Welcome to Seerat.ca

ਮੀਸ਼ ਨਾਲ ਆਖ਼ਰੀ ਮਿਲਣੀ

 

- ਸੁਰਜੀਤ ਪਾਤਰ

ਐਮ ਏ ‘ਚ ਦਾਖ਼ਲਾ

 

- ਇਕਬਾਲ ਰਾਮੂਵਾਲੀਆ

ਵਿਛੋੜੇ ਦਾ ਸਾਕਾ

 

- ਅਮਰਜੀਤ ਚੰਦਨ

ਅਸਲੀ ਮਰਦ

 

- ਹਰਜੀਤ ਅਟਵਾਲ

ਦਰਿਆ ਦਿਲ ਪੰਨੂੰ

 

- ਵਰਿਆਮ ਸਿੰਘ ਸੰਧੂ

‘ਆਪ ਕੀ ਸ਼ਾਦੀ ਹੂਈ ਹੈ?’

 

- ਸੁਪਨ ਸੰਧੂ

ਮਹਿਮਾਨ ਕਹਾਣੀ / ਗੜ੍ਹੀ ਬਖ਼ਸ਼ਾ ਸਿੰਘੀ

 

- ਲਾਲ ਸਿੰਘ

ਕੁੰਡੀ ਸ਼ਾਸਤਰ

 

- ਰਾਜਪਾਲ ਸੰਧੂ

ਜੀਵਨੀ:ਦ ਸ ਅਟਵਾਲ / ਮੇਰਾ ਪੁੱਤ

 

- ਹਰਜੀਤ ਅਟਵਾਲ

ਸ੍ਰੀ ਸਿੰਘ ਸਾਹਿਬ ਭਾਈ ਸਾਹਿਬ ਹਰਭਜਨ ਸਿੰਘ ਪੁਰੀ ਖ਼ਾਲਸਾ ਯੋਗੀ ਜੀ

 

- ਗਿਆਨੀ ਸੰਤੋਖ ਸਿੰਘ ਆਸਟ੍ਰੇਲੀਆ

ਵਗਦੀ ਏ ਰਾਵੀ
ਪੰਜਾਬ ਦੀ ਸੁੱਚੀ ਆਤਮਾ ਨਾਲ ਮੁਲਾਕਾਤ

 

- ਵਰਿਆਮ ਸਿੰਘ ਸੰਧੂ

ਮੇਰਾ ਬਾਪੂ ਮੇਰਾ ਬੇਲੀ

 

- ਮੁਖਵੀਰ ਸਿੰਘ

ਪੰਜਾਬੀ ਪੱਤਰਕਾਰੀ ਦਾ ਡਿੱਗ ਰਿਹਾ ਮਿਆਰ

 

- ਹਰਮੰਦਰ ਕੰਗ

“ਸੋ ਹੱਥ ਰੱਸਾ - ਸਿਰੇ ਤੇ ਗੰਢ”

 

- ਸੁਰਿੰਦਰ ਸਪੇਰਾ

ਇੱਕ ਲੱਪ ਕਿਰਨਾਂ ਦੀ.....!
ਭਗਤ ਸਿੰਘ ਵੈਲੀ, ਲਫੰਗਾ ਜਾ ਕਾਤਲ ਨਹੀਂ... ਸਗੋਂ ਅਧਿਐਨ ਪਸੰਦ ‘ਚੇਤੰਨ’ ਨੌਜ਼ਵਾਨ ਸੀ।

 

- ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ)

ਸ਼ਿਵ ਬਟਾਲਵੀ

 

- blvMq gfrgI

ਸ਼ਰਾਬ

 

- ਮਾਸਟਰ ਜਸਵੰਤ ਸਿੰਘ ਸੰਧੂ (ਘਰਿੰਡਾ)

ਭਗਤ ਕਾਲ਼ਾ ਕੁੱਤਾ

 

- ਸੁਖਦੇਵ ਸਿੱਧੂ

[[[ਬਾਕੀ ਸਭ ਖ਼ੈਰ ਹੈ ਜੀ !

 

- ਗੋਵਰਧਨ ਗੱਬੀ

ਪੰਜਾਬੀ ਦੇ ਕਲਮਕਾਰ ਅਫ਼ਸਰ

 

- ਨਿੰਦਰ ਘੁਗਿਆਣਵੀ

 


ਭਗਤ ਕਾਲ਼ਾ ਕੁੱਤਾ
- ਸੁਖਦੇਵ ਸਿੱਧੂ
 

 

ਪਾਕਿਸਤਾਨੋਂ ਉੱਜੜ ਕੇ ਮੇਰੇ ਘਰ ਦੇ ਅਜੇ ਤਿੰਨ-ਚਾਰ ਮਹੀਨੇ ਹੀ ਪਿੰਡ ਬੈਠੇ ਸੀ। ਹੋਰ ਰਾਹ ਖੁੱਲ੍ਹ ਗਿਆ ਸੀ। ਦਾਦੀ ਦਸਦੀ ਹੁੰਦੀ ਸੀ ਕਿ ਉਹ ਦਿਨ ਬਾਹਲ਼ੇ ਔਖੇ ਸੀ। ਉਜਾੜੇ ਦਾ ਦੁੱਖ ਬਹੁਤਾ ਸੀ। ਝੱਟ ਚ ਲੱਖੋਂ ਕੱਖ ਦੇ ਹੋ ਗਏ ਸੀ। ਦਿਨਾਂ ਵਿਚ ਹੀ। ਦਿਨਾਂ ਦਾ ਗੇੜ, ਮੁਹਾਵਰਾ ਏਸ ਕਰਕੇ ਬਣਿਆ ਹੈ। ਤੇ ਦਿਨ ਬਦਲਦਿਆਂ ਨੂੰ ਵੀ ਅੱਖ ਦਾ ਫੋਰ ਲਗਦਾ ਹੈ।
ਫਿਰ ਸਬੱਬ ਬਣ ਗਿਆ ਸੀ। ਜਾਣੂੰ ਜੇਹਲਮੀਂਆਂ ਨੂੰ ਪਤਾ ਲੱਗ ਗਿਆ, ਕਿ ਰਾਮ ਸਿਓਂ ਖ਼ਾਲਮ-ਖ਼ਾਲੀ ਹੋ ਕੇ ਬਾਰ ਚੋਂ ਆਇਆ ਹੈ। ਲੁੱਟ-ਪੁੱਟ ਹੋ ਕੇ। ਉਹ ਇਨ੍ਹਾਂ ਨੂੰ ਲੈਣ ਆ ਗਏ। ਕਹਿੰਦੇ: ਰਾਮ ਸਿਆਂ, ਸਾਡੇ ਨਾਲ਼ ਚੱਲ। ਓਥੇ ਆ ਕੇ ਜ਼ਮੀਨ ਸਾਂਭ ਲੈ। ਮੁੜ ਵਾਹੀ ਖੇਤੀ ਕਰ ਲੈ। ਭਾਬੇ ਦੇ ਮਨ ਨੂੰ ਇਹ ਗੱਲ ਭਾਅ ਗਈ। ਇਹ ਟੱਬਰ ਨੂੰ ਲੈ ਕੇ ਸਿੰਘਪੁਰ ਚਲੇ ਗਿਆ। ਹੋਰ ਪਿੰਡ। ਸਤਲੁਜ ਦਰਿਆ ਦੇ ਕੰਢੇ। ਬੇਟ ਚ। ਪਿੰਡੋਂ ਤਿੰਨ-ਚਾਰ ਮੀਲ, ਦੱਖਣ ਵੱਲ ਨੂੰ।
ਮੁਸਲਮਾਨ ਵੀ ਵਿਚਾਰੇ ਏਧਰੋਂ ਏਦਾਂ ਹੀ ਉੱਠ ਕੇ ਗਏ ਸੀ। ਵਸਦੇ-ਰਸਦੇ। ਨੰਗ-ਮਲੰਗ ਹੋ ਕੇ। ‘ਅਪਣੇ’ ਮੁਲਕ ਚੋਂ ‘ਅਪਣੇ’ ਮੁਲਕ ਨੂੰ। ਆਵਦੀ ਮਨ ਮਰਜ਼ੀ ਦੇ ਖ਼ਿਲਾਫ਼। ਸਭ ਕੁਝ ਪਿੱਛੇ ਛੱਡ ਗਏ ਸੀ। ਓਦਾਂ ਹੀ ਜਿੱਦਾਂ ਮੇਰਾ ਬਾਬਾ ਛੱਡ ਆਇਆ ਸੀ। ਉਨ੍ਹਾਂ ਦਾ ਮਾਲ ਡੰਗਰ ਪਿੰਡ ਦੇ ਬਦਮਾਸ਼ਾਂ ਜਾਂ ਤਕੜਿਆਂ ਨੇ ਸਾਂਭ ਲਿਆ ਸੀ। ਸੁਆਰਥੀਆਂ ਨੇ ਲੁੱਟ ਵੀ ਕੀਤੀ ਸੀ। ਕਈ ਮੁਸਲਮਾਨਾਂ ਦੇ ਬੈਠਿਆਂ ਤੇ ਹੀ ਵਧੀਕੀਆਂ ਕਰਨ ਲਗ ਪਏ ਸੀ। ਮਾਲ ਢਾਂਡਾ ਖੋਲ੍ਹਣਾ ਸ਼ੁਰੂ ਕਰ ਦਿੱਤਾ ਸੀ। ਅੱਖਾਂ ਪਰ੍ਹੇ ਕਰਦਿਆਂ ਸਮਾਨ ਲੁੱਟ ਲਿਆ ਸੀ। ਕਈ ਥੁੜ੍ਹਿਆਂ ਨੇ ਘਰ ਵਸਾਉਣ ਲਈ ਮੁਸਲਮਾਨਾਂ ਦੀਆਂ ਧੀਆਂ ਭੈਣਾਂ ’ਤੇ ਅੱਖਾਂ ਰੱਖ ਲਈਆਂ ਸੀ। ਕੁੱਝ ਕੇ ਨੇ ਜੋਰ ਨਾਲ਼ ਚੱਕ ਵੀ ਲਿਆਂਦੀਆ ਸੀ।
ਸਿੰਘਪੁਰੇ ਬਾਬਾ ਆ ਕੇ ਜਿਸ ਮਕਾਨ ਚ ਬੈਠਾ, ਉਹ ਵੀ ਮੁਸਲਮਾਨ ਛੱਡ ਕੇ ਗਏ ਸੀ। ਸਰਦੇ-ਪੁਜਦੇ ਲਗਦੇ ਸੀ। ਵਿੱਚੇ ਚੱਕੀ ਲੱਗੀ ਹੋਈ ਸੀ। ਓਦਾਂ ਹੀ ਛੱਡ ਗਏ ਸੀ। ਲੁੱਟ ਵਾਲ਼ੇ ਇਹਦਾ ਸਮਾਨ ਲਾਹ ਕੇ ਲੈ ਗਏ ਸੀ।
ਸਾਰੇ ਜੀਆਂ ਰਲ਼ਕੇ ਪੋਹਰਿਆ ਪੋਹਰਿਆ ਕਰਕੇ ਮਿਹਨਤ ਕੀਤੀ ਤੇ ਬਾਬੇ ਦੀ ਵਾਹੀ ਫਿਰ ਚੱਲ ਪਈ। ਪਿੰਡ ਵਾਲ਼ੇ ਸੜਦੇ ਸੀ। ਬਾਬੇ ਨੇ ਕਾਲ਼ਾ ਕਤੂਰਾ ਲੈ ਆਂਦਾ। ਨਜ਼ਰਵੱਟੂ। ਨਿੱਕੀ-ਜਿਹੀ ਮਲੂਕੜੀ ਜਿੰਦ। ਬੜੇ ਚਾਅ ਨਾਲ਼ ਪਾਲ਼ਿਆ ਇਨ੍ਹਾਂ ਨੇ। ਪਹਿਲਾਂ ਰੂੰਅ ਦੀਆਂ ਬੱਤੀਆਂ ਬਣਾਉਣੀਆਂ, ਫਿਰ ਦੁੱਧ ਚ ਭਿਉਂਣੀਆਂ। ਫਿਰ ਚੁੰਘਾਉਂਣੀਆਂ। ਹੌਲ਼ੀ-ਹੌਲ਼ੀ ਕਤੂਰੇ ਨੇ ਅੱਖਾਂ ਖੋਲ੍ਹ ਲਈਆਂ। ਰਤਾ ਕੁ ਸੁਰਤ ਫੜੀ, ਤਾਂ ਇਹ ਵਿਹੜੇ ਚ ਖੇਲ੍ਹਣ-ਮੱਲ੍ਹਣ ਭੱਜਣ-ਨੱਠਣ ਲੱਗਾ - ਨਿਆਣਿਆਂ ਹਾਰ। ਇਕ ਦਿਨ ਕੋਈ ਕੁੱਤੀ ਆਈ। ਆਵਾਰਾ। ਕਤੂਰਾ ਮਮਤਾ ਵੱਸ ਕੁੱਤੀ ਵੱਲ ਨੂੰ ਹੋਇਆ। ਤੇਹੁ ਕਰਨ ਨੂੰ। ਕੁੱਤੀ ਨੇ ਐਸਾ ਝਪਟਾ ਮਾਰਿਆ ਕਿ ਕਤੂਰੇ ਦੀ ਅੱਖ ਕੱਢ ਦਿੱਤੀ। ਵਿਚਾਰਾ ਬੜਾ ਕੁਰਲਾਇਆ; ਬਾਲ ਉਮਰੇ ਹੀ ਅੱਖ ਗਵਾ ਬੈਠਾ। ਬਾਅਦ ਚ ਘਰ ਵਾਲ਼ੇ ਇਹਨੂੰ ਕਾਲ਼ਾ ਕੁੱਤਾ ਆਖਦੇ ਰਹੇ। ਪਿੰਡ ਵਾਲ਼ੇ ਕਾਣਾ ਕੁੱਤਾ ਕਹਿੰਦੇ। ਦਾਦੀ ਇਹਨੂੰ ਭਗਤ ਕਿਹਾ ਕਰਦੀ ਸੀ।
ਘਰਦਿਆਂ ਇਹਦੀ ਬੜੀ ਸੇਵਾ ਕੀਤੀ। ਘੱਟ ਇਹਨੇ ਵੀ ਨਹੀਂ ਕੀਤੀ, ਪੂਰਾ ਮੋੜ ਮੋੜਿਆ। ਦਰਿਆ ਕੰਢੇ ਹੋਣ ਕਰਕੇ ਫ਼ਸਲਾਂ ਨੂੰ ਗਿੱਦੜ, ਗੋਂਦਾਂ ਤੇ ਜੰਗਲੀ ਸੂਰ ਮਾਰ ਕਰਦੇ ਸੀ। ਕਮਾਦ ਤੇ ਮੱਕੀ ਨੂੰ। ਮੇਰੇ ਬਾਪ ਨੇ ਰਾਤ ਨੂੰ ਕਾਲ਼ੇ ਕੁੱਤੇ ਨੂੰ ਫ਼ਸਲ ਦੇ ਵਿਚਾਲ਼ੇ ਕਰਕੇ ਬੰਨ੍ਹ ਆਉਣਾ। ਜਦੋਂ ਸੂਰਾਂ, ਗੋਂਦਾਂ ਜਾਂ ਗਿੱਦੜਾਂ ਫ਼ਸਲ ਵੱਲ ਆਉਣਾ, ਕਾਲ਼ੇ ਕੁੱਤੇ ਨੇ ਜ਼ੋਰ ਜ਼ੋਰ ਨਾਲ਼ ਭੌਂਕਣਾ। ਜੰਗਲੀ ਜਾਨਵਰਾਂ ਡਰਦਿਆਂ ਭੱਜ ਜਾਣਾ। ਸੈਆਂ ਦੀ ਫ਼ਸਲ ਦਾ ਬਚਾਅ ਹੋ ਜਾਣਾ। ਇਨ੍ਹਾਂ ਨੇ ਸਵੇਰ ਨੂੰ ਕੁੱਤੇ ਨੂੰ ਖੋਲ੍ਹ ਕੇ ਲੈ ਆਉਣਾ। ਘਰ ਦਾ ਖੁੱਲਾ ਦੁੱਧ ਸੀ; ਦਾਦੀ ਨੇ ਦੁੱਧ ਪਿਆਉਣਾ; ਰੋਟੀ ਪਾਉਣੀ।
ਦਾਦੀ ਨੇ ਜਾਂ ਮਾਂ ਨੇ ਖੂਹ ’ਤੇ ਰੋਟੀ ਲੈ ਕੇ ਜਾਣੀ। ਇਹਨੇ ਵੀ ਨਾਲ ਤੁਰ ਪੈਣਾ। ਆਪੇ ਹੀ। ਪੋਲੇ ਪੋਲੇ ਪੈਰੀਂ। ਹੌਲ਼ੀ ਹੌਲ਼ੀ। ਮਗ਼ਰੇ ਮਗ਼ਰ। ਛਾਹ ਵੇਲੇ ਵੀ। ਦੁਪਿਹਰੀ ਵੇਲੇ ਵੀ ਤੇ ਲੌਢੇ ਵੇਲੇ ਵੀ। ਜਿੱਦਾਂ ਜਾਣਾ ਓਦਾਂ ਹੀ ਨਾਲ਼ ਮੁੜ ਆਉਣਾ। ਰਾਤ ਨੂੰ ਘਰ ਦੀ ਰਾਖੀ ਕਰਨੀ ਜਾਂ ਫ਼ਸਲਾਂ ਦੀ। ਕਾਲ਼ਾ ਕੁੱਤਾ ਘਰ ਦਾ ਜੀਅ ਸੀ।
ਜਿੱਦਾਂ ਦਾ ਪਾਕਿਸਤਾਨ ਚ ਛੱਡ ਆ ਕੇ ਆਏ ਸੀ, ਬਾਬੇ ਦਾ ਕੰਮ ਸਿੰਘਪੁਰੇ ਆ ਕੇ ਮੁੜ ਓਦਾਂ ਦਾ ਹੀ ਹੋ ਗਿਆ। ਬਾਪ ਦਸਦਾ ਹੈ ਕਿ ਲੋਹੜੇ ਦੀ ਫ਼ਸਲ ਹੋਣੀ। ਬੋਹਲ਼ਾਂ ਦੇ ਬੋਹਲ਼ ਲੱਗ ਜਾਣੇ। ਫ਼ਸਲ ਰੱਖਣ ਨੂੰ ਥਾਂ ਥੁੜ ਜਾਣਾ। ਲੋਕਾਂ ਸੜਨਾ। ਕਾਲ਼ੇ ਕੁੱਤੇ ਨੇ ਬੋਹਲ਼ਾਂ ਮੁੱਢ ਬੈਠੇ ਰਹਿਣਾ। ਖ਼ਬਰਦਾਰੀ ਰੱਖਣੀ – ਪੂਰੀ ਰਾਖੀ ਕਰਨੀ। ਮਜ਼ਾਲ ਆ ਕਿਤੇ ਚਿੜੀ ਵੀ ਫੜਕਣ ਦੇਣੀ।
ਫਿਰ ਅਚਾਨਕ ਚੰਗੇ ਭਲੇ ਵਗਣ ਵਾਲੇ ਪਸੂ ਮਰਨ ਲੱਗ ਪਏ। ਇਕ ਇਕ ਕਰਕੇ ਘਰ ਦੇ ਜੀਅ ਮਰਨ ਲਗ ਪਏ। ਮੈਥੋਂ ਵੱਡੀਆਂ ਦੋ ਭੈਣਾਂ ਬਾਲ ਉਮਰੇ ਤੁਰ ਗਈਆਂ। ਮੈਥੋਂ ਵੱਡਾ ਵੀ ਤੁਰ ਗਿਆ। ਬਾਬਾ ਆਪ ਵੀ ਤੁਰ ਗਿਆ। ਬਾਪ ਦਾ ਦਿਲ ਟੁੱਟ ਗਿਆ। ਉੱਤੋਂ ਕਿਸੇ ਨੇ ਭਰਮ ਪਾ ਦਿੱਤਾ: ਜੇ ਏਥੇ ਰਹੋਗੇ, ਤਾਂ ਨੁਕਸਾਨ ਹੋਈ ਹੀ ਜਾਣਾ। ਜੀਆਂ ਦੇ ਬਚਾਅ ਲਈ ਥਾਂ ਬਦਲੋ। ਦਾਦੀ ਨੇ ਬਾਪ ਨੂੰ ਕਿਹਾ। ਦੇਖ ਪੁੱਤ, ਇਕੋ ਇਕ ਟਿੰਙ ਬਚੀ ਆ, ਇਹਨੂੰ ਪਿੰਡ ਲੈ ਚੱਲ। ਜੀਅ ਰਾਜ਼ੀ ਖ਼ੁਸ਼ੀ ਰਹਿਣ, ਕੰਮ ਆਪੇ ਚੰਗੇ ਮਾੜੇ ਚਲਦੇ ਰਹਿੰਦੇ ਹੁੰਦੇ ਆ। ਬਾਪ ਨੇ ਖਾਂਦਾ-ਪੀਂਦਾ ਘਰ ਛੱਡ ਕੇ ਮੁੜ ਪਿੰਡ ਆਉਣ ਦਾ ਮਨ ਬਣਾ ਲਿਆ। ਛੇ ਮਹੀਨੇ ਸਿੰਘਪੁਰਿਓਂ ਸਾਮਾਨ ਢੋਂਦੇ ਰਹੇ। ਲੋਕਾਂ ਸੁੱਤੇ ਹੋਣਾ। ਮਾਂ ਬਾਪ ਨੇ ਰਾਤ ਨੂੰ ਦੋ ਗੇੜੇ ਲਾਉਣੇ। ਕਾਲ਼ੇ ਕੁੱਤੇ ਨੇ ਵੀ ਨਾਲ਼ ਹੀ
ਹੋਣਾ। ਇਨ੍ਹਾਂ ਦੇ ਮਗਰੇ ਮਗਰ। ਜਦੋਂ ਪਿੰਡ ਆ ਵਸੇ, ਤਾਂ ਕਾਲ਼ਾ ਕੁੱਤਾ ਨਾਲ਼ ਤਾਂ ਆ ਗਿਆ। ਪਰ ਫਿਰ ਮੁੜ ਗਿਆ। ਇਕ ਦੋ ਵਾਰ ਫਿਰ ਲਿਆਂਦਾ। ਇਹਨੇ ਫਿਰ ਮੁੜ ਜਾਣਾ।
ਹਰ ਸਾਲ ਦਾਦੀ ਨਾਲ ਮੈਂ ਸਿੰਘਪੁਰੇ ਮੇਲੇ ’ਤੇ ਜਾਣਾ। ਕੁੱਤੇ ਨੇ ਸਾਡੇ ਕੋਲ਼ ਆ ਕੇ ਬਹਿ ਜਾਣਾ। ਹੌਲ਼ੀ ਹੌਲ਼ੀ ਨੇੜੇ ਹੋ ਕੇ ਆਵਦੀ ਬੂਥੀ ਦਾਦੀ ਦੇ ਪੈਰਾਂ ਨੂੰ ਲਾ ਦੇਣੀ। ਜਿਵੇਂ ਪੈਰੀਂ ਪੈਣਾ ਕਰਦਾ ਹੋਵੇ। ਦਾਦੀ ਨੇ ਇਹਦੇ ਸਿਰ ’ਤੇ ਹੱਥ ਫੇਰਨਾ। ਪਿਆਰ ਦੇਣਾ। ਇਹਨੇ ਲੋਟਣੀਆਂ ਖਾਣ ਲੱਗ ਜਾਣਾ। ਚਾਂਬਲ਼ ਜਾਣਾ। ਜਿੰਨਾ ਚਿਰ ਅਸੀਂ ਓਥੇ ਰਹਿਣਾ। ਕੁੱਤੇ ਨੇ ਸਾਡੇ ਕੋਲ਼ ਹੀ ਬੈਠੇ ਰਹਿਣਾ – ਭੋਰਾ ਵਿਸਾਹ ਨਾ ਕਰਨਾ। ਜੇ ਅਸੀਂ ਉੱਠ ਕੇ ਕਿਤੇ ਹੋਰ ਵੀ ਜਾਣਾ ਤਾਂ ਦੱਬਵੇਂ ਪੈਰੀਂ ਇਹਨੇ ਵੀ ਨਾਲ਼ ਹੀ ਹੋ ਤੁਰਨਾ। ਸਾਡਾ ਵਿਸਾਹ ਨਾ ਕਰਨਾ।
ਜਦੋਂ ਅਸੀਂ ਸਿੰਘਪੁਰਿਓਂ ਘਰ ਨੂੰ ਵਾਪਸ ਮੁੜਨਾ, ਤਾਂ ਇਹਨੇ ਵੀ ਨਾਲ਼ ਹੀ ਤੁਰ ਪੈਣਾ। ਸਹਿਜੇ ਸਹਿਜੇ, ਸਾਡੇ ਪਿੱਛੇ-ਪਿੱਛੇ। ਪੈੜ ਚ ਪੈੜ ਰੱਖੀ ਆਉਣੀ। ਅਖ਼ੀਰ ਤੇ ਜਦੋਂ ਬਾਲੋਕੀ ਲਾਗੇ ਆਉਣਾ, ਤਾਂ ਦਾਦੀ ਨੇ ਕਹਿਣਾ: ਭਗਤਾ, ਚਲ ਹੁਣ ਮੁੜ ਜਾਹ। ਇਹਨੇ ਪਹਿਲਾਂ ਓਥੇ ਖੜੋ ਜਾਣਾ। ਫਿਰ ਬਹਿ ਜਾਣਾ। ਜਿੰਨਾ ਚਿਰ ਅਸੀਂ ਅੱਖਾਂ ਤੋਂ ਓਹਲੇ ਨਾ ਹੋ ਜਾਣਾ, ਇਹਨੇ ਬੈਠਾ ਰਹਿਣਾ। ਫਿਰ ਮੋੜਾ ਪਾ ਲੈਣਾ। ਸਾਲੋ-ਸਾਲੀ ਇਹੀ ਵਰਤਾਰਾ ਚਲਦਾ ਰਿਹਾ ਸੀ।
ਫਿਰ ਇਕ ਵਾਰੀ ਮੇਲੇ ’ਤੇ ਗਏ, ਤਾਂ ਕਾਲ਼ਾ ਕੁੱਤਾ ਸਾਡੇ ਕੋਲ਼ ਨਾ ਆਇਆ। ਨਾ ਹੋਰ ਕਿਤੇ ਈ ਦਿਸਿਆ। ਮੇਲੇ ਤੋਂ ਵਿਹਲੀ ਹੋ ਕੇ ਦਾਦੀ ਨੇ ਪੁੱਛਿਆ, ਤਾਂ ਪਤਾ ਲੱਗਾ ਕਿ ਉਹ ਤਾਂ ਤਿੰਨ ਕੁ ਮਹੀਨੇ ਹੋਏ ਤੁਰ ਗਿਆ ਸੀ। ਮਸੋਸੀ ਹੋਈ ਦਾਦੀ ਕਹਿੰਦੀ: ਭਗਤ ਆਵਦੀ ਪੂਰੀ ਨਿਭਾਅ ਗਿਆ।
ਸਿੰਘਪੁਰ ਮੁੜ ਕੇ ਉਹ ਨਹੀਂ ਸੀ ਰਿਹਾ। ਪਹਿਲਾਂ ਜਾਣਾ ਘਟ ਗਿਆ; ਫਿਰ ਉੱਕਾ ਹੀ ਛੁੱਟ ਗਿਆ। ਹੌਲ਼ੀ ਹੌਲ਼ੀ ਸਿੰਘਪੁਰਾ ਭੁੱਲਦਾ ਭੁੱਲਦਾ ਭੁੱਲ ਹੀ ਗਿਆ। ਪਰ ਘਰ ਦਿਆਂ ਨੂੰ ਅਪਣਾ ਜੀਅ ਕਾਲ਼ਾ ਕੁੱਤਾ ਹਾਲੇ ਵੀ ਯਾਦ ਹੈ। •

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346