Welcome to Seerat.ca
Welcome to Seerat.ca

ਪਰਵਾਸ ਵਿਚ ਪੰਜਾਬੀ ਸੱਭਿਆਚਾਰ ਅਤੇ ਬਦਲਦੇ ਪਰਸੰਗ

 

- ਪਸ਼ੌਰਾ ਸਿੰਘ ਢਿਲੋਂ

ਬੇਗਮ ਅਖ਼ਤਰ

 

- ਅੰਮ੍ਰਿਤਾ ਪ੍ਰੀਤਮ

ਹਰੀ ਸ਼ਾਲ

 

- ਰਛਪਾਲ ਕੌਰ ਗਿੱਲ

ਮੇਰੀ ਫਿਲਮੀ ਆਤਮਕਥਾ -3

 

- ਬਲਰਾਜ ਸਾਹਨੀ

ਗੀਤਕਾਰੀ ਦਾ ਦਾਰਾ ਭਲਵਾਨ ਸ਼ਮਸ਼ੇਰ ਸੰਧੂ

 

- ਪ੍ਰਿੰ. ਸਰਵਣ ਸਿੰਘ

ਅਛੂਤ ਦਾ ਸਵਾਲ !

 

- ਵਿਦਰੋਹੀ

ਸਜ਼ਾ

 

-  ਗੁਰਮੀਤ ਪਨਾਗ

ਧੂਆਂ

 

- ਗੁਲਜ਼ਾਰ

ਹਾਸੇ ਦੀ ਅਹਿਮੀਅਤ

 

- ਬ੍ਰਜਿੰਦਰ ਗੁਲਾਟੀ

ਜੱਗ ਵਾਲਾ ਮੇਲਾ

 

- ਦੇਵਿੰਦਰ ਦੀਦਾਰ

ਸਮੁਰਾਈ ਦਾ ਚੌਥਾ ਕਾਂਡ-ਖੋਜੀ

 

- ਰੁਪਿੰਦਰਪਾਲ ਢਿਲੋਂ

ਕਈ ਘੋੜੀ ਚੜ੍ਹੇ ਕੁੱਬੇ

 

- ਰਵੇਲ ਸਿੰਘ ਇਟਲੀ

ਟੈਮ ਟੈਮ ਦੀਆਂ ਗੱਲਾਂ..

 

- ਮਨਮਿੰਦਰ ਢਿਲੋਂ

ਸਿ਼ਵ ਕੁਮਾਰ ਨੂੰ ਪਹਿਲੀ ਤੇ ਆਖ਼ਰੀ ਵਾਰ ਵੇਖਣ/ਸੁਣਨ ਵੇਲੇ

 

- ਵਰਿਆਮ ਸਿੰਘ ਸੰਧੂ

ਕੋਰਸ-ਨਜ਼ਮ

 

- ਉਂਕਾਰਪ੍ਰੀਤ

ਦੋ ਗਜ਼ਲਾਂ

 

- ‘ਮੁਸ਼ਤਾਕ‘

ਛੰਦ ਪਰਾਗੇ ਅਤੇ ਦੋ ਵਾਰਤਕੀ ਕਵਿਤਾਵਾਂ

 

- ਗੁਰਨਾਮ ਢਿੱਲੋਂ

ਦੋ ਕਵਿਤਾਵਾਂ

 

- ਦਿਲਜੋਧ ਸਿੰਘ

ਕਵਿਤਾਵਾਂ

 

- ਪ੍ਰੀਤ ਪਾਲ ਰੁਮਾਨੀ

ਹੁੰਗਾਰੇ

 

Online Punjabi Magazine Seerat


ਸਮੁਰਾਈ ਦਾ ਚੌਥਾ ਕਾਂਡ-ਖੋਜੀ
- ਰੁਪਿੰਦਰਪਾਲ ਢਿਲੋਂ
 

 


੧੬੦੨
ਪਤਝੜ ਦੀ ਵਜ੍ਹਾ, ਆਸ ਪਾਸ ਸਾਡੇ ਲਾਲ,ਅੰਬਰ,ਸੰਦਲੀ,ਸੋਨ ਰੰਗੇ, ਨਸਵਾਰੀ ਪੱਤੇ ਪੇੜਾਂ ਤੋਂ ਝੜਦੇ ਸਨ। ਇੰਝ ਮੈਨੰੂੰ ਲੱਗਾ ਜਿਵੇਂ ਧਰਤੀ ਤੇ ਖ਼ਾਕੀ ਪੱਤਿਆਂ ਦਾ ਬਹਿਰ ਬੈਠ ਗਿਆ ਸੀ। ਖਾਸ ਮੋਮੀਜੀ ਦਰਖ਼ਤ ਤੋਂ ਡਿੱਗ ਦੇ ਸੀ।ਅਸਮਾਨ ਦੀ ਭਾਹ ਵੀ ਕਪਾਹੀ ਰੰਗ ਸੀ। ਹਵਾ ਥੋੜ੍ਹੇੱਥੋੜ੍ਹੇ ਚਿਰ ਪਿੱਛੋਂ ਧਰਤੀ ਤੋਂ ਪੱਤਿਆਂ ਨੂੰ ਚੱਕ ਕੇ ਇਧਰ ਉਧਰ ਖਿੰਡਾ ਦਿੰਦੀ ਸੀ। ਮੈਂ ਖੜ੍ਹ ਗਿਆ ਅਤੇ ਮੇਰੇ ਕਰਾਏਦਾਰ ( ਜਿਹੜਾ ਆਵਦੇ ਘੋੜੇ ਤੇ ਬੈਠਾ ਸੀ) ਨੇ ਮੇਰੇ ਵੱਲ ਦੇਖ ਕੇ ਆਖਿਆ, - ਕੀ ਗੱਲ?-। ਮੈਂ ਉਸਦੇ ਸਵਾਲ ਦਾ ਜਵਾਬ ਬੋਲ ਕੇ ਨਹੀਂ ਦਿੱਤਾ ਪਰ ਧਰਤੀ ਤੇ ਹੱਥ ਫੇਰਕੇ ਪੱਤਿਆ ਹੇਠ ਇੱਕ ਖੂਹੀ ਨੰਗੀ ਕੀਤੀ। ਸਾਨੂੰ ਦੋਨਾਂ ਨੂੰ ਤੇਹ ਲੱਗੀ ਸੀ। ਕਈ ਦੇਰ ਦੇ ਯਾਤਰਾ ਕਰ ਰਹੇ ਸੀ। ਹੁਣ ਆਰਾਮ ਚਾਹੁੰਦੇ ਸੀ। ਖਾਸ ਮੈਂ, ਜੋ ਪੈਦਲ ਹੀ ਤੁਰਿਆ! ਖੂਹੀ ਵਿੱਚ ਰੱਸਾ ਲਟਕਦਾ ਸੀ। ਮੈਂ ਉਸ ਨੂੰ ਖਿਚਿਆ। ਇਹ ਵੇਖ ਕੇ ਕਰਾਏਦਾਰ ਖ਼ੁਸ਼ ਹੋ ਗਿਆ ਸੀ। ਆਵਦੇ ਘੋੜੇ ਤੋਂ ਉੱਤਰ ਗਿਆ। -ਵਾਹ! ਇੱਚੀ ਤੂੰ ਤਾਂ ਕਮਾਲ ਦਾ ਬੰਦਾ ਹੈਂ!-। ਮੈਂ ਉਸ ਦੇ ਸਾਹਮਣੇ ਰੱਸੇ ਨੂੰ ਖਿੱਚ ਕੇ ਇੱਕ ਚਰਸਾ ਉਪਰ ਲਿਆ ਦਿੱਤਾ। ਪਾਣੀ ਨਾਲ਼ ਭਰਿਆ ਸੀ। -ਲਉ- ਮੈਂ ਉਸਨੂੰ ਕਿਹਾ।

ਅਸੀਂ ਖੜੋਤੇ ਪਾਣੀ ਚਰਸੇ'ਚੋਂ ਪੀਂਦੇ ਸੀ ਜਦ ਸਾਡੀ ਨਜ਼ਰ ਦੂਰ ਤੱਕ ਰੁੱਕੀ। ਕੋਈ ਬੰਦਾ ਜਾਂ ਜਾਨਵਰ ਆਉਂਦਾ ਸੀ। ਦੂਰ ਕਰ ਕੇ ਇੱਕ ਕਾਲਾ ਆਭਾਸ ਲੱਗਦਾ ਸੀ। ਅਸੀਂ ਦੋਨੋਂ ਚੁੱਪ ਚਾਪ ਖੜ੍ਹੇ ਰਹੇ। ਹਾਰ ਕੇ ਪਤਾ ਲੱਗਿਆ ਕਿ ਜਾਨਵਰ ਨਹੀਂ ਸੀ, ਪਰ ਕੋਈ ਆਦਮੀ ਆ ਰਿਹਾ ਸੀ। ਇੱਕ ਕਲੰਕ ਪੀਲੇ ਲਾਲ ਪੱਤਿਆਂ ਵਿੱਚ।ਹੌਲੀ ਹੌਲੀ ਉਸਦਾ ਪਰਛਾਵਾਂ ਢਲ਼ਿਆ। ਫਿਰ ਹੈਰਾਨੀ ਦੀ ਗੱਲ ਹੋਈ। ਉਸ ਵੱਲੋਂ ਇੱਕ ਤੀਰ ਮੇਰੀ ਬਾਂਹ ਵਿੱਚ ਲੰਘਿਆ! ਮੈਂ ਉੱਚੀ ਚੀਕ ਮਾਰੀ ਤੇ ਚੜਸਾ ਛੱਡ ਦਿੱਤਾ, ਰੱਸੇ ਸਣੇ ਖੂਹੀ'ਚ ਜਾ ਡਿੱਗ ਪਿਆ। ਮੇਰਾ ਕਰਾਏਦਾਰ ਜਿਸ ਦਾ ਨਾਂਅ ਗੇਂਚਿਨ ਸੂਜ਼ੂਕੀ ਸੀ, ਡਰ ਕੇ ਆਵਦੇ ਘੋੜੀ ਪਿੱਛੇ ਨੱਸ ਗਿਆ। ਫਿਰ ਦੂਜਾ ਤੀਰ ਮੇਰੇ ਪੈਰ ਕੋਲ਼ ਆ ਕੇ ਧਰਤੀ'ਚ ਖੁੱਭਿਆ। ਸੂਜ਼ੂਕੀ ਹੁਣ ਰੁੱਖਾਂ ਪਿੱਛੇ ਦੌੜ ਗਿਆ। ਮੈਂ ਦੁੱਖ ਵਿੱਚ ਸੀ ਕਰਕੇ ਕਿੱਥੇ ਨੱਠਣ ਜੋਗਾ ਨਹੀਂ ਸੀ। ਹੌਲੀ ਹੌਲੀ ਸਾਇਆ ਦੇ ਥਾਂ ਸਾਫ ਬੰਦਾ ਦਿਸਦਾ ਸੀ। ਜਿਹੜਾ ਮਰਜ਼ੀ ਬੰਦਾ ਨਹੀਂ, ਪਰ ਇੱਕ ਜਵਾਨ ਸਮੁਰਾਈ। ਉਸ ਹੀ ਵੇਲੇ ਮੈਨੂੰ ਸਮਝ ਆ ਗਈ ਕਿਉਂ ਮੇਰੇ ਵੱਲ ਤੀਰ ਛੱਡੇ ਸੀ। ਮੈਂ ਧਾੜਵੀ ਤਾਂ ਹੈ ਨਹੀਂ ਸੀ ਪਰ ਆਮ ਬੰਦਾ ਸੀ… ਇੱਕ ਜੱਟ।ਜੱਟਾਂ ਕੋਲ਼ ਹੱਕ ਨਹੀਂ ਸੀ ਇਸ ਖੂਹੀ'ਚੋਂ ਪਾਣੀ ਪੀਣ। ਇਹ ਸਮੁਰਾਈਆਂ ਅਤੇ ਉਨ੍ਹਾਂ ਦੇ ਟੱਬਰਾਂ ਲਈ ਸੀ। ਪਰ ਸੂਜ਼ੂਕੀ ਵੀ ਉਨ੍ਹਾਂ'ਚੋਂ ਹੀ ਸੀ। ਗੱਲ ਹੈ ਇਸ ਬੰਦੇ ਨੇ ਮੈਨੂੰ ਦੇਖਿਆ ਪੀਂਦੇ ਨੂੰ। ਮੇਰੇ ਲੀੜਿਆਂ ਤੋਂ ਪਛਾਣ ਲਿਆ ਕਿ ਮੈਂ ਕਿਹੜੀ ਜਾਤ ਦਾ ਸੀ! ਹੌਲੀ ਹੌਲੀ ਨੇੜੇ ਆ ਗਿਆ। ਮੈਂ ਹੁਣ ਭੁੰਜੇ ਪਿਆ ਸੀ, ਤੀਰ ਦਾ ਖੰਭਰ ਫੜ੍ਹ ਕੇ। ਦੂਜੇ ਪਾਸੇ ਹੋ ਸਕਦਾ ਉਨ੍ਹੇਂ ਮੈਨੂੰ ਡਾਕੂ ਹੀ ਸਮਝਿਆ ਹੋਵੇ। ਇਸ ਲਈ ਮੈਂ ਕੁਰਲਾ ਕੁਰਲਾ ਕੇ ਕਿਹਾ, - ਸਰਦਾਰ ਜੀ, ਮੈਂ ਚੋਰ ਨਹੀਂ ਐ! ਚੋਰ ਨਹੀਂ ਐ!-।
-ਤੂੰ ਹੈ ਕੌਣ?-
-ਜੀ ਇੱਕ ਖੋਜੀ..ਮੇਰਾ ਨਾਂ ਇੱਚੀਗੁਰੂ ਹੈ..ਜੀ ਉਸਦਾ ਖੋਜੀ..- ਮੇਰੀ ਕੰਬਦੀ ਕਲਾਈ ਰੁੱਖ ਵੱਲ ਵੱਧੀ ਜਿੱਥੇਂ ਸੂਜ਼ੂਕੀ ਲੁਕਿਆ ਸੀ।ਅਜਨਬੀ ਦੀਆਂ ਅੱਖਾਂ ਉਂਗਲੀ ਨਾਲ਼ ਹੀ ਦਰਖਤ ਵੱਲ ਟਿੱਕੀਆਂ। ਫਿਰ ਉਸਨੇ ਸੂਜ਼ੂਕੀ ਨੂੰ ਬੋਲਿਆ, - ਓਏ…ਬਾਹਰ ਆਂ! ਦੇਖਿਆ ਤੈਨੂੰ ਖੱਸਿਆ! ਆਹੋ। ਇਹ ਗੱਲ ਹੋਈ ਨਾ! ਤੇਰਾ ਨੌਕਰ, ਤੂੰ ਸਮਾਂ ਡਰ ਕੇ ਲੁਕ ਗਿਆ! ਕੱਪੜੇ ਪਾਏ ਸਮੁਰਾਈ ਦੇ, ਪਰ ਆਚਰਨ ਹੈ ਕੋਈ ਟੁੱਟੇ ਫੁੱਟੇ ਕਾਮੇ ਦਾ!-।

ਸੂਜ਼ੂਕੀ ਹੌਲੀ ਹੌਲੀ ਡਰਦਾ ਪੇੜ ਪਿੱਛੋਂ ਨਿੱਕਲ ਗਿਆ। ਉਸਨੇ ਡਰ ਕੇ ਸਮੁਰਾਈ ਨੂੰ ਆਖਿਆ, - ਤੂੰ ਕੌਣ ਐ? ਮੇਰੇ ਖੋਜੀ ਤੇ ਤੀਰ ਕਿਉਂ ਛੱਡਿਆ? ਹੈ? ਮੈਨੂੰ ਕਮਦਿਲ ਆਖਦਾ!ਕਾਸ਼!-।
-ਦੂਰੋਂ ਲੱਗਾ ਤੂੰ ਕੋਈ ਯਾਤਰੀ ਸੀ ਜਿਸ ਨੂੰ ਡਾਕੂ ਨੇ…ਚੱਲ ਕੋਈ ਫਰਕ ਨ੍ਹੀਂ। ਮਾਫ ਕਰਨਾ ਇੱਚੀ। ਆਂ ਉੱਠ। ਹਾਂ। ਮੈਂ ਇਸ ਨੂੰ ਕੱਢਦਾ। ਓਏ ਮਦਦ ਕਰ-

-ਓਏ ਨਾ ਕਹਿ! ਨਾਂਅ ਮੇਰਾ ਹੈ ਸੂਜ਼ੂਕੀ।ਗੇਂਚਿਨ ਸੂਜ਼ੂਕੀ।-
- ਜੋ ਮਰਜ਼ੀ। ਮਦਦ ਕਰ। ਸਾਨੂੰ ਅੱਗ ਜਲਾਉਣ ਦੀ ਲੋੜ ਐ। ਮੈਂ ਡੱਕੇ ਲਿਆਉਂਦਾ ਆਂ। ਇਸ ਦੇ ਨਾਲ਼ ਰਹਿਣਾ।ਫਿਰ ਮੈਂ ਆਖੂਗਾ ਤੁਸੀਂ ਦੋਨੋਂ ਇੱਥੇਂ ਕੀ ਕਰ ਰਹੇ ਹੋ-। ਉਸ ਆਦਮੀ ਨੇ ਆਲ਼ੇ ਦੁਆਲ਼ੇ ਤੋਂ ਕੁੱਝ ਝਾਂਗੀਆਂ ਲਿਆਂਦੀਆਂ। ਫਿਰ ਇੱਕ ਝੰਗੀ ਨੂੰ ਦੂਜੀ ਤੇ ਝੱਸਕੇ ਅੱਗ ਸ਼ੁਰੂ ਕਰ ਦਿੱਤੀ। ਜਿਹੜਾ ਤੀਰ ਮੇਰੀ ਬਾਂਹ'ਚ ਸੀ ਉਸਦੇ ਬਾਣ'ਚ ਇੱਕ ਝਿਰੀ ਕੱਟੀ। ਆਵਦੀ ਜੇਬ'ਚੋਂ ਇੱਕ ਬਟੂਆਂ ਕੱਢ ਲਿਆ। ਇਸ ਬਟੂਏ'ਚੋਂ ਬਰੂਦ ਨਿਕਾਲ ਕੇ ਜਿਹੜੀ ਝਿਰੀ ਬਾਣ ਨਾਲ਼ ਚੀਰੀ ਸੀ ਉਸ ਵਿੱਚ ਭਰ ਦਿੱਤੀ। ਫਿਰ ਦਸਣ ਤੋਂ ਬਿਨ੍ਹਾਂ ਅੱਗ'ਚੋਂ ਇੱਕ ਡੱਕਾ ਚੱਕ ਕੇ ਬਰੂਦ ਨੂੰ ਬਾਲ਼ ਦਿੱਤਾ। ਜਦ ਠੁੱਸ ਚੱਲੀ ਮੈਂ ਤਾਂ ਲੇਰ ਕੱਢੀ…ਉਸ ਹੀ ਵੇਲੇ ਉਸਨੇ ਤੀਰ ਖਿੱਚ ਕੇ ਕੱਢ ਦਿੱਤਾ!।ਉਸਨੇ ਫਿਰ ਮਾਸ ਨੂੰ ਅੱਗ ਲਾ ਕੇ ਜਖਮ ਬੰਦ ਕਰ ਦਿੱਤਾ ਸੀ। ਬਿੰਦ ਬਾਅਦ ਮੈਨੂੰ ਅਰਾਮ ਆਇਆ। ਹਾਲੇ ਮੇਰਾ ਕੋਈ ਹਾਲ਼ ਨਹੀਂ ਸੀ ਕਿੱਤੇ ਜਾਣ। ਇਸ ਲਈ ਮੈਨੂੰ ਥੱਲੇ ਪਾ ਕੇ ਅੱਗ ਦੁਆਲ਼ੇ ਸੂਜ਼ੂਕੀ ਨਾਲ਼ ਬਹਿ ਗਿਆ। ਸੂਜ਼ੂਕੀ ਨੇ ਉਸ ਨੂੰ ਪਹਿਲਾਂ ਸਵਾਲ ਆਖਿਆ।

-ਸਰਦਾਰ ਜੀ, ਤੂੰ ਸਾਨੂੰ ਦਸ ਤੂੰ ਕੌਣ ਹੈ। ਅਸੀਂ ਤਾਂ ਯਾਤਰੀ ਹਾਂ। ਹੋਰ ਕੁੱਝ ਨਹੀਂ। ਇੱਚੀ ਮੇਰਾ ਖੋਜੀ ਹੈ। ਮੈਨੂੰ ਗਿਫੂਜੋਗੜ੍ਹ ਲੈ ਕੇ ਚੱਲਾ। ਮੈਂ ਉਸ ਥਾਂ ਮੁਨੀਮ ਦੀ ਨੌਕਰੀ ਲਈ ਐ।-
- ਨਾਂ ਮੇਰਾ ਮੁਸਾਸ਼ੀ ਐ। ਲੋਕ ਮਿਯਾਮੋਤੋ ਬੁਲਾਉਂਦੇ ਨੇ।ਫੁਸ਼ੀਮੀਜੋਗੜ੍ਹ ਤੇ ਹਮਲਾ ਹੋਇਆ ਸੀ। ਮੈਂ ਉਸ ਹਮਲੇ ਸੰਗਰਾਮੀਆ ਸੀ।-
- ਫਿਰ ਤੂੰ ਹੁਣ ਨਵੀਂ ਨੌਕਰੀ ਟੋਲਦਾਂ? ਰੋਨਿਨ ਹੈ?-
-ਨਹੀਂ। ਮੈਂ ਆਵਦੀ ਮਾਂ ਨੂੰ ਭਾਲਣ ਦੀ ਕੋਸ਼ਿਸ਼ ਕਰ ਰਿਹਾ ਹੈ। ਸੁਣਿਆ ਇਸ ਇਲਾਕੇ'ਚ ਰਹਿੰਦੀ ਐ। ਹਿਰਾਫੂਕੁ ਪਿੰਡ ਵਿੱਚ ਰਹਿੰਦੀ ਐ। ਟਸੁਮੀ ਖਾਨਦਾਨ ਦੀ ਐ, ਪਰ ਹੋ ਸਕਦਾ ਹੋਰ ਵਿਆਹ ਕਰ ਲਿਆ। ਪਹਿਲਾਂ ਟਸੁਮਿਆਂ ਨੂੰ ਟੋਲਦਾ ਐ-
- ਇਹ ਪਿੰਡ ਤਾਂ ਸੂਜ਼ੂਕੀ ਦੇ ਗਿਫੂਜੋਗੜ੍ਹ ਨੇੜੇ ਹੈ-, ਮੈਂ ਮਸਾਂ ਬੋਲਿਆ। ਇਹ ਗੱਲ ਸੁਣ ਕੇ ਸੂਜ਼ੂਕੀ ਤਾਂ ਜੁਸ਼ੀਲਾ ਹੋ ਗਿਆ ਸੀ। ਉਸਨੇ ਕੋਸ਼ਿਸ਼ ਕੀਤੀ ਮਿਯਾਮੋਤੋ ਨੂੰ ਯਕੀਨ ਦਿਵਾਉਣ ਕਿ ਸਾਡੇ ਨਾਲ਼ ਆਵੇਂ ਤੇ ਨਾਲ਼ੇ ਹਿਰਾਫੂਕੁ ਪਿੰਡ'ਚ ਮਾਂ ਬਾਰੇ ਪਤਾ ਲੈ ਸਕਦਾ, ਨਾਲ਼ੇ ਹੋ ਸਕਦਾ ਗਿਫੂਜੋਗੜ੍ਹ ਦਾ ਸਾਮੰਤ ਉਹਨੂੰ ਸਮੁਰਾਈ ਦੀ ਕਾਬਲ ਨੌਕਰੀ ਦਿਵਾਦੂੰਗਾ! ਮੈਂ ਨੀਝ ਨਾਲ਼ ਮਿਯਾਮੋਤੋ ਵੱਲ ਝਾਕਿਆ। ਲੱਗਦਾ ਤਾਂ ਹੈ ਨਹੀਂ ਸੀ ਕਿ ਸਾਡੇ ਨਾਲ਼ ਸਫਰ ਤੇ ਜਾਊਗਾ। ਮੈਨੂੰ ਹਾਲੇ ਉਸ ਨਾਲ ਗੁੱਸਾ ਸੀ। ਬਾਂਹ ਬਹੁਤ ਦੁੱਖਦੀ ਸੀ। ਸੂਜ਼ੂਕੀ ਕਾਹਲਾ ਸੀ ਇੱਕ ਦਮ ਜਾਣ ਨੂੰ, ਪਰ ਮਿਯਾਮੋਤੋ ਨੇ ਸਾਫ ਦੇਣੀ ਕਿਹਾ ਇੱਚੀ ਨੂੰ ਅਰਾਮ ਕਰਨ ਦੇ। ਮੈਂ ਆਵਦੇ ਹਰਖ ਨੂੰ ਹਜ਼ਮ ਕੀਤਾ। ਹੋ ਸਕਦਾ ਇਹ ਸਮੁਰਾਈ ਹੋਰਾਂ ਵਰਗਾ ਨਹੀਂ ਐ?
ਮੈਂ ਆਪਣੇ ਆਪ ਨੂੰ ਸਿੱਧਾ ਕਰਕੇ ਮਿਯਾਮੋਤੋ ਵੱਲ ਗਹੁ ਨਾਲ਼ ਦੇਖਿਆ। ਉਮਰ ਵਿੱਚ ਵੀਹ ਸਾਲ ਦੇ ਕਰੀਬ ਲੱਗਦਾ ਸੀ। ਸਿਰ ਤੇ ਜੂੜਾ ਸੀ, ਨੱਕ ਹੇਠ ਮੱਸ ਸੀ ਅਤੇ ਮੂੰਹ ਬਾਹਾਂ ਤੇ ਚੰਬਲ ਦਿਸਦੀ ਸੀ।ਕਿਮੋਨੋ ਕਕਰੋਜ਼ਾ ਰੰਗ ਦਾ ਸੀ ਅਤੇ ਹਕਾਮਾ ( ਇੱਕ ਲਹਿੰਗਾ ਜਿਹੜੇ ਸਮੁਰਾਈ ਹੀ ਪਾਉਂਦੇ ਸੀ ਸੋ ਘੋੜੇ ਤੇ ਅਰਾਮ ਨਾਲ਼ ਬੈਠ ਸਕਦਾ ਸੀ ਜਾਂ ਲੜਾਈ ਵਿੱਚ ਜੇ ਕਿ ਬਹੁਤਾ ਨੇੜੇ ਹੋ ਗਿਆ ਉਸਨੂੰ ਠੁਕਰਾ ਸਕਦੇ ਨੇ) ਸੂਹੇ ਰੰਗ ਦਾ।ਕਮਰਬੰਦ'ਚ ਦੋ ਤਲਵਾਰਾਂ ਤੁੰਨੀਆਂ ਸੀ। ਇੱਕ ਕਟਾਨਾ, ਇੱਕ ਨਿੱਕੀ ਸਰੋਹੀ। ਇਸ ਤੋਂ ਬਿਨ੍ਹਾਂ ਭੱਥਾ ਤੇ ਧਣਖ ਸੀ। ਅੱਖਾਂ ਤਿੱਖੀਆਂ ਸਨ, ਉਸਦੀਆਂ।
ਸੋਚਾਂ'ਚ ਪਿਆ ਸੀ ਮਿਯਾਮੋਤੋ। ਉਸ ਤੇ ਸੂਜ਼ੂਕੀ ਹਾਲੇ ਵੀ ਆਵਦਾ ਰਸੂਖ ਚਲਾਉਂਦਾ ਸੀ। ਹਾਰ ਕੇ ਸੁਮਰਾਈ ਬੋਲਿਆ, - ਮੈਂ ਜਾਂਦਾ ਥੋਡੇ ਨਾਲ਼ ਗਿਫੂਜੋਗੜ੍ਹ ਵੱਲ। ਮੈਨੂੰ ਹਿਰਾਫੂਕੁ ਪਿੰਡ'ਚ ਛੱਡ ਦਿਓ। ਅੱਛਾ ਅੱਗ ਬਲ ਰਹੀ ਐ, ਤੇ ਭੁੱਖ ਤੇਹ ਲੱਗੀ ਐ। ਇੱਚੀ ਤੂੰ ਇੱਥੇਂ ਬੈਠਾ ਰਹਿ।ਤੇ ਤੂੰ ਸੂਜ਼ੂਕੀਆ, ਮੇਰੇ ਨਾਲ਼ ਆ-।
- ਕਿੱਥੇਂ?-, ਉਸਨੇ ਘਬਰਾ ਕੇ ਆਖਿਆ।
- ਸ਼ਿਕਾਰ ਕਰਨ-। ਇਹ ਕਹਿਕੇ ਮਿਯਾਮੋਤੋ ਉੱਠ ਕੇ ਆਵਦਾ ਧਨੁਸ਼ ਚੱਕ ਕੇ ਦਰੱਖ਼ਤਾਂ ਵੱਲ ਟਹਿਲਣ ਚਲਾ ਗਿਆ ਸੀ। ਪਹਿਲਾ ਸੂਜ਼ੂਕੀ ਉਸ ਵੱਲ ਝਾਕਿਆ। ਜਦ ਘੁੰਮ ਕੇ ਮਿਯਾਮੋਤੋ ਨੇ ਕਿਹਾ, - ਆ ਜਾ ਫੇਰ-, ਡਰਦਾ ਡਰਦਾ ਮਗਰ ਤੁਰ ਪਿਆ। ਮੈਂ ਖੁਦ ਸੋਚਾਂ ਵਿੱਚ ਪੈ ਗਿਆ ਸਾਂ। ਇਹ ਮਿਯਾਮੋਤੋ ਕਿਸ ਤਰ੍ਹਾਂ ਦਾ ਸਮੁਰਾਈ ਹੈ? ਆਮ ਸਮੁਰਾਈ ਨੇ ਸੂਜ਼ੂਕੀ ਵਰਗੇ ਸਮੁਰਾਈ ਜਾਤੀ ਨੂੰ ਅੱਖਾਂ ਤੇ ਬਿਠਾਉਣਾ ਸੀ। ਇਹਨੇ ਤਾਂ ਸੂਜ਼ੂਕੀ ਦਾ ਅਪਮਾਨ ਕੀਤਾ ਹੈ? ਸਗੋਂ ਮੈਂ, ਤੇਰਾ ਜੱਟ ਖੋਜੀ ਦਾ ਤਾਂ ਚੰਗੀ ਤਰ੍ਹਾਂ ਇਲਾਜ ਕਰ ਰਿਹਾ ਹੈ। ਕੀ ਪਤਾ ਤਾਂ ਹੀ ਹੈ ਕਿਉਂਕਿ ਉਸਦੀ ਵਜ੍ਹਾ ਤਾਂ ਮੈਂ ਇਸ ਹਾਲ'ਚ ਸਾਂ? ਹੋ ਸਕਦਾ ਨੌਜਵਾਨ ਹਾਲੇ ਇਆਣਾ ਹੀ ਸੀ। ਅੱਗ ਸਾਹਮਣੇ, ਲਾਲ ਪੀਲੇ ਪੱਤਿਆਂ ਉੱਪਰ ਬੈਠੇ ਮੈਨੂੰ ਨਹੀਂ ਪਤਾ ਕਦ ਨੀਂਦ ਨੇ ਬੰਧਕ ਬਣਾਲਿਆ ਸੀ। ਜਦ ਉੱਠਿਆ, ਉਹ ਦੋਨੋਂ ਨਾਲ਼ ਬੈਠੇ ਸਨ, ਅੱਗ ਉੱਪਰ ਇੱਕ ਜਾਨਵਰ ਰੜ੍ਹਦਾ ਸੀ।
- ਕਿਉਂ ਇੱਚੀ, ਠੀਕ ਠਾਕ ਐ? ਐ ਖਾ-, ਮਿਯਾਮੋਤੋ ਮੁਸਕ੍ਰਾ ਕੇ ਬੋਲਿਆ।
- ਆਹੋ..- ਮੈਂ ਮਸੀ ਦੇਣੀ ਜਵਾਬ ਵਾਪਸ ਦਿੱਤਾ।
- ਲੈ ਖਾ ਫੇਰ-। ਦਰਅਸਲ ਮੈਨੂੰ ਬਹੁਤ ਭੁੱਖ ਲਗੀ ਸੀ, ਸੋ ਮੈਂ ਚੱਟ ਕਰ ਖਾਧਾ।ਸੂਜ਼ੂਕੀ ਚੁੱਪ ਚਾਪ ਹੋ ਕੇ ਖਾ ਰਿਹਾ ਸੀ। ਕੁੱਝ ਨਹੀਂ ਬੋਲਿਆ। ਮੈਂ ਉਸ ਨੂੰ ਗੁੰਗੇ ਹਾਲ'ਚ ਦੇਖ ਕੇ ਹੈਰਾਨ ਸੀ। ਆਮ ਤਾਂ ਚਿੜਚਿੜ ਕਰਦਾ ਹੁੰਦਾ ਸੀ। ਕੀ ਪਤਾ ਜਦ ਸ਼ਿਕਾਰ ਕਰਨ ਗਏ, ਕੀ ਹੋਇਆ ਸੀ? ਜਦ ਸਭ ਰੱਜ ਗਏ ਸੀ, ਅੱਗ ਬੁਝਾ ਦਿੱਤੀ ਅਤੇ ਗੱਲ ਤੁਰ ਪਈ ਕਿ ਮੈਂ ਉਨ੍ਹਾਂ ਕਿਸ ਤਰ੍ਹਾਂ ਲੈ ਕੇ ਜਾ ਸਕਦਾ ਸੀ।
ਮਿਯਾਮੋਤੋ ਦੀਆਂ ਅੱਖਾਂ'ਚ ਚਿਲਕਾਰਾ ਭੰਗੜਾ ਪਾਉਣ ਲੱਗ ਪਿਆ। ਉਸਨੇ ਸ਼ੋਖ ਕੇ ਮਸ਼ਵਰਾ ਦਿੱਤਾ, - ਅਸੀਂ ਇੱਦਾਂ ਕਰਦੇ ਆ। ਇੱਚੀ ਤੂੰ ਸੂਜ਼ੂਕੀ ਦੇ ਘੋੜੇ ਤੇ ਸਵਾਰ ਹੋ ਜਾਹ, ਅੱਛਾ? ਤੂੰ ਹੀ ਰਾਹ ਜਾਣਦਾ…-
ਇਹ ਕੀ ਕਹਿਣੇ ਐ? ਘੋੜਾ ਮੇਰਾ ਹੈ..ਇਹ ਤਾਂ ਖੋਜੀ ਹੈ, ਨਾ ਕੇ ਖੱਤਰੀ..-
ਸੂਜ਼ੂਕੀਆ ਇੱਕ ਪਲ ਲਈ ਤਾਂ ਚੁੱਪ ਹੋ ਜਾਹ! ਜਾਤ ਪਾਤ ਦੀ ਪੁੱਠੀ ਗੱਲ ਨਾ ਵਿੱਚ ਲਿਆ! ਖੁਦਦਾਰੀ ਪਾਸੇ ਸੁੱਟ! ਬੇਸੂਝ ਨਾ ਬਣ! ਇਹ ਹਾਲ ਮੈਂ ਇਹਦਾ ਬਣਾਇਆ। ਇਸ ਬਹਾਲ ਹਾਲ'ਚ ਇਸ ਨੇ ਕਿਵੇਂ ਸਾਨੂੰ ਰਾਹੇ ਪਾਉਣਾ? ਜ਼ਰਾ ਸੋਚ ਠੰਡੇ ਦਿਮਾਗ਼ ਨਾਲ਼। ਇੱਚੀ ਅੱਗ੍ਹੇ ਘੋੜੇ ਤੇ ਤਾਂ ਅਸੀਂ ਪੈਦਲ। ਮੇਰੀ ਮਦਦ ਕਰ ਇਸ ਨੂੰ ਘੋੜੇ ਤੇ ਬਿਠਾਉਣ..ਦੱਬਾ ਸੱਟ!-। ਵਿਚਾਰਾ ਸੂਜ਼ੂਕੀ ਕੁੱਝ ਕਹਿਣ ਜੋਗਾ ਨਹੀਂ ਰਿਹਾ। ਉਹ ਇਹ ਨੌਜਵਾਨ ਸਮੁਰਾਈ ਤੋਂ ਸਾਫ ਡਰਦਾ ਸੀ।ਉਨ੍ਹਾਂ ਨੇ ਮੈਨੂੰ ਘੋੜੇ ਤੇ ਬਿਠਾ ਦਿੱਤਾ। ਵਿੰਗੇ ਮੂੰਹ ਨਾਲ਼ ਸੂਜ਼ੂਕੀ ਮੇਰੇ ਅਤੇ ਮਿਯਾਮੋਤੋ ਦੇ ਮਗਰ ਰੁਮਕ ਕੇ ਆਇਆ। ਗੱਲ ਤਾਂ ਉਸ ਨੇ ਢਿੱਡ ਵਿੱਚੋਂ ਕੱਢ ਲਈ ਹਾਰਕੇ, - ਇਹ ਇੱਚੀ ਮੈਂ ਅੱਧਾ ਕਰਾਇਆ ਹੀ ਦੇਣਾ! ਸਮਝਿਆ!-।
ਤੂੰ ਛੱਡ ਉਹਨੂੰ!- ਮਿਯਾਮੋਤੋ ਨੇ ਝਾੜਿਆ, ਉਸਨੂੰ।

ਇਸ ਤਰ੍ਹਾਂ ਤਿੰਨੇ ਜਣੇ ਪੈਂਡੇ ਪਏ। ਮੈਂ ਪਹਿਲਾ, ਘੋੜੇ ਉੱਤੇ ਜਿੱਦਾਂ ਕੋਈ ਰਾਣਾ ਹੋਵੇ, ਮੇਰੇ ਪਿੱਛੇ ਮਿਯਾਮੋਤੋ, ਬਾਹਾਂ ਕਿਮੋਨੋ ਦੀਆਂ ਆਸਤੀਨਾਂ'ਚ, ਅਤੇ ਪੂਛਲ ਸੂਜ਼ੂਕੀ ਭਰਿਆ ਪੀਤਾ। ਹੌਲੀ ਹੌਲੀ ਅਸੀਂ ਜੰਗਲਾਂ'ਚੋਂ ਬਾਹਰ ਆ ਗਏ ਸੀ, ਖੇਤਾਂ ਵੱਲ, ਜਿੱਥੇਂ ਧਰਤੀ ਤੇ ਘੱਟ ਪੱਤੇ ਸਨ। ਮੈਂ ਉਂਗਲ ਵੱਧਾ ਕੇ ਦਿਖਾਇਆ ਕਿਸ ਰਾਹ ਫੜ੍ਹਣਾ ਸੀ। ਚੁੱਪ ਚਾਪ ਮੇਰੇ ਮਗਰ ਤੁਰੀ ਗਏ, ਇੱਕ ਘਸੁੰਨ ਵੱਟਾ, ਇੱਕ ਸੋਚਾਂ'ਚ ਰੁੱਝਿਆ। ਮੈਂ ਹੁਣ ਮਿਯਾਮੋਤੋ ਨੂੰ ਮਾਫ਼ ਕਰ ਦਿੱਤਾ ਸੀ। ਉਸਨੂੰ ਤਾਂ ਕੁੱਝ ਕਿਹਾ ਨਹੀਂ, ਪਰ ਮਨ ਵਿੱਚ ਮਾਫ਼ ਕਰ ਦਿੱਤਾ ਸੀ। ਸਾਡੀਆਂ ਜਾਤਾਂ ਦਾ ਰਿਸ਼ਤਾ ਤਾਂ ਤੇਲ ਪਾਣੀ ਵਰਗਾ ਸੀ..ਕਦੀ ਦੋਨੋ ਰਲ਼ਦੇ ਨਹੀਂ ਸੀ… ਪਰ ਮਿਯਾਮੋਤੋ ਨੇ ਤਾਂ ਨਹੁੰ ਮਾਸ ਦਾ ਰਿਸ਼ਤਾ ਬਣਾ ਦਿੱਤਾ ਸੀ। ਮੈਨੂੰ ਇਹ ਮੁੰਡਾ ਚੰਗਾ ਲੱਗਿਆ। ਇਸ ਤਰ੍ਹਾਂ ਪਤੇਸਤਾਨ'ਚੋਂ ਨਿੱਕਲ਼ ਗਏ ਸੀ, ਤੇ ਖੇਤਾਂ ਦੇ ਲੰਬੇ ਲੰਬੇ ਘਾਹਾਂ'ਚ ਸਫਰ ਦੇ ਰਾਹ ਪਏ।

ਦਿਨ ਆਵਦੇ ਮੰਜੇ ਤੇ ਪੈ ਗਿਆ ਅਤੇ ਰਾਤ ਉੱਠ ਖਲੋਈ ਆਪਣੀ ਸੇਜ ਤੋਂ। ਜੁੰਮੇ ਵੱਟ ਕੇ ਹੁਣ ਰਾਤ ਸਾਡੇ ਤੇ ਅੱਖ ਰੱਖਦੀ ਸੀ। ਪਤਾ ਨਹੀਂ ਕਿਉਂ ਸੂਰਜ ਦੀ ਧੁੱਪ ਚੰਗੀ ਹੈ, ਤੇ ਰਾਤ ਦਾ ਚਾਨਣ ਨਹੀਂ ਉਸ ਤਰ੍ਹਾਂ ਦੇਖਿਆ ਜਾਂਦਾ। ਮਤਲਬ ਦਿਨ ਕਿਉਂ ਪੁਰਖ ਹੈ ਅਤੇ ਰਾਤ ਕਿਉਂ ਨਾਰੀ ਹੈ? ਹਰ ਵੇਲੇ ਮੈਂ ਦੇਖਦਾ ਧਨਾਤਮਿਕ ਲਫਜ਼ ਮਰਦ ਪੁਲਿੰਗ ਹੁੰਦੇ ਅਤੇ ਨਕਾਰਾਤਮਿਕ ਸ਼ਬਦ ਹਮੇਸ਼ਾ ਇਸਤਰੀ ਲਿੰਗ ਹੁੰਦੇ ਨੇ? ਲੇਕਿਨ ਮੈਂ ਤਾਂ ਹੋਰ ਹੀ ਰਾਹ ਤੁਰ ਪਿਆ! ਗੱਲ ਸੀ ਦਿਨ ਛਿੱਪ ਗਿਆ ਅਤੇ ਰਾਤ ਚੜ੍ਹ ਗਈ ਸੀ। ਹੁਣ ਸਵੇਰੇ ਉੱਠ ਕੇ ਅੱਧੇ ਦਿਨ ਵਿੱਚ ਗਿਫੂਜੋਗੜ੍ਹ ਪਹੁੰਚ ਜਾਣਾ ਸੀ। ਇਸ ਲਈ ਮੈਂ ਇਸ਼ਾਰਾ ਦਿੱਤਾ ( ਪਤਾ ਨਹੀਂ ਕਿਉਂ ਪਰ ਮਿਯਾਮੋਤੋ ਨੂੰ ਨਾ ਕੇ ਸੂਜ਼ੂਕੀ ਨੂੰ) ਅਸੀਂ ਇਹ ਰੁੱਖਾਂ ਕੋਲ਼ ਟਿਕ ਕੇ ਰਾਤ ਬਿਤਾਉਣੀ ਸੀ। ਮੈਂ ਘੋੜੇ ਤੋਂ ਉੱਤਰ ਕੇ ਇੱਕ ਖੁੰਘ ਤੇ ਬਹਿ ਗਿਆ। ਬਾਂਹ ਹਾਲੇ ਵੀ ਬਹੁਤ ਦੁਖਦੀ ਸੀ। ਸੂਜ਼ੂਕੀ ਨੇ ਖਿੱਝ ਕੇ ਆਵਦੇ ਘੋੜੇ ਦੀ ਵਾਗ ਫੜ੍ਹ ਕੇ ਉਸਨੂੰ ਪਾਸੇ ਲੈ ਗਿਆ ਅਤੇ ਦਰਖ਼ਤ ਦੀ ਛਾਂ ਹੇਠ ਟਹਿਣੀ ਨਾਲ਼ ਬੰਨ੍ਹ ਦਿੱਤਾ।

ਮਿਯਾਮੋਤੋ ਬਹਿਲਦਾ, ਬਾਹਾਂ ਹਾਲੇ ਵੀ ਕਿੱਥੇਂ ਕਿਮੋਨੋ'ਚ ਲੁੱਕੋਈਆਂ, ਸਾਡੇ ਦੋਨਾਂ ਵੱਲ ਝਾਕੀ ਗਿਆ। ਫਿਰ ਉੱਠ ਅੱਗ ਬਾਲਣ ਲੱਗ ਪਿਆ। ਬਾਹਾਂ ਕਿਮੋਨੋ'ਚੋਂ ਬਾਹਰ ਆ ਗਈਆਂ ਸਨ, ਜਿਵੇਂ ਕੋਈ ਕੱਛੂਕੁੰਮਾ ਦਾ ਸਿਰ ਬਾਹਰ ਆਉਂਦਾ ਸੀ। ਸੂਜ਼ੂਕੀ ਭੁੰਜੇ ਬੈਠ ਗਿਆ, ਪਰ ਉਸਨੂੰ ਖੁੱਡੇ ਲੱਗਾ ਕੇ ਮਿਯਾਮੋਤੋ ਸ਼ਿਕਾਰ ਕਰਨ ਚਲੇ ਗਿਆ ਸੀ। ਮੈਂ ਸੋਚਿਆ ਖਾਣਾ ਸਾਡੇ ਲਈ ਲਿਆਉਣ ਗਿਆ, ਫਿਰ ਅਸੀਂ ਕੀ ਕਰ ਰਹੇ ਸੀ? ਮੈਂ ਉੱਠ ਕੇ ਮਗਰ ਚਲੇ ਗਿਆ, ਸੂਜ਼ੂਕੀ ਨੂੰ ਆਵਦੀਆਂ ਨਾਸ਼ਾਦ ਸੋਚਾਂ'ਚ ਰਹਿਣ ਦਿੱਤਾ ਸੀ। ਅੱਗ ਪਿੱਛੇ ਉਸਦਾ ਮੁਖ ਲਾਲ ਪੀਲਾ ਲੱਗਦਾ ਸੀ।

ਹਨੇਰੇ'ਚ ਇੱਕ ਦਮ ਮਿਯਾਮੋਤੋ ਮੈਨੂੰ ਦਿਸਿਆ ਨਹੀਂ ਸੀ। ਪਰ ਜਦ ਨਿਗ੍ਹਾ ਰਾਤ ਦੇ ਰੰਗ ਨਾਲ਼ ਸੂਤ ਹੋ ਗਈ ਸੀ, ਮੈਨੂੰ ਦਿਸ ਪਿਆ, ਲੰਬੇ ਘਾਹ'ਚ ਪਿਆ, ਹੱਥ'ਚ ਧੰਨੂਸ, ਤੀਰ ਤਿਆਰ, ਉਸਦੇ ਨਜ਼ਰ ਇੱਕ ਨਿੱਕੇ ਜੇਰਜ ਉੱਤੇ ਬੈਠੀ। ਮੈਂ ਬਹੁਤ ਹੌਲੀ ਦੇਣੀ ਧਰਤੀ ਤੇ ਪੈ ਕੇ ਜੁਲਿਆ ਮਿਯਾਮੋਤੋ ਵੱਲ। ਉਸਨੂੰ ਪਤਾ ਲਗ ਗਿਆ ਸੀ ਕਿ ਮੈਂ ਉਸ ਨਾਲ਼ ਹੁਣ ਸੀ, ਪਰ ਉਸਨੇ ਕੋਈ ਇਸ਼ਾਰਾ ਨਹੀਂ ਕੀਤਾ। ਠਰੰਮ੍ਹੇ ਨਾਲ਼ ਬਾਣ ਖਿੱਚਿਆ। ਜਦ ਛੱਡਿਆ ਤੀਰ ਨੇ ਜਾਨਵਰ ਦੀ ਜਾਣ ਲੈ ਲਈ, ਪਰ ਸਾਡੇ ਲਈ ਹੁਣ ਕੁੱਝ ਖਾਣ ਲਈ ਸੀ। ਅਸੀਂ ਦੋਨੋਂ ਉੱਠ ਕੇ ਬੇਜਾਨ ਜੇਰਜ ਵੱਲ ਤੁਰ ਪਏ ਸੀ। ਇੰਝ ਇੱਕ ਹੋਰ ਸ਼ਿਕਾਰ ਵੀ ਮਾਰ ਕੇ ਸੂਜ਼ੂਕੀ ਕੋਲ਼ ਪਰਤੇ। ਉਹ ਹਾਲੇ ਵੀ ਕਬਜ਼ੀ ਜਾਪਦਾ ਸੀ। ਨਜ਼ਰ ਅੰਦਾਜ਼ ਕਰਕੇ ਉਸ ਨੇੜੇ ਬਹਿ ਗਏ। ਖਾਣ ਦੇ ਬਾਅਦ ਫੈਸਲਾ ਬਣਾਲਿਆ ਸੀ ਕਿ ਮੈਂ ਪਹਿਲਾਂ ਅੱਖ ਰਖੇਂਗਾ ਤੇ ਫਿਰ ਦੂਜੇ ਵਾਰੀ ਵਾਰੀ। ਬਾਂਹ ਨੂੰ ਫੜ੍ਹ ਕੇ ਦੋਨੋਂ ਸੁੱਤੇ ਸਮੁਰਾਈਆਂ ਵੱਲ ਦੇਖਦਾ ਸੀ। ਕਿੰਨੇ ਅਲੱਗ ਸੀ ਆਦਤਾਂ ਵਿੱਚ। ਪਰ ਇੰਨ੍ਹਾਂ ਦੀ ਕੌਮ ਰਾਜ ਕਰਦੀ ਸੀ ਤੇ ਸਾਡੇ ਵਰਗਿਆਂ ਨੂੰ ਕੁੱਝ ਨਹੀਂ ਸਮਝਦੇ ਸੀ।

ਮੈਂ ਸੋਚਦਾ ਸੀ ਕਿ ਮੁਲਕ ਵਿੱਚ ਕਿੰਨੇ ਲੱਖ ਲੱਖ ਗਰੀਬ ਆਦਮੀ ਨੇ ਜਿੰਨ੍ਹਾਂ ਕੋਲ਼ ਕੋਈ ਹੱਕ ਨਹੀਂ ਸੀ, ਪਰ ਇੰਨ੍ਹਾਂ ਕੋਲ਼ ਸਭ ਹੱਕ ਸਨ, ਕੇਵਲ ਇੰਨ੍ਹਾਂ ਦੇ ਜਨਮ ਕਰਕੇ। ਇਹ ਗੱਲ ਸਹੀ ਹੋ ਸਕਦੀ ਕਿ ਜਿਸ ਘਰ ਵਿੱਚ ਕੋਈ ਪੈਦਾ ਹੁੰਦਾ ਉਸ ਦੇ ਹਿਸਾਬ ਨਾਲ਼ ਉਸਨੂੰ ਸਮਝ ਪਹਿਲਾਂ ਹੀ ਕਹਿੰਦਾ, - ਇਹੀ ਤੇਰੀ ਕਿਸਮਤ ਹੈ?-। ਕੀ ਹੋਵੇਗਾ ਜੇ ਕਦੀ ਗਰੀਬ ਬੰਦੇ ਦਾ ਦਿਮਾਗ ਕੰਮ ਕਰਕੇ ਉਸਨੂੰ ਰਾਹ ਦੇਵੇ ਕਰਾਂਤੀ ਕਰਨ ਦਾ? ਫਿਰ ਸਮੁਰਾਈ ਆਵਦੀਆਂ ਕੱਟਾਨਿਆਂ ਨਾਲ਼ ਕਿੰਨਾ ਕੁ ਮਾਰ ਦੇਣਗੇ? ਹੇਠਲੀ ਉੱਤੇ ਆ ਜਾਣ ਨਾਲ਼ ਸਭ ਕੁੱਝ ਪੁੱਠਾ ਸਿੱਧਾ ਹੋ ਸਕਦਾ ਹੈ।ਇੱਦਾਂ ਦੀਆਂ ਸੋਚਾ ਸੋਚਦਾ ਮੈਂ ਦੋਨਾਂ ਤੇ ਅੱਖ ਰੱਖੀ ਅੱਧੀ ਰਾਤ ਤੀਕ। ਫਿਰ ਸੂਜ਼ੂਕੀ ਨੂੰ ਉਠਾਣਾ ਪਿਆ ਸੀ। ਘੁਰਕੀਆਂ ਮਾਰ ਕੇ ਮਸਾਂ ਤਿਆਰ ਹੋਇਆ ਨਿਗਰਾਨੀ ਕਰਨ ਲਈ, ਪਰ ਮੈਂ ਬਹੁਤੀ ਹੁਣ ਪਰਵਾਹ ਨਹੀ ਕੀਤੀ। ਮੈਂ ਅਰਾਮ ਨਾਲ਼ ਸੌਂ ਗਿਆ ਸਾਂ।

ਜਦ ਮੈਂ ਸਵੇਰੇ ਜਾਗ੍ਹਿਆ, ਸੂਜ਼ੂਕੀ ਹਾਲੇ ਘੁਰਾੜੇ ਮਾਰਦਾ ਸੀ। ਰੁੱਖ ਥੱਲੇ ਚੁੱਪ ਚਾਪ ਮਿਯਾਮੋਤੋ ਬੈਠਾ ਸੀ। ਮੂੰਹ ਵਿੱਚ ਘਾਹ ਡੰਡਲ਼ ਪਾਇਆ ਸੀ ਜਿਵੇਂ ਚੁਰਟ ਪੀਂਦਾ ਹੋਵੇ। ਮੈਂ ਉਸ ਨੂੰ ਪ੍ਰਣਾਮ ਕੀਤਾ। ਪਹਿਲਾ ਬੋਲਿਆ ਨਹੀਂ…ਫਿਰ ਉਸਨੇ ਮੈਨੂੰ ਕਿਹਾ, - ਮੇਰੀ ਗਲਤੀ ਸੀ ਕੱਲ੍ਹ। ਮਾਫ ਸੱਚ ਮੁੱਚ ਕਰ ਸਕਦੈ?-।
ਜੀ ਹਾਂ-। ਉਸ ਦੀਆਂ ਖਾਖਾਂ ਉਪਰ ਗਈਆਂ। ਫਿਰ ਉੱਠ ਕੇ ਬੋਲਿਆ, - ਆਵਦੇ ਸਰਦਾਰ ਸੂਜ਼ੂਕੀ ਨੂੰ ਉਠਾਲ… ਮੈਂ ਛੇਤੀ ਮਾਂ ਵੱਲ ਪਹੁੰਚਣਾ ਚਾਹੁੰਦਾ ਆ। ਅੱਜ ਤੂੰ ਉਸਨੂੰ ਘੋੜੇ ਤੇ ਬੈਠਣ ਦੇਦੇ। ਨਹੀਂ ਹਾਲੇ ਵੀ ਮੂੰਹ ਉਸਦਾ ਵਿੰਗਾ ਟੇਡਾ ਹੀ ਰਹਿਣਾ। ਚੱਲ..-। ਮੈਂ ਸੂਜ਼ੂਕੀ ਨੂੰ ਹਲਾਕੇ ਜਗਾਇਆ। ਜਦ ਸਾਰਾ ਕੁੱਝ ਤਿਆਰ ਹੋ ਗਿਆ ਸੀ ਅਸੀਂ ਤੁਰ ਪਏ। ਐਤਕੀ ਮੈਂ ਮੂਹਰੇ ਗਿਆ, ਫਿਰ ਸੂਜ਼ੂਕੀ ਘੋੜੇ ਤੇ, ਤੇ ਪਹਿਲਾ ਵਾਂਗ ਮਿਯਾਮੋਤੋ ਸਾਡੇ ਮਗਰ ਪੈਦਲ ਤੁਰਦਾ। ਇਸ ਤਰ੍ਹਾਂ ਤੁਰਦੇ ਅਸੀਂ ਇੱਕ ਹੋਰ ਮੋਮੀਜੀ ਰੁੱਖਾਂ ਦੇ ਜੰਗਲ'ਚ ਦਖ਼ਲ ਹੋ ਗਏ ਸੀ। ਜਦ ਐਤਕੀ ਬਾਹਰ ਪੁੱਜੇ, ਸਾਡੇ ਸਾਹਮਣੇ, ਹੇਠ ਘਾਟੀ ਸੀ, ਜਿਸ ਦੇ ਵਿਚਾਲੇ ਇੱਕ ਖੇੜੀ ਖੜ੍ਹੀ ਸੀ। ਮੈਂ ਘੁੰਮ ਕੇ ਮਿਯਾਮੋਤੋ ਨੂੰ ਸੁਣਾਇਆ, - ਲਉ ਜੀ, ਹਿਰਾਫੂਕੁ-। ਉਸਨੇ ਸਾਡੇ ਅੱਗੇ ਹੋ ਕੇ ਮਾਂ ਦੇ ਪਿੰਡ ਵੱਲ ਝਾਕਿਆ। ਉਸ ਦੀਆਂ ਅੱਖਾਂ ਵਿੱਚ ਦਰਦਿਲਾ ਆਸ ਜਾਪਦਾ ਸੀ। ਗਰਾਂ ਦੇ ਕੁੱਝ ਘਰਾਂ'ਚੋਂ ਧੂੰਆ ਨਿਕਲ ਰਹਿਆ ਸੀ।ਧੂੰ ਗਗਨ ਨੂੰ ਛੂਹ ਰਿਹਾ ਸੀ , ਜਿਵੇਂ ਉਂਗਲੀਆਂ ਵੱਧ ਰਹੀ ਸਨ।

ਚੁੱਪ ਚਾਪ ਖਲੋਤਾ ਰਿਹਾ ਕਾਫੀ ਦੇਰ ਤੱਕ, ਬਾਹਾਂ ਆਵਦੇ ਕਿਮੋਨੋ'ਚ ਹਾਲੇ ਵੀ ਅਲੋਪ ਸਨ। ਮੈਨੂੰ ਨਹੀਂ ਪਤਾ ਮਾਂ ਪੁੱਤ ਦੇ ਵਿਚਕਾਰ ਕੀ ਹੋਇਆ ਸੀ, ਪਰ ਏਨਾ ਜਾਣਦਾ ਐ ਕਿ ਮਿਯਾਮੋਤੋ ਦਾ ਇੱਥੇਂ ਪਹੁੰਚਣਾ ਜ਼ਰੂਰੀ ਸੀ। ਉਸਨੂੰ ਪਿੰਡ ਵੇਖ ਕੇ ਸਕੂਨ ਆ ਗਿਆ ਸੀ। ਕੁੱਝ ਬੋਲਣ ਬਿਨ੍ਹਾਂ ਲੰਬੇ ਲੰਬੇ ਘਾਹ'ਚ ਗਹਾਂ ਤੁਰ ਪਿਆ ਸੀ। ਅਸੀਂ ਅਰਾਮ ਨਾਲ਼ ਮਗਰ ਪਿੰਡ ਵੱਲ ਗਏ। ਉਤਰਾਈ ਹੇਠ ਇੱਕ ਸੇਂਜੂ ਸੀ, ਜਿਸ ਵਿੱਚ ਕੁੱਝ ਕਿਸਾਨ ਆਵਦੇ ਚੌੜੇ ਕੋਣੇਦਾਰ ਟੋਪੀਆਂ'ਚ ਲੁਕੇ ਸਨ, ਗੁਆਰੇ ਦੀ ਖੇਤੀ ਕਰਦੇ। ਉਨ੍ਹਾਂ'ਚੋਂ ਇੱਕ ਨੇ ਸਮੁਰਾਈ ਅਤੇ ਸਾਨੂੰ ਵੇਖ ਲਿਆ ਸੀ। ਡਰਦਾ ਆਵਦਾ ਕੰਮ ਛੱਡ ਕੇ ਘਰਾਂ ਵੱਲ ਨੱਸ ਪਿਆ। ਕਿਸਾਨ ਹਮੇਸ਼ਾ ਪਰਦੇਸੀਆਂ ਤੋਂ ਡਰਦੇ ਨੇ।

ਮਿਯਾਮੋਤੋ ਤੁਰ ਕੇ ਏਨਾਂ ਵਿਚਾਰੇ ਘਰਾਂ ਵੱਲ ਗਿਆ। ਹੁਣ ਸਾਰੇ ਖੜ੍ਹ ਕੇ ਸਾਡੇ ਵੱਲ ਝਾਕਣ ਲੱਗ ਪਏ ਸੀ। ਤਿੰਨ ਓਪਰੇ ਬੰਦੇ ਅਤੇ ਇੱਕ ਘੋੜਾ। ਸਾਰਿਆਂ ਦੀਆਂ ਅੱਖਾਂ ਸੂਜ਼ੂਕੀ ਤੇ ਟਿੱਕੀਆਂ ਕਿਉਂਕਿ ਉਹੀ ਘੋੜੇ ਤੇ ਸਵਾਰ ਸੀ। ਪਰ ਨਜ਼ਰ ਤਾਂ ਮਿਯਾਮੋਤੋ ਤੇ ਹੋਣੀ ਚਾਹੀਦੀ ਸੀ।

ਘਰਾਂ'ਚੋਂ ਇੱਕ ਦੋ ਸਮੁਰਾਈ ਨਿੱਕਲੇ। ਮੈਂ ਸੂਜ਼ੂਕੀ ਦੇ ਘੋੜੇ ਪਿੱਛੇ ਹੋ ਗਿਆ ਸੀ। ਹੁਣ ਸੂਜ਼ੂਕੀ ਵੀ ਉੱਤਰ ਗਿਆ। ਸਾਡੇ ਆਲ਼ੇ ਦੁਆਲ਼ੇ ਪਿੰਡ ਦੇ ਸਮੁਰਾਈ ਅਤੇ ਕੁੱਝ ਹੋਰ ਲੋਕ ਆ ਖੜ੍ਹੇ। ਪਰ ਮਿਯਾਮੋਤੋ ਤਾਂ ਓਦੋਂ ਰੁਕਿਆ ਜਦ ਉਸਦੇ ਸਾਹਮਣੇ ਇੱਕ ਕਾਲੇ ਕਿਮੋਨੋ ਵਾਲ਼ਾ ਆਕੜ ਕੇ ਖੜ੍ਹ ਗਿਆ ਸੀ।

ਤੂੰ ਕੌਣ?- ਉਸ ਨੇ ਆਖਿਆ।

ਚੱਲਦਾ….

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346