Welcome to Seerat.ca

ਈਰਖ਼ਾ-2

 

- ਇਕਬਾਲ ਰਾਮੂਵਾਲੀਆ

ਅੱਲਾ ਤੇ ਜੱਲਾ

 

- ਹਰਜੀਤ ਅਟਵਾਲ

ਬੇਵਤਨੀ

 

- ਅਮਰਜੀਤ ਚੰਦਨ

ਵਿਥਿਆ
ਮਾਰਚ 1929

ਨੰਗਾ ਧੜ, ਕਾਠ ਦੀ ਤਲਵਾਰ ਤੇ ਚੱਪਾ ਚੱਪਾ ਕਰਕੇ ਜਿੱਤ ਹੁੰਦੀ ਜ਼ਮੀਨ

 

- ਬਲਵਿੰਦਰ ਗਰੇਵਾਲ

ਸੁਰਗਾਂ ਨੂੰ ਜਾਣ ਹੱਡੀਆਂ...

 

- ਨਿੰਦਰ ਘੁਗਿਆਣਵੀ

ਮੇਰੀ ਧਰਤੀ

 

- ਸੁਪਨ ਸੰਧੂ

Èbd aMbI

 

- ਰਾਜਪਾਲ ਸੰਧੂ

ਜੀਵਨੀ:ਦ ਸ ਅਟਵਾਲ / ਮੇਰਾ ਪੁੱਤ

 

- ਹਰਜੀਤ ਅਟਵਾਲ

ਸਾਂਝ ਦੇ ਕਿੰਨੇ ਆਧਾਰ ਪਰ ਮੌਕਿਆਂ ਦੀ ਕਮੀ

 

- ਵਰਿਆਮ ਸਿੰਘ ਸੰਧੂ

ਯਾਦਗ਼ਾਰੀ ਕਹਾਣੀ:
ਸ਼ਾਹ ਦੀ ਕੰਜਰੀ

 

- ਅੰਮ੍ਰਿਤਾ ਪ੍ਰੀਤਮ

ਪੋਲ-ਵਾਲਟ ਦਾ ਏਸ਼ੀਅਨ ਚੈਂਪੀਅਨ-ਸਤਨਾਮ ਸਿੰਘ ਰੰਧਾਵਾ

 

- ਗੌਰਵ ਢਿਲੋਂ

ਨਵੇਂ ਸਾਲ ‘ਤੇ ਸੱਚੀਆਂ ਸੁਣਾਵੇ ਭੀਰੀ......!

 

- ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ)

ਮੇਰੇ ਚੇਤੇ ਦੀ ਚੰਗੇਰ

 

- ਮੇਜਰ ਮਾਂਗਟ

ਮਿੱਤਰਾਂ ਦੀ ਯਾਦ ਪਿਆਰੀ

 

- ਅਮਰਦੀਪ ਗਿੱਲ

rMg rMgIlf bMdf KusLvMq isMG

 

- blvMq gfrgI

ਵਾਗੀ

 

- ਸੁਖਦੇਵ ਸਿੱਧੂ

 
 


ਵਿਥਿਆ
ਮਾਰਚ 1929

 

 

ਅਜੇ ਨਕੋਦਰ ਹੀ ਸਾਂ। ਬਾਪੂ ਹਦਾਇਤਾਂ ਕਰਨ ਲੱਗਾ: ਜਹਾਜ਼ ਵਿਚ ਬੜਾ ਬਾਰੀਕ ਆਟਾ ਮਿਲ਼ਦਾ ਹੁੰਦਾ ਹੈ। ਵਿਚ ਜ਼ਰਾ ਘੇਉ ਪਾ ਕੇ ਗੁੰਨ੍ਹੀਦਾ ਹੈ, ਤਾਂ ਕਿ ਛੇਤੀ ਹਜ਼ਮ ਹੋ ਜਾਏ। ਕਪੜੇ ਹੰਢੇ ਹੋਏ ਪਾਸ ਰੱਖੀਂ; ਰੋਜ਼ ਧੋ ਲਏ। ਆਖ਼ਰ ਮੰਜ਼ਲ ਤੇ ਪੁਜ ਕੇ ਸਮੁੰਦਰ ਵਿਚ ਸੁੱਟ ਦੇਈਂ। ਇਕ ਬੋਤਲ ਸ਼ਰਾਬ ਦੀ ਜ਼ਰੂਰ ਕੋਲ਼ ਰੱਖੀਂ। ਰੋਜ਼ ਪੀ ਲਿਆ ਕਰੀਂ। ਜਹਾਜ਼ ਵਿਚ ਉਲ਼ਟੀਆਂ ਆਉਂਦੀਆਂ ਹੁੰਦੀਆਂ ਹਨ, ਨਾ ਆਉਣਗੀਆਂ। ਹੋਰ ਵੀ ਕਈ ਤਰ੍ਹਾਂ ਦੀਆਂ ਹਦਾਇਤਾਂ ਕਰਦਾ ਰਹਿੰਦਾ ਸੀ। ਇਕ ਦਿਨ ਬੀਬੀ ਪਰੇਮ ਪਾਸ ਬੈਠੀ ਸੀ (ਨਕੋਦਰ ਹਸਪਤਾਲ਼ ਦੇ ਡਾਕਟਰ ਸੁੰਦਰ ਸਿੰਘ ਪੁਰੀ ਦੀ ਧੀ) ਹੱਸ ਪਈ ਤੇ ਕਿਹਾ, “ਭਾਈ ਜੀ! ਤੁਸੀਂ ਇਨ੍ਹਾਂ ਨੂੰ ਤਾਂ ਸ਼ਰਾਬ ਪੀਣ ਲਈ ਕਹਿੰਦੇ ਹੋ, ਸਾਡਾ ਜ਼ਨਾਨੀਆਂ ਦਾ ਕੀ ਹਾਲ?” ਮੈਂ ਅੱਗੋਂ ਉੱਤਰ ਦਿੱਤਾ, “ਜਦ ਸਾਨੂੰ ਕਿਸੇ ਪੀਣੀ ਸਿਖਾਈ ਹੀ ਨਹੀਂ, ਅਸੀਂ ਕਿਵੇਂ ਪੀ ਸਕਦੇ ਹਾਂ। ਸਮਝੋ ਅਸੀਂ ਜ਼ਨਾਨੀਆਂ ਹਾਂ।”

ਹੱਸਦੇ ਖੇਡਦੇ ਕੁਝ ਦਿਲਗੀਰੀਆਂ ਵਿਚ ਪਹਿਲੀ ਵੇਰ ਘਰਦਿਆਂ ਤੋਂ ਜੁਦਾ ਹੋਣਾ ਤੇ ਅਜੇ ਅਪਣੇ ਦੇਸ ਨਾਲ਼ ਐਨਾ ਪਿਆਰ ਨਹੀਂ ਸੀ। ਦੇਸ ਦਾ ਪਿਆਰ ਬਾਹਰਲੇ ਮੁਲਕ ਜਾ ਕੇ ਹੀ ਜਾਗਦਾ ਹੈ। ਆਖ਼ਿਰ 4.3.29 ਬੰਬਈ ਸਟੇਸ਼ਨ ਤੋਂ ਪਿੱਛੇ ਹੀ ਪੈਸੰਜਰ ਏਜੰਟ ਮਿਲ਼ ਪਏ ਤੇ ਸਾਤੋਂ ਟਿਕਟ ਵੀ ਪਹਿਲੇ ਹੀ ਲੈ ਗਏ। ਅਸੀਂ ਕਿਸੇ ਏਜੰਟ ਦਾ ਕਾਰਟ ਨਾ ਲਿਆ। ਸਾਡੇ ਦਿਮਾਗ਼ ਵਿਚ ਸੀ ਖ਼ਾਸਕਰ ਮੇਰੇ ਕਿਉਂਕਿ ਮੈਂ ਅਖ਼ਬਾਰਾਂ ਵਿਚ ਇਸ਼ਤਿਹਾਰ ਪੜ੍ਹਦਾ ਹੁੰਦਾ ਸੀ ਕਿ ਏਜੰਟਾਂ ਦੀ ਲੁੱਟ ਤੋਂ ਬਚਾਉਣ ਲਈ ਸਿੰਘ ਸਭਾ ਨੇ ਅਪਣਾ ਆਦਮੀ ਰੱਖਿਆ ਹੋਇਆ ਹੈ, ਜੋ ਤੁਹਾਡੀ ਚੰਗੀ ਸੇਵਾ ਕਰੇਗਾ। ਪਰ ਸਾਨੂੰ ਸਟੇਸ਼ਨ ਉੱਤੇ ਕੋਈ ਸੇਵਾਦਾਰ ਨਾ ਮਿਲ਼ਿਆ। ਅਸੀਂ ਵੀ ਬੜੇ ਢੀਠ ਸੀ। ਕੁਲੀਆਂ (ਤੀਵੀਆਂ) ਨੂੰ ਸਾਮਾਨ ਚੁਕਾਇਆ ਤੇ ਸਿੰਘ ਸਭਾ ਦੇ ਦੁਆਰੇ ਅੱਗੇ ਖ਼ਾਨਾਬਦੋਸ਼ਾਂ ਵਾਂਙ ਖੜ੍ਹੇ ਹੋ ਗਏ। ਆਖ਼ਿਰ ਪੁੱਛਿਆ ਤੇ ਸੇਵਾਦਾਰ ਆਇਆ ਤੇ ਸਾਨੂੰ ਨਵੀਂ ਲਈ ਬਿਲਡਿੰਗ ਦੇ ਚੁਬਾਰੇ ਵਿਚ ਬਿਠਾ ਆਇਆ। ਹਾਲੇ ਬੱਤੀ ਦਾ ਕੋਈ ਇੰਤਜ਼ਾਮ ਨਹੀਂ ਸੀ। ਪਰ ਪਾਣੀ ਦਾ ਨਲ਼ਕਾ ਸਾਡੇ ਕਮਰੇ ਵਿਚ ਹੀ ਸੀ। ਆਖ਼ਿਰ ਪੁੱਛਿਆ ਤੇ ਸਾਨੂੰ ਇੰਜਣ ਵਾਂਙ ਚਲਣ ਵਾਲ਼ੀ ਲਾਲਟੈਨ ਦੇ ਗਿਆ, ਜਿਹਨੂੰ ਬੁਝਾਉਣ ਦੀ ਲੋੜ ਨਹੀਂ ਸੀ। ਆਪੇ ਹੀ ਬੁਝਣਾ ਜਾਣਦੀ ਸੀ। ਅਸੀਂ ਵਾਹਵਾ ਸਿੰਘ ਸਭਾ ਦਾ ਸੁਆਦ ਮਾਣਿਆ। ਉਨ੍ਹਾਂ ਸਾਤੋਂ ਰਹਿਣ ਦਾ ਕਰਾਇਆ ਵੀ ਘਟ ਨਾ ਲਿਆ। ਪਰ ਅੱਗੋਂ ਕੰਨਾਂ ਨੂੰ ਹੱਥ ਲੁਆ ਦਿੱਤੇ। ਅਸੀਂ ਸਾਹਮਣੇ ਕੋਣੇ ਵਾਲ਼ੇ ਮਕਾਨ ਉੱਤੇ ਲਈ ਗੁਰਦੁਆਰੇ ਦੀ ਬਿਲਡਿੰਗ ਵਿਚ ਮੈਂ ਤੇ ਰਤਨ ਸਿੰਘ ਨੇ ਵਾਜੇ ‘ਤੇ (ਜੋ ਮੇਰਾ ਅਪਣਾ ਬਣਾਇਆ ਹੋਇਆ ਸੀ) ਨਾਲ਼ ਬਸੰਤ ਰਾਗ ਵਿਚ ਸਾਧੋ ਮਨ ਕਾ ਮਾਨ ਤਿਆਗੋ ਗਾਵਿਆਂ। ਰਤਨ ਸਿੰਘ ਨੇ ਜੋੜੀ ਵਜਾਈ।

...ਅਸੀਂ ਕਾਹਲ਼ੀ-ਕਾਹਲ਼ੀ ਚਿੜੀਆਘਰ ਦੇਖਿਆ ਤੇ ਵਾਪਸ ਮੁੜ ਆਏ, ਕਿਉਂਕਿ ਭਾਂਡੇ ਤੇ ਰਾਸ਼ਨ ਵਗ਼ੈਰਾ ਵੀ ਖ਼ਰੀਦਣਾ ਸੀ। ਆਖ਼ਿਰ ਭਾਂਡੇ ਵੀ ਖ਼ਰੀਦੇ ਤੇ ਰਾਸ਼ਨ ਵੀ ਲਿਆ। ਦੁੱਧ ਦੇ ਡੱਬੇ ਵੀ ਲਏ। ਸਾਨੂੰ ਘੱਟੋ-ਘਟ ਸੋਲ਼ਾਂ ਡੱਬੇ ਲੈਣੇ ਚਾਹੀਦੇ ਸੀ, ਪਰ ਨਾਲ਼-ਦਿਆਂ ਨੇ ਸੂਮਪੁਣੇ ਤੋਂ ਕੰਮ ਲਿਆ। ਦੋ ਡੱਬੇ ਬਹੁਤ ਹਨ ਕਹਿ ਕੇ ਬਸ ਕੀਤੀ ਤੇ ਏਸ ਤਰ੍ਹਾਂ ਸਾਬਣ ਵੀ ਕਾਫ਼ੀ ਚਾਹੀਦਾ ਸੀ। ਉਹ ਵੀ ਘਟ ਹੀ ਖ਼ਰੀਦ ਕੀਤਾ। ਸਬਜ਼ੀ ਵਲ ਵੀ ਘਟ ਹੀ ਮੂੰਹ ਕੀਤਾ। ਬਹੁਤਾ ਡਰ ਇਹੋ ਕਿ ਖ਼ਬਰਿਆ ਜਹਾਜ਼ ਵਿਚ ਰੋਟੀ ਖਾ ਵੀ ਹੋਵੇ ਕਿ ਨਾ। ਫਲ਼ਾਂ ਦਾ ਤਾਂ ਨਾਂ ਹੀ ਨਾ ਲਿਆ। ਦਰਅਸਲ ਸੂਮਪੁਣੇ ਦੇ ਘਰ ਵਿਚ ਬੈਠੇ ਸੀ।


ਰਾਵਲਪਿੰਡੀ ਜਹਾਜ਼

ਵਿਹਲੇ ਹੋ ਕੇ ਚਿਤ ਵਿਚ ਆਇਆ - ਚਲੋ ਬੰਦਰ ਦੀ ਸੈਰ ਵੀ ਕਰ ਆਈਏ। ਬੰਦਰ ਬਾਜ਼ਾਰ ਦੇ ਨਾਲ਼ ਹੀ ਹੈ। ਪੁੱਛਦੇ-ਪੁਛਾਉਂਦੇ ਗੋਦੀ ਦੇ ਅੰਦਰ ਚਲੇ ਗਏ। ਸਭ ਤੋਂ ਪਹਿਲੇ ਬਹੁਤ ਵੱਡਾ ਰਾਵਲਪਿੰਡੀ ਜਹਾਜ਼ ਦੇਖਿਆ। ਹੈਰਾਨ ਹੋ ਗਏ। ਤੇ ਡਰ ਵੀ ਲੱਗੇ ਕਿਵੇਂ ਪਾਣੀ ਵਿਚ ਤਰ ਕੇ ਐਨੇ ਸੈਂਕੜੇ ਮੀਲਾਂ ਦੀ ਵਾਟ ਕਰਾਂਗੇ। ਜਿਉਂ-ਜਿਉਂ ਪਾਣੀ ਦੇ ਕੰਢੇ ਵਲ ਵਧੇ, ਦਿਲ ਵੀ ਜ਼ਿਆਦਾ ਹੀ ਗ਼ੋਤੇ ਖਾਣ ਨੂੰ ਕਾਹਲ਼ਾ ਪੈਂਦਾ ਜਾਵੇ। ਦੇਖ-ਚਾਖ ਕੇ ਵਾਪਸ ਓਸ ਅੰਨ੍ਹੇਰੇ ਕਮਰੇ ਵਿਚ ਆ ਵੜੇ। ਮੇਰੇ ਪਾਸ 7 ਣ 5 ਇੰਚ ਦਾ ਅਮਰੀਕਨ ਕੈਮਰਾ ਸੀ। ਨਾਲ਼ ਸਟੈਂਡ ਵੀ ਸੀ ਤੇ ਹੈਟ ਵੀ। ਸਲਾਈਡ ਬੜਾ ਹਲਕਾ ਜਿਹਾ। ਖ਼ਿਆਲ ਆਇਆ ਚਲੋ ਇਕ ਡੱਬਾ ½ (ਨੈਗਟਿਵ) ਪਲੇਟਾਂ ਦਾ ਹੀ ਲੈ ਲਈਏ। ਸਾਢੇ ਤਿੰਨ ਰੁਪਏ ਦਾ ਖ਼ਰੀਦ ਲਿਆ (½ ਨੈਗਟਿਵ)। ਦੁਕਾਨਦਾਰ ਨੂੰ ਹੀ ਕਿਹਾ - ਇਕ ਪਲੇਟ ਲੋਡ ਕਰ ਦਿਓ। ਉਹ ਸਾਨੂੰ ਡਾਰਕ ਰੂਮ ਵਿਚ ਲੈ ਗਿਆ। ਕਿਸੇ ਆਦਮੀ ਨੇ ਡੱਬਾ ਖੋਲ੍ਹਿਆ ਤੇ ਡੱਬਾ ਹੱਥੋਂ ਡਿਗ ਪਿਆ। ਪਲੇਟ ਟੁਟ ਗਏ। ਉਹਨੇ ਸਾਨੂੰ ਹੋਰ ਡੱਬਾ ਦਿੱਤਾ। ਫ਼ੋਟੋ ਰਸਤੇ ਵਿਚ ਕੋਈ ਨਾ ਲਈ, ਕਿਉਂਕਿ ਕੈਮਰਾ ਅਜੇ ਅਧੂਰਾ ਸੀ। ਇਹ ਕੈਮਰਾ ਭਾਈ ਮਨਸ਼ਾ ਸਿੰਘ ਬੋਪਾਰਾਏ ਪਾਸੋਂ 10 ਰੁ: ਦਾ ਲਿਆ ਸੀ।

ਅਗਲੇ ਦਿਨ ਹੁਕਮ ਹੋਇਆ - ਸਵੇਰੇ ਦਸ ਵਜੇ ਡਾਕਟਰੀ ਕਰਵਾਉਣ ਵਾਸਤੇ ਜਾਣਾ ਹੈ। ਨਵੇਂ ਲੋਕ ਕਾਫ਼ੀ ਸਨ। ਡਾਕਟਰ ਨੇ ਛਾਤੀ ਤਕ ਕਮੀਜ਼ਾਂ ਉਤਰਵਾਈਆਂ। ਹੱਥ ਲਾ ਕੇ ਦੇਖਦੇ ਜਾਣ ਤੇ ਸਾਡੀਆਂ ਬਾਹਵਾਂ ‘ਤੇ ਮੋਹਰਾਂ ਲਾਉਂਦੇ ਜਾਣ। ਸਾਰੇ ਪਾਸ ਹੋ ਗਏ। ਸਮੁੰਦਰ ਦੇ ਕੰਢੇ ਫਿਰਦਿਆਂ ਗੁੱਜਰ ਸਿੰਘ ਦਾ ਦਿਲ ਬਹੁਤਾ ਪਾਣੀ ਦੇਖ ਕੇ ਡੋਲ ਗਿਆ। ਕਹਿਣ ਲੱਗਾ, “ਮੈਂ ਤਾਂ ਅੱਗੇ ਨਹੀਂ ਜਾਣਾ। ਘਰ ਨੂੰ ਅੱਜ ਹੀ ਰਾਤ ਦੀ ਗੱਡੀ ਮੁੜ ਜਾਊਂਗਾ।“ ਮੈਂ ਕਿਹਾ, “ਲੈ ਤਾਂ ਮੁੜਨ ਦਾ ਨਾਂ, ਜੇ ਤੈਨੂੰ ਸਮੁੰਦਰ ਚ ਧੱਕਾ ਨਾ ਦੇ ਦਿੱਤਾ ਤਾਂ।” ਫੇਰ ਵਾਜੇ ਵਾਸਤੇ ਟਰੰਕ ਵੀ ਲੈ ਲਿਆ। ਮੈਂ ਵੀ ਪਾਣੀ ਦੇਖ ਕੇ ਅੰਦਰੋਂ ਘਾਬਰਾਂ। ਪਰ ਉਪਰੋਂ ਹੱਸਾਂ। ਮੈਂ ਕਿਹਾ, “ਮਰ ਗਿਆਂ ਵੇਲੇ ਗਊ ਦਾਨ ਕਰਾਉਂਦੇ ਹਨ, ਤਾਂ ਕਿ ਬੰਦਾ ਗਊ ਦੀ ਪੂਛ ਫੜ ਕੇ ਬੈਤਰਨੀ ਨਦੀ ਪਾਰ ਕਰ ਲਏ। ਪਰ ਇਹ ਤਾਂ ਬੜਾ ਬੇੜਾ ਹੈ। ਇਹਦੀ ਪੂਛ ਫੜਨ ਦੀ ਤਾਂ ਲੋੜ ਨਹੀਂ। ਪਰ ਜੁੱਤੀ ਸਣੇ ਇਸ ਵਿਚ ਬੈਠ ਜ਼ਰੂਰ ਜਾਣਾ ਹੈ।” ਹੱਸਦੇ-ਖੇਡਦੇ ਘੋੜੇਗੱਡੀ ਵਿਚ ਬੈਠੇ। ਨਾਲ਼ ਸਿੰਘ ਸਭਾ ਦਾ ਸੇਵਾਦਾਰ ਵੀ; ਜੋ ਕੰਮਕਾਰ ਕਰਨਾ ਸੀ, ਪਾਸਪੋਰਟਾਂ ‘ਤੇ ਮੋਹਰਾਂ ਲਗਣੀਆਂ ਸਨ, ਲੁਆ ਲਿਆਇਆ। ਕਸਟਮ ਵੀ ਦੇ ਆਇਆ। ਸਾਨੂੰ ਜਹਾਜ਼ ਦੇ ਮੂਹਰੇ ਜਾ ਖੜ੍ਹਾ ਕੀਤਾ। ਲੋਹੇ ਦੀਆਂ ਚਾਦਰਾਂ ਦੀ ਛੱਤ ਹੇਠ ਅਸੀਂ ਖੜ੍ਹੇ ਵੈਸੇ ਵੀ ਗਰਮੀਓਂ ਗਰਮੀ ਹੋ ਰਹੇ ਸੀ। ਪਰ ਜੋ ਸਾਡਾ ਅੰਦਰਲਾ ਭਰਮ ਸਾਨੂੰ ਮਾਰੀ ਜਾ ਰਿਹਾ ਸੀ, ਉਸਦੀ ਗਰਮੀ ਸਾਨੂੰ ਬਹੁਤ ਤਪਾ ਰਹੀ ਸੀ। ਪਿਆਸ ਵੀ ਲੱਗੇ, ਪਰ ਪਾਣੀ ਕਿਤੇ ਨੇੜੇ ਦਿਸੇ ਨਾ, ਭਾਵੇਂ ਬੇਹਿਸਾਬੇ ਪਾਣੀ ਦੇ ਕੰਢੇ ਖੜ੍ਹੇ ਸੀ।

ਹੁਕਮ ਹੋਇਆ - ਪਾਸਪੋਰਟ ਹੱਥਾਂ ਚ ਫੜ ਲਓ।
ਫੜ ਲਏ। ਮੈਂ ਅੱਗੇ ਸੀ।
ਗੇਟਕੀਪਰ ਨੇ ਮੈਤੋਂ ਪੁੱਛਿਆ - ਕਿਧਰ ਜਾਓਗੇ?
- ਨੈਰੋਬੀ।
- ਕਯਾ ਕਾਮ ਕਰਨੇ ਜਾ ਰਹਾ ਹੈ?
- ਤਰਖਾਨਾ।
- ਕਿਸ ਕੇ ਪਾਸ?
- ਫੁੰਮਣ ਸਿੰਘ ਤਰਲੋਕ ਸਿੰਘ ਫ਼ਰਨੀਚਰ ਮੇਕਰ ਕੇ ਪਾਸ।

ਮੋਹਰ ਲਗ ਗਈ ਤੇ ਨਾਲ਼-ਦਿਆਂ ਦਾ ਕੰਮ ਮੇਰੇ ਨਾਲ਼ ਪਾਰ ਹੋ ਗਿਆ। ਅਸੀਂ ਫੱਟੇ ਉੱਤੇ ਪੈਰ ਧਰ ਕੇ ਜਹਾਜ਼ ਦੇ ਅੰਦਰ ਜਾ ਦਾਖ਼ਲ ਹੋਏ। ਸਾਡਾ ਸਾਮਾਨ ਪਹਿਲੇ ਜਾ ਚੁੱਕਾ ਸੀ। ਸਾਡੇ ਅੰਦਰ ਵੜਦਿਆਂ ਹੀ ਡਰ-ਡੁਕਰ ਸਭ ਪਤਾ ਨਹੀਂ ਕਿਥੇ ਚਲੇ ਗਏ। ਖ਼ੁਸ਼ ਹੋ ਗਏ। ਪਹਿਲੀ ਵੇਰ ਚੱਲੇ ਕਰਕੇ ਹਰ ਗੱਲ ਤੋਂ ਅਣਜਾਣ ਸੀ। ਕਿੱਥੇ ਸਾਮਾਨ ਰੱਖਣਾ ਹੈ ਤੇ ਕਿੱਥੇ ਬਿਸਤਰੇ ਲਗਾਉਣੇ ਹਨ। ਸਾਡਾ ਸਾਮਾਨ ਹੇਠਲੀ ਛੱਤ ਵਿਚ ਕੁਲੀ ਰਖ ਆਏ। ਓਥੇ ਦੀਵਾਰ ਨਾਲ਼ ਫੱਟੇ ਲੱਗੇ ਹੋਏ ਸਨ, ਜਿਸ ਉੱਤੇ ਚਾਰ ਬਿਸਤਰੇ ਖੁੱਲ੍ਹੇ ਲਗ ਸਕਦੇ ਸਨ। ਚੌਹੀਂ ਪਾਸੀਂ ਚਾਰ ਐਂਚੀ-ਐਂਚੀ ਮੋਟੇ ਸਰੀਏ ਲਾ ਕੇ ਫੱਟੇ ਲਟਕਾਏ ਹੋਏ ਸਨ। ਅਸੀਂ ਅਪਣਾ ਸਾਮਾਨ ਓਥੇ ਪਿਆ ਦੇਖਿਆ ਤੇ ਖ਼ਾਲੀ ਫੱਟੇ ਉੱਤੇ ਚੁਕ ਕੇ ਬਿਸਤਰੇ ਕਰ ਲਏ। ਉਸ ਕਮਰੇ ਵਿਚ ਸਾਰਿਆਂ ਫੱਟਿਆਂ ਉੱਤੇ ਕੱਛਣਾਂ ਗੁਜਰਾਤਣਾਂ ਤੀਵੀਂਆਂ ਹੀ ਤੀਵੀਂਆਂ ਸਨ। ਅਸੀਂ ਹੀ ਸਿਰਫ਼ ਚਾਰ ਮਰਦ ਸੀ। ਖ਼ੈਰ, ਹਵਾ ਵਾਸਤੇ ਉਪਰੋਂ ਪਾਈਪ ਸੀ ਤੇ ਜਹਾਜ਼ ਵਿੱਚੋਂ ਪੱਖਿਆਂ ਨਾਲ਼ ਹਵਾ ਵੀ ਦਿੱਤੀ ਜਾ ਰਹੀ ਸੀ। ਬੱਤੀਆਂ ਚੌਵੀ ਘੰਟੇ ਬਲ਼ਦੀਆਂ ਰਹਿੰਦੀਆਂ ਸਨ। ਸਾਡੇ ਜਹਾਜ਼ ਦਾ ਵਜ਼ਨ 5 ਹਜ਼ਾਰ ਟਨ ਸੀ ਅਤੇ ਨਾਂ ਸੀ - ਐੱਸ ਐੱਸ ਅਲੋਰਾ ।

ਅਸੀਂ ਅਪਣੇ ਦੇਸ ਤੋਂ ਪਹਿਲੀ ਵੇਰ 6..3.29 ਸ਼ਾਮ ਦੇ ਚਾਰ ਵਜੇ ਵਿਛੜੇ। ਦਿਲ ਜ਼ਰੂਰ ਡੁੱਬਦਾ ਜਾਂਦਾ ਸੀ, ਪਰ ਕੀ ਕਰਦੇ? ਦੇਸ ਵਿਚ ਖਾਣ ਨੂੰ ਰੋਟੀ ਨਹੀਂ ਸੀ ਮਿਲ਼ਦੀ। ਆਖ਼ਿਰ ਜਹਾਜ਼ ਨੇ ਵਿਸਲ ਦਿੱਤਾ, ਜਿਸ ਦੀ ਆਵਾਜ਼ ਬੜੀ ਭਾਰੀ ਸੀ। ਜਹਾਜ਼ ਨਾਲ਼ੋਂ ਪੌੜੀਆਂ ਹਟਾ ਲਈਆਂ ਗਈਆਂ ਅਤੇ ਲੋਕਾਂ ਦੀ ਰੀਸੋ-ਰੀਸੀ ਅਸੀਂ ਜਹਾਜ਼ ਦੇ ਜੰਗਲ਼ੇ ਨਾਲ਼ ਲਗ ਕੇ ਲੋਕਾਂ ਦੀ ਰੌਣਕ ਤੇ ਬੰਬਈ ਦਾ ਨਜ਼ਾਰਾ ਦੇਖਣ ਲਗ ਪਏ। ਜਹਾਜ਼ ਗੋਦੀ ਵਿੱਚੋਂ ਨਿੱਕੇ-ਜਿਹੇ ਜਹਾਜ਼ ਨੇ ਖਿਚ ਕੇ ਆਸਤੇ-ਆਸਤੇ ਬਾਹਰ ਕੱਢਿਆ। ਇਕ ਮੋਟਰਾਂ ਵਾਸਤੇ ਪੁਲ਼ ਵੀ ਸੀ। ਉਹ ਵੀ ਉਪਰ ਨੂੰ ਸਫਾਲ਼ ਖੜ੍ਹਾ ਹੋ ਗਿਆ, ਜਿਸਨੇ ਸਾਡੇ ਬੇੜੇ ਨੂੰ ਰਸਤਾ ਦੇ ਦਿੱਤਾ ਤੇ ਸਾਡਾ ਬੇੜਾ ਨਿੰਮੀ-ਨਿੰਮੀ ਚਾਲੇ ਪਾਣੀ ਵਿਚ ਨੂੰ ਵਧਣ ਲੱਗਾ, ਕਿਉਂਕਿ ਜਹਾਜ਼ ਦਾ ਮੂੰਹ ਪਹਿਲੇ ਅੰਦਰ ਨੂੰ ਸੀ; ਓਸੇ ਤਰ੍ਹਾਂ ਹੀ ਖਿੱਚ ਕੇ ਬਾਹਰ ਲਿਆਂਦਾ ਗਿਆ ਸੀ। ਜਿਉਂ-ਜਿਉਂ ਪਾਣੀ ਡੂੰਘਾ ਹੁੰਦਾ ਜਾਂਦਾ ਸੀ, ਤਿਉਂ-ਤਿਉਂ ਜਹਾਜ਼ ਵੀ ਤੇਜ਼ ਸਪੀਡ ਫੜਦਾ ਜਾਂਦਾ ਸੀ। ਆਖ਼ਿਰ ਸਾਡੇ ਬੀਬੇ ਰਾਣੇ ਅਲੋਰੇ ਜਹਾਜ਼ ਦਾ ਮੂੰਹ ਸੂਰਜ ਨੂੰ ਸਾਹਮਣਾ ਹੋ ਗਿਆ। ਕੁਝ ਘੰਟਿਆਂ ਵਿਚ ਬੰਬਈ ਸਾਡੀਆਂ ਅੱਖਾਂ ਤੋਂ ਓਹਲੇ ਹੁੰਦੀ ਜਾ ਰਹੀ ਸੀ ਤੇ ਰਾਤ ਰਾਣੀ ਵੀ ਅਪਣੀ ਤਾਰਿਆਂ-ਭਰੀ ਚਾਦਰ ਵਿਛਾਈ ਜਾ ਰਹੀ ਸੀ। ਅੰਤ ਰਾਤ ਪੂਰੇ ਜੋਬਨ ' ਤੇ ਆ ਗਈ। ਅਸੀਂ ਅਣਜਾਣ ਸੀ ਤੇ ਸੀ ਵੀ ਹੇਠਲੇ ਕਮਰੇ ਵਿਚ। ਏਸ ਵਾਸਤੇ ਨਾ ਤਾਂ ਸਾਨੂੰ ਰੋਟੀ ਦੀ ਹੋਸ਼ ਰਹੀ ਤੇ ਨਾ ਹੀ ਚਾਹ ਦੀ। ਇਕ ਦੂਜੇ ਵਲ ਦੇਖਦੇ ਚੁਪ ਕਰਕੇ ਦਿਨ ਦੀ ਖਾਧੀ ਰੋਟੀ ਚੇਤੇ ਕਰਕੇ ਅੱਖਾਂ ਮੀਟਣ ਦੀ ਕੋਸ਼ਿਸ਼ ਕਰੀਏ। ਪਰ ਅੱਖਾਂ ਵਿਚ ਨੀਂਦ ਨਹੀਂ ਸੀ। ਸਾਡੇ ਕਮਰੇ ਵਿਚ ਔਰਤਾਂ ਅਪਣੇ ਰਾਗ-ਰੰਗ ਵਿਚ ਮਸਤ ਸਨ। ਪੰਜਾਬੀ ਸਾਰੇ ਉਪਰ ਸਨ। ਮੁਲਕ ਮਾਹੀ ਦਾ ਵਸਦਾ ਸੀ। ਕੋਈ ਰੋਂਦਾ ਤੇ ਕੋਈ ਹੱਸਦਾ ਸੀ।...

ਕਈ ਉਲ਼ਟੀਆਂ ਕਰ ਰਹੇ ਸਨ ਤੇ ਕਈ ਤਿਆਰੀ ਵਿਚ ਸਨ। ਅੱਧੀ ਰਾਤ ਗੱਪਾਂ ਮਾਰਦੇ ਰਹੇ। ਆਖ਼ਿਰ ਅਪਣੇ ਟਿਕਾਣੇ ‘ਤੇ ਜਾਣਾ ਹੀ ਪਿਆ। ਤਿੰਨ ਕੁ ਵੱਜੇ ਹੋਣਗੇ ਕਿ ਪਾਣੀ ਦੇ ਨਲ਼ਕਿਆਂ ‘ਤੇ ਇਸ਼ਨਾਨ ਵਾਲ਼ਿਆਂ ਦੀ ਰੌਣਕ ਲਗ ਗਈ। ਅਸੀਂ ਵੀ ਖੜਕਾ ਸੁਣ ਕੇ ਉਠ ਬੈਠੇ। ਨੀਂਦ ਤਾਂ ਘਟ ਹੀ ਆਈ ਸੀ। ਜਦ ਵੀ ਪਾਣੀ ਦੀ ਵੱਡੀ-ਸਾਰੀ ਛੱਲ ਦਾ ਖੜਕਾ ਹੁੰਦਾ, ਅਸੀਂ ਤ੍ਰਭਕ ਉਠਦੇ। ਲੋਕਾਂ ਵਲ ਦੇਖ-ਦੇਖ ਅਸੀਂ ਵੀ ਕੰਮ ਕਰਨ ਲਗ ਪਏ। ਅੰਗੀਠੀ ਮਘਾਈ; ਰੋਟੀਆਂ ਵੀ ਪਕਾਈਆਂ; ਕੁਝ ਦਾਲ਼ ਵੀ ਬਣਾਈ। ਵਿਹਲੇ ਹੋ ਕੇ ਫਿਰ ਦੂਜਿਆਂ ਨਾਲ਼ ਮੜ੍ਹਾਕ ਮਾਰਨ ਲਗ ਪਏ। ਇਕ ਰਾਤ ਉਪਰ ਪੰਜਾਬੀਆਂ ਦੀ ਮਹਿਫ਼ਲ ਲੱਗੀ ਹੋਈ ਸੀ। ਖ਼ੂਬ ਹਾਸਾ-ਠੱਠਾ ਚਲ ਰਿਹਾ ਸੀ। ਇਕ ਜਣੇ ਨੂੰ ਪਤਾ ਸੀ ਕਿ ਮੇਰੇ ਪਾਸ ਹਾਰਮੋਨੀਅਮ ਹੈ। ਉਹ ਖਹਿੜੇ ਪੈ ਗਏ। ਵਿਚ ਝਿੰਗੜਾਂ ਦਾ ਠਾਣੇਦਾਰ ਕਰਤਾਰ ਸਿੰਘ ਵੀ ਸੀ। ਵਾਜਾ ਮੈਂ ਹੇਠੋਂ ਲੈ ਆਇਆ ਤੇ ਰਾਗ-ਰੰਗ ਸ਼ੁਰੂ ਹੋ ਗਿਆ।

***

ਜਹਾਜ਼ ਵਿਚ ਬੈਠਿਆਂ ਨੂੰ ਛੇ ਦਿਨ ਹੋ ਗਏ ਸਨ। ਚਿਤ ਅਕਲ਼੍ਹਕਾਨ ਪੈ ਰਿਹਾ ਸੀ। ਮੈਂ ਖ਼ਲਾਸੀ ਪਾਸੋਂ ਪੁੱਛਿਆ, “ਜਹਾਜ਼ ਮੁੰਬਾਸੇ ਕਦੋਂ ਲੱਗੇਗਾ?” ਉਹਨੇ ਦੱਸਿਆ ਕਿ ਪਹਿਲਾਂ ਜ਼ੰਜ਼ੀਬਾਰ ਜਾਣਾ ਹੈ। ਉਪਰ ਸਾਬਣ, ਪਿਆਜ਼ ਤੇ ਖੰਡ ਲੱਦੀ ਹੋਈ ਹੈ, ਉਹ ਉਤਾਰ ਕੇ ਬਾਰਾਂ ਘੰਟਿਆਂ ਮਗਰੋਂ ਮੁੰਬਾਸੇ ਪਹੁੰਚ ਜਾਏਗਾ। ਸਵੇਰੇ ਅੱਠ ਵਜੇ ਜ਼ੰਜ਼ੀਬਾਰ ਦੇ ਜਹਾਜ਼ੀ ਆ ਗਏ। ਬਹੁਤ ਕਾਲ਼ੇ, ਮੋਟੇ-ਮੋਟੇ ਬੁੱਲ੍ਹਾਂ ਵਾਲ਼ੇ ਦੇਖ ਕੇ ਡਰ ਤਾਂ ਲੱਗਾ, ਪਰ ਪਹਿਲੀ ਵਾਰੀ ਹਬਸ਼ੀਆਂ ਨੂੰ ਦੇਖ ਕੇ ਹੈਰਾਨੀ ਜ਼ਰੂਰ ਹੋਈ। ਇਨ੍ਹਾਂ ਆਉਂਦਿਆਂ ਹੀ ਜਹਾਜ਼ ਦੇ ਦੋਹੀਂ ਪਾਸੀਂ ਲੱਗੇ ਕਰੇਨਾਂ ਉੱਤੇ ਕਬਜ਼ਾ ਕਰ ਲਿਆ ਤੇ ਲੱਗੇ ਕਰੇਨ ਖੜਾਖੜ ਚਲਣ। ਦੋਹੀਂ ਪਾਸੀਂ ਬਹੁਤ ਵੱਡੇ-ਵੱਡੇ ਬੇੜੇ ਖੜ੍ਹੇ ਸਨ, ਜਿਨ੍ਹਾਂ ਵਿਚ ਸਾਮਾਨ ਲੱਦਿਆ ਜਾ ਰਿਹਾ ਸੀ। ਨਿੱਕੇ-ਨਿੱਕੇ ਜਹਾਜ਼ ਉਨ੍ਹਾਂ ਨੂੰ ਖਿੱਚ ਕੇ ਕੰਢੇ ਉੱਤੇ ਲੈ ਜਾਂਦੇ ਸਨ। ਰਾਤ ਪੈ ਗਈ। ਸੌਂ ਗਏ ਤੇ ਮੁੰਬਾਸੇ ਦੇ ਸੁਪਨੇ ਦੇਖਣ ਲੱਗੇ। 13.3.29 ਨੂੰ ਸਵੇਰੇ ਛੇ ਕੁ ਵਜੇ ਸਾਡਾ ਜਹਾਜ਼ ਗੋਦੀ ਤੋਂ ਅਪਣੇ ਖੜ੍ਹੇ ਹੋਣ ਵਾਲ਼ੀ ਜਗ੍ਹਾ ‘ਤੇ ਆ ਕੇ ਆਸਤੇ-ਆਸਤੇ ਚਲ ਰਿਹਾ ਸੀ। ਇਕ ਪਾਸੇ ਬਾਹਰ ਨੂੰ ਫੱਟਾ ਵਧਾ ਕੇ ਜਹਾਜ਼ੀ ਹੱਥ ਵਿਚ ਲੰਮੀ ਰੱਸੀ (ਜਿਸ ਦੇ ਸਿਰੇ ਭਾਰ ਬੱਧਾ ਹੋਇਆ ਸੀ) ਪਾਣੀ ਵਿਚ ਸੁਟ ਕੇ ਉੱਚੀ ਬੋਲ ਕੇ ਉਪਰ ਬੈਠੇ ਪਾਇਲਟ ਨੂੰ ਦਸ ਰਿਹਾ ਸੀ - ਐਨੀ ਦੂਰ ਹੇਠਾਂ ਨੂੰ ਪਾਣੀ ਹੈ। - ਘਟ ਪਾਣੀ ਵਿਚ ਜਹਾਜ਼ ਫਸ ਜਾਣ ਦਾ ਡਰ ਹੁੰਦਾ ਹੈ।

ਆਖ਼ਿਰ ਮੁੰਬਾਸਾ ਪੋਰਟ ਦਾ ਛੋਟਾ ਜਹਾਜ਼ ਆ ਗਿਆ। ਉਹਦਾ ਪਾਇਲਟ ਰੱਸਿਆਂ ਦੀ ਪੌੜੀ ਨਾਲ਼ ਸਾਡੇ ਜਹਾਜ਼ ‘ਤੇ ਚੜ੍ਹ ਗਿਆ ਤੇ ਜਹਾਜ਼ ਦਾ ਸਟੇਰਨ ਅਪਣੇ ਹੱਥ ਲੈ ਲਿਆ ਤੇ ਖੁੱਲ੍ਹੀ ਗੋਦੀ ਵਿਚ ਜਹਾਜ਼ ਲਜਾ ਕੇ ਖੜ੍ਹਾ ਕਰ ਦਿੱਤਾ। ਓਦੋਂ ਮੁੰਬਾਸੇ ਦੀ ਬੰਦਰਗਾਹ ਹਾਲੇ ਬਣ ਰਹੀ ਸੀ। ਕਈਆਂ ਦੇ ਦੋਸਤ ਮਿਤਰ ਬੇੜੀਆਂ ਵਿਚ ਬੈਠ ਕੇ ਮਿਲਣ ਆਏ। ਹੇਠਾਂ ਖੜ੍ਹੇ ਰੁਮਾਲ ਹਿਲਾਉਣ ਤੇ ਇਸ਼ਾਰਿਆਂ ਨਾਲ਼ ਰਾਜ਼ੀਖ਼ੁਸ਼ੀ ਪੁੱਛਣ। ਪਰ ਅਸੀਂ ਕੀਹਦੀ ਉਡੀਕ ਕਰਨੀ ਸੀ। ਵੱਗ ਵਿਚ ਗੁਆਚੀ ਵੱਛੀ ਦਾ ਹਿਸਾਬ ਸੀ। ਜਿਧਰ ਮੂੰਹ ਆਇਆ ਤੁਰ ਪਏ। ਜੰਗਲ਼ੇ ਨਾਲ਼ ਲਗ ਕੇ ਖੜ੍ਹੇ ਰਹੇ। ਹੱਸਦਿਆਂ ਨੂੰ ਦੇਖ ਕੇ ਹੱਸਣ ਲਗ ਪੈਣਾ। ਸਾਰੇ ਲੋਕ ਡਾਕਟਰ ਸਾਹਮਣੇ ਲਾਈਨਾਂ ਵਿਚ ਖੜ੍ਹੋ ਗਏ। ਹਰ ਕਿਸੇ ਦੇ ਢਿਡ ਨੂੰ ਹੱਥ ਲਾ ਕੇ ਦੇਖੀ ਜਾਏ। ਸਭ ਅੱਛਾ ਦੀ ਮੋਹਰ ਵਾਲ਼ੀ ਪਰਚੀ ਦੇਈ ਜਾਏ। ਅੱਗੇ ਇਮੀਗ੍ਰੇਸ਼ਨ ਵਾਲ਼ੇ ਅਪਣਾ ਅੱਡਾ ਜਮਾਈ ਬੈਠੇ ਸਨ। ਉਹ ਪਾਸਪੋਰਟਾਂ ‘ਤੇ ਮੋਹਰ ਲਾਈ ਜਾਣ ਤੇ ਕਾਰਡ-ਜਿਹਾ ਫੜਾਈ ਜਾਣ - ਠੌ ਼ੳਂਧ ਧਰਤੀ ਉਪਰ ਜਾ ਸਕਦੇ ਹੋ। ਅਸੀਂ ਅਪਣਾ ਸਾਮਾਨ ਚੁਕ ਕੇ ਪੌੜੀ ਥਾਣੀਂ ਉਤਰ ਕੇ ਬੇੜੀ ਵਿਚ ਬੈਠ ਗਏ ਤੇ ਕਸਟਮ ਸ਼ੈੱਡ ਵਿਚ ਪੁਜ ਗਏ। ਸਾਮਾਨ ਖੋਲ੍ਹ ਦਿੱਤਾ। ਕਲਰਕ ਨੇ ਚਾਕ ਨਾਲ਼ ਦਸਤਖ਼ਤ ਕਰ ਦਿੱਤੇ।

ਅਸੀਂ ਅਣਜਾਣ ਸੀ। ਸਾਨੂੰ ਰਸਤੇ ਪਾਉਣ ਵਾਲ਼ਾ ਕੋਈ ਨਾ ਮਿਲ਼ੇ। ਆਖ਼ਿਰ ਮੋਰਿੰਡੇ ਦਾ ਹਰੀ ਸਿੰਘ ਕੁਸ਼ਨਮੇਕਰ ਮਿਲ਼ ਪਿਆ। ਸਾਨੂੰ ਕਿਹਾ - ਆਪਾਂ ਮੋਟਰ ਕਰ ਲੈਂਦੇ ਹਾਂ। ਅਸੀਂ ਕਲਿੰਡਨੀ ਗੁਰਦੁਆਰੇ ਪੁਜ ਗਏ, ਜੋ ਪੁਰਾਣੇ ਢੰਗ ਦਾ ਲੱਕੜੀ ਦਾ 1898 ਦਾ ਬਣਿਆ ਹੋਇਆ ਸੀ। ਪੰਜਾਬ ਦੇ ਕਾਰੀਗਰਾਂ ਨੇ ਇਹ ਸਭ ਤੋਂ ਪਹਿਲਾਂ ਬਣਾਇਆ ਸੀ। ਗੱਡੀ ਵਲ਼-ਵਲ਼ੇਵੇਂ ਖਾਂਦੀ ਆਖ਼ਿਰ ਨੈਰੋਬੀ ਛੱਤੇ ਹੋਏ ਸਟੇਸ਼ਨ ਪਹੁੰਚ ਗਈ। ਏਥੋਂ ਦੇ ਵੀ ਅਸੀਂ ਅਣਜਾਣੂ ਸੀ। ਕੋਈ ਮੱਖਣ ਸਿੰਘ ਭੇਰੇ ਵੱਲ ਦਾ ਗੱਡੀਆਂ ‘ਤੇ ਭਾਰ ਢੋਂਦਾ ਹੁੰਦਾ ਸੀ। ਉਹਨੂੰ ਸਾਮਾਨ ਚੁਕਾਇਆ ਤੇ ਪਤਾ ਦਸ ਕੇ ਉਹਦੇ ਨਾਲ਼ ਤੁਰ ਪਏ। ਇਹਨੇ ਸਾਨੂੰ ਤੋੜ ਦੁਆਬਾ ਟੇਲਰਿੰਗ ਹਾਉਸ ਦੇ ਅੱਗੇ ਜਾ ਖੜ੍ਹਾ ਕੀਤਾ। ਦੁੱਖਾਂ ਤੇ ਫ਼ਿਕਰਾਂ ਨੂੰ ਤਾਂ ਨਾਲ਼ ਲੈ ਕੇ ਗਏ ਸੀ। ਸਾਡੇ ਵਾਲ਼ੇ ਜਹਾਜ਼ ਹੀ ਡਾਕ ਜਾਣੀ ਸੀ। ਓਦੋਂ ਹਵਾਈ ਡਾਕ ਨਹੀਂ ਸੀ ਚਾਲੂ ਹੋਈ। ਦੁਪਹਿਰੇ ਦੋ ਵਜੇ ਤੋਂ ਪਿੱਛੋਂ ਗੁੱਜਰ ਸਿੰਘ ਨੂੰ ਕਿਸੇ ਹੋਰ ਪਤੇ ਉੱਤੇ ਚਿੱਠੀ ਮਿਲ਼ ਗਈ ਕਿ ਜਿਸ ਦਿਨ ਤੁਸੀਂ ਗਏ ਹੋ, ਓਸੇ ਦਿਨ ਸਵੇਰੇ ਹੀ ਮਾਮੇ ਹੋਰੀਂ (ਗੋਂਦਾ ਸਿੰਘ ਵਿਰਦੀ ਪਿੰਡ ਸ਼ੰਕਰ) ਅਕਾਲ ਚਲਾਣਾ ਕਰ ਗਏ। ਮੇਰੇ ਉਸਤਾਦ ਗੁੱਜਰ ਸਿੰਘ ਦੇ ਮਾਮਾ ਜੀ ਸਨ। ਚਿੱਠੀ ਪੜ੍ਹ ਕੇ ਜਿਵੇਂ ਮੈਂ ਯਤੀਮ ਹੋ ਗਿਆ।...

ਕੁਝ ਦਿਨਾਂ ਮਗਰੋਂ ਮੈਂ ਰੇਲਵੇ ਹੈੱਡਕੁਆਰਟਰ ਕੰਮ ‘ਤੇ ਲਗ ਗਿਆ।

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346