Welcome to Seerat.ca
Welcome to Seerat.ca

‘ਸਬਾਲਟਰਨ ਇਤਹਾਸ ਨੂੰ ਵਲਗਰਾਈਜ ਕਰ ਰਹੇ ਹਨ’

 

- ਇਰਫਾਨ ਹਬੀਬ

ਉਜਾੜ

 

- ਕੁਲਵੰਤ ਸਿੰਘ ਵਿਰਕ

ਰਾਰੇ ਨੂੰ ਬਿਹਾਰੀ = ਸੀ

 

- ਸੁਖਦੇਵ ਸਿੱਧੂ

ਪਿਆਸਾ ਕਾਂ, ਲਾਲਚੀ ਕੁੱਤਾ

 

- ਜਸਵੰਤ ਸਿੰਘ ਜ਼ਫ਼ਰ

ਨਾਵਲ, ਨਾਵਲੈਟ ਅਤੇ ਲੰਮੀ ਕਹਾਣੀ : ਰੂਪਾਕਾਰਕ ਅੰਤਰ ਨਿਖੇੜ

 

- ਸੁਰਜੀਤ ਸਿੰਘ

ਸੱਪ

 

- ਗਿਆਨੀ ਸੰਤੋਖ ਸਿੰਘ ਆਸਟ੍ਰੇਲੀਆ

ਸੰਵਾਦ ਚਰਚਾ

 

- ਡਾ. ਦੇਵਿੰਦਰ ਕੌਰ

ਕਹਾਣੀ/ ਤੇਰ੍ਹਵੀਂ ਸੰਤਾਨ

 

- ਅਮਰਜੀਤ ਕੌਰ ਪੰਨੂੰ

ਹਵਾ ਆਉਣ ਦੇ

 

- ਹਰਪ੍ਰੀਤ ਸੇਖਾ

ਗਲੀਆਂ ਦੇ ਕੁੱਤੇ (ਕੈਨੇਡੀਅਨ ਪਰਿਪੇਖ)

 

- ਗੁਰਦੇਵ ਚੌਹਾਨ

ਗਿੱਲਰ ਪ੍ਰਾਈਜ਼

 

- ਬਰਜਿੰਦਰ ਗੁਲਾਟੀ

ਡਾਇਰੀ ਕੌਮੀ ਲਹਿਰ / ਆਜ਼ਾਦੀ ਸੰਗਰਾਮ ਵਿੱਚ ਫਰਵਰੀ ਦਾ ਮਹੀਨਾ

 

- ਮਲਵਿੰਦਰਜੀਤ ਸਿੰਘ ਵੜੈਚ

ਵਿਰਾਸਤ ਦੀ ਦਸਤਾਰ - ਜਗਦੇਵ ਸਿੰਘ ਜੱਸੋਵਾਲ

 

- ਹਰਜੀਤ ਸਿੰਘ ਗਿੱਲ

ਪੰਜਾਬ ਪੁਲਸ ਦੇ ਗਲਮੇ ਨੂੰ ਹੱਥ ਪਾਉਣ ਲੱਗੇ ਗਾਇਕ ਕਲਾਕਾਰ

 

- ਮਨਦੀਪ ਖੁਰਮੀ ਹਿੰਮਤਪੁਰਾ

ਸਾਹਿਤਕ ਸਵੈਜੀਵਨੀ-2 / ਪਰਿਵਾਰਕ ਪਿਛੋਕੜ

 

- ਵਰਿਆਮ ਸਿੰਘ ਸੰਧੂ

ਕਵਿਤਾਵਾਂ

 

- ਸੀਮਾ ਸੰਧੂ

ਨਿਕੰਮੇ ਇਰਾਦੇ

 

- ਕੰਵਲ ਸੇਲਬਰਾਹੀ

ਵਗਦੀ ਏ ਰਾਵੀ / ਭਾਸ਼ਾ ਦੇ ਝਗੜੇ ਤੇ ਮਨਾਂ ਦੀਆਂ ਕਸਰਾਂ

 

- ਵਰਿਆਮ ਸਿੰਘ ਸੰਧੂ

ਕਹਾਣੀ / ਹੁਣ ਉਹ ਕਨੇਡਾ ਵਾਲਾ ਹੋ ਗਿਆ

 

- ਬੇਅੰਤ ਗਿੱਲ ਮੋਗਾ

ਗੱਲਾਂ ‘ਚੋਂ ਗੱਲ

 

- ਬਲਵਿੰਦਰ ਗਰੇਵਾਲ

ਕਵਿਤਾ

 

- ਗੁਲਸ਼ਨ ਦਿਅਾਲ

ਕਵਿਤਾ

 

- ਸਾਵੀ ਸੰਧੂ

ਇਤਿਹਾਸਕ ਦਸਤਾਵੇਜ਼ ਹੈ ਗ਼ਦਰ ਸ਼ਤਾਬਦੀ ਨੂੰ ਸਮਰਪਤ ਜਾਰੀ ਕੀਤਾ ਕੈਲੰਡਰ

 

- ਅਮੋਲਕ ਸਿੰਘ

Book Review / Life and poetry of a Wandering Heart

 

- TrilokGhai

ਹੁੰਗਾਰੇ

 


ਵਿਰਾਸਤ ਦੀ ਦਸਤਾਰ
- ਜਗਦੇਵ ਸਿੰਘ ਜੱਸੋਵਾਲ

- ਹਰਜੀਤ ਸਿੰਘ ਗਿੱਲ
 

 

ਜਗਦੇਵ ਸਿੰਘ ਜੱਸੋਵਾਲ ਦਾ ਨਾਂਅ ਹਰ ਇਕ ਪੰਜਾਬੀ ਲਈ ਇਸ ਤਰ•ਾਂ ਆਪਣਾ ਹੈ, ਜਿਵੇਂਕਿ ਉਸ ਨਾਲ ਖ਼ੂਨ ਦੇ ਰਿਸ਼ਤੇ ਦੀ ਸਾਂਝ ਹੋਵੇ। ਸਭਿਆਚਾਰ ਦੇ ਖੇਤਰ ਵਿਚ ਕੰਮ-ਕਾਜ ਕਰਨ ਵਾਲੇ ਕਾਰਕੁੰਨਾਂ ਲਈ ਤਾਂ ਉਹ ਇਕ ਮਾਰਗ ਦਰਸ਼ਕ ਹੈ। ਕੋਈ ਸਰਦਾਰ ਜੱਸੋਵਾਲ ਨੂੰ ਪੰਜਾਬੀ ਸਭਿਆਚਾਰ ਦਾ ਬਾਬਾ ਬੋਹੜ ਕਹਿੰਦਾ ਹੈ ਅਤੇ ਕੋਈ ਸਭਿਆਚਾਰਕ ਰਾਜਦੂਤ। ਇਹ ਵਿਸ਼ਲੇਸ਼ਣ ਐਵੇਂ ਕਿਸੇ ਦੇ ਨਾਂਅ ਨਾਲ ਨਹੀਂ ਜੁੜਦੇ, ਇਸ ਪਿਛੇ ਉਸ ਸ਼ਖ਼ਸੀਅਤ ਦੀ ਕਠਿਨ ਤਪੱਸਿਆ ਅਤੇ ਕਰੜੀ ਘਾਲਣਾ ਹੁੰਦੀ ਹੈ। ਖ਼ਾਸ ਕਰਕੇ ਜਗਦੇਵ ਸਿੰਘ ਜੱਸੋਵਾਲ ਹੁਰਾਂ ਨੇ ਵਿਰਾਸਤ ਦੀ ਸੰਭਾਲ ਅਤੇ ਸਭਿਆਚਾਰ ਦੀ ਮੁੜ ਸਥਾਪਤੀ ਦਾ ਬੀੜਾ ਉਸ ਸਮੇਂ ਚੁੱਕਿਆ, ਜਿਸ ਸਮੇਂ ਪੰਜਾਬ ਅਤਿਵਾਦ ਦੀ ਤਰਾਸਦੀ ਦਾ ਬੁਰੀ ਤਰ•ਾਂ ਸ਼ਿਕਾਰ ਹੋਇਆ ਪਿਆ ਸੀ। ਹਰ ਪਾਸੇ ਹਨ•ੇਰ-ਗਰਦੀ ਦਾ ਬੋਲਬਾਲਾ ਸੀ, ਕਿਸੇ ਦੀ ਵੀ ਜਾਨ-ਮਾਲ ਦੀ ਜ਼ਿੰਮੇਵਾਰੀ ਲੈਣ ਵਾਲਾ ਕੋਈ ਨਹੀਂ ਸੀ। ਖਾੜਕੂ ਕਹਾਉਂਦੇ ਵਿਦੇਸ਼ੀ ਏਜੰਟ ਹਰ ਸਿਰਕੱਢ ਵਿਅਕਤੀ ਲਈ ਜਾਨ ਦਾ ਖੌਅ ਬਣੇ ਹੋਏ ਸਨ। ਖ਼ਾਸ ਕਰਕੇ ਅਗਾਂਹਵਧੂ ਸਮਝੇ ਜਾਂਦੇ ਸਾਹਿਤਕਾਰ, ਲੇਖਕ, ਬੁੱਧੀਜੀਵੀ ਅਤੇ ਕਲਾਕਾਰ ਇਕ-ਇਕ ਕਰਕੇ ਕਾਲੀਆਂ ਤਾਕਤਾਂ ਦੀ ਬੁਰਛਾ-ਗਰਦੀ ਦਾ ਸ਼ਿਕਾਰ ਹੋ ਰਹੇ ਸਨ। ਪੰਜਾਬ ਅਤੇ ਇਥੋਂ ਦੀ ਸਭਿਆਚਾਰਕ ਵਿਰਾਸਤ ਨੂੰ ਸਮਝਣ ਅਤੇ ਪਿਆਰ ਕਰਨ ਵਾਲੇ ਕਈ ਹੀਰੇ ਪਿਛਾਂਹ ਖਿੱਚੂ ਤਾਕਤਾਂ ਦੀ ਅੱਖ ਵਿਚ ਰੜਕਦੇ ਸਨ, ਜਿਨ•ਾਂ ਨੇ ਆਪਣੀ ਜਾਨ ਦੀ ਅਹੂਤੀ ਦੇ ਕੇ ਵੀ ਅਵਾਮ ਅਤੇ ਇਥੋਂ ਦੀ ਮਾਣ-ਮੱਤੀ ਵਿਰਾਸਤ ਨੂੰ ਸੰਭਾਲਣ ਦਾ ਜ਼ਿੰਮਾ ਲਿਆ ਹੋਇਆ ਸੀ। ਉਨ•ਾਂ ਅਮੋਲਕ ਹੀਰਿਆਂ ਵਿੱਚੋਂ ਜੇਕਰ ਪੰਜਾਬੀ ਸਭਿਆਚਾਰ ਨੂੰ ਪ੍ਰਣਾਏ ਕਲਾਕਾਰਾਂ ਅਤੇ ਬੁੱਧੀਜੀਵੀਆਂ ਦਾ ਹੀ ਜ਼ਿਕਰ ਕਰਨਾ ਹੋਵੇ ਤਾਂ ਡਾ. ਵਿਸ਼ਵਾਨਾਥ ਤਿਵਾੜੀ, ਅਵਤਾਰ ਪਾਸ਼, ਰਵਿੰਦਰ ਰਵੀ, ਜੈਮਲ ਪੱਡਾ, ਬਲਦੇਵ ਮਾਨ ਅਤੇ ਸਰਬਜੀਤ ਭਿੱਟੇਵੱਡ ਵਰਗੇ ਚਾਨਣ ਵੰਡਣ ਵਾਲੇ ਨਾਇਕ ਹਮੇਸ਼ਾਂ ਲਈ ਸਾਥੋਂ ਖੋਹ ਲਏ ਗਏ। ਜ਼ਿੰਦਗੀ ਦੇ ਹੋਰ ਸਾਰੇ ਖੇਤਰਾਂ ਵਿਚ ਵੀ ਅਜਿਹਾ ਹੀ ਵਾਪਰ ਰਿਹਾ ਸੀ। ਗੱਲ ਕੀ, ਇਕ ਪਾਸੇ ਪੁਲੀਸ ਦੇ ਸਰਕਾਰੀ ਅਤਿਵਾਦ ਨੇ ਪੰਜਾਬੀ ਮੁੰਡਿਆਂ ਦੀ ਨਸਲਕੁਸ਼ੀ ਕਰਨ ਦੀ ਧਾਰੀ ਹੋਈ ਸੀ, ਦੂਜੇ ਪਾਸੇ ਅਤਿਵਾਦੀ ਅਤੇ ਵੱਖਵਾਦੀ ਜਥੇਬੰਦੀਆਂ ਅਤੇ ਦੇਸੀ-ਵਿਦੇਸ਼ੀ ਏਜੰਸੀਆਂ ਪੰਜਾਬ ਨੂੰ ਬਰਬਾਦ ਕਰਨ ਦੇ ਰਾਹ ਪਈਆਂ ਹੋਈਆਂ ਸਨ। ਠੀਕ ਇਸ ਸਮੇਂ ਹਾਲਾਤ ਨੂੰ ਸਹੀ ਦਿਸ਼ਾ ਵੱਲ ਗੇੜਾ ਦੇਣ ਲਈ ਕਿਸੇ ਰਹਿਬਰ ਦੀ ਸਖ਼ਤ ਜ਼ਰੂਰਤ ਮਹਿਸੂਸ ਹੋ ਰਹੀ ਸੀ ਅਤੇ ਇਸ ਕੰਮ ਨੂੰ ਆਪਣੇ ਜ਼ਿੰਮੇ ਲਿਆ, ਪੂਰੀ ਤਨਦੇਹੀ ਨਾਲ ਨਿਭਾਇਆ ਅਤੇ ਪੰਜਾਬੀ ਕੌਮ ਨੂੰ ਫਿਰ ਅਜੋਕੀ ਸ਼ਾਨ ਉਪਰ ਪੁਚਾਇਆ ਸਰਦਾਰ ਜਗਦੇਵ ਸਿੰਘ ਜੱਸੋਵਾਲ ਨੇ।
ਮੈਂ ਨਿੱਜੀ ਤੌਰ 'ਤੇ ਤਾਂ ਸਰਦਾਰ ਜੱਸੋਵਾਲ ਨੂੰ ਬਾਅਦ ਵਿਚ ਹੀ ਮਿਲਿਆ, ਪਰ ਉਨ•ਾਂ ਵਲੋਂ ਪ੍ਰੋ. ਮੋਹਨ ਸਿੰਘ ਯਾਦਗਾਰੀ ਫਾਊਂਡੇਸ਼ਨ ਦੇ ਪਲੇਟ ਫਾਰਮ 'ਤੇ ਕਰਵਾਏ ਜਾਂਦੇ ਪ੍ਰੋ. ਮੋਹਨ ਸਿੰਘ ਯਾਦਗਾਰੀ ਮੇਲੇ ਦਾ ਇਕ ਵਾਰ ਅਨੰਦ ਮਾਣ ਚੁੱਕਾ ਸਾਂ। ਭਾਵੇਂ ਸ੍ਰੀ ਜੱਸੋਵਾਲ ਅਜੋਕੀ ਸਿਆਸਤ ਤੋਂ ਦੁਖੀ ਹੋ ਕੇ ਕਿਨਾਰਾ ਕਰ ਚੁੱਕੇ ਸਨ, ਪਰ ਫਿਰ ਜਦੋਂ ਕਦੀ ਦੋਸਤ-ਮਿੱਤਰ ਤੇ ਸਹਿਯੋਗੀ ਉਨ•ਾਂ ਨੂੰ ਕਰਮਭੂਮੀ ਵਿਚ ਆ ਕੇ ਗ਼ਲਤ ਰੁਝਾਨਾਂ ਦਾ ਵਿਰੋਧ ਕਰਨ ਲਈ ਵੰਗਾਰਦੇ ਤਾਂ ਉਹ ਹਰ ਤਰ•ਾਂ ਦਾ ਚੈਲੰਜ ਸਵੀਕਾਰ ਕਰਨ ਲਈ ਤਿਆਰ ਹੋ ਜਾਂਦੇ। ਅਜਿਹਾ ਹੀ ਅਤਿਵਾਦ ਦੇ ਭਖਦੇ ਦੌਰ ਵਿਚ, ਜਦੋਂ ਰਾਜੀਵ ਗਾਂਧੀ ਵੱਲੋਂ ਪੰਜਾਬ ਸਮੱਸਿਆ ਨਾਲ ਨਜਿੱਠਣ ਦੇ ਮੰਤਵ ਨਾਲ ਅਖੌਤੀ ਖਾੜਕੂ ਲੀਡਰਾਂ ਨੂੰ ਸੱਤਾ ਦਾ ਸੁਆਦ ਦਿਵਾ ਕੇ ਰਣ ਖ਼ਾਲੀ ਕਰਨ ਲਈ ਸੋਚੀ-ਸਮਝੀ ਸਕੀਮ ਤਹਿਤ 1989 ਵਿਚ ਲੋਕ ਸਭਾ ਦੀ ਚੋਣ ਕਰਵਾਈ ਗਈ ਤਾਂ ਲੁਧਿਆਣਾ ਪਾਰਲੀਮਾਨੀ ਹਲਕੇ ਤੋਂ ਜੱਸੋਵਾਲ ਚੋਣ ਵਿਚ ਕੁੱਦ ਪਿਆ ਅਤੇ ਸਾਰੇ ਪੰਜਾਬ ਤੋਂ ਸਭਿਆਚਾਰਕ ਵਰਕਰ ਆਪ ਮੁਹਾਰੇ ਲੁਧਿਆਣਾ ਪੁੱਜਣੇ ਸ਼ੁਰੂ ਹੋ ਗਏ ਅਤੇ ਇਥੇ ਹੀ ਮੇਰੀ ਪਹਿਲੀ ਮੁਲਾਕਾਤ ਸ੍ਰੀ ਜੱਸੋਵਾਲ ਨਾਲ ਹੋਈ। ਸਵਰਗੀ ਪ੍ਰੋ. ਮੇਹਰ ਚੰਦ ਭਾਰਦਵਾਜ, ਜੋ ਮੇਰੇ ਅਧਿਆਪਕ ਅਤੇ ਰਾਜਨੀਤਕ, ਸਮਾਜਿਕ ਖੇਤਰ ਦੇ ਰਹਿਨੁਮਾ ਸਨ, ਨੇ ਮੈਨੂੰ ਜਲੰਧਰ ਤੋਂ ਸੁਨੇਹਾ ਭੇਜਿਆ ਕਿ ਅਸੀਂ ਸਾਰੇ ਦੋਸਤ ਉਨ•ਾਂ ਨਾਲ ਫੌਰੀ ਜਲੰਧਰ ਗੁਜਰਾਲ ਸਾਹਿਬ ਦੇ ਇਲੈਕਸ਼ਨ ਦਫਤਰ ਵਿਚ ਸੰਪਰਕ ਕਰੀਏ, ਜਿਥੋਂ ਉਹ ਸ੍ਰੀ ਨਸੀਬ ਸਿੰਘ ਗਿੱਲ ਇਲੈਕਸ਼ਨ ਇੰਚਾਰਜ ਨਾਲ ਮਿਲ ਕੇ ਸ੍ਰੀ ਇੰਦਰ ਕੁਮਾਰ ਗੁਜਰਾਲ ਦੀ ਚੋਣ ਮੁਹਿੰਮ ਚਲਾ ਰਹੇ ਸਨ। ਅਸੀਂ ਚਾਰ ਮਿੱਤਰ ਜਲੰਧਰ ਜਾ ਕੇ ਪ੍ਰੋ. ਭਾਰਦਵਾਜ ਨੂੰ ਮਿਲੇ। ਉਨ•ਾਂ ਅੱਗੋਂ ਸਾਨੂੰ ਲੁਧਿਆਣਾ ਜਾ ਕੇ ਸ੍ਰੀ ਜੱਸੋਵਾਲ ਦੀ ਇਲੈਕਸ਼ਨ ਵਿਚ ਕੰਮ ਕਰਨ ਦਾ ਆਦੇਸ਼ ਦਿੱਤਾ। ਅਸੀਂ ਫੌਰੀ ਤੌਰ 'ਤੇ ਆਪਣੇ ਮਿੱਤਰ ਪੀ.ਪੀ. ਵਰਮਾ, ਜੋ ਨਾਰਥ ਜੋਨ ਸਭਿਆਚਾਰਕ ਕੇਂਦਰ ਤੋਂ ਲੋਕ ਸੰਪਰਕ ਅਫ਼ਸਰ ਦੀ ਨੌਕਰੀ ਛੱਡ ਕੇ ਜੱਸੋਵਾਲ ਦੀ ਇਲੈਕਸ਼ਨ ਵਿਚ ਦਫ਼ਤਰ ਦੇ ਇੰਚਾਰਜ ਬਣੇ ਸਨ, ਨੂੰ ਜਾ ਮਿਲੇ। ਉਨ•ਾਂ ਸਾਨੂੰ ਉਸੇ ਦਿਨ ਹੀ ਸਤਲੁਜ ਦਰਿਆ ਦੇ ਬੇਟ ਇਲਾਕੇ ਵਿਚ ਨੂਰਪੁਰ ਬੇਟ ਪਿੰਡ ਵਿੱਚ ਭੇਜ ਦਿੱਤਾ, ਕਿਉਂਕਿ ਉਸੇ ਦਿਨ ਸ਼ਾਮ ਨੂੰ ਗੁਰਾਇਆ ਦੇ ਇਕ ਸੱਜਣ ਪੋਪੀ ਫਾਇਨੈਂਸ ਕੰਪਨੀ ਦੇ ਮਾਲਕ ਨੇ, ਜਿਨ•ਾਂ ਦਾ ਪਿੰਡ ਨੂਰਪੁਰ ਬੇਟ ਸੀ, ਸ੍ਰੀ ਜੱਸੋਵਾਲ ਦੀ ਇਲੈਕਸ਼ਨ ਮੀਟਿੰਗ ਰੱਖੀ ਹੋਈ ਸੀ। ਅਸੀਂ ਆਪਣੀ ਗੱਡੀ ਉਪਰ ਸਪੀਕਰ ਬੰਨ• ਕੇ ਸੁਰਿੰਦਰ ਸ਼ਿੰਦੇ ਦੀ ਆਵਾਜ਼ ਵਿਚ ਰਿਕਾਰਡ ਕੈਸਿਟ, ਜੋ ਜੱਸੋਵਾਲ ਦੀ ਇਲੈਕਸ਼ਨ ਦੇ ਸਬੰਧ ਵਿਚ ਹੀ ਰਿਕਾਰਡ ਕਰਵਾਈ ਗਈ ਸੀ, ਵਜਾਉਂਦੇ ਹੋਏ ਨੂਰਪੁਰ ਬੇਟ ਦੇ ਰਾਹੇ ਪੈ ਗਏ। ਕੈਸਿਟ ਵਿਚ ਸਾਰੇ ਵਰਗਾਂ ਦੇ ਲੋਕਾਂ ਨੂੰ ਜੱਸੋਵਾਲ ਦੀ ਹਮਾਇਤ ਲਈ ਅਪੀਲ ਸੀ, ਖਾਸ ਕਰਕੇ ਪਰਵਾਸੀ ਮਜ਼ਦੂਰਾਂ ਲਈ ਇਹ ਬੋਲ ਮੈਨੂੰ ਅੱਜ ਤਕ ਯਾਦ ਹਨ :
ਅਬ ਕੀ ਵੋਟ ਨਹੀਂ ਦੇਨਾ ਹੈ / ਤੋਪੋਂ ਕੇ ਦਲਾਲ ਕੋ
ਦੇਂਗੇ ਬਈ ਦੇਂਗੇ ਹਮ ਤੋ / ਵੋਟ ਜੱਸੋਵਾਲ ਕੋ।
ਪਰ ਪੇਂਡੂ ਇਲਾਕੇ ਵਿਚ ਅਤਿਵਾਦ ਦੀ ਦਹਿਸ਼ਤ ਨਜ਼ਰ ਆ ਰਹੀ ਸੀ। ਹਰ ਪਾਸੇ ਪੀਲੀਆਂ ਝੰਡੀਆਂ ਤਾਂ ਸਨ, ਪਰ ਖ਼ੌਫ ਅਤੇ ਆਤੰਕ ਦਾ ਮਾਹੌਲ ਪਸਰਿਆ ਹੋਇਆ ਸੀ। ਸ਼ਾਮ ਦੇ ਜਲਸੇ ਵਿਚ ਲੋਕ ਪੰਡਾਲ ਤੋਂ ਦੂਰ ਰਹਿ ਕੇ ਜੱਸੋਵਾਲ ਅਤੇ ਹੋਰ ਬੁਲਾਰਿਆਂ ਨੂੰ ਸੁਣਦੇ ਤਾਂ ਸਨ ਪਰ ਨੇੜੇ ਢੁੱਕਣ ਨੂੰ ਕੋਈ ਤਿਆਰ ਨਹੀਂ ਸੀ। ਮੈਨੂੰ ਯਾਦ ਹੈ ਕਿ ਪ੍ਰਚੱਲਿਤ ਸਿਆਸੀ ਵੋਟ ਰਾਜਨੀਤੀ ਦੀ ਲੋੜ ਅਨੁਸਾਰ ਜਦੋਂ ਸ੍ਰੀ ਜੱਸੋਵਾਲ ਨੂੰ ਸਿੱਕਿਆਂ ਨਾਲ ਤੋਲਣ ਦਾ ਜ਼ਿਕਰ ਹੋਇਆ ਤਾਂ ਨੇੜੇ ਦੀ ਚੱਕੀ ਵਾਲੇ ਪਾਸੋਂ ਤੱਕੜੀ ਹਾਸਲ ਕਰਨ ਲਈ ਸਾਨੂੰ ਖ਼ਾਸੀ ਮਿਹਨਤ ਕਰਨੀ ਪਈ ਸੀ। ਇਲੈਕਸ਼ਨ ਦਾ ਨਤੀਜਾ ਭਾਵੇਂ ਪਹਿਲਾਂ ਤੋਂ ਤਹਿ ਰਣਨੀਤੀ ਅਨੁਸਾਰ ਹੀ ਹੋਣਾ ਸੀ ਅਤੇ ਇਹ ਸ੍ਰੀ ਜੱਸੋਵਾਲ ਲਈ ਭਾਵੇਂ ਜਿੱਤ ਦਾ ਮੌਕਾ ਨਹੀਂ ਬਣ ਸਕਿਆ, ਪਰ ਮੇਰੇ ਵਰਗੇ ਅਨੇਕਾਂ ਹੋਰਨਾਂ ਦੇ ਦਿਲ ਜੱਸੋਵਾਲ ਨੇ ਹਮੇਸ਼ਾਂ ਲਈ ਜਿੱਤ ਲਏ ਸਨ।
ਅਪਰੈਲ 1990 ਨੂੰ ਸ੍ਰੀ ਜਗਦੇਵ ਸਿੰਘ ਜੱਸੋਵਾਲ ਦੀ ਪ੍ਰੇਰਨਾ ਅਤੇ ਰਹਿਨੁਮਾਈ ਸਦਕਾ ਅਸੀਂ ਆਸ਼ੇ ਦੇ ਮਹੱਤਵਪੂਰਨ ਅਤੇ ਇਕ ਵੱਡੇ ਪਿੰਡ ਜਗਦੇਵ ਕਲਾਂ (ਅੰਮ੍ਰਿਤਸਰ) ਵਿਖੇ, ਜੋ ਸੱਯਦ ਹਾਸ਼ਮ ਸ਼ਾਹ ਦਾ ਜੱਦੀ ਇਤਿਹਾਸਕ ਪਿੰਡ ਹੈ, ਵਿਚ ਹਾਸ਼ਮ ਸ਼ਾਹ ਯਾਦਗਾਰੀ ਟਰੱਸਟ ਦੀ ਸਥਾਪਨਾ ਕੀਤੀ। ਬਾਅਦ ਵਿੱਚ ਇਸ ਟਰੱਸਟ ਵਲੋਂ ਜੱਸੋਵਾਲ ਦੀ ਅਰੰਭੀ (ਸਾਹਿਤਕ ਸਭਿਆਚਾਰਕ ਅਤੇ ਵਿਰਾਸਤ ਦੀ ਸੰਭਾਲ ਲਈ) ਲਹਿਰ ਵਿਚ ਕਾਫੀ ਯੋਗਦਾਨ ਦਿੱਤਾ। ਲਗਾਤਾਰ 10 ਵਰੇ• ਮੋਹਨ ਸਿੰਘ ਮੇਲੇ ਦੀ ਤਰਜ਼ 'ਤੇ ਹਾਸ਼ਮ ਸ਼ਾਹ ਯਾਦਗਾਰੀ ਸਭਿਆਚਾਰਕ ਮੇਲਾ ਕਰਵਾਇਆ ਜਾਂਦਾ ਰਿਹਾ। ਵੇਖਾ-ਵੇਖੀ ਗ਼ੈਰ-ਸੰਜੀਦਾ ਅਤੇ ਕੁਝ ਕੁ ਸਿਆਸੀ ਮੰਤਵ ਨੂੰ ਪਰਣਾਏ ਲੋਕਾਂ ਵਲੋਂ ਜਦੋਂ ਸਭਿਆਚਾਰ ਦੇ ਨਾਂਅ ਹੇਠ ਹੋਰ ਮੰਤਵਾਂ ਲਈ ਕੰਮ ਸ਼ੁਰੂ ਕਰ ਦਿੱਤਾ ਤਾਂ ਹਾਸ਼ਮ ਟਰੱਸਟ ਨੇ ਕੁਝ ਸਮੇਂ ਲਈ ਆਪਣਾ ਧਿਆਨ ਵਿਦਿਅਕ ਖੇਤਰ ਵੱਲ ਖ਼ਾਸ ਕਰਕੇ ਪੇਂਡੂ ਅਤੇ ਪੱਛੜੇ ਇਲਾਕੇ ਵਿੱਚ ਲੜਕੀਆਂ ਨੂੰ ਮਿਆਰੀ ਵਿਦਿਆ ਦੇਣ ਵੱਲ ਲਾ ਦਿੱਤਾ। ਦੂਜਾ ਵੱਡਾ ਕਾਰਨ, ਜਿਸ ਨੂੰ ਸਰਦਾਰ ਜੱਸੋਵਾਲ ਵੀ ਸ਼ਿੱਦਤ ਨਾਲ ਮਹਿਸੂਸ ਕਰਦੇ ਹਨ ਅਤੇ ਇਸ ਵਰਤਾਰੇ ਤੋਂ ਦੁਖੀ ਵੀ ਹਨ, ਉਹ ਇਹ ਕਿ ਬਹੁਤ ਸਾਰੇ ਅਖੌਤੀ ਕਲਾਕਾਰਾਂ ਨੇ ਸਭਿਆਚਾਰ ਦੀ ਦੁਰਗਤੀ ਹੀ ਨਹੀਂ ਕੀਤੀ, ਸਗੋਂ ਘੰਟੇ ਦੋ ਘੰਟੇ ਦੇ ਮਨੋਰੰਜਨ ਨੂੰ ਲੱਖਾਂ ਰੁਪਏ ਨਾਲ ਮੁੱਲ ਵੇਚਣਾ ਸ਼ੁਰੂ ਕਰ ਦਿੱਤਾ। ਤੀਜਾ, ਇਨਾਮ ਸਨਮਾਨ ਦੀ ਫੋਕੀ ਅਤੇ ਝੂਠੀ ਵਿਖਾਵੇਬਾਜ਼ੀ ਨੇ ਸਾਰੇ ਕੁਝ ਨੂੰ ਵਿਕਾਊ ਅਤੇ ਨੀਵੇਂ ਪੱਧਰ ਉਪਰ ਲੈ ਆਂਦਾ। ਜੱਸੋਵਾਲ ਨੇ ਇਸ ਵਰਤਾਰੇ ਤੋਂ ਦੁਖੀ ਹੋ ਕੇ ਕਈ ਵਾਰ ਕਿਹਾ ਕਿ ਪਹਿਲਾਂ ਪੰਜਾਬ ਅਤੇ ਪੰੰਜਾਬੀਆਂ ਨੂੰ ਅਤਿਵਾਦੀਆਂ ਅਤੇ ਪੁਲੀਸ ਨੇ ਕੁੱਟਿਆ ਤੇ ਲੁੱਟਿਆ ਅਤੇ ਹੁਣ ਕਲਾਕਾਰ ਲੁੱਟ ਰਹੇ ਹਨ। ਜੋ ਕੋਈ ਵੀ ਸੂਝਵਾਨ ਵਿਅਕਤੀ ਜੱਸੋਵਾਲ ਨੂੰ ਮਿਲ ਕੇ ਜਾਂਦਾ ਹੈ, ਉਹ ਅਨੇਕਾਂ ਤਰ•ਾਂ ਦੀਆਂ ਨਿੱਘੀਆਂ ਯਾਦਾਂ ਆਪਣੇ ਨਾਲ ਲੈ ਕੇ ਜਾਂਦਾ ਹੈ। ਮੈਂ ਕੋਈ ਵੀ ਐਸਾ ਵਿਅਕਤੀ ਨਹੀਂ ਵੇਖਿਆ, ਜੋ ਉਨ•ਾਂ ਦੀ ਸ਼ਖ਼ਸੀਅਤ ਤੋਂ ਮੁਤਾਸਰ ਨਾ ਹੋਇਆ ਹੋਵੇ।
ਅਜਿਹੀ ਹੀ ਇਕ ਹੋਰ ਯਾਦਗਾਰੀ ਘੜੀ ਦਾ ਜ਼ਿਕਰ ਕਰਨਾ ਚਾਹੁੰਦਾ ਹਾਂ। ਮੈਂ 1993 ਵਿਚ ਇੰਜੀਨੀਅਰਿੰਗ ਦੀ ਡਿਗਰੀ ਲਈ ਮਹਾਰਾਸ਼ਟਰ ਦੇ ਉਦਯੋਗਿਕ ਸ਼ਹਿਰ ਔਰੰਗਾਬਾਦ ਜਾ ਦਾਖਲ ਹੋਇਆ ਅਤੇ 1994 ਦੀ 8 ਮਾਰਚ ਨੂੰ ਅਸੀਂ ਉਥੇ ਵੱਸਦੇ ਪੰਜਾਬੀਆਂ ਦੀ ਸਭਿਆਚਾਰਕ ਭੁੱਖ ਦੀ ਤ੍ਰਿਪਤੀ ਲਈ ਪੰਜਾਬੀ ਸਭਿਆਚਾਰਕ ਕੇਂਦਰ ਔਰੰਗਾਬਾਦ ਵਲੋਂ ਇਕ ਸ਼ਾਨਦਾਰ ਪੰਜਾਬੀ ਸਭਿਆਚਾਰਕ ਸ਼ਾਮ ਦਾ ਪ੍ਰਬੰਧ ਕੀਤਾ। ਇਸ ਸੰਸਥਾ ਦੇ ਮੋਢੀ ਪ੍ਰਧਾਨ ਸਰਦਾਰ ਅਵਤਾਰ ਸਿੰਘ ਰੰਧਾਵਾ ਹਨ ਅਤੇ ਸਕੱਤਰ ਦੀ ਜ਼ਿੰਮੇਵਾਰੀ ਮੇਰੀ ਸੀ। ਅਸੀਂ ਸਭਿਆਚਾਰਕ ਮਾਮਲੇ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਅਤੇ ਸ੍ਰੀ ਜੱਸੋਵਾਲ ਦੀ ਰਹਿਨੁਮਾਈ ਹੇਠ ਪੰਜਾਬ ਤੋਂ ਹਜ਼ਾਰਾਂ ਮੀਲ ਦੂਰ ਪੰਜਾਬ ਦੇ ਸ਼ਾਨਾਂਮੱਤੇ ਸਭਿਆਚਾਰ ਦੀ ਚੜ•ਤ ਦੀ ਇਕ ਝਲਕ ਪੇਸ਼ ਕਰਨ ਵਿਚ ਸਫਲ ਰਹੇ। ਇਹ ਸਭਿਆਚਾਰਕ ਸ਼ਾਮ ਸਾਡੇ ਨਾਮਵਰ ਕਲਾਕਾਰਾਂ ਲਈ ਵੀ ਜ਼ਿੰਦਗੀ ਭਰ ਦੀ ਇਕ ਮਿੱਠੀ ਅਤੇ ਨਿੱਘੀ ਯਾਦ ਦੇ ਰੂਪ ਵਿਚ ਸੰਭਾਲੀ ਹੋਈ ਹੈ, ਜਿਸ ਦਾ ਜ਼ਿਕਰ ਸਾਡੇ ਪਿਆਰੇ ਅਤੇ ਸਤਿਕਾਰੇ ਕਲਾਕਾਰ ਹਰਭਜਨ ਮਾਨ ਨੇ ਕਈ ਵਾਰ ਮੇਰੇ ਨਾਲ ਕੀਤਾ ਅਤੇ ਉਸ ਨੇ ਆਡੀਓ ਤੇ ਵੀਡੀਓ ਰਿਕਾਰਡ ਹੁਣ ਤਕ ਸੰਭਾਲ ਰੱਖੀ ਹੈ। ਸ੍ਰੀ ਜੱਸੋਵਾਲ ਦੇ ਤੇਜ਼ ਬੁੱਧੀ ਅਤੇ ਪ੍ਰਭਾਵਸ਼ਾਲੀ ਸ਼ੈਲੀ ਵਾਲੇ ਭਾਸ਼ਣ ਨੇ ਉਹ ਸ਼ਾਮ ਸਾਡੇ ਚੇਤਿਆਂ ਵਿੱਚ ਹਮੇਸ਼ਾਂ ਲਈ ਬਿਠਾ ਦਿੱਤੀ ਸੀ। ਜਦੋਂ ਸ੍ਰੀ ਜੱਸੋਵਾਲ ਨੇ ਪੰਜਾਬ ਅਤੇ ਮਹਾਰਾਸ਼ਟਰ ਖ਼ਾਸ ਕਰਕੇ ਮਰਾਠਾ ਕੌਮ ਦੇ ਸਭਿਆਚਾਰ ਨੂੰ ਇਕ ਲੜੀ ਵਿੱਚ ਪਰੋ ਕੇ ਪੇਸ਼ ਕਰਨਾ ਅਰੰਭਿਆ ਤਾਂ ਹਾਜ਼ਰ ਸਰੋਤਿਆਂ ਅਤੇ ਵਿਦਵਾਨਾਂ ਨੇ ਮੂੰਹ ਵਿੱਚ ਉਂਗਲਾਂ ਪਾ ਕੇ ਜੱਸੋਵਾਲ ਦੀ ਸਾਫ਼ਗੋਈ ਅਤੇ ਲਿਆਕਤ ਦੀ ਤਾਰੀਫ਼ ਕੀਤੀ। ਸ਼੍ਰੋਮਣੀ ਭਗਤ ਨਾਮਦੇਵ ਦੀ ਬਾਣੀ ਦਾ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੋਣ ਦਾ ਜ਼ਿਕਰ, ਗੁਰੂ ਗੋਬਿੰਦ ਸਿੰਘ ਸਾਹਿਬ ਦਾ ਮਹਾਰਾਸ਼ਟਰ ਦੀ ਧਰਤੀ 'ਤੇ ਵਿਚਰਨਾ ਅਤੇ ਪਹਿਲੇ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦਾ ਨੰਦੇੜ ਅਤੇ ਮਹਾਰਾਸ਼ਟਰ ਨਾਲ ਰਿਸ਼ਤਾ ਦਰਸਾ ਕੇ ਉਨ•ਾਂ ਸਥਾਨਕ ਲੋਕਾਂ ਦੇ ਮਨ ਜਿੱਤ ਲਏ। ਜਦੋਂ ਉਨ•ਾਂ ਸੰਤ ਏਕ ਨਾਥ ਦੀ ਸਟੇਜ 'ਤੇ ਖੜ•ੇ ਹੋ ਕੇ ਭਗਤੀ ਲਹਿਰ ਦੇ ਮਹਾਨ ਸੰਤ ਤੁੱਕਾ ਰਾਮ ਤੇ ਸੰਤ ਗਿਆਨੇਸ਼ਵਰ ਦੇ ਭਾਰਤੀ ਅਤੇ ਪੰਜਾਬ ਦੀ ਸੰਸਕ੍ਰਿਤੀ 'ਤੇ ਪਏ ਪ੍ਰਭਾਵਾਂ ਦਾ ਜ਼ਿਕਰ ਕੀਤਾ ਤਾਂ ਲੋਕੀਂ ਅਸ਼-ਅਸ਼ ਕਰ ਉੱਠੇ। ਮਗਰਲੇ ਕਈ ਦਿਨ ਲੋਕੀਂ ਸਰਦਾਰ ਜੱਸੋਵਾਲ ਨੂੰ ਮਿਲਣ ਲਈ ਸਾਡੇ ਕੋਲ ਆਉਂਦੇ ਰਹੇ ਅਤੇ ਅੱਜ ਵੀ ਜਦੋਂ ਕਦੀ ਮੈਂ ਔਰੰਗਾਬਾਦ ਜਾਂਦਾ ਹਾਂ ਤਾਂ ਜਾਣਕਾਰ ਲੋਕ ਫਿਰ ਤੋਂ ਅਜਿਹਾ ਮਾਹੌਲ ਸਿਰਜਣ ਲਈ ਕਹਿੰਦੇ ਹਨ।

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346