Welcome to Seerat.ca
Welcome to Seerat.ca

ਗ਼ਦਰ ਲਹਿਰ ਦਾ ਚੌਮੁਖੀਆ ਚਿਰਾਗ਼ / ਕਰਤਾਰ ਸਿੰਘ ਸਰਾਭਾ

 

- ਵਰਿਆਮ ਸਿੰਘ ਸੰਧੂ

ਜੇ ਮੈਨੂੰ ਪਲੇਗ ਲੈ ਜਾਂਦੀ ਤਾਂ ਮੈਂ ਕਿਹੜੀ ਗਿਣਤੀ ਵਿੱਚ ਹੁੰਦਾ?

‘‘ਭਾਈ ਪਰਮਾਨੰਦ ਕਰਾਉਂਦਾ ਹੈ ਮੇਰੇ ਤੋਂ ਅਜਿਹੀਆਂ ਗੱਲਾਂ...’’

 

- ਭਾਈ ਪਰਮਾਨੰਦ

ਪੰਜਾਬੀਆਂ ਵਿਚੋਂ ਸੱਚਮੁੱਚ ਦਾ ਇਨਕਲਾਬੀ

 

- ਸਚਿੰਦਰ ਨਾਥ ਸਾਨਿਆਲ

ਮੇਰਾ ਜਰਨੈਲ

 

- ਬਾਬਾ ਸੋਹਣ ਸਿੰਘ ਭਕਨਾ

‘ਯਾਦੇਂ ਰਫ਼ਤ-ਗਾਂ’

 

- ਸ਼ਹੀਦ ਗ਼ਦਰੀ ਮਾਸਟਰ ਊਧਮ ਸਿੰਘ ਕਸੇਲ

ਜੇ ਸਰਾਭਾ ਜਿਊਂਦਾ ਰਹਿੰਦਾ ਤਾਂ....

 

- ਬਾਬਾ ਹਰਨਾਮ ਸਿੰਘ ਟੁੰਡੀਲਾਟ

ਕੌਮ ਸਿਤਾਰਾ ਕਰਤਾਰ

 

- ਮੁਣਸ਼ਾ ਸਿੰਘ ਦੁਖੀ

ਮਾਂ ਬੋਲੀ ਪੰਜਾਬੀ ਦਾ ਵੀ ਆਸ਼ਕ ਸੀ ਕਰਤਾਰ ਸਿੰਘ ਸਰਾਭਾ

 

- ਬਾਬਾ ਕਿਰਪਾ ਸਿੰਘ ਲੰਗਮਾਜ਼ਰੀ

ਆਤਮ-ਸਮਰਪਣ

 

- ਗੋਪਾਲ ਸਿੰਘ ਚੰਦਨ

‘‘ਮੈਂ ਜੋ ਵੀ ਕਹਾਂਗਾ, ਸੱਚ ਕਹਾਂਗਾ’’

 

- ਬਾਬਾ ਹਰਨਾਮ ਸਿੰਘ ਕਾਲਾ ਸੰਘਾ

ਸ਼ਹੀਦ ਸਰਾਭਾ ਦੀ ਗ਼ਦਰ ਨੂੰ ਦੇਣ

 

- ਬਾਬਾ ਸ਼ੇਰ ਸਿੰਘ ਵੇਈਂ ਪੂਈਂ

ਗ਼ਦਰ ਲਹਿਰ ਤੇ ਪ੍ਰੈਸ ਦਾ ਮਹੱਤਵ

 

- ਕਰਤਾਰ ਸਿੰਘ ਦੁੱਕੀ

ਰਣਚੰਡੀ ਦੇ ਪਰਮ ਭਗਤ ਸ਼ਹੀਦ ਕਰਤਾਰ ਸਿੰਘ ਸਰਾਭਾ

 

- ਸ਼ਹੀਦ ਭਗਤ ਸਿੰਘ

ਮੇਰੇ ਰਾਜਸੀ ਜੀਵਨ ਦਾ ਮੁੱਢ

 

- ਬਾਬਾ ਕਰਮ ਸਿੰਘ ਚੀਮਾਂ

ਫਾਂਸੀ ਸਮੇਂ ਕਰਤਾਰ ਸਿੰਘ ਦੇ ਆਖਰੀ ਬਚਨ

ਸਰਾਭਾ ਤੇ ਸ਼ਹੀਦ ਕੇਹਰ ਸਿੰਘ ਢੋਟੀਆਂ

 

- ਜੈਦੇਵ ਕਪੂਰ

ਸ਼ਹੀਦ ਸਰਾਭਾ ਵਿਰੁੱਧ ਅਦਾਲਤੀ ਫੈਸਲਾ

 

- ਖੋਜ਼ ਤੇ ਆਲੇਖ: ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ

ਕੀ ਸਰਾਭੇ ਦੀ ਫਾਂਸੀ ਟਲ ਵੀ ਸਕਦੀ ਸੀ?

ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਅਮਰੀਕਾ ਦਾਖਲੇ ਦੇ ਸਹੀ ਤੱਥ

 

- ਸੀਤਾ ਰਾਮ ਬਾਂਸਲ

‘ਕਾਲੇ ਪਾਣੀ’ ਦੀ ਚਸ਼ਮਦੀਦ ਗਵਾਹੀ

 

- ਵਰਿਆਮ ਸਿੰਘ ਸੰਧੂ

ਸਦੀ ਦੇ ਇਨਕਲਾਬੀ ਇਤਿਹਾਸ ਦਾ ਹਾਣੀ- ਬਾਬਾ ਭਗਤ ਸਿੰਘ ਬਿਲਗਾ

 

- ਵਰਿਆਮ ਸਿੰਘ ਸੰਧੂ

‘ਅਸਲੀ’ ਗੁਰਦਵਾਰੇ ਦੀ ਗੌਰਵ-ਗਾਥਾ

 

- ਵਰਿਆਮ ਸਿੰਘ ਸੰਧੂ

ਪੰਜਾਬੀ ਫ਼ਿਲਮਕਾਰੀ ਨੂੰ ਗੁਰਵਿੰਦਰ ਸਿੰਘ ਦਾ ਮਹਾਦਾਨ

 

- ਵਰਿਆਮ ਸਿੰਘ ਸੰਧੂ

ਕਾਲ਼ ਦਾ ਕਹਿਰ

 

- ਸੁਖਦੇਵ ਸਿੱਧੂ

ਗਿਆਨੀ ਸੋਹਣ ਸਿੰਘ ਸੀਤਲ

 

- ਪ੍ਰੋ. ਸ਼ਮਸ਼ੇਰ ਸਿੰਘ ਸੰਧੂ

ਓਪਰਾ ਘਰ

 

- ਗੁਰਦਿਆਲ ਸਿੰਘ

ਕਹਾਣੀ ਬੈਠਕ ਟਰਾਂਟੋ ਵਲੋਂ ਸ਼ਾਨਦਾਰ ਜਨਤਕ ਕਹਾਣੀ ਦਰਬਾਰ

 

- ਉਂਕਾਰਪ੍ਰੀਤ

ਧਰਤੀਧੱਕ

 

- ਸਰਵਣ ਸਿੰਘ

ਗਣੇਸ਼

 

- ਲਵੀਨ ਕੌਰ ਗਿੱਲ

 


‘‘ਮੈਂ ਜੋ ਵੀ ਕਹਾਂਗਾ, ਸੱਚ ਕਹਾਂਗਾ’’
- ਬਾਬਾ ਹਰਨਾਮ ਸਿੰਘ ਕਾਲਾ ਸੰਘਾ

 

ਬਾਬਾ ਹਰਨਾਮ ਸਿੰਘ ਕਾਲਾ ਸੰਘਾ 26 ਪੰਜਾਬ ਰੈਜ਼ੀਮੈਂਟ ਵਿੱਚ ਸਿਪਾਹੀ ਸਨ। 1915 ਵਿੱਚ ਉਨ੍ਹਾਂ ਨੇ ਗ਼ਦਰ ਪਾਰਟੀ ਵਿੱਚ ਸ਼ਾਮਿਲ ਹੋ ਕੇ ਸ. ਕਰਤਾਰ ਸਿੰਘ ਸਰਾਭਾ ਨਾਲ ਮਿਲ ਕੇ ਕੰਮ ਕੀਤਾ। ਉਨ੍ਹਾਂ ਨੇ ਉਮਰ ਕੈਦ ਦੇ ਨਾਲ ਜਾਇਦਾਦ ਜ਼ਬਤੀ ਦੀ ਸਜ਼ਾ ਭੁਗਤੀ। ਕੀ ਉਨ੍ਹਾਂ ਦੀ ਜ਼ਬਤ ਜਾਇਦਾਦ ਨੂੰ ਵਾਪਸ ਨਾ ਕਰਾ ਸਕਣਾ ਅਜੋਕੇ ਹਾਕਮਾਂ ਲਈ ਸ਼ਰਮ ਦੀ ਗੱਲ ਨਹੀਂ?

ਮੇਰਾ ਜਨਮ ਪਿੰਡ ਕਾਲਾ ਸੰਘਾ ਜ਼ਿਲਾ ਕਪੂਰਥਲਾ ਵਿਚ ਸ. ਸੁੰਦਰ ਸਿੰਘ ਜੱਟ ਦੇ ਘਰ ਹੋਇਆ। ਮੇਰਾ ਨਾਂਮ ਉਸ ਸਮੇਂ ਰਾਮ ਚੰਦ ਰਖਿਆ ਗਿਆ। ਮੇਰੇ ਵੱਡੇ ਭਰਾ ਦਾ ਨਾਂ ਲਛਮਣ ਸੀ। ਮੇਰੀ ਮਾਤਾ ਦਾ ਨਾਂ ਗੁਲਾਬ ਦਈ ਸੀ। ਰਾਮ ਤੇ ਲਛਮਣ ਵਰਗਾ ਸਾਡਾ ਆਪੋ ਵਿਚ ਪਿਆਰ ਸੀ। ਮੇਰੇ ਨਾਨਕੇ ਜੰਡਿਆਲਾ ਜ਼ਿਲਾ ਜ¦ਧਰ ਹਨ। ਲਗਭਗ 21 ਵਰ੍ਹੇ ਦੀ ਉਮਰ ਤੱਕ ਮੈਂ ਘਰ ਵਿਚ ਖੇਤੀਬਾੜੀ ਦੇ ਕੰਮ ਵਿਚ ਆਪਣੇ ਪਿਤਾ ਦਾ ਹੱਥ ਵਟਾਂਦਾ ਰਿਹਾ। ਮੈਨੂੰ ਨਾ ਕਿਸੇ ਸਮਾਜਿਕ ਲਹਿਰ ਨਾਲ ਵਾਹ ਪਿਆ ਤੇ ਨਾ ਹੀ ਵਿੱਦਿਆ ਪ੍ਰਾਪਤੀ ਦਾ ਕੋਈ ਵਸੀਲਾ ਬਣਿਆ। ਉਦੋਂ ਅੰਗਰੇਜ਼ੀ ਇਲਾਕੇ ਵਿਚ ਤਾਂ ਵਿੱਦਿਆ ਪ੍ਰਚਾਰ ਦੀ ਲਹਿਰ ਚੱਲ ਪਈ ਸੀ ਪਰ ਰਿਆਸਤਾਂ ਦੇ ਵਾਲੀ ਤਾਂ ਆਪਣੀ ਮੌਜ-ਮਸਤੀ ਵਿਚ ਹੀ ਗੁਲਤਾਨ ਸਨ। ਇਥੇ ਵਹਿਮਾਂ-ਭਰਮਾਂ ਤੇ ਅਨਪੜ੍ਹਤਾ ਦਾ ਰਾਜ ਸੀ। ਪੂਰਾ ਜਵਾਨ ਹੋਣ ਤੱਕ ਮੈਂ ਕਿਤੋਂ ੳ.ਅ. ਵੀ ਨਹੀਂ ਸਾਂ ਸਿੱਖ ਸਕਿਆ। ਉਦੋਂ ਪੰਜਾਬ ਦੇ ਜੱਟ ਹੋਰ ਕੋਈ ਕਿੱਤਾ ਕਰਨ ਨਾਲੋਂ ਬਾਹਲਾ ਫੌਜੀ ਨੌਕਰੀ ਪਸੰਦ ਕਰਦੇ ਸਨ। ਗਰੀਬੀ ਦੇ ਕਾਰਨ ਨਹੀਂ, ਜਵਾਨੀ ਦੇ ਜੋਸ਼ ਵਿੱਚ ਹੀ ਮੈਂ 8 ਫਰਵਰੀ 1909 ਨੂੰ 26 ਪੰਜਾਬੀ ਫੌਜ ਵਿਚ ਸਿਪਾਹੀ ਭਰਤੀ ਹੋ ਕੇ ਕੋਹਾਟ ਛਾਵਣੀ ਵਿਚ ਚਲਾ ਗਿਆ। ਉਸ ਵੇਲੇ ਸਿਪਾਹੀ ਦੀ ਤਨਖ਼ਾਹ ਕੇਵਲ 11 ਰੁਪਏ ਮਾਹਵਾਰ ਹੁੰਦੀ ਸੀ। ਨੌਕਰੀ ਦੇ ਸਮੇਂ ਕੋਹਾਟ ਛਾਵਣੀ ਵਿਚ ਗੁਰਮੁੱਖੀ ਲਿਖਣੀ ਪੜ੍ਹਨੀ ਸਿਖ ਲਈ। ਅੰਗਰੇਜ਼ੀ ਅੱਖਰ ਵੀ ਸਿੱਖ ਲਏ ਕਿਉਂਕਿ ਮਗਰੋਂ ਮੈਨੂੰ ਝੰਡੀ ਸ਼ੀਸ਼ੇ ਦੇ ਕੰਮ ’ਤੇ ਲਾ ਦਿੱਤਾ ਗਿਆ ਸੀ।
1912 ਦੇ ਅਖ਼ੀਰ ਵਿਚ ਚੀਨ ਵਿਚ ਗੜਬੜ ਪਈ ਤਾਂ ਸਾਡੀ ਪਲਟਣ ਨੂੰ ਹਾਂਗਕਾਂਗ ਜਾਣ ਦਾ ਹੁਕਮ ਹੋ ਗਿਆ। ਕਰਾਚੀ ਦੇ ਰਸਤੇ ਸਿੰਘਾਪੁਰ ਹੁੰਦੇ ਹੋਏ ਅਸੀਂ ਹਾਂਗਕਾਂਗ ਪਹੁੰਚ ਗਏ। ਉਥੇ ਚੀਨੀਆਂ, ਜਪਾਨੀਆਂ ਤੇ ਹੋਰ ਲੋਕਾਂ ਨੂੰ ਮਿਲਣ ਤੋਂ ਮਹਿਸੂਸ ਕਰਨ ਲਗੇ ਕਿ ਅਸੀਂ ਆਪ ਤਾਂ ਗੁਲਾਮ ਹਾਂ ਤੇ ਹੋਰਾਂ ਨੂੰ ਗੁਲਾਮ ਰੱਖਣ ਲਈ ਏਥੇ ਆ ਗਏ ਹਾਂ। ਸਾਡੀ ਪਲਟਨ ਵਿਚ ਪਠਾਣ, ਪੋਠੋਹਾਰੀ ਮੁਸਲਮਾਨ ਤੇ ਸਿੱਖ ਸ਼ਾਮਲ ਸਨ। ਹਾਂਗਕਾਂਗ ਪਹੁੰਚਣ ਮਗਰੋਂ ਅਫ਼ਸਰਾਂ ਨਾਲ ਸਾਡੀ ਪਹਿਲੀ ਟੱਕਰ ਹੋ ਗਈ।
ਹੁਣ 1914 ਵਿਚ ਅਚਨਚੇਤ ਹੀ ਸਾਡੀ ਪਲਟਨ ਦੇ ਕਈ ਸਿਪਾਹੀਆਂ ਦੇ ਨਾਂ ਬੰਦ ਲਫਾਫਿਆਂ ਵਿਚ ਸਾਨਫਰਾਂਸਿਸਕੋ (ਅਮਰੀਕਾ) ਤੋਂ ‘ਗ਼ਦਰ’ ਅਖ਼ਬਾਰ ਦੇ ਪਰਚੇ ਆਉਣ ਲੱਗ ਪਏ ਜਿਨ੍ਹਾਂ ਨੂੰ ਪੜ੍ਹਕੇ ਸਾਡੀਆਂ ਅੱਖਾਂ ਖੁੱਲ੍ਹੀਆਂ। ਮੇਰੇ ਦਿਲ ਵਿਚ ਗ਼ਦਰ ਲਈ ਜੋਸ਼ ਉਬਾਲੇ ਖਾਣ ਲੱਗ ਪਿਆ। ਪਤਾ ਲੱਗਾ ਕਿ ਪੰਜਾਬੀ ਪਲਟਨਾਂ ਵਿਚੋਂ ਕਈ ਸਿਪਾਹੀ ਅਮਰੀਕਾ ਚਲੇ ਗਏ ਸਨ। ਉਥੇ ਭਾਰਤ ਨੂੰ ਅਜ਼ਾਦ ਕਰਾਉਣ ਲਈ ਗ਼ਦਰ ਪਾਰਟੀ ਬਣ ਗਈ ਸੀ। ਜਿਨ੍ਹਾਂ ਸਾਥੀਆਂ ਦੇ ਨਾਂ ਕਿਸੇ ਨੂੰ ਪਤਾ ਸਨ ਉਨ੍ਹਾਂ ਨੂੰ ਪਰਚੇ ਭੇਜੇ ਜਾਂਦੇ ਸਨ। ਸਾਡੀ ਡਾਕ ਫੋਲੀ ਜਾਣ ਲੱਗੀ ਤੇ ਪਰਚੇ ਜ਼ਬਤ ਕੀਤੇ ਜਾਣ ਲੱਗ ਪਏ। ਇਕ ਸੱਜਣ ਫੁੰਮਣ ਸਿੰਘ ਦੀ ਅਮਰੀਕਾ ਵਿਚ ਕਿਸੇ ਨਾਲ ਚਿੱਠੀ ਪੱਤਰ ਚਲਦੀ ਸੀ। ਉਸ ਨੇ ਕਈ ਅਫ਼ਸਰਾਂ ਦੇ ਐਡਰੈਸ ਵੀ ਲਿਖ ਭੇਜੇ ਤਾਂ ਜੋ ਖਾਸ ਸਿਪਾਹੀਆਂ ਉਤੇ ਹੀ ਦੋਸ਼ ਨਾ ਲੱਗੇ। ਅਫ਼ਸਰਾਂ ਦੇ ਨਾਂ ਵੀ ਪਰਚੇ ਆਉਣ ਲੱਗ ਪਏ। ਪਰ ਅਸਾਂ ਸਿਪਾਹੀਆਂ ਤੇ ਪੰਜਾਬੀਆਂ ਵਿਚ ਪਰਚੇ ਵੰਡਣ ਲਈ ਚੀਨੀਆਂ ਦੇ ਪਤਿਆਂ ਉਤੇ ਖੁਫ਼ੀਆ ਪਰਚੇ ਮੰਗਾਉਣ ਦਾ ਪ੍ਰਬੰਧ ਕਰ ਲਿਆ। ਹੁਣ ਸਭ ਸਿਪਾਹੀਆਂ ਵਿੱਚ ਪਰਚੇ ਖੁਫ਼ੀਆ ਵੰਡੇ ਜਾਂਦੇ, ਪੜ੍ਹੇ ਜਾਂਦੇ, ਅਤੇ ਦੇਸ਼ ਦੀ ਅਜ਼ਾਦੀ ਲਈ ਸਲਾਹ ਮਸ਼ਵਰੇ ਹੁੰਦੇ ਰਹਿੰਦੇ। ਮੈਂ ਗ਼ਦਰ ਦੇ ਪਰਚੇ ਵੰਡਣ ਦਾ ਕੰਮ ਕਰਦਾ ਹੁੰਦਾ ਸਾਂ। ਅਖੀਰ ਮਾਰਚ 1914 ਨੂੰ ਹਾਂਗਕਾਂਗ ਵਿਚ ਕਾਮਾਗਾਟਾ ਮਾਰੂ ਜਹਾਜ਼ ਦੀ ਚਰਚਾ ਚੱਲ ਪਈ।
ਕਾਮਾਗਾਟਾ ਮਾਰੂ ਜਹਾਜ਼ ਦੇ ਚਲੇ ਜਾਣ ਮਗਰੋਂ ਅਫ਼ਸਰਾਂ ਨੇ ਫੌਜ ਵਿਚੋਂ ਉਹ ਆਦਮੀ ਚੁਣਨੇ ਸ਼ੁਰੂ ਕੀਤੇ ਜਿਨ੍ਹਾਂ ਉਤੇ ਗ਼ਦਰ ਦੇ ਪਰਚੇ ਵੰਡਣ ਜਾਂ ਅਜਿਹੇ ਬਾਗ਼ੀ ਕੰਮਾਂ ਵਿਚ ਹਿੱਸਾ ਲੈਣ ਦਾ ਸ਼ੱਕ ਸੀ। 53 ਆਦਮੀ ਚੁਣੇ ਗਏ। ਇਨ੍ਹਾਂ ਵਿਚ ਫੁੰਮਣ ਸਿੰਘ ਕਲੇਰ (ਜ¦ਧਰ), ਲਾਭ ਸਿੰਘ ਕਿਲਾ ਚੱਕ ਵਾਲੀਆ (ਲਾਹੌਰ), ਤੇਜਾ ਸਿੰਘ ਲਹੁਕੇ (ਅੰਮ੍ਰਿਤਸਰ), ਮੱਘਰ ਸਿੰਘ ਸਿਆਲਕੋਟ, ਕਿਰਪਾ ਸਿੰਘ ¦ਗ ਮਜਾਰਾ ਤੇ ਈਸ਼ਰ ਸਿੰਘ ਆਦਿ। ਇਕ ਮੈਂ ਵੀ ਨਾਲ ਸੀ।
ਸ਼ਾਇਦ ਮੈਂ ਅਕਤੂਬਰ ਵਿਚ ਫਿਰੋਜ਼ਪੁਰ ਛਾਉਣੀ ਵਿਚ ਆ ਗਿਆ ਸੀ। ਏਥੇ ਜਰਮਨ ਜੰਗ ਦੇ ਕਾਰਨ ਫੌਜੀਆਂ ਵਿਚ ਬੜੀ ਬੇਚੈਨੀ ਸੀ। ਅੰਗਰੇਜ਼ਾਂ ਦੀ ਖਾਤਰ ਜਰਮਨੀ ਵਿਚ ਜਾ ਕੇ ਮਰਨ ਨੂੰ ਕਿਸੇ ਦਾ ਜੀਅ ਨਹੀਂ ਸੀ ਕਰਦਾ ਪਰ ਸੁੱਝਦਾ ਨਹੀਂ ਸੀ ਕਿ ਕੀ ਕੀਤਾ ਜਾਵੇ। ਏਥੇ ਗ਼ਦਰ ਅਖ਼ਬਾਰ ਵੀ ਨਹੀਂ ਸੀ ਆਉਂਦਾ।
ਦਸੰਬਰ ਜਾਂ ਜਨਵਰੀ ਦਾ ਮਹੀਨਾ ਸੀ। ਕਿਰਪਾ ਸਿੰਘ ਲੈਸ ਨਾਇਕ ਨੇ ਮੈਨੂੰ ਇਕ ਓਪਰੇ ਜਿਹੇ ਨੌਜਵਾਨ ਨੂੰ ਮਿਲਾਇਆ। ਉਹ ਰਾਤ ਮੇਰੇ ਪਾਸ ਰਿਹਾ। ਮੇਰੀ ਬਾਬਤ ਪੁੱਛ ਗਿੱਛ ਕਰਕੇ ਉਸ ਨੇ ਆਪਣਾ ਦਿਲ ਖੋਲ੍ਹਿਆ ਤੇ ਦੱਸਿਆ ਕਿ ਉਹ ਕਰਤਾਰ ਸਿੰਘ ਸਰਾਭਾ ਹੈ। ਉਸਨੇ ਗ਼ਦਰ ਪਾਰਟੀ ਦੇ ਇਨਕਲਾਬੀ ਪ੍ਰੋਗਰਾਮ ਬਾਰੇ ਸਭ ਕੁਝ ਮੈਨੂੰ ਸਮਝਾਇਆ ਤੇ ਦੱਸਿਆ ਕਿ ਪ੍ਰਦੇਸ਼ਾਂ ਵਿੱਚੋਂ ਗ਼ਦਰ ਪਾਰਟੀ ਦੇ ਸੈਂਕੜੇ ਦੇਸ਼ ਭਗਤ ਦੇਸ਼ ਵਿਚ ਪਹੁੰਚ ਗਏ ਹਨ ਤੇ ਵੱਖ-ਵੱਖ ਛਾਉਣੀਆਂ ਵਿੱਚ ਫੌਜਾਂ ਨੂੰ ਇਨਕਲਾਬ ਕਰਨ ਲਈ ਤਿਆਰ ਕਰ ਰਹੇ ਹਨ ਅਤੇ ਇਹ ਵੀ ਦੱਸਿਆ ਕਿ ਜੰਗ ਦੇ ਕਾਰਨ ਅੰਗਰੇਜ਼ੀ ਫੌਜ ਭਾਰਤ ਵਿੱਚ ਬਹੁਤ ਥੋੜੀ ਰਹਿ ਗਈ ਹੈ। ਇਸ ਲਈ ਖੁਫ਼ੀਆ ਤੌਰ ਤੇ ਫੌਜੀਆਂ ਵਿਚ ਦੇਸ਼ ਪਿਆਰ ਤੇ ਇਨਕਲਾਬ ਦਾ ਪ੍ਰਚਾਰ ਕਰੋ। ਅਸੀਂ ਛੇਤੀਂ ਹੀ ਗ਼ਦਰ ਦੀ ਤਾਰੀਖ ਮਿੱਥ ਕੇ ਤੁਹਾਨੂੰ ਇਤਲਾਹ ਦਿਆਂਗੇ। ਕਰਤਾਰ ਸਿੰਘ ਨੂੰ ਮਿਲ ਕੇ, ਗ਼ਦਰ ਪਾਰਟੀ ਦਾ ਸਾਰਾ ਪ੍ਰੋਗਰਾਮ ਸਮਝ ਕੇ ਮੈਨੂੰ ਬੜੀ ਹੀ ਖੁਸ਼ੀ ਹੋਈ। ਮੈਂ ਅੱਗੇ ਹੀ ਇਸ ਗੱਲ ਦਾ ਉਡੀਕਵਾਨ ਸਾਂ। ਗ਼ਦਰ ਅਖ਼ਬਾਰ ਰਾਹੀਂ ਅੰਗਰੇਜ਼ਾਂ ਦੇ ਜ਼ੁਲਮਾਂ ਤੇ ਗੁਲਾਮੀ ਦੇ ਦੁੱਖਾਂ ਦਾ ਮੈਨੂੰ ਕਾਫੀ ਗਿਆਨ ਹੋ ਚੁੱਕਾ ਸੀ।
ਹੁਣ ਕਰਤਾਰ ਸਿੰਘ ਸਰਾਭਾ, ਪਿੰਗਲੇ ਤੇ ਬੰਤਾ ਸਿੰਘ ਸੰਘਵਾਲ ਤਿੰਨੇ ਕਿਰਪਾ ਸਿੰਘ ਨੂੰ ਤੇ ਮੈਨੂੰ ਮਿਲਣ ਆਉਂਦੇ ਰਹਿੰਦੇ ਅਤੇ ਉਨ੍ਹਾਂ ਦੀ ਹਦਾਇਤ ਮੁਤਾਬਕ ਮੈਂ ਫੌਜ ਵਿੱਚ ਕੰਮ ਕਰਦਾ ਰਹਿੰਦਾ। ਕੁਝ ਚਿਰ ਮਗਰੋਂ ਅਖ਼ਬਾਰ ਵਿੱਚ ਪੜ੍ਹਿਆ ਕਿ ਕਰਤਾਰ ਸਿੰਘ ਸਰਾਭਾ ਦੀ ਗ੍ਰਿਫਤਾਰੀ ਲਈ ਸਰਕਾਰ ਨੇ ਇਕ ਮਰੱਬਾ ਜ਼ਮੀਨ ਤੇ ਕਈ ਹਜ਼ਾਰ ਰੁਪਿਆ ਇਨਾਮ ਵੀ ਰੱਖਿਆ ਹੈ। ਇਸੇ ਤਰ੍ਹਾਂ ਪਿੰਗਲੇ ਦੀ ਗ੍ਰਿਫਤਾਰੀ ਦਾ ਇਨਾਮ ਵੀ ਰੱਖਿਆ ਗਿਆ। ਹਾਲਤ ਬੜੀ ਬਿਖੜੀ ਬਣਦੀ ਗਈ। ਛਾਉਣੀ ਵਿੱਚ ਕਰਤਾਰ ਸਿੰਘ ਸਰਾਭਾ ਦੀ ਹਦਾਇਤ ਮੁਤਾਬਿਕ ਰਫਲਾਂ ਲੈ ਕੇ ਕਿਲ੍ਹੇ ਉ¤ਤੇ ਕਬਜ਼ਾ ਕਰਨ ਦਾ ਪ੍ਰੋਗਰਾਮ ਬਣਾ ਲਿਆ ਗਿਆ ਸੀ। ਮੈਂ ਇਨ੍ਹਾਂ ਦੀ ਮੁਲਾਕਾਤ ਦੇ ਭੇਦ ਨੂੰ ਬੜਾ ਹੀ ਲੁਕੋ ਕੇ ਰੱਖਦਾ ਸਾਂ ਪਰ ਮਲੂਮ ਹੋਇਆ ਕਿ ਕੁਝ ਆਦਮੀਆਂ ਨੂੰ ਮੇਰੇ ਉ¤ਤੇ ਸ਼ੱਕ ਹੋ ਗਿਆ ਸੀ।
ਇਕ ਦਿਨ ਬੂਟਾ ਸਿੰਘ ਜਮਾਦਾਰ ਨੇ ਬੜੇ ਪ੍ਰੇਮ ਨਾਲ ਮੈਨੂੰ ਰੋਟੀ ਖਵਾਈ। ਇਹ ਮੇਰੇ ਪਿੰਡ ਦਾ ਹੀ ਵਸਨੀਕ ਸੀ। ਰੋਟੀ ਛਕਣ ਛਕਾਣ ਮਗਰੋਂ ਉਹ ਮੈਨੂੰ ਕਹਿਣ ਲੱਗਾ:
‘‘ਹਰਨਾਮ ਸਿੰਘ, ਇਨ੍ਹਾਂ ਨੌਕਰੀਆਂ ਨਾਲ ਕੀ ਬਣਨੈ, ਕੋਈ ਅਜਿਹਾ ਕੰਮ ਕਰੀਏ ਕਿ ਜ਼ਿੰਦਗੀ ਸੰਵਰ ਜਾਵੇ।’’
ਬੂਟਾ ਸਿੰਘ ਸਰਦਾਰਾਂ ਵਿਚ ਪੈਰ ਧਰਦਾ ਸੀ। ਉਸ ਨਾਲ ਮੈਂ ਕਦੀ ਰਾਜਸੀ ਗੱਲ ਨਹੀਂ ਸੀ ਕੀਤੀ। ਉਸਦੀ ਇਹ ਗੱਲ ਸੁਣ ਕੇ ਮੈਂ ਸੋਚਣ ਲੱਗ ਪਿਆ ਪਈ ਏਹ ਭੇਦ ਲੈਣਾ ਚਾਹੁੰਦਾ ਹੈ ਜਾਂ ਇਸ ਦੇ ਦਿਲ ਵਿਚ ਵੀ ਕੋਈ ਦੇਸ਼ ਪਿਆਰ ਦੀ ਜਾਗ ਲੱਗੀ ਹੈ। ਮੈਂ ਪੁੱਛਿਆ, ‘‘ਫਿਰ ਕੋਈ ਦੱਸ ਅਜਿਹਾ ਕੰਮ, ਮੈਂ ਤਿਆਰ ਹਾਂ।’’ ਉਸ ਨੈ ਮੈਨੂੰ ਅਖ਼ਬਾਰਾਂ ਵਿਚ ਛਪੇ ਇਨਾਮਾਂ ਦੀ ਖ਼ਬਰ ਸੁਣਾਈ ਤੇ ਆਖਿਆ, ‘‘ਮੈਨੂੰ ਪਤਾ ਲੱਗਾ ਹੈ ਕਿ ਤੇਰੇ ਕੋਲ ਕਰਤਾਰ ਸਿੰਘ ਸਰਾਭਾ ਤੇ ਪਿੰਗਲੇ ਆਉਂਦੇ ਹਨ, ਇਨ੍ਹਾਂ ਦੋਹਾਂ ਦਾ 12 ਹਜ਼ਾਰ ਰੁਪਿਆ ਤੇ ਸਤ ਮੁਰੱਬੇ ਇਨਾਮ ਹੈ, ਇਨ੍ਹਾਂ ਨੂੰ ਗ੍ਰਿਫਤਾਰ ਕਰਾ ਕੇ ਇਨਾਮ ਅਤੇ ਫੌਜ ਵਿਚ ਅਹੁਦੇ ਪ੍ਰਾਪਤ ਕਰੀਏ।’’ ਮੇਰੇ ਦਿਲ ਵਿੱਚ ਗੁੱਸਾ ਤਾਂ ਬੜਾ ਆਇਆ ਪਰ ਭੇਦ ਖੁੱਲ੍ਹਣ ਦੇ ਡਰ ਤੋਂ ਗੁੱਸੇ ਨੂੰ ਦਬਾ ਲਿਆ ਅਤੇ ਆਖਿਆ, ‘‘ਭਰਾਵਾ, ਤੈਨੂੰ ਕਿਸੇ ਬਿਲਕੁਲ ਗਲਤ ਖ਼ਬਰ ਦਿੱਤੀ ਹੈ, ਨਾ ਮੈਂ ਇਨ੍ਹਾਂ ਨੂੰ ਜਾਣਦਾ ਹਾਂ ਨਾ ਮੇਰਾ ਇਨ੍ਹਾਂ ਨਾਲ ਕੋਈ ਵਾਸਤਾ ਹੈ।’’ ਉਸ ਤੋਂ ਖਹਿੜਾ ਛੁਡਾ ਕੇ ਮੈਂ ਆਪਣੇ ਡੇਰੇ ਆ ਗਿਆ। ਮੈਂ ਖਿਆਲ ਕਰਦਾ ਸੀ ਕਿ ਦੇਸ਼ ਵਿਚ ਅਜਿਹਾ ਕੋਈ ਦੇਸ਼ ਧਰੋਹੀ ਨਹੀਂ ਹੋਵੇਗਾ ਜੋ ਅਜਿਹੇ ਕੌਮੀ ਪਰਵਾਨਿਆਂ ਨੂੰ ਗ੍ਰਿਫਤਾਰ ਕਰਾਉਣ ਦਾ ਪਾਪ ਕਰੇ। ਮੇਰੀਆਂ ਅੱਖਾਂ ਖੁੱਲ੍ਹ ਗਈਆਂ, ਮੈਂ ਚੇਤੰਨ ਹੋ ਗਿਆ ਤੇ ਕਰਤਾਰ ਸਿੰਘ ਸਰਾਭਾ ਨੂੰ ਵੀ ਖ਼ਬਰਦਾਰ ਕਰ ਦਿੱਤਾ ਤੇ ਅੱਗੇ ਨੂੰ ਕਿਸੇ ਖ਼ੁਫੀਆ ਜਗ੍ਹਾ ਮਿਲਣ ਦਾ ਪ੍ਰਬੰਧ ਕਰ ਲਿਆ।
ਕੁਝ ਦਿਨ ਮਗਰੋਂ ਮੈਨੂੰ ਇਕ ਅੰਗਰੇਜ਼ ਅਫਸਰ ਦੇ ਪੇਸ਼ ਕੀਤਾ ਗਿਆ। ਉਸ ਨੇ ਵੀ ਪਹਿਲਾਂ ਮੈਨੂੰ ਮਿੱਠੀ ਤਰ੍ਹਾਂ ਪੁੱਛਿਆ, ਲਾਲਚ ਦਿੱਤਾ, ਜਦ ਮੈਂ ਇਕ ਨੱਨਾ ਪਕੜ ਲਿਆ ਤਾਂ ਉਸ ਮੈਨੂੰ ਗੋਲੀ ਨਾਲ ਉਡਾਣ ਦੀ ਧਮਕੀ ਦਿੱਤੀ। ਮੈਂ ਕਿਹਾ, ‘‘ਸਾਹਿਬ ਬੇਦੋਸ਼ੇ ਨੂੰ ਬੇਸ਼ਕ ਗੋਲੀ ਨਾਲ ਉਡਾ ਦਿਓ, ਮੈਨੂੰ ਤਾਂ ਇਨ੍ਹਾਂ ਗੱਲਾਂ ਦਾ ਕੋਈ ਪਤਾ ਹੀ ਨਹੀਂ।’’ ਮੈਨੂੰ ਜਾਣ ਦਿੱਤਾ ਗਿਆ ਪਰ ਮਲੂਮ ਹੁੰਦਾ ਹੈ ਕਿ ਮੇਰੇ ਉ¤ਤੇ ਉਨ੍ਹਾਂ ਦਾ ਸ਼ੱਕ ਗਿਆ ਨਹੀਂ ਸੀ।
ਇਸ ਦੇ ਮਗਰੋਂ ਮੈਨੂੰ ਤੇ ਤੇਜਾ ਸਿੰਘ ਲਹੁਕੇ ਨੂੰ 15-15 ਦਿਨ ਦੀ ਛੁੱਟੀ ਦੇ ਕੇ ਘਰ ਭੇਜ ਦਿੱਤਾ। ਕੁਝ ਦਿਨਾਂ ਮਗਰੋਂ ਅਸੀਂ ਵਾਪਸ ਆ ਗਏ ਤੇ ਫਿਰੋਜ਼ਪੁਰ ਹੀ ਰਹਿਣ ਦਾ ਟਿਕਾਣਾ ਬਣਾ ਕੇ ਕਰਤਾਰ ਸਿੰਘ ਸਰਾਭਾ ਨੂੰ ਨਾਲ ਲੈ ਕੇ ਫੌਜੀ ਸਿਪਾਹੀਆਂ ਨੂੰ ਮਿਲਦੇ ਰਹੇ ਤੇ ਉਨ੍ਹਾਂ ਨੂੰ ਦੱਸਦੇ ਰਹੇ ਕਿ ਅੰਗਰੇਜ਼ ਹੁਣ ਫਸੇ ਪਏ ਹਨ। ਤੁਸੀਂ ਵੀ ਤਿਆਰ ਰਹੋ ਤੁਹਾਨੂੰ ਠੀਕ ਮਿੱਥੀ ਤਾਰੀਖ ਦਾ ਪਤਾ ਦਿਆਂਗੇ। ਇਥੇ ਵੀ ਲਗਭਗ ਸਭ ਫੌਜਾਂ ਤਿਆਰ ਬੈਠੀਆਂ ਸਨ। ਇਥੇ ਪਲਟਨ ਨੰ: 26, 57 ਤੇ 58 ਸਨ। ਸਿਪਾਹੀ ਤਾਰੀਖ ਦੀ ਉਡੀਕ ਕਰਦੇ ਕਾਹਲੇ ਪੈ ਗਏ ਸਨ। ਉਹ ਕਹਿੰਦੇ ਸਨ, ਕਿਤੇ ਸਾਨੂੰ ਵੀ ਜਰਮਨ ਜੰਗ ਵਿਚ ਨਾ ਭੇਜ ਦੇਣ। ਫੌਜ ਵਿਚ ਤਿਆਰੀ ਦੀ ਤਸੱਲੀ ਕਰਕੇ ਮੈਂ ਆਪਣੇ ਪਿੰਡ ਆ ਗਿਆ। ਕਰਤਾਰ ਸਿੰਘ ਨੇ ਮੈਨੂੰ ਦੱਸ ਦਿੱਤਾ ਸੀ ਕਿ 21 ਫਰਵਰੀ ਗ਼ਦਰ ਦੀ ਤਾਰੀਖ ਮਿੱਥੀ ਗਈ ਹੈ। ਇਕ ਦਿਨ ਅਰਜਨ ਸਿੰਘ (ਫਿਰੋਜ਼ਪੁਰ) ਨੇ ਮੈਨੂੰ ਪਿੰਡ ਆ ਕੇ ਦੱਸਿਆ ਕਿ 21 ਦੀ ਬਜਾਏ 19 ਤਾਰੀਖ ਮੁਕਰੱਰ ਹੋ ਗਈ ਹੈ, ਚਲੋ ਛੇਤੀ ਫਿਰੋਜ਼ਪੁਰ ਨੂੰ। ਮੈਂ ਬੜੇ ਚਾਓ ਨਾਲ 19 ਤਾਰੀਖ ਫਿਰੋਜ਼ਪੁਰ ਚਲਾ ਗਿਆ।
ਕਰਤਾਰ ਸਿੰਘ ਸਰਾਭਾ ਨੇ ਕਿਰਪਾ ਸਿੰਘ ਲੈਸ ਨਾਇਕ ਰਾਹੀਂ ਛਾਉਣੀ ਵਿਚ ਵੀ ਜ਼ਿੰਮੇਵਾਰਾਂ ਨੂੰ ਖ਼ਬਰ ਪਹੁੰਚਾ ਦਿੱਤੀ ਸੀ। ਮੈਨੂੰ ਫਿਰੋਜ਼ਪੁਰ 19 ਤਾਰੀਖ ਨੂੰ ਛਾਉਣੀ ਸਟੇਸ਼ਨ ਉ¤ਤੇ ਮੰਗਲ ਸਿੰਘ ਡੋਗਰਾ ਮਿਲਿਆ ਤੇ ਪਛਾਣ ਕੇ ਹਮਦਰਦੀ ਨਾਲ ਕਹਿਣ ਲੱਗਾ, ‘‘ਬਚ ਕੇ ਤੁਰੰਤ ਨੱਸ ਜਾਓ, ਤੈਨੂੰ ਤੇ ਤੇਰੇ ਸਾਥੀਆਂ ਨੂੰ ਗੋਲੀ ਨਾਲ ਉਡਾਉਣ ਦਾ ਹੁਕਮ ਹੋ ਗਿਆ ਹੈ, ਗੋਰਿਆਂ ਦਾ ਪਹਿਰਾ ਲੱਗ ਚੁੱਕਾ ਹੈ।’’ ਛਾਉਣੀ ਦੇ ਸਟੇਸ਼ਨ ਤੋਂ ਪਤਾ ਲੱਗਾ ਕਿ 9 ਆਦਮੀ ਹੋਰ ਫੌਜ ਵਿਚੋਂ ਕੱਢੇ ਗਏ ਸਨ, ਜਿਨ੍ਹਾਂ ਵਿਚੋਂ ਕੁਝ ਮੁੜ ਛਾਉਣੀ ਵਿਚ ਆ ਗਏ ਸਨ। ਉ¤ਥੇ ਹੀ ਕਰਤਾਰ ਸਿੰਘ ਸਰਾਭਾ ਵੀ ਮਿਲਿਆ। ਕੁਝ ਗੱਲਾਂ ਹੋਈਆਂ। ਪਤਾ ਲੱਗਾ ਕਿ 19 ਤਾਰੀਖ ਨੂੰ ਛਾਉਣੀ ਵਿਚ ਗੋਰਿਆਂ ਦੇ ਪਹਿਰੇ ਲੱਗ ਗਏ ਸਨ। ਸਿਪਾਹੀਆਂ ਤੋਂ ਚਾਰ ਦਿਨ ਵਾਸਤੇ ਹਥਿਆਰ ਲੈ ਲਏ ਸਨ। ਦੂਜੇ ਦਿਨ ਕਰਤਾਰ ਸਿੰਘ ਨੇ ਦੱਸਿਆ ਕਿ ਕੁਝ ਗੜਬੜ ਹੋ ਗਈ ਜਾਪਦੀ ਹੈ। ਅਗੋਂ ਨਵੀਂ ਤਾਰੀਖ ਮਿੱਥ ਕੇ ਫਿਰ ਪਤਾ ਦੇਵਾਂਗੇ। ਤੁਸੀਂ ਹਾਲਾਂ ਘਰਾਂ ਨੂੰ ਜਾਓ। ਮੈਂ ਬੜਾ ਫਿਕਰ ਵਿਚ ਪੈ ਗਿਆ ਤੇ ਕਾਲਾ ਸੰਘਾ ਆਪਣੇ ਘਰ ਵਾਪਸ ਆ ਗਿਆ। ਇੱਥੇ 23 ਫਰਵਰੀ ਨੂੰ ਮੈਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਲਾਹੌਰ ਭੇਜਿਆ ਗਿਆ।
ਉ¤ਥੇ ਬਹੁਤ ਸਾਰੇ ਗ਼ਦਰੀ ਦੇਸ਼ ਭਗਤ ਗ੍ਰਿਫਤਾਰ ਹੋ ਕੇ ਆਏ ਹੋਏ ਸਨ। ਕਰਤਾਰ ਸਿੰਘ ਸਰਾਭਾ ਵੀ ਮਿਲਿਆ। ਪਤਾ ਲੱਗਾ ਕਿ ਕੁਝ ਦੇਸ਼ ਧ੍ਰੋਹੀਆਂ ਨੇ ਗ਼ੱਦਾਰੀ ਕੀਤੀ, ਭੇਦ ਦੱਸ ਦਿੱਤਾ, ਜਿਸ ਕਰਕੇ ਇੰਨੀਆਂ ਗ੍ਰਿਫਤਾਰੀਆਂ ਹੋ ਗਈਆਂ। ਸ਼ਨਾਖਤ ਪ੍ਰੇਡ ਵਿਚ ਅਨੋਖ ਸਿੰਘ ਵਾਹਦਾ ਮਾਫ ਗਵਾਹ ਨੇ ਮੈਨੂੰ ਨਾ ਪਛਾਣਿਆ। ਇਸ ਕਰਕੇ ਮੈਨੂੰ ਕੇਸ ਨੰ: ਦੋ ਵਿਚ ਰੱਖਿਆ ਤੇ ਮੇਰੇ ਉ¤ਤੇ ਬਗਾਵਤ ਦੇ ਕਈ ਜੁਰਮ ਲਾ ਦਿੱਤੇ ਗਏ। ਮੇਰੇ ਉ¤ਤੇ ਦਫ਼ਾ 121 ਏ, 121 ਬੀ ਤੇ 131 ਏ ਲਾਈਆਂ ਗਈਆਂ। ਸਪੈਸ਼ਲ ਅਦਾਲਤ ਵਿਚ ਗਵਾਹੀਆਂ ਮਗਰੋਂ 30 ਮਾਰਚ 1916 ਨੂੰ ਮੈਨੂੰ ਉਮਰ ਕੈਦ ਕਾਲਾ ਪਾਣੀ ਤੇ ਜਾਇਦਾਦ ਜ਼ਬਤੀ ਦਾ ਹੁਕਮ ਸੁਣਾਇਆ ਗਿਆ।

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346