Welcome to Seerat.ca

ਇਨਸਾਨੀ ਜਿਸਮ ਦਾ ਜਸ਼ਨ

 

- ਅਮਰਜੀਤ ਚੰਦਨ

ਨੌਕਰੀ

 

- ਇਕਬਾਲ ਰਾਮੂਵਾਲੀਆ

ਰੁਸਤਮੇ ਮੈਰਾਥਨ ਫੌਜਾ ਸਿੰਘ

 

- ਪ੍ਰਿੰ. ਸਰਵਣ ਸਿੰਘ

ਬਦਦੁਆ

 

- ਹਰਜੀਤ ਅਟਵਾਲ

ਵਗਦੀ ਏ ਰਾਵੀ / ਰਿਸ਼ਤਿਆਂ ਦੀ ਗੁੰਝਲ ਕਿੰਨੀ ਸਾਦਾ ਤੇ ਸਹਿਜ

 

- ਵਰਿਆਮ ਸਿੰਘ ਸੰਧੂ

ਸੰਤ ਫ਼ਤਿਹ ਸਿੰਘ ਜੀ

 

- ਗਿਆਨੀ ਸੰਤੋਖ ਸਿੰਘ ਆਸਟ੍ਰੇਲੀਆ

ਵਿਕਾਸ, ਪ੍ਰਗਤੀ ਅਤੇ ਇਨਸਾਨ

 

- ਬਲਦੇਵ ਦੂਹੜੇ

ਨਰਮ-ਨਾਜ਼ੁਕ ਪਰ ਲੋਹੇ ਦੇ ਜਿਗਰੇ ਵਾਲੇ

 

- ਰਜਵੰਤ ਕੌਰ ਸੰਧੂ

ਇੱਕ ਲੱਪ ਕਿਰਨਾਂ ਦੀ..... / ਛੱਡੋ ਜੱਟ ਨੂੰ ਬਥੇਰਾ ਲੀਰੋ-ਲੀਰ ਕਰਤਾ........!

 

- ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ)

ਇਕ ਦੇਸ਼ ਜੋ ਮੈਂ ਦੇਖਿਆ

 

- ਗੁਰਦੇਵ ਸਿੰਘ ਬਟਾਲਵੀ

ਗ਼ਜ਼ਲ

 

- ਉਂਕਾਰਪ੍ਰੀਤ

ਇਸ ਵਰ੍ਹੇ ਸਿਖਰਾ ਛੂੰਹੇਗਾ ਪੰਜਾਬੀ ਸਿਨੇਮਾ

 

- ਸਪਨ ਮਨਚੰਦਾ ਫ਼ਰੀਦਕੋਟ

ਦੋ ਵਿਅੰਗ ਕਵਿਤਾਵਾਂ

 

- ਗੁਰਦਾਸ ਮਿਨਹਾਸ

ਗਜ਼ਲ

 

- ਸੁਰਿੰਦਰ ਕੌਰ ਬਿਨਰ

ਪਿੰਡ ਨੂੰ ਪਏ ਘੇਰੇ ਦੀ ਕਹਾਣੀ

 

- ਸੁਪਨ ਸੰਧੂ

ਹੁੰਗਾਰੇ

 


ਇਸ ਵਰ੍ਹੇ ਸਿਖਰਾ ਛੂੰਹੇਗਾ ਪੰਜਾਬੀ ਸਿਨੇਮਾ
- ਸਪਨ ਮਨਚੰਦਾ ਫ਼ਰੀਦਕੋਟ
 

 

ਖੇਤਰੀ ਭਾਸ਼ਾ (ਪੰਜਾਬੀ) ਵਿੱਚ ਫ਼ਿਲਮਾ ਬਣਾਉਣ ਦਾ ਰੁਝਾਨ ਪਿਛਲੇ ਤਿੰਨ-ਚਾਰ ਸਾਲਾ ਤੋ ਲਗਾਤਾਰ ਜ਼ੋਰ ਫੜ੍ਹ ਰਿਹਾ ਹੈ। ਸਾਲ 2007 ਵਿੱਚ 4 ਫ਼ਿਲਮਾ ਰਿਲੀਜ਼ ਹੋਈਆ ਸਨ। ਸਾਲ 2008 ਵਿੱਚ 11 ਫ਼ਿਲਮਾ ਪ੍ਰਦਰਸ਼ਿਤ ਹੋਈਆ ਤੇ ਫਿਰ 2009 ਵਿੱਚ 12 ਫ਼ਿਲਮਾ ਦੇਖਣ ਨੂੰ ਮਿਲੀਆ। ਇਸੇ ਤਰ੍ਹਾ ਬੀਤੇ ਵਰ੍ਹੇ 2010 ਵਿੱਚ 16 ਫ਼ਿਲਮਾ ਦੇਸ਼-ਵਿਦੇਸ਼ ਚ ਰਿਲੀਜ਼ ਹੋਈਆ। ਹੁਣ ਇਸ ਚਾਲੂ ਵਰ੍ਹੇ (2011) ਵਿੱਚ ਪੰਜਾਬੀ ਫ਼ਿਲਮਾ ਦੀ ਝੜੀ ਲੱਗਣ ਵਾਲੀ ਹੈ। ਤਿੰਨ ਪੰਜਾਬੀ ਫ਼ਿਲਮਾ ਏਕਨੂਰ(4 ਫ਼ਰਵਰੀ), ਦਾ ਲਾਈਨ ਆਫ ਪੰਜਾਬ (25 ਫ਼ਰਵਰੀ), ਧਰਤੀ(21 ਅਪ੍ਰੈਲ) ਇਸੇ ਵਰ੍ਹੇ ਹੋਈਆ ਹਨ। ਇਨ੍ਹਾ ਫ਼ਿਲਮਾ ਨੇ ਪੰਜਾਬੀ ਸਿਨੇਮਾ ਨੂੰ ਵਿਸ਼ਾ, ਤਕਨੀਕ ਤੇ ਲੋਕੇਸ਼ਨਾ ਪੱਖੋ ਇਕ ਨਵਾ ਮੁਹਾਦਰਾ ਬਖ਼ਸ਼ਿਆ ਹੈ। ਇਸ ਤੋ ਇਲਾਵਾ ਅਗਲੇ ਕੁਝ ਮਹੀਨਿਆ ਚ ਹੀ ਪੰਜਾਬੀ ਫ਼ਿਲਮਾ ਦੀ ਝੜੀ ਲੱਗਣ ਵਾਲੀ ਹੈ। ਇਸ ਵਕਤ ਜਿੱਥੇ ਦਰਜਨ ਦੇ ਕਰੀਬ ਪੰਜਾਬੀ ਫ਼ਿਲਮਾ ਰਿਲੀਜ਼ ਹੋਣ ਲਈ ਤਿਆਰ ਹਨ ਉਥੇ ਕੁਝ ਫ਼ਿਲਮਾ ਦੀ ਸ਼ੂਟਿੰਗ ਜਾਰੀ ਹੈ ਅਤੇ ਕਈ ਜਲਦੀ ਹੀ ਸੈੱਟ ਤੇ ਜਾ ਰਹੀਆ ਹਨ। ਬੇਸ਼ੱਕ ਪਿਛਲੇ ਵਰ੍ਹੇ ਪੰਜਾਬੀ ਫ਼ਿਲਮਾ ਉਸ ਪੱਧਰ ਤੇ ਸਫ਼ਲਤਾ ਨਹੀ ਹਾਸਲ ਕਰ ਸਕੀਆ ਸਨ ਜਿਸ ਤਰ੍ਹਾ ਦੀ ਉਨ੍ਹਾ ਤੋ ਆਸ ਕੀਤੀ ਗਈ ਸੀ। ਖ਼ੈਰ, ਇਸ ਵਰ੍ਹੇ ਪਾਲੀਵੁੱਡ ਨਾਲ ਜੁੜੇ ਕਾਰਪੋਰੇਟ ਘਰਾਣਿਆ ਅਤੇ ਪੰਜਾਬੀ ਫ਼ਿਲਮਾ ਦੇ ਖੈਰਖਾਹਾ ਨੂੰ ਇਸ ਆਸ ਜ਼ਰੂਰ ਬੱਝੀ ਹੈ ਕਿ ਪਿਛਲੀਆ ਗਲਤੀਆ ਤੋ ਸੇਧ ਲੈਦੇ ਹੋਏ ਇਸ ਵਰ੍ਹੇ ਫ਼ਿਲਮਸਾਜ਼ ਨਵੇ ਦਿਸਹੱਦੇ ਕਾਇਮ ਕਰਦੇ ਹੋਏ ਕਲਾਤਮਿਕ ਤੇ ਸੁਹਜਨਾਤਮਿਕ ਤੌਰ ਤੇ ਪੰਜਾਬੀ ਸਿਨੇਮਾ ਨੂੰ ਮਜ਼ਬੂਤ ਕਰਨਗੇ। ਇਸ ਵਰ੍ਹੇ ਪੰਜਾਬੀ ਸਿਨੇਮਾ ਲਈ ਹਾਅ ਪੱਖੀ ਗੱਲ ਇਹ ਵੀ ਹੈ ਕਿ ਇਸ ਵਾਰ ਜਿੱਥੇ ਜਿੰਮੀ ਸ਼ੇਰਗਿੱਲ ਵਰਗੇ ਬਾਲੀਵੁੱਡ ਸਟਾਰ ਪੰਜਾਬੀ ਫ਼ਿਲਮਾ ਦੇ ਨਿਰਮਾਤਾ ਵਜੋ ਸਾਹਮਣੇ ਆਏ ਹਨ ਉਥੇ ਮਨਦੀਪ ਬੈਨੀਪਾਲ,ਸਿਤਿਜ਼ ਚੌਧਰੀ(ਹੈਰੀ), ਨਵਨੀਤ ਸਿੰਘ (ਗੁਗਨੂੰ), ਮਨਦੀਪ ਕੁਮਾਰ, ਅਜੇ ਕੁਮਾਰ ਵਰਗੇ ਨੌਜਵਾਨ ਫ਼ਿਲਮਸਾਜ਼ ਵੀ ਦਰਸ਼ਕਾ ਦੀ ਰਮਝ ਪਛਾਣਦੇ ਹੋਏ ਆਪਣੀਆ ਫ਼ਿਲਮਾ ਰਾਹੀ ਪੰਜਾਬੀ ਸਿਨੇਮਾ ਦੇ ਰਵਾਇਤੀ ਜਮੂਦ ਨੂੰ ਤੋੜਕੇ ਨਵੇ ਕੀਰਤੀਮਾਨ ਸਥਾਪਤ ਕਰਨ ਲਈ ਜੀਅ ਜਾਨ ਇਕ ਕਰ ਰਹੇ ਹਨ। ਪ੍ਰੇਮ ਚੋਪੜਾ, ਰਾਹੁਲ ਦੇਵ, ਸਰੁਬੀਨ ਚਾਵਲਾ, ਕਬੀਰ ਬੇਦੀ, ਕੁਨਾਲ ਕਪੂਰ,ਟਿਸਕਾ ਚੋਪੜਾ, ਰਣਵਿਜੇ ਸਿੰਘ, ਬਿੰਦੂ ਦਾਰਾ ਸਿੰਘ, ਰਜ਼ਾ ਮੁਰਾਦ, ਪ੍ਰਕਿਸ਼ਤ ਸਾਹਨੀ ਵਰਗੇ ਬਾਲੀਵੁੱਡ ਅਦਾਕਾਰਾ ਦਾ ਪੰਜਾਬੀ ਸਿਨੇਮਾ ਨਾਲ ਜੁੜਨਾ ਵੀ ਸ਼ੁਭ ਸ਼ਗਨ ਹੈ। ਇਸ ਸਾਲ ਕਰੀਬ  18-19 ਫ਼ਿਲਮਾ ਰਿਲੀਜ਼ ਹੋਣ ਦੀ ਸੰਭਾਵਨਾ ਹੈ। ਫਿਲਹਾਲ ਜਿਹੜੀਆ ਫ਼ਿਲਮਾ ਪ੍ਰਦਰਸ਼ਿਤ ਲਈ ਤਿਆਰ ਹਨ ਜਾ ਜਿਨ੍ਹਾ ਦੀ ਸ਼ੂਟਿੰਗ ਮੁੰਕਮਲ ਹੋ ਗਈ ਹੈ ਪਾਠਕਾ ਦੀ  ਨਜ਼ਰ ਸੰਖੇਪ ਰੂਪ ਚ ਉਨ੍ਹਾ ਤੇ ਪਵਾਉਦੇ ਹਾ।

ਖੁਸ਼ੀਆ: ਨਿਰਮਾਤਾ ਦਰਸ਼ਨ ਗਰਗ, ਡੀ.ਪੀ ਗੋਇਲ ਅਤੇ ਪਰਦੀਪ ਬਾਸਲ ਵੱਲੋ ਘਨੱਈਆ ਫ਼ਿਲਮ ਪ੍ਰੋਡੈਕਸ਼ਨ ਦੇ ਬੈਨਰ ਹੇਠ ਬਣਾਈ ਗਈ ਇਸ ਫ਼ਿਲਮ ਦੇ ਨਿਰਦੇਸ਼ਕ ਹਾਲੀਵੁੱਡ ਦੇ ਨਾਮਵਾਰ ਅਦਾਕਾਰḲਨਿਰਦੇਸ਼ਕ ਤਰਲੋਕ ਮਲਿਕ ਹਨ। ਵਿਦੇਸ਼ਾ ਵੱਲ ਰੁਖ ਕਰ ਰਹੇ ਪੰਜਾਬੀ ਨੌਜਵਾਨਾ ਦੀ ਆਪਣੇ ਪਰਿਵਾਰਾ ਨਾਲੋ ਟੁੱਟਣ ਦੀ ਤ੍ਰਾਸਦੀ ਨੂੰ ਪਰਦੇ ਤੇ ਬਿਆਨ ਕਰਦੀ ਇਹ ਇਕ ਪਰਿਵਾਰਕ ਡਰਾਮਾ ਫ਼ਿਲਮ ਹੈ। ਇਸ ਫ਼ਿਲਮ ਜ਼ਰੀਏ ਜਿੱਥੇ ਪੰਜਾਬੀ ਗਾਇਕ ਜਸਬੀਰ ਜੱਸੀ ਗੁਰਦਾਸਪੁਰੀਆ (ਦਿਲ ਲੈ ਗਈ ਕੁੜੀ ਗੁਜਰਾਤ ਦੀ ਫੇਮ) ਬਤੌਰ ਨਾਇਕ ਆਪਣੇ ਕਰੀਅਰ ਦੀ ਸ਼ੁਰੂਆਤ ਕਰ ਰਿਹਾ ਹੈ। ਉਥੇ ਬਾਲੀਵੁੱਡ ਅਦਾਕਾਰਾ ਟਿਸਕਾ ਚੌਪੜਾ (ਤਾਰੇ ਜ਼ਮੀਨ ਪੇ ਫੇਮ) ਨਾਇਕਾ ਵਜੋ ਪਹਿਲੀ ਵਾਰ ਪੰਜਾਬੀ ਫ਼ਿਲਮ ਚ ਨਜ਼ਰ ਆਵੇਗੀ। ਨਾਮੀ ਅਦਾਕਾਰ ਕੁਲਭੂਸ਼ਣ ਖਰਬੰਦਾ ਅਤੇ ਰਮਾਵਿਜ ਦੀ ਜੋੜੀ ਨੂੰ ਵੀ ਇਸ ਫ਼ਿਲਮ ਰਾਹੀ ਚੰਨ ਪ੍ਰਦੇਸੀ ਤੋ ਬਾਅਦ ਮੁੜ ਪਰਦੇ ਤੇ ਪੇਸ਼ ਕੀਤਾ ਜਾ ਰਿਹਾ ਹੈ। ਇਸ ਤੋ ਇਲਾਵਾ ਮਰਹੂਮ ਵਿਵੇਕ ਸ਼ੌਕ, ਗੁਰਪ੍ਰੀਤ ਘੁੱਗੀ, ਦੀਪ ਢਿੱਲੋ, ਸ਼ੈਰੀ ਬਾਵਾ ਵਰਗੇ ਨਾਮਵਾਰ ਬਾਲੀਵੁੱਡ ਅਦਾਕਾਰਾ ਨੇ ਵੀ ਫ਼ਿਲਮ ਚ ਅਹਿਮ ਭੂਮਿਕਾ ਨਿਭਾਈ ਹੈ। ਫ਼ਿਲਮ ਦੀ ਕਹਾਣੀ ਰਾਜਨ ਅਤੇ ਤਰਲੋਕ ਮਲਿਕ ਨੇ ਲਿਖੀ ਹੈ। ਗੀਤ  ਕੁਮਾਰ ਅਤੇ ਜੱਗੀ ਸਿੰਘ ਦੇ ਲਿਖੇ ਹਨ ਜਿੰਨ੍ਹਾ ਨੂੰ ਆਵਾਜ਼ ਜਸਬੀਰ ਜੱਸੀ, ਸਰਦੂਲ ਸਿਕੰਦਰ, ਜੱਗੀ ਸਿੰਘ ਤੇ ਗਜ਼ਲ ਗਾਇਕ ਜਗਜੀਤ ਸਿੰਘ ਨੇ ਦਿੱਤੀ ਹੈ। ਮਿਊਜ਼ਿਕ ਜੈ ਦੇਵ ਕੁਮਾਰ ਦਾ ਹੈ। ਆਰਟ ਡਾਇਰੈਕਟਰ ਤੀਰਥ ਸਿੰਘ ਗਿੱਲ ਅਤੇ ਕੈਮਰਾਮੈਨ ਨਜ਼ੀਬ ਖਾਨ ਹਨ।

ਦੇਸੀ ਮੁੰਡੇ ਵੀ.ਆਈ.ਪੀ.ਜੀ ਫ਼ਿਲਮਜ਼ (ਯੂ.ਐਸ.ਏ) ਦੀ ਪੇਸ਼ਕਸ਼ ਅਤੇ ਪੁਰੇਵਾਲ ਫ਼ਿਲਮਜ਼ ਇੰਟਰਨੈਸ਼ਨਲ ਦੇ ਬੈਨਰ ਹੇਠ ਬਣ ਰਹੀ ਇਸ ਫ਼ਿਲਮ ਦੀ ਕਹਾਣੀ ਉਨ੍ਹਾ ਨੌਜਵਾਨਾ ਤੇ ਅਧਾਰਿਤ ਹੈ ਜੋ ਹਰ ਸਿੱਧੇ -ਅਸਿੱਧੇ ਤਰੀਕੇ ਨਾਲ ਵਿਦੇਸ਼ ਚ ਵੱਸਣ ਦੇ ਇਛੁੱਕ ਹਨ। ਐਸੇ ਨੌਜਵਾਨ ਜਿੱਥੇ ਅਖੌਤੀ ਏਜੰਟਾ ਦੇ ਧੱਕੇ ਚੜ੍ਹ ਆਪਣੀ ਜ਼ਿੰਦਗੀ ਬਰਬਾਦ ਕਰਦੇ ਹਨ ਉਥੇ ਆਪਣੇ ਪਰਿਵਾਰ ਨੂੰ ਵੀ ਦੋਜ਼ਕ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਕਰਦੇ ਹਨ।


ਫਿ਼ਲਮ 'ਦੇਸੀ ਮੁੰਡੇ' ਦੇ ਕਲਾਕਾਰ ਸੁਪਨ ਸੰਧੂ, ਸੋਨਪ੍ਰੀਤ, ਮੇਹਰ ਢਿਲੋਂ,ਸੁਨੀਲ ਫਿ਼ਲਮ ਦੇ ਡਾਇਰੈਕਟਰ ਮਨਦੀਪ ਬੈਨੀਪਾਲ ਨਾਲ

ਇਸ ਫ਼ਿਲਮ ਦੀ ਕਹਾਣੀ ਬਲਵਿੰਦਰ ਸਿੰਘ ਹੀਰ ਨੇ ਲਿਖੀ ਹੈ ਜਦੋ ਕਿ ਸੰਵਾਦ ਬੀ.ਬੀ.ਵਰਮਾ ਦੇ ਹਨ। ਫ਼ਿਲਮ ਦੇ ਨਿਰਦੇਸ਼ਕ ਮਨਦੀਪ ਬੈਨੀਪਾਲ ਹਨ। ਇਸ ਫ਼ਿਲਮ ਜ਼ਰੀਏ ਪੰਜਾਬੀ ਗਾਇਕ ਬਲਕਾਰ ਸਿੱਧੂ ਬਤੌਰ ਨਾਇਕ ਫ਼ਿਲਮੀ ਪਰਦੇਤੇ ਆਗਮਨ ਕਰਨ ਜਾ ਰਿਹਾ ਹੈ। ਫ਼ਿਲਮ ਵਿੱਚ ਸੁਪਨ ਸੰਧੂ , ਬੰਟੀ ਗਰੇਵਾਲ , ਗੁਰਲੀਨ ਚੋਪੜਾ, ਗੁਰਲੀਨ ਰੰਧਾਵਾ, ਦਲਜੀਤ ਕੌਰ, ਰਜ਼ਾ ਮੁਰਾਦ, ਪ੍ਰਕਿਸ਼ਤ ਸਹਾਨੀ, ਭੋਟੂ ਸ਼ਾਹ, ਰਜ਼ੀਆ ਸੁਖਬੀਰ, ਸਤਵੰਤ ਕੌਰ, ਸੁਨੀਲ ਕਟਾਰੀਆ, ਭੋਟੂਸ਼ਾਹ,  ਮੇਹਰ ਢਿੱਲੋ, ਸੁਹਨਪ੍ਰੀਤ ਵਰਗੇ ਅਦਾਕਾਰ ਅਹਿਮ ਭੂਮਿਕਾ ਨਿਭਾ ਰਹੇ ਹਨ। ਫ਼ਿਲਮ ਦਾ ਸੰਗੀਤ ਸੰਤੋਸ਼ ਕਟਾਰੀਆ ਨੇ ਦਿੱਤਾ ਹੈ ਤੇ ਗੀਤ ਨਿਰਮਲ ਪੁਰੇਵਾਲ ਤੇ ਰਾਜ ਕਾਕੜਾ ਨੇ ਲਿਖੇ ਹਨ ਜਿਨ੍ਹਾ ਨੂੰ ਆਵਾਜ਼ ਬਲਕਾਰ ਸਿੱਧੂ,ਫਿਰੋਜ਼ ਖਾਨ  ਤੋ ਇਲਾਵਾ ਪੰਜਾਬ ਅਤੇ ਵਿਦੇਸ਼ ਦੇ ਚਰਚਿਤ ਗਾਇਕਾ ਨੇ ਦਿੱਤੀ ਹੈ।

ਕੁਦੇਸਣ:ਇਸ ਫ਼ਿਲਮ ਦੇ ਨਿਰਦੇਸ਼ਕ ਜੀਤ ਮਠਾਰੂ ਹਨ ਅਤੇ ਨਿਰਮਾਤਾ ਲੰਡਨ ਵਾਸੀ ਸੁਰੇਸ਼ ਵਰਸਾਨੀ ਤੇ ਜੀਤ ਮਠਾਰੂ ਹਨ।ਫ਼ਿਲਮ ਦੀ ਕਹਾਣੀ ਉੱਘੇ ਨਾਟਕਕਾਰ ਜਤਿੰਦਰ ਸਿੰਘ ਬਰਾੜ ਨੇ ਲਿਖੀ ਹੈ। ਦੋਜ਼ਕ ਦੀ ਜ਼ਿੰਦਗੀ ਬਤੀਤ ਕਰ ਰਹੀਆ ਕੁਦੇਸਣਾ (ਹੋਰ ਰਾਜਾ ਤੋ ਪੰਜਾਬ ਚ ਆ ਕੇ ਮਜਬੂਰੀ ਵੱਸ ਵੱਸੀਆ ਲੜਕੀਆ) ਨੂੰ ਸਮਰਪਿਤ ਕੁਦੇਸਣ ਇਕ ਆਰਟ ਫ਼ਿਲਮ ਹੈ। ਇਸ ਫ਼ਿਲਮ ਜ਼ਰੀਏ ਯੂ ਪੀ, ਬਿਹਾਰ ਤੋ ਮੁੱਲ ਖਰੀਦ ਦੇ ਲਿਆਦੀਆ ਕੁਦੇਸਣਾ ਦੀ ਜ਼ਿੰਦਗੀ ਨੂੰ ਪਰਦੇ ਤੇ ਪੇਸ਼ ਕੀਤਾ ਜਾਵੇਗਾ। ਫ਼ਿਲਮ ਦੀ ਨਾਇਕਾ ਸੁਨੇਹਾ ਬਾਲਨੀ (ਕੋਲੀਵੁੱਡ ਅਦਾਕਾਰਾ) ਹੈ। ਬਾਕੀ ਅਦਾਕਾਰਾ ਚ ਸੁਖਬੀਰ, ਨਿਰਮਲ ਰਿਸ਼ੀ, ਰਜ਼ੀਆ ਸੁਖਬੀਰ, ਸਤਵੰਤ ਬਲ ਤੇ ਪ੍ਰਦੀਪ ਸੰਧੂ ਹਨ। ਫ਼ਿਲਮ ਦਾ ਸੰਗੀਤ ਤੇ ਗੀਤ ਆਸ਼ਤੋਸ਼ ਸਿੰਘ ਨੇ ਲਿਖੇ ਹਨ ਜਿੰਨ੍ਹਾ ਨੂੰ ਆਵਾਜ਼ ਅਸ਼ੋਤਸ਼, ਬੱਬੀ, ਬਿਹਾਰ ਤੋ ਸੰਮੀ ਦੇਵੀ ਤੇ ਪੱਪੀ ਗਿੱਲ  ਨੇ ਦਿੱਤੀ ਹੈ। ਫ਼ਿਲਮ ਦੇ ਕੈਮਰਮੈਨ ਨਾਜ਼ੀਬ ਖਾਨ ( ਗਦਰ ਫੇਮ ) ਹਨ।
ਯਾਰਾ ਓ ਦਿਲਦਾਰਾ : ਇਸ ਫ਼ਿਲਮ ਦੇ ਨਿਰਦੇਸ਼ਕ ਸ਼ਿਤਿਜ ਚੌਧਰੀ(ਹੈਰੀ) ਹਨ। ਫ਼ਿਲਮ ਦੀ ਕਹਾਣੀ ਅਦਾਕਾਰ ਸਮੀਪ ਕੰਗ ਨੇ ਲਿਖੀ ਹੈ ਜਦੋਕਿ ਸੰਵਾਦ ਬਲਦੇਵ ਸਿੰਘ ਗਿੱਲ ਨੇ ਲਿਖੇ ਹਨ। ਰੁਮਾਸ ਤੇ ਕਮੇਡੀ ਦਾ ਤੜਕਾ ਲਗਾ ਕੇ ਬਣਾਈ ਗਈ ਇਹ ਇਕ ਪਰਿਵਾਰਕ ਡਰਾਮਾ ਫ਼ਿਲਮ ਹੈ ਜੋ ਨੌਜਵਾਨਾ ਨੂੰ ਪ੍ਰਭਾਵਿਤ ਕਰਨ ਦਾ ਦਮ ਰੱਖਦੀ ਹੈ। ਫ਼ਿਲਮ ਦੇ ਹੀਰੋ ਗਾਇਕ ਤੇ ਨਾਇਕ ਹਰਭਜਨ ਮਾਨ ਹਨ ਜਦੋ ਕਿ ਨਾਇਕਾ ਬਾਲੀਵੁੱਡ ਅਦਾਕਾਰਾ ਟਿਊਲਪ ਜੋਸ਼ੀ ਹੈ। ਬਾਲੀਵੁੱਡ ਅਦਾਕਾਰ ਕਬੀਰ ਬੇਦੀ ਇਸ ਫ਼ਿਲਮ ਜ਼ਰੀਏ ਪੰਜਾਬੀ ਪਰਦੇਤੇ ਆਗਮਨ ਕਰਨ ਜਾ ਰਹੇ ਹਨ। ਜੋਨਿਤਾ ਡੋਡਾ,ਗੁਲਜਾਰਇੰਦਰ ਚਾਹਲ,ਗੁਰਪ੍ਰੀਤ ਘੁੱਗੀ, ਬੀ ਐਨ ਸ਼ਰਮਾ ਨੇ ਫ਼ਿਲਮ ਚ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦੇ ਗੀਤ ਬਾਬੂ ਸਿੰਘ ਮਾਨ ਨੇ ਲਿਖੇ ਹਨ ਜਿੰਨ੍ਹਾ ਨੂੰ ਆਵਾਜ਼ ਹਰਭਜਨ  ਮਾਨ, ਗੁਰਸੇਵਕ ਮਾਨ, ਤੁਲਸੀ ਕੁਮਾਰ ਵਰਗੇ ਗਾਇਕਾ ਨੇ ਦਿੱਤੀ ਹੈ।  ਸੰਗੀਤ ਜੈਦੇਵ ਕੁਮਾਰ ਦਾ ਹੈ। ਫ਼ਿਲਮ ਦੇ ਆਰਟ ਡਾਇਰੈਕਟਰ ਤੀਰਥ ਸਿੰਘ ਗਿੱਲ ਹਨ।

ਜਿਹਨੇ ਮੇਰਾ ਦਿਲ ਲੁੱਟਿਆ: ਫ਼ਿਲਮ ਤੇ ਮਿਊਜ਼ਿਕ ਕੰਪਨੀ ਟਿਪਸ ਦੇ ਬੈਨਰ ਹੇਠ ਨਿਰਮਾਤਾ ਰਾਜਨ ਬਤਰਾ ਤੇ ਵਿਵੇਕ ਔਹਰੀ ਵੱਲੋ ਬਣਾਈ ਗਈ ਇਸ ਫ਼ਿਲਮ ਦੇ ਨਿਰਦੇਸ਼ਕ ਮਨਦੀਪ ਕੁਮਾਰ ਹਨ। ਨੌਜਵਾਨ ਪੀੜ੍ਹੀ ਨੂੰ ਮੁੱਖ ਰੱਖ ਕੇ ਬਣਾਈ ਗਈ ਇਸ ਰੁਮਾਟਿਕ ਤੇ ਕਮੇਡੀ ਫ਼ਿਲਮ ਦੀ ਕਹਾਣੀ ਤੇ ਸੰਵਾਦ ਬਾਲੀਵੁੱਡ ਦੇ ਨਾਮੀ ਫ਼ਿਲਮ ਲੇਖਕ ਧੀਰਜ ਰਤਨ ਨੇ ਲਿਖੇ ਹਨ। ਇਸ ਫ਼ਿਲਮ ਜ਼ਰੀਏ ਗਾਇਕ ਗਿੱਪੀ ਗਰੇਵਾਲ ਤੇ ਦਲਜੀਤ ਦੁਸਾਝ ਨੂੰ ਪਰਦੇ ਤੇ ਪੇਸ਼ ਕੀਤਾ ਜਾਵੇਗਾ। ਫ਼ਿਲਮ ਦੀ ਨਾਇਕਾ ਨੀਰੂ ਬਾਜਵਾ ਹੈ।  ਤ੍ਰਿਕੋਣੀ ਪ੍ਰੇਮ ਕਹਾਣੀ ਤੇ ਬਣੀ ਇਸ ਫ਼ਿਲਮ ਚ ਹਰਪਾਲ ਸਿੰਘ, ਸੁਨੀਤਾ ਧੀਰ, ਸ਼ਵਿੰਦਰ ਮਾਹਲ, ਬੀਨੂ ਢਿੱਲੋ, ਕਮੇਡੀਅਨ ਕਰਮਜੀਤ ਅਨਮੋਲ ਅਹਿਮ ਭੂਮਿਕਾ ਨਿਭਾ ਰਹੇ ਹਨ। ਇਸ ਫ਼ਿਲਮ ਦੇ ਕੈਮਰਾਮੈਨ ਹਰੀਸ਼ ਜੋਸ਼ੀ ਹਨ ਤੇ ਕਲਾ ਨਿਰਦੇਸ਼ਕ ਤੀਰਥ ਸਿੰਘ ਗਿੱਲ ਹਨ।  


ਜਿਹਨੇ 'ਮੇਰਾ ਦਿੱਲ ਲੁੱਟਿਆ ਵਿਚ ' ਨੀਰੂ ਬਾਜਵਾ, ਬੀਨੂ ਢਿਲੋਂ ਅਤੇ ਹਰਪਾਲ ਸਿੰਘ

ਵੈਲਕਮ ਟੂ ਪੰਜਾਬ: ਨਿਰਦੇਸ਼ਕ ਰਵਿੰਦਰ ਪੀਪਟ ਦੀ ਇਹ ਫ਼ਿਲਮ ਆਪਣੇ ਸੱਭਿਆਚਾਰ ਤੋ ਵਾਝੀ ਹੋ ਰਹੀ ਅਜੌਕੀ ਨੌਜਵਾਨ ਪੀੜ੍ਹੀ ਤੇ ਅਧਾਰਿਤ ਪਰਿਵਾਰਕ ਡਰਾਮਾ ਤੇ ਰੁਮਾਟਿਕ ਫ਼ਿਲਮ ਹੈ। ਫ਼ਿਲਮ ਦੀ ਕਹਾਣੀ ਬਲਦੇਵ ਗਿੱਲ ਨੇ ਲਿਖੀ ਹੈ। ਫ਼ਿਲਮ ਦਾ ਨਾਇਕ ਚਰਚਿਤ ਗਾਇਕ ਸਰਬਜੀਤ ਚੀਮਾ ਹੈ ਜਦੋਕਿ ਨਾਇਕਾ ਸੋਮੀਆ ਟੰਡਨ ਹੈ। ਇਸ ਤੋ ਇਲਾਵਾ ਰਣਜੀਤ, ਸੁਦੇਸ਼ ਲਹਿਰੀ, ਸ਼ਵਿੰਦਰ ਮਾਹਲ, ਡੌਲੀ ਮਨਿਹਾਸ, ਵਿਜੇ ਕੇਸ਼ਪ, ਸੁਨੀਤਾ ਧੀਰ, ਨੀਲੂ ਕੋਹਲੀ, ਰੋਮਾਨਾ ਵਧਵਾ ਨੇ ਵੱਖ-ਵੱਖ ਭੂਮਿਕਾਵਾ ਨਿਭਾਈਆ ਹਨ।  ਫ਼ਿਲਮ ਦਾ ਸੰਗੀਤ ਅਮਨ ਹੇਅਰ, ਆਨੰਦ ਰਾਜ ਆਨੰਦ ਨੇ ਤਿਆਰ ਕੀਤਾ ਹੈ। ਫ਼ਿਲਮ ਦੇ ਗੀਤ ਸਰਬਜੀਤ ਚੀਮਾ ਤੋ ਇਲਾਵਾ ਪੰਜਾਬੀ ਅਤੇ ਬਾਲੀਵੁੱਡ ਦੇ ਨਾਮਵਾਰ ਗਾਇਕਾ ਨੇ ਗਾਏ ਹਨ। ਫ਼ਿਲਮ ਦਾ ਡਾਸ  ਡਾਇਰੈਕਟਰ ਭੂਪੀ ਮੁਬੰਈ ਹਨ।
ਕਬੱਡੀ ਵਨਸ ਅਗੇਨ : ਪੰਜਾਬੀਆ ਦੀ ਮਾ ਖੇਡ ਕੱਬਡੀ ਨੂੰ ਕੇਦਰ ਚ ਰੱਖ ਕੇ ਬਣਾਈ ਗਈ ਇਸ ਫ਼ਿਲਮ ਜ਼ਰੀਏ ਜਿੱਥੇ ਕਬੱਡੀ ਦੀ ਦੇਸ਼-ਵਿਦੇਸ਼ ਵਿਚਲੀ ਲੋਕਪ੍ਰਿਯਤਾ ਨੂੰ ਪਰਦੇ ਤੇ ਪੇਸ਼ ਕੀਤਾ ਜਾਵੇਗਾ ਉਥੇ ਹੀ ਕਬੱਡੀ ਚ ਵੱਧ ਰਹੀ ਰਾਜਨੀਤੀ ਅਤੇ ਖਿਡਾਰੀਆ ਦੇ ਨਾ ਤੇ ਹੁੰਦੀ ਕਬੂਤਰਬਾਜੀ ਨੂੰ ਵੀ ਪਰਦੇ ਤੇ ਲਿਆਦਾ ਜਾਵੇਗਾ। ਨਿਰਮਾਤਾ ਐਚ ਐਸ ਧਨੋਆ ਦੀ ਇਸ ਫ਼ਿਲਮ ਦੇ ਨਿਰਦੇਸ਼ਕ ਅਤੇ ਲੇਖਕ ਸੁਖਮੰਦਰ ਧੰਜਲ ਹਨ ਅਤੇ ਸੰਵਾਦ ਲੇਖਕ ਸਰਦਾਰ ਸੋਹੀ ਹਨ। ਫ਼ਿਲਮ ਦੇ ਨਾਇਕ ਰਵਿੰਦਰ ਸਿੰਘ ਘੁੰਮਣ ਅਤੇ ਗਾਇਕ ਰੌਸ਼ਨ ਪ੍ਰਿੰਸ ਹਨ ਜਦੋ ਕਿ ਨਾਇਕਾ ਸੁਦੀਪਾ ਸਿੰਘ ਹੈ। ਬਾਕੀ ਅਹਿਮ ਅਦਾਕਾਰਾ ਚ ਰਾਣਾ ਰਣਬੀਰ, ਸਰਦਾਰ ਸੋਹੀ, ਗਾਇਕਾ ਅਮਰ ਨੂਰੀ, ਅਨੀਤਾ ਸ਼ਬਦੀਸ਼, ਕਮੇਡੀਅਨ ਜਸਵਿੰਦਰ ਭੱਲਾ, ਬੀਨੂੰ ਢਿਲੋ, ਜਸਮੇਰ ਢੱਟ, ਦਰਸ਼ਨ, ਰਾਣਾ ਜੰਗ ਬਹਾਦਰ, ਯਾਦ ਗਰੇਵਾਲ, ਮਿਸ ਸ਼ਰਨਜੀਤ ਤੇ ਨਵਦੀਪ ਕੌਰ ਦਾ ਨਾਅ ਸ਼ਾਮਲ ਹੈ। ਫ਼ਿਲਮ ਦਾ ਸੰਗੀਤ ਗੁਰਮੀਤ ਸਿੰਘ ਨੇ ਤਿਆਰ ਕੀਤਾ ਹੈ।  ਫ਼ਿਲਮ ਲਈ ਗੀਤ ਰਾਜ ਕਾਕੜਾ ਨੇ ਲਿਖੇ ਹਨ ਜਿੰਨ੍ਹਾ ਨੂੰ ਆਵਾਜ਼ ਸੁਖਵਿੰਦਰ ਸਿੰਘ, ਮਿੱਕਾ, ਪੰਮੀ ਬਾਈ, ਰੌਸ਼ਨ ਪ੍ਰਿੰਸ, ਸੁਦੇਸ਼ ਕੁਮਾਰੀ ਤੇ ਮਿਸ ਪੂਜਾ ਨੇ ਦਿੱਤੀ ਹੈ।  ਫ਼ਿਲਮ ਦੇ ਕੈਮਰਾਮੈਨ ਸਿਰੀਧਰ ਮੁੰਬਈ ਹਨ।

ਆਪਾ ਫਿਰ ਮਿਲਾਗੇ : ਜੇ.ਐਲ. ਪੀ. ਐਲ. ਪ੍ਰਾਈਵੇਟ ਲਿਮਟਿਡ ਤੇ ਕੈਕਟਸ ਦੇ ਬੈਨਲ ਹੇਠ ਬਣ ਰਹੀ ਇਹ ਇਕ ਰੁਮਾਟਿਕ ਤੇ ਡਰਾਮਾ ਫ਼ਿਲਮ ਹੈ। ਨਿਰਦੇਸ਼ਕ ਰਵਿੰਦਰ ਰਵੀ ਦੀ ਇਸ ਫ਼ਿਲਮ ਵਿੱਚ ਬਾਲੀਵੁੱਡ ਅਦਾਕਾਰਾ ਗ੍ਰੇਸੀ ਸਿੰਘ ਬਤੌਰ ਨਾਇਕਾ ਨਜ਼ਰ ਆਵੇਗੀ ਜਦੋ ਕਿ ਨਾਇਕ ਵਜੋ ਟੈਲੀਵੁੱਡ ਦਾ ਚਰਚਿਤ ਚਿਹਰਾ ਰਾਜੇਸ਼ ਕਾਰਵਾਲ ਨਜ਼ਰ ਆਵੇਗਾ। ਫ਼ਿਲਮ ਦੇ ਬਾਕੀ ਅਹਿਮ ਕਿਰਦਾਰ ਜੱਸ ਢਿੱਲੋ, ਕੰਵਲੀਜਤ ਸਿੰਘ, ਗਿਰਜ਼ਾ ਸ਼ੰਕਰ, ਪ੍ਰਮੋਦ ਪੱਬੀ,ਅਮਰ ਨੂਰੀ, ਸਰਬਜੀਤ ਮਾਗਟ ਤੇ ਜਸਵਿੰਦਰ ਭੱਲਾ ਵਰਗੇ ਅਦਾਕਾਰ ਨਿਭਾ ਰਹੇ ਹਨ।
ਰਹੇ ਚੜ੍ਹਦੀ ਕਲਾ ਪੰਜਾਬ ਦੀਐਚ.ਕੇ.ਮੂਵੀ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ ਨਿਰਮਾਤਾ ਜਸਬੀਰ ਸਿੰਘ ਦੀ ਇਹ ਪੰਜਾਬ ਤੇ ਪਾਕਿਸਤਾਨ ਦੇ ਆਪਸੀ ਰਿਸ਼ਤਿਆ ਤੇ ਅਧਾਰਿਤ ਹੈ। ਫ਼ਿਲਮ ਦੇ ਨਿਰਦੇਸ਼ਕ  ਸ਼ਪਿੰਦਰ ਸੈਣੀ ਹਨ। ਫ਼ਿਲਮ ਦੇ ਨਾਇਕ ਮਾਡਲ ਅਤੇ ਅਭਿਨੇਤਾ ਜਿੰਮੀ ਸ਼ਰਮਾ, ਦਖਸ਼ਅਜੀਤ ਸਿੰਘ ਹਨ ਜਦੋ ਕਿ ਨਾਇਕਾ ਸਪਨਾ ਠਾਕੁਰ ਤੇ ਪ੍ਰਭਲੀਨ ਸੰਧੂ ਸਨ।  ਸ਼ਕਤੀ ਕਪੂਰ, ਸ਼ਰਤ ਸਕਸੈਨਾ, ਸੁਨੀਤਾ ਧੀਰ, ਮਲਕੀਤ ਮੀਤ, ਅਸ਼ੋਕ ਸਲਵਾਨ ਤੇ ਅਰਵਿੰਦਰ ਭੱਟੀ ਇਸ ਫ਼ਿਲਮ ਚ ਅਹਿਮ ਭੂਮਿਕਾ ਨਿਭਾ ਰਹੇ ਹਨ। ਫ਼ਿਲਮ ਦੇ ਗੀਤ ਬਾਬੂ ਸਿੰਘ ਮਾਨ ਨੇ ਲਿਖੇ ਹਨ ਜਿੰਨ੍ਹਾ ਨੂੰ ਸੁਖਵਿੰਦਰ, ਸ਼ਾਨ, ਜਸਵਿੰਦਰ, ਰਿਚਾ ਸ਼ਰਮਾ ਤੇ ਜਸਪਿੰਦਰ ਚੀਮਾ ਨੇ ਗਾਇਆ ਹੈ। ਮਿਊਜ਼ਿਕ ਸੁਰਿੰਦਰ ਬਚਨ ਨੇ ਤਿਆਰ ਕੀਤਾ ਹੈ। ਕੈਮਰਾਮੈਨ ਨਰਾਇਣ ਹਨ ਤੇ ਲਾਈਨ ਪ੍ਰੋਡਿਊਸਰ ਦਲਜੀਤ ਸਿੰਘ ਅਰੋੜਾ ਹਨ।
ਆਈ ਐਮ ਸਿੰਘ : ਅਮਰੀਕਾ ਤੇ ਹੋਏ ਹਮਲੇ ਤੋ ਬਾਅਦ ਸਿੱਖਾ ਨਾਲ ਹੋਈਆ ਵਧੀਕੀਆ ਤੇ ਅਧਾਰਿਤ ਬਣੀ ਇਸ ਫ਼ਿਲਮ ਜ਼ਰੀਏ ਸਿੱਖਾ ਦੀਆ ਭਾਵਨਾਵਾ ਅਤੇ ਉਨ੍ਹਾ ਦੇ  ਅਸਰ ਕਿਰਦਾਰ ਅਤੇ ਅਸੂਲਾ ਨੂੰ ਦੁਨੀਆ ਸਾਹਮਣੇ ਪੇਸ਼ ਕੀਤਾ ਜਾਵੇਗਾ। ਫ਼ਿਲਮ ਦੇ ਨਿਰਮਾਤਾ ਪਿਸ਼ੌਰ ਸਿੰਘ ਕਿੰਗ ਹਨ ਅਤੇ ਫ਼ਿਲਮ ਦੇ ਨਿਰਦੇਸ਼ਕ ਅਤੇ  ਲੇਖਕ ਪੁਨੀਤ ਈਸਰ ਹਨ। ਪੰਜਾਬੀ ਬੇਸਡ ਇਸ ਫ਼ਿਲਮ ਚ ਅੰਗਰੇਜ਼ੀ ਭਾਸ਼ਾ ਦੀ ਵਰਤੋ ਵੀ ਕੀਤੀ ਗਈ ਹੈ। ਨੌਜਵਾਨ ਅਦਾਕਾਰ ਗੁਲਜਾਰ ਇੰਦਰ ਚਾਹਲ ਇਸ ਫ਼ਿਲਮ ਦੇ ਨਾਇਕ ਹਨ ਅਤੇ ਟਿਊਲਿਪ ਜੋਸ਼ੀ ਉਨ੍ਹਾ ਦੀ ਨਾਇਕਾ ਹੈ। ਇਸ ਤੋ ਇਲਾਵਾ ਹਾਲੀਵੁੱਡ ਨਾਇਕਾ ਯੂ ਕੇ  ਬਰੁੱਕ ਜੌਹਨਸਟਨ, ਗਾਇਕ ਮਿੱਕਾ ਸਿੰਘ,  ਸੁਨੀਤਾ ਧੀਰ, ਰਿਜਵਾਨ ਤੇ  ਪੁਨੀਤ ਈਸਰ ਅਹਿਮ ਭੂਮਿਕਾ ਨਿਭਾ ਰਹੇ ਹਨ। ਫ਼ਿਲਮ ਦਾ ਸੰਗੀਤ ਮੋਨਟੀ ਸ਼ਰਮਾ, ਦਲੇਰ ਮਹਿੰਦੀ, ਸੁਖਵਿੰਦਰ ਸਿੰਘ, ਸੁਧਾਕਰ ਦੱਤ ਸ਼ਰਮਾ ਨੇ ਤਿਆਰ ਕੀਤਾ ਹੈ। ਇਸ ਦੇ ਗੀਤ ਦਲੇਰ ਮਹਿੰਦੀ, ਮਿੱਕਾ ਸਿੰਘ, ਸੁਖਵਿੰਦਰ, ਰਾਹਤ ਫਤਿਹ ਅਲੀ ਖਾਨ ਨੇ ਗਾਏ ਹਨ।
ਇਨ੍ਹਾ ਫ਼ਿਲਮਾ ਤੋ ਇਲਾਵਾ ਗਾਇਕ ਤੇ ਨਾਇਕ ਬੱਬੂ ਮਾਨ ਦੀ ਫ਼ਿਲਮ ਹੀਰੋ ਹਿਟਲਰ ਇਨ ਲਵ, ਨਿਰਦੇਸ਼ਕ ਰਵਿੰਦਰ ਪੀਪਟ ਦੀ ਫ਼ਿਲਮ, ਸਮਿੱਤ ਬਰਾੜ ਦੀ ਗੋਲਡੀ ਸੋਮਲ ਅਭਿਨੀਤ ਯਾਰਾ ਨਾਲ ਬਹਾਰਾ-2, ਗਾਇਕ ਦੀਪ ਢਿਲੋ ਤੇ ਗੁਰਵਿੰਦਰ ਬਰਾੜ ਦੀ ਤੇਰੀ ਰਹਿਮਤਾ , ਜੇ.ਐਸ.ਚੀਮਾ ਦੀ ਗਾਇਕ ਗੁਰਸੇਵਕ ਮਾਨ ਅਨਿਭੀਤ ਗੱਭਰੂ ਦੇਸ਼ ਪੰਜਾਬ ਦੇ ਪ੍ਰਮੋਦ ਰਾਣਾ ਸ਼ਰਮਾ ਦੀ ਸਿਰਫਿਰੇ ਵੀ ਇਸੇ ਵਰ੍ਹੇ ਦੇਖਣ ਨੂੰ ਮਿਲਣਗੀਆ।

ਸਪਨ ਮਨਚੰਦਾ ਫ਼ਰੀਦਕੋਟ
ਗਲੀ ਨੂੰ 10(ਸੱਜੇ) ਬਲਬੀਰ ਐਵੀਨਿਊ
ਫ਼ਰੀਦਕੋਟ ।
95016 33900

-0-

Home  |  About us  |  Troubleshoot Font  |  Feedback  |  Contact us

2007-11 Seerat.ca, Canada

Website Designed by Gurdeep Singh +91 98157 21346 9815721346