Welcome to Seerat.ca
Welcome to Seerat.ca

ਗ਼ਦਰ ਲਹਿਰ ਦਾ ਚੌਮੁਖੀਆ ਚਿਰਾਗ਼ / ਕਰਤਾਰ ਸਿੰਘ ਸਰਾਭਾ

 

- ਵਰਿਆਮ ਸਿੰਘ ਸੰਧੂ

ਜੇ ਮੈਨੂੰ ਪਲੇਗ ਲੈ ਜਾਂਦੀ ਤਾਂ ਮੈਂ ਕਿਹੜੀ ਗਿਣਤੀ ਵਿੱਚ ਹੁੰਦਾ?

‘‘ਭਾਈ ਪਰਮਾਨੰਦ ਕਰਾਉਂਦਾ ਹੈ ਮੇਰੇ ਤੋਂ ਅਜਿਹੀਆਂ ਗੱਲਾਂ...’’

 

- ਭਾਈ ਪਰਮਾਨੰਦ

ਪੰਜਾਬੀਆਂ ਵਿਚੋਂ ਸੱਚਮੁੱਚ ਦਾ ਇਨਕਲਾਬੀ

 

- ਸਚਿੰਦਰ ਨਾਥ ਸਾਨਿਆਲ

ਮੇਰਾ ਜਰਨੈਲ

 

- ਬਾਬਾ ਸੋਹਣ ਸਿੰਘ ਭਕਨਾ

‘ਯਾਦੇਂ ਰਫ਼ਤ-ਗਾਂ’

 

- ਸ਼ਹੀਦ ਗ਼ਦਰੀ ਮਾਸਟਰ ਊਧਮ ਸਿੰਘ ਕਸੇਲ

ਜੇ ਸਰਾਭਾ ਜਿਊਂਦਾ ਰਹਿੰਦਾ ਤਾਂ....

 

- ਬਾਬਾ ਹਰਨਾਮ ਸਿੰਘ ਟੁੰਡੀਲਾਟ

ਕੌਮ ਸਿਤਾਰਾ ਕਰਤਾਰ

 

- ਮੁਣਸ਼ਾ ਸਿੰਘ ਦੁਖੀ

ਮਾਂ ਬੋਲੀ ਪੰਜਾਬੀ ਦਾ ਵੀ ਆਸ਼ਕ ਸੀ ਕਰਤਾਰ ਸਿੰਘ ਸਰਾਭਾ

 

- ਬਾਬਾ ਕਿਰਪਾ ਸਿੰਘ ਲੰਗਮਾਜ਼ਰੀ

ਆਤਮ-ਸਮਰਪਣ

 

- ਗੋਪਾਲ ਸਿੰਘ ਚੰਦਨ

‘‘ਮੈਂ ਜੋ ਵੀ ਕਹਾਂਗਾ, ਸੱਚ ਕਹਾਂਗਾ’’

 

- ਬਾਬਾ ਹਰਨਾਮ ਸਿੰਘ ਕਾਲਾ ਸੰਘਾ

ਸ਼ਹੀਦ ਸਰਾਭਾ ਦੀ ਗ਼ਦਰ ਨੂੰ ਦੇਣ

 

- ਬਾਬਾ ਸ਼ੇਰ ਸਿੰਘ ਵੇਈਂ ਪੂਈਂ

ਗ਼ਦਰ ਲਹਿਰ ਤੇ ਪ੍ਰੈਸ ਦਾ ਮਹੱਤਵ

 

- ਕਰਤਾਰ ਸਿੰਘ ਦੁੱਕੀ

ਰਣਚੰਡੀ ਦੇ ਪਰਮ ਭਗਤ ਸ਼ਹੀਦ ਕਰਤਾਰ ਸਿੰਘ ਸਰਾਭਾ

 

- ਸ਼ਹੀਦ ਭਗਤ ਸਿੰਘ

ਮੇਰੇ ਰਾਜਸੀ ਜੀਵਨ ਦਾ ਮੁੱਢ

 

- ਬਾਬਾ ਕਰਮ ਸਿੰਘ ਚੀਮਾਂ

ਫਾਂਸੀ ਸਮੇਂ ਕਰਤਾਰ ਸਿੰਘ ਦੇ ਆਖਰੀ ਬਚਨ

ਸਰਾਭਾ ਤੇ ਸ਼ਹੀਦ ਕੇਹਰ ਸਿੰਘ ਢੋਟੀਆਂ

 

- ਜੈਦੇਵ ਕਪੂਰ

ਸ਼ਹੀਦ ਸਰਾਭਾ ਵਿਰੁੱਧ ਅਦਾਲਤੀ ਫੈਸਲਾ

 

- ਖੋਜ਼ ਤੇ ਆਲੇਖ: ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ

ਕੀ ਸਰਾਭੇ ਦੀ ਫਾਂਸੀ ਟਲ ਵੀ ਸਕਦੀ ਸੀ?

ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਅਮਰੀਕਾ ਦਾਖਲੇ ਦੇ ਸਹੀ ਤੱਥ

 

- ਸੀਤਾ ਰਾਮ ਬਾਂਸਲ

‘ਕਾਲੇ ਪਾਣੀ’ ਦੀ ਚਸ਼ਮਦੀਦ ਗਵਾਹੀ

 

- ਵਰਿਆਮ ਸਿੰਘ ਸੰਧੂ

ਸਦੀ ਦੇ ਇਨਕਲਾਬੀ ਇਤਿਹਾਸ ਦਾ ਹਾਣੀ- ਬਾਬਾ ਭਗਤ ਸਿੰਘ ਬਿਲਗਾ

 

- ਵਰਿਆਮ ਸਿੰਘ ਸੰਧੂ

‘ਅਸਲੀ’ ਗੁਰਦਵਾਰੇ ਦੀ ਗੌਰਵ-ਗਾਥਾ

 

- ਵਰਿਆਮ ਸਿੰਘ ਸੰਧੂ

ਪੰਜਾਬੀ ਫ਼ਿਲਮਕਾਰੀ ਨੂੰ ਗੁਰਵਿੰਦਰ ਸਿੰਘ ਦਾ ਮਹਾਦਾਨ

 

- ਵਰਿਆਮ ਸਿੰਘ ਸੰਧੂ

ਕਾਲ਼ ਦਾ ਕਹਿਰ

 

- ਸੁਖਦੇਵ ਸਿੱਧੂ

ਗਿਆਨੀ ਸੋਹਣ ਸਿੰਘ ਸੀਤਲ

 

- ਪ੍ਰੋ. ਸ਼ਮਸ਼ੇਰ ਸਿੰਘ ਸੰਧੂ

ਓਪਰਾ ਘਰ

 

- ਗੁਰਦਿਆਲ ਸਿੰਘ

ਕਹਾਣੀ ਬੈਠਕ ਟਰਾਂਟੋ ਵਲੋਂ ਸ਼ਾਨਦਾਰ ਜਨਤਕ ਕਹਾਣੀ ਦਰਬਾਰ

 

- ਉਂਕਾਰਪ੍ਰੀਤ

ਧਰਤੀਧੱਕ

 

- ਸਰਵਣ ਸਿੰਘ

ਗਣੇਸ਼

 

- ਲਵੀਨ ਕੌਰ ਗਿੱਲ

 


ਸ਼ਹੀਦ ਸਰਾਭਾ ਦੀ ਗ਼ਦਰ ਨੂੰ ਦੇਣ
- ਬਾਬਾ ਸ਼ੇਰ ਸਿੰਘ ਵੇਈਂ ਪੂਈਂ
 

 

ਬਾਬਾ ਸ਼ੇਰ ਸਿੰਘ ਵੇਈਪੁਈਂ ਕਨੇਡਾ ਦੀ ਗ਼ਦਰ ਪਾਰਟੀ ਦੇ ਉ¤ਘੇ ਪ੍ਰਚਾਰਕ ਸਨ। ਉਹ ਤੋਸ਼ਾ ਮਾਰੂ ਜਹਾਜ਼ ਰਾਹੀਂ ਭਾਰਤ ਪੁੱਜੇ ਅਤੇ ਬਾਕੀ ਗ਼ਦਰੀ ਸਾਥੀਆਂ ਨਾਲ ਗ੍ਰਿਫ਼ਤਾਰ ਕੀਤੇ ਗਏ। ਲਾਹੌਰ ਸਾਜਿਸ਼ ਕੇਸ ਵਿੱਚ ਉਨ੍ਹਾਂ ਨੂੰ ਉਮਰ ਕੈਦ ਕਾਲੇ ਪਾਣੀ ਦੀ ਸਜ਼ਾ ਹੋਈ। 1931 ਵਿੱਚ ਰਿਹਾਅ ਹੋਣ ਪਿਛੋਂ ਬਾਬਾ ਵਸਾਖਾ ਸਿੰਘ ਤੇ ਬਾਬਾ ਸੰਤਾ ਸਿੰਘ ਗੰਡੀਵਿੰਢ ਨਾਲ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਕੰਮ ਕਰਦੇ ਰਹੇ। ਕਾਲੇ ਪਾਣੀ ਜੇਲ੍ਹ ਅਤੇ ਦੂਜੀਆਂ ਜੇਲ੍ਹਾਂ ਵਿੱਚ ਅੰਗਰੇਜ਼ ਅਧਿਕਾਰੀਆਂ ਨਾਲ ਬਾਬਾ ਸ਼ੇਰ ਸਿੰਘ ਨੇ ਲਈਆਂ ਟੱਕਰਾਂ ਦੇ ਕਿੱਸੇ ਬੜੇ ਗੌਰਵ ਵਾਲੇ ਹਨ।

ਮੇਰੇ ਪਿਤਾ ਦਾ ਨਾਂ ਕੇਸਰ ਸਿੰਘ ਤੇ ਮਾਤਾ ਦਾ ਨਾਂ ਕਿੱਸੋ ਸੀ। ਮੇਰਾ ਇਕ ਵੱਡਾ ਭਰਾ ਤੇ ਇਕ ਭੈਣ ਸੀ। ਪਿਤਾ ਜੀ ਮੇਰੀ ਛੋਟੀ ਉਮਰ ’ਚ ਹੀ ਸਵਰਗਵਾਸ ਹੋ ਗਏ ਸਨ। ਮਾਤਾ ਜੀ ਨੇ ਹੀ ਸਾਡੀ ਪਾਲਣ-ਪੋਸ਼ਣਾ ਕੀਤੀ। ਜ਼ਮੀਨ ਕੇਵਲ 2 ਵਿੱਘੇ ਸੀ। ਗੁਜ਼ਾਰਾ ਬੜਾ ਮੁਸ਼ਕਲ ਚਲਦਾ ਸੀ।
ਮੈਂ 1902 ਵਿਚ ਫੌਜ ਵਿਚ ਭਰਤੀ ਹੋ ਗਿਆ। 54 ਸਿੱਖ ਪਲਟਣ ਵਿਚ ਸਿਪਾਹੀ ਭਰਤੀ ਹੋਇਆ ਤੇ ਬੰਨੂ ਭੇਜਿਆ ਗਿਆ। ਤਨਖ਼ਾਹ ਸੱਤ ਰੁਪਏ ਮਹੀਨਾ ਸੀ ਪਰ ਸਸਤੇ ਭਾਅ ਸੀ, ਫਿਰ ਵੀ ਬਚਦਾ ਕੁਝ ਨਹੀਂ ਸੀ। ਅੱਗੇ ਪਿਛੇ ਝਾਕਦੇ ਰਹਿੰਦੇ ਸਾਂ ਕਿ ਕੋਈ ਹੋਰ ਕੰਮ ਮਿਲੇ ਜਿਥੋਂ ਚੰਗੀ ਕਮਾਈ ਹੋਵੇ ਤਾਂ ਜੋ ਗੁਜ਼ਾਰਾ ਚੰਗਾ ਚਲੇ। ਪਤਾ ਲੱਗਾ ਕਿ ਲੋਕ ਚੀਨ ਜਾਂਦੇ ਹਨ ਜਿਥੇ ਫੌਜ ਵਿਚ ਭਰਤੀ ਹੋ ਕੇ ਚੰਗੀ ਤਨਖ਼ਾਹ ਮਿਲਦੀ ਹੈ। ਮੇਰਾ ਭਣਵੱਈਆ ਹਾਂਗਕਾਂਗ ਗਿਆ ਹੋਇਆ ਸੀ। ਉਹ ਉਥੇ ਪੁਲਸ ਵਿਚ ਹੌਲਦਾਰ ਸੀ। ਮੈਂ ਫੌਜ ਵਿਚ ਨੌਕਰੀ ਕਰਦਿਆਂ 60 ਰੁਪਏ ਜੋੜ ਲਏ ਸਨ। ਜਦੋਂ ਹਾਂਗਕਾਂਗ, ਚੀਨ ਵਿਚ ਚੰਗੀ ਕਮਾਈ ਦਾ ਪਤਾ ਲੱਗਾ ਤਾਂ 3 ਸਾਲ ਫੌਜ ਵਿਚ ਨੌਕਰੀ ਕਰਨ ਮਗਰੋਂ ਮੈਂ ਅਸਤੀਫ਼ਾ ਦੇ ਦਿੱਤਾ ਅਤੇ ਚੀਨ ਜਾਣ ਦੀ ਤਿਆਰੀ ਕਰ ਲਈ। 1906 ’ਚ ਮੈਂ ਹਾਂਗਕਾਂਗ ਚਲਾ ਗਿਆ। ਇਥੇ ਮੇਰੇ ਭਣਵੱਈਏ ਨੇ ਮੈਨੂੰ ਵੀ ਪੁਲਸ ਵਿਚ ਭਰਤੀ ਕਰਵਾ ਦਿੱਤਾ। 6 ਮਹੀਨੇ ਪੁਲਸ ਵਿਚ ਨੌਕਰੀ ਕੀਤੀ। ਇਥੋਂ ਛੱਡ ਕੇ ਫਿਰ ਮੈਂ ਹੰਕਾਓ ਟਾਪੂ ਵਿਚ ਚਲਾ ਗਿਆ। ਇਥੇ 20 ਡਾਲਰ ਮਹੀਨਾ ਦੀ ਨੌਕਰੀ ਮਿਲੀ। ਕੰਮ ਵਾਚਮੈਨੀ ਦਾ ਸੀ। ਇਥੋਂ ਕੁਝ ਰੁਪਏ ਜਮ੍ਹਾਂ ਕਰਕੇ ਮੈਂ ਮਾਤਾ ਨੂੰ ਭੇਜੇ ਸਨ।
ਹੰਕਾਓ ਜਹਾਜ਼ ਆਉਂਦੇ ਜਾਂਦੇ ਰਹਿੰਦੇ ਸਨ। ਮੁਸਾਫ਼ਰਾ ਤੋਂ ਪਤਾ ਲਗਾ ਕਿ ਅਮਰੀਕਾ ਵਿਚ ਬੜੀ ਆਮਦਨ ਹੈ। ਢਾਈ ਤਿੰਨ ਸੌ ਕਿਰਾਇਆ ਲਗਦਾ ਹੈ। ਜਦ ਮੇਰੇ ਕੋਲ ਕਿਰਾਏ ਜੋਗੇ ਰੁਪਏ ਜਮਾ ਹੋ ਗਏ ਤਾਂ ਮੈਂ ਅਮਰੀਕਾ ਚਲਾ ਗਿਆ। ਜਿਸ ਜਹਾਜ਼ ਵਿਚ ਮੈਂ ਗਿਆ ਉਸ ਵਿਚ 50-60 ਪੰਜਾਬੀ ਹੋਰ ਸਨ। ਈਸ਼ਰ ਸਿੰਘ ਵੀ ਇਸੇ ਵਿਚ ਸੀ, ਇਹ ਗੱਲ 1906 ਦੇ ਅੰਤ ਦੀ ਹੈ। ਸਾਨਫ੍ਰਾਸਿਸਕੋ ਪੋਰਟ ਉਤੇ ਉਤਰੇ, ਡਾਕਟਰੀ ਮੁਆਇਨਾ ਹੋਇਆ, ਉਥੇ ਕਈ ਪੰਜਾਬੀ ਮਿਲੇ। ਉਥੋਂ ਫਿਰ ਮੈਂ ਸੈਕਰਾਮੈਂਟੋ (ਕੈਲੀਫੋਰਨੀਆ) ਚਲਾ ਗਿਆ। ਏਥੇ ਬਾਬਾ ਜਵਾਲਾ ਸਿੰਘ, ਵਸਾਖਾ ਸਿੰਘ ਤੇ ਕੇਸਰ ਸਿੰਘ ਆਦਿ ਸੱਜਣ ਮਿਲੇ। ਮੈਨੂੰ ਵੀ ਕੰਮ ਮਿਲ ਗਿਆ, ਖੇਤਾਂ ਵਿੱਚ ਆਲੂ ਗੰਢੇ ਪੁੱਟਣ ਦਾ ਕੰਮ ਸੀ। ਢਾਈ ਡਾਲਰ ਰੋਜ਼ ਦੀ ਮਜ਼ਦੂਰੀ ਸੀ, ਚੰਗੇ ਪੈਸੇ ਵੱਟਣ ਲੱਗ ਪਏ। 1907 ਵਿਚ ਅਮਰੀਕਾ ਵਿਚ ਮੰਦਵਾੜਾ ਸੀ। ਹਿੰਦੀ ਤੇ ਗੋਰੇ ਮਜ਼ਦੂਰਾਂ ਦੀਆਂ ਕਈ ਥਾਈਂ ਟੱਕਰਾਂ ਦੀਆਂ ਖ਼ਬਰਾਂ ਸੁਣੀਆਂ। ਕਈ ਥਾਈਂ ਪੰਜਾਬੀਆਂ ਨੇ ਵੀ ਗੋਰੇ ਮਜ਼ਦੂਰਾਂ ਦੀ ਚੰਗੀ ਖੁੰਬ ਠੱਪੀ। ਮੈਂ ਅਮਰੀਕਾ ਵਿਚ ਕੁਝ ਚਿਰ ਪੋਰਟਲੈਂਡ ਜਾ ਕੇ ਵੀ ਕੰਮ ਕੀਤਾ। ਪਰ ਮੰਦਵਾੜੇ ਕਾਰਨ ਕੰਮ ਬਹੁਤ ਘੱਟ ਮਿਲਦੇ ਸਨ। ਮੈਂ ਇਥੋਂ ਵੈਨਕੂਵਰ ਕੈਨੇਡਾ ਚਲਾ ਗਿਆ। ਇਥੇ ਮਿਡਲ ਸਾਈਡ ਆਰਾ ਮਿੱਲ ਵਿਚ ਮਜੂਰੀ ਮਿਲ ਗਈ। 1908 ਵਿਚ ਇਥੋਂ ਹਿੰਦੀਆਂ ਨੂੰ ਹੰਡੂਰਾਸ ਭੇਜਣ ਦਾ ਰੌਲਾ ਪੈ ਗਿਆ। ਸੰਤ ਤੇਜਾ ਸਿੰਘ ਵੀ ਇਨ੍ਹਾਂ ਦਿਨਾ ਵਿਚ ਇਥੇ ਪੁੱਜਾ ਸੀ। ਵੈਨਕੂਵਰ ਗੁਰਦੁਆਰਾ ਬਣ ਚੁੱਕਾ ਸੀ। ਇਥੇ ਸਾਂਝੀਆਂ ਮੀਟਿੰਗਾਂ ਵੀ ਹੁੰਦੀਆਂ ਸਨ। ਸਾਂਝੇ ਕੌਮੀ ਦੁੱਖਾਂ ਬਾਰੇ ਵਿਚਾਰਾਂ ਹੁੰਦੀਆਂ ਸਨ। ਹੰਡੂਰਾਸ ਵੇਖਣ ਲਈ ਦੋ ਪੰਜਾਬੀ ਭੇਜੇ ਗਏ ਸਨ। ਉਹਨਾਂ ਨੂੰ ਵਢੀਆਂ ਦੇ ਕੇ ਹਾਕਮਾਂ ਵਲੋਂ ਚੰਗੀ ਰਿਪੋਰਟ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਗੁਰਦੁਆਰੇ ਵਿਚ ਸੱਚੋ ਸੱਚ ਰਿਪੋਰਟ ਕੀਤੀ ਤੇ ਦੱਸਿਆ ਕਿ ਹੰਡੂਰਾਸ ਬੜਾ ਭੈੜਾ ਟਾਪੂ ਹੈ। ਫੈਸਲਾ ਹੋਇਆ ਕਿ ਅਸਾਂ ਉਥੇ ਨਹੀਂ ਜਾਣਾ ਭਾਵੇਂ ਕੁਝ ਹੋਵੇ। ਫਿਰ ਇਹ ਸਕੀਮ ਰਹਿ ਗਈ ਪਰ ਕਨੇਡਾ ਵਿਚ ਆਉਣ ’ਤੇ ਬੜੀਆਂ ਰੋਕਾਂ ਲਾਈਆਂ ਗਈਆਂ।
ਇਥੇ ਜੀ.ਡੀ. ਕੁਮਾਰ ਤੇ ਬਾਬੂ ਹਰਨਾਮ ਸਿੰਘ ਕਾਹਰੀ ਸਾਹਰੀ ਬੜੇ ਕੰਮ ਦੇ ਬੰਦੇ ਸਨ। ਉਹ ਸੁਧਾਰ ਦਾ ਕੰਮ ਕਰਦੇ ਸਨ। ਲੋਕਾਂ ਨੂੰ ਸ਼ਰਾਬ ਨਾ ਪੀਣ ਤੇ ਇਖਲਾਕ ਸੁਧਾਰ ਦਾ ਉਪਦੇਸ਼ ਦੇਂਦੇ ਸਨ। ਮਗਰੋਂ ਇਹ ਅਮਰੀਕਾ ਚਲੇ ਗਏ ਸਨ। ਭਾਈ ਪਿਆਰਾ ਸਿੰਘ ¦ਗੇਰੀ ਨੇ ‘ਸੰਸਾਰ’ ਅਖ਼ਬਾਰ ਜਾਰੀ ਕੀਤਾ ਸੀ। ਜਦੋਂ 1913 ’ਚ ਗ਼ਦਰ ਪਾਰਟੀ ਬਣ ਗਈ ਸੀ ਤਾਂ ਗ਼ਦਰ ਦੇ ਪਰਚੇ ਕਨੇਡਾ ਆਉਂਦੇ ਸਨ। ਅਸੀਂ ਰੁਪਏ ਇਕੱਠੇ ਕਰਕੇ ਪਾਰਟੀ ਨੂੰ ਭੇਜਦੇ ਸੀ। 1914 ਵਿਚ ਕਨੇਡਾ ਸਰਕਾਰ ਦੀਆਂ ਸ਼ਰਤਾਂ ਪੂਰੀਆਂ ਕਰਕੇ ਬਾਬਾ ਗੁਰਦਿੱਤ ਸਿੰਘ ਨੇ ਕਾਮਾਗਾਟਾ ਮਾਰੂ ਜਹਾਜ਼ ਲੈ ਆਂਦਾ। ਇਸ ਵਿਚ 360 ਮੁਸਾਫ਼ਰ ਸਨ। ਕਨੇਡਾ ਸਰਕਾਰ ਨੇ ਮੁਸਾਫ਼ਰ ਉਤਰਨ ਨਾ ਦਿੱਤੇ। ਬੜਾ ਝਗੜਾ ਹੋਇਆ। ਜਦੋਂ ਹਕੂਮਤ ਨੇ ਜ਼ਬਰਦਸਤੀ ਜਹਾਜ਼ ਵਾਪਸ ਕਰਨ ਦਾ ਫੈਸਲਾ ਕੀਤਾ ਤਾਂ ਇਸ ਦੀ ਵਿਰੋਧਤਾ ਵਿਚ ਸਭ ਹਿੰਦੀ ਇਕਮੁੱਠ ਹੋ ਗਏ। ਉਨ੍ਹਾਂ ਫੈਸਲਾ ਕੀਤਾ ਕਿ ਜੇ ਕਾਮਾਗਾਟਾ ਮਾਰੂ ’ਤੇ ਹਮਲਾ ਕੀਤਾ ਗਿਆ ਤਾਂ ਅਸੀਂ ਵੈਨਕੂਵਰ ਨੂੰ ਅੱਗ ਲਾ ਦਿਆਂਗੇ, ਮਰਨ-ਮਾਰਨ ਦੇ ਪ੍ਰਣ ਕੀਤੇ ਗਏ। ਛੇਕੜ ਸੁਲਾਹ ਹੋ ਗਈ ਤੇ ਸਰਕਾਰ ਨੇ ਰਾਸ਼ਨ ਦੇ ਕੇ ਜਹਾਜ਼ ਵਾਪਸ ਪਿੱਛੇ ਨੂੰ ਭੇਜ ਦਿੱਤਾ। ਇਸ ਘਟਨਾ ਦੇ ਕਾਰਨ ਹਿੰਦੀਆਂ ਵਿਚ ਅਜ਼ਾਦੀ ਲਈ ਬੜਾ ਜੋਸ਼ ਵੱਧ ਗਿਆ।
ਗ਼ਦਰ ਅਖ਼ਬਾਰ ਦਾ ਵੀ ਪ੍ਰਚਾਰ ਵੱਧ ਗਿਆ। ਬੇਲਾ ਸਿੰਘ ਹਾਪਕਿਨਸਨ ਦਾ ਖਰੀਦਿਆ ਬੰਦਾ ਸੀ। ਉਸ ਨੇ ਜਿਸ ਦਿਨ ਗੁਰਦੁਆਰੇ ’ਚ ਗੋਲੀ ਚਲਾ ਕੇ ਭਾਗ ਸਿੰਘ ਤੇ ਬਦਨ ਸਿੰਘ ਨੂੰ ਸ਼ਹੀਦ ਕੀਤਾ ਮੈਂ ਉਥੇ ਮੌਜੂਦ ਸੀ। ਉਸਨੇ ਹਾਪਕਿਨਸਨ ਦੀ ਸ਼ਹਿ ਨਾਲ ਇਹ ਕਹਿਰ ਕਮਾਇਆ ਸੀ। ਇਸ ਦਾ ਬਦਲਾ ਮੇਵਾ ਸਿੰਘ ਲੋਪੋਕੇ ਨੇ ਕਚਹਿਰੀ ਵਿਚ ਲਿਆ। ਮੇਵਾ ਸਿੰਘ ਧਾਰਮਿਕ ਆਦਮੀ ਸੀ। ਚੁੱਪ-ਚਾਪ ਰਹਿੰਦਾ ਸੀ ਤੇ ਭਜਨ ਪਾਠ ਕਰਦਾ ਸੀ। ਹਾਪਕਿਨਸਨ ਨਾਲ ਉਪਰੋਂ ਮਿਲਿਆ ਰਿਹਾ ਪਰ ਦਿਲੋਂ ਬਦਲਾ ਲੈਣ ਦੀ ਤਿਆਰੀ ਕਰਦਾ ਰਿਹਾ ਤੇ ਇਕ ਦਿਨ ਕਚਹਿਰੀ ਵਿਚ ਪਿਸਤੌਲ ਨਾਲ ਹਾਪਕਿਨਸਨ ਨੂੰ ਮਾਰ ਮੁਕਾਇਆ। ਉਸ ਨੇ ਬੜਾ ਕੜਾਕੇਦਾਰ ਬਿਆਨ ਦਿੱਤਾ ਤੇ ਫਾਂਸੀ ਲੱਗ ਕੇ ਸ਼ਹੀਦ ਹੋ ਗਿਆ। ਇਸ ਗੱਲ ਨੇ ਵੀ ਲੋਕਾਂ ਦੇ ਦਿਲਾਂ ਵਿਚ ਦੇਸ਼ ਦੀ ਅਜ਼ਾਦੀ ਲਈ ਕੁਰਬਾਨੀ ਦਾ ਜੋਸ਼ ਭਰਿਆ। ਕਨੇਡਾ ਵਿਚ ਗ਼ਦਰ ਪਾਰਟੀ ਦੀ ਸ਼ਾਖਾ ਬਣ ਗਈ ਸੀ।
‘‘ਕਾਮਾਗਾਟਾ ਮਾਰੂ ਦੇ ਦੇਸ਼ ਨੂੰ ਰਵਾਨਾ ਹੋ ਜਾਣ ਮਗਰੋ¤ ਛੇਤੀ ਹੀਂ ਪਹਿਲਾ ਸੰਸਾਰ ਯੁੱਧ ਛਿੜ ਪਿਆ। ਸਾਨਫਰਾਂਸਿਸਕੋ ਵਿਚ ਗ਼ਦਰ ਪਾਰਟੀ ਨੇ ਮੀਟਿੰਗ ਕਰਕੇ ਅੰਗਰੇਜ਼ਾਂ ਵਿਰੁੱਧ ਐਲਾਨ ਕਰ ਦਿੱਤਾ ਤੇ ਸਭ ਪ੍ਰਦੇਸੀ ਦੇਸ਼ਭਗਤਾਂ ਨੂੰ ਗ਼ਦਰ ਕਰਨ ਲਈ ਦੇਸ਼ ਜਾਣ ਦਾ ਹੁਕਮ ਦਿੱਤਾ। ਮੈਂ ਦੇਸ਼ ਜਾਣ ਦੇ ਬਰਖਿਲਾਫ ਸੀ ਕਿਉਂਕਿ ਤਿਆਰੀ ਪੂਰੀ ਨਹੀਂ ਸੀ। ਪਰ ਕਰਤਾਰ ਸਿੰਘ ਸਰਾਭਾ ਕਨੇਡਾ ਵਿਚ ਆਇਆ। ਉਸ ਨੇ ਮੀਟਿੰਗ ਕਰਕੇ ਲੋਕਾਂ ਨੂੰ ਲਲਕਾਰਿਆ ਤੇ ਵੰਗਾਰਿਆ ਕਿ ਗ਼ਦਰ ਲਈ ਚਲੋ ਦੇਸ਼ ਨੂੰ! ਮੈਂ ਵਿਰੋਧਤਾ ਕੀਤੀ ਪਰ ਬਹੁਸੰਮਤੀ ਨਾਲ ਦੇਸ਼ ਨੂੰ ਵਹੀਰਾਂ ਘੱਤਣ ਦਾ ਮਤਾ ਪਾਸ ਹੋ ਗਿਆ। ਮੈਂ ਵੀ ਫੈਸਲੇ ਮੁਤਾਬਿਕ ਦੇਸ਼ ਜਾਣ ਦੀ ਤਿਆਰੀ ਕਰ ਦਿੱਤੀ....।
‘‘........ ਫਰਵਰੀ 1915 ਵਿਚ ਗ਼ਦਰ ਕਰਨ ਦਾ ਭੇਦ ਖੁੱਲ ਜਾਣ ਕਰਕੇ ਬੇਸ਼ੁਮਾਰ ਗਿਰਫਤਾਰੀਆਂ ਹੋ ਗਈਆਂ। ਲਾਹੌਰ ਜੇਲ੍ਹ ਵਿਚ ਸਭ ਗ਼ਦਰੀ ਇਕੱਠੇ ਕੀਤੇ ਗਏ। ਮੈਨੂੰ ਪਹਿਲੇ ਗ਼ਦਰ ਸਾਜ਼ਿਸ਼ ਦੇ ਮੁਕੱਦਮੇ ਵਿਚ ਲਿਆ ਗਿਆ। ਮੁਕੱਦਮਾ ਜੇਲ੍ਹ ਵਿਚ ਹੀ ਚੱਲਿਆ। ਮੈਨੂੰ ਉਮਰ ਕੈਦ ਤੇ ਜਾਇਦਾਦ ਜ਼ਬਤੀ ਦੀ ਸਜਾ ਮਿਲੀ।
24 ਸਾਥੀਆਂ ਨੂੰ ਫਾਂਸੀ ਤੇ ਜਾਇਦਾਦ ਜ਼ਬਤੀ ਦੀ ਸਜ਼ਾ ਮਿਲੀ। ਪਰ ਪਿੱਛੋਂ ਵਾਇਸਰਾਏ ਦੇ ਦਖਲ ਨਾਲ ਕਰਤਾਰ ਸਿੰਘ ਸਰਾਭਾ ਆਦਿ ਸੱਤਾਂ ਦੀ ਫਾਂਸੀ ਰਹਿ ਗਈ। ਬਾਕੀਆਂ ਨੂੰ ਉਮਰ ਕੈਦ ਕਾਲੇ ਪਾਣੀ ਦੀ ਸਜ਼ਾ ਦਿੱਤੀ ਗਈ। ਫਾਂਸੀ ਕੋਠੜੀਆਂ ਵਿਚ ਡੱਕੇ ਹੋਏ ਗ਼ਦਰੀ ਵੀ ਆਜ਼ਾਦੀ ਦੇ ਗੀਤ ਗਾਉਂਦੇ ਤੇ ਖੁਸ਼ੀਆਂ ਮਨਾਉਂਦੇ ਸਨ। ਕਿਸੇ ਦੇ ਦਿਲ ਵਿਚ ਮੌਤ ਦਾ ਰਤਾ ਡਰ ਨਹੀਂ ਸੀ। ਫਾਂਸੀ ਵਾਲੇ ਦਿਨ ਕਰਤਾਰ ਸਿੰਘ ਸਰਾਭਾ ਤੋਲਿਆ ਗਿਆ ਉਸ ਦਾ ਸੱਤ ਸੇਰ ਵਜ਼ਨ ਪਹਿਲਾਂ ਨਾਲੋਂ ਵੱਧ ਸੀ। ਉਹ ਕਹਿੰਦਾ ਸੀ ਮੈਂ ਫਾਂਸੀ ਮਗਰੋਂ ਦੂਜਾ ਜਨਮ ਲੈ ਕੇ ਫੇਰ ਆਜ਼ਾਦੀ ਦਾ ਘੋਲ ਲੜਾਂਗਾ...’’

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346