Welcome to Seerat.ca

eIrKLf

 

- iekbfl rfmUvflIaf

ਜਮਰੌਦ

 

- ਵਰਿਆਮ ਸਿੰਘ ਸੰਧੂ

safdq hsn mMto

 

- blvMq gfrgI

do njLmF

 

- AuNkfrpRIq

idlF df mihrm dUr igaf[[[

 

- inMdr GuigafxvI

ਕੀ ਇਸ ਰੌਲੇ ਤੋਂ ਬਚਿਆ ਜਾ ਸਕਦਾ ਹੈ!

 

- ਸੁਪਨ ਸੰਧੂ

icilaFvflf dI lVfeI dI brsI 13 jnvrI Aupr ivsLysL / icilaFvflfh, Eh icilaFvflfh!

 

- hrjIq atvfl

Èbd aMbI

 

- amrjIq cMdn

ieAuN hoieaf ‘svfgq’ myrIaF ilKqF df

 

- igafnI sMqoK isMG afstRylIaf

ivaMg / BIrI amlI dIaF ‘bfby sYNty’ nUM arjLF[[[[[[[[!

 

- mndIp KurmI ihMmqpurf

ikrpfl pMnUM cor hY

 

- kulivMdr Kihrf

vgdI ey rfvI
muhwbq df inwG mfnx leI Auqfvly

 

- virafm isMG sMDU

BfeI sMqoK isMG dI khfxI qwQF dI ËubfnI

 

- qyijMdr ivrlI

khfxI / tUxf

 

- ieMjI[ mnivMdr isMG igafspurf[

ਜੇਹਾ ਬੀਜੈ

 

- ਦਰਸ਼ਨ ਨੱਤ

TrkIt-DrqI df sB qoN Kqrnfk kIt

 

- rfjpfl sMDU

'ਸਾਂਦਲ ਬਾਰ' ਨਾਟਕ ਦੀ ਪੇਸ਼ਕਾਰੀ 25 ਜਨਵਰੀ ਨੂੰ

huMgfry
 


ਜੇਹਾ ਬੀਜੈ
- ਦਰਸ਼ਨ ਨੱਤ
 

 

ਸ਼ਾਮ ਦੇ ਘੁਸਮੁਸੇ ਦਾ ਵੇਲਾ ਸੀ।ਉਹ ਉਦਾਸ ਜਿਹਾ ਬੈਠਾ ਸੀ।ਸੋਚ ਰਿਹਾ ਸੀ ਕਿ ਉਹ ਸ਼ਹਿਰੋਂ ਬਾਹਰ ਇਸ ਨਵੀਂ ਆਬਾਦੀ ਵਿੱਚ ਆ ਕੇ ਵਸੇ ਤਾਂ ਇਸ ਸਾਰੇ ਏਰੀਏ ਵਿੱਚ ਘਰ ਬਨਾਉਣ ਵਾਲੇ ਉਹ ਦੂਸਰੇ ਹੀ ਸਨ।ਦੂਰ ਸਾਰੇ ਜੋ ਹੋਰ ਮਕਾਨ ਬਣਿਆ ਹੋਇਆ ਨਜ਼ਰ ਆਉਂਦਾ ਸੀ,ਉਹ ਵੀ ਹਾਲੇ ‘ਘਰ’ ਨਹੀਂ ਸੀ ਬਣਿਆ।ਉੱਥੇ ਕੋਈ ਰਹਿਣ ਨਹੀਂ ਸੀ ਲੱਗਿਆ।ਲਗਭਗ ‘ਬਾਰ੍ਹੀਂ ਕੋਹੀਂ’ ਦੀਵਾ ਜਗਣ ਵਾਲੀ ਹੀ ਗੱਲ ਸੀ। ਪਿਛਲੀ ਚਾਰ-ਦੀਵਾਰੀ ਤੋਂ ਬਾਹਰ ਨਜ਼ਰ ਮਾਰੀ ਤਾਂ ਦੂਰ ਤੱਕ ਸਰਕੜੇ ਦੇ ਸਫੈ਼ਦ, ਲਹਿਰਾਉਂਦੇ ਬਾਬੂ-ਝੰਡਿਆਂ ਦਾ ਵਿਸ਼ਾਲ ਸਮੁੰਦਰ ਨਜ਼ਰ ਆਇਆ।ਨ੍ਹੇਰੇ-ਸਵੇਰੇ ਬਾਹਰ ਨਿੱਕਲਦੇ ਤਾਂ ਕੋਈ ਨਾ ਕੋਈ ਸੱਪ-ਸਲੂਟੀ ਨਜ਼ਰ ਆ ਜਾਂਦੀ। ਬਹੁਤ ਬਚਾ ਰੱਖਣਾ ਪੈਂਦਾ ਸੀ।ਘਰ ਕੋਈ ਕੀਮਤੀ ਚੀਜ਼ ਵੀ ਨਹੀਂ ਸੀ ਰੱਖੀ ਜਾ ਸਕਦੀ।ਪੈਸਾ-ਧੇਲਾ ਵੀ ਜੇਬ ਵਿਚਲੇ ਹਜ਼ਾਰ ਬਾਰਾਂ ਸੌ ਤੋਂ ਵੱਧ ਕਦੇ ਨਹੀਂ ਸੀ ਰੱਖਿਆ।ਜਿੰਨੀ ਕੁ ਜ਼ਰੂਰਤ ਹੁੰਦੀ,ਏ. ਟੀ. ਐੱਮ. ‘ਚੋਂ ਉਨਾ ਕੁ ਹੀ ਕਢਾਉਂਦੇ।ਅਚਾਨਕ ਉਸ ਦੇ ਦਿਮਾਗ ਵਿੱਚ ਕਿਸੇ ਸ਼ਾਇਰ ਦੀ ਇੱਕ ਸਤਰ ਕੌਂਧ ਗਈ-‘ਉੱਠ, ਬੱਤੀ ਬਾਲ,ਕਰ ਅਰਦਾਸ,ਸਭ ਦੀ ਖ਼ੈਰ ਮੰਗ !’ ਤੇ ਉਸ ਨੇ ਉੱਠ ਕੇ ਲਾਈਟ ਦੀ ਸਵਿੱਚ ਦੱਬ ਦਿੱਤੀ।ਹਨੇਰਾ ਕਮਰਾ ਰੌਸ਼ਨੀ ਨਾਲ ਜਗਮਗ ਕਰਨ ਲੱਗਾ। ਘਰ ਹੋਰ ਕੋਈ ਨਹੀਂ ਸੀ।ਪਤਾ ਨਹੀਂ ਕਿਉਂ ਉਸ ਨੂੰ ਸਭ ਕੁਝ ਸੁੰਨਾ ਸੁੰਨਾ ਜਿਹਾ ਲੱਗਣ ਲੱਗ ਪਿਆ। ਚੁੱਪ-ਚਾਪ,ਸੁੰਨ-ਸਰਾਂ!’ਗਲੀਆਂ ਹੋ ਜਾਣ ਸੁੰਨੀਆਂ,ਵਿੱਚ ਮਿਰਜ਼ਾ ਯਾਰ ਫਿਰੇ’।ਅਚਾਨਕ ਚੁੱਪ ਨੂੰ ਤੋੜਦੀ, ਡੋਰ-ਬੈੱਲ ਦੀ ਕੰਨ-ਪਾੜਵੀਂ ਆਵਾਜ਼ ਸੁਣ ਕੇ ਉਹ ਬਾਹਰ ਵੱਲ ਦੇਖ ਕੇ ਪਤਾ ਕਰਨ ਲਈ ਅਹੁਲਿਆ ਕਿ ਕੌਣ ਆਇਆ ਹੈ, ਪਰ ਕੁਝ ਸਾਫ ਦਿਖਾਈ ਨਾ ਦਿੱਤਾ। ਅੱਗੇ ਹੋਇਆ ਤਾਂ ਇੱਕ ਔਰਤ ਦਾ ਝਉਲਾ ਪਿਆ।ਹੋਰ ਅੱਗੇ ਗਿਆ ਤਾਂ ਗੇਟ ‘ਤੇ ਇੱਕ ਬਣਦੀ-ਤਣਦੀ ਔਰਤ ਖੜ੍ਹੀ ਲੱਗੀ।ਬਾਹਰ ਰਿਕਸ਼ੇ ਵਾਲਾ ਖੜ੍ਹਾ ਸੀ। ਉਸ ਨੂੰ ਆਪਣੇ ਵੱਲ ਆਉਂਦਾ ਦੇਖ ਕੇ ਔਰਤ ਨੇ ਤਸੱਲੀ ਜਿਹੀ ਨਾਲ ਰਿਕਸ਼ੇ ਵਾਲੇ ਨੂੰ ਉਡੀਕ ਕਰਨ ਲਈ ਕਹਿ ਦਿੱਤਾ ਤੇ ਅੰਦਰ ਆਉਣ ਲਈ ਰਸਮੀ ਤੌਰ ਤੇ ਕਹੇ ਜਾਣ ਦੀ ਉਡੀਕ ਕਰਨ ਲੱਗੀ।

ਉਦੋਂ ਹਾਲੇ ਉਹ ਰੀਟਾਇਰ ਨਹੀਂ ਸੀ ਹੋਇਆ।ਪ੍ਰਾਂਤ ਦੀ ਸਰਕਾਰ ਨੇ ਫੈਸਲਾ ਕੀਤਾ ਕਿ ਰਾਜ ਦੇ ਸਾਰੇ ਤਕਨੀਕੀ ਸੰਸਥਾਨਾਂ ਦੇ ਦਾਖ਼ਲੇ ਇੱਕ ਜਗ੍ਹਾ ਹੀ ਕਰਵਾਏ ਜਾਣਗੇ। ਸਰਕਾਰ ਨੂੰ ਦਾਖ਼ਲਿਆਂ ਵਿੱਚ ਧਾਂਦਲੇਬਾਜ਼ੀ ਦੀਆਂ ਬਹੁਤ ਸ਼ਿਕਾਇਤਾਂ ਮਿਲੀਆਂ ਸਨ।ਅਲੱਗ ਅਲੱਗ ਸੰਸਥਾਨਾਂ ਵਿੱਚ ਦਾਖ਼ਲਿਆਂ ਲਈ ਲੋਕਾਂ ਨੂੰ ਬਹੁਤ ਭੱਜ ਨੱਠ ਕਰਨੀ ਪੈਂਦੀ ਸੀ। ਸੰਸਥਾਨ ਥੋੜ੍ਹੇ ਸਨ ਤੇ ਦਾਖ਼ਲਾ ਲੈਣ ਵਾਲੇ ਬਹੁਤੇ।ਫੈਸਲਾ ਹੋਇਆ ਕਿ ਦਾਖ਼ਲਿਆਂ ਦੀ ਜ਼ਿੰਮੇਵਾਰੀ ਰਾਜ ਦੇ ਕਿਸੇ ਅਜਿਹੇ ਸੰਸਥਾਨ ਨੂੰ ਦਿੱਤੀ ਜਾਵੇ ਜੋ ਸੜਕ ਤੇ ਰੇਲ ਵਰਗੇ ਆਵਾਜਾਈ ਦੇ ਸਾਧਨਾਂ ਨਾਲ ਚੰਗੀ ਤਰ੍ਹਾਂ ਰਾਜ ਦੇ ਸਾਰੇ ਹਿੱਸਿਆਂ ਨਾਲ ਜੁੜਿਆ ਹੋਇਆ ਹੋਵੇ,ਤਾਂ ਜੋ ਲੋਕ ਦਿਨੇ ਰਾਤ ਆਰਾਮ ਨਾਲ ਸਫ਼ਰ ਕਰ ਸਕਣ। ਅਜਿਹੀਆਂ ਸਹੂਲਤਾਂ ਬਹੁਤੇ ਸੰਸਥਾਨਾਂ ਕੋਲ ਮੌਜੂਦ ਨਹੀਂ ਸਨ। ਗੁਣਾਂ ਉਨ੍ਹਾਂ ਦੇ ਸੰਸਥਾਨ ਤੇ ਹੀ ਪਿਆ। ਉਨ੍ਹਾਂ ਦੇ ਪ੍ਰਿੰਸੀਪਲ ਨੂੰ,ਦਾਖ਼ਲਿਆਂ ਲਈ, ਕਿਸੇ ਸੁਯੋਗ ਅਧਿਕਾਰੀ ਦੀ, ‘ਦਾਖ਼ਲਾ ਅਧਿਕਾਰੀ’ ਵਜੋਂ ਚੋਣ ਕਰਨ ਲਈ ਕਿਹਾ ਗਿਆ- ਤੇ ਉਨ੍ਹਾਂ ਨੇ,ਰਾਜ ਦਾ ਸਭ ਤੋਂ ਸੀਨੀਅਰ ਹੈੱਡ ਆੱਫ ਡੀਪਾਰਟਮੈਂਟ ਹੋਣ ਕਰਕੇ, ਉਸ ਦੀ ਡਿਊਟੀ ਲਗਾ ਦਿੱਤੀ।ਨਿਰ-ਵਿਵਾਦ ਦਾਖ਼ਲੇ ਕਰਵਾਉਣ ਲਈ ਬਹੁਤ ਪੱਖਾਂ ਤੋਂ ਸੋਚ-ਵਿਚਾਰ ਕਰਕੇ ਯੋਜਨਾ ਬਨਾਉਣੀ ਪੈਣੀ ਸੀ।ਰਾਜ-ਸਰਕਾਰ ਦੀ ਪਾਲਿਸੀ ਮੁਤਾਬਕ ਕਈ ਕਿਸਮ ਦੇ ਵਿਸ਼ੇਸ਼ ਉਮੀਦਵਾਰਾਂ ਲਈ ਸੀਟਾਂ ਰਾਖ਼ਵੀਆਂ ਕਰਨੀਆਂ ਪੈਣੀਆਂ ਸਨ,ਜੋ ਨਿਰਧਾਰਤ ਪ੍ਰਤੀਸ਼ਤ ਮੁਤਾਬਕ ਹੀ ਰਾਖ਼ਵੀਆਂ ਕੀਤੀਆਂ ਜਾ ਸਕਦੀਆਂ ਸਨ।ਜਿੱਥੇ ਕਿਤੇ ਪ੍ਰਤੀਸ਼ਤ ਅਨੁਸਾਰ ਅੱਧੀ-ਪੌਣੀ ਸੀਟ ਆ ਜਾਂਦੀ ਤਾਂ ਹੋਰ ਵੀ ਮੁਸੀਬਤ ਖੜ੍ਹੀ ਹੋ ਜਾਂਦੀ ਤੇ ਉਸ ਦਾ ਯੋਗ ਪ੍ਰਬੰਧ ਕਰਨਾ ਪੈਂਦਾ।ਅਲੱਗ ਅਲੱਗ

2. ਸੰਸਥਾਨਾਂ ਵਿੱਚ ਸੀਟਾਂ ਵੀ ਵੱਧ ਘੱਟ ਸਨ।ਫੇਰ ਅਲੱਗ ਟਰੇਡਾਂ ਲਈ ਅਲੱਗ ਸੀਟਾਂ ਸਨ।ਤੇ ਟਰੇਡ ਵੀ ਕਿਹੜਾ ਥੋੜ੍ਹੇ ਸਨ-ਵੀਹ,ਬਾਈ ਤੋਂ ਘੱਟ ਕੀ ਹੋਣਗੇ।ਵੱਖ-ਵੱਖ ਜ਼ਾਤਾਂ,ਸੇਵਾ-ਮੁਕਤ ਫ਼ੌਜੀਆਂ,ਖਿਡਾਰੀਆਂ,ਸੁਤੰਤਰਤਾ-ਸੈਨਾਨੀਆਂ ਦੇ ਬੱਚਿਆਂ,ਅੰਗਹੀਣਾਂ,ਦੂਸਰੇ ਰਾਜਾਂ ਦੇ ਉਮੀਦਵਾਰਾਂ ਸਮੇਤ ਹੋਰ ਕਈ ਤਰ੍ਹਾਂ ਦੇ ਵਿਸ਼ੇਸ਼ ਉਮੀਦਵਾਰਾਂ ਲਈ ਵੀ ਨਿਰਧਾਰਤ ਪ੍ਰਤੀਸ਼ਤ ਅਨੁਸਾਰ ਹੀ ਸੀਟਾਂ ਰਾਖ਼ਵੀਆਂ ਰੱਖਣੀਆਂ ਸਨ।ਲੜਕੇ-ਲੜਕੀਆਂ ਲਈ ਸਾਂਝੇ ਸੰਸਥਾਨ ਵੀ ਸਨ ਤੇ ਲੜਕੀਆਂ ਲਈ ਅਲੱਗ ਵੀ।ਹਰੇਕ ਲਈ ਸੀਟਾਂ ਇੱਕੋ ਫ਼ਾਰਮੂਲੇ ਅਨੁਸਾਰ ਨਹੀਂ ਸਨ ਵੰਡੀਆਂ ਜਾ ਸਕਦੀਆਂ। ਕੁੱਲ ਮਿਲਾ ਕੇ ਸਥਿੱਤੀ ਵਾਹਵਾ ਹੀ ਗੁੰਝਲਦਾਰ ਸੀ।ਉਸ ਲਈ ਨਾ ਤਾਂ ਪਹਿਲਾਂ ਤੋਂ ਕੋਈ ਮਾਡਲ ਮੌਜੂਦ ਸੀ ਤੇ ਨਾ ਹੀ ਕੋਈ ਵਿਸ਼ੇਸ਼ ਸਹੂਲਤ।ਉਦੋਂ ਹਾਲੇ ਕੰਪਿਊਟਰ ਵੀ ਏਡੇ ਆਮ ਨਹੀਂ ਸਨ ਹੋਏ ਕਿ ਉਸ ਦੀ ਸਹਾਇਤਾ ਲੈ ਸਕਦਾ। ਸਾਰਾ ਕੰਮ ਨਿਰ-ਵਿਘਨ ਨੇਪਰੇ ਚਾੜ੍ਹ ਲੈਣ ਤੇ ਵੀ ਸਰਕਾਰ ਤੋਂ ਕਿਸੇ ‘ਵਿਸ਼ੇਸ਼ ਇਨਾਮ’ ਦੀ ਆਸ ਨਹੀਂ ਸੀ ਰੱਖੀ ਜਾ ਸਕਦੀ। ਹਾਂ,ਏਡੇ ਵੱਡੇ ਕੰਮ ਵਿੱਚ ਹੋ ਸਕਣ ਵਾਲੀ ਕਿਸੇ ਸੰਭਾਵਤ ਗ਼ਲਤੀ ਲਈ ਸਜ਼ਾ ਮਿਲਣ ਦੀ ਤਲਵਾਰ ਜ਼ਰੂਰ ਸਿਰ ਤੇ ਲਟਕੀ ਹੋਈ ਸੀ। ਇੱਕ ਦੋ ਦਿਨ ਉਹ ਖ਼ੁਦ ਹੀ ਸੋਚ ਸੋਚ ਕੇ ਕਈ ਤਰ੍ਹਾਂ ਦੀਆਂ ਯੋਜਨਾਵਾਂ ਅਤੇ ਫ਼ਾਰਮੂਲੇ ਬਣਾਉਂਦਾ ਤੇ ਰੱਦ ਕਰਦਾ ਰਿਹਾ।ਪਰ ਗੱਲ ਕਿਸੇ ਤਣ-ਪੱਤਣ ਲਗਦੀ ਨਜ਼ਰ ਨਾ ਆਈ।ਹਰੇਕ ਯੋਜਨਾ ਵਿੱਚ ਕੋਈ ਨਾ ਕੋਈ ਕਮੀ ਨਿੱਕਲ ਆਉਂਦੀ।ਹਾਰ ਕੇ ਪ੍ਰਿੰਸੀਪਲ ਅਤੇ ਡਾਇਰੈੱਕਟਰ ਨਾਲ ਸਲਾਹ ਕਰਕੇ ਅਲੱਗ ਅਲੱਗ ਸੰਸਥਾਨਾਂ ਦੇ ਪ੍ਰਤੀਨਿਧਾਂ ਤੇ ਆਧਾਰਤ ਇੱਕ ‘ਦਾਖ਼ਲਾ ਕਮੇਟੀ’ ਦਾ ਗਠਨ ਕਰਵਾ ਲਿਆ,ਜਿਸ ਦਾ ਪ੍ਰਧਾਨ ਉਸ ਨੂੰ ਥਾਪਿਆ ਗਿਆ ਤੇ ਪੈਟਰਨ ਰਾਜ ਦੇ ਸਭ ਤੋਂ ਸੀਨੀਅਰ ਪ੍ਰਿੰਸੀਪਲ ਨੂੰ।‘ਦਾਖ਼ਲਾ ਕਮੇਟੀ’ ਕੋਲੋਂ ਅਣ-ਸੁਲਝੇ ਕਿਸੇ ਝਗੜੇ ਦੀ ਸੂਰਤ ਵਿੱਚ ਅਪੀਲ ਡਾਇਰੈੱਕਟਰ ਕੋਲ ਕੀਤੀ ਜਾ ਸਕਦੀ ਸੀ। ਦਾਖ਼ਲਾ ਕਮੇਟੀ ਦੀਆਂ ਅਨੇਕ ਮੀਟਿੰਗਾਂ ਤੋਂ ਬਾਅਦ ਇੱਕ ਸਰਵ-ਪ੍ਰਵਾਨਿਤ ਦਾਖ਼ਲਾ-ਯੋਜਨਾ ਤਿਆਰ ਕਰਕੇ ਸਰਕਾਰ ਤੋਂ ਮਨਜ਼ੂਰ ਕਰਵਾ ਲਈ ਗਈ।ਉਸ ਨੂੰ ਕੁਝ ਸੁਖ ਦਾ ਸਾਹ ਆਊਂਦਾ ਮਹਿਸੂਸ ਹੋਇਆ।
ਦਾਖ਼ਲਿਆਂ ਲਈ ਤੈਅ-ਸ਼ੁਦਾ ਯੋਜਨਾ ਮੁਤਾਬਕ ਖ਼ਿੱਤੇ ਦੇ, ਸਰਕਾਰ ਵੱਲੋਂ ਮਨਜ਼ੂਰ, ਅਖ਼ਬਾਰਾਂ ਵਿੱਚ ਇਸ਼ਤਿਹਾਰ ਦੇ ਦਿੱਤੇ ਗਏ।ਉਮੀਦਵਾਰਾਂ ਦੀਆਂ ਅਰਜ਼ੀਆ ਨਾਲ ਕਈ ਕਮਰੇ ਭਰ ਗਏ।ਸਾਰੇ ਸੰਸਥਾਨਾਂ ਤੋਂ ਸਟਾਫ਼ ਮੰਗਵਾ ਕੇ,ਸਮਾਂ-ਬੱਧ ਪ੍ਰੋਗਰਾਮ ਅਨੁਸਾਰ, ਅਰਜ਼ੀਆਂ ਦੀ ਚੈੱਕਿੰਗ ਅਤੇ ਰੀ-ਚੈੱਕਿੰਗ ਕਰਵਾਈ ਗਈ।ਸਟਾਫ਼ ਦੀਆਂ ਕਈ ਤਰ੍ਹਾ ਦੇ ਕੰਮਾਂ ਲਈ ਡਿਊਟੀਆਂ ਲਾ ਦਿੱਤੀਆਂ ਗਈਆਂ।ਕਿਹੜੇ ਉਮੀਦਵਾਰ ਨੇ ਕਿਸ ਦਿਨ ਕਾਉਂਸਲਿੰਗ ਲਈ ਹਾਜ਼ਰ ਹੋਣਾ ਹੈ,ਸਭ ਨੂੰ ਡਾਕ ਰਾਹੀਂ ਸੂਚਿਤ ਕਰ ਦਿੱਤਾ ਗਿਆ।ਦਾਖ਼ਲੇ ਸ਼ੁਰੂ ਹੋਣ ਵਾਲੇ ਦਿਨ ਉਮੀਦਵਾਰਾਂ ਤੇ ਉਨ੍ਹਾਂ ਦੇ ਮਾਪਿਆਂ ਦੀ ਵਾਹਵਾ ਰੌਣਕ ਹੋ ਗਈ।ਜਿਉਂ ਜਿਉਂ ਦਿਨ ਚੜ੍ਹਦਾ ਗਿਆ, ‘ਰੌਣਕ’ ਲੋਕਾਂ ਦੇ ਹਜੂਮ ਵਿੱਚ ਬਦਲਨ ਲੱਗੀ।ਕਿਸੇ ਵੇਲੇ ਵੀ ਕਿਸੇ ਅਣ-ਸੁਖ਼ਾਵੀਂ ਘਟਨਾ ਦੇ ਵਾਪਰਨ ਦਾ ਡਰ ਪੈਦਾ ਹੋਣ ਲੱਗਾ।ਕਿਸੇ ਨੇ ਵੀ ਇਸ ਸਥਿਤੀ ਦਾ ਕਿਆਸ ਨਹੀਂ ਸੀ ਕੀਤਾ।ਹਾਲਾਤ ਨੂੰ ਕਾਬੂ ਹੇਠ ਰੱਖਣ ਲਈ ਪੁਲੀਸ ਬੁਲਾ ਲਈ ਗਈ। ਉਮੀਦਵਾਰਾਂ ਨੂੰ,ਦਾਖ਼ਲੇ ਲਈ ਨਿਰਧਾਰਤ ਪ੍ਰੀਖਿਆ ਵਿੱਚ ਪ੍ਰਾਪਤ ਨੰਬਰਾਂ ਮੁਤਾਬਕ, ਵਾਰੀ ਸਿਰ, ਬੁਲਾਇਆ ਜਾਣ ਲੱਗਾ।ਅਰਜ਼ੀਆਂ ਨਾਲ ਲੱਗੇ ਸਰਟੀਫ਼ੀਕੇਟਾਂ ਦੀਆਂ ਤਸਦੀਕ-ਸ਼ੁਦਾ ਨਕਲਾਂ ਨੂੰ ਅਸਲ ਸਰਟੀਫ਼ੀਕੇਟਾਂ ਨਾਲ ਮਿਲਾ ਕੇ ਚੈੱਕ ਕੀਤਾ ਜਾਣ ਲੱਗਿਆ।ਜਿਸ ਕਿਸੇ ਦਾਖ਼ਲਾ-ਕਰਮਚਾਰੀ ਨੂੰ ਕੋਈ ਅੜਚਣ ਆਉਂਦੀ,ਉਹ ਤੁਰਤ ਉਸ ਕੋਲ ਪਹੁੰਚ ਕੇ ਉਸ ਦੀ ਮੱਦਦ ਕਰਦਾ ਜਾਂ ਦਾਖ਼ਲਾ-ਕਮੇਟੀ ਦੇ ਕਿਸੇ ਮੈਂਬਰ ਨੂੰ ਉੱਥੇ ਭੇਜ ਦਿੰਦਾ।ਸੁਚਾਰੂ ਰੂਪ ਵਿੱਚ ਕੰਮ ਚਲਾਉਣ ਲਈ ਹਰ ਪਾਸੇ ਜ਼ਾਤੀ ਤੌਰ ਤੇ ਨਿਗਾਹ ਰੱਖਣੀ ਜ਼ਰੂਰੀ ਸੀ।ਪ੍ਰਿੰਸੀਪਲ ਸਾਹਿਬ ਵੀ ਚੱਕਰ ਮਾਰਕੇ ਸਾਰੀ ਦਾਖ਼ਲਾ-ਟੀਮ ਦੀ ਹੌਸਲਾ-ਅਫ਼ਜ਼ਾਈ
ਕਰ ਰਹੇ ਸਨ।ਕੰਮ ਬੇਸ਼ਕ ਧੀਮੀ ਰਫ਼ਤਾਰ ਨਾਲ ਚੱਲ ਰਿਹਾ ਸੀ,ਪਰ ਸੀ ਤਸੱਲੀ-ਬਖ਼ਸ਼। ਉਸ ਨੂੰ ਬੜੀ ਰਾਹਤ ਮਹਿਸੂਸ ਹੋਈ ਤੇ ਉਹ ਤਸੱਲੀ ਨਾਲ ਆਪਣੀ ਸੀਟ ਤੇ ਬੈਠ ਕੇ ਦੇਖਣ ਲੱਗਾ।ਦਾਖ਼ਲੇ ਅਜੇ ਦਸ ਦਿਨ ਚੱਲਣੇ ਸਨ।
ਪੰਜ ਦਿਨ ਬੜੇ ਆਰਾਮ ਨਾਲ ਲੰਘ ਗਏ।ਕੋਈ ਵੱਡੀ ਸਮੱਸਿਆ ਨਹੀਂ ਆਈ। ਕਿਸੇ ਵੱਡੀ ਸਮੱਸਿਆ ਦੀ ਸੰਭਾਵਨਾ ਵੀ ਘੱਟ ਸੀ,ਕਿਉਂਕਿ ਚੰਗੇ ਨੰਬਰਾਂ ਨਾਲ ਪਾਸ ਹੋਣ ਵਾਲੇ ਉਮੀਦਵਾਰਾਂ ‘ਚੋਂ ਕੋਈ ਵਿਰਲਾ ਹੀ ਤਿਕੜਮਬਾਜ਼ ਜਾਂ ਧੋਖਾ-ਧੜੀ ਕਰਨ ਵਾਲਾ ਹੁੰਦਾ ਹੈ।ਛੇਵੇਂ ਦਿਨ ਇੱਕ ਬਣਦੇ-ਤਣਦੇ ਬਜ਼ੁਰਗ ਆਪਣੇ ਪੋਤੇ ਨੂੰ ਸੁਤੰਤਰਤਾ-ਸੈਨਾਨੀਆਂ ਲਈ ਰਾਖ਼ਵੀਆਂ ਸੀਟਾਂ ਤੇ ਦਾਖ਼ਲਾ ਦਿਵਾਉਣ ਲਈ ਆਏ।ਉਸ ਨੇ ਬਜ਼ੁਰਗ ਨੂੰ ਬਣਦੇ ਮਾਣ-ਤਾਣ ਨਾਲ ਆਪਣੇ ਕੋਲ ਬਿਠਾਇਆ ਤੇ ਉਨ੍ਹਾਂ ਦੇ ਪੋਤੇ ਨੂੰ ਦਾਖ਼ਲੇ ਵਾਲੀ ਲਾਈਨ ਵਿੱਚ ਲਗਵਾ ਦਿੱਤਾ।ਵਾਰੀ ਸਿਰ ਜਦ ਉਸ ਦੇ ਕਾਗ਼ਜ਼-ਪੱਤਰ ਚੈੱਕ ਕੀਤੇ ਗਏ ਤਾਂ ਦਾਖ਼ਲਾ-ਕਰਮਚਾਰੀ ਉੱਠ ਕੇ ਉਸ ਕੋਲ ਹੀ ਆ ਗਿਆ ਤੇ ਉਸ ਦੇ
3.
ਕੰਨ ਵਿੱਚ ਸਾਰੀ ਗੱਲ ਸਮਝਾ ਦਿੱਤੀ। ਲੜਕੇ ਦੇ ਬਜ਼ੁਰਗ ਦਾ ਸੁਤੰਤਰਤਾ-ਸੈਨਾਨੀ ਹੋਣ ਦਾ ਪ੍ਰਮਾਣ-ਪੱਤਰ ਜਾਅਲੀ ਸੀ।ਬਜ਼ੁਰਗ ਦੇ ਚਿਹਰੇ ਦਾ ਰੰਗ ਫ਼ੱਕ ਹੋ ਗਿਆ ਤੇ ਉਹ ਹੱਥ ਜੋੜ ਕੇ ਲੇਲ੍ਹੜੀਆਂ ਕੱਢਣ ਲੱਗਾ। ਅਜਿਹੀ ਸੂਰਤ ਵਿੱਚ,(ਜੇ ਠੀਕ ਸਮਝਿਆ ਜਾਵੇ ਤਾਂ), ਕਸੂਰਵਾਰ ਨੂੰ ਕਾਨੂੰਨ ਦੇ ਹਵਾਲੇ ਕਰਨ ਦਾ ਪ੍ਰਾਵਧਾਨ ਸੀ। ਕੇਸ ਪੁਲੀਸ ਦੇ ਹਵਾਲੇ ਕਰਨ ਤੋਂ ਪਹਿਲਾਂ ਉਸ ਨੇ ਦਾਖ਼ਲਾ-ਕਮੇਟੀ ਦੇ ਪੈਟਰਨ ਨਾਲ ਗੱਲ ਕਰਨੀ ਠੀਕ ਸਮਝੀ।ਕੁਝ ਸੁਤੰਤਰਤਾ-ਸੰਗਰਾਮੀਆਂ ਦੇ ਸਤਿਕਾਰ ਵਜੋਂ ਤੇ ਕੁਝ ਬਜ਼ੁਰਗ ਦੀ ਵੱਡੀ ਉਮਰ ਨੂੰ ਧਿਆਨ ਵਿੱਚ ਰਖਦੇ ਹੋਏ,ਉਨ੍ਹਾ ਨੇ ਮਾਮਲੇ ਨੂੰ ਬਹੁਤੀ ਤੂਲ ਦੇਣੀ ਠੀਕ ਨਾ ਸਮਝੀ ਅਤੇ ਬਜ਼ੁਰਗ ਤੇ ਉਸ ਦੇ ਪੋਤੇ ਨੂੰ ਚਲੇ ਜਾਣ ਦੀ ਆਗਿਆ ਦੇ ਦਿੱਤੀ।
ਸੱਤਵੇਂ ਦਿਨ ਉਹ ਦੁਪਹਿਰ ਦੇ ਖਾਣੇ ਤੋਂ ਬਾਅਦ ਆਪਣੀ ਕੁਰਸੀ ਤੇ ਆ ਕੇ ਅਜੇ ਬੈਠਾ ਹੀ ਸੀ ਕਿ ਇੱਕ ਦਾਖ਼ਲਾ ਕਰਮਚਾਰੀ ਨੇ ਉਸ ਕੋਲ ਇੱਕ ਕੇਸ ਲੈ ਆਂਦਾ।ਇਹ ਗੁਆਂਢੀ ਰਾਜ ਤੋਂ ਦਾਖ਼ਲੇ ਲਈ ਆਈ ਇੱਕ ਲੜਕੀ-ਤਰਵਿੰਦਰ ਦਾ ਕੇਸ ਸੀ ਜੋ ਖਿਡਾਰੀਆਂ ਲਈ ਰਾਖ਼ਵੀਆਂ ਸੀਟਾਂ ‘ਚੋਂ ਇੱਕ ਲਈ ਉਮੀਦਵਾਰ ਸੀ।ਕੇਸ ਅਜਿਹਾ ਸੀ ਕਿ ਕਿਸੇ ਉਸ ਲੜਕੀ ਤੋਂ ਇਸ ਦੀ ਆਸ ਨਹੀਂ ਸੀ ਕੀਤੀ ਜਾ ਸਕਦੀ ਜੋ ਬਾਪ-ਵਿਹੂਣੀ ਹੋਵੇ।ਉਸ ਕੋਲ ਰਾਸ਼ਟਰੀ ਪੱਧਰ ਦੇ ਖਿਡਾਰੀ ਹੋਣ ਦਾ ਪ੍ਰਮਾਣ-ਪੱਤਰ ਸੀ।ਅਜਿਹੇ ਪ੍ਰਮਾਣ-ਪੱਤਰ ਰਾਜ ਦੇ ਡਾਇਰੈੱਕਟਰ ਸਪੋਰਟਸ ਵੱਲੋਂ ਤਸਦੀਕ ਹੋਣੇ ਹੁੰਦੇ ਹਨ।ਇਸ ਤਸਦੀਕ ਦਾ ਪ੍ਰਮਾਣ-ਪੱਤਰ ਵੀ ਉਸ ਕੋਲ ਸੀ।ਓਪਰੀ ਨਜ਼ਰੇ ਦੇਖਿਆਂ ਸਭ ਕੁਝ ਠੀਕ-ਠਾਕ ਜਾਪਦਾ ਸੀ।ਗਹੁ ਨਾਲ ਦੇਖਿਆ ਤਾਂ ਪਤਾ ਲੱਗਿਆ ਕਿ ਜਿਹੜੀਆਂ ਤਰੀਕਾਂ ਨੂੰ ਉਸ ਦਾ, ਕਾਲਜ-ਪੱਧਰ ਦੀਆਂ ਰਾਸ਼ਟਰੀ ਖੇਡਾਂ ਵਿੱਚ ਭਾਗ ਲੈਣਾ ਦਰਸਾਇਆ ਗਿਆ ਸੀ,ਉਦੋਂ ਤਾਂ ਉਸ ਨੇ ਹਾਲੇ ਦਸਵੀਂ ਵੀ ਪਾਸ ਨਹੀਂ ਸੀ ਕੀਤੀ।ਕੋਈ ਵਿਦਿਆਰਥੀ ਮੈਟ੍ਰਿਕ ਪਾਸ ਕੀਤੇ ਬਗ਼ੈਰ ਕਾਲਜ ਵਿੱਚ ਦਾਖ਼ਲ ਹੋਕੇ ਰਾਸ਼ਟਰ ਪੱਧਰ ਦੀਆਂ ਖੇਡਾਂ ਵਿੱਚ ਕਾਲਜ ਦੀ ਪ੍ਰਤੀਨਿਧਤਾ ਕਿਵੇਂ ਕਰ ਸਕਦਾ ਸੀ?ਹੋਰ ਧਿਆਨ ਨਾਲ ਦੇਖਿਆ ਤਾਂ ਡਾਇਰੈੱਕਟਰ ਸਪੋਰਟਸ ਵਾਲੇ ਸਰਟੀਫ਼ੀਕੇਟ ਤੇ ਕੋਈ ਸੀਰੀਅਲ ਨੰਬਰ ਵੀ ਨਹੀਂ ਸੀ ਲੱਗਿਆ ਹੋਇਆ।ਦੋਹਾਂ ਸਰਟੀਫ਼ੀਕੇਟਾਂ ਦੇ ਜਾਅਲੀ ਹੋਣ ਵਿੱਚ ਕੋਈ ਸ਼ੱਕ ਨਹੀਂ ਸੀ।ਲੜਕੀ ਦੇ ਨਾਲ ਆਈ ਉਸ ਦੀ ਮਾਂ ਨੂੰ ਬੁਲਾਇਆ ਗਿਆ ਤਾਂ ਉਸ ਨੇ ਪੈਰਾਂ ਤੇ ਪਾਣੀ ਨਾ ਪੈਣ ਦਿੱਤਾ।ਕਹਿਣ ਲੱਗੀ ਕਿ ਜਦੋਂ ਡਾਇਰੈੱਕਟਰ ਸਪੋਰਟਸ ਨੇ ਤਸਦੀਕ ਕਰ ਦਿੱਤਾ ਹੈ ਤਾਂ ਉਹ ਚੈਲਿੰਜ ਕਰਨ ਵਾਲੇ ਕੌਣ ਹੁੰਦੇ ਹਨ।ਦਾਖ਼ਲਾ-ਕਮੇਟੀ ਨੇ ਸਰਬ-ਸੰਮਤੀ ਨਾਲ ਦਾਖ਼ਲੇ ਤੋਂ ਇਨਕਾਰ ਕਰ ਦਿੱਤਾ ਤਾਂ ਉਹ ਕਹਿਣ ਲੱਗੀ ਕਿ ਉਹ ਵੇਖ ਲਵੇਗੀ ਕਿ ਦਾਖ਼ਲਾ-ਕਮੇਟੀ ਵਾਲੇ ਕੌਣ ਹੁੰਦੇ ਹਨ ਇਨਕਾਰ ਕਰਨ ਵਾਲੇ।ਉਸ ਦੀ ਪਹੁੰਚ ਉੱਪਰ ਤੱਕ ਹੈ ਤੇ ਉਨ੍ਹਾ ਨੂੰ(ਉਸ ਦੀ ਬੇਟੀ ਨੂੰ), ਦਾਖ਼ਲਾ ਦੇਣਾ ਹੀ ਪਵੇਗਾ।ਉਨ੍ਹਾਂ ਨੂੰ ਘਰੋਂ ਬੁਲਾ ਕੇ ਦਾਖ਼ਲਾ ਨਾ ਦੇਣਾ ਪਿਆ ਤਾਂ ਉਹ ਆਪਣਾ ਨਾਂ ਵਟਾ ਦੇਵੇਗੀ।ਜ਼ਾਤੀ ਤੌਰ ਤੇ ਕਮੇਟੀ ਦੇ ਪ੍ਰਧਾਨ ਨੂੰ ਵੀ ਵੇਖ ਲੈਣ ਦੀ ਧਮਕੀ ਉਹ ਜਾਂਦੀ ਜਾਂਦੀ ਦੇ ਗਈ।ਲੜਕੀ ਦੇ ਪ੍ਰਮਾਣ-ਪੱਤਰਾਂ ਨੂੰ ਜਾਂਚ ਲਈ ਉਚਿਤ ਥਾਵਾਂ ਤੇ ਭੇਜ ਦਿੱਤਾ ਗਿਆ।ਦਾਖ਼ਲਿਆਂ ਦਾ ਕੰਮ ਜਾਰੀ ਰਿਹਾ।
ਦੋ ਦਿਨ ਬਾਅਦ ਹੀ ਉਸ ਨੂੰ, ਦਾਖ਼ਲਾ-ਕਮੇਟੀ ਦੇ ਪ੍ਰਧਾਨ ਵਜੋਂ,ਉਸ ਦੇ ਮਹਿਕਮੇ ਦੇ ਡਾਇਰੈੱਕਟਰ ਦਾ ਬੁਲਾਵਾ ਆ ਗਿਆ।ਦਾਖ਼ਲੇ ਸਬੰਧੀ ਝਗੜਾ ਕਰਨ ਵਾਲੀ ਔਰਤ ਪਹਿਲਾਂ ਹੀ ਉੱਥੇ ਮੌਜੂਦ ਸੀ।ਪਹਿਲਾਂ ਉਸ ਔਰਤ ਨੂੰ ਆਪਣਾ ਪੱਖ ਪੇਸ਼ ਕਰਨ ਲਈ ਬੁਲਾਇਆ ਗਿਆ।ਪੌਣੇ ਘੰਟੇ ਬਾਅਦ ਉਹ ਅੱਖਾਂ ਪੂੰਝਦੀ ਹੋਈ ਬਾਹਰ ਆਈ।ਉਹ ਅੰਦਰ ਗਿਆ ਤਾਂ ਡਾਇਰੈੱਕਟਰ ਸਾਹਿਬ ਨੇ ਇਸ ਕੇਸ ਨਾਲ ਸਬੰਧਤ ਕਾਗ਼ਜ਼ਾਤ ਪੇਸ਼ ਕਰਨ ਲਈ ਕਿਹਾ ਤੇ ਪੁੱਛਿਆ ਕਿ ਦਾਖ਼ਲੇ ਤੋਂ ਇਨਕਾਰ ਕਿਉਂ ਕੀਤਾ ਗਿਆ ਹੈ।ਉਸ ਨੇ ਇਨਕਾਰ ਕੀਤੇ ਜਾਣ ਦੇ ਆਧਾਰ ਦੀ ਪੂਰੀ ਤਫ਼ਸੀਲ ਦੇ ਦਿੱਤੀ।ਡਾਇਰੈੱਕਟਰ ਸਾਹਿਬ ਉਸ ਦੁਆਰਾ ਬਿਆਨ ਕੀਤੇ ਗਏ ਆਧਾਰ ਤੋਂ ਤਾਂ ਪੂਰੀ ਤਰ੍ਹਾਂ ਸੰਤੁਸ਼ਟ ਨਜ਼ਰ ਆਏ ਪਰ ਹੁਣ ਵੀ ਉਨ੍ਹਾਂ ਦੇ ਮੱਥੇ ਦੀ ਤਿਊੜੀ ਉਸ ਦੀ ਸਮਝ ਤੋਂ ਬਾਹਰ ਸੀ।ਕਹਿਣ ਲੱਗੇ ਤੁਹਾਡੇ ਉੱਪਰ ਉਸ ਵਿਧਵਾ ਔਰਤ ਨੇ ਜੋ,ਦਾਖ਼ਲਾ ਦੇਣ ਲਈ,ਪੈਸੇ ਦੀ ਮੰਗ ਕਰਨ ਦਾ ਇਲਜ਼ਾਮ ਲਾਇਆ ਹੈ,ਤੁਸੀਂ ਉਸ ਬਾਰੇ ਕੀ ਕਹਿਣਾ ਹੈ।ਸੁਣ ਕੇ ਉਸ ਦੇ ਤਾਂ ਜਿਵੇਂ ਔਸਾਣ ਹੀ ਮਾਰੇ ਗਏ। ਉਸ ਨੂੰ ਸਮਝ ਨਹੀਂ ਸੀ ਆ ਰਿਹਾ ਕਿ ਇਹ ਕੀ ਹੋ ਗਿਆ ਹੈ।ਉਸ ਨੇ ਤਾਂ ਕਦੇ ਸੁਪਨੇ ਵਿੱਚ ਵੀ ਨਹੀਂ ਸੀ ਸੋਚਿਆ ਕਿ ਕੋਈ ਉਸ ਤੇ ਅਜਿਹਾ ਘਿਨੌਣਾ ਇਲਜ਼ਾਮ ਵੀ ਲਾ ਸਕਦਾ ਹੈ।ਉਹ ਸਿਰਫ਼ ਇਤਨਾ ਹੀ ਕਹਿ ਸਕਿਆ ਕਿ ਡਾਇਰੈੱਕਟਰ ਸਾਹਿਬ ਇਸ ਦਾ ਫ਼ੈਸਲਾ ਤੁਸੀਂ ਖ਼ੁਦ ਹੀ ਕਰਨਾ ਹੈ।ਮੈਂਨੂੰ ਤਾਂ ਇਸ ਵੇਲੇ ਮੁਜਰਿਮ ਵਾਲੇ ਕਟਿਹਰੇ ਵਿੱਚ ਖੜ੍ਹਾ ਕਰ ਦਿੱਤਾ ਗਿਆ ਹੈ।ਮੈਂ ਤਾਂ ਆਪਣੇ ਆਪਨੂੰ ਬੇਕਸੂਰ ਹੀ ਕਹਿ ਸਕਦਾ ਹਾਂ।ਸੁਣ ਕੇ ਡਾਇਰੈੱਕਟਰ ਸਾਹਿਬ ਮੁਸਕਰਾਉਣ ਲੱਗੇ।ਕਹਿਣ ਲੱਗੇ ਤੁਸੀਂ ਤਾਂ ਭੋਲੇ ਭੰਡਾਰੀ ਹੋ।ਲੋਕਾਂ ਦੀਆਂ ਚਾਲਾਂ ਤੋਂ ਬੇਖ਼ਬਰ।ਤੁਹਾਡੀ ਦਾਖ਼ਲਾ ਕਮੇਟੀ ਦੇ ਪ੍ਰਧਾਨ ਵਜੋਂ ਨਿਯੁਕਤੀ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇਣ ਤੋਂ ਪਹਿਲਾਂ ਮੈਂ ਆਪਣੇ ਸੂਤਰਾਂ ਤੋਂ ਤੁਹਾਡੀ ਬਾਰੇ ਪੂਰੀ ਛਾਣ-ਬੀਣ
4. ਕਰ ਲਈ ਸੀ।ਤਰਵਿੰਦਰ ਦੇ ਪ੍ਰਮਾਣ-ਪੱਤਰਾਂ ਬਾਰੇ ਵੀ ਮੈਂ ਸਬੰਧਤ ਡਾਇਰੈੱਕਟਰ ਸਪੋਰਟਸ ਨਾਲ ਗੱਲ ਕਰ ਲਈ ਹੈ-ਉਨ੍ਹਾਂ ਨੇ(ਇੰਨ੍ਹਾਂ ਦੇ)ਜਾਅਲੀ ਹੋਣ ਦੀ ਤਸਦੀਕ ਕਰ ਦਿੱਤੀ ਹੈ।ਤੁਸੀਂ ਜਾ ਸਕਦੇ ਹੋ।ਬੱਸ ਦਾਖ਼ਲਿਆਂ ਦਾ ਕੰਮ ਪੂਰੀ ਜ਼ਿੰਮੇ-ਵਾਰੀ ਨਾਲ ਸਿਰੇ ਚੜ੍ਹਾਉਣਾ ਹੈ।ਸਤਿ-ਬਚਨ ਕਹਿਕੇ ਤੇ ਧੰਨਵਾਦ ਕਰ ਕੇ ਉਹ ਬਾਹਰ ਆ ਗਿਆ। ਬਾਅਦ ਵਿੱਚ ਐਡੀਸ਼ਨਲ ਡਾਇਰੈੱਕਟਰ ਨੇ ਚਾਹ ਪੀਂਦੇ ਹੋਏ ਦੱਸਿਆ ਕਿ ਜਿਸ ਵਰਲਡ ਬੈਂਕ ਵਾਲੀ ਦੋ ਸੌ ਕਰੋੜ ਦੀ ਗ੍ਰਾਂਟ ਦਾ ਕੰਮ ਤੁਸੀਂ ਬੇਦਾਗ ਰਹਿ ਕੇ ਨੇਪਰੇ ਚਾੜ੍ਹਿਆ ਸੀ,ਉਸ ਦੀ ਪੂਰੀ ਜਾਣਕਾਰੀ ,ਡਾਇਰੈੱਕਟਰ ਸਾਹਿਬ ਨੂੰ ਹੈ ਤੇ ਉਹ ਤੁਹਾਡੇ ਕੰਮ ਤੋਂ ਬਹੁਤ ਖ਼ੁਸ਼ ਹਨ। ਦਾਖ਼ਲੇ ਬਾਰੇ ਝਗੜਾ ਕਰਨ ਵਾਲੀ ਔਰਤ ਨੂੰ,ਡਾਇਰੈੱਕਟੋਰੇਟ ਵੱਲੋਂ ਦੱਸ ਦਿੱਤਾ ਗਿਆ ਕਿ ਉਨ੍ਹਾ ਦੀ ਦਾਖ਼ਲੇ ਦੀ ਦਰਖ਼ਾਸਤ ਰੱਦ ਕਰ ਦਿੱਤੀ ਗਈ ਹੈ।ਵਿਧਵਾ ਔਰਤ ਹੋਣ ਕਰਕੇ ਉਸ ਨੂੰ ਪੁਲੀਸ ਦੇ ਹਵਾਲੇ ਨਹੀਂ ਕੀਤਾ ਜਾ ਰਿਹਾ।ਅੱਗੇ ਤੋਂ ਉਹ ਅਜਿਹੀ ਧੋਖਾ-ਧੜੀ ਤੋਂ ਬਾਜ਼ ਆਵੇ।
ਛੇ ਕੁ ਮਹੀਨੇ ਬਾਅਦ ਉਸ ਦੀ ਟਰਾਂਸਫ਼ਰ ਦੂਜੇ ਸ਼ਹਿਰ ਦੀ ਹੋ ਗਈ।ਇਹ ਸਭ ਕੁਝ ਉਸ ਨੂੰ ਭੁੱਲ ਭੁਲਾ ਗਿਆ।
ਕੁਝ ਸਾਲਾਂ ਬਾਅਦ ਦੁਬਾਰਾ ਉਸ ਦੀ ਟਰਾਂਸਫ਼ਰ ਫਿਰ ਪਹਿਲੇ ਸ਼ਹਿਰ ਦੀ ਹੋ ਗਈ।ਇੱਕ ਦਿਨ ਉਹ ਕਲਾਸ ਰੂਮਾਂ ਦਾ ਚੱਕਰ ਲਾ ਰਿਹਾ ਸੀ ਕਿ ਇੱਕ ਕਮਰੇ ਵਿੱਚ ਉਸ ਨੂੰ ਤਰਵਿੰਦਰ ਦੇ ਬੈਠੇ ਹੋਣ ਦਾ ਝਉਲਾ ਜਿਹਾ ਪਿਆ।ਗਹੁ ਨਾਲ ਦੇਖਿਆ ਤਾਂ ਵਾਕਈ ਉਹੋ ਹੀ ਨਿੱਕਲੀ।ਕਿਸੇ ਤੋਂ ਪੁੱਛਿਆ ਤਾਂ ਪਤਾ ਲੱਗਾ ਕਿ ਉਸ ਸਾਲ ਉਮੀਦਵਾਰ ਘੱਟ ਹੋਣ ਕਾਰਨ ਬਹੁਤ ਥੋੜ੍ਹੇ ਨੰਬਰਾਂ ਵਾਲਿਆਂ ਨੂੰ ਵੀ ਦਾਖ਼ਲਾ ਮਿਲ ਗਿਆ ਸੀ।ਨਾਲੇ ਹੁਣ ਉਹ ਦਾਖ਼ਲਾ-ਅਫ਼ਸਰ ਥੋੜ੍ਹਾ ਈ ਸੀ।ਕੋਈ ਹੋਰ ਬਣ ਗਿਆ ਹੋਇਆ ਸੀ।ਉਸ ਦੀ ਕਿਸੇ ਨਾਲ ਕੋਈ ਜ਼ਾਤੀ ਦੁਸ਼ਮਣੀ ਨਹੀਂ ਸੀ।ਗੱਲ ਆਈ ਗਈ ਹੋ ਗਈ।
ਸਾਲਾਨਾ ਇਮਤਿਹਾਨ ਆਏ ਤਾਂ ਉਸ ਨੂੰ ਉਸੇ ਸੰਸਥਾਨ ਵਿੱਚ ਸੁਪਰਿੰਟੈਂਡੈਂਟ ਲਗਾ ਦਿੱਤਾ ਗਿਆ।ਇੱਕ ਦਿਨ ਉਹ ਗ਼ੁਸਲਖ਼ਾਨਿਆਂ ਦੀ ਤਲਾਸ਼ੀ ਲੈ ਰਿਹਾ ਸੀ।ਬਾਰੀ ਵਿੱਚੋਂ ਬਾਹਰ ਨਜ਼ਰ ਪਈ ਤਾਂ ਲੱਗਿਆ ਹਨੇਰੇ ਜਿਹੇ ਵਿੱਚ ਤਰਵਿੰਦਰ ਦੀ ਮਾਂ ਖੜ੍ਹੀ ਕਿਸੇ ਨਾਲ ਖ਼ੁਸਰ-ਪੁਸਰ ਕਰ ਰਹੀ ਹੈ।ਹੋਰ ਗਹੁ ਨਾਲ ਦੇਖਿਆ ਤਾਂ ਉਹੀ ਸੀ। ਪਾਣੀ ਪਿਆਉਣ ਵਾਲੇ ਕਰਮਚਾਰੀ ਨੂੰ ਕੋਈ ਪਰਚੀ ਫੜਾ ਰਹੀ ਸੀ।ਉਸ ਨੂੰ ਸ਼ੱਕ ਹੋ ਗਿਆ।ਤਰਵਿੰਦਰ ਦੀ ਸੀਟ ਦਾ ਪਤਾ ਕਰਕੇ,ਉਸਨੇ ਆਪਣੇ ਕੰਮ ਵਿੱਚ ਰੁੱਝੇ ਹੋਣ ਦਾ ਬਹਾਨਾ ਕਰਦੇ ਹੋਏ,ਲੁਕਵੀਂ ਨਜ਼ਰ ਉਸ ਦੀ ਸੀਟ ਤੇ ਹੀ ਰੱਖੀ।ਆਸੇ ਪਾਸੇ ਦੇਖ ਕੇ ਤਰਵਿੰਦਰ ਨੇ ਪਰਚੀ ਕੱਢੀ ਤਾਂ ਇੱਕ ਮੈਡਮ ਨੂੰ ਭੇਜ ਕੇ ਉਸ ਦੀ ਤਲਾਸ਼ੀ ਕਰਵਾ ਲਈ।ਉਹ ਨਕਲ ਕਰਦੀ ਹੋਈ ਰੰਗੇ-ਹੱਥੀਂ ਫੜੀ ਗਈ।ਕੇਸ ਬਣਨਾ ਹੀ ਸੀ।ਰੀਜ਼ਲਟ ਆਏ ਤਾਂ ਉਸ ਨੂੰ ਤਿੰਨ ਸਾਲ ਲਈ ਕਾਲਜ ਵਿੱਚੋਂ ਕੱਢ ਦਿੱਤਾ ਗਿਆ।
ਦਿਨ ਗ਼ੁਜ਼ਰਦੇ ਗਏ।ਉਸ ਦੀਆਂ ਕਈ ਤਰੱਕੀਆਂ ਹੋਈਆਂ।ਐਡੀਸ਼ਨਲ ਡਾਇਰੈੱਕਟਰ ਬਣ ਕੇ ਉਹ ਰੀਟਾਇਰ ਹੋ ਗਿਆ।
ਗੇਟ ਤੇ ਪਹੁੰਚ ਕੇ ਉਸ ਨੇ ਦੇਖਿਆ-ਤਰਵਿੰਦਰ ਦੀ ਮਾਂ ਖੜ੍ਹੀ ਸੀ।ਉਸ ਨੂੰ ਅਚਾਨਕ ਇਸਤਰਾਂ ਆਈ ਦੇਖ ਕੇ ਉਹ ਹੈਰਾਨ ਰਹਿ ਗਿਆ।‘ਹੁਣ ਇਹ ਕੀ ਲੈਣ ਆਈ ਹੈ?’ਉਸ ਨੇ ਸੋਚਿਆਾ।ਅੰਦਰ ਆਉਣ ਲਈ ਤਾਂ,ਔਪਚਾਰਿਕਤਾ ਵੱਸ, ਕਹਿਣਾ ਹੀ ਸੀ-ਸੋ ਕਹਿ ਦਿੱਤਾ।ਉਸ ਦੇ ਪਿੱਛੇ ਪਿੱਛੇ ਉਹ ਅੰਦਰ ਲੰਘ ਆਈ।
ਉਸ ਨੂੰ ਬੈਠਣ ਲਈ ਕਹਿ ਕੇ ਉਹ ਪਾਣੀ ਲੈਣ ਲਈ ਰਸੋਈ ਵੱਲ ਗਿਆ ਤਾਂ ਅਚਾਨਕ ਉਸ ਦੇ ਮਨ ਵਿੱਚ ਆਇਆ-‘ਘਰ ਵੀਕੋਈ ਨਹੀਂ।ਅਜਿਹੀ ਔਰਤ ਦਾ ਕੀ ਹੈ,ਕੋਈ ਵੀ ਇਲਜ਼ਾਮ ਲਾਉਂਦਿਆਂ ਉਸ ਨੇ ਅੱਗਾ ਪਿੱਛਾ ਥੋੜ੍ਹਾ ਦੇਖਣੈ।ਪਤਨੀ ਨੇ ਵੀ ਹੁਣੇ ਈ ਬਾਹਰ ਜਾਣਾ ਸੀ!’ਪਰ ਆਪਣੀ ਵੱਡੀ ਉਮਰ ਦਾ ਖਿਆਲ ਆਉਂਦਿਆਂ ਹੀ ਉਸ ਨੂੰ ਕੁਝ ਧਰਵਾਸ ਹੋਇਆ।‘ਫਸ ਗਈ ਤਾਂ ਫਟਕਣ ਕੀ,ਜੋ ਹੋਵੇਗਾ ਦੇਖਿਆ ਜਾਵੇਗਾ !’ ਉਸਨੇ ਸੋਚਿਆ ਤੇ ਪਾਣੀ ਦਾ ਗਿਲਾਸ ਉਸ ਨੂੰ ਲਿਆ ਫੜਾਇਆ।ਉਹ ਉਸਦੀ ਸਾਹਮਣੀ ਕੁਰਸੀ ਤੇ ਬੈਠ ਗਿਆ ਤੇ ਰਸਮੀ ਤੌਰ ਤੇ ਉਸ ਦੇ ਪਰਿਵਾਰ ਦਾ ਹਾਲਚਾਲ ਪੁੱਛਣ ਲੱਗਾ।ਏਨੇ ਨੂੰ ਬਾਹਰ ਗੇਟ ਖੜਕਿਆ।ਘਰ ਵਾਲੀ ਨੂੰ ਆਇਆ ਦੇਖ ਕੇ ਜਿਵੇਂ ਉਸ ਦੇ ਸਾਹ ਵਿੱਚ ਸਾਹ ਆਇਆ।ਤੇ ਉਹ ਸਹਿਜ ਹੋ ਕੇ ਬੈਠ ਗਿਆ।
ਪਤਨੀ ਨੂੰ ਆਇਆ ਦੇਖ ਕੇ ਤਰਵਿੰਦਰ ਦੀ ਮਾਂ ਰਸਮੀ ਤੌਰ ਤੇ ਜਾਣ-ਪਛਾਣ ਕਰਵਾਏ ਜਾਣ ਤੋਂ ਪਹਿਲਾਂ ਹੀ ਧਾ ਕੇ ਉਸ ਦੇ ਗਲੇ ਨੂੰ ਲਿਪਟ ਗਈ ਤੇ ਫੁੱਟ ਫੁੱਟ ਕੇ ਰੋਣ ਲੱਗੀ।ਪਤਨੀ ਹੈਰਾਨ ਪ੍ਰੇਸ਼ਾਨ ਜਿਹੀ ਹੋ ਕੇ ਬਿੱਟ ਬਿੱਟ ਉਸ ਦੇ ਮੂੰਹ ਵੱਲ ਤੱਕਣ ਲੱਗੀ।ਉਹ ਵੀ ਜਿਵੇਂ
5. ਭੌਂਚੱਕਾ ਰਹਿ ਗਿਆ।‘ਅਚਾਨਕ ਇਹ ਕੀ ਹੋਇਆ?’ ਉਸ ਨੂੰ ਕੁਝ ਸਮਝ ਨਹੀਂ ਸੀ ਆ ਰਹੀ ! ‘ਨੇਜਾਣੀਏ ਇਹ ਵੀ ਉਸ ਦੀ ਕੋਈ ਚਾਲ ਈ ਹੋਵੇ ! ਅਜਿਹੀ ਔਰਤ ਤੋਂ ਕੁਝ ਵੀ ਕੀਤੇ ਜਾਣ ਦੀ ਆਸ ਕੀਤੀ ਜਾ ਸਕਦੀ ਸੀ।‘ਉਹ ਸੋਚਣ ਲੱਗਾ ਤੇ ਚੌਕੰਨਾ ਹੋ ਕੇ ਬੈਠ ਗਿਆ।
ਉਹ ਰੋ ਕੇ ਹਟੀ ਤਾਂ ਉਸ ਨੇ ਰਸਮੀ ਤੌਰ ਤੇ ਉਨ੍ਹਾ ਨੂੰ ਮਿਲਾਇਆ।ਚਾਹ ਪਾਣੀ ਤੋਂ ਬਾਅਦ ਪਤਨੀ ਨੇ ਉਸ ਦੇ ਆਉਣ ਦਾ ਮਕਸਦ ਪੁੱਛਿਆ।ਉਹ ਦੁਬਾਰਾ ਰੋਣ ਵਾਲੀ ਹੋ ਗਈ।ਫਿਰ ਕੁਵੇਲਾ ਹੋਣ ਦਾ ਧਿਆਨ ਆਇਆ ਤਾਂ ਦੱਸਣ ਲੱਗੀ ਕਿ ਤਰਵਿੰਦਰ ,ਪੜ੍ਹਾਈ ਤੋਂ ਬਾਅਦ, ਰਾਜਧਾਨੀ ਵਾਲੇ ਸ਼ਹਿਰ ਨੌਕਰੀ ਕਰਨ ਲੱਗੀ ਸੀ।ਉਹ ਮਾਵਾਂ-ਧੀਆਂ ਉੱਥੇ ਹੀ ਰਹਿੰਦੀਆਂ ਸਨ।ਉਸ ਦਾ ਵਿਆਹ ਧਰਿਆ ਹੋਇਆ ਸੀ।ਨੌਕਰੀ ਤੋਂ ਵਾਪਸੀ ਸਮੇ ਇੱਕ ਦਿਨ,ਬੱਸ ਲੈਣ ਲਈ,ਸੜਕ ਪਾਰ ਕਰ ਰਹੀ ਸੀ ਕਿ ਇੱਕ ਤੇਜ਼-ਰਫ਼ਤਾਰ ਕਾਰ ਦੀ ਚਪੇਟ ਵਿੱਚ ਆ ਗਈ।ਹਸਪਤਾਲ ਜਾਂਦੀ ਹੀ ਰਸਤੇ ਵਿੱਚ………ਤੇ ਗੱਲ ਪੂਰੀ ਕਰਨ ਤੋਂ ਪਹਿਲਾਂ ਹੀ ਉਸ ਦੀਆਂ ਭੁੱਬਾਂ ਨਿੱਕਲ ਗਈਆਂ।ਥੋੜ੍ਹਾ ਸੰਭਲੀ ਤਾਂ ਕਹਿਣ ਲੱਗੀ ਬੰਦਾ ਕੀ ਕੀ ਝੂਠ-ਤੂਫ਼ਾਨ ਬੋਲਦਾ ਹੈ,ਬੱਚਿਆਂ ਖ਼ਾਤਰ ।ਅਚਾਨਕ ਉੱਠ ਕੇ ਉਸ ਦੇ ਪੈਰਾਂ ਵੱਲ ਨੂੰ ਅਹੁਲੀ ਤਾਂ ਉਹ ਇੱਕ ਦਮ ਖੜ੍ਹਾ ਹੋ ਗਿਆ।ਕਹਿਣ ਲੱਗੀ ਮੈਂ ਜਾਣਦੇ ਬੁਝਦੇ ਹੋਏ ਤੁਹਾਡੇ ਵਰਗੇ ਦੇਵਤਾ-ਸਰੂਪ ਬੰਦੇ ਤੇ ਝੂਠੀ ਤੋਹਮਤ ਲਾਈ ਤੇ ਧੋਖਾ ਧੜੀ ਕੀਤੀ ਹੈ।ਕਿੱਥੇ ਢੋਈ ਮਿਲੇਗੀ ਮੇਰੇ ਵਰਗੀ ਪਾਪਣ ਨੂੰ!ਮੇਰੀ ਆਤਮਾ ਮੈਨੂੰ ਟਿਕਣ ਨਹੀਂ ਦਿੰਦੀ ਤੇ ਅੱਜ ਮੈਨੂੰ ਏਥੇ ਖਿੱਚ ਲਿਆਈ ਹੈ।ਉੱਪਰ ਵਾਲੇ ਨੇ ਮੈਨੂੰ ਇਸ ਜਨਮ ਵਿੱਚ ਹੀ ਨਰਕ-ਦੁਆਰਾ ਦਿਖਾ ਦਿੱਤਾ ਹੈ।ਮੈਨੂੰ ਮਾਫ਼ ਕਰ ਦਿਓ ਤਾਂ ਜੋ ਮੈਂ ਸੁਰਖ਼ਰੂ ਹੋ ਕੇ ਬਾਕੀ ਦੇ ਦਿਨ ਕੱਟ ਸਕਾਂ।
ਸੁਣ ਕੇ ਉਸ ਦੀ ਜਿਵੇਂ ਜ਼ਬਾਨ ਹੀ ਠਾਕੀ ਗਈ।ਸੁੱਝ ਨਹੀਂ ਸੀ ਰਿਹਾ ਕਿ ਕੀ ਉੱਤਰ ਦੇਵੇ!ਸਿਰ ਦੇ ਮਾਮੂਲੀ ਜਿਹੇ ਇਸ਼ਾਰੇ ਨਾਲ ਮਾਫ਼ੀ ਦਾ ਸੰਕੇਤ ਦਿੰਦੇ ਹੋਏ,ਬੁੱਤ ਬਣਿਆ ਉਸ ਨੂੰ ਵਾਪਸ ਰਿਕਸ਼ੇ ਵਿੱਚ ਬੈਠਦੇ ਹੋਏ ਦੇਖਦਾ ਰਿਹਾ।

-0-

Home  |  About us  |  Troubleshoot Font  |  Feedback  |  Contact us

© 2007-08 Seerat.ca, Canada

Website Designed by Gurdeep Singh +91 98157 21346 9815721346