Welcome to Seerat.ca
Welcome to Seerat.ca

ਬਦਲਾ ਕਿ ਬਖਸ਼ਿੰਦਗੀ

 

- ਜਸਵੰਤ ਜ਼ਫ਼ਰ

ਦਾਤੀ, ਕਲਮ, ਕੰਪਿਊਟਰ

 

- ਉਂਕਾਰਪ੍ਰੀਤ

ਹਾਸ਼ੀਗਤ ਸਮੂਹਾਂ ਦੀ ਬਦਲਦੀ ਚੇਤਨਾ : ਨਿਸ਼ਾਨਦੇਹੀ,ਵਿਚਾਰਧਾਰਾ ਤੇ ਸਰੋਕਾਰ

 

- ਡਾ. ਰਾਜਿੰਦਰ ਪਾਲ ਸਿੰਘ

ਗਰੀਬਾ ਉਪਰ ਜਿ ਖਿੰਜੈ ਦਾੜੀ

 

- ਬਲਜੀਤ ਬਾਸੀ

ਹੁਣ ਇਹ ਉਹ ਜ਼ੀਰਵੀ ਨਹੀ

 

- ਜੋਗਿੰਦਰ ਬਾਠ

ਗੱਲਾਂ ਚੋਂ ਗੱਲ

 

- ਬਲਵਿੰਦਰ ਗਰੇਵਾਲ

ਟੈਕਸੀ ਡਰਾਈਵਰ ਦੀ ਇਕ ਬੇ-ਰੰਗ-ਰਸ ਸਿਫ਼ਟ

 

- ਹਰਪ੍ਰੀਤ ਸੇਖਾ

ਇੰਦਰਜੀਤ ਹਸਨਪੁਰੀ ਨਾਲ ਇਕ ਮੁਲਾਕਾਤ

ਟੋਰੰਟੋ ਦੀਆਂ ਪੰਜਾਬੀ ਅਖ਼ਬਾਰਾਂ

 

- ਗੁਰਦੇਵ ਚੌਹਾਨ

ਮਾਂ ਬੋਲੀ ਤੇ ਪੰਜਾਬੀ ਮਾਂ ਪਿਓ ਦਾ ਰੋਲ

 

- ਗੁਲਸ਼ਨ ਦਿਆਲ

ਅਪਣੇ ਹਿੱਸੇ ਦਾ ਪਾਸ਼

 

- ਸੁਖਦੇਵ ਸਿੱਧੂ

ਕੁਵੇਲਾ ਹੋ ਗਿਆ

 

- ਵਕੀਲ ਕਲੇਰ

ਸਾਹਿਤ ਅਤੇ ਸਿਹਤ ਵਿੱਚ ਦਿਲ

 

- ਬਰਜਿੰਦਰ ਗੁਲਾਟੀ

ਸਾਹਿਤਕ ਸਵੈਜੀਵਨੀ / ਨੀਂਹ ਦੀਆਂ ਇੱਟਾਂ

 

- ਵਰਿਆਮ ਸਿੰਘ ਸੰਧੂ

ਵਗਦੀ ਏ ਰਾਵੀ / ਥਾਵਾਂ ਤੇ ਮਨਾਂ ਦੀ ਯਾਤਰਾ

 

- ਵਰਿਆਮ ਸਿੰਘ ਸੰਧੂ

ਇੰਟਲੈਕਚੁਅਲ

 

- ਤਰਸੇਮ ਬਸ਼ਰ

ਆਜ਼ਾਦੀ ਸੰਗਰਾਮ ਵਿੱਚ ਮਾਰਚ ਦਾ ਮਹੀਨਾ

 

- ਮਲਵਿੰਦਰਜੀਤ ਸਿੰਘ ਵੜੈਚ

ਨਿਬੰਧ : ਰਛਪਾਲ ਕੌਰ ਗਿੱਲ : ਮਨੁੱਖੀ ਮਾਨਸਿਕਤਾ ਦੀਆਂ ਤਹਿਆਂ ਫਰੋਲਦੀਆਂ ਕਹਾਣੀਆਂ

 

- ਸੁਖਿੰਦਰ

 


ਨਿਕੰਮੇ ਇਰਾਦੇ
- ਕੰਵਲ ਸੇਲਬਰਾਹੀ

 

3 ਮਾਰਚ 1915 (ਗਦਰ ਪਾਰਟੀ):
ਗਦਰ ਸਕੀਮ ਫੇਲ ਹੋ ਜਾਣ ਪਿੱਛੋਂ (ਬਾਬਾ) ਹਰਨਾਮ ਸਿੰਘ ਟੁੰਡੀ ਲਾਟ, (ਸ਼ਹੀਦ) ਜਗਤ ਸਿੰਘ ਸੁਰ ਸਿੰਘ ਤੇ (ਸ਼ਹੀਦ) ਕਰਤਾਰ ਸਿੰਘ ਸਰਾਭਾ, ਸਰਹੱਦ ਪਾਰ ਜਾਣ ਦਾ ਇਰਾਦਾ ਛੱਡ ਕੇ, ਸਰਗੋਧਾ ਵਾਲੇ 22 ਨੰਬਰ ਰਸਾਲੇ ਦੇ ਘੋੜਾ ਫਾਰਮ ਪਹੁੰਚੇ, ਜਿਥੇ (ਸ਼ਹੀਦ) ਜਗਤ ਸਿੰਘ ਦੇ ਪੁਰਾਣੇ ਫੌਜੀ ਸਾਥੀ ਸਨ, ਪਰ ਸੂਬੇਦਾਰ ਗੰਡਾ ਸਿੰਘ ਦੀ ਮੁਖਬਰੀ ਤੇ ਤਿੰਨੇ ਫੜ ਲਏ ਗਏ ਸੀ।
13 ਮਾਰਚ 1942 (ਆਜ਼ਾਦ ਹਿੰਦ ਫੌਜ):
ਦੂਜੀ ਵੱਡੀ ਜੰਗ ਦੌਰਾਨ ਪੂਰਬ-ਪੱਛਮੀ ਏਸ਼ੀਆ ਦੀ ਇਨਕਲਾਬੀ ਜਥੇਬੰਦੀ ਇੰਡੀਅਨ ਇੰਡੀਪੈਂਡੈਂਸ ਲੀਗ, ਮਲਾਇਆ ਸ਼ਾਖ ਦੇ ਚਾਰ ਚੋਟੀ ਦੇ ਆਗੂ ਗਿਆਨੀ ਪ੍ਰੀਤਮ ਸਿੰਘ, ਸੁਆਮੀ ਸਤਿਆਨੰਦ ਪੁਰੀ, ਅਕਰਮ ਤੇ ਨੀਲਕੰਠ ਆਈਅਰ, ਸਿੰਗਾਪੁਰੋਂ ਹਵਾਈ ਜਹਾਜ਼ ਰਾਹੀਂ ਟੋਕੀਓ ਕਾਨਫਰੰਸ ਲਈ ਜਾਂਦੇ ਹੋਏ ਰਾਹ ਵਿਚ ਹੀ ਹਵਾਈ ਹਾਦਸੇ ਵਿਚ ਸ਼ਹੀਦ ਹੋ ਗਏ।
17 ਮਾਰਚ 1914 (ਗਦਰ ਪਾਰਟੀ):
ਗਦਰ ਅਖਬਾਰ ਦੀਆਂ 490 ਕਾਪੀਆਂ ਜੋ ਡਾਕ ਰਾਹੀਂ ਹਿੰਦੋਸਤਾਨ ਭੇਜੀਆਂ ਗਈਆਂ ਸਨ ਸੂਹ ਲੱਗਣ ਤੇ ਜ਼ਬਤ।
ਦਿੱਲੀ ਬੰਬ ਕੇਸ
(ਉਕਤ ਤਰੀਕ ਤੇ ਹੀ) ਕਲਕੱਤਿਓਂ ਦਿੱਲੀ ਰਾਜਧਾਨੀ ਲਿਆਏ ਜਾਣ ਤੇ ਸ਼ਾਹੀ ਜਸ਼ਨਾਂ ਦੌਰਾਨ ਵਾਇਸਰਾਏ ਲਾਰਡ ਹਾਰਡਿੰਗ ਉਪਰ ਉਦੋਂ ਬੰਬ ਸੁੱਟਿਆ ਗਿਆ ਸੀ ਜਦ ਉਹ ਠਾਠ ਨਾਲ ਹਾਥੀ ਤੇ ਸਵਾਰ ਹੋ ਕੇ ਦਿੱਲੀ ਚਾਂਦਨੀ ਚੌਕ ਚੋਂ ਲੰਘ ਰਿਹਾ ਸੀ। ਇਹ ਘਟਨਾ 23 ਦਸੰਬਰ 1912 ਨੂੰ ਵਾਪਰੀ ਸੀ। ਪਿੱਛੋਂ 17 ਮਈ 1913 ਨੂੰ ਇਕ ਹੋਰ ਸਾਧਾਰਨ ਜਿਹੀ ਬੰਬ ਵਾਰਦਾਤ ਲਾਹੌਰ ਵਿਚ ਵੀ ਹੋਈ ਸੀ। ਸਰਕਾਰ ਨੇ ਦੋਹਾਂ ਵਾਰਦਾਤਾਂ ਨੂੰ ਜੁੜਵੀਂ ਸਾਜ਼ਿਸ਼ ਦਾ ਮੁੱਦਾ ਬਣਾ ਕੇ ਦਿੱਲੀ-ਲਾਹੌਰ ਸਾਜ਼ਿਸ਼ ਕੇਸ ਵਜੋਂ ਮੁਕੱਦਮਾ ਚਲਾਇਆ ਸੀ। ਜ਼ਿਕਰਯੋਗ ਹੈ ਕਿ ਸਰਕਾਰ ਨੂੰ ਮੁਲਜ਼ਮਾਂ ਦੀ ਪਹਿਚਾਣ ਕਰਦਿਆਂ ਐਨਾਂ ਲੰਮਾ ਅਰਸਾ ਲੱਗ ਗਿਆ ਕਿ ਕੇਸ ਦਾ ਚਲਾਨ 17 ਮਾਰਚ 1914 ਨੂੰ ਹੀ ਪੇਸ਼ ਕੀਤਾ ਜਾਣਾ ਸੰਭਵ ਹੋ ਸਕਿਆ ਸੀ। ਦੋਸ਼ੀਆਨ: (ਮਾਸਟਰ) ਅਮੀਰ ਚੰਦ, ਅਬੱਧ ਬਿਹਾਰੀ, ਛੋਟਾ ਲਾਲ, ਹਨੂੰਵੰਤ ਸਹਾਏ, ਬਲਰਾਜ, ਬਾਲ ਮੁਕੰਦ, ਰਘੁਬਰ ਸ਼ਰਮਾ, ਮਨੂੰ ਲਾਲ, ਖੁਸ਼ੀ ਰਾਮ, ਚਰਨ ਦਾਸ, ਬਸੰਤ ਕੁਮਾਰ ਬਿਸਵਾਸ ਤੇ ਰਾਸ ਬਿਹਾਰੀ (ਮਫਰੂਰ) ਸਨ।
ਜ਼ਿਕਰਯੋਗ ਹੈ ਕਿ (ਉਕਤ) ਬਲਰਾਜ ਪ੍ਰਸਿੱਧ ਆਰੀਆ ਸਮਾਜੀ ਸਵਾਮੀ ਹੰਸ ਰਾਜ ਦੇ ਬੇਟੇ ਸਨ, ਜਿਨਾਂ ਨੂੰ ਉਨਾਂ ਦੇ ਪਿਤਾ ਦੇ ਆਪਣਾ ਪੁੱਤਰ ਮੰਨਣੋਂ ਇਨਕਾਰ ਕਰ ਦਿੱਤਾ ਸੀ। ਸ਼ਹੀਦ ਭਗਤ ਸਿੰਘ ਦਾ ਬਲਰਾਜ ਨਾਂ ਨਾਲ ਐਨਾ ਮੋਹ ਸੀ ਕਿ ਹਿੰਦੋਸਤਾਨ ਸੋਸਲਿਸਟ ਆਰਮੀ ਦੇ ਕਮਾਂਡਰ-ਇਨ-ਚੀਫ ਦਾ (ਫਰਜ਼ੀ) ਨਾਮ ਬਲਰਾਜ ਰੱਖਿਆ ਗਿਆ।
18 ਮਾਰਚ 1931 ਲਾਹੌਰ ਸਾਜ਼ਿਸ਼ ਕੇਸ (1929):
ਰਾਜ ਗੁਰੂ, ਸੁਖਦੇਵ ਸਿੰਘ ਹੋਰਾਂ ਦੀ ਜੇਲ-ਬੰਦੀ ਹੇਬੀਅਸ ਕਾਰਪਸ ਐਕਟ ਦੀ ਓਟ ਲੈਂਦਿਆਂ ਰਾਏ ਬਹਾਦਰ ਦੀਵਾਨ ਬਦਰੀ ਨਾਥ ਨੇ ਲਾਹੌਰ ਹਾਈ ਕੋਰਟ ਅੱਗੇ ਜਸਟਿਸ ਭਿਡੇ ਦੇ 25 ਫਰਵਰੀ 1931 ਵਾਲੇ ਫੈਸਲੇ ਵਿਰੁੱਧ ਪਰੀਵੀ ਕੌਂਸਿਲ ਨੂੰ ਪਹੁੰਚ ਕਰਨ ਦੀ ਆਗਿਆ ਹਿਤ ਪਟੀਸ਼ਨ ਦਾਇਰ ਕੀਤੀ ਸੀ, ਜੋ 23 ਮਾਰਚ 1931 ਨੂੰ ਸਵੇਰੇ ਖਾਰਜ ਕਰ ਦਿੱਤੀ ਗਈ ਸੀ।
(ਉਕਤ ਤਰੀਕ - 18 ਮਾਰਚ) ਨੂੰ ਹੀ ਹਿੰਦ ਸਰਕਾਰ ਨੇ ਪੰਜਾਬ ਸਰਕਾਰ ਨੂੰ ਤਿੰਨ ਪਰਵਾਨਿਆਂ ਨੂੰ 24 ਮਾਰਚ 1931 ਸਵੇਰ ਦੀ ਬਜਾਏ 23 ਮਾਰਚ ਸ਼ਾਮੀਂ ਫਾਂਸੀ ਚੜਾਉਣ ਲਈ ਤਾਰ ਭੇਜੀ ਸੀ - ਜਿਸ ਵਿਚ ਇਹ ਵੀ ਦਰਜ ਸੀ ਕਿ ਫਾਂਸੀ ਲਾਏ ਜਾਣ ਦੀ ਸੂਚਨਾ 24 ਨੂੰ ਸਵੇਰੇ ਹੀ ਨਸ਼ਰ ਕੀਤੀ ਜਾਏਗੀ।
23 ਮਾਰਚ 1931 :
ਸਾਮੀਂ ਸੱਤ ਕੁ ਵਜੇ ਲਾਹੌਰ ਸੈਂਟਰਲ ਜੇਲ ਵਿਚ ਤਿੰਨਾਂ ਪਰਵਾਨਿਆਂ ਨੂੰ ਫਾਂਸੀ ਲਾ ਕੇ ਸ਼ਹੀਦ ਕੀਤਾ ਗਿਆ।
26 ਮਾਰਚ 1914 (ਗਦਰ ਪਾਰਟੀ):
ਗਦਰ ਪਾਰਟੀ ਦੇ ਜਨਰਲ ਸੈਕਟਰੀ ਲਾਲਾ ਹਰਦਿਆਲ ਦੀ ਗ੍ਰਿਫਤਾਰੀ ਤੇ ਦੇਸ਼ ਨਿਕਾਲਾ: ਉਨਾਂ ਪਿੱਛੋਂ ਭਾਈ ਸੰਤੋਖ ਸਿੰਘ ਜਨਰਲ ਸੈਕਟਰੀ ਬਣੇ ਸੀ।
3 ਮਾਰਚ 1915 (ਗਦਰ ਪਾਰਟੀ):
ਗਦਰ ਸਕੀਮ ਫੇਲ ਹੋ ਜਾਣ ਪਿੱਛੋਂ (ਬਾਬਾ) ਹਰਨਾਮ ਸਿੰਘ ਟੁੰਡੀ ਲਾਟ, (ਸ਼ਹੀਦ) ਜਗਤ ਸਿੰਘ ਸੁਰ ਸਿੰਘ ਤੇ (ਸ਼ਹੀਦ) ਕਰਤਾਰ ਸਿੰਘ ਸਰਾਭਾ, ਸਰਹੱਦ ਪਾਰ ਜਾਣ ਦਾ ਇਰਾਦਾ ਛੱਡ ਕੇ, ਸਰਗੋਧਾ ਵਾਲੇ 22 ਨੰਬਰ ਰਸਾਲੇ ਦੇ ਘੋੜਾ ਫਾਰਮ ਪਹੁੰਚੇ, ਜਿਥੇ (ਸ਼ਹੀਦ) ਜਗਤ ਸਿੰਘ ਦੇ ਪੁਰਾਣੇ ਫੌਜੀ ਸਾਥੀ ਸਨ, ਪਰ ਸੂਬੇਦਾਰ ਗੰਡਾ ਸਿੰਘ ਦੀ ਮੁਖਬਰੀ ਤੇ ਤਿੰਨੇ ਫੜ ਲਏ ਗਏ ਸੀ।
27 ਮਾਰਚ 1917 (ਗਦਰ ਪਾਰਟੀ):
ਤੀਜੇ ਸਪਲੀਮੈਂਟਰੀ ਲਾਹੌਰ ਸਾਜ਼ਿਸ਼ ਕੇਸ ਦੇ ਇਕੋ-ਇਕ ਗਦਰੀ ਡਾਕਟਰ ਮਥਰਾ ਸਿੰਘ ਲਾਹੌਰ ਜੇਲ ਵਿਚ ਸ਼ਹੀਦ ਹੋਏ।
29 ਮਾਰਚ 1917 (ਗਦਰ ਪਾਰਟੀ):
ਦੂਜੇ ਸਪਲੀਮੈਂਟਰੀ ਲਾਹੌਰ ਸਾਜ਼ਿਸ਼ ਕੇਸ ਦੇ ਪੰਜ ਗਦਰੀ - ਬਾਬੂ ਰਾਮ, ਹਰਨਾਮ ਚੰਦ ਉਰਫ ਨਾਮਾ (ਦੋਵੇਂ ਫਤਿਹਗੜ), (ਭਾਈ) ਬਲਵੰਤ ਸਿੰਘ ਖੁਰਦਪੁਰ, ਹਾਫਿਜ਼ ਅਬਦੁਲਾ ਜਗਰਾਉਂ ਤੇ (ਡਾਕਟਰ) ਰੂੜ ਸਿੰਘ ਸੰਘੋਵਾਲ ਲਾਹੌਰ ਜੇਲ ਵਿਚ ਸ਼ਹੀਦ।
30 ਮਾਰਚ 1916 (ਗਦਰ ਪਾਰਟੀ):
ਪਹਿਲੇ ਸਪਲੀਮੈਂਟਰੀ ਲਾਹੌਰ ਸਾਜ਼ਿਸ਼ ਕੇਸ ਦਾ ਫੈਸਲਾ ਸੁਣਾਇਆ ਗਿਆ। ਪੰਜਾਂ ਨੂੰ ਫਾਂਸੀ, 19 ਨੂੰ ਉਮਰ ਕੈਦ ਕਾਲਾ ਪਾਣੀ, 8 ਨੂੰ ਦਸ-ਦਸ ਸਾਲ, 13 ਨੂੰ ਇਸ ਤੋਂ ਘੱਟ ਕੈਦ ਸੁਣਾਈ ਗਈ।


ਸ਼ਹੀਦ ਭਗਤ ਸਿੰਘ : ਘਟਨਾਕ੍ਰਮ ਵੇਰਵੇ

1. ਜਨਮ (ਪਿੰਡ ਬੰਗਾ, ਚੱਕ 105, ਲਾਇਲਪੁਰ) ਸ਼ਨਿਚਰਵਾਰ, 28 ਸਤੰਬਰ, 1907 (08 45 ਵਜੇ ਸਵੇਰੇ)
2. ਪ੍ਰਾਇਮਰੀ ਸਕੂਲ (ਪਿੰਡ ਬੰਗਾ, ਲਾਇਲਪੁਰ) 1911 12 ਤੋਂ 1916 17
3. ਹਾਈ ਸਕੂਲ (ਡੀ. ਏ. ਵੀ. ਹਾਈ ਸਕੂਲ, ਲਾਹੌਰ) 1917 21 ਨੌਂਵੀ ਜਮਾਤ ਤਕ
4. ਕਾਲਜ, ਨੈਸ਼ਨਲ ਕਾਲਜ, ਲਾਹੌਰ 1921 1923
5. ਘਰ ਤਿਆਗਿਆ ਅਗਸਤ ਸਤੰਬਰ, 1923
(ਛੇ ਮਹੀਨੇ ਲਈ, ਰਿਹਾਇਸ਼ ਦਿਲੀ ਕਾਨਪੁਰ)
6. ਹਿੰਦੁਸਤਾਨ ਰੀਪਬਲਕਿਨ ਅਸੋਸੀਏਸ਼ਨ ਵਿਚ ਸ਼ਾਮਲ 1923 24
7. ਗ੍ਰਿਫਤਾਰੀ ਦੇ ਪਹਿਲੇ ਵਾਰੰਟ (ਲੰਗਰ, ਜੈਤੋਂ ਮੋਰਚਾ) ਅਪ੍ਰੈਲ 1924
8. ਵਾਰੰਟ ਵਾਪਸ ਲਏ ਗਏ ਦਸੰਬਰ 1925
(ਰਿਹਾਇਸ਼ ਦਿਲੀ, ਕਾਨਪੁਰ ਅਤੇ ਹੋਰ ਥਾਵਾਂ ਤੇ)
9. ਨੌਜਵਾਨ ਭਾਰਤ ਸਭਾ ਦਾ ਨਿਰਮਾਣ ਮਾਰਚ, 1926
10. ਪਹਿਲੀ ਗ੍ਰਿਫਤਾਰੀ ਦੁਸਹਿਰਾ ਬੰਬ ਕੇਸ 29 ਮਈ, 1927
11. ਜ਼ਮਾਨਤ ਤੇ ਰਿਹਾਈ 4 ਜੁਲਾਈ, 1927
12. ਦਿਲੀ ਮੀਟਿੰਗ (ਹਿੰਦੁਸ਼ਾਨ ਸੋਸ਼ਲਿਸਟ ਰੀਪਬਲਕਿਨ ਆਰਮੀ) 8 9 ਸਤੰਬਰ, 1928
13. ਵਾਲ ਕਟਵਾਏ (ਫੀਰੋਜ਼ਪੁਰ ਵਿਚ) ਮੱਧ ਸਤੰਬਰ, 1928
14. ਬਟੀਹਾ (ਬਿਹਾਰ) ਦੀ ਯਾਤਰਾ ਸਤੰਬਰ, 1928 ਦੇ ਅੰਤਲੇ ਦਿਨਾਂ ਵਿਚ
15. ਸਾਂਡਰਸ ਦਾ ਕਤਲ (ਲਾਹੌਰ) 17 ਦਸੰਬਰ, 1928
16. ਲਾਹੌਰ ਤੋਂ ਕਲਕਤੇ ਬਚ ਨਿਕਲਣਾ 20 ਦਸੰਬਰ, 1928
17. ਆਗਰਾ ਕੇਂਦਰ ਜਨਵਰੀ ਮਾਰਚ, 1929
18. ਝਾਂਸੀ ਵਿਚ ਬੰਬ ਦਾ ਤਜਰਬਾ 5 6 ਮਾਰਚ, 1929
19. ਟੋਪ ਵਾਲੀ ਫੋਟੇ ਖਿਚਵਾਈ 3 6 ਅਪ੍ਰੈਲ, 1929
20. ਅਸੈਂਬਲੀ ਬੰਬ ਧਮਾਕਾ ਅਤੇ ਗ੍ਰਿਫਤਾਰੀ 8 ਅਪ੍ਰੈਲ, 1929
21. ਦਿਲੀ ਅਦਾਲਤ ਵਿਚ ਲਿਖਤੀ ਬਿਆਨ 6 ਜੂਨ, 1929
22. ਫੈਸਲਾ: ਉਮਰ ਕੈਦ 12 ਜੂਨ, 1929
23. ਮੀਆਂਵਾਲੀ ਜੇਲ ਭੇਜਿਆ 15 16 ਜੂਨ, 1929
24. ਮੁੱਖ ਹੜਤਾਲ ਆਰੰਭ ਕੀਤੀ 15 16 ਜੂਨ, 1929
25. ਲਾਹੌਰ ਸਾਜ਼ਸ਼ ਕੇਸ ਦੀ ਅਦਾਲਤੀ ਕਾਰਵਾਈ ਆਰੰਭ
(ਕੇਂਦਰੀ ਜੇਲ ਲਾਹੌਰ, ਵਿਸ਼ੇਸ਼ ਅਦਾਲਤ ਵਿਚ) 10 ਜੁਲਾਈ, 1929 3 ਮਈ, 1930
26. ਜਤਿਨ ਦਾਸ ਦੀ ਸ਼ਹੀਦੀ 13 ਸਤੰਬਰ, 1929
27. ਸਪੈਸ਼ਲ ਟ੍ਰਿਬਿਊਨਲ ਵਲੋਂ ਮੁਕੱਦਮੇ ਦੀ ਕਾਰਵਾਈ ਦਾ ਆਰੰਭ 5 ਮਈ, 1930
28. ਭਗਵਤੀ ਚਰਨ ਵੋਹਰਾ ਦੀ ਸ਼ਹੀਦੀ 28 ਮਈ, 1930
29. ਟ੍ਰਿਬਿਊਨਲ ਵਲੋਂ ਦੋਸ਼ ਆਇਦ ਕੀਤੇ ਗਏ 10 ਜੁਲਾਈ, 1930
30. ਜੱਜਮੈਂਟ 7 ਅਕਤੂਬਰ, 1930
31. ਫਾਂਸੀ ਦੀ ਮਿਤੀ ਨੀਯਤ ਕੀਤੀ 27 ਅਕਤੂਬਰ, 1930
32. ਪ੍ਰਿਵੀ ਕੌਂਸਿਲ ਨੂੰ ਅਪੀਲ ਦਾਇਰ ਕੀਤੀ ਅਕਤੂਬਰ, 1930;
ਖਾਰਜ ਹੋਈ 12 ਫਰਵਰੀ, 1931
33. ਚੰਦਰ ਸ਼ੇਖਰ ਆਜ਼ਾਦ ਦੀ ਸ਼ਹੀਦੀ 27 ਫਰਵਰੀ, 1931
34. ਫਾਂਸੀ ਲਾਉਣ ਦਾ ਅੰਹਿਮ ਨਿਰਣਾ 17 18 ਮਾਰਚ, 1931
35. ਫਾਂਸੀ 23 ਮਾਰਚ, 1931 (ਸ਼ਾਮ ਵੇਲੇ)
36. ਫਾਂਸੀ ਦੀ ਸੂਚਨਾ ਦਿਤੀ ਗਈ 24 ਮਾਰਚ, 1031 (ਬੜੀ ਸਵੇਰੇ)

-0-

Home  |  About us  |  Troubleshoot Font  |  Feedback  |  Contact us

2007-11 Seerat.ca, Canada

Website Designed by Gurdeep Singh +91 98157 21346 9815721346