Welcome to Seerat.ca
Welcome to Seerat.ca

ਅੰਡੇਮਾਨ ਤੇ ਭਾਰਤੀ ਜੇਲ੍ਹਾਂ ਵਿੱਚ (1917-1920)

 

- ਰਘਬੀਰ ਸਿੰਘ

ਗਦਰ ਲਹਿਰ ਦੀ ਕਵਿਤਾ : ਸਮਕਾਲ ਦੇ ਰੂ-ਬ-ਰੂ

 

- ਸੁਰਜੀਤ

ਆਜ਼ਾਦੀ ਸੰਗਰਾਮ ਵਿੱਚ ਜਨਵਰੀ ਦਾ ਮਹੀਨਾ

 

- ਪ੍ਰੋ. ਮਲਵਿੰਦਰ ਜੀਤ ਸਿੰਘ ਵੜੈਚ

27 ਜਨਵਰੀ

 

- ਗੁਰਮੁਖ ਸਿੰਘ ਮੁਸਾਫ਼ਿਰ

ਚਿੱਟੀਓਂ ਕਾਲੀ, ਕਾਲੀਓਂ ਚਿੱਟੀ

 

- ਜਸਵੰਤ ਜ਼ਫ਼ਰ

ਬਾਜਵਾ ਹੁਣ ਗੱਲ ਨਹੀਂ ਕਰਦਾ

 

- ਜ਼ੁਬੈਰ ਅਹਿਮਦ

ਗੁਰਭਜਨ ਸਿੰਘ ਗਿੱਲ ਨਾਲ ਗੱਲਾਂ-ਬਾਤਾਂ

 

- ਹਰਜੀਤ ਸਿੰਘ ਗਿੱਲ

ਘਾਟੇ ਵਾਲਾ ਸੌਦਾ

 

- ਹਰਪ੍ਰੀਤ ਸੇਖਾ

ਰਾਬਤਾ (ਕਹਾਣੀ)

 

- ਸੰਤੋਖ ਧਾਲੀਵਾਲ

ਕਹਾਣੀ / ਬਦਮਾਸ਼ ਔਰਤ

 

- ਡਾ. ਸਾਥੀ ਲੁਧਿਆਣਵੀ

ਸਿੱਖ ਜਾਣਾ ਮੇਰਾ ਵੀ ਕੰਪਿਊਟਰ ਨੂੰ ਕੁਤਕਤਾਰੀਆਂ ਕਢਣੀਆਂ

 

- ਗਿਆਨੀ ਸੰਤੋਖ ਸਿੰਘ ਆਸਟ੍ਰੇਲੀਆ

ਕੈਨੇਡਾ: ਪੂਰਬ ਕਿ ਪਛਮ, ਦਿਨ ਕਿ ਰਾਤ?

 

- ਗੁਰਦੇਵ ਚੌਹਾਨ

ਪੰਜਾਬ ਦੀ ਵੰਡ, ਇਸ਼ਤਿਆਕ ਅਹਿਮਦ ਤੇ ਮੈਂ-2

 

- ਗੁਲਸ਼ਨ ਦਿਆਲ

ਪੰਜਾਬੀ ਗੀਤਾਂ ਵਿੱਚ ਅਸ਼ਲੀਲਤਾਂ ਦੇ ਬੀਅ

 

- ਜੋਗਿੰਦਰ ਬਾਠ ਹੌਲੈਂਡ

ਮੇਰੇ ਦੀਵੇ ਵੀ ਲੈ ਜਾਓ ਕੋਈ.....!

 

- ਲਵੀਨ ਕੌਰ ਗਿੱਲ

‘ਮੈਂ ਮਰੀਅਮ ਹੁੰਦੀ, ਆਪਣਾ ਪੁੱਤ ਆਪੇ ਜੰਮ ਲੈਂਦੀ‘ - ਅਫ਼ਜ਼ਲ ਤੌਸੀਫ਼

 

- ਅਜਮੇਰ ਸਿੱਧੂ

ਗਾਮੀ ਯਾਰ

 

- ਰਾਜਾ ਸਾਦਿਕ਼ਉੱਲਾ

ਧੂੜ ਵਿਚਲੇ ਕਣ

 

- ਵਰਿਆਮ ਸਿੰਘ ਸੰਧੂ

ਮੁਸ਼ਕ

 

- ਇਕਬਾਲ ਰਾਮੂਵਾਲੀਆ

ਗ਼ਦਰ ਸ਼ਤਾਬਦੀ ਕਮੇਟੀ ਟਰਾਂਟੋ ਵਲੋਂ ਗ਼ਦਰੀ ਕੈਲੰਡਰ: 2013 ਲੋਕ-ਅਰਪਨ

 

- ਉਂਕਾਰਪ੍ਰੀਤ

Satguru Jagjit Singh
1920-2012

 

- Amarjit Chandan

Hanging of Ajmal Kasab: A sad news

 

- Abhai Singh

ਹੁੰਗਾਰੇ

 


ਪੰਜਾਬ ਦੀ ਵੰਡ, ਇਸ਼ਤਿਆਕ ਅਹਿਮਦ ਤੇ ਮੈਂ-2

- ਗੁਲਸ਼ਨ ਦਿਆਲ
 

 

ਮੈਂਨੂੰ ਇਸ ਗੱਲ ਦਾ ਪੂਰਾ ਅਹਿਸਾਸ ਹੈ ਕਿ ਕਿਸੇ ਅਜਿਹੀ ਕਿਤਾਬ ਜਾਂ ਵਿਸ਼ੇ ਤੇ ਗੱਲ ਕਰਨੀ ਇੱਕ ਬਹੁਤ ਜੁੰਮੇਵਾਰੀ ਤੇ ਬੇਹੱਦ ਜ਼ੋਖਮ ਦਾ ਕੰਮ ਹੈ । ਵੰਡ ਇੱਕ ਅਜਿਹਾ ਟਾਪਿਕ ਹੈ ਜਿਸ ਤੋਂ ਅਸੀਂ ਬਹੁਤ ਘਬਰਾਉਂਦੇ ਹਾਂ , ਤੇ ਜੇ ਉਂਗਲ ਸਾਡੇ ਧਰਮ ਜਾਂ ਬਿਰਾਦਰੀ ਵੱਲ ਕਿਸੇ ਗੱਲ ਲਈ ਉੱਠਦੀ ਹੋਵੇ ਤਾਂ ਅਸੀਂ ਹੋਰ ਵੀ ਘਬਰਾ ਜਾਂਦੇ ਹਾਂ । ਇਸ਼ਤਿਆਕ ਜੀ ਨੇ ਇੱਕ ਔਖਾ ਵਿਸ਼ਾ ਚੁਣਿਆ ਹੈ ; ਤੇ ਫਿਰ ਮੇਰਾ ਉਸ ਤੇ ਲਿਖਣਾ ਉਸ ਤੋਂ ਵੀ ਜਿਆਦਾ ਮੁਸ਼ਕਿਲ ਗੱਲ ਹੈ ਕਿਓਂਕਿ ਨਾ ਹੀ ਤਾਂ ਮੈਂ ਕੋਈ ਸਕਾਲਰ ਹਾਂ ਤੇ ਨਾ ਹੀ ਕੋਈ ਹਿਸਟੋਰੀਅਨ ਤੇ ਨਾ ਹੀ ਇਹ ਵਿਸ਼ੇ ਕਦੀ ਮੈਂ ਕਾਲਜ ਵਿਚ ਪੜ੍ਹੇ ਹਨ । ਬੱਸ ਘਰ ਦਾ ਕੁਝ ਮਾਹੌਲ ਤੇ ਮਮੀ ਦਾ ਇਤਿਹਾਸ ਵਿੱਚ ਐਮ . ਏ ਕਰਨਾ ….ਮੈਂ ਵੀ ਇਸ ਦੀ ਲਪੇਟ ਵਿੱਚ ਆ ਗਈ ਤੇ ਫਿਰ ਹੁਣ ….ਰਹਿੰਦੀ ਖੁੰਹਦੀ ਕਸਰ ਆਸਿਫ਼ ਜੀ ਨੇ ਪੂਰੀ ਕਰ ਦਿੱਤੀ .. .! ਇਸ ਗੱਲ ਤੇ ਜੁੰਮੇਵਾਰੀ ਨੂੰ ਵੀ ਖੂਬ ਸਮਝਦੀ ਹਾਂ ਕਿ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੋਣੀ ਚਾਹੀਦੀ ਕਿ ਜਿਸ ਨਾਲ ਕਿਸੇ ਪਾਸੇ ਕੋਈ ਕੁੱੜਤਿਣ ਵੱਧੇ । ਇਨ੍ਹਾਂ ਸੱਠਾਂ ਸਾਲਾਂ ਵਿੱਚ ਅਸੀਂ ਇੱਕ ਦੂਜੇ ਤੇ ਜ਼ਹਿਰ ਉਗਲਣ ਤੋਂ ਬਿਨਾਂ ਤੇ ਇੱਕ ਦੂਜੇ ਤੇ ਤੁਹਮਤਾਂ ਲਾਣ ਤੋਂ ਬਿਨਾ ਕੁਝ ਨਹੀਂ ਕੀਤਾ । ਇਸ ਨਫਰਤ ਨੂੰ ਦੋਹਾਂ ਪਾਸਿਆਂ ਨੇ ਆਪਣਿਆਂ ਪਿੰਡਿਆਂ ਤੇ ਹੰਢਾਇਆ ਹੈ , ਚਾਹੇ ਉਨ੍ਹਾਂ ਇਹ ਆਪ ਚੁਣੀ ਜਾਂ ਉਨ੍ਹਾਂ ਤੇ ਇਹ ਮੜ੍ਹੀ ਗਈ । ਹੁਣ ਜਾ ਕੇ ਕਿਤੇ ਦੋਹਾਂ ਪਾਸਿਆਂ ਵੱਲ ਕੁਝ ਪਿਆਰ ਤੇ ਦੋਸਤੀ ਦੀਆਂ ਕਰੂੰਬਲਾਂ ਫੁੱਟਣ ਲੱਗੀਆਂ ਹਨ ਤੇ ਮੈਂ ਨਹੀਂ ਚਾਹੁੰਦੀ ਕਿ ਕੋਈ ਵੀ ਮੇਰੀ ਗੱਲ ਕਿਸੇ ਤਰ੍ਹਾਂ ਵੀ ਇਨ੍ਹਾਂ ਕਰੂੰਬਲਾਂ ਨੂੰ ਨੁਕਸਾਨ ਪੁਜਾਵੇ । ਇਸ ਲਈ ਮੇਰੇ ਕਾਲਮ ਪੜ੍ਹਨ ਵਾਲਿਆਂ ਨੂੰ ਬਿਨਤੀ ਹੈ ਕਿ ਕੋਈ ਗੱਲ ਗਲਤ ਲੱਗੇ ਤਾਂ ਮੈਂਨੂੰ ਜਰੂਰ ਦੱਸਣਾ ਤੇ ਜੇ ਕਿਸੇ ਨੇ ਇਹ ਕਿਤਾਬ ਪੜ੍ਹੀ ਹੋਵੇ ਤਾਂ ਆਪਣੇ ਵਿਚਾਰ ਜਰੂਰ ਸਾਂਝੇ ਕਰਨਾ ।

ਮਾਹੌਲ ਨੂੰ ਕੁਝ ਬਦਲਦਿਆਂ ਮੈਂ ਤੁਹਾਡੇ ਨਾਲ ਇਸ਼ਤਿਆਕ ਜੀ ਦੀ ਇੱਕ ਬਚਪਨ ਦੀ ਗੱਲ ਸਾਂਝੀ ਕਰਦੀ ਹਾਂ ; ਜੋ ਉਨ੍ਹਾਂ ਨੇ ਮੇਰੇ ਨਾਲ ਸਾਂਝੀ ਕੀਤੀ । ਜਦ ਉਹ ਬਹੁਤ ਛੋਟੇ ਸਨ ਤਾਂ ਇੱਕ ਮੇਲੇ ਵਿੱਚ ਉਨ੍ਹਾਂ ਨੇ ਕਿਸੇ ਨੂੰ ਆਪਣਿਆਂ ਕਪੜਿਆਂ ਨੂੰ ਅੱਗ ਲਾ ਕੇ ਇੱਕ ਉੱਚੀ ਥਾਂ ਤੋਂ ਛਾਲ ਮਾਰਦਿਆਂ ਦੇਖਿਆ । ਇਹ ਗੱਲ ਉਨ੍ਹਾਂ ਨੂੰ ਇੱਕ ਅਚੰਭਾ ਲੱਗਿਆ , ਉਨ੍ਹਾਂ ਨੇ ਵੀ ਕੁਝ ਇਸ ਤਰ੍ਹਾਂ ਦਾ ਕੁਝ ਲਾ ਜਵਾਬ ਕੰਮ ਕਰਨਾ ਚਾਹਿਆ । ਹਾਲੇ ਉਹ ਚਾਰ - ਪੰਜ ਸਾਲ ਦੇ ਹੀ ਸਨ । ਘਰ ਦੀ ਇੱਕ ਉੱਚੀ ਕੰਧ ( ਜੋ ਕਿ ਕੋਈ ਬਾਰਾਂ ਕੁ ਮੀਟਰ ਉੱਚੀ ਸੀ ) ਤੇ ਚੜ੍ਹ ਗਏ । ਤੇ ਕੁਝ ਬਿਨਾ ਸੋਚਿਆ ਸਮਝਿਆਂ ਉਥੋਂ ਛਾਲ ਮਾਰ ਦਿੱਤੀ । ਉਨ੍ਹਾਂ ਦੀ ਮਾਂ ਜੋ ਹੁਣ ਅੱਡ ਰਹਿੰਦੀ ਸੀ ਸਾਹਮਣੇ ਘਰ ਤੋਂ ਦੇਖ ਰਹੀ ਸੀ , ਪਰ ਉਹ ਇੰਨੀ ਦੂਰ ਤੋਂ ਕੁਝ ਕਰ ਨਹੀਂ ਸੀ ਸਕਦੀ । ਇਸ਼ਤਿਆਕ ਜੀ ਨੂੰ ਅਜੇ ਤੱਕ ਇਸ ਗੱਲ ਦੀ ਸਮਝ ਨਹੀਂ ਆਈ ਕਿ ਉਨ੍ਹਾਂ ਇਸ ਤਰ੍ਹਾਂ ਕਿਓਂ ਕੀਤਾ ।

ਆਖਦੇ ਨੇ ਕਿ ਦਰਦ ਬਹੁਤ ਹੋਇਆ . ਸਾਰਾ ਸਰੀਰ ਝੰਜੋੜਿਆ ਗਿਆ ਲ – ਘਰ ਦੇ ਡਾਕਟਰ ਕੋਲ ਲੈ ਗਏ ਲ ਦਸਦੇ ਹਨ ਕਿ ਭਾਵੇਂ ਉਹ ਬਹੁਤ ਛੋਟੇ ਸਨ ਸ਼ਾਇਦ ਚਾਰ ਪੰਜ ਸਾਲ ਦੇ ਪਰ ਉਨ੍ਹਾਂ ਨੂੰ ਡਾਕਟਰ ਦਾ ਉਨ੍ਹਾਂ ਉਪਰ ਝੁੱਕਿਆ ਹੋਇਆ ਚੇਹਰਾ ਅਜੇ ਤੱਕ ਯਾਦ ਹੈ . ਉਹ ਉਨ੍ਹਾਂ ਨੂੰ ਸਰੀਰ ਦੇ ਅੱਡ ਅੱਡ ਹਿੱਸਿਆਂ ਤੇ ਹੱਥ ਲਾ ਕੇ ਪੁੱਛ ਰਿਹਾ ਸੀ ਕਿ ਇਥੇ ਤਾਂ ਨਹੀਂ ਦਰਦ ਹੋ ਰਿਹਾ ? ਪਰ ਉਹ ਮੰਨਣਾ ਨਹੀਂ ਚਾਹੁੰਦੇ ਸਨ ਕਿ ਉਨ੍ਹਾਂ ਨੂੰ ਕਿਤੇ ਦਰਦ ਹੋ ਰਿਹਾ ਹੈ ਲ ਤੇ ਇਹੀ ਆਖਦੇ ਰਹੇ ਡਾਕਟਰ ਨੂੰ ਕਿ ਉਹ ਠੀਕ ਹਨ ; ਮਾਂ ਉਨ੍ਹਾਂ ਨੂੰ ਦੇਖ ਦੇਖ ਰੋਦੀ ਰਹੀ ਲ ਚੰਗਾ ਲੱਗਿਆ ਕਿ ਉਨ੍ਹਾਂ ਆਪਣੇ ਬਚਪਨ ਦੀ ਗੱਲ ਮੇਰੇ ਨਾਲ ਸਾਂਝੀ ਕੀਤੀ ਲ ਮੇਰੇ ਲਈ ਇਨਸਾਨ ਦੀ ਜਿੰਦਗੀ ਦਾ ਸਭ ਤੋਂ ਸੁਹਣਾ ਹਿੱਸਾ ਉਸ ਦਾ ਬਚਪਨ ਹੈ ਲ ਇਸ਼ਤਿਆਕ ਜੀ ਇੱਕ ਆਇਰਿਸ਼ ਮਿਸ਼ੀਨਰੀ ਸਕੂਲ ਵਿੱਚ ਗਏ ਲ ਸਾਰੀ ਤਾਲੀਮ ਅੰਗਰੇਜ਼ੀ ਜ਼ੁਬਾਨ ਵਿੱਚ ਹਾਸਿਲ ਕੀਤੀ ਲ ਸਕੂਲ ਪੂਰਾ ਹੋਇਆ ਤਾਂ ਕਾਲਜ ਵਿੱਚ ਦਾਖਲ ਹੋ ਗਏ ਤੇ ਜਿਸ ਕਾਲਜ ਵਿੱਚ ਉਹ ਗਏ, ਉਹ ਸੀ ਫੋਰਮੈਨ ਕ੍ਰਿਸਚੀਅਨ ਕਾਲਜ ਜਿਸ ਨੂੰ ਐਫ .ਸੀ . ਕਾਲਜ ਵੀ ਆਖਦੇ ਹਨ ਲ ਇਹ ਲਾਹੌਰ ਦਾ ਮਸ਼ਹੂਰ ਕਾਲਜ ਹੈ ਲ ਸਕੂਲ ਤੇ ਕਾਲਜ ਦੋਹਾਂ ਥਾਵਾਂ ਤੇ ਉਹ ਚੰਗੇ ਨੰਬਰ ਲੈ ਕੇ ਪਾਸ ਹੁੰਦੇ ਰਹੇ ਲ ਹਮੇਸ਼ਾਂ ਉਤਲੀਆਂ ਪੁਜ਼ੀਸ਼ਨਾਂ ਤੇ ਰਹੇ – ਯਾਦ ਕਰਦੇ ਹਨ ਕੀ 1968 ਵਿੱਚ ਉਨ੍ਹਾਂ ਆਪਣੇ ਕਾਲਜ ਵਿੱਚ ਇਤਿਹਾਸ ਵਿੱਚ ਚੁੰਨੀ ਲਾਲ ਮਹਿਤਾ ਗੋਲਡ ਮੈਡਲ ਜਿੱਤਿਆ ਲ ਉਨ੍ਹਾਂ ਦਿਨਾਂ ਬਾਰੇ ਸੁਣਨਾ ਤੇ ਇਸ ਤਰ੍ਹਾਂ ਜਾਨਣਾ ਕੰਨਾਂ ਨੂੰ ਬਹੁਤ ਚੰਗਾ ਲੱਗਿਆ, ਇਸਲਾਮਿਕ ਦੇਸ ਦੇ ਇੱਕ ਕਰਿਸ਼ਚੀਂਅਨ ਕਾਲਜ ਵਿੱਚ ਇੱਕ ਹਿੰਦੂ ਰਾਹੀਂ ਸ਼ੁਰੂ ਕੀਤਾ ਹੋਇਆ ਮੈਡਲ ਅਜੇ ਤੱਕ ਜਾਰੀ ਹੈ – ਪਰ ਸ਼ਾਇਦ ਕੁਰਸੀਆਂ ਤੇ ਬੈਠੇ ਤੰਗ ਦਿਲਾਂ ਨੂੰ ਇਹ ਗੱਲ ਚੰਗੀ ਨਹੀਂ ਸੀ ਲੱਗ ਰਹੀ ਲ ਪਰ ਜਦ ਭੁੱਟੋ ਗੱਦੀ ਤੇ ਬੈਠਾ ਉਸ ਨੇ ਇਸ ਕਾਲਜ ਨੂੰ ਕੌਮੀ ਕਾਲਜ ਬਣਾ ਲਿਆ ਤੇ ਪੁਰਾਣੀ ਮੈਨਜਮੈਂਟ ਨੂੰ ਕਢ ਮਾਰਿਆ , ਇਥੋਂ ਤੱਕ ਕਿ ਪੁਰਾਣੇ ਪ੍ਰੋਫੇਸਰਾਂ ਨੂੰ ਵੀ ਹਟਾ ਦਿੱਤਾ ਤੇ ਆਪਣੇ ਚਹੇਤੇ ਬੰਦੇ ਭਰਤੀ ਕਰ ਲਏ ਲ ਇਸ਼ਤਿਆਕ ਜੀ ਦਸਦੇ ਹਨ ਕਿ ਨਵੇਂ ਲੋਕ ਕਰਪਟ ਸਨ ਉਨ੍ਹਾਂ ਸਾਰਾ ਪੁਰਾਣਾ ਰਿਕਾਰਡ ਗੁਆ ਦਿੱਤਾ ਤੇ ਕਾਲਜ ਦੇ ਬਹੁਤ ਸਾਰੇ ਰੀਸੋਰਸਸ ਨੂੰ ਤਬਾਹ ਕਰ ਦਿੱਤਾ , ਹੁਣ ਤੁਹਾਨੂੰ ਉਸ ਦੌਰ ਦਾ ਕੁਝ ਨਹੀਂ ਲਭੇਗਾ ਲ ਸਾਰਾ ਹਿਸਾਬ – ਕਿਤਾਬ ਹੀ ਰਫ਼ਾ ਦਫ਼ਾ ਕਰ ਦਿੱਤਾ ਲ ਤੇ ਹੁਣ ਜੇ ਤੁਸੀਂ ਚੁੰਨੀ ਲਾਲ ਬਾਰੇ ਕੁਝ ਪਤਾ ਕਰਨਾ ਚਾਹੋ ਤੁਹਾਨੂੰ ਕੁਝ ਨਹੀਂ ਪਤਾ ਲਗੇਗਾ , ਇਸ ਗੱਲ ਤੇ ਇਸ਼ਤਿਅਕ ਜੀ ਬਹੁਤ ਦੁਖ ਮੰਨਦੇ ਹਨ . ਕਾਲਜ ਵਿੱਚ ਜੋ ਨਵੇਂ ਲੋਕ ਆਏ ਸਨ ਉਹ ਉੰਨੀ ਕਾਬਲੀਅਤ ਦੇ ਨਹੀਂ ਸਨ ਜਿੰਨੇ ਉਹ ਹੋਣੇ ਚਾਹੀਦੇ ਸਨ ਪਰ ਫਿਰ ਜਦ ਮੁਸ਼ੱਰਫ਼ ਗੱਦੀ ਤੇ ਬੈਠਾ ਤਾਂ ਉਸ ਨੇ ਪੁਰਾਣਾ ਮੈਨਜਮੈਂਟ ਵਾਪਿਸ ਲਿਆਂਦਾ ਕਿਓਂਕਿ ਉਹ ਉਸ ਕਾਲਜ ਦਾ ਪੜ੍ਹਿਆ ਹੋਇਆ ਸੀ ਤੇ ਉਸ ਨੂੰ ਉਸ ਕਾਲਜ ਨਾਲ ਪਿਆਰ ਸੀ ਲ

ਪੋਲੀਟੀਕਲ ਸਾਇੰਸ ਵਿੱਚ ਉਨ੍ਹਾਂ ਐਮ . ਏ ਕੀਤਾ ਤੇ ਨਾਲ ਅੰਗਰੇਜ਼ੀ ਸਾਹਿਤ ਤੇ ਇਤਿਹਾਸ ਵੀ ਪੜ੍ਹਿਆ ਲ ਹੁਣ ਮੈਂ ਉਨ੍ਹਾਂ ਦੀ ਸੋਚ ਦੇ ਸਫਰ ਦੀ ਗੱਲ ਕਰਦੀ ਹਾਂ , ਬਹੁਤ ਹੈਰਾਨੀ ਹੋਈ ਜਦ ਉਨ੍ਹਾਂ ਮੈਂਨੂੰ ਦੱਸਿਆ ਕਿ ਪਹਿਲਾਂ ਪਹਿਲ ਉਹ ਇਹ ਸਮਝਦੇ ਸਨ ਕਿ ਇਸਲਾਮ ਵਿੱਚ ਰਹਿ ਕੇ ਦੁਨੀਆ ਦੀਆਂ ਸਾਰੀਆਂ ਮੁਸ਼ਕਿਲਾਂ ਦਾ ਹੱਲ ਨਿੱਕਲ ਸਕਦਾ ਹੈ ਲ ਸੁਣ ਕੇ ਮੈਂ ਤੇ ਦੰਗ ਹੀ ਰਹਿ ਗਈ ਲ ਉਸ ਵੇਲੇ ਉਨ੍ਹਾਂ ਦਾ ਤਲੱਕ ਇਸਲਾਮੀ ਜਮੀਅਤ ਤੁਲਬਾ ਨਾਲ ਸੀ , ਸੋ ਕੁਦਰਤੀ ਸੀ ਕਿ ਉਹ ਅਸਰ ਉਨ੍ਹਾਂ ਤੇ ਸੀ ਲ ਪਰ ਫਿਰ ਜਦੋਂ ਉਹ ਉਨ੍ਹਾਂ ਲੋਕਾਂ ਵਿੱਚ ਬੈਠਣ ਲੱਗੇ ਤਾਂ ਉਨ੍ਹਾਂ ਨੂੰ ਅਹਿਸਾਸ ਹੋਇਆ ਕੀ ਉਹ ਲੋਕ ਤਾਂ ਬਹੁਤ ਤੰਗ ਦਿਲ ਹਨ ; ਕਿਸੇ ਦੂਜੇ ਨੂੰ ਇਨਸਾਨ ਸਮਝਦੇ ਹੀ ਨਹੀਂ ਸਨ – ਉਨ੍ਹਾਂ ਦੀ ਸੋਚ ਬਹੁਤ ਹੀ ਤੰਗ ਸੀ ‘ ਔਰਤਾਂ ਨੂੰ ਡਰਾ ਧਮਕਾ ਕੇ ਰਖਣ ਵਿਚ ਉਹ ਯਕੀਨ ਕਰਦੇ ਸਨ ਲ ਮੈਂਨੂੰ ਦੱਸਦੇ ਹਨ ਕਿ ਉਨ੍ਹਾਂ ਦੀਆਂ ਗੱਲਾਂ ਸੁਣ ਸੁਣ ਉਨ੍ਹਾਂ ਨੂੰ ਇਹ ਲੱਗਣ ਲੱਗ ਪਿਆ ਕੇ ਉਹ ਲੋਕ ਤਾਂ ਪਾਗਲ ਹਨ ਤੇ ਛੇਤੀ ਹੀ ਉਨ੍ਹਾਂ ਦੀ ਚੰਗੀ ਕਿਸਮਤ ਨੂੰ ਉਨ੍ਹਾਂ ਦੀ ਜਿੰਦਗੀ ਵਿੱਚ ਦੋ ਪ੍ਰੋਫ਼ੇਸਰ ਆਏ ਲ ਅਜੀਜ਼ਦੀਨ ਤੇ ਖਾਲਿਦ ਮਹਿਮੂਦ ,ਇਹ ਦੋ ਆਦਮੀ ਉਨ੍ਹਾਂ ਨੂੰ ਇਸਲਾਮ ਦੀ ਦੁਨੀਆ ਵਿਚੋਂ ਕਢ ਕੇ ਇੱਕ ਹੋਰ ਦੁਨੀਆ ਵਿੱਚ ਲੈ ਆਏ ਤੇ ਇਹ ਦੁਨੀਆ ਸੀ ਮਾਰਕਸਵਾਦੀਆਂ ਦੀ ਦੁਨੀਆ ਲ ਪਰ ਜਿਸ ਧਿਰ ਵਿੱਚ ਉਹ ਆ ਕੇ ਮਿਲੇ ; ਉਹ ਧਿਰ ਚੀਨ ਪੱਖੀ ਪਾਰਟੀ ਸੀ ਲ ਸੋ ਉਹ ਧਰਮ ਵਿਚੋਂ ਨਿੱਕਲ ਇੱਕ ਅਲੱਗ ਕਿਸਮ ਦੇ ‘ਇਜ਼ਮ ‘ ਵਿੱਚ ਆ ਗਏ ਲ ਉਨ੍ਹਾਂ ਨੂੰ ਲੱਗਿਆ ਕੀ ਮਾਰਕਸੀ ਸੋਚ ਜ਼ਿਆਦਾ ਆਦਮੀ ਦੇ ਹੱਕ ਵਿੱਚ ਹੈ ; ਇਹ ਇਨਸਾਨ ਬਾਰੇ ਸੋਚਦੀ ਹੈ ਲ ਮੈਂ ਥੋੜ੍ਹਾ ਘਬਰਾ ਜਾਂਦੀ ਹਾਂ ; ਕਿਓਂਕਿ ਚੀਨ ਵਿੱਚ ਵੀ ਕੋਈ ਖਾਸ ਗੱਲ ਨਹੀਂ ਸੀ ਜਿਸ ਤਰ੍ਹਾਂ ਉਨ੍ਹਾਂ ਨੇ ਤਿੱਬਤ ਤੇ ਕਬਜ਼ਾ ਕੀਤਾ ਹੋਇਆ ਹੈ ਲ ਅਜੇ ਤੱਕ ਤਿੱਬਤੀ ਰਿਫਿਉਜ਼ੀ ਸਾਰੀ ਦੁਨੀਆ ਵਿੱਚ ਰੁਲ ਰਹੇ ਹਨ ਲ ਮੇਰੀ ਸੋਚ ਦੇ ਐਂਟੀਨੇ ਇਸ ਲਈ ਵੀ ਖੜ੍ਹੇ ਹੋ ਜਾਂਦੇ ਹਨ ਕਿਓਂਕਿ ਚੀਨ ਪੱਖੀ ਸੋਚ ਹਮੇਸ਼ਾ ਭਾਰਤ ਦੁਸ਼ਮਨ ਰਹੀ ਹੈ ਲ ਤੇ ਉਸ ਤੋਂ ਵੱਧ ਇਹ ਗਰੁਪ ਬੰਗਲਾ ਦੇਸ਼ ਦੇ ਵੀ ਵਿਰੁੱਧ ਰਿਹਾ ਹੈ ਲ ਇਹ ਇਸ਼ਤਿਆਕ ਨਾਲ ਮੇਲ ਨਹੀਂ ਖਾ ਰਿਹਾ ਸੀ ਜਿਸ ਨੇ ਇਹ ਕਿਤਾਬ ਲਿਖੀ ਸੀ ਤੇ ਜਿਨ੍ਹਾਂ ਨਾਲ ਮੈਂ ਸਕੇਪੲ ਤੇ ਗੱਲ ਕੀਤੀ ਸੀ ਲ ਮੈਂ ਫਿਰ ਉਨ੍ਹਾਂ ਨਾਲ ਸਕੇਪੲ ਤੇ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੀ ਹਾਂ ਤੇ ਆਪਣੇ ਕਾਗਜਾਂ ਵਿੱਚ ਉਨ੍ਹਾਂ ਦੀ ਸੋਚ ਦਾ ਇੱਕ ਟਾਈਮਲਾਈਨ ਉਲੀਕਦੀ ਹਾਂ ਲ ਉਹ ਦਸਦੇ ਹਨ ਕਿ ਉਹ ਉਨ੍ਹਾਂ ਲੋਕਾਂ ਵਿੱਚ ਜਾਂ ਉਨ੍ਹਾਂ ਲੋਕਾਂ ਨਾਲ ਇਸ ਕਰਕੇ ਵੀ ਸਨ ਕਿ ਜਦ ਉਨ੍ਹਾਂ ਕਾਲਜ ਦੀ ਦੁਨੀਆ ਵਿੱਚ ਪੈਰ ਪਾਇਆ ਉਨ੍ਹਾਂ ਦੇ ਆਲੇ ਦੁਆਲੇ ਉਹੀ ਲੋਕ ਸਨ ; ਉਨ੍ਹਾਂ ਕੋਲ ਹੋਰ ਕੋਈ ਚਾਇਸ ( ਰਾਹ) ਨਹੀਂ ਸੀ ਤੇ ਨਾਲੇ ਉਹ ਕੋਈ ਪੋਲੀਟੀਕਲ ਐਕਟੀਵਿਸਟ ਵੀ ਨਹੀਂ ਸਨ ਲ ਉਹ ਉਨ੍ਹਾਂ ਨਾਲ ਉੱਠਦੇ ਬੈਠਦੇ ਜਰੂਰ ਸਨ ਪਰ ਹਰ ਗੱਲ ਵਿੱਚ ਉਨ੍ਹਾਂ ਵਾਂਗ ਸੋਚਦੇ ਨਹੀਂ ਸਨ ਲ ਉਹ ਕਦੀ ਵੀ ਐਂਟੀ ਇੰਡੀਆ ਨਹੀਂ ਸਨ ਲ ਤੇ ਉਨ੍ਹਾਂ ਦੇ ਸਾਥੀ ਅਕਸਰ ਉਨ੍ਹਾਂ ਤੇ ਖਿੱਝਦੇ ਸਨ ਤੇ ਉਨ੍ਹਾਂ ਨੂੰ ਆੱਖਦੇ ਸਨ , ” ਤੂੰ ਖਾਂਦਾ ਪੀਂਦਾ , ਉੱਠਦਾ ਬੈਠਦਾ ਸਾਡੇ ਨਾਲ ਹੈਂ ਤੇ ਗੱਲਾਂ ਤੂੰ ਸਾਡੇ ਉਲਟ ਕਰਦਾ ਹੈਂ ਲ ” ਮੈਂਨੂੰ ਉਹ ਦੱਸਦੇ ਹਨ ਕਿ ਉਨ੍ਹਾਂ ਨੂੰ ਇਸ ਗੱਲ ਦਾ ਪਛਤਾਵਾ ਹੈ ਕੀ 1971 ਵੇਲੇ ਉਹ ਉਹੀ ਸੋਚਦੇ ਸਨ ਜੋ ਪਾਕਿਸਤਾਨੀ ਕੌਮ ਸੋਚਦੀ ਸੀ ਲ ਉਹ ਬਹੁਤ ਸੰਜੀਦਾ ਹੋ ਆਖਦੇ ਹਨ ਕਿ ਉਸ ਵੇਲੇ ਉਨ੍ਹਾਂ ਦੀ ਸੋਚ ਇਸ ਕਰ ਕੇ ਇਸ ਤਰ੍ਹਾਂ ਦੀ ਸੀ ਕਿ ਉਹ ਦੇਸ਼ ਨੂੰ ਟੁਕੜੇ ਹੋਣ ਤੋਂ ਬਚਾਣਾ ਚਾਹੁੰਦੇ ਸਨ ਲ ਇਸ ਗੱਲ ਦਾ ਉਹ ਮੇਰੇ ਕੋਲ ਪਛਤਾਵਾ ਕਰਦੇ ਹਨ ਲ ਪਰ ਉਨ੍ਹਾਂ ਛੇਤੀ ਹੀ ਇਹ ਮਹਿਸੂਸ ਕਰ ਲਿਆ ਕਿ ਉਹ ਗਲਤ ਸਨ ਲ

ਮੈਂ ਉਨ੍ਹਾਂ ਦੀ ਇਸ ਇਮਾਨਦਾਰੀ ਦਾ ਪੂਰਾ ਸਤਕਾਰ ਕਰਦੀ ਹਾਂ ਲ ਬਹੁਤ ਘੱਟ ਲੋਕ ਹੁੰਦੇ ਹਨ ਜੋ ਇਸ ਤਰ੍ਹਾਂ ਆਪਣੀ ਗਲਤੀ ਮੰਨ ਲੈਂਦੇ ਹਨ ਲ ਐਮ . ਏ . ਤੋਂ ਬਾਅਦ ਉਨ੍ਹਾਂ ਘੋਰਦੋਨ ਕਾਲਜ ਰਾਵਲਪਿੰਡੀ ਵਿੱਚ ਪੜ੍ਹਾਇਆ ਲ ਫਿਰ ਇੱਕ ਹੋਰ ਫਰੲਸਬੇਟੲਰਅਿਨ ਕਾਲਜ ਵਿੱਚ ਜੂਨ 1972 ਤੱਕ ਪੜ੍ਹਾਇਆ ਲ ਪਰ ਫਿਰ ਛੇਤੀ ਹੀ ਉਹ ਜੂਨ 1973 ਵਿਚ ਸਟਾਕਹੋਲਮ , ਸਵੀਡਨ ਆ ਗਏ ਤੇ ਇਥੇ ਆ ਕੇ ਉਨ੍ਹਾਂ ਡਾਕਟਰੇਟ ਕੀਤੀ , ਇਥੇ ਉਹ ਆਪਣੇ ਵੱਡੇ ਭਰਾ ਕੋਲ ਆਏ ਸਨ ਤੇ ਉਹ ਸੋਚਦੇ ਸਨ ਕਿ ਉਹ ਆਪਣੀ ਪੜ੍ਹਾਈ ਪੂਰੀ ਕਰ ਕੇ ਵਾਪਿਸ ਪਾਕਿਸਤਾਨ ਚਲੇ ਜਾਣਗੇ , ਤੇ ਉਥੇ ਜਾ ਕੇ ਪੜ੍ਹਾਣ ਦਾ ਕੰਮ ਕਰਨਗੇ ਲ ਪਰ ਉਨ੍ਹਾਂ ਦਿਨਾਂ ਵਿੱਚ ਦੇਸ਼ ਦੀ ਵਾਗਡੋਰ ਜ਼ਿਆ -ਉਲ -ਹੱਕ ਦੇ ਹਥਾਂ ਵਿੱਚ ਸੀ ਤੇ ਹਰ ਪੜ੍ਹਿਆ ਲਿਖਿਆ ਪਾਕਿਸਤਾਨੀ ਉਸ ਦੌਰ ਨੂੰ ਪਾਕਿਸਤਾਨ ਦਾ ਕਾਲਾ ਦੌਰ ਦਸਦਾ ਹੈ ; ਸੋ ਉਨ੍ਹਾਂ ਨੇ ਹੋਰ ਬਹੁਤ ਸਾਰੇ ਲੋਕਾਂ ਵਾਂਗ ਆਪਣਾ ਮਨ ਬਦਲ ਲਿਆ ਤੇ ਸਵੀਡਨ ਰਹਿ ਪੜ੍ਹਾਉਣ ਦਾ ਮਨ ਬਣਾ ਲਿਆ ਲ

ਮੈਂ ਪੁੱਛਦੀ ਹਾਂ ਕੀ ਫੇਰ ਮਅਰਣਸਿਮ ਨਾਲ ਉਨ੍ਹਾਂ ਦੀ ਪਿਆਰ ਕਹਾਣੀ ਕਿਵੇਂ ਮੁੱਕੀ ਲ ਉਹ ਦਸਦੇ ਹਨ ਕਿ ਪਹਿਲੀ ਗੱਲ ਜਿਸ ਨੇ ਉਨ੍ਹਾਂ ਤੇ ਇਸ ਬਦਲਾਹਟ ਦਾ ਅਸਰ ਪਾਇਆ ਉਹ ਇਹ ਸੀ ਕਿ ਜਦ ਬਿਖਰ ਗਿਆ ਤਾਂ ਬਹੁਤ ਸਾਰੇ ਲੋਕਾਂ ਦੇ ਸਿਰ ਤੋਂ ਇਹ ਸੋਚਅਿਲਸਿਮ ਦਾ ਭੂਤ ਉੱਤਰ ਗਿਆ ; ਉਨ੍ਹਾਂ ਦੇ ਮਨ ਨੂੰ ਇਹ ਇੱਕ ਵੱਡਾ ਧੱਕਾ ਸੀ ; ਤੇ ਫਿਰ ਹੌਲੀ ਹੌਲੀ ਜਦ ਉਨ੍ਹਾਂ ਚੀਨ ਦੀਆਂ ਪਾਲਸੀਆਂ ਤੇ ਨਿਗਾਹ ਮਾਰੀ ਤਾਂ ਦੇਖਿਆ ਕਿ ਉਹ ਲੋਕ ਜੋ ਕੁਝ ਕਰ ਰਹੇ ਸਨ ਉਸ ਨਾਲ ਸਿਰਫ ਸਾਮਰਾਜ ਦੇਸ਼ਾਂ ਨੂੰ ਹੀ ਹੋਰ ਤਾਕਤ ਮਿਲ ਰਹੀ ਸੀ ਤਾਂ ਉਨ੍ਹਾਂ ਦਾ ਮਨ ਚੀਨ ਤੋਂ ਵੀ ਖੱਟਾ ਹੋ ਗਿਆ ਸੀ ; ਮੈਂ ਵੀ ਇਕ ਪਲ ਰੁਕ ਕੇ ਸੋਚਦੀ ਹਾਂ ਇਸ ਵੇਲੇ ਅਮਰੀਕਾ ਦੀਆਂ ਸਾਰੀਆਂ ਜੰਗਾਂ ਲਈ ਚੀਨ ਦਾ ਹੀ ਤਾਂ ਪੈਸਾ ਲੱਗ ਰਿਹਾ ਹੈ ਲ ਉਹ ਆਖਦੇ ਹਨ ਕਿ ਅੱਜਕਲ ਚੀਨ ਦੇ ਸਾਰੇ ਫੈਸਲੇ ਤਕਰੀਬਨ ਉਹੀ ਹਨ ਜਿਸ ਨਾਲ ਸਾਮਰਾਜੀ ਦੇਸ਼ਾਂ ਦੀਆਂ ਬਾਹਾਂ ਹੀ ਮਜਬੂਤ ਹੋ ਰਹੀਆਂ ਹਨ , ਇਹ ਉਨ੍ਹਾਂ ਲਈ ਇੱਕ ਬਹੁਤ ਵੱਡਾ ਧੱਕਾ ਸੀ ਲ ਤੇ ਇਸ ਤਰ੍ਹਾਂ ਉਨ੍ਹਾਂ ਦਾ ਮਾਰਕਸਵਾਦੀ ਤੇ ਕਮਿਓਨਿਸਟ ਸੋਚ ਨਾਲ ਰੋਮਾਂਸ ਖਤਮ ਹੋਇਆ ਲ ਮੈਂ ਉਨ੍ਹਾਂ ਨੂੰ ਇਸ ਗੱਲ ਦੀ ਦਾਦ ਦਿੰਦੀ ਹਾਂ ਕਿ ਸਮੇਂ ਦੇ ਨਾਲ ਠੀਕ ਰਸਤੇ ਤੇ ਤੁਰਨ ਲਈ ਜੇ ਉਨ੍ਹਾਂ ਨੂੰ ਬਦਲਣਾ ਪਿਆ ਤਾਂ ਉਨ੍ਹਾਂ ਬਿਨਾ ਕਿਸੇ ਹਿਚਕਿਚਾਹਟ ਤੋਂ ਖੁਦ ਨੂੰ ਬਦਲ ਲਿਆ ਲ ਪਰ ਹਮੇਸ਼ਾ ਆਪਣੇ ਦਿਲ ਦੀ ਆਵਾਜ਼ ਨੂੰ ਸੁਣਿਆ ਲ ਇਹ ਨਹੀਂ ਕਿ ਉਹ ਮਾਰਕਸਵਾਦੀ ਸੋਚ ਨੂੰ ਗਲਤ ਸਮਝਦੇ ਹਨ – ਆਖਦੇ ਹਨ ਕਿ ਉਨ੍ਹਾਂ ਦੇ ਪਰਨਿਚਪਿਅਲਸ ਠੀਕ ਹਨ , ਉਹ ਇਨਸਾਨੀਅਤ ਵਾਲੇ ਹਨ , ਇਨਸਾਨ ਦੇ ਭਲੇ ਵਾਸਤੇ ਹਨ , ਕਿਸੇ ਨਾ ਕਿਸੇ ਦਿਨ ਦੁਨੀਆ ਉਨ੍ਹਾਂ ਨੂੰ ਮੰਨੇਗੀ ਲ ਦੂਜਾ ਕਾਰਣ ਸ਼ਾਇਦ ਇਹ ਵੀ ਸੀ ਕਿ ਸਵੀਡਨ ਵਿਚ ਜਿਵੇਂ ਦੀ ਜ਼ਿੰਦਗੀ ਹੈ , ਇਸ ਨੇ ਵੀ ਉਨ੍ਹਾਂ ਦੀ ਸੋਚ ਤੇ ਕਾਫੀ ਅਸਰ ਪਾਇਆ ਲ ਸ਼ਾਇਦ ਅਜੇ ਦੁਨੀਆ ਦੇ ਸਾਹਮਣੇ ਇਹ ਸੁਆਲ ਜਿਓਂ ਦੇ ਤਿਓਂ ਖੜ੍ਹੇ ਰਹਿਣਗੇ ਕਿ ਕਿਵੇਂ ਅਸੀਂ ਦੁਨੀਆ ਵਿੱਚ ਪੂਰੀ ਬਰਾਬਰੀ ਨਾਲ ਤੇ ਬਿਨਾ ਕਿਸੇ ਵਿਤਕਰੇ ਦੇ ਜਿਓਂ ਸਕਦੇ ਹਨ ਲ

ਰਾਜਨੀਤੀ ਦੇ ਸਟੂਡੈਂਟ ਹੋਣ ਕਰ ਕੇ ਆਪਣੀ ਕਿਤਾਬ ਵਿੱਚ ਾਂੋਰਚੲਦ ੰਗਿਰਅਟੋਿਨ , ਐਥਨਿਕ ਸਫਾਈ , ਨਸਲਾਂ ਦੀ ਤਬਾਹੀ , ਇਨ੍ਹਾਂ ਸਾਰੀਆਂ ਕਿਰਿਆਵਾਂ ਨੂੰ ਬਹੁਤ ਚੰਗੀ ਤਰ੍ਹਾਂ ਸਮਝਾਇਆ ਹੈ ਤੇ ਕਿਵੇਂ ਮਨੁਖੀ ਇਤਿਹਾਸ ਵਿੱਚ ਇਹ ਕਿਸੇ ਨਾ ਕਿਸੇ ਰੂਪ ਵਿੱਚ ਮੁੱਢ ਕਦੀਮ ਤੋਂ ਵਾਪਰਦਾ ਆਇਆ ਹੈ ਲ ਉਹ ਯਹੂਦੀਆਂ ਦੇ ਹੋਲੋਕਾਸਟ ਬਾਰੇ , ਪੁਰਾਣੇ ਯੂਗੋਸਲਾਵੀਆ ਵਿਚ ਕੁਝ ਨਸਲਾਂ ਦਾ ਸਫਾਇਆ , ਰਵੰਡਾ ਤੇ ਡਾਰਫੁਰ ਦੇ ਕਬੀਲਿਆਂ ਦਾ ਖੂਨੀ ਇਤਿਹਾਸ ਇੰਨਾ ਸਾਰਿਆਂ ਬਾਰੇ ਗੱਲ ਕਰਦੇ ਹਨ ਕਿ ਉਹ ਘਟਨਾਵਾਂ ਕਿਵੇਂ ਦੀਆਂ ਸਨ ਤੇ ਪੰਜਾਬ ਦਾ ਦੁਖਾਂਤ ਕਿਵੇਂ ਦਾ ਸੀ ਲ 1947 ਤੋਂ ਪਹਿਲੇ ਪੰਜਾਬ ਦੀ ਗੱਲ ਕਰਦੇ ਹਨ , ਬੇਸ਼ਕ ਸਾਰੀਆਂ ਕੌਮਾਂ ਬੇਹੱਦ ਪਿਆਰ ਨਾਲ ਰਹਿ ਰਹੀਆਂ ਸਨ , ਪਰ ਕਿਤੋਂ ਨਾ ਕਿਤੋਂ ਕੋਈ ਤੰਦ ਜਰੂਰ ਕਮਜ਼ੋਰ ਰਹੀ ਹੋਵੇਗੀ ਜੋ ਬਾਹਰੀ ਤੇ ਸਿਆਸੀ ਤਾਕਤਾਂ ਦੀ ਮਾਰ ਹੇਠ ਆ ਕੇ ਟੁੱਟ ਗਈ ਲ ਇਸ ਕਿਤਾਬ ਵਿੱਚ ਉਨ੍ਹਾਂ ਖਾਸ ਹਾਲਾਤਾਂ ਦੀ ਗੱਲ ਕੀਤੀ ਹੈ ਜਿਨ੍ਹਾਂ ਕਰ ਕੇ ਪੰਜਾਬ ਦਾ ਇਹ ਦੁਖਾਂਤ ਵਾਪਰਿਆ ਲ ਜਿਥੋਂ ਤੱਕ ਹੋ ਸਕਿਆ ਉਨ੍ਹਾਂ ਹਰ ਹੋਣੀ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ ਲ ਕਿਤਾਬ ਵਿੱਚ ਉਹ ਲੋਕਾਂ ਨੂੰ ਉਨ੍ਹਾਂ ਦੀਆਂ ਕਮਜ਼ੋਰੀਆਂ ਤੇ ਚੰਗੇ ਗੁਣਾਂ ਸਮੇਤ ਜ਼ਿਕਰ ਕਰਦੇ ਹਨ , ਉਹ ਇਸ ਗੱਲ ਦੀ ਪਰਵਾਹ ਨਹੀਂ ਕਰਦੇ ਕਿ ਕੌਣ ਕਿਸ ਧਰਮ ਵਿਚੋਂ ਹੈ ਲ ਅੰਗਰੇਜਾਂ ਨੇ ਅੱਡ ਅੱਡ ਧਰਮਾਂ ਨੂੰ ਨਾ ਹੀ ਕੋਲ ਲਿਆਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਪੂਰਾ ਜੁੰਮੇਵਾਰ ਆਖਣਾ ਵੀ ਪੂਰਾ ਸੱਚ ਨਹੀਂ ਹੈ ਲ ਇਸ ਕਿਤਾਬ ਲਈ ਉਹ ਦੋਹਾਂ ਦੇਸ਼ਾਂ ਵਿਚ ਬੇਸ਼ੁਮਾਰ ਲੋਕਾਂ ਨੂੰ ਮਿਲੇ ਲ ਪਾਕਿਸਤਾਨ ਵਿੱਚ ਉਨ੍ਹਾਂ ਦੀ ਇਹ ਮੱਦਦ ਅਹਮਦ ਸਲੀਮ ਨੇ ਕੀਤੀ ਤੇ ਭਾਰਤ ਵਿਚ ਇਹ ਮੱਦਦ ਮਹਿੰਦਰਪਾਲ ਸਿੰਘ ਵਿੱਕੀ ਨੇ ਕੀਤੀ ; ਇਨ੍ਹਾਂ ਤੋਂ ਬਿਨਾ ਹੋਰ ਵੀ ਲੋਕ ਸਨ ; ਉਨ੍ਹਾਂ ਵੇਲਿਆਂ ਦੀਆਂ ਸਾਰੀਆਂ ਅਖਬਾਰਾਂ ਨੂੰ ਵੀ ਪੜ੍ਹਿਆ , ਵੰਡ ਤੇ ਜੋ ਕੁਝ ਲਿਖਿਆ ਗਿਆ ਹੈ ਦੋਹੇਂ ਪਾਸੀਂ, ਉਸ ਦਾ ਜ਼ਿਕਰ ਵੀ ਉਹ ਬਰਾਬਰ ਕਰਦੇ ਹਨ ; ਤੇ ਸਭ ਤੋਂ ਵੱਡਾ ਖਜ਼ਾਨਾ ਸੀ ਅੰਗ੍ਰੇਜ਼ ਸਰਕਾਰ ਦੇ ਸਾਰੇ ਸੲਚਰੲਟ ਦੋਚੁਮੲਨਟਸ , ਉਹ ਜੋ ਉਸ ਵੇਲੇ ਦੀ ਸਰਕਾਰ ਰੋਜ਼ਾਨਾ , ਹਫਤਾਵਾਰ , ਜਾਂ ਦੋ ਹਫਤਿਆਂ ਬਾਅਦ ਉੱਪਰ ਇੰਗਲੈਂਡ ਵਿੱਚ ਭੇਜੀ ਜਾਂਦੀ ਸੀ ਲ ਜੋ ਵੀ ਕੁਝ ਉਨ੍ਹਾਂ ਨੂੰ ਮਿਲਿਆ ਉਨ੍ਹਾਂ ਨੇ ਉਹੀ ਪੜ੍ਹਿਆ ਲ ਇਸ ਕਿਤਾਬ ਵਿੱਚ ਉਹ ਕੋਈ ਆਪਣੀਨਿੱਜੀ ਰਾਏ ਨਹੀਂ ਦਿੰਦੇ ਨਾ ਹੀ ਉਹ ਇਕਪਾਸੀ ਗੱਲ ਕਰਦੇ ਹਨ ਲ ਜਿੱਥੇ ਉਨ੍ਹਾਂ ਨੂੰ ਮੁਸਲਿਮ ਲੀਗ ਦੀ ਜਿਵੇਂ ਗਲਤੀ ਲੱਗਦੀ ਹੈ ਉਸੇ ਤਰ੍ਹਾਂ ਹੀ ਬਿਆਨ ਕਰਦੇ ਹਨ ਲ ਕਿਤਾਬ ਦੇ ਪਹਿਲੇ ਹਿੱਸੇ ਵਿੱਚ ਉਹ ਦੱਸਦੇ ਹਨ ਕਿ 47 ਦੇ ਖੂਨੀ ਵੰਡ ਦੇ ਆਸਾਰ ਕਿਵੇਂ ਬਣੇ – ਇਸ ਲਈ ਉਹ ਜਨਵਰੀ 1945 ਤੋਂ ਲੈ ਕੇ ਮਾਰਚ 1947 ਤੱਕ ਦਾ ਜ਼ਿਕਰ ਕਰਦੇ ਹਨ ਕੀ ਕਿਵੇਂ ਸਿਆਸੀ ਹਾਲਾਤਾਂ ਨੇ ਤੇ ਲੀਡਰਾਂ ਦੀਆਂ ਤੰਗ ਪਾਲਸੀਆਂ ਨੇ ਹਿੰਦੁਆਂ , ਸਿਖਾਂ ਤੇ ਮੁਸਲਮਾਨਾਂ ਵਿੱਚ ਦੂਰੀ ਲਿਆਂਦੀ ਲ ਕਿਸੇ ਨੇ ਵੀ ਜੁੰਮੇਵਾਰੀ ਨਾਲ ਨਹੀਂ ਸੋਚਿਆ ਤੇ ਕਿ ਉਹ ਜੋ ਕੁਝ ਆਖ ਰਹੇ ਹਨ ਜਾਂ ਕਰ ਰਹੇ ਹਨ – ਇਸ ਦੇ ਕੀ ਨਤੀਜੇ ਨਿਕਲ ਸਕਦੇ ਹਨ ; ਹਰ ਇੱਕ ਨੂੰ ਆਪਣੀ ਚੌਧਰ ਦੀ ਭੁੱਖ ਸੀ ਲ 1947 ਦੇ ਮਾਰਚ ਮਹੀਨਿਆਂ ਤੋਂ ਚੰਗੀ ਤਰ੍ਹਾਂ ਪਤਾ ਲੱਗਦਾ ਹੈ ਕਿ ਦੂਰੀਆਂ ਬਹੁਤ ਵੱਡੀਆਂ ਹੋ ਚੁੱਕੀਆਂ ਹਨ ਤੇ ਸਰਕਾਰ ਕੋਲ ਇਸ ਨੂੰ ਠੀਕ ਕਰਨ ਲਈ ਕੁਝ ਨਹੀਂ ਸੀ ਲ

ਕਿਤਾਬ ਦੇ ਦੂਜੇ ਹਿਸੇ ਵਿੱਚ ਉਹ ਅਪ੍ਰੈਲ 1947 ਤੋਂ ਲੈ ਕੇ 14 ਅਗਸਤ 1947 ਤੱਕ ਦਾ ਸਮਾਂ ਸਾਂਝਾ ਕਰਦੇ ਹਨ ਲ ਜਿਸ ਤੋਂ ਪਤਾ ਲੱਗਦਾ ਹੈ ਕਿ ਕਿਤੇ ਕਿਤੇ ਤਾਂ ਸਰਕਾਰ ਮੁੱਢ ਵਿੱਚ ਕਈ ਥਾਵਾਂ ਤੇ ਸ਼ਾਂਤੀ ਰਖਣ ਵਿੱਚ ਕਾਮਯਾਬ ਰਹੀ ਪਰ ਜਿਵੇਂ , ਕਤਲ , ਲੁੱਟ ਖਸੁੱਟ ਦੀਆਂ ਵਾਰਦਾਤਾਂ ਵੱਧਦੀਆਂ ਗਈਆਂ , ਉਸੇ ਤਰ੍ਹਾਂ ਹੀ ਕੌਮ ਨੂੰ ਇੱਕ ਰੱਖਣ ਦੇ ਆਸਾਰ ਵੀ ਘੱਟਦੇ ਗਏ ਲ ਮਈ ਤੋਂ ਬਾਦ ਇਹ ਘਟਨਾਵਾਂ ਵਿੱਚ ਵਾੱਧਾ ਹੁੰਦਾ ਗਿਆ ਤੇ ਆਖਿਰਕਾਰ 14 ਅਗਸਤ ਨੂੰ ੰਰਿ ਓਵਅਨ ਝੲਨਕਨਿਸ ਤੇ ਬ੍ਰਿਟਿਸ਼ ਗਵਰਨਰ ਦਾ ਹਾਲਾਤਾਂ ਤੇ ਇਖਤਿਆਰ ਕਾਗਜਾਂ ਵਿੱਚ ਵੀ ਮੁੱਕ ਗਿਆ ਲ

ਤੀੱਜੇ ਹਿੱਸੇ ਵਿੱਚ ਉਹ 15 ਅਗਸਤ ਤੋਂ 1947 ਤੋਂ ਲੈ ਕੇ ਦਿਸੰਬਰ 1947 ਤੱਕ ਉਹ ਦੋਹਾਂ ਪਾਸਿਆਂ ਤੋਂ ਐਥਨਿਕ ਸਫਾਈ ਦਾ ਜ਼ਿਕਰ ਕਰਦੇ ਹਨ ਲ ਦੇਸ਼ ਭਾਵੇਂ 15 ਅਗਸਤ ਨੂੰ ਆਜ਼ਾਦ ਹੋਇਆ ਪਰ ਦੋਹਾਂ ਦੇਸ਼ਾਂ ਵਿਚਕਾਰ ਹੱਦਾਂ ਬਾਰੇ ਆਮ ਜਨਤਾ ਨੂੰ 17 ਅਗਸਤ ਨੂੰ ਹੀ ਪਤਾ ਲੱਗਿਆ ਜਿਸ ਨਾਲ ਇੱਕ ਦੰਮ ਹੀ ਦੋਹੀਂ ਤਰਫੀ ਹਿੰਸਾ ਵਿਚ ਬਹੁਤ ਵਾੱਧਾ ਹੋਇਆ ਲ 1947 ਦੇ ਅਖੀਰ ਤੱਕ ਦੋਹਾਂ ਪੰਜਾਬਾਂ ਨੇ ਸਾਫ਼ ਕਰ ਲਿਆ ਸੀ ਆਪਣੇ ਆਪ ਨੂੰ ਇੱਕ ਦੂਜੇ ਦੇ ਧਰਮਾਂ ਦੇ ਲੋਕਾਂ ਤੋਂ ਲ

ਜੇ ਤੁਸੀਂ ਪੰਜਾਬੀ ਹੋ ਤੇ ਜੇ ਤੁਸੀਂ ਇਤਿਹਾਸ ਵਿੱਚ ਦਿਲਚਸਪੀ ਰਖਦੇ ਹੋ ਤਾਂ ਇਹ ਕਿਤਾਬ ਤੁਹਾਡੇ ਲਈ ਹੈ ਲ ਸ਼ਾਇਦ ਹੀ ਕੋਈ ਕਿਤਾਬ ਇੰਨੀ ਨੲੁਟਰਅਲ ਹੋਵੇ ਲ ਮੈਂ ਜਿਸ ਤਰ੍ਹਾਂ ਇਸ ਕਿਤਾਬ ਨੂੰ ਪੜ੍ਹ ਕੇ ਮਹਿਸੂਸ ਕਰਦੀ ਹਾਂ ਉਹ ਇਸ ਤਰ੍ਹਾਂ ਹੈ ਕਿ ਮੁਸਲਿਮ ਲੀਗ ਅੰਗ੍ਰੇਜ਼ਾਂ ਦੇ ਹੱਥਾਂ ਵਿੱਚ ਸੀ ਲ ਦੇਸ਼ ਨੂੰ ਅਜਾਦ ਕਰਾਣ ਲਈ ਨਾ ਹੀ ਜਿਨਾਹ ਤੇ ਨਾ ਹੀ ਕੋਈ ਮੁਸਲਿਮ ਲੀਗ ਦਾ ਕੋਈ ਮੈਂਬਰ ਕਦੀ ਜੇਲ ਗਿਆ ਲ ਜਿਨਾਹ ਨੂੰ ਨਾ ਤਾਂ ਉਰਦੂ ਆਓਂਦਾ ਸੀ , ਨਾ ਹੀ ਉਸ ਨੂੰ ਇਸਲਾਮ ਬਾਰੇ ਪਤਾ ਸੀ ਪਰ ਉਸ ਨੇ ਲੋਕਾਂ ਨਾਲ ਬਹੁਤ ਵੱਡਾ ਝੂਠ ਬੋਲਿਆ ਤੇ ਕੁਰਾਨ ਦੀਆਂ ਆਇਤਾਂ ਦਾ ਸਹਾਰਾ ਲੈ ਕੇ ਪਾਕਿਸਤਾਨ ਦੀ ਮੰਗ ਤਾਂ ਕੀਤੀ ਹੀ ਸੀ ਉਸ ਨੇ ਦੋਹਾਂ ਧਰਮ ਦੇ ਲੋਕਾਂ ਦੀਆਂ ਜ਼ਿੰਦਗੀਆਂ ਵਿੱਚ ਜ਼ਹਿਰ ਵੀ ਘੋਲ ਦਿੱਤਾ ਸੀ ਲ ਮੁਸਲਮਾਨਾਂ ਨੂੰ ਲੀਗ ਦੀ ਕਾਰਵਾਈਆਂ ਨਾਲ ਇਹ ਲੱਗਣ ਪਿਆ ਕਿ ਉਹ ਤਾਂ ਹੀ ਸੱਚੇ ਮੁਸਲਮਾਨ ਹਨ ਜੇ ਉਹ ਪਾਕਿਸਤਾਨ ਦੀ ਮੰਗ ਕਰਦੇ ਹਨ ; ਲੀਗ ਦੇ ਇੱਕਠ ਵਿਚ ਕਈ ਵਾਰ ਕੁਰਾਨ ਦੀਆਂ ਕਾਪੀਆਂ ਵੰਡੀਆਂ ਜਾਂਦੀਆਂ ਲ ਮੈਂ ਅਕਸਰ ਸੋਚਦੀ ਹਾਂ ਕਿ ਇਕ?ਬਾਲ ਤੇ ਜਿਨਾਹ ਇਸ ਗੱਲ ਨੂੰ ਕਿਵੇਂ ਠੀਕ ਆਖ ਸਕੇ ਹਨ ? ਕਾਂਗਰਸ ਦਾ ਇਹ ਕਸੂਰ ਸੀ ਕਿ ਉਨ੍ਹਾਂ ਨੂੰ ਪੰਜਾਬ ਬਾਰੇ ਕੋਈ ਫਿਕਰ ਨਹੀਂ ਸੀ ਤੇ ਸੈਫੁਦੀਨ ਕਿਚਲੂ ਵਰਗੇ ਇਨਸਾਨਾਂ ਦੀਆਂ ਗੱਲਾਂ ਤੇ ਸਲਾਹਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਲ ਨਾ ਹੀ ਉਹ ਆਮ ਮੁਸਲਮਾਨਾਂ ਨੂੰ ਲੈ ਕੇ ਚਲ ਸਕੇ ; ਉਹ ਆਪਣੀ ਯੂ .ਪੀ ਤੇ ਬਾਕੀ ਦੇ ਭਾਰਤ ਦੀ ਰਾਜਨੀਤੀ ਵੱਲ ਹੀ ਧਿਆਨ ਦਿੰਦੇ ਰਹੇ ਲ ਇਸ ਤੋਂ ਇਲਾਵਾ ਉਨ੍ਹਾਂ ਨਾਲ ਮੁਸਲਿਮ ਲੀਗ ਨਾਲ ਮਿਲ ਕੇ ਸਰਕਾਰ ਬਣਾਨ ਦੇ ਵਾਦੇ ਨੂੰ ਤੋੜਿਆ , ਇਸ ਬਹਾਨੇ ਕੇ ਉਨ੍ਹਾਂ ਨੇ ਖਾਸ ਸੀਟਾਂ ਨਹੀਂ ਜਿੱਤੀਆਂ ਲ ਲੀਗ ਨੂੰ ਉਨ੍ਹਾਂ ਦੇ ਵਿਰੁਧ ਪ੍ਰੋਪੇਗੰਡਾ ਕਰਨ ਦਾ ਬਹਾਨਾ ਮਿਲ ਗਿਆ ਲ ਪੰਜਾਬ ਵਿੱਚ ਜੋ ਕਾਂਗਰਸ ਦਾ ਧੜ੍ਹਾ ਮਜਬੂਤ ਸੀ ਉਸ ਤੇ ਆਰੀਆ ਸਮਾਜ ਦਾ ਜ਼ਿਆਦਾ ਅਸਰ ਸੀ ਤੇ ਨੇਹਰੁ ਨਾਲੋਂ ਪਟੇਲ ਨੂੰ ਸੁਣਦੇ ਸਨ ਲ ਪੰਜਾਬ ਵਿੱਚ ਮੁਸਲਿਮ ਲੀਗ ਦਾ ਕਦੀ ਵੀ ਕੋਈ ਬਹੁਤਾ ਅਸਰ ਨਹੀਂ ਸੀ ਪਰ 1946 ਦੀਆਂ ਚੋਣਾਂ ਨੂੰ ਜਿੱਤਣ ਲਈ ਲੀਗ ਨੇ ਮੌਲਵੀਆਂ ਨੂੰ ਵਿੱਚ ਪਾਇਆ ਲ ਜੋ ਅਸਲੀ ਕੌਮੀ ਮੁਸਲਮਾਨ ਅੰਗ੍ਰੇਜ਼ਾਂ ਵਿੱਰੁਧ ਲੜਦੇ ਰਹੇ ; ਉਨ੍ਹਾਂ ਨੂੰ ਕਿਸੇ ਪੁੱਛਿਆ ਹੀ ਨਹੀਂ ਲ ਨਾ ਹੀ ਅਹਮਦੀ ਤੇ ਸ਼ਿਆਹ ਮੁਸਲਮਾਨ ਪਾਕਿਸਤਾਨ ਦੀ ਮੰਗ ਕਰਦੇ ਸਨ ; ਉਹ ਬਿਲਕੁਲ ਅਖੀਰ ਵਿੱਚ ਮੰਨੇ ਜਦੋਂ ਕੋਈ ਹੋਰ ਰਸਤਾ ਨਹੀਂ ਬਚਿਆ ਲ ਸਿਖਾਂ ਨੂੰ ਵੀ ਮੁਸਲਮਾਨਾਂ ਨੇ ਭਰੋਸੇ ਵਿੱਚ ਨਹੀ ਲਿਆ ; ਸੋ ਵੰਡ ਲਈ ਉਹ ਮੰਨ ਗਏ । ਜੇ ਲੀਗ ਨੇ ਹਾਲਾਤਾਂ ਨੂੰ ਖਰਾਬ ਕੀਤਾ ਤਾਂ ਨੇ ਵੀ ਬਲਦੀ ਤੇ ਤੇਲ ਪਾਇਆ। ਰਹਿੰਦੀ ਖੁਂਦੀ ਕਸਰ ਸਿੱਖ ਲੀਡਰਾਂ ਨੇ ਵੀ ਕਰ ਦਿੱਤੀ ; ਉਨ੍ਹਾਂ ਨੇ ਵੀ ਕਿਤੇ ਕੋਈ ਸਿਆਣਪ ਦਾ ਕੋਈ ਕੰਮ ਨਹੀਂ ਕੀਤਾ ਲ ਪਰ ਹਿੰਸਾ ਦਾ ਪਹਿਲ ਰਾਵਲਪਿੰਡੀ ਤੋਂ ਸ਼ੁਰੂ ਹੋਇਆ ਲ ਸ਼ਹਿਰ ਵਿਚ ਲੜਾਈ ਦੋਹਾਂ ਧਿਰਾਂ ਵਿੱਚ ਬਰਾਬਰ ਦੀ ਸੀ , ਪਰ ਪਿੰਡਾ ਵਿੱਚ ਮੁਸਲਮਾਨਾਂ ਨੇ ਸਿੱਖਾਂ ਦੀ ਐਸੀ ਤੇ ਤੈਸੀ ਕਰ ਦਿੱਤੀ ਇਸ ਦਾ ਬਦਲਾ ਫੇਰ ਸਿੱਖਾਂ ਨੇ ਪੂਰਬੀ ਪੰਜਾਬ ਦੇ ਮੁਸਲਮਾਨਾਂ ਤੋਂ ਵੀ ਖੂਬ ਲਿਆ ; ਫੇਰ ਉਨ੍ਹਾਂ ਨੇ ਕੋਈ ਘੱਟ ਨਹੀਂ ਕੀਤੀ ਲ ਪੰਜਾਬ ਵਿੱਚ ਜੋ ਮੁਸਲਮਾਨਾਂ ਦਾ ਕਤਲ ਹੋਇਆ ਉਸ ਵਿੱਚ ਪੰਜਾਬ ਦੀਆਂ ਫਰਨਿਚੲਲੇ ਸਟਅਟੲਸ ਦਾ ਵੀ ਹੱਥ ਸੀ ,

ਇੱਕੋ ਇੱਕ ਪਛਤਾਵਾ ਹੈ ਕਿ ਕਾਸ਼ ਇਸ ਕਿਤਾਬ ਨੂੰ ਇਸ਼ਤਿਆਕ ਜੀ ਪੰਜਾਬੀ ਵਿੱਚ ਲਿਖ ਸਕਦੇ ਤਾਂ ਉਨ੍ਹਾਂ ਦੀ ਇਹ ਕਿਤਾਬ ਜ਼ਿਆਦਾ ਲੋਕਾਂ ਕੋਲ ਪੁੱਜਦੀ ਲ ਉਹ ਆਖਦੇ ਹਨ ਕਿ ਕਾਸ਼ ਉਹ ਇਸ ਨੂੰ ਪੰਜਾਬੀ ਉਰਦੂ ਵਿੱਚ ਲਿਖ ਸਕਦੇ , ਪਰ ਉਨ੍ਹਾਂ ਨੂੰ ਇਨ੍ਹਾਂ ਜੁਬਾਨਾਂ ਵਿੱਚ ਲਿਖਣ ਦੀ ਮੁਹਾਰਤ ਹਾਸਿਲ ਨਹੀਂ । ਪਰ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਜੇ ਕੋਈ ਇਸ ਕਿਤਾਬ ਦਾ ਉਲਥਾ ਹੋਰ ਜੁਬਾਨਾਂ ਵਿੱਚ ਕਰਨਾ ਚਾਹੇ ।

ਇੱਕ ਦਿਨ ਮੈਂ ਹਰਮਨਜੀਤ ਦੇ ਨਾਲ ਗੱਲ ਕਰ ਰਹੀ ਸੀ ਤੇ ਪਿਛੇ ਲਾਊਡਸਪੀਕਰ ਤੋਂ ਆਵਾਜ਼ ਆ ਰਹੀ ਸੀ , ਮੈਂ ਉਸ ਨੂੰ ਪੁਛਿਆ , ” ਗੁਰਦੁਆਰੇ ਪਾਠ ਹੋ ਰਿਹਾ ?” ਉਸ ਆਖਿਆ , ” ਨਹੀਂ ਮਾਸੀ , ਮਸੀਤ ਤੋਂ ਅਜ਼ਾਨ ਲਈ ਮੁੱਲਾ ਬਾੰਗ ਦੇ ਰਿਹਾ ਲ ” ਹੁਣ ਪੰਜਾਬ ਦੇ ਸਾਰੇ ਸ਼ਹਿਰਾਂ ਵਿੱਚ ਮੁਸਲਮਾਨ ਵੱਡੀ ਗਿਣਤੀ ਵਿੱਚ ਹਨ ਲ ਜਗਰਾਓਂ ਵਿੱਚ ਮੈਂ ਪਿਛਲੀ ਵਾਰੀ ਕਤਾਰਾਂ ਦੀਆਂ ਕਤਾਰਾਂ ਦੇਖੀਆਂ ਹਨ ਮੁੰਡਿਆਂ ਦੀਆਂ ਸਿਰ ਤੇ ਟੋਪੀ ਲੈ ਕੇ ਦੁਆ ਲਈ ਇੱਕੇਠੇ ਹੁੰਦਿਆਂ ਲ ਪੂਰਬੀ ਪੰਜਾਬ ਦਾ ਲੱਗ ਭੱਗ ਸਿਓਣ ਤੇ ਦਰਜੀ ਦਾ ਕੰਮ ਮੁਸਲਮਾਨਾਂ ਦੇ ਹੱਥ ਵਿੱਚ ਹੈ ; ਹੌਲੀ ਹੌਲੀ ਉਹ ਸਬਜ਼ੀ ਦਾ ਕੰਮ ਵੀ ਸੰਭਾਲ ਰਹੇ ਹਨ ; ਮੈਂ ਉਨ੍ਹਾਂ ਦੇ ਪੰਜਾਬ ਵਿੱਚ ਹੋਣ ਦੀ ਕੋਈ ਸ਼ਿਕਾਇਤ ਨਹੀਂ ਕਰ ਰਹੀ ਬਲਕਿ ਸੋਚ ਰਹੀ ਹਾਂ ਕਿ ਜਿਨ੍ਹਾਂ ਦਾ ਹੱਕ ਸੀ ਉਨ੍ਹਾਂ ਨੇ ਹੀ ਨਹੀਂ ਹੋਣਾ ਸੀ ………..!……..ਤੇ ਹੁਣ ਵੀ ਤੇ ਜਿੰਦਗੀ ਤੁਰ ਰਹੀ ਹੈ ਲ ਕੋਈ ਖਤਰਾ ਨਹੀਂ ਕਿਸੇ ਦੇ ਧਰਮ ਨੂੰ; ਹਾਂ ਜਿਸ ਦਿਨ ਲੀਡਰਾਂ ਨੇ ਚਾਹਿਆ ਉਸ ਦਿਨ ਹੋ ਜਾਵੇਗਾ ਤੇ ਅਸੀਂ ਅੱਖਾਂ ਬੰਦ ਕਰ ਕੇ ਅੰਨ੍ਹਿਆਂ ਵਾਂਗ ਉਨ੍ਹਾਂ ਦੇ ਮਗਰ ਤੁਰ ਪਵਾਂਗੇ !!!

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346