ਗੁਲਜ਼ਾਰ ਖਾਨ ਦਾ ਖਾਨਦਾਨ
ਕਈ ਪੀੜੀਆਂ ਤੋਂ ਹੀ ਘੂਮਿਆਰਾਂ ਦਾ ਕੰਮ ਕਰਦਾ ਰਿਹਾ ਹੈ, ਸਾਰੇ ਨੇੜੇ ਦੇ ਸ਼ਹਿਰ ਤੇ ਪਿੰਡਾਂ
ਵਿਚ ਵਰਤੇ ਜਾਂਦੇ ਘੜੇ ਜਾਂ ਬਾਕੀ ਮਿੱਟੀ ਦੇ ਭਾਂਡੇ ਉਸੇ ਦੇ ਘਰੋਂ ਆਉਂਦੇ ਰਹੇ ੀ ਉਸਦੀ
ਮਾਂ ਦਾ ਨਾਮ ਤਾਂ ਮੈਨੂੰ ਨਹੀਂ ਪਤਾ ਪਰ ਸਾਰੇ ਝਾਈ ਜੀ ਹੀ ਕਹਿਕੇ ਬੁਲਾਉਂਦੇ ਸੀ ੀ
ਦਿਵਾਲੀ ਤੋਂ ਕੁਝ ਦਿਨ ਪਹਿਲਾਂ ਉਹ ਦੀਵੇ ਲੈਕੇ ਘਰ-ਘਰ ਜਾਂਦੀ ਤੇ ਸਭ ਨੂੰ ਦਿਵਾਲੀ ਦੇ
ਨੇੜੇ ਆ ਜਾਣ ਦਾ ਚਾਅ ਮਹਿਸੂਸ ਹੋਣ ਲਗਦਾ ੀ ਗੁਜ਼ਾਰੇ ਲਈ ਉੰਨਾ ਕੋਲ ਲੋਕਾਂ ਦੇ ਘਰੀਂ ਰੋਸ਼ਨੀ
ਦਾ ਸਮਾਨ ਵੇਚਣਾ ਹੀ ਇੱਕ ਜ਼ਰੀਆ ਰਿਹਾ ਹੈੀ
ਘੁਮਿਆਰੀ ਝਾਈ ਜੀ ਬਹੁਤ ਕਾਰੀਗਰੀ ਨਾਲ ਭਾਂਡੇ ਜਾਂ ਫੁੱਲਾਂ ਦੇ ਗੁਲਦਸਤੇ ਬਣਾਉਂਦੀ ..ਮੈਂ
ਵੀ ਸਕੂਲ ਵਾਸਤੇ ਪੇਂਟ ਕਰਨ ਲਈ ਗੁਲਦਸਤੇ ਲੈਣ ਵਾਸਤੇ ਅਕਸਰ ਉਸ ਕੋਲ ਰੁੱਕ ਜਾਂਦੀ ਸੀ ੀ
ਮਿੱਟੀ ਨੂੰ ਕਿੰਨਾ ਸੋਹਣਾ ਘੜ ਦਿੰਦੀ ਸੀ ਉਹ...ਉਸਦੇ ਬਣਾਏ ਗੁਲਦਸਤੇ ਵੀ ਫੁੱਲਾਂ ਦੀ ਉਡੀਕ
ਵਿਚ ਚ੍ਹਿਹਕਣ ਲਗਦੇ !
ਗੁਲਜ਼ਾਰ ਖਾਨ ਦਾ ਵਿਆਹ ਹੋਇਆ, ਉਸਦੀ ਪਤਨੀ ਵੀ ਨਾਲ ਉੰਨਾ ਦਾ ਹੱਥ ਵਟਾਉਂਦੀ ਤੇ ਗੁਲਜ਼ਾਰ
ਖਾਨ ਆਪਣੇ ਰੇਹੜੇ ਉੱਪਰ ਰੱਖ ਦੁਕਾਨਾਂ ਵਿਚ ਵੇਚ ਆਉੰਦਾ ੀ
ਝਾਈ ਜੀ ਦੇ ਦੱਸਣ ਦੀ ਗੱਲ ਹੈ, "ਆਹ ਹੁਣ ਕਾਹਦੀ ਦਿਵਾਲੀ ਹੈ, ਪਿਛਲੇ ਕੁਝ ਸਾਲਾਂ ਤੋਂ ਤਾਂ
ਦਿਵਾਲੀ ਵੀ ਦਿਵਾਲੀ ਹੋਣੋਂ ਹੱਟ ਗਈ ਹੈ, ਘਰ ਦੀਵੇ ਤਾਂ ਕੀ ਚੁੱਲਾ ਜਲਨਾ ਔਖਾ ਹੋ ਗਿਆ
ਹੈ....! ਮੇਰੇ ਤੋਂ ਤਾਂ ਬੱਚੇ ਦੇਖੇ ਨਹੀਂ ਜਾਂਦੇ ਪਿਛਲੀ ਦਿਵਾਲੀ ਨੂੰ ਗੁਲਜ਼ਾਰ ਰਾਤ ਤੱਕ
ਇੱਟਾਂ ਢੋਕੇ , ਕੁਝ ਆਟਾ ਤੇ ਰਸਦ ਲੈਕੇ ਘਰ ਵੜਿਆ, ਬੱਚੇ ਉਡੀਕ ਵਿਚ ਦਰਵਾਜ਼ੇ ਵਿਚ ਈ ਬੈਠੇ
ਰਹੇ ੀ ਹਰ ਘਰੋਂ ਆਉਂਦੀਆਂ ਮਠਿਆਈਆਂ ਦੀਆਂ ਖੁਸ਼ਬੂਆਂ ਵਿਚ ਵੀ ਭੁੱਖੇ ਕਿਵੇਂ ਰਹੇ ਹੋਣਗੇ ੀ
ਜਿੰਨਾ ਦੇ ਘਰ ਦਾਣੇ ਆ ਦਿਵਾਲੀ ਵੀ ਉੰਨਾ ਦੀ ਹੀ ਹੈ, ਮੇਰੇ ਪੋਤਰੇ ਤਾਂ ਕਿਤੋਂ ਜਲੇ ਹੋਏ
ਪਟਾਕਿਆਂ ਨੂੰ ਈ ਅੱਗ ਲਾਕੇ ਤਾੜੀਆਂ ਵਜਾਉਂਦੇ ਰਹੇ ੀ ” ਕਹਿਕੇ ਝਾਈ ਜੀ ਦੀਆਂ ਅੱਖਾਂ
ਜਿਵੇਂ ਬੁਝ ਗਈਆਂ !
ਝਾਈ ਜੀ ਨੂੰ ਦੁਕਾਨਾਂ ਤੇ ਵਿਕਦੀਆਂ ਚੀਨ ਦੀਆਂ ਲਾਈਟਾਂ ਜ਼ਹਿਰ ਵਰਗੀਆਂ ਲਗਦੀਆਂ ਹਨ,
ਕਿਓਂਕਿ ਇੰਨਾ ਦੀ ਪਲਾਸਟਿਕ ਦੀ ਜਗਮਗਾਹਟ ਨੇ ਦੀਵੇ ਧੁੰਦਲੇ ਕਰ ਦਿੱਤੇ ਤੇ ਦੀਵੇ ਬਹੁਤ ਘੱਟ
ਵਿਕਦੇ ਹਨ ੀ
ਝਾਈ ਜੀ ਨੇ ਦੱਸਿਆ ਕਿ ਉਹ ਹੁਣ ਦੀਵੇ ਵੇਚਣ ਵੀ ਨਹੀਂ ਜਾਂਦੇ ਕਿਓਂਕਿ ਬਹੁਤ ਥੋੜੇ ਹੀ ਘਰ
ਬਚੇ ਹਨ ਜੋ ਉਸ ਦਾ ਮੂੰਹ ਰਖਣ ਲਈ ਦੀਵੇ ਖਰੀਦਦੇ ਹਨ ਨਹੀਂ ਤਾਂ.....!
ਤੇ ਫਿਰ ਮੇਰਾ ਮੂੰਹ ਰੱਖਣ ਲਈ ਝਾਈ ਜੀ ਨੇ ਕਹਿ ਵੀ ਦਿੱਤਾ ਸੀ, “ਚਲੋ,ਕੋਈ ਬੰਦੀ ਛੋੜ
ਕਹਿਕੇ ਕੋਈ ਦਿਵਾਲੀ ਕਹਿਕੇ, ਤੇਲ ਪਾਓ ਦੀਵੇ ਵਿਚ,ਸਭ ਨੂ ਰੋਸ਼ਨੀ ਦਾ ਤਿਓਹਾਰ ਮੁਬਾਰਕ ਜੀ,
ਚਾਹੇ ਕਿਸੇ ਦੇ ਘਰ "ਰੋਸ਼ਨੀ" ਦਾ ਕੋਈ ਜੋੜ ਈ ਨਾ ਹੋਵੇ.
-0- |