Welcome to Seerat.ca
Welcome to Seerat.ca

ਸੰਪਾਦਕੀ / ਮਤਰੇਈ ਮਾਂ: ਪੰਜਾਬੀ

 

- ਕੁਲਵਿੰਦਰ ਖਹਿਰਾ

ਭੁੱਬਲ਼ ਦੀ ਅੱਗ ਮੇਰੀ ਮਾਂ

 

- ਅਜਮੇਰ ਸਿੰਘ ਔਲਖ

ਨਾਵਲ ਅੰਸ਼ / ਅਪੀਲ ਨਾ ਦਲੀਲ

 

- ਹਰਜੀਤ ਅਟਵਾਲ

ਫਾਂਸੀ ਦੇ ਤਖਤੇ ਤੋਂ‘ ਵਾਲੇ ਜੂਲੀਅਸ ਫਿਊਚਿਕ ਨੂੰ ਯਾਦ ਕਰਦਿਆਂ

 

- ਮਲਿਕਾ ਮੰਡ

ਬਲਬੀਰ ਸਿੰਘ ਦੀ ਲਿਖੀ ਜਾ ਰਹੀ ਜੀਵਨੀ 'ਗੋਲਡਨ ਗੋਲ' ਦੇ ਕੁਝ ਹੋਰ ਅੰਸ਼ / ਬਲਬੀਰ ਸਿੰਘ ਦਾ ਵਿਆਹ ਤੇ ਗੋਲਡ ਮੈਡਲ

 

- ਪ੍ਰਿੰ. ਸਰਵਣ ਸਿੰਘ

ਨਾਵਲ ਦੇ ਨਾਲ ਨਾਲ

 

- ਸਵਰਨ ਚੰਦਨ

ਜੋ ਦਿਨੇ ਡਰਨ ਪਰਛਾਵਿਓਂ...

 

- ਐਸ. ਅਸ਼ੋਕ ਭੌਰਾ

ਜਿਸ ਕਾ ਕਾਮ ਉਸੀ ਕੋ ਸੱਜੇ

 

- ਗਿਆਨੀ ਸੰਤੋਖ ਸਿੰਘ

ਇੱਕ ਪੰਜ ਤਾਰਾ ਰਿਜ਼ੋਰਟ ਦੀ ਫੇਰੀ ਦੌਰਾਨ ਵੇਖਿਆ ਉੱਪਰਲਾ ਤੇ ਹੇਠਲਾ ਸੱਚ

 

- ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ

ਸ਼ਹੀਦ ਸ. ਭਗਤ ਸਿੰਘ ਨਾਲ ਮੇਰੀ ਜਾਣ ਪਛਾਣ

 

- ਪੇਸ਼ਕਸ਼ ਐੱਸ ਬਲਵੰਤ

ਹਰਫਾਂ ਦੀ ਹੱਟ...ਸ਼ਮਸ਼ੇਰ ਸੰਧੂ

 

- ਗੱਜਣਵਾਲਾ ਸੁਖਮਿੰਦਰ

ਸਵੀਰ ਸਿੰਘ ਰਾਣਾ,ਬਿੰਦਰ ਭੁਮਸੀ,ਸੁਖਰਾਜ ਸਿੰਘ ਧਾਲੀਵਾਲ ਅਤੇ ਅਜਮੇਰ ਸਿੱਧੂ ਦੇ ਖ਼ਤ

 

- ਬਲਦੇਵ ਸਿੰਘ ਧਾਲੀਵਾਲ

ਮੇਰੀ ਨਿਬੰਧ ਦ੍ਰਿਸ਼ਟੀ

 

- ਪ੍ਰੋਫੈਸਰ ਸੁਰਿੰਦਰ ਮੰਡ

ਨੌਕਰ ਦੀ ਸੰਤੀ

 

- ਰਛਪਾਲ ਕੌਰ ਗਿੱਲ

ਨੌ-ਬਾਰਾਂ-ਦਸ: ਪੂੰਜੀਵਾਦ ਅਤੇ ਸੰਸਾਰੀ ਮੰਡੀਕਰਨ ਦੇ ਜਾਲ਼ ਵਿੱਚ ਘਿਰੇ ਮਨੁੱਖ ਦੀ ਕਹਾਣੀ

 

- ਕੁਲਵਿੰਦਰ ਖਹਿਰਾ

ਰੂਹੀ ਛੋਹ ਦੇ ਬੋਲ– ਜੋ ਕਿਛੁ ਕਹਿਣਾ

 

- ਉਂਕਾਰਪ੍ਰੀਤ

ਧਰਤੀ ਦਾ ਫਿ਼ਕਰ

 

- ਗੁਲਸ਼ਨ ਦਿਆਲ

ਜਦ ਜੱਗ ਜੀਣ ਯੋਗ ਨਹੀਂ ਰਹਿੰਦਾ

 

- ਹਰਭਜਨ ਕੌਰ ਗਿੱਲ

ਨੀਂ ਅਸੀਂ ਪੇਂਡੂ ਨਹੀਂ ਦਿਲਾਂ ਦੇ ਮਾੜੇ.....

 

- ਹਰਮੰਦਰ ਕੰਗ

ਜਦੋਂ ਖੌਫ਼ ਦੇ ਮਾਰੇ ਮੁਸਲਮਾਨਾਂ ਦੇ ਤੇਰਾਂ ਪਿੰਡ ਇਕਠੇ ਹੋਏ

 

- ਹਰਜਿੰਦਰ ਸਿੰਘ ਗੁਲਪੁਰ

ਦੋ ਗ਼ਜਲਾਂ

 

- ਮੁਸ਼ਤਾਕ

ਕਵਿਤਾ ਤੇ ਗ਼ਜ਼ਲ

 

- ਗੁਰਨਾਮ ਢਿੱਲੋਂ

ਦੋ ਕਵਿਤਾਵਾਂ

 

- ਸੁਰਜੀਤ

ਆਪਣਾ ਹਿੱਸਾ-2

 

- ਵਰਿਆਮ ਸਿੰਘ ਸੰਧੂ

ਬੇਗੋਵਾਲ ਦੇ ਪ੍ਰਾਈਵੇਟ ਕਾਰੋਬਾਰੀ ਵੱਲੋਂ / ਸੂਫ਼ੀ ਸ਼ਾਇਰ ਗ਼ੁਲਾਮ ਰਸੂਲ ਦੀ ਮਜ਼ਾਰ ਉਤੇ ਨਜਾਇਜ਼ ਕਬਜਾ

 

- ਡਾ. ਸੁਰਿੰਦਰ ਮੰਡ

ਨੀਗਰੋ ਗ਼ੁਲਾਮਾਂ ਦਾ ਅਮਰੀਕਾ ਦੀ ਆਜ਼ਾਦੀ ਵਿਚ ਯੋਗਦਾਨ

 

- ਚਰਨਜੀਤ ਸਿੰਘ ਪੰਨੂੰ

ਮੇਰੀ ਆਪ-ਬੀਤੀ ਬਕ਼ਲਮਖ਼ੁਦ ਸੋਹਨ ਸਿੰਘ ਭਕਨਾ ਬਾਰੇ ਹਰੀਸ਼ ਪੁਰੀ ਦੀ ਲਿਖਤ

 

- ਅਮਰਜੀਤ ਚੰਦਨ

ਹੁੰਗਾਰੇ

 

Online Punjabi Magazine Seerat


ਜਦੋਂ ਖੌਫ਼ ਦੇ ਮਾਰੇ ਮੁਸਲਮਾਨਾਂ ਦੇ ਤੇਰਾਂ ਪਿੰਡ ਇਕਠੇ ਹੋਏ

- ਹਰਜਿੰਦਰ ਸਿੰਘ ਗੁਲਪੁਰ
 

 

ਬਲਾਚੌਰ ਤੋਂ ਗੜਸ਼ੰਕਰ ਵਲ ਜਾਣ ਵਾਲੀ ਮੁਖ ਸੜਕ ਦੇ ਸਤਵੇਂ ਕਿਲੋਮੀਟਰ ਤੇ ਸੱਜੇ ਪਾਸੇ ਉਚੀ ਜਿਹੀ ਥਾਂ ਤੇ ਵਸਿਆ ਇੱਕ ਪਿੰਡ ਹੈ ਚਣਕੋਆ.ਦੇਸ਼ ਦੀ ਵੰਡ ਤੋਂ ਪਹਿਲਾਂ ਇਹ ਮੁਸਲਮਾਨਾਂ ਦਾ ਘੁੱਗ ਵਸਦਾ ਪਿੰਡ ਸੀ.ਪਹਿਲਾਂ ਇਹ ਜਿਲਾ ਹੁਸ਼ਿਆਰਪੁਰ ਦੀ ਹਦੂਦ ਵਿਚ ਪੈਂਦਾ ਸੀ ਪਰ ਦੋ ਕੁ ਦਹਾਕੇ ਪਹਿਲਾਂ ਇਸ ਪਿੰਡ ਨੂੰ ਸ਼ਹੀਦ ਭਗਤ ਸਿੰਘ ਨਗਰ ਜਿਲੇ ਵਿਚ ਸ਼ਾਮਿਲ ਕਰ ਦਿੱਤਾ ਗਿਆ ਹੈ.ਇਸ ਇਲਾਕੇ ਅੰਦਰ ਮੁਸਲਮਾਨਾਂ ਦੇ ਟਾਵੇਂ ਪਿੰਡ ਸਨ ਜਿਹਨਾਂ ਦਾ ਹਿੰਦੂ ਤੇ ਸਿਖਾਂ ਦੇ ਪਿੰਡਾਂ ਨਾਲ ਕਾਫੀ ਸਹਿਚਾਰ ਸੀ.ਉਸ ਸਮੇਂ ਮੁਸਲਮਾਨ ਜਿਆਦਾ ਜਮੀਨਾਂ ਦੇ ਮਾਲਕ ਸਨ.ਇਸ ਇਲਾਕੇ ਵਿਚ.ਸਾਰੇ ਇੱਕ ਦੂਜੇ ਦੀ ਇੱਜਤ ਦੇ ਸਾਂਝੀ ਸਨ.ਚਣਕੋਆ ਪਿੰਡ ਦੇ ਰਹਿਮਤ ਖਾਂ (ਰਹਿਮਾ) ਦੀ ਸਖਾਵਤ ਦੀਆਂ ਗੱਲਾਂ ਅਜੇ ਵੀ ਪਿੰਡਾਂ ਦੀਆਂ ਸਥਾ ਵਿਚ ਹੁੰਦੀਆਂ ਹਨ.ਇਸ ਪਰਿਵਾਰ ਨੇ ਇੱਕ ਸਰਾਂ ਬਣਾਈ ਹੋਈ ਸੀ ਜਿਥੇ ਹਰ ਇੱਕ ਰਾਹੀ ਦੀ ਉਸ ਦੇ ਮਜਬ ਅਨੁਸਾਰ ਆਓ ਭਗਤ ਕੀਤੀ ਜਾਂਦੀ ਸੀ. ਤਤੀਆਂ ਹਵਾਵਾਂ ਚਲਦਿਆਂ ਦੇਰ ਨਹੀਂ ਲਗਦੀ.ਅਜਾਦੀ ਮਿਲਣ ਤੋਂ ਪਹਿਲਾਂ ਪਾਕਿਸਤਾਨ ਮਿਲਣ ਦੀਆ ਕਨਸੋਆਂ ਚੜਦੇ ਲਹਿੰਦੇ ਪੰਜਾਬ ਦੇ ਹਰ ਪਿੰਡ ਵਿਚ ਪਹੁੰਚਣ ਲੱਗ ਪਈਆਂ ਸਨ.ਦੇਖਦੇ ਹੀ ਦੇਖਦੇ ਲੋਕਾਂ ਦੇ ਚਿਹਰਿਆਂ ਦਾ ਰੰਗ ਬਦਲਣ ਲੱਗ ਪਿਆ.ਭਰਾਵਾਂ ਵਾਂਗ ਰਹਿੰਦੇ ਲੋਕ ਇੱਕ ਦੂਜੇ ਵਲ ਕੌੜੇ ਕੌੜੇ ਝਾਕਣ ਲੱਗ ਪਏ .ਦੋਹਾਂ ਫਿਰਕਿਆਂ ਦਰਮਿਆਨ ਬੇ ਯਕੀਨੀ ਦੀ ਅਣਦਿਸਦੀ ਦੀਵਾਰ ਖੜੀ ਹੋ ਗਈ .ਫਿਰਕਾ ਪ੍ਰਸਤੀ ਦਾ ਭੂਤ ਲੋਕਾਂ ਦੇ ਸਿਰ ਚੜ ਕੇ ਬੋਲਣ ਲੱਗ ਪਿਆ .ਰਾਤ ਨੂੰ ਸੁੱਤੇ ਪਿਆਂ ਦੇ ਕੰਨੀਂ "ਬੋਲੇ ਸੋ ਨਿਹਾਲ"ਅਤੇ "ਅੱਲਾ ਹੂ ਅਕਬਰ"ਦੇ ਆਵਾਜੇ ਗੂੰਜਣ ਲੱਗ ਪਏ .ਦਿਨ ਚੜਦਿਆਂ ਸਭ ਪਾਸੇ ਕਬਰਾਂ ਵਰਗੀ ਚੁੱਪ ਪਸਰਨ ਲੱਗੀ . ਗਲੀਆਂ ਸੁੰਨੀਆਂ ਹੋ ਗਈਆਂ .ਲੋਕਾਂ ਦੇ ਚਿਹਰਿਆਂ ਤੇ ਤਣਾਅ ਸਪਸ਼ਟ ਦਿਖਾਈ ਦਿੰਦਾ ਸੀ.ਮਹੌਲ ਵਿਚ ਇੱਕ ਅਜੀਬ ਤਰਾਂ ਦੀ ਘੁਟਣ ਪੈਦਾ ਹੋ ਗਈ.ਦੋਹਾਂ ਫਿਰਕਿਆਂ ਦੇ ਲੋਕ ਟੋਲੀਆਂ ਬੰਨ ਬੰਨ ਕੇ ਭੇਦ ਭਰੀਆਂ ਗੱਲਾਂ ਕਰਦੇ .ਨਿਆਣਿਆਂ ਨੂੰ ਨਾ ਤਾਂ ਆਪਸ ਵਿਚ ਖੇਡਣ ਦਿੱਤਾ ਜਾਂਦਾ ਅਤੇ ਨਾ ਘਰਾਂ ਤੋਂ ਬਾਹਰ ਜਾਣ ਦਿੱਤਾ ਜਾਂਦਾ.ਦੋਹਾਂ ਧਿਰਾਂ ਦੇ ਲੁਹਾਰ ਆਪਣੀਆਂ ਭਠੀਆਂ ਤੇ ਗਈ ਰਾਤ ਤੱਕ ਲੋਹਾ ਢਾਲ ਕੇ ਬਰਸ਼ੇ , ਛਬੀਆਂ ਅਤੇ ਗੰਡਾਸੇ ਬਣਾਉਂਦੇ ਰਹਿੰਦੇ.ਭਾਈ ਚਾਰਕ ਸਾਂਝ ਨੂੰ ਬਸ ਪਲੀਤੇ ਦੀ ਲੋੜ ਸੀ.ਉਹਨੀਂ ਦਿਨੀਂ ਹਰ ਫਿਰਕੇ ਦਾ ਮਰਦ ਘਰੋਂ ਬਾਹਰ ਜਾਣ ਵੇਲੇ ਆਪਣੇ ਕੋਲ ਕੋਈ ਨਾ ਕੋਈ ਹਥਿਆਰ ਰਖਣ ਲੱਗ ਪਿਆ ਸੀ . ਸਿਆਣਪਾਂ ਖੰਭ ਲਾ ਕੇ ਉਡ ਗਈਆਂ ਸਨ.ਵੰਡ ਤੋਂ ਤਿੰਨ ਚਾਰ ਮਹੀਨੇ ਪਹਿਲਾਂ ਹਿੰਦੂ ਮੁਸਲਮਾਨ ਅਤੇ ਸਿਖ ਦੋਵੇਂ ਧਿਰਾਂ ਕਿਸੇ ਸੰਭਾਵੀ ਜੰਗ ਦੀ ਤਿਆਰੀ ਖੁਫੀਆ ਤਰੀਕੇ ਨਾਲ ਕਰਦੀਆਂ ਰਹੀਆਂ.ਪਿੰਡ ਪਿੰਡ ਲੋਹਾ ਕੁੱਟਿਆ ਜਾਣ ਲੱਗਾ .ਆਖਰ ਉਹ ਮਨਹੂਸ ਘੜੀ ਵੀ ਆਉਣ ਪਹੁੰਚੀ ਜਿਸ ਦਾ ਧੁੜਕੂ ਦੋਹਾ ਧਿਰਾਂ ਨੂੰ ਲੱਗਿਆ ਰਹਿੰਦਾ ਸੀ .ਦੇਸ਼ "ਅਜਾਦ"ਹੋ ਗਿਆ ਤੇ ਪੰਜਾਬ ਉਜੜੇ ਦੀ ਰਾਹ ਪੈ ਗਿਆ.ਮਜਬੀ ਜੰਗ ਦੀ ਆੜ ਥੱਲੇ ਲੁਟੇਰਿਆਂ ਨੇ ਅੱਤ ਚੁੱਕ ਲਈ .
ਮੇਰੇ ਪਿੰਡ ਗੁਲਪੁਰ ਦੇ ੮੫ ਸਾਲਾ ਚੰਨਣ ਸਿੰਘ ਪੁਤਰ ਮਰਹੂਮ ਵਰਿਆਮ ਸਿੰਘ ਤੋਂ ਇਲਾਵਾ ਅਨੇਕਾਂ ਬਜੁਰਗਾਂ ਨੇ ਦੱਸਿਆ ਸੰਨ ਸੰਤਾਲੀ ਦੀ ਭਾਦੋਂ ਦਾ ਪਹਿਲਾ ਪਖ ਸੀ . ਮੱਕੀ ਦੀ ਫਸਲ ਨੂੰ ਦਾਣਾ ਪੈਣਾ ਸ਼ੁਰੂ ਹੋ ਗਿਆਂ ਸੀ.ਦਾਣੇ ਅਜੇ ਦੋਧੇ ਸਨ.ਬਲਾਚੌਰ ਤਹਿਸੀਲ ਵਿਚੋਂ ਮੁਸਲਮਾਨਾਂ ਦਾ ਬਚਾ ਬਚਾ ਸੰਭਾਵੀ ਖਤਰੇ ਦੇ ਮੱਦੇ ਨਜਰ ਪਿੰਡ ਚਣਕੋਆ ਵਿਚ ਇਕਠਾ ਹੋ ਗਿਆ ਤਾਂ ਕਿ ਕੋਈ ਸੁਰਖਿਅਤ ਮੌਕਾ ਦੇਖ ਕੇ ਆਰਮੀ ਦੀ ਦੇਖ ਰੇਖ ਹੇਠ ਇਥੋਂ ੨੦ ਕਿਲੋਮੀਟਰ ਦੂਰ ਤਹਿਸੀਲ ਗੜਸ਼ੰਕਰ ਵਿਖੇ ਲੱਗੇ ਸ਼ਰਣਾਰਥੀ ਕੈੰਪ ਤੱਕ ਪਹੁੰਚਾਇਆ ਜਾ ਸਕੇ.ਇਸ ਪਿੰਡ ਨੂੰ ਇਸ ਕਰ ਕੇ ਚੁਣਿਆ ਗਿਆ ਕਿਓਂ ਕਿ ਇਹ ਪਿੰਡ ਮੁਖ ਸੜਕ ਉੱਤੇ ਸਥਿਤ ਸੀ ਅਤੇ ਹੈ.ਡਰ ਦੇ ਮਾਰੇ ਹੋਏ ਇਸ ਇੱਕਠ ਨੇ ਅਫਵਾਹਾਂ ਦਾ ਬਜਾਰ ਗਰਮ ਕਰ ਦਿੱਤਾ.ਖੰਭਾ ਦੀਆਂ ਡਾਰਾਂ ਬਣ ਗਈਆਂ. ਹਿੰਦੂ ਸਿਖਾਂ ਦੇ ਪਿੰਡਾਂ ਵਿਚ ਇਹ ਅਫਵਾਹ ਫੈਲ ਗਈ ਕਿ ਤੇਰਾਂ ਪਿੰਡਾਂ ਦੇ ਮੁਸਲਮਾਨ ਪੂਰੀ ਤਰਾਂ ਹਥਿਆਰ ਬੰਦ ਹੋ ਕੇ ਉਹਨਾਂ ਦੇ ਪਿੰਡਾਂ ਉੱਤੇ ਕਿਸੇ ਵੇਲੇ ਵੀ ਹਮਲਾ ਕਰ ਸਕਦੇ ਹਨ. ਆਪਸੀ ਤਾਲਮੇਲ ਲਈ ਕੋਈ ਸਾਂਝਾ ਫੋਰਮ ਨਹੀਂ ਸੀ.ਚਣਕੋਆ ਦੇ ਪਛਮ ਉਤਰ ਵਲ ਡੇਢ ਕਿਲੋਮੀਟਰ ਦੀ ਵਿਥ ਤੇਇੱਕ ਪਿੰਡ ਹੈ ਸਿੰਬਲਮਜਾਰਾ. ਉਸ ਵੇਲੇ ਇਸ ਪਿੰਡ ਦੇ ਨੇੜੇ ਚਣਕੋਏ ਵਾਲੇ ਪਾਸੇ ਅੰਬਾਂ ਦਾ ਬਹੁਤ ਵੱਡਾ ਬਾਗ ਸੀ, ਜਿਸ ਦੇ ਨਿਸ਼ਾਨ ਅਜੇ ਵੀ ਬਾਕੀ ਹਨ.ਬਖਤਾਵਰ ਸਿੰਘ (ਸੰਤ)ਡੇਰਾ ਬੀਰੋਵਾਲ ਨੇ ਇਸ ਬਾਗ ਵਿਚ ਭਾਦੋਂ ਦੇ ਪਹਿਲੇ ਪਖ ਦੇ ਕਿਸੇ ਦਿਨ (ਤਾਰੀਖ ਦਾ ਪਤਾ ਨਹੀਂ ਲੱਗ ਸਕਿਆ) ਇਲਾਕੇ ਦੇ ਹਿੰਦੂਆਂ ਸਿਖਾਂ ਦਾ ਬਹੁਤ ਵੱਡਾ ਖੁਫੀਆ ਇਕਠ ਕੀਤਾ.ਮੇਰੇ ਪਿੰਡ ਗੁਲਪੁਰ ਦੇ ਮੇਹ੍ਰੂ ਪੁਤਰ ਅਮੀਆ ਦੇ ਹਥ ਪੂਰੇ ਇਲਾਕੇ ਦੇ ੨੨ ਪਿੰਡਾਂ ਵਿਚ ਸੁਨੇਹੇ ਭੇਜੇ ਗਏ ਕਿ ਇਕਠ ਵਿਚ ਪੂਰੀ ਤਰਾਂ ਹਥਿਆਰ ਬੰਦ ਹੋ ਕੇ ਸ਼ਾਮਿਲ ਹੋਣਾ ਹੈ.ਬਜੁਰਗਾਂ ਦੇ ਦਸਣ ਮੁਤਾਬਿਕ ਉਹ ਉਚਾ ਲੰਬਾ ਜਵਾਨ ਸੀ.ਜਨੂੰਨ ਦਾ ਮਾਰਿਆ ਉਹ ਆਪਣੀ ਜਾ ਉਧਾਰੀ ਘੋੜੀ ਤੇ ਅਸਵਾਰ ਹੋਕੇ ਪਿੰਡ ਪਿੰਡ ਫਿਰਿਆ. ਕਾਸਦ ਹੋਰ ਵੀ ਸਨ ਜਿਹਨਾਂ ਦੀ ਬਦੌਲਤ ਮਿਥੇ ਸਮੇਂ ਤੇ ਬਹੁਤ ਵੱਡਾ ਇਕਠ ਹੋ ਗਿਆ.ਬਜੁਰਗਾਂ ਦੇ ਦਸਣ ਮੁਤਾਬਿਕ ਇਸ ਇਕਠ ਵਿਚ ਬਹੁਗਿਣਤੀ ਲੁਟ ਖੋਹ ਕਰਨ ਵਾਲਿਆਂ ਤੇ ਤਮਾਸ਼ਬੀਨਾਂ ਦੀ ਸੀ.ਇਸ ਇਕਠ ਵਿਚ ਕੋਈ ਸ਼ਾਂਤ ਮਈ ਰਾਹ ਕਢਣ ਦੀ ਥਾਂ ਫਿਰਕੂ ਭਾਵਨਾਵਾਂ ਨੂੰ ਇਸ ਕਦਰ ਭੜਕਾਇਆ ਗਿਆ ਕਿ ਪਿੰਡ ਚਣਕੋਆ ਉੱਤੇ ਹਮਲਾ ਕਰਨ ਦਾ ਫੈਸਲਾ ਹੋ ਗਿਆ.ਹਮਲਾ ਕਰਨ ਦਾ ਅਧਾਰ ਇਸ ਅਫਵਾਹ ਨੂੰ ਬਣਾਇਆ ਗਿਆ ਕਿ ਜੇ ਅੱਜ ਦੀ ਰਾਤ ਹਮਲਾ ਨਾ ਕੀਤਾ ਗਿਆ ਤਾਂ ਆਉਣ ਵਾਲੀ ਰਾਤ ਨੂੰ ਮੁਸਲਮਾਨ ਹਮਲਾ ਕਰ ਦੇਣਗੇਅਤੇ ਹਿੰਦੂ ਸਿਖਾਂ ਦੇ ਪਿੰਡਾਂ ਨੂੰ ਅੱਗਾਂ ਲਾ ਦੇਣਗੇ.ਇਸ ਅਫਵਾਹ ਨੇ ਬਲਦੀ ਤੇ ਤੇਲ ਦਾ ਕੰਮ ਕੀਤਾ . ਲੋਟੂ ਅਨਸਰ ਇਸ ਮੌਕੇ ਨੂੰ ਹਥੋਂ ਨਹੀਂ ਨਿਕਲ ਜਾਣ ਦੇਣਾ ਚਾਹੁੰਦੇ ਸਨ.
ਸਾਰਾ ਵਾਤਾਵਰਨ ਜਨੂੰਨ ਦੇ ਰੰਗ ਵਿਚ ਰੰਗਿਆ ਗਿਆ ਸੀ.ਬਖ੍ਖਤਾਵਰ ਸਿੰਘ ਉਸ ਵਕਤ ਅਨੁਸਾਰ ਗੁਣੀ ਗਿਆਨੀ ਸੀ ਪਰ ਜਨੂੰਨ ਨੇ ਉਸ ਦੀ ਮੱਤ ਮਾਰ ਦਿੱਤੀ ਸੀ.ਉਹ ਮਸੂਮਾਂ ਨੂੰ ਬਚਾਉਣ ਦੀ ਥਾਂ ਉਹਨਾਂ ਦਾ ਕਾਤਲ ਬਣਨ ਲਈ ਤੁਰ ਪਿਆ ਸੀ.ਉਸ ਰਾਤ ਬੰਦੂਕਾਂ ਨਾਲ ਲੈਸ "ਸੰਤ"ਦੀ ਅਗਵਾਈ ਹੇਠ ਹਜਾਰਾਂ ਵਿਅਕਤੀ ਬਰਛਿਆਂ ,ਕਿਰਪਾਨਾਂ ,ਅਤੇ ਰਵਾਇਤੀ ਹਥਿਆਰਾਂ ਨਾਲ ਲੈਸ ਹੋ ਕੇ ਲੌਢੇ ਵੇਲੇ ਮਸੂਮ ਦੁਸ਼ਮਣ ਉੱਤੇ ਟੁੱਟ ਪਏ .ਇਸ ਹਮਲੇ ਵਿਚ ਸ਼ਾਮਲ ਲੋਕਾਂ ਅਨੁਸਾਰ ਕਈ ਘੰਟੇ ਗਹਿ ਗਚ ਲੜਾਈ ਹੋਈ ਜਿਸ ਵਿਚ ਸੈਂਕੜੇ ਬਚੇ,ਅਪਾਹਜ ,ਬੁਢੇ, ਜਵਾਨ ਔਰਤਾਂ ਤੇ ਮਸੂਮ ਲੋਕ ਕਤਲ ਕਰ ਦਿੱਤੇ ਗਏ . ਅਨੇਕਾਂ ਜਵਾਨ ਜਹਾਨ ਤ੍ਰੀਮਤਾਂ ਨੇ ਆਪਣੀ ਆਬਰੂ ਬਚਾਉਣ ਲਈ ਇਸ ਪਿੰਡ ਵਿਚ ਸਥਿਤ ਦੋ ਖੂਹਾਂ ਵਿਚ ਛਾਲਾਂ ਮਾਰ ਦਿਤੀਆਂ. ਇਹ ਕੋਈ ਅਤਕਥਨੀ ਨਹੀਂ ਹੈ.ਤਕਰੀਬਨ ਦਸ ਕੁ ਸਾਲ ਪਹਿਲਾਂ ਇਸ ਮਹਾਂ ਤਰਾਸਦੀ ਨੂੰ ਫੜਨ ਦਾ ਯਤਨ ਕਰਦਾ ਸਾਡਾ ਮਿਤਰ ਤੇ ਪ੍ਰਸਿਧ ਲੇਖਕ ਅਜਮੇਰ ਸਿਧੂ ਇਥੇ ਆਇਆ ਤੇ ਉਹ ਉਸ ਬਦਕਿਸਮਤ ਖੂਹ ਦੀਆਂ ਤਸਵੀਰਾਂ ਖਿਚ ਕੇ ਲੈ ਗਿਆ ਸੀ .ਯਕੀਨ ਹੈ ਕਿ ਉਹ ਖੂਹ ਸਲਾਮਤ ਰਹੇਗਾ ਤਸਵੀਰਾਂ ਵਿਚ.ਸੈਂਕੜੇ ਲੋਕ ਬਚ ਬਚਾ ਕੇ ਕਾਤਲਾਂ ਦੇ ਘੇਰੇ ਚੋਂ ਨਿਕਲ ਗਏ .ਮੱਕੀਆਂ ਅਤੇ ਚਰੀਆਂ ਦੀ ਭਰਵੀਂ ਫਸਲ ਦਾ ਆਸਰਾ ਲੈਂਦੇ ਅਤੇ ਲੁਕਦੇ ਲੁਕਾਂਦੇ ਉਹ ੨੦ ਕਿਲੋਮੀਟਰ ਦੂਰ ਗੜਸ਼ੰਕਰ ਵਿਖੇ ਲੱਗੇ ਸ਼ਰਣਾਰਥੀ ਕੈੰਪ ਅੰਦਰ ਪਹੁੰਚ ਗਏ .ਬਹੁਤ ਸਾਰੇ ਰਾਹ ਵਿਚ ਜਨੂੰਨੀਆਂ ਹਥੋਂ ਕਤਲ ਹੋ ਗਏ ਜਿਹਨਾਂ ਦੀਆਂ ਲਾਸ਼ਾਂ ਕਾਫੀ ਸਮਾਂ ਰਾਹਾਂ ਗੋਹ੍ਰਾਂ ਵਿਚ ਰੁਲਦੀਆਂ ਰਹੀਆਂ.ਸਰਕਾਰ ਦੇ ਹਰਕਤ ਵਿਚ ਆਉਣ ਤੱਕ ਲਭ ਲਭ ਕੇ ਮਾਨਵਤਾ ਦਾ ਸ਼ਿਕਾਰ ਖੇਡਿਆ ਗਿਆ.ਦੋਹਾਂ ਪੰਜਾਬਾ ਵਿਚ ਚੰਗੇ ਮਾੜੇ
ਲੋਕਾਂ ਨੇ ਬੇਬੱਸ ਅਤੇ ਬੇ ਸਹਾਰਾ ਔਰਤਾਂ ਨੂੰ ਧੱਕੇ ਨਾਲ ਰਖ ਲਿਆ . ਧਰਮ ਦੇ ਨਾਮ ਉੱਤੇ ਲੁਟੇਰਿਆਂ ਨੇ ਸਮੇਤ ਇਜਤਾਂ ਸਾਰਾ ਮਾਲ ਅਸਬਾਬ ਲੁੱਟ ਲਿਆ. ਰਹਿਮੇ ਵਰਗੇ ਦਰਵੇਸ਼ ਨੂੰ ਉਹਨਾਂ ਲੋਕਾਂ ਨੇ ਸਮੇਤ ਪਰਿਵਾਰ ਕਤਲ ਕਰ ਦਿੱਤਾ ਜਿਹਨਾ ਨੇ ਆਪਣੀਆਂ ਗਰਜਾਂ ਪੂਰੀਆਂ ਕਰਨ ਲਈ ਉਸ ਤੋਂ ਪੈਸੇ ਉਧਾਰ ਲਏ ਸਨ.ਕੇਵਲ ਕਰਜੇ ਤੋਂ ਸੁਰਖਰੂ ਹੋਣ ਲਈ ਮਨੁਖਤਾ ਦੇ ਚਿਹਰੇ ਨੂੰ ਦਾਗਦਾਰ ਕਰ ਦਿੱਤਾ ਗਿਆ
ਜਿਥੇ ਪਿੰਡ ਮਜਾਰੀ ਦਾ ਤੇਲੀ ਭਲਵਾਨ ਫਸਲਾਂ ਵਿਚੋਂ ਲਭ ਕੇ ਫਿਰਕੂ ਜਨੂਨੀਆਂ ਨੇ ਸਮੇਤ ਪਰਿਵਾਰ ਤਰਲੇ ਮਿੰਨਤਾਂ ਕਰਦਾ ਤੇ ਬਿਲ ਕੁੱਲ ਨਿਹਥਾ ਮੌਤ ਦੇ ਘਾਟ ਉਤਰ ਦਿੱਤਾ ਉਥੇ ਸਾਹਦੜਾ ਪਿੰਡ ਦੇ ਕੁਝ ਦਲੇਰ ਵਾਸੀਆਂ ਦੀ ਬਦੌਲਤ ਤੇਲੀਆਂ ਦਾ ਘੁੱਗ ਵਸਦਾ ਪਰਿਵਾਰ ਵੀ ਹੈ ਜਿਸ ਦਾ ਇੱਕ ਪੁਤ੍ਤਰ ਸਦੀਕ ਮੇਰ ਨਾਲ ਅਠਵੀੰ ਤੱਕ ਪੜਿਆ.ਪਿੰਡ ਕਰਾਵਰ ਦੇ ਕੋਠਿਆਂ ਵਿਚ ਲੁਕੇ ਹੋਏ ਨਿਜਾਮੂ ਬਜੁਰਗ ਨੂੰ ਉਸ ਦੇ ਬਾਰਾਂ ਤੇਰਾਂ ਸਾਲਾ ਲੜਕੇ ਸਮੇਤ ਕਤਲ ਕਰ ਦਿੱਤਾ . ਇਹ ਕਾਰਾ ਮੇਰੇ ਪਿੰਡ ਦੇ ਲੋਕਾਂ ਨੇ ਕੀਤਾ ਸੀ. ਕਤਲਾਂ, ਉਧਾਲਿਆਂ ,ਅਤੇ ਲੁੱਟਣ ਖੋਹਾਂ ਦਾ ਸਿਲਸਿਲਾ ਤਕਰੀਬਨ ਪੂਰਾ ਮਹੀਨਾ ਚਲਦਾ ਰਿਹਾ.ਪਿੰਡਾਂ ਵਿਚ ਅਮਨ ਸਥਾਪਤ ਹੋਣ ਉਪਰੰਤ ਵੀ ਕਾਫੀ ਸਮਾਂ ਖੇਤਾਂ ਵਿਚੋਂ ਗਲੀਆਂ ਸੜੀਆਂ ਲਾਸ਼ਾਂ ਮਿਲਦੀਆਂ ਰਹੀਆਂ.ਇਹਨਾਂ ਫਸਾਦਾਂ ਵਿਚ ਮੇਰੇ ਪਿੰਡ ਗੁਲਪੁਰ ਦੇ ਸਿਰ ਕਢਵੇਂ ਜੁਆਨ ਮੇਹ੍ਰੂ ਪੁਤਰ ਅਮੀਆਂ ਅਤੇ ਅਮਰ ਸਿੰਘ ਪੁਤਰ ਲਖਾ ਸਿੰਘ
ਮਾਰੇ ਗਏ ਸਨ. ਕਿਓਂ ਮਾਰੇ ਗਏ ਸਨ? ਖੋਜ ਦਾ ਵਿਸ਼ਾ ਹੈ. ਸਲਾਮ ਹੈ ਉਹਨਾਂ ਅਨੇਕਾਂ ਸਤਿਕਾਰਤ ਬਜੁਰਗਾਂ ਨੂੰ ਜਿਹਨਾਂ ਆਪਣੀਆਂ ਜਾਨਾਂ ਨੂੰ ਖਤਰੇ ਵਿਚ ਪਕੇ ਆਪਣੇ ਹਮਸਇਆਂ ਦੀ ਸਿਧਿ ਜਾ ਅਸਿਧੀ ਮਦਦ ਕਰ ਕੇ ਇਨਸਾਨੀਅਤ ਦਾ ਝੰਡਾ ਬੁਲੰਦ ਕੀਤਾ.ਇੰਨਾ ਜਰੂਰ ਹੈ ਕਿ ਜਦੋਂ ਇਸ ਦੁਖਦਾਈ ਅਤੇ ਘਿਨਾਉਣੀ ਘਟਨਾ ਦਾ ਜਿਕਰ ਉਹਨਾਂ ਲੋਕਾਂ ਸਾਹਮਣੇ ਛਿੜਦਾ ਹੈ ਜਿਹੜੇ ਇਸ ਗੈਰ ਮਾਨਵੀ ਕੰਮ ਵਿਚ ਸਿਧੇ ਜਾ ਅਸਿਧੇ ਰੂਪ ਵਿਚ ਸ਼ਾਮਿਲ ਹੋਏ ਸਨ ਤਾਂ ਉਹਨਾਂ ਦੇ ਚਿਹਰਿਆਂ ਉੱਤੇ ਪਸ਼ਤਾਤਾਪ ਦਾ ਪਰਛਾਵਾਂ ਅਤੇ ਡੂੰਘੀ ਪੀੜ ਦੀ ਝਲਕ ਨੂੰ ਦੇਖਿਆ ਜਾ ਸਕਦਾ ਹੈ.ਅੱਜ ਫੇਰ ਰਾਜਨੀਤਕ ਲੋਕਾਂ ਵਲੋਂ ਫਿਰਕੂ ਅਧਾਰ ਤੇ ਗੋਲਬੰਦੀ ਕੀਤੀ ਜਾ ਰਹੀ ਹੈ ਹੈ ਤਾਂ ਕਿ ਸਤਾ ਧਾਰੀ ਗਲਿਆਰਿਆਂ ਅੰਦਰ ਪਰਵੇਸ਼ ਕੀਤਾ ਜਾ ਸਕੇ .ਨਵੀਂ ਪੀੜੀ ਇਤਿਹਾਸ ਤੋਂ ਬੇਮੁਖ ਹੋ ਕੇ ਫਿਰਕੂ ਦੰਗਿਆਂ ਦਾ ਇੱਕ ਵਾਰ ਫੇਰ ਚਾਰਾ ਬਣਨ ਲਈ ਕਮਰਕੱਸੇ ਕਰਦੀ ਪ੍ਰਤੀਤ ਹੋ ਰਹੀ ਹੈ. ਜਿਥੇ ਮੋਦੀ ਪਾਰਟੀ ਦੇ ਸਤਾ ਵਿਚ ਆਉਣ ਨਾਲ ਪੂਰਾ ਉੱਤਰ ਪ੍ਰਦੇਸ਼ ਫਿਰਕੂ ਅੱਗ ਵਿਚ ਝੋਕ ਦਿੱਤਾ ਗਿਆ ਹੈ ਉਥੇ ਪੰਜਾਬ ਅੰਦਰ ਵੀ ਫਿਰਕੂ ਸ਼ਕਤੀਆਂ ਵਲੋਂ ਫਿਰਕੂ ਨਫਰਤ ਫੈਲਾਉਣ ਲਈ ਮੈਦਾਨ ਤਿਆਰ ਕੀਤਾ ਜਾ ਰਿਹਾ ਹੈ. ਪੰਜਾਬ ਦੇ ਸੂਝਵਾਨ ਲੋਕਾਂ ਨੂੰ ਅਪੀਲ ਹੈ ਕਿ ਉਹ ਪੰਜਾਬ ਦੇ ਕਾਲੇ ਦਿਨਾਂ ਨੂੰ ਅਵਾਜਾਂ ਮਾਰਨ ਵਾਲੇ ਜਨੂਨੀਆਂ ਦਾ ਹਰ ਕਦਮ ਤੇ ਵਿਰੋਧ ਕਰਨ.

8146563065

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346