Welcome to Seerat.ca
Welcome to Seerat.ca

ਸਿ਼ਵ ਕੁਮਾਰ ਨਾਲ ਮੇਰੀਆਂ ਸੱਤ ਮੁਲਾਕਾਤਾਂ

 

- ਸੁਰਜੀਤ ਪਾਤਰ

ਮੇਰੀ ਮੰਗਣੀ ਤੇ ਮੇਰਾ ਵਿਆਹ

 

- ਅਜਮੇਰ ਸਿੰਘ ਔਲਖ

ਇਕ ਕੋਹੇਨੂਰ ਇਹ ਵੀ

 

- ਸਰਵਣ ਸਿੰਘ

ਪੜ੍ਹਨ ਤੇ ਸਮਝਣ ਵਾਲੀਆਂ ਗੱਲਾਂ

 

- ਹਰਪਾਲ ਸਿੰਘ ਪੰਨੂੰ

ਬਲਰਾਜ ਸਾਹਨੀ : ਦ੍ਰਿਸ਼, ਦ੍ਰਿਸ਼ਟੀ ਤੇ ਦ੍ਰਿਸ਼ਟੀਕੋਣ

 

- ਡਾ.ਸਤੀਸ਼ ਕੁਮਾਰ ਵਰਮਾ

ਮੇਰਾ ਪਾਕਿਸਤਾਨ

 

- ਸੁਖਦੇਵ ਸਿੱਧੂ

ਮੇਰੀ ਫਿਲਮੀ ਆਤਮਕਥਾ

 

-  ਬਲਰਾਜ ਸਾਹਨੀ

ਆਪਣੀ ਮਾਂ

 

- ਵਰਿਆਮ ਸਿੰਘ ਸੰਧੂ

ਮੌਤ ਦੇ ਰੰਗ

 

- ਬਲਬੀਰ ਸਿਕੰਦ

‘ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ‘ / ਸਿੱਖ ਲਹਿਰ ਦੇ ਲੋਕਮੁਖੀ ਵਿਵੇਕ ਦਾ ਸਵਾਲ / ਸ਼੍ਰੋਮਣੀ ਕਮੇਟੀ,‘ਸਰਬੱਤ ਖਾਲਸਾ‘ਅਤੇ ਗੁਰਮਰਿਆਦਾ ਦਾ ਪ੍ਰਸੰਗ

 

- ਡਾ. ਸੁਮੇਲ ਸਿੰਘ ਸਿੱਧੂ

ਕਾਮਰੇਡ ਚਤਰਭੁਜੀ ਚੁੱਪ ਕਿਉਂ ?

ਸਮੁਰਾਈ

 

- ਰੂਪ ਢਿੱਲੋਂ

"ਬੱਲ! ਆਹ ਪੱਗ ਦੀ ਪੂਣੀ ਤਾਂ ਕਰਾਈਂ ਆ ਕੇ ਕੇਰਾਂ".....!

 

- ਕਰਨ ਬਰਾੜ ਹਰੀ ਕੇ ਕਲਾਂ

ਵਲਾਦੀਮੀਰ ਲੈਨਿਨ.....

 

- ਪਰਮ ਪੜਤੇਵਾਲਾ

ਦੋ ਛੰਦ ਪਰਾਗੇ

 

- ਗੁਰਨਾਮ ਢਿੱਲੋਂ

ਕਿਉ ਹੁੰਦਾ ਹੈ ਏਸ ਤਰਾਂ ?

 

- ਬੇਅੰਤ ਗਿੱਲ ਮੋਗਾ

ਸੂਚਨਾ ਪ੍ਰਸਾਰ ਦੇ ਖੇਤਰ ਵਿੱਚ ਪੰਜਾਬੀ ਦੇ ਮਿਆਰੀਕਰਨ ਵੱਲ੍ਹ ਇਨਕਲਾਬੀ ਕਦਮ

 

- ਸ਼ਿੰਦਰ (ਯੂ. ਕੇ.)

ਕਿਸਾਨ ਵਿਚਾਰਾ ਕੀ ਕਰੇ? ਜਹਿਰੀਲੀ ਸਲਫਾਸ ਖਾ. . .

 

- ਜਸਪ੍ਰੀਤ ਸਿੰਘ

ਦੋ ਕਹਾਣੀਆਂ

 

- ਸੁਖਵਿੰਦਰ ਕੌਰ 'ਹਰਿਆਓ'

ਗ਼ਜ਼ਲ

 

- ਗੁਰਬਚਨ ਸਿੰਘ ਚਿੰਤਕ

ਔਰਤਾਂ ਉਮਰ ਪੱਖੋਂ ਵੀ ਪੁਰਸ਼ਾਂ ਤੋਂ ਅੱਗੇ

 

- ਡਾ.ਅਮਰਜੀਤ ਟਾਂਡਾ

ਸਾਹਿਤਕ ਸਰੋਕਾਰਾਂ ਦੀ ਨਿਸ਼ਾਨਦੇਹੀ ਕਰਦੀਆਂ ਅਦਬੀ ਮੁਲਾਕਾਤਾਂ

 

- ਦੀਪ ਦੇਵਿੰਦਰ ਸਿੰਘ

ਰੰਗਾਂ ਦਾ ਸਾਗਰ ਸੁਆਗਤ ਹੈ

 

- ਗੁਰਭਜਨ ਗਿੱਲ

ਸਾਹਿਤਕ ਮਹਿਕ ਨਾਲ ਭਰਪੂਰ ਰਹੀ ‘ਕਾਫ਼ਲੇ’ ਦੀ ਅਪ੍ਰੈਲ 2016 ਮਿਲਣੀ

 

- ਉਂਕਾਰਪ੍ਰੀਤ

ਪੜਪੋਤਰੇ

 

- ਉਂਕਾਰਪ੍ਰੀਤ

ਦੋ ਗਜ਼ਲਾਂ

 

- ਮਹਿੰਦਰਦੀਪ ਗਰੇਵਾਲ

ਬਹਿਰ=ਮੁਤਕਾਰਿਬ

 

- ਸਚਦੇਵ ਗਿੱਲ

ਮਜਦੂਰ ਦਿਵਸ

 

- ਮਲਕੀਅਤ “ਸੁਹਲ”

The Jat-Scythian Nexus

 

- Dr V.B.L. Sharma

Migrants from India Settled in Australia 4,000 Years Before Captain Cook’s Arrivalਕਵਿਤਾਵਾਂ

ਹੁੰਗਾਰੇ

 

 


ਕਿਸਾਨ ਵਿਚਾਰਾ ਕੀ ਕਰੇ? ਜਹਿਰੀਲੀ ਸਲਫਾਸ ਖਾ. . . .
- ਜਸਪ੍ਰੀਤ ਸਿੰਘ
 

 

ਪੰਜਾਬ ਵਿੱਚ 1960 ਤੋ ਬਾਅਦ ਹਰੀ ਕ੍ਰਾਂਤੀ ਆਈ। ਮਸ਼ੀਨਾਂ, ਟ੍ਰੈਕਟਰਾਂ ਨੇ ਇੱਥੋ ਦੇ ਖੇਤਾਂ ਵਿੱਚ ਜਗਾਹ ਪ੍ਰਾਪਤ ਕਰ ਲਈ।ਸੁਧਰੇ ਹੋਏ ਬੀਜ ਵੀ ਆਏ ਅਤੇ ਸਬਮਰਸੀਬਲ ਮੋਟਰ ਵੀ ਪੰਜਾਬ ਦੇ ਖੇਤਾਂ ਦੀ ਸ਼ਾਨ ਬਣ ਗਈਆਂ।ਪਰ ਇਸ ਸਭ ਉੱਪਰ ਹੋਣ ਵਾਲਾ ਸਾਰਾ ਖਰਚ ਕਿਸਾਨ ਖੁੱਦ ਹੀ ਝੱਲ ਰਿਹਾ ਸੀ।ਸਰਕਾਰ ਵੱਲੋ ਕੋਈ ਮੱਦਦ ਨਹੀ ਸੀ ਦਿੱਤੀ ਜਾ ਰਹੀ,ਜਿਸਦੇ ਚੱਲਦਿਆਂ ਪੰਜਾਬ ਦਾ ਕਿਸਾਨ ਆਰਥਿਕ ਸੰਕਟ ਤੋ ਬਚ ਨਾ ਸਕਿਆ।ਜਿਸ ਕਾਰਨ ਕਿਸਾਨ ਖੁੱਦਕੁਸ਼ੀਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ, ਜੋ 1990 ਤੋ ਬਾਅਦ ਸ਼ੁਰੂ ਹੋਇਆ।ਜਿਸਦਾ ਮੁੱਖ ਕਾਰਨ 1989 ਵਿੱਚ ਪਹਿਲੀ ਵਾਰ ਨਰਮੇ ਦੀ ਫਸਲ ਬਰਬਾਦ ਹੋਣਾ ਸੀ।
ਕਿਸਾਨ ਖੁੱਦਕੁਸ਼ੀਆਂ ਦਾ ਮੁੱਖ ਕਾਰਨ ਕਰਜ਼ਾ ਹੈ ਅਤੇ ਸਿਰਫ 25ਗ਼ ਕਾਰਣ ਵਿੱਤੀ ਸਮੱਸਿਆ ਤੋ ਬਿਨਾ ਕੋਈ ਹੋਰ ਹਨ।2006 ਤੱਕ ਪੰਜਾਬ ਸਰਕਾਰ ਇਸ ਗੱਲ ਨੂੰ ਮੰਨਣ ਤੋ ਇਨਕਾਰੀ ਰਹੀ।ਫਿਰ ਸਰਕਾਰ ਨੇ ਤਿੰਨ ਯੂਨੀਵਰਸਿਟੀਆਂ: ਜੀਐਨਡੀਯੂ ਅੰਮ੍ਰਿਤਸਰ, ਪੀਏਯੂ ਲੁਧਿਆਣਾ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਜ਼ਿੰਮੇਵਾਰੀ ਲਗਾਈ ਕਿ ਉਹ ਕੁੱਲ ਆਤਮ ਹੱਤਿਆਂਵਾ ਦੀ ਗਿਣਤੀ ਸਾਹਮਣੇ ਲਿਆਵੇ।
ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਵਿੱਚ ਸਾਲ 2000-2010 ਤੱਕ ਕੁੱਲ 7643 ਕਿਸਾਨਾਂ ਨੇ ਖੁੱਦਕੁਸ਼ੀ ਕੀਤੀ।ਜਿਹਨਾਂ ਵਿੱਚੋ 4000 ਕਿਸਾਨ ਅਤੇ 3000 ਖੇਤ ਮਜਦੂਰ ਹਨ।ਇਸ ਵਿੱਚ ਸਭ ਤੋ ਵੱਧ ਗਿਣਤੀ ਬਠਿੰਡਾ ਅਤੇ ਸੰਗਰੂਰ ਜਿਲ੍ਹੇ ਦੇ ਕਿਸਾਨਾਂ ਦੀ ਹੈ।ਖੁੱਦਕੁਸ਼ੀਆਂ ਦਾ ਮੁੱਖ ਕਾਰਨ ਲਗਾਤਾਰ ਫਸਲਾਂ ਦਾ ਬਰਬਾਦ ਹੋ ਜਾਣਾ ਜਾਂ ਫਸਲਾਂ ਦੇ ਸਮਰਥਨ ਮੁੱਲ ਵਿੱਚ ਉਚਿੱਤ ਵਾਧੇ ਦਾ ਨਾ ਹੋਣਾ ਹੈ।ਜਿਵੇਂ ਕਿ ਉਹਨਾਂ ਸਾਲਾਂ ਵਿੱਚ ਕਣਕ ਦੇ ਮੁੱਲ ਵਿੱਚ ਮਹਿਜ਼ 50 ਰੁਪੱਏ ਦਾ ਵਾਧਾ ਹੋਇਆ ਜਦਕਿ ਝੋਨੇ ਦੇ ਮੁੱਲ ਵਿੱਚ ਕੋਈ ਵਾਧਾ ਨਹੀ ਸੀ ਕੀਤਾ ਗਿਆ।
ਇਹਨਾਂ ਖੁੱਦਕੁਸ਼ੀਆਂ ਕਰਨ ਵਾਲਿਆ ਵਿੱਚ ਸਭ ਤੋ ਵੱਧ ਛੋਟੇ ਅਤੇ ਘੱਟ ਪੈਲੀ ਵਾਲੇ ਕਿਸਾਨ ਹਨ।ਸਰਵੇ ਹੇਂਠ ਲਿਖੀ ਗਿਣਤੀ ਪੇਸ਼ ਕਰਦੇ ਹਨ:
765 ਕਿਸਾਨ × 43ਗ਼ × 2.5 ਏਕੜ ਤੱਕ
622 ਕਿਸਾਨ × 36ਗ਼ × 2.5 ਤੋ 5.0 ਏਕੜ
266 ਕਿਸਾਨ × 15ਗ਼ × 5-10 ਏਕੜ
57 ਕਿਸਾਨ ×   4ਗ਼ × 10 ਜਾ ਇਸਤੋ ਵੱਧ ਏਕੜ।
ਇਸ ਤੋ ਪਹਿਲਾਂ, ਇਸ ਵੱਡੀ ਗਿਣਤੀ ਨੂੰ ਸਰਕਾਰੀ ਆਂਕੜੇ ਸਿਰਫ 132 ਦਿਖਾ ਰਹੇ ਸਨ।ਇੱਕ ਹੈਰਾਨੀਜਨਕ ਤੱਥ ਵੀ ਸਾਹਮਣੇ ਆਉਂਦਾ ਹੈ ਕਿ ਸੰਯੁਕਤ ਪਰਿਵਾਰਾਂ ਦੇ ਨਿਊਕਲੀਅਰ ਪਰਿਵਾਰਾਂ ਵਿੱਚ ਖੰਡਿਤ ਹੋਣ ਨਾਲ ਭਾਰਤ ਦੇਸ਼ ਵਿੱਚ ਛੋਟੇ ਕਿਸਾਨਾਂ ਦੀ ਗਿਣਤੀ ਵਧੀ ਜਦਕਿ ਪੰਜਾਬ ਸੂਬੇ ਵਿੱਚ ਇਹ ਗਿਣਤੀ ਲਗਾਤਾਰ ਘੱਟ ਰਹੀ ਹੈ।
ਭਾਖੜਾ ਨਹਿਰ ਜੋ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਵਾਸਤੇ ਉਸਾਰੀ ਗਈ ਸੀ।ਅੱਜ ਗਮੀ ਦਾ ਪ੍ਰਤੀਕ ਬਣ ਚੁੱਕੀ ਹੈ। ਉਸ ਵਿੱਚ ਬੰਨ ਲਗਾ ਕੇ ਰੁੜਕੇ ਆਈਆਂ ਲਾਸ਼ਾ ਨੂੰ ਰੋਕਿਆ ਜਾ ਰਿਹਾ ਹੈ।ਕਈ ਲਾਸ਼ਾਂ ਰੁੜ ਕੇ ਹਰਿਆਣੇ ਦੀ ਨਹਿਰ ਵਿੱਚ ਚੱਲ ਜਾਂਦੀਆ ਹਨ, ਜਿਹਨਾਂ ਨੂੰ ਕੁੱਤੇ ਵੀੇ ਖਾਂਦੇ ਹਨ ਜੋ ਸਰਾਸਰ ਬੇਕਦਰੀ ਹੈ।ਕਿਸੇ ਕਿਸ ਮ੍ਰਿਤਕ ਸ਼ਰੀਰ ਨੂੰ ਉਸਦਾ ਸਹੀ ਵਾਲੀ ਵਾਰਿਸ ਮਿਲ ਜਾਂਦਾ ਹੈ ‘ਤੇ ਉਹ ਨਮ ਅੱਖਾਂ ਨਾਲ ਉਹਨਾਂ ਨੂੰ ਘਰ ਲੈ ਜਾਂਦੇ ਹਨ।
ਸੰਗਰੂਰ ਜਿਲ੍ਹੇ ਦੀ ਲਹਿਰਾ ਤਹਿਸੀਲ ਵਿੱਚ ਪੈਂਦੇ ਪਿੰਡ ਚੋਟੀਆ ਵਿੱਚ ਆਤਮਹੱਤਿਆ ਦੀ ਗਿਣਤੀ ਸਭ ਤੋ ਵੱਧ ਹੈ।ਇੱਥੇ 10 ਸਾਲ ਵਿੱਚ 68 ਕਿਸਾਨ ਆਤਮਹੱਤਿਆ ਕਰ ਚੁੱਕੇ ਹਨ।ਜਦਕਿ ਪਿੰਡ ਦੇ ਘਰ ਬਹੁਤ ਆਲੀਸ਼ਾਨ ਬਣੇ ਹੋਏ ਹਨ।ਅਮੀਰਾਂ ਦੀ ਝਲਕ ਪੇਸ਼ ਕਰਦੇ ਹਨ, ਜੋ ਪੂਰੀ ਤਰ੍ਹਾ ਬਣਾਵਟੀ ਹੈ।
ਨਸ਼ੇ ਦੀ ਸਮੱਸਿਆ ਵੀ ਬਹੁਤ ਗਹਿਰੀ ਹੈ, ਕਿਉਂਕਿ ਅਕਸਰ ਕਿਸਾਨ ਦਬਾਅ ਅਤੇ ਪ੍ਰੇਸ਼ਾਨੀ ਅਧੀਨ ਆਕੇ ਜਿੰਦਗੀ ਦਾ ਮਕਸਦ ਖੋ ਬੈਠਦਾ ਹੈ।ਜਿਸਤੋ ਮੁਕਤੀ ਪਾਉਣ ਖਾਤਿਰ ਉਹ ਨਸ਼ੇ ਦਾ ਰਾਹ ਅਪਨਾ ਲੈਂਦਾ ਹੈ ਪਰ ਉਹ ਆਸਰਾ ਪੱਕਾ ਨਾ ਹੋਣ ਕਾਰਨ ਕਿਸਾਨ ਫੇਰ ਤੋ ਖੁੱਦ ਨੂੰ ਸਮੱਸਿਆਂਵਾਂ ਵਿੱਚ ਘਿਰਿਆ ਪਾਉਂਦਾ ਹੈ ਅਤੇ ਉਸ ਕੋਲ ਫਿਰ ਤੋ ਰਾਹ ਬਚਦਾ ਹੈ ਆਤਮ-ਹੱਤਿਆ ਦਾ।
ਕਿਸਾਨੀ ਆਤਮ ਹੱਤਿਆਵਾਂ ਤੋ ਪੀੜਿਤ ਪਰਿਵਾਰ ਸਰਕਾਰ ਵੱਲ ਮੱਦਦ ਲਈ ਲਲਸਾਈਂਆਂ ਅੱਖਾਂ ਨਾਲ ਦੇਖ ਰਹੇ ਹਨ।ਪ੍ਰਾਪਤ ਜਾਣਕਾਰੀ ਅਨੁਸਾਰ 3000 ਪਰਿਵਾਰ ਕਿਸੇ ਵੀ ਤਰ੍ਹਾ ਦੀ ਮੱਦਦ ਤੋ ਸੱਖਣੇ ਹਨ।ਇਸ ਸਭ ਦੇ ਚੱਲਦੇ ਪਿਛਲੇ 15-20 ਸਾਲਾਂ ਦੌਰਾਨ ਲੱਖਾਂ ਪਰਿਵਾਰ ਕਿਸਾਨੀ ਦੇ ਧੰਦੇ ਤੋ ਦੂਰ ਹੋ ਚੁੱਕੇ ਹਨ।ਇਸਦਾ ਕਾਰਨ ਦਿਨ-ਬਦਿਨ ਮਹਿੰਗੀ ਹੋ ਰਹੀ ਖੇਤੀ ਵੀ ਹੈ।ਆਂਕੜਿਆ ਅਨੁਸਾਰ ਪੰਜਾਬ ਦੇ ਖੇਤਾਂ ਵਿੱਚ:
4 ਲੱਖ 77 ਹਜ਼ਾਰ ਟ੍ਰੈਕਟਰ।
13 ਲੱਖ ਟਿਊਬਵੈੱਲ।
6 ਲੱਖ 24 ਹਜ਼ਾਰ ਥਰੈਸ਼ਰ।
ਅਤੇ 13 ਹਜ਼ਾਰ ਕਣਕ ‘ਤੇ ਝੋਨਾ ਕੱਟਣ ਵਾਲੀਆਂ ਮਸ਼ੀਨਾਂ ਹਨ। ਕਾਬਿਲੇ-ਗੌਰ ਹੈ ਕਿ ਇਹ ਗਿਣਤੀ ਭਾਰਤ ਦੇ ਬਾਕੀ ਸਭ ਸੂਬਿਆਂ ਦੇ ਮੁਕਾਬਲੇ ਕਿਤੇ ਵੱਧ ਹੈ।ਪਰ ਇਸ ਸਭ ਪਿੱਛੇ ਛਿਪੀ ਕਰਜ਼ੇ ਵਾਲੀ ਅਸਲੀ ਤਸਵੀਰ ਨਿਰਾਸ਼ ਭਰਪੂਰ ਹੈ।
ਕਣਕ ਝੋਨਾ ਪੰਜਾਬ ਦੀਆਂ ਪ੍ਰਮੁੱਖ ਫਸਲਾਂ ਹਨ।ਜਿਸਨੂੰ ਕਰਨ ਵਾਲਿਆਂ ਵਿੱਚ 30ਗ਼ ਛੋਟੇ ਕਿਸਾਨ ਹਨ।ਜਿਸ ਵਿੱਚੋ ਸਿਰਫ 7ਗ਼ ਨੂੰ ਮਿਲ ਰਿਹਾ ਸਬਸਿਡੀ ਦਾ ਲਾਭ।ਪੰਜਾਬ ਦੇ ਕਿਸਾਨ ਦੇ ਸਿਰ ਕੁੱਲ 35000 ਕਰੋੜ ਦਾ ਕਰਜਾ ਹੈ।ਜਿਸ ਵਿੱਚ 40ਗ਼ ਹਿੱਸਾ ਆੜਤੀਆਂ ਤੋ ਲਏ ਕਰਜ਼ ਦਾ ਹੈ।ਮੋਸਮ ਦੀ ਬਦਲੀ, ਮੀਂਹ ਦਾ ਘੱਟਣਾ ਜਾਂ ਬੇਮੌਸਮੀ ਬਾਰਿਸ਼ ਅਤੇ ਕਿਸੇ ਤਰਾ ਦੇ ਫਸਲੀ ਬੀਮੇ ਨਾ ਹੋਣਾ ਆਦਿ ਸਭ ਵੀ ਕਿਸਾਨੀ ਸਮੱਸਿਆਂਵਾਂ ਨੁੰ ਵਧਾਵਾ ਦੇ ਰਿਹਾ ਹੈ।
ਬਠਿੰਡਾ ਜਿਲ੍ਹੇ ਵਿੱਚ ਸਤੰਬਰ-ਅਕਤੂਬਰ ਮਹੀਨੇ 2015 ਵਿੱਚ ਦੋ ਮਹੀਨੇ ਦੌਰਾਨ ਹੋਈਆਂ 15 ਕਿਸਾਨ ਆਤਮ-ਹੱਤਿਆਂਵਾਂ ਹੋਈਆਂ।ਚਿੱਟੇ ਮੱਖੀ ਅਤੇ ਘਟੀਆ ਕੀਟਨਾਸ਼ਕ ਨੇ ਵੀ ਕਿਸਾਨਾਂ ਨੂੰ ਬੇਰੋਜ਼ਗਾਰ ਬਣਾਇਆ।10-10,11-11 ਰੁਪੱਏ ਦੇ ਚੈੱਕਾ ਨਾਲ ਸਰਕਾਰ ਵੱਲੌ ਇੱਕਂ ਘਿਨੌਣਾ ਮਜ਼ਾਕ ਉਡਾਇਆ ਗਿਆ।ਸਾਲ 2015 ਨੂੰ ਹੋਏ ਕੀਟਨਾਸ਼ਕ ਘੋਟਾਲੇ ਲਈ ਪੰਜਾਬ ਦੇ ਕਿਸਾਨਾਂ ਨੇ ਖੇਤੀਬਾੜੀ ਮੰਤਰੀ ਦੇ ਅਸਤੀਫੇ ਦੀ ਮੰਗ ਕੀਤੀ ਪਰ ਸਰਕਾਰ ਵੱਲੋ ਕੋਈ ਠੋਸ ਕਦਮ ਨਹੀ ਉਠਾਇਆ ਗਿਆ।
ਅਖਬਾਰਾਂ ਅਤੇ ਬਾਕੀ ਮੀਡੀਆ ਅਨੁਸਾਰ ਯੂਪੀਏ ਸਰਕਾਰ ਵੱਲੋ ਸਾਲ 2008-15 ਦਰਮਿਆਨ ਚੰਗੇ ਕੀਟਨਾਸ਼ਕਾ ਲਈ ਪੰਜਾਬ ਸਰਕਾਰ ਨੂੰ 1700 ਕਰੋੜ ਰੁਪੱਏ ਭੇਜੇ ਗਏ, ਪਰ ਉਹ ਘਪਲੇਬਾਜੀ ਦਾ ਸ਼ਿਕਾਰ ਹੋਈਆ।ਸੰਗਰੂਰ ਜਿਲ੍ਹੇ ਵਿੱਚ ਪਿਛਲੇ 9 ਸਾਲ ਦੌਰਾਨ, 1136 ਕਿਸਾਨਾਂ ਨੇ ਹੁਣ ਤੱਕ ਕੀਤੀ ਆਤਮ-ਹੱਤਿਆ।
ਨਿਵਾਸੀ ਬਠਿੰਡਾ
9988646091
Jaspreetae18@gmail.com

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346