Welcome to Seerat.ca
Welcome to Seerat.ca

ਪਰਵਾਸ ਵਿਚ ਪੰਜਾਬੀ ਸੱਭਿਆਚਾਰ ਅਤੇ ਬਦਲਦੇ ਪਰਸੰਗ

 

- ਪਸ਼ੌਰਾ ਸਿੰਘ ਢਿਲੋਂ

ਬੇਗਮ ਅਖ਼ਤਰ

 

- ਅੰਮ੍ਰਿਤਾ ਪ੍ਰੀਤਮ

ਹਰੀ ਸ਼ਾਲ

 

- ਰਛਪਾਲ ਕੌਰ ਗਿੱਲ

ਮੇਰੀ ਫਿਲਮੀ ਆਤਮਕਥਾ -3

 

- ਬਲਰਾਜ ਸਾਹਨੀ

ਗੀਤਕਾਰੀ ਦਾ ਦਾਰਾ ਭਲਵਾਨ ਸ਼ਮਸ਼ੇਰ ਸੰਧੂ

 

- ਪ੍ਰਿੰ. ਸਰਵਣ ਸਿੰਘ

ਅਛੂਤ ਦਾ ਸਵਾਲ !

 

- ਵਿਦਰੋਹੀ

ਸਜ਼ਾ

 

-  ਗੁਰਮੀਤ ਪਨਾਗ

ਧੂਆਂ

 

- ਗੁਲਜ਼ਾਰ

ਹਾਸੇ ਦੀ ਅਹਿਮੀਅਤ

 

- ਬ੍ਰਜਿੰਦਰ ਗੁਲਾਟੀ

ਜੱਗ ਵਾਲਾ ਮੇਲਾ

 

- ਦੇਵਿੰਦਰ ਦੀਦਾਰ

ਸਮੁਰਾਈ ਦਾ ਚੌਥਾ ਕਾਂਡ-ਖੋਜੀ

 

- ਰੁਪਿੰਦਰਪਾਲ ਢਿਲੋਂ

ਕਈ ਘੋੜੀ ਚੜ੍ਹੇ ਕੁੱਬੇ

 

- ਰਵੇਲ ਸਿੰਘ ਇਟਲੀ

ਟੈਮ ਟੈਮ ਦੀਆਂ ਗੱਲਾਂ..

 

- ਮਨਮਿੰਦਰ ਢਿਲੋਂ

ਸਿ਼ਵ ਕੁਮਾਰ ਨੂੰ ਪਹਿਲੀ ਤੇ ਆਖ਼ਰੀ ਵਾਰ ਵੇਖਣ/ਸੁਣਨ ਵੇਲੇ

 

- ਵਰਿਆਮ ਸਿੰਘ ਸੰਧੂ

ਕੋਰਸ-ਨਜ਼ਮ

 

- ਉਂਕਾਰਪ੍ਰੀਤ

ਦੋ ਗਜ਼ਲਾਂ

 

- ‘ਮੁਸ਼ਤਾਕ‘

ਛੰਦ ਪਰਾਗੇ ਅਤੇ ਦੋ ਵਾਰਤਕੀ ਕਵਿਤਾਵਾਂ

 

- ਗੁਰਨਾਮ ਢਿੱਲੋਂ

ਦੋ ਕਵਿਤਾਵਾਂ

 

- ਦਿਲਜੋਧ ਸਿੰਘ

ਕਵਿਤਾਵਾਂ

 

- ਪ੍ਰੀਤ ਪਾਲ ਰੁਮਾਨੀ

ਹੁੰਗਾਰੇ

 

Online Punjabi Magazine Seerat


ਦੋ ਕਵਿਤਾਵਾਂ
- ਉਂਕਾਰਪ੍ਰੀਤ
 

 

੧)ਉਡੀਕ

---------
ਬੈਠ ਸਕਦੇ ਸੀ ਦੋਵੇਂ
ਇੱਕ ਛਾਂ ਢੂੰਡ ਕੇ ,
ਕਰਦੇ ਜਿਉਣ ਦਿਆਂ ਗੱਲਾਂ
ਕੋਈ ਥਾਂ ਢੂੰਡ ਕੇ ,
ਇੱਕ ਰਾਹ ਸੀ ਅਤੇ
ਮੈਂ ਤੁਰਦਾ ਰਿਹਾ ,
ਸੂਰਜ ਥੱਕ ਥੱਕ ਕੇ
ਰੋਜ਼ ਡੁਬਦਾ ਰਿਹਾ,
ਉਮਰਾਂ ਦੇ ਚਿਕੜ ‘ਚ
ਮੈਂ ਵੀ ਖੁਬਦਾ ਰਿਹਾ ,
ਕੋਠੇ ਚੜ ਕੇ
ਚੜਦੇ ਵੱਲ ਤਕਦਾ ਰਿਹਾ ,
ਸਾਹ ਗਿਣਦਾ ਰਿਹਾ
ਅਤੇ ਥਕਦਾ ਰਿਹਾ ,
ਰਾਤ ਹੋਈ ‘ਤੇ
ਟੁਟਦਾ ਇੱਕ ਤਾਰਾ ਤੱਕਿਆ ,
ਸਮਝ ਆ ਗਈ
ਤੂੰ ਕਿਉਂ ਆਇਆ ਨਹੀਂ ,
ਕਿੰਨਾ ਮੇਰਾ ਸੀ
ਕਿੰਨਾ ਮੈਂ ਪਾਇਆ ਨਹੀਂ ,
ਉਹ ਅਧੂਰਾ ਹੈ
ਜਿਸ ਨੇ ਕੁਝ ਗਵਾਇਆ ਨਹੀਂ !



੨)ਜ਼ਿੰਦਗੀ ਚਲਦੀ ਰਹੀ
-------------------------

ਨਾਂ ਤੂੰ ਥੱਕਿਆ , ਨਾਂ ਮੈਂ ਥੱਕਿਆ ।
ਤੁਰਦੇ ਰਹੇ ਜਿਹੜਾ ਰਾਹ ਮਿਲਿਆ ,
ਜ਼ਿੰਦਗੀ ਉਸਦਾ ਨਾਂ ਰੱਖਿਆ ।

ਮੈਂ ਤੇਰੀ ਉਂਗਲੀ ਛੱਡੀ ਨਾਂ ,
ਤੂੰ ਮੇਰੀ ਬਾਂਹ ਵੀ ਛੱਡੀ ਨਾਂ ,
ਦਿਲ ਨੂੰ ਦਿਲ ਦੇ ਕੋਲ ਬਿਠਾ ,
ਕੌੜਾ ਮਿੱਠਾ ਸਭ ਚੱਖਿਆ ।

ਜੀਵਨ ਦੀਆਂ ਸਿਖਰ ਦੁਪਹਿਰਾਂ ਸਨ ,
ਧੁੱਪ ਛਾਂ ਦੀਆਂ ਲਹਿਰਾਂ ਸਨ ,
ਰਿਸ਼ਤੇ ਨੂੰ ਦੇਖ ਕਲਾਵੇ ਵਿੱਚ ,
ਝੱਖੜ ਵੀ ਕੁਝ ਨਾਂ ਕਰ ਸਕਿਆ ।

ਚੜਦਾ ਸੂਰਜ ਤੂੰ ਦੇਖੇੰ ,
ਡੁਬਦਾ ਸੂਰਜ ਮੈਂ ਦੇੱਖਾਂ ,
ਦੋਵੇਂ ਹੀ ਸੂਰਜ ਮਿਲ ਬੈਠੇ ,
ਸੋਹਣਾ ਜਿਹਾ ਹਰ ਦਿੰਨ ਤੱਕਿਆ ।

ਖਾਬਾਂ ਦੀ ਪੰਡ ਇੱਕ ਸਾਂਭੀ ਸੀ ,
ਰੱਖ ਪੇੱਟੀ ਪਹਿਰਾ ਦਿੱਤਾ ਸੀ ,
ਕੋਈ ਭੈੜੀ ਨਜ਼ਰ ਨਾਂ ਲੱਗ ਜਾਵੇ ,
ਕਰ ਚਾਦਰ ਸਧਰਾਂ ਨੂੰ ਢੱਕਿਆ ।

ਹਰ ਰੁੱਤ ਦਾ ਆਪਣਾ ਰੰਗ ਹੋਵੇ ,
ਦੇਣ , ਖੋਹਣ ਦਾ ਢੰਗ ਹੋਵੇ ,
ਜੋ ਮਿਲਿਆ ਉਹੀ ਆਪਣਾ ਸੀ ,
ਜੋ ਖੁੱਸਿਆ ਉਸਨੂੰ ਨਹੀਂ ਡੱਕਿਆ ।

ਜੇ ਹੱਸੇ ਸਾਰਾ ਘਰ ਹੱਸਿਆ ,
ਖੁਦ ਵੱਸੇ ਸਾਰਾ ਜੱਗ ਵੱਸਿਆ ,
ਧੁੱਪ ਛਾਂ ਨੂੰ ਵਿਹੜੇ ਕੋਲ ਬਿਠਾ ,
ਉਸਦਾ ਵੀ ਜ਼ਿੰਦਗੀ ਨਾਂ ਰੱਖਿਆ ।

diljodh@yahoo.com

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346