ਅਜੇ ਤੱਕ ਸ਼ਾਂਤੀ ਵਿਆਹ
ਨੀ ਹੋਈ ਹਾਕਮਾਂ ਤੋਂ,
ਸ਼ਾਂਤੀ ਦੀ ਥਾਂ ਤੇ ਹੁਣ ਆ ਗਈ,ਸ਼ਹਿਣਸ਼ੀਲਤਾ.
ਅੱਗ ਦੀਆਂ ਰਥਾਂ ਉੱਤੇ ਆਈ ਜਿਹੜੀ ਚੜ ਕੇ,
ਪੂਰੇ ਦੇਸ਼ ਵਿਚ ਅੱਗ ਲਾ ਗਈ,ਸ਼ਹਿਣਸ਼ੀਲਤਾ.
ਬਿਨਾਂ ਬਰਸਾਤ ਬਣ ਔੜਾਂ ਮਾਰੇ ਟਿੱਬਿਆਂ 'ਚ,
ਬੱਦਲਾਂ ਦੇ ਵਾਂਗ ਆਕੇ ਛਾ ਗਈ,ਸ਼ਹਿਣਸ਼ੀਲਤਾ.
ਪਸ਼ੂਆਂ ਦੀ ਰਖਿਆ ਲਈ ਬੰਦੇ ਖਾਧੇ ਸਾਬਤੇ,
ਹਿੰਦੂਤਵ ਵਾਲੀ ਮੋਹਰ ਲਾ ਗਈ ਸ਼ਹਿਣਸ਼ੀਲਤਾ.
ਸਦੀਆਂ ਤੋਂ ਚਲੀ ਆਉਂਦੀ ਇਥੇ ਸਾਂਝੀਵਾਲਤਾ ਦਾ,
ਧੁਰਾ ਹੀ ਹਿਲਾ ਗਈ ਆ ਕੇ ਦੇਖੋ,ਸਹਿਣਸ਼ੀਲਤਾ.
ਕੌੜੇ ਤੁੰਮਿਆਂ ਦੇ ਵਾਂਗ ਕੇਸਰੀ ਕਰੇਲੇ ਹੁੰਦੇ,
ਨਿੰਮ ਤੇ ਕਰੇਲਾ ਵੀ ਚੜਾ ਗਈ,ਸਹਿਣਸ਼ੀਲਤਾ.
ਸ਼ਾਂਤੀ ਵਿਚਾਰੀ ਫਿਰੇ ਕੌਲਿਆਂ ਚ ਵੱਜਦੀ,
ਸਾਰੀ ਹੀ ਖੁਰਾਕ ਉਹਦੀ ਖਾ ਗਈ,ਸਹਿਣਸ਼ੀਲਤਾ.
ਕਾਲੇ ਕੁੰਡਿਆਂ ਚ ਫਸੇ ਹੋਏ ਆਮ ਆਦਮੀ ਨੂੰ,
ਟਾਹਲੀ ਵਾਲੇ ਖੇਤ ਲਟਕਾ ਗਈ ਸਹਿਣਸ਼ੀਲਤਾ.
ਵਖ ਵਖ ਰੰਗਾਂ ਦੀ ਭਰਦੀ ਸੀ ਜਾਮਨੀ,
ਕਾਲਿਆਂ ਰੰਗਾਂ ਤੋਂ ਘਬਰਾ ਗਈ,ਸ਼ਹਿਣਸ਼ੀਲਤਾ.
ਛੋਟੇ ਭਲਵਾਨ ਇਥੇ ਹਰ ਕੋਈ ਢਾਹੁੰਦਾ ਹੈ,
ਵੱਡੇ ਭਲਵਾਨਾਂ ਨੂੰ ਵੀ ਢਾਹ ਗਈ, ਸਹਿਣਸ਼ੀਲਤਾ.
ਖਖੜੀ ਕਰੇਲੇ ਉਹਨੂੰ ਬੜੇ ਚੰਗੇ ਲਗਦੇ,
ਵਾਰ ਵਾਰ ਸਾਨੂੰ ਸਮਝਾ ਗਈ ਸ਼ਹਿਣਸ਼ੀਲਤਾ.
9872238981
-0-
|