Welcome to Seerat.ca

ਇਨਸਾਨੀ ਜਿਸਮ ਦਾ ਜਸ਼ਨ

 

- ਅਮਰਜੀਤ ਚੰਦਨ

ਨੌਕਰੀ

 

- ਇਕਬਾਲ ਰਾਮੂਵਾਲੀਆ

ਰੁਸਤਮੇ ਮੈਰਾਥਨ ਫੌਜਾ ਸਿੰਘ

 

- ਪ੍ਰਿੰ. ਸਰਵਣ ਸਿੰਘ

ਬਦਦੁਆ

 

- ਹਰਜੀਤ ਅਟਵਾਲ

ਵਗਦੀ ਏ ਰਾਵੀ / ਰਿਸ਼ਤਿਆਂ ਦੀ ਗੁੰਝਲ ਕਿੰਨੀ ਸਾਦਾ ਤੇ ਸਹਿਜ

 

- ਵਰਿਆਮ ਸਿੰਘ ਸੰਧੂ

ਸੰਤ ਫ਼ਤਿਹ ਸਿੰਘ ਜੀ

 

- ਗਿਆਨੀ ਸੰਤੋਖ ਸਿੰਘ ਆਸਟ੍ਰੇਲੀਆ

ਵਿਕਾਸ, ਪ੍ਰਗਤੀ ਅਤੇ ਇਨਸਾਨ

 

- ਬਲਦੇਵ ਦੂਹੜੇ

ਨਰਮ-ਨਾਜ਼ੁਕ ਪਰ ਲੋਹੇ ਦੇ ਜਿਗਰੇ ਵਾਲੇ

 

- ਰਜਵੰਤ ਕੌਰ ਸੰਧੂ

ਇੱਕ ਲੱਪ ਕਿਰਨਾਂ ਦੀ..... / ਛੱਡੋ ਜੱਟ ਨੂੰ ਬਥੇਰਾ ਲੀਰੋ-ਲੀਰ ਕਰਤਾ........!

 

- ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ)

ਇਕ ਦੇਸ਼ ਜੋ ਮੈਂ ਦੇਖਿਆ

 

- ਗੁਰਦੇਵ ਸਿੰਘ ਬਟਾਲਵੀ

ਗ਼ਜ਼ਲ

 

- ਉਂਕਾਰਪ੍ਰੀਤ

ਇਸ ਵਰ੍ਹੇ ਸਿਖਰਾ ਛੂੰਹੇਗਾ ਪੰਜਾਬੀ ਸਿਨੇਮਾ

 

- ਸਪਨ ਮਨਚੰਦਾ ਫ਼ਰੀਦਕੋਟ

ਦੋ ਵਿਅੰਗ ਕਵਿਤਾਵਾਂ

 

- ਗੁਰਦਾਸ ਮਿਨਹਾਸ

ਗਜ਼ਲ

 

- ਸੁਰਿੰਦਰ ਕੌਰ ਬਿਨਰ

ਪਿੰਡ ਨੂੰ ਪਏ ਘੇਰੇ ਦੀ ਕਹਾਣੀ

 

- ਸੁਪਨ ਸੰਧੂ

ਹੁੰਗਾਰੇ

 


ਦੋ ਵਿਅੰਗ ਕਵਿਤਾਵਾਂ

- ਗੁਰਦਾਸ ਮਿਨਹਾਸ
 

 

ਬੱਸ, ਐਵੇਂ ਈ ਰੌਲਾ ..

ਸੰਤ ਵੀ ਹੁੰਦੇ ਹਨ ਇਨਸਾਨ,
ਉਨ੍ਹਾਂ ਦੇ ਜੀਅ ਵਿੱਚ ਵੀ ਹੈ ਜਾਨ ;
ਰੂਹ ਬਾਬਿਆਂ ਦੀ, ਰਹਿੰਦੀ ਪਾਕ,
ਜਿਸਮ ਦਾ ਕੀ ਹੈ, ਇਹ ਤਾਂ ਖ਼ਾਕ;
ਕੀ ਹੋਇਆ, ਜੇ ਜਿਸਮ ਕਿਸੇ ਦਾ,
ਹੋਰ ਕਿਸੇ ਨਾਲ ਖਹਿ ਗਿਆ ;
ਬੱਸ, ਐਵੇਂ ਈ ਰੌਲ਼ਾ ਪੈ ਗਿਆ!

ਮਨ ਬਾਬਿਆਂ ਦਾ, ਹੋਵੇ ਮੰਦਰ,
ਭਗਤ ਨੇ ਆਉਂਦੇ ਜਾਂਦੇ ਅੰਦਰ ;
ਸਾਰੀ ਖ਼ਲਕਤ ਹੈ ਉਸ ਰੱਬ ਦੀ,
ਬਾਬੇ ਮੰਗਦੇ ਖ਼ੈਰ ਨੇ ਸਭ ਦੀ ;
ਉਸਦੀ ਝੋਲੀ ਭਰ ਦਿੰਦੇ ਹਨ ,
ਜਿਹੜਾ ਚਰਨੀਂ ਢਹਿ ਪਿਆ ;
ਫ਼ਿਰ, ਕਾਹਤੋਂ ਰੌਲ਼ਾ ਪੈ ਗਿਆ!

ਧੂਰੀ, ਬਠਿੰਡਾ, ਚਾਹੇ ਸ਼ਿਕਾਗੋ ,
ਸੰਤ ਪੁਕਾਰਨ, ਉਏ ਨਿਭਾਗੋ ,
ਉਠੋ ਗਾਫ਼ਲੋ , ਨੀਂਦ ਤੋਂ ਜਾਗੋ ;
ਕਾਮ, ਲੋਭ, ਹੰਕਾਰ, ਤਿਆਗੋ;
ਬੇਵੱਸ ਹੋ, ਜੇ ਖ਼ੁਦ ਦਾ ਇੰਜਣ ,
ਤਿਲ੍ਹਕ ਪਟੜੀਉਂ ਲਹਿ ਗਿਆ;
ਕਿਉਂ, ਐਵੇਂ ਈ ਰੌਲ਼ਾ ਪੈ ਗਿਆ!

ਜੇਕਰ, ਬਾਬਾ-ਬੀਬੀ, ਰਾਜ਼ੀ ,
ਕਿਉਂ ਔਖੇ ਹਨ ਨਕਲੀ ਕਾਜ਼ੀ ;
ਪਰਚੇ ਲੱਭਣ ਖਬਰ ਕੋਈ ਤਾਜ਼ੀ ,
ਕਹਿੰਦੇ ਬਾਬਾ ਮਾਰ ਗਿਆ ਬਾਜ਼ੀ ;
ਉਹ ਵੀ ਜੇਕਰ ਰਹਿ ਗਿਆ ਮੋਟਲ,
ਤਾਂ, ਕੀ ਕਿਸੇ ਦਾ ਲੈ ਗਿਆ ;
ਫ਼ਿਰ, ਕਿਉਂ ਇਹ ਰੌਲ਼ਾ ਪੈ ਗਿਆ?

ਬੱਸ, ਐਵੇਂ ਈ ਰੌਲ਼ਾ ਪੈ ਗਿਆ!
-----

ਮੈਂ ਕੌਣ ...

ਜਦੋਂ ਦਾ ਤੇਰਾ, ਸੱਜਣਾ, ਦੀਦਾਰ ਹੋ ਗਿਆ,
ਮੈਂ ਚੰਗਾ ਭਲਾ ਹੁੰਦਾ ਸੀ, ਬੀਮਾਰ ਹੋ ਗਿਆਂ;

ਜੰਮਿਆ ਸੀ ਮੈਂ ਵੀ ਮਿਰਜ਼ਾ, ਜੁੱਸੇ ਚ ਜੋਸ਼ ਸੀ,
ਪਰ, ਮਜਨੂੰ ਬਣਕੇ ਰਹਿ ਗਿਆ, ਲਾਚਾਰ ਹੋ ਗਿਆਂ;

ਸਭ ਤੀਰ ਚੋਰੀ ਹੋ ਗਏ, ਸਾਹਿਬਾਂ ਵੀ ਰੁੱਸ ਗਈ,
ਮੈਂ ਵੀ ਫਿ਼ਰ ਖਹਿੜਾ ਛੱਡਤਾ, ਹੁਸਿ਼ਆਰ ਹੋ ਗਿਆਂ;

ਹੈ ਬਹੁਤ ਕੁਛ ਮੈਂ ਪੜ੍ਹ ਲਿਆ, ਤੇ ਗਿਆਨ ਕੱਠਾ ਕਰ ਲਿਆ,
ਕੁਝ ਸੱਚ ਦਾ, ਕੁਝ ਝੂਠ ਦਾ, ਪਰਚਾਰ ਹੋ ਗਿਆਂ;

ਨੇਤਾ ਹਾਂ ਜਦ ਦਾ ਬਣ ਗਿਆ, ਹੈ ਸੀਨਾ ਮੇਰਾ ਤਣ ਗਿਆ,
ਖੋਤੇ ਤੇ ਚੜ੍ਹਕੇ ਲੱਗਦੈ, ਸ਼ਾਹਸਵਾਰ ਹੋ ਗਿਆਂ;

ਕੁਨਬਾ-ਪ੍ਰਸਤੀ ਦੇ ਲਈ, ਕੁਝ ਆਪਣੀ ਮਸਤੀ ਦੇ ਲਈ,
ਜਨਤਾ ਨੂੰ ਲੁੱਟਣਾ ਪੈ ਰਿਹੈ, ਅਦਾਕਾਰ ਹੋ ਗਿਆਂ;

ਮੈਂ ਹੱਥ ਵਿੱਚ ਰਖਦਾ ਮਾਲਾ ਹਾਂ, ਪਰ ਸਾਧ ਬੰਦੂਕਾਂ ਵਾਲ਼ਾ ਹਾਂ,
ਮੈਂਨੂੰ ਲੀਡਰ ਮੱਥਾ ਟੇਕਦੇ ਨੇ, ਸਰਕਾਰ ਹੋ ਗਿਆਂ;

ਵਪਾਰੀ ਹਾਂ ਤੇਲ ਬਰੂਦ ਦਾ, ਤੇ ਸ਼ੌਕੀਨ ਬੜਾ ਖ਼ਰੂਦ ਦਾ,
ਮੱਲੋ-ਮੱਲੀ ਕਾਇਨਾਤ ਦਾ, ਸਰਦਾਰ ਹੋ ਗਿਆਂ;

ਲੱਖਾਂ ਮਾਸੂਮ ਮਰ ਗਏ, ਤੇ ਕਰੋੜਾਂ ਹੋ ਬੇ-ਘਰ ਗਏ,
ਹਰ ਕਤਲਗਾਹ ਦਾ ਜਦੋਂ ਤੋਂ, ਪਹਿਰੇਦਾਰ ਹੋ ਗਿਆਂ;

ਮੈਂ ਸਮਝਿਆ ਸੀ ਜਿਸ ਨੂੰ ਅੰਬ, ਚੱਖਿਆ ਤਾਂ ਉਹ ਸੀ ਇੱਕ ਬੰਬ,
ਮੂੰਹ ਵਿੱਚ ਪਾਉਂਦਿਆਂ ਹੀ ਫ਼ਟ ਗਿਆ, ਧੂੰਆਂਧਾਰ ਹੋ ਗਿਆਂ;

ਮੈਂਨੂੰ ਪਿਆਰਾ ਬਹੁਤ ਸ਼ਰੀਰ ਹੈ, ਮਰੀ ਅੰਦਰ ਮਗ਼ਰ ਜ਼ਮੀਰ ਹੈ,
ਅੰਗ ਅੰਗ ਦੇ ਵਿੱਚ ਬਦਬੂਅ ਹੈ, ਮੁਰਦਾਰ ਹੋ ਗਿਆਂ;

ਨਾਂ ਤਾਂ, ਮੇਰਾ ਗੁਰਦਾਸ ਹੈ, ਸੋਚਾਂ ਤਾਂ ਮਤਲਬ ਖ਼ਾਸ ਹੈ,
ਪਰ, ਘੋਖੀ ਹਰ ਕਰਤੂਤ ਜਦ, ਸ਼ਰਮਸਾਰ ਹੋ ਗਿਆਂ;

ਦਿਲ ਤਾਂ ਕਰਦਾ ਹੈ ਹੱਸਣ ਨੂੰ, ਤੇ ਦਿਲ ਦੀਆਂ ਖੁੱਲ੍ਹਕੇ ਦੱਸਣ ਨੂੰ,
ਪਰ ਦੇਖ ਮਾਸੂਮਾਂ ਨੂੰ ਸੜਦੇ, ਬੇਜ਼ਾਰ ਹੋ ਗਿਆਂ;

ਮੈਂ ਚੰਗਾ ਭਲਾ ਹੁੰਦਾ ਸੀ, ਬੀਮਾਰ ਹੋ ਗਿਆਂ।

-0-

Home  |  About us  |  Troubleshoot Font  |  Feedback  |  Contact us

2007-11 Seerat.ca, Canada

Website Designed by Gurdeep Singh +91 98157 21346 9815721346