Welcome to Seerat.ca
Welcome to Seerat.ca

ਗ਼ਦਰ ਲਹਿਰ ਦਾ ਚੌਮੁਖੀਆ ਚਿਰਾਗ਼ / ਕਰਤਾਰ ਸਿੰਘ ਸਰਾਭਾ

 

- ਵਰਿਆਮ ਸਿੰਘ ਸੰਧੂ

ਜੇ ਮੈਨੂੰ ਪਲੇਗ ਲੈ ਜਾਂਦੀ ਤਾਂ ਮੈਂ ਕਿਹੜੀ ਗਿਣਤੀ ਵਿੱਚ ਹੁੰਦਾ?

ਭਾਈ ਪਰਮਾਨੰਦ ਕਰਾਉਂਦਾ ਹੈ ਮੇਰੇ ਤੋਂ ਅਜਿਹੀਆਂ ਗੱਲਾਂ...

 

- ਭਾਈ ਪਰਮਾਨੰਦ

ਪੰਜਾਬੀਆਂ ਵਿਚੋਂ ਸੱਚਮੁੱਚ ਦਾ ਇਨਕਲਾਬੀ

 

- ਸਚਿੰਦਰ ਨਾਥ ਸਾਨਿਆਲ

ਮੇਰਾ ਜਰਨੈਲ

 

- ਬਾਬਾ ਸੋਹਣ ਸਿੰਘ ਭਕਨਾ

ਯਾਦੇਂ ਰਫ਼ਤ-ਗਾਂ

 

- ਸ਼ਹੀਦ ਗ਼ਦਰੀ ਮਾਸਟਰ ਊਧਮ ਸਿੰਘ ਕਸੇਲ

ਜੇ ਸਰਾਭਾ ਜਿਊਂਦਾ ਰਹਿੰਦਾ ਤਾਂ....

 

- ਬਾਬਾ ਹਰਨਾਮ ਸਿੰਘ ਟੁੰਡੀਲਾਟ

ਕੌਮ ਸਿਤਾਰਾ ਕਰਤਾਰ

 

- ਮੁਣਸ਼ਾ ਸਿੰਘ ਦੁਖੀ

ਮਾਂ ਬੋਲੀ ਪੰਜਾਬੀ ਦਾ ਵੀ ਆਸ਼ਕ ਸੀ ਕਰਤਾਰ ਸਿੰਘ ਸਰਾਭਾ

 

- ਬਾਬਾ ਕਿਰਪਾ ਸਿੰਘ ਲੰਗਮਾਜ਼ਰੀ

ਆਤਮ-ਸਮਰਪਣ

 

- ਗੋਪਾਲ ਸਿੰਘ ਚੰਦਨ

ਮੈਂ ਜੋ ਵੀ ਕਹਾਂਗਾ, ਸੱਚ ਕਹਾਂਗਾ

 

- ਬਾਬਾ ਹਰਨਾਮ ਸਿੰਘ ਕਾਲਾ ਸੰਘਾ

ਸ਼ਹੀਦ ਸਰਾਭਾ ਦੀ ਗ਼ਦਰ ਨੂੰ ਦੇਣ

 

- ਬਾਬਾ ਸ਼ੇਰ ਸਿੰਘ ਵੇਈਂ ਪੂਈਂ

ਗ਼ਦਰ ਲਹਿਰ ਤੇ ਪ੍ਰੈਸ ਦਾ ਮਹੱਤਵ

 

- ਕਰਤਾਰ ਸਿੰਘ ਦੁੱਕੀ

ਰਣਚੰਡੀ ਦੇ ਪਰਮ ਭਗਤ ਸ਼ਹੀਦ ਕਰਤਾਰ ਸਿੰਘ ਸਰਾਭਾ

 

- ਸ਼ਹੀਦ ਭਗਤ ਸਿੰਘ

ਮੇਰੇ ਰਾਜਸੀ ਜੀਵਨ ਦਾ ਮੁੱਢ

 

- ਬਾਬਾ ਕਰਮ ਸਿੰਘ ਚੀਮਾਂ

ਫਾਂਸੀ ਸਮੇਂ ਕਰਤਾਰ ਸਿੰਘ ਦੇ ਆਖਰੀ ਬਚਨ

ਸਰਾਭਾ ਤੇ ਸ਼ਹੀਦ ਕੇਹਰ ਸਿੰਘ ਢੋਟੀਆਂ

 

- ਜੈਦੇਵ ਕਪੂਰ

ਸ਼ਹੀਦ ਸਰਾਭਾ ਵਿਰੁੱਧ ਅਦਾਲਤੀ ਫੈਸਲਾ

 

- ਖੋਜ਼ ਤੇ ਆਲੇਖ: ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ

ਕੀ ਸਰਾਭੇ ਦੀ ਫਾਂਸੀ ਟਲ ਵੀ ਸਕਦੀ ਸੀ?

ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਅਮਰੀਕਾ ਦਾਖਲੇ ਦੇ ਸਹੀ ਤੱਥ

 

- ਸੀਤਾ ਰਾਮ ਬਾਂਸਲ

ਕਾਲੇ ਪਾਣੀ ਦੀ ਚਸ਼ਮਦੀਦ ਗਵਾਹੀ

 

- ਵਰਿਆਮ ਸਿੰਘ ਸੰਧੂ

ਸਦੀ ਦੇ ਇਨਕਲਾਬੀ ਇਤਿਹਾਸ ਦਾ ਹਾਣੀ- ਬਾਬਾ ਭਗਤ ਸਿੰਘ ਬਿਲਗਾ

 

- ਵਰਿਆਮ ਸਿੰਘ ਸੰਧੂ

ਅਸਲੀ ਗੁਰਦਵਾਰੇ ਦੀ ਗੌਰਵ-ਗਾਥਾ

 

- ਵਰਿਆਮ ਸਿੰਘ ਸੰਧੂ

ਪੰਜਾਬੀ ਫ਼ਿਲਮਕਾਰੀ ਨੂੰ ਗੁਰਵਿੰਦਰ ਸਿੰਘ ਦਾ ਮਹਾਦਾਨ

 

- ਵਰਿਆਮ ਸਿੰਘ ਸੰਧੂ

ਕਾਲ਼ ਦਾ ਕਹਿਰ

 

- ਸੁਖਦੇਵ ਸਿੱਧੂ

ਗਿਆਨੀ ਸੋਹਣ ਸਿੰਘ ਸੀਤਲ

 

- ਪ੍ਰੋ. ਸ਼ਮਸ਼ੇਰ ਸਿੰਘ ਸੰਧੂ

ਓਪਰਾ ਘਰ

 

- ਗੁਰਦਿਆਲ ਸਿੰਘ

ਕਹਾਣੀ ਬੈਠਕ ਟਰਾਂਟੋ ਵਲੋਂ ਸ਼ਾਨਦਾਰ ਜਨਤਕ ਕਹਾਣੀ ਦਰਬਾਰ

 

- ਉਂਕਾਰਪ੍ਰੀਤ

ਧਰਤੀਧੱਕ

 

- ਸਰਵਣ ਸਿੰਘ

ਗਣੇਸ਼

 

- ਲਵੀਨ ਕੌਰ ਗਿੱਲ

 


ਕੌਮ ਸਿਤਾਰਾ ਕਰਤਾਰ
- ਮੁਣਸ਼ਾ ਸਿੰਘ ਦੁਖੀ
 

 

(ਬਾਬਾ ਮੁਣਸ਼ਾ ਸਿੰਘ ਦੁਖੀ ਕਾਮਾਗਾਟਾ ਮਾਰੂ ਕਾਂਡ ਦੇ ਨਾਇਕ ਜੋ ਲਾਹੌਰ ਸਾਜ਼ਿਸ ਕੇਸ ਦੂਜੇ ਵਿੱਚ ਉਮਰਕੈਦ ਭੁਗਤਣ ਲਈ ਬਾਕੀ ਗ਼ਦਰੀ ਸਾਥੀਆਂ ਨਾਲ ਬਿਹਾਰ ਦੀ ਹਜ਼ਾਰੀ ਬਾਗ਼ ਜੇਲ੍ਹ ਵਿੱਚ ਭੇਜੇ ਗਏ। ਰਿਹਾਈ ਤੋਂ ਬਾਅਦ ਉਹ ਫਿਰ ਇਨਕਲਾਬੀ ਕੇਂਦਰ ਕਵੀ ਕੁਟੀਆ (ਕਲਕੱਤਾ) ਤੋਂ ਅਜ਼ਾਦੀ ਲਹਿਰ ਲਈ ਸਰਗਰਮ ਹੋ ਗਏ। ਉਥੋਂ ਉਹ ਇਨਕਲਾਬੀ ਸਾਹਿਤ ਦੀ ਰਚਨਾ ਕਰਕੇ ਕਿਰਤੀ ਮੈਗਜ਼ੀਨ ਲਈ ਭੇਜਦੇ ਰਹੇ। ਪਿਛੋਂ ਉਹ ਦੇਸ਼ ਭਗਤ ਯਾਦਗਾਰ ਕਮੇਟੀ ਵਲੋਂ ਛਪਦੇ ਦੇਸ਼ ਭਗਤ ਯਾਦਾਂ ਮੈਗਜ਼ੀਨ ਦੇ ਸੰਪਾਦਕ ਦੀ ਜੁੰਮੇਵਾਰੀ ਵੀ ਨਿਭਾਉਂਦੇ ਰਹੇ। ਉਹ ਪੰਜਾਬੀ ਦੇ ਮਹਾਨ ਉਸਤਾਦ ਸ਼ਾਇਰ ਵਜੋਂ ਜਾਣੇ ਜਾਂਦੇ ਸਨ।)

ਕਰਤਾਰ ਸਿੰਘ ਸਰਾਭਾ
ਬੇ-ਫਿਕਰ ਬੇ-ਧੜਕ ਚਲੇ ਆਉਣਾ।
ਘਰ ਸਮਝ ਆਪਣਾ, ਨਾ ਘਬਰਾਉਣਾ।
ਯਾਦ ਹੈ ਤੇਰਾ ਪਿਆਰਿਆ ਕਰਤਾਰ।
ਫਾਂਸੀਏ ਲਟਕਣਾ ਦੁਖੀ ਗਾਉਣਾ।

ਭਾਈ ਕਰਤਾਰ ਸਿੰਘ ਸਰਾਭਾ 1914-15 ਦੀ ਲਹਿਰ ਦੇ ਗ਼ਦਰੀਆਂ ਦੇ ਸਿਰਕੱਢ ਆਗੂਆਂ ਵਿਚੋਂ ਸੀ। ਉਸ ਦਾ ਜਨਮ 1896 ਨੂੰ ਪਿੰਡ ਸਰਾਭਾ ਜ਼ਿਲ੍ਹਾ ਲੁਧਿਆਣਾ ਵਿਚ ਸ. ਮੰਗਲ ਸਿੰਘ ਦੇ ਘਰ ਹੋਇਆ। ਦਸਵੀਂ ਤੱਕ ਤਾਲੀਮ ਪਾਈ। 1912 ਵਿਚ ਪੜ੍ਹਨ ਦੇ ਖਿਆਲ ਨਾਲ ਅਮਰੀਕਾ ਜਾ ਵੜਿਆ। ਇਸ ਸਮੇਂ ਅਮਰੀਕਾ ਵਿਚ ਵਸਦੇ ਹਿੰਦੀਆਂ ਦੇ ਖਿਆਲ ਫਰੰਗੀ ਸਰਕਾਰ ਬਾਰੇ ਕਾਫੀ ਭੜਕ ਚੁੱਕੇ ਸਨ। ਨਜਾਇਜ਼ ਤਕਲੀਫਾਂ, ਜ਼ੁਲਮ, ਸਹਿਮ ਆਦਿ ਹਰ ਬੰਦੇ ਨੂੰ ਬਗ਼ਾਵਤ ਲਈ ਮਜ਼ਬੂਰ ਕਰ ਦਿੰਦੇ ਹਨ।
ਸ. ਕਰਤਾਰ ਸਿੰਘ ਨੂੰ ਵੀ ਅਮਰੀਕਾ ਦੀ ਅਜ਼ਾਦ ਹਵਾ ਲਗਦਿਆਂ ਹੀ ਉਸ ਦਾ ਜੀਵਨ ਜੋਸ਼ ਠਾਠਾਂ ਮਾਰ ਉਠਿਆ। ਪੜ੍ਹਾਈ ਦਾ ਖਿਆਲ ਛੱਡ ਕੇ ਉਸ ਨੇ ਵੀ ਦੇਸ਼ ਸੇਵਾ ਦਾ ਮਾਣ ਪ੍ਰਾਪਤ ਕਰਨ ਲਈ ਕਮਰ ਕਸੇ ਕਰ ਲਏ।
1913 ਵਿਚ ਸਾਨਫਰਾਂਸਿਸਕੋ ਅਮਰੀਕਾ ਵਿਚੋਂ ਪ੍ਰਸਿੱਧ ਹਫ਼ਤਾਵਾਰੀ ਅਖ਼ਬਾਰ ਗ਼ਦਰ ਪ੍ਰਕਾਸ਼ਤ ਹੋਣਾ ਆਰੰਭ ਹੋਇਆ। ਭਾਰਤ ਅਜ਼ਾਦੀ ਪ੍ਰੇਮ ਭਾਵਨਾ ਦੀ ਜੋਤ ਪ੍ਰਚੰਡ ਹੋ ਗਈ। ਬਹਾਦਰ ਕਰਤਾਰ ਸਿੰਘ ਸਰਾਭਾ ਨੇ ਫਿਰਨ, ਬੋਲਣ ਤੇ ਲਿਖਣ ਦੀ ਮਨ, ਧਨ ਤੇ ਤਨ ਕਰ ਕੇ ਹਰ ਪ੍ਰਕਾਰ ਦੀ ਸੇਵਾ ਕੀਤੀ।
ਅੰਤ ਜੁਲਾਈ 1914 ਨੂੰ ਪ੍ਰਸਿੱਧ ਕਾਮਾਗਾਟਾ ਮਾਰੂ (ਗੁਰੂ ਨਾਨਕ) ਜਹਾਜ਼ ਕੈਨੇਡਾ ਤੋਂ ਭਾਰਤ ਨੂੰ ਮੋੜ ਦਿੱਤਾ ਗਿਆ।
1914 ਦਾ ਵਿਸ਼ਵ ਯੁੱਧ ਸ਼ੁਰੂ ਹੋ ਚੁੱਕਾ ਸੀ ਤੇ ਖਿਆਲ ਭੜਕ ਚੁਕੇ ਸਨ। ਨਿਪੁੰਨ ਮਾਰੂ ਇਕ ਜਾਪਾਨੀ ਜਹਾਜ਼ ਵਿਚ ਬੈਠ ਕੇ ਸਾਡਾ ਸ਼ੇਰ ਦਿਲ ਕਰਤਾਰ ਸਿੰਘ ਭਾਰਤ ਪੁੱਜਾ। ਅਜ਼ਾਦੀ ਦੀ ਮੱਧਮ ਜਿਹੀ ਜਲ ਰਹੀ ਸ਼ਮਾ ਨੂੰ ਦਿਨ ਰਾਤ ਸੇਵਾ ਦਾ ਤੇਲ ਪਾ ਪਾ ਕੇ ਪ੍ਰਜਵਲਤ ਕਰਨ ਲੱਗਾ। ਲੇਖਕ ਨਾਲ ਡਾਢਾ ਮੇਲ ਮਿਲਾਪ ਸੀ। ਘਰ ਆ ਕੇ ਰਹਿਣਾ ਬੈਠਣਾ ਸੌਣਾ ਤੇ ਆਰਾਮ ਕਰਨਾ। ਮੇਰੇ ਮਾਤਾ ਪਿਤਾ ਨੂੰ ਮਾਤਾ ਪਿਤਾ ਕਰ ਕੇ ਹੀ ਬੁਲੌਂਦਾ ਸੀ। ਐਨਾ ਖੁਲ੍ਹ ਦਿਲਾ, ਨਿਧੜਕ ਤੇ ਮਿਲਣਸਾਰ ਸੀ ਕਿ ਕਈ ਵਾਰ ਦਰ ਖੋਲ੍ਹ ਕੇ ਅੰਦਰ ਵੜ ਕੇ ਆਪੇ ਹੀ ਪ੍ਰਸ਼ਾਦੇ ਕੱਢ ਕੇ ਛਕਦਾ ਦੇਖ ਕੇ ਮੇਰੇ ਪਿਆਰੇ ਮਾਤਾ ਜੀ ਨੇ ਹੈਰਾਨੀ ਨਾਲ ਪੁੱਛਣਾ:
ਵੇ ਪੁੱਤ ਕਰਤਾਰ! ਤੂੰ ਬੜਾ ਛਿੰਦਾ ਹੈਂ, ਜੋ ਚਿਤ ਆਵੇ ਖਾ ਜਾਂਦਾ ਹੈਂ, ਰੁਖੀ ਮਿਸੀ ਬੇਹੀ ਸਜਰੀ ਰੋਟੀ ਦਾਲ ਦਾ ਤੈਨੂੰ ਕੋਈ ਵਿਚਾਰ ਨਹੀਂ।
ਰੰਗ ਜ਼ਰਾ ਸਾਂਵਲਾ, ਕੱਦ ਸੁਹਣਾ ਬਾ ਜਿਹਾ, ਸਰੀਰ ਪਤਲਾ, ਚਿਹਰਾ ਸਦਾ ਹਸੂੰ ਹਸੂੰ ਕਰਦਾ ਸੀ। ਬੇਖੌਫ਼ੀ ਉਸ ਦਾ ਖਾਸਾ ਹੀ ਸੀ। ਪੁਲਸ ਨੂੰ ਉਹ ਖੇਡ ਸਮਝਦਾ ਸੀ। ਇਕ ਵਾਰ ਲੇਖਕ ਨਾਲ (ਦੋਵੇਂ ਭਗੌੜੇ ਸਾਂ) ਜਧਰ ਸਟੇਸ਼ਨ ਤੇ ਉਤਰ ਕੇ ਇਕ ਥਾਣੇਦਾਰ ਦੇ ਘਰ ਜਾ ਵੜੇ ਤੇ ਪ੍ਰਸ਼ਾਦੇ ਵੀ ਉਥੇ ਹੀ ਛਕੇ।
ਅਸੀਂ ਫਾਂਸੀਏ ਲਟਕਣਾ ਦੁਖੀ ਜੀ, ਦੇਸ਼ ਨੂੰ ਆਜ਼ਾਦ ਕਰਨਾ। ਵੀਰ ਕਰਤਾਰ ਸਿੰਘ ਦਾ ਮਨਕਾਤਾ ਰਾਗ ਸੀ। ਅੰਤ ਨੂੰ ਮੋਹਰਲੀ ਕਤਾਰ ਵਿਚ ਹੋ ਕੇ ਵੀਰ ਕਰਤਾਰ ਸਿੰਘ ਗ਼ਦਰੀਆਂ ਦੇ ਪਹਿਲੇ ਜਥੇ ਵਿਚ ਗਜਦਾ, ਦੇਸ਼ ਲਈ ਫਾਂਸੀ ਲਗ ਗਿਆ ਤੇ ਸਦਾ ਲਈ ਨਾਮ ਅਟੱਲ ਕਰ ਗਿਆ।

ਸ. ਕਰਤਾਰ ਸਿੰਘ ਜੀ ਸ਼ਹੀਦ
(ਵਲੋਂ ਸ੍ਰੀ ਮਾਨ ਦੁਖੀ ਜੀ ਕਵੀ ਕੁਟੀਆ ਕਲੱਕਤਾ)
ਕੇਹਾ ਅਜ ਸ਼ੇਰ ਘਨਘੋਰ ਕੇਹੀ ਬਦਲਾਂ ਦੀ,
ਦੇਖੋ ਖਾਂ! ਚੁਫੇਰੇ ਕੀ ਅੰਧੇਰ ਜੇਹਾ ਹੋ ਗਿਆ!
ਬੁਢੇ, ਨੌਜਵਾਨ, ਬੱਚੇ, ਸਾਰੇ ਪਰੇਸ਼ਾਨ ਖੜੇ,
ਹੋਏ ਕਿਉਂ ਹੈਰਾਨ ਕੀ ਅਮੋਲ ਲਾਲ ਖੋ ਗਿਆ!
ਰੋਂਦੀਆਂ ਕਿਉਂ ਮਾਵਾਂ ਭੈਣਾ ਵੈਣ ਕੇਹੇ ਪੌਂਦੀਆਂ ਨੇ,
ਸੋਗ ਦਾ ਮੁਕਾਮ ਕਿਉਂ ਪੰਜਾਬ ਸਾਰਾ ਹੋ ਗਿਆ?
ਹਿੰਦ ਦਾ ਦੁਲਾਰਾ, ਹਾਂ ਜੀ! ਪਿਆਰਾ ਕਰਤਾਰ ਸਿੰਘ,
ਕੌਮ ਦਾ ਸਤਾਰਾ ਕਰਤਾਰ-ਰੂਪ ਹੋ ਗਿਆ!

ਏਸ ਲਈ ਅੱਜ ਸੱਜ ਧੱਜ ਨਾ ਕਿਸੇ ਦੀ ਦਿਸੇ,
ਸੂਰਜ ਭੀ ਦੇਖੋ! ਸੀਸ ਬਦਲੀਂ ਲੁਕੋ ਗਿਆ!
ਭਾਰਤ ਦਾ ਬੱਚਾ ਬੱਚਾ ਰੋਵੇ ਸੂਰਬੀਰ ਤਾਈਂ,
ਪੱਥਰ ਦਿਲਾਂ ਦੇ ਨੇਤਰੇਂ ਭੀ ਨੀਰ ਚੋ ਗਿਆ!
ਦੇਖਿਆ ਨਾ ਰੱਜ ਮੁਖ ਲੱਥੀ ਨਾ ਪਿਆਸ ਭੁੱਖ,
ਪ੍ਰੇਮ ਦੀ ਕਟਾਰ ਦਿਲੀਂ ਵੀਰ ਜੀ ਘੁਸੋ ਗਿਆ!
ਹਿੰਦ ਦਾ ਦੁਲਾਰਾ, ਹਾਂ ਜੀ! ਪਿਆਰਾ ਕਰਤਾਰ ਸਿੰਘ,
ਕੌਮ ਦਾ ਸਤਾਰਾ ਕਰਤਾਰ-ਰੂਪ ਹੋ ਗਿਆ!

ਉਠਦੀ ਜੁਆਨੀ ਸ਼ੇਰ ਗੱਜਿਆ ਲਾਸਾਨੀ,
ਘੱਤੀ ਵੈਰੀਆਂ ਹੈਰਾਨੀ ਭੁਭ ਮਾਰਕੇ ਖਲੋ ਗਿਆ!
ਮਰਿਆ ਜਾਂ ਪੰਜਾ ਖੋਲ ਭੁਲ ਗਈ ਮਦਾਰੀਆਂ ਨੂੰ,
ਜ਼ਾਲਮਾਂ ਦੇ ਭੇਦ ਦੀ ਅਖੀਰੀ ਜੜ੍ਹ ਖੋ ਗਿਆ!
ਕਰ ਗਿਆ ਸਫਾਈ ਨਾ ਲੁਕਾਈ ਰਹੀ ਗੱਲ ਕਾਈ,
ਦਗੇ ਬੇਈਮਾਨੀ ਦੇ ਕਨਾਤ ਪਾੜ ਸੋ ਗਿਆ!
ਹਿੰਦ ਦਾ ਦੁਲਾਰਾ, ਹਾਂ ਜੀ! ਪਿਆਰਾ ਕਰਤਾਰ ਸਿੰਘ,
ਕੌਮ ਦਾ ਸਤਾਰਾ ਕਰਤਾਰ-ਰੂਪ ਹੋ ਗਿਆ!

ਮਾਨਸ ਜਨਮ ਨੂੰ ਸਫਲ ਕੀਤਾ ਸੂਰਮੇ ਨੇ,
ਹੋ ਗਿਆ ਅਮਰ ਕਈ ਕੁਲਾਂ ਦੇ ਪਾਪ ਧੋ ਗਿਆ!
ਹੋ ਗਿਆ ਸ਼ਹੀਦ ਚੰਦ ਈਦ ਵਾਂਗ ਵੇਖੇ ਜੱਗ,
ਹਿੰਦ-ਮਾਂ ਦੀ ਗੋਦਿ ਚ ਹਮੇਸ਼ਾ ਲਈ ਸੌ ਗਿਆ!
ਦੇ ਗਿਆ ਦਿਲਾਸਾ ਧਰਵਾਸ ਟੁੱਟੇ ਦਿਲਾਂ ਤਾਂਈਂ,
ਮਾਰਕੇ ਝਪਟ ਖੰਭ ਬਗਲਿਆਂ ਦੇ ਖੋ ਗਿਆ!
ਹਿੰਦ ਦਾ ਦੁਲਾਰਾ, ਹਾਂ ਜੀ! ਪਿਆਰਾ ਕਰਤਾਰ ਸਿੰਘ,
ਕੌਮ ਦਾ ਸਤਾਰਾ ਕਰਤਾਰ-ਰੂਪ ਹੋ ਗਿਆ!

-0-