਮਾਇਆ ਇਕ ਸਵਰਗੀ ਝੂਟਾ ਸਿਰਲੇਖ ਹੇਠਲਾ ਕਾਵਿ ਨਾਵਲ ਇਕ ਤਰ੍ਹਾਂ ਨਾਲ ਬਦੋ ਬਦੀ ਹੀ ਸਾਨੂੰ ਸੌਂਪ ਦਿੱਤਾ। ਉਹ ਨਾਵਲ ਸਚਮੁੱਚ ਹੀ ਪਿਆਰੀ ਨਜ਼ਮ ਵਰਗਾ ਸੀ ਅਤੇ ਮੈਂ
ਖ਼ੁਦ ਪਹਿਲਾਂ ਹੀ ਪੜ੍ਹਿਆ ਅਤੇ ਆਪਣੇ ਮਿੱਤਰਾਂ ਦੀ ਸੰਗਤ ਕਈ ਮੈਂਬਰਾਂ ਨੂੰ ਪੜ੍ਹਾਇਆ ਹੋਇਆ ਸੀ। ਇਤਫਾਕਵਸ ਮੀਸ਼ਾ ਜੀ ਨਾਲ ਉਸ ਯਾਦਗਾਰੀ ਮੁਲਾਕਾਤ ਤੋਂ ਕੁਝ ਦਿਨ ਪਹਿਲਾਂ ਹੀ ਮੈਂ ਰੂਸੀ ਇਨਕਲਾਬੀ ਨੇਂਹਵਾਦੀਆਂ ਦੀਆਂ ਵਿਰੋਧਤਾਈਆਂ ਨੂੰ ਤਾਰ ਤਾਰ ਕਰਦਾ ਦਾਸਤੋਵਾਸਕੀ ਦਾ ਡੈਵਿਲਜ਼ ਨਾਂ ਦਾ ਮਹਾਨ ਕਲਾਸਿਕ ਨਾਵਲ ਖਤਮ ਕੀਤਾ ਸੀ। ਮੈਨੂੰ ਅੰਗਰੇਜ਼ੀ ਚੰਗੀ ਤਰ੍ਹਾਂ ਆਉਂਦੀ ਨਹੀਂ ਸੀ-ਅਜੇ ਵੀ ਹੱਥ ਤੰਗ ਹੈ, ਸਥਿਤੀ ਸੁਧਰੀ ਨਹੀਂ ਹੈ। ਪ੍ਰੰਤੂ ਉਸ ਅਲੋਕਾਰ ਨਾਵਲ ਦੀ ਪ੍ਰਾਬਲਮੈਟਿਕਸ ਕੁਝ ਅਜਿਹੀ ਸੀ ਕਿ ਉਸਦਾ ਸਾਰਾ ਸਾਰ ਤੱਤ ਮੇਰੀ ਰੂਹ ਦੇ ਧੁਰ ਅੰਦਰ ਤਕ ਕਿਰਚ ਵਾਂਗੂ ਸਦਾ ਸਦਾ ਲਈ ਲਹਿ ਗਿਆ ਸੀ। ਮੁਆਫ ਕਰਨਾ ਪਿਛਲੇ ਵਰ੍ਹਿਆਂ ਦੌਰਾਨ ਹਰਿੰਦਰ ਸਿੰਘ ਮਹਿਬੂਬ, ਲਾਲੀ ਬਾਬਾ ਜੀ, ਐਸ.ਐਸ.ਗਿੱਲ, ਮੇਜਰ ਜਨਰਲ ਜਸਵੰਤ ਸਿੰਘ ਭੁੱਲਰ, ਪੰਜਾਬ ਯੂਨੀਵਰਸਿਟੀ ਦੇ ਪ੍ਰੋ. ਰੈਣਾ, ਅਤੇ ਮੇਰੇ ਕਰੀਬੀ ਮਿੱਤਰ ਅਮਰਜੀਤ ਸਿੰਘ ਪਰਾਗ ਸਮੇਤ ਦਾਸਤੋਵਸਕੀ ਦੇ ਪ੍ਰਸ਼ੰਸਕ ਤਾਂ ਅਨੇਕ ਮਿਲੇ ਪ੍ਰੰਤੂ ਇਨ੍ਹਾਂ ਸਾਰਿਆਂ ਨਾਲ ਗੱਲਾਂ ਕਰਦਿਆਂ ਸਾਨੂੰ ਸਦਾ ਹੀ ਇਹ ਅਹਿਸਾਸ ਰਿਹਾ ਕਿ ਇਨ੍ਹਾਂ ਵਿਚੋਂ ਕਿਸੇ ਨੂੰ ਵੀ ਇਸ ਨਾਵਲ ਦੇ ਅਸਲ ਮੁੱਦੇ ਦੀ ਰੂਹ ਤੱਕ ਰਸਾਈ ਨਹੀਂ ਸੀ। ਡਾ. ਜ਼ੀਵਾਗੋ ਦੀ ਗੱਲ ਛੱਡ ਕੇ ਅਸੀਂ ਬਾਬਿਆਂ ਨਾਲ ਡੈਵਿਲਜ਼ ਬਾਰੇ ਗੱਲਾਂ ਕਰਨ ਦੀ ਕੋਸ਼ਿਸ਼ ਕੀਤਾ ਪ੍ਰੰਤੂ ਮੀਸ਼ਾ ਸਾਹਿਬ ਨੂੰ ਆਪਣੇ ਜਿਗਰੀ ਯਾਰ ਅਤੇ ਆਪ ਦੇ ਸਰਕਲ ਦੇ ਸਭ ਤੋਂ ਵੱਧ ਸੰਵੇਦਨਸ਼ੀਲ ਮਿੱਤਰ ਅਨੰਦ ਕੁਮਾਰ ਸਿੰਘ ਬੱਲ ਉਰਫ ਨੰਦੀ ਦੇ ਹਵਾਲੇ ਨਾਲ ਉਸ ਨਾਵਲ ਦੀ ਅਹਿਮੀਅਤ ਦਾ ਜ਼ਰੂਰ ਪਤਾ ਸੀ। ਦਾਸਤੋਵਸਕੀ ਦਾ ਇਨਸਾਨ ਦੀ ਆਤਮਿਕ ਸੁਤੰਤਰਤਾ ਦੇ ਤਹਿ ਦਿਲੋਂ ਸਮਰਥਕ ਹੋਣ ਦੇ ਬਾਵਜੂਦ ਇਨਕਲਾਬੀ ਇੰਤਹਾਪਸੰਦਾਂ ਨਾਲ ਉਮਰ ਭਰ ਬੂਦ ਕਿੰਨਾ ਨੁਕਤਿਆ ਤੇ ਲਗੀ ਰਹੀ-ਬਾਰੇ ਲੰਮਾ ਪਤਾ ਨਹੀਂ ਸੀ ਮੀਸ਼ਾ ਸਾਹਿਬ ਦੇ ਮਨ ਅੰਦਰ ਜੋਗਿੰਦਰ ਜਮਸ਼ੇਰ ਤੋਂ ਬਾਅਦ ਨੰਦੀ ਲਈ ਸ਼ਾਇਦ ਸਭ ਤੋਂ ਵੱਧ ਸਤਿਕਾਰ ਸੀ ਅਤੇ ਡੈਵਿਲਜ਼ ਦੀ ਗੱਲ ਸੁਣਦਿਆਂ ਹੀ ਉਨ੍ਹਾਂ ਦੀ ਸਿਫਾਰਸ਼ ਸੀ ਕਿ ਜਦੋਂ ਵੀ ਕਿਤੇ ਮੌਕਾ ਬਣੇ ਮੈਂ ਉਨ੍ਹਾਂ ਨੂੰ ਜ਼ਰੂਰ ਮਿਲਾ। ਬਾਅਦ ਦੇ ਵਰ੍ਹਿਆਂ ਦੀਆਂ ਮੁਲਾਕਾਤਾਂ ਦੌਰਾਨ ਸੁਰਜੀਤ ਸਿੰਘ ਸੇਠੀ, ਪੀ.ਕੇ. ਨਿਤਾਵਨ, ਮਹਿੰਦਰ ਸਿੰਘ ਢਿੱਲੋਂ, ਨਹਿਰੂ ਖਾਨਦਾਨ ਬਾਰੇ ਡਾਇਨਾਸਟੀ ਪੁਸਤਕ ਦੇ ਲੇਖਕ, ਐਸ.ਐਸ. ਗਿੱਲ ਅਤੇ ਉਸੇ ਸਰਕਲ ਦੇ ਅਵਤਾਰ ਸਿੰਘ ਜੱਜ ਨਾਂ ਦੇ ਇਕ ਹੋਰ ਸੱਜਣ ਨੇ ਵੀ ਨੰਦੀ ਬੱਲ ਬਾਰੇ ਇਸੇ ਤਰ੍ਹਾਂ ਦੀ ਸ਼ਰਧਾ ਅਤੇ ਸਤਿਕਾਰ ਨਾਲ ਗੱਲ ਕੀਤੀ। ਸੁਰਿੰਦਰ ਸਿੰਘ ਗਿੱਲ ਅਤੇ ਨੰਦੀ-ਦੋਵੇਂ ਦਾਸਤੋਵਸਕੀ ਦੇ ਆਸ਼ਕ ਸਨ। ਸਾਲ 1980 ਦੇ ਸ਼ੁਰੂ ਵਿਚ ਅਸੀਂ ਪੰਜਾਬੀ ਯੂਨੀਵਰਸਿਟੀ ਕੈਂਪਸ ਵਿਚ ਰਹਿਣਾ ਜਦੋਂ ਸ਼ੁਰੂ ਕੀਤਾ ਤਾਂ ਨੰਦੀ ਹੋਰਾਂ ਦੇ ਵੱਡੇ ਭਾਈ, ਡਾ. ਐਸ.ਐਸ. ਬੱਲ ਦਾ ਸਾਡੇ ਨੇੜੇ ਹੀ ਘਰ ਸੀ। ਉਂਜ ਵੀ ਉਹ ਸਾਡੇ ਗਵਾਂਢ ਚ ਸਠਿਆਲਾ ਨਗਰ ਦੇ ਜੰਮਪਲ ਸਨ। ਉਨ੍ਹਾਂ ਨਾਲ ਮੁਲਾਕਾਤ ਹੁੰਦਿਆਂ ਪਹਿਲੀ ਗੱਲ ਅਸੀਂ ਨੰਦੀ ਹੋਰਾਂ ਦੇ ਅਤੇ ਪਤੇ ਬਾਰੇ ਹੀ ਕਰੀ। ਇਹ ਪਤਾ ਲਗਣ ਤੇ ਬੇਹੱਦ ਅਫਸੋਸ ਹੋਇਆ ਕਿ ਉਨ੍ਹਾਂ ਦੇ ਕਾਫੀ ਛੋਟੀ ਉਮਰ ਦੇ ਉਸ ਭਾਈ ਦੀ ਕੁਝ ਸਮਾਂ ਪਹਿਲਾਂ ਹੀ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਬੇਵਕਤ ਮੌਤ ਹੋ ਗਈ ਹੋਈ ਸੀ। ਖੈਰ ਨੰਦੀ ਨਾਲ ਮਿਲਣ ਦਾ ਸਬੱਬ ਜੇਕਰ ਬਣ ਜਾਂਦਾ ਤਾਂ ਉਨ੍ਹਾਂ ਨਾਲ ਸਭ ਤੋਂ ਪਹਿਲੀ ਗੱਲ ਅਸਾਂ ਡੈਵਿਲਜ਼ ਦੇ ਥੀਮ ਬਾਰੇ ਹੀ ਕਰਨੀ ਸੀ। ਕਈ ਵਰ੍ਹੇ ਪਿੱਛੋਂ ਐਸ. ਐਸ. ਗਿੱਲ ਦੇ ਦਸਣ ਅਨੁਸਾਰ ਨੰਦੀ ਜੇ ਜਿਉਂਦਾ ਰਹਿੰਦਾ ਤਾਂ ਉਹ ਇਸ ਨਾਵਲ ਬਾਰੇ ਥੀਸਿਜ਼ ਲਿਖਣਾ ਚਾਹੁੰਦਾ ਸੀ। ਇਹ ਰੀਤ ਸੀ ਉਸਦੀ।
ਡੈਵਿਲਜ਼ ਦਾ ਕੇਂਦਰੀ ਥੀਮ ਸਾਡੀ ਜਾਚੇ ਮੀਸ਼ਾ ਸਾਹਿਬ ਦੀ ਲੀਕ ਨਜ਼ਮ ਦੇ ਮਹਾਂ ਸੰਤਾਪ ਦੇ ਕਾਫੀ ਨੇੜੇ ਹੈ। ਨਾਵਲ ਦਾ ਮੁਖ ਨਾਇਕ, ਨਿਕੋਲਾਈ ਸਟਾਵਰੋਗਿਨ ਕੱਟੜ ਇੰਤਹਾਪਸੰਦ ਇਨਕਲਾਬੀਆਂ, ਸਹਿਨਸ਼ਾਹ ਪ੍ਰਸਤਾਂ, ਨੇਂਹਵਾਦੀਆਂ ਅਤੇ ਸ਼ਤੋਵ ਦੇ ਰੂਪ ਵਿਚ ਸਾਡੇ ਆਪਣੇ ਵੀਰ ਕਰਮਜੀਤ ਸਿੰਘ ਵਰਗੇ ਸੁਪਨਸਾਜ਼ਾਂ ਤੱਕ ਦੁਨੀਆਂ ਭਰ ਦੀਆਂ ਅਵਾਜ਼ਾਂ ਅਤੇ ਵਖਰੇਂਵੇ ਆਪਣੇ ਅੰਦਰ ਆਤਮਸਾਤ ਕਰੀ ਬੈਠਾ ਹੈ। ਸਭ ਨੂੰ ਉਸਨੂੰ ਆਪਦੀ ਆਪਦੀ ਜੀਵਨ-ਦ੍ਰਿਸ਼ਟੀ ਦਾ ਸੋਮਾ ਮੰਨਦੇ ਹਨ। ਉਸਤੋਂ ਰਹਿਨੁਮਾਈ ਦੀ ਤਵੱਕੋ ਕਰਦੇ ਹਨ। ਉਸਨੂੰ ਅਗੇ ਲਗਣ ਲਈ ਆਖਦੇ ਹਨ। ਪ੍ਰੰਤੂ ਉਹ ਉਨ੍ਹਾਂ ਵਲ ਚੁੱਪ ਚਾਪ ਬਸ ਝਾਕੀ ਜਾਂਦਾ ਹੈ- ਵਾਹ ਲਗਦੀ ਉਹ ਤਾਂ ਕਦੀ ਕੂੰਦਾਂ ਹੀ ਨਹੀਂ ਹੈ। ਮਾਨੋ ਅਜਿਹੀ ਲੀਕ ਹੀ ਕੋਈ ਛੁਰੇ ਵਾਂਗ ਉਸਦੀ ਧੁਰ ਆਤਮਾ ਅੰਦਰ ਲੱਥੀ ਹੋਈ ਹੈ! ਅਸੀਂ ਤਾਂ ਇਸਤੋਂ ਅਗੇ ਇਹ ਕਹਿਣ ਲਈ ਵੀ ਦ੍ਰਿੜ ਹਾਂ ਕਿ ਫਿਓਦੋਰ ਦਾਸਤੋਵਸਕੀ ਦੇ ਭਾਂਤ ਸੁਭਾਂਤੇ, ਸਭ ਪਾਤਰ ਚੁਰਸਤੇ ਵਿਚ ਫਸੇ ਲੀਕ ਤੋਂ ਪਾਰ ਪਾਉਣ ਅਤੇ ਜੀ ਭਆਣੇ ਚੀਕ ਬੁਲਬਲੀ ਮਾਰਨ ਲਈ ਹੀ ਤਰਲੋ ਮੱਛੀ ਹੋ ਰਹੇ ਹਨ। ਮਹਾਂ ਪੁਰਖ ਦਾ ਸਮੁੱਚਾ ਸਿਰਜਣਾਤਮਿਕ ਜਗਤ ਅਜਿਹੇ ਇਨਸਾਨ ਦੀਆਂ ਚੀਖਾਂ ਅਤੇ ਗੂੰਜਾਂ ਹੀ ਤਾਂ ਹੈ। ਮੀਸ਼ਾ ਸਾਹਿਬ ਵਰਗੀਆਂ ਵੰਨਸੁਵੰਨੀਆਂ, ਧੁਰੋਂ ਸਰਾਪੀਆਂ ਰੂਹਾਂ ਦਾ ਜਾਨ ਕੱਢ ਲੈਣ ਵਾਲਾ ਕੋਹਰਾਮ ਹੀ ਤਾਂ ਹੈ। ਕਾਮੂੰ ਨੇ ਡੈਵਿਲਜ਼ ਦਾ ਦਾ ਪੋਸੈੱਸਡ ਸਿਰਲੇਖ ਹੇਠ ਨਾਟਕੀ ਰੂਪਾਂਤਰੀਕਰਨ ਕਰਦਿਆਂ ਕਿਹਾ ਸੀ ਕਿ 20ਵੀਂ ਸਦੀ ਚ ਕਾ: ਸਟਾਲਿਨ ਨੇ ਸਮਾਜਵਾਦੀ ਪ੍ਰਚਮ ਹੇਠ ਧਰਤੀ ਉਪਰ ਸਵਰਗ ਉਤਾਰਨ ਅਤੇ ਅਡੋਲਫ ਹਿਟਲਰ ਨੇ ਜਰਮਨ ਕੌਮ ਦੀ ਸ੍ਰੇਸ਼ਠਤਾ ਸਥਾਪਤ ਕਰਨ ਦੀ ਬੇਰਹਿਮ ਸੁਪਨਸਾਜ਼ੀ ਦੇ ਨਾਂ ਤੇ ਇਨਸਾਨ ਦੁਸ਼ਮਣੀ ਦੇ ਕਾਰੇ ਜੋ ਕੀਤੇ- ਉਸ ਮਾਨਸਿਕਤਾ ਨੂੰ ਸਮਝਣ ਲਈ ਦਾਸਤੋਵਸਕੀ ਨੇ ਜ਼ੁਰਮ ਤੇ ਸਜ਼ਾ ਅਤੇ ਡੈਵਿਲਜ਼ ਸਿਰਲੇਖ ਹੇਠਲੇ ਆਪਣੇ ਨਾਵਲਾਂ ਰਾਹੀਂ 50 ਸਾਲ ਪਹਿਲਾਂ ਹੀ ਕੁੰਜੀ ਪ੍ਰਦਾਨ ਕਰ ਦਿੱਤੀ ਹੋਈ ਸੀ।
ਫਿਓਦੋਰ ਦਾਸਤੋਵਸਕੀ, ਅਲਬੇਅਰ ਕਾਮੂੰ, ਬੋਰਿਸ ਪਾਸਤਰਨਾਕ ਮੀਸ਼ਾ ਸਾਹਿਬ, ਨੰਦੀ ਬੱਲ ਅਤੇ ਐਸ.ਕੇ ਨਿਝਾਵਨ ਕਿਸੇ ਇਕ ਕੇਂਦਰੀ ਨੁਕਤੇ ਤੇ ਸਾਨੂੰ ਇਕ ਦੂਸਰੇ ਦੇ ਰੂਹਾਨੀ ਭਰਾ ਹੀ ਲਗਦੇ ਹਨ। ਇਹ ਸਭ ਇਨਸਾਨੀ ਸਵੈਮਾਨ ਅਤੇ ਹਰ ਹਾਲ ਵਿਚ ਜ਼ਮੀਰ ਦੀ ਸੁਤੰਤਰਤਾ ਦੇ ਅਸੂਲ ਦੇ ਮੁਦਈ ਸਨ। ਇਨ੍ਹਾਂ ਲੋਕਾਂ ਨੇ ਚੜ੍ਹਦੀ ਉਮਰੇ ਰੈਡੀਕਲ ਪਾਲਿਟਿਕਸ ਅਪਣਾਈ। ਪ੍ਰੰਤੂ ਜਲਦੀ ਬਾਅਦ ਹੀ ਆਪਦੀ ਸੁਹਿਰਦ ਸੰਵੇਦਨਸ਼ੀਲਤਾ ਅਤੇ ਅੰਤਰ ਦ੍ਰਿਸ਼ਟੀ ਰਾਹੀਂ ਉੱਚੀ ਸੁਰ ਵਾਲੀ ਹਰ ਸੁਪਨਸਾਜ ਪਾਲਿਟਿਕਸ ਦੇ ਖਤਰਨਾਕ ਸਿੱਟਿਆਂ ਨੂੰ ਬੜੀ ਸਪਸ਼ਟਤਾ ਨਾਲ ਅਗਾਊਂ ਵੇਖ ਲਿਆ। ਫਿਓਦੋਰ ਦਾਸਤੋਵਸਕੀ ਦੇ ਨਾਵਲਾਂ ਨੂੰ ਕੋਈ ਪੜ੍ਹ ਕੇ ਤਾਂ ਵੇਖੇ। ਪੈਗੰਬਰ ਨੇ ਕਾਦਰ ਦੇ ਸਮਾਨੰਤਰ ਸ਼ਾਇਦ ਉਸਦੇ ਜਗਤ ਨਾਲੋਂ ਵੀ ਦਿਲਚਸਪ ਗਲਪ ਜਗਤ ਦੀ ਸਿਰਜਣਾ ਕਰੀ ਹੋਈ ਹੈ। ਨਿੱਕੇ ਵੱਡੇ ਹਰ ਪਾਤਰ ਦੀ ਬੇਹੱਦ ਆਕਰਸ਼ਕ, ਵਿਲੱਖਣ ਸਖਸ਼ੀਅਤ ਹੈ ਅਤੇ ਟੇਮ ਹੋਣ ਲਈ ਕਿਸੇ ਸੂਰਤ ਵਿਚ, ਕੋਈ ਜਰਾ ਜਿਤਨਾ ਵੀ ਰਾਜ਼ੀ ਨਹੀਂ ਹੈ। ਨਾਸਤਾਸੀਆਂ ਫਿਲੀਪੋਵਨਾ, ਐਗਿਲੀਆ ਇਵਾਨੋਵਨਾ, ਸੋਨੀਆ, ਗੁਰੂਸ਼ੰਕਾ, ਦੂਨੀਆ, ਲੀਜ਼ਾ ਅਤੇ ਫਿਰ ਰਾਸਕੋਲਨੀਕੋਵ, ਰੋਗੋਜਿਨ, ਸਟਾਵਰੋਗਿਨ, ਕਿਰੀਲੋਵ, ਦਮਿਤਰੀ, ਕਾਰਾਮਾਜ਼ੋਵ, ਪ੍ਰਿੰਸ ਮਿਸ਼ਕਿਨ, ਇਵਾਨ, ਅਲਿਓਸ਼ਾ, ਸ਼ਾਤੋਵ ਸਾਰੇ ਹੀ ਸਿਰੇ ਦੇ ਖੁਦਦਾਰ ਪਾਤਰ ਹਨ। ਵੱਖ ਵੱਖ ਆਵਜ਼ਾਂ ਦੀ ਸ਼ਿਦਤਪੂਰਨ ਟਕਰ ਹੈ-ਇਹ ਲੋਕ ਬਰਬਾਦ ਹੁੰਦੇ ਹਨ ਗਰਕ ਹੋ ਜਾਂਦੇ ਹਨ ਪ੍ਰੰਤੂ ਕੋਈ ਵੀ ਆਪ ਦੀਆਂ ਕਦਰਾਂ ਤੋਂ ਝਕਦਾ ਨਹੀਂ ਹੈ।
ਪ੍ਰੰਤੂ ਸਿਰੇ ਦੇ ਵਿਰੋਧਾਭਾਸ ਅਤੇ ਅੰਤਾਂ ਦੇ ਦੁੱਖ ਦੀ ਗੱਲ ਇਹ ਹੈ ਕਿ ਪੈਗੰਬਰ ਖੁਦ ਅਲੈਗਜੈਂਡਰ ਹਰਜ਼ਨ, ਬੈਲਿੰਸਕੀ, ਚਰਨੀਸ਼ੇਵੇਸਕੀ ਅਤੇ ਮਾਈਕਲ ਬਾਕੂਨਿਨ ਨੂੰ ਪੱਛਮ ਦੇ ਪਿਛਲੱਗ ਦਸ ਕੇ ਉਨ੍ਹਾਂ ਵਿਰੁੱਧ ਬੇਕਿਰਕ ਵਿਚਾਰਧਾਰਕ ਸੰਗਰਾਮ ਕਰਦਿਆਂ ਉਸੇ ਤਰ੍ਹਾਂ ਦੇ ਰਹੱਸਮਈ ਆਭਾ ਵਾਲੇ ਦਮਘੋਟੂ ਇਕਹਿਰੇ ਤਰਕ ਦੇ ਖ਼ਤਰਨਾਕ ਮੱਕੜ ਜਾਲ ਨੂੰ ਓੜ ਲੈਂਦਾ ਹੈ ਜਿਸਤੋਂ ਪਾਰ ਪਾਉਣ ਲਈ ਕਿ ਆਪਦੇ ਸਿਰਜਣਾਤਮਿਕ ਕੰਮ ਵਿਚ ਇਕ ਦੂਸਰੇ ਨਾਲ ਭਿੜਦੀਆਂ ਅਲੌਕਿਕ ਆਭਾ ਵਾਲੀਆਂ ਅਨੰਤ ਅਵਾਜ਼ਾਂ ਦਾ ਮੇਲਾ ਉਨ੍ਹਾਂ ਲਗਾਇਆ ਹੋਇਆ ਹੈ; ਜ਼ਿੰਦਗੀ ਅੰਦਰ ਭਿੰਨਤਾ ਅਤੇ ਵੰਨ ਸੁਵੰਨਤਾ ਦੀ ਸ਼ਾਨ ਜ਼ਸ਼ਨ ਮਨਾਇਆ ਹੋਇਆ ਹੈ।
ਇਸ ਪੱਖੋਂ ਬਾਬੇ ਦਾ ਬਾਬਾ ਆਦਮ ਨਿਰਾਲਾ ਹੈ ਇਹ ਕਹਿਣੋ ਬਿਨਾਂ ਸਾਡਾ ਗੁਜ਼ਰ ਨਹੀਂ ਹੈ। ਉਸਦੀ ਲੜਾਈ ਇਕੱਲੇ ਪੱਛਮ ਦੀ ਗਿਆਨਵਾਦੀ ਲਹਿਰ ਦੇ ਚਿੰਤਕਾਂ ਨਾਲ ਹੀ ਨਹੀਂ ਹੈ। ਉਸਦਾ ਇਤਕਾਦ ਹੈ ਕਿ ਪੱਛਮੀ ਸਭਿਅਤਾ ਦੇ ਥੇਹ ਹੋਣ ਦਾ ਮੁੱਢ ਪੈਗੰਬਰ ਈਸਾ ਦੇ ਸੰਦੇਸ਼ ਦੀ ਰੋਮਨ ਕੈਥੋਲਿਕ ਪ੍ਰੀਭਾਸ਼ਾ ਅਪਣਾ ਲੈਣ ਨਾਲ ਹੀ ਬੱਝ ਗਿਆ ਸੀ। ਅਖੇ ਮਾਰਟਿਨ ਲੂਥਰ ਦੀ ਅਗਵਾਈ ਹੇਠ ਪ੍ਰੋਟੈਸਟੈਂਟ ਪ੍ਰੀਭਾਸ਼ਾ ਨੇ ਹੋਰ ਵਧੇਰੇ ਖਰਾਬਾ ਕੀਤਾ ਅਤੇ ਬਾਬੇ ਦੇ ਇਸ ਅਵੱਲੇ ਸਿਰੇ ਦੇ ਬੇਥਵੇ ਤਰਕ ਮੁਤਾਬਕ ਵਿਗਿਆਨਕ ਖੋਜ ਦੀ ਸਪਿਰਿਟ ਅਤੇ ਗਿਆਨਵਾਦੀ ਲਹਿਰ ਦੀ ਚੜ੍ਹਤ ਨੇ ਤਾਂ ਬਰਬਾਦੀ ਦੀ ਦਿਸ਼ਾ ਵਿਚ ਕਹਾਣੀ ਬਸ ਸਿਰੇ ਹੀ ਲਗਾਈ ਸੀ। ਉਸਦੇ ਅਜਿਹੇ ਦਾਅਵਿਆਂ ਨੂੰ ਜ਼ਾਹਰ ਹੈ ਕਿ ਸੰਮਤੀ ਕਤਈ ਦਿੱਤੀ ਨਹੀਂ ਜਾ ਸਕਦੀ।
ਦਾਸਤੋਦਵਸਕੀ ਨੇ ਸਿਰਜਣਾਤਮਿਕ ਖੇਤਰ ਦੇ ਨਾਲ ਨਾਲ 19ਵੀਂ ਸਦੀ ਦੀ ਟਰੈਕਟਨੁਮਾ ਪੱਤਰਕਾਰੀ ਦੇ ਖੇਤਰ ਵਿਚ ਵੀ ਪੂਰੀ ਸਰਗਰਮੀ ਨਾਲ ਕੰਮ ਕੀਤਾ। ਉਸਦਾ ਵਿਸ਼ਵਾਸ ਇਹ ਸੀ ਕਿ ਨਵੀਂ ਅੰਜ਼ੀਲ ਦੀ ਰੂਸੀ ਆਰਥੋਡੈਕਸ ਚਰਚ ਵਾਲੀ ਪੜ੍ਹਤ ਨੂੰ ਅਪਣਾਏ ਬਿਨਾ ਰੂਸੀਆਂ ਦਾ ਤਾਂ ਕੀ ਪੂਰੀ ਇਨਸਾਨੀਅਤ ਦਾ ਹੀ ਕਲਿਆਣ ਸੰਭਵ ਨਹੀਂ ਸੀ।
ਪ੍ਰੰਤੂ ਇਨ੍ਹਾਂ ਵਿਰੋਧਾਭਾਸ ਦੇ ਬਾਵਜੂਦ ਅਲਬੇਅਰ ਕਾਮੂ ਦਾ, ਪੀ.ਕੇ. ਨਿਝਾਵਨ ਦਾ, ਐਸ.ਐਸ.ਗਿੱਲ ਦਾ ਅਤੇ ਉਨ੍ਹਾਂ ਦੇ ਪਿਆਰੇ ਮਿੱਤਰ ਅਨੰਦ ਕੁਮਾਰ ਸਿੰਘ ਬੱਲ-ਸਭਨਾਂ ਦਾ ਇਹ ਦ੍ਰਿੜ ਵਿਸ਼ਵਾਸ ਸੀ ਕਿ ਫਿਓਦੋਰ ਦਾਸਤੋਵਸਕੀ ਦੇ ਸਿਰਜਣਾਤਮਿਕ ਕੰਮ ਦਾ ਕੋਈ ਤੋੜ ਨਹੀਂ ਸੀ ਉਸ ਦੀਆਂ-ਜ਼ੁਰਮ ਤੇ ਸਜ਼ਾ ਅਤੇ ਡੈਵਿਲਜ਼ ਵਰਗੀਆਂ ਮਹਾਨ ਕਥਾਵਾਂ ਅੰਦਰ ਨਿਹਤ ਅੰਤਰ ਦ੍ਰਿਸ਼ਟੀਆਂ ਅਤੇ ਲੁਪਤ ਚਿਤਾਵਨੀਆਂ ਨੂੰ ਨਜ਼ਰਅੰਦਾਜ਼ ਕਰਨਾ ਆਦਮ ਜਾਤ ਲਈ ਖਤਰੇ ਤੋਂ ਖਾਲੀ ਨਹੀਂ ਸੀ।
ਸਭਿਆਚਾਰਕ ਵਿਭਿੰਨਤਾ ਅਤੇ ਵਿਚਾਰਧਾਰਕ ਵਖਰੇਵੇਂ ਦੀ ਅਜਾਦੀ ਦੇ ਮੁਦਈ ਉਤਰ-ਆਧੁਨਿਕ ਚਿੰਤਨ ਦਾ ਡੰਕਾ ਤਾਂ ਪੰਜਾਬ ਵਿਚ ਜਰਾ ਚਿਰੋਕਾ ਵੱਜਿਆ-ਇਨ੍ਹਾਂ ਸੱਜਣਾ ਨੇ ਉਸ ਸਪਿਰਿਟ ਨੂੰ ਪਹਿਲਾਂ ਹੀ ਤੱਤ ਰੂਪ ਵਿਚ ਆਤਮਸਾਤ ਕੀਤਾ ਹੋਇਆ ਸੀ। ਇਹ ਬਹੁਤ ਸੁਲਝੇ ਹੋਏ, ਜ਼ਿੰਮੇਵਾਰ, ਬਰੀਕ ਬੁੱਧ ਲੋਕ ਸਨ ਅਤੇ ਉਸ ਕਿਸਮ ਦੇ ਕੱਚ ਘਰੜ ਬੇਰੜੇ ਚਿੰਤਨ ਨਾਲ ਇਨ੍ਹਾਂ ਦਾ ਦੂਰ ਦਾ ਵੀ ਸੰਬੰਧ ਨਹੀਂ ਸੀ ਜਿਸ ਕਿਸਮ ਦਾ ਚਿੰਤਨ ਕਿ ਐਜ਼ਰਾਪਾਊਂਡ, ਜਾਰਜ ਬਤਾਈ, ਲਿਓਤਾਰ ਜਾਂ ਫੂਕੋ ਦੀ ਸਿੱਖ ਗੁਰੂ ਸਾਹਿਬਾਨ ਦੀ ਬਾਣੀ ਦੀਆਂ ਅੰਤਰ ਦ੍ਰਿਸ਼ਟੀਆਂ ਨਾਲ ਖਾਹ-ਮਖਾਹ ਕਰਿੰਘੜੀ ਪਵਾ ਕੇ ਡਾ. ਗੁਰਭਗਤ ਸਿੰਘ ਹੋਰਾਂ ਨੇ ਪਿੱਛੋਂ ਜਾ ਕੇ ਪੰਜਾਬੀ ਵਿਚਾਰ ਜਗਤ ਅੰਦਰ ਪ੍ਰਚਲਤ ਕਰਨ ਦਾ ਯਤਨ ਕੀਤਾ। ਇਹ ਸਭ ਸਹੀ ਅਰਥਾਂ ਵਿੱਚ ਧੀਮੇ ਬੋਲਾਂ ਵਾਲੇ ਸ਼ਾਇਰ ਲੋਕ ਸਨ, ਸ਼ਾਇਰਾਨਾ ਤਰਜ਼ੇ ਜ਼ਿੰਦਗੀ ਦੀ ਸਥਾਪਨਾ ਦੇ ਤਹਿ ਦਿਲੋਂ ਇਛੁੱਕ ਸਨ। ਸਾਡੇ ਮਿੱਤਰਾਂ ਲਈ ਇਸ ਸਰਕਲ ਦੇ ਸੱਜਣਾ ਦੀ ਸੋਹਜ਼ ਸੰਵੇਦਨਾ ਅਤੇ ਸਰੋਕਾਰਾਂ ਦੀ ਥਾਹ ਪਾਉਣ ਖਾਤਰ ਇਹ ਦਸਣਾ ਬੇਲੋੜਾ ਨਹੀਂ ਕਿ ਅੱਜ ਤੋਂ 20 ਕੁ ਸਾਲ ਪਹਿਲਾਂ ਪੀ.ਕੇ. ਨਿਝਾਵਨ ਦੇ ਕਹਿਣ ਤੇ ਅਸੀਂ ਨੰਦੀ ਬੱਲ ਦੇ ਬੈਚ ਮੇਟ ਐਸ.ਐਸ. ਗਿੱਲ ਹੋਰਾਂ ਦੇ ਘਰੇ ਉਸ ਦੀ ਨਿੱਜੀ ਲਾਇਬਰੇਰੀ ਵਿਚ ਬੈਠ ਕੇ ਲੰਮੀ ਮੁਲਾਕਾਤ ਜਦੋਂ ਕੀਤੀ ਤਾਂ ਥੋੜੀ ਜਿਹੀ ਹੈਰਾਨੀ ਇਹ ਵੇਖ ਕੇ ਹੋਈ ਕਿ ਦਾ ਡੈਵਿਲਜ ਦੀ ਉਨ੍ਹਾਂ ਦੀ ਨਿੱਜੀ ਕਾਪੀ ਜਗਾਹ-ਜਗਾਹ ਤੇ ਲਕੀਰੀ ਹੋਈ ਸੀ ਅਤੇ ਇਹੋ ਹਾਲ ਫਿਓਦੋਰ ਦਾਸਤੋਵਸਕੀ ਦੀ ਏ ਰਾਈਟਰਜ ਡਾਇਰੀ ਦੀਆਂ ਹਜ਼ਾਰ ਹਜ਼ਾਰ ਪੰਨਿਆਂ ਦੀਆਂ ਦੋਵਾਂ ਜਿਲਦਾਂ ਦਾ ਹੋਇਆ ਪਿਆ ਸੀ। ਐਮ.ਐਨ.ਰਾਏ ਡਾ. ਅੰਬੇਦਕਰ ਅਤੇ ਜ਼ੋਰਬਾ ਦੀ ਗਰੀਕ ਸਮੇਤ ਨਿਕੋਸ ਕਜਾਂਤਜੈਕਿਸ ਦੀਆਂ ਕਈ ਕਿਤਾਬਾਂ ਵੀ ਉਨ੍ਹਾਂ ਦੀ ਲਾਇਬਰੇਰੀ ਵਿਚ ਮੌਜੂਦ ਸਨ। ਮੰਡਲ ਕਮਿਸ਼ਨ ਦੇ ਸਿੱਟੇ ਕੁਝ ਵੀ ਨਿਕਲੇ-ਜਾਤ ਪਾਤੀ ਦੰਭ ਦੀ ਮਾਰ ਕੁੜਿਕੀ ਚ ਫਸੇ ਭਾਰਤੀ ਸਮਾਜ ਨੂੰ ਜ਼ਰਾ ਰੈਲਾ ਕਰਨ ਖਾਤਰ ਸਮਾਜਕ ਇਨਸਾਫ ਦੀ ਬਹਾਲੀ ਦੇ ਸੱਚੇ ਤਕਜਿਆਂ ਦੇ ਤਹਿਤ ਉਹ ਰਿਪੋਰਟ ਇਕੱਵਲੇ ਤੌਰ ਤੇ ਐਸ.ਐਸ. ਗਿੱਲ ਨੇ ਹੀ ਬਣਾਈ ਸੀ। ਐਮਰਜੈਂਸੀ ਪਿੱਛੋਂ ਮੰਡਲ ਕਮਿਸ਼ਨ ਦੇ ਸਕੱਤਰ ਉਹ ਹੀ ਸਨ। ਉਨ੍ਹਾਂ ਦੇ ਦਸਣ ਮੁਤਾਬਿਕ ਪੰਜ ਕਮਿਸ਼ਨ ਮੈਂਬਰਾਂ ਦੇ ਤਾਂ ਮਹਿਜ਼ ਦਸਤਖਤ ਹੀ ਸਨ। ਉਨ੍ਹਾਂ ਇਹ ਗੱਲ ਬੜੀ ਨਿਮਰਤਾ ਨਾਲ ਕਹੀ ਸੀ- ਪਰ ਸੱਚ ਇਹ ਹੀ ਸੀ।
ਮੰਡਲ ਕਮਿਸ਼ਨ ਰਿਪੋਰਟ ਬਾਰੇ ਸਾਡੇ ਕਿੰਤੂ ਪ੍ਰੰਤੂ ਕੀਤੇ ਜਾਣ ਤੇ ਉਨ੍ਹਾਂ ਨੇ ਬਹੁਤ ਹੀ ਠਰੰਮੇ ਨਾਲ ਜਵਾਬ ਦਿੱਤੇ ਅਤੇ ਦਸਿਆ ਕਿ ਉਹ ਕੰਮ ਕਰਦਿਆਂ ਉਨ੍ਹਾਂ ਨੂੰ ਕਿਸ ਕਿਸ ਕਿਸਮ ਦੀਆਂ ਦਿਕੱਤਾਂ ਪੇਸ਼ ਆਈਆਂ ਸਨ। ਉਨ੍ਹਾਂ ਇਹ ਵੀ ਵਿਸਥਾਰ ਵਿਚ ਦਸਿਆ ਸਮਾਜਵਾਦੀ ਆਦਰਸ਼ ਵਿਚ ਪੱਕੀ ਆਸਥਾਂ ਦੇ ਹੋਣ ਦੇ ਬਾਵਜੂਦ ਕਮਿਊਨਿਸਟਾਂ ਦੀ ਪ੍ਰੈਕਟਿਸ ਤੇ ਉਨ੍ਹਾਂ ਦੇ ਅਤੇ ਉਨ੍ਹਾਂ ਦੇ ਸਾਥੀਆਂ ਗੰਭੀਰ ਕਿੰਤੂ ਪ੍ਰੰਤੂ ਕਹਿੜੇ ਸਨ- ਤੇ ਫਿਰ ਇਹ ਵੀ ਕਿ ਡਾ. ਜਿਵਾਗੋ ਅਤੇ ਜੋਰਬਾ ਦਾ ਗਰੀਕ-ਦੋਵੇਂ ਨਾਵਲ ਉਨ੍ਹਾਂ ਦੇ ਮਿੱਤਰਾਂ ਦੀ ਢਾਣੀ ਦੇ ਪਸੰਦੀਦਾ ਨਾਵਲ ਕਿਉਂ ਸਨ।
ਸਾਡੀ ਉਨ੍ਹਾਂ ਨਾਲ ਮੁਲਾਕਾਤ ਸਮੇਂ ਭਾਰਤ ਵਿਚ ਇਹ ਨਹਿਰੂ ਖਾਨਦਾਨ ਦੀਆਂ ਹਕੂਮਤਾਂ ਦੇ ਅਲੋਚਨਾਤਮਿਕ ਲੇਖੇ ਜੋਖੇ ਬਾਰੇ ਉਨ੍ਹਾਂ ਨੂੰ ਕਰੀਬ 600 ਪੰਨਿਆਂ ਦੀ ਡਾਇਨਾਸਟੀ ਸਿਰਲੇਖ ਹੇਠਲੀ ਪੁਸਤਕ ਛਪ ਚੁੱਕੀ ਹੋਈ ਸੀ। ਇੰਦਰਾ ਗਾਂਧੀ ਅਤੇ ਰਜੀਵ ਗਾਂਧੀ ਦੀਆਂ ਹਕੂਮਤਾਂ ਨੂੰ ਉਨ੍ਹਾਂ ਬੜੇ ਨੇੜਿਓਂ ਵਾਚ ਕੀਤਾ ਹੋਇਆ ਸੀ। ਮਸਲਨ ਸਾਲ 1982 ਦੀਆਂ ਏਸ਼ੀਆ ਖੇਡਾਂ ਦੇ ਪ੍ਰਾਜੈਕਟ ਦੇ ਤਾਂ ਉਹ ਡਾਇਰੈਕਟਰ ਹੀ ਸਨ। ਪ੍ਰੰਤੂ ਉਨ੍ਹਾਂ ਦੀ ਰਾਏ ਪੰ.ਨਹਿਰੂ ਇੰਦਰਾ ਜਾਂ ਰਜੀਵ ਤਿੰਨਾਂ ਬਾਰੇ ਹੀ ਬਹੁਤੀ ਚੰਗੀ ਨਹੀਂਸੀ। ਉਨ੍ਹਾਂ ਨੂੰ ਵੱਡਾ ਗਿਲਾ ਪੰਡਿਤ ਨਹਿਰੂ ਤੇ ਇਹ ਸੀ ਕਿ ਉਹ ਸੁਤੰਤਰਤਾ ਪ੍ਰਾਪਤੀ ਸਮੇਂ ਦੇ ਆਦਰਸ਼ਾਂ ਲਈ ਪ੍ਰਤੀਬੱਧ ਨਾ ਰਿਹਾ, ਜ਼ਮੀਨੀ ਸੁਧਾਂਰ ਉਸ ਲਾਗੂ ਨਾ ਕਰੇ ਅਤੇ ਸਭ ਤੋਂ ਵੱਡਾ ਇਤਰਾਜ਼ ਉਨ੍ਹਾਂ ਨੂੰ ਇਹ ਸੀ ਉਨ੍ਹਾਂ ਫਿਰਕਾਪ੍ਰਸਤੀ ਵਿਰੁੱਧ ਵੀ ਕਦੀ ਡਟ ਕੇ ਸਪੱਸ਼ਟ ਸਟੈਂਡ ਨਾ ਲਿਆ। ਉਨ੍ਹਾਂ ਦੀਆਂ ਸਭ ਗੱਲਾਂ ਠੀਕ ਸਨ ਪ੍ਰੰਤੂ ਇਨ੍ਹਾਂ ਸਭ ਨੁਕਤਿਆਂ ਤੇ ਸਾਡੀ ਉਨ੍ਹਾਂ ਨਾਲ ਉਦੋਂ ਪੂਰਨ ਸਮੰਤੀ ਨਹੀਂ ਸੀ ਅਤੇ ਅੱਜ ਵੀ ਨਹੀਂ ਹੈ। ਨਿਰਪੇਖ ਜੱਜਮੈਂਟ ਤਾਂ ਸਹੀ ਹੈ-ਪਰ ਸਵਾਲ ਤਾਂ ਇਹ ਹੈ ਕਿ ਦੂਸਰੇ ਵਿਸ਼ਵ ਯੁੱਧ ਪਿੱਛੋਂ ਜੇ ਅਨੇਕਾਂ ਦੇਸ਼ ਅਜ਼ਾਦ ਹੋਏ ਉਨ੍ਹਾਂ ਸਭਨਾਂ ਦੀ ਕਾਰਗਰਦਗੀ ਨੂੰ ਵੇਂਹਦਿਆਂ ਪੰਡਿਤ ਨਹਿਰੂ ਕਿਥੇ ਖੜ੍ਹਾ ਸੀ। ਸੁਰਿੰਦਰ ਸਿੰਘ ਗਿੱਲ ਹੋਰਾਂ ਦਾ ਪੂਰੀ ਗੰਭੀਰ ਸੁਰ ਚ ਕਹਿਣਾ ਸੀ : ਕਿ ਮੈਂ ਤੇਰੀ ਗੱਲ ਸਮਝ ਲਈ ਹੈ ਅਤੇ ਕੁੱਝ ਹੱਦ ਤੱਕ ਮੰਨ ਵੀ ਲਈ ਹੈ। ਪ੍ਰੰਤੂ ਇਹ ਗੱਲ ਯਾਦ ਰੱਖੀਂ ਕਿ ਹੋਰ ਕਿਸੇ ਦੀ ਗੱਲ ਮੈਂ ਨਹੀਂ ਕਰਦਾ ਪ੍ਰੰਤੂ ਪੰਡਿਤ ਜਵਾਹਰ ਲਾਲ ਨਹਿਰੂ ਉਨ੍ਹਾਂ ਵਕਤਾਂ ਦੇ ਸਭ ਤੋਂ ਸਿਰਮੌਰ ਚਿੰਤਕ, ਐਮ.ਐਨ.ਰਾਏ ਨਾਲੋਂ ਭਾਰਤ ਦੀ ਹੋਣੀ ਨਾਲ ਜੁੜੇ ਹਰ ਸਵਾਲ ਬਾਰੇ ਸਮਝ ਅਤੇ ਅੰਤਰ ਦ੍ਰਿਸ਼ਟੀ ਪੱਖੋਂ ਨਿਸਚੇ ਹੀ ਪਿਛੇ ਖੜ੍ਹਾ ਸੀ। ਆਜ਼ਾਦੀ ਪਿੱਛੋਂ ਜਮਹੂਰੀ ਕਦਰਾਂ ਨੂੰ ਅਮਲ ਵਿਚ ਉਤਾਰਨ, ਨਿਰਪੱਖਤਾ ਦੀ ਰਾਖੀ ਲਈ ਡਟ ਕੇ ਪਹਿਰਾ ਦੇਣ ਦੀ ਲੋੜ, ਮੁਸਲਮਾਨਾਂ ਨਾਲ ਭਾਈਚਾਰਕ ਸਾਂਝ, ਛੂਆ ਛਾਤ ਦੀ ਲਾਅਣਤ ਅਤੇ ਦਲਿਤ ਸਮੱਸਿਆ ਦੇ ਹੱਲ ਸਮੇਤ ਹਰ ਮਸਲੇ ਤੇ ਐਮ.ਐਨ ਰਾਏ ਦੀ ਸਪੱਸ਼ਟ ਸੁਹਿਰਦਤਾ ਦਾ ਕੋਈ ਸਾਨੀ ਨਹੀਂ ਸੀ। ਐਮ.ਐਨ ਰਾਏ ਕ੍ਰਿਸ਼ਮਾ ਸੀ ਪ੍ਰਤੂੰ ਦਿੱਕਤ ਤਾਂ ਇਹ ਸੀ ਕਿ ਭਾਰਤ ਵਰਗੇ ਮੁਸ਼ਕਲਾਂ ਨਾਲ ਕੁਰਬਲ ਕੁਰਬਲ ਕਰਦੇ ਮੁਲਕ ਵਿਚ ਉਸ ਦੀ ਨੂੰ ਆਸ਼ਕਾਰ ਕਰਨਾ ਮੁਸ਼ਕਲ ਕਿੰਨਾ ਸੀ।
ਅਪਰੇਸ਼ਨ ਬਲਿਊ ਸਟਾਰ ਲਈ ਉਹ ਮੁਖ ਦੋਸ਼ੀ ਸ੍ਰੀ ਮਤੀ ਇੰਦਰਾ ਗਾਂਧੀ ਨੂੰ ਮੰਨਦੇ ਸਨ। ਰਾਏ ਉਨ੍ਹਾਂ ਦੀ ਮੂਲ ਰੂਪ ਵਿਚ ਸ੍ਰ. ਖੁਸ਼ਵੰਤ ਸਿੰਘ ਅਤੇ ਪੀ. ਕੇ. ਨਿਝਾਵਨ ਵਾਲੀ ਹੀ ਸੀ-ਜੋ ਕਿ ਠੀਕ ਸੀ। ਅਸਲ ਵਿਚ ਸ੍ਰੀ ਪੀ. ਕੇ. ਨਿਤ੍ਰਾਵਨ ਅਤੇ ਉਨ੍ਹਾਂ ਦੇ ਸਾਥੀ ਦੇਸ਼, ਖਾਸ ਕਰਕੇ ਪੰਜਾਬ ਦੇ ਬਟਵਾਰੇ ਤੋਂ ਬੇਹੱਦ ਦੁੱਖੀ ਸਨ। ਨਵੀਂ ਦਿੱਲੀ ਹੋਈ ਮੁਲਾਕਾਤ ਸਮੇਂ ਸ੍ਰੀ ਨਿਝਾਵਨ ਦਾ ਡਾ. ਐਮ.ਐਸ. ਰੰਧਾਵੇ ਦੇ ਹਵਾਲੇ ਨਾਲ ਕਹਿਣਾਂ ਸੀ ਕਿ ਪੰਜਾਬ ਦਾ ਮਾਨਵੀ ਮੁਹਾਂਦਰਾ ਅਸਾਂ ਖੁਦ ਤਬਾਹ ਕੀਤਾ। ਡਾ. ਰੰਧਾਵਾ ਦੇ ਤਸੱਵਰ ਅਨੁਸਾਰ ਪੰਜਾਬ ਵਿਚ ਇਨਸਾਫ ਦੇ ਮੁੱਲਾਂ ਤੇ ਅਧਾਰਤ ਸਹੀ ਦਿਸ਼ਾ ਵਿਚ ਵਿਕਾਸ ਤੇ ਖੁਸ਼ਹਾਲੀ ਸਥਾਨਕ ਹਿੰਦੂ, ਸਿੱਖ, ਮੁਸਲਮਾਨ ਅਤੇ ਹੋਰ ਭਾਈਚਾਰਿਆਂ ਦੀ ਆਪਸੀ ਸਹਿਹੋਂਦ, ਮੁਹੱਬਤ ਅਤੇ ਮਿਲਵਰਤਨ ਤੋਂ ਬਿਨਾ ਸੋਚ ਤੋਂ ਬਾਹਰ ਦੀ ਗੱਲ ਸੀ।ਐਨ ਇਸੇ ਤਰ੍ਹਾਂ ਦੀ ਰਾਏ ਐਸ.ਐਸ. ਗਿੱਲ ਹੋਰਾਂ ਦੀ ਸੀ।
ਨਿਝਾਵਨ ਨੇ ਸਾਲ 1980 ਦੇ ਆਸ ਪਾਸ ਆਪਣੇ ਸਨਾਤਨੀ ਹਿੰਦੂ ਵਿਰਸੇ ਨੂੰ ਨਵੇਂ ਸਿਰਿਓਂ ਪ੍ਰੀਭਾਸ਼ਤ ਕਰਦਿਆਂ ਸੋਲ ਟੂ ਸੋਲ : ਐਨ ਈਸਟ-ਵੈਸਟ ਐਨਕਾਊਂਟਰ ਸਿਰਲੇਖ ਆਪਦੀ ਕਿਤਾਬ ਜੋ ਲਿਖੀ ਉਸ ਵਿਚ ਪੱਛਮ ਦੀ ਅਲੋਚਨਾ ਤਾਂ ਹੈ-ਪ੍ਰੰਤੂ ਆਰੀਆ ਸਮਾਜ ਜਾਂ ਸਵਾਮੀ ਦਇਆ ਨੰਦ ਦੇ ਦਿੱਗ ਵਿਜਈ ਅੰਦਾਜ਼ ਅਤੇ ਆਰ.ਐਸ. ਐਸ. ਵਾਲੀ ਸੁਰ ਨੂੰ ਉਨ੍ਹਾਂ ਤਿੱਖੀ ਆਲੋਚਨਾ ਦਾ ਬਾਇਸ ਬਣਾਇਆ ਹੋਇਆ ਹੈ।
ਆਪਦਾ ਹਾਲੀਆ ਬਿਤਾਂਤ ਲਿਖਦਿਆਂ ਉਨ੍ਹਾਂ ਦੀ ਅੱਜ ਕੱਲ ਬੰਬਈ ਰਹਿੰਦੀ, ਨਿੱਕੀ ਧੀ ਅਨੂਪਮ ਆਹਲੂਵਾਲੀਆ ਨਾਲ ਮੋਬਾਈਲ ਨੰ. 98204-44550 ਤੇ ਅਸਾਂ ਗੱਲ ਜਦੋਂ ਕੀਤੀ ਤਾਂ ਸ਼ਾਹ ਮੁਹੰਮਦ ਦਾ ਜੰਗਨਾਮਾ ਤੇ ਅਧਾਰਤ ਦਾ ਫਸਟ ਪੰਜਾਬ ਵਾਰ ਨਾਂ ਦੀ ਉਨ੍ਹਾਂ ਦੀ ਪੁਸਤਕ ਚ ਸਾਲ 2006 ਚ ਆਪਦੇ ਦੇਹਾਂਤ ਤੋਂ ਮਹਿਜ਼ ਕੁਝ ਵਰ੍ਹੇ ਪਹਿਲਾਂ ਲਿਖਿਆ ਉਨ੍ਹਾਂ ਦਾ ਲੰਮਾ ਨਿਬੰਧ ਈ. ਮੇਲ ਰਾਹੀਂ ਜਦੇ ਹੀ ਭਿਜਵਾਇਆ। ਇਹ ਨਿਬੰਧ ਪੜ੍ਹਕੇ ਸਿੱਖ ਭਾਈਚਾਰੇ ਅਤੇ ਸਿੱਖ ਗੁਰੂ ਸਹਿਬਾਨ ਪ੍ਰਤੀ ਉਨ੍ਹਾਂ ਦੀ ਮੁਹੱਬਤ ਦੀ ਇੰਤਹਾ ਤੇ ਰਸ਼ਕ ਆਉਂਦਾ ਹੈ।
ਬੇਹੱਦ ਮੁੱਲਵਾਨ ਲੰਮਾ ਲੇਖ ਉਨ੍ਹਾਂ ਦਾ ਐਨ ਉਸੇ ਭਾਵਨਾ ਵਿਚ ਲਿਖਿਆ ਹੋਇਆ ਹੈ ਜਿਸ ਵਿਚ, 30 ਵਰ੍ਹੇ ਪਹਿਲਾਂ, ਸਾਲ 1985 ਚ ਚੰਡੀਗੜ੍ਹ ਮੇਜਰ ਪਿਆਰਾ ਸਿੰਘ ਦੇ ਘਰੇ ਮੀਸ਼ਾ ਜੀ ਅਤੇ ਮਹਿੰਦਰ ਸਿੰਘ (ਕਾਲੇਪਾਣੀ) ਦੀ ਹਾਜ਼ਰੀ ਵਿਚ ਮੀਸ਼ਾ ਸਾਹਿਬ ਅਤੇ ਸਾਡੇ ਨਾਲ ਆਪਦੀ ਗੱਲਬਾਤ ਦੌਰਾਨ ਉਸਨੇ ਪੰਜਾਬ ਦੇ ਹਿੰਦੂਆਂ ਦੀਆਂ ਸਿੱਖ ਭਾਈਚਾਰੇ ਨਾਲ ਸਾਂਝਾ ਤਿੜਕਣ ਬਾਰੇ ਆਪਦੇ ਬਾਪ ਦੀ ਮਰਦੇ ਦਮ ਤਕ ਰਹੀ ਚਿੰਤਾ ਅਤੇ ਸਰੋਕਾਰ ਦੀਆਂ ਕਈ ਗੱਲਾਂ ਸਾਂਝੀਆਂ ਕਰਨ ਦੇ ਨਾਲ ਨਾਲ ਉਹ ਪ੍ਰਗਟ ਰਹੇ ਸਨ।
ਇਸ ਲੇਖ ਦਾ ਜ਼ਿਕਰ ਆਉਂਦਿਆਂ ਸਾਡੀ ਸਿਮਰਤੀ ਵਿਚ ਕਈ ਵਰ੍ਹੇ ਪਹਿਲਾਂ ਪੜ੍ਹੀ ਸ੍ਰ. ਜਗਜੀਤ ਸਿੰਘ ਹੋਰਾਂ ਦੀ ਸਿੱਖ ਇਨਕਲਾਬ ਸਿਰਲੇਖ ਹੇਠਲੀ ਪੁਸਤਕ ਦੀਆਂ ਅਨੇਕਾਂ ਸੁਰਾਂ ਉਭਰ ਆਈਆਂ ਹਨ। ਇਸ ਪੁਸਤਕ ਵਿਚ ਮੁਜਾਹਿਦਾਂ ਵਾਲੀ ਭਾਵਨਾ ਨਾਲ ਸਿੱਖ ਗੁਰੂ ਸਹਿਬਾਨ ਦੇ ਸੰਦੇਸ਼ ਦੀ ਕੁੱਨ ਜਹਾਨ ਦੇ ਅੱਜ ਤਕ ਹੋਏ ਸਭ ਰਹਿਨੁਮਾਵਾਂ ਅਤੇ ਚਿੰਤਕਾਂ ਨਾਲੋਂ ਉੱਚੀ ਸ੍ਰੇਸ਼ਠਤਾ ਨੂੰ ਪੂਰੇ ਜ਼ੋਰ ਨਾਲ ਦ੍ਰਿੜਾਇਆ ਹੋਇਆ ਹੈ। ਅਜਿਹਾ ਕਰਦਿਆਂ ਲੇਖਕ ਨੇ ਭਾਰਤੀ-ਹਿੰਦੂ ਸਨਾਤਨੀ ਵਿਰਸੇ ਵਿਚ ਜਾਤ-ਪਾਤ ਦੇ ਭਿਆਨਕ ਕੋਹੜ ਦੀ ਨਿਖੇਧੀ ਕੀਤੀ ਹੈ- ਉਸ ਨਾਲ ਕਿਸੇ ਵੀ ਜੀਅ ਹੋਸ਼ ਇਨਸਾਨ ਦਾ ਕੀ ਰੌਲਾ ਹੋ ਸਕਦਾ ਹੈ। ਪ੍ਰੰਤੂ ਇਸ ਕੋਹੜ ਲਈ ਜ਼ਿੰਮੇਵਾਰ ਕਾਰਕਾਂ ਦੀ ਨਿਸ਼ਾਨਦੇਹੀ ਕਰਦਿਆਂ ਸਰਦਾਰ ਸਾਹਿਬ ਦੇ ਬਿਰਤਾਂਤ ਅੰਦਰ ਭੋਰਾ ਭਰ ਵੀ ਗਹਿਰਾਈ ਹੈਨੀ; ਜਿੰਮੇਵਾਰ ਵਿਦਵਤਾ ਜਾਂ ਲੋੜੀਂਦੇ ਅਧਿਐਨ ਦੀ ਗਹਿਰਾਈ ਦਾ ਕਿਧਰੇ ਕੋਈ ਸੰਕੇਤ ਵੀ ਨਹੀਂ ਹੈ। ਬਾਬੇ ਦਸਦੇ ਹਨ ਕਿ ਬੁੱਧ ਧਰਮ ਦਾ ਭਾਰਤੀ ਉਪ ਮਹਾਂਦੀਪ ਅੰਦਰ ਕਰੀਬ ਹਜ਼ਾਰ ਵਰ੍ਹਾ ਪੂਰਾ ਤਪ ਤੇਜ਼ ਰਿਹਾ ਅਤੇ ਫਿਰ ਮੁਸਲਮਾਨ ਸਾਸ਼ਕ ਆ ਗਏ। ਦਲਿਤਾਂ ਨੂੰ ਦਬੇਲ ਬਣਾਈ ਰੱਖਣ ਲਈ ਬ੍ਰਾਹਮਣੀ ਪ੍ਰੋਹਿਤ ਜਮਾਤ ਦੀ ਰਾਜਪੂਤ-ਕਸ਼ਤਰੀ ਧਿਰਾਂ ਨਾਲ ਕਰਿਘੜੀ ਕਿਵੇਂ ਪਈ। ਜਰਾ ਵੀ ਸ਼ਪੱਸ਼ਟ ਹੁੰਦਾ ਨਹੀਂ ਹੈ। ਸਿੱਖ ਗੁਰੂ ਸਾਹਿਬਾਨ ਜਾਤ ਪਾਤ ਦੀ ਪ੍ਰਥਾ ਨੂੰ ਜੜ੍ਹੋਂ ਪੁੱਟ ਦੇਣਾ ਚਾਹੁੰਦੇ ਸੀ-ਸਾਨੂੰ ਤਾਂ ਕੀ ਪੰਜਾਬ ਦੇ ਬੱਚੇ ਬੱਚੇ ਨੂੰ ਸ. ਜਗਜੀਤ ਸਿੰਘ ਹੋਰਾਂ ਜਿਤਨਾ ਹੀ ਪਤਾ ਹੈ।-ਸਵਾਲ ਇਹ ਹੈ ਕਿ ਇਸ ਜੜ੍ਹਾਂ ਵਾਲੇ ਫੋੜੇ ਦਾ ਸਿੱਖ ਭਾਈਚਾਰੇ ਅੰਦਰ ਵੀ ਇਲਾਜ ਹੋਇਆ ਕਿਉਂ ਨਾ- ਇਸ ਪਹੇਲੀ ਦਾ ਪੁਸਤਕ ਦੀ ਪੜ੍ਹਤ ਵਿਚੋਂ ਕੱਖ ਵੀ ਪਤਾ ਨਹੀਂ ਲਗਦਾ।
ਵੇਖੋ ਸਵਾਮੀ ਦਇਆ ਨੰਦ ਦੇ ਅੰਦਾਜ਼ ਨਾਲ ਸਾਡੀ ਕੋਈ ਸੰਮਤੀ ਨਹੀਂ ਹੈ। ਪ੍ਰੰਤੂ ਉਹ ਵੀ ਸਭ ਤੋਂ ਪਹਿਲਾਂ ਅਤੇ ਬਾਬ ਬਾਰ ਪਹਿਲੀ ਗੱਲ ਇਹ ਹੀ ਕਹਿੰਦਾ ਹੈ ਕਿ ਜਾਤ ਪਾਤ ਸਿਰੇ ਦੀ ਲਾਅਣਤ ਹੈ; ਇਸ ਨੂੰ ਵੇਦਾਂ ਅੰਦਰ ਉਕਾ ਹੀ ਕੋਈ ਸਵੀਕਿਰਤੀ ਨਹੀਂ ਹੈ। ਔਰਤ-ਮਰਦ ਅਤੇ ਹਰ ਵਰਣ ਦੇ ਲੋਕਾਂ ਦੀ ਜਨਮ ਜਾਤ ਬਰਾਬਰੀ ਦੀ ਗੱਲ; ਫਿਰ ਇਸਦੇ ਨਾਲ ਹੀ ਹਰ ਇਕ ਲਈ ਸਿੱਖਿਆ ਦੇ ਅਧਿਕਾਰ ਦੇ ਸਾਵੇਂ ਮੌਕਿਆਂ ਦੀ ਗੱਲ ਜਜ਼ਬੇ ਦੀ ਜਿਸ ਸ਼ਿਦਤ ਨਾਲ ਉਹ ਕਰਦਾ
-ਸਾਨੂੰ ਤਾਂ ਮਹਾਨ ਰੂਸੋ ਵੀ ਕੋਈ ਵਾਰ ਉਹਦੇ ਮੂਹਰੇ ਫਿੱਕਾ ਲੱਗਦਾ ਹੈ। ਫਿਰ ਬੁੱਤ ਪੂਜਾ ਦੇ ਵਿਰੁੱਧ ਅਤੇ ਪ੍ਰੋਹਿਤ-ਬ੍ਰਾਹਮਣੀ ਜਮਾਤ ਦੇ ਹਰ ਪਖੰਡ ਦੇ ਵਿਰੁੱਧ ਸਾਧੂ ਨੇ ਪਰਸਰਾਮ ਵਾਲਾ ਕੁਹਾੜਾ ਚੁਕਿਆ ਹੋਇਆ ਹੈ। ਐਨ ਇਹੋ ਹਾਲ ਵਿਵੇਕਾ ਨੰਦ ਦਾ ਹੈ-ਸਾਡੇ ਮਿੱਤਰ ਉਸਦੀ ਕੋਈ ਇਕ ਵੀ ਲਿਖਤ ਕਦੀ ਪੜ੍ਹ ਕੇ ਤਾਂ ਵੇਖਣ ਕਿ ਪ੍ਰੋਹਿਤ-ਪੁਜਾਰੀ ਧਿਰ ਨੂੰ ਉਹ ਬਾਰ ਬਾਰ ਕਹਿੰਦਾ ਕੀ ਹੈ- ਪੈਂਦਾ ਕਿਵੇਂ ਹੈ। ਫਿਰ ਵੀਰ ਸਾਵਰਕਰ ਨੂੰ ਹੀ ਲੈ ਲਓ। ਅੱਜ ਤੋਂ ਪੂਰੇ 25 ਵਰ੍ਹੈ ਪਹਿਲਾਂ, ਧੰਨਜੈ ਕੀਰ ਦੀ ਲਿਖੀ ਹੋਈ ਉਸਦੀ ਜੀਵਨ ਕਹਾਣੀ ਪੜ੍ਹਦਿਆਂ ਸਾਨੂੰ ਉਸਦਾ ਹਿੰਦੂਤਵ ਵਾਲੀ ਘਾੜਤ ਤਾਂ ਜ਼ਾਹਰ ਹੈ ਕਿ ਊਲ ਜਲੂਲ ਲਗਾ ਸੀ ਪ੍ਰੰਤੂ ਅੰਡੇਮਾਨ ਤੋਂ ਪਰਤ ਕੇ, ਆਪਣੇ ਅਮਰਾਵਤੀ ਜਿਲ੍ਹੇ ਵਿਚ ਪੂਰੇ 10 ਵਰ੍ਹੇ ਜੂਹਬੰਦ ਹੋਏ ਰਹਿਣ ਸਮੇਂ ਉਸਨੇ ਜਾਤ ਪਾਤ ਦੀ ਪ੍ਰਥਾ ਵਿਰੁੱਧ ਜਹਾਦ ਜਿਸ ਇਤਕਾਦ ਨਾਲ ਕੀਤਾ-ਪੜ੍ਹਦਿਆਂ ਆਦਮੀ ਧੰਨ ਧੰਨ-ਧੰਨ ਧੰਨ ਹੀ ਕਰ ਉਠਦਾ ਹੈ।
ਫਿਰ ਵੀ ਨਿਝਾਵਨ ਸਾਹਿਬ ਆਰੀਆ ਸਮਾਜੀਆਂ ਦੇ-ਜਾਨੀ ਕਿ ਉਨ੍ਹਾਂ ਦੇ ਰਹਿਨੁਮਾ ਸਵਾਮੀ ਦੀ ਮੁਸਲਮਾਨਾਂ ਵਿਰੁੱਧ ਸੰਕੀਰਨਤਾ ਕਾਰਨ ਸਿਰੇ ਤੋਂ ਵਿਰੁੱਧ ਸਨ। ਵੀਰ ਸਾਵਰਕਰ ਦਾ ਤਾਂ ਉਹ ਨਾ ਸੁਣਨ ਨੂੰ ਵੀ ਰਾਜ਼ੀ ਨਹੀਂ ਸਨ। ਪੰਜਾਬ ਦੇ ਮੁਸਲਮਾਨ ਭਰਾਵਾਂ ਨੂੰ ਉਹ ਆਪਦੀ ਜਾਨ ਸਮਝਦੇ ਸਨ। ਵੇਖੋ ਜਿਥੋਂ ਤੱਕ ਉਨ੍ਹਾਂ ਦੀ ਭਾਵਨਾ ਜਾਂ ਜਜ਼ਬੇ ਦੀ ਪਾਰਦਰਸ਼ਤਾ ਦਾ ਸਵਾਲ ਹੈ-ਸਾਨੂੰ ਉਨ੍ਹਾਂ ਨਾਲੋਂ ਜਾਂ ਐਸ. ਐਸ. ਗਿੱਲ ਨਾਲੋਂ ਸੁਹਿਰਦ ਇਨਸਾਨ ਸਾਰੀ ਜਿੰਦਗੀ ਵਿਚ ਅੱਜ ਤਕ ਬੜੇ ਘੱਟ ਮਿਲੇ ਹਨ। ਉਂਜ ਕਿਸੇ ਤੇ ਚੈਲਿੰਜ ਕੀਤਾ ਸੀ ਕਿ ਉਸਨੂੰ ਮਹਿਜ਼ ਇਕ ਸਤਰ ਲਿਖ ਕੇ ਦਿੱਤੀ ਜਾਵੇ। ਉਹ ਉਸ ਦੀ ਪੜ੍ਹਤ ਵਿਚੋਂ ਲਿਖਣ ਵਾਲੇ ਲਈ ਫਾਂਸੀ ਦੀ ਸਜ਼ਾ ਦਾ ਤਰਕ ਸਿਰਜ ਕੇ ਵਿਖਾ ਦੇਵੇਗਾ। ਸੋ ਨਿਝਵਾਨ ਜੀ ਨੂੰ ਜੇ ਕਿਸੇ ਨੇ ਇੰਝ ਪੜ੍ਹਨਾ ਹੈ ਤਾਂ ਕੋਈ ਚਾਰਾ ਨਹੀਂ ਹੈ। ਵਰਨਾ ਉਨ੍ਹਾਂ ਦੇ ਮਨ ਮਸਤਕ ਸਿੱਖ ਗੁਰੂ ਸਾਹਿਬਾਨ ਦੇ ਸੰਦੇਸ਼ ਅਤੇ ਪੰਜਾਬ ਦੇ ਸਿੱਖ ਭਾਈਚਾਰੇ ਲਈ ਪਾਰਦਰਸ਼ੀ ਹੇਜ ਦਾ ਕੋਈ ਲੇਖਾ ਨਹੀਂ ਹੈ।
ਨਿਝਾਵਨ ਸਾਹਿਬ ਦੀ ਧੀ ਅਨੂਪਮ ਬੇਹਦ ਖੁਸ਼ੀ ਅਤੇ ਤਸੱਲੀ ਨਾਲ ਇਹ ਗੱਲ ਦਸ ਰਹੀ ਸੀ ਕਿ ਆਪਣੇ ਬਾਪ ਦੀ ਤੀਬਰ ਰੀਝ ਨੂੰ ਮੁਖ ਰਖਦਿਆਂ ਹੀ ਉਨ੍ਹਾਂ ਸਿੱਖ ਪਰਿਵਾਰ ਵਿਚ ਪ੍ਰੋ. ਕੁਲਵਿੰਦਰ ਸਿੰਘ ਆਹਲੂਵਾਲੀਆਂ ਹੋਰਾਂ ਨਾਲ ਵਿਆਹ ਕਰਵਾਇਆ ਸੀ।
ਸਾਡੇ ਖ਼ਿਆਲ ਅਨੁਸਾਰ ਹਾਲ ਦੀ ਘੜੀ ਇਤਨਾ ਕੁ ਬਹੁਤ ਹੈ ਅਤੇ ਹੁਣ ਮੀਸ਼ਾ ਜੀ ਦੇ ਇਨ੍ਹਾਂ ਕਰੀਬੀ ਸੱਜਣਾ ਦੀ ਵੇਦਨਾ, ਸੰਵੇਦਨਾ, ਸੋਹਜ-ਸਵਾਦਾਂ ਅਤੇ ਧਰਮ ਨਿਰੱਪਖ-ਜਮਹੂਰੀ ਪੰਜਾਬੀ ਲਈ ਉਨ੍ਹਾਂ ਦੀਆਂ ਚਿੰਤਾਵਾਂ ਗੱਲਾਂ ਛੱਡ ਕੇ ਬੇਹਤਰ ਹੈ ਕੇਰਾਂ ਮੁੜ ਆਪਣੇ ਬਿਰਤਾਂਤ ਦੇ ਮੁਖ ਨਾਇਕ ਵੱਲ ਵਾਪਸ ਪਰਤਿਆ ਜਾਵੇ।
ਬਾਬਿਆਂ ਨਾਲ ਸਾਲ 1971 ਕੁਲਬੀਰ ਨਾਲ ਅਤੇ ਉਸ ਤੋਂ ਕਰੀਬ 14 ਵਰ੍ਹੇ ਪਿੱਛੋਂ ਚੰਡੀਗੜ੍ਹ ਮੇਜਰ ਪਿਆਰਾ ਸਿੰਘ ਦੇ ਘਰੇ ਪੀ.ਕੇ. ਨਿਤਾਵਨ ਦੀ ਸੰਗਤ ਚ ਹੋਈਆਂ ਮੁਲਾਕਾਤਾਂ ਤੋਂ ਬਿਨਾ ਸਾਲ 1977-78 ਚ ਉਨ੍ਹਾਂ ਦੀ ਲਾਜਵਾਬ ਮਹਿਮਾਨ ਨਿਵਾਜ਼ੀ ਮਾਨਣ ਦਾ ਦੋ-ਤਿੰਨ ਵਾਰ ਸਾਨੂੰ ਖੁੱਲ੍ਹਾ ਮੌਕਾ ਮਿਲਿਆ। ਉਨ੍ਹੀਂ ਦਿਨੀਂ ਉਹ ਆਦਰਸ਼ ਨਗਰ ਲਾਗੇ ਸ.ਬਰਜਿੰਦਰ ਸਿੰਘ ਹੋਰਾਂ ਦੇ ਘਰ ਦੇ ਸਾਹਮਣੇ ਕਿਸੇ ਕੋਠੀ ਵਿਚ ਰਹਿੰਦੇ ਸਨ। ਮਸਲਨ ਕੇਰਾਂ ਛੁੱਟੀ ਦਾ ਦਿਨ ਸੀ। ਅਸੀਂ ਆਪਣੇ ਵਡੇਰੀ ਉਮਰ ਦੇ ਮਿੱਤਰ ਅਤੇ ਗਰਾਈਂ ਰਣਜੀਤ ਬੱਲ ਹੋਰਾਂ ਨਾਲ ਸਵੇਰੇ 10-11 ਵਜੇ ਹੀ ਮੀਸ਼ਾ ਜੀ ਨੂੰ ਮਿਲਣ ਜਦੋਂ ਪਹੁੰਚੇ ਤਾਂ ਅਗੋਂ ਉਹ ਤੇ ਸ੍ਰ. ਅਲਬੇਲ ਸਿੰਘ ਵੋਦਕਾ ਦੀ ਬੋਤਲ ਖੋਲ੍ਹੀ ਬੈਠੇ ਸਨ। ਬਾਬਿਆਂ ਨੇ ਜਾਂਦੇ ਸਾਰ ਸਾਨੂੰ ਪੁੱਛੇ ਬਗੈਰ ਹੀ ਨਿੰਬੂ ਦੇ ਟੁਕੜੇ ਪਾ ਕੇ ਪੈੱਗ ਬਣਾਏ ਅਤੇ ਸਾਡੇ ਅੱਗੇ ਧਰ ਦਿੱਤੇ। ਰਣਜੀਤ ਬਾਈ ਜੀ ਨੇ ਤਾਂ ਸਵੇਰੇ ਸਵੇਰੇ ਇਹ ਕੰਮ ਕਰਨ ਤੋਂ ਪੱਕੀ ਨਾਂਹ ਕਰ ਦਿੱਤਾ ਅਤੇ ਉਨ੍ਹਾਂ ਵਾਲਾ ਪੈੱਗ ਵੀ ਸਾਨੂੰ ਲੈਣਾ ਪਿਆ। ਇਹ ਉਹ ਸਮਾਂ ਸੀ ਜਦੋਂ ਪੰਜਾਬ ਵਿਚ ਨਾ ਨਕਸਲੀ ਮਿੱਤਰਾਂ ਦੀ ਦਹਿਸ਼ਤ ਸੀ, ਨਾ ਕੋਈ ਮੋਗਾ ਅੰਦੋਲਨ ਸੀ, ਐਮਰਜੈਂਸੀ ਚੁੱਕੀ ਗਈ ਹੋਈ ਸੀ ਅਤੇ ਨਿਰੰਕਾਰੀ ਕਾਂਡ ਵੀ ਅਜੇ ਵਾਪਰਿਆ ਨਹੀਂ ਸੀ। ਮੀਸ਼ਾ ਸਾਹਿਬ ਪੂਰੇ ਰੰਗ ਵਿਚ ਖਿੜੇ ਹੋਏ ਸਨ।
ਆਰਥਿਕਤਾ ਅਤੇ ਮਾਨਸਿਕਤਾ-ਦੋਵੇਂ ਠੀਕ ਠਾਕ ਸਨ। ਕੋਈ ਦਵੰਧ ਜਾਂ ਦੁਬਿੱਧਾ ਨਹੀਂ ਸੀ ਅਤੇ ਕਿਸੇ ਕਿਸਮ ਦੇ ਇਖਲਾਕੀ ਤਣਾਓ ਤੋਂ ਵੀ ਮੁਕਤ ਉਹ ਨਜ਼ਰ ਆ ਰਹੇ ਸਨ।
ਸਾਨੂੰ ਅੱਜ ਤੱਕ ਯਾਦ ਹੈ ਬਾਬਿਆਂ ਨੇ ਅਲਬੇਲ ਸਿੰਘ ਹੋਰਾਂ ਨੂੰ ਮੁਖਾਤਬ ਹੋ ਕੇ ਮਿਰਜ਼ਾ ਗਾਲਬਿ ਦਾ ਸ਼ੇਅਰ- ਫਿਰ ਦੇਖੀਏ ਅੰਦਾਜ਼ੇ ਗੁਲ ਅਫਸ਼ਾਨੀਏ-ਏ-ਗੁਫਤਾਰ, ਰਖ ਦੇ ਕੋਈ ਪਿਆਲਾ-ਇ-ਸਾਹਿਬਾ ਮੇਰੇ ਆਗੇ ਸੁਣਾਇਆ ਅਤੇ ਨਾਲ ਹੀ ਟੇਪ ਰਿਕਾਡਰ ਜਾਂ ਰਿਕਾਡਰ ਪਲੇਅਰ ਉਪਰ ਬੇਗਮ ਅਖਤਰ ਦਾ ਯੇ ਨਾ ਥੀ ਹਮਾਰੀ ਕਿਸਮਤ ਕਿ ਵਿਸਾਲੇ ਯਾਰ ਹੋਤਾ ਵਾਲਾ ਤਵਾ ਚਲਾ ਦਿੱਤਾ। ਇਹ ਗ਼ਜ਼ਲ ਖੱਤਮ ਅਜੇ ਹੋਈ ਹੀ ਸੀ ਕਿ ਉਨ੍ਹਾਂ ਨੇ ਫਰੀਦਾ ਖ਼ਾਨਮ ਦੀ ਅਵਾਜ਼ ਵਿਚ
ਹੈ ਜਹਾਂ ਨਾਮ ਇਸ਼ਕ ਕਾ ਲੇਨਾ ਆਪਣੇ ਪੀਛੇ ਬਲਾਅ ਲਗਾ ਲੇਨਾ
ਦੇ ਪੁਰਸੋਜ਼ ਬੋਲਾਂ ਵਾਲੀ ਇਕ ਹੋਰ ਦਿਲਕਸ਼ ਗਜ਼ਲ ਲਗਾ ਦਿੱਤੀ। ਇਸੇ ਦੌਰਾਨ ਮੈਡਮ ਸੁਰਿੰਦਰ ਮੀਸ਼ਾ ਨੇ ਪਿਆਜਾਂ ਅਤੇ ਹਰੀਆਂ ਮਿਰਚਾਂ ਵਾਲੇ ਪਕੌੜੇ ਸਾਨੂੰ ਭਿਜਵਾ ਦਿੱਤੇ। ਬਹੁਤ ਹੀ ਵਿਲਖਣ ਕਿਸਮ ਦੀ ਸਾਦਗੀ ਅਤੇ ਸਹਿਜ਼ ਉਨ੍ਹਾਂ ਦੀ ਸਖਸ਼ੀਅਤ ਵਿਚ ਸੀ। ਮੀਸ਼ਾ ਸਾਹਿਬ ਨਾਲੋਂ ਮੂਲੋਂ ਹੀ ਵਖਰੀ ਕਿਸਮ ਦੀ ਕੋਈ ਸਤੰਤਾਈ ਵੇਂਹਦਿਆਂ ਹੀ ਮੈਡਮ ਮੀਸ਼ਾ ਦੇ ਚਿਹਰੇ ਤੋਂ ਝਰਦੀ ਸਾਨੂੰ ਮਹਿਸੂਸ ਹੋਈ।
ਮੈਡਮ ਸੁਰਿੰਦਰ ਦੀ ਅਤੇ ਮੀਸ਼ਾ ਸਾਹਿਬ ਦੇ ਗ੍ਰਹਿ ਨਿਵਾਸ ਦੇ ਸਾਲ 1977 ਦੇ ਉਨ੍ਹਾਂ ਦਿਨਾਂ ਦੇ ਖੁਸ਼ਗਵਾਰ ਮਹੌਲ ਦੀ ਗਵਾਹੀ ਲਈ ਕਸ਼ਮੀਰ ਪੰਨੂ ਹੋਰਾਂ ਨੇ ਲੇਖਕਾਂ ਅਤੇ ਕਲਾਕਾਰਾਂ ਦੀਆਂ ਪਤਨੀਆਂ ਦੇ ਨਾਗਮਣੀ ਦੇ ਜ਼ਿਕਰ-ਇ-ਖੈਰ ਕਾਲਮ ਲਈ ਲਿਖੇ ਰੇਖਾ ਚਿੱਤਰਾਂ ਤੇ ਅਧਾਰਤ ਇਸ਼ਤਿਹਾਰ ਧੁੱਪ ਛਾਂ ਦੇ ਨਾਂ ਦੀ ਆਪਣੀ ਪੁਸਤਕ ਅੰਦਰ ਸ਼ਾਮਲ ਸੁਰਿੰਦਰ ਮੀਸ਼ਾ ਸਿਰਲੇਖ ਹੇਠਲੇ ਨਿੰਬਧ ਵਿਚ ਜਿਵੇਂ ਪਾਈ ਹੈ ਉਸਦੀ ਸ਼ੁਰੂਆਤ ਜ਼ਰਾ ਵੇਖੋ:
ਕੋਸੀ ਕੋਸੀ ਰੁੱਤ ਵਿਚ ਜਦ ਮੈਂ ਕੋਠੀ ਪੁੱਜਾ ਤਾਂ ਲਾਅਨ ਵਿਚ ਸੁਰਿੰਦਰ ਸਬਜੀਆਂ ਤੇ ਫੁੱਲਾਂ ਨੂੰ ਸਿੰਝ ਰਹੀ ਸੀ। ਗੱਦੀਦਾਰ ਘਾਹ ਤੇ ਉਸਦੇ ਪੈਰਾਂ ਦੇ ਨਿਸ਼ਾਨ ਉਘੜਦੇ ਤੇ ਫਿਰ ਮਿੱਟ ਜਾਂਦੇ। ਰਾਤ ਰਾਣੀ ਦੇ ਟੁੱਟੇ ਮੁਰਝਾਏ ਫੁੱਲ ਖਿਲਰੇ ਪਏ ਸਨ। ਗਲਦਾਉਦੀ ਤੇ ਗੁਲਾਬ ਦੇ ਅੱਧ ਖਿੜੇ ਫੁੱਲਾਂ ਵਿਚ ਗੁੱਟੇ ਦੇ ਜਵਾਨ ਫੁੱਲ ਧੌਣ ਸੁੱਟੀ ਮਸਤੀ ਵਿਚ ਝੂਮ ਰਹੇ ਸਨ। ਤੁਲਸੀ ਦੀ ਖੁਸ਼ਬੋ ਮਨ ਨੂੰ ਸਕੂਨ ਦੇ ਰਹੀ ਸੀ।
ਉਂਝ ਕਹਿਣ ਨੂੰ ਤਾਂ ਔਰਤਾਂ ਦਾ ਸਾਲ ਮਨਾਇਆ ਜਾ ਰਿਹਾ। ਵੇਖ ਲਓ ਘਰੇਲੂ ਜੀਵਨ ਵਿਚ ਸਭ ਕੁਝ ਔਰਤਾਂ ਨੂੰ ਹੀ ਕਰਨਾ ਪੈਂਦਾ---ਮਰਦ ਤਾਂ ਹੱਥ ਹਿਲਾ ਕੇ ਰਾਜੀ ਨਹੀਂ। ਰਸਮੀ ਸੁੱਖ ਸਾਂਦ ਕਹਿੰਦਿਆਂ ਉਹ ਹੱਸ ਪਈ। ਬਰਾਂਡੇ ਵਿਚ ਕੁਰਸੀ ਡਾਹੀ ਮੀਸ਼ਾ ਅਖਬਾਰ ਪੜ੍ਹਨ ਵਿਚ ਮਸਰੂਫ਼ ਸੀ।
ਘਰ ਜਾ ਕੇ ਮੈਡਮ ਕੋਲ ਬਹਿੰਦਿਆਂ ਹੀ ਕਸ਼ਮੀਰ ਪਨੂੰ ਹੋਰੀਂ ਮੀਸ਼ਾ ਸਾਹਿਬ ਨਾਲ ਉਨ੍ਹਾਂ ਦੇ ਵਿਆਹ ਦੇ ਬਾਰੇ ਪੁੱਛਗਿੱਛ ਸ਼ੁਰੂ ਕਰ ਲੈਂਦੇ ਹਨ ਜਿਸ ਨੂੰ ਸੁਣਦਿਆਂ ਪਰ੍ਹਾਂ ਬੈਠੀ ਉਨ੍ਹਾਂ ਦੀ ਸੱਸ ਕੋਲੇ ਆ ਕੇ ਪੁੱਛਦੀ ਹੈ:
ਵੇ ਪੁੱਤਰ ਤੂੰ ਕੀਹਦੀ ਗੱਲ ਕਰ ਰਿਹਾ ਏਂ?
------
 ਸੋਹਣੂ ਦੀ? ਪੁੱਤ ਇਹ ਤਾਂ ਬੜਾ ਅਵੈੜਾ ਸੀ। ਕੀ ਦੱਸਾਂ-ਤਿੰਨ ਮੰਗਾਂ ਛੱਡੀਆਂ, ਤਿੰਨ।---ਬਸ ਮੰਨੇ ਹੀ ਨਾ। ਆਖੇ ਮੈਂ ਤਾਂ ਵਿਆਹ ਕਲਮ ਨਾਲ ਕਰਾਇਆ। ਝੱਲਾ ਨਾ ਹੋਵੇ।----ਜਦ ਮੇਰੀ ਇਹ ਧੀ ਘਰ ਆਈ ਸੀ ਤਾਂ ਮੈਂ ਬੂਹੇ ਦੀ ਹਰ ਚੌਗਾਠ ਤੇ ਤੇਲ ਚੋ ਅੰਦਰ ਲੰਘਾਇਆ ਸੀ। ਉਦੋਂ ਤੋਂ ਤੀਰ ਆਂਗ ਸਿੱਧਾ ਹੋਇਆ ਪਿਆ। ਉਸ ਸੁਰਿੰਦਰ ਦੇ ਸਿਰ ਤੇ ਹੱਥ ਫੇਰਦਿਆਂ ਬੜੀ ਅਪਣੱਤ ਨਾਲ ਉਸ ਵੰਨੀਂ ਵੇਖਿਆ।---ਉਹ ਚੁੱਪ ਚਾਪ ਮੁਸਕਰਾਈ ਜਾ ਰਹੀ ਸੀ। ਇਸੇ ਦੌਰਾਨ ਮੀਸ਼ਾ ਜੀ ਸਾਨੂੰ ਗੱਲਾਂ ਕਰਨ ਲਈ ਛੱਡ ਕੇ ਅਛੋਪਲੇ ਜਿਹੇ ਹੀ ਘਰੋਂ ਬਾਹਰ ਨਿਕਲ ਜਾਂਦੇ ਹਨ।
ਤੇ ਫਿਰ ਮੈਡਮ ਸੁਰਿੰਦਰ ਅਗੋਂ ਦਸਦੀ ਹੈ (ਸਾਰਾ ਬਚਪਨ ਅਤੇ ਜਵਾਨੀ ਮੱਧ ਪ੍ਰਦੇਸ਼ ਵਿਚ ਗੁਜ਼ਰਨ ਕਰਕੇ) ਸ਼ੁਰੂ ਸ਼ੁਰੂ ਵਿਚ ਤਾਂ ਏਧਰ ਦਾ ਮਹੌਲ ਰਾਸ ਨਾ ਆਇਆ।-----ਸਾਡਾ ਨਵਾਂ ਨਵਾਂ ਵਿਆਹ ਹੋਇਆ ਸੀ। ਇਨ੍ਹਾਂ ਦੇ ਛੜੇ ਛੜਾਂਗ ਦੋਸਤ ਆ ਕੇ ਛਕਦੇ ਛਕਾਉਂਦੇ ਤੇ ਚੀਕ ਬੁਲਬੁਲੀਆਂ ਮਾਰਦੇ, ਇਕ ਦੂਸਰੇ ਨੂੰ ਗਾਲ੍ਹਾਂ ਕਢਦੇ, ਕਵਿਤਾ ਸੁਣਾਂਦੇ। ਨਾ ਰੋਟੀ ਨਾ ਪਾਣੀ। ਉਡੀਕ ਉਡੀਕ ਮੈਂ ਰਹਿਰਾਸ ਦਾ ਪਾਠ ਕਰਨ ਲਗ ਪੈਂਦੀ। ਮੇਰੇ ਪਾਠ ਦਾ ਤਾਂ ਭੋਗ ਪੈ ਜਾਂਦਾ। ਪਰ ਇਨ੍ਹਾਂ ਦੇ ਕਵਿਤਾ ਪਾਠ----
ਇਸ ਪ੍ਰਥਾਏ ਪੰਨੂੰ ਸਾਹਿਬ ਵਲੋਂ ਮੀਸ਼ਾ ਜੀ ਦੀ ਇਕ ਨਜ਼ਮ ਦੀਆਂ ਕੁਝ ਸਤਰਾਂ ਦਰਜ ਹਨ: ਰੋਜ ਤਿਕਾਲੀਂ ਮੇਰੀ ਬੀਵੀ
ਗੋਰੇ ਰੰਗ ਦੀ ਸੰਗਮਰਮਰ ਦੀ ਮੂਰਤ ਬਣ ਕੇ
ਪੂਜਾ ਪਾਠ ਚ ਗੁੰਮ ਜਾਂਦੀ ਹੈ
ਉਸ ਸਮੇਂ ਉਹ ਰੱਬ ਸੱਚੇ ਦੀ ਪੂਜਾ ਕਰਦੀ ਮੈਥੋਂ ਦੂਰ ਸੱਤ ਸਮੁੰਦਰ ਤਰਦੀ ਹੈ।
ਸ਼ਰਾਬ ਦੇ ਖੁੱਲ੍ਹੇ ਪ੍ਰਚਲਨ ਦੀ ਗੱਲ ਕਰਨ ਪਿੱਛੋਂ ਮੈਡਮ ਰੇਖਾ ਚਿੱਤਰ ਵਿਚ ਨਾ ਲਿਖਣ ਦੀ ਸ਼ਰਤ ਤੇ ਆਪਣੇ ਪਤੀ ਦੇਵ ਦੇ ਖੂਬਸੂਰਤ ਤਿਤਲੀਆਂ ਵੇਖਣ ਦੇ ਅਵੱਲੜੇ ਸ਼ੌਂਕ ਬਾਰੇ ਬੜੇ ਹੀ ਧੀਮੇ ਸੁਰ ਵਿਚ ਸੰਕੇਤ ਦਿੰਦੀ ਹੈ। ਅਖੇ ਇਨ੍ਹਾਂ ਦੇ ਦੋਸਤ ਤਾਂ ਕਹਿੰਦੇ ਨੇ ਇਨ੍ਹਾਂ ਨੂੰ ਤਿਤਲੀਆਂ ਮਗਰ ਲਗਣ ਦੀ ਆਦਤ ਸੀ। ਮੈਨੂੰ ਊਈਂ ਇਤਬਾਰ ਜਿਹਾ ਨਹੀਂ ਆਉਂਦਾ-
---ਪਰ ਹੁਣ ਵੀ ਮੈਂ ਕਿਹੜਾ ਵੇਖਣ ਜਾਂਦੀ ਹਾਂ। ਜਦ ਉਡਦੀ ਉਡਦੀ ਗੱਲ ਕੰਨੀ ਆ ਪਵੇ ਤਾਂ ਪੁਛਣ ਤੇ ਦਸਣਗੇ, ਤੈਨੂੰ ਵਹਿਮ ਏ, ਮੇਰਾ ਕਿੱਤਾ ਹੀ ਇਹੋ ਜਿਹਾ-ਜਿਥੇ ਭਾਂਤ ਭਾਂਤ ਦੇ ਕਲਾਕਾਰਾਂ ਨਾਲ ਵਾਹ ਪੈਂਦਾ, ਬਸ ਮੈਂ ਚੁੱਪ ਕਰ ਜਾਂਦੀ ਹਾਂ। ਹੋਰ ਕਰ ਵੀ ਕੀ ਸਕਦੀ ਹਾਂ।
----
ਏਨੇ ਨੂੰ ਮੀਸ਼ੇ ਨੇ ਬਰਾਂਡੇ ਦੀਆਂ ਪੌੜੀਆਂ ਤੇ ਕਾਲਜੀਏ ਮੁੰਡਿਆਂ ਵਾਂਗ ਸਾਈਕਲ ਤੇ ਚੜ੍ਹੇ ਚੜ੍ਹਾਏ ਪੈਰ ਲਗਾ ਕੇ ਟੱਲੀ ਆ ਖੜਕਾਈ।
ਅਜੇ ਕਹਿੰਦੇ ਨੇ ਸਕੂਟਰ ਲੈਣਾ। ਫਿਰ ਤਾਂ ਘਰ ਵੜਿਆ ਹੀ ਨਈਂ ਕਰਨਗੇ। ਮੈਨੂੰ ਸਕੂਟਰ ਦੇ ਨਾਂ ਤੋਂ ਹੀ ਡਰ ਲਗਦੈ। ਇਨ੍ਹਾਂ ਖੂਬਸੂਰਤ ਚੀਜ਼ਾਂ ਵੇਖਣ ਤੋਂ ਟਲਣਾ ਨਹੀਂ ਤੇ--- ਉਸਦੀ ਗੱਲ ਅਧੂਰੀ ਰਹਿ ਗਈ ਜਦ ਉਨ੍ਹਾਂ ਅੰਦਰ ਆ, ਮੇਰੇ ਨਾਲ ਹੱਥ ਮਿਲਾ, ਅੱਡੀ ਦੇ ਭਾਰ ਥੋੜ੍ਹਾ ਘੁੰਮ ਕੇ ਨਜ਼ਰਾਂ ਬੋਤਲਾਂ ਤੇ ਜਾ ਟਿਕਾਈਆਂ।
------
( ਖੈਰ ਗਈ ਰਾਤ ਤਕ ਦਾਰੂ ਪਿਆਲਾ ਪੀ ਕੇ) ਸਰ੍ਹੋਂ ਦੇ ਸਾਗ ਨਾਲ ਮੱਕੀ ਦੀ ਰੋਟੀ ਖਾਣ ਬਾਅਦ ਮੈਂ ਤੇ ਮੀਸ਼ਾ ਸੈਰ ਨੂੰ ਨਿਕਲ ਗਏ।----ਅਗਲਾ ਦਿਨ ਚੜ੍ਹਨ ਚ ਅਜੇ ਦੋ ਘੰਟੇ ਬਾਕੀ ਸਨ। ਉਹ ਦਸ ਰਿਹਾ ਸੀ ਮੈਂ ਘਰੇਲੂ ਜੀਵਨ ਵਲੋਂ ਬੜਾ ਸੰਤੁਸ਼ਟ ਹਾਂ-ਲਗਦੈ ਉਸ ਕੁੜੀ (ਸਤਵੰਤ) ਨਾਲ ਵਿਆਹ ਨਾ ਕਰਾ ਕੇ ਮੈਂ ਗਲਤੀ ਨਹੀਂ ਸੀ ਕੀਤੀ। ਸਰਿੰਦਰ ਮੈਨੂੰ ਸਮਝਦੀ ਹੈ ਅਤੇ ਮੈਂ ਉਹਨੂੰ। ਵਾਪਸ ਪਰਤੇ ਤਾਂ ਸੁਰਿੰਦਰ ਮਿਆਨੀ ਚ ਬੈਠੀ ਪਾਠ ਚ ਲੀਨ ਸੀ।---ਮਿਆਨੀ ਵਿਚ ਗੁਰੂ ਗ੍ਰੰਥ ਸਾਹਿਬ ਦੇ ਨਾਲ ਗੀਤਾ, ਤੇ ਕੁਰਾਨ ਵੀ ਪਏ ਸਨ।
ਸੋ ਇਹ ਸੀ ਮੀਸ਼ਾ ਸਾਹਿਬ ਦੇ ਘਰ ਦਾ ਉਨ੍ਹਾਂ ਦਿਨਾਂ ਦਾ ਸਵਰਗੀ ਮਹੌਲ ਜੋ ਕਿ ਕਸ਼ਮੀਰ ਪੰਨੂੰ ਹੋਰਾਂ ਨੇ ਬਾਬਿਆਂ ਦੇ ਪ੍ਰਸੰਸਕਾਂ ਲਈ ਬਹੁਤ ਹੀ ਸਾਦਾ ਅਤੇ ਮੋਹ ਭਰੇ ਅੰਦਾਜ਼ ਵਿਚ ਰਿਕਾਰਡ ਕੀਤਾ ਹੋਇਆ ਹੈ।
ਸਾਲ 1977 ਤੋਂ ਬਾਅਦ 78 ਦੇ ਸ਼ੁਰੂਆਤੀ ਮਹੀਨਿਆਂ ਦੀ ਬਾਬਿਆਂ ਦੀ ਇਸ ਮੁਕਾਬਲਾਤਨ ਸਹਿਜ ਮਨੋਅਵਸਥਾ ਦੇ ਸਿਗਨੇਚਰ ਵਜੋਂ ਜੋਗਿੰਦਰ ਸਮਸ਼ੇਰ ਹੋਰਾਂ ਦੇ ਯਾਦ ਨਿਬੰਧ ਵਿਚ ਦਰਜ਼ ਉਨ੍ਹਾਂ ਦਾ ਇਕ ਖੱਤ ਇਸ ਪ੍ਰਕਾਰ ਹੈ:
ਮੈਂ ਦਿੱਲੀ ਗਿਆ ਸਾਂ, ਛੋਟੀ ਜਿਹੀ ਮੁਲਾਕਾਤ ਸੋਮ ਆਨੰਦ ਨਾਲ ਵੀ ਹੋਈ ਸੀ। ਰੇਡੀਓ ਸਟੇਸ਼ਨ ਉੱਤੇ ਸੀ। ਜ਼ਫਰ ਪਿਆਮੀ ਬਹੁਤ ਵੱਡਾ ਜਰਨਲਿਸਟ ਹੋ ਗਿਆ ਹੈ। ਉਸਦੀ ਪ੍ਰੈਸ ਏਸ਼ੀਆ ਇੰਟਰਨੈਸ਼ਨਲ ਪਾਕਿਸਤਾਨ ਤੇ ਅਰਬ ਦੇਸ਼ਾਂ ਬਾਰੇ ਬੜੇ ਵਧੀਆ ਲੇਖ ਤਿਆਰ ਕਰਦੀ ਹੈ। ਮਨੋਰਮਾ ਦੀਵਾਨ ਸ਼ਾਇਦ ਉਸਦੀ ਡਾਇਰੈਕਟਰ ਹੈ।
ਨੰਦੀ ਅੱਜ ਕੱਲ ਦਿੱਲੀ ਹੈ। ਬੰਬੀ ਐਸ.ਐਸ.ਪੀ ਜਬਲਪੁਰ। ਜੀਤ ਭੰਗੋ ਪਿਛਲੇ ਮਹੀਨੇ ਚੰਡੀਗੜ੍ਹ ਆਇਆ ਸੀ। ਉਸਦੇ ਚਾਚੇ, ਸੈਸ਼ਨ ਰਿਟਾਇਰਡ, ਕਰਤਾਰ ਸਿੰਘ ਹੋਰਾਂ ਦੇ ਲੜਕੇ ਦਾ ਵਿਆਹ ਸੀ। ਕਰਤਾਰ ਸਿੰਘ ਹੋਰੀਂ ਸਮੇਤ ਸੱਜ ਵਿਆਹੇ ਜੋੜੇ ਦੇ ਅੱਜ ਹੀ ਅੰਮ੍ਰਿਤਸਰ ਗਏ ਹਨ। ਰਾਤੀਂ ਕਪੂਰਥਲੇ ਸਾਡੇ ਕੋਲ ਸਨ। ਸੋ 1977 ਦੇ ਸ਼ੁਰੂ ਵਿਚ ਐਮਰਜੈਂਸੀ ਚੁੱਕੀ ਗਈ, ਮਾਹੌਲ ਖੁਲ੍ਹ ਗਿਆ ਮੀਸ਼ਾ ਜੀ ਚੜ੍ਹਦੀ ਕਲਾ ਵਿਚ ਸਨ। ਸਰਿੰਦਰ ਲਾਇਲਪੁਰ ਖਾਲਸਾ ਕਾਲਜ ਵਿਚ ਪੜ੍ਹਾ ਰਹੀ ਸੀ। ਬੇਟਾ ਅਮਰਦੀਪ ਛੇਵੀਂ ਵਿਚ ਹੋ ਗਿਆ ਸੀ, ਪੜ੍ਹਾਈ ਵਿਚ ਚੁਸਤ ਸੀ, ਜਮਾਤ ਵਿਚ ਅਵਲ ਆਉਂਦਾ ਸੀ। ਫਿਰ ਅੱਗੋਂ ਜੋਗਿੰਦਰ ਹੋਰੀਂ ਦਸਦੇ ਹਨ 1978 ਚ ਉਹ ਇੰਗਲੈਂਡ ਆਇਆ। ਦਿੱਲੀ ਵਾਲੀ ਅਜੀਤ ਕੌਰ ਵੀ ਆਈ। ਇੰਗਲੈਂਡ ਦੇ ਸਾਹਿਤਿਕ ਹਲਕਿਆਂ ਵਿਚ ਬੜੀ ਤੇਜ਼ੀ ਨਾਲ ਹਿਲ ਜੁਲ ਹੋਈ।---ਮੀਸ਼ਾ ਇਕ ਅਤੇ ਉਸਦੇ ਚਾਹਵਾਨ ਅਨੇਕਾਂ, ਉਸਨੂੰ ਵਿਹਲ ਨਾ ਲਗੇ।---ਕਵੈਂਟਰੀ ਵਿਚ ਮੀਸ਼ਾ ਦੇ ਸਬੰਧ ਵਿਚ ਇਕ ਵਿਸ਼ੇਸ਼ ਪੁਸਤਕ ਛਾਪੀ ਗਈ। ਲਾਰਡ ਮੇਅਰ ਕੌਂਸਲਰ ਬੈਨਫੀਲਡ ਨੇ ਮੀਸ਼ਾ ਦਾ ਆਪਣੇ ਪਾਰਲਰ ਵਿਚ ਸੁਆਗਤ ਕੀਤਾ।---ਇਥੋਂ ਮੀਸ਼ਾ ਟਰਾਂਟੋ ਗਿਆ। 10 ਸਤੰਬਰ ਨੂੰ ਸਾਡੇ ਕੋਲ ਵਾਪਸ ਪਰਤਿਆ ਅਤੇ 12 ਸਤੰਬਰ ਨੂੰ ਉਡੀਕ ਰਹੇ ਆਪ ਦੇ ਬੱਚਿਆਂ ਨੂੰ ਜਾ ਮਿਲਣ
ਲਈ ਵਤਨ ਵਲ ਵਾਪਸ ਉਡਾਰੀ ਮਾਰ ਗਿਆ।
ਜਨਵਰੀ 1979 ਚ ਜੋਗਿੰਦਰ ਹੋਰਾਂ ਨੇ ਭਾਰਤ ਜਾਣਾ ਸੀ। ਮੀਸ਼ਾ ਸਾਹਿਬ ਉਨ੍ਹਾਂ ਨੂੰ ਦਸੰਬਰ ਚ ਆਉਣ ਲਈ ਜ਼ੋਰ ਦਈ ਜਾ ਰਹੇ ਸਨ। ਜੋਗਿੰਦਰ ਹੋਰਾਂ ਦੇ ਦਸਣ ਅਨੁਸਾਰ ਇਸ ਲਈ ਕਿ ਇਕ ਤਾਂ ਉਦੋਂ ਹਰਵਲੱਭ ਦਾ ਮੇਲਾ ਹੁੰਦਾ ਹੈ, ਜਲੰਧਰ ਵਿਚ ਭਾਰਤੀ ਕਲਾਸੀਕਲ ਸੰਗੀਤ ਦੇ ਚੋਟੀ ਦੇ ਕਲਾਕਾਰ ਆਉਂਦੇ ਸਨ। ਜਹਿੜਾ ਕਿ ਅਸੀਂ ਉਥੇ ਹੁੰਦਿਆਂ ਕਦੀ ਖੁੰਝਾਇਆ ਨਹੀਂ ਸੀ।
ਪਰ ਸਾਨੂੰ ਜਲਦੀ ਹੀ ਪਤਾ ਲਗ ਜਾਵੇਗਾ ਕਿ ਇਹ ਅਵਸਥਾ ਜ਼ਿਆਦਾ ਲੰਮਾ ਸਮਾਂ ਰਹਿਣੀ ਨਹੀਂ ਹੈ। ਐਨ ਇਹੋ ਸਮਾਂ ਹੈ ਜਦੋਂ ਉਨ੍ਹਾਂ ਦੇ ਅਤਿ ਪਿਆਰੇ ਪੁਰਾਣੇ ਮਿੱਤਰਾਂ ਵਿਚੋਂ ਪਹਿਲਾਂ ਨੰਦੀ ਬੱਲ ਅਤੇ ਫਿਰ ਜੀਤ ਭੰਗੋਂ-ਦੋਵੇਂ ਨੇ ਹੀ ਅਚਾਨਕ ਦਿਲ ਦੇ ਦੌਰੇ ਦਾ ਸ਼ਿਕਾਰ ਹੋ ਕੇ ਜ਼ਿੰਦਗੀ ਦੇ ਭਰੇ ਮੇਲੇ ਨੂੰ ਅਲਵਿਦਾ ਕਹਿ ਜਾਣੀ ਹੈ।
18 ਦਸੰਬਰ, 1978 ਨੂੰ ਮੀਸ਼ਾ ਸਾਹਿਬ ਜੋਗਿੰਦਰ ਹੋਰਾਂ ਨੂੰ ਲਿਖਦੇ ਹਨ:
ਮੈਂ ਇੰਗਲੈਂਡ ਤੋਂ ਵਾਪਸ ਆ ਕੇ ਅਜੇ ਤਕ ਉਖੜਿਆ ਉਖੜਿਆ ਹਾਂ। ਦਫਤਰ ਘਰ, ਕਿਤੇ ਵੀ ਸਿਲਸਿਲਾ ਠੀਕ ਤਰ੍ਹਾਂ ਸੈੱਟ ਨਹੀਂ ਹੋਇਆ। ਖਾਸ ਕਾਰਨ ਵੀ ਕੋਈ ਨਜ਼ਰ ਨਹੀਂ ਆਉਂਦਾ। ਪਰ ਜੀਅ ਬੇਹਦ ਉਦਾਸ ਜਿਹਾ ਹੀ ਰਹਿੰਦਾ ਹੈ। ਨੰਦੀ ਦੀ ਮੌਤ ਦੀ ਦੁਖਦਾਈ ਖਬਰ ਤੈਨੂੰ ਪਹੁੰਚ ਗਈ ਹੋਵੇਗੀ। ਬਹੁਤ ਹੀ ਮਾੜੀ ਗੱਲ ਹੋਈ ਹੈ, ਕੀ ਕਰੀਏ।
ਖੈਰ ਜੋਗਿੰਦਰ ਹੋਰੀਂ ਆਉਂਦੇ ਹਨ; ਮੀਸ਼ਾ ਸਾਹਿਬ ਕੋਲ ਰਹਿਦੇ ਹਨ ਅਤੇ ਵਾਪਸ ਪਰਤ ਜਾਂਦੇ ਹਨ। ਅਪਰੈਲ ਦੇ ਪਹਿਲੇ ਹਵਤੇ ਜੀਤ ਭੰਗੋ ਇੰਗਲੈਂਡ ਜੋਗਿੰਦਰ ਹੋਰਾਂ ਦੇ ਕੋਲ ਹੈ।--- ਤੇ ਫਿਰ ਮਹਿਜ਼ ਮਹੀਨਾ ਕੁ ਬਾਅਦ ਗੁਰਦਿਆਲ ਮੰਡੇਰ ਦਾ ਫੋਨ ਆ ਜਾਂਦਾ ਹੈ:
ਜੀਤ ਸਿੰਘ ਭੰਗੋ ਅੱਜ ਸਵੇਰੇ ਦੌੜ ਲਾ ਕੇ ਆਇਆ ਸੀ। ਦੁੱਧ ਦਾ ਕੱਪ ਲਿਆ। ਚੰਡੀਗੜ੍ਹ ਗਈ ਪਤਨੀ ਦੀ ਫੋਨ ਤੇ ਸੁਖ ਸਾਂਦ ਪੁੱਛੀ ਤੇ ਸਦਾ ਲਈ ਸਾਡੇ ਕੋਲੋਂ ਚਲਾ ਗਿਆ ਹੈ।
ਇਸੇ ਪ੍ਰਥਾਏ 23 ਜੁਲਾਈ, 1979 ਨੂੰ ਮੀਸ਼ਾ ਜੀ ਦੇ ਜੋਗਿੰਦਰ ਸਮਸ਼ੇਰ ਵੱਲ ਖੱਤ ਦੀ ਸਤਰ ਹੈ:
ਭੰਗੋ ਦੀ ਅਚਾਨਕ ਦੁੱਖਦਾਈ ਖਬਰ ਦਾ ਤੁਹਾਨੂੰ ਪਤਾ ਹੀ ਹੈ। ਬਹੁਤ ਹੀ ਮਾੜੀ ਗੱਲ ਹੋਈ। ਪਰ ਆਪਣਾ ਕਿਸੇ ਦਾ ਕੋਈ ਵਸ ਨਹੀਂ।
ਜੋਗਿੰਦਰ ਹੋਰਾਂ ਦੇ ਦਸਣ ਅਨੁਸਾਰ ਸਾਲ 1981 ਦੇ ਅੱਧ ਵਿਚ ਮੀਸ਼ਾ ਜੀ ਇਕ ਵਾਰ ਮੁੜ ਕਾਫੀ ਖੁਸ਼ੀ ਦੇ ਰੌਂਅ ਵਿਚ ਹਨ। ਲੜਕਾ ਅਮਰਦੀਪ ਡੀ.ਏ.ਵੀ. ਕਾਲਜ ਨਾਨ ਮੈਡੀਕਲ ਪ੍ਰੀ. ਯੂਨੀਵਰਸਿਟੀ ਕਾਲਜ ਚ ਅਵਲ ਆਇਆ ਹੈ। (ਮੀਸ਼ਾ ਜੀ ਖੁਸ਼ ਹੋਣ ਵੀ ਕਿਉਂ ਨਾ ਆਖਰ ਪ੍ਰੀ-ਯੂਨੀਵਰਸਿਟੀ ਨਾਨ ਮੈਡੀਕਲ ਨੇ ਹੀ ਤਾਂ ਉਨ੍ਹਾਂ ਦੀ ਪਹਿਲੀ ਵਾਰੀ ਨਾਂਹ ਕਰਵਾਈ ਸੀ)। ਲੜਕੀ, ਰੀਨਾ ਸੇਂਟ ਜੋਸਿਫ ਕਾਨਵੈਂਟ ਵਿਖੇ 8ਵੀਂ ਵਿਚ ਹੋ ਗਈ ਹੈ।
ਪਰੰਤੂ ਟਾਮਸ ਹਾਰਡੀ ਦਾ ਕਥਨ ਹੈ ਨਾ ਜ਼ਿੰਦਗੀ ਤਰਾਸਦੀਆਂ ਦਾ ਜਮਘਟਾ ਹੈ-ਸੁਖਾਂਤ ਤਾਂ ਇੱਥੇ ਕਦੀ ਕਦਾਈਂ, ਐਵੇਂ ਝਲਕਾਰਾ ਜਿਹਾ ਹੀ ਵਖਾਉਂਦੇ ਹਨ।
ਨੰਦੀ ਬੱਲ ਅਤੇ ਜੀਤ ਭੰਗੋ ਵਰਗੇ ਉਨ੍ਹਾਂ ਦੇ ਦਿਲਜਾਨੀਆਂ ਦੇ ਵਿਛੋੜੇ ਤੋਂ ਕੁਝ ਹੀ ਵਰ੍ਹੇ ਬਾਅਦ ਨਿਰੰਤਰ ਦੁਖਾਂਤ ਦੇ ਮਨਹੂਸ ਸਾਏ ਨੇ ਪੰਜਾਬ ਦੀ ਪੂਰੀ ਧਰਤੀ ਤੇ ਫੈਲਣਾ ਸ਼ੁਰੂ ਕਰ ਦੇਣਾ ਹੈ। ਇਸ ਪ੍ਰਥਾਏ ਜੋਗਿੰਦਰ ਹੋਰਾਂ ਦੇ ਨਿਬੰਧ ਵਿਚ ਦਰਜ ਮੀਸ਼ਾ ਜੀ ਦੇ ਇਕ ਖੱਤ ਦੀਆਂ ਸਤਰਾਂ ਜ਼ਰਾ ਵੇਖੋ:
ਪੰਜਾਬ ਹੌਲੀ ਹੌਲੀ ਸੰਤਾਪ ਦੀ ਦਿਸ਼ਾ ਵੱਲ ਵੱਧ ਰਿਹਾ ਹੈ। ਇੱਕਾ ਦੁੱਕਾ ਕਤਲ ਸ਼ੁਰੂ ਹੋ ਗਏ ਹਨ। ਕਪੂਰਥਲੇ ਵਿਚ ਇਕ ਵਿਅਕਤੀ ਦੀਵਾਨ ਅਤੇ ਉਸਦੇ ਪੁੱਤਰ ਪ੍ਰਹਿਲਾਦ (ਨਿਰੰਕਾਰੀ) ਨੂੰ ਮਾਰ ਦਿੱਤਾ ਗਿਆ ਹੈ। ਉਹ ਆਦਰ ਮਾਣ ਕਰਨ ਵਾਲੇ ਭਲੇ ਪੁਰਸ਼ ਸਨ। ਉਨ੍ਹਾਂ ਦਾ ਸਦਮਾ ਸਾਰੇ ਸ਼ਹਿਰ ਨੇ ਮਹਿਸੂਸ ਕੀਤਾ। ਮੀਸ਼ੇ ਨੇ ਲਿਖਿਆ ਕਿ ਜਦੋਂ ਵੀ ਮਿਲਦੇ ਸਨ, ਤੁਹਾਡਾ ਹਾਲ ਚਾਲ ਪੁੱਛਿਆ ਕਰਦੇ ਸਨ।----ਤੇ ਫਿਰ ਸਾਲ ਹੀ ਇਕ ਹੋਰ ਵੀ ਮਾੜੀ ਖਬਰ ਜੀਤ ਭੰਗੋ ਦਾ ਬੇਟਾ ਚੰਡੀਗੜ੍ਹ ਇਕ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ। ਲੀਨਾ ਵਿਚਾਰੀ ਤਬਾਹ ਹੋ ਗਈ ਕੀ ਧਰਵਾਸ ਦਈਏ, ਸੋਚ ਕੇ ਕਾਲਜਾ ਕੰਬ ਜਾਂਦਾ ਹੈ।
ਮਾਨਸਿਕ ਪ੍ਰੇਸ਼ਾਨੀਆਂ ਅਤੇ ਚਿੰਤਾਵਾਂ ਦੀ ਲੜੀ ਕਾਂਜਲੀ ਝੀਲ ਦੇ ਸਫ਼ਰ ਤਕ ਹੁਣ ਏਦਾਂ ਹੀ ਚਲਦੀ ਜਾਣੀ ਹੈ: ਸਾਲ 1983 ਦੇ ਸ਼ੁਰੂ ਵਿਚ ਉਨ੍ਹਾਂ ਦਾ ਇਕ ਸੰਖੇਪ ਜਿਹਾ ਖੱਤ ਹੈ :
ਮੈਂ ਨੌਕਰੀ ਤੋਂ ਤੰਗ ਹਾਂ-ਦਮ ਘੁਟਦਾ ਰਹਿੰਦਾ ਹੈ। ਪਰ ਕੋਈ ਚਾਰਾ ਨਹੀਂ।
ਸਾਕਾ ਨੀਲਾ ਤਾਰਾ ਦੀ ਤਰਾਸਦੀ ਤੋਂ ਇਕ ਮਹੀਨਾ ਪਹਿਲਾਂ, 5 ਮਈ, 1984 ਨੂੰ ਉਹ ਜਗਿੰਦਰ ਸਮਸ਼ੇਰ ਹੋਰਾਂ ਨੂੰ ਲਿਖਦੇ ਹਨ:
ਪੰਜਾਬ ਦੀ ਹਾਲਤ ਸਚਮੁੱਚ ਦਿਨੋ ਦਿਨ ਵਿਗੜ ਰਹੀ ਹੈ। ਭੜਕਾਹਟ ਦੀ ਕੋਈ ਕਮੀ ਨਹੀਂ ਰਹੀ। ਪਰ ਸ਼ਾਬਾਸ ਲੋਕਾਂ ਦੇ, ਜਿਨ੍ਹਾਂ ਅਜੇ ਤਕ ਆਪਦਾ ਜ਼ਿਹਨੀ ਤਵਾਜ਼ਨ ਕਾਇਮ ਰਖਿਆ ਹੈ।
ਫਿਰ ਜੋਗਿੰਦਰ ਹੋਰੀਂ ਇਸੇ ਨਿਬੰਧ ਵਿਚ ਦਸਦੇ ਹਨ:
ਪੰਜਾਬ ਦੇ ਅਤੇ ਦੇਸ਼ ਦੇ ਹਾਲਾਤ ਸਿਰਫ਼ ਚੁੱਪ ਰਹਿਣ ਦੀ ਮੰਗ ਕਰਦੇ ਸਨ। ਸਿਆਸਤ ਨਿਹਾਇਤ ਘਿਨਾਉਣੀ ਸ਼ਕਲ ਅਖਤਿਆਰ ਕਰ ਚੁੱਕੀ ਸੀ। ਕਾਫਰ ਵੀ ਰੱਬ ਤੋਂ ਮਿਹਰ ਦੀ ਦੁਆ ਮੰਗ ਰਹੇ ਸਨ। ਫੈਜ਼ ਦੇ ਕਹਿਣ ਮੁਤਾਬਕ :
ਆਈਏ ਹਾਥ ਉਠਾਏਂ ਹਮ ਭੀ
ਹਮ ਜਿਨਹੇਂ ਰਸਮੇਂ ਦੁਆ ਯਾਦ ਨਹੀਂ ਹਮ ਜਿਨਹੇਂ ਸੋਜ਼ੇ ਮੁਹੱਬਤ ਕੇ ਸਿਵਾ ਕੋਈ ਬੁੱਤ, ਕੋਈ ਖੁਦਾ ਯਾਦ ਨਹੀਂ।
ਮੀਸ਼ਾ ਜੀ ਦੀ ਇਸ ਮਨੋਅਵਸਥਾ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੀ ਫਰਕ ਸਿਰਲੇਖ ਹੇਠਲੀ ਇਕ ਪੁਰਾਣੀ, ਲੰਮੀ ਨਜ਼ਮ ਦੀਆਂ ਚੰਦ ਸਤਰਾਂ ਆਪ ਮੁਹਾਰੇ ਹੀ ਯਾਦ ਆ ਗਈਆਂ ਹਨ :
ਸੱਚ ਪੁੱਛੋ ਤਾਂ ਸੱਚ ਆਖਾਂ ਮੈਂ ਹੁਣ ਉਹ ਗੱਲ ਨਹੀਂ।
ਸੂਰਜ ਉਹ ਹੈ, ਚੰਨ ਵੀ ਉਹ ਹੈ ਪਰ ਉਹ ਦਿਨ ਨਹੀਂ
ਨਾ ਉਹ ਰਾਤਾਂ
ਭਾਵੇਂ ਜਿੰਦਗੀ ਮਾਰੂਥਲ ਨਹੀਂ ਪਰ ਖਿੜ ਕੇ ਹੈ ਮੁਰਝਾ ਜਾਂਦੀ
ਇਹ ਕੋਈ ਨਿੱਤ ਦੀ ਹਰਿਆਵਲ ਨਹੀਂ।
----
ਹੁਣ ਤਾਂ ਜੇ ਸੱਚ ਪੁੱਛੋ ਪਿਆਰੇ ਸੱਚ ਆਖਾਂ ਮੈਂ ਸੱਚ ਕਰ ਜਾਣੀ
ਕਦੀ ਕਦਾਈਂ, ਐਵੇਂ ਤਰਸ ਜਿਹਾ ਆ ਜਾਂਦਾ ਬੁਝ ਚੁਕੇ ਹਨ ਸਭ ਅੰਗਿਆਰੇ
ਹੁਣ ਤੂੰ ਐਵੇਂ ਭੁਬੱਲ ਫੋਲੇ
ਚੜ੍ਹ ਕੇ ਲਹਿ ਗਏ ਪ੍ਰੀਤ ਦੇ ਪਾਣੀ ਐਵੇਂ ਉਮਰ ਬਰੇਤੀ ਉਤੋਂ ਸਿੱਪੀਆਂ ਘੋਗੇ ਪਿਆ ਵਿਰੋਲੇਂ ਹੁਣ ਨਹੀਂ ਉਹ ਗੱਲ
ਹੁਣ ਉਹ ਗੱਲ ਨਹੀਂ!
ਪੰਜਾਬ ਦੀ ਸਥਿਤੀ ਅਤੇ ਇਸ ਪ੍ਰਥਾਏ ਮੀਸ਼ਾ ਜੀ ਦੀ ਮਨੋਦਸ਼ਾ ਬਾਰੇ ਮੀਸ਼ੇ ਕਈ ਸਨ : ਸੋਹਣ ਸਿੰਘ ਮੀਸ਼ਾ ਸਿਰਲੇਖ ਹੇਠ ਲਿਖੇ ਪ੍ਰੇਮ ਪ੍ਰਕਾਸ਼ ਹੋਰਾਂ ਦੇ ਨਿਬੰਧ ਚ ਗਵਾਹੀ ਜ਼ਰਾ ਵੇਖੋ:
ਉਹ ਰੇਡੀਓ ਸਟੇਸ਼ਨ ਨੂੰ ਜਾਂਦਾ ਆਉਂਦਾ ਮੇਰੇ ਘਰ ਆ ਜਾਂਦਾ। ਪੁੱਛਦਾ ਪ੍ਰੇਮ ਹੁਣ ਕੀ ਬਣੂੰ--- ਧਰਮਾਂ ਦੀ ਸਿਆਸਤ, ਇਨਸਾਨ ਦੋਸਤੀ ਪਾਲਣ ਦੇ ਵਾਅਦੇ, ਕੀ ਬਚਿਆ ਏ? ਅਸੀਂ 47 ਦੀ ਵੱਢ ਟੁਕ ਤੋਂ ਕੁਝ ਨਹੀਂ ਸਿਖਿਆ। ਕੀ ਖਾਲਿਸਤਾਨ ਬਣ ਜੂ? ਅਸੀਂ ਕਿਥੇ ਜਾਵਾਂਗੇ? ਮੈਂ ਨਹੀਂ ਰਹਿਣਾ ਖਾਲਿਸਤਾਨ ਚ---
ਪੰਜਾਬ ਦੇ ਮਾਹੌਲ ਨੇ ਮੀਸ਼ਾ ਨੂੰ ਬਹੁਤ ਬੇਚੈਨ ਕੀਤਾ ਹੋਇਆ ਸੀ। ਉਹਦਾ ਦਮ ਘੁਟਦਾ ਸੀ। ਉਹ ਢੱਠੇ ਹੋਏ ਅਕਾਲ ਤਖ਼ਤ ਨੂੰ ਵੇਖਣ ਵਾਲੇ ਮੀਡੀਆ ਦੇ ਪਹਿਲੇ ਲੋਕਾਂ ਦੇ ਨਾਲ ਗਿਆ ਸੀ। ਇਸ ਪ੍ਰਥਾਏ ਉਸਦੇ ਖੱਤ ਵਿਚ ਉਸਦਾ ਪ੍ਰਤੀਕਰਮ ਖੁਦ ਪੜ੍ਹ ਕੇ ਵੇਖੋ:
ਆਪਾਂ ਕਿਹੋ ਜਿਹਾ ਸਮਾਜ ਉਸਾਰਨ ਦੇ ਸੁਪਨੇ ਲੈਂਦੇ ਹੁੰਦੇ ਸਾਂ। ਇਹ ਕੀ ਹੋਈ ਜਾਂਦਾ ਹੈ। ਜੋਗਿੰਦਰ ਹੋਰੀਂ ਲਾਚਾਰੀ ਪ੍ਰਗਟ ਕਰਦਿਆਂ ਲਿਖਦੇ ਹਨ:
ਪਰ ਇਨ੍ਹਾਂ ਹਾਲਤਾਂ ਨੂੰ ਬਦਲਣਾ ਨਾ ਮੇਰੇ ਵਸ ਨਈਂ ਨਾ ਮੀਸ਼ੇ ਦੇ। ਅਗਸਤ 1985 ਵਿਚ ਪ੍ਰੋਗ੍ਰੈਸਿਵ ਰਾਈਟਰਜ਼ ਐਸੋਸੀਏਸ਼ਨ ਦਾ ਗੋਲਡਨ ਜੁਬਲੀ ਸਮਾਗਮ ਸੀ। ਉਸਦੇ ਬਹਾਨੇ ਮੈਂ ਮੀਸ਼ੇ ਨੂੰ ਇੰਗਲੈਂਡ ਸੱਦਿਆ ਅਤੇ ਉਹ ਆ ਵੀ ਗਿਆ। ਇੰਗਲੈਂਡ ਆ ਕੇ ਉਹ ਕੁਝ ਦਿਨਾਂ ਲਈ ਯੋਰਪ ਚਲਿਆ ਗਿਆ। ਵਾਪਸ ਆਇਆ ਤਾਂ ਜਲੰਧਰੋਂ ਖਬਰ ਆ ਗਈ ਕਿ ਉਹਦੇ ਭਾਣਜੇ ਨੇ ਮਾਂ ਨਾਲ ਰੁੱਸ ਕੇ ਆਤਮਘਾਤ ਕਰ ਲਿਆ ਹੈ। ਉਹ ਸਭ ਪ੍ਰੋਗਰਾਮ ਕੈਂਸਲ ਕਰਕੇ ਵਾਪਸ ਚਲਿਆ ਗਿਆ। ਇਉਂ ਲਗਦਾ ਸੀ ਕਿ ਗ਼ਮ ਨਾਲ ਉਸਦਾ ਸਾਰਾ ਰੰਗ ਪੀਲਾ ਪੈ ਗਿਆ ਹੈ। (ਅਖੇ) ਇਸ ਦੌਰਾਨ ਮੈਂ ਅਤੇ ਰਜਿੰਦਰ ਨੇ ਉਸਦੀ ਵੀਡੀਓ ਫਿਲਮ ਬਨਾਉਣ ਦਾ ਯਤਨ ਵੀ ਕੀਤਾ ਪਰ ਮੀਸ਼ੇ ਨੇ ਇਧਰ ਉਧਰ ਕਰਕੇ ਸਾਡੀ ਕੋਈ ਸਕੀਮ ਸਿਰੇ ਨਾ ਚੜ੍ਹਨ ਦਿੱਤੀ।
ਘਰੇ ਵਾਪਸ ਪਰਤਣ ਤੇ ਜਲਦੀ ਹੀ ਇਕ ਹੋਰ ਘਟਨਾ ਵਾਪਰ ਗਈ। ਜੋਗਿੰਦਰ ਹੋਰਾਂ ਦੇ ਦਸਣ ਅਨੁਸਾਰ ਮੀਸ਼ਾ ਆਪਦੀ ਮਾਂ ਨੂੰ ਬੇਜੀ ਕਹਿੰਦਾ ਹੁੰਦਾ ਸੀ। ਬੇਜੀ ਦੇ ਕਾਲਵੱਸ ਹੋਣ ਤੇ ਮੈਂ ਉਸਨੂੰ ਫੋਨ ਕੀਤਾ ਤੇ ਖੱਤ ਵੀ ਲਿਖਿਆ। ਉਸਦਾ ਜਵਾਬ ਜ਼ਰਾ ਵੇਖੋ :
ਤੁਹਾਡੇ ਖੱਤ ਨਾਲ ਮਨ ਨੂੰ ਬੜੀ ਢਾਰਸ ਮਿਲੀ। ਬੇਜੀ ਦੀ ਮੌਤ ਨਾਲ ਘਰ ਦਾ ਸਾਰਾ ਸਿਲਸਿਲਾ ਉਖੜ ਗਿਆ ਹੈ। ਮੈਂ ਅਚਾਨਕ ਬੁੱਢਾ ਹੋ ਗਿਆ ਹਾਂ। ਸਬਰ ਕਰਨਾ ਪਵੇਗਾ, ਕੋਈ ਚਾਰਾ ਨਹੀਂ---।
ਪਰ ਹੁਣ ਸਬਰ ਬਾਬਿਆਂ ਕੋਲੋਂ ਹੋਣਾ ਨਹੀਂ ਤੇ ਯਾਰਾਂ ਦੇ ਯਾਰ, ਮਹਿਫਲਾਂ ਦੇ ਸਰਦਾਰ, ਧੀਮੇ ਬੋਲਾਂ ਅਤੇ ਦੰਤ ਕਥਾਈ ਸੰਜਮ ਵਾਲੇ ਸਾਡੇ ਇਸ ਪਿਆਰੇ, ਸੰਤ ਮਨੁੱਖ ਦਾ ਸਾਲ 1986 ਚੜ੍ਹਦਿਆਂ ਹੀ ਮਾਨਸਿਕ ਵਿਚਲਨ ਸ਼ੁਰੂ ਹੋ ਜਾਵੇਗਾ ਜਿਸਦੀ ਕਹਾਣੀ ਕਿ ਮੀਸ਼ਾ ਦਾ ਅੰਤਿਮ ਸਪਤਾਹ ਅਤੇ ਪਿਆਰੇ ਮੀਸ਼ਾ ਦੀ ਯਾਦ ਸਿਰਲੇਖ ਹੇਠਲੇ ਆਪਦੇ ਨਿਬੰਧਾਂ ਵਿਚ ਗੁਲਜ਼ਾਰ ਸਿੰਘ ਸੰਧੂ ਅਤੇ ਸ੍ਰ. ਬਰਜਿੰਦਰ ਸਿੰਘ ਨੇ ਬਹੁਤ ਹੀ ਸ਼ਾਇਸਤਾ/ਹਮਦਰਦਾਨਾ ਅੰਦਾਜ਼ ਵਿਚ ਅਤੇ ਪ੍ਰੇਮ ਪ੍ਰਕਾਸ਼ ਸਮੇਤ ਕਈ ਹੋਰਾਂ ਮਿੱਤਰਾਂ ਨੇ ਪੂਰਨ ਨਗਨ ਭਾਸ਼ਾ ਵਿਚ, ਚਟਖਾਰੇ ਲਾ ਲਾ ਕੇ ਸਾਨੂੰ ਬਾਖੂਬੀ ਸੁਣਾਈ ਹੁੰਦੀ ਹੈ।
ਪਹਿਲਾਂ ਮੀਸ਼ੇ ਦਾ ਅੰਤਿਮ ਸਪਤਾਹ ਵਿਚੋਂ ਸਾਡੀ ਜਾਚੇ ਐਨ ਮੀਸ਼ਾ ਜੀ ਜਿਹੇ ਹੀ ਜ਼ੋਰਬੀਅਨ ਤਬ੍ਹਾ, ਦਰਵੇਸ਼- ਰੂਹ ਉਨ੍ਹਾਂ ਦੇ ਸਮਕਾਲੀ ਗੁਲਜ਼ਾਰ ਸਿੰਘ ਸੰਧੂ ਹੋਰਾਂ ਨੇ ਉਨ੍ਹਾਂ ਦੇ ਮਨੋਦਸ਼ਾ ਦੀ ਗਵਾਹੀ ਇਸ ਪ੍ਰਕਾਰ ਪਾਈ ਹੋਈ ਹੈ:
13 ਸਤੰਬਰ, 1986 ਨੂੰ ਬੇਅਰਿੰਗ ਯੂਨੀਅਨ ਕ੍ਰਿਸਚੀਅਨ ਕਾਲਜ, ਬਟਾਲਾ ਵਿਖੇ ਬਾਅਦ ਦੁਪਹਿਰ 3 ਵਜੇ, ਪਹੁੰਚਣ ਤੇ, ਪ੍ਰਿੰਸੀਪਲ ਦੇ ਕਮਰੇ ਚ ਵੜਦਿਆਂ ਹੀ ਉਹ ਆਪਣੇ ਮਿੱਤਰ ਨਾਲ ਲੜ ਰਹੇ ਹਨ। ਲੜਨ ਦਾ ਅਤਿਅੰਤ ਖੂਬਸੂਰਤ, ਮੀਸ਼ੀਆਨ ਅੰਦਾਜ਼ ਜ਼ਰਾ ਵੇਖੋ :
ਨਾ ਤੂੰ ਸਮਝਦਾ ਕੀ ਹੈਂ ਆਪਣੈ ਆਪ ਨੂੰ? ਮੈਂ ਤੈਨੂੰ ਕੁਝ ਕਹਿ ਵੀ ਨਹੀਂ ਸਕਦਾ। ਮੈਂ ਕੇਵਲ 5 ਦੋਸਤ ਬਣਾਏ ਸਨ। ਤੂੰ ਉਨ੍ਹਾਂ ਵਿਚੋਂ ਇਕ ਹੈ। ਚੱਡਾ ਮਰ ਗਿਆਹੈ। ਨੰਦੀ ਵੀ ਮਰ ਗਿਆ ਹੈ। ਮੇਂ ਵੀ ਥੋੜ੍ਹੇ ਦਿਨ ਹਾਂ। ਮੰਡੇਰ ਵੀ ਪਹਿਲਾਂ ਵਾਂਗ ਨਹੀਂ ਮਿਲਦਾ। ਮੈਂ ਮਰ ਜਾਣਾ ਹੈ। ਤੁਸੀਂ ਬੈਠੇ ਰਹਿਣ ਪਿੱਛੋਂ ਅਤੇ ਫੇਰ ਉੱਚੀ ਉੱਚੀ ਹੱਸਣ ਲਗ ਪਿਆ। ਲਗਾਤਾਰ। ਮੀਸ਼ੇ ਵਾਲਾ ਹਾਸਾ!
ਬੇਹਤਰ ਹੈ ਕਿ ਮੀਸ਼ਾ ਜੀ ਦੀ ਪਹਿਲੀ ਅਤੇ ਆਖਰੀ ਚੀਕ ਬੁਲਬੁਲੀ ਦੇ ਪ੍ਰੀਪੇਖ ਅਤੇ ਚਿਹਨਾਤਮਿਕ ਮਹਾਤਮ ਨੂੰ ਸਮਝਣ ਲਈ ਜੋਗਿੰਦਰ ਸਮਸ਼ੇਰ ਹੋਰਾਂ ਦੇ ਯਾਦ ਨਿਬੰਧ ਦੇ ਕੁਝ ਹੋਰ ਵਿਸਥਾਰ ਵੀ ਜਾਣ ਲਾਏ ਜਾਵਣ।
ਉਨ੍ਹਾਂ ਦੇ ਦਸਣ ਅਨੁਸਾਰ ਉਨ੍ਹਾਂ ਨੇ ਅਪ੍ਰੈਲ 1986 ਚ ਭਾਰਤ ਜਾਣ ਦੀ ਯੋਜਨਾ ਬਨਾਉਣੀ ਸ਼ੁਰੂ ਕੀਤੀ ਜੋ ਸਤੰਬਰ ਵਿਚ ਜਾ ਕੇ ਸਿਰੇ ਚੜ੍ਹੀ। 19 ਸਤੰਬਰ ਨੂੰ ਉਹ ਦਿੱਲੀ ਏਅਰਪੋਰਟ ਤੇ ਉਤਰੇ ਗੁਰਦਿਆਲ ਮੰਡੇਰ ਉਨ੍ਹਾਂ ਨੂੰ ਲੈਣ ਆਇਆ ਹੋਇਆ ਸੀ। ਉਸਦੇ ਨਾਲ ਉਹ ਉਸਦੇ ਘਰੇ ਚਲੇ ਗਏ। ਰਾਤ ਸੁੱਤੇ। ਸਵੇਰੇ ਉਠਦੇ ਸਾਰ ਆਪਣੇ ਪਿਆਰੇ ਅਜੀਜ ਅਤੇ ਮਿੱਤਰ ਮੀਸ਼ਾ ਜੀ ਨੂੰ ਫੋਨ ਕੀਤਾ ਕਿ ਵੀਜਾ ਨਾ ਲਗਣ ਕਾਰਨ ਐਤਕੀਂ ਉਨ੍ਹਾਂ ਪੰਜਾਬ ਨਹੀਂ ਆਉਣਾ। ਉਨ੍ਹਾਂ ਪਹਿਲਾਂ ਕਸ਼ਮੀਰ ਅਤੇ ਫਿਰ ਰਾਜਸਥਾਨ ਹੋ ਕੇ ਦਿੱਲੀਓਂ ਹੀ ਵਾਪਸ ਪਰਤ ਜਾਣਾ ਹੈ।
ਜੋਗਿੰਦਰ ਸਮਸ਼ੇਰ ਹੋਰੀਂ ਆਉਣ ਤੇ ਮੀਸ਼ਾ ਉਨ੍ਹਾਂ ਨੂੰ ਮਿਲੇ ਨਾ-ਇਹ ਕਿੰਝ ਹੋ ਸਕਦੈ!
ਜੋਗਿੰਦਰ ਹੋਰਾਂ ਦੇ ਦੱਸਣ ਅਨੁਸਾਰ ਮੀਸ਼ੇ ਦਾ ਅੱਗੋਂ ਜਵਾਬ ਸੀ ਕਿ ਉਹ 22 ਸਤੰਬਰ ਨੂੰ ਸਵੇਰੇ ਹੀ ਦਿੱਲੀ ਮੰਡੇਰ ਦੇ ਘਰੇ ਪਹੁੰਚ ਰਿਹੇ- ਉਹ ਕੋਈ ਵੀ ਪ੍ਰਗਰਾਮ ਉਸਨੂੰ ਮਿਲਣ ਤੋਂ ਬਾਅਦ ਹੀ ਬਨਾਉਣ। ਪ੍ਰੰਤੂ 21 ਸਤੰਬਰ ਰਾਤ ਸਾਢੇ 10 ਵਜੇ ਮੈਡਮ ਮੀਸ਼ਾ ਦਾ ਮੰਡੇਰ ਹੋਰਾਂ ਨੂੰ ਫੋਨ ਆ ਗਿਆ ਕਿ ਮਹਾਂ ਪੁਰਖ ਕਾਂਝਲੀ ਝੀਲ ਤੇ ਜਾ ਕੇ ਰੁਮਾਂਟਿਕ ਅੰਦਾਜ਼ ਵਿਚ ਪੂਰਨ ਸੱਜ ਧੱਜ ਨਾਲ, ਵਰ੍ਹਿਆਂ ਤੋਂ ਆਪਣੇ ਅੰਦਰ ਦਬਾਈ ਲੰਮੀ ਚੀਕ ਬੁਲਬੁਲੀ ਮਾਰ ਗਏ ਹਨ- ਹੁਣ ਸਥਿਤੀ ਨੂੰ ਸੰਭਾਲਣ ਲਈ ਖੜ੍ਹੇ ਪੈਰ ਉਨ੍ਹਾਂ ਨੂੰ ਜਲੰਧਰ ਆਉਣਾ ਪੈਣਾ ਹੈ। ਮੰਡੇਰ ਹੋਰੀਂ ਉਸੇ ਵੇਲੇ, ਆਪਣੇ ਆਪਣੇ ਮਿੱਤਰ ਦੇ ਅੰਤਿਮ ਦਰਸ਼ਨਾਂ ਲਈ ਰਵਾਨਾ ਹੋ ਗਏ।
ਤੇ ਫਿਰ ਜੋਗਿੰਦਰ ਹੋਰਾਂ ਨੇ ਆਪਦੇ ਇਸੇ ਯਾਦ ਨਿਬੰਧਾਂ ਵਿਚ ਮੈਡਮ ਮੀਸ਼ਾ ਦਾ 12 ਨਵੰਬਰ, 1986 ਨੂੰ ਉਨ੍ਹਾਂ ਨੂੰ ਲਿਖਿਆ ਖੱਤ ਹੂ ਬਹੂ ਦਿੱਤਾ ਹੋਇਆ ਹੈ ਜੋ ਕਿ ਮੈਡਮ ਦੀ ਸਖਸ਼ੀਅਤ ਦੀ ਮਸੂਮੀਅਤ ਅਤੇ ਪਕੀਜ਼ਗੀ ਦੀ ਤਸਵੀਰ ਹੀ ਤਾਂ ਹੈ। ਸਾਡੇ ਮਿੱਤਰ ਖੁਦ ਪੜ੍ਹ ਕੇ ਜ਼ਰਾ ਵੇਖਣ :
(ਅਖੇ) ਤੁਸੀਂ ਦਿੱਲੀ 19 ਸਤੰਬਰ ਨੂੰ ਪਹੁੰਚੇ। ਸੋਚਦੀ ਹਾਂ ਜੇਕਰ ਤੁਹਾਡੀ ਮੀਸ਼ਾ ਜੀ ਨਾਲ 20 ਦੀ ਸਵੇਰ ਦੀ ਜਗਾਹ ਉਥੇ ਉਤਰਦਿਆਂ ਹੀ ਗੱਲ ਹੋ ਜਾਂਦੀ ਕਿ ਪੰਜਾਬ ਦਾ ਵੀਜਾ ਨਹੀਂ ਮਿਲਿਆ ਤਾਂ ਉਨ੍ਹਾਂ ਨੇ ਉਸੇ ਵਕਤ ਦਿੱਲੀ ਤੁਹਾਨੂੰ ਮਿਲਣ ਰਵਾਨਾ ਹੋ ਜਾਣਾ ਸੀ ਤੇ 21 ਸਤੰਬਰ ਦੀ ਮਨਹੂਸ ਘੜੀ ਟਲ ਜਾਂਦੀ ਪਰ ਕਿਥੇ, ਮੌਤ ਤਾਂ ਆਪ ਖਿੱਚ ਕੇ ਲੈ ਗਈ ਉਨ੍ਹਾਂ ਨੂੰ। ਘਰੋਂ ਤਾਂ ਕਾਰ ਦਾ ਨੰਬਰ ਲਗਵਾਉਣ ਲਈ ਗਏ ਸਨ ਅਤੇ ਉਥੋਂ ਹੀ ਕਾਂਜਲੀ ਝੀਲ ਤੇ ਪਿਕਨਿਕ ਲਈ ਜਾਣ
ਦਾ ਪ੍ਰੋਗਰਾਮ ਬਣ ਗਿਆ ਜੋ ਜਾਨ-ਲੇਵਾ ਸਾਬਤ ਹੋਇਆ। 20 ਸਤੰਬਰ ਦੀ ਰਾਤ ਨੂੰ ਮੈਨੂੰ ਇੰਗਲੈਂਡ ਜਾਣ ਬਾਰੇ ਸਮਝਾਉਂਦੇ ਰਹੇ ਕਿ ਜਾਓਗੇ ਤਾਂ ਕਹਿੜੀਆਂ ਗੱਲਾਂ ਦਾ ਉਥੇ ਧਿਆਨ ਰੱਖਣਾ ਪੈਣੇ। ਕਹਿੰਦੇ ਕਿ ਲੰਡਨ ਜਾ ਕੇ ਥਿਏਟਰ ਵੇਖਣਾ ਨਾ ਭੁੱਲਣਾ। ਪਰ ਇਹ ਪਤਾ ਨਹੀਂ ਸੀ ਕਿ ਸਭ ਕੁਝ ਵਿਚੇ ਹੀ ਰਹਿ ਜਾਣਾ ਸੀ।
ਖੈਰ ਹੁਣ ਜੋਗਿੰਦਰ ਸਮਸ਼ੇਰ ਅਤੇ ਮੈਡਮ ਮੀਸ਼ਾ ਨੂੰ ਛੱਡ ਕੇ ਬਾਬਿਆਂ ਦੇ ਕੁਝ ਉੱਘੇ ਸਮਕਾਲੀਆਂ ਦੀਆਂ ਸਾਲ 1986 ਦੀ ਉਨ੍ਹਾਂ ਦੀ ਮਨੋਦਸ਼ਾ ਬਾਰੇ ਗਵਾਹੀਆਂ ਵੇਖੀਆਂ ਜਾਵਣ।
ਉਨ੍ਹਾਂ ਦੀ ਆਖਰੀ ਦਿਨਾਂ ਦੀ ਵਿਆਕੁਲ ਅਤੇ ਖੰਡਿਤ ਮਨੋਦਸ਼ਾ ਬਾਰੇ ਉਨ੍ਹਾਂ ਦੇ ਸਮਕਾਲੀ ਪ੍ਰੇਮ ਪ੍ਰਕਾਸ਼ ਹੋਰੀਂ ਆਪਦੀ ਰੇਖਾ ਚਿੱਤਰਾਂ ਦੀ ਪੁਸਤਕ ਅੰਦਰ ਮੀਸ਼ੇ ਕਈ ਸਨ : ਸੋਹਣ ਸਿੰਘ ਮੀਸ਼ਾ ਵਿਚ ਪੰਨਾ 33 ਉਪਰ ਸਾਨੂੰ ਦਸਦੇ ਹਨ:
ਉਹਦੇ ਅੰਦਰ ਵੱਡਾ ਦੁੱਖ ਪੰਜਾਬ ਅੰਦਰ ਹੋ ਰਹੇ ਕਤਲੇਆਮ, ਝੂਠੇ ਪੁਲੀਸ ਮੁਕਾਬਲਿਆਂ ਚ ਨੌਜਵਾਨਾਂ ਦੇ ਕਤਲ ਤੇ ਦਰਬਾਰ ਸਾਹਿਬ ਨੂੰ ਢਾਹੁਣ ਕਰਕੇ ਵਸਿਆ ਹੋਇਆ ਸੀ।
ਮੀਸ਼ੇ ਬਾਰੇ ਮੈਨੂੰ ਖਬਰਾਂ ਰੇਡੀਓ ਸਟੇਸ਼ਨ ਤੇ ਆਏ ਨਵੇਂ ਪੈਕਸ ਕਵੀ, ਜਸਵੰਤ ਦੀਦ ਕੋਲੋਂ ਵੀ ਮਿਲਦੀਆਂ ਰਹਿੰਦੀਆਂ। ਉਹਨੇ ਮੈਨੂੰ ਦੱਸਿਆ ਕਿ ਨਵਾਂ ਸਟੇਸ਼ਨ ਡਾਇਰੈਕਟਰ ਆਇਆ ਏ। ਬੜੀ ਕੁੱਤੀ ਚੀਜ਼ ਐ। ਉਹ ਕਲਰਕ ਤੋਂ ਡਾਇਰੈਕਟਰ ਬਣਿਐ। ਮੀਸ਼ੇ ਨੂੰ ਜ਼ਲੀਲ ਕਰਨ ਤੇ ਤੁਲਿਆ ਰਇਐ। ਮੀਸ਼ਾ ਦੁੱਖੀ ਐ ਉਹ ਹੁਣ ਤਕ ਪ੍ਰਡਿਊਸਰ ਈ ਐ। ਕਲਰਕ ਹੇਠੋਂ ਉਠ ਕੇ ਉਹਦੇ ਅਫਸਰ ਬਣ ਰਹੇ ਨੇ। ਉਹਨੇ ਮੀਸ਼ੇ ਦੀ ਡਿਊਟੀ ਦਰਬਾਰ ਸਾਹਿਬ ਅੰਮ੍ਰਿਤਸਰ ਚ ਪ੍ਰਸਾਰਨ ਤੇ ਲਾ ਦਿੱਤੀ ਏ। ਇਹ ਜਾਂਦਾ ਨਹੀਂ।
---ਤੇ ਫਿਰ ਗਲਤ ਪਤਾ ਨਹੀਂ ਠੀਕ ਸੂਚਨਾ ਦੇ ਆਧਾਰ ਤੇ ਇਸੇ ਨਿਬੰਧ ਵਿਚ, ਪੁਸਤਕ ਦੇ ਪੰਨਾ 40 ਉਪਰ ਉਹ ਲਿਖਦੇ ਹਨ :
22 ਸਤੰਬਰ ਨੂੰ ਉਹਨੂੰ ਦਰਬਾਰ ਸਾਹਿਬ ਦੇ ਪ੍ਰਸਾਰਨ ਸੇਵਾ ਲਈ ਲਾਜ਼ਮੀ ਤੌਰ ਤੇ ਜਾਣ ਦਾ ਹੁਕਮ ਸੀ। 21 ਸਤੰਬਰ ਨੂੰ ਉਹ ਮਰ ਜਾਂਦਾ ਹੈ।----ਇਹ ਮੌਤ ਤਾਂ ਆਤਮ ਹੱਤਿਆ ਵਰਗੀ ਲਗਦੀ ਹੈ।
ਇਸੇ ਤਰ੍ਹਾਂ ਮੀਸ਼ਾ ਜੀ ਦੇ ਇਨ੍ਹਾਂ ਹੀ ਦਿਨਾਂ ਬਾਰੇ ਸੁਰਜੀਤ ਪਾਤਰ, ਜਿਨ੍ਹਾਂ ਨੂੰ ਬੜੀ ਹੀ ਅਪਣੱਤ ਨਾਲ ਉਹ ਪੰਜਾਬੀ ਕਵਿਤਾ ਵਿਚ ਆਪਣੇ ਵਾਰਸ ਦਸਦੇ ਸਨ, ਹੋਰਾਂ ਨੇ ਸੂਰਜ ਮੰਦਰ ਦੀਆਂ ਪੌੜੀਆਂ ਨਾਂ ਦੀ ਆਪ ਦੀ ਪੁਸਤਕ ਦੇ ਪੰਨਾ 63 ਉਪਰ ਮੀਸ਼ਾ ਨਾਲ ਆਖਰੀ ਮਿਲਣੀ ਸਿਰਲੇਖ ਹੇਠਲੇ ਨਿਬੰਧ ਵਿਚ ਜੋ ਦੱਸਿਆ ਹੈ ਉਹ ਵੀ ਪੜ੍ਹ ਲਿਆ ਜਾਵੇ :
ਉਦੋਂ ਮੈਨੂੰ ਪਤਾ ਨਹੀਂ ਸੀ ਇਹ ਮੀਸ਼ੇ ਨਾਲ ਮੇਰੀ ਆਖਰੀ ਮਿਲਣੀ ਹੈ।---ਜਲੰਧਰ ਦੇ ਬੱਸ ਸਟੈਂਡ ਤੋਂ ਰਿਕਸ਼ੇ ਤੇ ਟੀ.ਵੀ. ਸੈਂਟਰ ਵੱਲ ਜਾ ਰਿਹਾ ਸਾਂ। ਮੇਰੇ ਕੋਲ ਇਕ ਮਰੂਤੀ ਵੈਨ ਰੁਕੀ। ਬਾਰੀ ਚੋਂ ਮੀਸ਼ਾ ਮੁਸਕਰਾ ਰਿਹਾ ਸੀ। ਮਸ਼ਹੂਰ ਮੀਸੀਆਨ ਮੁਸਕਰਾਹਟ, ਖੁਸ਼ੀ ਤੇ ਸ਼ਰਾਰਤ ਭਰੀ, ਦਿਲਕਸ਼; ਕਿੱਥੇ ਜਾ ਰਿਹੈ? ਰਿਕਸ਼ੇ ਵਾਲੇ ਨੂੰ ਪੈਸੇ ਦੇ ਦੇ ਏਧਰ ਆ ਜਾ। ਵੈਨ ਚ ਬੈਠਦਿਆਂ ਕਹਿਣ ਲੱਗਾ ਚੱਲ ਰੇਡੀਓ ਤੇ ਰਿਕਾਰਡਿੰਗ ਕਰਦੇ ਹਾਂ, ਪਰ ਪਹਿਲਾਂ ਘਰ ਚਲਦੇ ਆਂ। ਅਜੇ 10-11 ਹੀ ਵਜੇ ਸਨ, ਘਰ ਆ ਕੇ ਬੀਅਰ ਖੋਲ੍ਹ ਲਈ।
ਪਾਤਰ ਸਾਹਿਬ ਮੀਸ਼ੇ ਦੀ ਉਸ ਦਿਨ ਉਖੜੀ ਹੋਈ ਮਨੋ ਦਸ਼ਾ ਵੇਖ ਕੇ ਉਦਾਸ ਹੁੰਦੇ ਹਨ ਅਤੇ ਉਦਾਸੀ ਦੇ ਆਲਮ ਵਿਚ ਕੁਝ ਹੀ ਦਿਨਾਂ ਬਾਅਦ ਫਰੀਦਕੋਟ ਵਿਖੇ ਹੋਣ ਵਾਲੇ ਕਵੀ ਦਰਬਾਰ ਵਿਚ ਮੁੜ ਮਿਲਣ ਦਾ ਵਾਅਦਾ ਕਰਕੇ ਸ਼ਾਮ ਨੂੰ ਲੁਧਿਆਣੇ ਪਰਤ ਜਾਂਦੇ ਹਨ। ਫਿਰ ਜਦੇ ਹੀ ਉਹ ਲਿਖਦੇ ਹਨ :
ਫਰੀਦਕੋਟ ਮੇਲੇ ਤੇ ਅਸੀਂ ਮੀਸ਼ੇ ਨੂੰ ਬਹੁਤ ਉਡੀਕਿਆ, ਪੂਰਨ ਚੰਦ ਵਡਾਲੀ ਤੇ ਪਿਆਰੇ ਲਾਲ ਕਵਾਲੀ ਗਾ ਰਹੇ

ਸਨ-


ਮੱਝੀਂ ਆਈਆਂ, ਮੇਰਾ ਮਾਹੀ ਨਾ ਆਇਆ ਰਾਂਝੇ ਨਹੀਂ ਸੀ ਰਹਿਣਾ, ਬੇਲੇ ਖੈਰ ਹੋਵੇ।
ਅਸੀਂ ਹੱਸਦੇ ਰਹੇ-ਮੀਸ਼ੇ ਨਹੀਂ ਸੀ ਰਹਿਣਾ, ਬੇਲੇ ਖੈਰ ਹੋਵੇ। ਕੁਝ ਚਿਰ ਬਾਅਦ ਕਿਸੇ ਖਬਰ ਦਿੱਤੀ-ਬੇਲੇ ਖੈਰ

ਨਹੀਂ। ਕਿਸੇ ਨੂੰ ਯਕੀਨ ਨਾ ਆਇਆ। ਮੀਸ਼ਾ ਜਿਹਾ ਫੁਰਤੀਲਾ, ਸਚੇਤ, ਸੁਬਕ ਸ਼ਿਲਪੀ ਕਿਵੇਂ ਤਿਲਕ ਸਕਦਾ ਹੈ ਕਾਂਜਲੀ ਵਿਚ? ਕਿਵੇਂ ਮਰ ਸਕਦਾ ਹੈ ਏਨਾ ਪਿਆਰਾ ਤੇ ਸਾਰਥਿਕ ਕਵੀ ਏਨੀ ਨਿਰਾਰਥਕ ਮੌਤ?---ਉਸ ਨੂੰ ਡੁੱਬਣ ਲਈ ਕਾਂਜਲੀ ਨਹੀਂ ਕੋਈ ਗਹਿਰੀ ਕਵਿਤਾ ਚਾਹੀਦੀ ਸੀ। ਕੋਈ ਗਹਿਰੀ ਮੁਹੱਬਤ, ਕੋਈ ਹੁਨਰੀ ਵੰਗਾਰ, ਕੋਈ ਮਹਾਨ ਅਸੰਭਵ ਸੁਪਨਾ-
---
ਸੁਰਜੀਤ ਪਾਤਰ ਦੇ ਹਾਰ ਹੀ ਸ੍ਰ. ਬਰਜਿੰਦਰ ਸਿੰਘ ਹੋਰਾਂ ਦੇ ਪਿਆਰੇ ਮੀਸ਼ਾ ਦੀ ਯਾਦ ਨਿਬੰਧ ਦੀਆਂ ਸ਼ੁਰੂਆਤੀ ਸਤਰਾਂ ਤੇ ਜਰਾ ਗੌਰ ਫੁਰਮਾਓ :
ਮੀਸ਼ਾ ਚਲੇ ਗਏ। ਯਕੀਨ ਨਹੀਂ ਆਉਂਦਾ। ਹਾਲੇ ਕਲ੍ਹ ਹੀ ਤਾਂ ਉਹ ਸਾਡੇ ਕੋਲ ਸਨ। ਉਨ੍ਹਾਂ ਦੀ ਠਹਿਰੀ ਹੋਈ ਅਵਾਜ਼ ਫੋਨ ਤੇ ਸੁਣੀ ਸੀ। ਨਿੰਮਾ ਨਿੰਮਾ ਮੁਸਕਰਾਉਂਦੇ ਹੋਏ ਉਹ ਗੱਲ ਕਰ ਰਹੇ ਸਨ। ਰਾਤ ਦੀ ਖਮੋਸ਼ੀ ਵਿਚ ਉਨ੍ਹਾਂ ਤੇ ਮਸਤੀ ਦਾ ਆਲਮ ਤਾਰੀ ਸੀ। ਉਹ ਵਜ਼ਦ ਵਿਚ ਆ ਝੂਮ ਰਹੇ ਸਨ। ਆਪਦੀ ਕਿਸੇ ਨਜ਼ਮ ਚੋਂ ਕੁਝ ਸੁਣਾ ਰਹੇ ਸਨ। ਉਹ ਹਰ ਸਮੇਂ ਮੇਰੇ ਨਾਲ ਸਨ-ਜਿਵੇਂ ਮੇਰੇ ਰੋਜ਼ਮਰਾ ਦੇ ਜੀਵਨ ਦਾ ਇਕ ਅੰਗ ਹੋਵਣ।
ਪ੍ਰੰਤੂ ਇਨ੍ਹਾਂ ਹੀ ਦਿਨਾ ਬਾਰੇ ਪ੍ਰੇਮ ਪ੍ਰਕਾਸ਼ ਦੀ ਗਵਾਹੀ ਅਨੁਸਾਰ ਹੁਣ ਮੀਸ਼ੇ ਨੂੰ ਤਿੰਨ ਚੀਜ਼ਾਂ ਚੁੱਕੀ ਫਿਰਦੀਆਂ ਸਨ, ਨਵੀਂ ਮਰੂਤੀ, ਵਿਚ ਰਖੀ ਦਾਰੂ ਤੇ ਤੁਰਦੀਆਂ ਫਿਰਦੀਆਂ ਜਨਾਨੀਆਂ। ਉਹੀ ਉਹਨੂੰ ਬਟਾਲੇ ਲੈ ਗਈਆਂ ਸਨ ਅਤੇ ਉਹੀ ਕਪੂਰਥਲੇ ਦੀ ਕਾਂਜਲੀ ਲੈ ਗਈਆਂ।----ਜਿੱਦਣ ਮੀਸ਼ਾ ਡੁੱਬਿਆ, ਉਸਤੋਂ ਦੂਜੇ ਦਿਨ ਉਹਨੂੰ ਦਰਬਾਰ ਸਾਹਿਬ ਚ ਡਿਊਟੀ ਦੇਣ ਦਾ ਅੰਤਿਮ ਮੌਕਾ ਸੀ।
ਪ੍ਰੇਮ ਪ੍ਰਕਾਸ਼ ਹੋਰਾਂ ਦੀਆਂ ਆਪਣੇ ਮਿੱਤਰ ਬਾਰੇ ਚੰਦ ਹੋਰ ਸਤਰਾਂ ਵੀ ਜ਼ਰਾ ਸਰਵਣ ਕਰੋ :
---ਅਸਲੀ ਚ ਮੈਨੂੰ ਉਹਦੇ ਮਰਨ ਦਾ ਏਨਾ ਸਦਮਾ ਨਹੀਂ ਸੀ। ਮੈਨੂੰ ਉਹਦੇ ਮਰਨ ਨਾਲ ਹੋਈ ਬਦਨਾਮੀ ਤੇ ਉਹਦੀ ਮਰਨ ਦੀ ਤਿਆਰੀ ਵੇਲੇ ਕੀਤੀਆਂ ਹਰਕਤਾਂ ਤੇ ਅਫਸੋਸ ਹੁੰਦਾ ਸੀ।---ਉਹਦੀ ਸੋਚ ਤੇ ਉਹਦੀ ਸ਼ੈਲੀ ਸਾਰੇ ਕਵੀਆਂ ਨਾਲੋਂ ਵੱਖਰੀ ਤੇ ਸ੍ਰੇਸ਼ੇਠ ਲੱਗਦੀ ਸੀ। ---ਪਰ ਉਹਦੀ ਮੌਤ ਨੇ ਉਹਦੀ ਸ਼ਾਇਰੀ ਦਾ ਬਹੁਤ ਨੁਕਸਾਨ ਕਰ ਦੇਣਾ ਏ। ਅਸੀਂ ਸਾਰੇ ਝੰਡੇ ਚੁੱਕੀ ਜਾ ਰਹੇ ਜੇਤੂਆਂ ਦੇ ਝੰਡਿਆਂ ਨਾਲ ਭੱਜਦੇ ਤੇ ਖੁਸ਼ ਹੁੰਦੇ ਹਾਂ, ਹਾਰਿਆ ਤੇ ਦਾਗੀਆਂ ਤੋਂ ਛੇਤੀ ਸਬੰਧ ਤੋੜ ਲੈਂਦੇ ਹਾਂ। (ਅਖੇ) ਉਹਦੇ ਜਾਣ ਬਾਅਦ ਉਹਦੇ ਬੱਚਿਆਂ ਤੇ ਪਤਨੀ ਨੇ ਵੀ ਇਹੋ ਕੁਝ ਕੀਤਾ। ਨਾ ਓਸ ਬੰਦੇ ਦਾ ਜ਼ਿਕਰ ਤੇ ਨਾ ਉਹਦੀ ਸ਼ਾਇਰੀ ਦਾ। ਨਾ ਕੋਈ ਕਿਤਾਬ ਛਪਵਾਈ ਤੇ ਨਾ ਕੋਈ ਯਾਦ ਸਮਾਗਮ ਕੀਤਾ।
ਪ੍ਰੰਤੂ ਪ੍ਰੇਮ ਪ੍ਰਕਾਸ਼ ਦੇ ਉਲਟ ਮੀਸ਼ਾ ਜੀ ਦੀ ਜ਼ਿੰਦਗੀ ਦੇ ਜ਼ੋਰਬੀਅਨ ਆਭਾਂ ਵਾਲੇ ਡਰਾਮੇ ਦੇ ਮੁਢਲੇ ਅਤੇ ਆਖਰੀ ਦ੍ਰਿਸ਼ਾਂ ਦੀ ਇਕ ਹੋਰ ਪ੍ਰਮਾਣਿਕ ਗਵਾਹੀ ਸਾਡੇ ਕੋਲ ਪਿਛਲੀ ਅੱਧੀ ਸਦੀ ਤੋਂ ਸਾਡੇ ਕਰੀਬੀ ਬਜੁਰਗ ਮਿੱਤਰ ਹਰਭਜਨ ਸਿੰਘ ਹੁੰਦਲ ਹੋਰਾਂ ਦੀ ਹੈ। ਉਹ ਵੀ ਪੜ੍ਹ ਹੀ ਲਈ ਜਾਵੇ
1951 ਦੀ ਗੱਲ ਹੈ ਕਿ ਮੈਂ ਰਣਧੀਰ ਕਾਲਜ ਕਪੂਰਥਲੇ ਦੀ ਗਿਆਰਵੀਂ ਸ੍ਰੇਣੀ ਵਿਚ ਦਾਖਲ ਹੋਇਆ।---ਥੋੜੇ ਅਤੇ ਮਾੜੇ ਕੱਪੜੇ ਅਤੇ ਰੁਖੀ ਮਿੱਸੀ ਰੋਟੀ ਖਾ ਕੇ, ਟੁੱਟੇ ਹੋਏ ਸਾਈਕਲਾਂ ਤੇ ਪਿੰਡਾਂ ਦੇ ਅਸੀਂ ਮੁੰਡੇ ਕਾਲਜ ਵਿੱਚ ਪੜ੍ਹਨ ਆਉਂਦੇ।-
-- ਪਰ ਮੀਸ਼ਾ ਸੋਹਣੇ ਕਪੜੇ ਪਾ ਕੇ ਆਉਂਦਾ। ਉਹਨੇ ਵਾਲ ਕਟਾਏ ਹੋਏ ਸਨ। ਉਹ ਚੁਸਤ ਵਿਖਾਈ ਦਿੰਦਾ ਸੀ। ਕੁੜੀਆਂ ਅਤੇ ਮੁੰਡਿਆਂ ਦੋਵਾਂ ਵਿਚ ਹਰਮਨ ਪਿਆਰਾ ਸੀ। ਉਹ ਨਟਖਟ ਅਤੇ ਸ਼ਰਾਰਤੀ ਸੀ।----ਜੋਗਿੰਦਰ ਸਮਸ਼ੇਰ ਕਮਿਊਨਿਸਟ ਪਾਰਟੀ ਦੇ ਸਕੱਤਰ ਵਜੋਂ ਕੰਮ ਕਰਦਾ ਸੀ। ਅਤੇ ਵਿਦਿਆਰਥੀਆਂ ਵਿਚ ਉਹ ਬੜਾ ਹਰਮਨ ਪਿਆਰਾ ਸੀ। ਮੀਸ਼ਾ ਸਾਥੋਂ ਪਹਿਲਾਂ ਉਸਦਾ ਮੁਰੀਦ ਬਣ ਚੁੱਕਾ ਸੀ।
ਅੱਗੋਂ ਉਨ੍ਹਾਂ ਨ ਆਪਣੇ ਸਮਕਾਲੀ ਅਤੇ ਮਿੱਤਰ ਅਵਤਾਰ ਜੰਡਿਆਲਵੀ ਹੋਰਾਂ ਦੇ ਇੰਗਲੈਂਡ ਤੋਂ ਆ ਕੇ ਜਲੰਧਰ ਸਕਾਈ ਲਾਰਕ ਹੋਟਲ ਵਿਚ ਪਾਰਟੀ ਕਰਨ, ਅੱਧੀ ਰਾਤ ਤੱਕ ਦਾਰੂ ਪਿਆਉਣ ਅਤੇ ਮਿੱਤਰ ਮਿਲਣੀ ਦਾ ਜਸ਼ਨ ਮਨਾਉਣ ਪਿੱਛੋਂ ਮੀਸ਼ਾ ਦੇ ਆਪਣੇ ਕਿਸੇ ਪ੍ਰਸ਼ੰਸਕ ਦੇ ਹੋਟਲ ਤੋਂ ਉਨ੍ਹਾਂ ਨੂੰ ਖਾਣਾ ਖਵਾਉਣ; ਅੱਧੀ ਰਾਤ ਤੋਂ ਬਾਅਦ ਖੁਦ ਗੱਡੀ ਚਲਾ ਕੇ ਉਨ੍ਹਾਂ ਨੂੰ ਪਿੰਡ ਸ਼ੰਕਰ ਵਿਖੇ ਤਰਸੇਮ ਪੁਰੇਵਾਲ ਦੇ ਘਰ ਭਲਵਾਨੀ ਗੇੜਾ ਮਰਵਾਉਣ ਅਤੇ ਫਿਰ ਤੜਕੇ 4 ਵਜੇ ਆਪਦੇ ਘਰ ਲਿਆ ਕੇ ਸਵਾਉਣ ਦੀ ਕਹਾਣੀ ਸੁਣਾਈ ਹੋਈ ਹੈ। ਐਨ ਉਸੇ ਤਰ੍ਹਾਂ ਜਿਵੇਂ ਕੇਰਾਂ ਨੰਦੀ ਬੱਲ ਦੇ ਦਿੱਲੀਓਂ ਆਉਣ ਤੇ ਚਾਅ ਵਸ ਪੂਰੀ ਰਾਤ ਮਿੱਤਰਾਂ ਨੂੰ ਆਪਦੀ ਕਾਰ ਵਿਚ ਜਗਾਹ ਜਗਾਹ ਤੇ ਘੁੰਮਾਉਣ ਬਾਰੇ ਬਿਰਤਾਂਤ ਸਰਜੀਤ ਸਿੰਘ ਸੇਠੀ ਹੋਰਾਂ ਨੇ ਵੀ ਆਪਦੀ ਮੌਤ ਤੋਂ ਕੁਝ ਮਹੀਨੇ ਪਹਿਲਾਂ ਪਟਿਆਲਾ, ਯੂਨੀਵਰਸਿਟੀ ਕਾਫੀ ਹਾਊਸ ਮੁਹਰੇ ਬੈਠਿਆਂ ਸਾਨੂੰ ਸੁਣਇਆ ਸੀ।
ਸੁਰਜੀਤ ਪਾਤਰ ਦੀ ਗਵਾਹੀ ਤੋਂ ਹੁੰਦਲ ਸਾਹਿਬ, ਗੁਲਜ਼ਾਰ ਸਿੰਘ ਸੰਧੂ, ਸੁਰਜੀਤ ਸਿੰਘ ਸੇਠੀ ਅਤੇ ਜੋਗਿੰਦਰ ਸਮਸ਼ੇਰ ਦੇ ਬਿਰਤਾਂਤਾਂ ਤੋਂ ਸਾਡੇ ਵਿਚਾਰ ਅਨੁਸਾਰ ਇਸ ਇਕ ਗੱਲ ਚੋਂ ਤਾਂ ਭੋਰਾ ਵੀ ਸੰਦੇਹ ਨਹੀਂ ਰਹਿ ਜਾਂਦਾ ਕਿ ਮੀਸ਼ਾ ਸਾਹਿਬ ਦੇ ਮਨ ਅੰਦਰ ਮਿੱਤਰਾਂ ਨੂੰ ਮਿਲਣ ਦਾ ਅਤੇ ਜ਼ਿੰਦਗੀ ਦੇ ਹਰ ਛਿਣ ਨੂੰ ਰੱਜ ਕੇ ਜਿਉਣ ਦਾ ਜ਼ੋਰਬਾ ਦਾ ਗਰੀਕ ਦੇ ਹਾਰ ਹੀ ਚਾਅ ਕਿਤਨਾ ਸੀ। ਇਸੇ ਪ੍ਰਥਾਏ ਹੁੰਦਲ ਬਾਈ ਜੀ ਦੀ ਗਵਾਹੀ ਦੇ ਕੁਝ ਹੋਰ ਵਿਸਥਾਰ ਜ਼ਰਾ ਵੇਖੋ :
 (ਮੀਸ਼ਾ ਨਾਲ) ਆਖਰੀ ਭਰਵੀਂ ਮੁਲਾਕਾਤ 1985 ਵਿਚ ਮੇਜਰ ਪਿਆਰਾ ਸਿੰਘ ਦੇ ਉਦਮ ਨਾਲ ਹੋਈ। ਪਿਆਰਾ ਸਿੰਘ ਦੀ ਯੂਨਿਟ ਉਪਰੇਸ਼ਨ ਬਲਿਊ ਸਟਾਰ ਕਾਰਨ ਜਲੰਧਰ ਠਹਿਰੀ ਹੋਈ ਸੀ ਤੇ ਇਕ ਸ਼ਾਮ ਉਸਨੇ ਸੱਦਾ ਭੇਜਿਆ ਕਿ ਅੱਜ ਦੀ ਸ਼ਾਮ ਮੀਸ਼ੇ ਦੇ ਘਰੇ ਉਸ ਨਾਲ ਬੈਠ ਕੇ ਮਨਾਈ ਜਾਵੇਗੀ।
ਦੋਸਤਾਂ ਦੀ ਮਹਿਫਲ ਵਿਚ ਬੈਠਿਆਂ ਉਹ ਬਾਦਸ਼ਾਹ ਹੁੰਦਾ ਸੀ। ਉਸ ਕਿਹਾ ਕਿ ਮੈਂ ਰੇਡੀਓ ਦੀ ਨੌਕਰੀ ਛੱਡ ਦੇਣੀ ਹੈ। ਬੜੀ ਗੁਲਾਮੀ ਕਟੀ ਹੈ। ਚਾਰ ਦਿਨ ਅਜ਼ਾਦੀ ਦੀ ਹਵਾ ਲੈ ਲਵਾਂ। ਮੈਂ ਉਸਨੂੰ ਚੀਕ ਬੁਲਬਲੀ ਕਵਿਤਾ ਯਾਦ ਕਰਾਈ ਤੇ ਕਿਹਾ :
ਇਸ ਕਵਿਤਾ ਦੇ ਅਖੀਰ ਤੇ ਤੂੰ ਕਿਹਾ ਹੈ ਕਿ ਮੈਂ ਮਹਾਤਮਾ ਗਾਂਧੀ ਦੀ ਸੋਟੀ ਫੜ ਕੇ ਆਪਣੇ ਸਿਰ ਵਿਚ ਮਾਰਾਂਗਾ। ਕੀ ਤੂੰ ਇਹ ਸੋਟੀ ਖੋਹ ਕੇ ਮਹਾਤਮਾ ਦੇ ਸਿਰ ਵਿਚ ਨਹੀਂ ਸੀ ਮਾਰ ਸਕਦਾ?
ਮੀਸ਼ਾ ਹੱਸ ਕੇ ਕਹਿਣ ਲਗੇ ਇਹ ਕੰਮ ਤੂੰ ਕਰ ਸਕਦਾ ਸੀ----
(ਅਖੇ) ਮੀਸ਼ਾ ਅਚਾਨਕ ਮਰ ਗਿਆ ਸੀ। ਉਸਨੂੰ ਰੇਡੀਓ ਦੀ ਨੌਕਰੀ ਤੇ ਭ੍ਰਿਸ਼ਟ ਮਹੌਲ ਲੈ ਬੈਠਾ।---ਉਹ ਪੰਜਾਬ ਦੇ ਮਹੌਲ ਤੋਂ ਦੁੱਖੀ ਸੀ, ਪਰ ਉਨ੍ਹਾਂ ਇਸ ਬਾਰੇ ਕਦੀ ਕੁਝ ਨਾ ਲਿਖਿਆ। ਹੋ ਰਹੇ ਨਾਟਕ ਵਿਚ ਦੋਸ਼ੀਆਂ ਉਤੇ ਉਂਗਲ ਰਖਣ ਦਾ ਸੁਆਲ ਸੀ ਪਰ ਮੀਸ਼ਾ ਕਿਸੇ ਤੇ ਇਲਜ਼ਾਮ ਨਹੀਂ ਸੀ ਧਰ ਸਕਦਾ ਸੀ ਤੇ ਇਹ ਗੁੰਝਲਦਾਰ ਯਥਾਂਰਥ ਉਸਦੀ ਪਕੜ ਵਿਚ ਨਹੀਂ ਸੀ ਆ ਰਿਹਾ। ਉਹ ਵਿਲਕਦਾ ਸੀ, ਤੜਪਦਾ ਸੀ, ਪਰ ਲਿਖਦਾ ਨਹੀਂ ਸੀ। ਤੇ ਉਹ ਅੱਗੇ ਦੱਸਦੇ ਹਨ:
ਉਸਦੀ ਸ਼ਾਇਰੀ ਦਾ ਅਰੰਭ ਕਮਿਊਨਿਸਟ ਲਹਿਰ ਦੇ ਪ੍ਰਭਾਵ ਅਧੀਨ ਹੋਇਆ ਸੀ। ਉਸਦੀ ਮੌਤ ਬੁਰਜੂਆ ਸੰਗਤ ਦੇ ਭੇੜੇ ਪ੍ਰਭਾਵਾਂ ਕਾਰਨ ਹੋਈ।
ਅਸੀਂ ਉਡੀਕਦੇ ਸੀ ਕਿ ਰੇਡੀਓ ਦੀ ਨੌਕਰੀ ਛੱਡ ਕੇ ਉਹ ਚੀਕ ਨਹੀਂ, ਚੌਂਕ ਵਿਚ ਖੜ ਕੇ ਬੁਲਬੁਲੀ ਮਾਰੇਗਾ। ਪਰ ਉਹ ਉਸ ਸ਼ੁਭ ਘੜੀ ਤੋਂ ਪਹਿਲਾਂ ਹੀ ਹੱਥ ਹਿਲਾਉਂਦਾ, ਮੁਸਕਰਾਉਂਦਾ, ਡੂੰਘੀ ਚੁੱਭੀ ਮਾਰ ਗਿਆ।
ਪ੍ਰੰਤੂ ਪ੍ਰੇਮ ਪ੍ਰਕਾਸ਼ ਤੋਂ ਜਮ੍ਹਾਂ ਹੀ ਉਲਟ ਉਹ ਦਸਦੇ ਹਨ ਕਿ-
ਉਸਦੀ ਦਰਦਨਾਕ ਤੇ ਬੇਵਕਤ ਮੌਤ ਦੀ ਘਟਨਾ, ਰੂਸੀ ਲੇਖਕਾਂ-ਸਰਗੇਈ ਯੈਸੇਨਿਨ ਅਤੇ ਮਾਈਕੋਵਸਕੀ ਦੀਆਂ ਮੌਤਾਂ ਵਾਂਗ ਭੁੱਲ ਭਲਾ ਜਾਵੇਗੀ ਪਰ ਉਸਦੀ ਸ਼ਾਇਰੀ ਸਦਾ ਜਿੰਦਾ ਰਹੇਗੀ।
ਸੋਹਣ ਸਿੰਘ ਤਾਂ ਧਰਤੀ ਉਤੇ ਆਉਂਦੇ ਜਾਂਦੇ ਰਹਿਣੇ ਮੀਸ਼ੇ ਵਰਗਾ ਜਦ ਵੀ ਆਉਂਦਾ, ਆਉਂਦਾ ਇਕੋ ਵਾਰੀ।
ਹਾਂ, ਸੱਚ ਮੀਸ਼ਾ ਜੀ ਦੀ ਹਸਤੀ ਅਤੇ ਹਯਾਤੀ ਬਾਰੇ ਸੱਚ ਪ੍ਰੇਮ ਪ੍ਰਕਾਸ਼ ਹੋਰਾਂ ਦਾ ਸਭ ਤੋਂ ਵੱਡਾ ਸਕੂਪ ਤਾਂ ਰਹਿ ਹੀ ਗਿਆ ਸੀ। ਮੀਸ਼ੇ ਕਈ ਸਨ ਵਾਲੇ ਨਿਬੰਧ ਵਿਚ ਪੰਨਾ 41 ਉਪਰ ਉਨ੍ਹਾਂ ਦਾ ਕਹਿਣਾ ਹੈ :
ਮੀਸ਼ੇ ਦੇ ਮਰਨ ਬਾਅਦ ਸੁਰਜੀਤ ਹਾਂਸ ਨੇ ਉਸਦੇ ਕਿਰਦਾਰ ਦੀ ਬੜੀ ਡੂੰਘੀ ਵਿਆਖਿਆ ਕੀਤੀ। ਕਹਿੰਦਾ, ਉਹ ਸਾਰੀ ਉਮਰ ਆਪਣੇ ਪਿੱਛੇ ਦੀ ਗਰੀਬੀ ਲੁਕਾਉਂਦਾ ਰਿਹਾ। ਮਹਿੰਗੇ ਕਪੜੇ, ਮਹਿੰਗੀਆਂ ਸ਼ਰਾਬਾਂ, ਕਾਰ ਤੇ ਵੱਡੀ ਕੋਠੀ ਚ ਰਹਿਣਾ---ਸਭ ਏਸੇ ਦੁੱਖ ਦਾ ਇਜ਼ਹਾਰ ਐ। ਉਹਦਾ ਬਾਪੂ ਚੰਗਾ ਬੰਦੈ। ਉਹਨੂੰ ਮਸ਼ੀਨ ਚਲਾ ਕੇ ਕੱਛੇ ਕੁੜਤੇ ਸਿਉਂ ਕੇ ਖਾਣ ਚ ਕੋਈ ਸ਼ਰਮ ਨਹੀਂ।---ਉਹਨੇ ਇਕ ਵਾਰੀਂ ਮੀਸ਼ੇ ਨੂੰ ਧਮਕੀ ਦਿੱਤੀ ਬਈ ਜੇ ਤੈਂ ਮੈਨੂੰ ਮਹੀਨੇ ਦੇ ਏਨੇ ਪੈਸੇ ਨਾ ਦਿੱਤੇ ਤਾਂ ਮੈਂ ਸਠਿਆਲੇ ਆ ਕੇ ਰਿਕਸ਼ਾ ਵਾਹੁਣ ਲਗ ਪੈਣੈ। ਉਦੋਂ ਮੀਸ਼ਾ ਤੇ ਸੁਰਜੀਤ ਹਾਂਸ ਸਠਿਆਲੇ ਕਾਲਜ ਚ ਪੜ੍ਹਾਉਂਦੇ ਸੀ।
ਇਹ ਪੜ੍ਹਦਿਆਂ ਅਫਸੋਸ ਤਾਂ ਹੁੰਦਾ ਹੈ ਪ੍ਰੰਤੂ ਬਾਅਦ ਇਹ ਸੋਚਦਿਆਂ ਧਰਵਾਸ ਵੀ ਹੁੰਦੀ ਹੈ ਕਿ ਮੀਸ਼ਾ ਸਾਹਿਬ ਦੀ ਚੰਗੀ ਕਿਸਮਤ ਨੂੰ ਉਨ੍ਹਾਂ ਦੇ ਕਿਰਦਾਰ ਦੀ ਬੜੀ ਡੂੰਘੀ ਵਿਆਖਿਆ ਸੁਰਜੀਤ ਹਾਂਸ ਵਰਗਾ ਹਮਦਰਦ ਦੋਸਤ ਕਰ ਰਿਹੈ। ਸਾਡੇ ਕੁਝ ਸੱਜਣ ਨੇ ਅਵਤਾਰ ਪਾਸ਼ ਅਤੇ ਡਾ. ਰਵਿੰਦਰ ਰਵੀ ਦੇ ਕਿਰਦਾਰ ਦੀ ਇਸਤੋਂ ਵੀ ਕਿਤੇ ਵੱਧ ਡੂੰਘੀ ਅਤੇ ਵਿਗਿਆਨਕ ਵਿਆਖਿਆ ਕਰੀ ਹੋਈ ਹੈ-ਜੇ ਮੀਸ਼ਾ ਸਾਹਿਬ ਕਿਧਰੇ ਉਨ੍ਹਾਂ ਦੀ ਜਾੜ੍ਹ ਹੇਠ ਆ ਜਾਂਦੇ ਤਾਂ ਉਨ੍ਹਾਂ ਦਾ ਕੀ ਬਣਦਾ! ਮੁਆਫ ਕਰਨਾ ਡਾ. ਹਾਂਸ ਦੀ ਇਹ ਜਜਮੈਂਟ ਪੜ੍ਹਦਿਆਂ ਸਾਨੂੰ ਕੇਰਾਂ ਮੁੜ ਜ਼ੁਰਮ ਤੇ ਸਜ਼ਾ ਦੀ ਆਪਦੀ ਪੜ੍ਹਤ ਚੇਤੇ ਆ ਗਈ ਹੈ।
ਫਿਓਦੋਰ ਦਾਸਤੋਵਸਕੀ ਸੁਰਜੀਤ ਹਾਂਸ ਹੋਰਾਂ ਵਰਗਾ ਜ਼ਿੰਮੇਵਾਰ ਤੇ ਉਸਾਰੂ ਚਿੰਤਕ ਭਲੇ ਹੀ ਨਾ ਹੋਵੇ ਪਰ ਦੁਨੀਆਂ ਭਰ ਦੇ ਸਿਰਜਣਾਤਮਿਕ ਸਾਹਿਤ ਵਿਚ ਉਸਦਾ ਕੋਈ ਸਾਨੀ ਨਹੀਂ ਹੈ; ਇਨਸਾਨ ਦੇ ਅੰਦਰੂਨੀ ਮਾਨਸਿਕ ਜਗਤ ਦੇ ਦਬੰਧਾਂ ਅਤੇ ਗਹਿਰਾਈਆਂ ਦੀ ਥਾਹ ਪਾਉਣ ਦੇ ਅਮਲੇ ਵਿਚ ਉਹ ਰੁਸਤਮੇ ਜਮਾਂ ਹੈ। ਉਪਯੋਗਵਾਦੀ ਨਜ਼ਰੀਏ ਦੇ ਇਕਹਿਰੇ ਤਰਕ ਨੂੰ ਮੰਨਣੋ ਇਨਕਾਰੀ ਹੁੰਦਿਆਂ, ਆਪਦੇ ਆਤਮਿਕ ਸੰਤਾਪ ਨਾਲ ਨਾਲ ਜੁੜੇ ਜੁਰਮ ਅਤੇ ਸਜ਼ਾ ਦੇ ਮਸਲੇ ਦਾ ਨਿਤਾਰਾ ਕਰਨ ਲਈ ਆਪਣੇ ਬਿਰਤਾਂਤ ਦੇ ਆਰੰਭ ਵਿਚ ਹੀ ਦੱਸ ਚੁੱਕੇ ਹਾਂ ਕਿ ਉਸਨੇ ਜਗਤ ਪ੍ਰਸਿੱਧ ਗ੍ਰੰਥ ਦੀ ਬੜੀ ਇਕਾਗਰਤਾ ਨਾਲ ਰਚਨਾ ਕੀਤੀ। ਨਾਵਲੀ ਕਥਾ ਵਿਚ ਮਹਾਂ ਮਾਨਵ ਬਣਨ ਦਾ ਇਛੁਕ, ਨੌਜਵਾਨ ਰਾਸਕੋਲਨੀਕੋਵ ਆਪਣੀ ਪਿਆਰੀ ਭੈਣ ਦੁਨੀਆ ਨੂੰ ਪੜ੍ਹਾਉਣ ਲਈ ਅਤੇ ਵਡੇਰੀ ਉਮਰ ਦੇ ਕਿਸੇ ਅਹਿਮਕ ਭੱਦਰ ਭੁਰਸ਼ ਨਾਲ ਨਰੜ ਵਿਆਹ ਤੋਂ ਬਚਾਉਣ ਲਈ ਲੋੜੀਂਦੀ ਰਾਸ਼ੀ ਜੁਟਾਉਣ ਖਾਤਰ ਵਿਆਜੂ ਪੈਸੇ ਦੇਣ ਵਾਲੀ ਇਕ ਸਿਰੇ ਦੀ ਲੋਭੀ ਤੇ ਕੰਜੂਸ, ਪਹਿਲਾਂ ਹੀ ਮਰਨਾਊ ਪਈ ਬਜੁਰਗ ਔਰਤ ਦੀ ਇਹ ਸੋਚ ਕੇ ਹੱਤਿਆ ਕਰਦਾ ਹੈ ਕਿ ਚਲੋ ਉਹਦਾ ਕੀ ਹੈ; ਧਰਤੀ ਤੇ ਵਾਧੂ ਭਾਰ ਹੀ ਹੈ ਨਾਲੇ ਉਹ ਚੁਕਿਆ ਜਾਵੇਗਾ ਨਾਲੇ ਉਸ ਲਈ ਅਤੇ ਉਸਦੀ ਭੈਣ ਲਈ ਪੈਸੇ ਦਾ ਜੁਗਾੜ ਹੋ ਜਾਵੇਗਾ। ਪਰ ਉਹ ਕਾਰਾ ਕਰਕੇ ਉਸਦੀ ਆਤਮਾ ਕੰਬ ਉਠਦੀ ਹੈ; ਪ੍ਰੇਸ਼ਾਨ ਮਾਨਸਿਕ ਅਵਸਥਾ ਚ ਉਹ ਸ਼ਰਾਬਖਾਨੇ ਜਾ ਵੜਦੈ। ਅਗੋਂ ਕਾਫੀ ਸਿਆਣੀ ਉਮਰ ਦਾ ਮਾਰਮੇਲਾਡੋਵ, ਉਸਤੋਂ ਵੀ ਕਿਤੇ ਵੱਧ ਪ੍ਰੇਸ਼ਾਨ ਹੈ। ਉਸਦੀ ਵੱਡੇ ਖਾਨਦਾਨੀ ਪਿਛੋਕੜ ਵਾਲੀ, ਡਾਢੀ ਨੇਕ ਰੂਹ ਦੂਸਰੀ ਪਤਨੀ ਕੈਟਰੀਨਾ, ਟੀ.ਬੀ. ਦੀ ਅੰਤਿਮ ਅਵਸਥਾ ਚ ਹੋਣ ਕਰਕੇ ਮੌਤ ਕਿਨਾਰੇ ਹੈ। ਬੱਚੇ ਭੁੱਖੇ ਹਨ-ਘਰੇ ਕਈ ਦਿਨਾਂ ਤੋਂ ਖਾਣ ਲਈ ਕੁਝ ਵੀ ਨਹੀਂ ਹੈ। ਉਹ ਆਪਣੇ ਪਤੀ ਦੇਵ ਦੀ ਪਹਿਲੀ ਪਤਨੀ ਤੋਂ ਮਤਰੇਈ ਧੀ, ਸੋਨੀਆ ਨੂੰ ਫਿਟਕਾਰਦੀ ਹੈ। ਮਰੀਅਮ ਰੂਹ, ਸੋਨੀਆ ਘਰੋਂ, ਪੇਸ਼ਾ ਕਰਨ ਨਿਕਲ ਜਾਂਦੀ ਹੈ ਅਤੇ 14 ਰੂਬਲ ਕਮਾ ਕੇ ਪਰਤਦੀ ਹੈ। ਮਾਰਮੇਲਾਡੋਵ ਪੈਸੇ ਆਪਦੀ ਧੀ ਤੋਂ ਖੋਹ ਕੇ ਰਾਸਕੋਲਨੀਕੋਵ ਦੇ ਅਹਾਤੇ ਵਿਚ ਦਾਖਲ ਹੋਣ ਤੋਂ ਪਹਿਲਾਂ ਦਾਰੂ ਪੀ ਵੀ ਬੈਠਾ ਹੈ। ਦਾਸਤੋਵਸਕੀ ਦੀ ਕਥਾ ਦੇ ਪਲਾਟ ਦੀ ਚਤੁਰਾਈ ਵੇਖੋ ਕਿ ਮਾਰਮੇਲਾਡੋਵ ਉਸਨੂੰ ਵੇਂਹਦਿਆਂ ਇਕ ਦਮ ਹੀ ਉਸ ਅੰਦਰ ਆਪਣੇ ਆਤਮਿਕ ਸੰਤਾਪ ਨਾਲ ਜੁੜਦੀ ਕਿਸੇ ਲੁਕਵੀਂ ਸਾਂਝ ਨੂੰ ਤਾੜ ਲੈਂਦਾ ਹੈ ਅਤੇ ਆਪਦੇ ਕੌਤਿਕ ਦੀ ਕਹਾਣੀ ਸੁਨਾਉਣ ਲਈ ਹੋਰ ਕਿਸੇ ਕੋਲ ਨਹੀਂ ਜਾਂਦਾ-ਸਿੱਧਾ ਰਾਸਕੋਲਨੀਕੋਵ ਦੇ ਮੂਹਰੇ ਹੀ ਜਾ ਬਹਿੰਦਾ ਹੈ। ਬਸ ਪਲਾਂ ਵਿਚ ਹੀ ਤੰਦ ਜੁੜ ਜਾਣੀ ਹੈ! ਤੇ ਅਗਲੇ ਦਿਨ ਹੀ ਬਜ਼ੁਰਗ ਨੇ ਉਹ ਸ਼ਰਾਬੀ ਹਾਲਤ ਵਿਚ ਕਿਸੇ ਅਮੀਰਜ਼ਾਦੇ ਦੀ ਘੋੜਾਂ ਗੱਡੀ ਹੇਠਾਂ ਆ ਕੇ ਦਰੜਿਆ ਜਾਣੈ।----ਹੁਣ ਅੱਗੋਂ ਰਾਸਕੋਲਨੀਕੋਵ ਅਤੇ ਸੋਨੀਆ ਜਾਨਣ ਕਿ ਉਨ੍ਹਾਂ ਆਪਦੀ
ਜ਼ਮੀਰ ਨੂੰ ਦੋਸ਼ ਮੁਕਤ ਕਰਨ ਲਈ ਗੁਨਾਹ ਦਾ ਇਕਬਾਲ ਕਰਨਾ ਜਾਂ ਨਹੀਂ ਕਰਨਾ ਤੇ ਜੇ ਕਰਨਾ ਤਾਂ ਆਪਦੀ ਰੂਹ ਦੀ ਸ਼ਾਂਤੀ ਲਈ ਸਜ਼ਾ ਕਿਤਰਾਂ ਦੀ ਪਾਉਣੀ ਹੈ। ਕਮਾਲ ਦੀ ਗੱਲ ਹੈ, ਪੈਗੰਬਰ ਆਪ ਵਿਚੋਂ ਪਾਸੇ ਹੀ ਹੋ ਜਾਂਦਾ ਹੈ।
ਪਰ ਦਾਸਤੋਵਸਕੀ ਦੀ ਚਲਾਕੀ ਜ਼ਰਾ ਵੇਖੋ- ਉਹ ਪੰਜਾਬ ਦੇ ਸਾਡੇ ਸਮਿਆਂ ਦੇ ਸਿਰਮੌਰ ਚਿੰਤਕ ਡਾ. ਸੁਰਜੀਤ ਹਾਂਸ ਅਤੇ ਦਿੰਗਬਰ ਮਨੋਵਿਗਿਆਨਕ ਕਹਾਣੀਕਾਰ ਦੇ ਉਲਟ ਮਾਰਗੇਲਾਡੋਵ ਦੇ ਕਿਰਦਾਰ ਦੀ ਬੜੀ ਡੂੰਘੀ ਵਿਆਖਿਆ ਪ੍ਰਸਤੁਤ ਕਰਦਿਆਂ ਉਸਨੂੰ ਤਰਸ ਜਾਂ ਤਿਰਸਕਾਰ ਦਾ ਪਾਤਰ ਬਨਾਉਣਾ ਤਾਂ ਪਾਸੇ-ਉਸ ਉਪਰ ਕੋਈ ਜਜਮੈਂਟ ਪਾਸ ਹੀ ਨਹੀਂ ਕਰਦਾ ਬਲਕਿ ਇਹ ਕੰਮ ਆਪਦੇ ਪਾਠਕਾਂ ਤੇ ਛੱਡ ਦਿੰਦਾ ਹੈ।
ਅਸੀਂ ਆਪਣੀ ਤੁਛ ਅਕਲ ਮੁਤਾਬਕ ਬਿਰਤਾਂਤ ਚ ਇਹ ਕਥਾ ਹਵਾਲਾ ਤਾਂ ਬੈਠੇ ਹਾਂ। ਢੁਕਵਾਂ ਹੈ ਵੀ ਕਿ ਨਹੀਂ। ਸਾਡੇ ਮਿੱਤਰ ਜਾਨਣ ਤੇ ਦਸਣ ਬੜੀ ਡੂੰਘੀ ਵਿਆਖਿਆ ਇਉਂ ਕਰੀਦੀ ਹੈ।
ਇਥੇ ਕੇਰਾਂ ਮੁੜ ਸਾਨੂੰ ਮੀਸ਼ਾ ਸਾਹਿਬ ਨੇ ਸਭ ਤੋਂ ਪਿਆਰੇ ਮਿੱਤਰ ਨੰਦੀ ਬੱਲ ਦੇ ਉਸਤਾਦਾਂ ਵਰਗੇ ਸਾਥੀ ਐਸ. ਐਸ. ਗਿੱਲ ਦੇ ਫਿਓਦੋਰ ਦਾਸਤੋਵਸਕੀ ਬਾਰੇ ਕਈ ਕਥਨ ਮਲੋ ਮਲੀ ਯਾਦ ਆ ਗਏ ਹਨ। ਉਨ੍ਹਾਂ ਦੇ ਇਤਕਾਦ ਅਨੁਸਾਰ ਇਨਸਾਨੀ ਕਲਾ ਦੇ ਇਤਿਹਾਸ-ਅੰਦਰ ਦਾਸਤੋਵਸਕੀ ਟਾਲਸਟਾਏ ਜਾਂ ਗੇਟੇ ਤੋਂ ਵੀ ਵੱਧਗਹਿਰਾ ਤਾਂ ਹੈ ਹੀ ਸੀ-ਸ਼ਾਇਦ ਸ਼ੇਕਸਪੀਅਰ ਤੋਂ ਵੀ ਵੱਡਾ ਵਰਤਾਰਾ ਸੀ। ਪੀ. ਕੇ. ਨਿਝਾਵਨ ਦੀ ਗਵਾਹੀ ਅਨੁਸਾਰ ਨੰਦੀ ਬੱਲ ਦਾ ਵੀ ਇਹੋ ਮੱਤ ਸੀ। ਉਨ੍ਹਾਂ ਦੀ ਚਿਤਾਵਨੀ ਸੀ ਕਿ ਦਾਸਤੋਵਸਕੀ, ਦੇ ਕਿਸੇ ਵੀ ਪਾਤਰ ਜਾਂ ਕਥਨ ਬਾਰੇ ਕਾਹਲੀ ਨਾਲ ਕੋਈ ਵੀ ਬਿਆਨ ਦੇਣ ਤੋਂ ਪਹਿਲਾਂ ਸੌ ਵਾਰ ਸੋਚਣਾ ਦਰਕਾਰ ਸੀ ਅਤੇ ਸੌ ਵਾਰੀ ਸੋਚ ਕੇ ਵੀ ਇਹ ਪੱਕਾ ਨਹੀਂ ਸੀ ਕਿ ਤੁਸੀਂ ਠੀਕ ਹੀ ਹੋਵੋਂ। ਉਨ੍ਹਾਂ ਦਾ ਵੀ ਕਹਿਣਾ ਸੀ ਅਤੇ ਹੁਣ ਸਾਨੂੰ ਖੁਦ ਵੀ ਪਤਾ ਹੈ ਕਿ ਸੇਂਟ ਨਿਕੋਲਾਈ ਚਰਨੀਸ਼ੇਵਸਕੀ ਦਾ ਕੀ ਕਰਨਾ ਲੋੜੀਏ ਨਾਂ ਦਾ ਵੱਡ ਅਕਾਰੀ ਚਰਚਿਤ ਨਾਵਲ ਜਦੋਂ ਛਪਿਆ ਤਾਂ ਛਪਦਿਆਂ ਸਾਰ ਰੂਸ ਦੇ ਹੈਡੀਕਲ ਜਮਹੂਰੀਅਤ ਪਸੰਦਾਂ ਅਤੇ ਇਨਕਲਾਬੀਆਂ ਨੇ ਉਸਨੂੰ ਆਪਣੀ ਪਵਿੱਤਰ ਬਾਈਬਲ ਦੇ ਹਾਰ ਤਸਲੀਮ ਕਰ ਲਿਆ ਸੀ। ਚਰਨੀਸ਼ੇਵਸਕੀ ਮਨੁੱਖੀ ਸਵੈਮਾਨ, ਸੁਤੰਤਰਤਾ ਅਤੇ ਬਰਾਬਰੀ ਦੇ ਆਦਰਸ਼ਾਂ ਲਈ ਆਪਣੇ ਸਮਿਆਂ ਵਿਚ ਪ੍ਰੋਮੀਥੀਅਨ ਅਕਾਰ ਦਾ ਬੇਖੋਫ ਮਜ਼ਾਹਿਦ ਸੀ। ਆਪਣੇ ਅਕੀਦਿਆਂ ਖਾਤਰ ਅਨੇਕਾਂ ਸਾਲ ਉਹ ਪੀਟਰ ਐਂਡ ਪਾਲ ਕਿਲੇ ਅੰਦਰ ਨਜ਼ਰਬੰਦ ਰਿਹਾ। ਜ਼ਾਹਰ ਹੈ ਕਿ ਉਸ ਦੇ ਪਿਛੇ ਆਰਸਤੂ ਤੋਂ ਲੈ ਕੇ ਮਹਾਨ ਜਾਹਨ ਲੌਕ ਅਤੇ ਜੇ. ਐਸ. ਮਿੱਲ ਤਕ ਦੇ ਤਰਕਸ਼ੀਲ ਵਿਅਕਤੀਵਾਦੀ ਚਿੰਤਨ ਦੀ ਸ਼ਕਤੀਸ਼ਾਲੀ ਰਵਾਇਤ ਖੜੀ ਸੀ। ਦਾਸਤੋਵਸਕੀ ਉਸ ਨਾਵਲ ਨੂੰ ਪੜ੍ਹਦੇ ਸਾਰ ਤਿਲਮਿਲਾ ਉਠਿਆ। ਉਸਨੂੰ ਉਸਦੇ ਕੇਂਦਰੀ ਥੀਮ ਵਿਚ ਕਈ ਖਤਰਨਾਕ ਸਵੈ ਵਿਰੋਧ ਤੁਰਤ ਨਜ਼ਰ ਆਏ। ਜਦੇ ਹੀ ਉਸਨੇ ਹਾਊਸ ਆਫ ਡੈੱਡ ਨਾਂ ਦਾ ਅਹਿਮ ਨਵੇਲਾ ਲਿਖਿਆ ਅਤੇ ਫਿਰ ਡੈਵਿਲਜ਼ ਲਿਖ ਕੇ ਚਰਨੀਸ਼ੇਵਸਕੀ ਦੇ ਰੈਡੀਕਲ ਚਿੰਤਨ ਵਿਚ ਨਿਹਤ ਵਿਕਰਾਲ ਸੰਭਾਵਨਾਵਾਂ ਤੇ ਗੰਭੀਰ ਕਿਤੂੰ ਉਠਾਏ। ਕਾਰਾਮਾਜ਼ੋਵ ਭਰਾਵਾਂ ਵਾਲੇ ਆਪਣੇ ਸ਼ਾਹਕਾਰ ਨਾਵਲ ਦੇ ਸਿਰੇ ਤੇ ਦਾ ਗਰੈਂਡ ਇਨਕੁਇਜ਼ਟਰ ਦੀ ਕਥਾ ਲਿਖ ਕੇ ਪੱਛਮੀ ਗਿਆਨਵਾਦੀ ਲਹਿਰ ਦੇ ਸਿਖਰ ਤੇ ਖੜੇ ਉਪਯੋਗਵਾਦੀ ਚਿੰਤਕਾਂ ਦੀ ਇਨਸਾਨੀ ਸਭਿਅਤਾ ਨੂੰ ਮਹਾਨ ਦੇਣ ਦੇ ਬਾਵਜੂਦ ਉਨ੍ਹਾਂ ਦੇ ਹੈਜੋਮੋਨਿਕ ਤਰਕ ਵਿਰੁੱਧ ਗਦਾ ਯੁੱਧ ਹੀ ਤਾਂ ਉਹ ਲੜ ਰਿਹਾ ਸੀ। ਉਸਦਾ ਇਤਕਾਦ ਸੀ ਕਿ ਜਾਗਦੀ ਰੂਹ ਵਾਲੀ ਕਿਸੇ ਵੀ ਔਰਤ ਜਾਂ ਬੰਦੇ ਦਾ ਦੁੱਧ ਘਿਉ, ਮਹਿਲ ਮੁਨਾਰਿਆਂ ਅਤੇ ਖੁਸ਼ੀ ਜਾਂ ਖੁਸ਼ਹਾਲੀ ਤੋਂ ਬਿਨਾ ਤਾਂ ਸਰ ਸਕਦਾ-ਸੁਤੰਤਰ ਇੱਛਾ ਦੇ ਇਲਾਹੀ ਉਪਹਾਰ ਨੂੰ ਛੱਡਿਆ ਉਸ ਦਾ ਕਤਈ ਗੁਜ਼ਰ ਨਹੀਂ ਹੈ। ਸੁਤੰਤਰ ਇਛਾ ਨਾਲ ਸਹੇੜੇ ਦਰਦ ਦਾ ਤਾਂ ਜਲਵਾ ਹੀ ਹੋਰ ਹੁੰਦੈ-ਨਹੀਂ ਤਾਂ ਚੌਧਰੀ ਖੇੜਿਆਂ ਦੇ ਮਹਿਲਾਂ ਵਿਚ ਬਰਕਤਾਂ ਦੇ ਕੋਈ ਘਾਟੇ ਸਨ।
ਐਸ.ਐਸ. ਗਿੱਲ ਅਤੇ ਪੀ.ਕੇ ਨਿਝਾਵਨ-ਦੋਵਾਂ ਦਾ ਕਹਿਣਾ ਸੀ ਅਤੇ ਸਾਨੂੰ ਖੁਦ ਇਸ ਸਬੰਧ ਵਿਚ ਤੱਥਾਂ ਦਾ ਉਨ੍ਹਾਂ ਨਾਲੋਂ ਨਿਸਚੇ ਹੀ ਵੱਧ ਪਤਾ ਹੈ ਕਿ ਰੂਸੀ ਇਨਕਲਾਬੀ-ਜਮਾਹੂਰੀਅਤ ਪਸੰਦਾਂ ਅਤੇ ਖਾਸ ਕਰਕੇ ਕਾ: ਲੈਨਿਨ ਅਤੇ ਲਿਓਨ ਟਰਾਟਸਕੀ ਨੇ ਦਾਸਤੋਵਸਕੀ ਦੀਆਂ ਚਿਤਾਵਨੀਆਂ ਨੂੰ ਸਿਰੇ ਦੀ ਹਿਕਾਰਤ ਨਾਲ ਨਜ਼ਰਅੰਦਾਜ਼ ਜੇ ਕੀਤਾ ਤਾਂ ਫਿਰ ਉਥੇ ਚੰਦ ਕਿਦਾਂ ਦੇ ਚੜ੍ਹੇ। ਇਹ ਗੱਲ ਆਲਬੇਅਰ ਕਾਮੂੰ ਦੇ ਹਵਾਲੇ ਨਾਲ ਅਸੀਂ ਪਹਿਲਾਂ ਵੀ ਕਰੀ ਹੋਈ ਹੈ। ਮੁਆਫ ਕਰਨਾ ਗੱਲ ਦੂਰ ਨਿਕਲ ਗਈ। ਕਹਿਣਾ ਅਸੀਂ ਮਹਿਜ਼ ਇਤਹਾ ਚਾਹੁੰਦੇ ਹਾਂ ਕਿ ਸਰਜੀਤ ਹਾਂਸ ਅਤੇ ਪ੍ਰੇਮ ਪ੍ਰਕਾਸ਼ ਹੋਰਾਂ ਬੜੀ ਡੂੰਘੀ ਵਿਆਖਿਆ ਜੋ ਕੀਤੀ ਹੈ-ਉਹ ਗਲਤ ਹੈ। ਇਨਸਾਨੀ ਜਾਮੇ ਵਿਚ ਮੀਸ਼ਾ ਜੀ ਅੰਮ੍ਰਿਤਾ ਸ਼ੇਰਗਿੱਲ ਜਾਂ ਸਿਆਲਾ ਦੀ ਹੀਰ ਰੂਪੀ ਕਿਸੇ ਅਲੋਕਾਰ ਵਰਤਾਰੇ ਦਾ ਅਜਿਹੇ ਉਪਯੋਗਵਾਦੀ ਨੁਕਤਾ ਨਿਗਾਹ ਤੋਂ ਲੇਖਾ ਜੋਖਾ ਠੀਕ ਨਹੀਂ ਹੈ।--ਵਰਨਾ ਇਹ ਤਾਂ ਉਹੋ ਗੱਲ ਹੋਈ ਜਿਸਦਾ ਮੀਸ਼ਾ ਜੀ ਨੂੰ ਸ਼ੁਰੂ ਤੋਂ ਭੈਂਮਸਾ ਸੀ।ਇਸ ਬਾਬਿਆਂ ਦਾ ਇਕਬਾਲ ਜ਼ਰਾ ਵੇਖੋ :
ਛੱਡ ਕੇ ਜੱਗ ਭੀੜਾ ਸਨਮਾਨੇ ਰਾਹਾਂ ਨੂੰ,
ਤੂੰ ਜਿਸ ਔਝੜ ਪੈਂਡੇ ਕਦਮ ਵਧਾਇਆ ਹੈ ਇਹ ਪੈਂਡਾ ਹੈ ਮਲਿਆ ਸੁੰਨ-ਮਸਾਣਾ ਨੇ ਇਸ ਪੈਂਡੇ ਦਾ ਸਾਥੀ ਤੇਰਾ ਸਾਇਆ ਹੈ। ਤੇਜ਼ ਹਵਾਵਾਂ ਤੋੜ ਕੇ ਤੇਰੇ ਹੋਠਾਂ ਤੋਂ
ਤੇਰੇ ਬੋਲ ਖਿਲਾਵਾਂ ਵਿਚ ਗਵੌਣੇ ਨੇ
ਪੈੜ ਨਹੀਂ ਪਲ ਰਹਿਣੀ ਤਪਦੀਆਂ ਰੇਤਾਂ ਤੇ ਪੈਰ ਉਠਦਿਆਂ ਸਾਰ ਨਿਸ਼ਾਨ ਮਿਟੌਣੇ ਨੇ। ਧੁਦਲ ਉਡ ਕੇ ਆਉਣੀ ਹੈ ਜੱਗ ਰਾਹਾਂ ਦੀ ਇਸ ਧੁਦਲ ਨੇ ਤੇਰਾ ਮੂੰਹ ਸਿਰ ਭਰਨਾ ਹੈ ਤੇਰੇ ਦਿਲ ਦੀ ਸਾਰ ਕਿਸੇ ਨੂੰ ਹੋਣੀ ਨਹੀਂ ਤੂੰ ਇਕਲਾਪਾ ਆਪਣੇ ਹੱਡੀਂ ਜਰਨਾ ਹੈ ਇਸ ਪੈਂਡੇ ਜੇ ਕੋਈ ਸਬੱਬੀਂ ਮਿਲਿਆ ਵੀ ਉਸ ਤੋਂ ਤੇਰੇ ਬੋਲ ਪਛਾਣੇ ਜਾਣੇ ਨਹੀਂ
ਆਪਣਾ ਹੀ ਮੂੰਹ ਤਕਣਾ ਚਾਹਿਆ ਸ਼ੀਸ਼ੇ ਵਿਚ ਤੈਥੋਂ ਆਪਣੇ ਨਕਸ਼ ਸਿਆਣੇ ਜਾਣੇ ਨਹੀਂ।
ਮੀਸ਼ਾ ਸਾਹਿਬ ਚੜ੍ਹਦੀ ਉਮਰੇ ਖੱਬੇ ਦਾਅ ਦੇ ਆਪਣੇ ਕੁਝ ਗੁਸੈਲ ਮਿੱਤਰਾਂ ਤੋਂ ਜ਼ਿਹਨੀ ਅਤੇ ਆਤਮਿਕ ਤੌਰ ਤੇ ਨਿਰੰਤਰ ਆਤੰਕਿਤ ਰਹੇ- ਸਰਕਾਰੀ ਨੌਕਰੀ ਨੇ ਵੀ ਉਨ੍ਹਾਂ ਨੂੰ ਕੁੜੰਕੀ ਵਿਚ ਰਖਿਆ ਅਤੇ ਫਿਰ ਜਦੋਂ ਸਾਹ ਜ਼ਰਾ ਕੁ ਸੌਖਾ ਆਉਣ ਲੱਗਾ ਤਾਂ ਪਹਿਲਾਂ ਕਾਦਰ ਦੀ ਕਰੋਪੀ ਨੇ ਗੁੱਝੀਆਂ ਸੱਟਾਂ ਮਾਰੀਆਂ ਅਤੇ ਫਿਰ ਜਲਦੀ ਬਾਅਦ ਹੀ ਉਹ ਸੱਜੇ ਦਾਅ ਤੋਂ ਪੰਜਾਬ ਦੀ ਧਰਤੀ ਤੇ ਸਵਰਗ ਉਤਾਰਨ ਲਈ ਬਜ਼ਿਦ, ਪਹਿਲੇ ਮਿੱਤਰਾਂ ਤੋਂ ਕਿਤੇ ਵੱਧ ਕਹਿਰੀ ਯੁਵਕਾਂ ਦੀ ਦਹਿਸ਼ਤ ਤੋਂ ਬੁਰੀ ਤਰ੍ਹਾਂ ਅਤੰਕਿਤ ਹੋ ਗਏ।
ਆਪਣੇ ਧੀਮੀ ਸੁਰ ਵਾਲੇ ਨਿਮਰ ਸੁਭਾਅ ਦੇ ਉਲਟ ਕਾਂਜਲੀ ਝੀਲ ਅੰਦਰ ਚੀਕ ਬੁਲਬੁਲੀ ਜਾ ਮਾਰਨ ਤੋਂ ਪਹਿਲਾਂ ਉਨ੍ਹਾਂ ਆਪਣੇ ਬੰਦ ਕਮਰੇ ਵਿਚ ਡਰਦਿਆਂ-ਡਰਦਿਆਂ ਇਕੋ ਇਕ ਮਿੰਨੀ ਚੀਕ ਜੇ ਮਾਰੀ ਉਸ ਤੇ ਵੀ ਗੌਰ ਫਰਮਾਓ:
ਪੁੱਛਦੀ ਲਹੂ ਲੁਹਾਨ ਹੋ ਧਰਤੀ ਪੰਜਾਬ ਦੀ ਕੱਟੋਂਗੇ ਕਦ ਕੁ ਤੀਕ ਮੇਰਾ ਬੰਦ ਬੰਦ ਹੋਰ ਪਾਇਆ ਦਿਨੋ ਹਨੇਰ ਹੈ ਮੱਸਿਆ ਦੀ ਰਾਤ ਦਾ ਹੁਣ ਇਸ ਤੋਂ ਵੱਧ, ਕੀ ਤੁਸੀਂ ਚਾੜ੍ਹੋਗੇ ਚੰਦ ਹੋਰ!
ਮੀਸ਼ਾ ਸਾਹਿਬ ਸੰਤ ਸਨ----ਹਾਂ ਕਦੀ ਕਦੀ ਨਿਸਚੇ ਹੀ ਉਹ ਮਲਾਮਤੀ ਸਾਧ ਬਣੇ ਨਜ਼ਰ ਜਰੂਰ ਆਉਂਦੇ ਸਨ। ਉਨ੍ਹਾਂ ਦੀਆਂ ਚੁਰਸਤਾ ਚੀਕ ਬੁਲਬੁਲੀ ਅਤੇ ਲੀਕ ਵਰਗੀਆਂ ਨਜ਼ਮਾਂ ਜ਼ਰਾ ਵਧੇਰੇ ਹਮਦਰਦੀ ਅਤੇ ਗਹੁ ਨਾਲ ਪੜ੍ਹੇ ਜਾਣ ਦੀ ਜ਼ਰੂਰਤ ਹੈ। ਸਾਡੀ ਰਾਏ ਅਨੁਸਾਰ ਸਾਡਾ ਸਭਨਾ ਦਾ ਭਲਾ ਇਸੇ ਵਿੱਚ ਹੈ-ਨਹੀਂ ਮੀਸ਼ਾ ਜੀ ਨੇ ਕਿਹੜਾ ਦੁਬਾਰਾ ਕਹਿਣ ਆਉਣਾ ਹੈ। ਉਨ੍ਹਾਂ ਤਾਂ ਜਿਉਂਦਿਆਂ ਵੀ ਜ਼ੋਰ ਦੇ ਕੇ ਕਦੀ ਕੁਝ ਕਿਹਾ ਨਹੀਂ ਸੀ।
ਮੀਸ਼ਾ ਸਾਹਿਬ ਦੀ ਕਾਂਜਲੀ ਝੀਲ ਅੰਦਰ ਮਾਰੀ ਚੀਕ ਬੁਲਬੁਲੀ ਤੋਂ ਪੂਰੇ 15 ਜਾਂ 17 ਵਰ੍ਹੇ ਬਾਅਦ ਲਿਖੇ ਯਾਦ ਨਿਬੰਧ ਵਿਚ ਪ੍ਰੇਮ ਪ੍ਰਕਾਸ਼ ਹੋਰਾਂ ਦਾ ਇਹ ਕਹਿਣਾ ਵੀ ਸ਼ਾਇਦ ਜ਼ਿਆਦਾ ਠੀਕ ਨਹੀਂ ਕਿ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਜਾਂ ਪ੍ਰਸੰਸਕ ਉਨ੍ਹਾਂ ਆਪਦੇ ਚੇਤਿਆਂ ਚੋਂ ਨੂੰ ਭੁੱਲ ਭੁਲਾ ਗਏ ਹਨ। ਬਾਬਿਆਂ ਦੇ ਇਸ ਕਲਾਸਿਕ ਨਿਬੰਧ ਤੋਂ ਪੂਰੇ 10 ਵਰ੍ਹੇ ਬਾਅਦ ਮੈਡਮ ਮੀਸ਼ਾ ਨੇ ਆਪਣੇ ਪਤੀ ਦੇਵ ਦੀ ਬਚੀਆਂ ਖੁਚੀਆਂ ਨਜ਼ਮਾਂ ਜਾਂ ਪੱਤਰੇ ਲੱਭ ਕੇ ਚਪਲ ਚੇਤਨਾ ਨਾਂ ਦਾ ਸੰਗ੍ਰਹਿ ਜੋ ਛਪਵਾਇਆ-ਉਸ ਵਿਚ ਇਸ ਸਬੰਧੀ ਦੇਰੀ ਲਈ ਆਪ ਦੀਆਂ ਦਿੱਕਤਾਂ ਦਾ ਪੂਰਾ ਵੇਰਵਾ ਦਿੱਤਾ ਹੋਇਐ। ਮੈਡਮ ਦੇ ਦਸਣ ਅਨੁਸਾਰ , ਮੈਂ ਉਦੋਂ ਦੀ ਹੀ ਮੀਸ਼ਾ ਜੀ ਦੀਆਂ ਇਨ੍ਹਾਂ ਕਵਿਤਾਵਾਂ ਨੂੰ ਕਿਤਾਬ ਦਾ ਰੂਪ ਦੇਣਾ ਚਾਹੁੰਦੀ ਸੀ। ਪਰ---। ਰੀਟਾਇਰ ਹੋਣ ਤੋਂ ਪਹਿਲਾਂ ਛੁੱਟੀਆਂ ਵਿਚ ਅਤੇ ਰੀਟਾਇਰ ਹੋਣ ਤੋਂ ਬਾਅਦ ਜ਼ਿਆਦਾ ਸਮੇਂ ਲਈ ਬੱਚਿਆਂ ਕੋਲ ਵਿਦੇਸ਼ ਚਲੀ ਜਾਂਦੀ ਰਹੀ। ਹਮੇਸ਼ਾ ਵਾਪਸ ਆ ਕੇ ਇਸ ਕੰਮ ਨੂੰ ਨੇਪਰੇ ਚਾੜ੍ਹਨ-ਦਾ ਯਤਨ ਜਾਰੀ ਰਿਹਾ।--- (ਅਖੇ) ਉਨ੍ਹਾਂ ਦੇ ਪਾਠਕ ਭਾਰਤ ਵਿਚ ਹੀ ਨਹੀਂ ਵਿਦੇਸ਼ਾਂ ਵਿਚ ਵੀ ਹਨ- ਜੋ ਮੈਨੂੰ ਅਕਸਰ ਪੁਛਦੇ ਰਹਿੰਦੇ ਹਨ ਕਿ ਕੱਚ ਦੇ ਵਸਤਰ ਤੋਂ ਬਾਅਦ ਦੀਆਂ ਮੀਸ਼ਾ ਜੀ ਦੀਆਂ ਕਵਿਤਾਵਾਂ ਦੀ ਪੁਸਤਕ ਤੁਸੀਂ ਕਦ ਛਾਪ ਰਹੇ ਹੋ। ਮੀਸ਼ਾ ਕਾਵਿ ਵਿਚ ਰੁਚੀ ਰਖਦੇ ਅਜਿਹੇ ਪਾਠਕਾਂ ਨੂੰ ਹੀ ਉਨ੍ਹਾਂ ਦੀ ਕਿਤਾਬ ਸਮਰਪਿਤ ਕਰੀ ਹੋਈ ਹੈ।
------
ਇਸੇ ਦੌਰਾਨ ਕੰਵਲ ਹੋਰਾਂ ਵਲੋਂ ਸਕੈਨ ਕਰਕੇ ਨੈੱਟ ਤੇ ਭੇਜਿਆ ਜਸਵੰਤ ਦੀਦ ਹੋਰਾਂ ਦਾ ਇਕ ਇਹ ਵੀ ਮੀਸ਼ਾ ਸਿਰਲੇਖ ਹੇਠਲਾ ਬਹੁਤ ਹੀ ਸ਼ਾਨਦਾਰ ਨਿਬੰਧ ਸਾਨੂੰ ਕਾਫੀ ਪਛੜ ਕੇ ਮਿਲਿਆ। ਦੀਦੀ ਦੇ ਦਸਣ ਅਨੁਸਾਰ ਮੀਸ਼ਾ ਦੇ ਚਾਰ ਸੁਪਨੇ ਸਨ : 1. ਆਪਣਾ ਸੋਹਣਾ ਮਕਾਨ 2. ਬੀਬੀ ਜਲੰਧਰ ਪ੍ਰਿੰਸੀਪਲ 3. ਬੇਟਾ ਘੁੱਗੀ ਇੰਜੀਨੀਅਰ 4. ਬੇਟੀ ਰੀਨਾ ਡਾਕਟਰ। ਮੀਸ਼ਾ ਦੇ ਇਹ ਚਾਰੋਂ ਸੁਪਨੇ ਉਹਦੇ ਮਰਨ ਉਪਰੰਤ ਪੂਰੇ ਹੋਏ। ਮਿਸਜ਼ ਮੀਸ਼ਾ ਰਿਜਨਲ ਸੈਂਟਰ ਜਲੰਧਰ ਪ੍ਰਿੰਸੀਪਲ ਬਣ ਗਏ। ਬੇਟਾ ਘੁੱਗੀ ਅਮਰੀਕਣ ਕੰਪਨੀ ਨੇ ਇੰਜੀਨੀਅਰ ਸੀਲੈਕਟ ਕਰ ਲਿਆ, ਰੀਨਾ ਡਾਕਟਰ ਬਣ ਗਈ ਤੇ ਉਨ੍ਹਾਂ ਦੇ ਹੋਣਹਾਰ ਬੇਟੇ ਨੇ ਉਹਦੇ ਮਕਾਨ ਵਾਲਾ ਸੁਪਨਾ ਪੂਰਾ ਕੀਤਾ। ਘੁੱਗੀ ਨੇ ਆਲ੍ਹਣਾ ਬਣਾਇਆ; ਮੀਸ਼ੇ ਦੇ ਸੁਪਨਿਆਂ ਤੋਂ ਵੱਡੇ ਆਲੀਸ਼ਾਨ ਘਰ ਦਾ ਨਿਰਮਾਣ ਕਰਵਾਇਆ। ਬਾਹਰ ਕਾਲੀ ਸੰਗਮਰਮਰ ਤੇ ਸੁਨਹਿਰੀ ਅੱਖਰਾਂ ਚੋਂ ਲਿਖਿਆ ਸ.ਸ. ਮੀਸ਼ਾ-----ਮੈਡਮ ਮੀਸ਼ਾ ਸਾਧਨਾ ਸਾਦਗੀ ਤੇ ਸੰਜ਼ਮ ਦੀ ਤਸਵੀਰ। ਉਸ ਨੂੰ ਕਿਸੇ ਨੇ ਇਕ ਵਾਰ ਸਵਾਲ ਕੀਤਾ ਸੀ ਕਿ ਮੀਸ਼ਾ ਜੀ ਗੈਰ -ਔਰਤਾਂ ਨਾਲ ਸਬੰਧ ਰਖਦੇ ਨੇ ਤੁਹਾਨੂੰ ਬੁਰਾ ਨਹੀਂ ਲਗਦਾ ਤਾਂ ਮੈਡਮ ਦਾ ਜਵਾਬ ਸੀ-ਕਈ ਤਾਂ ਇਨ੍ਹਾਂ ਨੂੰ ਮੈਥੋਂ ਖੋਹ ਕੇ ਲੈ ਜਾਣ ਦੀ ਹੱਦ ਤਕ ਕਬਜ਼ਾ ਕਰਨਾ ਚਾਹੁੰਦੀਆਂ ਨੇ ਪਰ ਮੈਨੂੰ ਪਤਾ ਹੈ ਉਹ ਕਰ ਨਹੀਂ ਸਕਦੀਆਂ। ਇਹ ਜਿੰਨੇ ਮੇਰੇ ਹਨ-ਮੇਰੇ ਹੀ ਰਹਿਣਗੇ। ਜੋ ਕੁਝ ਬਾਹਰ ਵੰਡ ਰਹੇ ਨੇ ਉਸਦੀ ਮੈਨੂੰ ਲੋੜ ਕੋਈ ਨਹੀਂ। ਮੈਡਮ ਮੀਸ਼ਾ ਮੈਨੂੰ ਕਈ ਵਾਰ ਪਹੁੰਚੇ ਹੋਏ ਰਿਸ਼ੀ ਦੀ ਰੂਹ ਜਾਪਦੇ ਨੇ। ਵੈਰਾਗ ਦੇ ਤਪ ਨਾਲ ਚਮਕਦਾ ਚਿਹਰਾ। ਹੱਥਾਂ ਵਿਚ ਮੀਸ਼ੇ ਦੇ ਨਾਮ ਦੀ ਮਾਲਾ। ਹਰ ਮਣਕਾ-ਮੀਸ਼ਾ ਜੀ, ਮੀਸ਼ਾ ਜੀ। ਮਹਾਨ ਇਤਾਵਲੀ ਪੱਤਰਕਾਰ ਓਰੀਆਨਾ ਫਲਾਸੀ ਦੀ ਚਰਚਿਤ ਇੰਟਰਵਿਊ ਵਿਚ ਦਿੱਤੀ ਗਵਾਹੀ ਅਨੁਸਾਰ ਅਰਨੈਸਟ ਹੈਮਿੰਗਵੇ ਦੇ ਬਿਨਾ ਦਸਿਆਂ ਇਕ ਦਿਨ ਅਚਾਨਕ ਚੀਕ ਬੁਲਬੁਲੀ ਮਾਰ ਜਾਣ ਤੋਂ ਕਈ ਵਰ੍ਹਿਆਂ ਬਾਅਦ ਉਨ੍ਹਾਂ ਦੀ ਮਹਿਬੂਬ ਪਤਨੀ ਮੇਰੀ ਹੈਮਿੰਗਵੇ ਦੇ ਹਾਰ ਹੀ।
ਪਿੱਛੇ ਜਿਹੇ ਮੈਡਮ ਅਮਰੀਕਾ ਤੋਂ ਅਰਬਨ ਅਸਟੇਟ -1, ਜਲੰਧਰ ਆਪਣੇ ਘਰੇ ਆਏ---ਉਨ੍ਹਾਂ ਇਕ ਛੋਟੀ ਜਿਹੀ ਪੁਸਤਕ ਦਿੱਤੀ---ਮੀਸ਼ਾ ਜੀ ਦੀ ਦੋਹਤੀ ਦੀਆਂ ਕਵਿਤਾਵਾਂ। ਉਹਦਾ ਨਾਂ ਮੀਰਾ ਮਰਵਾਹ ਹੈ। ਇਹ ਅਮਰੀਕਾ ਚ ਨੌਵੀਂ ਜਮਾਤ ਚ ਪੜ੍ਹਦੀ ਹੈ। ਬੜੀ ਸ਼ਹੀਨ ਕੁੜੀ ਹੈ। ਪਤਾ ਨਹੀਂ ਕਦੋਂ ਕਵਿਤਾਵਾਂ ਲਿਖਣ ਲਗ ਪਈ। ਅੰਗਰੇਜ਼ੀ ਚ ਲਿਖਦੀ ਐ। ਸਾਰਾ ਸਕੂਲ ਇਹਦੀਆਂ ਕਵਿਤਾਵਾਂ ਦੀ ਗੱਲ ਕਰਦਾ । ਇਹਦੀਆਂ ਕਵਿਤਾਵਾਂ ਦੀ ਕਿਤਾਬ ਸਕੂਲ ਵਾਲਿਆਂ ਨੇ ਛਾਪੀ ਹੈ। ਮੀਰਾ ਨੇ ਇਹ ਕਿਤਾਬ ਆਪਣੇ ਨਾਨੇ ਸ.ਸ. ਮੀਸ਼ਾ ਨੂੰ ਡੈਡੀਕੇਟ ਕੀਤੀ ਹੈੇ।----
ਮਾਈ ਪੋਇਮਜ਼ ਜੀਹਦੇ ਡੈਡੀਕੇਸ਼ਨ ਪੰਨੇ ਤੇ ਹੱਥ ਨਾਲ ਲਿਖਿਆ ਹੋਇਆ ਮੈਨੂੰ ਇਹ ਦਸਦਿਆਂ ਮਾਣ ਮਹਿਸੂਸ ਹੁੰਦਾ ਹੈ ਕਿ ਮੈਂ ਪੰਜਾਬੀ ਦੇ ਨਾਮਵਰ ਸ਼ਾਇਰ ਸੋਹਣ ਸਿੰਘ ਮੀਸ਼ਾ ਦੀ ਗਰੈਂਡ ਡਾਟਰ ਹਾਂ।
ਸਾਡੇ ਖਿਆਲ ਅਨੁਸਾਰ ਗੱਲ ਬਥੇਰੀ ਹੋ ਗਈ ਹੈ ਅਤੇ ਬਿਰਤਾਂਤ ਨੂੰ ਮੀਸ਼ਾ ਜੀ ਦੇ ਅਤੇ ਆਪਣੇ ਉਮਰ ਭਰ ਜ਼ੋਰਬੀਅਨ ਸਪਿਰਿਟ ਅਨੁਸਾਰ ਜਿਉਣ ਦੀ ਕੋਸ਼ਿਸ਼ ਕਰਦੇ ਰਹਿਣ ਵਾਲੇ ਮਿੱਤਰ ਮੇਜਰ ਪਿਆਰਾ ਸਿੰਘ ਦੇ ਆਪਣੇ ਯਾਰ ਲਈ ਇਬਾਦਤਨੁਮਾ ਗੀਤ ਨਾਲ ਖਤਮ ਕਰ ਦਿੱਤਾ ਜਾਵੇ :
ਸਾਰੇ ਜੱਗ ਤੋਂ ਨਿਰਾਲਾ ਮਿੱਰਾ ਯਾਰ ਮੀਸ਼ਾ। ਛਲਕਦਾ ਪਿਆਲਾ ਮਿੱਰਾ ਯਾਰ ਮੀਸ਼ਾ। ਚੇਤਰ ਦੀ ਧੁਪੜੀ ਦਾ ਨਿੱਘ ਢੂੰਡਦੀ
ਸੂਰਜੀ ਕਿਰਨਮਾਲਾ ਮਿੱਰਾ ਯਾਰ ਮੀਸ਼ਾ। ਜਿਦ੍ਹੀ ਮੁਸਕੜੀ ਫੁੱਲ ਚੰਬੇ ਤੋਂ ਕੋਮਲ
ਉਹ ਦਿਲ ਦਾ ਹਿਮਾਲਾ ਮਿੱਰਾ ਯਾਰ ਮੀਸ਼ਾ।
ਜੋ ਸਮਿਆਂ ਦੀ ਜੀਭਾ ਰਿਹਾ ਪੱਛਦਾ
ਉਹ ਡੰਗਦਾਰ ਛਾਲਾ ਮਿੱਰਾ ਯਾਰ ਮੀਸ਼ਾ। ਜੋ ਵਸਤਰ ਹੰਡਾ ਕੱਚ ਦੇ ਤੁਰ ਗਿਆ ਦਿਲਾਂ ਦਾ ਸ਼ਿਵਾਲਾ ਮਿੱਰਾ ਯਾਰ ਮੀਸ਼ਾ। ਚੁਰੱਸਤੇ ਚੋਂ ਭਟਕਣਾ ਕੇਹੀ ਹੋਈ ਮਿਰੇ ਅੱਲਾ ਤਾਲਾ ਮਿੱਰਾ ਯਾਰ ਮੀਸ਼ਾ। ਸਾਹਾਂ ਦੇ ਜਾਮੇ ਚ ਕਾਮਲ ਕਲੰਦਰ ਅਜਬ ਸਾਨ ਵਾਲਾ ਮਿੱਰਾ ਯਾਰ ਮੀਸ਼ਾ।
ਮੀਸ਼ਾ ਜੀ ਉਮਰ ਭਰ ਚੁਰੱਸਤੇ ਦੇ ਅੰਦਰ ਰਹੇ। ਮੇਜਰ ਸਾਹਿਬ ਨਿਸਚੇ ਹੀ ਚੁਰਸਤੇ ਦੇ ਬਾਹਰ ਸਨ। ਅਰਸ਼ ਤੇ ਉੱਚਾ ਕੁਮੰਦ- ਉਹ ਵੀ ਪਾਉਣਾ ਚਾਹੁੰਦੇ ਸਨ। ਪ੍ਰੰਤੂ ਸਾਨੂੰ ਉਨ੍ਹਾਂ ਦੀ ਬਦਨਸੀਬੀ ਦਾ ਪਤਾ ਹੈ ਅਤੇ ਉਨ੍ਹਾਂ ਦੀ ਅਸਫਲਤਾ ਦਾ ਵੀ ਭੇਤ ਹੈ। ਮੀਸ਼ਾ ਜੀ ਜਾਗਦੀ ਹੋਈ ਜ਼ਮੀਰ ਦੇ ਬਾਵਜੂਦ ਹਾਈਡੇਗਰੀਅਨ ਚੇਤਨਾ ਦੇ ਚੁਰਸਤੇ ਵਿਚ ਰੁਕ ਕੇ ਕਹਿੜੇ ਗਦੋ ਦੀ ਉਡੀਕ ਕਰਨ ਲਗ ਗਏ- ਲੀਕ ਉਨ੍ਹਾਂ ਦੀ ਆਤਮਾ ਵਿਚ ਡੂੰਘੀ ਕਿਸ ਤਰ੍ਹਾਂ ਦੀ ਵਜੀ ਹੋਈ ਅਤੇ ਚੀਕ ਬੁਲਬੁਲੀ ਮਾਰਨੀ ਉਹ ਕਿਉਂ ਚਾਹੁੰਦੇ ਸਨ- ਆਪਦੇ ਬਿਰਤਾਂਤ ਵਿਚ ਇਹੋ ਸਮਝਣ ਅਰਸ਼ ਤੇ ਹੋਰ ਉੱਚਾ ਕੁਮੰਦ ਪਾਉਣ ਦੀ ਉਨ੍ਹਾਂ ਦੀ ਜ਼ੋਰਬੀਅਨ ਚਾਹਤ ਨੂੰ ਨਮੋ ਕਹਿਣ ਤੇ ਉਨ੍ਹਾਂ ਦੇ ਦਰਦ ਨੂੰ; ਆਪਦੇ ਮਿੱਤਰਾਂ ਨਾਲ ਸਾਂਝਾ ਕਰਨ ਦੀ ਅਸੀਂ ਕੋਸ਼ਿਸ਼ ਕੀਤੀ ਹੈ।

-0-

Home  |  About us  |  Troubleshoot Font  |  Feedback  |  Contact us

2007-11 Seerat.ca, Canada

Website Designed by Gurdeep Singh +91 98157 21346 9815721346