ਕਲਪਨਾ ਇਕ ਸ਼ਰੂਰ ਨੀ ਮਾਏ,
ਜਿੰਦ ਮੇਰੀ ਦਾ ਨੂਰ ਨੀ ਮਾਏ।
ਝਰ ਝਰ ਕਰਕੇ ਵਰ੍ਹਦੀ ਹੈ ਇਹ,
ਮਿੱਠਾ ਅੰਮ੍ਰਿਤ ਝਰਦੀ ਹੈ ਇਹ।
ਜਦ ਮੇਰੇ ਸੰਗ ਆ ਜਾਂਦੀ ਏ,
ਰੂਹ ਮੇਰੀ ਰੁਸ਼ਨਾ ਜਾਂਦੀ ਏ।
ਸ਼ਾਂਤ ਚਿੱਤ ਅਡੋਲ ਇਹ ਬੈਠੇ,
ਮਨ ਮੇਰੇ ਨੂੰ ਮੋਂਹ ਜਾਂਦੀ ਹੈ।
ਸੋਚਾਂ ਦੇ ਪਲਨੇ ਤੇ ਬਹਿ ਕੇ।
ਕਈ ਕੁਝ ਇਹ ਘੁੰਮ ਆਉਂਦੀ ਹੈ।
ਪਲਾਂ ਛਿਣਾਂ ਵਿੱਚ ਅੰਬਰੀ ਪੀਘਾਂ,
ਤਾਰੇ ਤੋੜ ਲਿਆਉਂਦੀ ਹੈ ਇਹ।
ਸਾਗਰੋਂ ਡੂਘੀ, ਅੰਬਰੋਂ ਉੱਚੀ,
ਇਸਦੀ ਹੈ ਉਡਾਨ ਨੀ ਮਾਏ।
ਜਦ ਇਹ ਉਡਦੀ ਵਿਚ ਆਕਾਸ਼ੀ।
ਵੇਖੇ ਕੁੱਲ ਜ਼ਹਾਨ ਨੀ ਮਾਏ।
ਸਿੱਧੇ ਰਸਤੇ ਬਿੱਖੜੇ ਪੈਂਡੇ,
ਦੀ ਇਹ ਕਰੇ ਪਛਾਣ ਨੀ ਮਾਏ।
ਕਾਦਰ ਦੀ ਕੁਦਰਤ ਉਹ ਦੇਖੇ,
ਜਿਸਨੂੰ ਦਏ ਗਿਆਨ ਨੀ ਮਾਏ।
ਜੇ ਰੰਗ ਦੇਖੇ ਦੁੱਖਾਂ ਵਾਲੇ,
ਹੁੰਦੀ ਹਾਲ-ਬੇਹਾਲ ਨੀ ਮਾਏ।
ਸਾਂਤ ਚਿੱਤ ਬੰਦਾ ਕਿਉਂ ਨਹੀਂ ਰਹਿੰਦਾ,
ਇਹ ਕੈਸਾ ਜੰਜ਼ਾਲ ਨੀ ਮਾਏ।
ਇਹ ਕੁਦਰਤ ਤੇਰੀ ਗੋਦੀ ਵਰਗੀ,
ਨਿੱਘੀ, ਨਿੱਘੀ, ਕੋਸੀ ਵਰਗੀ।
ਆ ਰਲਕੇ, ਇਹਦੇ ਵਿੱਚ ਬਹੀਏ,
ਲਈਏ ਨਿੱਘ ਆਪਾਂ, ਮਾਣ ਨੀ ਮਾਏ।
ਸਿੱਖੀਏ ਉਹਦੀ ਰਜ਼ਾ ਚ ਰਹਿਣਾ,
ਚੱਲਣ ਚਾਹੇ ਤੂਫ਼ਾਨ ਨੀ ਮਾਏ।
ਸੱਚ ਸੂਰਜ ਦਾ ਪੱਲਾ ਫੜੀਏ,
ਤਾਂ ਹੀ ਵੱਧੇ ਗਿਆਨ ਨੀ ਮਾਏ।
ਸੱਚ ਸੂਰਜ ਦਾ ਪੱਲਾ ਫ਼ੜੀਏ,
ਤਾਂ ਹੀ ਵੱਧੇ...।
-0- |