Welcome to Seerat.ca
Welcome to Seerat.ca

ਲਿਖੀ-ਜਾ-ਰਹੀ ਸਵੈਜੀਵਨੀ ‘ਬਰਫ਼ ਵਿੱਚ ਉਗਦਿਆਂ’ ਵਿੱਚੋਂ / ਹੱਥਾਂ ਉੱਪਰ ਪਹਿਨੇ ਬੂਟ!

 

- ਇਕਬਾਲ ਰਾਮੂਵਾਲੀਆ

ਨਾਵਲ ਅੰਸ਼/ ਮਹਾਂਰਾਜਾ ਬਾਲਗ

 

- ਹਰਜੀਤ ਅਟਵਾਲ

ਸਿਆਟਲ ਤੇ ਵੈਨਕੂਵਰ ਦੀ ਫੇਰੀ

 

- ਪ੍ਰਿੰ. ਸਰਵਣ ਸਿੰਘ

ਪੰਜਾਬੀ ਕਵਿਤਾ ਦਾ ਦਿਲ

 

- ਸੁਖਦੇਵ ਸਿੱਧੂ

ਹੇਜ ਪੰਜਾਬੀ ਦਾ

 

- ਨ੍ਰਿਪਿੰਦਰ ਰਤਨ

ਗੁੰਡਾ-3

 

- ਰੂਪ ਢਿੱਲੋਂ

ਨਰਿੰਦਰ ਭੁੱਲਰ ਦੇ ਖ਼ਤ

 

- ਬਲਦੇਵ ਸਿੰਘ ਧਾਲੀਵਾਲ

ਰੱਖ ਕੱਸ ਕੇ ਲਗਾਮਾਂ ਨੂੰ, ਰੁਕਣ ਨਾ ਰੋਕੇ ਨਬਜ਼ ਦੇ ਘੋੜੇ

 

- ਐੱਸ ਅਸ਼ੋਕ ਭੌਰਾ

ਸਿਮ੍ਰਤੀ ‘ਚ ਉਕਰੀ ਬਾਤ ਇੱਕ ਯੁੱਗ ਦੀ

 

- ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ

ਬਿਖੜੇ ਰਾਹਾਂ ਦਾ ਪੈਂਡਾ

 

- ਵਰਿਆਮ ਸਿੰਘ ਸੰਧੂ

ਅਸੀਂ ਆਜ਼ਾਦ ਜਿਉਣ ਦੀ ਕੋਸ਼ਿਸ਼ ਨਹੀਂ ਕਰਦੇ

 

- ਗੁਲਸ਼ਨ ਦਿਆਲ

ਨੇਕੀ ਦੀ ਬਦੀ ’ਤੇ ਜਿੱਤ?

 

- ਜਸਵਿੰਦਰ ਸੰਧੂ

ਬਠਿੰਡਾ ਟੂ ਅਮ੍ਰਿਤਸਰ ਸਾਹਿਬ ਵਾਇਆ ਮੋਗਾ

 

- ਹਰਮੰਦਰ ਕੰਗ

ਨੈਤਿਕ ਸਿੱਖਿਆ ਦਾ ਮਹੱਤਵ

 

- ਡਾ. ਜਗਮੇਲ ਸਿੰਘ ਭਾਠੂਆਂ

ਭਾਰਤੀ ਸੰਗੀਤ ਪਰੰਪਰਾ ਦੀਆਂ ਕੁਝ ਪੁਰਾਤਨ ਗਾਇਨ ਸ਼ੈਲੀਆਂ

 

- ਡਾ. ਰਵਿੰਦਰ ਕੌਰ ‘ਰਵੀ‘

ਨਾ ਜਾਈਂ ਮਸਤਾਂ ਦੇ ਵਿਹੜੇ

 

- ਕਰਨ ਬਰਾੜ

ਮਾਨਵਤਾ ਦੇ ਦੁਸ਼ਮਣ ਮੌਜੂਦਾ ਰਾਜ ਪ੍ਰਬੰਧ

 

- ਇਕਬਾਲ ਗੱਜਣ

ਦੋ ਕਵਿਤਾਵਾਂ

 

- ਜਤਿੰਦਰ ਰੰਧਾਵਾ

ਬਸੰਤ

 

- ਮਲਕੀਅਤ “ਸੁਹਲ”

ਕਵਿਤਾ / ਧੀਆਂ ਦੁੱਖ ਵੰਡਾਦੀਆਂ....

 

- ਅੰਮ੍ਰਿਤ ਰਾਏ 'ਪਾਲੀ'

ਹੁੰਗਾਰੇ

 

Online Punjabi Magazine Seerat


ਮਾਨਵਤਾ ਦੇ ਦੁਸ਼ਮਣ ਮੌਜੂਦਾ ਰਾਜ ਪ੍ਰਬੰਧ
- ਇਕਬਾਲ ਗੱਜਣ

 

ਅਜੋਕੇ ਸਮੇਂ ਸੰਸਾਰ ਦੇ ਸਮੁੱਚੇ ਲੋਕ ਸਮੂਹ ਰਾਜ ਪ੍ਰਬੰਧਾਂ ਵਿਚ ਆਈ ਗਿਰਾਵਟ ਅਤੇ ਦਿਸ਼ਾਹੀਣਤਾ ਦਾ ਸੰਤਾਪ ਭੋਗਣ ਲਈ ਮਜ਼ਬੂਰ ਹਨ। ਇਸੇ ਲਈ ਇਹ ਰਾਜ ਪ੍ਰਬੰਧ ਕੋਈ ਘੱਟ ਤੇ ਕੋਈ ਵੱਧ ਭ੍ਰਿਸ਼ਟਾਚਾਰ ਵਿਚ ਗ੍ਰਸ ਕੇ ਲੋਕ ਵਿਰੋਧੀ ਹੋਣ ਦਾ ‘ਖ਼ਿਤਾਬ‘ ਹਾਸਲ ਕਰਦੇ ਰਹਿੰਦੇ ਹਨ। ਇਨ੍ਹਾਂ ਦਾ ਆਪਸ ਵਿਚ ਮੁਕਾਬਲਾ ਇਕ ਨੰਬਰ ਦੀ ਸਰਦਾਰੀ ਹਾਸਲ ਕਰਨੀ, ਦੂਸਰੇ ਸ਼ਬਦਾਂ ਵਿਚ ਸਾਮਰਾਜੀ ਬਣਨ ਦਾ ਵੀ ਚੱਲਦਾ ਰਹਿੰਦਾ ਹੈ। ਇਸਦੇ ਇਵਜ਼ ਵਿਚ ਇਹ ਪ੍ਰੋਸ ਰਹੇ ਹਨ ਦੁਨੀਆਂ ਭਰ ਦੇ ਲੋਕਾਂ ਨੂੰ ਪ੍ਰਮਾਣੂ ਬੰਬ, ਪ੍ਰਮਾਣੂ ਹਥਿਆਰ, ਸਰਹੱਦੀ ਵਿਵਾਦ (ਜੰਗਾਂ) ਮਨੁੱਖੀ ਵਿਤਕਰਿਆਂ ਭਰੀ ਜਹਾਲੀਅਤ ਅਤੇ ਪੈਸੇ ਦੀ ਹਵਸ ਲਈ ਅਨੇਕ ਪ੍ਰਕਾਰ ਦੇ ਪ੍ਰਦੂਸ਼ਣ ਜਿਵੇਂ ਕਿ ਜਲਵਾਯੂ ਤਪਸ਼, ਪ੍ਰਦੂਸ਼ਤ ਪਾਣੀ, ਹਵਾ ,ਖੁਰਾਕ, ਨਕਲੀ ਦਵਾਈਆਂ ਤੇ ਲਾ-ਇਲਾਜ ਬਿਮਾਰੀਆਂ ਆਦਿ।
ਇਥੇ ਹੀ ਬੱਸ ਨਹੀਂ। ਭ੍ਰਿਸ਼ਟ ਰਾਜਨੀਤੀ ਹੇਠ ਅਖੌਤੀ ਧਾਰਮਿਕ ਅਡੰਬਰ, ਫਿਰਕੂ ਜਨੂੰਨੀਆਂ ਦੀ ਧੌਂਸ, ਰੰਗਾਂ, ਜਾਤਾਂ ਅਤੇ ਜਮਾਤਾਂ ਵਿਚ ਵੰਡ ਕੇ ਰੱਖਣ ਦੀਆਂ ਸਿਆਸੀ ਚਾਲਾਂ ਭੋਲੇ ਭਾਲੇ ਲੋਕਾਂ ਦੀਆਂ ਭਾਵਨਾਵਾਂ ਨਾਲ ਮਜ਼ਾਕ ਕਰਨ ਦੀਆਂ ਕਾਰਵਾਈਆਂ ਹਨ। ਇਨ੍ਹਾਂ ਨੂੰ ਹੋਰ ਗਹਿਰਾਈ ਵਿਚ ਵੇਖੀਏ ਤਾਂ ਸਮੁੱਚੇ ਸੰਸਾਰ ਵਿਚ ਭਿੰਨ-ਭਿੰਨ ਸਾਮਰਾਜ, ਅਖੌਤੀ ਪਰਜਾਤੰਤਰ, ਇਕਲੌਤੀ ਪਾਰਟੀ ਦੀ ਤਾਨਾਸ਼ਾਹੀ ਅਤੇ ਆਪਣੀ ਕਿਸਮ ਦੇ ਮਜ਼੍ਹਬਪ੍ਰਸਤ ਰਾਜ ਪ੍ਰਬੰਧਾਂ ਆਦਿ ਨਾਲ ਵਾਹ ਵਾਸਤਾ ਪੈਂਦਾ ਹੈ। ਇਹ ਸਭ ਵੇਖਣ ਨੂੰ ਭਾਵੇਂ ਅਲੱਗ-ਅਲੱਗ ਹਨ, ਪਰ ਇਨ੍ਹਾਂ ਦੀਆਂ ਬੁਨਿਆਦੀ ਨੀਤੀਆਂ ਦਾ ਕਾਫ਼ੀ ਸੁਮੇਲ ਹੈ।ਪਹਿਲਾਂ ਇੰਗਲੈਂਡ ਫਿਰ ਅਮਰੀਕਾ, ਰੂਸ ਤੇ ਹੁਣ ਚੀਨ ਸਿਲਸਿਲੇ ਵਾਰ ਆਪਣੀ ਤਾਕਤ ਦਾ ਮੁਜ਼ਾਹਰਾ ਕਰਦੇ ਆ ਰਹੇ ਹਨ। ਇਨ੍ਹਾਂ ਕੋਲ ਦੁਨੀਆ ਨੂੰ ਖਤਮ ਕਰਨ ਦੇ ਪ੍ਰਮਾਣੂ ਜ਼ਖੀਰਿਆਂ ਦੇ ਅੰਬਾਰ ਹਨ। ਇਨ੍ਹਾਂ ਕੋਲ ਮਾਰੂ ਹਥਿਆਰ ਬਦਾਉਣ ਦੇ ਕਾਰਖਾਨੇ ਹਨ। ਇਹ ਕਾਰਖਾਨੇ ਤਾਂ ਹੀ ਚੱਲਦੇ ਰਹਿਣਗੇ ਜੇਕਰ ਦੁਨੀਆਂ ਵਿਚ ਕਿਤੇ ਨਾ ਕਿਤੇ ਲੜਾਈ ਹੁੰਦੀ ਰਹੇ। ਇਹ ਮੌਤ ਦੇ ਸੌਦਾਗਰ ਕਦੇ ਸਰਹੱਦਾਂ ਦੇ ਝਗੜੇ ਸਹੇੜਦੇ ਹਨ ਕਦੇ ਵਪਾਰ ਦੇ ਬਹਾਨੇ ਮਜ਼੍ਹਬੀ,ਜਾਤੀ ਜਾਂ ਜਮਾਤੀ ਹਵਾ ਵਗਾ ਕੇ ਅਰਾਜਕਤਾ ਫੈਲਾਉਂਦੇ ਹਨ। ਅਮਰੀਕਾ ਦੀ ਅਜੇ ਵੀ ਇਸ ਗੱਲ ਦੀ ਸਰਦਾਰੀ ਹੈ ਕਿ ਉਹ ਖ਼ੁਦ ਹੀ ਅੱਤਵਾਦ ਪੈਦਾ ਕਰਦਾ ਹੈ ਅਤੇ ਖ਼ੁਦ ਹੀ ਅੱਤਵਾਦ ਨੂੰ ਖ਼ਤਮ ਕਰਨ ਦੇ ਬਹਾਨੇ ਦੂਜੇ ਦੇਸ਼ਾਂ ਦੇ ਕੱਚੇ ਮਾਲ, ਤੇਲ, ਖਣਿਜਾਂ ਦੇ ਭੰਡਾਰਾਂ ਨੂੰ ਹੜਪ ਕਰਨ ਲਈ ਆਪਣੀਆਂ ਪਿਛਲੱਗ ਸਰਕਾਰਾਂ ਬਣਾਉਂਦਾ ਹੈ। ਇਸ ਦੇ ਨਾਲ ਹੀ ਆਪਣੇ ਪ੍ਰਭਾਵ ਵਾਲੇ ਦੇਸ਼ਾਂ ਕੋਲੋਂ ਦੂਜੇ ਦੇਸ਼ਾਂ ਵਿਚ ਖੁਫ਼ੀਆਂ ਏਜੰਸੀਆਂ ਰਾਹੀਂ ਬਦਅਮਨੀ ਤੇ ਅਰਾਜਕਤਾ ਫੈਲਾਉਣ ਲਈ ਨਕਲੀ ਨੋਟਾਂ ਦੀ ਕਰੰਸੀ, ਮਾਰੂ ਨਸ਼ੇ ਅਤੇ ਹਥਿਆਰ ਸਮਗਲ ਕਰਾਉਂਦਾ ਹੈ। ਇਸ ਤਰ੍ਹਾਂ ਦੁਨੀਆਂ ਭਰ ਦੇ ਆਮ ਲੋਕ ਸਾਮਰਾਜੀਆਂ ਤੇ ਸਮਾਜ ਵਿਰੋਧੀਆਂ ਦੇ ਰਹਿਮੋਂ-ਕਰਮ ਤੇ ਬੇਵਸੀ ‘ਚ ਦਿਨ ਕਟੀ ਕਰਨ ਲਈ ਮਜ਼ਬੂਰ ਹਨ। ਗੱਲ ਕੀ ਹਰ ਪਾਸੇ ਸ਼ੈਤਾਨੀਅਤ ਦਾ ਨੰਗਾ ਤਾਂਡਵ ਨਾਚ ਵਿਖਾਈ ਦੇ ਰਿਹਾ ਹੈ।
ਨਿਰਪੱਖ ਵਿਧੀ ਤੇ ਤਰਕਬੁੱਧੀ ਦੁਆਰਾ ਜਾਚਣ ਮਗਰੋਂ ਹੁਣ ਇਸ ਗੱਲ ਦਾ ਨਿਤਾਰਾ ਹੋ ਜਾਂਦਾ ਹੈ, ਕਿ ਹੁਣ ਤੱਕ ਦੇ ਫਲਸਫਿਆਂ ਦੀ ਕੰਗਾਲੀ ਪ੍ਰਤੱਖ ਤੌਰ ਤੇ ਵਿਖਾਈ ਦੇਣ ਲੱਗ ਪਈ ਹੈ। ਹੁਣ ਤੱਕ ਦੇ ਫਲਸਫੇ ਆਪਣੇ ਸੀਮਤ ਸਮੇਂ ਦੇ ਤਰਜਮਾਨ, ਫੌਰੀ ਸਮੇਂ ਦੇ ਉਭਾਰਾਂ, ਇਕ ਤਰਫਾ, ਦੂਰਦ੍ਰਿਸ਼ਟੀ ਹੀਣੇ, ਤਰਕਵਿਹੂਣੇ, ਮੌਕਾਪ੍ਰਸਤੀ ਹੇਠ ਠੋਸੇ ਗਏ ਲੱਗਣ ਲੱਗੇ ਹਨ। ਇਸ ਤਰ੍ਹਾਂ ਹੁਣ ਸਾਰਿਆਂ ਦਾ ਵੇਲਾ ਪੁੱਗ ਗਿਆ ਹੈ।ਇਸ ਲਈ ਹੁਣ ਇਮਾਨਦਾਰੀ ਨਾਲ ਮਹਿਸੂਸ ਕਰੀਏ ਕਿ ਮੌਜੂਦਾ ਹਾਲਤਾਂ ਬਦ ਤੋਂ ਬਦਤਰ ਕਿਉਂ ਹਨ? ਇਸ ਦਾ ਸਰਲ ਜਵਾਬ ਹੈ ਕਿ ਅਜੇ ਤੱਕ ਕਿਸੇ ਨੇ ਮਾਨਵਤਾ ਲਈ ਠੋਸ ਪ੍ਰੋਗਰਾਮ ਨਹੀਂ ਉਲੀਕਿਆਂ। ਸਾਰੇ ਜਾਂ ਤਾਂ ਵੇਲੇ ਦੀਆਂ ਹਾਲਤਾਂ ਨੂੰ ਨਿੰਦਦੇ ਰਹੇ ਹਨ ਜਾਂ ਫਿਰ ਬਾਹਰੀ ਸ਼ਕਤੀ ਤੇ ਹੀ ਛੱਡਕੇ ਆਪ ਸੁਰਖਰੂ ਹੁੰਦੇ ਰਹੇ ਹਨ। ਇਸ ਤਰ੍ਹਾਂ ਮਾਨਵਤਾ ਰੁਲ ਜਾਂਦੀ ਰਹੀ ਹੈ ਜਿਸ ਦਾ ਕਿਸੇ ਨੂੰ ਖਿਆਲ ਹੀ ਨਹੀਂ ਆਇਆ।
ਬੀਤੇ ਸਮੇ ਦੇ ਵੰਨ-ਸੁਵੰਨੇ ਅਭਿਆਸ ਕਰਦਾ ਹੋਇਆ ਅੱਜ ਦਾ ਮਾਨਵ ਹੁਣ ਦੀਆਂ ਬਹੁਤ ਹੀ ਗੁੰਝਲਦਾਰ ਸਮਾਜਿਕ ਹਾਲਤਾਂ ਦੇ ਆਪੇ ਬੁਣੇ ਤਾਣੇ ਬਾਣੇ ਤੋਂ ਬੇਹਦ ਪ੍ਰੇਸ਼ਾਨ ਹੈ। ਉਸ ਦੀ ਅਜਿਹੀ ਹਾਲਤ ਇਸ ਲਈ ਵੀ ਹੈ ਕਿ ਉਹ ਬੁਰੀ ਤਰ੍ਹਾਂ ਵੰਡਿਆ ਗਿਆ ਹੈ। ਉਹ ਠੀਕ ਜਾਂ ਗਲਤ ਦੀ ਦਿਸ਼ਾ ਤੇ ਦਸ਼ਾ ਵਰਗ੍ਹੀ ਮ੍ਰਿਗ ਤ੍ਰਿਸ਼ਨਾ ਵਾਲੀ ਭਟਕਣ ਹੰਢਾਅ ਰਿਹਾ ਹੈ। ਹੁਣ ਲੋੜ ਹੈ ਅਜਿਹੇ ਨਵੇਂ ਫਲਸਫੇ ਦੀ ਜੋ ਉਪਰੋਕਤ ਨੂੰ ਸਿਰਫ ਨਿੰਦਣ ਤੱਕ ਸੀਮਤ ਨਾ ਹੋਵੇ, ਸਗੋਂ ਇਕ ਸਮੁੱਚੇ ਬਦਲ ਵਜੋਂ ਸਾਹਮਣੇ ਆਏ।
ਮਾਨਵਤਾ ਪੱਖੀ (ਹਿਊਮੈਨੀਟੇਰੀਅਨ) ਸ਼ਬਦ ਬਾਰੇ ਦੁਨੀਆਂ ਦੇ ਤਕਰੀਬਨ ਬਹੁਤੇ ਲੋਕ ਭਲੀ ਪ੍ਰਕਾਰ ਜਾਣੂ ਹਨ। ਜਦੋਂ ਵੀ ਕੋਈ ਇਨਸਾਨ ਆਪਣੇ ਨਿੱਜ ਤੋਂ ਉਪਰ ਉਠ ਕੇ ਦੂਜਿਆਂ ਦੇ ਹਿਤ ‘ਚ ਭਲਾਈ ਜਾਂ ਗੁਣਕਾਰੀ ਕਾਰਜ ਕਰਦਾ ਹੈ, ਉਸ ਵੇਲੇ ਇਸ ਸ਼ਬਦ ਦਾ ਇਸਤੇਮਾਲ ਉਸ ਪ੍ਰਤੀ ਲਾਜ਼ਮੀ ਹੋ ਜਾਂਦਾ ਹੈ। ਇਸ ਤਰ੍ਹਾਂ ਇਹ ਸ਼ਬਦ ਇਕ ਅਖਾਣ ਦੀ ਤਰ੍ਹਾਂ ਪੀੜ੍ਹੀ-ਦਰ-ਪੀੜ੍ਹੀ ਚੁੰਝ-ਚਰਚਾ ਬਣਕੇ ਸਹਿਜਮਈ ਚੱਲਦਾ ਆ ਰਿਹਾ ਹੈ। ਪਰ ਜੇਕਰ ਹੁਣ ਅਸੀਂ ਦੁਨਿਆਵੀ ਸਮੇਂ ਵਿਚੋਂ ਥੋੜ੍ਹਾ ਸਮਾਂ ਕੱਢ ਕੇ ਸੋਚਣ ਦੀ ਕੋਸ਼ਿਸ਼ ਕਰੀਏ ਤਾਂ ਸਿੱਟਾ ਇਹ ਨਿਕਲਦਾ ਹੈ ਕਿ ਜਿੰਨੀ ਇਸ ਸ਼ਬਦ ਦੀ ਮਹੱਤਤਾ ਹੈ, ਉਨੀ ਇਸ ਦੀ ਜੀਵਨ-ਸ਼ੈਲੀ ਵਿਚ ਵਰਤੋਂ ਤੇ ਪ੍ਰਵਾਨਗੀ ਨਾਂਹ ਦੇ ਬਰਾਬਰ ਹੈ।ਹੁਣ ਦੇਰ ਆਏ ਦਰੁਸਤ ਆਏ ਕਥਨ ਦੀ ਤਰ੍ਹਾਂ ਬਗੈਰ ਸਮਾਂ ਜ਼ਾਇਆ ਕੀਤਿਆਂ ਇਸ ਨੂੰ ਲਾਗੂ ਕਰਨਾ ਇਕ ਫ਼ਰਜ਼ ਦੀ ਤਰ੍ਹਾਂ ਅਹਿਮ ਬਣ ਜਾਂਦਾ ਹੈ।
ਸਭ ਤੋਂ ਪਹਿਲਾ ਕਾਰਜ ਮਾਨਵਤਾ ਪੱਖੀ ਸ਼ਬਦ ਨੂੰ ਇਸਦਾ ਬਣਦਾ ਹੱਕ ਤੇ ਸਰਬਉØੱਚਤਾ ,ਭਾਵ ਵਾਸਤਵਿਕਤਾ ਦਿਵਾਉਣ ਦੀ ਹੈ। ਅਜਿਹਾ ਤਾਂ ਹੀ ਸਾਰਥਕ ਹੋਵੇਗਾ ਜੇਕਰ ਇਸ ਨੂੰ ਇਕ ਸੋਚ, ਇਕ ਵਿਚਾਰਧਾਰਾ ਅਤੇ ਇਕ ਫਲਸਫੇ ਵਜੋਂ ਤਿਆਰ ਕਰਕੇ ਵਰਤਮਾਨ ਹਾਲਾਤਾਂ ਦੀ ਪੀੜਤ ਸੁਮੱਚੀ ਦੁਨੀਆਂ ਨੂੰ ਸਮਰਪਿਤ ਕੀਤਾ ਜਾਵੇ।ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਅੱਜ ਤੱਕ ਮਾਨਵਤਾ ਨੂੰ ਦੂਜਾ ਜਾਂ ਤੀਜਾ ਦਰਜ਼ਾ ਪ੍ਰਾਪਤ ਰਿਹਾ ਹੈ।ਕਿਸੇ ਨੇ ਇਸਨੂੰ ਮੁੱਖ ਏਜੰਡਾ ਬਣਾਉਣ ਦੀ ਖੇਚਲ ਹੀ ਨਹੀਂ ਕੀਤੀ, ਜੋ ਮਾਨਵੀ ਸੰਸਥਾਵਾਂ ਹਨ ਉਹ ਸਮਾਜਿਕ ਬੁਰਾਈਆ ਖਿਲਾਫ, ਕੋਈ ਨਸ਼ਾ ਪ੍ਰਸਤੀ ਖਿਲਾਫ, ਕੋਈ ਪਾਣੀ ਹਵਾ ਜਲਵਾਯੂ ਖਿਲਾਫ, ਕੋਈ ਭ੍ਰਿਸ਼ਟਾਚਾਰ ਖਿਲਾਫ ਆਦਿ ਹਨ। ਲੋੜ ਹੈ ਸਾਰਿਆਂ ਨੂੰ ਮਾਨਵਤਾ ਦੇ ਝੰਡੇ ਹੇਠ ਇੱਕਠੇ ਹੋ ਕੇ ਜਦੋਂ ਜਹਿਦ ਕਰਨ ਦੀ ਤੇ ਫਿਰ ਸਤਾ ਹਾਸਿਲ ਕਰਨ ਦੀ
ਮਨੁੱਖਤਾ ਨੇ ਹੁਣ ਤੱਕ ਭ੍ਰਿਸਟ ਰਾਜਨੀਤੀਵਾਨਾਂ ਦੀਆਂ ਆਪਹੁਦਰੀਆਂ ਤੇ ਸੁਆਰਥੀ ਨਤੀਆਂ ਕਾਰਨ ਬੇਹੱਦ ਦੁੱਖਾਂ, ਭੁੱਖਾਂ ਥੁੜ੍ਹ੍ਹਾਂ, ਕਲੇਸ਼ਾਂ, ਵਿਤਕਰਿਆਂ, ਥੱਕੇਸ਼ਾਹੀਆਂ ਅਤੇ ਬੇਇਨਸਾਫੀਆਂ ਨੂੰ ਆਪਣੇ ਪਿੰਡੇ ਤੇ ਹੰਢਾਇਆ ਹੈ। ਇਨ੍ਹਾਂ ਨੂੰ ਵਾਰ-ਵਾਰ ਪਰਖਣ ਮਗਰੋਂ ਹੁਣ ਸਿੱਟਾ ਇਹ ਨਿਕਲਦਾ ਹੈ ਕਿ ਇਨ੍ਹਾਂ ਦੁੱਖਾਂ ਦੇ ਕਾਰਨਾਂ ਦਾ ਹੱਲ ਲੱਭ ਕੇ ਦਲੀਲ ਸਹਿਤ ਨਵੀਂ ਸੋਚ ਤੇ ਨਵੇਂ ਪ੍ਰੋਗਰਾਮ ਹੇਠ ਇਨ੍ਹਾਂ ਦੇ ਬਦਲ ਵਜੋਂ ਨਵਾਂ ਆਰੰਭ ਹੀ ਸਮੇਂ ਤੇ ਹਾਲਤਾਂ ਦੀ ਸਹੀ ਪੈਰਵੀ ਕਰਨਾ ਹੈ।
ਸਭ ਤੋਂ ਪਹਿਲਾਂ ਸਾਨੂੰ ਐਟਮੀ ਜੰਗ ਨੁੂੰ ਰੋਕਣ ਲਈ ਅਗਾਂਹ ਆਉਣਾ ਪਵੇਗਾ ਤੇ ਦੂਜਾ ਵਾਤਾਵਰਣ ਤੇ ਜਲਵਾਯੂ ਦੀ ਤਪਸ਼ ਨੂੰ ਵਧਣੋ ਰੋਕਣਾ ਹੋਏਗਾ। ਤੀਜਾ ਸਾਨੂੰ ਹਵਾ-ਪਾਣੀ ਖੁਰਾਕ ਦੇ ਜ਼ਹਿਰ ਦੇ ਅਸਰ ਨੂੰ ਖਤਮ ਕਰਨ ਲਈ ਜਦੋਂ-ਜਹਿਦ ਕਰਨੀ ਪਵੇਗੀ। ਇਸ ਦੇ ਨਾਲ ਹੀ ਨਵੀਂ ਸੋਚ ਅਤੇ ਬੌਧਿਕ ਵਿਕਾਸ ਦੀ ਰੋਸ਼ਨੀ ਫੈਲੇਗੀ।ਇਕ ਨਵੇਂ ਯੁੱਗ ਦੇ ਆਰੰਭ ਅਤੇ ਸਮੁੱਚੀ ਦੁਨੀਆਂ ਦੇ ਭਲੇ ਲਈ ਸੰਸਾਰ ਭਰ ਦੇ ਖਰੇ, ਸੱਚੇ, ਇਨਸਾਫਪਸੰਦ, ਅਤੇ ਮਾਨਵਤਾ ਪੱਖੀ ਲੋਕਾਂ ਨੂੰ ਅੱਜ ਇਕ ਹੋਣ ਦੀ ਸ਼ਖਤ ਜ਼ਰੂਰਤ ਹੈ।

ਫਿਲਮ ਕਲਾਕਾਰ/ਨਿਰਦੇਸ਼ਕ
ਗੁੱਡ ਐਕਸ਼ਨ ਆਰਟ ਸੈਂਟਰ,88ਪ੍ਰੀਤ ਨਗਰ,ਪਟਿਆਲਾ
ਮੋਬਾਈਲ ਨੰ. 092177-00752

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346