Welcome to Seerat.ca
Welcome to Seerat.ca

ਅੰਡੇਮਾਨ ਤੇ ਭਾਰਤੀ ਜੇਲ੍ਹਾਂ ਵਿੱਚ (1917-1920)

 

- ਰਘਬੀਰ ਸਿੰਘ

ਗਦਰ ਲਹਿਰ ਦੀ ਕਵਿਤਾ : ਸਮਕਾਲ ਦੇ ਰੂ-ਬ-ਰੂ

 

- ਸੁਰਜੀਤ

ਆਜ਼ਾਦੀ ਸੰਗਰਾਮ ਵਿੱਚ ਜਨਵਰੀ ਦਾ ਮਹੀਨਾ

 

- ਪ੍ਰੋ. ਮਲਵਿੰਦਰ ਜੀਤ ਸਿੰਘ ਵੜੈਚ

27 ਜਨਵਰੀ

 

- ਗੁਰਮੁਖ ਸਿੰਘ ਮੁਸਾਫ਼ਿਰ

ਚਿੱਟੀਓਂ ਕਾਲੀ, ਕਾਲੀਓਂ ਚਿੱਟੀ

 

- ਜਸਵੰਤ ਜ਼ਫ਼ਰ

ਬਾਜਵਾ ਹੁਣ ਗੱਲ ਨਹੀਂ ਕਰਦਾ

 

- ਜ਼ੁਬੈਰ ਅਹਿਮਦ

ਗੁਰਭਜਨ ਸਿੰਘ ਗਿੱਲ ਨਾਲ ਗੱਲਾਂ-ਬਾਤਾਂ

 

- ਹਰਜੀਤ ਸਿੰਘ ਗਿੱਲ

ਘਾਟੇ ਵਾਲਾ ਸੌਦਾ

 

- ਹਰਪ੍ਰੀਤ ਸੇਖਾ

ਰਾਬਤਾ (ਕਹਾਣੀ)

 

- ਸੰਤੋਖ ਧਾਲੀਵਾਲ

ਕਹਾਣੀ / ਬਦਮਾਸ਼ ਔਰਤ

 

- ਡਾ. ਸਾਥੀ ਲੁਧਿਆਣਵੀ

ਸਿੱਖ ਜਾਣਾ ਮੇਰਾ ਵੀ ਕੰਪਿਊਟਰ ਨੂੰ ਕੁਤਕਤਾਰੀਆਂ ਕਢਣੀਆਂ

 

- ਗਿਆਨੀ ਸੰਤੋਖ ਸਿੰਘ ਆਸਟ੍ਰੇਲੀਆ

ਕੈਨੇਡਾ: ਪੂਰਬ ਕਿ ਪਛਮ, ਦਿਨ ਕਿ ਰਾਤ?

 

- ਗੁਰਦੇਵ ਚੌਹਾਨ

ਪੰਜਾਬ ਦੀ ਵੰਡ, ਇਸ਼ਤਿਆਕ ਅਹਿਮਦ ਤੇ ਮੈਂ-2

 

- ਗੁਲਸ਼ਨ ਦਿਆਲ

ਪੰਜਾਬੀ ਗੀਤਾਂ ਵਿੱਚ ਅਸ਼ਲੀਲਤਾਂ ਦੇ ਬੀਅ

 

- ਜੋਗਿੰਦਰ ਬਾਠ ਹੌਲੈਂਡ

ਮੇਰੇ ਦੀਵੇ ਵੀ ਲੈ ਜਾਓ ਕੋਈ.....!

 

- ਲਵੀਨ ਕੌਰ ਗਿੱਲ

‘ਮੈਂ ਮਰੀਅਮ ਹੁੰਦੀ, ਆਪਣਾ ਪੁੱਤ ਆਪੇ ਜੰਮ ਲੈਂਦੀ‘ - ਅਫ਼ਜ਼ਲ ਤੌਸੀਫ਼

 

- ਅਜਮੇਰ ਸਿੱਧੂ

ਗਾਮੀ ਯਾਰ

 

- ਰਾਜਾ ਸਾਦਿਕ਼ਉੱਲਾ

ਧੂੜ ਵਿਚਲੇ ਕਣ

 

- ਵਰਿਆਮ ਸਿੰਘ ਸੰਧੂ

ਮੁਸ਼ਕ

 

- ਇਕਬਾਲ ਰਾਮੂਵਾਲੀਆ

ਗ਼ਦਰ ਸ਼ਤਾਬਦੀ ਕਮੇਟੀ ਟਰਾਂਟੋ ਵਲੋਂ ਗ਼ਦਰੀ ਕੈਲੰਡਰ: 2013 ਲੋਕ-ਅਰਪਨ

 

- ਉਂਕਾਰਪ੍ਰੀਤ

Satguru Jagjit Singh
1920-2012

 

- Amarjit Chandan

Hanging of Ajmal Kasab: A sad news

 

- Abhai Singh

ਹੁੰਗਾਰੇ

 


ਆਜ਼ਾਦੀ ਸੰਗਰਾਮ ਵਿੱਚ ਜਨਵਰੀ ਦਾ ਮਹੀਨਾ

- ਪ੍ਰੋ. ਮਲਵਿੰਦਰ ਜੀਤ ਸਿੰਘ ਵੜੈਚ

 


ਜਨਵਰੀ 1915 ਮੰਡੀ ਸਾਜ਼ਿਸ਼ ਕੇਸ: ਰਿਆਸਤ ‘ਚ ਗ਼ਦਰੀ ਸਰਗਰਮੀਆਂ ਦੀ ਸ਼ੁਰੂਆਤ:
ਮਾਰਚ-ਅਪ੍ਰੈਲ 1917 ਵਿਚ ਚਲਾਏ ਗਏ ਦੋ ਮੰਡੀ ਸਾਜ਼ਿਸ਼ ਮੁਕਦਮਿਆਂ ਦੌਰਾਨ ਇਹ ਕਿਹਾ ਗਿਆ ਕਿ ਰਿਆਸਤ ਦੇ ਸ਼ਾਹੀ ਪਰਿਵਾਰ ਦੇ ਮੀਆਂ ਜਵਾਹਰ ਸਿੰਘ, ਉਹਦੇ ਬੇਟੇ ਤੇ ਕੁਝ ਹੋਰ ਉਥੋਂ ਦੇ ਵਿਅਕਤੀਆਂ ਦਾ ਸਹਿਯੋਗ ਪ੍ਰਾਪਤ ਕਰਕੇ ਬਾਬਾ ਨਿਧਾਨ ਸਿੰਘ (ਚੁਘਾ - ਫਿਰੋਜ਼ਪੁਰ) ਤੇ (ਸ਼ਹੀਦ) ਸੁਰਜਨ ਸਿੰਘ (ਫਤਿਹਗੜ੍ਹ - ਹੋਸ਼ਿਆਰਪੁਰ) ਦੁਆਰਾ ਗ਼ਦਰ ਪਾਰਟੀ ਨਾਲ ਤਾਲਮੇਲ ਕਰ ਲੈਣ ਉਪਰੰਤ ਵਡੇਰੀ ਸਾਜ਼ਿਸ਼ ਦੀਆਂ ਤਿਆਰੀਆਂ ਵਿਢੀਆਂ ਗਈਆਂ ਸਨ: ਪਹਿਲਾਂ ਬੰਬ-ਅਸਲ੍ਹਾ ਜੁਟਾਕੇ ਰਿਆਸਤ ਦੇ ਪੁਲੀਸ ਮੁੱਖੀ ਤੇ ਵਜ਼ੀਰ ਨੂੰ ਕਤਲ ਕਰਨਾ ਸੀ ਤੇ ਫਿਰ ਰਿਆਸਤ ਦੇ ਅਸਲ੍ਹਾਖਾਨੇ ਤੇ ਖਜ਼ਾਨੇ ‘ਤੇ ਕਬਜ਼ਾ ਕਰਕੇ, ਇਹਨਾਂ ਸਾਧਨਾਂ ਦੇ ਬਲਬੂਤੇ ਪੂਰੀ ਰਿਆਸਤ ਨੂੰ ਰਜਵਾੜਾਸ਼ਾਹੀ ਤੋਂ ਮੁਕਤ ਕਰਾਉਣਾ ਸੀ।
ਲਾਹੌਰ ਸਾਜ਼ਿਸ਼ ਕੇਸ (ਦੂਸਰਾ ਸਪਲੀਮੈਂਟਰੀ) ਵਿਚ ‘‘ਮੰਡੀ ਸਾਜ਼ਿਸ਼‘‘ (Mandi Plot) ਦਾ ਉਚੇਚਾ ਉਲੇਖ ਕੀਤਾ ਗਿਆ ਹੈ; ਏਸ ਸਾਜ਼ਿਸ਼ ਵਿਚ ਫਤਿਹਗੜ੍ਹ - ਮੰਡੀ ਦੋਸ਼ੀਆਨ ਵਿਚ ਇਹਨਾਂ ਗਦਰੀਆਂ ਦਾ ਜ਼ਿਕਰ ਹੈ-
ੳΐ) (ਸ਼ਹੀਦ) ਬਾਬੂ ਰਾਮ
ਅ) (ਸ਼ਹੀਦ) ਸੁਰਜਨ ਸਿੰਘ
ੲ) (ਸ਼ਹੀਦ) ਹਰਨਾਮ ਚੰਦ ਉਰਫ਼ ਨਾਮਾ
ਸ) ਫਜ਼ਲ ਦੀਨ (ਚਾਰੇ ਫ਼ਤਿਹਗੜ੍ਹ - ਹੋਸ਼ਿਆਰਪਰ ਦੇ ਸਨ)
ਹ) ਬਾਬਾ ਨਿਧਾਨ ਸਿੰਘ (ਚੁਘਾ - ਫਿਰੋਜ਼ਪੁਰ)
ਤੇ ਕ) ਬਾਬਾ ਅਮਰ ਸਿੰਘ (ਕੋਟਲਾ ਨੌਧ ਸਿੰਘ - ਹੋਸ਼ਿਆਰਪੁਰ)
ਪਹਿਲੇ ਤੇ ਦੂਜੇ ਮੰਡੀ ਸਾਜ਼ਿਸ਼ ਕੇਸਾਂ ਵਿਚ ਸੁਨਾਈਆਂ ਗਈਆਂ ਸਜ਼ਾਵਾਂ:
1) ਮੀਆਂ ਜਵਾਹਰ ਸਿੰਘ, ਪਿੰਡ ਸੈਨੀ-ਮੋਰੀ: ਉਮਰ ਕੈਦ ਕਾਲਾ ਪਾਣੀ ਤੇ ਜਾਇਦਾਦ ਜ਼ਬਤੀ
2) ਬਦਰੀ ਸਪੁੱਤਰ ਮੀਆਂ ਜਵਾਹਰ ਸਿੰਘ: 1 ਸਾਲ ਸਖਤ ਕੈਦ ਤੇ ਜਾਇਦਾਦ ਜ਼ਬਤੀ
3) ਜਵਾਹਰ ਸਪੁੱਤਰ ਜਿੰਦੂ, ਪਿੰਡ ਬਰਸੂ: 5 ਸਾਲ ਸਖਤ ਕੈਦ ਤੇ ਜਾਇਦਾਦ ਜ਼ਬਤੀ
4) ਲੰਢੂ ਓਰਫ਼ ਰਾਮ ਦਾਸ ਸਪੁੱਤਰ ਟਿਕੂ, ਰੰਗਰੇਜ਼, ਪਿੰਡ ਨਗਰ: 14 ਸਾਲ ਸਖਤ ਕੈਦ ਕਾਲਾ ਪਾਣੀ ਤੇ ਜਾਇਦਾਦ ਜ਼ਬਤੀ
5) ਸਿਧੂ (ਦੂਜਾ) ਸਪੁੱਤਰ ਫਕੀਰ ਪਿੰਡ ਬਰਸੂ: 3 ਸਾਲ ਸਖਤ ਕੈਦ ਤੇ ਜਾਇਦਾਦ ਜ਼ਬਤੀ
6) ਸਿਧੂ (ਪਹਿਲਾ) (ਸਪਲੀਮੈਂਟਰੀ ਕੇਸ) : ਉਮਰ ਕੈਦ ਕਾਲਾ ਪਾਣੀ ਤੇ ਜਾਇਦਾਦ ਜ਼ਬਤੀ
ਜਨਵਰੀ-ਮਾਰਚ 1929 : ਐੱਚ.ਐਸ.ਆਰ.ਏ. ਦਾ ਆਗਰਾ ਚਿੰਤਨ ਤੇ ਬੰਬ-ਸਾਜ਼ੀ:
ਸਾਂਡਰਸ ਦੀ ਹੱਤਿਆ ਦੇ ਕੁੱਝ ਹੀ ਦਿਨ ਪਿੱਛੋਂ ਕਲਕੱਤਾ ਵਿਖੇ ਕਾਂਗਰਸ ਸੈਸ਼ਨ ਦੌਰਾਨ (ਸ਼ਹੀਦ) ਜਤੀਨ ਦਾਸ ਦਾ ਬੰਬ-ਮਾਹਿਰ ਵਜੋਂ ਸਹਿਯੋਗ ਪ੍ਰਾਪਤ ਕਰਕੇ, ਉਹਦੀ ਸਲਾਹ ਤੇ ਆਗਰਾ ਸ਼ਹਿਰ ਦੀ ਇਸ ਕਾਰਜ ਲਈ ਅੱਡੇ ਵਜੋਂ ਚੋਣ ਕੀਤੀ ਗਈ ਸੀ। 1929 ਤੇ ਪਹਿਲੇ ਤਿੰਨ ਮਹੀਨੇ, ਆਪਣੀਆਂ ਡੇਢ ਸੌ ਦੇ ਲਗਭਗ ਕਿਤਾਬਾਂ ਤੇ ਪੜ੍ਹਨ ਦੀ ਵਿਹਲ ਅਤੇ ਸਾਰੇ ਪ੍ਰਮੁੱਖ ਆਗੂਆਂ ਦੀ ਉੱਥੇ ਮੌਜੂਦਗੀ ਦਾ ਲਾਹਾ ਲੈਦਿਆਂ, ਸਾਂਡਰਸ ਦੀ ਹੱਤਿਆ ਦੇ ਚਾਹੇ-ਅਣਚਾਹੇ ਸਿਟਿਆਂ ਦੀ ਪੜਚੋਲ ਸਮੀਖਿਆ ਕੀਤੀ ਗਈ ਤੇ ਅਗਲੇਰੀ ਰਣਨੀਤੀ ਬਾਰੇ ਗਹਿਗਚ ਸੰਵਾਦ-ਵਿਵਾਦ ਹਫ਼ਤਿਆਂ ਤੱਕ ਚਲਦਾ ਰਿਹਾ। ਇਸ ਮੰਥਨ ਦਾ ਨਤੀਜਾ 8 ਅਪ੍ਰੈਲ 1929 ਦਾ ਅਸੈਂਬਲੀ ਬੰਬ ਧਮਾਕਾ ਸੀ, ਜਿਸ ਦੁਆਰਾ, ਇਹ ਗਿਣਤੀ ਦੇ ਨੌਜਵਾਨ ਤੇ ਇਹਨਾਂ ਦਾ ਇਨਕਲਾਬ ਜ਼ਿੰਦਾਬਾਦ ਦਾ ਨਾਅਰਾ ਰਾਜਸੀ ਮੁੱਖ-ਧਾਰਾ ਤੇ ਹਾਵੀ ਹੋਣਾ ਸ਼ੁਰੂ ਹੋ ਗਿਆ ਸੀ; ਇਨ੍ਹਾਂ ਦੁਆਰਾ ਉਭਾਰੇ ਗਏ ਮੁੱਦੇ ਲਗਭਗ ਦੋ ਸਾਲ ਵਿਸ਼ਾਲ ਕੌਮੀ ਚਰਚਾ ਦਾ ਕੇਂਦਰ ਬਿੰਦੂ ਬਣੇ ਰਹੇ ਤੇ ਪਿੱਛੋਂ ਜਾਕੇ ਵੀ ਇਨ੍ਹਾਂ ਦਾ ਪ੍ਰਭਾਵ ਜਾਰੀ ਰਿਹਾ, ਜੋ ਅੱਜ ਤੱਕ ਵੇਖਿਆ ਜਾ ਸਕਦੈ।
1 ਜਨਵਰੀ 1925: ਐੱਚ.ਆਰ.ਏ. ਦਾ ਮੈਨੀਫ਼ੈਸਟੋ ਦੀ ਰੈਵੋਲਿਊਸ਼ਨਰੀ ਦਾ ਪ੍ਰਸਾਰ:
ਕਾਕੋਰੀ ਸਾਜ਼ਿਸ਼ ਕੇਸ ਬਾਰੇ ਅਵੱਧ ਹਾਈ ਕੋਰਟ ਵਿਚ ਦਾਇਰ ਕੀਤੀ ਗਈ ਅਪੀਲ ਦੇ ਫ਼ੈਸਲੇ ਦੀ ਸ਼ੁਰੂਆਤ ਹੈ: ਦੀ ਰੈਵੋਲਿਊਸ਼ਨਰੀ - ਇਨਕਲਾਬੀ ਪਾਰਟੀ ਦਾ ਤਰਜਮਾਨ - ਪਹਿਲੀ ਜਨਵਰੀ 1925 ਨੂੰ ਜਾਰੀ ਕੀਤਾ ਗਿਆ।‘‘
ਹਿੰਦੋਸਤਾਨ ਰਿਪਬਲਿਕਨ ਐਸੋਸੀਏਸ਼ਨ ਨੇ ਸਮਾਜਵਾਦੀ ਅਸੂਲਾਂ ਦੇ ਅਧਾਰ ਤੇ ਇਕ ਨਵਾਂ ਸਮਾਜ ਉਸਾਰਨ ਦਾ ਟੀਚਾ ਮਿਥਿਆ; ਉਂਜ ਆਪਣੇ ਵਿਕਾਸ ਦੇ ਮੁੱਢਲੇ ਪੜਾਅ ਤੇ ਹੀ ਐੱਚ.ਆਰ.ਏ. ਨੂੰ ਵੱਡੇ ਸੰਕਟ ਦਾ ਸਾਹਮਣਾ ਕਰਨਾ ਪੈ ਗਿਆ ਸੀ ਕਿਉਂਕਿ 1925 ਦੇ ਕਾਕੋਰੀ ਸਾਜ਼ਿਸ਼ ਕੇਸ ਵਿਚ ਇਸਦੇ ਲਗਭਗ ਸਾਰੇ ਮੁੱਖ ਆਗੂ ਫੜ ਲਏ ਗਏ ਸੀ। ਏਸ ਕਰਕੇ ਗ੍ਰਿਫਤਾਰੀਓਂ ਬਚੇ ਨੌਜਵਾਨਾਂ ਲਈ ਚੁਨੌਤੀ ਇਹ ਸੀ ਕਿ ਇਨਕਲਾਬੀ ਲਹਿਰ ਵਿਚ ਇੱਕ ਨਵੀਂ ਰੂਹ ਫੂਕੀ ਜਾਏ, ਜੋ ਸਤੰਬਰ 1928 ਵਿਚ ਜਾਕੇ ਨੇਪਰੇ ਚੜ੍ਹੀ; ਐੱਚ.ਐਸ.ਆਰ.ਏ. ਨੇ ਉਸ ਮੌਕੇ ਕੋਈ ਮੈਨੀਫੈਸਟੋ ਪ੍ਰਸਤੁਤ ਨਹੀਂ ਕੀਤਾ ਜੋ ਕਾਫੀ ਪਛੜ ਕੇ ਭਾਵ ਦਸੰਬਰ 1929 ਦੇ ਲਾਹੌਰ ਕਾਂਗਰਸ ਸੈਸ਼ਨ ਦੌਰਾਨ ਜਾਰੀ ਕੀਤਾ ਗਿਆ ਸੀ, ਪਰ ਏਸ ਨਵੀਂ ਜੱਥੇਬੰਦੀ ਦੇ ਸਾਰੇ ਠਿਕਾਣਿਆਂ ਤੇ ਦੀ ਰੈਵੋਲਿਊਸ਼ਨਰੀ ਦੀਆਂ ਕਾਪੀਆਂ ਮਿਲਣ ਦੇ ਅਧਾਰ ਤੇ ਇਹ ਸਹਿਜੇ ਹੀ ਕਿਹਾ ਜਾ ਸਕਦੈ ਕਿ ਇਸ ਦਸਤਾਵੇਜ਼ ਨੂੰ ਹੀ ਉਨਾਂ ਵੱਲੋਂ ਮੈਨੀਫੈਸਟੋ ਮੰਨਿਆ ਜਾਂਦਾ ਰਿਹੈ।
2 ਜਨਵਰੀ 1939: ਪ੍ਰਸਿੱਧ ਇਨਕਲਾਬੀ ਹਜ਼ਾਰਾ ਸਿੰਘ ਦੀ ਟਾਟਾਨਗਰ ਵਿਖੇ ਸ਼ਹੀਦੀ :
ਹਜ਼ਾਰਾ ਸਿੰਘ ਉਰਫ਼ ਬੰਤਾ ਸਿੰਘ ਸਪੁੱਤਰ ਸ੍ਰੀ ਰਾਜਾ ਸਿੰਘ, ਪਿੰਡ ਭਾਲੜੀ, ਡਾਕਖਾਨਾ ਨੂਰਪੁਰ ਤਹਿਸੀਲ (ਹੁਣ) ਜ਼ਿਲ੍ਹਾ ਊਨਾ, ਹਿਮਾਚਲ ਪ੍ਰਦੇਸ਼ ਦੇ ਏਸ ਜਮਪਲ ਨੂੰ 1931 ‘ਚ ਰਾਜਸੀ ਸਾਜ਼ਿਸ਼ ਦੇ ਜੁਰਮ ਵਿਚ ਫੜੇ ਜਾਣ ਤੇ ਲਾਹੌਰ ਕਿਲ੍ਹੇ ਦੀ ਜੇਲ੍ਹ ਵਿਚ ਰੱਖਿਆ ਗਿਆ, ਜਿਥੋਂ ਇਹ ਭੱਜ ਨਿਕਲਿਆ। ਦੱਖਣੀ ਭਾਰਤ ਪਹੁੰਚ ਕੇ ਹੋਰ ਇਨਕਲਾਬੀ ਸਾਥੀਆਂ ਨਾਲ ਰੱਲਕੇ ਉਟਾਕਮੰਡ ਬੈਂਕ ਡਾਕੇ ਦੇ ਜੁਰਮ ਵਿਚ 7.7.1933 ਨੂੰ 10 ਸਾਲ ਸਖਤ ਕੈਦ ਦੀ ਸਜ਼ਾ ਪਾਕੇ ਰਾਜਾਮੁੰਦਰੀ ਜੇਲ੍ਹ ਭੇਜ ਦਿੱਤਾ ਗਿਆ, ਜਿਥੋਂ ਆਪਣੇ ਇਕ ਸਾਥੀ ਪ੍ਰੇਮ ਪ੍ਰਕਾਸ਼ ਸਮੇਤ ਫ਼ਰਾਰ ਹੋਇਆ, ਪਰ ਅਗਲੇ ਦਿਨ ਹੀ ਫੜ ਲਿਆ ਗਿਆ। ਫਿਰ ਇਸ ਨੂੰ 1934 ਵਿਚ ਅੰਡੇਮਾਨ ਭੇਜ ਦਿੱਤਾ ਗਿਆ ਤੇ 1937-38 ਵਿਚ ਉਥੋਂ ਰਿਹਾ ਹੋਣ ਪਿੱਛੋਂ ਟਾਟਾਨਗਰ ਮਜ਼ਦੂਰ ਲਹਿਰ ਵਿਚ ਸਰਗਰਮ ਹੋ ਗਿਆ, ਜਿੱਥੇ ਇਕ ਹੜਤਾਲ ਦੌਰਾਨ ਮਿਲ-ਮਾਲਕਾਂ ਦੀ ਸ਼ਹਿ ਤੇ ਇਸ ਸੂਰਬੀਰ ਨੂੰ 2.1.1939 ਨੂੰ ਟਰੱਕ ਦੇ ਹੇਠਾਂ ਦਰੜ ਕੇ ਸ਼ਹੀਦ ਕਰ ਦਿੱਤਾ ਗਿਆ ਸੀ।
5 ਜਨਵਰੀ 1917: ਲਾਹੌਰ ਸਾਜ਼ਿਸ਼ ਕੇਸ (ਸੱਪਲੀਮੈਂਟਰੀ-ਦੂਸਰੇ) ਦਾ ਫੈਸਲਾ:
ਇਸ ਕੇਸ ਅਨੁਸਾਰ ਹੇਠ ਲਿਖੇ ਪੰਜ ਗ਼ਦਰੀਆਂ ਨੂੰ ਫਾਂਸੀ ਦੀ ਸਜ਼ਾ ਸੁਨਾਈ ਗਈ ਸੀ:
1) ਹਾਫ਼ਿਜ਼ ਅਬਦੁੱਲਾ ਸਪੁੱਤਰ ਸ੍ਰੀ ਨਿਜ਼ਾਮ ਦੀਨ, ਜਗਰਾਉਂ (ਲੁਧਿਆਣਾ)
2) (ਡਾ.) ਰੂੜ ਸਿੰਘ ਉਰਫ਼ ਅਰੂੜ ਸਿੰਘ ਸਪੁੱਤਰ ਪਾਲ ਸਿੰਘ, ਪਿੰਡ ਸੰਘੋਵਾਲ (ਜਲੰਧਰ)
3) (ਭਾਈ) ਬਲਵੰਤ ਸਿੰਘ ਸਪੁੱਤਰ ਸ਼੍ਰੀ ਬੁੱਧ ਸਿੰਘ (ਖੁਰਦਪੁਰ - ਜਲੰਧਰ)
4) ਬਾਬੂ ਰਾਮ ਸਪੁੱਤਰ ਗਾਂਧੀ (ਪਿੰਡ ਫਤਿਹਗੜ੍ਹ, ਹੋਸ਼ਿਆਰਪੁਰ)
5) ਹਰਨਾਮ ਚੰਦ ਉਰਫ਼ ਨਾਮਾ (ਪਿੰਡ ਫਤਿਹਗੜ੍ਹ, ਹੋਸ਼ਿਆਰਪੁਰ)
ਹੇਠ ਲਿਖਿਆਂ ਨੂੰ ਉਮਰ ਕੈਦ ਕਾਲਾ ਪਾਣੀ ਤੇ ਜਾਇਦਾਦ ਜ਼ਬਤੀ ਦੀ ਸਜ਼ਾ ਹੋਈ -
1) ਕਰਤਾਰ ਸਿੰਘ ਸਪੁੱਤਰ ਸੁੰਦਰ ਸਿੰਘ (ਨਵਾਂ ਚੰਦ - ਮੋਗਾ)
2) ਮੁਨਸ਼ਾ ਸਿੰਘ ਦੁਖੀ ਸਪੁੱਤਰ ਸ੍ਰੀ ਨਿਹਾਲ ਸਿੰਘ (ਜੰਡਿਆਲਾ, ਜਲੰਧਰ)
3) ਕਿਹਰ ਸਿੰਘ ਸਪੁੱਤਰ ਸ੍ਰੀ ਬਘੇਲ ਸਿੰਘ (ਸਾਹਨੇਵਾਲ, ਲੁਧਿਆਣਾ)
ਬਾਕੀ ਦਿਆਂ ਚੋਂ -
1) ਬਤਨ ਸਿੰਘ ਉਰਫ਼ ਆਤਮਾ ਸਿੰਘ, ਸਪੁੱਤਰ ਸ੍ਰੀ ਮਿਹਰ ਸਿੰਘ (ਕਾਹਰੀ - ਹੋਸ਼ਿਆਰਪੁਰ)
2) ਫ਼ਜ਼ਲ ਦੀਨ ਸਪੁੱਤਰ ਸ਼੍ਰੀ ਨੂਰਾ (ਫਤਿਹਗੜ੍ਹ, ਹੋਸ਼ਿਆਰਪੁਰ)
3) ਹਰੀ ਸਿੰਘ ਸਪੁੱਤਰ ਸ਼੍ਰੀ ਭੀਕਾ ਸਿੰਘ (ਛੋਟੀਆਂ ਢਾਬਾਂ, ਥਾਨਾ ਬਾਘਾਪੁਰਾਣਾ, ਮੋਗਾ)
ਨੂੰ ਸੱਤ ਸੱਤ ਸਾਲ ਕਾਲਾ ਪਾਣੀ ਤੇ ਜਾਇਦਾਦ ਜ਼ਬਤੀ ਅਤੇ ਅਮਰ ਸਿੰਘ ਸਪੁੱਤਰ ਸ਼੍ਰੀ ਬੂਟਾ ਸਿੰਘ (ਕੋਟਲਾ ਨੌਧ ਸਿੰਘ, ਹੋਸ਼ਿਆਰਪੁਰ) ਨੂੰ ਦੋ ਸਾਲ ਦੀ ਸਖਤ ਕੈਦ ਹੋਈ ਸੀ। ਕੁਲ 17 ਦੋਸ਼ੀਆਂ ਚੋਂ ਸਿਰਫ਼ ਤਿੰਨਾਂ ਨੂੰ ਹੀ ਬਰੀ ਕੀਤਾ ਗਿਆ ਸੀ :-
1) ਬਿਸ਼ਨ ਸਿੰਘ ਉਰਫ਼ ਹੁਕਮ ਸਿੰਘ ਸਪੁੱਤਰ ਸ਼੍ਰੀ ਮਹਿਣਾ ਸਿੰਘ (ਮਰਹਾਨਾ - ਤਰਨ ਤਾਰਨ)
2) ਦਲੀਪ ਸਿੰਘ ਸਪੁੱਤਰ ਦਿਆਲ ਸਿੰਘ (ਬਹੂਵਾਲ - ਹੋਸ਼ਿਆਰਪੁਰ)
ਤੇ 3) ਦਿਆਲ ਸਿੰਘ ਸਪੁੱਤਰ ਸ੍ਰੀ ਸੇਵਾ ਸਿੰਘ (ਮਲੋਵਾਲ - ਤਰਨਤਾਰਨ)
9 ਜਨਵਰੀ 1923 : ਨਾ-ਮਿਲਵਰਤਨ ਅੰਦੋਲਣ ਦੌਰਾਨ ਚੌਰਾ-ਚੌਰੀ ਕਾਂਡ ਵਿਚ 175 ਨੂੰ ਫਾਂਸੀ ਦੇ ਹੁਕਮ:
ਯੂ.ਪੀ. ਦੇ ਗੋਰਖਪੁਰ ਜ਼ਿਲੇ ੍ਹਵਿਚ 5 ਫਰਵਰੀ 1922 ਨੂੰ ਸੱਤਿਆਗਰਹੀਆਂ ਦੇ ਜਲੂਸ ‘ਚ ਸ਼ਾਮਿਲ ਭੀੜ ਦੀ ਪੁਲੀਸ ਨਾਲ ਝੜਪ ਹੋ ਜਾਣ ਤੇ ਪੁਲੀਸ ਨੇ ਅਨ੍ਹੇਵਾਹ ਗੋਲੀਆਂ ਚਲਾਈਆਂ ਜਿਸ ਨਾਲ ਤਿੰਨ ਹਲਾਕ ਤੇ ਕਿੰਨੇ ਹੋਰ ਜ਼ਖ਼ਮੀ ਹੋਏ; ਪੁਲੀਸ ਵਾਲੇ ਕਾਰਤੂਸ ਮੁਕ ਜਾਣ ਤੇ ਥਾਨੇ ਅੰਦਰ ਜਾ ਲੁਕੇ ਤੇ ਅੰਦਰੋਂ ਫਾਟਕ ਬੰਦ ਕਰ ਲਿਆ: ਕੋਈ 5000 ਦੀ ਭੀੜ ਨੇ ਰੋਹ ਵਿਚ ਆ ਕੇ ਥਾਨੇ ਦੀ ਇਮਾਰਤ ਨੂੰ ਅੱਗ ਲਾ ਦਿੱਤੀ, ਜਿਸ ਨਾਲ 22 ਪੁਲੀਸ ਵਾਲੇ ਜ਼ਿੰਦਾ ਸੜ ਗਏ; ਸੈਸ਼ਨ ਅਦਾਲਤ ਨੇ 9.1.1923 ਨੂੰ 175 ਨੂੰ ਫਾਂਸੀ ਦਾ ਹੁਕਮ ਸੁਨਾਇਆ। ਹਾਈ ਕੋਰਟ ਅਲਾਹਾਬਾਦ ਨੇ ਅਪੀਲ ਵਿਚ 18 ਨੂੰ ਛੱਡ ਕੇ ਬਾਕੀਆਂ ਦੀ ਸਜ਼ਾ ਘਟਾ ਕੇ ਉਮਰ ਕੈਦ - ਕਾਲਾ ਪਾਣੀ ਕਰ ਦਿੱਤੀ ਸੀ। ਇਹਨਾਂ 18 ਨੂੰ 2.7.1923 ਨੂੰ ਗੋਰਖਪੁਰ ਜੇਲ੍ਹ ਵਿਚ ਫਾਂਸੀ ਲਾਕੇ ਸ਼ਹੀਦ ਕੀਤਾ ਗਿਆ। ਉਧਰ ਗਾਂਧੀ ਜੀ ਨੇ ਬਗ਼ੈਰ ਕਿਸੇ ਹੋਰ ਆਗੂ ਨਾਲ ਸਲਾਹ ਕੀਤਿਆਂ ਪੂਰੀ ਚੜ੍ਹਤ ਵਿਚ ਆਏ ਇਸ ਜਨ-ਅੰਦੋਲਣ ਨੂੰ ਏਕ ਦਮ ਬਰੇਕਾਂ ਲਾ ਦਿੱਤੀਆਂ ਤੇ ਵਿਆਪਕ ਫ਼ਿਰਕੂ ਫ਼ਸਾਦ ਭੜਕ ਪਏ।
11 ਜਨਵਰੀ 1915: ਭਾਈ ਮੇਵਾ ਸਿੰਘ ਲੋਪੋਕੇ ਦੀ ਸ਼ਹੀਦੀ:
ਬਦਨਾਮ ਸੂਹੀਏ ਹੋਪਕਿਨਸਨ ਦੀ 21.10.1914 ਵੈਨਕੂਵਰ ਕਚਹਿਰੀਆਂ ਵਿਚ ਹੱਤਿਆ ਦੇ ਦੋਸ਼ ਵਿਚ ਇਸ ਸੂਰਬੀਰ ਨੂੰ 11 ਜਨਵਰੀ 1915 ਨੂੰ ਫਾਂਸੀ ਲਾਕੇ ਸ਼ਹੀਦ ਕੀਤਾ ਗਿਆ। ਇਹ ਹੋਪਕਿਨਸਨ ਹੀ ਸੀ, ਜਿਹਦੀ ਸ਼ਹਿ ਤੇ ਗਦਾਰ ਬੇਲਾ ਸਿੰਘ ਨੇ 5 ਸਤੰਬਰ 1914 ਨੂੰ ਗੁਰਦੁਆਰੇ ਭਰੀ ਸੰਗਤ ਵਿਚ ਭਾਈ ਭਾਗ ਸਿੰਘ ਭਿਖੀਵਿੰਡ ਨੂੰ ਸ਼ਹੀਦ ਕੀਤਾ ਸੀ ਤੇ ਭਾਈ ਬਤਨ ਸਿੰਘ ਨੂੰ ਘਾਤਕ ਚੋਟਾਂ ਪੁਚਾਈਆਂ ਸਨ।
11 ਜਨਵਰੀ 1934 ਚਿਟਾਗਾਂਗ ਸਾਕੇ ਦੇ ਹੀਰੋ ਮਾਸਟਰ ਸੂਰਯਾ ਸੈਨ ਦੀ ਸ਼ਹੀਦੀ:
ਚਿਟਾਗਾਂਗ (ਹੁਣ ਬੰਗਲਾ ਦੇਸ਼) ਦੇ ਪਹਾੜੀ - ਜੰਗਲੀ ਇਲਾਕੇ ਵਿਚ 18 ਅਪ੍ਰੈਲ 1930 ਨੂੰ ਸਰਕਾਰੀ ਅਸਲਾਖਾਨੇ ਤੇ ਹੱਥ ਸਾਫ਼ ਕਰਕੇ ਵਿਢੇ ਗਏ ਹਥਿਆਰਬੰਦ ਵਿਦਰੋਹ ਦੀ ਕਮਾਨ ਮਾਸਟਰ ਦਾ ਦੇ ਹੱਥ ਸੀ। ਲੰਮੇ ਸੰਘਰਸ਼ ਪਿੱਛੋਂ 16 ਫ਼ਰਵਰੀ 1933 ਨੂੰ ਗ੍ਰਿਫਤਾਰ ਹੋਏ ਤੇ 11 ਜਨਵਰੀ 1934 ਵਾਲੇ ਦਿਨ ਫਾਂਸੀ ਲਾਕੇ ਸ਼ਹੀਦ ਕੀਤੇ ਗਏ।
17-18 ਜਨਵਰੀ 1872: 66 ਨਾਮਧਾਰੀ ਸਿੱਖਾਂ ਦਾ ਮਲੇਰਕੋਟਲਾ ਵਿਖੇ ਤੋਪਾਂ ਨਾਲ ਉਡਾਏ ਜਾਣਾ:
ਰੋਹ ਵਿਚ ਆਏ ਮਸਤਾਨਿਆਂ ਨੇ 15 ਜਨਵਰੀ ਨੂੰ ਮਲੇਰਕੋਟਲਾ ਰਿਆਸਤ ਦੇ ਖਜ਼ਾਨੇ ਅਤੇ ਅਸਲਾਖਾਨੇ ਤੇ ਹਮਲਾ ਕੀਤਾ; ਰਿਆਸਤੀ ਫ਼ੌਜ ਨਾਲ ਹੋਈ ਝੜਪ ਵਿਚ ਸੱਤ ਫ਼ੌਜੀ ਮਾਰੇ ਗਏ ਤੇ 15 ਜ਼ਖ਼ਮੀ ਹੋਏ। ਦੂਜੇ ਪਾਸੇ 8 ਨਾਮਧਾਰੀ ਸ਼ਹੀਦ ਤੇ 29 ਫਟੜ ਹੋਏ ਜਿਨ•ਾਂ ਵਿਚੋਂ 7 ਨੂੰ ਗੰਭੀਰ ਸੱਟਾਂ ਲੱਗੀਆਂ ਸਨ। ਫ਼ੌਜ ਨਾਲ ਟੱਕਰ ਲੈਂਦੇ ਹੋਏ ਇਹ ਰੜ ਪਿੰਡ ਦੇ ਜੰਗਲ ਜਾ ਪਹੁੰਚੇ ਜਿਥੋਂ ਇਹਨਾਂ ਨੂੰ 16 ਜਨਵਰੀ ਵਾਲੇ ਦਿਨ ਗ੍ਰਿਫਤਾਰ ਕਰਕੇ ਰਾਤੀਂ ਸ਼ੇਰਪੁਰ ਗੜ੍ਹੀ ਵਿਚ ਰਖ ਕੇ ਅਗਲੀ ਸ਼ਾਮ ਮਲੇਰਕੋਟਲਾ, ਲੁਧਿਆਣਾ ਦੇ ਡੀ.ਸੀ. ਕਾਵਨ ਦੇ ਪੇਸ਼ ਕਰ ਦਿੱਤਾ, ਜਿਸ ਨੇ ਪਹਿਲਾਂ ਤੋਂ ਹੀ ਇਹਨਾਂ ਸਾਰਿਆਂ ਨੂੰ ਤੋਪਾਂ ਨਾਲ ਉਡਾ ਦੇਣ ਲਈ ਸੱਤ ਤੋਪਾਂ ਬੀੜ ਰੱਖੀਆਂ ਸਨ। ਇਹਨਾਂ ਦੇ ਉੱਥੇ ਪਹੁੰਚਦਿਆਂ ਹੀ ਸੱਤਾਂ, ਸੱਤਾਂ ਦੀ ਟੋਲੀ ਨੂੰ ਤੋਪਾਂ ਨਾਲ ਉਡਾਣਾ ਸ਼ੁਰੂ ਕਰ ਦਿੱਤਾ। 49 ਦੀ ਸ਼ਹੀਦੀ ਵੇਲੇ ਹਨੇਰਾ ਹੋ ਜਾਣ ਕਰਕੇ ਇਹ ਕਾਰਵਾਈ ਰੋਕ ਦਿੱਤੀ ਗਈ। ਇਸ ਦੌਰਾਨ ਬਾਲਕ ਬਿਸ਼ਨ ਸਿੰਘ ਨੂੰ ਡੀ.ਸੀ. ਨੇ ਕੋਲ ਸੱਦ ਕੇ ਮਾਫ਼ੀ ਮੰਗਣ ਲਈ ਕਿਹਾ ਤਾਂ ਉਸਨੇ ਡੀ.ਸੀ. ਦੀ ਲੰਮੀ ਸਾਰੀ ਦਾੜੀ ਨੂੰ ਅਜੇਹਾ ਘੁਟ ਕੇ ਫੜਿਆ ਕਿ ਅਖੀਰ ਉਹਨੂੰ ਤਲਵਾਰਾਂ ਨਾਲ ਸ਼ਹੀਦ ਕਰਾਕੇ ਹੀ ਦਮ ਲਿਆ।
ਇਸ ਲੇਖਕ ਦਾ ਏਹ ਸੁਭਾਗ ਹੀ ਹੈ ਕਿ ਇਹਨਾਂ 66 ਸ਼ਹੀਦਾਂ ਦੀ ਟਕਸਾਲੀ ਸੂਚੀ ਉਸ ਨੇ 27 ਅਪ੍ਰੈਲ 2005 ਨੂੰ ਪਟਿਆਲਾ ਰਿਆਸਤ ਦੇ ਮਿਸਲਖਾਨੇ ‘ਚੋਂ ਪ੍ਰਾਪਤ ਕੀਤੀ ਸੀ। (ਹਵਾਲਾ: National gallery of Portraits, Sector ρχ, chandigarh)
19 ਜਨਵਰੀ 1935: ਸ: ਸੇਵਾ ਸਿੰਘ ਠੀਕਰੀਵਾਲਾ ਦੀ ਸ਼ਹੀਦੀ:
ਇਕ ਰੱਜੇ-ਪੁਜੇ ਪਰਿਵਾਰ ‘ਚੋਂ ਹੁੰਦਿਆਂ ਹੋਇਆ ਵੀ ਸੰਘਰਸ਼ਮਈ ਜੀਵਨ ਅਪਨਾਇਆ; ਰਜਵਾੜੇਸ਼ਾਹੀ, ਹਰ ਤਰ•ਾਂ ਦੀ ਧੱਕੇਸ਼ਾਹੀ ਤੇ ਲੁਟ-ਖਸੁਟ ਵਿਰੁੱਧ ਲੋਕ ਘੋਲਾਂ ਦੀ ਅਗਵਾਈ ਕੀਤੀ। ਅਖੀਰ ਪਟਿਆਲਾ ਦੀ ਰਿਆਸਤੀ ਜੇਲ੍ਹ ਵਿਚ ਲੰਮੀ ਭੁਖ-ਹੜਤਾਲ ਪਿਛੋਂ 19 ਜਨਵਰੀ 1935 ਨੂੰ ਸ਼ਹੀਦੀ ਪ੍ਰਾਪਤ ਕੀਤੀ।
26 ਜਨਵਰੀ 1930: ਕਾਂਗਰਸ ਦਾ ਪਹਿਲਾ ਆਜ਼ਾਦੀ ਦਿਵਸ ਤੇ ਇਨਕਲਾਬੀਆਂ ਵਲੋਂ ‘ਬੰਬ ਦਾ ਫ਼ਲਸਫ਼ਾ‘ (Philosophy of the bomb):
ਲਾਹੌਰ ਵਿਖੇ ਦਸੰਬਰ 1929 ਨੂੰ ਕਾਂਗਰਸ ਨੇ ਆਪਣੇ ਸੈਸ਼ਨ ਦੌਰਾਨ ਆਉਂਦੀ 26 ਜਨਵਰੀ ਨੂੰ ‘ਆਜ਼ਾਦੀ ਦਿਵਸ‘ ਮਨਾਉਣ ਦਾ ਫ਼ੈਸਲਾ ਕੀਤਾ ਗਿਆ, ਜੋ 1947 ਤੱਕ ਸਾਲੋ-ਸਾਲ ਜਾਰੀ ਰਿਹਾ।
ਦੂਜੇ ਪਾਸੇ ਨੌਜਵਾਨ ਇਨਕਲਾਬੀਆਂ ਨੇ ਗਾਂਧੀ ਜੀ ਵਲੋਂ 23 ਦਸੰਬਰ 1929 ਵਾਲੇ ਵਾਇਸਰਾਏ ਤੇ ਹਮਲੇ ਦੀ ਭਰਪੂਰ ਨਿਖੇਧੀ ਕਰਦਿਆਂ ਇਕ ਲੇਖ ਲਿਖਿਆ ਜਿਸ ਦਾ ਢੁਕਵਾਂ ਤੇ ਤਰਕਸੰਗਤ ਜਵਾਬ (ਸ਼ਹੀਦ) ਭਗਵਤੀ ਚਰਨ ਵੋਹਰਾ ਦੁਆਰਾ ਰਚਿਤ ‘ਬੰਬ ਦਾ ਫ਼ਲਸਫ਼ਾ‘ ਰਾਹੀਂ ਦਿੱਤਾ ਗਿਆ ਸੀ, ਜੋ 26 ਜਨਵਰੀ ਨੂੰ ਇਕੋ ਦਿਨ ਦੇਸ਼ ਦੇ ਕਈ ਸ਼ਹਿਰਾਂ ਵਿਚ ਵੱਡੀ ਗਿਣਤੀ ਵਿਚ ਵੰਡਿਆ ਗਿਆ ਸੀ।
 

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346