Welcome to Seerat.ca

ਇਨਸਾਨੀ ਜਿਸਮ ਦਾ ਜਸ਼ਨ

 

- ਅਮਰਜੀਤ ਚੰਦਨ

ਨੌਕਰੀ

 

- ਇਕਬਾਲ ਰਾਮੂਵਾਲੀਆ

ਰੁਸਤਮੇ ਮੈਰਾਥਨ ਫੌਜਾ ਸਿੰਘ

 

- ਪ੍ਰਿੰ. ਸਰਵਣ ਸਿੰਘ

ਬਦਦੁਆ

 

- ਹਰਜੀਤ ਅਟਵਾਲ

ਵਗਦੀ ਏ ਰਾਵੀ / ਰਿਸ਼ਤਿਆਂ ਦੀ ਗੁੰਝਲ ਕਿੰਨੀ ਸਾਦਾ ਤੇ ਸਹਿਜ

 

- ਵਰਿਆਮ ਸਿੰਘ ਸੰਧੂ

ਸੰਤ ਫ਼ਤਿਹ ਸਿੰਘ ਜੀ

 

- ਗਿਆਨੀ ਸੰਤੋਖ ਸਿੰਘ ਆਸਟ੍ਰੇਲੀਆ

ਵਿਕਾਸ, ਪ੍ਰਗਤੀ ਅਤੇ ਇਨਸਾਨ

 

- ਬਲਦੇਵ ਦੂਹੜੇ

ਨਰਮ-ਨਾਜ਼ੁਕ ਪਰ ਲੋਹੇ ਦੇ ਜਿਗਰੇ ਵਾਲੇ

 

- ਰਜਵੰਤ ਕੌਰ ਸੰਧੂ

ਇੱਕ ਲੱਪ ਕਿਰਨਾਂ ਦੀ..... / ਛੱਡੋ ਜੱਟ ਨੂੰ ਬਥੇਰਾ ਲੀਰੋ-ਲੀਰ ਕਰਤਾ........!

 

- ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ)

ਇਕ ਦੇਸ਼ ਜੋ ਮੈਂ ਦੇਖਿਆ

 

- ਗੁਰਦੇਵ ਸਿੰਘ ਬਟਾਲਵੀ

ਗ਼ਜ਼ਲ

 

- ਉਂਕਾਰਪ੍ਰੀਤ

ਇਸ ਵਰ੍ਹੇ ਸਿਖਰਾ ਛੂੰਹੇਗਾ ਪੰਜਾਬੀ ਸਿਨੇਮਾ

 

- ਸਪਨ ਮਨਚੰਦਾ ਫ਼ਰੀਦਕੋਟ

ਦੋ ਵਿਅੰਗ ਕਵਿਤਾਵਾਂ

 

- ਗੁਰਦਾਸ ਮਿਨਹਾਸ

ਗਜ਼ਲ

 

- ਸੁਰਿੰਦਰ ਕੌਰ ਬਿਨਰ

ਪਿੰਡ ਨੂੰ ਪਏ ਘੇਰੇ ਦੀ ਕਹਾਣੀ

 

- ਸੁਪਨ ਸੰਧੂ

ਹੁੰਗਾਰੇ

 


ਗ਼ਜ਼ਲ
- ਉਂਕਾਰਪ੍ਰੀਤ

 

ਅੱਧੀ ਰਾਤੇ ਗੱਚ ਭਰਾਤੇ ਖਤ ਇਹ ਕਿੱਥੋਂ ਆਉਂਦੇ ਨੇ
ਕੋਸੇ ਕੋਸੇ ਚਾਨਣ ਨ੍ਹਾਕੇ ਖਤ ਇਹ ਕਿੱਥੋਂ ਆਉਂਦੇ ਨੇ॥

ਲੀਕਾਂ, ਲੀਹਾਂ, ਰਿਸ਼ਤੇ, ਨਾਤੇ, ਲਿਖਤਾਂ, ਪੜ੍ਹਤਾਂ, ਨਾਮ-ਕੁਨਾਮ
ਸਾਰੇ ਕੁਛ ਨੂੰ ਮੇਟ ਮਿਟਾਕੇ ਖਤ ਇਹ ਕਿੱਥੋਂ ਆਉਂਦੇ ਨੇ॥

ਉਹ ਜੋ ਤੈਨੂੰ ਲਿਖ ਨਾ ਹੋਏ ਉਹ ਜੋ ਤੈਨੂੰ ਪਾਏ ਨਾ
ਉਨ ਸਭ ਦੇ ਉੱਤਰ ਅਣ-ਪਾਤੇ ਖਤ ਇਹ ਕਿੱਥੋਂ ਆਉਂਦੇ ਨੇ॥

ਸੁਣਿਆ ਇਕ ਖਤ ਸੁੰਨ-ਸਮਾਧੋਂ ਜ਼ੱਰਾ ਬਣਿਆ ਮਾਧੋ ਦਾਸ
ਮਾਧੋ ਦਾਸ ਨੂੰ ਬੰਦਾ ਕਰਨੇ ਖਤ ਇਹ ਕਿੱਥੋਂ ਆਉਂਦੇ ਨੇ॥

ਮਕਤਲ ਵੱਲ ਹੱਸਦੇ ਗਾਉਂਦੇ ਜਾਂਦੇ ਲੋਕ ਜਿਨਾਂ ਨੂੰ ਪੜ੍ਹ ਪੜ੍ਹ ਕੇ
ਥੱਈਆ ਥੱਈਆ ਬੁੱਲੇ ਨੱਚਦੇ ਖਤ ਇਹ ਕਿੱਥੋਂ ਆਉਂਦੇ ਨੇ॥

ਅੱਗ ਦੇ ਦਰਿਆ ਅੰਦਰ ਤੱਤੀ ਲੋਹ ਦੇ ਟਾਪੂ ਉੱਤੇ
ਤੇਰੇ ਪੱਲੇ ਦੀ ਛਾਂ ਵਰਗੇ ਖਤ ਇਹ ਕਿੱਥੋਂ ਆਉਂਦੇ ਨੇ॥

ਫੁੱਲ ਜਿਹੇ ਇੱਕ ਪਲ ਵਿੱਚ ਜੀਂਦੇ ਕਿੱਦਾਂ ਆਸਿ਼ਕ ਤਿੰਨ ਵੇਲੇ
ਪ੍ਰੀਤ-ਸੁਨੇਹੇ ਧੁਰ ਅੰਦਰ ਦੇ ਖ਼ਤ ਇਹ ਕਿੱਥੋਂ ਆਉਂਦੇ ਨੇ॥

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346