Welcome to Seerat.ca
Welcome to Seerat.ca

ਅੰਡੇਮਾਨ ਤੇ ਭਾਰਤੀ ਜੇਲ੍ਹਾਂ ਵਿੱਚ (1917-1920)

 

- ਰਘਬੀਰ ਸਿੰਘ

ਗਦਰ ਲਹਿਰ ਦੀ ਕਵਿਤਾ : ਸਮਕਾਲ ਦੇ ਰੂ-ਬ-ਰੂ

 

- ਸੁਰਜੀਤ

ਆਜ਼ਾਦੀ ਸੰਗਰਾਮ ਵਿੱਚ ਜਨਵਰੀ ਦਾ ਮਹੀਨਾ

 

- ਪ੍ਰੋ. ਮਲਵਿੰਦਰ ਜੀਤ ਸਿੰਘ ਵੜੈਚ

27 ਜਨਵਰੀ

 

- ਗੁਰਮੁਖ ਸਿੰਘ ਮੁਸਾਫ਼ਿਰ

ਚਿੱਟੀਓਂ ਕਾਲੀ, ਕਾਲੀਓਂ ਚਿੱਟੀ

 

- ਜਸਵੰਤ ਜ਼ਫ਼ਰ

ਬਾਜਵਾ ਹੁਣ ਗੱਲ ਨਹੀਂ ਕਰਦਾ

 

- ਜ਼ੁਬੈਰ ਅਹਿਮਦ

ਗੁਰਭਜਨ ਸਿੰਘ ਗਿੱਲ ਨਾਲ ਗੱਲਾਂ-ਬਾਤਾਂ

 

- ਹਰਜੀਤ ਸਿੰਘ ਗਿੱਲ

ਘਾਟੇ ਵਾਲਾ ਸੌਦਾ

 

- ਹਰਪ੍ਰੀਤ ਸੇਖਾ

ਰਾਬਤਾ (ਕਹਾਣੀ)

 

- ਸੰਤੋਖ ਧਾਲੀਵਾਲ

ਕਹਾਣੀ / ਬਦਮਾਸ਼ ਔਰਤ

 

- ਡਾ. ਸਾਥੀ ਲੁਧਿਆਣਵੀ

ਸਿੱਖ ਜਾਣਾ ਮੇਰਾ ਵੀ ਕੰਪਿਊਟਰ ਨੂੰ ਕੁਤਕਤਾਰੀਆਂ ਕਢਣੀਆਂ

 

- ਗਿਆਨੀ ਸੰਤੋਖ ਸਿੰਘ ਆਸਟ੍ਰੇਲੀਆ

ਕੈਨੇਡਾ: ਪੂਰਬ ਕਿ ਪਛਮ, ਦਿਨ ਕਿ ਰਾਤ?

 

- ਗੁਰਦੇਵ ਚੌਹਾਨ

ਪੰਜਾਬ ਦੀ ਵੰਡ, ਇਸ਼ਤਿਆਕ ਅਹਿਮਦ ਤੇ ਮੈਂ-2

 

- ਗੁਲਸ਼ਨ ਦਿਆਲ

ਪੰਜਾਬੀ ਗੀਤਾਂ ਵਿੱਚ ਅਸ਼ਲੀਲਤਾਂ ਦੇ ਬੀਅ

 

- ਜੋਗਿੰਦਰ ਬਾਠ ਹੌਲੈਂਡ

ਮੇਰੇ ਦੀਵੇ ਵੀ ਲੈ ਜਾਓ ਕੋਈ.....!

 

- ਲਵੀਨ ਕੌਰ ਗਿੱਲ

‘ਮੈਂ ਮਰੀਅਮ ਹੁੰਦੀ, ਆਪਣਾ ਪੁੱਤ ਆਪੇ ਜੰਮ ਲੈਂਦੀ‘ - ਅਫ਼ਜ਼ਲ ਤੌਸੀਫ਼

 

- ਅਜਮੇਰ ਸਿੱਧੂ

ਗਾਮੀ ਯਾਰ

 

- ਰਾਜਾ ਸਾਦਿਕ਼ਉੱਲਾ

ਧੂੜ ਵਿਚਲੇ ਕਣ

 

- ਵਰਿਆਮ ਸਿੰਘ ਸੰਧੂ

ਮੁਸ਼ਕ

 

- ਇਕਬਾਲ ਰਾਮੂਵਾਲੀਆ

ਗ਼ਦਰ ਸ਼ਤਾਬਦੀ ਕਮੇਟੀ ਟਰਾਂਟੋ ਵਲੋਂ ਗ਼ਦਰੀ ਕੈਲੰਡਰ: 2013 ਲੋਕ-ਅਰਪਨ

 

- ਉਂਕਾਰਪ੍ਰੀਤ

Satguru Jagjit Singh
1920-2012

 

- Amarjit Chandan

Hanging of Ajmal Kasab: A sad news

 

- Abhai Singh

ਹੁੰਗਾਰੇ

 


ਗਦਰ ਲਹਿਰ ਦੀ ਕਵਿਤਾ : ਸਮਕਾਲ ਦੇ ਰੂ-ਬ-ਰੂ
- ਸੁਰਜੀਤ

 

ਸਾਰਾ ਇਤਿਹਾਸ ਸਮਕਾਲੀ ਇਤਿਹਾਸ ਹੁੰਦਾ ਹੈ। ਇਸ ਲਈ ਗਦਰ ਲਹਿਰ ਮਹਿਜ ਅਤੀਤ ਵਿਚ ਸਿੱਲ ਪੱਥਰ ਹੋ ਗਈ ਘਟਨਾ ਨਹੀਂ ਸਗੋਂ ਸਾਡੇ ਸਮਿਆਂ ਵਿਚ ਵਿਆਪ ਰਿਹਾ ਵਰਤਾਰਾ ਹੈ।

ਗਦਰ ਲਹਿਰ ਅਤੇ ਇਸ ਦੀ ਕਵਿਤਾ ਬਾਰੇ ਪੰਜਾਬੀ ਵਿਚ ਐਨਾ ਕੁ ਕੰਮ ਹੋ ਚੁੱਕਾ ਹੈ ਕਿ ਇਸ ਦੀ ਜਾਣ ਪਛਾਣ ਕਰਵਾਉਣ ਦੀ ਕੋਈ ਬਹੁਤੀ ਜ਼ਰੂਰਤ ਨਹੀਂ ਜਾਪਦੀ। ਅਸੀਂ ਪੰਜਾਬੀ ਵਿਚ ਛਪੀਆਂ ਕਾ.ਸੋਹਣ ਸਿੰਘ ਜੋਸ਼, ਜਗਜੀਤ ਸਿੰਘ ਅਤੇ ਹਰੀਸ਼ ਪੁਰੀਆਂ ਦੀਆਂ ਲਖਤਾਂ ਰਾਹੀਂ ਗਦਰ ਪਾਰਟੀ ਦੇ ਇਤਿਹਾਸ, ਵਿਚਾਰਧਾਰਾ, ਰਣਨੀਤੀ ਅਤੇ ਇਸ ਦੀਆਂ ਪ੍ਰਾਪਤੀਆਂ-ਅਪ੍ਰਾਪਤੀਆਂ ਬਾਰੇ ਜਾਣਕਾਰੀ ਹੱਸਿਲ ਕਰ ਸਕਦੇ ਹਾਂ। ਇਨ੍ਹਾਂ ਲਿਖਤਾਂ ਵਿਚੋਂ ਹਰੀਸ਼ ਪੁਰੀ ਦੀ ਪੰਜਾਬੀ ਵਿਚ ਅਨੁਵਾਦਿਤ ਕਿਤਾਬ ‘ਗਦਰ ਲਹਿਰ: ਵਿਚਾਰਧਾਰਾ, ਜੱਥੇਬੰਦੀ, ਰਾਜਨੀਤੀ‘ ਵਿਚ ਇਸ ਲਹਿਰ ਦੀਆਂ ਸੀਮਾਵਾਂ ਬਾਰੇ ਵੀ ਚਰਚਾ ਕੀਤੀ ਗਈ ਹੈ। ਇੰਝ ਇਹ ਕਿਤਾਬਾਂ ਭਾਵੇਂ ਕਾਫ਼ੀ ਨਾ ਹੋਣ ਪਰ ਫ਼ੇਰ ਵੀ ਗਦਰ ਲਹਿਰ ਬਾਰੇ ਲੰਮੇਰੇ ਅਨੁਭਵ, ਖੋਜ ਅਤੇ ਅਧਿਐਨ ਦਾ ਨਤੀਜਾ ਹਨ ਜਿਨ੍ਹਾਂ ਰਾਹੀਂ ਗਦਰ ਲਹਿਰ ਦੇ ਸਾਰ ਅਤੇ ਸਰੂਪ ਬਾਰੇ ਸਮਝ ਬਣਾਈ ਜਾ ਸਕਦੀ ਹੈ। ਇੰਝ ਹੀ ਕੇਸਰ ਸਿੰਘ ਨਾਵਲਕਾਰ ਦੁਆਰਾ ਸੰਗ੍ਰਹਿਤ ਅਤੇ ਡਾ.ਕੇਸਰ ਸਿੰਘ ਕੇਸਰ ਦੁਆਰਾ ਸੰਪਿਦਤ ਪੁਸਤਕ ‘ਗਦਰ ਲਹਿਰ ਦੀ ਕਵਿਤਾ‘ ਦੀ ਭੂਮਿਕਾ ਵਿਚ ਇਸ ਕਾਵਿ ਵਰਤਾਰੇ ਦੇ ਵਿਭਿੰਨ ਪੱਖਾਂ ਅਤੇ ਪਾਸਾਰਾਂ ਬਾਰੇ ਬੜੀ ਵਿਸਤਰਿਤ ਚਰਚਾ ਕੀਤੀ ਗਈ ਉਪਲਬਧ ਹੈ। ਡਾ.ਕੇਸਰ ਸਿੰਘ ਕੇਸਰ ਨੇ ਪੰਜਾਬੀ ਸਹਿਤ ਦੇ ਇਤਿਹਾਸਾਂ ਵਿਚ ਇਸ ਕਵਿਤਾ ਨੂੰ ਵਾਜਿਬ ਸਥਾਨ ਨਾ ਦੇਣ ਉੱਤੇ ਇਤਰਾਜ਼ ਕੀਤਾ ਹੈ ਅਤੇ ਆਧੁਨਿਕ ਪੰਜਾਬੀ ਕਵਿਤਾ ਦੇ ਇਤਿਹਾਸਾਂ ਵਿਚ ਗਦਰ ਲਹਿਰ ਦੀ ਕਵਿਤਾ ਨੂੰ ਨਜ਼ਰਅੰਦਾਜ਼ ਕਰਨ ਦਾ ਮਸਲਾ ਉਠਾਇਆ ਹੈ। ਪੰਜਾਬੀ ਕਵਿਤਾ ਦੇ ਅਧਿਐਨ ਨਾਲ ਜੁੜੇ ਵਿਦਵਾਨਾਂ ਨੇ ਇਸ ਕਵਿਤਾ ਨੂੰ ਸਾਹਿਤਕ ਮਿਆਰਾਂ ਦੇ ਨੁਕਤੇ ਤੋਂ ਸਧਾਰਣ ਕਿਸਮ ਦੀ ਤੁਕਬੰਦੀ ਮੰਨ ਕੇ ਦਰਕਿਨਾਰ ਕਰ ਦਿੱਤਾ ਅਤੇ ਪੰਜਾਬੀ ਕਾਵਿ ਪਰੰਪਰਾ ਦੀ ਜ਼ਿਕਰਯੋਗ ਪ੍ਰਾਪਤੀ ਸਵੀਕਾਰ ਨਹੀਂ ਕੀਤਾ। ਇਹ ਤੱਥ ਪੰਜਾਬੀ ਸਮੀਖਿਆ ਵਿਹਾਰ ਦੇ ਵਿਚਾਰਧਾਰਾਈ ਸਰੂਪ ਨੂੰ ਸਮਝਣ ਵਿਚ ਸਹਾਈ ਹੋ ਸਕਦੇ ਹਨ। ਡਾ. ਕੇਸਰ ਸਿੰਘ ਕੇਸਰ ਨੇ ਗਦਰ ਲਹਿਰ ਦੀ ਕਵਿਤਾ ਦੇ ਇਤਿਹਾਸਕ ਮਹੱਤਵ, ਰਾਜਸੀ-ਪ੍ਰਕਾਰਜ, ਵਿਚਾਰਧਾਰਾਈ ਸਾਰ ਅਤੇ ਸੁਹਜ-ਪ੍ਰਬੰਧ ਦਾ ਵਿਸ਼ਲੇਸ਼ਣ ਕਰਕੇ ਇਸ ਕਵਿਤਾ ਦੇ ਮਹੱਤਵ ਨੂੰ ਸਥਾਪਿਤ ਕੀਤਾ ਹੈ। ਉਨ੍ਹਾਂ ਦੀਆਂ ਧਾਰਣਾਵਾਂ ਬੜੀਆਂ ਤਰਕਸ਼ੀਲ ਹਨ ਜਿਨ੍ਹਾਂ ਨੂੰ ਰੱਦ ਤਾਂ ਸ਼ਾਇਦ ਨਹੀਂ ਕੀਤਾ ਜਾ ਸਕਦਾ, ਹਾਂ ਇਨ੍ਹਾਂ ਵਿਚ ਕੁੱਝ ਵਿਸਤਾਰ ਕੀਤਾ ਜਾ ਸਕਦਾ ਹੈ। ਇੱਥੇ ਸਾਡਾ ਮਕਸਦ ਗਦਰ ਲਹਿਰ ਦੀ ਕਵਿਤਾ ਦੇ ਇਤਹਾਸਕ ਮਹੱਤਵ ਬਾਰੇ ਚਰਚਾ ਕਰਨਾ ਨਹੀਂ ਅਤੇ ਨਾ ਹੀ ਅਸੀਂ ਇਸ ਕਾਵਿ-ਵਰਤਾਰੇ ਦਾ ਕਾਵਿ-ਸ਼ਾਸਤਰੀ ਅਧਿਐਨ ਪ੍ਰਸਤੁਤ ਕਰਨ ਹੈ। ਅਸੀਂ ਇਸ ਕਵਿਤਾ ਦੇ ਵਿਚਾਰਧਾਰਾਈ ਅਤੇ ਕਾਵਿਕ ਪ੍ਰਤਿਮਾਨਾਂ ਦੀ ਪਛਾਣ ਕਰਦਿਆਂ ਸਮਕਾਲ ਵਿਚ ਉਨ੍ਹਾਂ ਦੀ ਸਾਰਥਕਤਾ ਅਤੇ ਮਹੱਤਵ ਬਾਰੇ ਚਰਚਾ ਕਰਨੀ ਹੈ।
ਗਦਰ ਲਹਿਰ ਦੀ ਕਵਿਤਾ ਦੇ ਸਰੂਪ ਅਤੇ ਸਮਕਾਲ ਦੇ ਰੂਬਰੂ ਇਸਦੀ ਸਾਰਥਕਤਾ ਬਾਰੇ ਨਿਰਣਾ ਕਰਨਾ ਐਨਾ ਆਸਾਨ ਨਹੀਂ ਹੈ। ਗਦਰ ਲਹਿਰ ਦੇ ਇਤਿਹਾਸ ਦੇ ਵਿਭਿੰਨ ਪੜਾਵਾਂ ਦੌਰਾਨ ਲਹਿਰ ਦੀ ਵਿਚਾਰਧਾਰਾ ਅਤੇ ਰਣਨੀਤੀ ਵਿਚ ਪਰਿਵਰਤਨ ਆਉਂਦੇ ਰਹੇ ਹਨ। ਗਦਰ ਲਹਿਰ ਮੁੱਢਲੇ ਦੌਰ ਵਿਚ ਦੇਸ਼ ਨੂੰ ਬਸਤੀਵਾਦੀ ਹਕੂਮਤ ਤੋਂ ਮੁਕਤ ਕਰਵਾਉਣ ਲਈ ਹਥਿਆਰਬੰਦ ਵਿਦਰੋਹ ਦੇ ਆਦਰਸ਼ ਨਾਲ ਸ਼ੁਰੂ ਹੋਈ ਪਰ ਬਾਅਦ ਵਿਚ ਸਮਾਜਵਾਦੀ ਪ੍ਰਬੰਧ ਦੀ ਸਥਾਪਤੀ ਦੇ ਆਦਰਸ਼ ਨੂੰ ਸਮਰਪਿਤ ਹੋ ਗਈ। ਇਨ੍ਹਾਂ ਪਰਿਵਰਤਨਾਂ ਦੇ ਅਨੁਰੂਪ ਇਸ ਲਹਿਰ ਦੀ ਸਾਹਿਤਕ ਅਭਿਵਿਅਕਤੀ ਵਿਚ ਵੀ ਤਬਦੀਲੀ ਆਉਂਦੀ ਰਹੀ ਹੋਵੇਗੀ। ਇਹੀ ਨਹੀਂ ਗਦਰ ਲਹਿਰ ਅਤੇ ਗਦਰ ਲਹਿਰ ਦੀ ਕਵਿਤਾ ਦੇ ਆਪਸੀ ਸਬੰਧ ਵੀ ਮਕਾਨਕੀ ਕਿਸਮ ਦੇ ਸੰਬੰਧ ਨਹੀਂ ਹਨ। ਗਦਰ ਅਖ਼ਬਾਰ ਵਿਚ ਛਪਦੀ ਸਮੱਗਰੀ ਵਿਚ ਵਾਰਤਕ ਅਤੇ ਕਵਿਤਾ ਦੇ ਸਾਰ ਅਤੇ ਸਰੂਪ ਵਿਚ ਵੀ ਅੰਤਰ ਮਹਿਸੂਸ ਕੀਤਾ ਜਾ ਸਕਦਾ ਹੈ। ਗਦਰ ਦੇ ਵਿਚਾਰਵਾਨਾਂ ਦੀਆਂ ਲਿਖਤਾਂ ਅਤੇ ਗਦਰ ਦੇ ਕਵੀਆਂ ਦੀਆਂ ਪਹੁੰਚ ਵਿਚਲੇ ਅੰਤਰ ਵਲ ਵੀ ਧਿਆਨ ਦਵਾਇਆ ਗਿਆ ਹੈ। ਇਹ ਕਵਿਤਾ ਕਿਉਂਕਿ ਸਧਾਰਣ ਕਿਸਾਨਾਂ ਕਿਰਤੀਆਂ ਦੀ ਰਚਨਾ ਹੈ ਜਿਹੜੇ ਰਾਜਸੀ ਚਿੰਤਨ ਦੇ ਵਸ਼ਿਸ਼ਟ ਗਿਆਨ ਦੀ ਸੰਕਲਪੀ ਭਾਸ਼ਾ ਦੀ ਬਜਾਏ ਅਨੁਭਵੀ ਸੰਸਾਰ ਦੇ ਹਵਾਲਿਆਂ ਅਤੇ ਲੋਕਾਂ ਦੀ ਭਾਸ਼ਾ ਵਿਚ ਆਪਣੇ ਭਾਵਾਂ ਦਾ ਪ੍ਰਗਟਾਵਾ ਕਰਦੇ ਸਨ। ਇਸ ਲਈ ਇਸ ਵਿਚ ਗਦਰੀ ਕਾਰਕੁਨਾਂ ਦੇ ਆਪਣੇ ਅਨੁਭਵਾਂ ਦਾ ਸਹਿਜ ਤੇ ਨਿਰਉਚੇਚ (ੁਨਮੲਦਅਿਟੲਦ) ਪ੍ਰਗਟਾਵਾ ਵੀ ਹੋ ਗਿਆ ਹੈ। ਇਸ ਪੱਖੋਂ ਇਹ ਆਪਣੇ ਵਿਚਾਰਵਾਨਾਂ ਦੀ ਦਲੀਲਬਾਜ਼ੀ ਤੋਂ ਮੁਕਤ ਕਵਿਤਾ ਹੈ। ਹੁਣ ਜਦੋਂ ਸਾਡੇ ਕੋਲ ਇਸ ਲਹਿਰ ਦੀ ਕਵਿਤਾ ਦਾ ਕਾਫ਼ੀ ਡਾਟਾ ਉਪਲਬਧ ਹੈ ਤਾਂ ਇਸ ਬਾਰੇ ਇਕ ਵਿੱਥ ਤੋਂ ਗੱਲ ਕਰਨੀ ਸੰਭਵ ਵੀ ਹੈ ਅਤੇ ਲੋੜੀਂਦੀ ਵੀ।
ਅਤੀਤ ਦੀ ਕਿਸੇ ਪਰੰਪਰਾ? ਲਹਿਰ ਦਾ ਅਧਿਐਨ ਕਰਨ ਸਮੇਂ ਸਭ ਤੋਂ ਵੱਡਾ ਖ਼ਤਰਾ ਇਸ ਦੇ ਰੋਮਾਨੀਕਰਨ ਜਾਂ ਮਹਿਮਾ ਗਾਇਨ ਦਾ ਹੁੰਦਾ ਹੈ। ਹੁਣ ਤਕ ਗਦਰ ਲਹਿਰ ਅਤੇ ਇਸ ਦੀ ਕਵਿਤਾ ਬਾਰੇ ਜਿੰਨੀ ਗੱਲ ਹੋਈ ਹੈ ਉਸ ਵਿਚ ਸੁਭਾਵਿਕ ਹੀ ਇਹ ਰੁਚੀ ਪ੍ਰਧਾਨ ਰਹੀ ਹੈ। ਇਸੇ ਕਿਸਮ ਦੀ ਸਥਿਤੀ ਬਾਰੇ ਹਰੀਸ਼ ਪੁਰੀ ਦੀ ਟਿੱਪਣੀ ਹੈ:
ਭਾਵੇਂ ਇਹ ਵਿਡੰਬਨਾ ਹੀ ਲੱਗੇ, ਭਾਰਤ ਵਿਚਲੇ ਬਹਤੇ ਭਤਪਰਵ ਗਦਰੀਏ, ਪਿੱਛਲ ਨੀਝ ਦੇ ਲਾਭ ਅਤੇ ਕਮਿਉਨਿਸਟ ਲਹਿਰ ਵਿਚ ਕਈ ਕਈ ਸਾਲ ਦੀ ਸਰਗਰਮ ਸ਼ਮੂਲੀਅਤ ਦੇ ਬਾਵਜੂਦ, ਲਹਿਰ ਦਾ ਵਿਸ਼ਲੇਸ਼ਣ ਕਰਦਿਆਂ ਮੁਖ ਤੌਰ ਉਤੇ ਉਸ ਰੋਮਾਂਸ ਉਤੇ ਹੀ ਧਿਆਨ ਕੇਂਦਰਿਤ ਕਰਦੇ ਅਤੇ ਉਸ ਦੇ ਗੁਣ ਗਾਉਂਦੇ ਸਨ। ਜਿਨ੍ਹਾਂ ਲੋਕਾਂ ਨੇ ਇਨਕਲਾਬੀ ਉਦੇਸ਼ ਲਈ ਸਭ ਕੁਝ ਵਾਰ ਦਿੱਤੇ ਹੋਵੇ, ਉਨ੍ਹਾਂ ਦੀ ਸੋਚਣੀ ਅਤੇ ਸਰਗਰਮੀਆਂ ਬਾਰੇ ਬਹਿਸ ਕਿਵੇਂ ਹੋ ਸਕਦੀ ਸੀ।
ਇਹ ਠੀਕ ਹੈ ਕਿ ਅਤੀਤ ਦੀਆਂ ਲਹਿਰਾਂ ਦਾ ਵਿਸ਼ਲੇਸ਼ਣ ਕਰਦਿਆਂ ਤੱਤਕਾਲੀ ਪਰਿਸਥਿਤੀਆਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਜਿਨ੍ਹਾਂ ਦੇ ਗਰਭ ਵਿਚੋਂ ਲਹਿਰ ਦੀਆਂ ਸੀਮਾਵਾਂ ਅਤੇ ਸੰਭਾਵਨਾਵਾਂ ਜਨਮ ਲੈਂਦੀਆਂ ਹਨ। ਕੋਈ ਵੀ ਲਹਿਰ ਵਕਤ ਦੇ ਸੁਚੇਤ ਅਤੇ ਸਰਗਰਮ ਲੋਕਾਂ ਦੇ ਉੱਦਮ ਅਤੇ ਕੁਰਬਾਨੀ ਦਾ ਫਲ ਹੁੰਦੀ ਹੈ ਜੋ ਉਸ ਸਮੇਂ ਦੇ ਸਮਾਜ ਦੇ ਸਭ ਤੋਂ ਕੀਮਤੀ ਲੋਕ ਹੁੰਦੇ ਹਨ। ਇਸ ਲਈ ਉਨ੍ਹਾਂ ਦੇ ਉੱਦਮ ਅਤੇ ਕੁਰਬਾਨੀ ਦਾ ਆਦਰ ਕਰਨਾ ਜ਼ਰੂਰੀ ਹੈ ਪਰ ਇਹ ਆਦਰ ਨਿਰਾ ਬੁੱਤਪ੍ਰਸਤੀ ਵਿਚ ਬਦਲ ਕੇ ਚਿੰਤਨਹੀਣ ਸ਼ਿਥਲਤਾ ਵਿਚ ਨਾ ਬਦਲ ਜਾਏ ਇਸ ਲਈ ਉਨ੍ਹਾਂ ਦੀਆਂ ਪ੍ਰਾਪਤੀਆਂ ਅਤੇ ਅਪ੍ਰਾਪਤੀਆਂ ਦਾ ਲੇਖਾ ਜੋਖਾ ਕਰਨਾ ਵੀ ਜ਼ਰੂਰੀ ਹੈ। ਮੇਰੀ ਸਮਝ ਅਨੁਸਾਰ ਜਦੋਂ ਕਿਸੇ ਲਹਿਰ ਦਾ ਲੇਖਾ ਜੋਖਾ ਸ਼ੁਰੂ ਹੁੰਦਾ ਹੈ ਤਾਂ ਅਸਲ ਵਿਚ ਉਸ ਲਹਿਰ ਵਿਚਲੀਆਂ ਸਾਕਾਰਤਾਮਕ ਸੰਭਾਵਨਾਵਾਂ ਨੂੰ ਸਵੀਕਾਰ ਕਰਨ ਅਤੇ ਉਸ ਦੇ ਮੁੜ ਉੱਠਣ ਦੇ ਹਾਲਾਤ ਬਣਨੇ ਵੀ ਸ਼ੁਰੂ ਹੋ ਜਾਂਦੇ ਹਨ।
ਕਿਸੇ ਵੀ ਕਾਵਿ-ਲਹਿਰ ਜਾਂ ਰਾਜਸੀ-ਲਹਿਰ ਦੇ ਸਾਰ ਅਤੇ ਸਰੂਪ ਉੱਪਰ ਤੱਤਕਾਲੀ ਪਰਿਸਥਿਤੀਆਂ, ਤਣਾਵਾਂ ਅਤੇ ਟਕਰਾਵਾਂ ਦੀ ਗੂਹੜੀ ਛਾਪ ਹੁੰਦੀ ਹੈ। ਸਮਕਾਲ ਦੇ ਰੂ-ਬ-ਰੂ ਉਸ ਦੀ ਸਾਰਥਕਤਾ ਦਾ ਨਿਰਣਾ ਕਰਨ ਲੱਗਿਆਂ ਇਹ ਬੜਾ ਜ਼ਰੂਰੀ ਹੈ ਕਿ ਇਹ ਦੇਖਿਆ ਜਾਵੇ ਕਿ ਉਨ੍ਹਾਂ ਪਰਿਸਥਿਤੀਆਂ, ਵਿਚਾਰਧਾਰਕ-ਤਣਾਵਾਂ ਤੇ ਟਕਰਾਵਾਂ ਵਿਚੋਂ ਕੀ ਕੀ ਸਮਕਾਲ ਵਿਚ ਨਿਰੰਤਰ ਵਿਆਪ ਰਿਹਾ ਹੈ ਅਤੇ ਕੀ ਬਦਲ ਚੁੱਕਿਆ ਹੈ। ਸਮਕਾਲ ਦੇ ਰੂਬਰੂ ਤੱਤਕਾਲੀ ਪਰਿਸਥਿਤੀਆਂ ਅਤੇ ਪ੍ਰਾਪਤ ਨਵ-ਦ੍ਰਿਸ਼ਟੀਆਂ ਦੇ ਨੁਕਤੇ ਤੋਂ ਅਤੀਤ ਦਾ ਵਿਸ਼ਲੇਸ਼ਣ ਸਮੇਂ ਉਨ੍ਹਾਂ ਤੱਤਾਂ ਨੂੰ ਨਿਖੇੜਨਾ ਜ਼ਰੂਰੀ ਹੈ ਜਿਨ੍ਹਾਂ ਦੀ ਨਿਰੰਤਰਤਾ ਲੋੜੀਂਦੀ ਅਤੇ ਜਿਨ੍ਹਾਂ ਨੂੰ ਨਕਾਰਨਾ ਲੋੜੀਂਦਾ ਹੈ। ਲਹਿਰ ਦੀਆਂ ਤੱਤਕਾਲੀ ਸਥਿਤੀਆਂ ਦੇ ਮੱਦੇਨਜ਼ਰ ਉਨ੍ਹਾਂ ਦਾ ਮੁਲਾਂਕਣ ਕਰਨ ਦੇ ਨਾਲ ਨਾਲ ਸਮਕਾਲੀ ਪਰਿਸਥਿਤੀਆਂ ਦੀ ਰੌਸ਼ਨੀ ਵਿਚ ਉਸ ਲਹਿਰ ਦਾ ਮੁਲਾਂਕਣ ਜ਼ਰੂਰੀ ਹੈ।
ਸਮਕਾਲ ਦੇ ਰੂਬਰੂ ਗਦਰ ਲਹਿਰ ਦੀ ਕਵਿਤਾ ਬਾਰੇ ਗੱਲ ਨੂੰ ਕਿਸੇ ਸਾਰਥਕ ਦਿਸ਼ਾ ਵਲ ਲੈ ਕੇ ਜਾਣ ਲਈ ਅਸੀਂ ਗਦਰ ਲਹਿਰ ਦੀ ਕਵਿਤਾ ਦੇ ਵਿਚਾਰਧਾਰਾਈ ਅਤੇ ਕਾਵਿਕ ਪ੍ਰਤਿਮਾਨਾਂ ਦੀ ਪਛਾਣ ਕਰਦੇ ਹੋਏ ਉਨ੍ਹਾਂ ਦੀ ਸਮਕਾਲ ਵਿਚ ਸਾਰਥਕਤਾ ਦਾ ਵਿਸ਼ਲੇਸ਼ਣ ਕਰ ਸਕਦੇ ਹਾਂ।
ਇਹ ਕਵਿਤਾ ਬਸਤੀਵਾਦੀ ਗ਼ੁਲਾਮੀ ਤੋਂ ਭਾਰਤ ਦੇ ਮੁਕਤੀ ਸੰਗਰਾਮ ਲਈ ਹੋਂਦ ਵਿਚ ਆਈ ਇਕ ਵਿਸ਼ੇਸ਼ ਲਹਿਰ ਦੀ ਕਵਿਤਾ ਹੈ। ਇਹ ਕਵਿਤਾ ਉਨ੍ਹਾਂ ਪਰਵਾਸੀ ਕਿਸਾਨ-ਮਜਦੂਰਾਂ ਦੇ ਭਾਵ-ਪ੍ਰਗਟਾਵੇ ਦਾ ਮਾਧਿਅਮ ਹੈ ਜਿਹੜੇ ਵੀਹਵੀਂ ਸਦੀ ਦੇ ਮੁੱਢ ਵਿਚ ਅਮਰੀਕਾ ਵਿਚ ਰਹਿ ਰਹੇ ਸਨ ਅਤੇ ਨੀਵੇਂ ਸਮਾਜਿਕ ਰੁਤਬੇ ਦੀ ਪੀੜ ਅਤੇ ਨਸਲੀ ਨਫ਼ਰਤ ਨੂੰ ਆਪਣੇ ਸੀਨਿਆਂ ਉੱਤੇ ਝੱਲ ਰਹੇ ਸਨ। ਸਾਨਫ਼ਰਾਂਸਿਸਕੋ ਵਿਚ ਬਣੀ ਹਿੰਦੀ ਐਸੋਸਿਏਸ਼ਨ ਦੇ ਰੂਪ ਵਿਚ ਜੱਥੇਬੰਦ ਭਾਰਤੀਆਂ ਦੀ ਸਮਝ ਵਿਚ ਇਹ ਗੱਲ ਆਈ ਕਿ ਇਸ ਹਿਕਾਰਤ ਅਤੇ ਦਮਨ ਤੋਂ ਮੁਕਤੀ ਦਾ ਰਾਹ ਹਿੰਦੋਸਤਾਨ ਦੀ ਬਰਤਾਨਵੀ ਬਸਤੀਵਾਦ ਤੋਂ ਮੁਕਤੀ ਵਿਚ ਹੈ। ਇਸ ਮਕਸਦ ਦੀ ਪ੍ਰਾਪਤੀ ਲਈ ਉਨ੍ਹਾਂ ਭਾਰਤ ਵਿਚ ਫ਼ੌਜੀ ਤਾਕਤ ਨਾਲ ਸਥਪਿਤ ਬਸਤੀਵਾਦੀ ਰਾਜ ਨੂੰ ਹਥਿਆਰਬੰਦ ਰਾਜਪਲਟੇ ਨਾਲ ਖ਼ਤਮ ਕਰਨ ਦਾ ਸੁਪਨਾ ਲਿਆ। ਇਸ ਮਕਸਦ ਲਈ ਸਭ ਤੋਂ ਵੱਡੀ ਰੁਕਾਵਟ ਭਾਰਤੀਆਂ ਦਰਮਿਆਨ ਪਈਆਂ ਸੰਪਰਦਾਇਕ ਵੰਡੀਆਂ ਸਨ ਜਿਨ੍ਹਾਂ ਨੂੰ ਅੰਗਰੇਜ਼ੀ ਹਕੂਮਤ ਉਤਸ਼ਾਹਿਤ ਕਰਦੀ ਸੀ ਅਤੇ ਉਨ੍ਹਾਂ ਦੇ ਭਾਰਤੀ ਸਹਾਇਕ ਬਰਕਰਾਰ ਰੱਖਣ ਲਈ ਕਾਰਜਸ਼ੀਲ ਰਹਿੰਦੇ ਸਨ। ਇਸ ਲਈ ਗਦਰ ਦੀ ਕਵਿਤਾ ਦਾ ਸਭ ਤੋਂ ਪਹਿਲਾ ਮਕਸਦ ਇਸ ਸੰਪਰਦਾਇਕ ਟਕਰਾਓ ਨੂੰ ਖ਼ਤਮ ਕਰਨਾ ਸੀ। ਗਦਰੀ ਕਵੀਆਂ ਨੇ ਇਸ ਮਸਲੇ ਨੂੰ ਨਜਿੱਠਣ ਲਈ ਦੋ ਤਰੀਕੇ ਅਪਣਾਏ। ਪਹਿਲਾ ਤਾਂ ਕਥਨ ਦੀ ਪੱਧਰ ਉੱਪਰ ਹਿੰਦੀਆਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਵੱਖਰੇਵਿਆਂ ਤੋਂ ਉੱਪਰ ਉੱਠਣ। ਅਜਿਹਾ ਕਰਦਿਆਂ ਉਨ੍ਹਾਂ ਧਰਮ ਦੇ ਠੇਕੇਦਾਰਾਂ ਉੱਤੇ ਵਿਅੰਗ ਕਸੇ ਅਤੇ ਉਨ੍ਹਾਂ ਨੂੰ ਅਮਲ ਤੋਂ ਟੁੱਟੇ ਹੋਏ ਪਰਜੀਵੀ ਕਿਹਾ। ਦੂਜੇ ਪੱਧਰ ਉੱਤੇ ਉਨ੍ਹਾਂ ਆਪਣੀ ਵਿਰਾਸਤ ਦਾ ਅਸੰਪਰਦਾਇਕ ਸੰਕਲਪ ਘੜਿਆ। ਉਨ੍ਹਾਂ ਦੀਆਂ ਕਵਿਤਾਵਾਂ ਵਿਚ ਸਿੱਖ ਲਹਿਰ ਨਾਲ ਸਬੰਧਿਤ ਸ਼ਖ਼ਸੀਅਤਾਂ ਦੀਆਂ ਕੁਰਬਾਨੀਆਂ ਨੂੰ ਦੇਸ਼ ਨੂੰ ਜ਼ੁਲਮ ਤੋਂ ਮੁਕਤ ਕਰਵਾਉਣ ਲਈ ਕੀਤੇ ਜਤਨਾਂ ਦੇ ਰੂਪ ਵਿਚ ਪੇਸ਼ ਕੀਤਾ। ਇੰਝ ਹੀ ਉਨ੍ਹਾਂ ਨੇ ਕਿਤੇ ਵੀ ਸਿੱਖ ਧਰਮ ਨਾਲ ਜੁੜੇ ਧਾਰਮਿਕ ਭਾਂਤ ਦੇ ਨਾਅਰਿਆਂ ਦੀ ਵਰਤੋਂ ਤੋ ਗ਼ੁਰੇਜ਼ ਕੀਤਾ। ਡਾ.ਹਰੀਸ਼ ਪੁਰੀ ਦੇ ਲਫ਼ਜ਼ਾਂ ਵਿਚ:

ਸਿੰਘ ਸਭਾ ਅਤੇ ਚੀਫ਼ ਖ਼ਾਲਸਾ ਦੀਵਾਨ ਵਲੋਂ ਸਿੱਖ ਭਾਈਚਾਰੇ ਦੀ ਜਿਸ ਤਸਵੀਰ ਦੀ ਵਕਾਲਤ ਕੀਤੀ ਜਾਂਦੀ ਸੀ, ਗਦਰੀਆਂ ਵਲੋਂ ਪੇਸ਼ ਕੀਤੀ ਜਾਂਦੀ ਤਸਵੀਰ ਉਸ ਨਾਲੋਂ ਉੱਘੜਵੀਂ ਤਰ੍ਹਾਂ ਵੱਖਰੀ ਸੀ। ਗਦਰ ਲਹਿਰ ਦੇ ਇਨ੍ਹਾਂ ਸਿੱਖਾਂ ਲਈ ਖ਼ਾਲਸਾ ਜਾਂ ਪੰਥ ਇਕ ਅਜਿਹੀ ਸ਼ਕਤੀ ਸੀ ਜਿਹੜੀ ਗੁਰੂ ਗੋਬਿੰਦ ਸਿੰਘ ਨੇ ਭਾਰਤ ਮਾਤਾ ਉੱਤੇ ਹੁੰਦੇ ਜ਼ੁਲਮ ਦਾ ਅੰਤ ਕਰਨ ਲਈ ਸਿਰਜੀ ਸੀ।......ਪੰਥ ਦੀ ਪਛਾਣ ਪੰਜ ਕਕਾਰ ਧਾਰਨ ਕੀਤੇ ਹੋਣ ਤੋਂ ਨਹੀਂ ਸੀ ਹੋਣੀ, ਸਗੋਂ ਗੁਰੂ ਸਾਹਿਬ ਵਲੋਂ ਦੱਸੇ ਵਿਹਾਰ ਦੇ ਮਿਆਰ ਦੀ ਪਾਲਣਾ ਤੋਂ ਹੋਣੀ ਸੀ।
ਐਸੀ ਗਵਾਹੀ ਸ਼ਾਇਦ ਹੀ ਕੋਈ ਮਿਲਦੀ ਹੋਵੇ ਕਿ ਗਦਰੀਆਂ ਨੇ ਸਿੱਖਾਂ ਦਾ ਕੋਈ ਮਤਵਾਜ਼ੀ ਧਾਰਮਿਕ ਜਾਂ ਜੰਗੀ ਨਾਅਰਾ ‘ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ‘ ਅਤੇ ‘ਜੋ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ‘ ਕਦੀ ਵੀ ਵਰਤਿਆ ਹੋਵੇ। ਇਸ ਦੀ ਥਾਂ ਹਮੇਸ਼ਾਂ ਹੀ ਬੰਦੇ ਮਾਤ੍ਰਮ ਨਾਅਰੇ ਦੀ ਵਰਤੋਂ ਕੀਤੀ ਗਈ ਲਗਦੀ ਹੈ, ਜਿਸਦਾ ਇਨ੍ਹਾਂ ਲੋਕਾਂ ਵਿਚਕਾਰ ਕੌਮੀਅਤ ਬਾਰੇ ਵੱਖਰੇ ਅਤੇ ਵਿਸ਼ਾਲ ਅਪੀਲ ਰੱਖਦੇ ਹੋਣ ਦਾ ਸੁਝਾਅ ਮਿਲਦਾ ਹੈ।

ਇਸ ਤਰ੍ਹਾਂ ਗਦਰ ਲਹਿਰ ਦੀ ਕਵਿਤਾ ਨੇ ਸਿੱਖ ਦੇ ਸੰਕਲਪ ਅਤੇ ਸਰੂਪ ਦਾ ਧਰਮ-ਨਿਰਪੇਖੀਕਰਨ ਵੀ ਕੀਤਾ ਅਤੇ ਦੇਸ਼ਭਗਤੀ ਨੂੰ ਧਰਮ ਵਜੋਂ ਸਥਾਪਿਤ ਕਰਨ ਦਾ ਯਤਨ ਕੀਤਾ। ਇਸ ਕਵਿਤਾ ਵਿਚ ਹਿੰਦੂਆਂ, ਮੁਸਲਮਾਨਾਂ ਅਤੇ ਸਿੱਖਾਂ ਨੂੰ ਵਖਰੇਵੇਂ ਭੁਲਾਉਣ ਦੀ ਅਪੀਲ ਵੀ ਹੈ ਅਤੇ ਦੇਸ਼ਭਗਤ ਰਾਜਨੀਤੀ ਨੂੰ ਧਰਮ ਤੋਂ ਉੱਪਰ ਸਮਝਣ ਦੀ ਪ੍ਰੇਰਣਾ ਵੀ ਹੈ। ਗਦਰੀ ਕਵੀ ਲਈ ਦੇਸ਼ਭਗਤੀ ਦੇ ਭਾਵ ਤੋਂ ਸੱਖਣੀ ਧਾਰਮਿਕਤਾ ਦਾ ਕੋਈ ਮੁੱਲ ਨਹੀਂ ਹੈ। ਹਰੀਸ਼ ਪੁਰੀ ਨੇ ਤਾਂ ਗਦਰੀ ਕਵੀ ਦੀ ਧਰਮ-ਨਰਪੇਖ ਚੇਤਨਾ ਨੂੰ ਗਦਰ ਦੇ ਵਿਚਾਰਕਾਂ ਦੀ ਤੁਲਨਾਂ ਵਿਚ ਵਧੇਰੇ ਪ੍ਰਮਾਣਿਕ ਅਤੇ ਪ੍ਰਭਾਵੀ ਮੰਨਿਆਂ ਹੈ। ਉਸ ਦੀ ਸਮਝ ਅਨੁਸਾਰ:
ਧਰਮ ਦੇ ਰੋਲ ਬਾਰੇ ਹਰ ਦਿਆਲ ਵਰਗੇ ਆਗੂਆਂ ਵਲੋਂ ਕੀਤੀਆਂ ਜਾਂਦੀਆਂ ਤਰ੍ਹਾਂ ਤਰ੍ਹਾਂ ਦੀਆਂ ਆਮ ਜਿਹੀਆਂ ਗੱਲਾਂ ਦੇ ਉਲਟ ਗਦਰੀਆਂ ਦੀ ਭਾਰੀ ਗਿਣਤੀ ਵਿਚ ਇਹ ਸਪਸ਼ਟ ਚੇਤਨਾ ਆ ਗਈ ਸੀ ਕਿ ਮਜ਼੍ਹਬੀ ਅਤੇ ਜਾਤ ਪਾਤ ਦੇ ਮਸਲਿਆਂ ਉੱਤੇ ਧਿਆਨ ਕੇਂਦਰਿਤ ਕਰਨਾ ਸਵਾਰਥੀ ਹਿਤਾਂ ਦਾ ਪੱਕੇ ਤੌਰ ਉਤੇ ਫੁੱਟਪਾਊ ਅਤੇ ਅੰਧ-ਵਿਸ਼ਵਾਸੀ ਮਨਸੂਬਾ ਹੁੰਦਾ ਹੈ। ਚਿੰਨ੍ਹਾਂ ਦੀ ਨਵੀਂ ਚੋਣ ਅਤੇ ਵਿਰੋਧ ਨੂੰ ਮੇਲਦੀ ਵਿਆਖਿਆ ਸਭਿਆਚਾਰਕ ਅਤੇ ਰਾਜਨੀਤਕ ਪਛਾਣ-ਚਿਨ੍ਹਾਂ ਵਿਚਲੇ ਵਿਰੋਧ ਨੂੰ ਕਮਜ਼ੋਰ ਕਰਦੀ ਸੀ। ਅਤੇ ਰਾਜਨੀਤੀ ਨੂੰ ਸਭ ਤੋਂ ਅੱਗੇ ਰੱਖਣ ਦੀ ਮੁੱਢਲੀ ਲੋੜ ਉਤੇ ਜ਼ੋਰ ਦਿੰਦੀ ਸੀ।
ਸੋ ਗਦਰ ਦੀ ਕਵਿਤਾ ਸੰਪਰਦਾਇਕਤਾ ਦੇ ਖ਼ਾਤਮੇ ਅਤੇ ਰਾਸ਼ਟਰੀ ਏਕਤਾ ਨੂੰ ਇਕ ਵਿਚਾਰਧਾਰਾਈ ਪ੍ਰਤਿਮਾਨ ਬਣਾ ਕੇ ਚੱਲਦੀ ਹੈ। ਅਜੋਕੇ ਸਮਿਆਂ ਵਿਚ ਜਦੋਂ ਸੰਪਰਦਾਇਕਤਾ ਦੇ ਨਾਲ ਨਾਲ ਜਾਤੀ ਨਫ਼ਰਤ ਅਤੇ ਖੇਤਰੀਵਾਦ ਵਿਚ ਇਜ਼ਾਫ਼ਾ ਹੋ ਰਿਹਾ ਹੈ ਤਾਂ ਗਦਰੀ ਕਾਵਿ ਦੇ ਇਸ ਵਿਚਾਰਧਾਰਾਈ ਪ੍ਰਤਿਮਾਨ ਬਾਰੇ ਕਿਸੇ ਕਿਸਮ ਦੀ ਦੁਬਿਧਾ ਦੀ ਲੋੜ ਨਹੀਂ ਹੈ। ਪਰ ਅਜੋਕੇ ਸਮੇਂ ਵਿਚ ਕਵਿਤਾ ਇਸ ਪ੍ਰਕਾਰਜ ਨੂੰ ਕਿਵੇਂ ਨਿਭਾਉਂਦੀ ਹੈ ਇਹ ਵਿਚਾਰਣਯੋਗ ਮਸਲਾ ਹੈ। ਅਜੋਕੀ ਕਵਿਤਾ ਵਿਚ ਉੱਚੀ ਅਤੇ ਸਪਸ਼ਟ ਸੁਰ ਵਿਚ ਇਸ ਕਿਸਮ ਦੇ ਸਮਾਜਿਕ ਪ੍ਰਕਾਰਜ ਨੂੰ ਨਿਭਾਉਣ ਤੋਂ ਝਿਜਕਦੀ ਹੈ। ਇਸ ਝਿਜਕ ਦਾ ਆਪਣਾ ਪਿਛੋਕੜ ਹੈ।
ਗਦਰ ਲਹਿਰ ਦੀ ਕਵਿਤਾ ਦਾ ਦੂਜਾ ਵਿਚਾਰਧਾਰਾਈ ਪ੍ਰਤਿਮਾਨ ਨਵੇਂ ਗਿਆਨ-ਵਿਗਿਆਨ ਅਤੇ ਵਿੱਦਿਆ ਨਾਲ ਲੈਸ ਹੋ ਕੇ ਬਸਤੀਵਾਦੀ ਪ੍ਰਬੰਧ ਅਤੇ ਇਸ ਦੀ ਰਾਜਨੀਤੀ ਨੂੰ ਸਮਝਣਾ ਹੈ। ਗਦਰੀ ਕਵੀ ਨੂੰ ਭਾਰਤੀਆਂ ਅਤੇ ਪੰਜਾਬੀਆਂ ਦੇ ਪੱਛੜੇਪਨ ਦਾ ਡੂੰਘਾ ਅਹਿਸਾਸ ਹੈ। ਉਸ ਅਨੁਸਾਰ ਸਾਨੂੰ ਪੱਛਮੀ ਗਿਆਨ ਵਿਗਿਆਨ ਦੀ ਵਿੱਦਿਆ ਪ੍ਰਾਪਤ ਕਰਨੀ ਚਾਹੀਦੀ ਹੈ ਅਤੇ ਬੌਧਿਕ ਵਿਕਾਸ ਦੇ ਰਸਤੇ ਉੱਪਰ ਤੁਰਨਾ ਚਾਹੀਦਾ ਹੈ।
ਗਦਰ ਲਹਿਰ ਦੀ ਕਵਿਤਾ ਦਾ ਅਗਲਾ ਵਿਚਾਰਧਾਰਾਈ ਪ੍ਰਤਿਮਾਨ ਇਹ ਹੈ ਕਿ ਇਹ ‘ਗਦਰ‘ ਦੇ ਭਾਵਅਰਥ ਵਿਚ ਵਿਸਤਾਰ ਕਰਦੀ ਹੋਈ ਵੱਖੋ ਵੱਖ ਸਮਿਆਂ ਅਤੇ ਵੱਖੋ ਵੱਖ ਦੇਸ਼ਾਂ ਵਿਚਲੀਆਂ ਵਿਦਰੋਹੀ ਲਹਿਰਾਂ ਨਾਲ ਸਾਂਝ ਸਥਪਿਤ ਕਰਦੀ ਹੋਈ ਉਨ੍ਹਾਂ ਨੂੰ ਗਦਰ ਦੇ ਰੂਪ ਵਿਚ ਹੀ ਸੰਕਲਪਦੀ ਹੈ। ਇਸ ਵਿਚ ਤੱਤਕਾਲੀ ਗਦਰ ਲਹਿਰ ਨੂੰ 1857 ਦੇ ਗਦਰ ਦੀ ਨਿਰੰਤਰਤਾ ਵਿਚ ਸਮਝਿਆ ਗਿਆ ਹੈ। ਇੰਝ ਹੀ ਉਸ ਇਤਹਾਸਕ ਦੌਰ ਵਿਚ ਸਮੁੱਚੇ ਵਿਸ਼ਵ ਵਿਚ ਬਸਤੀਵਾਦ ਦੇ ਵਿਰੋਧ ਵਿਚ ਚੱਲ ਰਹੇ ਮੁਕਤੀ ਸੰਘਰਸ਼ਾਂ, ਰਾਸ਼ਟਰਵਾਦੀ ਉੱਥਾਨ ਦੀਆਂ ਲਹਿਰਾਂ, ਜਗੀਰਦਾਰੀ ਅਤੇ ਪੂੰਜੀਵਾਦ ਦੇ ਵਿਰੋਧ ਵਿਚ ਚੱਲਦੇ ਜਨ-ਅੰਦੋਲਨਾਂ, ਸਮਾਜਵਾਦੀ ਨਿਜ਼ਾਮ ਲਈ ਜ਼ੋਰ ਫੜ ਰਹੇ ਕ੍ਰਾਂਤੀਕਾਰੀ ਸੰਘਰਸ਼ਾਂ ਅਤੇ ਮਾਨਵੀ ਹੱਕਾਂ ਦੀ ਪ੍ਰਾਪਤੀ ਚੱਲਦੇ ਹੋਰ ਸੰਘਰਸ਼ਾਂ ਨਾਲ ਨਾਤਾ ਜੋੜਦੀ ਹੈ ਅਤੇ ਉਨ੍ਹਾਂ ਨੂੰ ਗਦਰ ਦੀ ਸੰਗਿਆ ਦਿੰਦੀ ਹੈ। ਇਨ੍ਹਾਂ ਅਰਥਾਂ ਵਿਚ ਇਹ ਲਹਿਰ ਸੌੜੇ ਬੁਰਜੂਆ ਕੌਮਵਾਦ ਦੀਆਂ ਹੱਦਾਂ ਉਲੰਘ ਕੇ ਸੁਭਾਵਿਕ ਹੀ ਅੰਤਰਰਾਸ਼ਟਰਵਾਦ ਨਾਲ ਜੁੜ ਜਾਂਦੀ ਹੈ। ਡਾ. ਕੇਸਰ ਸਿੰਘ ਕੇਸਰ ਗਦਰ ਅਖ਼ਬਾਰ ਦੇ ਹਵਾਲੇ ਨਾਲ ਗਦਰੀ ਵਿਚਾਰਧਾਰਾਈ ਪ੍ਰਤਿਮਾਨ ਬਾਰੇ ਲਖਦੇ ਹਨ:
ਇਸ ਦਾ { ਗਦਰ ਅਖ਼ਬਾਰ } ਦਾ ਮੁੱਖ ਨਿਸ਼ਾਨਾ ਭਾਵੇਂ ਹਿੰਦੋਸਤਾਨ ਦੀ ਆਜ਼ਾਦੀ ਸੀ, ਪਰ ਇਹ ਪਰਚਾ ਸਭ ਗ਼ਲਾਮ ਦੇਸ਼ਾਂ ਦੀ ਆਜ਼ਾਦੀ ਤੇ ਮਨੁੱਖੀ ਹੱਕਾਂ ਦਾ ਅਮਲੰਬਰਦਾਰ ਬਣਿਆਂ। ਆਪਣੀ ਗ਼ਲਾਮੀ ਵਿਰੁੱਧ ਜੂਝਦੇ ਸਭ ਦੇਸ਼ਾਂ ਦੇ ਹੱਕ ਵਿਚ ਇਸ ਨੇ ਆਵਾਜ਼ ਉਠਾਈ।.......ਗਦਰ ਲੇਖਕ ਇਹ ਸਮਝਦਾ ਸੀ ਕਿ ਜਦ ਤਕ ਸਭ ਬਸਤੀਆਂ ਆਜ਼ਾਦ ਨਹੀਂ ਹੁੰਦੀਆਂ ਓਦੋਂ ਤਕ ਹਿੰਦੋਸਤਾਨ ਆਜ਼ਾਦ ਨਹੀਂ ਹੋ ਸਕਦਾ।
ਗਦਰੀ ਕਵਿਤਾ ਦੀ ਸਭਿਆਚਾਰਕ ਸੀਮਾ ਭਾਰਤੀ ਸੁਤੰਤਰਤਾ ਸੰਗਰਾਮ ਦੀ ਰਾਸ਼ਟਰਵਾਦੀ ਜਾਂ ਕੌਮਵਾਦੀ ਸੰਸਕਿ?ਤੀ ਤੋਂ ਪਾਰ ਜਨਤਕ ਕੌਮਾਂਤਰੀ ਦਿਸਹੱਦਿਆਂ ਤਕ ਹੈ। ਇਹ ਕੌਮਵਾਦੀ ਕਲਚਰ ਨਹੀਂ ‘ਕੌਮੀ ਤੇ ਕੌਮਾਂਤਰੀ‘ ਜਨਤਕ ਕਲਚਰ ਹੈ। ਕੌਮੀ ਆਜ਼ਾਦੀ ਦੀ ਜੱਦੋ ਜਹਿਦ ਨੇ ਗਦਰ ਲਹਿਰ ਨੂੰ ਦੁਨੀਆਂ ਦੀਆਂ ਹੋਰ ਕੌਮਾਂ ਦੇ ਸੁਤੰਤਰਤਾ ਸੰਗਰਾਮਾ ਨਾਲ ਜੋੜਿਆ ਤੇ ਇਸ ਦੀ ਕੌਮੀ ਕਲਚਰ ਦੇ ਅੰਦਰੋਂ ਕੌਮਾਂਤਰੀ ਚੇਤਨਾ ਤੇ ਵਿਸ਼ਵ-ਸਭਿਆਚਾਰ ਦਾ ਅੰਕਰ ਫੁੱਟਿਆ।
ਇੰਜ ਗਦਰ ਲਹਿਰ ਦੀ ਕਵਿਤਾ ਅੰਤਰਰਾਸ਼ਟਰੀ ਸਾਂਝਾਂ ਦਾ ਵਿਚਾਰਧਾਰਾਈ ਪ੍ਰਤਿਮਾਨ ਸਿਰਜਦੀ ਹੈ। ਸਮੇਂ ਸਮੇਂ ਪੰਜਾਬੀ ਕਵਿਤਾ ਇਸ ਪ੍ਰਤਿਮਾਨ ਦਾ ਅਨੁਸਰਣ ਕਰਦੀ ਰਹੀ ਹੈ। ਅਜੋਕੇ ਸਮੇਂ ਵਿਚ ਸਾਡੇ ਕਵੀ ਦੀ ਚੇਤਨਾ ਰਾਜਨੀਤਕ ਤੌਰ ‘ਤੇ ਸ਼ਿਥਲ ਹੈ ਅਤੇ ਸਮਾਜਿਕ ਮਸਲਿਆਂ ਬਾਰੇ ਉਸ ਦੀ ਦਖ਼ਲਅੰਦਾਜ਼ੀ ਸੁਸਤ ਭਾਂਤ ਦੀ ਹੈ। ਇਸੇ ਲਈ ਉਸ ਕੇ ਕਾਵਿ-ਕਰਮ ਵਿਚ ਦੂਜੀਆਂ ਥਾਵਾਂ ਵਿਚ ਚੱਲਦੇ ਸੰਘਰਸ਼ਾਂ ਦਾ ਜ਼ਿਕਰ ਘੱਟ ਹੀ ਮਿਲਦਾ ਹੈ। ਹਾਲ ਹੀ ਵਿਚ ਭਾਰਤ ਦੇ ਕਬਾਇਲੀ ਖੇਤਰਾਂ ਵਿਚ ਚੱਲੇ ਸੰਘਰਸ਼ਾਂ ਪ੍ਰਤਿ ਉਸ ਦਾ ਹੁੰਗਾਰਾ ਸੁਸਤ ਜਿਹਾ ਹੈ। ਗਲਪਕਾਰ ਮਨਮੋਹਨ ਬਾਵਾ ਨੇ ਜ਼ਰੂਰ ਕੁਝ ਇਕ ਲਿਖਤਾਂ ਰਾਹੀ ਉਸ ਮਸਲੇ ਨੂੰ ਛੇੜਿਆ ਹੈ ਅਤੇ ਇਸ ਕਿਸਮ ਦੀ ਦਖ਼ਲੰਦਾਜ਼ੀ ਦੀ ਵਧੇਰੇ ਲੋੜ ਹੈ।
ਗਦਰ ਲਹਿਰ ਦੀ ਕਵਿਤਾ ਦਾ ਅਗਲਾ ਵਿਚਾਰਧਾਰਾਈ ਪ੍ਰਤਿਮਾਨ ਅਜਿਹੇ ਨਿਜ਼ਾਮ ਦੀ ਸਥਾਪਨਾ ਹੈ ਜਿਸ ਵਿਚ ਸਭ ਮਨੁੱਖਾਂ ਨੂੰ ਬਰਾਬਰ ਦੇ ਅਧਿਕਾਰ ਪ੍ਰਾਪਤ ਹੋਣ। ਪਹਿਲਾਂ ਪਹਿਲ ਗਦਰ ਲਹਿਰ ਅਤੇ ਇਸਦੀ ਕਵਿਤਾ ਦਾ ਆਦਰਸ਼ ਅਮਰੀਕੀ ਆਰਥਿਕ ਪ੍ਰਬੰਧ ਸੀ ਜਿਸ ਦਾ ਮਾਡਲ ਪੂੰਜੀਵਾਦੀ ਵਿਕਾਸ ਦਾ ਮਾਡਲ ਸੀ। ਆਰਥਿਕ ਮੰਦਹਾਲੀ ਕਾਰਣ ਅਮਰੀਕਾ ਵਿਚ ਆਏ ਪੰਜਾਬੀ ਕਾਮੇ ਇੱਥੋਂ ਦੀਆਂ ਸੁਖ ਸਹੂਲਤਾਂ ਪ੍ਰਾਪਤ ਕਰਨ ਦੀ ਕਾਮਨਾ ਕਰਦਾ ਸੀ। ਇਸ ਕਾਮੇ ਦੀਆਂ ਅਕਾਂਖਿਆਵਾਂ ਦੇ ਅਨੁਰੂਪ ਹੀ ਗਦਰ ਕਵਿਤਾ ਸੁਖ ਸਹੂਲਤਾਂ ਅਤੇ ਖ਼ੁਸ਼ਹਾਲੀ ਦਾ ਸੁਪਨਾ ਲੈਂਦੀ ਸੀ। ਪਰ ਬਾਅਦ ਵਿਚ ਜਿਉਂ ਜਿਉਂ ਰੂਸੀ ਇਨਕਲਾਬ ਇਸ ਦੀ ਪ੍ਰੇਰਣਾ ਬਣਨਾ ਸ਼ੁਰੂ ਹੋਇਆ ਤਾਂ ਇਸ ਵਿਚ ਬਰਾਬਰ ਹੱਕਾਂ ਵਾਲੇ ਨਿਜ਼ਾਮ ਦੀ ਸਥਾਪਤੀ ਦਾ ਆਦਰਸ਼ ਦਾਖ਼ਿਲ ਹੋਣ ਲੱਗਿਆ। ਗਦਰੀ ਕਵੀ ਨੇ ਬਰਾਬਰੀ ਵਾਲੇ ਸਮਾਜ ਦਾ ਵਿਚਾਰਧਾਰਾਈ ਪ੍ਰਤਿਮਾਨ ਸਿ ਰਜਣਾ-ਸੰਚਾਰਨਾ ਸ਼ੁਰੂ ਕੀਤਾ । ਗਦਰ ਲਹਿਰ ਦੀ ਕਵਿਤਾ ਦੇ ਇਸ ਪ੍ਰਤਿਮਾਨ ਨੂੰ ਵਰਤਮਾਨ ਦੇ ਪ੍ਰਸੰਗ ਵਿਚ ਰੱਖ ਕੇ ਦੇਖੀਏ ਤਾਂ ਇਹ ਤੱਥ ਧਿਆਨ ਵਿਚ ਰੱਖਣਾ ਜ਼ਰੂਰੀ ਹੈ ਕਿ ਵੀਹਵੀਂ ਸਦੀ ਦੀ ਪਹਿਲੀ ਚੌਥਾਈ ਵਿਚ ਹੋਂਦ ਵਿਚ ਆਇਆ ਸਮਾਜਵਾਦੀ ਪ੍ਰਬੰਧ ਆਪਣੀਆਂ ਅੰਦਰੂਨੀ ਵਿਰੋਧਤਾਵਾਂ ਅਤੇ ਅੰਤਰਾਸ਼ਟਰੀ ਦਬਾਵਾਂ ਦੇ ਸਿੱਟੇ ਵਜੋਂ ਵਿਸਥਾਪਿਤ ਹੋ ਚੁੱਕਾ ਹੈ। ਭਾਵੇਂ ਬਰਾਬਰ ਹੱਕਾਂ ਵਾਲੇ ਨਿਜ਼ਾਮ ਦੀ ਚਾਹਤ ਬਾਰੇ ਕੋਈ ਸ਼ੱਕ ਕਰਨ ਦੀ ਗੁੰਜਾਇਸ਼ ਨਹੀਂ ਪਰ ਅਜੋਕੀ ਵਿਸ਼ਵ ਅਰਥ-ਵਿਵਸਥਾ ਅਤੇ ਉਸ ਦੀ ਤਰਜ਼ੁਮਾਨ ਰਾਜਨੀਤਕ ਵਿਵਸਥਾ ਵਿਚ ਸਮਾਜਵਾਦੀ ਪ੍ਰਬੰਧ ਦੇ ਚੱਲਦਿਆਂ ਬਰਾਬਰ ਹੱਕਾਂ ਵਾਲਾ ਨਿਜ਼ਾਮ ਸਥਾਪਿਤ ਕਰਨ ਲਈ ਸੰਘਰਸ਼ ਵਧੇਰੇ ਗੁੰਝਲਦਾਰ ਹੋ ਚੁੱਕੇ ਹਨ।
ਗਦਰ ਲਹਿਰ ਦੀ ਕਵਿਤਾ ਦੇ ਵਿਚਾਰਧਾਰਾਈ ਪ੍ਰਤਿਮਾਨਾਂ ਵਿਚੋਂ ਸਭ ਤੋਂ ਕੇਂਦਰੀ ਪ੍ਰਤਿਮਾਨ ਆਪਣੇ ਮਕਸਦ ਦੀ ਪ੍ਰਾਪਤੀ ਲਈ ਹਥਿਆਰਬੰਦ-ਹਿੰਸਕ ਵਿਦਰੋਹ ਦਾ ਪ੍ਰਤਿਮਾਨ ਹੈ। ਇਸ ਪ੍ਰਤਿਮਾਨ ਨੂੰ ਲੈ ਕੇ ਪਹਿਲਾਂ ਵੀ ਬਹਿਸ ਹੁੰਦੀ ਰਹੀ ਹੈ ਅਤੇ ਹੁਣ ਵੀ ਇਹ ਮਸਲਾ ਨਜਿੱਠਿਆ ਨਹੀਂ ਗਿਆ। ਗਦਰ ਲਹਿਰ ਦੀ ਕਵਿਤਾ ਵਿਚ ਅਨੇਕਾਂ ਵਾਰ ਸ਼ਾਂਤਮਈ ਸੰਘਰਸ਼, ਸੱਤਾਵਾਨ ਬਸਤੀਵਾਦੀ ਧਿਰ ਨਾਲ ਗੱਲਬਾਤ ਰਾਹੀਂ ਮਸਲਿਆਂ ਦਾ ਹੱਲ ਕਰਨ, ‘ਡੈਪੂਟੇਸ਼ਨ ਅਤੇ ਰੈਜ਼ੋਲਿਊਸ਼ਨ‘ ਰਾਹੀਂ ਸਰਕਾਰ ਦੇ ਫ਼ੈਸਲਿਆਂ ਨੂੰ ਪ੍ਰਭਾਵਿਤ ਕਰਨ ਦੀ ਰਣਨੀਤੀ ਨੂੰ ਰੱਦ ਕੀਤਾ ਗਿਆ ਹੈ। ਇੱਥੇ ਇਹ ਗੱਲ ਗੁੰਝੀ ਨਹੀਂ ਰਹਿੰਦੀ ਕਿ ਗਦਰ ਲਹਿਰ ਉਸ ਦੌਰ ਵਿਚ ਕਾਂਗਰਸ ਦੀ ਅਗਵਾਈ ਵਿਚ ਚੱਲ ਰਹੀ ਲਹਿਰ ਦੀ ਵਿਚਾਰਧਾਰਾ ਅਤੇ ਰਣਨੀਤੀ ਤੋਂ ਸਪਸ਼ਟ ਨਿਖੇੜਾ ਕਰਦੀ ਹੈ। ਇਸ ਪੱਖੋਂ ਗਦਰ ਲਹਿਰ ਅਤੇ ਉਸ ਦੀ ਕਵਿਤਾ ਬਰਜੂਆ ਕੌਮਵਾਦ ਦੀ ਤੁਲਨਾ ਵਿਚ ਸਮਾਜਵਾਦੀ-ਕੋਮਾਂਤਰੀਵਾਦ ਉੱਤੇ ਬਲ ਦਿੰਦੀ ਹੈ, ਸ਼ਾਂਤਮਈ ਸੱਤਿਆਗ੍ਰਹਿ ਦੇ ਮੁਕਾਬਲੇ ਹਥਿਆਰਬੰਦ ਇਨਕਲਾਬ ਦਾ ਰਾਹ ਅਖ਼ਤਿਆਰ ਕਰਨ ਦੀ ਤਾਕੀਦ ਕਰਦੀ ਹੈ ਅਤੇ ਅਹਿੰਸਾਵਾਦੀ ਵਿਚਾਰ-ਵਿਮਰਸ਼ ਦੀ ਰਾਜਨੀਤੀ ਦੇ ਟਾਕਰੇ ‘ਤੇ ਹਿੰਸਾਵਾਦੀ ਅਤਿਵਾਦੀ ਰਾਜਨੀਤੀ ਦਾ ਰੁਖ ਅਪਨਾਉਂਦੀ ਹੈ। ਗਦਰ ਲਹਿਰ ਅਤੇ ਉਸ ਦੀ ਕਵਿਤਾ ਦੇ ਵਿਚਾਰਧਾਰਾਈ ਪ੍ਰਤਿਮਾਨਾਂ ਵਿਚੋਂ ਇਹੀ ਪ੍ਰਤਿਮਾਨ ਹੈ ਜਿਸ ਬਾਰੇ ਨਿਰੰਤਰ ਬਹਿਸ ਚੱਲਦੀ ਰਹੀ ਹੈ। ਮੇਰੀ ਜਾਚੇ ਇਹ ਸਭ ਤੋਂ ਮਹੱਤਵਪੂਰਣ ਗੁੰਝਲ ਹੈ ਜਿਸ ਦਾ ਹਾਲੇ ਤਕ ਕੋਈ ਸਪਸ਼ਟ ਉੱਤਰ ਸਾਡੇ ਕੋਲ ਨਹੀਂ ਹੈ।
ਲਹਿਰ ਦੇ ਇਸ ਪ੍ਰਤਿਮਾਨ ਬਾਰੇ ਵੱਖ ਵੱਖ ਵਿਦਵਾਨਾਂ ਦੀਆਂ ਰਾਵਾਂ ਬਾਰੇ ਵਿਚਾਰ ਕਰਨੀ ਕੁਥਾਵੀਂ ਨਹੀਂ ਹੋਵੇਗੀ। ਭਗਵਾਨ ਜੋਸ਼ ਮੁਤਾਬਿਕ ‘ਕ੍ਰਾਂਤੀਕਾਰੀ ਵਦਰੋਹੀਆਂ ਦੀ ਧਾਰਣਾ ਇਹ ਸੀ ਕਿ ਬਰਤਾਨਵੀ ਹਕੂਮਤ ਨੇ ਤਾਕਤ ਦੇ ਜ਼ੋਰ ਨਾਲ ਭਾਰਤ ਨੂੰ ਗ਼ੁਲਾਮ ਬਣਾਇਆ ਹੈ ਇਸ ਲਈ ਇਸ ਦਾ ਟਾਕਰਾ ਬੰਬਾਂ ਅਤੇ ਪਿਸਤੋਲਾਂ ਨਾਲ ਕਰਨ ਲਈ ਕ੍ਰਾਂਤੀਕਾਰੀਆਂ ਨੂੰ ਨਿੱਤਰਨਾ ਚਾਹੀਦਾ ਹੈ। ਇਸ ਪ੍ਰਸੰਗ ਵਿਚ ਹਰੀਸ਼ ਪੁਰੀ ਦਾ ਵਿਚਾਰ ਹੈ ਕਿ ਗਦਰ ਲਹਿਰ ਵਿਚ ‘ਰਾਜਨੀਤਕ ਵਿਦਿਆ ਦੇ ਮੁਸ਼ਕਿਲ ਕੰਮ ਲਈ ਯਤਨ ਦੀ ਅਣਹੋਂਦ ਕਾਰਣ ਜਨਤਾ ਨੂੰ ਲਾਮਬੰਦ ਕਰਨ ਦਾ ਕੰਮ ਦਹਿਸ਼ਤਵਾਦੀ ਕਾਰਵਾਈਆਂ ਰਾਹੀਂ ਪੂਰਾ ਕਰਨ ਕੋਸ਼ਿਸ਼ ਕੀਤੀ ਜਾਂਦੀ ਸੀ। ਇੰਜ ਡਾ. ਪੁਰੀ ਗਦਰ ਲਹਿਰ ਦੌਰਾਨ ਹੁੰਦੀਆਂ ਹਥਿਆਰਬੰਦ ਕਾਰਵਾਈਆਂ ਨੂੰ ਰਾਜਨੀਤਕ ਵਿਦਿਆ ਦਾ ਨਿਗੂਣਾ ਬਦਲ ਸਮਝਦੇ ਹਨ। ਉਨ੍ਹਾਂ ਦੀ ਤੁਲਨਾ ਵਿਚ ਡਾ. ਕੇਸਰ ਸਿੰਘ ਕੇਸਰ ਲਹਿਰ ਦੇ ਲੜਾਕੂ ਰੁਝਾਨ ਨੂੰ ਕਿਸਾਨੀ-ਕਬਾਇਲੀ ਮਾਨਸਿਕਤਾ ਨਾਲ ਜੋੜ ਕੇ ਦੇਖਦੇ ਹਨ। ਗਦਰ ਲਹਿਰ ਦੇ ਇਸ ਪ੍ਰਤਿਮਾਨ ਦੀ ਸਮਕਾਲੀ ਸਾਰਥਕਤਾ ਦਾ ਨਿਰਣਾ ਕਰਨ ਲਈ ਜ਼ਰੂਰੀ ਹੈ ਕਿ ਜਨਤਕ ਲਹਿਰ ਅਤੇ ਹਥਿਆਰਬੰਦ ਵਿਦਰੋਹ ਦੀ ਦਵੰਦਾਤਮਕਤਾ ਨੂੰ ਸਮਝ ਲਿਆ ਜਾਵੇ। ਵੀਹਵੀਂ ਸਦੀ ਵਿਚ ਹੋਂਦ ਵਿਚ ਆਏ ਅਤੇ ਹੁਣ ਵੀ ਭਾਰੂ ਪ੍ਰਵਚਨ ਦੇ ਤੌਰ ਦੇ ਕਾਰਜਸ਼ੀਲ ਰਾਜਨੀਤਕ ਚਿੰਤਨ ਵਿਚ ਹਥਿਆਰਬੰਦ ਵਿਦਰੋਹ ਅਤੇ ਸ਼ਾਂਤਮਈ ਜਨਤਕ ਲਹਿਰ ਨੂੰ ਨਿਰਪੇਖ ਵਿਰੋਧੀ ਰੁਝਾਨਾਂ ਦੇ ਤੌਰ ‘ਤੇ ਸਮਝਿਆ ਅਤੇ ਪੇਸ਼ ਕੀਤਾ ਜਾਂਦਾ ਹੈ। ਇਸੇ ਲਈ ਹੀ ਭਗਵਾਨ ਸਿੰਘ ਜੋਸ਼ ਬਸਤੀਵਾਦੀ ਰਾਜ ਅਤੇ ਖੱਬੇਪੱਖੀ ਲਹਿਰ ਦੇ ਪ੍ਰਸੰਗ ਵਿਚ ਭਾਰਤੀ ਰਾਸ਼ਟਰੀ ਅੰਦੋਲਨ ਦਾ ਵਿਸ਼ਲੇਸ਼ਣ ਕਰਦਾ ਹੋਇਆ ਹਥਿਆਰਬੰਦ ਵਿਦਰੋਹ ਅਤੇ ਜਨਤਕ ਲਹਿਰ ਨੂੰ ਮੂਲੋਂ ਹੀ ਇਕ ਦੂਜੇ ਤੋਂ ਨੱਖੜਵੇਂ ਅਤੇ ਭਿੰਨ ਵਰਤਾਰਿਆਂ ਵਜੋਂ ਸਮਝਦਾ ਹੈ। ਉਹ ਕਿਸੇ ਹਥਿਆਰਬੰਦ ਵਿਦਰੋਹ ਵਿਚ ਸ਼ਾਂਤੀਪੂਰਣ ਸੰਘਰਸ਼ ਦੇ ਛਿਣਾਂ ਦੀ ਸੰਭਾਵਨਾਂ ਨੂੰ ਸਵੀਕਾਰ ਕਰਦਾ ਹੈ ਅਤੇ ਇੰਝ ਹੀ ਸ਼ਾਂਤੀਪੂਰਣ ਅਹਿੰਸਾਵਾਦੀ ਜਨਤਕ ਲਹਿਰ ਵਿਚ ਹਿੰਸਾਤਮਕ ਛਿਣਾਂ ਦੇ ਆਉਂਣ ਦੀ ਸੰਭਾਵਨਾਂ ਤੋਂ ਇਨਕਾਰ ਨਹੀਂ ਕਰਦਾ ਪਰ ਉਹ ਇਨ੍ਹਾਂ ਦੋਹਾਂ ਕਿਸਮ ਦੇ ਅੰਦੋਲਨਾਂ ਨੂੰ ਇਕ ਦੂਜੇ ਤੋਂ ਲਾਜ਼ਮੀ ਤੌਰ ਤੇ ਨਿੱਖੜੇ ਹੋਏ ਅੰਦੋਲਨ ਮੰਨਦਾ ਹੈ ਜਿਨ੍ਹਾਂ ਦਾ ਸਾਰ ਤੇ ਸਰੂਪ ਵੀ ਅਲੱਗ ਅਲੱਗ ਨਹੀਂ ਹੁੰਦਾ ਸਗੋਂ ਹੋਣੀ ਵੀ ਅਲੱਗ ਅਲੱਗ ਹੁੰਦੀ ਹੈ। ਭਗਵਾਨ ਜੋਸ਼ ਮੁਤਿਬਕ ਜਨਤਕ ਲਹਿਰਾਂ ਨੂੰ ਕਦੇ ਵੀ ਮੁਕੰਮਲ ਤੌਰ ਦੇ ਖ਼ਤਮ ਨਹੀਂ ਕੀਤਾ ਜਾ ਸਕਦਾ, ਇਹ ਪੈਦਾ ਹੋਣ ਉਪਰੰਤ ਕਦੇ ਕਦੇ ਮੱਧਮ ਪੈ ਜਾਂਦੀਆਂ ਹਨ ਜਾਂ ਦਬਾ ਦਿੱਤੀਆਂ ਜਾਂਦੀਆਂ ਹਨ ਪਰ ਫਿਰ ਉੱਠ ਖੜੀਆਂ ਹੁੰਦੀਆਂ ਹਨ। ਇਨ੍ਹਾਂ ਦੀ ਤੁਲਨਾ ਵਿਚ ਹਥਿਆਰਾਬੰਦ ਵਿਦਰੋਹ ਨਿਰੰਤਰ ਨਹੀਂ ਚੱਲ ਸਕਦੇ। ਇਹ ਸੁਸਤ ਪੈ ਜਾਂਦੇ ਹਨ, ਇਨ੍ਹਾਂ ਵਿਚੋਂ ਜੋਸ਼ ਮਨਫ਼ੀ ਹੋ ਜਾਂਦਾ ਹੈ ਅਤੇ ਇਹ ਮੱਧਮ ਪੈਂਦੇ ਪੈਂਦੇ ਖ਼ਤਮ ਹੋ ਜਾਂਦੇ ਹਨ ਜਾਂ ਇਨ੍ਹਾਂ ਨੂੰ ਸਖ਼ਤੀ ਨਾਲ ਦਬਾ ਦਿੱਤਾ ਜਾਂਦਾ ਹੈ।
ਰੌਚਕ ਗੱਲ ਇਹ ਹੈ ਕਿ ਭਗਵਾਨ ਜੋਸ਼ ਨੂੰ ਇਹ ਗੱਲ ਤਾਂ ਸਮਝ ਆਉਂਦੀ ਹੈ ਕਿ ਅਹਿੰਸਤਮਕ ਅਤੇ ਹਿੰਸਾਤਮਕ ਸਰਗਰਮੀਆਂ ਇਕ ਦੂਜੇ ਦੀ ਥਾਂ ਲੈਂਦੀਆਂ ਰਹਿੰਦੀਆਂ ਹਨ ਪਰ ਇਤਿਹਾਸ ਵਿਚ ਇਨ੍ਹਾਂ ਦੀ ਸਾਂਝ ਦਾ ਸੂਤਰ ਉਸ ਦੀ ਪਕੜ ਵਿਚ ਨਹੀਂ ਆਉਂਦਾ। ਇਹ ਵੀ ਕਿ ਉਹ ਹਰ ਕਿਸਮ ਦੇ ਮਨੁੱਖੀ ਹੁੰਗਾਰੇ ਦਾ ਜਮਾਤੀ-ਵਿਚਾਰਧਾਰਕ ਵਿਸ਼ਲੇਸ਼ਣ ਕਰਦਾ ਹੈ ਪਰ ਕਸੇ ਸਥਿਤੀ ਪ੍ਰਤਿ ਹਿੰਸਾਤਮਕ ਅਤੇ ਅਹਿੰਸਤਾਮਕ ਹੁੰਗਾਰਾ ਕਿਸ ਕਿਸਮ ਦੇ ਜਮਾਤੀ ਹਿਤਾਂ ਅਤੇ ਵਿਚਾਰਧਾਰਾ ਦਾ ਪ੍ਰਗਟਾਵਾ ਹੁੰਦਾ ਹੈ? ਉਹ ਇਸ ਵਿਸ਼ਲੇਸ਼ਣ ਵਿਚ ਪੈਣ ਦੀ ਜ਼ਹਿਮਤ ਨਹੀ ਉਠਾਉਂਦਾ। ਉਂਝ ਹਥਿਆਰਬੰਦ-ਹਿੰਸਾਤਮਕ ਹੁੰਗਾਰੇ ਨੂੰ ਅਹਿੰਸਾਤਮਕ ਜਨਤਕ ਲਹਿਰਾਂ ਨਾਲੋਂ ਮੂਲ ਨਿਖੇੜੇ ਜਾਂ ਵਿਰੋਧ ਵਿਚ ਸਮਝਣਾਂ ਅਤੇ ਪੇਸ਼ ਕਰਨਾ ਸਾਡੀ ਆਮ ਸਮਝਦਾਰੀ ਦਾ ਹਿੱਸਾ ਬਣਿਆ ਹੋਇਆ ਹੈ। ਇਤਿਹਾਸ ਨੂੰ ਫ਼ਰੋਲ ਕੇ ਦੇਖੀਏ ਤਾਂ ਇਹ ਦੋਵੇਂ ਕਿਸਮ ਦੇ ਹੁੰਗਾਰੇ ਕਿਸੇ ਵੀ ਪ੍ਰਤਿਰੋਧੀ ਹੁੰਗਾਰੇ ਅਤੇ ਲਹਿਰ ਦਾ ਅਭਿੰਨ ਅੰਗ (ਇਨ੍ਹਾਂ ਦਰਮਿਆਨ ਮਕਾਨਕੀ ਸੰਬੰਧ ਨਹੀਂ ਹੁੰਦਾ ਸਗੋਂ ਆਂਗਿਕ ਏਕਤਾ (ੋਰਗਅਨਚਿ ੁਨਟਿੇ) ਹੁੰਦੀ ਹੈ) ਹੁੰਦੇ ਹਨ ਅਤੇ ਇਕ ਦੂਜੇ ਨਾਲ ਸਾਂਝ ਰੱਖਦੇ ਹਨ। ਸਾਂਝੇ ਰਾਸ਼ਟਰੀ ਸੰਘਰਸ਼ਾਂ ਵਿਚ ਤਾਂ ਹਰ ਜਮਾਤ ਦੀ ਸ਼ਮੂਲੀਅਤ ਹੁੰਦੀ ਹੈ ਇਸ ਲਈ ਹਰ ਜਮਾਤ ਦੇ ਸਾਰ ਅਤੇ ਹਿਤਾਂ ਦੀ ਤਰਜਮਾਨੀ ਕਰਦੀ ਰਣਨੀਤੀ ਵੀ ਉਸ ਸੰਘਰਸ਼ ਵਿਚ ਸ਼ਾਮਿਲ ਹੁੰਦੀ ਹੈ। ਇੱਥੋਂ ਤਕ ਕਿ ਕਿਸੇ ਸੰਘਰਸ਼ ਦੌਰਾਨ ਹਿੰਸਾਤਮਕ ਵਿਦਰੋਹ ਅਤੇ ਅਹਿੰਸਾਤਮਕ ਲਹਿਰ ਇਕ ਦੂਜੇ ਨਾਲ ਦਵੰਦਾਤਮਕ ਸੰਬੰਧਾਂ ਵਿਚ ਬੱਝੇ ਹੁੰਦੇ ਹਨ। ਭਾਰਤੀ ਸੁਤੰਤਰਤਾ ਸੰਗਰਾਮ ਦੌਰਾਨ ਵੀ ਇੰਝ ਹੀ ਹੁੰਦਾ ਰਿਹਾ ਹੈ। ਸੁਤੰਤਰਤਾ ਸੰਗਰਾਮ ਦੌਰਾਨ ਕਾਂਗਰਸ ਦੀ ਅਗਵਾਈ ਵਿਚ ਚੱਲ ਰਹੀ ਅਹਿੰਸਾਵਾਦੀ ਲਹਿਰ ਦੀਆਂ ਪ੍ਰਾਪਤੀਆਂ ਨੂੰ ਹਥਿਆਰਬੰਦ ਸੰਘਰਸ਼ ਦੇ ਮੁੱਦਈਆਂ ਦੀਆਂ ਸਰਗਰਮੀਆਂ ਅਤੇ ਕੁਰਬਾਨੀਆਂ ਤੋਂ ਤੋੜ ਕੇ ਦੇਖਣਾ ਵੀ ਵਾਜਿਬ ਨਹੀਂ ਹੈ। ਇਹ ਤਾਂ ਕਿਹਾ ਜਾ ਸਕਦਾ ਹੈ ਕਿ ਹਿੰਸਾਤਮਕ ਹਥਿਆਰਬੰਦ ਵਿਦਰੋਹ ਜਨਤਕ ਲਹਿਰ ਦੇ ਇਕ ਨਿਸ਼ਚਿਤ ਪੜਾਅ ਉੱਪਰ ਹੀ ਹੋਵੇ ਅਤੇ ਇਸ ਲਈ ਪਹਿਲਾਂ ਜਨਤਕ ਲਾਮਬੰਦੀ ਹੋ ਚੁੱਕੀ ਹੋਵੇ ਪਰ ਇਸ ਦੀ ਸਾਰਥਕਤਾ ਤੋਂ ਮੂਲੋਂ ਹੀ ਇਨਕਾਰ ਕਰਨਾ ਅਤੇ ਅਜਿਹੇ ਵਿਦਰੋਹਾਂ ਦੇ ਭਵਿੱਖ ਬਾਰੇ ਸੰਦੇਹ ਕਰਨਾ ਵੀ ਠੀਕ ਨਹੀਂ। ਇਹ ਗੱਲ ਸਮਝਣ ਵਾਲੀ ਹੈ ਕਿ ਹਿੰਸਾ ਕਿਸ ਸਮੇਂ ਅਤੇ ਕਿਹੜੀਆਂ ਸ਼ਕਤੀਆਂ ਰਾਹੀਂ ਲਹਿਰ ਵਿਚ ਦਾਖ਼ਿਲ ਹੁੰਦੀ ਹੈ।
ਹੁਣ ਵੱਡਾ ਮਸਲਾ ਅਜੋਕੇ ਸਮਿਆਂ ਵਿਚ ਹਥਿਆਰਬੰਦ ਕ੍ਰਾਂਤੀ ਦੇ ਪ੍ਰਤਿਮਾਨ ਦੀ ਸਾਰਥਕਤਾ ਅਤੇ ਜਨਤਕ ਲਹਿਰਾਂ ਨਾਲ ਇਸ ਦੇ ਸੰਭਾਵੀ ਰਿਸ਼ਤੇ ਦੀ ਰੂਪਰੇਖਾ ਤੈਅ ਕਰਨ ਦਾ ਮਸਲਾ ਹੈ। ਮੇਰੇ ਕੋਲ ਇਸ ਮਸਲੇ ਦਾ ਕੋਈ ਘੜਿਆ ਘੜਾਇਆ ਉੱਤਰ ਨਹੀਂ ਹੈ ਪਰ ਇਸ ਮਸਲੇ ਨੂੰ ਵਿਚਾਰਨ ਲਈ ਕੁੱਝ ਕੁ ਤੱਥਾਂ ਨੂੰ ਧਿਆਨ ਵਿਚ ਰੱਖਿਆ ਜਾ ਸਕਦਾ ਹੈ। ਅਜੋਕਾ ਸਮਾਂ ਭਾਵੇਂ ਲੋਕਤੰਤਰੀ ਸੰਸਥਾਵਾਂ ਦੇ ਉਬਾਰ ਦਾ ਸਮਾਂ ਕਿਹਾ ਜਾਂਦਾ ਹੈ ਜਿਨ੍ਹਾਂ ਦੀ ਤਾਕਤ ਵਿਚ ਪ੍ਰਤੱਖ ਤੌਰ ਉੱਤੇ ਇਜ਼ਾਫ਼ਾ ਹੋਇਆ ਨਜ਼ਰ ਆਉਂਦਾ ਹੈ ਪਰ ਜ਼ਰਾ ਗਹਿਰਾਈ ਵਿਚ ਜਾ ਕੇ ਦੇਖੀਏ ਤਾਂ ਰਾਜ ਦੀ ਦਮਨਕਾਰੀ ਮਸ਼ੀਨਰੀ ਪਹਿਲਾਂ ਨਾਲੋਂ ਵਧੇਰੇ ਧੜਵੈਲ ਹੋ ਰਹੀ ਹੈ। ਜਨਤਕ ਰੋਸ ਮੁਜਾਹਰਿਆਂ, ਹੜਤਾਲਾਂ, ਸੰਘਰਸ਼ਾਂ ਨੂੰ ਦਬਾਉਂਣ ਲਈ ਨਿੱਤ ਨਵੇਂ ਕਾਨੂੰਨ ਬਣ ਰਹੇ ਹਨ। ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਉੱਤੇ ਦਹਿਸ਼ਤਵਾਦ ਦੀ ਪਰਿਭਾਸ਼ਾ ਦਾ ਦਾਇਰਾ ਨਿਰੰਤਰ ਵਸੀਹ ਹੋ ਰਿਹਾ ਹੈ। ਇਨ੍ਹਾਂ ਸਥਿਤੀਆਂ ਵਿਚ ਸ਼ਾਂਤਮਈ ਲੋਕਤੰਤਰੀ ਸੰਘਰਸ਼ਾਂ ਉੱਤੇ ਪੁਲਿਸ ਦਮਨ ਦੀਆਂ ਘਟਨਾਵਾਂ ਵਿਚ ਵਾਧਾ ਹੋ ਰਿਹਾ ਹੈ। ਅਜਿਹੇ ਸਮੇਂ ਕਿਸੇ ਸੰਘਰਸ਼ ਦੀ ਰਣਨੀਤੀ ਦੀ ਚੋਣ ਕਰਨੀ ਇਕ ਅਤਿ ਮੁਸ਼ਕਿਲ ਸਵਾਲ ਹੈ। ਗਦਰ ਲਹਿਰ ਅਤੇ ਇਸ ਦੀ ਕਵਿਤਾ ਵਿਚ ਸਿਰਜੇ ਗਏ ਇਸ ਵਿਚਾਰਧਾਰਾਈ ਪ੍ਰਤਿਮਾਨ ਨੂੰ ਸਮਕਾਲੀ ਦੌਰ ਵਿਚ ਇੰਨ ਬਿੰਨ ਅਪਣਾਉਣਾ ਤਾਂ ਭਾਵੇਂ ਸੰਭਵ ਨਾ ਹੋਵੇ ਪਰ ?ਸ ਦੇ ਹਵਾਲੇ ਨਾਲ ਆਉਂਣ ਵਾਲੇ ਸਮਿਆਂ ਵਿਚ ਹੋਣ ਵਾਲੇ ਸੰਘਰਸ਼ਾਂ ਦੀ ਰਣਨੀਤੀ ਬਾਰੇ ਪੂਰਵ-ਚਿੰਤਨ ਕੀਤਾ ਜਾ ਸਕਦਾ ਹੈ।
ਗਦਰ ਲਹਿਰ ਦੀ ਕਵਿਤਾ ਦੇ ਕਾਵਿਕ ਪ੍ਰਤਿਮਾਨਾਂ ਦੀ ਪਛਾਣ ਕਰਦਿਆਂ ਹੇਠ ਲਿਖੇ ਮੁੱਖ ਨੁਕਤੇ ਸਾਹਮਣੇ ਆਉਂਦੇ ਹਨ:
• ਇਸ ਕਵਿਤਾ ਵਿਚ ਲੋਕਾਂ ਦੇ ਸਮਝ ਆਉਣ ਵਾਲੀ ਭਾਸ਼ਾ ਦੀ ਵਰਤੋਂ ਕੀਤੀ ਗਈ ਹੈ ਅਤੇ ਆਮ ਲੋਕਾਂ ਦੇ ਸੁਹਜ ਪੈਮਾਨਿਆਂ ਦੇ ਹਾਣ ਦੇ ਕਾਵਿ-ਰੂਪਾਂ ਅਤੇ ਛੰਦਾਂ ਨੂੰ ਵਰਤਿਆ ਗਿਆ ਹੈ। ਇਸ ਕਵਿਤਾ ਦਾ ਛੰਦਬੱਧ ਸਰੂਪ ਇਸ ਦੇ ਉਚਾਰਣੀ ਸੁਭਾਅ ਦਾ ਪ੍ਰਮਾਣ ਹੈ। ਭਾਵੇਂ ਇਹ ਕਵਿਤਾ ਘਦਰ ਅਖ਼ਬਾਰ ਵਿਚ ਪ੍ਰਕਾਸ਼ਿਤ ਹੁੰਦੀ ਰਹੀ ਹੈ ਪਰ ਇਸ ਦਾ ਅਸਲ ਉਚਾਰਣੀ ਰੂਪ ਮੌਖਿਕ ਹੀ ਜਾਪਦਾ ਹੈ।
• ਕਵਿਤਾ ਦਾ ਮਕਸਦ ਗਦਰ ਦੀ ਰਾਜਨੀਤੀ ਦਾ ਪਰਚਾਰ ਕਰਨਾ ਸੀ ਇਸ ਲਈ ਇਸ ਵਿਚ ਕਾਵਿ-ਕਰਮ ਇਕ ਮਾਧਿਅਮ ਸੀ ਆਪਣੇ ਆਪ ਵਿਚ ਮਕਸਦ ਨਹੀਂ। ਇਹ ਵਿਅਕਤੀਗਤ ਭਾਵ ਪ੍ਰਗਟਾਵੇ ਦਾ ਸਾਧਨ ਵੀ ਨਹੀਂ ਸੀ।
ਗਦਰੀ ਕਵੀ ਰਾਜਨੀਤਕ ਲਹਿਰ ਦਾ ਦਰਸ਼ਕ ਨਹੀਂ ਸੀ ਸਗੋਂ ਆਪ ਸਰਗਰਮ ਕਾਰਕੁੰਨ ਸੀ। ਡਾ.ਕੇਸਰ ਦੇ ਸ਼ਬਦਾਂ ਵਿਚ ‘ਇਹ ਕਵਿਤਾਵਾਂ ਉਨ੍ਹਾਂ ਇਨਕਲਾਬੀਆਂ ਦੀਆਂ ਰਚਨਾਵਾਂ ਹਨ ਜਿਹੜੇ ਜੰਗੇ ਅਜ਼ਾਦੀ ਵਿਚ ਖ਼ੁਦ ਸ਼ਾਮਿਲ ਸਨ, ਦੂਰ ਖੜ੍ਹੇ ਦਰਸ਼ਕ ਨਹੀਂ ਸਨ।.......ਇਹ ਇਕ ਲੋਕਮਹਾਂਕਾਵਿ ਹੈ ਕਿਉਂਕਿ ਇਹ ਵਿਅਕਤੀਆਂ ਦੀ ਰਚਨਾ ਹੁੰਦਿਆਂ ਹੋਇਆਂ ਵੀ ਸਮੂਹ ਦੀ ਅਭਿਵਿਅਕਤੀ ਹੈ। ਇਕ ਤਰ੍ਹਾਂ ਇਹ ਇਕੋ ਹੀ ਲੰਮੀ ਕਵਿਤਾ ਹੈ। ਲਹਿਰ ਦੀ ਸਾਂਝ ਕਾਰਣ ਇਕੋ ਜੋਤ ਤੇ ਇਕੋ ਜੋਸ਼ ਸਾਰੀ ਕਵਿਤਾ ਵਿਚ ਠਾਠਾਂ ਮਾਰਦਾ ਹੈ।
• ਗਦਰੀ ਕਾਵਿ ਦੀ ਭਾਸ਼ਾ ਗੁੱਸੇ ਦੀ ਭਾਸ਼ਾ ਹੈ। ਇਸੇ ਲਈ ਇਸ ਵਿਚ ਅਪਭਾਸ਼ਾ (ਗਾਹਲਾਂ) ਵਿਅੰਗ-ਮਸ਼ਕਰੀ ਅਤੇ ਮਿਹਣਿਆਂ ਦੀ ਸੁਰ ਪ੍ਰਧਾਨ ਹੈ। ਇਸ ਦੇ ਨਾਲ ਹੀ ਇਸ ਵਿਚ ਆਪਣੇ ਦੇਸ਼ਵਾਸੀਆਂ ਲਈ ਤਰਲੇ ਅਤੇ ਅਪੀਲ ਦੀ ਸੰਬੋਧਨ ਜੁਗਤ ਵੀ ਵਰਤੀ ਗਈ ਹੈ।
• ਇਹ ਕਵਿਤਾ ਨਾ ਤਾਂ ਲੋਕਧਾਰਾ ਹੈ ਅਤੇ ਨਾ ਹੀ ਇਹ ਲੋਕਵਾਦੀ (ਫੋਪੁਲਅਰ) ਕਾਵਿ ਹੈ। ਸਗੋਂ ਇਹ ਜਨ-ਕਾਵਿ ਹੈ। ਇਹ ਕਾਵਿ ਲੋਕ-ਬੋਧ ਦਾ ਕਾਵਿ ਹੈ ਇਸ ਲਈ ਇਸ ਵਿਚ ਬਹੁਤੀ ਵਿਚਾਰਕ ਗਹਿਰਾਈ ਨਹੀਂ ਜਿੰਨੀ ਭਾਵਨਾਤਮਕਤਾ ਹੈ।
• ਇਹ ਕਵਿਤਾ ਨਿਸ਼ਚੇ ਦੀ ਕਵਿਤਾ ਹੈ। ਇਸ ਵਿਚ ਆਦਰਸ਼ ਪਹਿਲਾਂ ਤੋਂ ਤੈਅ ਹਨ ਅਤੇ ਇਸ ਆਦਰਸ਼ ਦੀ ਪ੍ਰਾਪਤੀ ਲਈ ਰਣਨੀਤੀ ਵੀ ਪਹਿਲਾਂ ਤੋਂ ਤੈਅਸ਼ੁਦਾ ਹੈ। ਇਨ੍ਹਾਂ ਤੈਅਸ਼ੁਦਾ ਮਸਲਿਆਂ ਦੇ ਸਨਮੁਖ ਗਦਰ ਕਵਿਤਾ ਦਾ ਥੀਮਕ ਜਗਤ ਪਹਿਲਾਂ ਤੋਂ ਨਿਸ਼ਚਿਤ ਹੈ ਜਿਸ ਨੂੰ ਇਸ ਨੇ ਸੰਚਾਰਨਾ ਹੈ। ਇਹ ਕਾਵਿ-ਕਰਮ ਦੌਰਾਨ ਹੋਂਦ ਵਿਚ ਆਉਣ ਵਾਲੀ ਚੀਜ਼ ਨਹੀਂ।
• ਇਸ ਕਵਿਤਾ ਦਾ ਮਕਸਦ ਪਹਿਲਾਂ ਤੋਂ ਤੈਅ ਚਿੰਤਨ ਦਾ ਸੰਚਾਰ ਕਰਨਾ ਹੈ ਤਾ ਕਿ ਨਵ-ਚਿੰਤਨ ਦੀ ਸਿਰਜਣਾ ਕਰਨਾ। ਪਰ ਇਸ ਵਿਚ ਗਦਰੀ ਕਵੀ ਦੇ ਅਨੁਭਵੀ ਸੰਸਾਰ ਦਾ ਪ੍ਰਗਟਾਵਾ ਹੋਣ ਕਾਰਣ ਸੁਭਾਵਿਕ ਹੀ ਅਜਿਹੀਆਂ ਗੱਲਾਂ ਆ ਗਈਆਂ ਹਨ ਜਿਨ੍ਹਾਂ ਕਾਰਣ ਗਦਰੀ ਕਵੀ ਉਸ ਸਮੇਂ ਦੇ ਵਿਚਾਰਕਾਂ ਦੀਆਂ ਬੌਧਕ ਸੀਮਾਵਾਂ ਨੂੰ ਉਲੰਘ ਜਾਂਦਾ ਹੈ। ਸ਼ਾਇਦ ਇਨ੍ਹਾਂ ਅਰਥਾਂ ਵਿਚ ਹੀ ਹਰੀਸ਼ ਪੁਰੀ ਨੇ ਗਦਰੀ ਕਵੀ ਨੂੰ ਲਹਿਰ ਦੇ ਪਰੰਪਰਕ ਬੁੱਧੀਜੀਵੀਆਂ ਦੀ ਤੁਲਨਾ ਵਿਚ ‘ਔਰਗੈਨਿਕ ਬੁੱਧੀਜੀਵੀ‘ ਕਿਹਾ ਹੈ।
ਉਪਰੋਕਤ ਸੂਤਰਾਂ ਦੀ ਰੌਸ਼ਨੀ ਵਿਚ ਕਿਹਾ ਜਾ ਸਕਦਾ ਹੈ ਕਿ ਗਦਰ ਕਾਵਿ ਅਜਹਾ ਜਨ-ਕਾਵਿ ਹੈ ਜਿਹੜਾ ਪੂਰਵ-ਨਿਸ਼ਚਿਤ ਵਿਚਾਰਾਂ ਅਤੇ ਆਪਣੇ ਫ਼ੌਰੀ ਅਨੁਭਵ ਸੰਸਾਰ ਦੇ ਸਮਾਜਿਕ ਮਸਲਿਆਂ ਦਾ ਭਾਵਨਾਤਮਕ ਸੰਚਾਰ ਕਰਨ ਲਈ ਲੋਕ-ਸੁਹਜਬੋਧ ਦੇ ਪੈਮਾਨਿਆਂ ਦੇ ਅਨੁਰੂਪ ਕਾਵਿ-ਭਾਸ਼ਾ, ਕਾਵਿ-ਰੂਪਾਂ ਅਤੇ ਛੰਦਾਂ ਦੀ ਵਰਤੋਂ ਕਰਦਾ ਹੈ। ਸਵਾਲ ਪੈਦਾ ਹੁੰਦਾ ਹੈ ਕਿ ਅਜੋਕੇ ਸਮੇਂ ਵਿਚ ਲਿਖੀ ਜਾ ਰਹੀ ਕਵਿਤਾ ਦੇ ਪ੍ਰਸੰਗ ਵਿਚ ਇਸ ਕਿਸਮ ਦੀ ਕਾਵਿਕ ਪ੍ਰਤਿਮਾਨਾਂ ਦੀ ਕੀ ਸਾਰਥਕਤਾ ਹੋ ਸਕਦੀ ਹੈ। ਪੰਜਾਬੀ ਦੀ ਅਜੋਕੀ ਕਵਿਤਾ ਨਿਰੰਤਰ ਇਲੀਟ ਸੁਭਾਅ ਦੀ ਧਾਰਣੀ ਹੋ ਰਹੀ ਹੈ। ਇਸ ਦਾ ਕਾਰਣ ਸ਼ਾਇਦ ਇਹ ਹੈ ਕਿ ਕਵਿਤਾ ਦੇ ਸੁਹਜ ਸਵਾਦ ਨੂੰ ਮਾਣਨ ਲਈ ਲੋੜੀਂਦੀ ਦੂਹਰੀ ਸਿੱਖਿਆ (ਅੱਖਰ-ਗਿਆਨ ਅਤੇ ਸਾਹਿਤਕ ਭਾਸ਼ਾ ਦੀ ਸੂਝ) ਕੁਝ ਕੁ ਲੋਕਾਂ ਦੀ ਪਹੁੰਚ ਵਿਚ ਹੈ। ਉਂਝ ਵੀ ਸਾਡੇ ਸਥਾਪਿਤ ਆਲੋਚਨਾਤਮਕ ਪ੍ਰਵਚਨ ਵਿਚ ਸਮੂਹ ਵਿਚ ਸੁਣੀ ਜਾ ਸਕਦੀ ਕਵਿਤਾ ਦੇ ਮੁਕਤਬਲੇ ਉੱਤੇ ਲਿਖਤ ਕਵਿਤਾ ਵਿਚਲੀ ਨਵ-ਭਾਸ਼ਾ ਨੂੰ ਸਿਰਜਣ ਦੀ ਸਮਰੱਥਾ ਨੂੰ ਵਧੇਰੇ ਮੁੱਲਵਾਨ ਸਮਝਿਆ ਜਾਂਦਾ ਹੈ। ਹੁਣ ਤਾਂ ਪੰਜਾਬੀ ਬੰਦੇ ਦੇ ਸੁਹਜ ਸਵਾਦ ਦੇ ਪਿਛੋਕੜ ਅਤੇ ਉਸ ਦੀ ਵਰਤਮਾਨ ਸਰੂਪ ਨੂੰ ਨਜ਼ਰਅਮਦਾਜ਼ ਕਰਕੇ ‘ਛੰਦ ਬੱਧ ਕਵਿਤਾ‘ ਅਤੇ ‘ਕਾਵਿ-ਗਾਇਨ‘ ਨੂੰ ਸਿਰਜਣਾਤਮਕ ਸੰਭਾਵਨਾਂਵਾਂ ਤੋਂ ਸੱਖਣਾ ਕਿਹਾ ਜਾਣ ਲੱਗ ਪਿਆ ਹੈ। ਐਡੋਲਫ਼ ਵਾਸਕੁਏਜ਼ ਨੇ ਆਪਣੀ ਕਿਤਾਬ ‘ਆਰਟ ਐਂਡਸੋਸਿ?ਟੀ‘ ਵਿਚ ਸਾਹਿਤ ਅਤੇ ਕਲਾ ਦੇ ਹੋਰ ਰੂਪਾਂ ਦੇ ਆਮ ਲੋਕਾਂ ਤੋਂ ਨਿੱਖੜ ਜਾਣ ਦੀ ਸਥਿਤੀ ਦਾ ਵਿਸ਼ਲੇਸ਼ਣ ਕਰਦਿਆਂ ਇਹ ਧਾਰਣਾ ਬਣਾਈ ਹੈ ਕਿ ਆਰਥਿਕ ਸੁਰੱਖਿਅਤਾ ਅਤੇ ਸਮਾਨਤਾ ਦੀ ਗ਼ੈਰਹਾਜ਼ਰੀ ਵਿਚ ਕਵਿਤਾ ਲੋਕਾਂ ਨਾਲੋਂ ਅਤੇ ਲੋਕ ਕਵਿਤਾ ਨਾਲੋਂ ਨਿੱਖੜ ਜਾਂਦੇ ਹਨ। ਅਜਿਹੇ ਨਿਖੇੜੇ ਸਮੇਂ ਕਲਾ ਅਤੇ ਸਾਹਿਤ ਮੁੱਲਵਾਨ ਸੁਹਜਾਤਮਕ ਪ੍ਰਾਪਤੀਆਂ ਕਰਦੇ ਰਹਿੰਦੇ ਹਨ ਪਰ ਆਮ ਲੋਕਾਂ ਤਕ ਨਾ ਤਾਂ ਇਨ੍ਹਾਂ ਦੀ ਰਸਾਈ ਹੁੰਦੀ ਹੈ ਅਤੇ ਨਾ ਹੀ ਆਮ ਲੋਕ ਇਨ੍ਹਾਂ ਨੂੰ ਸਮਝਣ ਦੇ ਕਾਬਿਲ ਰਹਿੰਦੇ ਹਨ। ਇਸ ਕਿਸਮ ਦੀ ਧਾਰਣਾ ਦੀ ਰੌਸ਼ਨੀ ਵਿਚ ਅਜੋਕੀ ਪੰਜਾਬੀ ਕਵਿਤਾ ਦੀ ਸੀਮਾਂ ਤੇ ਸੰਭਾਵਨਾ ਨੂੰ ਸਮਿਝਆ ਜਾ ਸਕਦਾ ਹੈ। ਪਰ ਸਾਡੇ ਆਲੋਚਨਾਤਮਕ ਚਿੰਤਨ ਵਿਚ ਲਿਖਤ ਕਵਿਤਾ ਪ੍ਰਤਿ ਉਲਾਰ ਤੋਂ ਮੁਕਤ ਹੋਣ ਦੀ ਜ਼ਰੂਰਤ ਹੈ। ਸਾਰਵਜਨਿਕ ਸਿੱਖਿਆ ਦੀ ਗ਼ੈਰਹਾਜ਼ਰੀ ਅਤੇ ਉਚੇਰੇ ਸਾਹਿਤਕ ਸੁਹਜਸਵਾਦ ਤੋਂ ਵਿਛੁੰਨੀ ਗਈ ਲੋਕਾਈ ਲਈ ਉਚਾਰ ਅਤੇ ਗਾਇਨ (ਮੌਖਿਕਤਾ) ਇਕ ਪ੍ਰਤਿਰੋਧੀ ਹਥਿਆਰ ਹੁੰਦਾ ਹੈ। ਪ੍ਰਮਾਣਿਕ ਲੋਕਤੰਤਰ ਵਾਲੇ ਨਿਆਂਸ਼ੀਲ ਸਮਾਜਾਂ ਦੀ ਸਿਰਜਣਾ ਤੋਂ ਉਰ੍ਹਾਂ ਉਰ੍ਹਾਂ ਜਿੱਥੇ ਅਨਪੜ੍ਹਤਾ ਦਾ ਬੋਲਬਾਲਾ ਹੋਵੇ ਉੱਥੇ ਲਿਖਤ ਸੱਤਾਵਾਨ ਸ਼੍ਰੇਣੀਆਂ ਦੀ ਗੁਪਤ ਭਾਸ਼ਾ ਵਾਂਗ ਹੁੰਦੀ ਹੈ। ਇਸ ਰਾਹੀਂ ਉਹ ਆਪਣੇ ਹਿਤਾਂ ਦੇ ਅਨੁਸਾਰੀ ਗਿਆਨ ਨੂੰ ਸੰਚਾਰਦੇ ਸੰਭਾਲਦੇ ਹਨ ਅਤੇ ਇਸ ਨੂੰ ਆਮ ਲੋਕਾਂ ਤਕ ਪਹੁੰਚਣ ਤੋਂ ਰੋਕਦੇ ਹਨ। ਇਸ ਲਈ ਮੌਖਿਕ ਸੰਚਾਰ ਆਮ ਲੋਕਾਂ ਦੇ ਆਪਸੀ ਆਦਾਨ-ਪ੍ਰਦਾਨ ਦਾ ਹਥਿਆਰ ਬਣ ਜਾਂਦਾ ਹੈ। ਲੋਕ ਵੀ ਉਚਾਰਣੀ ਵੰਨ-ਸੁਵੰਨਤਾ ਨਾਲ ਆਪਣੇ ਸੁਨੇਹਿਆਂ ਨੂੰ ਬੇਗਾਨੀਆਂ ਧਿਰਾਂ ਤਕ ਖਿੱਲਰਣ ਅਤੇ ਉਨ੍ਹਾਂ ਨੂੰ ਸਮਝ ਆਉਣ ਦੇ ਰਸਤੇ ਵਿਚ ਰੁਕਾਵਟ ਪਾਉਂਦੇ ਹਨ। ਲੋਕਧਾਰਾ ਇਨ੍ਹਾਂ ਅਰਥਾਂ ਵਿਚ ਹੀ ਆਮ ਲੋਕਾਂ ਦਾ ਸੁਰੱਖਿਆ ਕਵਚ ਹੁੰਦੀ ਹੈ। ਇਸ ਲਈ ਅਜੋਕੇ ਸਮੇਂ ਵਿਚ ਜਦੋਂ ਤਕ ਪੰਜਾਬੀ ਬੰਦਾ ਅੱਖਰ ਗਿਆਨ ਤੋਂ ਕੋਰਾ ਹੈ ਅਤੇ ਉਚੇਰੇ ਸਾਹਿਤਕ ਪੈਮਾਨਿਆਂ ਤੋਂ ਵਿਛੁੰਨਿਆਂ ਹੋਇਆ ਹੈ ਉਦੋਂ ਤਕ ਛੰਦਬੱਧ ਕਵਿਤਾ ਦੀ ਰਚਨਾ ਅਤੇ ਇਸ ਦੇ ਮੌਖਿਕ ਉਚਾਰ ਦੀਆਂ ਸੰਭਾਵਨਾਵਾਂ ਮੌਜੂਦ ਹਨ। ਇਸ ਦੇ ਮਾਧਿਅਮ ਰਾਹੀਂ ਲੋਕਾਈ ਦੇ ਵਡੇਰੇ ਹਿੱਸੇ ਤਕ ਵਿਚਾਰਾਂ ਦਾ ਸੰਚਾਰ ਹੋ ਸਕਦਾ ਹੈ ਜਿਹੜਾ ਕਿਸੇ ਵੀ ਕ੍ਰਾਂਤੀਕਾਰੀ ਜਨਤਕ ਲਹਿਰ ਲਈ ਜ਼ਰੂਰੀ ਹੈ।
ਗਦਰ ਲਹਿਰ ਦੀ ਕਵਿਤਾ ਦੀ ਸਮਕਾਲੀ ਸਾਰਥਕਤਾ ਬਾਰੇ ਇਸ ਮੁੱਢਲੀ ਜਿਹੀ ਗੱਲਬਾਤ ਨੂੰ ਸਿਮੇਟਣ ਲਈ ਡਾ. ਕੇਸਰ ਸਿੰਘ ਕੇਸਰ ਦੇ ਸ਼ਬਦਾਂ ਨੂੰ ਦੁਹਰਾਇਆ ਜਾ ਸਕਦਾ ਹੈ। ਉਨ੍ਹਾਂ ਇਸ ਕਵਿਤਾ ਨੂੰ ਰਾਜਸੀ ਕਵਿਤਾ ਦਾ ਨਾਮ ਦਿੰਦਿਆਂ ਇਸ ਕਵਿਤਾ ਦੇ ਸੁਹਜਸ਼ਾਸਤਰ ਨੂੰ ਪਛਾਣਿਆ ਹੈ। ਪਰ ਨਾਲ ਹੀ ਉਨ੍ਹਾਂ ਨੇ ਸਮਕਾਲ ਵਿਚ ਇਸ ਕਵਿਤਾ ਦੇ ਮਹੱਤਵ ਅਤੇ ਸੰਭਾਵੀ ਪ੍ਰਕਾਰਜ ਬਾਰੇ ਬੜਾ ਸਪਸ਼ਟ ਇਸ਼ਾਰਾ ਕੀਤਾ ਹੈ। ?ਨ੍ਹਾਂ ਦੇ ਲਫ਼ਜ਼ਾਂ ਵਿਚ: ਲਹਿਰ
ਮੈਨੂੰ ਇਸ ਕਵਿਤਾ ਦਾ ਮਹੱਤਵ ਦਸਤਾਵੇਜ ਅਤੇ ਰੋਮਾਂਟਿਕ ਮਨੋਰੰਜਨ ਤੋਂ ਵੱਡਾ ਜਾਪਦਾ ਹੈ। ਜਿੱਥੇ ਇਸ ਕਵਿਤਾ ਦਾ ਸੰਬੰਧ ਪੰਜਾਬੀਆਂ ਦੇ ਪਰਵਾਸੀ ਅਨੁਭਵਾਂ ਤੇ ਸੁਤੰਤਰਤਾ ਸੰਗਰਾਮ ਨਾਲ ਹੈ, ਉੱਥੇ ਇਹ ਭਾਰਤ ਦੇ ਭਵਿੱਖ ਦੀ ਚਿੰਤਾ ਤੇ ਚੇਤਨਾ ਨੂੰ ਵੀ ਸਮਰਪਿਤ ਹੈ। ਵਿਸ਼ਵੀਕਰਨ ਦੇ ਨਾਂ ਹੇਠ ਅੱਜ ਦੀ ਸਰਕਾਰ ਵੀ ਬਹੁਕੌਮੀ ਕੰਪਨੀਆਂ ਨੂੰ ਵਿਦੇਸ਼ੀ ਮੁੱਦਰਾ ਦੇ ਨਿਵੇਸ਼ ਦੀ ਖੁੱਲ੍ਹ ਦੇਣ ਦੀ ਨੀਤੀ, ਅੰਤਰਰਾਸ਼ਟਰੀ ਮੁੱਦਰਾ ਕੋਸ਼ ਤੇ ਜਗਤ ਬੈਂਕ ਤੋਂ ਕਰਜ਼ੇ ਲੈਣ ਦੀ ਪ੍ਰਸੰਨਤਾ ਅਤੇ ਮਹਾਂਭੋਗੀ ਸੰਸਕ੍ਰਿਤੀ ਦੇ ਹਮਲਿਆਂ ਨੇ ਭਾਰਤ ਦਾ ਪੁਨਰਨਿਵੇਸ਼ੀਕਰਨ ਕਰਕੇ ਇਸ ਨੂੰ ਇੱਕ ਨਵੇਂ ਉਪਨਿਵੇਸ਼ ਵਿਚ ਬਦਲ ਦਿੱਤਾ ਹੈ। ......ਜੇ ਇਸ ਰੁਝਾਨ ਨੂੰ ਮੋੜਾ ਨਾ ਪਿਆ ਤਾਂ ਮੇਰਾ ਵਿਸ਼ਵਾਸ ਹੈ ਕਿ ਗਦਰ ਪਾਰਟੀ ਦੀ ਪਹਿਲੀ ਜਨਮ ਸ਼ਤਾਬਦੀ (2013) ਇਕ ਨਵੀਂ ਗਦਰ ਪਾਰਟੀ ਦੀ ਸਥਾਪਨਾ ਨਾਲ ਮਨਾਈ ਜਾਵੇਗੀ। ਉਸ ਸਮੇਂ ਇਸ ਕਵਿਤਾ ਦੀ ਰਾਜਸੀ ਸਭਿਆਚਾਰਕ ਕੀਮਤ ਹੋਰ ਵੀ ਚੰਗੀ ਤਰ੍ਹਾਂ ਉੱਘੜ ਕੇ ਸਾਹਮਣੇ ਆ ਜਾਵੇਗੀ।
ਅਜੋਕੇ ਵਿਸ਼ਵੀਕਰਨ ਦੇ ਯੁਗ, ਜਿਸ ਨੂੰ ਨਵ-ਬਸਤੀਵਾਦ ਦਾ ਯੁਗ ਕਹਿਣਾ ਵਧੇਰੇ ਯੋਗ ਹੈ, ਵਿਚ ਭਾਰਤ ਸਮੇਤ ਕਿੰਨੇ ਹੀ ਮੁਲਕ ਨਵ-ਬਸਤੀਵਾਦੀ ਸਰਮਾਏ ਦੀ ਮਾਰ ਹੇਠ ਵੀ ਹਨ ਅਤੇ ਇਸ ਸਰਮਾਏ ਦੀਆਂ ਫ਼ੌਜੀ ਤਾਕਤਾਂ ਦੇ ਹਮਲੇ ਦੀ ਮਾਰ ਹੇਠ ਵੀ। ਸਰਮਾਇਆ ਅਤੇ ਉਸ ਦੀ ਤਾਕਤ ਸਮੁੱਚੇ ਵਿਸ਼ਵ ਉੱਪਰ ਮੰਡਰਾਉਂਦੀ ਪੀਰ ਰਹੀ ਹੈ। ਇਸ ਸਥਿਤੀ ਵਿਚ ਭਾਰਤ ਦੀ ਹਾਕਮ ਸ਼੍ਰੇਣੀ ਉਨ੍ਹਾਂ ਦੀ ਭਾਈਵਾਲ ਬਣੀ ਹੋਈ ਹੈ ਅਤੇ ਉਨ੍ਹਾਂ ਦੇ ਨਕਸ਼ੇ ਕਦਮ ਉੱਪਰ ਚੱਲਦੀ ਹੋਈ ਦਮਨਕਾਰੀ ਤੰਤਰ ਨੂੰ ਲਗਾਤਾਰ ਤਕੜਾ ਕਰ ਰਹੀ ਹੈ। ਅਜਿਹੀਆਂ ਹਾਲਤਾਂ ਵਿਚ ਗਦਰ ਲਹਿਰ ਅਤੇ ਉਸ ਦੀ ਕਵਿਤਾ ਨਿੱਠ ਕੇ ਅਧਿਐਨ ਕਰਨਾ ਅਤੇ ਇਸ ਦੁਆਰਾ ਸਿਰਜੇ ਵਿਚਾਰਧਾਰਾਈ ਅਤੇ ਕਾਵਿਕ ਪ੍ਰਤਿਮਾਨਾਂ ਦਾ ਵਿਸ਼ਲੇਸ਼ਣ ਕਰਕੇ ਭਵਿੱਖ ਦੀਆਂ ਸਥਿਤੀਆਂ-ਸੰਘਰਸ਼ਾਂ ਵਿਚ ਇਸ ਅਨੁਭਵ ਅਤੇ ਪ੍ਰਗਟਾਵੇ ਤੋਂ ਸਬਕ ਲਏ ਜਾ ਸਕਦੇ ਹਨ।
 

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346