Welcome to Seerat.ca
Welcome to Seerat.ca

ਪਰਵਾਸ ਵਿਚ ਪੰਜਾਬੀ ਸੱਭਿਆਚਾਰ ਅਤੇ ਬਦਲਦੇ ਪਰਸੰਗ

 

- ਪਸ਼ੌਰਾ ਸਿੰਘ ਢਿਲੋਂ

ਬੇਗਮ ਅਖ਼ਤਰ

 

- ਅੰਮ੍ਰਿਤਾ ਪ੍ਰੀਤਮ

ਹਰੀ ਸ਼ਾਲ

 

- ਰਛਪਾਲ ਕੌਰ ਗਿੱਲ

ਮੇਰੀ ਫਿਲਮੀ ਆਤਮਕਥਾ -3

 

- ਬਲਰਾਜ ਸਾਹਨੀ

ਗੀਤਕਾਰੀ ਦਾ ਦਾਰਾ ਭਲਵਾਨ ਸ਼ਮਸ਼ੇਰ ਸੰਧੂ

 

- ਪ੍ਰਿੰ. ਸਰਵਣ ਸਿੰਘ

ਅਛੂਤ ਦਾ ਸਵਾਲ !

 

- ਵਿਦਰੋਹੀ

ਸਜ਼ਾ

 

-  ਗੁਰਮੀਤ ਪਨਾਗ

ਧੂਆਂ

 

- ਗੁਲਜ਼ਾਰ

ਹਾਸੇ ਦੀ ਅਹਿਮੀਅਤ

 

- ਬ੍ਰਜਿੰਦਰ ਗੁਲਾਟੀ

ਜੱਗ ਵਾਲਾ ਮੇਲਾ

 

- ਦੇਵਿੰਦਰ ਦੀਦਾਰ

ਸਮੁਰਾਈ ਦਾ ਚੌਥਾ ਕਾਂਡ-ਖੋਜੀ

 

- ਰੁਪਿੰਦਰਪਾਲ ਢਿਲੋਂ

ਕਈ ਘੋੜੀ ਚੜ੍ਹੇ ਕੁੱਬੇ

 

- ਰਵੇਲ ਸਿੰਘ ਇਟਲੀ

ਟੈਮ ਟੈਮ ਦੀਆਂ ਗੱਲਾਂ..

 

- ਮਨਮਿੰਦਰ ਢਿਲੋਂ

ਸਿ਼ਵ ਕੁਮਾਰ ਨੂੰ ਪਹਿਲੀ ਤੇ ਆਖ਼ਰੀ ਵਾਰ ਵੇਖਣ/ਸੁਣਨ ਵੇਲੇ

 

- ਵਰਿਆਮ ਸਿੰਘ ਸੰਧੂ

ਕੋਰਸ-ਨਜ਼ਮ

 

- ਉਂਕਾਰਪ੍ਰੀਤ

ਦੋ ਗਜ਼ਲਾਂ

 

- ‘ਮੁਸ਼ਤਾਕ‘

ਛੰਦ ਪਰਾਗੇ ਅਤੇ ਦੋ ਵਾਰਤਕੀ ਕਵਿਤਾਵਾਂ

 

- ਗੁਰਨਾਮ ਢਿੱਲੋਂ

ਦੋ ਕਵਿਤਾਵਾਂ

 

- ਦਿਲਜੋਧ ਸਿੰਘ

ਕਵਿਤਾਵਾਂ

 

- ਪ੍ਰੀਤ ਪਾਲ ਰੁਮਾਨੀ

ਹੁੰਗਾਰੇ

 
Online Punjabi Magazine Seerat

ਹਾਸੇ ਦੀ ਅਹਿਮੀਅਤ
- ਬ੍ਰਜਿੰਦਰ ਗੁਲਾਟੀ

 

ਹਾਸੇ ਬਾਰੇ ਗੱਲ ਬਾਤ ਇੱਕ ਹਲਕੀ ਫੁਲਕੀ ਗੱਲ ਨਾਲ ਹੀ ਸ਼ੁਰੂ ਹੋਣੀ ਚਾਹੀਦੀ ਹੈ। ਕਿਉਂ ਠੀਕ ਕਿਹਾ ਨਾ ਮੈਂ? ਸਹਿਜ ਸੁਭਾਅ ਕੀਤੀਆਂ ਗੱਲਾਂ ਵਿੱਚ ਹਾਸਾ ਮਜ਼ਾਕ ਅਪਣੇ ਆਪ ਝਲਕ ਪੈਂਦਾ ਹੈ, ਉਸ ਨੂੰ ਸਪੈਸ਼ਲ ਹਾਸੇ ਵਾਲਾ ਬਣਾਉਣ ਦੀ ਲੋੜ ਨਹੀਂ ਪੈਂਦੀ ਜਿਵੇਂ –
ਇੱਕ 4 ਸਾਲ ਦਾ ਬੱਚਾ ਸਕੂਲੋਂ ਵਾਪਸ ਆਇਆ ਤੇ ਮੰਮੀ ਨੂੰ ਕਹਿਣ ਲੱਗਾ, “ਮੰਮੀ, ਮੇਰਾ ਪੇਟ ਦਰਦ ਕਰਦੈ”। ਮੰਮੀ ਨੇ ਸਮਝਾਇਆ, ‘ਤੇਰਾ ਪੇਟ ਖਾਲੀ ਹੈ ਨਾ ਏਸ ਲਈ ਦਰਦ ਹੁੰਦੀ ਐ। ਜਦੋਂ ਅੰਦਰ ਕੁਝ ਜਾਏਗਾ ਤਾਂ ਦਰਦ ਠੀਕ ਹੋ ਜਾਏਗੀ”। ਅਗਲੇ ਦਿਨ ਉਸ ਦੀ ਸਕੂਲ ਟੀਚਰ ਉਸ ਦੇ ਮੰਮੀ ਨੂੰ ਮਿਲੀ। ਉਹ ਦੱਸਣ ਲੱਗੀ ਕਿ ਉਸ ਦੇ ਸਿਰ ਵਿੱਚ ਦਰਦ ਹੈ। ਸੁਣ ਕੇ ਫਿ਼ਕਰਮੰਦ ਹੋਇਆ ਬੱਚਾ ਝੱਟ ਬੋਲਿਆ, “ਤੁਹਾਡਾ ਸਿਰ ਖਾਲੀ ਐ, ਇਸ ਲਈ ਦਰਦ ਹੋ ਰਹੀ ਐ। ਜੇ ਇਸ ’ਚ ਕੁਝ ਹੁੰਦਾ ਤਾਂ ਦਰਦ ਨਹੀਂ ਸੀ ਹੋਣੀ”, ਕਿੰਨੀ ਸੁਭਾਵਿਕ ਜਿਹੀ ਮਾਸੂਮ ਬੱਚੇ ਦੀ ਕਹੀ ਹੋਈ ਗੱਲ ਵਿੱਚ ਸਾਨੂੰ ਮਜ਼ਾਕ ਲੱਭ ਗਿਐ।
ਪ੍ਰੋਫੈਸਰ ਮੋਹਨ ਸਿੰਘ ਨੇ ਫੁੱਲ ਅਤੇ ਰਾਹੀ ਦੀ ਗੱਲ ਬਾਤ ਆਪਣੀ ਕਵਿਤਾ ‘ਹੱਸਣਾ’ ਵਿੱਚ ਕਹੀ। ਮੁਸਾਫਿ਼ਰ ਖਿੜੇ ਫੁੱਲ ਨੂੰ ਦੇਖ ਕਹਿੰਦਾ ਹੈ -
ਬੇਖ਼ਬਰਾ ਬੇ ਹੋਸ਼ਾ ਫੁੱਲਾ, ਹੱਸ ਨਾ ਚਾਈਂ ਚਾਈਂ।
ਇਸ ਹਾਸੇ ਵਿੱਚ ਮੌਤ ਗਲੇਫ਼ੀ, ਖ਼ਬਰ ਨਾ ਤੇਰੇ ਤਾਈਂ।
ਫੁੱਲ ਜੁਆਬ ਦਿੰਦਾ ਹੈ - ਪੈ ਜਾ ਆਪਣੇ ਰਾਹੇ ਰਾਹੀਆ, ਨਾ ਕਰ ਪੈਂਡਾ ਖੋਟਾ।
ਦੋ ਘੜੀ ਅਸਾਂ ਜੀਊਣਾ, ਸਾਨੂੰ ਹੱਸਣੋਂ ਨਾ ਅਟਕਾਈਂ।

ਫੁੱਲ ਕਹਿੰਦਾ ਹੈ ਹੇ ਰਾਹੀ ਜਿੰਨੀ ਦੇਰ ਵੀ ਜੀਊਣਾ ਹੈ, ਹੱਸਣ ਦੇਹ, ਮੌਤ ਦੇ ਡਰ ਦੀ ਗੱਲ ਕੀ ਕਰਨੀ, ਜਦੋਂ ਆਉਣੀ ਹੈ ਆ ਜਾਵੇਗੀ। ਜਿ਼ੰਦਗੀ ਭਾਵੇਂ ਦੋ ਪਲ ਦੀ ਵੀ ਹੋਵੇ, ਖੁਸ਼ੀ ’ਚ ਬੀਤੇ ਤਾਂ ਖੁਸ਼ੀ ਵੰਡ ਕੇ ਖੁਸ਼ ਹੋ ਇਸ ਦੁਨੀਆਂ ਤੋਂ ਰੁਖ਼ਸਤ ਹੋ ਜਾਣਾ ਵੀ ਜੀਵਨ ਨੂੰ ਸਫ਼ਲ ਕਰ ਜਾਂਦਾ ਹੈ।
ਬਾਈਬਲ ਦੇ ਪ੍ਰੋਵਰਬ 17:22 ’ਚ ਲਿਖਿਆ ਹੈ – ਇੱਕ ਖੁਸ਼ਮਿਜ਼ਾਜ ਦਿਲ ਚੰਗੀ ਦਵਾ ਵਾਂਗ ਹੈ ਜਦ ਕਿ ਬੁਝੀ ਹੋਈ ਆਤਮਾ ਹੱਡੀਆਂ ਨੂੰ ਸੁਕਾ ਦਿੰਦੀ ਹੈ।
ਗੁਰੁ ਗ੍ਰੰਥ ਸਾਹਿਬ ਜੀ ਵਿੱਚ ਵੀ ਲਿਖਿਆ ਹੈ – ਨਾਨਕ ਸਤਿਗੁਰ ਭਿਆਤੀ ਐ ਪੂਰੀ ਹੋਵੇ ਜੁਗਤ
ਹਸੰਦਿਆਂ, ਖਿਲੰਦਿਆਂ, ਪਹਿਨੰਦਿਆਂ,ਖਵੰਦਿਆਂ ਵਿੱਚੇ ਹੋਵੈ ਮੁਕਤ
ਸੋ ਸਤਿਗੁਰ ਧੰਨ ਧੰਨ ਜਿਨ ਭਰਮ ਗੜ੍ਹ ਤੋੜਿਆ/ੈ
ਸੋ ਸਤਿਗੁਰ ਵਾਹੋ ਵਾਹੋ ਜਿਸ ਹਰਿ ਸਿਓ ਜੋੜਿਆ/ੈ
ਐਲਬਰਟ ਆਈਨਸਟਾਈਨ ਦੀ ਸਿੱਖਿਆ ਵੱਲ ਪਹੁੰਚ ਸਾਰੀਆਂ ਇੰਦਰੀਆਂ ਨੂੰ ਇੱਕ ਕਰਨ ਵੱਲ ਸੀ ਕਿਉਂਕਿ ਇੰਦਰੀਆਂ ਨੂੰ ਉਭਾਰਨ ਵਲਾੇ ਕੰਮ ਕਾਜ ਨਾਲ ਦਿਮਾਗ ਦੇ ਨਰਵ ਸੈੱਲ ਹੋਰ ਤਕੜੇ ਹੁੰਦੇ ਹਨ।
ਸਾਡੀਆਂ 5 ਸੈਂਸਜ਼ ਹਨ – ਦੇਖਣ, ਸੁਣਨ, ਸੁੰਘਣ, ਸੁਆਦ ਚੱਖਣ ਅਤੇ ਛੂਹ ਨੂੰ ਮਹਿਸੂਸ ਕਰਨ ਦੀ ਸ਼ਕਤੀ ਜੋ ਪ੍ਰਮਾਤਮਾ ਨੇ ਸਾਨੂੰ ਦਿੱਤੀ ਹੈ, ਕੀ ਅਸੀਂ ਉਸ ਦਾ ਭਰਪੂਰ ਆਨੰਦ ਮਾਣਦੇ ਹਾਂ। ਨਹੀਂ, ਪੂਰੇ ਦਿਲ ਨਾਲ ਇਨ੍ਹਾਂ ਇੰਦਰੀਆਂ ਦਾ ਅਸੀਂ ਲੁਤਫ਼ ਉਠਾਉਣਾ ਭੁੱਲ ਰਹੇ ਹਾਂ। ਅੰਗ੍ਰੇਜ਼ੀ ਦੀ ਇੱਕ ਕਹਾਵਤ ਹੈ – ਆਪਣੀਆਂ ਅੱਖਾਂ ਦੇ ਡੇਲਿਆਂ ਨੂੰ ਖੁਸ਼ ਕਰਨ ਦੀ ਕੋਸਿ਼ਸ਼ ਕਰੋ। ਅਸਲ ’ਚ ਸਾਡੇ ਸਰੀਰ ਦੇ ਅੱਧੇ ਨਾਲੋਂ ਜਿ਼ਆਦਾ ਰਿਸੈਪਟਰ ਅੱਖਾਂ ਵਿੱਚ ਇਕੱਠੇ ਹੋਏ ਪਏ ਨੇ। ਇਸੇ ਲਈ ਕਹਿੰਦੇ ਨੇ ਕਿ ਦਰੱਖਤ, ਪੱਤੇ ਫੁੱਲ ਅਤੇ ਪਾਣੀ ਦੇ ਚਸ਼ਮਿਆਂ ਵਰਗੀਆਂ ਕੁਦਰਤ ਦੀਆਂ ਦਾਤਾਂ ਨੂੰ ਦੇਖੋ ਤਾਂ ਖੁਸ਼ੀ ਮਿਲੇਗੀ। ਤਾਜ਼ੇ ਫੁੱਲਾਂ ਦੀ ਖੁਸ਼ਬੋਅ ਨੂੰ ਸੁੰਘਣ ਦਾ ਯਤਨ ਤਾਂ ਕਰੋ। ਹਲਕਾ ਫੁਲਕਾ ਸੰਗੀਤ ਰੂਹ ਨੂੰ ਸਕੂਨ ਦਿੰਦਾ ਹੈ ਅਤੇ ਮਨ ਨੂੰ ਸ਼ਾਂਤੀ ਪਰ ਸਾਡਾ ਸੰਗੀਤ ਤਾਂ ਉੱਚਾ ਹੀ ਹੋਈ ਜਾਂਦਾ ਹੈ ਜਿਸ ਦੇ ਗੀਤਾਂ ਦਾ ਭਾਵੇਂ ਕੋਈ ਮਤਲਬ ਵੀ ਨਾ ਨਿਕਲੇ ਬੱਸ ਉੱਚੇ ਸੁਰ ਅਤੇ ਰਿਦਮ ਚਾਹੀਦੇ ਹਨ। ਇੱਕ ਪਿਆਰ ਦੀ ਛੋਹ ਤੋਂ ਵੀ ਦੂਰ ਹੋ ਰਹੇ ਹਾਂ। ਕਦੀ ਅਸੀਂ ਦੋ ਘੜੀ ਖੜ, ਬੈਠ ਕੇ ਬਜ਼ੁਰਗਾਂ ਨਾਲ ਦੋ ਗੱਲਾਂ ਕਰਦੇ ਸਾਂ, ਕੁਝ ਸਿੱਖਦੇ ਸਾਂ ਅਤੇ ਉਨ੍ਹਾਂ ਨਾਲ ਜੱਫੀ ਦਾ ਨਿੱਘ ਵੀ ਮਿਲਦਾ ਸੀ। ਅੱਜ ਦੇ ਛੋਟੇ ਪਰਿਵਾਰਾਂ, ਪੈਸੇ ਕਮਾਈ ਜਾਣ ਦੀ ਹੋੜ, ਅੱਜ ਦੀ ਟੈਕਨੌਲੋਜੀ ਦੇ ਯੁੱਗ ’ਚ ਕਈ ਤਰ੍ਹਾਂ ਦੇ ਫ਼ੋਨ ਦੇ ਨਵੇਂ ਨਵੇਂ ਰੂਪ ਅਤੇ ਹੋਰ ਪਤਾ ਨਹੀਂ ਕੀ ਕੁਝ ਨਾਲ ਅਸੀਂ ਆਪਣਿਆਂ ਤੋਂ ਹੀ ਨਹੀਂ ਆਪਣੇ ਤੋਂ ਵੀ ਦੂਰ ਹੋਈ ਜਾ ਰਹੇ ਹਾਂ। ਬੱਚਿਆਂ ਅਤੇ ਮਾਤਾ ਪਿਤਾ ਦੀ ਪਰਸਪਰ ਗੱਲ ਬਾਤ ਵੀ ਚੱਜ ਨਾਲ ਨਹੀਂ ਹੁੰਦੀ। ਅੱਜਕਲ੍ਹ ਹੱਥ ਤਾਂ ਮਿਲਾ ਲੈਂਦੇ ਹਾਂ, ਆਪਣਿਆਂ ਨੂੰ ਮਿਲ ਕੇ ਜੱਫੀ ਵੀ ਪਾ ਲੈਂਦੇ ਹਾਂ ਹਾਲਾਂਕਿ ਉਹ ਵੀ ਘਟ ਰਹੀ ਹੈ ਪਰ ਕੀ ਸਾਡਾ ਪੂਰਾ ਧਿਆਨ ਉਸ ਵਕਤ ਆਪਣਿਆਂ ਵੱਲ ਹੁੰਦਾ ਹੈ। ਇੱਕ ਕੰਮ ਕਰਦਿਆਂ ਧਿਆਨ ਦੂਸਰੇ ਕੰਮ ਵੱਲ ਕਦਮ ਕਿਸੇ ਹੋਰ ਪਾਸੇ ਅਤੇ ਸਾਹਮਣੇ ਟੀਵੀ, ਮਤਲਬ ਕਿ ਅਸੀਂ ਕਿਸੇ ਵੀ ਇੱਕ ਕੰਮ ਵੱਲ ਪੂਰਾ ਧਿਆਨ ਨਹੀਂ ਦੇ ਸਕਦੇ। ਅਸੀਂ ਕੁਦਰਤੀ ਸੁੰਦਰਤਾ ਵਿੱਚੋਂ ਮਿਲਣ ਵਾਲੀ ਖੁਸ਼ੀ ਨੂੰ ਵੀ ਆਪਣੇ ਤੋਂ ਦੂਰ ਕਰਦੇ ਜਾ ਰਹੇ ਹਾਂ। ਅੱਜ ਭੱਜ ਦੌੜ ਐਨੀ ਵਧ ਰਹੀ ਹੈ ਕਿ ਇਨਸਾਨ ਕੋਲ ਖਾਣਾ ਖਾਣ ਦਾ ਵੀ ਸਮਾਂ ਨਹੀਂ ਹੁੰਦਾ। ਅਸੀਂ ਵਾਸਿ਼ੰਗਟਨ ਦੇ ਨਾਸਾ ਮਿਊਜ਼ੀਅਮ ’ਚੋਂ ਉਹ ਕਸਟਰਡ ਲੈ ਕੇ ਵਾਪਸ ਇੰਡੀਆ ਗਏ ਸਾਂ ਜੋ ਪੁਲਾੜ ਯਾਤਰੀ ਖਾਂਦੇ ਸਨ, ਉਹ ਸ਼ਾਇਦ ਦੋ ਕੁ ਚਮਚ ਪੁਡਿੰਗ ਮੂੰਹ ’ਚ ਉਵੇਂ ਹੀ ਘੁਲ ਜਾਂਦੀ ਸੀ। ਹੁਣ ਤਾਂ ਲੱਗਦੈ ਸਾਡੇ ਲਈ ਵੀ ਇਹੀ ਕੁਝ ਤਿਆਰ ਹੋ ਰਿਹੈ।
ਹੈਰਾਨ ਹੁੰਦੇ ਹਾਂ ਕਿ ਕੰਪਿਊਟਰ ਯੁੱਗ ਵਿੱਚ ਕਿੰਨੀ ਤੇਜ਼ੀ ਨਾਲ ਤਬਦੀਲੀਆਂ ਆਉਂਦੀਆਂ ਹਨ। ਆਉਣ ਵਾਲੇ ਪੰਜ ਸਾਲਾਂ ਵਿੱਚ ਸਾਡੀਆਂ ਪੰਜ ਇੰਦਰੀਆਂ ਦੀ ਰੀਸ ਕੰਪਿਊਟਰ ਵੀ ਕਰ ਲਵੇਗਾ ਕਿਉਂਕਿ ਆ ਰਿਹਾ ਹੈ ‘ਇਰਾ ਔਫ਼ ਕੌਗਨੀਟਿਵ ਸਿਸਟਮਜ਼’ ਜਦੋਂ ਕੰਪਿਊਟਰ ਮੈਡੀਕਲ ਐਮਆਰਆਈ ’ਚੋਂ ਬਾਰੀਕੀਆਂ ਨੂੰ ਦੇਖ ਸਕਣਗੇ, ਸਾਡੇ ਆਲੇ ਦੁਆਲੇ ਦੇ ਦਰੱਖਤਾਂ ਦੇ ਪੱਤਿਆਂ ਦੀ ਖੜਖੜ ਸੁਣ ਕੇ ਦਰੱਖਤਾਂ ਦੇ ਟੁੱਣ ਦੀ ਖ਼ਬਰ ਦੇ ਦਿਆ ਕਰਨਗੇ, ਛੋਹ ਦਾ ਅਹਿਸਾਸ ਤਾਂ ਕਹਿੰਦੇ ਨੇ ਹੁਣ ਵੀ ਗੇਮਿੰਗ ਦੇ ਖੇਤਰ ’ਚ ਸ਼ੁਰੂ ਹੋ ਗਿਆ ਹੈ। ਕਪੜੇ ਵਗੈਰਾ ਖਰੀਦਣ ਤੋਂ ਪਹਿਲਾਂ ਹੀ ਉਸ ਨੂੰ ਕੰਪਿਊਟਰ ਤੇ ਛੂਹ ਕੇ ਦੇਖ ਸਕਾਂਗੇ ਕਿ ਉਹ ਸਿਲਕੀ ਹੈ ਜਾਂ ਨਹੀਂ ਅਤੇ ਜੇ ਖਾਣੇ ਦੀ ਗੱਲ ਕਰੀਏ ਤਾਂ ਕਿਹੜੇ ਖਾਣੇ ਨਾਲ ਕੀ ਕੁਝ ਖਾਣਾ ਚਾਹੀਦਾ ਹੈ, ਦੱਸ ਸਕਿਆ ਕਰਨਗੇ ਅਤੇ ਰਹਿ ਗਈ ਸੁੰਘਣ ਦੀ ਗੱਲ ਤਾਂ ਮਿਊਜ਼ੀਅਮ ਵਰਗੀਆਂ ਥਾਵਾਂ ਤੇ ਜੋ ਸਾਡਾ ਨੱਕ ਨਹੀਂ ਸੁੰਘ ਸਕਦਾ, ਕੰਪਿਊਟਰ ਨੁਕਸਾਨ ਕਰਨ ਵਾਲੀ ਗੈਸ ਵਗੈਰਾ ਦਾ ਪਤਾ ਕਰ ਸਕਿਆ ਕਰਨਗੇ। ਆਈ ਬੀ ਐੱਮ ਦੇ ਸੁੱਪਰ ਕੰਪਿਊਟਰ ਨੇ 2011 ਵਿੱਚ ਜੈਪੱਰਡੀ ਗੇਮ ਵਿੱਚ ਹਿੱਸਾ ਲੈ ਕੇ ਯਾਦਦਾਸ਼ਤ ਵਿੱਚ ਖ਼ੂਬ ਹੁਸਿ਼ਆਰ ਬੰਦਿਆਂ ਨੂੰ ਪਿੱਛੇ ਛੱਡ ਦਿੱਤਾ। ਹੁਣ ਹੋਰ ਅੱਗੇ ਕੀ ਕੁਝ ਹੋ ਸਕਦਾ ਹੈ, ਪਤਾ ਨਹੀਂ। ਪਰ ਇਨਸਾਨ ਜਿੰਨਾ ਇਹਨਾਂ ਖੋਜਾਂ ਵੱਲ ਜਾ ਰਿਹਾ ਹੈ, ਕੁਦਰਤ ਨਾਲੋਂ ਕਿਤੇ ਟੁੱਟਦਾ ਤਾਂ ਨਹੀਂ ਜਾ ਰਿਹਾ ਇਹ ਸੁਆਲ ਖੜਾ ਹੈ ਸਾਡੇ ਸਾਹਮਣੇ ਇਸ ਵਕਤ। ਆਪਣੀ ਛੋਟੀ ਜਿਹੀ ਦੋਹਤਰੀ ਨੂੰ ਹਸਾਉਣ ਲਈ ਥੋੜ੍ਹੀ ਜਿਹੀ ਗੁਦਗੁਦੀ ਕੀਤੀ, ਉਹ ਹੱਸਣ ਲੱਗੀ, ਕੁਦਰਤੀ ਸੀ। ਪਰ ਕੁਝ ਦੇਰ ਬਾਅਦ ਉਹ ਕੋਲ ਆ ਕੇ ਕਹਿਣ ਲੱਗੀ, “ਅਗੇਨ” ਜਦੋਂ ਦੁਬਾਰਾ ਮੈਂ ਉਹਦੇ ਵੱਲ ਆਪਣਾ ਹੱਥ ਹੀ ਵਧਾਇਆ, ਉਹ ਹੱਸਣ ਲੱਗੀ ਅਤੇ ਪਰ੍ਹੇ ਨੂੰ ਭੱਜ ਗਈ। ਕਿਵੇਂ ਉਸ ਨੂੰ ਮੇਰੇ ਹੱਥ ਦੇ ਉੱਠਣ ਤੇ ਹੀ ਪਤਾ ਸੀ ਕਿ ਹੁਣ ਗੁਦਗੁਦੀ ਹਹੋਵੇਗੀ। ਸਿਰਫ਼ ਇਸ ਦੇ ਅਹਿਸਾਸ ਨਾਲ ਹੀ ਉਸ ਨੂੰ ਹਾਸਾ ਆ ਗਿਆ। ਮੈਂ ਸੋਚਣ ਲੱਗੀ ਕੀ ਆਉਣ ਵਾਲੇ ਸਮੇਂ ਵਿੱਚ ਕੰਪਿਊਟਰ ਕਿਸੇ ਨੂੰ ਗੁਦਗੁਦੀ ਵੀ ਕਰ ਸਕਿਆ ਕਰੇਗਾ? ਕੀ ਇਨਸਾਨ ਦੀ ਥਾਂ ਹਰ ਪਾਸੇ ਤਾਂ ਨਹੀਂ ਅਖ਼ਤਿਆਰ ਕਰ ਲਵੇਗਾ?
ਜਿ਼ੰਦਗੀ ਵਿੱਚ ਮੁਸ਼ਕਿਲਾਂ ਵਧੀ ਜਾ ਰਹੀਆਂ ਹਨ। ਨਵੀਆਂ ਕਾਢਾਂ ਨਾਲ ਇਲਾਜ ਵੀ ਬਹੁਤ ਬਿਮਾਰੀਆਂ ਤੇ ਕਾਬੂ ਪਾ ਤਾਂ ਰਹੇ ਹਨ ਜਿਸ ਨਾਲ ਇਨਸਾਨ ਦੀ ਔਸਤ ਉਮਰ ਵਧ ਰਹੀ ਹੈ। ਫਿਰ ਸਾਡੀ ਸਿਹਤ ਨਿੱਘਰਦੀ ਕਿਉਂ ਜਾਂਦੀ ਹੈ? ਇਨਸਾਨ ਦੀ ਇਨਸਾਨ ਨਾਲੋਂ ਮਸ਼ੀਨਾਂ ਨਾਲ ਨੇੜਤਾ ਜਿ਼ਆਦਾ ਵਧ ਰਹੀ ਹੈ। ਜਿਸ ਦੀ ਕਮੀ ਅਸੀਂ ਮਹਿਸੂਸ ਤਾਂ ਸ਼ਾਇਦ ਕਰਦੇ ਹੋਈਏ ਪਰ ਕੋਈ ਹੱਲ ਨਹੀਂ ਸੋਚ ਸਕਦੇ ਅਤੇ ਅੱਜ ਦੀ ਟੈਕਨੌਲੋਜੀ ਨਾਲ ਹੋਰ ਵੀ ਮਸਰੂਫ਼ ਹੋਈ ਜਾ ਰਹੇ ਹਾਂ, ਵਿਹਲ ਦਾ ਸਮਾਂ ਹੋਰ ਘਟੀ ਜਾ ਰਿਹਾ ਹੈ। ਗੁੱਸਾ, ਬੇਚੈਨੀ, ਘਬਰਾਹਟ ਅਤੇ ਬੌਂਦਲਿਆ ਰਹਿਣਾ ਅੱਜਕਲ੍ਹ ਵਧ ਰਿਹਾ ਹੈ ਅਤੇ ਮੁਸ਼ਕਿਲਾਂ ਦੇ ਹੱਲ ਲੱਭਣ ਵਿੱਚ ਸਾਡਾ ਦਿਮਾਗ ਕੰਮ ਨਹੀਂ ਕਰ ਰਿਹਾ। ਜਿਸ ਦਾ ਅਸਰ ਸਾਡੇ ਸਰੀਰ ਤੇ ਵੀ ਪੈਂਦਾ ਹੈ।
ਕਿਹਾ ਜਾਂਦਾ ਹੈ ਕਿ ਚੁੱਪ ਅਤੇ ਮੁਸਕਾਨ ਦੋ ਬੜੇ ਹੀ ਸ਼ਕਤੀਸ਼ਾਲੀ ਸ਼ਬਦ ਹਨ। ਮੁਸਕਾਨ ਨਾਲ ਕਿੰਨੀਆਂ ਹੀ ਮੁਸ਼ਕਿਲਾਂ ਦਾ ਹੱਲ ਮਿਲ ਸਕਦਾ ਹੈ ਅਤੇ ਚੁੱਪ ਨਾਲ ਮੁਸ਼ਕਿਲਾਂ ਵੱਲੋਂ ਧਿਆਨ ਪਰ੍ਹੇ ਕੀਤਾ ਜਾ ਸਕਦਾ ਹੈ।
ਅੱਜਕਲ੍ਹ ਗੁੱਸਾ ਅਤੇ ਨਫ਼ਰਤ ਵਧਣ ਨਾਲ ਖ਼ੁਦਕੁਸ਼ੀ, ਬੰਦੂਕਾਂ, ਬੰਬ ਅਤੇ ਮਾਰ ਧਾੜ ਦੀਆਂ ਘਟਨਾਵਾਂ ਬਹੁਤ ਵਧ ਰਹੀਆਂ ਹਨ। ਹਾਸਾ ਮਜ਼ਾਕ ਬਿਨਾਂ ਕਿਸੇ ਮਾਰਨ ਵਾਲੀ ਗੋਲੀ ਦੀ ਉਹ ਬੰਦੂਕ ਹੈ ਜੋ ਗੁੱਸੇ ਨੂੰ ਠੰਢਾ ਕਰਦੀ ਹੈ, ਜਿ਼ੰਦਗੀ ਦੇ ਤਨਾਅ ਨੂੰ ਘਟਾਉਂਦੀ ਹੈ। ਸ਼ਾਇਦ ਪੁਰਾਣੇ ਸਮੇਂ ਵਿੱਚ ਵੀ ਹਾਸੇ ਦੀ ਅਹਿਮੀਅਤ ਦਾ ਖਿਆਲ ਕਰ ਕੇ ਹੀ ਰਾਜੇ ਆਪਣੇ ਸ਼ਾਹੀ ਦਰਬਾਰ ਵਿੱਚ ਐਸੇ ਮਜ਼ਾਕੀਏ ਰੱਖਦੇ ਸੀ ਜੋ ਕਈ ਵਾਰ ਰਾਜੇ ਤੇ ਵੀ ਹਾਸ ਵਿੱਚ ਹੀ ਵਿਅੰਗ ਦੀ ਬੰਦੂਕ ਚਲਾ ਦਿੰਦੇ ਸਨ। ਮੁਗ਼ਲ ਬਾਦਸ਼ਾਹ ਅਕਬਰ ਦੇ ਸਮੇਂ ਬੀਰਬਲ ਆਪਣੀ ਬੁੱਧੀ ਨਾਲ ਭਰੀ ਹਾਜ਼ਰ-ਜਵਾਬੀ ਨਾਲ ਸਵਾਲਾਂ ਦੇ ਜਵਾਬ ਦੇ ਕੇ ਬਾਦਸ਼ਾਹ ਨੂੰ ਵੀ ਨਿਰੁੱਤਰ ਕਰ ਦਿੰਦਾ ਸੀ। ਹੁਣ ਵੀ ਬੀਰਬਲ ਸ਼ਬਦ ਬੋਲਦਿਆਂ ਹੀ ਚਿਹਰੇ ਤੇ ਇੱਕ ਮੁਸਕਾਨ ਆ ਜਾਂਦੀ ਹੈ।
ਸ਼ੇਕਸਪੀਅਰ ਦੇ ਡਰਾਮਿਆਂ ਵਿੱਚ ਇਸ ਤਰ੍ਹਾਂ ਦੇ “ਸਿਆਣੇ ਮੂਰਖ” ਕਾਫ਼ੀ ਮਿਲਦੇ ਹਨ। ਇੱਕ ਵਾਰ ਚਰਚਿੱਲ ਨੂੰ ਇੱਕ ਔਰਤ ਗੁੱਸੇ ਵਿੱਚ ਕਹਿਣ ਲੱਗੀ, “ ਜੇ ਤੂੰ ਮੇਰਾ ਪਤੀ ਹੁੰਦਾ, ਮੈਂ ਤੈਨੂੰ ਜ਼ਹਿਰ ਦੇ ਦਿੰਦੀ”। ਅੱਗੋਂ ਚਰਚਿੱਲ ਨੇ ਬੜੀ ੰ਼ਾਂਤੀ ਨਾਲ ਜਵਾਬ ਦਿੱਤਾ, “ਜੇ ਤੂੰ ਮੇਰੀ ਪਤਨੀ ਹੁੰਦੀ, ਮੈਂ ਉਹ ਜ਼ਹਿਰ ਪੀ ਲੈਂਦਾ”।
ਇਸੇ ਤਰ੍ਹਾਂ ਬਰਨਾਰਡ ਸ਼ਾਹ ਕੋਲ ਇੱਕ ਔਰਤ ਆਈ ਤੇ ਬੋਲੀ, “ਸਾਨੂੰ ਦੋਹਾਂ ਨੂੰ ਵਿਆਹ ਕਰਵਾ ਲੈਣਾ ਚਾਹੀਦਾ ਹੈ”। ਬਰਨਾਰਡ ਨੇ ਪੁੱਛਿਆ, “ਬਈ ਉਹ ਕਿੳਂ?” ਉਹ ਕਹਿਣ ਲੱਗੀ, “ਸਾਡੇ ਬੱਚੇ ਮੇਰੇ ਵਰਗੇ ਸੁਹਣੇ ਅਤੇ ਤੇਰੇ ਵਰਗੇ ਤੇਜ਼ ਦਿਮਾਗ ਵਾਲੇ ਹੋਣਗੇ”। ਬਰਨਾਰਡ ਨੇ ਜਵਾਬ ਦਿੱਤਾ, “ਜੇ ਉਹਨਾਂ ’ਚ ਸੁੰਦਰਤਾ ਮੇਰੇ ਵਾਲੀ ਅਤੇ ਦਿਮਾਗ ਤੇਰੇ ਵਾਲਾ ਆ ਗਿਆ, ਫੇਰ?”
ਇਹ ਹਾਸਾ ਮਜ਼ਾਕ ਹੈ ਛੋਟੀਆਂ ਛੋਟੀਆਂ ਗੱਲਾਂ ’ਚੋਂ ਲੱਭਣ ਵਾਲਾ। ਉਹ ਕਹਿੰਦੇ ਨੇ ਨਾ ਕਿ ਹਾਸੇ ਮਜ਼ਾਕ ਦੀ ਵੀ ਏਬੀਸੀ ਪੜ੍ਹਣੀ ਆਉਣੀ ਚਾਹੀਦੀ ਹੈ। ਮੈਕਿਨਟਾਇਰ ਨੇ ਕਿਹਾ ਸੀ, “ਜਿ਼ੰਦਗੀ ’ਚੋਂ ਸਫ਼ਲ ਹੋਣ ਲਈ ਤਿੰਨ ਚੀਜ਼ਾਂ ਚਾਹੀਦੀਆਂ ਨੇ – ਵਿਸ਼ਬੋਨ ਕਿਸੇ ਚਾਹਤ ਲਈ, ਬੈਕਬੋਨ ਆਪਣੀ ਤਾਕਤ ਅਤੇ ਫੱਨੀਬੋਨ ਜਿਸ ਨਾਲ ਤੁਸੀਂ ਕਈਆਂ ਨੂੰ ਆਪਣੇ ਨਜ਼ਦੀਕ ਲਿਆ ਸਕਦੇ ਹੋ ਅਤੇ ਆਪਣੇ ਵਿਚਾਰਾਂ ਨੂੰ ਸਹਿਜੇ ਹੀ ਮਨਵਾ ਵੀ ਸਕਦੇ ਹੋ।
ਮੇਰੇ ਦਾਦੀ ਜੀ ਇੱਕ ਪੁਰਾਣੀ ਕਹਾਵਤ ਦਾ ਜਿ਼ਕਰ ਕਰਦੇ ਹੁੰਦੇ ਸਨ ਜਿਸ ਨਾਲ ਅਸੀਂ ਵਧਦੀ ਉਮਰ ਵਿੱਚ ਆਪਣੇ ਸਰੀਰ ਹੀ ਨਹੀਂ ਮਾਨਸਿਕ ਤੰਦਰੁਸਤੀ ਨੂੰ ਵੀ ਬਰਕਰਾਰ ਰੱਖ ਸਕਦੇ ਹਾਂ।
ਰੋਟੀ ਨੂੰ ਅੱਧਾ ਕਰੋ, ਪਾਣੀ ਨੂੰ ਦੁਗਣਾ
ਕਸਰਤ ਨੂੰ ਤਿਗਣਾ ਕਰੋ, ਹਾਸੇ ਨੂੰ ਚੌਗੁਣਾ
ਹਾਸੇ ਦੀ ਕਿੰਨੀ ਅਹਿਮੀਅਤ ਦੱਸੀ ਹੈ ਇਸ ਕਹਾਵਤ ’ਚ। ਸਿਆਣੇ ਜਦੋਂ ਕੁਝ ਕਹਿੰਦੇ ਰਹੇ ਨੇ, ਉਹ ਉਨ੍ਹਾਂ ਦੇ ਆਪਣੇ ਜੀਵਨ ਕਲ ’ਚ ਕੱਢੇ ਹੋਏ ਤੱਤ ਨੇ, ਇਹ ਕਹਾਵਤਾਂ ਐਵੇਂ ਨਹੀਂ ਬਣੀਆਂ।
ਹਾਸੇ ਦਾ ਦਿਮਾਗ ਤੇ ਕੀ ਅਸਰ ਪੈਂਦਾ ਹੈ, ਇਹ ਮੁਨੱਸਰ ਕਰਦਾ ਹੈ ਕਿ ਸਾਡਾ ਦਿਮਾਗ ਉਸ ਹਾਸੇ ਵਾਲੀ ਗੱਲ ਵਿੱਚੋਂ ਕਿੰਨਾ ਕੁ ਹੱਸਣਯੋਗ ਸਮਝ ਸਕਦਾ ਹੈ। ਕਈ ਵਾਰ ਇਸ ਪੱਛਮ ਦੇ ਹਾਸੇ ਮਜ਼ਾਕ ਦੀ ਸਾਡੇ ’ਚੋਂ ਬਹੁਤਿਆਂ ਨੂੰ ਸਮਝ ਨਹੀਂ ਆਉਂਦੀ। ੀੲਹ ਵੀ ਹਰ ਕਲਚਰ ਦੇ ਕੁਝ ਆਪਣੇ ਮਜ਼ਾਕ ਹੁੰਦੇ ਹਨ ਅਤੇ ਆਪਣੀ ਹੀ ਬੋਲੀ ਵਿੱਚ ਉਨ੍ਹਾਂ ਦਾ ਮਤਲਬ ਚੰਗੀ ਤਰ੍ਹਾਂ ਨਾਲ ਸਮਝ ਆਉਂਦਾ ਹੈ।
ਜੇ ਅਸੀਂ ਸਰੀਰ ਤੌਰ ਤੇ ਹਾਸੇ ਦੇ ਪ੍ਰਭਾਵ ਨੂੰ ਜਾਣੀਏ ਤਾਂ ਇਸ ਵਿੱਚ ਮੈਡੀਕਲ ਖੇਤਰ ਕਾਫ਼ੀ ਅੱਗੇ ਤੱਕ ਰਿਸਰਚ ਕਰ ਚੁੱਕਿਆ ਹੈ। ਹੱਸਣ ਦੀ ਸਟੱਡੀ ਨੂੰ – ਜੈਲੋਟੌਲੋਜੀ ਕਹਿੰਦੇ ਨੇ। ਦਿਮਾਗ ਦੇ ਵੱਖਰੇ ਹਿੱਸੇ ਵੱਖਰੇ ਕੰਮ ਕਰਦੇ ਹਨ। ਫਰੰਟਲ ਲੋਬ ਹੈ ਉਹ ਹਿੱਸਾ ਜੋ ਭਾਵਾਤਮਿਕ ਜਜ਼ਬਿਆਂ ਲਈ ਬਹੁਤ ਜਿ਼ੰਮੇਵਾਰ ਹੈ ਪਰ ਬਾਕੀ ਹਿੱਸੇ ਵੀ ਨਾਲ ਹੀ ਹਿੱਸਾ ਪਾਉਂਦੇ ਹਨ। ਡਰਕਸ ਨੇ ਈਈਜੀ ਕਰ ਕੇ ਦੇਖਿਆ ਕਿ ਦਿਮਾਗ ਤੇ ਕਿਵੇਂ ਅਸਰ ਹੁੰਦਾ ਹੈ। ਜਦੋਂ ਉਹ ਬੰਦੇ ਹੱਸਦੇ ਸਨ, ਦਿਮਾਗ ਵਿੱਚ ਹੋ ਰਹੀਆਂ ਹਰਕਤਾਂ ਨੂੰ ਕਾਬੂ ਕੀਤਾ ਗਿਆ। ਇੱਕ ਸਕਿੰਟ ਦੇ ਵੀ 2/5 ਹਿੱਸੇ ਸਮੇਂ ’ਚ ਕਿਸੇ ਮਜ਼ੇਦਾਰ ਗੱਲ, ਬਿਜਲੀ ਦੀ ਕਰੰਟ ਸੈਰੀਬਰੱਲ ਕੌਰਟੈਕਸ ਮਤਲਬ ਦਿਮਾਗ ਦੇ ਸਭ ਤੋਂ ਵੱਡੇ ਹਿੱਸੇ ’ਚੋਂ ਲੰਘਦੀ ਸੀ। ਜੇ ਚਾਰਜ ਨੈਗੇਟਿਵ ਹੁੰਦਾ ਸੀ ਤਾਂ ਹਾਸਾ ਆਉਂਦਾ ਸੀ ਅਤੇ ਜਦੋਂ ਪੌਜਿ਼ਟਿਵ ਚਾਰਜ ਹੁੰਦਾ ਸੀ ਤਾਂ ਕੋਈ ਪ੍ਰਤੀਕਿਰਿਆ ਨਹੀਂ ਸੀ ਹੁੰਦੀ।
_ ਕੌਰਟੈਕਸ (ਸਾਡੇ ਦਿਮਾਗ ਦਾ ਸਾਹਮਣਾ ਹਿੱਸਾ) ਉਸ ਚੁਟਕਲੇ ਦੀ ਭਾਸ਼ਾ ਅਤੇ ਬਣਤਰ ਦਾ ਵਿਸ਼ਲੇਸ਼ਣ ਕਰਦਾ ਸੀ।
-ਦਿਮਾਗ ਦਾ ਵੱਡਾ ਅਗਲਾ ਪਾਸਾ(ਫਰ਼ੰਟਲ ਲੋਬ) ਪੂਰੀ ਤਰ੍ਹਾਂ ਚੇਤੰਨ ਹੋ ਗਿਆ।
-ਕੌਰਟੈਕਸ ਦਾ ਖੱਬਾ ਪਾਸਾ ਕਰਨ ਲੱਗਾ ਚੁਟਕਲੇ ਦਾ ਵਿਸ਼ਲੇਸ਼ਣ
-ਹੁਣ, ਦਿਮਾਗੀ ਲਹਿਰਾਂ ਔਕਸੀਪਿਟਲ ਲੋਬ ਮਤਲਬ ਕਿ ਸਾਡੇ ਸਿਰ ਦੇ ਪਿਛਲੇ ਪਾਸੇ ਜਿੱਥੇ ਸੈੱਲ ਸਾਡੀ ਨਜ਼ਰ ਨਾਲ ਸਬੰਧਿਤ ਹਨ, ਪਹੁੰਚਿਆ।
-ਫਿਰ ਮੋਟਰ ਸੈਕਸ਼ਨ ਉਤੇਜਿਤ ਹੋਇਆ ਅਤੇ ਹਾਸਾ ਆਇਆ।
ਜੋ ਕੁਝ ਸਾਡੀ ਭਾਵਾਤਮਕ (ਇਮੋਸ਼ਨਲ) ਪ੍ਰਤੀਕਿਰਿਆ ਹੁੰਦੀ ਹੈ, ਉਹ ਇਸ ਤੋਂ ਕੁਝ ਵੱਖਰੀ ਹੈ।
ਨੌਰਮਨ ਕਜਿ਼ਨਜ਼ ਨੇ 1979 ਵਿੱਚ ‘ਅਨੈਟਮੀ ਔਫ਼ ਐਨ ਇੱਲਨੈੱਸ’ ਵਿੱਚ ਕਿਸੇ ਵੀ ਕਮਜ਼ੋਰੀ ਦੇਣ ਵਾਲੀ ਬਿਮਾਰੀ ਨਾਲ ਲੜਨ ਵਾਲਿਆਂ ਦੀ ਗੱਲ ਦੱਸੀ। ਉਨ੍ਹਾਂ ਮੁਤਾਬਿਕ, 10 ਮਿੰਟ ਦਾ ਖੁਲ੍ਹ ਕੇ ਹੱਸਣਾ ਉਨ੍ਹਾਂ ਮਰੀਜ਼ਾਂ ਨੂੰ ਦੋ ਘੰਟੇ ਦੀ ਚੰਗੀ ਨੀਂਦ ਦੇ ਦਿੰਦਾ ਸੀ। ਕਜਿ਼ਨਜ਼ ਨੇ ਇਹ ਵੀ ਕਿਹਾ ਕਿ ਐਂਕੀ ਲੂਜਿ਼ੰਗ ਸਪੌਂਡਿਲਾਈਟਿਸ ਦੇ ਠੀਕ ਹੋਣ ਵਿੱਚ ਹਾਸੇ ਨਾਲ ਹਿੰਮਤ ਵਧੀ ਤੇ ਇਸ ਨੇ ਕਾਫ਼ੀ ਹੱਦ ਤੱਕ ਠੀਕ ਕੀਤਾ।
ਸਟੈਂਫਰਡ ਯੂਨੀਵਰਸਿਟੀ ਦੇ ਡਾਕਟਰ ਵਿਲੀਅਮ ਫਰਾਈ ਨੇ 30 ਸਾਲ ਤੱਕ ਹਾਸੇ ਦੇ ਅਸਰਾਂ ਨੂੰ ਵਾਚਿਆ। ਉਨ੍ਹਾਂ ਨੇ 1987 ਵਿੱਚ ਦੱਸਿਆ ਕਿ ਹਾਸਾ ਇੱਕ ਤਰ੍ਹਾਂ ਨਾਲ “ਅੰਦਰੂਨੀ ਜੌਗਿੰਗ” ਹੈ। ਉਨ੍ਹਾਂ ਦਾ ਯਕੀਨ ਸੀ/ਹੈ ਕਿ ਸੌ ਵਾਰ ਇੱਕ ਦਿਨ ਵਿੱਚ ਹੱਸਣ ਨਾਲ ਦੱਸ ਮਿੰਟ ਦੀ ਬੇੜੀ ਚਲਾਉਣ ਦੇ ਬਰਾਬਰ ਹੈ। ਇਸ ਨਾਲ ਦਿਲ ਵਿੱਚ ਖ਼ੂਨ ਦਾ ਵਹਿਣ ਵਧਦਾ ਹੈ ਜਿਸ ਨਾਲ ਖ਼ੂਨ ਸਾਰੇ ਸਰੀਰ ਵਿੱਚ ਚੰਗੀ ਤਰ੍ਹਾਂ ਨਾਲ ਵਹਿੰਦਾ ਹੈ ਅਤੇ ਸਰੀਰ ਦੇ ਸਾਰੇ ਮੱਸਲਜ਼ (ਮਾਸ ਪੇਸ਼ੀਆਂ) ਤੇ ਅਸਰ ਪਾਉਂਦਾ ਹੈ।
ਮੌਂਟੇਗ ਦਾ ਕਹਿਣਾ ਸੀ ਕਿ ਹਾਸੇ ਨਾਲ ਸਰੀਰ ਵਿੱਚ ਐਂਡੌਰਫਿਨਜ਼ ਹੋਰ ਵਧਦੇ ਹਨ ਜਿਸ ਕਾਰਨ ਦਰਦ ਅਤੇ ਨਿੱਘਰਦੇ ਮਨ ਨੂੰ ਕੁਝ ਸ਼ਾਂਤੀ ਮਿਲਦੀ ਹੈ।
ਲੋਮਾ ਲਿੰਡਾ ਯੂਨੀਵਰਸਿਟੀ ਦੇ ਸਕੂਲ ਔਫ਼ ਮੈਡੀਸਿਨ ਵਿੱਚਲੇ ਕਲਿਨੀਕਲ ਇਮਿਊਨੌਲੋਜੀ ਡਿਪਾਰਟਮੈਂਟ ਦੀ ਸਟੱਡੀ ਤੋਂ ਪਤਾ ਲੱਗਦਾ ਹੈ ਕਿ ਹਾਸੇ ਨਾਲ ਸਿਰੱਮ ਕੌਰਟੀਸੌਲ ਲੈਵਲ ਘਟਦੇ ਹਨ, ਟੀ-ਲਿੰਫ਼ੋਸਾਈਟਸ ਵਧਦੇ ਹਨ ਅਤੇ ਕੁਦਰਤੀ ਬਿਮਾਰੀ ਨੂੰ ਮਾਰਨ ਵਾਲੇ ਸੈੱਲ ਦੀ ਗਿਣਤੀ ਵੀ ਵਧ ਜਾਂਦੀ ਹੈ। ਗੱਲ ਕੀ, ਸਾਡੇ ਸਰੀਰ ਦੇ ਇਮਿਊਨ ਸਿਸਟਮ ਹਾਸੇ ਨਾਲ ਹੋਰ ਬਿਹਤਰ ਤਬਦੀਲੀਆਂ ਆਉਂਦੀਆਂ ਹਨ।
ਸਾਡੀ ਜਿ਼ੰਦਗੀ ਵਿੱਚ ਜਦੋਂ ਕੋਈ ਮਾਨਸਿਕ ਤਨਾਅ ਦੇਣ ਵਾਲੀਆਂ ਘਟਨਾਵਾਂ ਜਾਂ ਹਾਲਾਤ ਹੁੰਦੇ ਹਨ ਤਾਂ ਮਨੋਵਿਗਿਆਨੀ ਦੱਸਦੇ ਹਨ ਕਿ ਹਾਸਾ ਅਤੇ ਉਸ ਵੱਲ ਧਿਆਨ ਦੇਣ ਨਾਲ ਮੂਡ ਦੇ ਵਿਗੜਣ ਵਿੱਚ ਕੁਝ ਠੱਲ੍ਹ ਪੈ ਜਾਂਦੀ ਹੈ ਜਿਵੇਂ ਜਦੋਂ ਘਰ ਵਿੱਚ ਮਾਤਮ ਦਾ ਮਾਹੌਲ ਹੁੰਦਾ ਹੈ ਤਾਂ ਵੀ ਬੱਚਿਆਂ ਦੀ ਮਾਸੂਮੀਅਤ ਸਾਡੇ ਚਿਹਰਿਆਂ ਤੇ ਇੱਕ ਹਲਕੀ ਜਿਹੀ ਮੁਸਕਾਨ ਲੈ ਆਉਂਦੀ ਹੈ। ਮੇਸ਼ਾਂ ਅਸੀਂ ਸੁਣਦੇ ਅਤੇ ਕਹਿੰਦੇ ਰਹੇ ਹਾਂ ਕਿ ਦੁਖ ਵੰਡਿਆਂ ਘਟਦਾ ਹੈ ਅਤੇ ਖੁਸ਼ੀ ਵੰਡਿਆਂ ਹੋਰ ਵੀ ਵਧਦੀ ਹੈ।
ਅੱਜਕਲ੍ਹ ਮੈਡੀਕਲ ਦੇ ਅਤੇ ਕੰਮ ਵਾਲੀਆਂ ਥਾਵਾਂ ਤੇ ਹਾਸੇ ਨੂੰ ਪੂਰੀ ਤਰ੍ਹਾਂ ਨਾਲ ਅਪਣਾਇਆ ਜਾ ਰਿਹਾ ਹੈ। ਇਹ ਜਾਣਦੇ ਹੋਏ ਕਿ ਦਰਦ ਘਟਾਉਣ ਵਿੱਚ ਅਤੇ ਦਰਦ ਸਹਿਣ ਦੀ ਸ਼ਕਤੀ ’ਚ ਵਾਧਾ ਕਰਨ ਕਾਰਨ ਹਾਸੇ ਨੂੰ ਵੱਡਿਆਂ ਦੇ ਆਰਥਿਰਾਈਟੱਸ ਅਤੇ ਕੈਂਸਰ ਦੇ ਬਿਮਾਰਾਂ ਵਿੱਚ ਇਸ ਦਾ ਅਸਰ ਦੇਖਿਆ ਗਿਆ ਹੈ। ਦੋਹਾਂ ਤਰ੍ਹਾਂ ਦੇ ਬੀਮਾਰ ਬੀਮਾਰੀ ਕਾਰਨ ਖ਼ੂਬ ਸਾਰੀ ਦਰਦ ਦਾ ਸਾਹਮਣਾ ਕਰਦੇ ਹਨ। ਲਗਾਤਾਰ ਹਾਸੇ ਦੇ ਡੋਜ਼ ਦਿੱਤੇ ਗਏ ਤਾਂ ਉਨ੍ਹਾਂ ਹੀ ਮਰੀਜ਼ਾਂ ਦੀ ਦਰਦ ਸਹਿਣ ਦੀ ਅਤੇ ਦਰਦ ਦੇਣ ਵਾਲੇ ਇਲਾਜ ਨੂੰ ਸਹਿਣ ਦੀ ਸ਼ਕਤੀ ’ਚ ਵਾਧਾ ਹੁੰਦਾ ਦੇਖਿਆ ਗਿਆ। ਨਾਲ ਹੀ ਉਨ੍ਹਾਂ ਦੇ ਆਮ ਵਿਹਾਰ ਅਤੇ ਨਜ਼ਰੀਏ ਵਿੱਚ ਵੀ ਚੋਖਾ ਫ਼ਰਕ ਦਿਸਿਆ ਮਤਲਬ ਕਿ ਹੁਣ ਉਹ ਬਿਹਤਰ ਵਰਤਾਅ ਕਰ ਰਹੇ ਸਨ।
ਵੱਡਿਆਂ ਤੋਂ ਸ਼ੁਰੂ ਹੋ ਕੇ ਹੁਣ ਪੀਡੀਐਟਰਿਕ ਹਸਪਤਾਲਾਂ ਵਿੱਚ ਵੀ ਵਰਤੋਂ ਹੋਣ ਲੱਗੀ ਹੈ। ਵੱਡਿਆਂ ਵਾਂਗ ਬਿਮਾਰੀ ਦੀ ਸੂਰਤ ਵਿੱਚ ਹੀ ਨਹੀਂ, ਬੱਚਿਆਂ ਅਤੇ ਨੌਜਵਾਨਾਂ ਲਈ ਤਾਂ ਹਾਸੇ ਨੂੰ ਬੀਮਾਰਾਂ ਜਾਂ ਪਰਿਵਾਰਾਂ ਦੇ ਗਰੁੱਪ ਬਣਾ ਕੇ ਇਲਾਜ ਵਾਂਗ ਹੀ ਵਰਤਿਆ ਗਿਆ ਹੈ।
ਮਾਨਸਿਕ ਬੋਝ ਅੱਜ ਕੰਮ ਵਾਲੇ ਸਥਾਨਾਂ ਤੇ ਵੀ ਭਾਰੂ ਹੋ ਰਿਹਾ ਹੈ। ਉੱਤਰੀ ਅਮਰੀਕਾ ਵਿੱਚ ਮਨ ਤੇ ਬੋਝ ਮਤਲਬ ਕਿ ਸਟਰੈੱਸ ਵਧਣ ਦੇ ਕਾਰਨ ਬੀਮਾਰੀ ਦੀਆਂ ਛੁੱਟੀਆਂ ਦੀ ਮੰਗ ਵਧੀ ਜਾ ਰਹੀ ਹੈ। ਇਸ ਲਈ ਹੁਣ ਮੈਨੇਜਰਾਂ ਨੂੰ ਹਾਸੇ ਨੂੰ ਕਿਵੇਂ ਵਰਤਣਾ ਹੈ, ਇਸ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਸਭ ਇਹ ਜਾਣ ਗਏ ਹਨ ਕਿ ਜੇ ਵਰਕਰ ਖੁਸ਼ ਰਹਿਣਗੇ ਤਾਂ ਸਿਹਤਮੰਦ ਵੀ ਰਹਿਣਗੇ ਅਤੇ ਕੰਮ ਵੀ ਚੰਗਾ ਕਰ ਸਕਣਗੇ।
ਹਾਸੇ ਵਿੱਚ ਦਿਲਚਸਪੀ ਕਾਰਨ ਹੁਣ ਤਾਂ “ਹਾਸੇ ਦੇ ਸਲਾਹਕਾਰ” ਵੀ ਬਣਨ ਲੱਗ ਗਏ ਹਨ ਜੋ ਵਰਕਸ਼ੌਪ ਲਗਾ ਕੇ ਇਹ ਦੱਸਦੇ ਹਨ ਕਿ ਹਾਸੇ ਨੂੰ ਆਪਣੀ ਪਰਸਨਲ ਜਾਂ ਪ੍ਰੋਫ਼ੈਸ਼ਨਲ ਜਿ਼ੰਦਗੀ ਵਿੱਚ ਕਿਵੇਂ ਅਪਨਾਉਣਾ ਹੈ। ਇਸ ਦਾ ਅਸਰ ਇਹ ਹੋ ਰਿਹਾ ਹੈ ਕਿ ਦਫ਼ਤਰਾਂ ਵਿੱਚ ਵੀ ਇਸ ਤਰ੍ਹਾਂ ਦਾ ਮਾਹੌਲ ਬਣ ਜਾਂਦਾ ਹੈ ਜਿੱਥੇ ਮਾਨਸਿਕ ਬੋਝ ਘਟ ਕੇ “ਟੀਮ” ਦੀ ਭਾਵਨਾ ਵਧਦੀ ਹੈ ਜਿਵੇਂ ਕੁਝ ਤਰੀਕੇ ਇਸ ਤਰ੍ਹਾਂ ਹਨ –
ਥੀਮ ਡੇਅ- ਪਜਾਮਾ ਪਾਰਟੀ ਜਾਂ ਕ੍ਰੇਜ਼ੀ ਸੌਕਸ ਡੇਅ
ਡੈਸਕ-ਟੌਪ ਤੇ ਖਿਡੌਣੇ ਜਾਂ ਜੋਕਰਾਂ ਵਰਗੇ ਨੱਕ ਤੇ ਕੋਈ ਸਾਂਗ ਵਰਗੀਆਂ ਐਨਕਾਂ
ਮੁਕਾਬਲੇ ਜਿਵੇਂ ਆਪਣੇ ਬਚਪਨ ਦੀ ਕੋਈ ਤਸਵੀਰ
ਆਪਸ ਵਿੱਚ ਕੰਮ ਦੀ ਅਦਲਾ ਬਦਲੀ
ਬਿਨਾਂ ਦੱਸੇ ਕਿਸੇ ਨੂੰ ਕੋਈ ਚੰਗੀ ਜਿਹੀ ਚੀਜ਼ ਭੇਂਟ ਕਰਨਾ
ਈਮੇਲ ਕਰਕੇ ਜਾਂ ਕਿਸੇ ਬੋਰਡ ਤੇ ਉਸ ਦਿਨ ਦਾ ਕੋਈ ਚੁਟਕਲਾ ਜਾ ਲਿਖਣਾ
ਇਸ ਸਭ ਦਾ ਮਤਲਬ ਹੈ ਕਿ ਦਫ਼ਤਰ ਵਿੱਚੋਂ ਹੀ ਇਸ ਤਰ੍ਹਾਂ ਦੇ ਤਰੀਕੇ ਅਪਨਾਉਣ ’ਚ ਵਕਤ ਵੀ ਜ਼ਾਇਆ ਨਹੀਂ ਹੁੰਦਾ ਸਗੋਂ ਕੰਮ ਕਰਦੇ ਸਾਰੇ ਸਾਥੀ ਹਰ ਸਮੇਂ ਮੁਸਕਰਾਉਂਦੇ ਰਹਿੰਦੇ ਹਨ ਅਤੇ ਪੂਰੇ ਮਾਹੌਲ ਵਿੱਚ ਤਾਜ਼ਗੀ ਦਾ ਵਾਸ ਹੁੰਦਾ ਹੈ।
ਹਸਪਤਾਲਾਂ ਵਿੱਚ ਤਾਂ ਹਾਸੇ ਵਾਲੇ ਕਮਰੇ, ਹਾਸੇ ਵਾਲੀਆਂ ਰੇੜ੍ਹੀਆਂ ਜਾਂ ਜੋਕਰ ਵਾਲੇ ਪ੍ਰੋਗ੍ਰਾਮ ਵੀ ਆ ਗਏ ਹਨ। ਹਾਸੇ ਵਾਲੇ ਕਮਰੇ ਵਿੱਚ ਕਿਤਾਬਾਂ, ਕੌਮਿਕਸ, ਮਜ਼ਾਕੀਆ ਪੋਸਟਰ, ਕਈ ਤਰ੍ਹਾਂ ਦੀਆਂ ਔਡੀਓ ਟੇਪਸ ਅਤੇ ਵੀਡਿਓਜ਼ ਹੁੰਦੇ ਹਨ। ਔਟਵਾ ਸਿਵਿਕ ਹਸਪਤਾਲ ਦੇ ਕੈਂਸਰ ਵਾਲੇ ਹਿੱਸੇ ਵਿੱਚ ਅਲਟਾ ਵਿਸਤਾ ਲੌਜ ਵਿੱਚ 24 ਘੰਟੇ ਲਈ ਹਾਸੇ ਵਾਲਾ ਕਮਰਾ ਖੁਲ੍ਹਾ ਰਹਿੰਦਾ ਹੈ। ਕਈ ਵਾਰ ਤਾਂ ਹਸਪਤਾਲ ਵਿੱਚੋਂ ਮਰੀਜ਼ਾਂ ਦੇ ਕਮਰਿਆਂ ਤੱਕ ਵੀ ਹਾਸੇ ਵਾਲੇ ਪ੍ਰੋਗ੍ਰਾਮ ਨਸ਼ਰ ਕੀਤੇ ਜਾਂਦੇ ਹਨ। ਕੈਲਗਰੀ ਦਾ ਫੁੱਟਹਿੱਲਜ਼ ਹਸਪਤਾਲ ਤਾਂ ਹਾਸੇ ਵਾਲਾ ਚੈਨਲ ਹੀ ਸ਼ੁਰੂ ਕਰਨ ਜਾ ਰਿਹਾ ਹੈ।
ਜਦੋਂ ਮਰੀਜ਼ਾਂ ਨੂੰ ਬਿਲਕੁਲ ਇਕੱਲੇ ਰੱਖਣਾ ਪੈਂਦਾ ਹੈ ਜਾਂ ਉਹ ਵਿਚਾਰੇ ਇੱਕ ਤੋਂ ਦੂਸਰੀ ਥਾਂ ਤੇ ਜਾ ਹੀ ਨਹੀਂ ਸਕਦੇ ਜਾਂ ਫਿਰ ਜਗ੍ਹਾ ਥੋੜ੍ਹੀ ਹੈ ਤਾਂ ਹਾਸੇ ਵਾਲੀ ਰੇੜ੍ਹੀ ਜਿਹੀ ਉਸ ਦੇ ਮੰਜੇ ਕੋਲ ਹੀ ਆ ਜਾਂਦੀ ਹੈ। ਉਹ ਔਡੀਓ-ਵਿਯੂਅਲ ਮੈਟੀਰੀਅਲ, ਕਿਤਾਬਾਂ ਅਤੇ ਹਾਸੇ ਮਖੌਲ ਵਾਲੀਆਂ ਫਿ਼ਲਮਾਂ ਹੁੰਦੀਆਂ ਹਨ। ਬ੍ਰਿਟਿਸ਼ ਕੋਲੰਬੀਆ ਦੇ ਬੱਚਿਆਂ ਦੇ ਹਸਪਤਾਲ ਵਿੱਚ ਮੇਕਅੱਪ ਦਾ ਸਮਾਨ, ਪਹਿਨਣ ਲਈ ਕਈ ਤਰ੍ਹਾਂ ਦੇ ਕਰੈਕਟਰਾਂ ਵਾਲੇ ਕਪੜੇ ਅਤੇ ਚੁਟਕਲਿਆਂ ਨਾਲ ਭਰੇ ਹੋਏ ਕੁਸ਼ਨ ਵੀ ਉਪਲਬਧ ਹਨ। ਬੱਚੇ ਨਵੇਂ ਨਵੇਂ ਕਰੈਕਟਰ ਵਾਲੇ ਕਪੜੇ ਪਾ ਕੇ ਸਟਾਫ਼ ਨਾਲ ਮਜ਼ਾਕ ਵੀ ਕਰਦੇ ਹਨ ਅਤੇ ਕਦੀ ਕਦੀ ਡਾਟਰਾਂ ਦਾ ਮਖੌਲ ਵੀ ਉਡਾਉਂਦੇ ਹਨ। ਜਿੰਨੀ ਮਰਜ਼ੀ ਮਾੜੀ ਹਾਲਤ ਵਿੱਚ ਉਹ ਜੀ ਰਹੇ ਹੁੰਦੇ ਹਨ, ਉਨ੍ਹਾਂ ’ਚ ਹਾਸੇ ਮਜ਼ਾਕ ਨਾਲ ਕੁਝ ਚੰਗਾ ਪ੍ਰਭਾਵ ਜ਼ਰੂਰ ਪੈਂਦਾ ਹੈ। ਉਨ੍ਹਾਂ ਦੀਆਂ ਹਾਸੇ ਵਾਲੀਆਂ ਰੇੜ੍ਹੀਆਂ ਨੂੰ ‘ਹੈਪੀ ਸਟੇਸ਼ਨ’ ਵੀ ਕਿਹਾ ਜਾਂਦਾ ਹੈ ਅਤੇ ਵਲੰਟੀਅਰ ਜਾਂ ਬੱਚਿਆਂ ਦੇ ਲਾਈਫ਼ ਸਪੈਸ਼ਲਿਸਟ ਇਹ ਸਟੇਸ਼ਨ ਕਈ ਵਾਰ ਉਨ੍ਹਾਂ ਦੇ ਕਮਰੇ ਤੱਕ ਲੈ ਜਾਂਦੇ ਹਨ।
ਜੋਕਰ ਦਾ ਰੂਪ ਧਾਰਨ ਕਰ ਕੁਝ ਬੰਦੇ ਬੱਚਿਆਂ ਨੂੰ ਖੁਸ਼ ਕਰਨ ਲਈ ਹਸਪਤਾਲਾਂ ਦੇ ਰਾਊਂਡ ਲਗਾਉਂਦੇ ਹਨ, ਜਾਦੂ ਦਿਖਾਉਂਦੇ ਹਨ, ਜਗਲਿੰਗ, ਸੰਗੀਤ ਅਤੇ ਛੋਟੀਆਂ ਛੋਟੀਆਂ ਗੱਲਾਂ ਬਾਤਾਂ ਕਰੀ ਜਾਂਦੇ ਹਨ। ਵਿਲੀਅਮਜ਼ ਨੇ 1990 ’ਚ ਦੱਸਿਆ ਸੀ ਕਿ ਸਭ ਤੋਂ ਮਸ਼ਹੂਰ ਪ੍ਰੋਗ੍ਰਾਮ ਹੈ “ਦ ਬਿੱਗ ਐਪਲ ਸਰਕਸ ਕਲਾਊਨ ਯੂਨਿਟ” ਜਿਸ ਵਿੱਚ ਸਪੈਸ਼ਲ ਜੋਕਰ “ਫੱਨੀ-ਬੋਨ ਡਾਕਟਰ” ਬਣ ਕੇ ਹਫ਼ਤਾਵਾਰ ਹੀ ਨਿਊ ਯੌਰਕ ਦੇ ਨੌਂ ਹਸਪਤਾਲਾਂ ਵਿੱਚ ਚੱਕਰ ਲਗਾਉਂਦੇ ਰਹਿੰਦੇ ਹਨ। ਇਸੇ ਤਰ੍ਹਾਂ ਬੀਸੀ ਦੇ ਬੱਚਿਆਂ ਦੇ ਹਸਪਤਾਲ ਅਤੇ ਸਾਡੇ ਟੋਰੌਂਟੋ ਦੇ ਸਿੱਕ ਕਿੱਡਜ਼ ਹੌਸਪੀਟਲ ਵਿੱਚ ਇਸੇ ਤਰ੍ਹਾਂ ਦੇ ਜੋਕਰ ਆਉਂਦੇ ਰਹਿੰਦੇ ਹਨ। ਵਿੱਨੀਪੈੱਗ ਦੇ ਹੈਲਥ ਸਾਇੰਸ ਸੈਂਟਰ ਫ਼ੌਰ ਚਲਿਡਰੱਨ ਵਿੱਚ “ਹੁਬਰਟ” ਨਾਂ ਦੇ ਕਰੈਕਟਰ ਵਾਲਾ ਜੋਕਰ ਚਾਈਲਡ ਲਾਈਫ਼ ਡਿਪਾਰਟਮੈਂਟ ਦਾ ਰੈਗੁਲਰ ਮੈਂਬਰ ਹੈ। ਇਹ ਲੋਕ ਭਾਵੇਂ ਥੋੜ੍ਹੀ ਦੇਰ ਲਈ ਹੀ ਸਹੀ ਬੱਚਿਆਂ ਦੀ ਜਿ਼ੰਦਗੀ ਵਿੱਚ ਹੀ ਨਹੀਂ ਉਥੇ ਹਾਜਿ਼ਰ ਡਾਕਟਰਾਂ ਅਤੇ ਬੱਚਿਆਂ ਦੇ ਮਾਪਿਆਂ ਦੇ ਦਿਲਾਂ ਵਿੱਚ ਵੀ ਆਪਣੀ ਥਾਂ ਬਣਾਉਂਦੇ ਹਨ। ਪਰ ਉਹ ਇਹ ਵੀ ਜਾਣਦੇ ਹਨ ਕਿ ਕਦੋਂ ਕਿਸ ਤਰ੍ਹਾਂ ਦਾ ਅਤੇ ਕਿਸ ਵਕਤ ਕਿਸ ਤਰ੍ਹਾਂ ਦਾ ਮਜ਼ਾਕ ਕਰਨਾ ਹੈ।
ਮੈਨੂੰ ਆਪਣੇ ਬਚਪਨ ਦੀ ਇੱਕ ਗੱਲ ਯਾਦ ਹੈ। ਮੈਨੂੰ ਟਾਈਫ਼ਾਇਡ ਹੋ ਗਿਆ ਸੀ ਜਿਸ ਕਾਰਨ ਮੈਂ ਬਹੁਤ ਦੇਰ ਤੱਕ ਬਿਸਤਰ ਨਾਲ ਜੁੜ ਗਈ। ਉਸ ਸਮੇਂ ਉਥੇ ਇੱਕ ਸਰਕਸ ਆਈ ਸੀ ਜਿਸ ਨੂੰ ਦੇਖਣ ਲਈ ਮੇਰੇ ਪਾਪਾ ਮੈਨੂੰ ਨਾਲ ਲੈ ਗਏ। ਜ਼ਾਹਿਰ ਹੈ ਕਿ ਮੈਂ ਬਹੁਤ ਖੁਸ਼ ਹੋਈ ਹੋਵਾਂਗੀ ਪਰ ਸ਼ਾਇਦ ਐਨੀ ਜ਼ੋਰ ਦੀ ਹੱਸਣ ਨਾਲ ਮੇਰੇ ਪੇਟ ਵਿੱਚ ਦਰਦ ਸ਼ੁਰੂ ਹੋ ਗਈ ਸੀ। ਮੈਂ ਸਮਝ ਸਕਦੀ ਹਾਂ ਕਿ ਹਰ ਕਿਸੇ ਲਈ ਹਰ ਸਮਾਂ ਹਾਸੇ ਮਜ਼ਾਕ ਦਾ ਨਹੀਂ ਹੁੰਦਾ।
ਕਈ ਵਾਰ ਤਾਂ ਹਾਸੇ ਮਜ਼ਾਕ ਨੂੰ ਗਲਤ ਵੀ ਸਮਝਿਆ ਜਾ ਸਕਦਾ ਹੈ। ਹਸਪਤਾਲਾਂ ਵਿੱਚ ਡਾਕਟਰ ਜੋਕਰ ਨਾਲ ਮਿਲ ਬੈਠ ਕੇ ਪ੍ਰੋਗ੍ਰਾਮ ਬਣਾਉਂਦੇ ਹਨ ਕਿ ਕਿਸੇ ਲਈ ਕੀ ਠੀਕ ਰਹੇਗਾ। ਕਿਲਿੰਗਰ ਦਾ ਕਹਿਣਾ ਸੀ ਕਿ ਜਿਸ ਦੇ ਫ਼ਾਇਦੇ ਲਈ ਹਾਸਾ ਮਜ਼ਾਕ ਕਰਨਾ ਹੈ, ਉਸ ਮੁਤਾਬਿਕ ਟਾਈਮ, ਰਿਸ਼ਤਾ ਅਤੇ ਕਿਵੇਂ ਦਾ ਮਜ਼ਾਕ ਕਰਨਾ ਹੈ, ਇਸ ਸਭ ਨੂੰ ਸੋਚਣ ਦੀ ਬਹੁਤ ਲੋੜ ਹੈ। ਬੱਚਿਆਂ ਦੇ ਹਸਪਤਾਲਾਂ ਵਿੱਚ ਡਾਕਟਰ ਬੱਚੇ ਅਤੇ ਉਸ ਦੇ ਘਰਦਿਆਂ ਨੂੰ ਸਮਝ ਕੇ ਹੀ ਹਾਸੇ ਦੀ ਗੱਲ ਦੀ ਇਜਾਜ਼ਤ ਦਿੰਦੇ ਹਨ। ਹਾਸਾ ਮਜ਼ਾਕ ਇਸ ਤਰ੍ਹਾਂ ਦਾ ਪੌਜਿ਼ਟਿਵ ਹੋਣਾ ਚਾਹੀਦਾ ਹੈ ਜੋ ਦੇਖਣ ਸੁਣਨ ਨੂੰ ਚੰਗਾ ਵੀ ਲੱਗੇ ਤੇ ਕੁਝ ਚੰਗਾ ਸੁਨੇਹਾ ਵੀ ਦੇ ਜਾਵੇ। ਕੁਝ ਇਸ ਤਰ੍ਹਾਂ ਕਿ ਉਥੇ ਖੁਸ਼ੀ ਦਾ ਮਾਹੌਲ ਬਣਾਇਆ ਜਾ ਸਕੇ, ਜੋ ਖ਼ਾਸ ਕਰਕੇ ਬਣਾਵਟੀ ਜਿਹਾ ਨਾ ਲੱਗੇ ਅਤੇ ਹਰ ਵਾਰ ਉਸ ਵਿੱਚ ਕੁਝ ਨਵਾਂ ਵੀ ਹੋਵੇ ਅਤੇ ਮਰੀਜ਼ ਨੂੰ ਕਿਸੇ ਧਿਆਨ ’ਚ ਵੀ ਲਗਾ ਸਕਣ ਵਾਲੀ ਕੋਈ ਖੇਡ ਵੀ ਹੋ ਸਕਦੀ ਹੈ।
ਹਾਸਾ ਮਜ਼ਾਕ ਕਿਸੇ ਨੂੰ ਚੋਭ ਦੇਣ ਵਾਲਾ, ਅਣਜਾਣੇ ਵੀ ਕਿਸੇ ਦੇ ਦਿਲ ਨੂੰ ਦੁਖਾ ਨਾ ਜਾਵੇ, ਇਹ ਖਿਆਲ ਰੱਖਣਾ ਜ਼ਰੂਰੀ ਹੈ। ਕਿਸੇ ਦੇ ਨਾਲ ਹੱਸਣਾ ਹੈ, ਕਿਸੇ ਦੇ ਉੱਤੇ ਹੱਸਣਾ ਜਾਂ ਕਿਸੇ ਦੇ ਹਾਲਾਤ ਦਾ ਮਜ਼ਾਕ ਉਢਾਉਣਾ ਗਲਤ ਤਰੀਕਾ ਹੋ ਜਾਂਦਾ ਹੈ ਜਿਸ ਦਾ ਪੁੱਠਾ ਅਸਰ ਪੈਂਦਾ ਹੈ। ਮਜ਼ਾਕ ਕਰਨ ਵਾਲੇ ਨੂੰ ਦੂਸਰੇ ਦੀ ਕਲਚਰ, ਦੂਸਰੇ ਦੇ ਮਾਹੌਲ ਅਤੇ ਉਸ ਦੀ ਸਰੀਰਕ ਅਤੇ ਮਾਨਸਿਕ ਹਾਲਤ ਦਾ ਪਤਾ ਹੋਣਾ ਚਾਹੀਦਾ ਹੈ।
ਹਾਸੇ ਮਜ਼ਾਕ ਨੂੰ ਥਿਰੈਪੀ ਦੇ ਤੌਰ ਤੇ ਵਰਤਣ ਲਈ ਇਹ ਕੁਝ ਕੀਤਾ ਜਾ ਸਕਦਾ ਹੈ –
ਪਹਿਲਾਂ ਬੜਾ ਹੀ ਅਰਾਮ ਵਾਲਾ ਸੁਖਾਵਾਂ ਜਿਹਾ ਮਾਹੌਲ ਬਣਾਉਣਾ ਚਾਹੀਦਾ ਹੈ
ਕੁਝ ਖਾਸ ਮੁੱਦਿਆਂ ਤੇ ਗੱਲ ਬਾਤ ਸ਼ਰੂ ਕਰਨੀ ਚਾਹੀਦੀ ਹੈ
ਉਸ ਮੁਸ਼ਕਿਲ ਬਾਰੇ ਸੂਝ ਬੂਝ ਦੇਣ ਵਾਲੇ ਬਣੋ
ਸੋਸ਼ਲ ਤੌਰ ਤੇ ਖਿੱਚਵਾਂ ਅਤੇ ਰਸਮੀ ਜਿਹੇ ਅੰਦਾਜ਼ ਤੋਂ ਬਾਹਰ ਆਓ
ਪੂਰੀ ਤਰ੍ਹਾਂ ਸਮਝ ਨਾਲ ਅਗਲੇ ਕਦਮ ਚੁੱਕੋ ਅਤੇ ਭਾਵਨਾ ਵਿਅਕਤ ਕਰੋ
ਹਾਸਾ ਮਜ਼ਾਕ ਆਪਣੀ ਸਿਹਤ ਅਤੇ ਦੂਸਰਿਆਂ ਦੀ ਕੇਅਰ ਲਈ ਵੀ ਬਹੁਤ ਚੰਗਾ ਟੂਲ ਸਾਬਿਤ ਹੋ ਸਕਦਾ ਹੈ।
ਜਨਮ ਤੋਂ ਚਾਰ ਮਹੀਨੇ ਤੱਕ ਦਾ ਬੱਚਾ ਸਿਰਫ਼ ਮੁਸਕਰਾਉਂਦਾ ਹੈ ਅਤੇ ਦੁੱਧ ਪੀਂਦਿਆਂ ਜਾਂ ਕੁਝ ਦੇਖ ਸੁਣ ਕੇ ਪ੍ਰਤਕਿਰਿਆ ਦਿੰਦਾ ਹੈ।
ਸਭ ਤੋਂ ਪਹਿਲਾਂ ਮੈਂ ਸੋਚਿਆ ਕਿ ਪਤਾ ਕਰਾਂ ਕੀ ਜਾਨਵਰ ਵੀ ਹੱਸਦੇ ਨੇ ਤਾਂ ਪਤਾ ਲੱਗਾ ਕਿ ਅਫ਼ਰੀਕਾ ਵਿੱਚ ਹਾਇਨਾ ਅਤੇ ਅਸਟ੍ਰੇਲੀਆ ਵਿੱਚ ਕੂਕਾਬੁੱਰਾ ਖੁਸ਼ ਹੋ ਕੇ ਇਹੋ ਜਿਹੀਆਂ ਆਵਾਜ਼ਾਂ ਕੱਢਦੇ ਨੇ ਜਿਨ੍ਹਾਂ ਨੂੰ ਅਸੀਂ ਹਾਸੇ ਵਰਗੀ ਕਹਿ ਸਕਦੇ ਹਾਂ। ਵੈਸੇ ਗੁਦਗੁਦੀ ਕਰਨ ਤੇ ਜੇ ਚੂਹੇ ਵੀ ਚੂੰ ਚੂੰ ਕਰਦੇ ਹਨ। ਚਿੰਪੈਂਜ਼ੀ ਅਤੇ ਕੁੱਤੇ ਵੀ ਖੇਡਦੇ ਹੋਏ ਕੁਝ ਆਵਾਜ਼ਾਂ ਕੱਢਦੇ ਹਨ ਪਰ ਉਸ ਨੂੰ ਆਪਾਂ ਹਾਸਾ ਨਹੀਂ ਕਹਿੰ ਸਕਦੇ। ਹਾਸਾ ਪ੍ਰਮਾਤਮਾ ਦੀ ਸਿਰਫ਼ ਇਨਸਾਨ ਨੂੰ ਬਖ਼ਸ਼ੀ ਹੋਈ ਇੱਕ ਨਿਹਮਤ/ਦਾਤ ਹੈ ਜਿਸ ਨੂੰ ਵਰਤ ਕੇ ਉਸ ਦਾ ਸ਼ੁਕਰ ਮਨਾਉਣਾ ਚਾਹੀਦਾ ਹੈ ਨਹੀਂ ਹਰ ਵਕਤ ਇਨਸਾਨ ਫਿ਼ਕਰਾਂ ਅਤੇ ਜਿ਼ੰਦਗੀ ਦੇ ਹੋਰ ਝਮੇਲਿਆਂ ’ਚ ਹੀ ਜਕੜਿਆ ਰਹੇ ਅਤੇ ਅਸੀਂ ਮੁਸਕਰਾਹਟ ਨਾਲ ਖਿੜਣ ਵਾਲੇ ਚਿਹਰੇ ਵੀ ਦੇਖ ਨਾ ਸਕੀਏ।
ਹਾਸਾ ਸਾਡੇ ਅੰਦਰ ਕੁਝ ਸਰੀਰਕ ਤਬਦੀਲੀਆਂ ਵੀ ਕਰਦਾ ਹੈ। ਸਾਡੀ ਜੀਵਨ ਸ਼ਕਤੀ, ਅਨੱਰਜੀ ਨੂੰ ਹੋਰ ਵਧਾਊਂਦਾ (ਬੂਸਟ) ਹੈ। ਸਾਡੇ ਇਮਿਊਨ ਸਿਸਟਮ ਨੂੰ ਤਕੜਾ ਕਰਦਾ ਹੈ। ਜਿਸ ਮਰਜ਼ ਤੋਂ ਅੱਜਕਲ੍ਹ ਅਸੀਂ ਆਮ ਘਿਰਨ ਲੱਗ ਗਏ ਹਾਂ, ਮਾਨਸਿਕ ਦਬਾਅ, ਉਸ ਤੋਂ ਵੀ ਬਚਾਉਂਦਾ ਹੈ। ਸਾਡੇ ਦਰਦ ਸਹਿਣ ਦੀ ਸ਼ਕਤੀ ਨੂੰ ਵਧਾ ਕੇ ਦਰਦ ਨੂੰ ਘਟਾਉਂਦਾ ਹੈ ਉਹ ਵੀ ਬਿਨਾਂ ਕਿਸੇ ਖਰਚੇ ਦੇ। ਹਾਸਾ ਐਸੀ ਦਵਾ ਹੈ ਜੋ ਫੱਨ ਵੀ ਹੈ, ਮੁਫ਼ਤ ਵੀ ਅਤੇ ਆਸਾਨੀ ਨਾਲ ਵਰਤੀ ਜਾ ਸਕਦੀ ਹੈ। ਇਹ ਸਟਰੈੱਸ ਵਗੈਰਾ ਦਾ ਐਂਟੀਡੋਟ ਹੈ ਜੋ ਸਾਡੇ ਮਨ ਦੇ ਬੋਝ ਨੂੰ ਹਲਕਾ ਕਰਦਾ ਹੈ, ਉਮੀਦ ਨੂੰ ਹੋਰ ਉਤਸਾਹਿਤ ਕਰਦਾ ਹੈ ਅਤੇ ਸਾਨੂੰ ਗਰਾਊਂਡੱਡ, ਇਕਾਗਰ ਚਿੱਤ ਰੱਖਦਾ ਹੈ ਅਤੇ ਚੇਤੰਨ ਵੀ। ਸਾਡੀ ਭਾਵਾਤਮਕ ਇਮੋਸ਼ਨਲ ਸਿਹਤ ਲਈ ਇਸਦਾ ਅਹਿਮ ਰੋਲ ਹੈ।
ਸਾਰੇ ਸਰੀਰ ਨੂੰ ਰਿਲੈਕਸ/ਆਰਾਮ ਦਿੰਦਾ ਹੈ। ਇਸ ਨਾਲ ਐਂਡੋਫਿ਼ਨਜ਼ ਰਿਲੀਜ਼ ਹੁੰਦੇ ਹਨ ਜੋ ਸਾਡੇ ਸਰੀਰ ਦੇ

ਬਹੁਤ ਦੇਰ ਤੋਂ ਬਾਇਔਲੋਜਿਸਟ ਹੈਰਾਨ ਹੁੰਦੇ ਰਹੇ ਹਨ ਕਿ ਇਨਸਾਨ ਨੂੰ ਹੱਸਣ ਦੀ ਏਬਿਲਟੀ ਪਿੱਛੇ ਕੀ ਰਾਜ਼ ਹੈ। ਸਪੇਨ ਦੇ ਦੋ ਸਾਇੰਟਿਸਟ ਪੈਡਰੋ ਮੈਰੀਣੁਆਂ ਤੇ ਜੌਰਜ ਨਵਾਰੋ ਦਾ ਯਕਨਿ ਹੈ ਕਿ ਹੱਸਣਾ ਸਿੱਧਾ ਇਨਸਾਨ ਦੇ ਦਿਮਾਗ ਨਾਲ ਸਬੰਧਿਤ ਹੈ। ਜਦੋਂ ਇਨਸਾਨ ਇਕੱਠੇ ਹੋ ਕੇ ਗਰੁੱਪਾਂ ’ਚ ਰਹਿਣ ਲੱਗੇ ਤਾਂ ਇਨਆਨ ਦਾ ਦਿਮਾਗ ਬਹੁਤ ਤੇਜ਼ੀ/ਬ੍ਰੇਕਨੈੱਕ ਸਪੀਡ ਨਾਲ ਵਧਣ ਲੱਗਾ। ਇਸ ਨਾਲ ਸਮਾਜਕ ਲੋੜ ਮਹਿਸੂਸ ਹੋਈ ਕਿ ਹੋਰ ਵੀ ਵੱਡੇ ਦਾਇਰੇ ’ਚ ਲੋਕਾਂ ਨੂੰ ਇੱਕਠੇ ਕੀਤਾ ਜਾਵੇ। ਇਕੱਠ ਵਿੱਚ ਕਿਵੇਂ ਇੱਕ ਬੰਦਾ ਬਹੁਤ ਜਣਿਆਂ ਨੂੰ ਪ੍ਰਭਾਵਿਤ ਕਰ ਸਕਦਾ ਹੈ ਜਿਸ ਨਾਲ ਸਰਵਾਈਵਲ ਦਾ ਚਾਂਸ ਹੋਰ ਵਧਦਾ ਜਾਏ। ਮਤਲਬ ਹੈ ਕਿ ਦਿਮਾਗ ਦੀ ਸਮਾਜਿਕ ਹਾਈਪੋਥੀਸਿਸ – ਰੋਜ਼ਾਨਾ ਮੁਸ਼ਕਿਲਾਂ ਨੂੰ ਹੱਲ ਕਰਨਾ ਸਿ਼ਕਾਰ ਦੇ ਇੱਕ ਔਜ਼ਾਰ ਵਾਂਗ ਨਹੀਂ ਸਗੋਂ ਬੱਡੇ ਦਾਇਰੇ ਦੀਆਂ ਮੰਗਾਂ ਬਾਰੇ ਸੋਚ ਕੇ। ਇਸ ਲਈ ਇਹ ਹਾਸਾ ਹੀ ਹੈ ਜੋ ਸਾਨੂੰ ਬਾਕੀ ਦੇ ਜਾਨਵਰਾਂ ਤੋਂ ਵੱਖਰੇ ਕਰਦਾ ਹੈ।
ਪਿਛਲੇ ਵੀਹ ਸਾਲਾਂ ਵਿੱਚ ਹਾਸੇ ਨੂੰ ਥਿਰੈਪੀ ਵਾਂਗ ਵਰਤਣ ਦੀ ਇੰਡੀਆ ਵਿੱਚ ਵੀ ਲੋੜ ਲਹਿਸੂਸ ਕੀਤੀ ਗਈ ਹੈ। ਡਾਕਟਰ ਮਦਨ ਕਟਾਰੀਆ ਦੀ ਕਿਤਾਬ ‘ਲਾਫ਼ ਫੌਰ ਨੋ ਰੀਜ਼ਨ’ ਨਾਲ ਹਾਸੇ ਦੀ ਥਿਰੈਪੀ ਨੂੰ ਯੋਗਾ ਵਾਂਗ ਵਰਤਣਾ ਮਸ਼ਹੂਰ ਹੋਇਆ।
ਹਾਸੇ ਵਾਲਾ ਯੋਗਾ ਇੱਕ ਨਿਵੇਕਲੀ ਵਰਜਿਸ਼ ਹੈ ਜਿਸ ਵਿੱਚ ਹਾਸਾ ਅਤੇ ਯੋਗਿਕ ਸਾਹ ਲੈਣਾ ਇਕੱਠੇ ਹੁੰਦੇ ਹਨ। ਇਹ ਸਟਿਮੁਲੱਸ ਅਤੇ ਸਿਰਫ਼ ਗਰੁੱਪ ’ਚ ਹੋਰ ਲੋਕਾਂ ਵੱਲ ਦੇਖਣਾ। ਭਾਅਦ ਵਿੱਚ ਅਪਣੇ ਆਪ ਹਾਸਾ ਨਿਕਲੀ ਆਉਂਦਾ ਹੇ ਜਿਸ ਦੇ ਬਹੁਤ ਫ਼ਾਇਦੇ ਹਨ।
ਸਾਈਕੌਲੋਜਿਸਟ ਸਟੈਫ਼ਨੀ ਡੇਵਿਜ਼ ਦੀ ਕਿਤਾਬ ਹੈ ‘ਇੰਪਰੂਵ ਯੂਅਰ ਲਾਈਫ਼ ਵਿਦ ਦ ਸਾਇੰਸ ਔਫ਼ ਲਾਫ਼ਟਰ’ ਵਿੱਚ ਦੱਸਿਆ ਹੈ ਕਿ ਜਿਹੜੇ ਆਦਮੀ ਔਰਤਾਂ ਨੂੰ ਹਸਾ ਸਕਦੇ ਹਨ, ਉਹਨਾਂ ਵੱਲ ਉਹ ਕਿਵੇਂ ਖਿੱਚੀਆਂ ਜਾਂਦੀਆਂ ਹਨ। ਦਿਮਾਗ ਅਤੇ ਸਰੀਰ ਤੇ ਹਾਸੇ ਦਾ ਅਸਰ ਤਾਂ ਪੈਂਦਾ ਹੀ ਹੈ। ਇਹ ਤੁਹਾਡੇ ਦਿਮਾਗ ਵਿੱਚ ‘ਹੈਪੀ ਹੋਰਮੋਨਜ਼’ ਜਿਨ੍ਹਾਂ ਨਾਲ ਅਸੀਂ ਹੋਰ ਲੋਕਾਂ ਨਾਲ ਮਿਲਣ ਗਿਲਣ ਲਈ ਪ੍ਰੇਰਦੇ ਹਨ। ਹੱਸਣ ਵਾਲੇ ਲੋਕ ਆਪਣੀ ਉਮਰ ਤੋਂ ਘੱਟ ਦਿਸਦੇ ਹਨ।
ਸਾਡੇ ਦਿਮਾਗ ਵਿੱਚ ਆਕਸੀਜਨ ਜਿ਼ਆਦਾ ਜਾਂਦੀ ਹੈ ਜਿਸ ਨਾਲ ਸਾਡੀ ਐਫ਼ੀਸਿ਼ਐਂਸੀ ਅਤੇ ਪਰਫੌਰਮੈਂ ’ਚ ਵਾਧਾ ਹੁੰਦਾ ਹੈ। ਮੈਰੀਲੈਂਡ ਯੂਨੀਵਰਸਿਟੀ ਦੇ ਮੈਡੀਕਲ ਸੈਂਟਰ ਅਨੁਸਾਰ ਹਾਸੇ ਨਾਲ ਦਿਲ ਦੇ ਰੋਗਾਂ ਤੋਂ ਵੀ ਬਚਾਅ ਹੋ ਸਕਦਾ ਹੈ। ਦਿਲ ਦੀਆਂ ਬਿਮਾਰੀਆਂ ਵਾਲੇ ਲੋਕ ਬਾਕੀ ਲੋਕਾਂ ਨਾਲੋਂ 40 % ਘੱਟ ਹੱਸਦੇ ਹਨ। ਉਥੋਂ ਦੇ ਹੀ ਡਾਇਰੈਕਟਰ ਮਾਈਕਲ ਮਿੱਲਰ ਦਾ ਕਹਿਣਾ ਸੀ “ਹਾਲੇ ਇਹ ਤਾਂ ਪਤਾ ਨਹੀਂ ਕਿ ਹਾਸਾ ਦਿਲ ਨੂੰ ਕਿਵੇਂ ਬਚਾਉਂਦਾ ਹੈ ਪਰ ਅਸੀਂ ਇਹ ਜਾਣਦੇ ਹਾਂ ਕਿ ਮਾਨਸਿਕ ਤਨਾਅ/ਦਬਾਅ/ਸਟਰੈੱਸ ਐਨਡੋਥੀਲੀਯਮ ਵਿੱਚ ਨੁਕਸ ਨਾਲ ਹੁੰਦਾ ਹੈ ਜਿਹੜਾ ਸਾਡੀਆਂ ਖ਼ੂਨ ਵਾਲੀਆਂ ਨਾੜੀਆਂ/ਬਲੱਡ ਵੈਸਲਜ਼ ਦਾ ਪ੍ਰੋਟੈਕਟਿਵ ਬੈਰੀਅਰ ਹੁੰਦਾ ਹੈ। ਇਸ ਨਾਲ ਕਈ ਸੋਝਿ਼ਸ ਵਾਲੇ ਰੀਐਕਸ਼ਨਜ਼ ਹੋ ਸਕਦੇ ਹਨ ਜਿਸ ਨਾਲ ਚਰਬੀ ’ਚ ਵਾਧਾ ਹੋ ਕੇ ਕਰੋਨਰੀ ਅਰਟ੍ਰੀਜ਼ ’ਚ ਕੋਲੈੱਸਟਰੋਲ ਹੋਰ ਵਧਦਾ ਹੈ ਜੋਬ ਾਅਦ ਵਿੱਚ ਹਾਰਟ ਅਟੈਕ ਦਾ ਕਾਰਨ ਬਣਦਾ ਹੈ”।
‘ਲਾਫ਼ਟਰ ਇਜ਼ ਦ ਬੈਸਟ ਮੈਡੀਸਿਨ’ ਬਿਲਕੁਲ ਸੱਚੀ ਗੱਲ ਹੈ। ਇਹ ਜਿ਼ੰਦਗੀ ਬਹੁਤ ਛੋਟੀ ਹੈ, ਇਸ ਨੂੰ ਬਹੁਤ ਜਿ਼ਆਦਾ ਸੀਰੀਅਸ ਹੋ ਕੇ ਨਾ ਲਓ। ਸਾਨੂੰ ਹੱਸਣਾ ਚਾਹੀਦਾ ਹੈ ਅਤੇ ਆਪਣੇ ਭਵਿੱਖ ਨੂੰ ਅਸੀਂ ਬਿਹਤਰ ਬਣਾ ਸਕਦੇ ਹਾਂ।
ਮੋਰਸ ਦਾ ਕਹਿਣਾ ਸੀ “ਹਾਸਾ ਮਜ਼ਾਕ ਹਰ ਇੱਕ ਲਈ ਫ਼ਾਇਦੇਮੰਦ ਨਹੀਂ, ਪਰ ਇਸ ਦੇ ਕੋਈ ਸਾਈਡ ਇਫੈਕਟ ਨਹੀਂ, ਇਸ ਲਈ ਸਟ੍ਰੈੱਸ, ਦਰਦ ਘਟਾਉਣ ਲਈ ਅਤੇ ਜਲਦੀ ਠੀਕ ਹੋਣ ਲਈ ਇਹ ਕੰਮ ਕਰਦਾ ਹੈ। ਹਾਸੇ ਨਾਲ ‘ਮੈਂ ਠੀਕ ਹਾਂ’ ਵਰਗਾ ਅਹਿਸਾਸ ਹੋ ਜਾਂਦਾ ਹੈ। ਇਸ ਨਾਲ ਇੱਕਦਮ ਹਾਰਟ ਰੇਟ, ਸਾਹ ਲੈਣ ਦਾ /ਰੈਸਪੀਰੇਟਰੀ ਰੇਟ, ਰੈਸਪੀਰੇਟਰੀ ਡੈਪਥ ਵਧਣ ਅਤੇ ਆਕਸੀਜਨ ਦੇ ਜਿ਼ਆਦਾ ਵਰਤੇ ਜਾਣ ਨਾਲ ਮੱਸਲ ਰਿਲੈਕਸੇਸ਼ਨ ’ਚ ਵਾਧਾ ਹੁੰਦਾ ਹੈ ਅਤੇ ਹਾਰਟ ਰੇਟ, ਰੈਸਪੀਰੇਟਰੀ ਰੇਟ ਅਤੇ ਬਲੱਡ ਪ੍ਰੈਸ਼ਰ ਘਟਦਾ ਹੈ।
ਇਸ ਨਾਲ ਸਰੀਰ ਦੀ ਬਿਮਾਰੀਆਂ ਵਿਰੁੱਧ ਲੜਨ ਵਾਲੀ ਕੁਦਰਤੀ ਤੌਰ ਤੇ ਨਾਸ਼ਕ ਸੈੱਲ ਦੀ ਕਾਰਵਾਈ ’ਚ ਵਾਧਾ ਹੁੰਦਾ ਹੈ ਜਿਸ ਦੀ ਕੈਂਸਰ ਜਾਂ ਐੱਚ ਆਈ ਵੀ ਨਾਲ ਜਕੜੇ ਲੋਕਾਂ ਦੇ ਵਤੀਰੇ ਵਿੱਚ ਸੁਧਾਰ ਹੋ ਸਕਦਾ ਹੈ।
ਇੱਕ ਮਰੀਜ਼ ਸਕੌਟ ਬਰਟਨ ਜੋ ਕੈਂਸਰ ਤੋਂ ਬਚਿਆ ਹੈ ਦਾਕਹਿਣਾ ਹੈ, “ਗੁੱਸਾ, ਮਾਨਸਿਕ ਨਿਘਾਰ//ਡਿਪਰੈਸ਼ਨ, ਡਿਨਾਇਲ ਨਾਲ ਮੇਰਾ ਕੁਝ ਹਿੱਸਾ ਮਰਿਆ ਹੈ। ਮੈਨੂੰ ਲੱਗਣ ਲੱਗਾ ਜਿਵੇਂ ਮੈਂ ਇਨਸਾਨ ਹੀ ਨਹੀਂ। ਪਰ ਹਾਸੇ ਨੇ ਮੈਨੂੰ ਹੋਰ ਵਿਚਾਰ ਜਾਣਨ ਲਈ, ਹੋਰ ਲੋਕਾਂ ਨਾਲ ਮਿਲਣ ਗਿਲਣ ਲਈ ਹੀ ਨਹੀਂ, ਮੈਨੂੰ ਅੰਦਰੋਂ ਹੀ ਤਕੜਿਆਂ ਕੀਤਾ। ਮੈਂ ਇਹ ਮੰਨਣ ਲੱਗਾ ਕਿ ਭਾਵੇਂ ਮੇਰੇ ਸਰੀਰ ਦਾ ਕਾਫ਼ੀ ਨੁਕਸਾਨ ਹੋ ਚੁੱਕਾ ਹੈ, ਮੇਰੀ ਆਤਮਾ ਵੀ ਲੂਹੀ ਪਈ/ਡੈਵੈਸਟੇਟਡ ਹੈ ਫਿਰ ਵੀ ਇੱਕ ਜੀਂਦਾ ਜਾਗਦਾ ਇਨਸਾਨ ਹਾਂ।”

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346