Welcome to Seerat.ca
Welcome to Seerat.ca

"ਛੋਟੀ ਮਾਂ ਦਾ ਵੱਡਾ ਹੌਸਲਾ"

 

- ਮੰਗਤ ਰਾਮ ਪਾਸਲਾ

ਗੱਲਾਂ ‘ਚੋਂ ਗੱਲ਼ੀ

 

- ਬਲਵਿੰਦਰ ਗਰੇਵਾਲ

ਸਾਹਿਤਕ ਸਵੈਜੀਵਨੀ / ਜ਼ਰਖ਼ੇਜ਼ ਜ਼ਮੀਨ ਵਿੱਚ ਡਿੱਗਦੇ ਬੀਜ

 

- ਵਰਿਆਮ ਸਿੰਘ ਸੰਧੂ

ਚੋਲ੍ਹਰ ਪਾ ਕੇ ਉੱਡੀਆਂ ਚਿੜੀਆਂ

 

- ਡਾ. ਬਲਵਿੰਦਰ ਕੌਰ ਬਰਾੜ

ਵਕਤ ਦੇ ਨਾਲ ਨਾਲ

 

- ਗੁਲਸ਼ਨ ਦਿਆਲ

ਔਰਤ ਦੀ ਤਾਕਤ

 

- ਬੇਅੰਤ ਗਿੱਲ ਮੋਗਾ

ਵਗਦੀ ਏ ਰਾਵੀ / ਅਖ਼ਬਾਰ ਦੇ ਸੰਪਾਦਕ ਨਾਲ ਮੁਲਾਕਾਤ

 

- ਵਰਿਆਮ ਸਿੰਘ ਸੰਧੂ

ਇੰਜ ਮਹਿਸੂਸ ਕੀਤਾ ਮੈਂ ਸ਼ਿਮਲਾ ਵੇਖ ਕੇ

 

- ਮਲਿਕਾ ਮੰਡ

ਲਿਖਤ ਪੜਤ: ਕਰਾਮਾਤੀ ਰਚਨਾ

 

- ਮੰਗੇ ਸਪਰਾਏ

ਮੈਂ ਤਾਂ ਪੁੱਤ ਕੱਲੀ ਰਹਿਜੂੰ

 

- ਵਕੀਲ ਕਲੇਰ

Indian establishment glorifies controversial figure over real Vancouver hero

 

- Gurpreet Singh

 


ਔਰਤ ਦੀ ਤਾਕਤ

- ਬੇਅੰਤ ਗਿੱਲ ਮੋਗਾ
 

 


ਮੈਂ ਕਮਜੋਰ ਹਾਂ ਕਮਜੋਰ ਹਾਂ ਨਾ ਹਰ ਵਾਰ ਕਰੇ

ਜੇ ਔਰਤ ਤਲਵਾਰ ਹੈ ਤਾਂ ਤਰਲੇ ਨਾ ਕਰੇ ਵਾਰ ਕਰੇ

ਉੱਪਰ ਲ਼ਿਖੀਆਂ ਹੋਈਆਂ ਮੇਰੇ ਉਸਤਾਦ ਮੰਗਲ ਹਠੂਰ ਜੀ ਦੀਆਂ ਇਹ ਸਤਰਾਂ ਅੱਜ ਦੇ ਸਮੇਂ ਵਿੱਚ ਹਕੀਕਤ ਵਿੱਚ ਤਬਦੀਲ ਹੋਣ ਦਾ ਹੋਕਾ ਦੇ ਰਹੀਆਂ ਪ੍ਰਤੀਤ ਹੁੰਦੀਆਂ ਹਨ ।ਤਿੰਨ ਸਾਲ ਦੀ ਬੱਚੀ ਤੋਂ ਲੈਕੇ 95 ਸਾਲ ਦੀ ਬਜੁਰਗ ਔਰਤ ਨਾਲ ਹੋਣ ਵਾਲੇ ਬਲਾਤਕਾਰ ਹੁਣ ਏਹੀ ਗੱਲ ਸਾਹਮਣੇ ਲਿਆ ਰਹੇ ਹਨ ਕਿ ਔਰਤ ਨੂੰ ਆਪਣੀ ਪੱਤ ਦੀ ਰਾਖੀ ਆਪ ਹੀ ਕਰਨੀ ਪਵੇਗੀ । ਬੇਸ਼ੱਕ ਪੁਰਾਣੇ ਸਮੇਂ ਵਿੱਚ ਔਰਤ ਨੂੰ ਮਰਦ ਦੇ ਪੈਰ ਦੀ ਜੁੱਤੀ ਕਹਿਣ ਕਰਕੇ ਉਸਨੂੰ ਜਿਸਮ ਦੀ ਭੁੱਖ ਮਿਟਾਉਣ ਵਾਲੀ ਵਸਤੂ ਸਮਝਿਆਂ ਜਾਂਦਾ ਰਿਹਾ ਤੇ ਜਾਨਵਰਾਂ ਵਾਂਗ ਖਰੀਦਿਆਂ ਤੇ ਵੇਚਿਆਂ ਜਾਂਦਾ ਰਿਹਾ ਹੈ ਪਰ ਅੱਜ ਦੇ ਸਮੇਂ ਵਿੱਚ ਜਦੋਂ ਔਰਤ ਏਨੀ ਕੁ ਪੜ੍ਹ ਲਿਖ ਗਈ ਹੈ ਕਿ ਉਹ ਆਪਣੇ ਹੱਕਾਂ ਲਈ ਆਵਾਜ਼ ਉਠਾ ਸਕਦੀ ਹੈ ਤੇ ਮਰਦ ਵਾਂਗ ਹੀ ਕੰਮ ਕਰਕੇ ਆਪਣਾ ਜੀਵਨ ਬਸਰ ਕਰ ਸਕਦੀ ਹੈ ਤਾਂ ਅਜਿਹੀ ਸਥਿਤੀ ਵਿੱਚ ਪਹੁੰਚਕੇ ਔਰਤ ਨੂੰ ਆਪਣੀ ਸੰਭਾਲ ਭਾਵ ਇੱਜਤ ਦੀ ਰਾਖੀ ਵੀ ਆਪ ਹੀ ਕਰਨੀ ਹੋਵੇਗੀ ।

ਅੱਜ ਦੇ ਸਮੇਂ ਵਿੱਚ ਜਦ ਔਰਤ ਬਹੁਤੇ ਕੰਮਾਂ ਵਿੱਚ ਮਰਦ ਦੇ ਬਰਾਬਰ ਪਹੁੰਚ ਚੁੱਕੀ ਹੈ ਤਾਂ ਉਸਨੂੰ ਆਪਣੀ ਇੱਜਤ ਦੀ ਰਾਖੀ ਲਈ ਕਿਸੇ ਅੱਗੇ ਹੱਥ ਨਹੀਂ ਫੈਲਾਉਣੇ ਚਾਹੀਦੇ ਬਲਕਿ ਇੱਕ ਸ਼ੇਰਨੀ ਵਾਂਗ ਉਸਦੀ ਇੱਜਤ ਨੂੰ ਹੱਥ ਪਾਉਣ ਵਾਲੇ ਦਾ ਸਾਹਮਣਾ ਕਰਨਾ ਚਾਹੀਦਾ ਹੈ । ਜਿੰਨਾਂ ਚਿਰ ਔਰਤ ਆਪਣੀ ਰਾਖੀ ਲਈ ਪੁਕਾਰ ਕਰੇਗੀ ਉਨਾਂ ਚਿਰ ਉਸਦੀ ਇੱਜਤ ਤੇ ਡਾਕੇ ਵੱਜਦੇ ਰਹਿਣਗੇ । ਕਿਉਂਕਿ ਚੋਰ ਵੀ ਉੱਥੇ ਹੀ ਆਉਂਦੇ ਹਨ ਜਿਸ ਘਰ ਦੇ ਰਾਖੇ ਡਰਪੋਕ ਜਾਂ ਕਮਜੋਰ ਹੋਣ ਤੇ ਜਿਸ ਘਰ ਦੇ ਮੋਢੀ ਰਫਲਾਂ ਹੱਥ ਵਿੱਚ ਰੱਖਦੇ ਹੋਣ ਉੱਥੇ ਚੋਰਾਂ ਨੂੰ ਭੈਅ ਅਉਂਦਾ ਹੈ ।

ਇੱਕ ਵਾਰ ਲੁੱਟੀ ਹੋਈ ਇੱਜਤ ਕਦੇ ਵਾਪਿਸ ਨਹੀਂ ਆਉਂਦੀ ਭਾਵੇਂ ਉਹ ਦੋਸ਼ੀ ਕੁਝ ਸਾਲ ਜੇਲ੍ਹ ਵੀ ਕਿਉਂ ਨਾ ਕੱਟ ਲਵੇ ਪਰ ਦਸ ਪੰਦਰਾਂ ਸਾਲ ਮੁਕੱਦਮਾਂ ਚਲਾਉਣ ਵਾਲੀਆਂ ਭਾਰਤੀ ਅਦਾਲਤਾਂ ਤੋਂ ਅਸੀਂ ਏਨੀ ਕੁ ਸਜ਼ਾ ਦੀ ਉਮੀਦ ਵੀ ਨਹੀਂ ਰੱਖ ਸਕਦੇ । ਸ਼ਰੇਆਮ ਕਿਸੇ ਨਾਲ ਹੋਏ ਬਲਾਤਕਾਰ ਨੂੰ ਸਾਬਿਤ ਕਰਨ ਲਈ ਵੀ ਜਿੱਥੇ ਗਵਾਹਾਂ ਦੀ ਲੋੜ ਪਵੇ ਉੱਥੇ ਇਨਸਾਫ ਦੀ ਉਮੀਦ ਰੱਖਣਾ ਮੂਰਖਤਾ ਹੀ ਹੋਵੇਗੀ ।ਪੂਰੇ ਭਾਰਤ ਵਿੱਚ ਹਰ ਸਾਲ ਹਜ਼ਾਰਾ ਬਲਾਤਕਾਰ ਹੁੰਦੇ ਨੇ ਪਰ ਸਜਾ ਸਿਰਫ ਕੁਝ ਦੋਸ਼ੀਆਂ ਨੂੰ ਹੀ ਮਿਲਦੀ ਹੈ ਜਿੰਨਾਂ ਦੇ ਲਈ ਜੰਤਾ ਆਵਾਜ਼ ਉਠਾਉਂਦੀ ਹੈ ਬਾਕੀ ਦੇ ਮੁੱਕਦਮੇ ਤਾਂ ਜਿਲਦ ਚੜ੍ਹੀਆਂ ਫਾਇਲਾਂ ਵਿੱਚ ਹੀ ਪਏ ਪਏ ਦਮ ਤੋੜ ਦਿੰਦੇ ਹਨ ਤੇ ਇਨਸਾਫ ਦੀ ਉਮੀਦ ਵਿੱਚ ਬੈਠੇ ਲੋਕ ਆਸਾਂ ਦੇ ਨਾਲ ਹੀ ਦੁਨੀਆਂ ਨੂੰ ਅਲਵਿਦਾ ਕਹਿ ਜਾਂਦੇ ਨੇ

ਬਲਾਤਕਾਰ ਹੋਣ ਤੇ ਅਨੇਕਾ ਤਰਾਂ ਦੇ ਬਿਆਨ ਸਾਡੇ ਕੁੱਤੇ ਲੀਡਰਾ ਵੱਲੋਂ ਦਿੱਤੇ ਜਾਂਦੇ ਨੇ ਕਿ ਕੁੜੀਆਂ ਭੜਕੀਲੇ ਕੱਪੜੇ ਪਾਉਂਦੀਆਂ ਨੇ । ਇਹਨਾਂ ਨੂੰ ਅਜਿਹੇ ਬਿਆਨ ਦਿੰਦਿਆਂ ਇਸ ਗੱਲ ਦਾ ਖਿਆਲ ਕਿਉਂ ਨੀ ਆਉਂਦਾ ਕਿ ਚਾਰ ਸਾਲ ਦੀ ਬੱਚੀ ਕਿਸ ਤਰੀਕੇ ਨਾਲ ਭੜਕੀਲੇ ਕੱਪੜੇ ਪਾਕੇ ਕਿਸੇ ਨੂੰ ਅਕਰਸ਼ਿਤ ਕਰ ਸਕਦੀ ਹੈ । ਇਹਨਾਂ ਨੂੰ ਇਸ ਤਰਾਂ ਦੇ ਬਿਆਨ ਇਸ ਲਈ ਸੁੱਝਦੇ ਹਨ ਕਿਉਂਕਿ ਇਹਨਾਂ ਦੀਆਂ ਆਪਣੀਆਂ ਧੀਆਂ ਭੈਣਾ ਅਜੇ ਤੱਕ ਸੁਰੱਖਿਅਤ ਹਨ ਜਦ ਉਹਨਾਂ ਵਿੱਚੋਂ ਕਿਸੇ ਦੀ ਪੱਤ ਲੁੱਟੀ ਗਈ ਫੇਰ ਹੀ ਕੋਈ ਸਖਤ ਕਾਨੂੰ ਬਣਾਇਆਂ ਜਾਵੇਗਾ । ਪਰ ਔਰਤ ਨੂੰ ਇਹਨਾਂ ਸਵਾਰਥੀ ਤੇ ਲੁੱਚੇ ਲੰਡੇ ਲੀਡਰਾਂ ਤੇ ਕੋਈ ਆਸ ਨਹੀਂ ਰੱਖਣੀ ਚਾਹੀਦੀ । ਦੇਸ਼ ਦੇ ਸੁਧਾਰ ਲਈ ਕੀਤੇ ਜਾ ਰਹੇ ਵਿਚਾਰਾਂ ਵਿੱਚ ਹਿੱਸਾ ਪਾਉਣ ਦੀ ਥਾਂ ਤੇ ਅਸ਼ਲੀਲ ਫਿਲਮਾਂ ਦੇਖਣ ਵਾਲੇ ਤੁਹਾਡੀ ਰੱਖਿਆਂ ਨਹੀਂ ਕਰ ਸਕਦੇ । ਇਸ ਲਈ ਛੱਡੋ ਕਾਨੂੰਨ ਤੇ ਆਸ ਰੱਖਣਾ ਤੇ ਖੁਦ ਹੀ ਹੱਥਾਂ ਵਿੱਚ ਤਲਵਾਰਾਂ ਚੱਕੋਂ ਤੇ ਚੀਰ ਦੇਵੋਂ ਆਪਣੇ ਵੱਲ ਵਧਣ ਵਾਲੇ ਪੱਤ ਲੁੱਟਣੇ ਹੱਥਾਂ ਨੂੰ ਤੇ ਫਿਰ ਚੀਰ ਦੇਣਾ ਉਹਨਾਂ ਨੂੰ ਜੋ ਤੁਹਾਨੂੰ ਇਸ ਸੁੱਰੱਖਿਆ ਦੇ ਰੂਪ ਵਿੱਚ ਕੀਤੇ ਗਏ ਕਤਲ ਦੇ ਇਲਜ਼ਾਮ ਵਿੱਚ ਕਾਨੂੰਨ ਦੇ ਨਾਂ ਤੇ ਫਾਸੀ ਲਟਕਾਉਣ ਦੀ ਗੱਲ ਕਰਨ ।

ਬਥੇਰਾ ਚਿਰ ਤੁਸੀਂ ਛੱਡਦੋ ਛੱਡਦੋ ,ਬਚਾਉ ਬਚਾਉ ਕਹਿ ਕੇ ਰੌਲਾ ਪਾ ਲਿਆ ਪਰ ਹੁਣ ਨਹੀਂ ਸਰਨਾ ਚੀਕਾਂ ਮਾਰਕੇ ਤੇ ਮਿੰਨਤਾਂ ਕੱਢਕੇ ,ਹੁਣ ਤੁਹਾਨੂੰ ਹਥਿਆਰ ਚੁੱਕਣੇ ਹੀ ਪੈਣਗੇ ਜੇ ਆਪਣੀ ਪੱਤ ਦੀ ਰਾਖੀ ਆਪ ਕਰਨੀ ਹੈ ,ਜੇ ਤੁਸੀਂ ਆਪਣੀ ਇੱਜਤ ਦੀ ਸੰਭਾਲ ਬੇਗਾਨੇ ਹੱਥਾਂ ਵਿੱਚ ਦੇਣੀ ਹੈ ਤਾਂ ਤੁਸੀਂ ਕਿਸੇ ਵੇਲੇ ਵੀ ਬੇ ਪੱਤ ਹੋ ਸਕਦੀਆਂ ਹੋ । ਸੋ ਹਾਰ ਸ਼ਿੰਗਾਰ ਵੀ ਰੱਜ ਰੱਜ ਕਰੋ ਮਰਦਾਂ ਵਾਂਗ ਸ਼ਰੇਆਮ ਘੁੰਮੋਂ ਫਿਰੋ ਪਰ ਤੁਹਾਨੂੰ ਇਸ ਲਈ ਤਾਕਤਵਰ ਬਣਨਾ ਪਵੇਗਾ ਤੇ ਆਪਣੇ ਆ ਤੇ ਭਰੋਸਾ ਰੱਖਣਾ ਹੋਵੇਗਾ ਤੇ ਛੱਡੋ ਹੁਣ ਧੀ ਧਿਆਣੀ ਬਣਕੇ ਜਿਊਂਣਾ ,ਜੇ ਪੁੱਤ ਹੋਣ ਤੇ ਬਾਪ ਨੂੰ ਇਹ ਲੱਗਦਾ ਹੈ ਕਿ ਉਸਨੂੰ ਸਹਾਰਾ ਮਿਲ ਗਿਆ ਤਾਂ ਤੁਸੀ ਵੀ ਏਨੀਆਂ ਦਲੇਰ ਬਣੋ ਕਿ ਬਾਪ ਧੀ ਹੋਣ ਤੇ ਵੀ ਪੁੱਤ ਜਿੰਨਾ ਫਕਰ ਮਹਿਸੂਸ ਕਰੇ ਤੇ ਬਾਪ ਨੂੰ ਕਦੇ ਵੀ ਘਰੋਂ ਬਾਹਰ ਗਈ ਧੀ ਦਾ ਫਿਕਰ ਨਾ ਸਤਾਵੇ ,ਤੇ ਇਸ ਸਭ ਲਈ ਤੁਹਾਨੂੰ ਹਥਿਆਂਰ ਚੁੱਕਕੇ ਵਾਰ ਕਰਨ ਦੀ ਲੋੜ ਹੈ ਤੇ ਆਪਣੀ ਪੱਤ ਬਚਾਉਣ ਦੀ ਜਿੰਮੇਂਵਾਰੀ ਵੀ ਖੁਦ ਹੀ ਸੰਭਾਲਣੀ ਹੋਵੇਗੀ
94649-56457

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346