Welcome to Seerat.ca
Welcome to Seerat.ca

ਦੋ ਕਵਿਤਾਵਾਂ

 

- ਸੁਰਜੀਤ ਪਾਤਰ

ਜਦੋਂ ‘ਸਥਾਪਤੀ’ ਦਾ ਤੋਤਾ ਮੇਰੇ ਸਿਰ ‘ਤੇ ‘ਅਚਾਣਕ’ ਆ ਬੈਠਾ

 

- ਅਜਮੇਰ ਸਿੰਘ ਔਲਖ

ਨੌਂ ਬਾਰਾਂ ਦਸ

 

- ਵਰਿਆਮ ਸਿੰਘ ਸੰਧੂ

ਮੇਰੀ ਫਿਲਮੀ ਆਤਮਕਥਾ

 

- ਬਲਰਾਜ ਸਾਹਨੀ

ਦੇਖ ਕਬੀਰਾ

 

- ਕਿਰਪਾਲ ਕਜ਼ਾਕ

ਲੋਕ-ਸੰਗੀਤ ਦੀ ਸੁਰੀਲੀ ਤੰਦ-ਅਮਰਜੀਤ ਗੁਰਦਾਸਪੁਰੀ

 

- ਗੁਰਭਜਨ ਗਿੱਲ

ਆਪਣੀ ਪੀੜ

 

-  ਹਰਪ੍ਰੀਤ ਸੇਖਾ

ਸੰਤ ਫ਼ਤਿਹ ਸਿੰਘ ਜੀ

 

- ਗਿਆਨੀ ਸੰਤੋਖ ਸਿੰਘ ਆਸਟ੍ਰੇਲੀਆ

ਨਾਵਲ ਅੰਸ਼ / ਅਰੂੜ ਸਿੰਘ ਹਿੰਦੁਸਤਾਨ ਵਿਚ

 

- ਹਰਜੀਤ ਅਟਵਾਲ

ਬਾਗੀ ਹੋ ਜਾਣ ਦੇ ਮਾਣਯੋਗ ਰਾਹੀਂ ਤੁਰਦਿਆਂ

 

- ਡਾ.ਸੁਰਿੰਦਰ ਮੰਡ

ਸੁਰ ਦੀ ਚੋਟ

 

- ਇਕਬਾਲ ਮਾਹਲ

ਝੂਠ ਸਭ ਝੂਠ

 

- ਚਰਨਜੀਤ ਸਿੰਘ ਪੰਨੂ

 'ਸ਼ਹਿਣਸ਼ੀਲਤਾ'

 

- ਹਰਜਿੰਦਰ ਗੁਲਪੁਰ

ਗਜ਼ਲ

 

- ਹਰਚੰਦ ਸਿੰਘ ਬਾਸੀ

ਫਰੈਡਰਿਕ ਏਂਗਲਜ ਨੂੰ ਯਾਦ ਕਰਦਿਆਂ.......

 

- ਪਰਮ ਪੜਤੇਵਾਲਾ

ਛੰਦ ਪਰਾਗੇ ਤੇ ਕਵਿਤਾ

 

- ਗੁਰਨਾਮ ਢਿੱਲੋਂ

ਗੁਰੂ ਨਾਲ਼ ਸੰਵਾਦ

 

- ਗੁਰਲਾਲ ਸਿੰਘ ਬਰਾੜ

ਕਹਾਣੀ / ਅਸਲ ਰੋਸ

 

- ਗੁਰਬਾਜ ਸਿੰਘ

 

Online Punjabi Magazine Seerat

ਆਪਣੀ ਪੀੜ
-  ਹਰਪ੍ਰੀਤ ਸੇਖਾ

 

“ਆਓ-ਆਓ ਮਾਰ੍ਹਾਜ, ਕਦੇ ਦਰਸ਼ਨ-?”
“ਸੁਣਾ ਸੋਹਣਿਆ ਕਿਵੇਂ ਐਂ?” ‘ਥਰਟੀ ਟੂ’ ਨੇ ਮੇਰੀ ਮਾਰ੍ਹਾਜ ਅਣਸੁਣੀ ਕਰ ਟੈਕਸੀ ਦਾ ਪਿਛਲਾ ਦਰਵਾਜ਼ਾ ਖੋਲ੍ਹ ਕੇ ਵਿੱਚ ਬੈਠਦੇ ਨੇ ਪੁੱਛਿਆ।
“ਬਸ ਠੀਕ ਐ, ਤੁਸੀਂ ਸੁਣਾਓ ਕਿਤੇ ਦਰਸ਼ਨ ਹੀ ਨਹੀਂ ਹੁੰਦੇ?”
“ਸਾਡੇ ਦਰਸ਼ਨ ਕਰਨੇ ਹੁੰਦੇ ਐ ਤਾਂ ਰਾਤਾਂ ਨੂੰ ਆਇਆ ਕਰ,” ਥਰਟੀ ਟੂ ਨੇ ਥੋੜ੍ਹਾ-ਥੋੜ੍ਹਾ ਹੱਸਦੇ ਹੋਏ ਕਿਹਾ।
“ਰਾਤਾਂ ਨੂੰ ਮਾਰ੍ਹਾਜ ਡਰ ਲਗਦੈ ਸ਼ਰਾਬੀਆਂ ਤੋਂ।”
“ਸ਼ਰਾਬੀਆਂ ਤੋਂ ਨਹੀਂ, ਸ਼ਰਾਬਣਾਂ ਤੋਂ ਕਹਿ,” ਆਖ ਕੇ ‘ਥਰਟੀ ਟੂ’ ਹੱਸਿਆ, ਫਿਰ ਕਹਿਣ ਲੱਗਾ, “ਕਿਓਂ ਬਈ, ਸ਼ਰਾਬਣਾਂ ਐਨੀਆਂ ਵੀ ਨਹੀਂ ਹਲ਼ਕੀਆਂ ਫਿਰਦੀਆਂ ਕਿ ਤੇਰੇ ਵਰਗੇ ਨੂੰ ਰੇਪ ਕਰ ਦੇਣ,” ਉਹ ਫਿਰ ਹੱਸਿਆ।
ਮੈਂ ਵੀ ਹੱਸ ਪਿਆ। ਮੈਨੂੰ ਕੋਈ ਜਵਾਬ ਹੀ ਨਾ ਸੁੱਝਿਆ।
‘ਥਰਟੀ ਟੂ’ ਉਸਦੀ ਟੈਕਸੀ ਦਾ ਨੰਬਰ ਸੀ, ਉਸਦੇ ਅਸਲ ਨਾਮ ਦਾ ਮੈਨੂੰ ਨਹੀਂ ਪਤਾ। ਟੈਕਸੀਆਂ ਵਾਲੇ ਇੱਕ ਦੂਜੇ ਨੂੰ ਟੈਕਸੀ ਦੇ ਨੰਬਰ ਨਾਲ ਹੀ ਬਲਾੳਂੁਦੇ। ਅਸਲ ਨਾਮ ਕੋਈ ਘੱਟ ਹੀ ਪੁੱਛਦਾ।
‘ਥਰਟੀ ਟੂ’ ਦਾ ਗੱਲ ਸੁਣਾਉਣ ਦਾ ਢੰਗ ਬਹੁਤ ਦਿਲਚਸਪ ਹੁੰਦਾ। ਪਰ ਉਸਦੀਆਂ ਗੱਲਾਂ ਕਦੇ-ਕਦੇ ਹੀ ਸੁਣਨ ਨੂੰ ਮਿਲਦੀਆਂ। ਉਹ ਲੌਂਗ-ਸ਼ਿਫ਼ਟ ਟੈਕਸੀ ਚਲਾਉਂਦਾ। ਚੌਵੀ ਘੰਟੇ ਟੈਕਸੀ ਉਸ ਕੋਲ ਹੀ ਰਹਿੰਦੀ। ਉਂਝ ਟੈਕਸੀ ਦੀਆਂ ਦੋ ਸ਼ਿਫ਼ਟਾਂ ਹੁੰਦੀਆਂ, ਬਾਰਾਂ-ਬਾਰਾਂ ਘੰਟੇ ਦੀਆਂ। ਪਰ ਕਈ ਡਰਾਈਵਰ ਦੋਨੋਂ ਸ਼ਿਫ਼ਟਾਂ ਦੀ ਟੈਕਸੀ ਹੀ ਲੈ ਲੈਂਦੇ। ਉਸਨੂੰ ਉਹ ‘ਲੌਂਗ ਸ਼ਿਫ਼ਟ’ ਆਖਦੇ। ਇੱਕ ਸ਼ਿਫ਼ਟ ਨਾਲੋਂ ਡੇਢ ਗੁਣਾਂ ਜ਼ਿਆਦਾ ਲੀਜ਼ ਦੇ ਕੇ ਟੈਕਸੀ ਆਪਣੇ ਕੋਲ ਹੀ ਰੱਖਦੇ। ਜਦ ਦਿਲ ਕਰਦਾ ਟੈਕਸੀ ਚਲਾਉਣ ਲੱਗ ਪੈਂਦੇ, ਜਦ ਦਿਲ ਕਰਦਾ ਘਰ ਜਾਕੇ ਥੋੜ੍ਹੇ ਚਿਰ ਲਈ ਆਰਾਮ ਕਰ ਆੳਂੁਦੇ। ਇਸ ਤਰ੍ਹਾਂ ਕਈ ਡਰਾਈਵਰ ਪੰਦਰਾਂ-ਪੰਦਰਾਂ, ਸੋਲਾਂ-ਸੋਲਾਂ ਘੰਟੇ ਟੈਕਸੀ ਚਲਾਉਂਦੇ।
‘ਥਰਟੀ ਟੂ’ ਆਮ ਤੌਰ ‘ਤੇ ਦਿਨ ਦੇ ਇੱਕ ਦੋ ਵਜੇ ਟੈਕਸੀ ਚਲਾਉਣੀ ਸ਼ੁਰੂ ਕਰਦਾ ਅਤੇ ਅਗਲੀ ਸਵੇਰ ਦੇ ਤਿੰਨ-ਚਾਰ ਵਜੇ ਤੱਕ ਚਲਾਉਂਦਾ ਰਹਿੰਦਾ। ਮੈਂ ਵੀਕਐਂਡ ‘ਤੇ ਟੈਕਸੀ ਚਲਾਉਂਦਾ, ਦਿਨ ਦੀ ਬਾਰਾਂ ਘੰਟੇ ਦੀ ਸ਼ਿਫ਼ਟ। ਸਵੇਰੇ ਚਾਰ ਵਜੇ ਸ਼ੁਰੂ ਕਰਕੇ ਸ਼ਾਮ ਦੇ ਚਾਰ ਵਜੇ ਤੱਕ ਚਲਾੳਂੁਦਾ ਰਹਿੰਦਾ। ਇਸ ਸਮੇਂ ਦੌਰਾਨ ਕਦੇ ਰੱਬ-ਸਬੱਬੀਂ ‘ਥਰਟੀ ਟੂ’ ਨੂੰ ਕਿਸੇ ਸਟੈਂਡ ‘ਤੇ ਮਿਲ ਜਾਣਾ ਤਾਂ ਗੱਲ-ਬਾਤ ਹੋ ਜਾਣੀ। ਕੰਮ ਮੰਦਾ ਹੋਣਾ ਤਾਂ ਗੱਲਾਂ-ਬਾਤਾਂ ਵੱਧ ਵੀ ਹੋ ਜਾਂਦੀਆਂ, ਤੇਜ਼ ਹੋਣਾ ਤਾਂ ਦੂਰੋਂ ਹੀ ‘ਮਾਰ੍ਹਾਜ-ਮਾਰ੍ਹਾਜ’ ਹੋ ਜਾਂਦੀ।
ਜਦੋਂ ਗੱਲ-ਬਾਤ ਹੋਣੀ, ਉਹ ਮੇਰੇ ਨਾਲ ਅਕਸਰ ਕੁੜੀਆਂ ਦੀਆਂ ਗੱਲਾਂ ਹੀ ਕਰਦਾ, ਹੋਰ ਵੀ ਕਰਦਾ ਪਰ ਬਹੁਤੀਆਂ ਕੁੜੀਆਂ ਦੀਆਂ ਹੀ ਹੁੰਦੀਆਂ। ਭਾਵੇਂ ਉਹ ਮੇਰੇ ਨਾਲੋਂ ਦੋ-ਚਾਰ ਸਾਲ ਹੀ ਵੱਡਾ ਹੋਵੇਗਾ, ਸਤਾਈ-ਅਠਾਈ ਵਰ੍ਹਿਆਂ ਦੇ ਗੇੜ ‘ਚ। ਪਰ ਉਹ ਮੈਨੂੰ ਅਲੂੰਆਂ ਜਿਹਾ ਮੁੰਡਾ ਹੀ ਸਮਝਦਾ, ਜਿਸ ਨਾਲ ਸਿਰਫ਼ ਕੁੜੀਆਂ ਦੀਆਂ ਹੀ ਗੱਲਾਂ ਕੀਤੀਆਂ ਜਾ ਸਕਦੀਆਂ ਸਨ। ਮੇਰਾ ਵਿਆਹ ਨਾ ਹੋਇਆ ਹੋਣ ਕਰਕੇ ਸ਼ਾਇਦ ਉਹ ਅਜੇਹਾ ਸਮਝਦਾ ਸੀ। ਆਪ ਉਹ ਵਿਆਹਿਆ ਹੋਇਆ ਸੀ, ਦੋ ਸਾਲਾਂ ਦੀ ਧੀ ਦਾ ਪਿਓ।
ਇੱਕ ਦਿਨ ਮਿਲਿਆ, ਕਹਿੰਦਾ, “ਬਈ ਰਾਤ ਤਾਂ ਸਵਾਦ ਆ ਗਿਆ ‘ਕੇਰਾਂ, ਇੱਕ ਅੱਧਖੜ ਜਿਹੀ ਗੋਰੀ ਟੱਕਰ ਗਈ, ਸ਼ਰਾਬਣ --”
“ਅੱਛਾ?” ਮੈਂ ਉਸਦੀ ਗੱਲ ਸੁਣਨ ਲਈ ਠੀਕ ਜਿਹਾ ਹੋ ਕੇ ਬੈਠਦੇ ਨੇ ਕਿਹਾ।
ਉਸ ਗੱਲ ਜਾਰੀ ਰੱਖਦੇ ਹੋਏ ਕਿਹਾ, “---ਕਹਿੰਦੀ ਅੱਜ ਮੇਰਾ ਬਰਥਡੇ ਐ, ਅਖੇ ਮੈਂ ਇਕੱਲੀ-ਇਕੱਲੀ ਮਹਿਸੂਸ ਕਰ ਰਹੀ ਆਂ। ਮੈਂ ਪੁਛਿੱਆ ਤੇਰਾ ਕੋਈ ਪੁੱਤ-ਧੀ, ਤੇਰਾ ਹਸਬੈਂਡ? ਕਹਿੰਦੀ ‘ਮੈਂ ਵਿਆਹ ਹੀ ਨਹੀਂ ਕਰਾਇਆ। ਬੁਆਏ ਫਰੈਂਡ ਸੀ, ਉਹਦੇ ਨਾਲ ਟੁੱਟ ਗਈ।’ ਮੈਂ ਸੋਚਿਆ ਇਹ ਤਾਂ ਆਪ ਈ ਸੁਰ ‘ਚ ਐ। ਉਂਝ ਉਹ ਬਹੁਤੀ ਸੁਨੱਖੀ ਨਹੀਂ ਸੀ, ਪਰ ਸੀ ਤਾਂ ਸਾਲੀ ਗੋਰੀ। ਮੈਂ ਕਿਹਾ, ‘ਹੇ ਲਿਟਸ ਸੈਲੀਬਰੇਟ, ਲਿਟਸ ਹੈਵ ਸਮ ਡਰਿੰਕਸ, ਆਈ ਐਮ ਯੂਅਰ ਫਰੈਂਡ, ਕਮ ਆਨ। ਕਹਿੰਦੀ, ‘ਆਰ ਯੂ?’ ਮੈਂ ਕਿਹਾ, ‘ਓ ਜਿਆ, ਮੇਰੇ ਕੋਲ ਵਿਸਕੀ ਹੈਗੀ ਐ, ਚੱਲ ਤੇਰੇ ਘਰ ਚੱਲਦੇ ਆਂ’। ਗੋਰੀ ਮਿੱਤਰਾ ਖੁਸ਼ ਹੋਗੀ। ਮੇਰੇ ਕੋਲ ਕੁੰਡੇ ਆਲੀ (1. 75 ਲੀਟਰ ਦੀ ਬੋਤਲ) ਪਿੱਛੇ ਟਰੰਕ ‘ਚ ਪਈ ਸੀ। ਉਹਦੀ ਅਪਾਰਟਮੈਂਟ ‘ਚ ਚਲੇ ਗਏ। ਗੋਰੀ ਪਹਿਲਾਂ ਹੀ ਸ਼ਰਾਬਣ ਸੀ, ਮੈਂ ਉਸਨੂੰ ਇੱਕ ਹੋਰ ਲੰਡੂ ਜਾ ਡਰਾਮ ਬਣਾ ਦਿੱਤਾ, ਇੱਕ ਗੱਦਰਗੱਫਾ ਜਿਹਾ ਮੈਂ ਆਵਦੇ ਅੰਦਰ ਸੁੱਟਿਆ ਬੱਸ ਫੇਰ ਨਾ ਪੁੱਛ, ਗੋਰੀ ਮੁੜ-ਮੁੜ ਜੱਫੀਆਂ ਪਾਵੇ, ਆਖੀ ਜਾਵੇ ‘ਯੂ ਆਰ ਸੋ ਨਾਈਸ’। ਅਸੀਂ ਆਪਣਾ ਕੰਮ ਨਬੇੜ ਕੇ ਤੁਰਨ ਨੂੰ ਹੋਏ, ਪਰ ਉਹ ਆਉਣ ਨਾ ਦੇਵੇ, ਕਹੇ ਹਾਲੇ ਹੋਰ ਰਹਿ ‘ਯੂ ਆਰ ਸਵੀਟ, ਹਨੀ-ਹਨੀ ਕਹੇ, ਕਦੇ ਲਵ-ਲਵ ਕਹੇ। ਮੈਂ ਕਿਹਾ ‘ਹੁਣ ਬਿਜ਼ੀ ਟਾਈਮ ਐ ਕਦੇ ਫੇਰ ਸਹੀ’ ਤੇ ਆਪਾਂ ਡੰਡੀ ਪਏ।”
ਫੇਰ ਇੱਕ ਦਿਨ ਮਿਲਿਆ ਕਹਿੰਦਾ, “ਗੋਰੀ ਕੌਮ ਤਾਂ ਬੱਸ ਤਬਾਹ ਹੋਈ ਸਮਝ।”
“ਕਿਵੇਂ?” ਮੈਂ ਹੈਰਾਨੀ ਨਾਲ ਪੁੱਛਿਆ।
“ਕਿਵੇਂ ਕੀ, ਡਰੱਗਾਂ ਨੇ ਮਾਰ ਲੈਣੀ ਐਂ। ਥੋੜ੍ਹੇ ਜੇ ਦਿਨਾਂ ਦੀ ਗੱਲ ਐ, ਇੱਕ ਬਾਰਾਂ-ਤੇਰਾਂ ਸਾਲਾਂ ਦੀ ਗੋਰੀ ਟੱਕਰੀ, ਮੈਂ ਮੈਟਰੋਟਾਊਨ ਬੈਠਾ ਸੀ ਰਾਤ ਦੇ ਗਿਆਰਾਂ ਕੁ ਵੱਜੇ ਹੋਣੇ ਐਂ, ਪੁੱਛਣ ਲੱਗੀ ਕਿ ਤੇਰੇ ਕੋਲ ਕੋਈ ਡਰੱਗ ਵਗੈਰਾ ਹੈਗੀ ਐ, ਮੈਂ ਕਿਹਾ, ‘ਨਹੀਂ’। ਫੇਰ ਕਹਿੰਦੀ, ‘ਆਰ ਯੂ ਬਿਜ਼ੀ?’ ਮੈਂ ਕਿਹਾ, ‘ਨਾਟ ਰੀਅਲੀ’। ਮੋਹਰਲੀ ਡੋਰ ਖੋਹਲ ਕੇ ਨਾਲ ਬੈਠ ਗਈ ਕਹਿੰਦੀ, ‘ਲਿੱਟਸ ਗੋ, ਮੈਨੂੰ ਡਰੱਗ ਵਾਸਤੇ ਪੱਚੀ ਡਾਲਰ ਚਾਹੀਦੇ ਐ, ਡਰੱਗ ਬਿਨ੍ਹਾਂ ਜਾਨ ਨਿਕਲੀ ਜਾਂਦੀ ਐ।’ ਮੁੜ-ਮੁੜ ਪੱਟਾਂ ‘ਤੇ ਡਿੱਗੇ। ਮਲੂਕ ਜੇਹੀ, ਜਿਵੇਂ ਕੱਚਾ ਅੰਬ ਹੋਵੇ ਅਚਾਰੀ। ਮੈਂ ਬਈ ਉਹਨੂੰ ਆਵਦੇ ਫਰੈਂਡ ਦੀ ਅਪਾਰਟਮੈਂਟ ‘ਚ ਲੈ ਗਿਆ। ਡਾਲਰ ਤਾਂ ਪੱਚੀਆਂ ਦੀ ਥਾਂ ਤੀਹ ਦੇ ਦਿੱਤੇ ਪਰ ਡੰਝਾਂ ਲਈਆਂ ਲਾਹ। ਅਗਲੀਆਂ ਪਿਛਲੀਆਂ ਸਾਰੀਆਂ ਕਸਰਾਂ ਕੱਢ ਲਈਆਂ।”
ਇੱਕ ਹੋਰ ਦਿਨ ਮਿਲਿਆ ਕਹਿੰਦਾ, “ਅੱਜ ਇੱਕ ਗੋਰੀ ਦੀਆਂ ਲੱਤਾਂ ਦੇਖੀਆਂ, ਬਸ ਪੁੱਛ ਕੁੱਝ ਨਾ, ਧਰਮ ਨਾਲ ਐਨੀਆਂ ਸੋਹਣੀਆਂ ਲੱਤਾਂ, ਲੰਮੀਆਂ, ਗੋਲ-ਗੋਲ ਪਿੰਝਣੀਆਂ, ਮੱਲਾਂ ਵਰਗੇ ਪੱਟ, ਪੂਰੇ ਸਖਤ, ਕੂਲੇ-ਕੂਲੇ। ਤੰਗ ਸਕਰਟ ਪਾਈ ਹੋਈ। ਮੈਂ ਜਦੋਂ ਘਰੋਂ ਨਿਕਲਦੀ ਦੇਖੀ ਪਹਿਲਾਂ ਹੀ ਉੱਠ ਕੇ ਟੈਕਸੀ ਦੀ ਮੋਹਰਲੀ ਡੋਰ ਖੋਲ੍ਹ ਦਿੱਤੀ, ਸੋਚਿਆ ਕਿਤੇ ਮਗਰਲੀ ਸੀਟ ‘ਤੇ ਨਾ ਬੈਠ ਜਾਵੇ। ਕਹਿੰਦੀ ਨਿਊਵੈਸਟ ਜਾਣੈ ਦਸਾਂ ਡਾਲਰਾਂ ‘ਚ। ਮੈਂ ਕਿਹਾ ‘ਨੋ ਪ੍ਰਾਬਲਮ, ‘ਉਂਝ ਵੀ ਮੀਟਰ ‘ਤੇ ਬਾਰਾਂ-ਤੇਰਾਂ ਡਾਲਰ ਮਸਾਂ ਚੱਲਣੇ ਸੀ ਮੈਟਰੋਟਾਊਨ ਏਰੀਏ ਤੋਂ। ਮੇਰਾ ਚਿੱਤ ਹੋਰੂੰ-ਹੋਰੂੰ ਹੋਈ ਜਾਵੇ ਉਹਦੇ ਪੱਟ ਦੇਖਕੇ। ਅਖ਼ੀਰ ਮੈਂ ਹੌਸਲਾ ਜਿਹਾ ਕਰਕੇ ਓਹਦੇ ਪੱਟਾਂ ‘ਤੇ ਹੱਥ ਫੇਰ ਦਿੱਤਾ, ਸੋਚਿਆ ਕੀ ਐ, ਸ਼ਾਇਦ ਲੋਟ ਸਿਰ ਆ ਹੀ ਜਾਵੇ, ਨਾਲ ਹੀ ਆਖ ਦਿੱਤਾ, ‘ਬਿਊਟੀਫੁੱਲ ਲੈਗਜ਼।’ ਉਹਨੇ ਜੀ ਮੇਰਾ ਹੱਥ ਚੁੱਕ ਕੇ ਪਾਸੇ ਰੱਖਤਾ।”
ਉਹਦੀ ਗੱਲ ਸੁਣ ਕੇ ਮੇਰਾ ਹਾਸਾ ਨਿਕਲ ਗਿਆ, “ਕੀ ਰਿਹਾ ਫਿਰ?”
“ਮੇਰਾ ਗਿਆ ਵੀ ਦੱਸ ਕੀ? ਤੂੰ ਤਾਂ ਯਾਰ ਬੁੜ੍ਹੀਆਂ ਆਲੀਆਂ ਗੱਲਾਂ ਕਰਦੈਂ।”
“ਮਾਰ੍ਹਾਜ ਵਿਆਹੇ-ਵਰੇ ਬੰਦੇ ਐਂ ਤੁਸੀਂ, ਹਾਲੇ ਵੀ ਨਹੀਂ ਹਟਦੇ ਪੁੱਠੇ ਪੰਗਿਆਂ ਤੋਂ,” ਮੈਂ ਕਿਹਾ।
“ਫੇਰ ਉਹੀ ਗੱਲ, ਜੇ ਵਿਆਹੇ-ਵਰੇ ਐਂ ਤਾਂ ਕੀ ਹੋ ਗਿਆ, ਘਰਵਾਲੀਆਂ ਨਾਲ ਉਹ ਸਵਾਦ ਨਹੀਂ ਜਿਹੜੀਆਂ ਲੱਜਤਾਂ ਗੋਰੀਆਂ ਨਾਲ ਐ। ਘਰਵਾਲੀਆਂ ਤਾਂ ਜਵਾਕ ਸੰਭਾਲੀ ਜਾਣ ਬਹੁਤ ਐ। ਨਾਲੇ ਯਾਰ ਉਹ ਪੰਜਾਬੀ ਬੰਦਾ ਹੀ ਕਾਹਦਾ ਜੀਹਨੇ ਬਿਗਾਨੀ ਖੁਰਲੀ ‘ਚ ਮੂੰਹ ਨਾ ਮਾਰਿਆ ਹੋਵੇ,” ਆਖ ਉਹ ਮੇਰੇ ਮੋਢੇ ‘ਤੇ ਹੱਥ ਮਾਰ ਕੇ ਹੱਸਿਆ।
ਉਸ ਦਿਨ ਵੀ ਜਦ ਉਸ ਟੈਕਸੀ ‘ਚ ਬੈਠਦੇ ਨੇ ਹੀ ‘ਸ਼ਰਾਬਣਾਂ’ ਦਾ ਜ਼ਿਕਰ ਕਰ ਦਿੱਤਾ ਤਾਂ ਮੈਨੂੰ ਲੱਗਿਆ ਕਿ ਉਹ ਕੋਈ ਇਹੋ ਜਿਹੀ ਹੀ ਗੱਲ ਸੁਣਾਏਗਾ। ਇਸ ਲਈ ਮੈਂ ਗੱਲ ਸ਼ੁਰੂ ਕਰਨ ਲਈ ਉਸਤੋਂ ਪੁੱਛ ਲਿਆ, “ਕਿਓਂ ਕੋਈ ਟੱਕਰੀ ਨਹੀਂ ਗੋਰੀ-ਗਾਰੀ?”
“ਗੋਰੀਆਂ-ਗਾਰੀਆਂ ਕਾਹਦੀਆਂ ਯਾਰ, ਬੇਸ਼ਰਮ ਕੌਮ। ਸਗੋਂ ਇਨ੍ਹਾਂ ਨੇ ਤਾਂ ਆਪਣੀਆਂ ਕੁੜੀਆਂ ਵੀ ਖਰਾਬ ਕਰਤੀਆਂ,” ਉਸ ਦੀ ਸੁਰ ਧੀਮੀ ਸੀ।
ਮੈਂ ਸੋਚਿਆ ਸ਼ਾਇਦ ਉਹ ਗੱਲ ਸੁਣਾਉਨ ਲਈ ਭੂਮਿਕਾ ਬੰਨ੍ਹ ਰਿਹਾ ਹੈ। ‘ਆਪਣੀਆਂ ਕੁੜੀਆਂ’ ਦਾ ਜ਼ਿਕਰ ਸੁਣ ਮੈਨੂੰ ਲੱਗਿਆ ਕਿ ਗੱਲ ਜ਼ਰੂਰ ਹੀ ਬਹੁਤ ਦਿਲਚਸਪ ਹੋਵੇਗੀ। ਮੈਂ ਠੀਕ ਜਿਹਾ ਹੋ ਕੇ ਬੈਠਦੇ ਨੇ ਪੁੱਛਿਆ, “ਕਿਓਂ ਕੀ ਗੱਲ ਹੋਗੀ, ਮਾਰ੍ਹਾਜ?”
“ਗੱਲ ਕਾਹਦੀ ਯਾਰ, ਦੋ ਕੁ ਦਿਨ ਹੋਗੇ, ਰਾਤ ਦੇ ਕੋਈ ਦੋ ਕੁ ਵੱਜੇ ਹੋਣਗੇ, ਆਪਣੀਆਂ ਦੋ ਕੁੜੀਆਂ, ਅਠਾਰਾਂ-ਉੱਨੀਂ ਸਾਲਾਂ ਦੇ ਗੇੜ ‘ਚ, ਆ ਕੇ ਬੈਠ ਗਈਆਂ ਟੈਕਸੀ ‘ਚ। ਅਖੇ ਸਾਸਰੀਕਾਲ-ਸਾਸਰੀਕਾਲ। ਮੈਂ ਹੈਰਾਨ ‘ਆਪਣੇ ਲੋਕ ਕਿੱਥੇ ਟੈਕਸੀਆਂ ਲੈਂਦੇ ਐ’ ਕਹਿੰਦੀਆਂ, ‘ਚੱਲ’। ਮੈਂ ਪੁੱਛ ਲਿਆ ‘ਜਾਣਾ ਕਿੱਥੇ ਐ?’ ਕਹਿੰਦੀਆਂ ‘ਦੱਸਾਂਗੀਆਂ ਪਹਿਲਾਂ ਤੁਰ ਤਾਂ ਸਹੀ।’ ਮੈਂ ਟੈਕਸੀ ਤੋਰ ਲਈ। ਕਹਿੰਦੀਆਂ ‘ਅਸੀਂ ਕਿਸੇ ਦੇ ਵਿਆਹ ਦੀ ਪਾਰਟੀ ‘ਤੇ ਗਈਆਂ ਸੀ ਉਥੋਂ ਟਲ ਕੇ ਆ ਗਈਆਂ। ਸਾਨੂੰ ਸ਼ਰਾਬ ਚਾਹੀਦੀ ਐ। ਅਖੇ ਸਾਡੀ ਪੀਤੀ ਵੀ ਹੈਗੀ ਐ, ਹੋਰ ਵੀ ਪੀਣੀ ਐ--”
“ਹਟ ਪਿੱਛੇ,” ਮੇਰੇ ਮੂੰਹੋਂ ਹੈਰਾਨੀ ਜਿਹੀ ‘ਚ ਨਿਕਲ ਗਿਆ।
“--ਸ਼ਰਾਬ ਮੇਰੇ ਕੋਲ ਸੀ, ਕੁੰਡੇ ਆਲੀ ਟਰੰਕ ‘ਚ ਪਈ ਸੀ--- “
“ਕੁੰਡੇ ਆਲੀ ਨਾਲ ਈ ਰੱਖਦੇ ਐਂ ਫਿਰ?” ਮੈਂ ਵਿੱਚੋਂ ਹੀ ਟੋਕਿਆ।
“ਇਹਦੇ ਬਿਨਾਂ ਕਿੱਥੇ ਸਰਦੈ। ਵੇਲੇ-ਕਵੇਲੇ ਲੋੜ ਪੈ ਜਾਂਦੀ ਐ। ਅੱਛਾ ਤੇ ਮੇਰਾ ਚਿੱਤ ਨਹੀਂ ਮੰਨਿਆ ਉਨ੍ਹਾਂ ਨੂੰ ਸ਼ਰਾਬ ਦੇਣ ਲਈ। ਸੋ ਮੈਂ ਟਾਲਣ ਦੇ ਮਾਰੇ ਨੇ ਆਖ ਦਿੱਤਾ ਬਈ ਐਸ ਵੇਲੇ ਸਾਰੇ ਲੀਕਰ ਸਟੋਰ ਤੇ ਪੱਬ ਬੰਦ ਐ, ਸ਼ਰਾਬ ਨਹੀਂ ਮਿਲਣੀ। ਕਹਿੰਦੀਆਂ ‘ਨਹੀਂ ਸਾਨੂੰ ਸ਼ਰਾਬ ਚਾਹੀਦੀ ਜ਼ਰੂਰ ਐ ਜਿੱਥੋਂ ਮਰਜ਼ੀ ਲਿਆ ਕੇ ਦੇ, ਸਾਡੇ ਕੋਲ ਤੀਹ ਡਾਲਰ ਹੈਗੇ ਐ--’
“ਪੰਜਾਬੀ ਬੋਲਦੀਆਂ ਸੀ?” ਮੈਂ ਜਿਗਿਆਸਾ ਵੱਸ ਵਿੱਚੋਂ ਹੀ ਪੁੱਛ ਲਿਆ।
“ਓਹ ਜਿਆ, ਜਿਵੇਂ ਐਥੋਂ ਦੇ ਜੰਮੇ-ਪਲੇ ਰੁਕ-ਰੁਕ ਕੇ ਬੋਲਦੇ ਹੁੰਦੇ ਐ। ਪਹਿਲਾਂ ਮੈਂ ਸੋਚਿਆ ਬਈ ਇਨ੍ਹਾਂ ਨੂੰ ਸਮਝਾਵਾਂ ਕਿ ਆਪਣਾ ਕਲਚਰ ਕੁੜੀਆਂ ਦਾ ਸ਼ਰਾਬ ਪੀਣਾ ਤੇ ਰਾਤ ਨੂੰ ਬਾਹਰ ਤੁਰੇ ਫਿਰਨਾ ਚੰਗਾ ਨਹੀਂ ਸਮਝਦਾ। ਫੇਰ ਸੋਚਿਆ ਮਨਾਂ ਇਹ ਸਮਝਣ ਦੇ ਮੂਡ ‘ਚ ਕਿੱਥੇ ਐ? ਊਂ ਟਾਲੋ, ਜੇ ਟਲ ਜਾਣ ਤਾਂ। ਮੈਂ ਕਿਹਾ ਬਈ ਤੀਹ ਡਾਲਰਾਂ ਨਾਲ ਨਹੀਂ ਸਰਨਾ ਥੋਡਾ, ਸ਼ਰਾਬ ਵੀ ਲਿਆਉਣੀ ਐ ਤੇ ਟੈਕਸੀ ਦਾ ਕਿਰਾਇਆ ਵੀ, ਥੋਡੇ ਪੰਜਾਹ-ਸੱਠ ਡਾਲਰ ਲੱਗ ਜਾਣੇ ਐ। ਪਰ ਉਹ ਟਲਣ ਵਾਲੀਆਂ ਕਿੱਥੇ ਸੀ। ਇੱਕ ਕਹਿੰਦੀ, ‘ਫੇਰ ਦੇ ਦੇਵਾਂਗੀਆਂ ਜਾਂ ਗੁੱਡ ਟਾਈਮ ਕਰ ਲੈਨੇ ਐ।’ ਜਦੋਂ ਉਹਨੇ ਗੁੱਡ ਟਾਈਮ ਕਰ ਲੈਨੇ ਐ ਕਿਹਾ ਮੈਨੂੰ ਸਾਲੀ ਅੱਗ ਲੱਗ ਗਈ। ਚਿੱਤ ‘ਚ ਆਇਆ ਬਈ ਮਾਂ-ਪਿਓ ਨੇ ਜਵਾਕਾਂ ਦਾ ਅੱਗਾ ਸੰਵਾਰਨ ਲਈ ਦੋ-ਦੋ ਸ਼ਿਫਟਾਂ ਕੰਮ ਕਰਕੇ ਆਪਣੀ ਸਾਰੀ ਉਮਰ ਖਰਾਬ ਕਰ ਲਈ ਹੋਵੇਗੀ ਤੇ ਜਵਾਕ ਬੰਨ੍ਹਵਾਈ ਜਾਂਦੇ ਐ ਪੱਗ ਬੁੜ੍ਹੇ ਦੇ। ਮੈਂ ਸੋਚਿਆ ਜੇ ਟਾਲੀਆਂ ਤਾਂ ਕੀ ਪਤਾ ਅੰਗੂਠਾ ਚੁੱਕ ਕੇ ਸੜਕ ‘ਤੇ ਨਾ ਖੜ੍ਹ ਜਾਣ, ਫੇਰ ਕੀ ਪਤਾ ਕਿਹੋ-ਜਿਹੋ ਦੇ ਅੜਿੱਕੇ ਚੜ੍ਹਨ। ਤਲਬ ਇਨ੍ਹਾਂ ਨੂੰ ਹੈਗੀ ਐ। ਮੈਂ ਕਿਹਾ ‘ਬਈ ਗੁੱਡ ਟਾਈਮ ਕਰਨ ਦਾ ਮੌਕਾ ਨਹੀਂ, ਬਿਜ਼ੀ ਟਾਈਮ ਐ, ਤੁਸੀਂ ਆਵਦਾ ਫੋਨ ਨੰਬਰ ਦਿਓ, ਬਾਕੀ ਡਾਲਰ ਫੇਰ ਲੈ ਲਵਾਂਗਾ, ਸ਼ਰਾਬ ਥੋਨੂੰ ਲਿਆ ਦਿੰਨੈ, ਪਰ ਨੰਬਰ ਆਵਦਾ ਠੀਕ ਦਿਓ, ਪਹਿਲਾਂ ਡਰੈਕਟਰੀ ‘ਚੋਂ ਨੰਬਰ ਚੈੱਕ ਕਰਕੇ ਫੇਰ ਸ਼ਰਾਬ ਲਿਆ ਕੇ ਦੇਵਾਂਗਾ।’ ਫ਼ੋਨ ਨੰਬਰ ਇੱਕ ਨੇ ਦੇ ਦਿੱਤਾ ਕਹਿੰਦੀ, ‘ਵੀਕਡੇਜ਼ ਵਿੱਚ ਸ਼ਾਮ ਦੇ ਚਾਰ ਤੋਂ ਅੱਠ ਦੇ ਵਿਚਕਾਰ ਫ਼ੋਨ ਕਰੀਂ ਉਦੋਂ ਮੇਰਾ ਡੈਡ ਤੇ ਭਰਾ ਘਰ ਨਹੀਂ ਹੁੰਦੇ। ਇੰਗਲਿਸ਼ ‘ਚ ਗੱਲ ਕਰੀਂ ਮੇਰਾ ਨਾਂ ਰਾਜਦੀਪ ਐ।’ ਕਹਿ ਕੇ ਉਹ ਹੱਸ ਪਈ। ਮੈਂ ਕਿਹਾ ‘ਇਹਦੀ ਤੁਸੀਂ ਵਰੀ ਨਾ ਕਰੋ।’ ਤੇ ਮੈਂ ਫ਼ੋਨ ਬੂਥ ਕੋਲ ਟੈਕਸੀ ਰੋਕ ਲਈ। ਉਨ੍ਹਾਂ ਨੂੰ ਕਿਹਾ ਬਈ ਫਰੈਂਡ ਨੂੰ ਫ਼ੋਨ ਕਰਕੇ ਸ਼ਰਾਬ ਬਾਰੇ ਪੁੱਛਦੈਂ। ਮੈਂ ਬੂਥ ਤੋਂ ਜਿਹੜਾ ਨੰਬਰ ਉਨ੍ਹਾਂ ਨੇ ਦਿੱਤਾ ਸੀ ਘੁਮਾਇਆ। ਅੱਗੋਂ ਬੰਦੇ ਨੇ ਫ਼ੋਨ ਚੁੱਕਿਆ ਮੈਂ ਪੁੱਛਿਆ ਬਈ ਰਾਜਦੀਪ ਨਾਂ ਦੀ ਤੁਹਾਡੇ ਕੋਈ ਕੁੜੀ ਹੈਗੀ ਐ, ਕਹਿੰਦਾ ‘ਹਾਂ’ ਫੇਰ ਮੈਂ ਉਹਨੂੰ ਸਾਰੀ ਗੱਲ ਦੱਸੀ ਕਿ ਉਹ ਐਦਾਂ ਕਰਕੇ ਸ਼ਰਾਬ ਭਾਲਦੀਐਂ, ਮੇਰੀ ਟੈਕਸੀ ‘ਚ ਬੈਠੀਐਂ। ਦੱਸੋ ਕਿੱਥੇ ਮਿਲੋਂਗੇ ਤੁਹਾਡੇ ਹਵਾਲੇ ਕਰ ਜਾਨੈਂ। ਬੰਦਾ ਪਹਿਲਾਂ ਚੁੱਪ ਜਿਹਾ ਕਰ ਗਿਆ, ਨਮੋਸ਼ੀ ਮੰਨ ਗਿਆ ਹੋਣੈ। ਫੇਰ ਰੋਣਹਾਕੀ ਜਿਹੀ ਆਵਾਜ ‘ਚ ਕਹਿੰਦਾ, ‘ਵੈਨਕੂਵਰ ਫਰੇਜ਼ਰ ਤੇ ਫੋਰਟੀਫਸਟ ਦੇ ਕੌਰਨਰ ‘ਤੇ ਆਜਾ, ਉੱਥੇ ਮੈਂ ਪਹੁੰਚ ਜਾਨੈਂ, ਮੇਰੇ ਕੋਲ ਟਿਉਟਾ ਦੀ ਲਾਲ ਜਿਹੀ ਵੈਨ ਹੋਵੇਗੀ।’ ਮੈਂ ਉਸਨੂੰ ਪੰਦਰਾਂ ਮਿੰਟਾਂ ‘ਚ ਉੱਥੇ ਪਹੁੰਚਣ ਦੀ ਤਸੱਲੀ ਦਵਾ ਕੇ ਟੈਕਸੀ ‘ਚ ਮੁੜ ਆਇਆ। ਕੁੜੀਆਂ ਨੂੰ ਦੱਸਿਆ ਬਈ ਸ਼ਰਾਬ ਮੁੰਡੇ ਕੋਲ ਹੈਗੀ ਐ, ਉਹਦਾ ਘਰ ਫਰੇਜ਼ਰ ਫੋਰਟੀਫਸਟ ਵੱਲ ਹੈ। ਕਹਿੰਦੀਆਂ ‘ਜਿੱਥੇ ਮਰਜ਼ੀ ਹੋਵੇ, ਬੱਸ ਲੈ ਚੱਲ।’ ਰਾਹ ‘ਚ ਮੈਂ ਉਨ੍ਹਾਂ ਤੋਂ ਉਨ੍ਹਾਂ ਦੇ ਘਰਦਿਆਂ ਬਾਰੇ ਪੁੱਛਣ ਲੱਗ ਪਿਆ। ਇੱਕ ਦੱਸਣ ਲੱਗ ਪਈ ਕਿ ਉਹ ਦੋਵੇਂ ਭੈਣਾਂ ਹਨ, ਉਨ੍ਹਾਂ ਦਾ ਡੈਡੀ ਪੁਰਾਣਾ ਇੰਡੀਆ ਤੋਂ ਆਇਆ ਹੋਇਆ ਹੈ ਉਸ ਕੋਲ ਧਨ ਬਹੁਤ ਹੈ ਪਰ ਉਹ ਖਰਚ ਕਰਕੇ ਰਾਜ਼ੀ ਨਹੀਂ, ਪੁਰਾਣੇ ਵਿਚਾਰਾਂ ਦਾ ਬੰਦਾ ਹੈ। ਫੇਰ ਦੂਜੀ ਕਹਿੰਦੀ, ‘ਫੱਕ ਹਿੰਮ, ਟਾਕ ਅਬਾਊਟ ਸਮਥਿੰਗ ਇਲਸ।’ ਇੰਨੇ ਚਿਰ ‘ਚ ਮੈਂ ਟੈਕਸੀ ਫਰੇਜ਼ਰ ਫੋਰਟੀ ਫਸਟ ਦੇ ਕੌਰਨਰ ‘ਤੇ ਲਾਤੀ। ਵੈਨ ਉੱਥੇ ਖੜ੍ਹੀ ਸੀ, ਬਜ਼ੁਰਗ ਨੀਵੀਂ ਜੀ ਪਾਈ ਖੜ੍ਹਾ ਰਿਹਾ ਨਾਲ ਉਹਦੇ ਦੋ ਹੋਰ ਮੁੰਡੇ, ਉਹਦੇ ਪੁੱਤ ਹੋਣਗੇ ਜਾਂ ਕੋਈ ਹੋਰ, ਇੱਕ ਨੇ ਵੈਨ ਦੀ ਖੁੱਲ੍ਹੀ ਡੋਰ ਵੱਲ ਹੱਥ ਕਰਕੇ ਕੁੜੀਆਂ ਵੱਲ ਦੇਖਿਆ, ਉਹ ਮੇਰੇ ਵੱਲ ਆਨੇ ਜਿਹੇ ਕੱਢਦੀਆਂ ਵੈਨ ‘ਚ ਬੈਠ ਗਈਆਂ।”
ਜਦ ‘ਥਰਟੀ ਟੂ’ ਨੇ ਗੱਲ ਖਤਮ ਕੀਤੀ ਉਹ ਪਹਿਲਾਂ ਵਾਲਾ ਬੰਦਾ ਨਾ ਹੋਕੇ ਜਵਾਨ ਧੀ ਦਾ ਪਿਓ ਨਜ਼ਰ ਆ ਰਿਹਾ ਸੀ। ਬਾਹਰ ਠੰਡ ਹੋਣ ਕਾਰਨ ਗੱਲਾਂ ਕਰਦਿਆਂ ਟੈਕਸੀ ਦੇ ਸ਼ੀਸ਼ੇ ਧੁੰਦਲੇ ਹੋ ਗਏ ਸਨ। ਮੈਂ ਕਾਰ ਸਟਾਰਟ ਕਰਕੇ ਹੀਟ ਚਲਾ ਦਿੱਤੀ ਤਾਂ ਕਿ ਸ਼ੀਸ਼ੇ ਸਾਫ਼ ਹੋ ਜਾਣ।
“ਪਰ ਮਾਰ੍ਹਾਜ ਤੁਸੀਂ ਕਿਓਂ ਐਨੇ ਖਲਜਗਣ ‘ਚ ਪਏ ਨਾਲੇ ਆਪਣਾ ਟਾਈਮ ਖਰਾਬ ਕੀਤਾ, ਤੁਸੀਂ ਗੁੱਡ ਟਾਈਮ ਕਰ ਲੈਣਾ ਸੀ। ਓਦਣ ਤੁਸੀਂ ਦੱਸਦੇ ਸੀ ਕਿ ਬਾਰਾਂ-ਤੇਰ੍ਹਾਂ ਸਾਲਾਂ ਦੀ ਜਵਾਕੜੀ ਨੂੰ ਵੀ ਨਹੀਂ ਸੀ ਬਖ਼ਸ਼ਿਆ।” ਮੈਂ ਉਸਦੇ ਬਦਲਾਓ ‘ਤੇ ਹੈਰਾਨ ਸੀ।
“ਉਹਦੀ ਗੱਲ ਹੋਰ ਸੀ, ਉਹ ਤਾਂ ਗੋਰੀ ਸੀ,” ‘ਥਰਟੀ ਟੂ’ ਦਾ ਜਵਾਬ ਸੀ।

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346