Welcome to Seerat.ca
Welcome to Seerat.ca

ਚਾਨਣੀ ਰਾਤ!

 

- ਬਾਬੂ ਫ਼ੀਰੋਜ਼ਦੀਨ ਸ਼ਰਫ਼

ਨਾਵਲ ਅੰਸ਼/ ਬੀਬੀ ਜੀ

 

- ਹਰਜੀਤ ਅਟਵਾਲ

ਜਤਿੰਦਰਪਾਲ ਸਿੰਘ ਜੌਲੀ ਦੇ ਖ਼ਤ

 

- ਬਲਦੇਵ ਸਿੰਘ ਧਾਲੀਵਾਲ

ਮਸ਼ਹੂਰ ਫਿਲਮਸਾਜ਼ ਤੇ ਪਤਰਕਾਰ ਖਵਾਜਾ ਅਹਿਮਦ ਅਬਾਸ ਨਾਲ ਚਲਦਿਆਂ

 

- ਐਸ ਬਲਵੰਤ

ਸਵੈ ਕਥਨ: ਮੇਰੇ ਅੰਦਰਲੇ ਕਹਾਣੀਕਾਰ ਦਾ ਜਨਮ

 

- ਲਾਲ ਸਿੰਘ ਦਸੂਹਾ

ਆਸਮਾਂ ਜਹਾਂਗੀਰ

 

- ਗੁਲਸ਼ਨ ਦਿਆਲ

ਨਾਨਕਾ ਗੋਦ

 

- ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ (ਸੁਧਾਰ)

ਬਲਾਈਂਡ ਫੇਥ

 

- ਗੁਰਮੀਤ ਪਨਾਗ

ਪਾਰਲੇ ਪੁਲ

 

- ਸੁਰਜੀਤ

ਸਿਓਂਕ

 

- ਬਰਜਿੰਦਰ ਗੁਲਾਟੀ

ਵਾਰਤਾ

 

- ਅਫ਼ਜ਼ਲ ਸਾਹਿਰ

'ਸਮਾਂ ਉਡੀਕਦਾ ਹੈ'

 

- ਪਿਸ਼ੌਰਾ ਸਿੰਘ ਢਿਲੋਂ

ਸਾਡਾ ਪੰਜਾਬ

 

- ਗੁਰਸ਼ਰਨ ਸਿੰਘ ਕਸੇਲ

ਚਰਨ ਸਿੰਘ ਸਫ਼ਰੀ ਨੂੰ ਯਾਦ ਕਰਦਿਆਂ

 

- ਉਂਕਾਰਪ੍ਰੀਤ

ਭੂਲੀ ਵਿੱਸਰੀ ਯਾਦੇਂ

 

- ਜਰਨੈਲ ਸਿੰਘ ਗਰਚਾ

ਕਾਲੇ ਦਿਨਾਂ ਦੀ ਕਹਾਣੀ

 

- ਵਰਿਆਮ ਸਿੰਘ ਸੰਧੂ

ਦੇਖ ਮਨਾਂ, ਇਹ ਥਾਂ ਵੀ ਘਰ ਵਰਗੀ ਹੈ

 

- ਨਵਤੇਜ ਭਾਰਤੀ

ਲਿਖੀ-ਜਾ-ਰਹੀ ਸਵੈਜੀਵਨੀ (ਭਾਗ ਦੋ) 'ਬਰਫ਼ ਵਿੱਚ ਉਗਦਿਆਂ' 'ਚੋਂ / ਸਨੋਅ ਨਾਲ਼ ਮੁੱਠਭੇੜ

 

- ਇਕਬਾਲ ਰਾਮੂਵਾਲੀਆ

 

Online Punjabi Magazine Seerat

ਵਾਰਤਾ
- ਅਫ਼ਜ਼ਲ ਸਾਹਿਰ

 

ਲਾਹੌਰ


ਸਾਡੇ ਬਾਬੇ ਲੀਕਾਂ ਚੁੰਮੀਆਂ, ਸਾਨੂੰ ਮੱਤ ਕੀ ਆਉਣੀ
ਅੰਗ ਲਮਕਣ ਨੰਗੀ ਤਾਰ ’ਤੇ, ਵਿਚ ਰੱਤ ਕੀ ਆਉਣੀ

ਅਸੀਂ ਝੂਠੋ ਝੂਠੀ ਖੇੜ ਕੇ, ਇਕ ਸੱਚ ਬਣਾਇਆ
ਫਿਰ ਉਸ ਨੂੰ ਧਰਮੀ ਲਹਿਰ ਦਾ, ਇਕ ਤੜਕਾ ਲਾਇਆ

ਅਸੀਂ ਪਾਕ ਪਲੀਤੇ ਪਾਣੀਆਂ ਵਿਚ, ਰਿੱਝਦੇ ਜਾਈਏ
ਜਾਂ ਹੱਸੀਏ ਘੂਰੀ ਵੱਟ ਕੇ, ਜਾਂ ਖਿਝਦੇ ਜਾਈਏ

ਕੋਈ ਨੇਜ਼ੇ ਉੱਤੇ ਸੱਚ ਵੀ, ਇੱਥੇ ਨਹੀਂ ਪਚਣਾ
ਭਾਵੇਂ ਈਸਾ ਮੁੜ ਕੇ ਆ ਜਾਏ, ਇੱਥੇ ਨਹੀਂ ਬਚਣਾ

ਅਸੀਂ ਅੱਖਾਂ ਮਲ਼ ਮਲ਼ ਵੇਖੀਏ, ਕੀ ਖੇਡਾਂ ਹੋਈਆਂ
ਕਿਤੇ ਸ਼ੇਰਾਂ ਵਰਗੇ ਸੂਰਮੇ, ਅੱਜ ਭੇਡਾਂ ਹੋਈਆਂ

ਚੰਗਾ ਈ ਸੀ ਪੁੱਤਰਾ, ਜੇ ਦੇਸ ’ਚ ਰਹਿੰਦੇ
ਸਾਨੂੰ ਆਣ ਅੰਗਰੇਜਾਂ ਰੋਲ਼ਿਆ, ਸਾਡੇ ਬਾਬੇ ਕਹਿੰਦੇ

ਸਾਨੂੰ ਸੱਜਾ ਹੱਥ ਵਿਖਾ ਕੇ, ਮਾਰੀ ਸੁ ਖੱਬੀ
ਅਸੀਂ ਜੰਨਤ ਵਲ ਨੂੰ ਨੱਠ ਪਏ, ਤੇ ਦੋਜ਼ਖ਼ ਲੱਭੀ

ਅਸੀਂ ਜੁੱਤੇ ਵਿਚ ਪੰਜਾਲ਼ੀਆਂ, ਹਲ਼ ਬਣ ਗਏ ਫਾਹੀਆਂ
ਅਸੀਂ ਖੇਤਾਂ ਵਿਚ ਈ ਬੀਜੀਆਂ, ਕਈ ਸਾਲ, ਛਮਾਹੀਆਂ

ਅਸੀਂ ਵਿਲਕੇ ਰੋਏ ਭੁੱਖ ਤੋਂ, ਸਾਹ ਟੁੱਟਣ ਲਗ ਪਏ
ਫਿਰ ਲੱਤਾਂ ਕੱਢੀਆਂ ਚੌਧਰੀ, ਅਸੀਂ ਘੁੱਟਣ ਲਗ ਪਏ

ਨਹੀਂ ਖਾਣ ਪੀਣ ਨੂੰ ਲੱਭਦਾ, ਸਾਡੇ ਘਰ ’ਚ ਸਾਇਆ
ਅਖੇ ਬੋਤਲ ’ਚੋਂ ਨਹੀਂ ਪੀਵਣਾ, ਇਹ ਦੱਮ ਕਰਵਾਇਆ

ਅਸੀਂ ਛਿਟੀ ਚਰਾਵਣ ਲੈ ਗਏ, ਕਿੰਜ ਬੂਹਾ ਨਿਕਲ਼ੇ
ਜਿਉਂ ਬੀਨ ਵਜਾਈਏ ਖੁੱਡ ’ਤੇ, ਤਾਂ ਚੂਹਾ ਨਿਕਲ਼ੇ

ਗਏ ਵੱਡੇ ਬਾਹਰ ਵਲੈਤ ’ਚੋਂ ਸ਼ਾਹੂਕਾਰ ਲਿਆਏ
ਸਾਡੀ ਖਿੜੀ ਕਪਾਹ ਨੂੰ ਵੇਚਿਆ, ਅਸੀਂ ਮੰਗ ਕੇ ਪਾਏ

ਜਦ ਸ਼ੀਸ਼ੇ ਮੂਹਰੇ ਆ ਗਏ, ਬਣ ਅਫ਼ਲਾਤੂਨੀ
ਤਦ ਸ਼ਕਲਾਂ ਦਿਸੀਆਂ ਕਾਲ਼ੀਆਂ, ਹੱਥ ਖ਼ੂਨੋ ਖ਼ੂਨੀ

ਅਸੀਂ ਖੜ੍ਹੇ ਖਲੋਤੇ ਕੰਬ ਗਏ, ਪਰਛਾਵੇਂ ਬਦਲੇ
ਸਾਡੇ ਅਪਣਿਆਂ ਪਟਵਾਰੀਆਂ, ਸਾਡੇ ਨਾਵੇਂ ਬਦਲੇ

ਸਾਨੂੰ ਸੁਰਤ ਨਾ ਆਈ ਹੋਵੰਦੇ, ਕਿੰਜ ਘਾਟੇ ਵਾਧੇ
ਅਸੀਂ ਬਾਂਦਰ ਕਿੱਲਾ ਖੇਡਿਆ, ਤੇ ਛਿੱਤਰ ਖਾਧੇ

ਸਾਡਾ ਗੰਨਾ ਮਿਲ ਨੇ ਪੀੜਿਆ, ਰੌਹ ਰੱਤੀ ਨਿਕਲੀ
ਉਸ ਰੱਤ ਚੋਂ ਪੱਗਾਂ ਵਾਲ਼ਿਆਂ ਦੀ, ਪੱਤੀ ਨਕਲੀ

ਅਸੀਂ ਮੀਂਹ ਤੋਂ ਕਣਕਾਂ ਸਾਂਭੀਆਂ, ਸਾਨੂੰ ਚੌਧਰ ਪੈ ਗਈ
ਸਾੜਾ ਮਿੱਟੀ ਵਿੱਚ ਮੂੰਹ ਤੁੰਨ ਕੇ, ਸਾਡੇ ਸਿਰ ’ਤੇ ਬਹਿ ਗਈ

ਕੀ ਦੱਸਾਂ! ਸਾਹ ਦੀ ਮੰਡੀਏ, ਕਿੰਜ ਮੰਦਾ ਹੁੰਦਾ
ਮੈਂ ਰੱਬ ਨਾਲ਼ ਦੁਖੜੇ ਫੋਲ਼ਦਾ, ਜੇ ਬੰਦਾ ਹੁੰਦਾ

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346